ਤਾਜਾ ਖ਼ਬਰਾਂ


ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ ਖ਼ਾਰਜ
. . .  5 minutes ago
ਨਵੀਂ ਦਿੱਲੀ, 20 ਜਨਵਰੀ- ਨਿਰਭੈਆ ਮਾਮਲੇ ਦੇ ਦੋਸ਼ੀ ਪਵਨ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਅਪਰਾਧ ਵੇਲੇ ਪਵਨ ਦੇ ਨਾਬਾਲਗ ਹੋਣ ਦੀ ਪਟੀਸ਼ਨ ਨੂੰ ਖ਼ਾਰਜ...
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲਾ : ਬ੍ਰਜੇਸ਼ ਠਾਕੁਰ ਸਣੇ 19 ਲੋਕ ਦੋਸ਼ੀ ਕਰਾਰ
. . .  38 minutes ago
ਨਵੀਂ ਦਿੱਲੀ, 20 ਜਨਵਰੀ- ਲੰਬੇ ਇੰਤਜ਼ਾਰ ਤੋਂ ਬਾਅਦ ਅਖ਼ੀਰ ਬਿਹਾਰ ਦੇ ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ ਸਾਕੇਤ ਕੋਰਟ ਦਾ ਫ਼ੈਸਲਾ ਆ ਗਿਆ ਹੈ। ਅਦਾਲਤ ਨੇ 20 ਦੋਸ਼ੀਆਂ 'ਚੋਂ ਬ੍ਰਜੇਸ਼...
ਜੇ.ਪੀ. ਨੱਢਾ ਬਣੇ ਭਾਜਪਾ ਦੇ ਕੌਮੀ ਪ੍ਰਧਾਨ
. . .  41 minutes ago
ਨਵੀਂ ਦਿੱਲੀ, 20 ਜਨਵਰੀ- ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਹਿਮਾਚਲ ਪ੍ਰਦੇਸ਼ ਦੇ ਦਿੱਗਜ ਨੇਤਾ ਜਗਤ ਪ੍ਰਕਾਸ਼ ਨੱਢਾ ਬਿਨਾਂ ਮੁਕਾਬਲਾ ਭਾਜਪਾ ਪਾਰਟੀ ਦੇ ਕੌਮੀ ਪ੍ਰਧਾਨ ਬਣ ...
ਮੰਗਲੁਰੂ ਹਵਾਈ ਅੱਡੇ 'ਤੇ ਸ਼ੱਕੀ ਬੈਗ 'ਚ ਮਿਲਿਆ ਆਈ. ਈ. ਡੀ.
. . .  45 minutes ago
ਬੈਂਗਲੁਰੂ, 20 ਜਨਵਰੀ- ਕਰਨਾਟਕ ਦੇ ਮੰਗਲੁਰੂ ਹਵਾਈ ਅੱਡੇ 'ਤੇ ਅੱਜ ਇੱਕ ਸ਼ੱਕੀ ਬੈਗ ਮਿਲਣ ਨਾਲ ਹੜਕੰਪ ਮਚ ਗਿਆ। ਇਸ ਸੰਬੰਧੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ...
ਹਿਜ਼ਬੁਲ ਮੁਜ਼ਾਹਦੀਨ ਨਾਲ ਸੰਬੰਧਿਤ ਸਨ ਸ਼ੋਪੀਆਂ 'ਚ ਮਾਰੇ ਗਏ ਅੱਤਵਾਦੀ
. . .  about 1 hour ago
ਸ੍ਰੀਨਗਰ, 20 ਜਨਵਰੀ - ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਅੱਜ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮਾਰੇ ਗਏ...
ਰੇਸ਼ਨੇਲਾਈਜੇਸ਼ਨ ਨੂੰ ਲੈ ਕੇ ਸਿੱਖਿਆ ਵਿਭਾਗ ਵਲੋਂ ਅੱਜ ਕੀਤੀ ਜਾਵੇਗੀ ਵੀਡੀਓ ਕਾਨਫ਼ਰੰਸਿੰਗ
. . .  about 1 hour ago
ਅਜਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਵੱਖ-ਵੱਖ ਅਧਿਆਪਕਾਂ ਵਲੋਂ ਪ੍ਰਾਇਮਰੀ ਅਧਿਆਪਕਾਂ ਦੀ ਰੇਸ਼ਨੇਲਾਈਜੇਸ਼ਨ ਸੰਬੰਧੀ ਕੀਤੇ ਜਾ ਰਹੇ ਇਤਰਾਜ਼ ਨੂੰ ਲੈ ਕੇ ਅੱਜ ਸਿੱਖਿਆ ਵਿਭਾਗ ਵਲੋਂ...
ਨਿਰਭੈਆ ਮਾਮਲਾ : ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਦੁਪਹਿਰ 2.30 ਵਜੇ ਸੁਣਾਇਆ ਜਾਵੇਗਾ ਫ਼ੈਸਲਾ
. . .  about 1 hour ago
ਨਵੀਂ ਦਿੱਲੀ, 20 ਜਨਵਰੀ- ਨਿਰਭੈਆ ਮਾਮਲੇ 'ਚ ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ਵਲੋਂ ਦੁਪਹਿਰ 2.30 ਵਜੇ ਇਸ...
ਨਿਰਭੈਆ ਮਾਮਲਾ : ਦੋਸ਼ੀ ਭਵਨ ਦੀ ਭੂਮਿਕਾ ਨੂੰ ਨਾਬਾਲਗ ਵਜੋਂ ਮੰਨ ਕੇ ਚੱਲਿਆ ਜਾਵੇ- ਵਕੀਲ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਪਵਨ ਕੇ ਗੁਪਤਾ ਦੇ ਵਕੀਲ ਏ.ਪੀ ਸਿੰਘ ਨੇ ਸੁਪਰੀਮ ਕੋਰਟ ਦੇ 3 ਜੱਜਾਂ ਦੀ ਬੈਂਚ ਸਾਹਮਣੇ ਕਿਹਾ ਕਿ ਜਿਸ...
ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਤੋਂ ਪਹਿਲਾ ਕੇਜਰੀਵਾਲ ਵੱਲੋਂ ਰੋਡ ਸ਼ੋਅ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਦਿਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਤੋਂ ਪਹਿਲਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ।
ਪ੍ਰੀਖਿਆ 'ਤੇ ਚਰਚਾ ਦੌਰਾਨ ਬੋਲੇ ਪ੍ਰਧਾਨ ਮੰਤਰੀ ਮੋਦੀ- ਸਿਰਫ਼ ਪ੍ਰੀਖਿਆ ਦੇ ਅੰਕ ਹੀ ਜ਼ਿੰਦਗੀ ਨਹੀਂ
. . .  about 2 hours ago
ਨਵੀਂ ਦਿੱਲੀ, 20 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਵਿਦਿਆਰਥੀਆਂ ਨਾਲ 'ਪ੍ਰੀਖਿਆ 'ਤੇ ਚਰਚਾ 2020' ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ...
ਨਾਗਰਿਕਤਾ ਕਾਨੂੰਨ ਸਣੇ ਕਈ ਮੁੱਦਿਆਂ 'ਤੇ ਰਾਹੁਲ ਗਾਂਧੀ ਜੈਪੁਰ 'ਚ 28 ਜਨਵਰੀ ਨੂੰ ਕਰਨਗੇ ਬੈਠਕ
. . .  about 2 hours ago
ਨਵੀਂ ਦਿੱਲੀ, 20 ਜਨਵਰੀ- ਕਾਂਗਰਸ ਨੇਤਾ ਰਾਹੁਲ ਗਾਂਧੀ 28 ਜਨਵਰੀ ਨੂੰ ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਵਿਦਿਆਰਥੀਆਂ, ਨੌਜਵਾਨਾਂ ਅਤੇ ਕਿਸਾਨਾਂ ਨਾਲ ਨਾਗਰਿਕਤਾ ਸੋਧ...
ਸ਼ੋਪੀਆਂ 'ਚ ਮੁਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 20 ਜਨਵਰੀ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਪੈਂਦੇ ਸ਼ੋਪੀਆਂ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਸੁਰੱਖਿਆ ਬਲਾਂ ਨੇ...
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਮਹਿਲਾ ਨਕਸਲੀ ਢੇਰ
. . .  about 3 hours ago
ਰਾਏਪੁਰ, 20 ਜਨਵਰੀ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਜੰਗਲਾਂ 'ਚ ਸੀ. ਆਰ. ਪੀ. ਐੱਫ. ਦੀ ਅਗਵਾਈ 'ਚ ਸੁਰੱਖਿਆ ਬਲਾਂ ਦੀ ਇੱਕ ਸਾਂਝੀ ਟੀਮ ਨੇ ਮੁਠਭੇੜ ਦੌਰਾਨ ਇੱਕ ਮਹਿਲਾ...
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 3 hours ago
ਸ੍ਰੀਨਗਰ, 20 ਜਨਵਰੀ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਪੈਂਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਦੀ ਖ਼ਬਰ ਹੈ। ਦੱਸਿਆ ਜਾ...
ਪ੍ਰੀਖਿਆ 'ਤੇ ਚਰਚਾ : ਅਸਫਲਤਾ ਤੋਂ ਬਾਅਦ ਅੱਗੇ ਵਧਣ ਨਾਲ ਹੀ ਸਫਲਤਾ ਮਿਲਦੀ ਹੈ- ਮੋਦੀ
. . .  about 3 hours ago
ਪ੍ਰੀਖਿਆ 'ਤੇ ਚਰਚਾ : ਮੈਂ ਆਪਣੇ ਵਿਗਿਆਨੀਆਂ ਦਾ ਹੌਂਸਲਾ ਵਧਾਇਆ- ਮੋਦੀ
. . .  about 3 hours ago
ਪ੍ਰੀਖਿਆ 'ਤੇ ਚਰਚਾ : ਚੰਦਰਯਾਨ ਦੇਖਣ ਲਈ ਪੂਰਾ ਦੇਸ਼ ਜਾਵੇਗਾ- ਪ੍ਰਧਾਨ ਮੰਤਰੀ ਮੋਦੀ
. . .  about 3 hours ago
ਪ੍ਰੀਖਿਆ 'ਤੇ ਚਰਚਾ : ਇਹ ਦਹਾਕਾ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਖ਼ਾਸ ਹੈ- ਮੋਦੀ
. . .  about 3 hours ago
ਪ੍ਰੀਖਿਆ 'ਤੇ ਚਰਚਾ : ਮਨ 'ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ- ਪ੍ਰਧਾਨ ਮੰਤਰੀ ਮੋਦੀ
. . .  about 3 hours ago
ਪ੍ਰੀਖਿਆ 'ਤੇ ਚਰਚਾ : ਪ੍ਰੀਖਿਆ 'ਚ 'ਮੂਡ ਆਫ਼' ਲਈ ਬਾਹਰ ਦੇ ਹਾਲਾਤ ਵਧੇਰੇ ਜ਼ਿੰਮੇਵਾਰ- ਮੋਦੀ
. . .  about 3 hours ago
ਪ੍ਰੀਖਿਆ 'ਤੇ ਚਰਚਾ : ਇਹ ਦਹਾਕਾ ਹਿੰਦੁਸਤਾਨ ਲਈ ਮਹੱਤਵਪੂਰਨ- ਪ੍ਰਧਾਨ ਮੰਤਰੀ ਮੋਦੀ
. . .  about 3 hours ago
ਪ੍ਰਧਾਨ ਮੰਤਰੀ ਮੋਦੀ ਦੀ ਵਿਦਿਆਰਥੀਆਂ ਨਾਲ ਪ੍ਰੀਖਿਆ 'ਤੇ ਚਰਚਾ ਸ਼ੁਰੂ
. . .  about 3 hours ago
ਇਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਰੱਖਣ 'ਤੇ ਸੁਪਰੀਮ ਕੋਰਟ ਨੇ ਯੋਗੀ ਸਰਕਾਰ ਨੂੰ ਭੇਜਿਆ ਨੋਟਿਸ
. . .  about 3 hours ago
ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ 'ਚ ਬਜ਼ੁਰਗ ਦਾ ਕਤਲ
. . .  about 4 hours ago
ਰਣਦੀਪ ਸੁਰਜੇਵਾਲਾ ਦੇ ਪਿਤਾ ਸ਼ਮਸ਼ੇਰ ਸਿੰਘ ਸੁਰਜੇਵਾਲਾ ਦਾ ਦੇਹਾਂਤ
. . .  about 4 hours ago
ਉੱਤਰ ਪ੍ਰਦੇਸ਼ 'ਚ ਸ਼ੱਕੀ ਆਈ. ਐੱਸ. ਆਈ. ਏਜੰਟ ਗ੍ਰਿਫ਼ਤਾਰ
. . .  about 4 hours ago
ਟਰੱਕ ਅਤੇ ਸਕਾਰਪੀਓ ਵਿਚਾਲੇ ਹੋਈ ਜ਼ਬਰਦਸਤ ਟੱਕਰ, 7 ਲੋਕਾਂ ਦੀ ਮੌਤ
. . .  about 4 hours ago
ਦਿੱਲੀ ਟਰਾਂਸਪੋਰਟ ਵਿਭਾਗ ਦੇ ਦਫ਼ਤਰ 'ਚ ਲੱਗੀ ਅੱਗ
. . .  about 5 hours ago
ਜੇ.ਐਨ.ਯੂ ਸਟੂਡੈਂਟਸ ਯੂਨੀਅਨ ਅੱਜ ਨਵੇਂ ਹੋਸਟਲ ਮੈਨੂਅਲ ਦੇ ਖ਼ਿਲਾਫ਼ ਜਾਵੇਗਾ ਦਿੱਲੀ ਹਾਈ ਕੋਰਟ
. . .  about 5 hours ago
ਅੱਜ ਹੋਵੇਗੀ ਜੇ.ਪੀ. ਨੱਢਾ ਦੀ ਤਾਜਪੋਸ਼ੀ
. . .  about 6 hours ago
ਨਿਰਭੈਆ ਮਾਮਲਾ: ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  about 5 hours ago
ਅੱਜ ਦਾ ਵਿਚਾਰ
. . .  about 7 hours ago
ਸੰਘਣੀ ਧੁੰਦ ਕਾਰਨ ਬਰਮਿੰਘਮ-ਅੰਮ੍ਰਿਤਸਰ ਉਡਾਣ ਨੂੰ ਮੋੜਿਆ ਦਿੱਲੀ ਵੱਲ
. . .  1 day ago
ਫੈਸਲਾਕੁੰਨ ਵਨਡੇ 'ਚ ਭਾਰਤ ਦੀ ਆਸਟ੍ਰੇਲੀਆ ਉੱਪਰ 7 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਕਪਤਾਨ ਵਿਰਾਟ ਕੋਹਲੀ ਸੈਂਕੜੇ ਤੋਂ ਖੁੰਝੇ, 89 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 34 ਓਵਰਾਂ ਮਗਰੋਂ 188 ਦੌੜਾਂ 'ਤੇ, ਜਿੱਤਣ ਲਈ ਚਾਹੀਦੀਆਂ ਹਨ 99 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 31 ਓਵਰਾਂ ਮਗਰੋਂ 161/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੂੰ 120 ਗੇਂਦਾਂ ਵਿਚ ਜਿੱਤਣ ਲਈ ਚਾਹੀਦੀਆਂ ਹਨ 131 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਰੋਹਿਤ ਸ਼ਰਮਾ ਨੇ 110 ਗੇਂਦਾਂ 'ਤੇ ਠੋਕਿਆ ਸੈਂਕੜਾ, ਸਕੋਰ 154/1
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਦੀਆਂ ਇਕ ਵਿਕਟ ਦੇ ਨੁਕਸਾਨ 'ਤੇ 150 ਦੌੜਾਂ ਪੂਰੀਆਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਵਿਰਾਟ ਕੋਹਲੀ ਨੇ ਕਪਤਾਨ ਵਜੋਂ 5 ਹਜ਼ਾਰ ਦੌੜਾਂ ਕੀਤੀਆਂ ਪੂਰੀਆਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੇ 20.3 ਓਵਰਾਂ 'ਚ 100 ਦੌੜਾਂ ਕੀਤੀਆਂ ਪੂਰੀਆਂ
. . .  1 day ago
ਹਵਲਦਾਰ ਬਲਜਿੰਦਰ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਰੋਹਿਤ ਸ਼ਰਮਾ ਨੇ ਬਣਾਇਆ ਅਰਧ ਸੈਂਕੜਾ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਕੇ.ਐਲ. ਰਾਹੁਲ 19 ਦੌੜਾਂ ਬਣਾ ਕੇ ਆਊਟ, ਭਾਰਤ 69/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਭਾਰਤ 5 ਓਵਰਾਂ ਮਗਰੋਂ 61/0 'ਤੇ
. . .  1 day ago
ਸਬਜ਼ੀ ਵੇਚਣ ਵਾਲੇ ਦਾ ਨਿਕਲਿਆ ਲੋਹੜੀ ਬੰਪਰ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਭਾਰਤ 5 ਓਵਰਾਂ ਮਗਰੋਂ 38/0 'ਤੇ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ ਦਿੱਤਾ 287 ਦੌੜਾਂ ਦਾ ਟੀਚਾ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦਾ ਨੌਵਾਂ ਖਿਡਾਰੀ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਹਾੜ ਸੰਮਤ 551

ਸੰਪਾਦਕੀ

ਸ਼ਹੀਦੀ ਖੂਹ ਦੀ ਭੰਨ-ਤੋੜ 'ਤੇ ਦੇਸ਼ ਖਾਮੋਸ਼ ਕਿਉਂ?

ਸੁਤੰਤਰਤਾ ਸੰਗਰਾਮ ਦੇ ਪੂਰੇ ਸੰਘਰਸ਼, ਕ੍ਰਾਂਤੀਕਾਰੀ ਅੰਦੋਲਨ, ਮਹਾਤਮਾ ਗਾਂਧੀ ਦੇ ਸੰਘਰਸ਼, ਲਾਲਾ ਲਾਜਪਤ ਰਾਇ ਤੋਂ ਲੈ ਕੇ ਸ਼ਹੀਦ ਸ: ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਕੁਰਬਾਨੀ ਅਤੇ ਆਜ਼ਾਦ ਹਿੰਦ ਫ਼ੌਜ ਵਲੋਂ ਕੀਤੇ ਸੰਘਰਸ਼ ਦਰਮਿਆਨ ਜਦੋਂ ਵੀ ਜਲ੍ਹਿਆਂਵਾਲਾ ਬਾਗ ਦਾ ਨਾਂਅ ਲਿਆ ਜਾਏਗਾ ਤਾਂ ਇਹ ਕਹਿਣ ਦੀ ਲੋੜ ਨਹੀਂ ਰਹਿ ਜਾਵੇਗੀ ਕਿ ਕਿੱਥੇ ਹੈ ਜਲ੍ਹਿਆਂਵਾਲਾ ਬਾਗ? ਦੇਸ਼ ਦੇ ਹੀ ਨਹੀਂ, ਸਗੋਂ ਵਿਦੇਸ਼ ਵਿਚ ਵਸੇ ਭਾਰਤੀ ਅਤੇ ਸੁਤੰਤਰਤਾ ਪ੍ਰੇਮੀ ਵੀ ਜਾਣਦੇ ਹਨ ਕਿ ਪੰਜਾਬ ਦੇ ਅੰਮ੍ਰਿਤਸਰ ਵਿਚ ਆਜ਼ਾਦ ਭਾਰਤ ਦਾ ਤੀਰਥ ਹੈ ਜਲ੍ਹਿਆਂਵਾਲਾ ਬਾਗ। ਇਹ ਵੀ ਸਾਰੇ ਜਾਣਦੇ ਹਨ ਕਿ ਕਿਸ ਸਾਮਰਾਜਵਾਦੀ ਜ਼ਾਲਮ ਨੇ ਇਥੇ ਨਿਰਦੋਸ਼ ਲੋਕਾਂ ਦਾ ਖ਼ੂਨ ਵਹਾਇਆ ਸੀ।
ਸਾਕਾ ਜਲ੍ਹਿਆਂਵਾਲਾ ਬਾਗ ਤੋਂ ਬਾਅਦ ਇਕ ਸਾਧਾਰਨ ਜਿਹੀ ਧਰਤੀ, ਜੋ ਕੁਝ ਲੋਕਾਂ ਦੇ ਨਹਾਉਣ, ਵਰਜਿਸ਼ ਕਰਨ ਅਤੇ ਘੁੰਮਣ ਦਾ ਸਥਾਨ ਸੀ, ਦੇਸ਼ ਪੱਧਰ 'ਤੇ ਸ਼ਹੀਦਾਂ ਦੀ ਧਰਤੀ ਦੇ ਰੂਪ 'ਚ ਅਮਰ ਹੋ ਗਈ। ਆਜ਼ਾਦੀ ਅੰਦੋਲਨ ਸਬੰਧੀ ਇਕ ਕ੍ਰਾਂਤੀਕਾਰੀ ਬਦਲਾਅ ਇਸ ਸਾਕੇ ਤੋਂ ਬਾਅਦ ਹਰੇਕ ਦੇਸ਼ ਵਾਸੀ ਦੇ ਮਨ ਅਤੇ ਆਤਮਾ 'ਚ ਦੇਖਿਆ ਗਿਆ। ਕੁਝ ਹਸਤੀਆਂ ਨੇ ਅੰਗਰੇਜ਼ਾਂ ਵਲੋਂ ਦਿੱਤੇ ਅਹੁਦੇ ਠੁਕਰਾ ਦਿੱਤੇ। ਪ੍ਰਸਿੱਧ ਕਵੀ ਰਬਿੰਦਰਨਾਥ ਟੈਗੋਰ ਵੀ ਬਹੁਤ ਪ੍ਰੇਸ਼ਾਨ ਹੋਏ। ਮਾਲਵੀਆ ਜੀ ਜ਼ਖ਼ਮੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣ ਲਈ ਅੰਮ੍ਰਿਤਸਰ ਪਹੁੰਚ ਗਏ। ਵਿਦਿਆਰਥੀ, ਸਕੂਲਾਂ-ਕਾਲਜਾਂ ਨੂੰ ਛੱਡ ਕੇ ਆਜ਼ਾਦੀ ਦੇ ਸੰਘਰਸ਼ ਵਿਚ ਕੁੱਦ ਪਏ। ਦੇਸ਼ ਵਾਸੀ ਜੇਲ੍ਹਾਂ 'ਚ ਗਏ, ਦੇਸ਼ ਲਈ ਖ਼ੂਨ ਵੀ ਵਹਾਇਆ ਅਤੇ ਅੰਗਰੇਜ਼ਾਂ ਨੂੰ ਚੁਣੌਤੀ ਵੀ ਦਿੱਤੀ। ਇਸ ਬਾਗ ਦੀ ਮਿੱਟੀ ਦੀ ਸਹੁੰ ਚੁੱਕ ਕੇ ਹੀ ਸ: ਭਗਤ ਸਿੰਘ ਸ਼ਹੀਦੀ ਦਾ ਜਾਮ ਪੀ ਗਏ ਅਤੇ ਸ਼ਹੀਦ ਸ: ਊਧਮ ਸਿੰਘ ਬਦਲੇ ਦੀ ਅੱਗ ਨੂੰ ਦਿਲ 'ਚ ਰੱਖ ਕੇ, ਦੇਸ਼ ਵਾਸੀਆਂ ਦੇ ਸਨਮਾਨ ਨੂੰ ਦੁਬਾਰਾ ਬਹਾਲ ਕਰਨ ਅਤੇ ਸ਼ਹੀਦਾਂ ਦੇ ਡੁੱਲ੍ਹੇ ਖ਼ੂਨ ਦਾ ਬਦਲਾ ਲੈਣ ਲਈ 21 ਸਾਲ ਅੰਮ੍ਰਿਤਸਰ ਤੋਂ ਇੰਗਲੈਂਡ ਤੱਕ ਦੇਸ਼-ਵਿਦੇਸ਼ ਫਿਰਦਾ ਰਿਹਾ ਅਤੇ 1940 'ਚ ਲੰਡਨ ਦੇ ਕੈਕਸਟਨ ਹਾਲ ਵਿਚ ਉਸ ਨੇ ਸਾਕੇ ਦੇ ਦੋਸ਼ੀ ਮਾਈਕਲ ਓਡਵਾਇਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ।
ਆਜ਼ਾਦੀ ਤੋਂ ਕੁਝ ਸਮਾਂ ਬਾਅਦ ਇਥੇ ਇਕ ਵਿਸ਼ਾਲ ਸ਼ਹੀਦੀ ਥੰਮ੍ਹ ਬਣਾਇਆ ਗਿਆ। ਸੱਚ ਤਾਂ ਇਹ ਹੈ ਕਿ ਜਲ੍ਹਿਆਂਵਾਲੇ ਬਾਗ ਦੀ ਧਰਤੀ 'ਤੇ ਉੱਗੇ ਇਕ-ਇਕ ਪੱਤੇ ਅਤੇ ਘਾਹ ਦੇ ਇਕ-ਇਕ ਤਿਣਕੇ 'ਚ ਸ਼ਹਾਦਤ ਦਾ ਰੰਗ ਹੈ। ਸ਼ਹੀਦੀ ਥੰਮ੍ਹ ਬਣਾਉਣ ਦਾ ਕੰਮ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ: ਰਜਿੰਦਰ ਪ੍ਰਸਾਦ ਨੇ ਕੀਤਾ ਸੀ। ਹੌਲੀ-ਹੌਲੀ ਇਸ ਬਾਗ ਦਾ ਵਿਕਾਸ ਹੋਇਆ ਪਰ ਉਸ ਰਫ਼ਤਾਰ ਨਾਲ ਨਹੀਂ, ਜਿਵੇਂ ਹੋਣਾ ਚਾਹੀਦਾ ਸੀ। ਇਥੇ ਸ਼ਹੀਦਾਂ ਦੀ ਯਾਦ 'ਚ ਜੋਤ ਵੀ ਜਗਾਈ, ਜੋ ਸੂਰਜ ਉੱਗਣ ਤੋਂ ਲੈ ਕੇ ਸੂਰਜ ਡੁੱਬਣ ਤੱਕ ਜਿਵੇਂ ਸ਼ਹੀਦਾਂ ਨੂੰ ਹੀ ਪ੍ਰਣਾਮ ਕਰਦੀ ਹੈ। ਸਰਕਾਰ ਨੇ ਇਥੇ 'ਲਾਈਟ ਐਂਡ ਸਾਊਂਡ ਪ੍ਰੋਗਰਾਮ' ਵੀ ਸ਼ੁਰੂ ਕੀਤਾ ਸੀ, ਪਰ ਉਹ ਸਰਕਾਰੀ ਕਮਦਿਲੀ ਦੀ ਭੇਟ ਚੜ੍ਹ ਗਿਆ। ਮਸ਼ੀਨਾਂ ਖ਼ਰਾਬ ਹੋ ਗਈਆਂ ਤੇ ਕਿਸੇ ਨੇ ਵੀ ਇਸ ਪਾਸੇ ਧਿਆਨ ਨਾ ਦਿੱਤਾ।
ਪਿਛਲੇ 2 ਸਾਲਾਂ ਤੋਂ ਇਹ ਬਹੁਤ ਚਰਚਾ ਸੀ ਕਿ ਸਾਕਾ ਜਲ੍ਹਿਆਂਵਾਲਾ ਦੇ 100 ਸਾਲ ਪੂਰੇ ਹੋਣ 'ਤੇ ਪੂਰੇ ਦੇਸ਼ ਵਿਚ ਪ੍ਰੋਗਰਾਮ ਹੋਣਗੇ। ਦੇਸ਼ ਵਾਸੀ ਅਤੇ ਅੰਮ੍ਰਿਤਸਰੀਏ ਇੰਤਜ਼ਾਰ ਕਰਦੇ ਰਹੇ ਕਿ 2019 ਵਿਚ ਸ਼ਹਾਦਤ ਦੀਆਂ ਯਾਦਾਂ ਨੂੰ ਪੁਨਰਜੀਵਤ ਕਰਨ ਲਈ ਕੁਝ ਅਜਿਹਾ ਹੋਵੇਗਾ, ਜਿਸ ਨਾਲ ਸਦੀਆਂ ਤੱਕ ਜਲ੍ਹਿਆਂਵਾਲਾ ਬਾਗ ਦੇ ਸ਼ਹੀਦ ਦੇਸ਼ ਵਾਸੀਆਂ ਦੀ ਯਾਦ ਵਿਚ ਸਮਾਏ ਰਹਿਣਗੇ। ਇਕ ਵੱਡਾ ਸਮਾਰੋਹ ਹੋਇਆ। ਪਰ ਉਸ ਸਮਾਰੋਹ ਵਿਚ ਵੀ.ਆਈ.ਪੀ. ਸੱਭਿਆਚਾਰ ਭਾਰੂ ਰਿਹਾ। ਰੋਜ਼ਾਨਾ ਉਥੇ ਆਉਣ ਵਾਲੇ ਆਮ ਲੋਕਾਂ ਦਾ ਦਾਖ਼ਲਾ ਹੀ ਬੰਦ ਕਰ ਦਿੱਤਾ ਗਿਆ। ਭਾਰਤ ਦੇ ਉਪ-ਰਾਸ਼ਟਰਪਤੀ ਆਏ। ਕੁਝ ਧਾਰਮਿਕ ਗੀਤ ਗਾਏ ਗਏ, ਸੁਰੱਖਿਆ ਬਲਾਂ ਨੇ ਸਲਾਮੀ ਦਿੱਤੀ ਅਤੇ ਸਭ ਕੁਝ ਖ਼ਤਮ। ਅਫਸੋਸ ਤਾਂ ਇਸ ਗੱਲ ਦਾ ਹੈ ਕਿ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਰਿਸ਼ਤੇਦਾਰਾਂ ਨੂੰ ਵੀ ਦੂਰ ਰੱਖਿਆ ਗਿਆ। ਲੋਕ ਠੱਗੇ ਰਹਿ ਗਏ। ਸਾਕਾ ਜਲ੍ਹਿਆਂਵਾਲਾ ਬਾਗ ਦਾ ਸ਼ਤਾਬਦੀ ਸਮਾਰੋਹ ਸੀਮਤ ਗਿਣਤੀ 'ਚ ਅਧਿਕਾਰੀਆਂ ਅਤੇ ਸੱਤਾਧਾਰੀ ਆਗੂਆਂ ਤੱਕ ਹੀ ਸਿਮਟ ਗਿਆ। ਬਹੁਤ ਚਰਚਾ ਹੋ ਰਹੀ ਸੀ ਇਸ ਦੇ ਵਿਕਾਸ ਦੀ। ਸਰਕਾਰਾਂ ਵਿਕਾਸ ਦਾ ਅਰਥ ਸਮਝਦੀਆਂ ਹਨ ਕਿ ਪੁਰਾਣੇ ਨੂੰ ਤੋੜ ਦਿੱਤਾ ਜਾਵੇ ਅਤੇ ਨਵੀਆਂ ਇੱਟਾਂ, ਟਾਇਲਾਂ ਅਤੇ ਨਵੇਂ ਡਿਜ਼ਾਈਨ ਦੀਆਂ ਇਮਾਰਤਾਂ ਖੜ੍ਹੀਆਂ ਕਰ ਦਿੱਤੀਆਂ ਜਾਣ। ਇਸ ਵਿਕਾਸ ਦੇ ਨਾਂਅ 'ਤੇ ਡਾਇਰ ਦੇ ਜ਼ੁਲਮ ਦਾ ਪ੍ਰਤੀਕ ਸ਼ਹੀਦੀ ਖੂਹ ਵੀ ਢਾਹ ਦਿੱਤਾ ਗਿਆ। ਸੁਣਿਆ ਹੈ ਕਿ ਕਿਸੇ ਵੱਡੇ ਕਾਰੀਗਰ ਵਲੋਂ ਫਾਈਬਰ ਦੀਆਂ ਕੰਧਾਂ ਨਾਲ ਖੂਹ ਨੂੰ ਪਾਰਦਰਸ਼ੀ ਢੰਗ ਨਾਲ ਤਿਆਰ ਕਰਕੇ ਦਿਖਾਇਆ ਜਾਵੇਗਾ। ਜਿਸ ਰੂਪ ਵਿਚ ਅੱਜ ਤੱਕ ਪ੍ਰਤੱਖ ਅਤੇ ਤਸਵੀਰ ਰਾਹੀਂ ਲੋਕਾਂ ਨੇ ਇਹ ਦੇਖਿਆ, ਉਹ ਖੂਹ ਤਾਂ ਹੁਣ ਅਤੀਤ ਦੀ ਵਸਤੂ ਬਣ ਗਿਆ ਹੈ। ਉਹ ਬਾਜ਼ਾਰ ਪਹਿਲਾਂ ਹੀ ਅਖੌਤੀ ਵਿਕਾਸ ਦੇ ਨਾਂਅ 'ਤੇ ਖ਼ਤਮ ਹੋ ਚੁੱਕੇ ਹਨ, ਜਿਨ੍ਹਾਂ ਵਿਚ ਦੀ ਡਾਇਰ ਸਾਮਰਾਜਵਾਦੀ ਭੱਦਰ ਚਿਹਰਾ ਲੈ ਕੇ ਜਲ੍ਹਿਆਂਵਾਲਾ ਬਾਗ ਪੁੱਜਾ ਸੀ।
ਸਵਾਲ ਇਹ ਹੈ ਕਿ ਕੀ ਸ਼ਹੀਦੀ ਯਾਦਗਾਰਾਂ ਨੂੰ ਵੀ ਅਖੌਤੀ ਆਧੁਨਿਕੀਕਰਨ ਦੇ ਨਾਂਅ 'ਤੇ ਤਹਿਸ-ਨਹਿਸ ਕਰ ਦਿੱਤਾ ਜਾਵੇਗਾ? ਸਵਾਲ ਇਹ ਵੀ ਹੈ ਕਿ ਜਿਸ ਜਲ੍ਹਿਆਂਵਾਲਾ ਬਾਗ ਦੇ ਟਰੱਸਟ ਨੇ ਦਿੱਲੀ 'ਚ ਬੈਠ ਕੇ ਅਜਿਹੇ ਫੈਸਲੇ ਲਏ, ਕੀ ਉਨ੍ਹਾਂ ਨੇ ਕਦੇ ਅੰਮ੍ਰਿਤਸਰ ਪੁੱਜ ਕੇ ਇਹ ਇਤਿਹਾਸਕ ਯਾਦਗਾਰ ਦੇਖੀ ਹੈ? ਸਵਾਲ ਇਹ ਵੀ ਹੈ ਕਿ ਜੇਕਰ ਪੋਰਟ ਬਲੇਅਰ ਕਾਲੇ ਪਾਣੀ ਦੀ ਸੈਲੂਲਰ ਜੇਲ੍ਹ ਵਿਚ ਅੱਜ ਵੀ ਬਹੁਤ ਵਧੀਆ ਧੁਨੀ ਅਤੇ ਪ੍ਰਕਾਸ਼ ਪ੍ਰੋਗਰਾਮ ਨਾਲ ਜੇਲ੍ਹਰ ਬੇਰੀ ਦੇ ਅੱਤਿਆਚਾਰਾਂ ਦੀ ਕਹਾਣੀ ਪੇਸ਼ ਕਰਦਾ ਹੈ ਤਾਂ ਉਥੇ ਉਹ ਦਰੱਖਤ ਵੀ ਨਹੀਂ ਕੱਟਿਆ ਗਿਆ, ਜਿਸ ਦੇ ਹੇਠਾਂ ਕੈਦੀਆਂ 'ਤੇ ਤਸੀਹਿਆਂ ਦੀ ਸ਼ੁਰੂਆਤ ਕੀਤੀ ਜਾਂਦੀ ਸੀ। ਉਹ ਟਿਕਟਿਕੀ ਵੀ ਅਜੇ ਤੱਕ ਪਈ ਹੈ, ਜਿਸ 'ਤੇ ਬੰਨ੍ਹ ਕੇ ਦੇਸ਼ ਭਗਤਾਂ ਨੂੰ ਸਜ਼ਾ ਦਿੱਤੀ ਜਾਂਦੀ ਸੀ। ਅਜੇ ਤਾਂ ਉਥੇ ਉਹ ਕੋਹਲੂ ਵੀ ਪਿਆ ਹੈ, ਜਿਸ ਨਾਲ ਉਨ੍ਹਾਂ ਨੂੰ ਬਲਦ ਦੀ ਤਰ੍ਹਾਂ ਜੋਤ ਕੇ ਤੇਲ ਕੱਢਿਆ ਜਾਂਦਾ ਸੀ। ਜੇਕਰ ਕਾਲਾ ਪਾਣੀ ਭਾਵ ਪੋਰਟ ਬਲੇਅਰ ਦੀ ਜੇਲ੍ਹ ਅੱਜ ਵੀ ਉਸੇ ਰੂਪ ਵਿਚ ਸਾਮਰਾਜਵਾਦੀ ਜ਼ੁਲਮਾਂ ਦੀ ਕਹਾਣੀ ਦੱਸਦੀ ਹੈ ਤਾਂ ਜਲ੍ਹਿਆਂਵਾਲਾ ਬਾਗ ਵਿਚ ਵਿਕਾਸ ਦੇ ਨਾਂਅ 'ਤੇ ਸ਼ਹੀਦੀ ਖੂਹ ਢਾਹ ਦੇਣਾ ਕਿਹੋ ਜਿਹਾ ਵਿਕਾਸ ਹੈ ਅਤੇ ਵਿਰਾਸਤ ਨੂੰ ਸੰਭਾਲਣ ਦਾ ਕਿਹੋ ਜਿਹਾ ਕੰਮ ਹੈ? ਅਫਸੋਸ ਹੈ ਕਿ ਸ਼ਹੀਦੀ ਖੂਹ ਦੀ ਸ਼ਹਾਦਤ ਦਾ ਸ਼ਰਮਨਾਕ ਕਾਂਡ ਪੂਰਾ ਦੇਸ਼ ਜਾਣਦਾ ਹੀ ਨਹੀਂ ਅਤੇ ਜੋ ਜਾਣਦੇ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਆਪਣਾ ਨਿੱਜੀ ਸਿਆਸੀ ਲਾਭ ਦੇਖ ਕੇ ਚੁੱਪ ਹੋ ਜਾਂਦੇ ਹਨ। ਅਸੀਂ ਕਹਿੰਦੇ ਤਾਂ ਹਾਂ ਕਿ ਅਗਲੀ ਪੀੜ੍ਹੀ ਮੁਆਫ਼ ਨਹੀਂ ਕਰੇਗੀ ਪਰ ਅੱਜ ਦੀ ਪੀੜ੍ਹੀ ਕਿਉਂ ਮੁਆਫ਼ ਕਰ ਰਹੀ ਹੈ? ਮੈਂ ਤਾਂ ਇਹ ਮੰਨਦੀ ਹਾਂ ਕਿ ਜਿਨ੍ਹਾਂ ਨੇ ਸ਼ਹੀਦੀ ਖੂਹ ਤੋੜਿਆ ਹੈ, ਉਨ੍ਹਾਂ ਨੂੰ ਦੇਸ਼ ਤੋਂ ਮੁਆਫ਼ੀ ਮੰਗਦਿਆਂ ਇਕ ਵਾਰ ਫਿਰ ਖੂਹ ਨੂੰ ਉਸੇ ਰੂਪ ਵਿਚ ਤਿਆਰ ਕਰਨਾ ਚਾਹੀਦਾ ਹੈ, ਜਿਵੇਂ 1919 ਤੋਂ 2 ਦਿਨ ਪਹਿਲਾਂ ਤੱਕ ਸੀ।


-ਸਾਬਕਾ ਸਿਹਤ ਮੰਤਰੀ, ਪੰਜਾਬ।

ਇਕ ਆਵਾਜ਼ ਜੋ ਕੁੜੀਆਂ ਦੀ ਤਾਕਤ ਬਣ ਗਈ...!

ਅੰਤਰਰਾਸ਼ਟਰੀ ਮਲਾਲਾ ਦਿਵਸ 'ਤੇ ਵਿਸ਼ੇਸ਼

ਮਲਾਲਾ ਯੂਸਫ਼ਜ਼ਈ ਅੱਜ ਕਿਸੇ ਜਾਣ-ਪਹਿਚਾਣ ਦੀ ਮੁਹਤਾਜ ਨਹੀਂ, ਕਿਉਂਕਿ ਅੱਜ ਦੇ ਸਮੇਂ ਉਹ ਕੁੜੀਆਂ ਦੇ ਸਿੱਖਿਆ ਅਧਿਕਾਰਾਂ ਦੀ ਇਕ ਅੰਤਰਰਾਸ਼ਟਰੀ ਆਵਾਜ਼ ਬਣ ਚੁੱਕੀ ਹੈ। ਮਲਾਲਾ ਯੂਸਫ਼ਜ਼ਈ ਦਾ ਜਨਮ 12 ਜੁਲਾਈ, 1997 ਨੂੰ ਪਾਕਿਸਤਾਨ ਦੀ ਸਵਾਤ ਘਾਟੀ (ਜਿਸ ਨੂੰ 'ਪੂਰਬ ਦਾ ...

ਪੂਰੀ ਖ਼ਬਰ »

ਕੀ ਦਰਿਆਈ ਪਾਣੀਆਂ ਦਾ ਵਿਵਾਦ ਨਵੇਂ ਟ੍ਰਿਬਿਊਨਲ ਕੋਲ ਜਾਵੇਗਾ?

'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਦਾ ਅਖਾਣ ਕੱਲ੍ਹ ਵੀ ਸੱਚ ਸੀ ਤੇ ਅੱਜ ਵੀ ਸੱਚ ਹੈ। ਇਕ ਪਾਸੇ ਖੁਦ ਪੰਜਾਬ ਰੇਗਿਸਤਾਨ ਬਣਨ ਵੱਲ ਵਧਦਾ ਨਜ਼ਰ ਆ ਰਿਹਾ ਹੈ, ਦੂਜੇ ਪਾਸੇ ਸੁਪਰੀਮ ਕੋਰਟ ਨੇ ਫਿਰ ਹੁਕਮ ਸੁਣਾ ਦਿੱਤਾ ਹੈ ਕਿ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ...

ਪੂਰੀ ਖ਼ਬਰ »

ਨਵੀਆਂ ਸੰਭਾਵਨਾਵਾਂ ਜਗਾ ਸਕਦਾ ਹੈ

ਕਰਤਾਰਪੁਰ ਦਾ ਲਾਂਘਾ

ਚਾਹੇ ਭਾਰਤ ਅਤੇ ਪਾਕਿਸਤਾਨ ਵਿਚ ਸਬੰਧ ਤਣਾਅ ਵਾਲੇ ਬਣੇ ਹੋਏ ਹਨ। ਸਰਹੱਦਾਂ 'ਤੇ ਅਕਸਰ ਗੋਲੀਬਾਰੀ ਹੁੰਦੀ ਰਹਿੰਦੀ ਹੈ। ਕਸ਼ਮੀਰ ਮਸਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ। ਪਾਕਿਸਤਾਨ ਵਲੋਂ ਭੇਜੇ ਜਾਂਦੇ ਹਥਿਆਰਾਂ ਨਾਲ ਲੈਸ ਅੱਤਵਾਦੀ ਆਪਣੀ ਖ਼ੂਨੀ ਖੇਡ ਖੇਡਣ ਲਈ ਦਾਅ 'ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX