ਤਾਜਾ ਖ਼ਬਰਾਂ


ਘਰੋਂ ਆਵਾਜ਼ ਮਾਰ ਕੇ ਵਿਅਕਤੀ ਦਾ ਕੀਤਾ ਕਤਲ
. . .  5 minutes ago
ਲੋਹਟਬੱਦੀ, 13 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਖੇਤਰ ਦੀ ਪੁਲਿਸ ਚੌਕੀ ਲੋਹਟਬੱਦੀ ਅਧੀਨ ਪੈਂਦੇ ਪਿੰਡ ਬ੍ਰਹਮਪੁਰ 'ਚ ਦੇਰ ਰਾਤ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਅੰਮ੍ਰਿਤਧਾਰੀ ਵਿਅਕਤੀ ਨੂੰ ਘਰੋਂ ਆਵਾਜ਼ ਮਾਰ ਕੇ ਤੇਜ ਹਥਿਆਰਾਂ ਦੇ ਵਾਰ ਨਾਲ ਬੇਰਹਿਮੀ ਨਾਲ...
ਦਿੱਲੀ ਵਿਚ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ
. . .  13 minutes ago
ਨਵੀਂ ਦਿੱਲੀ, 13 ਨਵੰਬਰ - ਦਿੱਲੀ ਐਨ.ਸੀ.ਆਰ. ਨਿਵਾਸੀਆਂ ਨੂੰ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਪ੍ਰਦੂਸ਼ਣ ਤੋਂ ਮੁਕਤੀ ਨਹੀਂ ਮਿਲੀ। ਧੁਆਂਖੀ ਧੁੰਦ ਕਾਰਨ ਲੋਕ ਸੂਰਜ ਦੇ ਦਰਸ਼ਨ ਕਰਨ ਲਈ ਤਰਸ ਗਏ ਹਨ। ਆਡ-ਈਵਨ ਹੋਵੇ, ਪਰਾਲੀ ਨੂੰ ਸਾੜਨ 'ਤੇ ਪਾਬੰਦੀ ਜਾਂ ਫਿਰ ਨਿਰਮਾਣ ਕਾਰਜਾਂ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ...
ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਅੱਜ ਪ੍ਰਧਾਨ ਮੰਤਰੀ ਬਰਾਜ਼ੀਲ ਪਹੁੰਚ ਰਹੇ ਹਨ
. . .  24 minutes ago
ਨਵੀਂ ਦਿੱਲੀ, 13 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 11ਵੇਂ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਦੋ ਦਿਨਾਂ ਲਈ ਦੱਖਣੀ ਅਮਰੀਕੀ ਦੇਸ਼ ਬਰਾਜ਼ੀਲ ਪਹੁੰਚ ਰਹੇ ਹਨ। ਇਸ ਸੰਮੇਲਨ ਵਿਚ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਧਿਆਨ ਵਿਸ਼ਵ ਦੀਆਂ 5 ਵੱਡੀਆਂ ਅਰਥ ਵਿਵਸਥਾਵਾਂ ਵਿਚਕਾਰ ਮਹੱਤਵਪੂਰਨ ਖੇਤਰਾਂ...
ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 15 ਲੱਖ ਸੰਗਤਾਂ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ ,12 ਨਵੰਬਰ { ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ}- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਿਕ ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 15 ਲੱਖ ਦੇ ਕਰੀਬ ...
ਸ਼ਿਵ ਸੈਨਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਨਹੀਂ ਹੋਈ ਸੁਣਵਾਈ
. . .  1 day ago
ਨਵੀਂ ਦਿੱਲੀ, 12 ਨਵੰਬਰ - ਸ਼ਿਵ ਸੈਨਾ ਵੱਲੋਂ ਐਨ.ਸੀ.ਪੀ ਅਤੇ ਕਾਂਗਰਸ ਤੋਂ ਸਮਰਥਨ ਲਈ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੁਆਰਾ ਤਿੰਨ ਦਿਨ ਦਾ ਸਮਾਂ ਨਾ ਦੇਣ ਖ਼ਿਲਾਫ਼ ਸੁਪਰੀਮ ਕੋਰਟ 'ਚ ਦਾਇਰ...
ਪ੍ਰਕਾਸ਼ ਪੂਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਦਾ ਅਲੌਕਿਕ ਨਜ਼ਾਰਾ
. . .  1 day ago
ਅੰਮ੍ਰਿਤਸਰ, 12 ਨਵੰਬਰ (ਰਾਜੇਸ਼ ਕੁਮਾਰ ਸੰਧੂ)- ਅੱਜ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਦੀਪਮਾਲਾ ...
ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 12 ਨਵੰਬਰ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸ਼ਾਹਪੁਰ ਅਤੇ ਕਿਰਨੀ ਸੈਕਟਰ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ...
ਤਲਾਸ਼ੀ ਦੌਰਾਨ ਜੇਲ੍ਹ 'ਚੋਂ ਇੱਕ ਹਵਾਲਾਤੀ ਤੋਂ ਬਰਾਮਦ ਹੋਇਆ ਮੋਬਾਈਲ ਫ਼ੋਨ
. . .  1 day ago
ਬਠਿੰਡਾ, 12 ਨਵੰਬਰ (ਨਾਇਬ ਸਿੱਧੂ)- ਬਠਿੰਡਾ ਦੇ ਹਾਈ ਸਕਿਉਰਿਟੀ ਸੈਂਟਰ ਜੇਲ੍ਹ 'ਚ ਇੱਕ ਹਵਾਲਾਤੀ ਤੋਂ ਮੋਬਾਈਲ ਫ਼ੋਨ ਬਰਾਮਦ ਹੋਇਆ...
ਅੰਮ੍ਰਿਤਸਰ 'ਚ ਪੁੱਤਰ ਵੱਲੋਂ ਬਜ਼ੁਰਗ ਪਿਤਾ ਦਾ ਕਤਲ
. . .  1 day ago
ਵੇਰਕਾ, 12 ਨਵੰਬਰ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਪੁਲਿਸ ਥਾਣਾ ਸਦਰ ਖੇਤਰ 'ਚ ਕਲਜੁਗੀ ਨੌਜਵਾਨ ਪੁੱਤਰ ਵੱਲੋਂ ਰਾਤ ਸਮੇਂ ਗਲਾ ਘੁੱਟਣ ਤੋਂ ਬਾਅਦ ਤੇਜ਼ ਧਾਰ ਹਥਿਆਰ...
ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਾਗੂ
. . .  1 day ago
ਨਵੀਂ ਦਿੱਲੀ, 12 ਨਵੰਬਰ- ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਮਨਜ਼ੂਰੀ ਤੋਂ ਬਾਅਦ ਅੱਜ ਮਹਾਰਾਸ਼ਟਰ 'ਚ...
ਜੰਮੂ-ਕਸ਼ਮੀਰ ਸੜਕ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 16
. . .  1 day ago
ਸ੍ਰੀਨਗਰ, 12 ਨਵੰਬਰ- ਜੰਮੂ-ਕਸ਼ਮੀਰ ਦੇ ਡੋਡਾ ਸ਼ਹਿਰ ਦੇ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ। ਦੱਸਣਯੋਗ ਹੈ ਕਿ ਇਹ ਹਾਦਸਾ ਅੱਜ...
ਕੈਪਟਨ ਨੇ ਨਰਿੰਦਰ ਮੋਦੀ ਅਤੇ ਇਮਰਾਨ ਖ਼ਾਨ ਦਾ ਕੀਤਾ ਧੰਨਵਾਦ
. . .  1 day ago
ਸੁਲਤਾਨਪੁਰ ਲੋਧੀ, 12 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੇ ਸਿੱਖ ਸ਼ਰਧਾਲੂਆਂ...
ਜੰਮੂ-ਕਸ਼ਮੀਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 12 ਲੋਕਾਂ ਦੀ ਮੌਤ
. . .  1 day ago
ਸ੍ਰੀਨਗਰ, 12 ਨਵੰਬਰ- ਜੰਮੂ-ਕਸ਼ਮੀਰ ਦੇ ਡੋਡਾ ਸ਼ਹਿਰ ਨੇੜੇ ਅੱਜ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖ਼ਮੀ ਹੋ ਗਏ। ਡੋਡਾ ਦੇ ਐੱਸ. ਐੱਸ. ਪੀ. ਮੁਤਾਬਕ...
ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇ ਪ੍ਰਕਾਸ਼ ਪੁਰਬ
. . .  1 day ago
ਨਾਭਾ, 12 ਨਵੰਬਰ (ਕਰਮਜੀਤ ਸਿੰਘ)- ਜਗਤ ਗੁਰੂ ਸ੍ਰੀ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਥਾਨਕ ਇਤਿਹਾਸਕ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਘੋੜਿਆਂ...
ਕਰਤਾਰਪੁਰ ਸਾਹਿਬ ਜਾਣ ਵਾਲੇ ਬਜ਼ੁਰਗਾਂ ਨੂੰ ਮੁਫ਼ਤ ਸਹੂਲਤਾਂ ਦੇਵੇਗੀ ਦਿੱਲੀ ਸਰਕਾਰ
. . .  1 day ago
ਨਵੀਂ ਦਿੱਲੀ, 12 ਨਵੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਪਾਕਿਸਤਾਨ ਸਥਿਤ ਗੁਰਦੁਆਰਾ...
ਸ਼ਿਵ ਸੈਨਾ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਰਾਜਪਾਲ ਦੇ ਫ਼ੈਸਲੇ ਨੂੰ ਦਿੱਤੀ ਚੁਨੌਤੀ
. . .  1 day ago
ਭੀਮਾ ਕੋਰੇਗਾਂਵ ਮਾਮਲਾ : ਅਦਾਲਤ ਨੇ ਦੋਸ਼ੀ ਗੌਤਮ ਦੀ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  1 day ago
ਜੀਪ ਅਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ 'ਚ ਸੱਤ ਲੋਕਾਂ ਦੀ ਮੌਤ
. . .  1 day ago
ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਬ੍ਰਾਜ਼ੀਲ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  1 day ago
550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਕੁੱਝ ਤਸਵੀਰਾਂ
. . .  1 day ago
ਬਾਬੇ ਨਾਨਕ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ- ਕੋਵਿੰਦ
. . .  1 day ago
ਮਹਾਰਾਸ਼ਟਰ 'ਚ ਰਾਜਪਾਲ ਵੱਲੋਂ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਸ਼
. . .  1 day ago
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਿਸੋਦੀਆ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਬ੍ਰਿਕਸ ਸੰਮੇਲਨ ਲਈ ਬ੍ਰਾਜ਼ੀਲ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੱਦੀ ਕੈਬਨਿਟ ਦੀ ਬੈਠਕ
. . .  1 day ago
ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ ਕੇਜਰੀਵਾਲ
. . .  1 day ago
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੋਨੀਆ ਗਾਂਧੀ ਨੇ ਦਿੱਤੀ ਵਧਾਈ
. . .  1 day ago
ਸੋਨੀਆ ਗਾਂਧੀ ਨੇ ਅੱਜ ਸ਼ਰਦ ਪਵਾਰ ਨਾਲ ਕੀਤੀ ਗੱਲਬਾਤ- ਖੜਗੇ
. . .  1 day ago
ਅਜਨਾਲਾ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 550 ਸਾਲਾ ਪ੍ਰਕਾਸ਼ ਪੁਰਬ
. . .  1 day ago
ਸਪੋਰਟਸ ਦੀ ਦੁਕਾਨ 'ਚੋਂ ਚੋਰਾਂ ਨੇ ਸ਼ਟਰ ਤੋੜ ਕੇ ਨਗਦੀ ਕੀਤੀ ਚੋਰੀ
. . .  1 day ago
ਕੁਝ ਸਮੇਂ 'ਚ ਸ਼ੁਰੂ ਹੋਵੇਗਾ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ
. . .  1 day ago
ਮੁੰਬਈ 'ਚ ਅੱਜ ਖੜਗੇ ਅਤੇ ਅਹਿਮਦ ਪਟੇਲ ਐੱਨ. ਸੀ. ਪੀ. ਨੇਤਾਵਾਂ ਨਾਲ ਕਰਨਗੇ ਮੁਲਾਕਾਤ
. . .  1 day ago
550ਵੇਂ ਪ੍ਰਕਾਸ਼ ਪੁਰਬ ਮੌਕੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਕਰਾਏ ਜਾ ਰਹੇ ਹਨ ਗੁਰਮਤਿ ਸਮਾਗਮ, ਦੇਖੋ ਤਸਵੀਰਾਂ
. . .  1 day ago
550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਸੁੰਦਰ ਜਲੌ
. . .  1 day ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  1 day ago
550ਵੇਂ ਪ੍ਰਕਾਸ਼ ਪੁਰਬ ਮੌਕੇ ਨਵਜੋਤ ਸਿੰਘ ਸਿੱਧੂ ਨੇ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਟੇਕਿਆ ਮੱਥਾ
. . .  1 day ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ
. . .  1 day ago
ਡੇਂਗੂ ਕਾਰਨ 25 ਸਾਲਾ ਨੌਜਵਾਨ ਦੀ ਹੋਈ ਮੌਤ
. . .  1 day ago
ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਮੌਕੇ ਨਿਰਮਲਾ ਸੀਤਾਰਮਨ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਈ 4 ਲੱਖ ਦੇ ਕਰੀਬ ਸੰਗਤ
. . .  1 day ago
ਸ. ਪ੍ਰਕਾਸ਼ ਸਿੰਘ ਬਾਦਲ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਰਾਜੋਆਣਾ ਨੂੰ ਵੱਡੀ ਰਾਹਤ, ਸਰਕਾਰ ਨੇ ਉਮਰ ਕੈਦ 'ਚ ਬਦਲੀ ਫਾਂਸੀ ਦੀ ਸਜ਼ਾ
. . .  1 day ago
ਰਾਸ਼ਟਰਪਤੀ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ
. . .  1 day ago
ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 1 hour ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਸ੍ਰੀ ਬੇਰ ਸਾਹਿਬ ਹੋਣਗੇ ਨਤਮਸਤਕ
. . .  17 minutes ago
ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਦਾ ਉਮੜਿਆ ਸੈਲਾਬ
. . .  28 minutes ago
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਅਦਾਰਾ ਅਜੀਤ ਵੱਲੋਂ ਸਮੂਹ ਪਾਠਕਾਂ ਤੇ ਦਰਸ਼ਕਾਂ ਨੂੰ ਲੱਖ ਲੱਖ ਵਧਾਈ
. . .  37 minutes ago
ਮਹਾਰਾਸ਼ਟਰ : ਰਾਜਪਾਲ ਨੇ ਹੁਣ ਐਨਸੀਪੀ ਨੂੰ ਕੱਲ੍ਹ ਰਾਤ 8.30 ਵਜੇ ਤੱਕ ਦਾ ਸਮਾਂ
. . .  2 days ago
ਬੱਸ ਵੱਲੋਂ ਘੜੁੱਕੇ ਨੂੰ ਟੱਕਰ ਮਾਰਨ 'ਤੇ ਇਕ ਲੜਕੀ ਦੀ ਮੌਤ, 40 ਜ਼ਖ਼ਮੀ
. . .  2 days ago
ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਰਾਤ 9.30 ਵਜੇ ਤੱਕ 15 ਲੱਖ ਦੇ ਕਰੀਬ ਸੰਗਤਾਂ ਨਤਮਸਤਕ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਹਾੜ ਸੰਮਤ 551

ਪੰਜਾਬ / ਜਨਰਲ

ਇਤਿਹਾਸ 'ਚ ਪਹਿਲੀ ਵਾਰ ਕਿਲ੍ਹਾ ਸਾਰਾਗੜ੍ਹੀ 'ਤੇ ਝੂਲਿਆ ਕੇਸਰੀ ਨਿਸ਼ਾਨ

ਅੰਮਿ੍ਤਸਰ, 11 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖਵਾ ਦੇ ਜ਼ਿਲ੍ਹਾ ਹੰਗੂ ਵਿਚਲੇ ਕਿਲ੍ਹਾ ਸਾਰਾਗੜ੍ਹੀ ਵਿਖੇ ਇਤਿਹਾਸ 'ਚ ਪਹਿਲੀ ਵਾਰ ਅਰਦਾਸ ਕਰਨ ਉਪਰੰਤ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਗਏ | ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕਰਕੇ ਵਾਪਸ ਪਰਤੇ ਸਾਰਾਗੜ੍ਹੀ ਫਾਊਾਡੇਸ਼ਨ ਇੰਕ ਕਾਰਪੋਰੇਸ਼ਨ ਦੇ ਚੇਅਰਮੈਨ ਅਮਰੀਕਾ ਨਿਵਾਸੀ ਗੁਰਿੰਦਰਪਾਲ ਸਿੰਘ ਜੋਸਨ ਨੇ ਅੱਜ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ 'ਚ ਅੰਮਿ੍ਤਸਰ ਵਿਖੇ ਸਕੂਲ ਤੇ ਕਾਲਜ ਦੀ ਪੜ੍ਹਾਈ ਕਰਦਿਆਂ ਸਾਰਾਗੜ੍ਹੀ 'ਤੇ ਖੋਜ ਕਰਨ ਦੀ ਲਾਲਸਾ ਪੈਦਾ ਹੋਈ ਤੇ ਸਾਲ 1996 'ਚ ਉਨ੍ਹਾਂ ਆਪਣੀ ਖ਼ਾਹਿਸ਼ ਨੂੰ ਅਮਲੀ ਰੂਪ ਦਿੰਦਿਆਂ ਕਿਲ੍ਹਾ ਸਾਰਾਗੜ੍ਹੀ ਦੇ 21 ਸੂਰਬੀਰ ਸ਼ਹੀਦ ਸਿੱਖਾਂ ਦੇ ਪਰਿਵਾਰਾਂ ਦੀ ਖੋਜ ਸ਼ੁਰੂ ਕੀਤੀ ਤੇ ਲਗਪਗ 8 ਮਹੀਨਿਆਂ ਦੀ ਸਖ਼ਤ ਮਿਹਨਤ ਬਾਅਦ ਉਹ ਉਕਤ 'ਚੋਂ 19 ਪਰਿਵਾਰਾਂ ਬਾਰੇ ਜਾਣਕਾਰੀ ਇਕੱਠੀ ਕਰਨ 'ਚ ਕਾਮਯਾਬ ਹੋਏ | ਉਨ੍ਹਾਂ ਦੱਸਿਆ ਕਿ 3-4 ਵਰ੍ਹੇ ਪਹਿਲਾਂ ਪਾਕਿ ਦੇ ਹੰਗੂ 'ਚ ਰਹਿੰਦੇ ਸੰਨੀ ਸਿੰਘ ਨਾਮੀ ਸਿੱਖ ਨੌਜਵਾਨ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਨੇ ਆਪਣੇ ਪੱਧਰ 'ਤੇ ਸਾਰਾਗੜ੍ਹੀ ਕਿਲ੍ਹੇ ਦੀ ਯਾਦਗਾਰੀ ਮੀਨਾਰ ਦੀ ਮੁਰੰਮਤ ਸ਼ੁਰੂ ਕਰਵਾਈ ਤੇ ਉੱਥੇ ਸ਼ਹੀਦ ਹੋਣ ਵਾਲੇ 21 ਸਿੱਖ ਬਹਾਦਰ ਫ਼ੌਜੀਆਂ ਦੇ ਨਾਂਅ ਪੱਥਰ ਦੀ ਸਿਲ 'ਤੇ ਉਕਰਵਾਏ | ਜੋਸਨ ਨੇ ਦੱਸਿਆ ਕਿ ਲਗਪਗ 6000 ਫੁੱਟ ਉੱਚੀ ਚੋਟੀ 'ਤੇ ਕਿਲ੍ਹਾ ਸਾਰਾਗੜ੍ਹੀ ਤੇ ਇਸ ਤੋਂ ਇਕ ਸਮਾਨ ਦੂਰੀ 'ਤੇ ਕਿਲ੍ਹਾ ਲੋਕਹਾਰਟ ਤੇ ਕਿਲ੍ਹਾ ਗ਼ੁਲ੍ਹੇਸਤਾਨ ਤਿ੍ਕੋਣ ਦੀ ਸਥਿਤੀ 'ਚ ਮੌਜੂਦ ਹਨ | ਮੌਜੂਦਾ ਸਮੇਂ ਕਿਲ੍ਹਾ ਲੋਕਹਾਰਟ ਤੇ ਕਿਲ੍ਹਾ ਗ਼ੁਲ੍ਹੇਸਤਾਨ ਆਰਮੀ ਛਾਉਣੀਆਂ 'ਚ ਤਬਦੀਲ ਹੋ ਚੁੱਕੇ ਹਨ, ਜਦਕਿ ਕਿਲ੍ਹਾ ਸਾਰਾਗੜ੍ਹੀ ਨੂੰ ਪਾਕਿਸਤਾਨੀ ਸੈਨਾ ਸਿਗਨਲ ਸਟੇਸ਼ਨ ਦੇ ਤੌਰ 'ਤੇ ਇਸਤੇਮਾਲ ਕਰ ਰਹੀ ਹੈ | ਇਹ ਸਟੇਸ਼ਨ ਕਿਲ੍ਹੇ 'ਚ ਨਵੀਂ ਉਸਾਰੀ ਗਈ ਇਮਾਰਤ 'ਚ ਕਾਇਮ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਹ ਆਪਣੇ ਪੱਧਰ 'ਤੇ ਉਕਤ ਪਹਾੜੀ ਦੀ ਵੀ ਮੁਰੰਮਤ ਕਰਵਾ ਰਹੇ ਹਨ ਤੇ ਪਹਾੜੀ ਦੇ ਹੇਠਾਂ ਸਾਰਾਗੜ੍ਹੀ ਪਾਰਕ ਤੇ ਇਕ ਅਜਾਇਬਘਰ ਵੀ ਬਣਵਾ ਰਹੇ ਹਨ, ਜਿੱਥੇ ਸਾਰਾਗੜ੍ਹੀ ਦੇ ਸ਼ਹੀਦਾਂ ਦੀਆਂ ਤਸਵੀਰਾਂ ਤੇ ਹੋਰ ਨਿਸ਼ਾਨੀਆਂ ਰੱਖੀਆਂ ਜਾਣਗੀਆਂ | ਕਿਲ੍ਹੇ 'ਚ ਇਕ ਉੱਚੇ ਥੜ੍ਹੇ 'ਤੇ 8 ਫੁੱਟ ਉੱਚੇ ਕੇਸਰੀ ਨਿਸ਼ਾਨ ਸਾਹਿਬ ਦੇ ਇਲਾਵਾ 9 ਫੁੱਟ ਉੱਚਾ ਸਟੀਲ ਦਾ ਬਣਿਆ ਖੰਡਾ ਵੀ ਪਹਾੜੀ 'ਤੇ ਸਥਾਪਿਤ ਕੀਤਾ ਜਾ ਰਿਹਾ ਹੈ |

ਲੂਣ ਵਪਾਰੀ ਗੁਰਪਿੰਦਰ ਸਿੰਘ ਤੇ ਤਾਰਿਕ ਅਹਿਮਦ ਨੂੰ ਜੇਲ੍ਹ ਭੇਜਿਆ

ਅਜਨਾਲਾ, 11 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਆਈ. ਸੀ. ਪੀ. ਅਟਾਰੀ ਤੋਂ 532 ਕਿੱਲੋ ਹੈਰੋਇਨ ਤੇ 52 ਕਿੱਲੋ ਨਸ਼ੀਲੇ ਪਦਾਰਥ ਬਰਾਮਦਗੀ ਮਾਮਲੇ 'ਚ ਭਾਰਤੀ ਕਸਟਮ ਵਿਭਾਗ ਵਲੋਂ ਗਿ੍ਫ਼ਤਾਰ ਕੀਤੇ ਅੰਮਿ੍ਤਸਰ ਦੇ ਲੂਣ ਵਪਾਰੀ ਗੁਰਪਿੰਦਰ ਸਿੰਘ ਤੇ ਜੰਮੂ ਦੇ ਹੰਦਵਾੜਾ ਵਾਸੀ ...

ਪੂਰੀ ਖ਼ਬਰ »

ਭਾਖੜਾ ਡੈਮ 'ਚ ਪਾਣੀ ਦਾ ਪੱਧਰ 1615. 27 ਫੁੱਟ

ਨੰਗਲ, 11 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ 'ਚ ਪਾਣੀ ਦਾ ਪੱਧਰ 1615. 27 ਫੁੱਟ ਤੱਕ ਜਾ ਪਹੰੁਚਿਆ ਹੈ | ਭਾਖੜਾ ਡੈਮ 'ਚ 55408 ਕਿਊਸਿਕ ਪਾਣੀ ਆ ਰਿਹਾ ਹੈ ਅਤੇ 37078 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ | ਭਾਖੜਾ ਡੈਮ 'ਚ 301.46 ਲੱਖ ਯੂਨਿਟ ਬਿਜਲੀ ਪੈਦਾ ਹੋ ਰਹੀ ਹੈ | ਭਾਖੜਾ ...

ਪੂਰੀ ਖ਼ਬਰ »

ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਦੇ ਮੂੰਹ ਪਏ 2 ਹੋਰ ਨੌਜਵਾਨ

ਤਲਵੰਡੀ ਭਾਈ/ਫਿਰੋਜ਼ਪੁਰ, 11 ਜੁਲਾਈ (ਕੁਲਜਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਸੰਧੂ)-ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਨਾਲ ਲੱਗਦੇ ਪਿੰਡ ਹਰਾਜ ਦੇ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਂਦਿਆਂ ਵੱਧ ਨਸ਼ਾ ਲੈਣ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਗੁਰਮੇਲ ...

ਪੂਰੀ ਖ਼ਬਰ »

ਦਿੱਲੀ ਹਾਈਕੋਰਟ ਵਲੋਂ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਨੋਟਿਸ

ਨਵੀਂ ਦਿੱਲੀ, 11 ਜੁਲਾਈ (ਜਗਤਾਰ ਸਿੰਘ)- ਦਿੱਲੀ ਹਾਈਕੋਰਟ ਵਲੋਂ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਨਾਲ ਹੀ ਚੋਣ ਕਮਿਸ਼ਨ ਨੂੰ 2019 ਲੋਕ ਸਭਾ ਚੋਣਾਂ ਨਾਲ ਸਬੰਧਿਤ ਦਸਤਾਵੇਜ਼ਾਂ ਨੂੰ ਸੰਭਾਲ ਕੇ ਰੱਖਣ ਦਾ ਨਿਰਦੇਸ਼ ਵੀ ਦਿੱਤਾ ...

ਪੂਰੀ ਖ਼ਬਰ »

ਮਾਮਲਾ ਜਗਦੀਸ਼ ਗਗਨੇਜਾ ਦੇ ਕਤਲ ਦਾ

ਐਨ.ਆਈ.ਏ. ਵਲੋਂ ਸ਼ੇਰਾ, ਬੱਗਾ, ਜੌਹਲ ਸਮੇਤ 11 ਨਾਮਜ਼ਦ

ਐੱਸ.ਏ.ਐੱਸ. ਨਗਰ, 11 ਜੁਲਾਈ (ਜਸਬੀਰ ਸਿੰਘ ਜੱਸੀ)-ਆਰ. ਐਸ. ਐਸ. ਆਗੂ ਤੇ ਸੇਵਾ-ਮੁਕਤ ਬਿ੍ਗੇਡੀਅਰ ਜਗਦੀਸ਼ ਗਗਨੇਜਾ ਦੇ ਕਤਲ ਮਾਮਲੇ 'ਚ ਅੱਜ ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਵਲੋਂ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ, ਐਨ. ਆਰ. ਆਈ. ਜਗਤਾਰ ਸਿੰਘ ਜੱਗੀ ਜੌਹਲ, ...

ਪੂਰੀ ਖ਼ਬਰ »

ਜਸਟਿਸ ਰਣਜੀਤ ਸਿੰਘ ਕਮਿਸ਼ਨ 'ਤੇ ਟਿੱਪਣੀ ਦੇ ਮਾਮਲੇ 'ਚ ਸੁਖਬੀਰ ਤੇ ਮਜੀਠੀਆ ਨੂੰ ਜ਼ਮਾਨਤ

ਚੰਡੀਗੜ੍ਹ, 11 ਜੁਲਾਈ (ਸੁਰਜੀਤ ਸਿੰਘ ਸੱਤੀ)-ਬੇਅਦਬੀ ਦੀਆਂ ਘਟਨਾਵਾਂ ਤੇ ਇਸ ਪਿੱਛੇ ਦੋਸ਼ੀਆਂ ਦੀ ਘੋਖ ਕਰਨ ਲਈ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਰੇ ਮੀਡੀਆ ਕੋਲ ਕੀਤੀ ਟਿੱਪਣੀ ਨੂੰ ਕਮਿਸ਼ਨ ਤੇ ਮੈਂਬਰਾਂ ਦੀ ਸ਼ਾਨ ਦੀ ਿਖ਼ਲਾਫ਼ ਦੱਸਦਿਆਂ ...

ਪੂਰੀ ਖ਼ਬਰ »

ਹੇਠਲੀਆਂ ਅਦਾਲਤਾਂ 'ਚ ਅੰਗਰੇਜ਼ੀ ਸਿਰਫ਼ ਰਿਕਾਰਡ ਤਿਆਰ ਕਰਨ ਸਬੰਧੀ ਕੰਮਕਾਜ ਲਈ

ਚੰਡੀਗੜ੍ਹ, 11 ਜੁਲਾਈ (ਸੁਰਜੀਤ ਸਿੰਘ ਸੱਤੀ)-ਹਾਈਕੋਰਟ ਅਧੀਨ ਆਉਂਦੀਆਂ ਹੇਠਲੀਆਂ ਅਦਾਲਤਾਂ 'ਚ ਅੰਗਰੇਜ਼ੀ ਸਿਰਫ਼ ਨਿਆਇਕ ਰਿਕਾਰਡ ਤਿਆਰ ਕਰਨ ਵੇਲੇ ਐਬਸਟ੍ਰੈਕਟ (ਸੰਖੇਪ) ਦਰਜ ਕਰਨ ਲਈ ਹੀ ਲਾਗੂ ਹੋਵੇਗੀ | ਹੇਠਲੀਆਂ ਅਦਾਲਤਾਂ 'ਚ ਅੰਗਰੇਜ਼ੀ 'ਚ ਕੰਮਕਾਜ ਸਬੰਧੀ ...

ਪੂਰੀ ਖ਼ਬਰ »

ਪੰਜਾਬੀ ਫ਼ਿਲਮ 'ਅਰਦਾਸ ਕਰਾਂ' 19 ਜੁਲਾਈ ਨੂੰ ਹੋਵੇਗੀ ਰਿਲੀਜ਼

ਜਲੰਧਰ, 11 ਜੁਲਾਈ (ਅ.ਬ.)- ਪੰਜਾਬੀ ਫ਼ਿਲਮ 'ਅਰਦਾਸ' ਜੋ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ ਹੈ, ਇਕ ਵਾਰ ਫਿਰ ਆਪਣੇ ਸੀਕੁਅਲ ਟਾਈਟਲ 'ਅਰਦਾਸ ਕਰਾਂ' ਨਾਲ ਪੇਸ਼ ਹੈ | ਦਰਸ਼ਕਾਂ ਦੇ ਮਨਾਂ ਤੇ ਦਿਲਾਂ 'ਤੇ ਗਹਿਰੀ ਛਾਪ ਛੱਡਣ ਵਾਲੀ ਫ਼ਿਲਮ 'ਅਰਦਾਸ' ਦੇ ਸੀਕੁਅਲ ਬਣਾਉਣ ਦੇ ...

ਪੂਰੀ ਖ਼ਬਰ »

ਜੰਮੂ ਹਸਪਤਾਲ 'ਚ ਮੋਟਾਪਾ ਘਟਾਉਣ ਸਬੰਧੀ ਮੁਫ਼ਤ ਜਾਂਚ ਕੈਂਪ ਕੱਲ੍ਹ

ਜਲੰਧਰ, 11 ਜੁਲਾਈ (ਐੱਮ. ਐੱਸ. ਲੋਹੀਆ)-ਭਾਰ ਘਟਾਉਣ ਦੀ ਸਰਜਰੀ ਕਰਨ ਵਾਲੇ ਉੱਤਰੀ ਭਾਰਤ ਦੇ ਪਹਿਲੇ ਕੇਂਦਰ ਜੰਮੂ ਹਸਪਤਾਲ, ਕਪੂਰਥਲਾ ਰੋਡ, ਜਲੰਧਰ 'ਚ ਮੋਟਾਪਾ ਘਟਾਉਣ ਸਬੰਧੀ ਮੁਫ਼ਤ ਜਾਂਚ ਕੈਂਪ 13 ਜੁਲਾਈ ਨੂੰ ਲਾਇਆ ਜਾ ਰਿਹਾ ਹੈ | ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ...

ਪੂਰੀ ਖ਼ਬਰ »

ਆਬਾਦੀ ਕੰਟਰੋਲ 'ਚ ਹੋਰਨਾਂ ਸੂਬਿਆਂ ਲਈ ਰੋਲ ਮਾਡਲ ਬਣ ਸਕਦੈ ਪੰਜਾਬ-ਸਿੱਧੂ

ਐੱਸ.ਏ.ਐੱਸ. ਨਗਰ, 11 ਜੁਲਾਈ (ਕੇ. ਐੱਸ. ਰਾਣਾ)-ਸੂਬੇ ਦੀ ਹਰ ਸਰਕਾਰੀ ਸੰਸਥਾ 'ਚ ਲੋੜੀਂਦੀਆਂ ਦਵਾਈਆਂ ਪੂਰੀਆਂ ਕਰਨਾ ਤੇ ਚੰਗੀਆਂ ਸਿਹਤ ਸਹੂਲਤਾਂ ਦੇਣਾ ਮੇਰੀ ਪਹਿਲੀ ਜ਼ਿੰਮੇਵਾਰੀ ਹੈ | ਡਾਕਟਰਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਸਰਕਾਰੀ ਹਸਪਤਾਲ 'ਚ ਹੀ ਮਿਲਣ ਵਾਲੀਆਂ ...

ਪੂਰੀ ਖ਼ਬਰ »

170 ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਛਾਪੇਮਾਰੀ

ਪਟਿਆਲਾ, 11 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਪ੍ਰਦੂਸ਼ਣ ਨਿਯੰਤਰਨ ਬੋਰਡ ਦੀਆਂ 35 ਟੀਮਾਂ ਨੇ ਪੰਜਾਬ ਭਰ 'ਚ 170 ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ ਛਾਪੇਮਾਰੀ ਕੀਤੀ ਜਿਨ੍ਹਾਂ 'ਚੋਂ ਸਿਰਫ਼ 78 ਹਸਪਤਾਲ ਬਾਇਓ-ਮੈਡੀਕਲ ਵੇਸਟ ਪ੍ਰਬੰਧਨ ਨਿਯਮ, 2016 ਦੀ ਪਾਲਣਾ ਕਰਦੇ ਹੋਏ ਪਾਏ ...

ਪੂਰੀ ਖ਼ਬਰ »

ਪੰਜਾਬ ਤੇ ਹਰਿਆਣਾ 'ਚ ਕਈ ਥਾਈਾ ਭਾਰੀ ਬਾਰਿਸ਼

ਚੰਡੀਗੜ੍ਹ, 11 ਜੁਲਾਈ (ਏਜੰਸੀ)- ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਂਝੀ ਰਾਜਧਾਨੀ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਦੇ ਕਈ ਥਾਈਾ ਭਾਰੀ ਬਾਰਿਸ਼ ਹੋਈ | ਅੱਜ ਕਰੀਬ 2 ਘੰਟੇ ਪਈ ਤੇਜ਼ ਬਾਰਿਸ਼ ਤੇ ਤੇਜ਼ ਹਵਾਵਾਂ ਕਾਰਨ ...

ਪੂਰੀ ਖ਼ਬਰ »

ਸ੍ਰੀ ਸੁਖਮਨੀ ਕਾਲਜ ਡੇਰਾਬੱਸੀ 'ਚ ਇੰਜੀਨੀਅਰਿੰਗ, ਡੈਂਟਲ, ਫਾਰਮੇਸੀ ਤੇ ਲਾਅ ਦਾ ਦਾਖ਼ਲਾ ਸ਼ੁਰੂ

ਡੇਰਾਬੱਸੀ, 11 ਜੁਲਾਈ (ਅ.ਬ.)- ਸਾਲ 1972 ਤੋਂ ਲੈ ਕੇ ਹੁਣ ਤੱਕ ਸ੍ਰੀ ਸੁਖਮਨੀ ਗਰੁੱਪ ਆਫ ਇੰਸਟੀਚਿਊਟ ਇਕ ਸਰਬੋਤਮ ਵਿਦਿਅਕ ਗਰੁੱਪ ਦੇ ਰੂਪ 'ਚ ਉਭਰ ਕੇ ਸਾਹਮਣੇ ਆਇਆ ਹੈ, ਜਿਸ 'ਚ ਇੰਜੀਨੀਅਰਿੰਗ, ਮੈਡੀਕਲ, ਵੋਕੇਸ਼ਨਲ, ਮੈਨਜ਼ਮੈਂਟ, ਹਸਪਿਟੈਲਿਟੀ, ਬੀ.ਟੈਕ, ਕੰਪਿਊਟਰ ਸਾਇੰਸ, ...

ਪੂਰੀ ਖ਼ਬਰ »

ਸਰਕਾਰ 'ਤੇ ਦਬਾਅ ਬਣਾ ਕੇ ਹੁਕਮ ਵਾਪਸ ਕਰਵਾਉਣ ਦੀ ਕੋਸ਼ਿਸ਼

ਚੰਡੀਗੜ੍ਹ, 11 ਜੁਲਾਈ (ਵਿਕਰਮਜੀਤ ਸਿੰਘ ਮਾਨ)-ਸੂਬੇ ਦੇ ਖੇਤੀਬਾੜੀ ਨਾਲ ਸਬੰਧਿਤ ਵਿੱਦਿਅਕ ਕੋਰਸਾਂ ਨੂੰ ਚਲਾਉਣ ਵਾਲੇ ਅਦਾਰਿਆਂ 'ਚ ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਨੂੰ ਸਾਵਧਾਨ ਕਰਦਿਆਂ ਪੰਜਾਬ ਸਟੇਟ ਕੌਾਸਲ ਫ਼ਾਰ ਐਗਰੀਕਲਚਰਲ ਐਜੂਕੇਸ਼ਨ (ਪੀ.ਐਸ.ਸੀ.ਏ.ਈ.) ...

ਪੂਰੀ ਖ਼ਬਰ »

ਟੈਕਨੋ ਨੇ ਆਪਣੀ ਪ੍ਰਮੁੱਖ ਪੇਸ਼ਕਸ਼ 'ਫੈਂਟਮ 9' ਦੇ ਨਾਲ ਈ-ਕਾਮਰਸ ਦੇ ਖੇਤਰ 'ਚ ਕੀਤੀ ਸ਼ਿਰਕਤ

ਜਲੰਧਰ, 11 ਜੁਲਾਈ (ਅਜੀਤ ਬਿਊਰੋ)-ਗਲੋਬਲ ਪ੍ਰੀਮੀਅਮ ਸਮਾਰਟਫੋਨ ਬ੍ਰਾਂਡ ਟੈਕਨੋ ਮੋਬਾਈਲ ਨੇ ਗਲੋਬਲ ਫਲੈਗਸ਼ਿਪ 'ਫੈਂਟਮ 9' ਦੇ ਲਾਂਚ ਦੇ ਨਾਲ ਹੀ ਈ-ਕਮਰਸ ਦੇ ਖੇਤਰ 'ਚ ਉਤਰਣ ਦੀ ਆਪਣੀ ਪੇਸ਼ਕਸ਼ ਦਾ ਐਲਾਨ ਕਰ ਦਿੱਤਾ | 'ਫੈਂਟਮ 9' ਫਿਲਪਕਾਰਟ 'ਤੇ ਉਪਲਬੱਧ ਹੋਵੇਗਾ | ...

ਪੂਰੀ ਖ਼ਬਰ »

ਕੈਪਟਨ ਵਲੋਂ ਪਾਣੀ ਦੀ ਬਰਬਾਦੀ ਵਿਰੁੱਧ ਜੰਗ ਦਾ ਸੱਦਾ

ਚੰਡੀਗੜ੍ਹ, 11 ਜੁਲਾਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਦੀ ਬਰਬਾਦੀ ਵਿਰੁੱਧ ਤਿੱਖਾ ਰੁਖ਼ ਅਪਣਾਉਂਦੇ ਹੋਏ ਇਸ ਅਹਿਮ ਸਰੋਤ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਪਾਣੀ ਦੇ ਬਿੱਲਾਂ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿ ਖੋਲ੍ਹੇਗਾ ਗੁ: ਖਾਰਾ ਸਾਹਿਬ

ਅੰਮਿ੍ਤਸਰ, 11 ਜੁਲਾਈ (ਸੁਰਿੰਦਰ ਕੋਛੜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਜ਼ਿਲ੍ਹਾ ਗੁੱਜਰਾਂਵਾਲਾ ਦੀ ਤਹਿਸੀਲ ਨੌਸ਼ਹਿਰਾ ਵਿਰਕਾਂ ਦੇ ਪਿੰਡ ਭਾਈ ਕੇ ਮੱਟੂ ਵਿਚਲੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦਗਾਰ ...

ਪੂਰੀ ਖ਼ਬਰ »

ਮਾਨਸਿਕ ਪੇ੍ਰਸ਼ਾਨੀ ਕਾਰਨ ਵੱਧ ਰਹੇ ਨੇ ਖ਼ੁਦਕੁਸ਼ੀਆਂ ਦੇ ਮਾਮਲੇ

ਤਿੰਨ ਆਈ. ਪੀ. ਐਸ. ਅਫ਼ਸਰਾਂ ਸਮੇਤ 940 ਪੁਲਿਸ ਮੁਲਾਜ਼ਮਾਂ ਨੇ ਸਾਲ 2013 ਤੋਂ 2018 ਦੌਰਾਨ ਕੀਤੀ ਖ਼ੁਦਕੁਸ਼ੀ

ਗੁਰਪ੍ਰੀਤ ਸਿੰਘ ਗਰੇਵਾਲ ਨੰਗਲ, 11 ਜੁਲਾਈ -ਮਾਨਸਿਕ ਪ੍ਰੇਸ਼ਾਨੀਆਂ ਕਾਰਨ ਭਾਰਤ 'ਚ ਖ਼ੁਦਕੁਸ਼ੀ ਕਰਨ ਦਾ ਰੁਝਾਨ ਵੱਧ ਰਿਹਾ ਹੈ | ਕੋਈ ਸੁਪਨੇ ਪੂਰੇ ਨਾ ਹੋਣ ਕਾਰਨ ਖ਼ੁਦਕੁਸ਼ੀ ਕਰ ਰਿਹਾ ਹੈ ਤੇ ਕਿਸੇ ਨੂੰ ਘਰੇਲੂ ਕਲੇਸ਼ ਮੌਤ ਵੱਲ ਧੱਕ ਰਿਹਾ ਹੈ | ਸਾਲ 2015 'ਚ ਭਾਰਤ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਹਨ ਕੌਮੀ ਤੇ ਕੌਮਾਂਤਰੀ ਸੈਮੀਨਾਰ-ਪ੍ਰੋ: ਬਡੰੂਗਰ

ਅੰਮਿ੍ਤਸਰ, 11 ਜੁਲਾਈ (ਜੱਸ)-ਸ਼੍ਰੋਮਣੀ ਕਮੇਟੀ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਵਿਸ਼ਿਆਂ 'ਤੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਸੈਮੀਨਾਰ ਕਰਵਾਉਣ ਦੇ ਵੀ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਅਤੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ...

ਪੂਰੀ ਖ਼ਬਰ »

ਪਾਣੀਆਂ ਦੇ ਮਸਲੇ 'ਤੇ ਕੈਬਨਿਟ ਮੰਤਰੀ ਦਾ ਬਿਆਨ ਹਾਸੋਹੀਣਾ-ਵਾਹਲਾ

ਬਟਾਲਾ, 11 ਜੁਲਾਈ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਸਾਬਕਾ ਚੇਅਰਮੈਨ ਸ਼ੂਗਰਫੈੱਡ ਸੁਖਬੀਰ ਸਿੰਘ ਵਾਹਲਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਪਾਣੀ ਦੂਜੇ ਸੂਬਿਆਂ ਨੂੰ ਮੁਫ਼ਤ ਨਾ ਦੇਣ ਦੇ ਮਸਲੇ 'ਤੇ ਪੰਜਾਬ ਦੇ ਕੈਬਨਿਟ ...

ਪੂਰੀ ਖ਼ਬਰ »

ਦੇਸ਼ 'ਚ ਇਕ ਅਗਸਤ ਤੋਂ ਐਮ.ਬੀ.ਬੀ.ਐਸ. ਦੀ ਪੜ੍ਹਾਈ ਲਈ ਲਾਗੂ ਹੋਵੇਗਾ ਨਵਾਂ ਪਾਠਕ੍ਰਮ

ਲੁਧਿਆਣਾ, 11 ਜੁਲਾਈ (ਸਲੇਮਪੁਰੀ)-ਭਾਰਤ ਸਰਕਾਰ ਵਲੋਂ ਉੱਤਮ ਦਰਜੇ ਦੇ ਡਾਕਟਰ ਪੈਦਾ ਕਰਨ ਲਈ ਡਾਕਟਰੀ ਸਿੱਖਿਆ ਦੇ ਪਾਠਕ੍ਰਮ 'ਚ ਵੱਡੇ ਪੱਧਰ 'ਤੇ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਇਕ ਅਗਸਤ ਤੋਂ ਲਾਗੂ ਕੀਤਾ ਜਾ ਰਿਹਾ ਹੈ | ਭਾਰਤ ਸਰਕਾਰ ਦੇ ਅਦਾਰੇ ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ਦੇ ਤਿੰਨ ਪੱਤਰਾਂ ਦਾ ਕੋਈ ਜਵਾਬ ਨਹੀਂ ਦਿੱਤਾ-ਭਾਈ ਲੌ ਾਗੋਵਾਲ

ਸੰਗਰੂਰ, 11 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੰੂ ਤਿੰਨ ਵਾਰ ਪੱਤਰ ...

ਪੂਰੀ ਖ਼ਬਰ »

ਆਈ. ਟੀ. ਐਲ. ਤੇ ਯਨਮਾਰ ਨੇ ਭਾਰਤ 'ਚ ਖੇਤੀ ਤਕਨੀਕ 'ਚ ਬਦਲਾਅ ਲਿਆਉਣ ਲਈ ਹੱਥ ਮਿਲਾਇਆ

ਨਵੀਂ ਦਿੱਲੀ, 11 ਜੁਲਾਈ (ਅ.ਬ.)- ਆਈ.ਟੀ.ਐਲ. (ਅੰਤਰਰਾਸ਼ਟਰੀ ਟਰੈਕਟਰਜ਼ ਲਿਮ.) ਨੇ ਅੱਜ ਜਪਾਨ ਦੀ ਯਨਮਾਰ ਐਗਰੀਬਿਜਨੈੱਸ ਕੰਪਨੀ ਲਿਮ. ਦੇ ਸਹਿਯੋਗ ਨਾਲ ਲੰਬੇ ਸਮੇਂ ਤੋਂ ਉਡੀਕਵਾਨ ਆਪਣੇ ਸੋਲਿਸ ਟਰੈਕਟਰ ਰੇਂਜ ਨੂੰ ਲਾਂਚ ਕੀਤਾ | ਯਨਮਾਰ ਦੀ ਅਤਿ-ਆਧੁਨਿਕ ਤਕਨੀਕਾਂ ਤੇ ...

ਪੂਰੀ ਖ਼ਬਰ »

ਪਾਈਨੀਅਰ ਇੰਮੀਗ੍ਰੇਸ਼ਨ ਵਲੋਂ ਸੈਮੀਨਾਰ 15 ਜੁਲਾਈ ਤੋਂ

ਜਲੰਧਰ, 11 ਜੁਲਾਈ (ਅ.ਬ)-ਬਹੁਤ ਸਾਰੀਆਂ ਇੰਮੀਗ੍ਰੇਸ਼ਨ ਕੰਪਨੀਆਂ ਲੋਕਾਂ ਨੂੰ ਵਿਦੇਸ਼ਾਂ 'ਚ ਪੜ੍ਹਾਈ ਜਾਂ ਕੰਮ ਕਰਨ ਲਈ ਭੇਜਣ ਵਾਸਤੇ ਕੰਮ ਕਰ ਰਹੀਆਂ ਹਨ ਪਰ ਇਨ੍ਹਾਂ ਵਿਚੋਂ ਕੁਝ ਹੀ ਹਨ ਜੋ ਪੱਕੇ ਅਤੇ ਸਹੀ ਤੌਰ 'ਤੇ ਇਸ ਖੇਤਰ ਵਿਚ ਪੈਰ ਜਮ੍ਹਾ ਚੁੱਕੀਆਂ ਹਨ | ਅਜਿਹੀਆਂ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਭਾਰਤ ਸਰਕਾਰ ਪਾਕਿ ਸਿੱਖਾਂ ਨੂੰ ਖੁੱਲ੍ਹਦਿਲੀ ਨਾਲ ਵੀਜ਼ੇ ਦੇਵੇ-ਗਿਆਨੀ ਹਰਪ੍ਰੀਤ ਸਿੰਘ

ਅੰਮਿ੍ਤਸਰ, 11 ਜੁਲਾਈ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੂੰ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਮੁੱਖ ਰੱਖਦਿਆਂ ਸ੍ਰੀ ਹਰਿਮੰਦਰ ਸਾਹਿਬ, ਗੁ: ਸ੍ਰੀ ਬੇਰ ਸਾਹਿਬ ...

ਪੂਰੀ ਖ਼ਬਰ »

ਜਸਟਿਸ ਗੁਰਨਾਮ ਸਿੰਘ ਰਿਪੋਰਟ ਦੇਣ ਬਾਰੇ ਸਰਕਾਰ ਨਹੀਂ ਗੰਭੀਰ-ਹਾਈਕੋਰਟ

ਚੰਡੀਗੜ੍ਹ, 11 ਜੁਲਾਈ (ਸੁਰਜੀਤ ਸਿੰਘ ਸੱਤੀ)-ਨਕੋਦਰ 'ਚ ਜੂਨ 1986 'ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ 'ਚ ਹਾਈਕੋਰਟ ਨੇ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦਾ ਭਾਗ-2 ਪੇਸ਼ ਕਰਨ ਦੀ ਹਦਾਇਤ ਪਟੀਸ਼ਨਰ ਨੂੰ ਕੀਤੀ ਸੀ ਪਰ ਪਟੀਸ਼ਨਰ ਵਲੋਂ ਕਿਹਾ ਗਿਆ ਕਿ ਰਿਪੋਰਟ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਲਈ 25000 ਰੁਪਏ ਪ੍ਰਤੀ ਸਕੂਲ ਮਿਲੇਗੀ ਗਰਾਂਟ

ਪੋਜੇਵਾਲ ਸਰਾਂ, 11 ਜੁਲਾਈ (ਨਵਾਂਗਰਾਈਾ)-ਸਮੱਗਰਾ ਸਿੱਖਿਆ ਅਭਿਆਨ ਤਹਿਤ ਸਾਲ 2019-20 ਲਈ ਸਰਕਾਰੀ ਪ੍ਰਾਇਮਰੀ/ਮਿਡਲ/ਹਾਈ/ ਸੀਨੀਅਰ ਸੈਕੰਡਰੀ ਸਕੂਲਾਂ ਲਈ ਸਰਕਾਰ ਵਲੋਂ ਪ੍ਰਤੀ ਸਕੂਲ 25000 ਰੁਪਏ ਕੰਪੋਸਾਈਟ ਸਕੂਲ ਗਰਾਂਟ ਜਾਰੀ ਕੀਤੀ ਜਾ ਰਹੀ ਹੈ | ਇਸ ਸਬੰਧੀ ਡਾਇਰੈਕਟਰ ...

ਪੂਰੀ ਖ਼ਬਰ »

ਮਾਣਹਾਨੀ ਮਾਮਲੇ 'ਚ ਬੈਂਸ ਭਰਾਵਾਂ ਿਖ਼ਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ

ਲੁਧਿਆਣਾ, 12 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਫਾਸਟਵੇਅ ਚੈਨਲ ਵਲੋਂ ਦਾਇਰ ਕੀਤੇ ਇਕ ਮਾਣਹਾਨੀ ਮਾਮਲੇ 'ਚ ਬੈਂਸ ਭਰਾਵਾਂ ਿਖ਼ਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ | ਜਾਣਕਾਰੀ ਅਨੁਸਾਰ ਫਾਸਟਵੇਅ ਦੇ ਪ੍ਰਬੰਧਕਾਾ ਵਲੋਂ ਲੋਕ ਇਨਸਾਫ਼ ...

ਪੂਰੀ ਖ਼ਬਰ »

ਫਾਈਨਾਂਸ ਕੰਪਨੀ ਦੇ ਮੁਲਾਜ਼ਮਾਂ ਤੋਂ ਦਿਨ ਦਿਹਾੜੇ 13.5 ਲੱਖ ਲੁੱਟੇ

ਮਾਨਸਾ, 11 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)-ਸਥਾਨਕ ਰਮਨ ਸਿਨੇਮਾ ਰੋਡ 'ਤੇ ਫਾਈਨਾਂਸ ਕੰਪਨੀ ਦੇ 2 ਮੁਲਾਜ਼ਮਾਂ ਕੋਲੋਂ ਦਿਨ ਦਿਹਾੜੇ ਸਾਢੇ 13 ਲੱਖ ਰੁਪਏ ਦੀ ਲੁੱਟੇ ਜਾਣ ਦੀ ਖ਼ਬਰ ਹੈ | ਥਾਣਾ ਸ਼ਹਿਰੀ-2 ਮਾਨਸਾ ਦੇ ਮੁੱਖ ਅਫ਼ਸਰ ਜਸਵੀਰ ਸਿੰਘ ਨੇ ਦੱਸਿਆ ਕਿ ਭਾਰਤ ...

ਪੂਰੀ ਖ਼ਬਰ »

ਗੋਆ ਦੇ ਮੁੱਖ ਮੰਤਰੀ ਵਲੋਂ ਅਮਿਤ ਸ਼ਾਹ ਨਾਲ ਮੁਲਾਕਾਤ

ਨਵੀਂ ਦਿੱਲੀ, 11 ਜੁਲਾਈ (ਏਜੰਸੀ)-ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਭਾਜਪਾ ਦੇ ਕਈ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਭਾਜਪਾ 'ਚ ਸ਼ਾਮਿਲ ਹੋਣ ਵਾਲੇ 10 ਕਾਂਗਰਸੀ ...

ਪੂਰੀ ਖ਼ਬਰ »

ਬਰੇਲੀ ਤੋਂ ਭਾਜਪਾ ਵਿਧਾਇਕ ਦੀ ਲੜਕੀ ਨੇ ਪਿਤਾ ਤੋਂ ਜਾਨ ਦਾ ਖ਼ਤਰਾ ਦੱਸਦਿਆਂ ਮੰਗੀ ਸੁਰੱਖਿਆ

ਇਲਾਹਾਬਾਦ, 11 ਜੁਲਾਈ (ਏਜੰਸੀ)- ਬਰੇਲੀ ਤੋਂ ਭਾਜਪਾ ਦੇ ਵਿਧਾਇਕ ਰਾਜੇਸ਼ ਮਿਸ਼ਰਾ ਦੀ ਬੇਟੀ ਸਾਕਸ਼ੀ ਤੇ ਉਸ ਦੇ ਪਤੀ ਅਜੀਤੇਸ਼ ਨੇ ਅੱਜ ਇਲਾਹਾਬਾਦ ਹਾਈਕੋਰਟ 'ਚ ਪਟੀਸ਼ਨ ਦਾਖ਼ਲ ਕਰਕੇ ਨਵ-ਵਿਆਹੇ ਜੋੜੇ ਦੇ ਰੂਪ 'ਚ ਸ਼ਾਂਤੀਪੂਰਨ ਜ਼ਿੰਦਗੀ ਜਿਊਣ ਲਈ ਸੁਰੱਖਿਆ ਦੀ ਮੰਗ ...

ਪੂਰੀ ਖ਼ਬਰ »

ਸੰਤ ਸਮਾਜ ਵੀ ਉਤਰਿਆ ਵਾਲਮੀਕਿ ਸਮਾਜ ਦੇ ਆਗੂ ਨੂੰ ਚੇਅਰਮੈਨੀ ਦਿਵਾਉਣ ਦੇ ਹੱਕ 'ਚ

ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 11 ਜੁਲਾਈ-ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਾਰਾਜ਼ ਹੋਏ ਵਾਲਮੀਕਿ ਸਮਾਜ ਨੂੰ ਮਨਾਉਣ ਲਈ ਸਮਾਜ ਦੇ ਦੋ ਆਗੂਆਂ ਨੂੰ ਕਿਸੇ ਬੋਰਡ ਕਾਰਪੋਰੇਸ਼ਨ ਦੀ ਚੇਅਰਮੈਨੀ ਦੇਣ ਦਾ ਵਾਅਦਾ ਕੀਤਾ ਗਿਆ ...

ਪੂਰੀ ਖ਼ਬਰ »

ਅਮਰੀਕੀ ਸੰਸਦ ਨੇ ਗ੍ਰੀਨ ਕਾਰਡ 'ਤੇ ਲਾਈ ਸੀਮਾ ਹਟਾਈ, ਬਿੱਲ ਪਾਸ-ਭਾਰਤੀ ਪੇਸ਼ੇਵਰਾਂ ਨੂੰ ਮਿਲੇਗਾ ਲਾਭ

ਵਾਸ਼ਿੰਗਟਨ, 11 ਜੁਲਾਈ (ਏਜੰਸੀ)-ਅਮਰੀਕਾ ਦੇ ਪ੍ਰਤੀਨਿਧੀ ਸਦਨ ਵਲੋਂ ਵੱਡੇ ਬਹੁਮਤ ਨਾਲ ਗ੍ਰੀਨ ਕਾਰਡ ਲਈ ਅਰਜ਼ੀ ਦੇਣ ਵਾਲਿਆਂ ਲਈ ਤੈਅ 7 ਫ਼ੀਸਦੀ ਹੱਦ ਨੂੰ ਹਟਾਉਣ ਵਾਲੇ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਹੈ | ਇਸ ਨਾਲ ਹਜ਼ਾਰਾਂ ਦੀ ਗਿਣਤੀ 'ਚ ਭਾਰਤੀ ਆਈ.ਟੀ. ...

ਪੂਰੀ ਖ਼ਬਰ »

ਅਨੰਤਨਾਗ 'ਚ ਜੈਸ਼ ਦੇ 3 ਸਰਗਰਮ ਵਰਕਰ ਗਿ੍ਫ਼ਤਾਰ

ਸ੍ਰੀਨਗਰ, 11 ਜੁਲਾਈ (ਏਜੰਸੀ)-ਦੱਖਣ ਕਸ਼ਮੀਰ ਦੇ ਅਨੰਤਨਾਗ 'ਚ 12 ਜੂਨ ਨੂੰ ਹੋਏ ਅੱਤਵਾਦੀ ਹਮਲੇ ਦੇ ਸਬੰਧ 'ਚ ਪੁਲਿਸ ਨੇ ਅੱਜ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁੰਹਮਦ ਦੇ 3 ਓਵਰਗਰਾਉਂਡ ਵਰਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਦੱਸਿਆ ਕਿ ਇਨ੍ਹਾਂ ...

ਪੂਰੀ ਖ਼ਬਰ »

ਕਈ ਆਨਲਾਈਨ ਕੰਪਨੀਆਂ ਸ਼ਰੇਆਮ ਵੇਚ ਰਹੀਆਂ ਹਨ ਨਸ਼ੇ ਲਈ ਵਰਤੀ ਜਾਂਦੀ ਆਯੁਰਵੈਦਿਕ ਦਵਾਈ 'ਕਾਮਨੀ'

ਸੰਗਰੂਰ, 11 ਜੁਲਾਈ (ਧੀਰਜ ਪਸ਼ੌਰੀਆ)-ਬੇਸ਼ੱਕ ਪੰਜਾਬ ਸਰਕਾਰ ਨੇ ਸੂਬੇ 'ਚ ਨਸ਼ੇ ਦਾ ਖ਼ਾਤਮਾ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰੱਖਿਆ ਹੈ ਪਰ ਫਿਰ ਵੀ ਸੂਬੇ 'ਚ ਨਸ਼ਿਆਂ ਦਾ ਇਹ ਦੈਂਤ ਰੋਜ਼ਾਨਾ ਜਵਾਨੀ ਨੂੰ ਆਪਣੇ ਪੰਜਿਆਂ ਵਿਚ ਜਕੜ ਰਿਹਾ ਹੈ | ਅਕਸਰ ਦੇਖਿਆ ਜਾਂਦਾ ਕਿ ...

ਪੂਰੀ ਖ਼ਬਰ »

'ਗਰੀਬ' ਆਯੁਰਵੈਦਿਕ ਡਿਸਪੈਂਸਰੀਆਂ ਦੀ ਹਾਲਤ ਬਦਲੇਗਾ ਕੇਂਦਰ

ਜਲੰਧਰ, 11 ਜੁਲਾਈ (ਸ਼ਿਵ ਸ਼ਰਮਾ)-ਪੰਜਾਬ ਦੀਆਂ 117 'ਚੋਂ ਉਨ੍ਹਾਂ ਆਯੁਰਵੈਦਿਕ ਡਿਸਪੈਂਸਰੀਆਂ ਦੀ ਹਾਲਤ 'ਚ ਸੁਧਾਰ ਹੋਣ ਜਾ ਰਿਹਾ ਹੈ ਜਿਨ੍ਹਾਂ ਦੀ ਹਾਲਤ ਕਾਫ਼ੀ ਮਾੜੀ ਦੱਸੀ ਜਾ ਰਹੀ ਹੈ, ਕਿਉਂਕਿ ਉੱਥੇ ਇਮਾਰਤਾਂ ਦੀ ਹਾਲਤ ਖ਼ਰਾਬ ਹੈ ਜਿਸ ਕਰਕੇ ਆਯੂਸ਼ ਵਿਭਾਗ ਨੇ ...

ਪੂਰੀ ਖ਼ਬਰ »

ਕੈਪਟਨ ਖ਼ਾਲਿਸਤਾਨ ਦੇ ਮੁੱਦੇ 'ਤੇ ਦੋਗਲੀ ਬਾਜ਼ੀ ਖੇਡ ਰਿਹਾ ਹੈ-ਅਕਾਲੀ ਦਲ

ਚੰਡੀਗੜ੍ਹ, 11 ਜੁਲਾਈ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਖ਼ਾਲਿਸਤਾਨ ਤੇ ਅਖੌਤੀ ਰਾਇਸ਼ੁਮਾਰੀ 2020 ਦੇ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਦੋਗਲੀ ਬਾਜ਼ੀ ਖੇਡਣ ਦਾ ਦੋਸ਼ ਲਾਉਂਦਿਆਾ ਕਿਹਾ ਕਿ ਕੈਪਟਨ ਪੰਜਾਬ 'ਚ ਵੱਖਵਾਦੀ ਵਿਚਾਰਧਾਰਾ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਕਮੇਟੀ ਦੇ ਗਠਨ ਨਾਲ ਐਸ.ਵਾਈ.ਐਲ. ਸਮੱਸਿਆ ਦੇ ਹੱਲ ਹੋਣ ਦੀ ਉਮੀਦ-ਕੈਪਟਨ

ਚੰਡੀਗੜ੍ਹ, 11 ਜੁਲਾਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਪ੍ਰਗਟਾਈ ਹੈ ਕਿ ਸੁਪਰੀਮ ਕੋਰਟ ਵਲੋਂ ਪੰਜਾਬ ਤੇ ਹਰਿਆਣਾ ਦੇ ਅਧਿਕਾਰੀਆਂ ਦੀ ਇਕ ਕਮੇਟੀ ਦੇ ਗਠਨ ਬਾਰੇ ਨਿਰਦੇਸ਼ ਦੇਣ ਦੇ ਨਾਲ ਪੰਜਾਬ 'ਚ ਪਾਣੀ ਦੀ ਗੰਭੀਰ ਸਥਿਤੀ ਦੇ ਪਿਛੋਕੜ 'ਚ ...

ਪੂਰੀ ਖ਼ਬਰ »

ਬੋਰਡ ਵਲੋਂ 1050 ਸਰਕਾਰੀ ਸਕੂਲਾਂ ਨੂੰ 10ਵੀਂ ਤੇ 12ਵੀਂ ਸ਼ੇ੍ਰਣੀ ਲਈ ਓਪਨ ਸਕੂਲ ਦੀ ਐਕਰੀਡਿਟੇਸ਼ਨ ਜਾਰੀ

ਐੱਸ.ਏ.ਐੱਸ. ਨਗਰ, 11 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਧ ਵਿਚਕਾਰ ਸਕੂਲ ਦੀ ਪੜ੍ਹਾਈ ਛੱਡ ਜਾਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਕੰਮਕਾਜ ਦੌਰਾਨ ਮੁੜ ਪੜ੍ਹਾਈ ਪੂਰੀ ਕਰਨ ਲਈ ਸ਼ੁਰੂ ਕੀਤੇ ਓਪਨ ਸਕੂਲ ਤਹਿਤ ਸਿੱਖਿਆ ਬੋਰਡ ਵਲੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX