ਸ੍ਰੀ ਅਨੰਦਪੁਰ ਸਾਹਿਬ, 11 ਜੁਲਾਈ (ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਸ਼ਹਿਰ 'ਚ ਕਰੀਬ 5 ਦਹਾਕੇ ਪਹਿਲਾ ਪਏ ਸੀਵਰੇਜ ਦੇ ਥਾਂ-ਥਾਂ ਖੁੱਲ੍ਹੇਆਮ ਵਗ ਰਹੇ ਗੰਦੇ ਪਾਣੀ ਦੇ ਸਤਾਏ ਸ਼ਹਿਰ ਵਾਸੀਆਂ ਨੇ ਸਥਾਨਕ ਚੋਈ ਬਾਜ਼ਾਰ ਵਿਖੇ ਸਥਿਤ ਸ਼ਿਵ ਮੰਦਰ ਅਤੇ ਬਾਲਮੀਕ ਮੰਦਰ ਸਾਹਮਣੇ ਅੱਜ ਵਿਭਾਗ ਅਤੇ ਪ੍ਰਸ਼ਾਸ਼ਨ ਿਖ਼ਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ, ਜਿਸਦੀ ਆਮ ਆਦਮੀ ਪਾਰਟੀ ਦੀ ਸਥਾਨਕ ਇਕਾਈ ਵਲੋਂ ਪੂਰੀ ਹਮਾਇਤ ਕੀਤਾ ਗਈ | ਇਸ ਮੌਕੇ ਸ਼ਹਿਰ ਵਾਸੀਆਂ ਜਿਨ੍ਹਾਂ 'ਚ 'ਆਪ' ਦੇ ਜ਼ਿਲ੍ਹਾ ਪ੍ਰਧਾਨ ਮਾ. ਹਰਦਿਆਲ ਸਿੰਘ ਬੈਂਸ, ਮੁਲਾਜ਼ਮ ਆਗੂ ਜੈਮਲ ਸਿੰਘ ਭੜੀ, ਸੰਜੀਵ ਮਹਿਤਾ, ਬਾਬੂ ਚਮਨ ਲਾਲ, ਜਸਪਾਲ ਪੰਮੀ, ਡਾ. ਪੰਕਜ, ਰਵੀ ਲੁਟਾਵਾ, ਸੰਧਿਆ ਦੇਵੀ, ਪ੍ਰੇਮ ਲਤਾ, ਕ੍ਰਿਸ਼ਨਾ ਦੇਵੀ, ਬਿਮਲਾ ਦੇਵੀ, ਹਰਮਿੰਦਰ ਸਿੰਘ ਢਾਹੇ ਆਦਿ ਸ਼ਾਮਲ ਹਨ, ਦਾ ਕਹਿਣਾ ਹੈ ਕਿ ਚੋਈ ਬਾਜ਼ਾਰ ਵਿਖੇ ਸਥਿਤ ਕਾਲੀਆ ਸਵੀਟਸ ਦੇ ਸਾਹਮਣੇ ਸੀਵਰੇਜ ਦੇ ਮੇਨਹੋਲ ਪਿਛਲੇ ਕਈ ਮਹੀਨਿਆਂ ਤੋਂ ਖੱੁਲ੍ਹੇਆਮ ਵਗਣ ਨਾਲ ਬਾਹਰ ਆ ਰਹੇ ਗੰਦ ਕਾਰਨ ਮੁਹੱਲਾ ਵਾਸੀਆਂ ਨੂੰ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ | ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੇਸ਼ ਆ ਰਹੀ ਸਮੱਸਿਆ ਸਬੰਧੀ ਉਹ ਸੀਵਰੇਜ ਤੇ ਜਲ ਸਪਲਾਈ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਸਬੰਧਿਤ ਵਿਭਾਗ ਦੇ ਡਾਇਰੈਕਟਰ ਤੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਧੱਕ ਗਏ ਹਨ ਪਰ ਕਿਸੇ ਨੇ ਵੀ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ | ਗਰਮੀ ਤੇ ਬਰਸਾਤ ਦੇ ਮੌਸਮ ਕਾਰਨ ਹਲਾਤ ਐਨੇ ਬਦਤਰ ਹਨ ਕਿ ਸ਼ਹਿਰ 'ਚ ਸੀਵਰੇਜ ਦੀਆਂ ਪੁਰਾਣੀਆਂ ਤੇ ਘੱਟ ਸਮਰਥਾ ਵਾਲੀਆਂ ਪਾਈਪਾਂ ਹੋਣ ਕਾਰਨ ਕਈ ਥਾਂ ਤੋਂ ਖੱੁਲ੍ਹੇਆਮ ਨਿਕਲੇ ਰਹੇ ਗੰਦੇ ਪਾਣੀ ਕਾਰਨ ਕਿਸੇ ਗੰਭੀਰ ਬਿਮਾਰੀ ਦੇ ਫੈਲਣ ਡਰ ਵੀ ਲੋਕਾਂ ਨੂੰ ਸਤਾਉਣ ਲੱਗ ਪਿਆ ਹੈ | ਪਿਛਲੇ ਕਈ ਮਹੀਨਿਆਂ ਤੋਂ ਚਲ ਰਹੀ ਇਸ ਗੰਭੀਰ ਸਮੱਸਿਆ ਸਬੰਧਿਤ ਧਿਰਾਂ ਵਲੋਂ ਕੋਈ ਹੱਲ ਨਾ ਕੀਤੇ ਜਾਣ ਦਾ ਲੋਕਾਂ 'ਚ ਭਾਰੀ ਰੋਸ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੀਵਰੇਜ ਨੂੰ ਤੁਰੰਤ ਠੀਕ ਕਰਕੇ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਦਿਵਾਈ ਜਾਵੇ | ਇਸ ਮੌਕੇ ਅਨੂਪ ਸਿੰਘ, ਜਸਵੰਤ ਸਿੰਘ, ਗੁਰਮੇਲ ਸਿੰਘ, ਅਸ਼ੋਕ ਹੰਸ, ਮਦਨ ਲਾਲ, ਲੈਕਚਰਾਰ ਜਸਵੰਤ ਸਿੰਘ, ਅਸ਼ਵਨੀ ਕਾਲੀਆ, ਕਮਲਜੀਤ ਭੱਟੀ ਆਦਿ ਸਮੇਤ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ |
ਸੀਵਰੇਜ ਪਾਈਪਾਂ ਛੋਟੀਆਂ ਹੋਣ ਕਰਕੇ ਵਾਰ-ਵਾਰ ਸਮੱਸਿਆ ਪੈਦਾ ਹੋ ਰਹੀ ਹੈ-ਐਸ.ਡੀ.ਓ. ਅਭੀ ਟੁਟੇਜਾ
ਸੀਵਰੇਜ ਦੇ ਐਸ.ਡੀ.ਓ. ਅਭੀ ਟੁਟੇਜਾ ਦਾ ਕਹਿਣਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਅੰਦਰ ਸੀਵਰੇਜ ਦੀਆਂ ਅੰਦਰੂਨੀ ਪਾਈਪਾਂ ਸੰਨ 1970 ਵੇਲੇ ਦੀਆਂ ਪਈਆਂ ਹੋਈਆਂ ਹਨ, ਜੋ ਬਹੁਤ ਛੋਟੀਆਂ ਤੇ ਪੁਰਾਣੀਆਂ ਹਨ, ਜਿਸ ਕਾਰਨ ਇਨ੍ਹਾਂ 'ਚ ਵਾਰ-ਵਾਰ ਸਫ਼ਾਈ ਕਰਨ ਦੇ ਰੁਕਾਵਟ ਆ ਜਾਂਦੀ ਹੈ ਤੇ ਗੰਦਾ ਪਾਣੀ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ | ਉਨ੍ਹਾਂ ਦੱਸਿਆਂ ਕਿ ਸਮੁੱਚੇ ਸ਼ਹਿਰ ਅੰਦਰ ਵੱਡੀਆਂ ਪਾਈਪਾਂ ਪਾਉਣ ਸਬੰਧੀ ਵਿਭਾਗ ਨੂੰ ਕੇਸ ਤਿਆਰ ਕਰਕੇ ਭੇਜਿਆ ਹੋਇਆ ਹੈ, ਜੋ ਪਾਸ ਹੋ ਚੁੱਕਾ ਹੈ | ਜਦੋਂ ਵੀ ਸਰਕਾਰ ਵਲੋਂ ਫ਼ੰਡ ਜਾਰੀ ਕਰ ਦਿੱਤੇ ਜਾਣਗੇ ਤਾਂ ਅਸੀਂ ਸਾਰੇ ਸ਼ਹਿਰ ਦੀ ਪਾਈਪ ਲਾਈਨ ਬਦਲਣ ਦਾ ਕੰਮ ਸ਼ੁਰੂ ਕਰ ਦੇਵਾਂਗੇ |
ਭਰਤਗੜ੍ਹ, 11 ਜੁਲਾਈ (ਜਸਬੀਰ ਸਿੰਘ ਬਾਵਾ)-ਹਿਮਾਚਲ ਪ੍ਰਦੇਸ਼ ਦੀ ਇਕ ਕੁੜੀ ਵਲੋਂ ਅੱਜ ਸ਼ਾਮੀਂ 4 ਵਜੇ, ਭਰਤਗੜ੍ਹ ਦੀ ਸ਼ਮਸ਼ਾਨਘਾਟ ਕਰੀਬ 200 ਮੀਟਰ ਅੱਗੇ ਬੜਾ ਪਿੰਡ ਦੇ ਮੋੜ ਕੋਲ ਭਾਖੜਾ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ | ਇਸ ਕੁੜੀ ਦਾ ਰੌਲਾ ਸੁਣ ਕੇ ਬੜਾ ਪਿੰਡ ...
ਨੰਗਲ, 11 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਪਿਛਲੇ ਕਰੀਬ ਛੇ ਦਹਾਕਿਆਂ ਤੋਂ ਨੰਗਲ ਸ਼ਹਿਰ ਵਾਸੀਆਂ ਦੇ ਬੀ.ਬੀ.ਐਮ.ਬੀ. ਨਾਲ ਲਟਕਦੇ ਆ ਰਹੇ ਲੀਜ਼ ਮਸਲੇ ਨੇ ਅੱਜ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਭਾਜਪਾ ਆਗੂਆਂ ਦੇ ਇਕ ...
ਸ੍ਰੀ ਚਮਕੌਰ ਸਾਹਿਬ, 11 ਜੁਲਾਈ (ਜਗਮੋਹਣ ਸਿੰਘ ਨਾਰੰਗ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਬਲਾਕ ਸ੍ਰੀ ਚਮਕੌਰ ਸਾਹਿਬ ਵਲੋਂ ਸੂਬਾਈ ਸੱਦੇ 'ਤੇ ਅੱਜ ਸਥਾਨਕ ਤਹਿਸੀਲ ਦਫ਼ਤਰ ਨੇੜੇ ਰੋਸ ਰੈਲੀ ਕੀਤੀ ਗਈ | ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ...
ਨੰਗਲ, 11 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਪਿਛਲੇ ਦਿਨੀਂ ਨੰਗਲ ਵਿਚ ਬਰਗਰ ਖਾਣ ਨਾਲ ਵੱਡੀ ਗਿਣਤੀ 'ਚ ਲੋਕਾਂ ਦੇ ਬਿਮਾਰ ਹੋਣ ਦੀਆਂ ਖ਼ਬਰਾਂ ਮਗਰੋਂ ਸਿਹਤ ਵਿਭਾਗ ਤੇ ਫੂਡ ਸਪਲਾਈ ਵਿਭਾਗ ਹਰਕਤ ਵਿਚ ਆ ਗਿਆ ਹੈ ਅਤੇ ਅੱਜ ਅੱਧੀ ਦਰਜਨ ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ...
ਰੂਪਨਗਰ, 11 ਜੁਲਾਈ (ਸਟਾਫ ਰਿਪੋਰਟਰ)-ਰੂਪਨਗਰ ਨੇੜਲੇ ਇਕ ਪਿੰਡ ਵਿਚ ਇਕ ਪਤੀ ਨੇ ਆਪਣੀ ਹੀ ਪਤਨੀ ਦੀ ਆਪਣੇ ਦੋਸਤ ਕੋਲੋਂ ਇੱਜ਼ਤ ਤਾਰ-ਤਾਰ ਕਰਵਾਉਣ ਦੀ ਕੋਸ਼ਿਸ਼ ਕੀਤੀ | ਪ੍ਰਾਪਤ ਜਾਣਕਾਰੀ ਅਨੁਸਾਰ 19 ਸਾਲਾ ਮਹਿਲਾ ਰੂਬੀਨਾ (ਕਾਲਪਨਿਕ ਨਾਂਅ) ਨੇ ਦੱਸਿਆ ਕਿ ਉਸ ਦਾ ...
ਘਨੌਲੀ, 11 ਜੁਲਾਈ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਚੰਦਪੁਰ ਵਿਖੇ ਪਿੰਡ ਵਿਚ ਲੱਗੀਆਂ ਸੋਲਰ ਵਾਲੀਆਂ ਲਾਈਟਾਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ | ਇਸ ਸਬੰਧੀ ਨੰਬਰਦਾਰ ਪਰਮਿੰਦਰ ਸਿੰਘ ਬਾਲਾ, ਸਰਪੰਚ ਰਘਬੀਰ ਸਿੰਘ, ਪੰਚ ਜਸਵਿੰਦਰ ਸਿੰਘ, ਬਲਦੇਵ ਸਿੰਘ ਨੇ ਕਿਹਾ ਕਿ ...
ਨੂਰਪੁਰ ਬੇਦੀ, 11 ਜੁਲਾਈ (ਵਿੰਦਰਪਾਲ ਝਾਂਡੀਆਂ)-ਪਿੰਡ ਚਨੌਲੀ ਭਟੌਲੀ ਦਾ ਆਮ ਇਜਲਾਸ ਸਰਪੰਚ ਭੁਪਿੰਦਰ ਸਿੰਘ ਚਨੌਲੀ ਦੀ ਅਗਵਾਈ ਤੇ ਪੰਚਾਇਤ ਸਕੱਤਰ ਸੁਰਜੀਤ ਕੁਮਾਰ ਕਾਂਗੜ ਦੀ ਹਾਜ਼ਰੀ 'ਚ ਹੋਇਆ | ਜਿਸ ਵਿਚ ਸ਼ਾਮਲ ਸਮੂਹ ਪਿੰਡ ਵਾਸੀਆਂ ਨਾਲ ਵੱਖ-ਵੱਖ ਅਹਿਮ ...
ਨੂਰਪੁਰ ਬੇਦੀ, 11 ਜੁਲਾਈ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਬਲਾਕ ਦੇ ਪਿੰਡ ਸ਼ਾਹਪੁਰ ਬੇਲਾ ਦੇ ਨੰਬਰਦਾਰ ਜਰਨੈਲ ਸਿੰਘ ਦੀ ਹੋਣਹਾਰ ਪੁੱਤਰੀ ਜਸਵੀਰ ਕੌਰ ਨੇ ਵੇਟ ਲਿਫ਼ਟਿੰਗ ਦੇ ਕੌਮੀ ਪੱਧਰ 'ਤੇ ਮੁਕਾਬਲਿਆਂ 'ਚ ਵਧੀਆ ਪ੍ਰਦਰਸ਼ਨ ਕਰਕੇ ਅਨੇਕਾਂ ਗੋਲਡ ਮੈਡਲ ...
ਨੂਰਪੁਰ ਬੇਦੀ, 11 ਜੁਲਾਈ (ਵਿੰਦਰਪਾਲ ਝਾਂਡੀਆਂ)-ਡਾ: ਐਚ.ਐਨ. ਸ਼ਰਮਾ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ ਤਹਿਤ ਅਤੇ ਡਾ: ਸ਼ਿਵ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਇੰ: ਸੀ.ਐਚ.ਸੀ. ਨੂਰਪੁਰ ਬੇਦੀ ਦੀ ਅਗਵਾਈ ਹੇਠ ਸੀ.ਐਚ.ਸੀ. ਨੂਰਪੁਰ ਬੇਦੀ ਵਿਖੇ ਅੱਜ ਵਿਸ਼ਵ ਆਬਾਦੀ ...
ਨੰਗਲ, 11 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਅੱਜ ਵਿਸ਼ਵ ਜਨਸੰਖਿਆ ਦਿਵਸ ਮੌਕੇ ਸ਼ਿਵਾਲਿਕ ਮਾਡਲ ਸ. ਸ. ਸਕੂਲ ਨਵਾਂ ਨੰਗਲ 'ਚ ਇਕ ਸਮਾਗਮ ਕਰਵਾਇਆ ਗਿਆ | ਕੈਪਟਨ ਸਰਬਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਨੇਵਲ ਯੂਨਿਟ ਵਲੋਂ ਕਰਵਾਏ ਇਸ ਸਮਾਗਮ 'ਚ ਫ਼ਸਟ ਅਫ਼ਸਰ ...
ਨੂਰਪੁਰ ਬੇਦੀ, 11 ਜੁਲਾਈ (ਵਿੰਦਰਪਾਲ ਝਾਂਡੀਆਂ)-ਬਲਾਕ ਦੇ ਪਿੰਡ ਮੁੰਨੇ ਵਿਖੇ ਗ੍ਰਾਮ ਪੰਚਾਇਤ ਵਲੋਂ ਪੰਜਾਬ ਸਰਕਾਰ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੰੂ ਸਮਰਪਿਤ ਆਰੰਭ ਕੀਤੀ ਗਈ ਮਗਨਰੇਗਾ ਸਕੀਮ ਤਹਿਤ ਬੂਟੇ ਲਗਾਉਣ ...
ਨੂਰਪੁਰ ਬੇਦੀ, 11 ਜੁਲਾਈ (ਵਿੰਦਰਪਾਲ ਝਾਾਡੀਆਂ, ਰਾਜੇਸ਼ ਚੌਧਰੀ)-ਕੰਟਰੈਕਟਰ ਕਰਮਚਾਰੀ ਯੂਨੀਅਨ ਦਾ ਵਫ਼ਦ ਜਨਰਲ ਸਕੱਤਰ ਅਮਰਜੀਤ ਸਿੰਘ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਬਜਰੂੜ ਦੀ ਅਗਵਾਈ ਵਿਚ ਹਲਕਾ ਰੂਪਨਗਰ ਤੋਂ ਵਿਧਾਇਕ ...
ਘਨੌਲੀ, 11 ਜੁਲਾਈ (ਜਸਵੀਰ ਸਿੰਘ ਸੈਣੀ)-ਰੇਲਵੇ ਸਟੇਸ਼ਨ ਘਨੌਲੀ ਤੋਂ ਥਰਮਲ ਪਲਾਂਟ ਰੂਪਨਗਰ ਅਤੇ ਅੰਬੂਜਾ ਸੀਮੈਂਟ ਫ਼ੈਕਟਰੀ ਦੀ ਖਸਤਾ ਹਾਲਤ ਸੜਕ ਨੂੰ ਲੈਕੇ ਪਿੰਡ ਵਾਸੀਆਂ ਅੱਜ ਰੋਸ ਪ੍ਰਗਟ ਕੀਤਾ | ਰੋਸ ਪ੍ਰਦਰਸ਼ਨ ਕਾਰੀਆਂ ਵਿਚ ਸ਼ਾਮਲ ਵਿਕੀ ਧੀਮਾਨ, ਰਾਮ ਆਸਰਾ ...
ਸ਼੍ਰੀ ਅਨੰਦਪੁਰ ਸਾਹਿਬ, 11 ਜੁਲਾਈ (ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਵਿਸ਼ਵ ਜਨਸੰਖਿਆ ਦਿਵਸ ਮੌਕੇ ਐਨ.ਸੀ.ਸੀ. ਦੇ 23 ਪੰਜਾਬ ਬਟਾਲੀਅਨ ਵਿੰਗ ਕੈਡਿਟਾਂ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਐਨ.ਸੀ.ਸੀ. ਦੇ ...
ਨੰਗਲ, 11 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਭਾਰਤ ਵਿਕਾਸ ਪ੍ਰੀਸ਼ਦ ਦੀਆਂ ਦੋਵੇਂ ਸ਼ਾਖਾਵਾਂ ਨੰਗਲ ਸ਼ਾਖਾ ਤੇ ਭਾਖੜਾ ਨੰਗਲ ਸ਼ਾਖਾ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਦਾ 57ਵਾਂ ਸਥਾਪਨਾ ਦਿਵਸ ਹਵਨ ਪਾ ਕੇ ਮਨਾਇਆ ਗਿਆ | ਇਸ ਮੌਕੇ ਜੋਤੀ ਜਲਾ ਕੇ ਬੰਦੇ ਮਾਤਰਮ ਦਾ ਗਾਇਣ ਕੀਤਾ ...
ਮੋਰਿੰਡਾ, 11 ਜੁਲਾਈ (ਪਿ੍ਤਪਾਲ ਸਿੰਘ)-ਪਿੰਡਾਂ ਵਿਚ ਘੁੰਮਦੇ ਆਵਾਰਾ ਕੱੁਤਿਆ ਪ੍ਰਤੀ ਲੱਗਦਾ ਪ੍ਰਸ਼ਾਸਨ ਦੀ ਨੀਂਦ ਖੁੱਲ ਹੀ ਗਈ ਹੈ ਇਸ ਲਈ ਹੀ ਬੀ.ਡੀ.ਓ ਵਿਭਾਗ ਪਾਸੋਂ ਵੱਖ-ਵੱਖ ਪਿੰਡਾਂ ਵਿਚ ਘੁੰਮਦੇ ਆਵਾਰਾ ਕੁੱਤਿਆਂ ਦੀ ਗਿਣਤੀ ਕਰਕੇ ਰਿਪੋਰਟ ਦੇਣ ਲਈ ਕਿਹਾ ਹੈ | ...
ਨੂਰਪੁਰ ਬੇਦੀ, 11 ਜੁਲਾਈ (ਹਰਦੀਪ ਸਿੰਘ ਢੀਂਡਸਾ, ਰਾਜੇਸ਼ ਚੌਧਰੀ)-ਕੰਢੀ ਸੰਘਰਸ਼ ਕਮੇਟੀ ਪੰਜਾਬ ਵਲੋਂ ਅੱਜ ਕੰਢੀ ਇਲਾਕੇ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਨੂੰ ਦਿੱਤਾ ਗਿਆ |ਕੰਢੀ ਸੰਘਰਸ਼ ਕਮੇਟੀ ...
ਕੀਰਤਪੁਰ ਸਾਹਿਬ, 11 ਜੁਲਾਈ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ)-ਇੱਥੋਂ ਦੇ ਗੁਰਦੁਆਰਾ ਕੋਟ ਸਾਹਿਬ ਵਿਖੇ ਇਕ ਸਮਾਗਮ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਗੁਰਦੁਆਰਾ ਬਿਬਾਨਗੜ ਸਾਹਿਬ ਦੀ ਨਿਸ਼ਕਾਮਤਾ ਨਾਲ ...
ਘਨੌਲੀ, 11 ਜੁਲਾਈ (ਜਸਵੀਰ ਸਿੰਘ ਸੈਣੀ)-ਵੱਖ-ਵੱਖ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਕੰਮ ਕਰ ਰਹੇ ਸਾਂਝਾ ਚੇਤਨਾ ਮੰਚ ਇਕਾਈ ਰੂਪਨਗਰ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਰਿੰਦਰ ਕੌਰ ਥਲੀ ਕਲਾਂ ਦੀ ਪ੍ਰਧਾਨਗੀ ਹੇਠ ਘਨੌਲੀ ਵਿਖੇ ਹੋਈ | ਜ਼ਿਲ੍ਹਾ ਜਨਰਲ ਸਕੱਤਰ ...
ਕੀਰਤਪੁਰ ਸਾਹਿਬ, 11 ਜੁਲਾਈ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਕੀਰਤਪੁਰ ਸਾਹਿਬ ਦੇ ਚਹੁੰ ਮੁਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਜਦ ਕਿ ਇਤਿਹਾਸਕ ਧਰਤੀ ਕੀਰਤਪੁਰ ਸਾਹਿਬ ...
ਸ੍ਰੀ ਅਨੰਦਪੁਰ ਸਾਹਿਬ, 11 ਜੁਲਾਈ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਦੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ, ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀ ਖੇਡਾਂ ਦੇ ਖੇਤਰ ਵਿਚ ਕਈ ਮੱਲਾਂ ਮਾਰ ਚੁੱਕੇ ਹਨ | ਬੱਸੀ ਪਠਾਣਾ, ਜ਼ਿਲ੍ਹਾ ਫਤਿਹਗੜ੍ਹ ਵਿਚ ਹੋਏ 67ਵੇਂ ...
ਨੰਗਲ, 11 ਜੁਲਾਈ (ਗੁਰਪ੍ਰੀਤ ਗਰੇਵਾਲ)-ਬੀ.ਬੀ.ਐਮਬੀ. ਹਸਪਤਾਲ ਨੰਗਲ ਦੇ ਪੀ.ਐਮ.ਓ. ਡਾ. ਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬੀ.ਬੀ.ਐਮ.ਬੀ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਵਲੋਂ ਪਿ੍ੰਸੀਪਲ ਨੀਲਮ ਸੇਠੀ ਅਤੇ ਡਾ. ਅਨੀਤਾ ਦੀ ਅਗਵਾਈ ਵਿਚ ਵਿਸ਼ਵ ਜਨਸੰਖਿਆ ...
ਸ੍ਰੀ ਚਮਕੌਰ ਸਾਹਿਬ, 11 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਸਥਾਨਕ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ ਦੀ ਅਗਵਾਈ ਹੇਠ ਨੇੜਲੇ ਪਿੰਡ ਡਹਿਰ ਵਿਖੇ ਬਲਾਕ ਪੱਧਰੀ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ | ...
ਰੂਪਨਗਰ, 11 ਜੁਲਾਈ (ਸਤਨਾਮ ਸਿੰਘ ਸੱਤੀ)-ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਪਿ੍ੰਸੀਪਲ ਬੁੱਧ ਰਾਮ, ਬਿਜਲੀ ਅੰਦੋਲਨ ਦੇ ਚੇਅਰਮੈਨ ਮੀਤ ਹੇਅਰ ਤੇ ਗੜ੍ਹਸ਼ੰਕਰ ਤੋਂ 'ਆਪ' ਵਿਧਾਇਕ ਜੈ ਕਿ੍ਸ਼ਨ ਰੋੜੀ ਵਲੋਂ ਪੰਜਾਬ ਵਿਚ ਚਲਾਏ ਜਾ ਰਹੇ ...
ਜਲੰਧਰ, 11 ਜੁਲਾਈ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...
ਨੂਰਪੁਰ ਬੇਦੀ, 11 ਜੁਲਾਈ (ਰਾਜੇਸ਼ ਚੌਧਰੀ ਤਖਤਗੜ੍ਹ)-ਅੱਜ ਪਾਵਰਕਾਮ ਵਲੋਂ ਖੇਤਰ ਨੂਰਪੁਰ ਬੇਦੀ 'ਚ ਲਗਾਏ ਗਏ ਅਣਐਲਾਨੇ ਸਾਢੇ 8 ਘੰਟੇ ਦੇ ਬਿਜਲੀ ਕੱਟ ਨੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ ਤੇ ਗਰਮੀ ਦੇ ਮੌਸਮ 'ਚ ਲੋਕ ਬਿਜਲੀ ਵਿਭਾਗ ਨੂੰ ਕੋਸਦੇ ਰਹੇ ਜਿਸ ...
ਸ੍ਰੀ ਅਨੰਦਪੁਰ ਸਾਹਿਬ, 11 ਜੁਲਾਈ (ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ- ਛਾਇਆ ਹੇਠ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਸ਼ਾਵਾਂ, ਸਾਹਿਤ ਅਤੇ ਸਭਿਆਚਾਰਕ ਮਾਮਲੇ ਕੌਾਸਲ ਗੁਰੂ ...
ਨੰਗਲ, 11 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਰੋਟਰੀ ਕਲੱਬ ਭਾਖੜਾ ਨੰਗਲ 3080 ਦੇ ਸਾਲ 2019-20 ਲਈ ਨਵੇਂ ਚੁਣੇ ਗਏ ਪ੍ਰਧਾਨ ਤੇ ਸਕੱਤਰ ਦੀ ਤਾਜਪੋਸ਼ੀ ਸਮਾਰੋਹ ਦਾ ਆਯੋਜਨ ਰੋਟੇਰੀਅਨ ਨਰੇਸ਼ ਅਰੋੜਾ ਚੇਅਰਮੈਨ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਸਮਾਗਮ ਵਿਚ ਸਾਬਕਾ ਜ਼ਿਲ੍ਹਾ ...
ਰੂਪਨਗਰ, 11 ਜੁਲਾਈ (ਸਤਨਾਮ ਸਿੰਘ ਸੱਤੀ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪਿੰਡ ਚੂਹੜ ਮਾਜਰਾ ਵਿਖੇ ਮੁਫ਼ਤ ਸਿਲਾਈ ਕਢਾਈ ਕੇਂਦਰ ਖੋਲਿ੍ਹਆ ਗਿਆ | ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਜੇ.ਕੇ. ਜੱਗੀ, ਅਸ਼ਵਨੀ ਖੰਨਾ ਨੇ ਕਾਰਜਕਾਰੀ ਮੈਂਬਰਾਂ ਭਾਗ ਸਿੰਘ ਮਕੜੌਨਾ ...
ਬੁੰਗਾ ਸਾਹਿਬ, 11 ਜੁਲਾਈ (ਸੁਖਚੈਨ ਸਿੰਘ ਰਾਣਾ)-ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗਰਦਾ ਵਿਚ ਬਰਸਾਤੀ ਪਾਣੀ ਭਰ ਜਾਣ ਕਾਰਨ ਸਕੂਲ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ | ਜਿਸ ਨਾਲ ਕਿ ਇਥੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ...
ਰੂਪਨਗਰ, 11 ਜੁਲਾਈ (ਸਤਨਾਮ ਸਿੰਘ ਸੱਤੀ)-ਨਗਰ ਕੌਾਸਲ ਰੂਪਨਗਰ ਵਲੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ਹਿਰ ਵਿਚ 550 ਬੂਟੇ ਲਾਉਣ ਦਾ ਪ੍ਰੋਗਰਾਮ ਆਰੰਭ ਕੀਤਾ ਗਿਆ ਹੈ | ਅੱਜ ਇਕ ਸਮਾਗਮ ਵਾਰਡ ਨੰ: 7 ਸੁਖਰਾਮਪੁਰ ਟੱਪਰੀਆਂ ...
ਨੂਰਪੁਰ ਬੇਦੀ, 11 ਜੁਲਾਈ (ਹਰਦੀਪ ਸਿੰਘ ਢੀਂਡਸਾ)-ਸ਼੍ਰੋਮਣੀ ਅਕਾਲੀ ਬਾਦਲ ਦੇ ਹੋਂਦ ਵਿਚ ਆਉਣ ਅਗਲੇ ਵਰ੍ਹੇ ਸੌ ਸਾਲ ਪੂਰੇ ਹੋਣ ਜਾ ਰਹੇ ਹਨ | ਪਾਰਟੀ ਦੇ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਪਾਰਟੀ ਨੇ ਸਰਕਲ ਅਤੇ ਜ਼ਿਲ੍ਹਾ ਪੱਧਰ ਦੀ ਇਕਾਈ ਦੀ ਬਣਤਰ ਵਿਚ ਤਬਦੀਲੀ ਲਿਆਉਣ ...
ਮੋਰਿੰਡਾ, 11 ਜੁਲਾਈ (ਕੰਗ)-ਸਰਕਾਰੀ ਹਸਪਤਾਲ ਮੋਰਿੰਡਾ ਲਾਗੇ ਕੈਮਿਸਟ ਦੀ ਦੁਕਾਨ ਚਲਾ ਰਹੇ ਮਾਨ ਮੈਡੀਕੋਜ਼ ਦੀ ਦੁਕਾਨ 'ਚੋਂ ਇਕ ਨੌਜਵਾਨ ਵਲੋਂ ਦੁਕਾਨ ਦੇ ਗੱਲੇ 'ਚੋਂ ਪੈਸੇ ਕੱਢੇ ਤੇ ਫ਼ਰਾਰ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਨ ਮੈਡੀਕੋਜ਼ ਦੇ ਮਾਲਕ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX