ਮਾਨਸਾ/ਬੁਢਲਾਡਾ, 10 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ/ਸਵਰਨ ਸਿੰਘ ਰਾਹੀ)- ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਿਸਾਨਾਂ ਨੂੰ ਖੇਤੀ ਦੇ ਨਵੇਂ ਢੰਗਾਂ ਨੂੰ ਅਪਣਾ ਕੇ ਪਾਣੀ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ | ਇਹ ਪ੍ਰਗਟਾਵਾ ਸ੍ਰੀਮਤੀ ਅੰਜਲੀ ਭਾਵੜਾ ਵਧੀਕ ਸਕੱਤਰ ਸਹਿਕਾਰਤਾ ਵਿਭਾਗ ਭਾਰਤ ਸਰਕਾਰ ਨੇ ਮਾਨਸਾ ਤੇ ਬੁਢਲਾਡਾ ਸਬ-ਡਵੀਜ਼ਨ ਦੇ ਪਿੰਡਾਂ ਦਾ ਦੌਰਾ ਕਰਨ ਸਮੇਂ ਕੀਤਾ | ਉਨ੍ਹਾਂ ਦੀ ਅਗਵਾਈ 'ਚ ਟੀਮ ਵਲੋਂ ਪਿੰਡ ਰੱਲਾ, ਮਾਨਖੇੜਾ, ਖੀਵਾ ਖੁਰਦ, ਗੁਰਨੇ ਕਲਾਂ, ਚੱਕ ਭਾਈਕੇ ਤੇ ਦੋਦੜਾ ਵਿਖੇ ਆਪਣੇ ਦੌਰੇ ਦੌਰਾਨ ਮਗਨਰੇਗਾ ਤਹਿਤ ਬਣੇ ਰੀਚਾਰਜ ਬੋਰ, ਸੋਕ ਪਿੱਟ, ਨਰਸਰੀ, ਛੱਪੜਾਂ ਦੀ ਸਫ਼ਾਈ ਅਤੇ ਪੌਦੇ ਲਗਾਉਣ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਦੀਆਂ ਨਵੀਆਂ ਤਕਨੀਕਾਂ ਅਤੇ ਮਾਹਿਰਾਂ ਦੀਆਂ ਸਲਾਹਾਂ ਨਾਲ ਅਸੀਂ ਪਾਣੀ ਦੀ ਬੱਚਤ ਕਰਦੇ ਹੋਏ ਵਧੀਆ ਝਾੜ ਪ੍ਰਾਪਤ ਕਰ ਸਕਦੇ ਹਾਂ | ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਅਤੇ ਤੁਪਕਾ ਸਿੰਚਾਈ ਪਾਣੀ ਬਚਾਉਣ ਦੇ ਵਧੀਆ ਬਦਲ ਹਨ | ਸਰਕਾਰੀ ਸਕੂਲ ਗੁਰਨੇ ਕਲਾਂ ਵਿਖੇ ਸੰਬੋਧਨ ਕਰਦਿਆਂ ਸ਼੍ਰੀਮਤੀ ਭਾਵੜਾ ਨੇ ਕਿਹਾ ਕਿ ਪਾਣੀ ਹੀ ਜੀਵਨ ਹੈ, ਜਿਸ ਨੂੰ ਬਚਾਉਣਾ ਸਮੇਂ ਦੀ ਵੱਡੀ ਲੋੜ ਹੈ |
15 ਜੁਲਾਈ ਨੂੰ ਵਿੱਦਿਅਕ ਅਦਾਰਿਆਂ 'ਚ ਕਰਵਾਏ ਜਾਣਗੇ ਮੁਕਾਬਲੇ-
ਇਸੇ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੇਂਦਰੀ ਵਧੀਕ ਸਕੱਤਰ ਸਹਿਕਾਰਤਾ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਪਾਣੀ ਬਚਾਉਣ ਲਈ 100-100 ਦਿਨਾਂ ਦੀ ਵਿਉਂਤਬੰਦੀ ਤਿਆਰ ਕਰਨ | ਉਨ੍ਹਾਂ ਨਾਲ ਹੀ ਕਿਹਾ ਕਿ ਅਜਿਹੇ ਪੁਰਾਣੇ ਬੋਰਾਵੈਲਾਂ ਦੀ ਸ਼ਨਾਖ਼ਤ ਕੀਤੀ ਜਾਵੇ, ਜੋ ਕਿ ਪਾਣੀ ਨੂੰ ਰੀਚਾਰਜ ਕਰਨ ਲਈ ਉਪਯੋਗੀ ਹੋਣ | ਉਨ੍ਹਾਂ ਛੱਪੜਾਂ ਦੀ ਸਾਫ਼-ਸਫਾਈ ਸਬੰਧੀ ਵੀ ਅਧਿਕਾਰੀਆਂ ਨੂੰ ਹਦਾਇਤ ਕੀਤੀ | ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ 15 ਜੁਲਾਈ ਤੋਂ ਵਿੱਦਿਅਕ ਅਦਾਰਿਆਂ 'ਚ ਪਾਣੀ ਦੀ ਬੱਚਤ ਤੇ ਸਾਂਭ-ਸੰਭਾਲ ਦੇ ਵਿਸ਼ੇ ਨਾਲ ਸਬੰਧਿਤ ਮੁਕਾਬਲੇ ਕਰਵਾਏ ਜਾਣ | ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਕਿਹਾ ਕਿ ਪਾਣੀ ਦੀ ਸਾਂਭ-ਸੰਭਾਲ ਤੇ ਲੋਕਾਂ ਨੂੰ ਪਾਣੀ ਦੀ ਬੱਚਤ ਤੋਂ ਪ੍ਰੇਰਿਤ ਕਰਨ ਲਈ ਹਰ ਵਿਭਾਗ ਆਪਣਾ ਪੂਰਾ ਸਹਿਯੋਗ ਕਰਨ | ਮੀਟਿੰਗ ਤੋਂ ਇਲਾਵਾ ਪਿੰਡਾਂ ਦੇ ਦੌਰੇ ਮੌਕੇ ਉਨ੍ਹਾਂ ਨਾਲ ਡਿਪਟੀ ਸਕੱਤਰ ਸਮਾਜਿਕ ਨਿਆਂ ਮੰਤਰਾਲਾ ਕੇ. ਕੇ. ਝੈਲ, ਸੀਨੀਅਰ ਵਿਗਿਆਨੀ ਹਰਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਮੀਤ ਸਿੰਘ ਸਿੱਧੂ, ਐੱਸ.ਡੀ.ਐੱਮ. ਮਾਨਸਾ ਅਭੀਜੀਤ ਕਪਲਿਸ਼, ਐੱਸ.ਡੀ.ਐੱਮ. ਸਰਦੂਲਗੜ੍ਹ ਲਤੀਫ਼ ਅਹਿਮਦ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਐੱਸ. ਡੀ. ਐੱਮ. ਬੁਢਲਾਡਾ ਅਦਿੱਤਿਆ ਡੇਚਲਵਾਲ, ਬੀ. ਡੀ. ਪੀ. ਓ. ਬੁਢਲਾਡਾ ਮੇਜਰ ਸਿੰਘ, ਜ਼ਿਲ੍ਹਾ ਮਨਰੇਗਾ ਕੋਆਰਡੀਨੇਟਰ ਮਨਦੀਪ ਸਿੰਘ, ਵਣ ਮੰਡਲ ਅਧਿਕਾਰੀ ਹਰਦਿਆਲ ਸਿੰਘ, ਰਾਮ ਸਿੰਘ ਸਰਪੰਚ ਦੋਦੜਾ, ਗੁਰਤੇਜ ਸਿੰਘ ਚੱਕ ਭਾਈਕੇ, ਪਰਮਜੀਤ ਕੌਰ, ਕਰਮਜੀਤ ਕੌਰ ਆਦਿ ਹਾਜ਼ਰ ਸਨ |
ਮਾਨਸਾ, 10 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਕਿਸਾਨ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਮਾਨਸਾ ਸ਼ਹਿਰ ਦੀ ਹੱਡਾਰੋੜੀ ਪਿੰਡ ਮਲਕਪੁਰ ਖਿਆਲਾ ਦੇ ਰਕਬੇ 'ਚ ਨਹੀਂ ਬਣਨ ਦਿੱਤੀ ਜਾਵੇਗੀ | ਇੱਥੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਤੇ ਪਿੰਡ ...
ਬੋਹਾ, 10 ਜੁਲਾਈ (ਰਮੇਸ਼ ਤਾਂਗੜੀ)- ਸ਼ਹੀਦ ਊਧਮ ਸਿੰਘ ਆਦਰਸ਼ ਸਕੂਲ ਬੋਹਾ ਦੇ ਅਧਿਆਪਕ ਮਾਰਚ, ਅਪ੍ਰੈਲ, ਮਈ, ਜੂਨ ਦੇ ਮਹੀਨਿਆਂ ਦੀਆਂ ਰੁਕੀਆਂ ਤਨਖ਼ਾਹਾਂ ਲੈਣ ਲਈ ਪ੍ਰਾਈਵੇਟ ਭਾਈਵਾਲ ਸ਼ਹੀਦ ਊਧਮ ਸਿੰਘ ਐਜੂਕੇਸ਼ਨ ਐਾਡ ਵੈੱਲਫੇਅਰ ਸੁਸਾਇਟੀ ਿਖ਼ਲਾਫ਼ ਅੱਜ ਕਲਮ ...
ਬੋਹਾ, 10 ਜੁਲਾਈ (ਰਮੇਸ਼ ਤਾਂਗੜੀ)- ਸਿੱਖਿਆ ਵਿਭਾਗ ਅਧੀਨ ਦਫ਼ਤਰ ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਪੰਜਾਬ ਵਲੋਂ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪੰਜਾਬੀ ਵਿਸ਼ੇ ਦੇ ਗੁਣਾਤਮਿਕ ਸੁਧਾਰ ਲਈ 3000 ਸ਼ਬਦਾਂ ਦਾ ਇਕ ਸ਼ਬਦ ਭੰਡਾਰ ਤਿਆਰ ਕੀਤਾ ਗਿਆ ਹੈ | ...
ਮਾਨਸਾ, 10 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)- ਚੌਾਕੀ ਬਹਿਣੀਵਾਲ ਪੁਲਿਸ ਨੇ 2 ਵਿਅਕਤੀਆਂ ਕੋਲੋਂ ਵੱਡੀ ਮਾਤਰਾ 'ਚ ਹਰਿਆਣਾ ਮਾਰਕਾ ਸ਼ਰਾਬ ਫੜੀ ਹੈ | ਕੁਲਦੀਪ ਸਿੰਘ ਸੋਹੀ ਐੱਸ.ਪੀ., ਪੀ.ਬੀ.ਆਈ., ਆਰਗੇਨਾਈਜ਼ਡ ਕ੍ਰਾਈਮ ਤੇ ਨਾਰਕੋਟਿਕਸ ਮਾਨਸਾ ਨੇ ਦੱਸਿਆ ਕਿ ਸਹਾਇਕ ...
ਮਾਨਸਾ, 10 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਵਚਨਵੱਧ ਹੈ | ਇਸ ਕਾਰਜ ਨੂੰ ਸਫ਼ਲ ਕਰਨ ਲਈ ਹਰੇਕ ਵਿਅਕਤੀ ਦਾ ਸਹਿਯੋਗ ਜ਼ਰੂਰੀ ਹੈ | ਇਹ ਪ੍ਰਗਟਾਵਾ ਸ੍ਰੀਮਤੀ ਅਪਨੀਤ ਰਿਆਤ ਡਿਪਟੀ ਕਮਿਸ਼ਨਰ ਮਾਨਸਾ ਨੇ ਜ਼ਿਲ੍ਹਾ ਕੈਮਿਸਟ ...
ਬਰੇਟਾ, 10 ਜੁਲਾਈ (ਪ. ਪ.)- ਸਥਾਨਕ ਗੁਰਦੁਆਰਾ ਭਾਈ ਘਨੱਈਆ ਜੀ ਵਿਖੇ ਇਲਾਕੇ ਅੰਦਰ ਸਮਾਜ ਸੇਵੀ ਕੰਮਾਂ ਨੂੰ ਮੁੱਖ ਰੱਖਦਿਆਂ 'ਆਸਰਾ ਫਾੳਾੂਡੇਸ਼ਨ ਸੁਸਾਇਟੀ ਦਾ ਗਠਨ ਕੀਤਾ ਗਿਆ, ਜਿਸ 'ਚ ਸਰਪ੍ਰਸਤ ਗਿਆਨ ਚੰਦ ਆਜ਼ਾਦ, ਪ੍ਰਧਾਨ ਪ੍ਰੇਮ ਸਿੰਘ ਕਿਸ਼ਨਗੜ੍ਹ, ਮੀਤ ਪ੍ਰਧਾਨ ...
ਮਾਨਸਾ, 10 ਜੁਲਾਈ (ਵਿ. ਪ੍ਰਤੀ.)- ਸਥਾਨਕ ਵਾਰਡ ਨੰਬਰ-14 ਤੇ 15 ਦੇ ਪਤਵੰਤਿਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੂੰ ਮਿਲਿਆ | ਉਨ੍ਹਾਂ ਮੰਗ ਕੀਤੀ ਕਿ ਬੀਤੇ ਕੱਲ੍ਹ ਅੰਬੇਡਕਰ ਨਗਰ ਕੋਲ ਕੂੜੇ ਦਾ ਡੰਪ ਬਣਾਉਣ ਦੇ ਵਿਰੋਧ 'ਚ ਲਗਾਏ ਸ਼ਾਂਤਮਈ ਧਰਨੇ ...
ਭੀਖੀ, 10 ਜੁਲਾਈ (ਬਲਦੇਵ ਸਿੰਘ ਸਿੱਧੂ)- ਨੇੜਲੇ ਪਿੰਡ ਮੱਤੀ ਵਿਖੇ ਇਕ ਨੌਜਵਾਨ ਦੀ ਖੇਤ 'ਚ ਮੋਟਰ 'ਤੇ ਕਰੰਟ ਲੱਗਣ ਨਾਲ ਮੌਤ ਹੋ ਗਈ | ਜਾਣਕਾਰੀ ਅਨੁਸਾਰ ਕੁਲਜਿੰਦਰ ਸਿੰਘ (28) ਪੁੱਤਰ ਭੋਲਾ ਸਿੰਘ ਵਾਸੀ ਮੱਤੀ ਆਪਣੇ ਖੇਤ ਵਿਖੇ ਸਵੇਰ ਸਮੇਂ ਝੋਨੇ ਨੂੰ ਪਾਣੀ ਲਗਾਉਣ ਲਈ ...
ਭੀਖੀ, 10 ਜੁਲਾਈ (ਪ. ਪ.)- ਸਰਕਾਰੀ ਸੈਕੰਡਰੀ ਸਕੂਲ ਬੀਰ ਹੋਡਲਾ ਕਲਾਂ ਵਿਖੇ ਸਾਲਾਨਾ ਵਿੱਦਿਅਕ ਨਤੀਜਿਆਂ ਵਿਚ 6ਵੀਂ ਤੋਂ 12ਵੀਂ ਤੱਕ ਦੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ 'ਚ ਨਵਨੀਤ ਸਿੰਘ ...
ਬਰੇਟਾ, 10 ਜੁਲਾਈ (ਜੀਵਨ ਸ਼ਰਮਾ)- ਐੱਚ.ਡੀ.ਅੱੈਫ.ਸੀ. ਬੈਂਕ ਬਰਾਂਚ ਬਹਾਦਰਪੁਰ ਵਲੋਂ ਪਿੰਡ ਕੁੱਲਰੀਆਂ ਵਿਖੇ 'ਹਰ ਗਾਉਂ ਹਮਾਰਾ' ਮੁਹਿੰਮ ਤਹਿਤ ਪ੍ਰੋਗਰਾਮ ਕਰਵਾਇਆ, ਜਿਸ ਵਿਚ ਪਿੰਡ ਵਾਸੀਆਂ ਨੂੰ ਵਿੱਤੀ ਸਾਖਰਤਾ ਡਿਜੀਟਲ ਉਤਪਾਦ ਤੇ ਬੈਂਕ ਵਲੋਂ ਪ੍ਰਦਾਨ ਕੀਤੀਆਂ ...
ਝੁਨੀਰ, 10 ਜੁਲਾਈ (ਸੰਧੂ)- ਕਸਬਾ ਝੁਨੀਰ ਦੇ ਬੱਸ ਸਟੈਂਡ ਤੇ ਸਿਰਸਾ-ਮਾਨਸਾ ਮੇਨ ਸੜਕ 'ਤੇ ਓਲੰਪੀਅਨ ਅਤੇ ਕਿਸ਼ਤੀ ਚਾਲਕ ਸਵਰਨ ਸਿੰਘ ਵਿਰਕ ਦੀ ਅਗਵਾਈ ਹੇਠ ਨੌਜਵਾਨਾਂ ਨੇ 100 ਦੇ ਕਰੀਬ ਫਲਦਾਰ ਤੇ ਫੁੱਲਦਾਰ ਬੂਟੇ ਲਗਾਏ | ਇਸ ਮੌਕੇ ਓਲੰਪੀਅਨ ਸਵਰਨ ਸਿੰਘ ਵਿਰਕ ਨੇ ...
ਬੁਢਲਾਡਾ, 10 ਜੁਲਾਈ (ਸਵਰਨ ਸਿੰਘ ਰਾਹੀ)- ਤਪਦਿਕ ਰੋਗ (ਟੀ. ਬੀ.) ਦੇ ਮਰੀਜ਼ਾਂ ਦੇ ਸਹੀ ਇਲਾਜ ਲਈ ਸਮੇਂ 'ਤੇ ਜਾਂਚ ਯਕੀਨੀ ਬਣਾਉਣ ਲਈ ਯਤਨਸ਼ੀਲ ਸਿਹਤ ਵਿਭਾਗ ਵਲੋਂ ਹੋਮ ਵਿਜ਼ਟ ਮੁਹਿੰਮ ਤਹਿਤ ਤਪਦਿਕ ਰੋਗ ਪੀੜਤ ਮਰੀਜ਼ਾਂ ਦੀ ਘਰ-ਘਰ ਜਾ ਕੇ ਸਮੇਂ ਸਿਰ ਦਵਾਈ ਅਤੇ ...
ਮਾਨਸਾ, 10 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਅਪਨੀਤ ਰਿਆਤ ਡਿਪਟੀ ਕਮਿਸ਼ਨਰ ਮਾਨਸਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਲੋਕਾਂ ਨੂੰ ਸੇਵਾਵਾਂ ਮਿਥੇ ਸਮੇਂ ਅੰਦਰ ਦੇਣੀਆਂ ਯਕੀਨੀ ਬਣਾਉਣ | ਅੱਜ ਇੱਥੇ ਸਾਰੇ ਵਿਭਾਗਾਂ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ...
ਬੋਹਾ, 10 ਜੁਲਾਈ (ਤਾਂਗੜੀ)- ਗੀਤਕਾਰ ਦਵਿੰਦਰ ਸਰਦਾਰੇਵਾਲਾ ਮਾਤਾ ਦੇ ਭਗਤਾਂ ਦੀ ਹਾਜ਼ਰੀ 'ਚ ਇਕ ਨਵੀਂ ਭੇਟ 'ਸਾਉਣ ਦਾ ਮਹੀਨਾ' ਲੈ ਕੇ ਜਲਦੀ ਹਾਜ਼ਰ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਲਿਖਤੀ ਇਸ ਭੇਟ ਨੂੰ ਗਾਇਕ ਬਿੰਦਰ ਸਾਰਸ ਤੇ ਗਾਇਕਾ ਹਰਮੀਤ ਜੱਸੀ ...
ਸਰਦੂਲਗੜ੍ਹ, 10 ਜੁਲਾਈ (ਪ. ਪ.)- ਪੰਜਾਬ ਨੰਬਰਦਾਰ ਯੂਨੀਅਨ ਦੀ ਤਹਿਸੀਲ ਪੱਧਰੀ ਇਕੱਤਰਤਾ ਜ਼ਿਲ੍ਹਾ ਪ੍ਰੈੱਸ ਸਕੱਤਰ ਪ੍ਰੀਤਮ ਸਿੰਘ ਬਾਜੇਵਾਲਾ ਦੀ ਪ੍ਰਧਾਨਗੀ 'ਚ ਹੋਈ | ਇਸ ਦੌਰਾਨ ਲਟਕਦੀਆਂ ਮੰਗਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ | ਹਾਜ਼ਰ ਨੰਬਰਦਾਰਾਂ ...
ਸਰਦੂਲਗੜ੍ਹ, 10 ਜੁਲਾਈ (ਪ. ਪ.)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਹਲੂਪੁਰ ਵਿਖੇ ਪ੍ਰਦੂਸ਼ਣ ਜਾਗਰੂਕਤਾ ਦਿਵਸ ਮਨਾਇਆ ਗਿਆ | ਸਕੂਲ ਦੀ ਨੈਸ਼ਨਲ ਕੈਡਿਟ ਕੋਰ ਇਕਾਈ ਦੇ ਬੱਚਿਆਂ ਨੇ ਹੱਥਾਂ 'ਚ 'ਪ੍ਰਦੂਸ਼ਣ ਨਾ ਫੈਲਾਓ' ਦੇ ਇਸ਼ਤਿਹਾਰ ਲੈ ਕੇ ਸਾਰੇ ਪਿੰਡ ਦਾ ਚੱਕਰ ...
ਬੁਢਲਾਡਾ, 10 ਜੁਲਾਈ (ਸਵਰਨ ਸਿੰਘ ਰਾਹੀ)- ਨੇਕੀ ਫਾਉਂਡੇਸ਼ਨ ਵਲੋਂ ਸ਼ਹਿਰ ਨੂੰ ਹਰਾ-ਭਰਿਆ ਬਣਾਉਣ ਲਈ ਜਾਰੀ ਰੁੱਖ ਲਗਾਓ ਮੁਹਿੰਮ ਤਹਿਤ ਸ਼ਹਿਰ ਦੇ ਵਾਰਡ ਨੰਬਰ-17 'ਚ ਟ੍ਰੀ ਗਾਰਡਾਂ ਸਮੇਤ ਬੂਟੇ ਲਗਾਏ ਗਏ, ਜਿਸ ਦੀ ਸ਼ੁਰੂਆਤ ਐੱਸ.ਡੀ.ਐੱਮ. ਬੁਢਲਾਡਾ ਅਦਿੱਤਿਆ ...
ਭੀਖੀ, 10 ਜੁਲਾਈ (ਗੁਰਿੰਦਰ ਸਿੰਘ ਔਲਖ)- ਸਰਕਾਰੀ ਸੈਕੰਡਰੀ ਸਕੂਲ ਕੋਟੜਾ ਕਲਾਂ ਵਿਖੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਹਾਈ ਸਕੂਲਾਂ ਦੇ ਸਕੂਲ ਮੁਖੀਆਂ ਦੀ ਇਕ ਦਿਨਾਂ ਵਰਕਸ਼ਾਪ ਲਗਾਈ ਗਈ | ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਭਾਸ਼ ਚੰਦਰ, ਜ਼ਿਲ੍ਹਾ ਸਮਾਰਟ ਸਕੂਲ ...
ਬੋਹਾ, 10 ਜੁਲਾਈ (ਤਾਂਗੜੀ)- ਪ੍ਰੇਮ ਸਿੰਘ ਮੱਲੀ ਵੈੱਲਫੇਅਰ ਟਰੱਸਟ ਪੰਜਾਬ ਤੇ ਸੰਜੀਵਨੀ ਵੈੱਲਫੇਅਰ ਸੁਸਾਇਟੀ ਵਲੋਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬੋਹਾ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਬਲਦੇਵ ਕੱਕੜ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੀ ...
ਭੀਖੀ, 10 ਜੁਲਾਈ (ਗੁਰਿੰਦਰ ਸਿੰਘ ਔਲਖ)- ਅਮਨ ਕਾਨੂੰਨ ਤੇ ਵੈੱਲਫੇਅਰ ਸਬੰਧੀ ਥਾਣਾ ਭੀਖੀ ਵਿਖੇ ਪੰਜਾਬ ਹੋਮ ਗਾਰਡ ਦੇ ਜ਼ਿਲ੍ਹਾ ਕਮਾਡੈਂਟ ਰਾਏ ਸਿੰਘ ਧਾਲੀਵਾਲ ਵਲੋਂ ਹੋਮਗਾਰਡ ਤੇ ਪੁਲਿਸ ਜਵਾਨਾਂ ਨਾਲ ਮੀਟਿੰਗ ਕੀਤੀ ਗਈ | ਉਨ੍ਹਾਂ ਹੋਮਗਾਰਡ ਦੇ ਜਵਾਨਾਂ ਦੀਆਂ ...
ਬਠਿੰਡਾ, 10 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ਅਧੀਨ ਆਉਂਦੇ ਹਸਪਤਾਲਾਂ ਦੀ ਬਾਇਓ ਮੈਡੀਕਲ ਵੇਸਟ ਰੂਲਜ਼ ਅਧੀਨ ਅਚਨਚੇਤ ਚੈਕਿੰਗ ਕੀਤੀ ਗਈ | ਮੁੱਖ ਦਫ਼ਤਰ ਪਟਿਆਲਾ ਦੇ ਹੁਕਮਾਂ ਤੇ ...
ਕੋਟਫੱਤਾ, 10 ਜੁਲਾਈ (ਰਣਜੀਤ ਸਿੰਘ ਬੁੱਟਰ)- ਨਜ਼ਦੀਕੀ ਪਿੰਡ ਭਾਗੂ ਦੇ ਇਕ ਨੌਜਵਾਨ ਕਿਸਾਨ ਦੀ ਖੇਤ ਵਿਚ ਮੋਟਰ ਤੋਂ ਕਰੰਟ ਲੱਗ ਜਾਣ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ | ਕਿਸਾਨ ਬੇਅੰਤ ਸਿੰਘ (36) ਪੁੱਤਰ ਲਾਭ ਸਿੰਘ ਵਾਸੀ ਭਾਗੂ ਡੇਢ ਦੋ ਏਕੜ ਦਾ ਮਾਲਕ ਸੀ ਤੇ ਜ਼ਮੀਨ ...
ਮਹਿਮਾ ਸਰਜਾ, 10 ਜੁਲਾਈ (ਰਾਮਜੀਤ ਸ਼ਰਮਾ)- ਸਮਾਜ ਦੇ ਕਿਸੇ ਵੀ ਪੱਖ ਨੂੰ ਲੈ ਲਓ ਜਿਵੇਂ-ਜਿਵੇਂ ਜਾਗਰੂਕਤਾ ਵਧੇਗੀ ਤਾਂ ਬਿਨ੍ਹਾਂ-ਸ਼ੱਕ ਨਤੀਜੇ ਸੁਧਾਰਾਂ ਵਾਲੇ ਆਉਣਗੇ¢ ਸਿਹਤ ਸਬੰਧੀ ਜਾਗਰੂਕਤਾ ਦੀ ਗੱਲ ਕਰੀਏ ਤਾਂ ਜਿੱਥੇ ਪਹਿਲਾਂ ਲੋਕ ਪਲਾਸਟਿਕ, ਸਟੀਲ ਤੇ ਹੋਰ ...
ਬਠਿੰਡਾ, 10 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ-ਡੱਬਵਾਲੀ ਸੜਕ 'ਤੇ ਇਕ ਕਾਰ ਸਾਈਕਲ 'ਚ ਵੱਜਣ ਮਗਰੋਂ ਸੜਕ ਕਿਨਾਰੇ ਖੜੇ ਦਰਖੱਤ ਨਾਲ ਜਾ ਟਕਰਾਈ, ਜਿਸ ਕਾਰਨ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਾਰ ਸਵਾਰ ਦੋਨੋਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ | ...
ਬਠਿੰਡਾ, 10 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਕੌਮਾਂਤਰੀ ਐਸੋਸੀਏਸ਼ਨ ਆਫ਼ ਰਿਸਰਚ ਐਾਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਆਈ. ਏ. ਆਰ. ਡੀ. ਓ.) ਵਲੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ (ਐੱਮ.ਆਰ. ਐੱਸ.ਪੀ.ਟੀ.ਯੂ.) ਦੇ ਗਣਿਤ ਵਿਭਾਗ ਦੇ ...
ਬਠਿੰਡਾ 10 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਸਰਕਾਰ ਦੇ ਸੱਭਿਆਚਾਰ ਮਾਮਲੇ ਵਿਭਾਗ ਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਜਲਿ੍ਹਆਂਵਾਲੇ ਬਾਗ਼ ਦੇ ਸ਼ਹੀਦਾਂ ਨੂੰ ਨਾਟਕਾਂ ਰਾਹੀ ਸ਼ਰਧਾਂਜਲੀ ਪ੍ਰੋਗਰਾਮਾਂ ਤਹਿਤ ਲੇਖਕ ਨਾਨਕ ਸਿੰਘ ਨਾਵਲਿਸਟ ਦਾ ਲਿਖਿਆ ...
ਪਿੰਡ ਗੁਰੂਸਰ ਸੈਣੇਵਾਲਾ ਵਿਖੇ ਹਾਦਸੇ ਦਾ ਸ਼ਿਕਾਰ ਹੋਈ ਕਾਰ | ਅਜੀਤ ਤਸਵੀਰ ਬਠਿੰਡਾ, 10 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ-ਡੱਬਵਾਲੀ ਸੜਕ 'ਤੇ ਇਕ ਕਾਰ ਸਾਈਕਲ 'ਚ ਵੱਜਣ ਮਗਰੋਂ ਸੜਕ ਕਿਨਾਰੇ ਖੜੇ ਦਰਖੱਤ ਨਾਲ ਜਾ ਟਕਰਾਈ, ਜਿਸ ਕਾਰਨ ਸਾਈਕਲ ਸਵਾਰ ...
ਬਰੇਟਾ, 10 ਜੁਲਾਈ (ਰਵਿੰਦਰ ਕੌਰ ਮੰਡੇਰ)- ਬਰੇਟਾ ਇਲਾਕੇ ਵਿਚ ਕੋਈ ਵੀ ਖੇਡ ਸਟੇਡੀਅਮ ਨਾ ਹੋਣ ਕਾਰਨ ਇੱਥੋਂ ਦੇ ਨੌਜਵਾਨ ਖੇਡਾਂ ਵਿਚ ਪੱਛੜ ਰਹੇ ਹਨ | ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਸਚਾਈ ਤੋਂ ਕੋਹਾਂ ...
ਬਠਿੰਡਾ 10 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਸਰਕਾਰ ਦੇ ਸੱਭਿਆਚਾਰ ਮਾਮਲੇ ਵਿਭਾਗ ਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਜਲਿ੍ਹਆਂਵਾਲੇ ਬਾਗ਼ ਦੇ ਸ਼ਹੀਦਾਂ ਨੂੰ ਨਾਟਕਾਂ ਰਾਹੀ ਸ਼ਰਧਾਂਜਲੀ ਪ੍ਰੋਗਰਾਮਾਂ ਤਹਿਤ ਲੇਖਕ ਨਾਨਕ ਸਿੰਘ ਨਾਵਲਿਸਟ ਦਾ ਲਿਖਿਆ ...
ਬਠਿੰਡਾ, 10 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸੀ. ਆਈ. ਏ. ਸਟਾਫ਼ -2 ਬਠਿੰਡਾ ਦੀ ਟੀਮ ਨੇ ਸਵਿਫ਼ਟ ਕਾਰ ਸਵਾਰ ਇਕ ਵਿਅਕਤੀ ਨੂੰ 17 ਹਜ਼ਾਰ 950 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਥਾਣਾ ਨਥਾਣਾ ਵਿਚ ਉਸ ਦੇ ਿਖ਼ਲਾਫ਼ ਨਸ਼ਾ ਰੋਕੂ ਐਕਟ ਤਹਿਤ ...
ਬਠਿੰਡਾ, 10 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਥਾਨਕ ਬੱਲਾ ਰਾਮ ਨਗਰ ਦੀ ਗਲੀ ਨੰਬਰ-10 'ਚ ਸਥਿਤ ਗੁਰਦੁਆਰਾ ਸਾਹਿਬ ਗੁਰੂ ਨਾਨਕ ਬਾੜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਮੌਕੇ ਉਸ ਸਮੇਂ ਮਾਹੌਲ ਤਣਾਓਪੂਰਨ ਬਣ ਗਿਆ, ਜਦੋਂ ਸਰਬੱਤ ਖ਼ਾਲਸਾ ਵਲੋਂ ਥਾਪੇ ਤਖ਼ਤ ...
ਬਠਿੰਡਾ, 10 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਥਾਣਾ ਕੋਤਵਾਲੀ ਪੁਲਿਸ ਨੂੰ ਨਰਪਿੰਦਰ ਸਿੰਘ ਪੁੱਤਰ ਪਿਰਥੀਪਾਲ ਸਿੰਘ ਵਾਸੀ ਭਾਗੂ ਰੋਡ, ਬਠਿੰਡਾ ਵਲੋਂ ਉਨ੍ਹਾਂ ਦੇ ਮੈਨੇਜਰ ਮਲਕੀਤ ਸਿੰਘ ਵਾਸੀ ਕਿਲੀਏਵਾਲਾ ਨੂੰ 5 ਵਿਅਕਤੀਆਂ ਵਲੋਂ ਅਗਵਾਹ ਕਰਨ ਦੇ ਮਾਮਲੇ ਵਿਚ ...
ਬਠਿੰਡਾ, 10 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਸ਼ਹਿਰ ਦੀ ਧਾਰਮਿਕ ਸੰਸਥਾ ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਪ੍ਰਧਾਨ ਦੀ ਚੋਣ ਲਈ ਅੱਜ 11 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ | ਪ੍ਰਧਾਨਗੀ ਪਦ ਲਈ ਚੋਣ 21 ਜੁਲਾਈ ਨੂੰ ਹੋਣੀ ਹੈ | ਚੋਣ ...
ਬਠਿੰਡਾ, 10 ਜੂਨ (ਕੰਵਲਜੀਤ ਸਿੰਘ ਸਿੱਧੂ)- ਪੰਜਾਬੀ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ. ਬੀ. ਏ. ਭਾਗ ਤੀਜਾ, ਸਮੈਸਟਰ ਛੇਵਾ ਦੇ ਨਤੀਜੇ ਵਿਚ ਮਾਲਵਾ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕਰਕੇ 100 ਪ੍ਰਤੀਸ਼ਤ ਨਤੀਜਾ ਹਾਸਲ ਕੀਤਾ ਹੈ | ਕਾਲਜ ਦੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX