ਤਾਜਾ ਖ਼ਬਰਾਂ


ਹਵਾਲਾਤ ਵਿਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  3 minutes ago
ਮੋਗਾ, 16 ਨਵੰਬਰ - ਮੋਗਾ ਦੇ ਥਾਣਾ ਸਿਟੀ 1 ਵਿਚ ਚੋਰੀ ਦੇ ਮਾਮਲੇ ਵਿਚ ਕਾਬੂ ਕੀਤੇ ਇਕ 22 ਸਾਲਾ ਨੌਜਵਾਨ ਨੇ ਹਵਾਲਾਤ ਵਿਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਹਵਾਲਾਤ ਵਿਚ ਦਿੱਤੇ ਗਏ ਕੰਬਲ ਨਾਲ ਖ਼ੁਦਕੁਸ਼ੀ...
ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਕਿਸਾਨ ਚਿੰਤਾ 'ਚ
. . .  10 minutes ago
ਗੁਰੂ ਹਰ ਸਹਾਏ, 16 ਨਵੰਬਰ (ਹਰਚਰਨ ਸਿੰਘ ਸੰਧੂ) - ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਕਿਸਾਨ ਵਰਗ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰੂ ਹਰ ਸਹਾਏ ਇਲਾਕੇ ਵਿਚ ਅੱਜ ਸਵੇਰ ਤੋਂ ਹਲਕਾ ਮੀਂਹ ਪੈ ਰਿਹਾ ਹੈ, ਜਿਸ ਨਾਲ ਕਿਸਾਨਾਂ ਵਲੋਂ ਬੀਜੀ ਕਣਕ ਕਰੰਡ ਹੋਣ ਦਾ ਡਰ ਸਤਾਉਣ ਲੱਗ ਪਿਆ...
ਅੱਜ ਦਾ ਵਿਚਾਰ
. . .  22 minutes ago
ਨਵੀਂ ਦਿੱਲੀ- ਬ੍ਰਾਜ਼ੀਲ ਵਿਚ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਭਾਰਤ ਵਾਪਸ ਆਏ ਪ੍ਰਧਾਨ ਮੰਤਰੀ ਮੋਦੀ
. . .  1 day ago
ਹੋਟਲ ਦੇ ਕਮਰੇ 'ਚੋਂ ਔਰਤ ਦੀ ਲਾਸ਼ ਮਿਲੀ
. . .  1 day ago
ਜ਼ੀਰਕਪੁਰ,15 ਨਵੰਬਰ, {ਹੈਪੀ ਪੰਡਵਾਲਾ} - ਇੱਥੋਂ ਦੇ ਬਲਟਾਣਾ ਖੇਤਰ 'ਚ ਪੈਂਦੇ ਕਲਗ਼ੀਧਰ ਐਨਕਲੇਵ ਵਿਖੇ ਇੱਕ ਹੋਟਲ ਦੇ ਕਮਰੇ 'ਚੋਂ ਔਰਤ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ...
ਵਿਦੇਸ਼ੀ ਫੰਡਿੰਗ ਕੇਸ : ਐਮਨੇਸਟੀ ਇੰਟਰਨੈਸ਼ਨਲ ਦੇ ਦਫ਼ਤਰ 'ਤੇ ਸੀਬੀਆਈ ਦਾ ਛਾਪਾ
. . .  1 day ago
ਮਹਾਰਾਸ਼ਟਰ : ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ, 17 ਮਜ਼ਦੂਰ ਜ਼ਖ਼ਮੀ
. . .  1 day ago
ਮੁੰਬਈ, 15 ਨਵੰਬਰ - ਮਹਾਰਾਸ਼ਟਰ ਦੇ ਰਾਏਗੜ੍ਹ ਸ਼ਹਿਰ ਦੀ ਐਮਆਈਡੀਸੀ ਉਦਯੋਗਿਕ ਖੇਤਰ ਵਿਚ ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ ਹੋਣ ਨਾਲ 17 ਮਜ਼ਦੂਰ ਜ਼ਖ਼ਮੀ ਹੋ
ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਕਾਂਗਰਸੀ ਸਰਪੰਚ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ
. . .  1 day ago
ਰਾਜਪੁਰਾ ,15 ਨਵੰਬਰ (ਰਣਜੀਤ ਸਿੰਘ)- ਅੱਜ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਨੇੜਲੇ ਪਿੰਡ ਤਖਤੁ ਮਾਜਰਾ ਦੇ ਮੌਜੂਦਾ ਕਾਂਗਰਸੀ ਸਰਪੰਚ ਹਰ ਸੰਗਤ ਸਿੰਘ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ ਕਰਕੇ ਸਖ਼ਤ ...
ਕਾਂਗਰਸ ਦੇ ਅਹੁਦੇਦਾਰਾਂ ਦੀ ਮੀਟਿੰਗ 16 ਨੂੰ
. . .  1 day ago
ਨਵੀਂ ਦਿੱਲੀ, 15 ਨਵੰਬਰ - ਜ਼ਰੂਰੀ ਸਿਆਸੀ ਮੁੱਦਿਆਂ ਉੱਪਰ ਚਰਚਾ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰਾਂ, ਸਕੱਤਰਾਂ, ਪੀ.ਸੀ.ਸੀ ਪ੍ਰਧਾਨਾਂ ਅਤੇ ਸੀ.ਐਲ.ਪੀ ਆਗੂਆਂ ਦੀ ਮੀਟਿੰਗ 16 ਨਵੰਬਰ...
ਮਹਿਬੂਬਾ ਮੁਫ਼ਤੀ ਨੂੰ ਸਰਕਾਰੀ ਕੁਆਟਰ 'ਚ ਕੀਤਾ ਗਿਆ ਸ਼ਿਫ਼ਟ
. . .  1 day ago
ਸ੍ਰੀਨਗਰ, 15 ਨਵੰਬਰ - ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ ਆਗੂ ਮਹਿਬੂਬਾ ਮੁਫ਼ਤੀ ਜਿਨ੍ਹਾਂ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਸ੍ਰੀਨਗਰ ਦੇ ਚਸ਼ਮਾ ਸ਼ਾਹੀ ਹਟ ਵਿਚ ਨਜ਼ਰਬੰਦ ਕੀਤਾ ਗਿਆ ਸੀ ਨੂੰ ਸ੍ਰੀਨਗਰ...
ਟਰਾਈ ਵੱਲੋਂ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ
. . .  1 day ago
ਨਵੀਂ ਦਿੱਲੀ, 15 ਨਵੰਬਰ - ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) ਵੱਲੋਂ ਅੱਜ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ ਸਬੰਧੀ ਚਰਚਾ ਕੀਤੀ ਗਈ। ਟਰਾਈ...
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਨੇ ਹਾਸਲ ਕੀਤੀ 343 ਦੌੜਾਂ ਦੀ ਲੀਡ
. . .  1 day ago
ਇੰਦੌਰ, 15 ਨਵੰਬਰ - ਬੰਗਲਾਦੇਸ਼ ਖ਼ਿਲਾਫ਼ ਇੰਦੌਰ ਟੈਸਟ ਦੇ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 6 ਵਿਕਟਾਂ ਦੇ ਨੁਕਸਾਨ 'ਤੇ 493 ਦੌੜਾਂ ਬਣਾ ਲਈਆਂ...
ਇੰਦੌਰ ਟੈੱਸਟ ਦੂਸਰਾ ਦਿਨ : ਦਿਨ ਦਾ ਖੇਡ ਖ਼ਤਮ ਹੋਣ 'ਤੇ ਭਾਰਤ 493/6
. . .  1 day ago
ਚੀਫ਼ ਜਸਟਿਸ ਰੰਜਨ ਗੋਗਈ ਨੂੰ ਦਿੱਤੀ ਜਾ ਰਹੀ ਹੈ ਨਿੱਘੀ ਵਿਦਾਇਗੀ
. . .  1 day ago
ਨਵੀਂ ਦਿੱਲੀ, 15 ਨਵੰਬਰ - ਚੀਫ਼ ਜਸਟਿਸ ਆਫ਼ ਇੰਡੀਆ ਰੰਜਨ ਗੋਗਈ ਨੂੰ ਸੁਪਰੀਮ ਕੋਰਟ ਦੇ ਗਲਿਆਰੇ 'ਚ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ। ਚੀਫ਼ ਜਸਟਿਸ ਆਫ਼ ਇੰਡੀਆ ਦੇ ਰੂਪ...
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
ਭਾਜਪਾ ਵੱਲੋਂ ਕਾਂਗਰਸ ਹੈੱਡਕੁਆਟਰ ਦੇ ਬਾਹਰ ਪ੍ਰਦਰਸ਼ਨ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੇ ਮਯੰਕ ਅਗਰਵਾਲ ਨੇ ਠੋਕਿਆ ਦੋਹਰਾ ਸੈਂਕੜਾ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀ ਬੰਗਲਾਦੇਸ਼ 'ਤੇ ਲੀਡ 200 ਟੱਪੀ, ਸਕੋਰ 359/4
. . .  1 day ago
ਰਾਜਪਾਲ ਵੀ.ਪੀ. ਸਿੰਘ ਬਦਨੌਰ ਸਮੇਤ ਵੱਖ-ਵੱਖ ਸਖ਼ਸ਼ੀਅਤਾਂ ਵੱਲੋਂ ਖੰਨਾ ਦੀ ਮਾਤਾ ਨੂੰ ਸ਼ਰਧਾ ਦੇ ਫੁਲ ਭੇਟ
. . .  1 day ago
ਬਠਿੰਡਾ 'ਚ ਪੁਸਤਕ ਮੇਲਾ, ਨੌਜਵਾਨਾਂ 'ਚ ਉਤਸ਼ਾਹ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀਆਂ 4 ਵਿਕਟਾਂ ਆਊਟ, ਸਕੋਰ 327 (177 ਦੌੜਾਂ ਦੀ ਬੜ੍ਹਤ)
. . .  1 day ago
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਟਾਂਗਰਾ ਦੇ ਦਫ਼ਤਰ ਨੂੰ ਲੱਗੀ ਭਿਆਨਕ ਅੱਗ
. . .  1 day ago
ਭਾਰਤ 'ਚ ਆਮ ਲੋਕ ਹੋ ਰਹੇ ਹਨ ਗਰੀਬ - ਰਿਪੋਰਟ
. . .  1 day ago
ਇੰਦੌਰ ਟੈੱਸਟ ਦਾ ਦੂਸਰਾ ਦਿਨ : ਭਾਰਤ ਦੀ ਸਥਿਤੀ ਮਜ਼ਬੂਤ, 150 ਦੌੜਾਂ ਦੀ ਮਿਲੀ ਲੀਡ
. . .  1 day ago
ਮਹਾਰਾਸ਼ਟਰ 'ਚ ਬਣੇਗੀ ਗੱਠਜੋੜ ਸਰਕਾਰ ਤੇ 5 ਸਾਲ ਤੱਕ ਚੱਲੇਗੀ - ਸ਼ਰਦ ਪਵਾਰ
. . .  1 day ago
ਨਾਭਾ ਜੇਲ੍ਹ 'ਚ ਇਕ ਕੈਦੀ ਦਾ ਹੋ ਰਿਹੈ ਨਿਕਾਹ
. . .  1 day ago
ਲਤਾ ਮੰਗੇਸ਼ਕਰ ਦੀ ਸਿਹਤ 'ਚ ਸੁਧਾਰ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਮਅੰਕ ਅਗਰਵਾਲ ਨੇ ਬਣਾਇਆ ਸੈਂਕੜਾ, ਭਾਰਤ 222/3 'ਤੇ
. . .  1 day ago
ਬਠਿੰਡਾ ਦੇ ਇੱਕ ਸਰਕਾਰੀ ਸਕੂਲ ਦੀਆਂ 3 ਨਾਬਾਲਗ ਲੜਕੀਆਂ ਗ਼ਾਇਬ
. . .  1 day ago
ਇੰਦੌਰ ਟੈਸਟ ਦੂਸਰਾ ਦਿਨ : ਭਾਰਤ 206/3 'ਤੇ ਖੇਡ ਰਿਹੈ, ਹੁਣ ਤੱਕ 56 ਦੌੜਾਂ ਦੀ ਬੜ੍ਹਤ
. . .  1 day ago
ਸ਼੍ਰੋਮਣੀ ਕਮੇਟੀ ਵੱਲੋਂ 99ਵਾਂ ਸਥਾਪਨਾ ਦਿਵਸ ਮਨਾਇਆ ਗਿਆ
. . .  1 day ago
ਅਦਾਲਤ ਦੇ ਅਪਮਾਨ ਦੇ ਗੁਨਾਹਗਾਰ ਹਨ ਮਾਲਵਿੰਦਰ ਤੇ ਸ਼ਿਵਇੰਦਰ - ਸੁਪਰੀਮ ਕੋਰਟ
. . .  1 day ago
ਲੁਧਿਆਣਾ 'ਚ ਕਾਂਗਰਸ ਵੱਲੋਂ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ
. . .  1 day ago
ਚੋਰੀ ਦੀ ਨੀਅਤ ਨਾਲ ਘਰ 'ਚ ਦਾਖਲ ਹੋਏ ਚੋਰ ਵੱਲੋਂ ਮਾਲਕ ਨੂੰ ਕੀਤਾ ਗਿਆ ਗੰਭੀਰ ਜ਼ਖਮੀ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ 150 ਦੌੜਾਂ ਪਾਰ, ਮਅੰਕ ਅਗਰਵਾਲ ਸੈਂਕੜੇ ਬਣਾਉਣ ਦੇ ਨੇੜੇ
. . .  1 day ago
ਪਾਕਿਸਤਾਨ ਦੇ ਕਈ ਪਿੰਡ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 20 ਮੌਤਾਂ
. . .  1 day ago
ਓ.ਸੀ.ਆਈ. ਕਾਰਡ ਨਾਲ ਪ੍ਰਵਾਸੀ ਪੰਜਾਬੀ ਵੀ ਕਰ ਸਕਦੇ ਹਨ ਕਰਤਾਰਪੁਰ ਸਾਹਿਬ ਦੀ ਯਾਤਰਾ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਨੂੰ ਸ਼ੁਰੂਆਤ 'ਚ ਲੱਗੇ ਝਟਕੇ, ਸਕੋਰ 124/3
. . .  1 day ago
ਉੱਘੇ ਅਦਾਕਾਰ ਨਰਿੰਦਰ ਜੱਟੂ ਦਾ ਹੋਇਆ ਦਿਹਾਂਤ
. . .  about 1 hour ago
ਦੀਪਿਕਾ ਰਣਵੀਰ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  1 day ago
ਦਿੱਲੀ 'ਚ ਪ੍ਰਦੂਸ਼ਣ ਕਾਰਨ ਹਾਲਾਤ ਖ਼ਰਾਬ, ਨਹੀਂ ਮਿਲ ਰਹੀ ਰਾਹਤ
. . .  12 minutes ago
ਅੱਜ ਦਾ ਵਿਚਾਰ
. . .  33 minutes ago
ਲੋਕ ਆਗੂ ਮਨਜੀਤ ਧਨੇਰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ ਹੋਏ ਰਿਹਾਅ
. . .  2 days ago
ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ
. . .  2 days ago
ਕਿਸਾਨ ਜਥੇਬੰਦੀ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਪੱਧਰੀ ਧਰਨਾ ਜੈਤੋ 'ਚ ਦਿੱਤਾ
. . .  2 days ago
ਖਾੜਕੂ ਸਿੰਘ ਲਾਲ ਸਿੰਘ ਦੀ ਰਿਹਾਈ ਅੱਜ ਨਾ ਹੋ ਸਕੀ ਸੰਭਵ
. . .  2 days ago
ਜ਼ਿਲ੍ਹਾ ਮੋਹਾਲੀ ਦੇ ਪਿੰਡ ਦਿਆਲਪੁਰਾ 'ਚ ਰੱਖਿਆ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ
. . .  2 days ago
ਪਿੰਡ ਕਾਲੇ ਕੇ ਦੇ ਨੌਜਵਾਨ ਦੀ ਵਧੇਰੇ ਨਸ਼ੇ ਦੀ ਡੋਜ਼ ਲੈਣ ਕਾਰਣ ਮੌਤ
. . .  2 days ago
14 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਜਥੇਦਾਰ ਫੱਗੂਵਾਲਾ ਦੀ ਭੁੱਖ ਹੜਤਾਲ ਖ਼ਤਮ
. . .  2 days ago
ਕਾਰ ਮੋਟਰਸਾਈਕਲ ਦੀ ਟੱਕਰ ਚ ਪਤੀ-ਪਤਨੀ ਦੀ ਮੌਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਹਾੜ ਸੰਮਤ 551

ਬਰਨਾਲਾ

ਬਿਜਲੀ ਸਪਲਾਈ ਠੱਪ ਹੋਣ ਤੋਂ ਅੱਕੇ ਲੋਕਾਂ ਨੇ ਲੁਧਿਆਣਾ-ਬਠਿੰਡਾ ਮੁੱਖ ਮਾਰਗ ਕੀਤਾ ਜਾਮ

ਮਹਿਲ ਕਲਾਂ, 11 ਜੁਲਾਈ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਚੰਨਣਵਾਲ)-ਬੀਤੇ ਦਿਨੀਂ ਪਿੰਡ ਵਜੀਦਕੇ ਕਲਾਂ (ਬਰਨਾਲਾ) ਵਿਖੇ ਪਾਵਰਕਾਮ ਦੀ ਚੈਕਿੰਗ ਟੀਮ ਵਲੋਂ ਘਰਾਂ 'ਚ ਕੀਤੀ ਜਾ ਰਹੀ ਛਾਪੇਮਾਰੀ ਸਮੇਂ ਇਕ ਖਪਤਕਾਰ ਵਲੋਂ ਬਿਜਲੀ ਕਰਮਚਾਰੀ ਦੀ ਕੁੱਟਮਾਰ ਤੋਂ ਬਾਅਦ ਪੈਦਾ ਹੋਇਆ ਵਿਵਾਦ ਸ਼ਾਂਤ ਹੁੰਦਾ ਦਿਖਾਈ ਨਹੀਂ ਦੇ ਰਿਹਾ | ਬੁੱਧਵਾਰ ਨੂੰ ਬਿਜਲੀ ਮੁਲਾਜ਼ਮਾਂ ਦੀ ਮੰਗ 'ਤੇ ਠੁੱਲੀਵਾਲ ਪੁਲਿਸ ਵਲੋਂ ਕੁੱਟਮਾਰ ਦੇ ਦੋਸ਼ੀ ਖਪਤਕਾਰ ਵਿਰੁੱਧ ਪਰਚਾ ਦਰਜ ਕੀਤਾ ਗਿਆ ਤਾਂ ਬਾਅਦ 'ਚ ਖਪਤਕਾਰ ਵਲੋਂ ਭਾਰਤੀ ਕਿਸਾਨ ਯੂਨੀਅਨ ਦੀ ਮਦਦ ਨਾਲ ਪੁਲਿਸ ਥਾਣਾ ਠੁੱਲੀਵਾਲ ਦਾ ਘਿਰਾਓ ਕਰ ਕੇ ਉਲਟਾ ਬਿਜਲੀ ਕਰਮਚਾਰੀਆਂ 'ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ | ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਡੀ.ਐਸ.ਪੀ.ਮਹਿਲ ਕਲਾਂ ਰਵਿੰਦਰ ਸਿੰਘ ਢਿੱਲੋਂ ਨੇ ਸਥਿਤੀ ਨੂੰ ਸ਼ਾਂਤ ਕਰਨ ਲਈ ਇਕ ਪਰਚਾ ਬਿਜਲੀ ਮੁਲਾਜ਼ਮਾਂ 'ਤੇ ਕਰ ਦਿੱਤਾ | ਜਿਸ ਤੋਂ ਬਾਅਦ ਸਥਿਤੀ ਸ਼ਾਂਤ ਹੋਣ ਦੀ ਬਜਾਏ ਉਸ ਸਮੇਂ ਗੰਭੀਰ ਹੋ ਗਈ ਜਦੋਂ ਜ਼ਿਲ੍ਹਾ ਬਰਨਾਲਾ ਦੇ ਸਮੂਹ ਬਿਜਲੀ ਕਰਮਚਾਰੀਆਂ ਨੇ ਆਪਣੇ ਮੁਲਾਜ਼ਮਾਂ 'ਤੇ ਪਰਚਾ ਦਰਜ ਹੋਣ ਦੇ ਰੋਸ ਵਜੋਂ ਸਾਰੇ ਸਬ ਡਵੀਜ਼ਨ ਮਹਿਲ ਕਲਾਂ, ਸਬ ਡਵੀਜ਼ਨ ਮਹਿਲ ਕਲਾਂ ਅਤੇ ਹੋਰ ਗਰਿੱਡਾਂ ਦੀ ਬਿਜਲੀ ਸਪਲਾਈ ਠੱਪ ਕਰ ਦਿੱਤੀ | ਅੱਤ ਦੀ ਗਰਮੀ ਦੇ ਮੌਸਮ 'ਚ ਬਿਜਲੀ ਆਉਣ ਦੀ ਆਸ ਲਗਾਈ ਬੈਠੇ ਲੋਕਾਂ ਨੂੰ ਜਦੋਂ ਬਿਜਲੀ ਚਾਲੂ ਹੁੰਦੀ ਦਿਖਾਈ ਨਾ ਦਿੱਤੀ ਤਾਂ ਲੋਕਘਰਾਂ ਚੋਂ ਬਾਹਰ ਨਿਕਲ ਸੜਕਾਂ 'ਤੇ ਆ ਗਏ | ਬਿਜਲੀ ਬੰਦ ਹੋਣ ਤੋਂ ਅੱਕੇ ਲੋਕਾਂ ਨੇ ਸਥਾਨਕ ਕਸਬੇ ਅੰਦਰ ਪਾਵਰਕਾਮ ਗਰਿੱਡ ਦਾ ਘਿਰਾਓ ਕਰ ਕੇ ਲਧਿਆਣਾ-ਬਠਿੰਡਾ ਮੁੱਖ ਮਾਰਗ ਜਾਮ ਕਰ ਦਿੱਤਾ | ਇਸੇ ਤਰ੍ਹਾਂ ਪਿੰਡ ਸਹਿਜੜਾ ਤੇ ਪਿੰਡ ਵਜੀਦਕੇ ਕਲਾਂ ਵਿਖੇ ਵੀ ਲੋਕਾਂ ਨੇ ਮੁੱਖ ਮਾਰਗ ਜਾਮ ਕਰ ਕੇ ਬਿਜਲੀ ਸਪਲਾਈ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ | ਇਸ ਮੌਕੇ ਬੋਲਦਿਆਂ ਆਗੂ ਗਗਨ ਸਰਾਂ ਕੁਰੜ, ਐਡਵੋਕੇਟ ਜਸਵੀਰ ਸਿੰਘ ਖੇੜੀ, ਕਰਮਜੀਤ ਸਿੰਘ ਹਰਦਾਸਪੁਰਾ, ਕਿਸਾਨ ਆਗੂ ਮਲਕੀਤ ਸਿੰਘ, ਭਾਗ ਸਿੰਘ ਕੁਰੜ, ਬਲਵਿੰਦਰ ਸਿੰਘ ਕਲਾਲ ਮਾਜਰਾ ਆਦਿ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਤੇ ਖਪਤਕਾਰਾਂ ਵਿਚਕਾਰ ਹੋਏ ਝਗੜੇ ਕਾਰਨ ਆਮ ਲੋਕਾਂ ਨੂੰ ਕਿਸ ਗੱਲ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਲੋਕ ਸਵੇਰ ਤੋਂ ਗਰਮੀ 'ਚ ਬੈਠੇ ਹਨ, ਸਾਰੇ ਕਾਰੋਬਾਰ ਠੱਪ ਪਏ ਹਨ, ਪਰ ਬਿਜਲੀ ਮੁਲਾਜ਼ਮ ਬਿਜਲੀ ਸਪਲਾਈ ਨਾ ਬਹਾਲ ਕਰਨ 'ਤੇ ਅੜੇ ਹੋਏ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾਂ ਚਿਰ ਬਿਜਲੀ ਸਪਲਾਈ ਚਾਲੂ ਨਹੀਂ ਕੀਤੀ ਜਾਂਦੀ ਉਹ ਉਨ੍ਹਾਂ ਚਿਰ ਆਪਣਾ ਧਰਨਾ ਨਹੀਂ ਚੁੱਕਣਗੇ | ਇਸ ਸਮੇਂ ਕਿਸਾਨ ਮਹਿੰਦਰ ਸਿੰਘ, ਹਰਦੀਪ ਸਿੰਘ ਬੀਹਲਾ, ਦਲਜੀਤ ਸਿੰਘ ਚਹਿਲ, ਗੁਰਮੇਲ ਸਿੰਘ ਸੋਢਾ, ਅਵਤਾਰ ਸਿੰਘ ਗਿੱਲ, ਧਰਮਪਾਲ ਸਿੰਘ ਸਰਪੰਚ, ਸੁਖਵਿੰਦਰ ਸਿੰਘ ਗਿੱਲ ਆਦਿ ਤੋਂ ਇਲਾਵਾ ਕਿਸਾਨ, ਦੁਕਾਨਦਾਰ, ਖਪਤਕਾਰ ਹਾਜ਼ਰ ਸਨ | ਇਸੇ ਤਰ੍ਹਾਂ ਹੀ ਪਿੰਡ ਵਜੀਦਕੇ ਕਲਾਂ ਵਿਖੇ ਕੁਲਜੀਤ ਸਿੰਘ ਵਜੀਦਕੇ, ਨੰਬਰਦਾਰ ਹਰਜਿੰਦਰ ਸਿੰਘ, ਗੁਰਦੀਪ ਸਿੰਘ, ਤੇਜਿੰਦਰ ਸਿੰਘ, ਕੌਰ ਸਿੰਘ ਨਾਹਰ ਸਿੰਘ, ਰਵਿੰਦਰ ਸਿੰਘ ਮਿਸ਼ਰਾ, ਅਮਰਜੀਤ ਸਿੰਘ ਪੰਚ, ਭਜਨ ਸਿੰਘ, ਦਰਸ਼ਨ ਸਿੰਘ ਸੰਧੂ ਅਤੇ ਪਿੰਡ ਸਹਿਜੜਾ ਵਿਖੇ ਸਿੱਧੂਪੁਰ ਦੇ ਜਸਪਾਲ ਸਿੰਘ ਕਲਾਲ ਮਾਜਰਾ, ਮਨਜੀਤ ਸਿੰਘ ਸਹਿਜੜਾ, ਕਰਨੈਲ ਸਿੰਘ ਗਾਂਧੀ, ਬਲਾਕ ਪ੍ਰਧਾਨ ਗੁਰਧਿਆਨ ਸਿੰਘ, ਜਰਨੈਲ ਸਿੰਘ ਗਿੱਲ, ਭਿੰਦਰ ਸਿੰਘ ਸਹੌਰ ਆਦਿ ਨੇ ਤੁਰੰਤ ਬਿਜਲੀ ਸਪਲਾਈ ਚਾਲੂ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ |

ਹੰਡਿਆਇਆ ਵਿਖੇ ਛਾਪੇਮਾਰੀ ਕਰ ਕੇ 6 ਕਿੱਲੋ ਪਲਾਸਟਿਕ ਦੇ ਲਿਫ਼ਾਫ਼ੇ ਜ਼ਬਤ ਕੀਤੇ

ਹੰਡਿਆਇਆ, 11 ਜੁਲਾਈ (ਗੁਰਜੀਤ ਸਿੰਘ ਖੁੱਡੀ)-ਨਗਰ ਪੰਚਾਇਤ ਹੰਡਿਆਇਆ ਦੇ ਕਾਰਜ ਸਾਧਕ ਅਫ਼ਸਰ ਮਨਪ੍ਰੀਤ ਸਿੰਘ ਸਿੱਧੂ ਵਲੋਂ ਕਸਬੇ 'ਚ ਦੁਕਾਨਦਾਰਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ | ਜਿਸ ਦੇ ਮੱਦੇਨਜ਼ਰ ਅੱਜ ਛਾਪੇਮਾਰੀ ਕਰ ਕੇ 6 ਕਿੱਲੋ ਪਲਾਸਟਿਕ ਦੇ ...

ਪੂਰੀ ਖ਼ਬਰ »

ਮਨਿਆਰੀ ਦੀ ਦੁਕਾਨ ਤੇ ਘਰ 'ਚ ਚੋਰੀ

ਤਪਾ ਮੰਡੀ, 11 ਜੁਲਾਈ (ਪ੍ਰਵੀਨ ਗਰਗ)-ਬੀਤੀ ਰਾਤ ਪੀਰਖਾਨਾ ਰੋਡ 'ਤੇ ਸਥਿਤ ਇਕ ਮਨਿਆਰੀ ਦੀ ਦੁਕਾਨ 'ਚੋਂ ਕੁਝ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ¢ ਜਾਣਕਾਰੀ ਅਨੁਸਾਰ ਦੁਕਾਨ ਮਾਲਕ ਬੀਰਬਲ ਖਾਂ ਪੱੁਤਰ ਕੈਲਾ ਖਾਂ ਨੇ ਦੱਸਿਆ ਕਿ ਉਸ ...

ਪੂਰੀ ਖ਼ਬਰ »

ਪਿੰਡ ਭਗਤਪੁਰਾ ਦੀ ਪੰਚਾਇਤ ਵਲੋਂ ਪੰਚਾਇਤੀ ਜ਼ਮੀਨ ਦੀ ਵੰਡ ਦੇ ਸਬੰਧ 'ਚ ਸੰਘਰਸ਼ ਦਾ ਐਲਾਨ

ਸ਼ਹਿਣਾ, 11 ਜੁਲਾਈ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਤੇ ਮੌੜ ਨਾਭਾ ਦੀਆਂ ਪੰਚਾਇਤਾਂ ਦਰਮਿਆਨ ਪੰਚਾਇਤੀ ਸ਼ਾਮਲਾਟ ਜ਼ਮੀਨ ਦੀ ਵੰਡ ਸਬੰਧੀ ਚੱਲੇ ਆ ਰਹੇ ਵਿਵਾਦ ਤਹਿਤ ਭਗਤਪੁਰਾ ਦੀ ਪੰਚਾਇਤ ਵਲੋਂ 15 ਜੁਲਾਈ ਨੂੰ ਵੱਡੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ | ਸਰਪੰਚ ...

ਪੂਰੀ ਖ਼ਬਰ »

ਸੰਘਣੀ ਆਬਾਦੀ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਚੁਕਵਾਉਣ ਲਈ ਲਾਇਆ ਧਰਨਾ

ਬਰਨਾਲਾ, 11 ਜੁਲਾਈ (ਰਾਜ ਪਨੇਸਰ)-ਸਥਾਨਕ ਕੱਚਾ ਕਾਲਜ ਰੋਡ 'ਤੇ ਸੰਘਣੀ ਆਬਾਦੀ 'ਚ ਸ਼ਰਾਬ ਦੇ ਠੇਕੇਦਾਰਾਂ ਵਲੋਂ ਖੋਲ੍ਹੇ ਠੇਕੇ ਨੂੰ ਚੁਕਾਉਣ ਲਈ ਮੁਹੱਲਾ ਨਿਵਾਸੀਆਂ ਤੇ ਦੁਕਾਨਦਾਰਾਂ ਵਲੋਂ ਧਰਨਾ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਾਸਲਰ ਮਹੇਸ਼ ...

ਪੂਰੀ ਖ਼ਬਰ »

ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਵਿਧਾਇਕ ਨੂੰ ਦਿੱਤਾ ਮੰਗ-ਪੱਤਰ

ਤਪਾ ਮੰਡੀ, 11 ਜੁਲਾਈ (ਵਿਜੇ ਸ਼ਰਮਾ)-ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ, ਪੰਜਾਬ ਦੀ ਹਲਕਾ ਇਕਾਈ ਬਰਨਾਲਾ ਵਲੋਂ ਯੂਨੀਅਨ ਆਗੂ ਲਖਵੀਰ ਸਿੰਘ ਮੌੜ ਦੀ ਅਗਵਾਈ 'ਚ ਸੂਬਾ ਕਮੇਟੀ ਦੇ ਸੱਦੇ 'ਤੇ ਹਲਕਾ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਖਾਲਸਾ ਰਾਹੀਂ ਸਿਹਤ ...

ਪੂਰੀ ਖ਼ਬਰ »

ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ

ਤਪਾ ਮੰਡੀ, 11 ਜੁਲਾਈ (ਪ੍ਰਵੀਨ ਗਰਗ)-ਪਿਛਲੇ ਦਿਨੀਂ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜਟ ਦੌਰਾਨ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਜਿੱਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ, ਉੱਥੇ ਸਬਜ਼ੀਆਂ ਦੇ ਭਾਅ ਵੀ ਅਸਮਾਨੀ ਚੜ੍ਹ ਗਏ ਹਨ ਜਿਸ ਦਾ ਜ਼ਿਆਦਾ ਅਸਰ ...

ਪੂਰੀ ਖ਼ਬਰ »

ਪੀਰਖਾਨਾ ਕਮੇਟੀ ਦੇ ਮੋਹਨ ਬਹਾਵਲਪੁਰੀ ਬਣੇ ਪ੍ਰਧਾਨ

ਤਪਾ ਮੰਡੀ, 11 ਜੁਲਾਈ (ਵਿਜੇ ਸ਼ਰਮਾ)-ਸਥਾਨਕ ਅਗਰਵਾਲ ਪੀਰਖਾਨਾ ਕਮੇਟੀ ਦੀ ਸਾਲਾਨਾ ਚੋਣ ਸਰਬਸੰਮਤੀ ਨਾਲ ਪੀਰਖਾਨਾ ਵਿਖੇ ਹੋਈ | ਮੀਟਿੰਗ 'ਚ ਸਮੂਹ ਮੈਂਬਰਾਂ ਨੇ ਹਿੱਸਾ ਲਿਆ | ਜਿਸ 'ਚ ਸਰਬਸੰਮਤੀ ਨਾਲ ਕਮੇਟੀ ਦੇ ਚੇਅਰਮੈਨ ਹੇਮ ਰਾਜ ਸੰਟੀ ਮੌੜ ਤੇ ਮੋਹਨ ਲਾਲ ...

ਪੂਰੀ ਖ਼ਬਰ »

ਖੇਤਾਂ ਦੀ ਬਿਜਲੀ ਸਪਲਾਈ ਨਾ ਆਉਣ ਕਾਰਨ ਭਾਰਤੀ ਕਿਸਾਨ ਯੂਨੀਅਨ ਨੇ ਕੌਮੀ ਮੁੱਖ ਮਾਰਗ 'ਤੇ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ

ਧਨੌਲਾ, 11 ਜੁਲਾਈ (ਚੰਗਾਲ)-ਚੰਡੀਗੜ੍ਹ-ਬਠਿੰਡਾ ਕੌਮੀ ਮੁੱਖ ਮਾਰਗ 'ਤੇ ਸਥਿਤ ਮਾਨਾਂ ਪਿੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਸ਼ਾਮ ਤਕਰੀਬਨ 5 ਵਜੇ ਖੇਤਾਂ ਦੀ ਬਿਜਲੀ ਨਾ ਆਉਣ ਕਾਰਨ ਧਰਨਾ ਦੇ ਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਿਖ਼ਲਾਫ਼ ਜੰਮ ...

ਪੂਰੀ ਖ਼ਬਰ »

ਸ਼ਹਿਣਾ ਵਿਖੇ ਤਿੰਨ ਰੋਜ਼ਾ ਪ੍ਰੀ-ਪ੍ਰਾਇਮਰੀ ਵਰਕਸ਼ਾਪ ਸ਼ੁਰੂ

ਸ਼ਹਿਣਾ, 11 ਜੁਲਾਈ (ਸੁਰੇਸ਼ ਗੋਗੀ)-ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਆਦੇਸ਼ਾਂ ਮੁਤਾਬਿਕ ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਦੀਆਂ ਹਦਾਇਤਾਂ ਅਨੁਸਾਰ ਸ਼ਹਿਣਾ ਵਿਖੇ ਪ੍ਰੀ ਪ੍ਰਾਇਮਰੀ 3 ਰੋਜਾ ਵਰਕਸ਼ਾਪ ਆਰੰਭ ਕੀਤੀ ਗਈ | ਮਨਿੰਦਰ ਕੌਰ ਜ਼ਿਲ੍ਹਾ ਸਿੱਖਿਆ ...

ਪੂਰੀ ਖ਼ਬਰ »

ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਦਲਿਤ ਬਸਤੀ ਕਾਹਨੇਕੇ ਦੇ ਵਸਨੀਕ

ਰੂੜੇਕੇ ਕਲਾਂ, 11 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਭਾਵੇਂ ਪੰਜਾਬ ਤੇ ਕੇਂਦਰ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪਿੰਡਾਂ ਸ਼ਹਿਰਾਂ ਦੇ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਦਲਿਤ ਬਸਤੀ ਪਿੰਡ ਕਾਹਨੇਕੇ ਦੇ ਵਸਨੀਕ ਵਿਕਾਸ ਕਾਰਜਾਂ ਨੂੰ ...

ਪੂਰੀ ਖ਼ਬਰ »

ਗੁਰਮਿਲਾਪ ਸਿੰਘ ਡੱਲਾ ਦੀ ਬਰਾਂਚ ਬਰਨਾਲਾ ਨੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਬਰਨਾਲਾ, 11 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਆਈਲਟਸ ਤੇ ਵੀਜ਼ਾ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਪ੍ਰਸਿੱਧ ਸੰਸਥਾ ਮੈਕਰੋ ਗਲੋਬਲ ਮੋਗਾ ਦੀ ਬਰਾਂਚ ਬਰਨਾਲਾ ਵਲੋਂ ਵੱਡੀ ਗਿਣਤੀ ਚ ਸਟੱਡੀ ਵੀਜ਼ੇ, ਓਪਨ ਵਰਕ ਪਰਮਿਟ ਤੇ ਵਿਜ਼ਟਰ ਵੀਜ਼ੇ ਲਗਵਾਏ ਜਾ ਰਹੇ ਹਨ | ਸੰਸਥਾ ...

ਪੂਰੀ ਖ਼ਬਰ »

ਜ਼ਿਲ੍ਹਾ ਖਪਤਕਾਰ ਫੋਰਮ ਵਲੋਂ ਨਗਰ ਕੌ ਾਸਲ ਬਰਨਾਲਾ ਨੂੰ ਸਮੇਤ ਵਿਆਜ ਫ਼ੀਸ ਵਾਪਸ ਕਰਨ ਦੇ ਹੁਕਮ

ਬਰਨਾਲਾ, 11 ਜੁਲਾਈ (ਧਰਮਪਾਲ ਸਿੰਘ)-ਜ਼ਿਲ੍ਹਾ ਖਪਤਕਾਰ ਫੋਰਮ ਵਲੋਂ ਨਗਰ ਕੌਾਸਲ ਬਰਨਾਲਾ ਨੂੰ ਬਿਲਡਿੰਗ ਦੀ ਉਸਾਰੀ ਲਈ ਨਕਸ਼ਾ ਸਮੇਂ ਸਿਰ ਨਾ ਬਣਾਉਣ 'ਤੇ ਜਮ੍ਹਾਂ ਕਰਵਾਈ ਗਈ ਫ਼ੀਸ ਸਮੇਤ ਵਿਆਜ ਦੇਣ ਦਾ ਹੁਕਮ ਸੁਣਾਇਆ ਹੈ | ਜਾਣਕਾਰੀ ਅਨੁਸਾਰ ਅਭਿਸ਼ੇਕ ਸਿੰਗਲਾ ...

ਪੂਰੀ ਖ਼ਬਰ »

ਇੰਗਲਿਸ਼ ਸਕੂਲ ਦੇ ਇਕ ਹੋਰ ਵਿਦਿਆਰਥੀ ਨੇ ਹਾਸਲ ਕੀਤੇ 9 ਬੈਂਡ

ਬਰਨਾਲਾ, 11 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਆਈਲਟਸ ਦੀ ਸਿੱਖਿਆ ਪ੍ਰਦਾਨ ਕਰਨ ਵਾਲੀ ਪ੍ਰਸਿੱਧ ਸੰਸਥਾ ਇੰਗਲਿਸ਼ ਸਕੂਲ, 16 ਏਕੜ ਬਰਨਾਲਾ ਦੇ ਵਿਦਿਆਰਥੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ | ਸੰਸਥਾ ਦੇ ਐਮ.ਡੀ. ਭੁਪਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ...

ਪੂਰੀ ਖ਼ਬਰ »

ਗਊਸ਼ਾਲਾ ਹੰਡਿਆਇਆ ਨੂੰ ਇਕ ਦਰਜਨ ਛੱਤ ਵਾਲੇ ਪੱਖੇ ਦਾਨ

ਬਰਨਾਲਾ, 11 ਜੁਲਾਈ (ਅਸ਼ੋਕ ਭਾਰਤੀ)-ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ ਦੇ ਸਹਿਯੋਗ ਨਾਲ ਮਹਾਜਨ ਮਾਰਕੀਟ ਬਰਨਾਲਾ ਦੇ ਦੁਕਾਨਦਾਰਾਂ ਤੇ ਗਊ ਪ੍ਰੇਮੀਆਂ ਵਲੋਂ ਗਊਸ਼ਾਲਾ ਹੰਡਿਆਇਆ ਲਈ ਇਕ ਦਰਜਨ ਛੱਤ ਵਾਲੇ ਪੱਖੇ ਦਾਨ ਕੀਤੇ ਗਏ | ਇਹ ਜਾਣਕਾਰੀ ਸਭਾ ਦੇ ਪ੍ਰਧਾਨ ...

ਪੂਰੀ ਖ਼ਬਰ »

ਮਹਿਲ ਕਲਾਂ ਵਿਖੇ ਮੁਫਤ ਫਿਟਨਸ ਕੈਂਪ 14 ਨੰੂ

ਮਹਿਲ ਕਲਾਂ, 11 ਜੁਲਾਈ (ਤਰਸੇਮ ਸਿੰਘ ਚੰਨਣਵਾਲ)-ਨੌਜਵਾਨ ਆਗੂ ਅਰਸ਼ ਗੁਰੂ ਮਹਿਲ ਖੁਰਦ ਦੀ ਅਗਵਾਈ ਹੇਠ ਨੌਜਵਾਨਾਂ ਨੰੂ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਗਰੂਕ ਕਰਨ ਤੇ ਚੰਗੀ ਸਿਹਤ ਲਈ ਕਸਰਤ ਨਾਲ ਜੁੜਨ ਸਬੰਧੀ ਵਿਸ਼ੇਸ਼ ਸਮਾਗਮ 14 ਜੁਲਾਈ ਨੰੂ ਪਾਰਟੀਲੈਂਡ ਮੈਰਿਜ ...

ਪੂਰੀ ਖ਼ਬਰ »

ਸ਼ਸ਼ੀ ਬਾਲਾ ਨਮਿਤ ਸ਼ਰਧਾਂਜਲੀ ਸਮਾਗਮ

ਬਰਨਾਲਾ, 11 ਜੁਲਾਈ (ਰਾਜ ਪਨੇਸਰ)- ਸ਼ਸ਼ੀ ਬਾਲਾ ਨਮਿੱਤ ਗਰੁੜ ਪੁਰਾਣ ਦੀ ਕਥਾ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ ਸਥਾਨਕ ਪ੍ਰਾਰਥਨਾ ਹਾਲ ਵਿਖੇ ਹੋਇਆ | ਸ਼ਰਧਾਂਜਲੀ ਸਮਾਗਮ ਮੌਕੇ ਏ.ਡੀ.ਸੀ. ਪ੍ਰਵੀਨ ਕੁਮਾਰ, ਐਸ.ਡੀ.ਐਮ. ਸੰਦੀਪ ਕੁਮਾਰ, ਤਹਿਸੀਲਦਾਰ ਗੁਰਬੰਸ ਸਿੰਘ, ਡਾ: ...

ਪੂਰੀ ਖ਼ਬਰ »

ਥਾਣਾ ਮੁਖੀ ਸਰਦਾਰਾ ਸਿੰਘ ਨੇ ਪਿੰਡਾਂ 'ਚ ਬੂਟੇ ਲਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼

ਸ਼ਹਿਣਾ, 11 ਜੁਲਾਈ (ਸੁਰੇਸ਼ ਗੋਗੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਪੰਜਾਬ ਪੁਲਿਸ ਵਲੋਂ ਵੀ ਪੰਜਾਬ ਨੂੰ ਹਰਿਆ ਭਰਿਆ ਕਰਨ ਲਈ ਵਿੱਢੀ ਮੁਹਿੰਮ ਚ ਹਿੱਸਾ ਪਾਇਆ ਜਾਵੇਗਾ | ਇਹ ਸ਼ਬਦ ਸਰਦਾਰਾ ਸਿੰਘ ਐਸ.ਐੱਚ.ਓ. ਸ਼ਹਿਣਾ ਨੇ ਦਰਾਕਾ ...

ਪੂਰੀ ਖ਼ਬਰ »

ਪੇਂਡੂ ਚੌਕੀਦਾਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤਹਿਸੀਲ ਕੰਪਲੈਕਸ ਵਿਖੇ ਲਗਾਇਆ ਧਰਨਾ

ਤਪਾ ਮੰਡੀ, 11 ਜੁਲਾਈ (ਪ੍ਰਵੀਨ ਗਰਗ)-ਸਥਾਨਕ ਤਹਿਸੀਲ ਕੰਪਲੈਕਸ ਵਿਖੇ ਲਾਲ ਝੰਡਾ ਪੇਂਡੂ ਚੌਾਕੀਦਾਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਰੂੜੇਕੇ ਕਲਾਾ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ...

ਪੂਰੀ ਖ਼ਬਰ »

ਤਪਾ 'ਚੋਂ 15 ਕਿੱਲੋ ਪਲਾਸਟਿਕ ਦੇ ਲਿਫ਼ਾਫ਼ੇ ਜ਼ਬਤ

ਤਪਾ ਮੰਡੀ, 11 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪਲਾਸਟਿਕ ਦੇ ਲਿਫ਼ਾਫ਼ਿਆਂ ਿਖ਼ਲਾਫ਼ ਚਲਾਈ ਗਈ ਮੁਹਿੰਮ ਤਹਿਤ ਨਗਰ ਕੌਾਸਲ ਤਪਾ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਪਲਾਸਟਿਕ ਦੇ ਪਾਬੰਦੀਸ਼ੁਦਾ ਲਿਫ਼ਾਫ਼ੇ ਜ਼ਬਤ ਕੀਤੇ ...

ਪੂਰੀ ਖ਼ਬਰ »

ਪਾਵਰਕਾਮ ਦੇ ਏ.ਈ. ਅਤੇ ਜੇ.ਈ. ਿਖ਼ਲਾਫ਼ ਕੀਤਾ ਪਰਚਾ ਰੱਦ ਕਰਵਾਉਣ ਲਈ

ਬਰਨਾਲਾ, 11 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਬੀਤੇ ਦਿਨੀਂ ਬਿਜਲੀ ਮੁਲਾਜ਼ਮਾਂ ਵਲੋਂ ਨਿਗਰਾਨ ਇੰਜੀਨੀਅਰ ਵੰਡ ਹਲਕਾ ਬਰਨਾਲਾ ਦੇ ਨਿਰਦੇਸ਼ਾਂ ਅਨੁਸਾਰ ਉਪ-ਮੰਡਲ ਮਹਿਲ ਕਲਾਂ ਵਿਚ ਬਿਜਲੀ ਚੋਰੀ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਪਿੰਡ ਵਜੀਦਕੇ ਕਲਾਂ ਵਿਖੇ ਇੰਜ: ...

ਪੂਰੀ ਖ਼ਬਰ »

ਜ਼ਿਲ੍ਹੇ 'ਚ 'ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ' ਤਹਿਤ ਗਰਭਵਤੀ ਔਰਤਾਂ ਨੂੰ 2.75 ਕਰੋੜ ਰੁਪਏ ਦੀ ਮਾਲੀ ਮਦਦ ਦਿੱਤੀ ਗਈ-ਫੂਲਕਾ

ਬਰਨਾਲਾ, 11 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਰਾਹੀਂ ਲਾਗੂ ਕੀਤੀ ਗਈ 'ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ' ਤਹਿਤ ਹੁਣ ਤੱਕ ਪਹਿਲੀ ਵਾਰ ਮਾਂ ਬਣਨ ਵਾਲੀਆਂ ਜਾਂ ਬਣ ਰਹੀਆਂ ਬਰਨਾਲਾ ਜ਼ਿਲ੍ਹੇ ਦੀਆਂ ਗਰਭਵਤੀ ਔਰਤਾਂ ਦੇ ਬੈਂਕ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਹਿਕਾਰਤਾ ਵਿਭਾਗ ਵਲੋਂ ਜਾਗਰੂਕਤਾ ਸੈਮੀਨਾਰ

ਮਹਿਲ ਕਲਾਂ, 11 ਜੁਲਾਈ (ਤਰਸੇਮ ਸਿੰਘ ਚੰਨਣਵਾਲ)-ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਹਿਕਾਰਤਾ ਵਿਭਾਗ ਬਰਨਾਲਾ ਵਲੋਂ ਉਪ ਰਜਿਸਟਰਾਰ ਜਤਿੰਦਰਪਾਲ ਸਿੰਘ ਚਹਿਲ ਦੀ ਅਗਵਾਈ ਹੇਠ ਬਲਾਕ ਅਧੀਨ ਆਉਂਦੇ ਪਿੰਡ ਚੰਨਣਵਾਲ ਵਿਖੇ ਸਹਿਕਾਰੀ ਜਾਗਰੂਕਤਾ ਕੈਂਪ ਲਗਾਇਆ ਗਿਆ | ...

ਪੂਰੀ ਖ਼ਬਰ »

ਏ.ਈ. ਤੇ ਜੇ.ਈ. ਖਿਲਾਫ਼ ਕੀਤੇ ਪਰਚੇ ਦੇ ਵਿਰੋਧ 'ਚ ਪਾਵਰਕਾਮ ਮੁਲਾਜ਼ਮਾਂ ਵਲੋਂ ਦੂਸਰੇ ਵੀ ਧਰਨਾ ਜਾਰੀ

ਬਰਨਾਲਾ, 11 ਜੁਲਾਈ (ਰਾਜ ਪਨੇਸਰ)-ਸਾਂਝੀ ਐਕਸਨ ਕਮੇਟੀ ਪੰਜਾਬ ਰਾਜ ਬਿਜਲੀ ਬੋਰਡ ਪਾਵਰਕਾਮ ਸਰਕਲ ਬਰਨਾਲਾ ਦੀ ਅਗਵਾਈ ਹੇਠ ਸਰਕਲ ਦਫਤਰ ਕਚਹਿਰੀ ਚੌਕ ਬਰਨਾਲਾ ਵਿਖੇ ਪਿੰਡ ਵਜੀਦਕੇ ਕਲਾਂ 'ਚ ਬਿਜਲੀ ਕਰਮਚਾਰੀਆਂ ਨਾਲ ਹੋਈ ਧੱਕੇਸ਼ਾਹੀ ਿਖ਼ਲਾਫ਼ ਸਮੂਹ ਮੁਲਾਜਮਾਂ ...

ਪੂਰੀ ਖ਼ਬਰ »

ਮਾਮਲਾ ਪਿਛਲੇ ਦਿਨੀਂ ਨਹਿਰ 'ਚੋਂ ਬੱਚੇ ਦੀ ਲਾਸ਼ ਮਿਲਣ ਦਾ- ਪੀੜਤ ਪਰਿਵਾਰ ਨੇ ਧਾਰਮਿਕ ਸਥਾਨ ਦੇ ਮੁਖੀ ਤੇ ਸੇਵਾਦਾਰਾਂ 'ਤੇ ਬਦਫੈਲੀ ਕਰ ਕੇ ਕਤਲ ਕਰਨ ਦਾ ਲਾਇਆ ਦੋਸ਼

ਬਰਨਾਲਾ, 11 ਜੁਲਾਈ (ਧਰਮਪਾਲ ਸਿੰਘ)-ਪਿੰਡ ਕੋਟਦੁੱਨਾ ਵਿਖੇ ਧਾਰਮਿਕ ਸਥਾਨ 'ਤੇ ਰਹਿੰਦੇ ਪਿੰਡ ਦਿਆਲਗੜ• ਦੇ ਲੜਕੇ ਦੀ ਪਿਛਲੇ ਦਿਨੀਂ ਲਾਸ਼ ਨਹਿਰ 'ਚੋਂ ਮਿਲਣ ਦਾ ਮਾਮਲਾ ਐਸ.ਐਸ.ਪੀ. ਬਰਨਾਲਾ ਪਹੁੰਚ ਗਿਆ ਹੈ | ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਗੂ ...

ਪੂਰੀ ਖ਼ਬਰ »

ਭਾਰਤੀ ਖ਼ੁਰਾਕ ਨਿਗਮ ਕਰਮਚਾਰੀਆਂ ਦਾ ਸੰਮੇਲਨ

ਬਰਨਾਲਾ, 11 ਜੁਲਾਈ (ਰਾਜ ਪਨੇਸਰ)-ਸਥਾਨਕ ਦਾਣਾ ਮੰਡੀ ਵਿਖੇ ਐਫ.ਸੀ.ਆਈ. ਦੇ ਡੀਪੂ ਵਿਚ ਭਾਰਤੀ ਖ਼ੁਰਾਕ ਨਿਗਮ ਕਰਮਚਾਰੀ ਸੰਘ ਦੀ ਜ਼ਿਲ੍ਹਾ ਸੰਮਤੀ ਸੰਗਰੂਰ ਦੇ ਦੁਆਰਾ ਇਕ ਸੰਮੇਲਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਸ਼ਟਰੀ ਜਨਰਲ ਸੈਕਟਰੀ ਜੇ.ਐਸ. ਦੱੁਗਲ ...

ਪੂਰੀ ਖ਼ਬਰ »

ਸਾਉਣੀ ਦੀਆਂ ਫ਼ਸਲਾਂ ਸਬੰਧੀ ਕੈਂਪ ਲਗਾਇਆ

ਜਖੇਪਲ, 11 ਜੁਲਾਈ (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜ਼ਿਲ੍ਹਾ ਦਫ਼ਤਰ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਤੇ ਕਿ੍ਸ਼ੀ ਵਿਗਿਆਨ ਕੇਂਦਰ ਖੇੜੀ ਵਲੋਂ ਸਾਉਣੀ ਦੀਆਂ ਫ਼ਸਲਾਂ ਸਬੰਧੀ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX