ਤਾਜਾ ਖ਼ਬਰਾਂ


ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਕਿਸਾਨ ਚਿੰਤਾ 'ਚ
. . .  4 minutes ago
ਗੁਰੂ ਹਰ ਸਹਾਏ, 16 ਨਵੰਬਰ (ਹਰਚਰਨ ਸਿੰਘ ਸੰਧੂ) - ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਕਿਸਾਨ ਵਰਗ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰੂ ਹਰ ਸਹਾਏ ਇਲਾਕੇ ਵਿਚ ਅੱਜ ਸਵੇਰ ਤੋਂ ਹਲਕਾ ਮੀਂਹ ਪੈ ਰਿਹਾ ਹੈ, ਜਿਸ ਨਾਲ ਕਿਸਾਨਾਂ ਵਲੋਂ ਬੀਜੀ ਕਣਕ ਕਰੰਡ ਹੋਣ ਦਾ ਡਰ ਸਤਾਉਣ ਲੱਗ ਪਿਆ...
ਅੱਜ ਦਾ ਵਿਚਾਰ
. . .  16 minutes ago
ਨਵੀਂ ਦਿੱਲੀ- ਬ੍ਰਾਜ਼ੀਲ ਵਿਚ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਭਾਰਤ ਵਾਪਸ ਆਏ ਪ੍ਰਧਾਨ ਮੰਤਰੀ ਮੋਦੀ
. . .  1 day ago
ਹੋਟਲ ਦੇ ਕਮਰੇ 'ਚੋਂ ਔਰਤ ਦੀ ਲਾਸ਼ ਮਿਲੀ
. . .  1 day ago
ਜ਼ੀਰਕਪੁਰ,15 ਨਵੰਬਰ, {ਹੈਪੀ ਪੰਡਵਾਲਾ} - ਇੱਥੋਂ ਦੇ ਬਲਟਾਣਾ ਖੇਤਰ 'ਚ ਪੈਂਦੇ ਕਲਗ਼ੀਧਰ ਐਨਕਲੇਵ ਵਿਖੇ ਇੱਕ ਹੋਟਲ ਦੇ ਕਮਰੇ 'ਚੋਂ ਔਰਤ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ...
ਵਿਦੇਸ਼ੀ ਫੰਡਿੰਗ ਕੇਸ : ਐਮਨੇਸਟੀ ਇੰਟਰਨੈਸ਼ਨਲ ਦੇ ਦਫ਼ਤਰ 'ਤੇ ਸੀਬੀਆਈ ਦਾ ਛਾਪਾ
. . .  1 day ago
ਮਹਾਰਾਸ਼ਟਰ : ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ, 17 ਮਜ਼ਦੂਰ ਜ਼ਖ਼ਮੀ
. . .  1 day ago
ਮੁੰਬਈ, 15 ਨਵੰਬਰ - ਮਹਾਰਾਸ਼ਟਰ ਦੇ ਰਾਏਗੜ੍ਹ ਸ਼ਹਿਰ ਦੀ ਐਮਆਈਡੀਸੀ ਉਦਯੋਗਿਕ ਖੇਤਰ ਵਿਚ ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ ਹੋਣ ਨਾਲ 17 ਮਜ਼ਦੂਰ ਜ਼ਖ਼ਮੀ ਹੋ
ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਕਾਂਗਰਸੀ ਸਰਪੰਚ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ
. . .  1 day ago
ਰਾਜਪੁਰਾ ,15 ਨਵੰਬਰ (ਰਣਜੀਤ ਸਿੰਘ)- ਅੱਜ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਨੇੜਲੇ ਪਿੰਡ ਤਖਤੁ ਮਾਜਰਾ ਦੇ ਮੌਜੂਦਾ ਕਾਂਗਰਸੀ ਸਰਪੰਚ ਹਰ ਸੰਗਤ ਸਿੰਘ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ ਕਰਕੇ ਸਖ਼ਤ ...
ਕਾਂਗਰਸ ਦੇ ਅਹੁਦੇਦਾਰਾਂ ਦੀ ਮੀਟਿੰਗ 16 ਨੂੰ
. . .  1 day ago
ਨਵੀਂ ਦਿੱਲੀ, 15 ਨਵੰਬਰ - ਜ਼ਰੂਰੀ ਸਿਆਸੀ ਮੁੱਦਿਆਂ ਉੱਪਰ ਚਰਚਾ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰਾਂ, ਸਕੱਤਰਾਂ, ਪੀ.ਸੀ.ਸੀ ਪ੍ਰਧਾਨਾਂ ਅਤੇ ਸੀ.ਐਲ.ਪੀ ਆਗੂਆਂ ਦੀ ਮੀਟਿੰਗ 16 ਨਵੰਬਰ...
ਮਹਿਬੂਬਾ ਮੁਫ਼ਤੀ ਨੂੰ ਸਰਕਾਰੀ ਕੁਆਟਰ 'ਚ ਕੀਤਾ ਗਿਆ ਸ਼ਿਫ਼ਟ
. . .  1 day ago
ਸ੍ਰੀਨਗਰ, 15 ਨਵੰਬਰ - ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ ਆਗੂ ਮਹਿਬੂਬਾ ਮੁਫ਼ਤੀ ਜਿਨ੍ਹਾਂ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਸ੍ਰੀਨਗਰ ਦੇ ਚਸ਼ਮਾ ਸ਼ਾਹੀ ਹਟ ਵਿਚ ਨਜ਼ਰਬੰਦ ਕੀਤਾ ਗਿਆ ਸੀ ਨੂੰ ਸ੍ਰੀਨਗਰ...
ਟਰਾਈ ਵੱਲੋਂ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ
. . .  1 day ago
ਨਵੀਂ ਦਿੱਲੀ, 15 ਨਵੰਬਰ - ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) ਵੱਲੋਂ ਅੱਜ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ ਸਬੰਧੀ ਚਰਚਾ ਕੀਤੀ ਗਈ। ਟਰਾਈ...
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਨੇ ਹਾਸਲ ਕੀਤੀ 343 ਦੌੜਾਂ ਦੀ ਲੀਡ
. . .  1 day ago
ਇੰਦੌਰ, 15 ਨਵੰਬਰ - ਬੰਗਲਾਦੇਸ਼ ਖ਼ਿਲਾਫ਼ ਇੰਦੌਰ ਟੈਸਟ ਦੇ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 6 ਵਿਕਟਾਂ ਦੇ ਨੁਕਸਾਨ 'ਤੇ 493 ਦੌੜਾਂ ਬਣਾ ਲਈਆਂ...
ਇੰਦੌਰ ਟੈੱਸਟ ਦੂਸਰਾ ਦਿਨ : ਦਿਨ ਦਾ ਖੇਡ ਖ਼ਤਮ ਹੋਣ 'ਤੇ ਭਾਰਤ 493/6
. . .  1 day ago
ਚੀਫ਼ ਜਸਟਿਸ ਰੰਜਨ ਗੋਗਈ ਨੂੰ ਦਿੱਤੀ ਜਾ ਰਹੀ ਹੈ ਨਿੱਘੀ ਵਿਦਾਇਗੀ
. . .  1 day ago
ਨਵੀਂ ਦਿੱਲੀ, 15 ਨਵੰਬਰ - ਚੀਫ਼ ਜਸਟਿਸ ਆਫ਼ ਇੰਡੀਆ ਰੰਜਨ ਗੋਗਈ ਨੂੰ ਸੁਪਰੀਮ ਕੋਰਟ ਦੇ ਗਲਿਆਰੇ 'ਚ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ। ਚੀਫ਼ ਜਸਟਿਸ ਆਫ਼ ਇੰਡੀਆ ਦੇ ਰੂਪ...
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
ਭਾਜਪਾ ਵੱਲੋਂ ਕਾਂਗਰਸ ਹੈੱਡਕੁਆਟਰ ਦੇ ਬਾਹਰ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 15 ਨਵੰਬਰ - ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਰਾਫੇਲ ਸਮਝੌਤੇ ਨੂੰ ਲੈ ਕੇ ਕੀਤੀ ਗਈ ਟਿੱਪਣੀ ਖ਼ਿਲਾਫ਼ ਭਾਜਪਾ ਵਰਕਰਾਂ ਨੇ ਦਿੱਲੀ ਵਿਖੇ ਕਾਂਗਰਸ ਹੈੱਡਕੁਆਟਰ ਦੇ ਬਾਹਰ...
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੇ ਮਯੰਕ ਅਗਰਵਾਲ ਨੇ ਠੋਕਿਆ ਦੋਹਰਾ ਸੈਂਕੜਾ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀ ਬੰਗਲਾਦੇਸ਼ 'ਤੇ ਲੀਡ 200 ਟੱਪੀ, ਸਕੋਰ 359/4
. . .  1 day ago
ਰਾਜਪਾਲ ਵੀ.ਪੀ. ਸਿੰਘ ਬਦਨੌਰ ਸਮੇਤ ਵੱਖ-ਵੱਖ ਸਖ਼ਸ਼ੀਅਤਾਂ ਵੱਲੋਂ ਖੰਨਾ ਦੀ ਮਾਤਾ ਨੂੰ ਸ਼ਰਧਾ ਦੇ ਫੁਲ ਭੇਟ
. . .  1 day ago
ਬਠਿੰਡਾ 'ਚ ਪੁਸਤਕ ਮੇਲਾ, ਨੌਜਵਾਨਾਂ 'ਚ ਉਤਸ਼ਾਹ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀਆਂ 4 ਵਿਕਟਾਂ ਆਊਟ, ਸਕੋਰ 327 (177 ਦੌੜਾਂ ਦੀ ਬੜ੍ਹਤ)
. . .  1 day ago
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਟਾਂਗਰਾ ਦੇ ਦਫ਼ਤਰ ਨੂੰ ਲੱਗੀ ਭਿਆਨਕ ਅੱਗ
. . .  1 day ago
ਭਾਰਤ 'ਚ ਆਮ ਲੋਕ ਹੋ ਰਹੇ ਹਨ ਗਰੀਬ - ਰਿਪੋਰਟ
. . .  1 day ago
ਇੰਦੌਰ ਟੈੱਸਟ ਦਾ ਦੂਸਰਾ ਦਿਨ : ਭਾਰਤ ਦੀ ਸਥਿਤੀ ਮਜ਼ਬੂਤ, 150 ਦੌੜਾਂ ਦੀ ਮਿਲੀ ਲੀਡ
. . .  1 day ago
ਮਹਾਰਾਸ਼ਟਰ 'ਚ ਬਣੇਗੀ ਗੱਠਜੋੜ ਸਰਕਾਰ ਤੇ 5 ਸਾਲ ਤੱਕ ਚੱਲੇਗੀ - ਸ਼ਰਦ ਪਵਾਰ
. . .  1 day ago
ਨਾਭਾ ਜੇਲ੍ਹ 'ਚ ਇਕ ਕੈਦੀ ਦਾ ਹੋ ਰਿਹੈ ਨਿਕਾਹ
. . .  1 day ago
ਲਤਾ ਮੰਗੇਸ਼ਕਰ ਦੀ ਸਿਹਤ 'ਚ ਸੁਧਾਰ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਮਅੰਕ ਅਗਰਵਾਲ ਨੇ ਬਣਾਇਆ ਸੈਂਕੜਾ, ਭਾਰਤ 222/3 'ਤੇ
. . .  1 day ago
ਬਠਿੰਡਾ ਦੇ ਇੱਕ ਸਰਕਾਰੀ ਸਕੂਲ ਦੀਆਂ 3 ਨਾਬਾਲਗ ਲੜਕੀਆਂ ਗ਼ਾਇਬ
. . .  1 day ago
ਇੰਦੌਰ ਟੈਸਟ ਦੂਸਰਾ ਦਿਨ : ਭਾਰਤ 206/3 'ਤੇ ਖੇਡ ਰਿਹੈ, ਹੁਣ ਤੱਕ 56 ਦੌੜਾਂ ਦੀ ਬੜ੍ਹਤ
. . .  1 day ago
ਸ਼੍ਰੋਮਣੀ ਕਮੇਟੀ ਵੱਲੋਂ 99ਵਾਂ ਸਥਾਪਨਾ ਦਿਵਸ ਮਨਾਇਆ ਗਿਆ
. . .  1 day ago
ਅਦਾਲਤ ਦੇ ਅਪਮਾਨ ਦੇ ਗੁਨਾਹਗਾਰ ਹਨ ਮਾਲਵਿੰਦਰ ਤੇ ਸ਼ਿਵਇੰਦਰ - ਸੁਪਰੀਮ ਕੋਰਟ
. . .  1 day ago
ਲੁਧਿਆਣਾ 'ਚ ਕਾਂਗਰਸ ਵੱਲੋਂ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ
. . .  1 day ago
ਚੋਰੀ ਦੀ ਨੀਅਤ ਨਾਲ ਘਰ 'ਚ ਦਾਖਲ ਹੋਏ ਚੋਰ ਵੱਲੋਂ ਮਾਲਕ ਨੂੰ ਕੀਤਾ ਗਿਆ ਗੰਭੀਰ ਜ਼ਖਮੀ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ 150 ਦੌੜਾਂ ਪਾਰ, ਮਅੰਕ ਅਗਰਵਾਲ ਸੈਂਕੜੇ ਬਣਾਉਣ ਦੇ ਨੇੜੇ
. . .  1 day ago
ਪਾਕਿਸਤਾਨ ਦੇ ਕਈ ਪਿੰਡ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 20 ਮੌਤਾਂ
. . .  1 day ago
ਓ.ਸੀ.ਆਈ. ਕਾਰਡ ਨਾਲ ਪ੍ਰਵਾਸੀ ਪੰਜਾਬੀ ਵੀ ਕਰ ਸਕਦੇ ਹਨ ਕਰਤਾਰਪੁਰ ਸਾਹਿਬ ਦੀ ਯਾਤਰਾ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਨੂੰ ਸ਼ੁਰੂਆਤ 'ਚ ਲੱਗੇ ਝਟਕੇ, ਸਕੋਰ 124/3
. . .  1 day ago
ਉੱਘੇ ਅਦਾਕਾਰ ਨਰਿੰਦਰ ਜੱਟੂ ਦਾ ਹੋਇਆ ਦਿਹਾਂਤ
. . .  about 1 hour ago
ਦੀਪਿਕਾ ਰਣਵੀਰ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  1 day ago
ਦਿੱਲੀ 'ਚ ਪ੍ਰਦੂਸ਼ਣ ਕਾਰਨ ਹਾਲਾਤ ਖ਼ਰਾਬ, ਨਹੀਂ ਮਿਲ ਰਹੀ ਰਾਹਤ
. . .  6 minutes ago
ਅੱਜ ਦਾ ਵਿਚਾਰ
. . .  27 minutes ago
ਲੋਕ ਆਗੂ ਮਨਜੀਤ ਧਨੇਰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ ਹੋਏ ਰਿਹਾਅ
. . .  2 days ago
ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ
. . .  2 days ago
ਕਿਸਾਨ ਜਥੇਬੰਦੀ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਪੱਧਰੀ ਧਰਨਾ ਜੈਤੋ 'ਚ ਦਿੱਤਾ
. . .  2 days ago
ਖਾੜਕੂ ਸਿੰਘ ਲਾਲ ਸਿੰਘ ਦੀ ਰਿਹਾਈ ਅੱਜ ਨਾ ਹੋ ਸਕੀ ਸੰਭਵ
. . .  2 days ago
ਜ਼ਿਲ੍ਹਾ ਮੋਹਾਲੀ ਦੇ ਪਿੰਡ ਦਿਆਲਪੁਰਾ 'ਚ ਰੱਖਿਆ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ
. . .  2 days ago
ਪਿੰਡ ਕਾਲੇ ਕੇ ਦੇ ਨੌਜਵਾਨ ਦੀ ਵਧੇਰੇ ਨਸ਼ੇ ਦੀ ਡੋਜ਼ ਲੈਣ ਕਾਰਣ ਮੌਤ
. . .  2 days ago
14 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਜਥੇਦਾਰ ਫੱਗੂਵਾਲਾ ਦੀ ਭੁੱਖ ਹੜਤਾਲ ਖ਼ਤਮ
. . .  2 days ago
ਕਾਰ ਮੋਟਰਸਾਈਕਲ ਦੀ ਟੱਕਰ ਚ ਪਤੀ-ਪਤਨੀ ਦੀ ਮੌਤ
. . .  2 days ago
ਪੱਤਰਕਾਰਾਂ ਨਾਲ ਉਲਝੇ ਸਿੱਧੂ ਮੂਸੇਵਾਲਾ ਦੇ ਬਾਊਂਸਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਹਾੜ ਸੰਮਤ 551

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਏ. ਡੀ. ਸੀ. ਅਨੁਪਮ ਕਲੇਰ ਵਲੋਂ ਫੂਡ ਸੇਫ਼ਟੀ ਐਕਟ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 4.76 ਲੱਖ ਰੁਪਏ ਦੇ ਜੁਰਮਾਨੇ

ਨਵਾਂਸ਼ਹਿਰ, 11 ਜੁਲਾਈ (ਗੁਰਬਖਸ਼ ਸਿੰਘ ਮਹੇ)-ਫੂਡ ਸੇਫ਼ਟੀ ਐਕਟ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ਸਖ਼ਤੀ ਅਪਣਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਐਡਜੂਕੇਟਿੰਗ ਅਫ਼ਸਰ (ਫੂਡ ਸੇਫ਼ਟੀ) ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਅਨੁਪਮ ਕਲੇਰ ਦੀ ਅਦਾਲਤ ਵਲੋਂ ਗੈਰ-ਮਿਆਰੀ, ਮਿਸ-ਬ੍ਰਾਡਾਡ, ਪਾਬੰਦੀ ਸ਼ੁਦਾ ਅਤੇ ਗੁਮਰਾਹਕੁਨ ਖਾਣ-ਪੀਣ ਦੀਆਂ ਵਸਤਾਂ ਵੇਚਣ ਦੇ ਦੋਸ਼ ਅਧੀਨ 20 ਕੇਸਾਂ ਵਿਚ 4,76,000 ਰੁਪਏ ਦੇ ਕੀਤੇ ਜੁਰਮਾਨੇ ਕੀਤੇ ਗਏ ਹਨ | ਮਨੋਜ ਖੋਸਲਾ ਸਹਾਇਕ ਕਮਿਸ਼ਨਰ ਫੂਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਜੁਰਮਾਨਿਆਂ 'ਚ ਇਕ ਪਾਬੰਦੀਸ਼ੁਦਾ ਤੰਬਾਕੂ ਦਾ ਨਿਰਮਾਣ ਕਰਨ ਵਾਲੀ ਕੰਪਨੀ ਨੂੰ 1 ਲੱਖ ਰੁਪਏ ਅਤੇ ਉਸਦਾ ਉਤਪਾਦਨ ਵੇਚਣ ਵਾਲੇ ਨੂੰ 60 ਹਜ਼ਾਰ ਦਾ ਮਿਸਾਲੀ ਜੁਰਮਾਨਾ ਵੀ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਫੂਡ ਸੇਫ਼ਟੀ ਟੀਮਾਂ ਜਿਨ੍ਹਾਂ ਵਿਚ ਸ਼੍ਰੀਮਤੀ ਰਾਖੀ ਵਿਨਾਇਕ ਤੇ ਸ਼੍ਰੀਮਤੀ ਸੰਗੀਤਾ ਸਹਿਦੇਵ, ਫੂਡ ਸੇਫ਼ਟੀ ਅਫ਼ਸਰ ਸ਼ਾਮਿਲ ਸਨ, ਵਲੋਂ ਵੱਖ-ਵੱਖ ਫ਼ਰਮਾਂ ਤੋਂ ਸੈਂਪਲ ਭਰਨ ਉਪਰੰਤ ਸੈਂਪਲ ਗੈਰ-ਮਿਆਰੀ, ਮਿਸ-ਬ੍ਰਾਂਡਡ, ਪਾਬੰਦੀ ਸ਼ੁਦਾ ਅਤੇ ਗੁਮਰਾਹਕੁਨ ਪਾਏ ਸਨ | ਉਨ੍ਹਾਂ ਕੇਸਾਂ ਦਾ ਫ਼ੈਸਲਾ ਸੁਣਾਉਂਦੇ ਹੋਏ ਅਦਾਲਤ ਵਲੋਂ ਉਲੰਘਣਾ ਕਰਤਾਵਾਂ ਨੂੰ ਉਕਤ ਜੁਰਮਾਨੇ ਕੀਤੇ ਗਏ ਹਨ | ਸਹਾਇਕ ਕਮਿਸ਼ਨਰ ਅਨੁਸਾਰ ਇਨ੍ਹਾਂ 'ਚ ਪ੍ਰਮੋਦ ਕੁਮਾਰ ਵਾਸੀ ਜਾਡਲਾ ਨੂੰ ਪਾਬੰਦੀਸ਼ੁਦਾ ਐੱਸ.ਐੱਸ.-1 ਤੰਬਾਕੂ, ਪਾਬੰਦੀਸ਼ੁਦਾ ਐਮ-1 ਚਿੰਗਮ ਤੰਬਾਕੂ ਤੇ ਪਾਬੰਦੀਸ਼ੁਦਾ ਜ਼ਰਦਾ ਵੇਚਣ ਦੇ ਦੋਸ਼ ਅਧੀਨ 60,000/- ਰੁਪਏ ਅਤੇ ਪਾਬੰਦੀਸ਼ੁਦਾ ਐੱਸ.ਐੱਸ.-1 ਤੰਬਾਕੂ ਦੀ ਨਿਰਮਾਤਾ ਕੰਪਨੀ ਮੈਸਰਜ਼ ਤਿ੍ਮੂਰਤੀ ਫਰੈਗਰੈਂਸਸ ਨਵੀਂ ਦਿੱਲੀ ਨੂੰ 1,00,000/- ਰੁਪਏ ਜੁਰਮਾਨਾ ਕੀਤਾ ਗਿਆ ਹੈ | ਇਸੇ ਤਰ੍ਹਾਂ ਸਤਰੰਗਾ ਪਿਕਲ ਪ੍ਰੋਡਕਟਸ ਰਾਜਪੁਰਾ ਨੂੰ ਮਿਸ-ਬ੍ਰਾਂਡਿਡ ਤੇ ਗੈਰ-ਮਿਆਰੀ ਸਿਰਕਾ ਤਿਆਰ ਕਰਨ ਦੇ ਦੋਸ਼ ਅਧੀਨ 25,000/-ਰੁਪਏ ਤੇ ਇਹ ਸਿਰਕਾ ਵਰਤਣ ਦੇ ਦੋਸ਼ ਅਧੀਨ ਸਿਧਾਰਥ ਢਾਬਾ ਮਾਛੀਵਾੜਾ ਰੋਡ ਰਾਹੋਂ ਨੂੰ 5,000/- ਰੁਪਏ, ਕਪੂਰ ਇੰਡਸਟ੍ਰੀਜ਼ ਫ਼ਤਿਹਗੜ੍ਹ ਸਾਹਿਬ ਨੂੰ ਗੈਰ-ਮਿਆਰੀ, ਮਿਸ-ਬ੍ਰਾਂਡਿਡ ਤੇ ਗੁਮਰਾਹਕੁਨ ਸਰੋਂ੍ਹ ਦਾ ਤੇਲ ਤਿਆਰ ਕਰਨ ਦੇ ਦੋਸ਼ ਅਧੀਨ 25,000/-ਰੁਪਏ ਤੇ ਇਹ ਤੇਲ ਵੇਚਣ ਵਾਲੇ ਦੁਕਾਨਦਾਰ ਇੰਦਰਾਵਤੀ ਸਟੋਰ ਆਸਰੋਂ ਨੂੰ 5,000/-ਰੁਪਏ, ਮੈਸਰਜ਼ ਕਾਸ਼ੀ ਰਾਮ ਅਸ਼ੋਕ ਕੁਮਾਰ ਬਲਾਚੌਰ ਨੂੰ ਗੈਰ-ਮਿਆਰੀ ਆਟਾ ਸਪਲਾਈ ਕਰਨ ਦੇ ਦੋਸ਼ ਅਧੀਨ 25,000/-ਰੁਪਏ ਅਤੇ ਇਹ ਆਟਾ ਵਰਤਣ ਵਾਲੀ ਜਨਤਾ ਬੇਕਰੀ ਬਲਾਚੌਰ ਨੂੰ 15,000/- ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ | ਇਨ੍ਹਾਂ ਤੋਂ ਇਲਾਵਾ ਖਟਾਣਾ ਮਿਲਕ ਪਲਾਂਟ ਫ਼ਤਿਹਗੜ੍ਹ ਸਾਹਿਬ ਨੂੰ ਗੈਰ-ਮਿਆਰੀ ਪਨੀਰ ਤਿਆਰ ਕਰਨ ਦੇ ਦੋਸ਼ ਅਧੀਨ 15,000/-ਰੁਪਏ ਤੇ ਸਪਲਾਈ ਕਰਨ ਵਾਲੇ ਕਮਲੇਸ਼ ਕੁਮਾਰ ਨੂੰ 10,000/- ਰੁਪਏ, ਐੱਸ.ਆਰ. ਫਰੂਟ ਪ੍ਰੋਡਕਟਸ ਰਾਜਪੁਰਾ ਨੂੰ ਗੈਰ-ਮਿਆਰੀ ਤੇ ਮਿਸ-ਬ੍ਰਾਂਡਿਡ ਸ਼ਰਬਤ ਤਿਆਰ ਕਰਨ ਦੇ ਦੋਸ਼ ਅਧੀਨ 25,000/-ਰੁਪਏ ਅਤੇ ਦੁਕਾਨਦਾਰ ਹਰਮੇਸ਼ ਲਾਲ ਨੰਗਲ ਸ਼ਾਂਗਾ ਨੂੰ 10,000/-ਰੁਪਏ, ਜਸਵਿੰਦਰ ਪਾਲ ਨੰਗਲ ਸ਼ਾਂਗਾ ਨੂੰ ਗੈਰ-ਮਿਆਰੀ ਅਤੇ ਮਿਸ-ਬ੍ਰਾਂਡਡ ਸਰੋਂ੍ਹ ਦਾ ਤੇਲ ਵੇਚਣ ਦੇ ਦੋਸ਼ ਅਧੀਨ 20,000/-ਰੁਪਏ, ਕਮਲ ਮਿਲਕ ਫੂਡ ਪ੍ਰੋਡਕਟਸ ਇੰਡਸਟਰੀਅਲ ਏਰੀਆ ਚੰਡੀਗੜ੍ਹ ਨੂੰ ਮਿਸ-ਬ੍ਰਾਂਡਡ ਆਈਸਕ੍ਰੀਮ ਤਿਆਰ/ਵੇਚਣ ਦੇ ਦੋਸ਼ ਅਧੀਨ 10,000/-ਰੁਪਏ, ਰਜਤ ਇੰਟਰਪ੍ਰਾਇਜ਼ਜ਼ ਹਿਸਾਰ ਨੂੰ ਗੈਰ-ਮਿਆਰੀ ਪਿ੍ੰਸ ਲਾਈਟ ਬ੍ਰਾਂਡ ਦੇਸੀ ਘਿਓ ਤਿਆਰ ਕਰਨ ਦੇ ਦੋਸ਼ ਅਧੀਨ 50,000/-ਰੁਪਏ ਅਤੇ ਦੁਕਾਨਦਾਰ ਮੈਸਰਜ ਦੌਲਤ ਕੁਮਾਰ ਕਿਸ਼ੋਰ ਕੁਮਾਰ ਰਾਹੋਂ ਨੂੰ 10,000/-ਰੁਪਏ, ਸ਼ਿਵਾਨੀ ਸਵੀਟ ਹਾਊਸ ਦਸੂਹਾ ਨੂੰ ਮਿਸ-ਬ੍ਰਾਂਡਡ ਬ੍ਰੈਡ ਟੋਸਟ ਤਿਆਰ ਕਰਨ/ਵੇਚਣ ਦੇ ਦੋਸ਼ ਅਧੀਨ 15,000/-ਰੁਪਏ ਦਾ ਜੁਰਮਾਨਾ ਕੀਤਾ ਗਿਆ | ਉਪਰੋਕਤ ਤੋਂ ਇਲਾਵਾ ਅੰਬੇ ਰੋਲਰ ਫਲੋਰ ਮਿਲ ਸਮਰਾਲਾ ਰੋਡ ਖੰਨਾ ਨੂੰ ਮਿਸ-ਬ੍ਰਾਂਡਿਡ ਆਟਾ ਤਿਆਰ ਕਰਨ/ਵੇਚਣ ਦੇ ਦੋਸ਼ ਅਧੀਨ 20,000/-ਰੁਪਏ, ਸੁਪਰ ਮਾਰਕੀਟ ਸਲੋਹ ਰੋਡ ਨਵਾਂਸ਼ਹਿਰ ਨੂੰ ਮਿਸ-ਬ੍ਰਾਂਡਿਡ ਰੇਵੜੀ ਵੇਚਣ ਦੇ ਦੋਸ਼ ਅਧੀਨ 5,000/-ਰੁਪਏ, ਹਰਦੀਪ ਸਿੰਘ ਪਾਬਲਾ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਨੂੰ ਗੈਰ-ਮਿਆਰੀ ਸੌਸ ਵਰਤਣ ਦੇ ਦੋਸ਼ ਅਧੀਨ 5,000/- ਰੁਪਏ, ਸ੍ਰੀ ਬਜਰੰਗ ਫੂਡਜ਼ ਖੰਨਾ ਨੂੰ ਮਿਸ-ਬ੍ਰਾਂਡਿਡ ਬਿਸਕੁਟ ਤਿਆਰ ਕਰਨ/ਵੇਚਣ ਦੇ ਦੋਸ਼ ਅਧੀਨ 5,000/-ਰੁਪਏ, ਰੇਸ਼ਮ ਸਵੀਟ ਸ਼ਾਪ ਸਾਹਲੋਂ ਨੂੰ ਗੈਰ-ਮਿਆਰੀ ਦੁੱਧ ਵੇਚਣ ਦੇ ਦੋਸ਼ ਅਧੀਨ 10,000/-ਰੁਪਏ, ਬਣਵੈਤ ਸਵੀਟ ਨੌਰਾ ਨੂੰ ਗੈਰ-ਮਿਆਰੀ ਖੋਆ ਬਰਫ਼ੀ ਵੇਚਣ ਦੇ ਦੋਸ਼ ਅਧੀਨ 2,000/-ਰੁਪਏ, ਹਰਨੇਕ ਸਿੰਘ ਬੂਥਗੜ੍ਹ ਨੂੰ ਮਿਸ-ਬ੍ਰਾਂਡਿਡ ਆਚਾਰ ਲਈ 2,000/- ਰੁਪਏ ਤੇ ਬਿੱਟੂ ਦੀ ਹੱਟੀ ਸੜੋਆ ਨੂੰ ਮਿਸ-ਬ੍ਰਾਂਡਡ ਬਿਸਕੁਟ ਵੇਚਣ ਦੇ ਦੋਸ਼ ਅਧੀਨ 2,000/-ਰੁਪਏ ਜੁਰਮਾਨਾ ਕੀਤਾ ਗਿਆ |

ਜ਼ੋਨਲ ਟੂਰਨਾਮੈਂਟ ਜ਼ੋਨ ਨੰ: 02 ਦੀ ਮੀਟਿੰਗ ਅੱਜ

ਬਹਿਰਾਮ, 11 ਜੁਲਾਈ (ਸਰਬਜੀਤ ਸਿੰਘ ਚੱਕਰਾਮੰੂ)-ਜ਼ੋਨਲ ਟੂਰਨਾਮੈਂਟ ਜ਼ੋਨ ਨੰਬਰ 02 ਦੀ ਮੀਟਿੰਗ ਅੱਜ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਸਰਕਾਰੀ ਹਾਈ ਸਕੂਲ ਬਹਿਰਾਮ (ਸ਼.ਭ.ਸ.ਨਗਰ) ਵਿਖੇ ਹੋਵੇਗੀ | ਇਸ ਦੀ ਜਾਣਕਾਰੀ ਬਲਵੀਰ ਸਿੰਘ ਕੈਸ਼ੀਅਰ ਜ਼ੋਨਲ ਟੂਰਨਾਮੈਂਟ ...

ਪੂਰੀ ਖ਼ਬਰ »

ਮੰਗੂਵਾਲ 'ਚ ਸਾਲਾਨਾ ਜੋੜ ਮੇਲਾ 16 ਤੋਂ

ਮੱਲਪੁਰ ਅੜਕਾਂ, 11 ਜੁਲਾਈ (ਮਨਜੀਤ ਸਿੰਘ ਜੱਬੋਵਾਲ)-ਪਿੰਡ ਮੰਗੂਵਾਲ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਖਵਾਜਾ ਪੀਰ ਦਰਬਾਰ 'ਤੇ ਸਮੂਹ ਪ੍ਰਬੰਧਕ ਕਮੇਟੀ ਤੇ ਗ੍ਰਾਮ ਪੰਚਾਇਤ ਵਲੋਂ ਸਾਲਾਨਾ ਜੋੜ ਮੇਲਾ 16 ਤੇ 17 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ 16 ...

ਪੂਰੀ ਖ਼ਬਰ »

ਚੁਸ਼ਮਾ ਰੌਜ਼ੇ ਦੇ ਬਾਹਰੋਂ ਮੋਟਰਸਾਈਕਲ ਚੋਰੀ

ਨਵਾਂਸ਼ਹਿਰ, 11 ਜੁਲਾਈ (ਗੁਰਬਖਸ਼ ਸਿੰਘ ਮਹੇ)-ਪਿੰਡ ਕੋਟ ਰਾਂਝਾ ਦੇ ਇਕ ਨੌਜਵਾਨ ਦਾ ਚੁਸ਼ਮਾ ਰੌਜ਼ੇ ਅੰਦਰ ਮੱਥਾ ਟੇਕਣ ਸਮੇਂ ਬਾਹਰੋਂ ਮੋਟਰ ਸਾਈਕਲ ਚੋਰੀ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਲਖਵੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਕੋਟ ਰਾਂਝਾ ਨੇ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਇਕ ਦੀ ਮੌਤ

ਸਮੁੰਦੜਾ, 11 ਜੁਲਾਈ (ਤੀਰਥ ਸਿੰਘ ਰੱਕੜ)-ਪਿੰਡ ਰਾਮਗੜ੍ਹ ਝੁੰਗੀਆਂ ਦੇ ਇੱਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਨਿਰਮਲ ਸਿੰਘ (53) ਪੁੱਤਰ ਪ੍ਰਕਾਸ਼ ਸਿੰਘ ਬੀਤੀ ਸ਼ਾਮ 7 ਵਜੇ ਦੇ ਕਰੀਬ ਆਪਣੇ ਉਸਾਰੀ ਅਧੀਨ ਨਵੇਂ ਮਕਾਨਾਂ 'ਚ ਲੱਗੀ ...

ਪੂਰੀ ਖ਼ਬਰ »

ਸਰਕਾਰੀ ਟੂਟੀਆਂ 'ਚ ਛੇ ਦਿਨਾਂ ਤੋਂ ਪਾਣੀ ਨਾ ਆਉਣ ਕਰਕੇ ਚੱਕ ਗੁਰੂ ਵਾਸੀ ਪ੍ਰੇਸ਼ਾਨ

ਸਮੁੰਦੜਾ, 11 ਜੁਲਾਈ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁਰੂ ਵਿਖੇ ਸਰਕਾਰੀ ਟੂਟੀਆਂ 'ਚ ਪਿਛਲੇ ਛੇ ਦਿਨਾਂ ਤੋਂ ਪਾਣੀ ਨਾ ਆਉਣ ਕਰਕੇ ਪਿੰਡ ਵਾਸੀਆਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਦੀ ਆਬਾਦੀ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਜਲ ਸਪਲਾਈ ...

ਪੂਰੀ ਖ਼ਬਰ »

ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਨੇ ਦਿੱਤਾ ਡੀ. ਸੀ. ਨੂੰ ਮੰਗ-ਪੱਤਰ

ਨਵਾਂਸ਼ਹਿਰ, 11 ਜੁਲਾਈ (ਹਰਵਿੰਦਰ ਸਿੰਘ)-ਅੱਜ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਯੂਨੀਅਨ ਵਲੋਂ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਮੱੁਖ ਮੰਤਰੀ ਪੰਜਾਬ ਦੇ ਨਾਂਅ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਦਿੱਤਾ ਗਿਆ | ਇਸ ਮੌਕੇ ਯੂਨੀਅਨ ...

ਪੂਰੀ ਖ਼ਬਰ »

ਪਿੰਡ ਮਲਕਪੁਰ ਵਾਸੀਆਾ ਵਲੋਂ ਪੰਚਾਇਤੀ ਜ਼ਮੀਨ ਤੇ ਉਦਯੋਗਿਕ ਇਕਾਈ ਸਥਾਪਿਤ ਕਰਨ ਦੇ ਫ਼ੈਸਲੇ ਦਾ ਵਿਰੋਧ

ਉਸਮਾਨਪੁਰ, 11 ਜੁਲਾਈ (ਸੰਦੀਪ ਮਝੂਰ)-ਪੰਜਾਬ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਬੀਤੇ ਦਿਨੀਂ ਬੇਟ ਖੇਤਰ ਦੇ ਪਿੰਡ ਮਲਕਪੁਰ ਦੀ 400 ਏਕੜ ਪੰਚਾਇਤੀ ਜ਼ਮੀਨ ਤੇ ਉਦਯੋਗਿਕ ਇਕਾਈ ਲਗਾਏ ਜਾਣ ਦੇ ਫ਼ੈਸਲੇ ਦਾ ਗ੍ਰਾਮ ਪੰਚਾਇਤ ਤੇ ਸਮੂਹ ਪਿੰਡ ...

ਪੂਰੀ ਖ਼ਬਰ »

ਡਰਾਈਵਰ ਨੂੰ ਜ਼ਖ਼ਮੀ ਕਰ 2 ਵਿਅਕਤੀ ਕਾਰ ਸਮੇਤ ਫਰਾਰ

ਮੁਕੰਦਪੁਰ, 11 ਜੁਲਾਈ (ਅਮਰੀਕ ਸਿੰਘ ਢੀਂਡਸਾ)-ਪੰਜਾਬ ਵਿਚ ਦਿਨੋ ਦਿਨ ਵਧ ਰਹੀ ਅਫਰਾ ਤਫਰੀ ਦੇ ਮਾਹੌਲ ਵਿਚ ਇਸਦਾ ਸੇਕ ਮੁਕੰਦਪੁਰ ਇਲਾਕੇ ਨੂੰ ਲੱਗਣ ਲੱਗਾ ਜਦੋਂ ਇਕ ਨਵੀਂ ਵਰਨਾ ਕਾਰ ਦਿਨ ਦਿਹਾੜੇ ਚੋਰੀ ਹੋ ਗਈ | ਜਾਣਕਾਰੀ ਅਨੁਸਾਰ ਯੂ.ਪੀ. ਤੋਂ ਕਿਸੇ ਨੇ ਵਰਨਾ ਕਾਰ ...

ਪੂਰੀ ਖ਼ਬਰ »

ਗਰਚਾ ਤੋਂ ਸਾਹਲੋਂ ਨੂੰ ਜਾਂਦੀ ਸੰਪਰਕ ਸੜਕ ਦੀ ਮੁਰੰਮਤ ਲਈ ਇਲਾਕੇ ਦੇ ਲੋਕਾਂ ਵਲੋਂ ਮੰਗ

ਔੜ, 11 ਜੁਲਾਈ (ਜਰਨੈਲ ਸਿੰਘ ਖੁਰਦ)-ਪਿੰਡ ਗਰਚਾ ਤੋਂ ਸਾਹਲੋਂ ਨੂੰ ਜਾਣ ਵਾਲੀ ਸੰਪਰਕ ਸੜਕ ਦੀ ਹਾਲਤ ਇਸ ਵਕਤ ਏਨੀ ਮਾੜੀ ਬਣੀ ਹੋਈ ਹੈ ਕਿ ਸੜਕ ਵਿਚੋਂ ਲੁੱਕ, ਬਜਰੀ ਅਤੇ ਪੱਥਰ ਨਿਕਲ ਕੇ ਸੜਕ ਦੇ ਵਿਚਕਾਰ ਡੂੰਘੇ ਖੱਡੇ ਪਏ ਹੋਏ ਹਨ | ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ...

ਪੂਰੀ ਖ਼ਬਰ »

ਬਿਜਲੀ ਬਿੱਲਾਂ ਨੇ ਪੰਜਾਬ ਦੀ ਜਨਤਾ ਦਾ ਲੱਕ ਤੋੜਿਆ, ਸੂਬਾ ਪੱਧਰ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਦਿੱਤੇ ਜਾਣਗੇ ਮੰਗ ਪੱਤਰ-ਕੌਮੀ ਪ੍ਰਧਾਨ ਖੇੜਾ

ਨਵਾਂਸ਼ਹਿਰ 11 ਜੁਲਾਈ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਵਲੋਂ ਬਿਜਲੀ ਦੀਆਂ ਦਰਾਂ ਵਿਚ ਕੀਤੇ ਵਾਧੇ ਨੇ ਆਮ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਇਸ ਗੱਲ ਦਾ ਪ੍ਰਗਟਾਵਾ ਜਸਵੰਤ ਸਿੰਘ ਖੇੜਾ ਕੌਮੀ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਨੇ ਸੂਬੇ ਅੰਦਰ ਵੱਖ-ਵੱਖ ...

ਪੂਰੀ ਖ਼ਬਰ »

ਪਿੰਡ ਮਹਾਲੋਂ 'ਚ ਪ੍ਰਸ਼ਾਸਨ ਵਲੋਂ ਪ੍ਰਬੰਧਕ ਲਗਾਉਣ ਦੇ ਹੁਕਮਾਂ ਨੂੰ ਡਿਪਟੀ ਡਾਇਰੈਕਟਰ ਦਾ ਝਟਕਾ

ਨਵਾਂਸ਼ਹਿਰ, 11 ਜੁਲਾਈ (ਗੁਰਬਖਸ਼ ਸਿੰਘ ਮਹੇ)-ਪਿਛਲੇ ਦਿਨੀਂ ਪਿੰਡ ਮਹਾਲੋਂ ਵਿਖੇ ਲੋਕਾਂ ਵਲੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਲਾਂਭੇ ਕਰਕੇ ਨਵਾਂਸ਼ਹਿਰ ਪ੍ਰਸ਼ਾਸਨ ਵਲੋਂ ਲਗਾਏ ਪ੍ਰਬੰਧਕ ਦੇ ਹੁਕਮਾਂ ਨੂੰ ਡਿਪਟੀ ਡਾਇਰੈਕਟਰ (ਸਥਾਨਕ) ਵਲੋਂ ਝਟਕਾ ਦਿੰਦਿਆਂ ...

ਪੂਰੀ ਖ਼ਬਰ »

ਬਾਰਿਸ਼ ਕਾਰਨ ਨੀਵੇਂ ਇਲਾਕੇ ਹੋਏ ਜਲ ਥਲ

ਬਲਾਚੌਰ, 11 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਬਾਰਸ਼ ਕਾਰਨ ਤੇ ਗੰਦੇ ਪਾਣੀ ਦੀ ਨਿਕਾਸੀ ਸੁਚਾਰੂ ਰੂਪ ਵਿਚ ਨਾ ਹੋਣ ਕਾਰਨ ਜਿੱਥੇ ਬਲਾਚੌਰ ਦੇ ਨੀਵੇਂ ਇਲਾਕੇ ਮੁੜ ਜਲ ਥਲ ਹੋ ਗਏ ਉਥੇ ਭੱਦੀ ਰੋਡ ਸਥਿਤ ਵਾਰਡ ਨੰਬਰ 08 ਵਾਲੇ ਮੁਹੱਲੇ ਦੀਆਂ ਗਲੀਆਂ, ਮੁੱਖ ਚੌਾਕ ਨੇੜੇ ...

ਪੂਰੀ ਖ਼ਬਰ »

ਸਿੱਖ ਨੈਸ਼ਨਲ ਕਾਲਜ ਦੀ ਵਿਦਿਆਰਥਣ ਜ਼ਿਲ੍ਹੇ 'ਚੋਂ ਅੱਵਲ

ਬੰਗਾ, 11 ਜੁਲਾਈ (ਜਸਬੀਰ ਸਿੰਘ ਨੂਰਪੁਰ)-ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀਆਂ ਨੇ ਇਕ ਯੂਨੀਵਰਸਿਟੀ ਮੈਰਿਟ ਅਤੇ ਜ਼ਿਲ੍ਹੇ ਵਿਚੋਂ ਪਹਿਲਾ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ | ਪਿ੍ੰਸੀਪਲ ਪ੍ਰੋ: ਅਨੁਪਮ ਨੇ ਦੱਸਿਆ ਕਿ ਵਿਥਿਆਰਥਣ ਮਨਪ੍ਰੀਤ ਕੌਰ (ਮੈਡੀਕਲ) ...

ਪੂਰੀ ਖ਼ਬਰ »

ਲਧਾਣਾ ਉੱਚਾ ਪੰਚਾਇਤ ਵਲੋਂ ਪ੍ਰਕਾਸ਼ ਪੁਰਬ ਸਬੰਧੀ ਬੂਟੇ ਲਗਾਉਣੇ ਆਰੰਭ

ਬੰਗਾ, 11 ਜੁਲਾਈ (ਕਰਮ ਲਧਾਣਾ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਪੰਜਾਬ ਸਰਕਾਰ ਵਲੋਂ ਚਲਾਈ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਪਿੰਡ ਲਧਾਣਾ ਉੱਚਾ 'ਚ ਬੂਟੇ ਲਗਾਉਣ ਦੀ ਅਰੰਭਤਾ ਕੀਤੀ ਗਈ | ਬੂਟੇ ਲਗਾਉਂਣ ਦਾ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਡੇਹਰਾ ਸਾਹਿਬ ਸੰਗਤਾਂ ਲਈ ਪ੍ਰਬੰਧ ਕੀਤੇ-ਬਾਬਾ ਅਮਰ ਸਿੰਘ

ਬੰਗਾ, 11 ਜੁਲਾਈ (ਜਸਬੀਰ ਸਿੰਘ ਨੂਰਪੁਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਨਕਾਣਾ ਸਾਹਿਬ ਵਿਖੇ ਸਮਾਗਮ ਕੀਤੇ ਜਾ ਰਹੇ ਹਨ ਤੇ ਸੰਗਤਾਂ ਦੀ ਰਿਹਾਇਸ਼ ਵਾਸਤੇ ਗੁ: ਡੇਹਰਾ ਸਾਹਿਬ ਸ਼ਹੀਦੀ ਅਸਥਾਨ ਪਾਤਸ਼ਾਹੀ ਪੰਜਵੀਂ ਵਿਖੇ ...

ਪੂਰੀ ਖ਼ਬਰ »

ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਵਲੋਂ ਵਿਸ਼ਵ ਜਨਸੰਖਿਆ ਦਿਵਸ ਮਨਾਇਆ

ਨਵਾਂਸ਼ਹਿਰ, 11 ਜੁਲਾਈ (ਗੁਰਬਖਸ਼ ਸਿੰਘ ਮਹੇ)-ਸੰਧੂ ਇੰਸਟੀਚਿਊਟ ਆਫ਼ ਨਰਸਿੰਗ, ਨਵਾਂਸ਼ਹਿਰ ਵਲੋਂ ਇਕ ਨਿੱਜੀ ਹਸਪਤਾਲ ਵਿਖੇ ਵਿਸ਼ਵ ਜਨਸੰਖਿਆ ਦਿਵਸ ਮਨਾਇਆ | ਇਹ ਦਿਵਸ ਸੰਧੂ ਇੰਸਟੀਚਿਊਟ ਦੇ ਅਧਿਆਪਕਾਂ ਅਤੇ ਜੀ. ਐਨ. ਐਮ. ਭਾਗ ਤੀਸਰਾ ਦੇ ਵਿਦਿਆਰਥੀਆਂ ਨੇ ਮਨਾਇਆ | ...

ਪੂਰੀ ਖ਼ਬਰ »

ਭਾਜਪਾ ਮਹਿਲਾ ਮੋਰਚਾ ਨੇ ਹਰਪ੍ਰੀਤ ਕੌਰ ਚੇੜਾ ਨੂੰ ਜ਼ਿਲੇ੍ਹ ਦੀ ਮਹਿਲਾ ਮੋਰਚਾ ਦੀ ਮਹਾ ਮੰਤਰੀ ਬਣਾਇਆ

ਨਵਾਂਸ਼ਹਿਰ, 11 ਜੁਲਾਈ (ਹਰਮਿੰਦਰ ਸਿੰਘ ਪਿੰਟੂ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਦਵਾਜ ਅਤੇ ਮਹਿਲਾ ਮੋਰਚਾ ਦੀ ਪ੍ਰਧਾਨ ਡਿੰਪਲ ਭਾਰਦਵਾਜ ਵਲੋਂ ਬੀ.ਜੇ.ਪੀ. ਮਹਿਲਾ ਮੋਰਚਾ ਦੀ ਨਵੀਂ ਭਰਤੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਭਾਜਪਾ ਦਾ 20 ਹਜ਼ਾਰ ...

ਪੂਰੀ ਖ਼ਬਰ »

ਸਫ਼ਾਈ ਤੋਂ ਵਾਂਝਾ ਕੌ ਾਸਲ ਪ੍ਰਧਾਨ ਦਾ ਵਾਰਡ ਨੰਬਰ 3

ਰਾਹੋਂ, 11 ਜੁਲਾਈ (ਭਾਗੜਾ)-ਬੀਤੇ ਪੰਜ ਸਾਲਾਂ ਦਾ ਜੇ ਲੇਖਾ ਜੋਖਾ ਕਰੀਏ ਤਾਂ ਪਤਾ ਚੱਲੇਗਾ ਕਿ ਨਗਰ ਕੌਾਸਲ ਦੇ ਜਿਹੜੇ ਪ੍ਰੋਜੈਕਟ ਸ਼ੁਰੂ ਕੀਤੇ ਸਨ, ਉਨ੍ਹਾਂ ਨੂੰ ਨੇਪਰੇ ਚਾੜ੍ਹਨ ਵਿਚ ਅਸਮਰਥ ਰਹੀ ਹੈ | ਰਾਹੋਂ ਦੇ ਸਾਰੇ ਵਾਰਡਾਂ ਵਿਚ ਜਿੱਥੇ ਸੜਕਾਂ ਵਿਚ ਕੁੜੇ ਦੇ ...

ਪੂਰੀ ਖ਼ਬਰ »

ਪਾਕਿ 'ਚ ਗੁਰਧਾਮਾਂ ਦੀ ਯਾਤਰਾ ਮੌਕੇ ਸੰਗਤਾਂ ਵਲੋਂ ਮਿਲਿਆ ਰੱਜਵਾਂ ਸਤਿਕਾਰ-ਜਸਵਿੰਦਰ ਸਿੰਘ ਕਾਹਮਾ

ਨਵਾਂਸ਼ਹਿਰ, 11 ਜੁਲਾਈ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਪਿਛਲੇ ਦਿਨੀਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਤੇ ਜਥੇ ਸਮੇਤ ਗਏ ਜਥੇਦਾਰ ਜਸਵਿੰਦਰ ਸਿੰਘ ਪ੍ਰਧਾਨ ਕਲਗ਼ੀਧਰ ਸੇਵਕ ਜਥਾ ਕਾਹਮਾ ਨੇ ਕਿਹਾ ਕਿ ਉਨ੍ਹਾਂ ਨੂੰ ਸੰਗਤਾਂ ਦਾ ਰੱਜਵਾਂ ਪਿਆਰ ...

ਪੂਰੀ ਖ਼ਬਰ »

ਸਵੈ-ਸੇਵੀ ਸੰਸਥਾ ਪਠਲਾਵਾ ਦੇ ਅਹੁਦੇਦਾਰਾਂ ਦੀ ਹੋਈ ਚੋਣ

ਬੰਗਾ, 11 ਜੁਲਾਈ (ਕਰਮ ਲਧਾਣਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਵੈ ਸੇਵੀ ਸੰਸਥਾ 'ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ' ਦੇ ਅਹੁਦੇਦਾਰਾਂ ਦੀ ਚੋਣ ਕਰਨ ਲਈ ਸੰਸਥਾ ਦੇ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਗਈ | ਜਿਸ ਦੀ ਪ੍ਰਧਾਨਗੀ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਨੇ ...

ਪੂਰੀ ਖ਼ਬਰ »

ਆਧਾਰ ਕਾਰਡ ਬਣਾਉਣ ਤੇ ਸੋਧ ਕਰਵਾਉਣ ਲਈ ਵਧੀ ਸਿਰਦਰਦੀ, ਲੋਕ ਹੋ ਰਹੇ ਖੱਜਲ-ਖੁਆਰ

ਕਟਾਰੀਆਂ, 11 ਜੁਲਾਈ (ਨਵਜੋਤ ਸਿੰਘ ਜੱਖੂ)-ਭਾਰਤੀ ਨਾਗਰਿਕਾਂ ਦੀ ਪਛਾਣ ਦਾ ਅਹਿਮ ਦਸਤਾਵੇਜ਼ ਮੰਨਿਆ ਜਾ ਰਿਹਾ ਅਧਾਰ ਕਾਰਡ ਬਣਾਉਣ ਤੇ ਉਸ 'ਚ ਸੋਧ ਕਰਾਉਣਾਂ ਹੁਣ ਪਹਿਲਾਂ ਜਿੰਨਾ ਸਰਲ ਨਹੀਂ ਰਿਹਾ | ਇਸ ਪ੍ਰਕਿਰਿਆ ਨੂੰ ਪੂਰਾ ਕਰਨਾ ਨਿਵੇਦਕਾਂ ਲਈ ਸਿਰਦਰਦੀ ਬਣ ਗਿਆ ...

ਪੂਰੀ ਖ਼ਬਰ »

ਹੋਣਹਾਰ ਵਿਦਿਆਰਥਣਾਂ ਨਕਦ ਰਾਸ਼ੀ ਨਾਲ ਸਨਮਾਨਿਤ

ਬੰਗਾ, 11 ਜੁਲਾਈ (ਕਰਮ ਲਧਾਣਾ)-ਸਰਕਾਰੀ ਹਾਈ ਸਕੂਲ ਖਟਕੜ ਕਲਾਂ ਵਿਖੇ ਸਾਦਾ ਪਰ ਪ੍ਰਭਾਵਸ਼ਾਲੀ ਇਨਾਮ ਵੰਡ ਸਮਾਗਮ ਕਰਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਪਿ੍ੰ: ਰਣਜੀਤ ਕੌਰ ਕਰੀਹਾ ਸਕੂਲ ਸਨ | ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ 'ਚ ਸਕੂਲ ਮੁਖੀ ਮੈਡਮ ਜਸਵਿੰਦਰ ਕੌਰ, ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਵਲੋਂ ਸਵੱਛਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ

ਮੁਕੰਦਪੁਰ, 11 ਜੁਲਾਈ (ਅਮਰੀਕ ਸਿੰਘ ਢੀਂਡਸਾ)-ਸਵੱਛ ਭਾਰਤ ਦੀ ਮੁਹਿੰਮ ਨੂੰ ਲੋਕਾਂ ਦੇ ਦਿਲਾਂ 'ਚ ਵਸਾਉਣ ਲਈ ਇਸ ਸਬੰਧੀ ਜਾਗਰੂਕਤਾ ਪ੍ਰੋਗਰਾਮ ਪਿੰਡ ਰਟੈਂਡਾ ਵਿਖੇ ਪਰਮਜੀਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਤੇ ਤੇਜੇਸ਼ਵਰ ਰਾਠੌਰ ਪ੍ਰੋਗਰਾਮ ਕੋਆਰਡੀਨੇਟਰ ਦੀ ...

ਪੂਰੀ ਖ਼ਬਰ »

ਸਜਾਵਲਪੁਰ ਤੇ ਸਨਾਵਾ 'ਚ ਕਰਜ਼ਾ ਮੁਆਫ਼ੀ ਫਾਰਮ ਭਰੇ

ਨਵਾਂਸ਼ਹਿਰ, 11 ਜੁਲਾਈ (ਹਰਵਿੰਦਰ ਸਿੰਘ)-ਅੱਜ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਵਲੋਂ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੇ ਫਾਰਮ ਪਿੰਡ ਸਜਾਵਲਪੁਰ ਅਤੇ ਸਨਾਵਾ ਵਿਖੇ ਭਰੇ ਗਏ | ਜਿਸ ਵਿਚ ਦੋ ਦਰਜਨ ਦੇ ਕਰੀਬ ਕਿਸਾਨਾਂ ਨੇ ਫਾਰਮ ਭਰੇ | ਇਸ ਮੌਕੇ ...

ਪੂਰੀ ਖ਼ਬਰ »

ਪ੍ਰਵਾਸੀ ਗਾਇਕ ਵਲੋਂ ਸੱਲ੍ਹ ਕਲਾਂ ਸਕੂਲ ਨੂੰ ਪੱਖੇ ਦਾਨ

ਬੰਗਾ, 11 ਜੁਲਾਈ (ਕਰਮ ਲਧਾਣਾ)-ਨਾਮੀ ਸਮਾਜ ਸੇਵੀ ਤੇ ਪ੍ਰਵਾਸੀ ਪੰਜਾਬੀ ਗਾਇਕ ਰੇਸ਼ਮ ਸਿੰਘ ਰੇਸ਼ਮ ਯੂ.ਐਸ.ਏ. ਵਲੋਂ ਸਮਾਜ ਸੇਵੀ ਕਾਰਜਾਂ ਦੀ ਚਲਾਈ ਜਾ ਰਹੀ ਲੜੀ ਨੂੰ ਅੱਗੇ ਤੋਰਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਸੱਲ੍ਹ ਕਲਾਂ ਨੂੰ ਤਿੰਨ ਛੱਤ ਵਾਲੇ ਪੱਖੇ ਭੇਟ ਕਰਨ ...

ਪੂਰੀ ਖ਼ਬਰ »

ਭਰੋਮਜਾਰਾ 'ਚ ਮੁਫ਼ਤ ਮੈਡੀਕਲ ਜਾਂਚ ਕੈਂਪ 16 ਨੂੰ

ਬਹਿਰਾਮ, 11 ਜੁਲਾਈ (ਨਛੱਤਰ ਸਿੰਘ ਬਹਿਰਾਮ)-ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੀ ਅਗਵਾਈ ਵਿਚ ਮੁਫ਼ਤ ਮੈਡੀਕਲ ਜਾਂਚ ਕੈਂਪ ਅੋਕਸਫੋਰਡ ਹਸਪਤਾਲ ...

ਪੂਰੀ ਖ਼ਬਰ »

ਸ਼ਹੀਦ ਦੇਸ਼ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਹਨ-ਵਿਧਾਇਕ ਮੰਗੂਪੁਰ

ਭੱਦੀ, 11 ਜੁਲਾਈ (ਨਰੇਸ਼ ਧੌਲ)- ਸ਼ਹੀਦ ਦੇਸ਼ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਹਨ ਜਿਨ੍ਹਾਂ ਦੀਆਂ ਲਾਸਾਨੀ ਸ਼ਹਾਦਤਾਂ ਦੀ ਬਦੌਲਤ ਸਮੁੱਚੇ ਦੇਸ਼ ਵਾਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ | ਇਹ ਪ੍ਰਗਟਾਵਾ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਅਮਰ ਸ਼ਹੀਦ ...

ਪੂਰੀ ਖ਼ਬਰ »

ਸ਼ਹੀਦ ਦੇਸ਼ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਹਨ-ਵਿਧਾਇਕ ਮੰਗੂਪੁਰ

ਭੱਦੀ, 11 ਜੁਲਾਈ (ਨਰੇਸ਼ ਧੌਲ)- ਸ਼ਹੀਦ ਦੇਸ਼ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਹਨ ਜਿਨ੍ਹਾਂ ਦੀਆਂ ਲਾਸਾਨੀ ਸ਼ਹਾਦਤਾਂ ਦੀ ਬਦੌਲਤ ਸਮੁੱਚੇ ਦੇਸ਼ ਵਾਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ | ਇਹ ਪ੍ਰਗਟਾਵਾ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਅਮਰ ਸ਼ਹੀਦ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ

ਬਹਿਰਾਮ, 11 ਜੁਲਾਈ (ਨਛੱਤਰ ਸਿੰਘ ਬਹਿਰਾਮ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਜਤਿੰਦਰ ਸਹਿਗਲ ਦੀ ਪ੍ਰਧਾਨਗੀ ਵਿਚ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਨੇ ਕਿਹਾ ਕਿ ਡੀ.ਸੀ. ...

ਪੂਰੀ ਖ਼ਬਰ »

ਕੁੱਕੜ ਮਜਾਰਾ ਵਿਖੇ ਟਰੱਕ ਨੂੰ ਲੱਗੀ ਅੱਗ ਪਿਛਲਾ ਹਿੱਸਾ ਪੂਰੀ ਤਰ੍ਹਾਂ ਸੜਿਆ

ਪੋਜੇਵਾਲ ਸਰਾਂ, 11 ਜੁਲਾਈ (ਨਵਾਂਗਰਾਈਾ)-ਅੱਜ ਤੜਕਸਾਰ ਪਿੰਡ ਕੁੱਕੜ ਮਜਾਰਾ ਵਿਖੇ ਇਕ ਟਰੱਕ ਨੂੰ ਅੱਗ ਲੱਗਣ ਨਾਲ ਟਰੱਕ ਦਾ ਪਿਛਲਾ ਹਿੱਸਾ ਸੜ ਕੇ ਸੁਆਹ ਹੋਇਆ | ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਨੰਬਰ ਪੀ.ਬੀ 02 ਬੀ.ਐਮ 9417 ਜੇ.ਪੀ. ਸੀਮਿੰਟ ਡੰਪ ਕਾਨਪੁਰ ਖੂਹੀ ਤੋਂ ...

ਪੂਰੀ ਖ਼ਬਰ »

ਸਾਂਝੀ ਸੱਥ ਪ੍ਰੋਗਰਾਮ ਤਹਿਤ ਸਾਂਝ ਕੇਂਦਰ ਬਲਾਚੌਰ ਵਲੋਂ ਉਧਨਵਾਲ ਵਿਖੇ ਵਿਸ਼ੇਸ਼ ਸੈਮੀਨਾਰ

ਭੱਦੀ, 11 ਜੁਲਾਈ (ਨਰੇਸ਼ ਧੌਲ)-ਸਾਂਝ ਕੇਂਦਰ ਬਲਾਚੌਰ ਵਲੋਂ ਇੰਚਾਰਜ ਵਿਨੋਦ ਕੁਮਾਰ ਦੀ ਅਗਵਾਈ ਹੇਠ ਪਿੰਡ ਉਧਨਵਾਲ ਵਿਖੇ ਸਾਂਝੀ ਸੱਥ ਪ੍ਰੋਗਰਾਮ ਤਹਿਤ ਸੈਮੀਨਾਰ ਲਗਾਇਆ ਗਿਆ | ਇਸ ਦੌਰਾਨ ਇੰਚਾਰਜ ਵਿਨੋਦ ਕੁਮਾਰ, ਐੱਸ. ਐਚ. ਓ. ਥਾਣਾ ਸਦਰ ਬਲਾਚੌਰ, ਏ. ਐੱਸ. ਆਈ. ਹੁਸਨ ...

ਪੂਰੀ ਖ਼ਬਰ »

ਲਾਇਨ ਕਲੱਬ ਬੰਗਾ ਵਲੋਂ ਮੁਫ਼ਤ ਸਿਹਤ ਜਾਂਚ ਕੈਂਪ

ਬੰਗਾ, 11 ਜੁਲਾਈ (ਲਾਲੀ ਬੰਗਾ)-ਲਾਇਨਜ਼ ਕਲੱਬ ਬੰਗਾ ਮਹਿਕ ਵਲੋਂ ਸਮਾਜ ਸੇਵਾ ਦੇ ਮਿਸ਼ਨ ਨੂੰ ਅਗਾਂਹ ਤੋਰਦੇ ਹੋਏ ਮਹਿੰਦਰਾ ਹਸਪਤਾਲ ਬੰਗਾ ਵਿਖੇ ਮੁਫ਼ਤ ਸ਼ੂਗਰ ਜਾਂਚ ਕੈਂਪ ਕਲੱਬ ਦੇ ਪ੍ਰਧਾਨ ਲਾਇਨ ਬਲਵੀਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ | ਕੈਂਪ ਦੌਰਾਨ ਕਰੀਬ 45 ...

ਪੂਰੀ ਖ਼ਬਰ »

ਸੜਕ 'ਤੇ ਲਾਏ ਮਿੱਟੀ ਪੱਥਰ ਦੇ ਢੇਰ ਬਣ ਸਕਦੇ ਨੇ ਹਾਦਸੇ ਦਾ ਕਾਰਨ

ਜਾਡਲਾ, 11 ਜੁਲਾਈ (ਬੱਲੀ)-ਇਸ ਇਲਾਕੇ ਦੇ ਕੁਝ ਪਿੰਡਾਂ ਨੂੰ ਚਾਰਮਾਰਗੀ ਸੜਕ ਤੋਂ ਜਾਂਦੀਆਂ ਸੰਪਰਕ ਸੜਕਾਂ ਨੂੰ ਜਾਣਾ ਬਹੁਤ ਮੁਸ਼ਕਲ ਹੋਇਆ ਪਿਆ ਹੈ ਕਿਉਂਕਿ ਮੁੱਖ ਸੜਕ ਤੋਂ ਸ਼ੁਰੂ ਹੁੰਦੀ ਸੰਪਰਕ ਸੜਕ ਦੇ ਦੋਹੀਂ ਪਾਸੀ ਮਿੱਟੀ ਪੱਥਰ ਦੇ ਸੜਕ ਬਣਾਉਣ ਵਾਲੀ ਕੰਪਨੀ ...

ਪੂਰੀ ਖ਼ਬਰ »

ਭਾਰੀ ਮੀਂਹ ਨੇ ਥੋੜੇ੍ਹ ਸਮੇਂ ਵਿਚ ਕੀਤਾ ਜਲ ਥਲ

ਔੜ/ਝਿੰਗੜਾਂ, 11 ਜੁਲਾਈ (ਕੁਲਦੀਪ ਸਿੰਘ ਝਿੰਗੜ)-ਅੱਤ ਦੀ ਗਰਮੀ ਨੇ ਜਿੱਥੇ ਲੋਕਾਂ ਅਤੇ ਜੀਵ ਜੰਤੂਆਂ ਦੇ ਨੱਕ ਵਿਚ ਦਮ ਕੀਤਾ ਹੋਇਆ ਸੀ, ਉੱਥੇ ਕਿਸਾਨ ਭਰਾਵਾਂ ਵਲੋਂ ਝੋਨੇ ਦੀ ਫ਼ਸਲ ਲਾਉਣ ਲਈ ਕਾਫ਼ੀ ਪ੍ਰੇਸ਼ਾਨ ਹੋਣਾ ਪਿਆ | ਅੱਜ ਆਈ ਤੇਜ਼ ਬਾਰਸ਼ ਨੇ ਥੋੜੇ੍ਹ ਸਮੇਂ ...

ਪੂਰੀ ਖ਼ਬਰ »

ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਗਰਲਜ਼ ਕਾਲਜ ਦੀਆਂ ਵੁਸ਼ੂ ਖਿਡਾਰਨਾਂ ਨੇ ਜਿੱਤੇ 3 ਤਗਮੇ

ਟੱਪਰੀਆਂ ਖ਼ੁਰਦ, 11 ਜੁਲਾਈ (ਸ਼ਾਮ ਸੁੰਦਰ ਮੀਲੂ)-ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਅਧੀਨ ਚੱਲ ਰਹੇ ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਗਰਲਜ਼ ਕਾਲਜ ਟੱਪਰੀਆਂ ਖ਼ੁਰਦ ਦੀਆਂ ਵੁਸ਼ੂ ਖੇਡ ਦੀਆਂ ਖਿਡਾਰਨਾਂ ਨੇ ...

ਪੂਰੀ ਖ਼ਬਰ »

ਸੁੱਜੋਂ ਨਿਵਾਸੀਆਂ ਨੇ ਮਨਾਇਆ ਮੀਰੀ ਪੀਰੀ ਦਿਵਸ

ਬੰਗਾ, 11 ਜੁਲਾਈ (ਕਰਮ ਲਧਾਣਾ)-ਪਿੰਡ ਸੁੱਜੋਂ ਵਿਖੇ ਪੰਚਾਇਤ ਤੇ ਨਗਰ ਨਿਵਾਸੀਆਂ ਵਲੋਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਅਰੰਭਿਆ ਗਿਆ ਮੀਰੀ ਪੀਰੀ ਦਿਵਸ ਮਨਾਇਆ ਗਿਆ | ਪਿੰਡ ਦੇ ਸਰਪੰਚ ਤਰਨਜੀਤ ਸਿੰਘ ਅਤੇ ਹੋਰ ਸੇਵਾਦਾਰਾਂ ਵਲੋਂ ...

ਪੂਰੀ ਖ਼ਬਰ »

ਲੋੜਵੰਦ ਸਮਾਜ ਦੇ ਭਲੇ ਲਈ ਅਜਿਹੇ ਉੱਦਮ ਕਰਨਾ ਅੱਜ ਸਮੇਂ ਦੀ ਲੋੜ-ਰਘਬੀਰ ਸਿੰਘ

ਟੱਪਰੀਆਂ ਖ਼ੁਰਦ, 11 ਜੁਲਾਈ (ਸ਼ਾਮ ਸੁੰਦਰ ਮੀਲੂ)-ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਾਜਰਾ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਪਿੰਡ ਮੰਗੂਪੁਰ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਕੈਂਪ ਮੌਕੇ ਗੁਰੂ ਨਾਨਕ ਮਿਸ਼ਨ ...

ਪੂਰੀ ਖ਼ਬਰ »

ਲੋਕਾਂ ਦੇ ਸਹਿਯੋਗ ਨਾਲ ਹੀ ਨਸ਼ੇ ਦਾ ਖ਼ਾਤਮਾ ਹੋ ਸਕਦਾ ਹੈ-ਨਾਇਬ ਤਹਿਸੀਲਦਾਰ

ਬੰਗਾ, 11 ਜੁਲਾਈ (ਜਸਬੀਰ ਸਿੰਘ ਨੂਰਪੁਰ)-ਨਸ਼ਿਆਂ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ | ਨਸ਼ਿਆਂ ਨੂੰ ਖ਼ਤਮ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਵੱਡੀ ਲੋੜ ਹੈ ਜੇਕਰ ਲੋਕ ਸਹਿਯੋਗ ਦੇਣ ਤਾਂ ਹੀ ਨਸ਼ਾ ਖ਼ਤਮ ਹੋ ਸਕਦਾ ਹੈ | ਇਹ ਪ੍ਰਗਟਾਵਾ ਸਵਪਨਦੀਪ ਕੌਰ ਨਾਇਬ ਤਹਿਸੀਲਦਾਰ ...

ਪੂਰੀ ਖ਼ਬਰ »

ਸੂਬਾ ਪੱਧਰੀ ਇਜਲਾਸ ਸਬੰਧੀ ਮੀਟਿੰਗ 19 ਨੂੰ

ਬਲਾਚੌਰ, 11 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਕਿਰਤੀ ਵਰਗ ਦੀ ਹਰਮਨ ਪਿਆਰੀ ਜਥੇਬੰਦੀ ਸੀ.ਆਈ.ਟੀ.ਯੂ. (ਸੀਟੂ) ਦਾ ਸੂਬਾ ਪੱਧਰੀ ਇਜਲਾਸ ਇਸ ਵਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ 14-15 ਅਤੇ 16 ਅਕਤੂਬਰ ਨੂੰ ਕੀਤਾ ਜਾਵੇਗਾ | ਇਹ ਜਾਣਕਾਰੀ ਜ਼ਿਲ੍ਹਾ ਪ੍ਰਧਾਨ ਕਾਮਰੇਡ ...

ਪੂਰੀ ਖ਼ਬਰ »

ਮੱਲ੍ਹਾ ਸੋਢੀਆਂ ਵਿਖੇ ਮਸਤਾਂ ਦੀ ਯਾਦ ਵਿਚ ਜੋੜ ਮੇਲਾ ਮਨਾਇਆ

ਬਹਿਰਾਮ, 11 ਜੁਲਾਈ (ਨਛੱਤਰ ਸਿੰਘ ਬਹਿਰਾਮ)-ਦਰਬਾਰ ਮਸਤ ਬੀਬੀ ਮਨਜੀਤ ਮਈਆ ਮੱਲ੍ਹਾ ਸੋਢੀਆਂ ਵਿਖੇ ਸਾਲਾਨਾ ਜੋੜ ਮੇਲਾ ਬੀਬੀ ਮਨਜੀਤ ਮਈਆ ਤੇ ਸਾਂਈ ਪ੍ਰਦੀਪ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਝੰਡੇ ਦੀ ਰਸਮ ਉਪਰੰਤ ਮਸਤਾਂ ਦਾ ਗੁਣਗਾਨ ਕੀਤਾ ਗਿਆ, ਜਿਸ ਵਿਚ ਓਾਕਾਰ ...

ਪੂਰੀ ਖ਼ਬਰ »

ਸਾਂਝੀ ਸੱਥ ਮੁਹਿੰਮ ਤਹਿਤ ਪਿੰਡ ਸਨਾਵਾ ਵਿਖੇ ਸਮਾਗਮ

ਨਵਾਂਸ਼ਹਿਰ, 11 ਜੁਲਾਈ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਵਲੋਂ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਸਾਂਝੀ ਸੱਥ ਤਹਿਤ ਵੱਖ-ਵੱਖ ਪਿੰਡਾਂ 'ਚ ਲੋਕਾਂ ਵਲੋਂ ਭਰਵੇਂ ਸਹਿਯੋਗ ਦਾ ਹੁੰਗਾਰਾ ਮਿਲ ਰਿਹਾ ਹੈ | ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX