ਤਾਜਾ ਖ਼ਬਰਾਂ


ਧਰਨੇ 'ਤੇ ਬੈਠੀ ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  7 minutes ago
ਲਖਨਊ, 19 ਜੁਲਾਈ,- ਉੱਤਰ ਪ੍ਰਦੇਸ਼ ਦੇ ਸੋਨਭਦਰ 'ਚ ਪੁਲਿਸ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ 'ਚ ਲੈ ਲਿਆ ਹੈ। ਗੋਲੀਬਾਰੀ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਪ੍ਰਿਅੰਕਾ ਗਾਂਧੀ ਮੁਲਾਕਾਤ ਕਰਨ ਜਾ ਰਹੀ ਸੀ। ਇਸ ਦੌਰਾਨ ...
ਸ੍ਰੀ ਚਮਕੌਰ ਸਾਹਿਬ ਵਿਖੇ ਪੰਜ ਸਿੰਘਾਂ ਨੇ ਟੱਕ ਲਗਾ ਕੇ ਸਕਿੱਲ ਇੰਸਟੀਚਿਊਟ ਦਾ ਨਿਰਮਾਣ ਕਰਾਇਆ ਸ਼ੁਰੂ
. . .  8 minutes ago
ਸ੍ਰੀ ਚਮਕੌਰ ਸਾਹਿਬ, 19 ਜੁਲਾਈ (ਜਗਮੋਹਣ ਸਿੰਘ ਨਾਰੰਗ)- ਪੰਜਾਬ ਸਰਕਾਰ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ 42 ਏਕੜ ਜ਼ਮੀਨ 'ਚ ਬਣਾਏ ਜਾਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦਾ ਨਿਰਮਾਣ ਅੱਜ ਹੈੱਡ ਗ੍ਰੰਥੀ ਗਿਆਨੀ ਅਮਰੀਕ ਸਿੰਘ ਵਲੋਂ ਕੀਤੀ...
ਗਰਮ ਤੇਲ ਵਾਲੀ ਕਹਾੜੀ 'ਚ ਡਿੱਗ ਕੇ ਬੁਰੀ ਤਰ੍ਹਾਂ ਸੜਿਆ ਤਿੰਨ ਸਾਲਾ ਮਾਸੂਮ
. . .  23 minutes ago
ਡੇਰਾਬੱਸੀ, 19 ਜੁਲਾਈ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਦੇ ਖਟੀਕ ਮੁਹੱਲੇ 'ਚ ਗਰਮ ਤੇਲ ਵਾਲੀ ਕੜਾਹੀ 'ਚ ਡਿੱਗਣ ਕਾਰਨ ਇੱਕ ਤਿੰਨ ਸਾਲਾ ਮਾਸੂਮ ਬੁਰੀ ਤਰ੍ਹਾਂ ਸੜ ਗਿਆ। ਜ਼ਖ਼ਮੀ ਬੱਚੇ ਦੀ ਪਹਿਚਾਣ ਅਰਜੁਨ ਪੁੱਤਰ ਸ਼ਿਵਾ ਜੀ ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ...
ਅੱਜ ਪੈ ਰਹੇ ਤੇਜ਼ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ
. . .  37 minutes ago
ਤਪਾ ਮੰਡੀ, 19 ਜੁਲਾਈ (ਵਿਜੇ ਸ਼ਰਮਾ)- ਤਪਾ ਖੇਤਰ 'ਚ ਅੱਜ ਹੋਈ ਤੇਜ਼ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਪਿਛਲੇ ਦਿਨੀਂ ਲਗਾਤਾਰ ਪਏ ਤੇਜ਼ ਮੀਂਹ ਦਾ ਪਾਣੀ ਅਜੇ ਖੇਤਾਂ 'ਚੋਂ ਬਾਹਰ ਨਹੀਂ ਨਿਕਲਿਆ ਕਿ ਅੱਜ ਪਏ ਮੀਂਹ ਕਾਰਨ ਨੀਵੇਂ ਖੇਤਾਂ 'ਚ...
ਅੰਮ੍ਰਿਤ ਵੇਲੇ ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ
. . .  54 minutes ago
ਅਬੋਹਰ, 19 ਜੁਲਾਈ (ਕੁਲਦੀਪ ਸਿੰਘ ਸੰਧੂ)- ਉਪਮੰਡਲ ਦੇ ਪਿੰਡ ਭੰਗਾਲਾ ਵਿਖੇ ਅੱਜ ਅੰਮ੍ਰਿਤ ਵੇਲੇ ਇੱਕ ਨਸ਼ੇੜੀ ਪੁੱਤਰ ਵਲੋਂ ਕਹੀ ਮਾਰ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਤਲ ਪੁੱਤਰ ਨੂੰ ਮੌਕੇ 'ਤੇ ਹੀ ਫੜ ਕੇ ਬੰਨ੍ਹ ਲਿਆ ਅਤੇ...
ਮੇਰੇ 'ਤੇ ਸਵਾਲ ਚੁੱਕਣ ਵਾਲੇ ਪਹਿਲਾਂ ਆਪਣੇ ਅੰਦਰ ਝਾਤ ਮਾਰਨ- ਕਰਨਾਟਕ ਵਿਧਾਨ ਸਭਾ ਸਪੀਕਰ
. . .  about 1 hour ago
ਬੈਂਗਲੁਰੂ, 19 ਜੁਲਾਈ- ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ. ਆਰ. ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਜਿਹੜੇ ਉਨ੍ਹਾਂ ਨੇ ਸਵਾਲ ਚੁੱਕ ਰਹੇ ਹਨ, ਉਹ ਪਹਿਲਾਂ ਆਪਣੇ ਅੰਦਰ ਝਾਤ ਮਾਰ ਕੇ ਦੇਖਣ। ਉਨ੍ਹਾਂ ਕਿਹਾ, ''ਜਿਹੜੇ ਮੇਰੇ ਚਰਿੱਤਰ 'ਤੇ ਚਿੱਕੜ ਸੁੱਟ ਰਹੇ ਹਨ, ਉਹ...
ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  about 1 hour ago
ਬੈਂਗਲੁਰੂ, 19 ਜੁਲਾਈ- ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਭਾਜਪਾ, ਜੇ. ਡੀ. ਐੱਸ.-ਕਾਂਗਰਸ ਦੇ ਵਿਧਾਇਕ ਸਦਨ 'ਚ ਪਹੁੰਚਣਾ ਸ਼ੁਰੂ...
ਕੁਲਭੂਸ਼ਨ ਜਾਧਵ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਾਏਗਾ ਪਾਕਿਸਤਾਨ
. . .  about 1 hour ago
ਇਸਲਾਮਾਬਾਦ, 19 ਜੁਲਾਈ- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੀਤੀ ਅੱਧੀ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕੁਲਭੂਸ਼ਨ ਜਾਧਵ ਨੂੰ ਪਾਕਿਸਤਾਨ ਦੇ ਕਾਨੂੰਨ ਮੁਤਾਬਕ ਕੂਟਨੀਤਕ ਪਹੁੰਚ ਮੁਹੱਈਆ ਕਰਾਈ ਜਾਵੇਗੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ...
ਪੁਲਿਸ ਨੇ 600 ਕਰੋੜ ਰੁਪਏ ਦੀ ਹੈਰੋਇਨ ਸਣੇ ਪੰਜ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 19 ਜੁਲਾਈ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਦੋ ਅਫ਼ਗਾਨੀ ਕੈਮੀਕਲ ਮਾਹਰਾਂ ਸਣੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 150 ਕਿਲੋ ਅਫ਼ਗਾਨੀ ਹੈਰੋਇਨ ਵੀ ਬਰਾਮਦ ਕੀਤੀ ਹੈ, ਜਿਸ...
ਮੈਕਸੀਕੋ 'ਚ ਬੱਸ ਪਲਟਣ ਕਾਰਨ 15 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਮੈਕਸੀਕੋ ਸਿਟੀ, 19 ਜੁਲਾਈ- ਮੈਕਸੀਕੋ ਦੇ ਪੱਛਮੀ ਨਾਯਾਰਿਤ ਸੂਬੇ 'ਚ ਇੱਕ ਯਾਤਰੀ ਬੱਸ ਦੇ ਪਲਟਣ ਕਾਰਨ ਇਸ 'ਚ ਸਵਾਰ 15 ਲੋਕਾਂ ਦੀ ਮੌਤ ਹੋ ਗਈ, ਜਦਕਿ 21 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਵਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ...
ਦਰਦਨਾਕ ਸੜਕ ਹਾਦਸੇ 'ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
. . .  about 2 hours ago
ਬੁੱਲ੍ਹੋਵਾਲ, 19 ਜੁਲਾਈ (ਲੁਗਾਣਾ)- ਟੋਲ ਪਲਾਜ਼ਾ ਅੱਡਾ ਲਾਚੋਵਾਲ (ਹੁਸ਼ਿਆਰਪੁਰ) ਨੇੜੇ ਅੱਜ ਸਵੇਰੇ ਆਪਣੀ ਡਿਊਟੀ 'ਤੇ ਜਾ ਰਹੇ ਇੱਕ 22 ਸਾਲਾ ਨੌਜਵਾਨ ਦੀ ਤੇਜ਼ ਰਫ਼ਤਾਰ ਟਿੱਪਰ ਹੇਠ ਆ ਜਾਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ...
ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  about 2 hours ago
ਨਵੀਂ ਦਿੱਲੀ, 19 ਜੁਲਾਈ - ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਯੂ.ਪੀ ਸਰਕਾਰ ਨੂੰ ਸੀ.ਬੀ.ਆਈ ਜੱਜ...
ਪ੍ਰਿਅੰਕਾ ਗਾਂਧੀ ਅੱਜ ਜਾਣਗੇ ਸੋਨਭੱਦਰ
. . .  about 3 hours ago
ਲਖਨਊ, 19 ਜੁਲਾਈ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਸੋਨਭੱਦਰ ਜਾਣਗੇ, ਜਿੱਥੇ ਕਿ ਉਹ ਜ਼ਮੀਨੀ ਵਿਵਾਦ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ...
ਪਸ਼ੂ ਚੋਰੀ ਦੇ ਸ਼ੱਕ 'ਚ ਲੋਕਾਂ ਵੱਲੋਂ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ
. . .  about 3 hours ago
ਪਟਨਾ, 19 ਜੁਲਾਈ - ਬਿਹਾਰ ਦੇ ਸਾਰਨ 'ਚ ਪੈਂਦੇ ਬਨਿਆਪੁਰ ਵਿਖੇ ਪਸ਼ੂ ਚੋਰੀ ਕਰਨ ਦੇ ਸ਼ੱਕ 'ਚ ਲੋਕਾਂ ਨੇ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ ਕਰ...
ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਅੱਜ ਮੀਟਿੰਗ ਨਹੀ - ਬੀ.ਸੀ.ਸੀ.ਆਈ
. . .  about 4 hours ago
ਮੁੰਬਈ, 19 ਜੁਲਾਈ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਦਾ ਕਹਿਣਾ ਹੈ ਕਿ ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਮੁੰਬਈ 'ਚ ਅੱਜ ਮੀਟਿੰਗ...
ਅਸਮ 'ਚ ਐਨ.ਆਰ.ਸੀ ਮਾਮਲੇ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 4 hours ago
ਕੁਮਾਰਸਵਾਮੀ ਅੱਜ ਦੁਪਹਿਰ ਤੱਕ ਸਾਬਤ ਕਰਨਗੇ ਬਹੁਮਤ
. . .  about 3 hours ago
ਨਿਊਜ਼ੀਲੈਂਡ ਦੇ ਕ੍ਰਾਈਸਚਰਚ 'ਚ ਜ਼ੋਰਦਾਰ ਧਮਾਕਾ, 7 ਜ਼ਖਮੀ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਪਿੰਡ ਰਾਮਪੁਰ ਸੈਣੀਆ ਵਿਖੇ ਤੰਦੂਏ ਹੋਣ ਦੀ ਅਫ਼ਵਾਹ ਨੇ ਉਡਾਈ ਲੋਕਾਂ ਦੀ ਨੀਂਦ
. . .  about 12 hours ago
ਸੀਵਰੇਜ ਦੀ ਸਫ਼ਾਈ ਕਰਦੇ ਇੱਕ ਦੀ ਮੌਤ
. . .  1 day ago
ਪਾਤੜਾਂ 'ਚ ਹੜ੍ਹ ਕੰਟਰੋਲ ਰੂਮ ਸਥਾਪਤ
. . .  1 day ago
ਭਾਜਪਾ ਵਿਧਾਇਕਾਂ ਦੀ ਮੰਗ- ਰਾਜਪਾਲ ਦੇ ਪੱਤਰ ਦਾ ਜਵਾਬ ਦੇਣ ਸਪੀਕਰ ਤੇ ਕਰਵਾਉਣ ਫਲੋਰ ਟੈੱਸਟ
. . .  1 day ago
ਕਰਨਾਟਕ ਵਿਧਾਨ ਸਭਾ ਕੱਲ੍ਹ 11 ਵਜੇ ਤੱਕ ਮੁਲਤਵੀ
. . .  1 day ago
250 ਨਸ਼ੀਲੇ ਟੀਕਿਆਂ ਸਮੇਤ ਇਕ ਵਿਅਕਤੀ ਕਾਬੂ
. . .  1 day ago
ਸਤਵੰਤ ਸਿੰਘ ਬਣੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਧਰਨਾਕਾਰੀਆਂ ਨੂੰ ਕੀਤੀ ਸਖ਼ਤ ਹਦਾਇਤ 'ਤੇ ਧਰਨੇ ਤੋਂ ਲੰਘਾਈਆਂ ਸਕੂਲੀ ਬੱਸਾਂ
. . .  1 day ago
ਰਾਜਪਾਲ ਨੂੰ ਸਦਨ ਦੀ ਕਾਰਵਾਈ 'ਚ ਨਹੀਂ ਦੇਣਾ ਚਾਹੀਦਾ ਦਖ਼ਲ - ਐੱਚ.ਕੇ.ਪਾਟਿਲ
. . .  1 day ago
ਸ੍ਰੀ ਮੁਕਤਸਰ ਸਾਹਿਬ: 2 ਕੁਇੰਟਲ 32 ਕਿੱਲੋ ਨਕਲੀ ਘਿਉ ਬਰਾਮਦ
. . .  1 day ago
ਬਾਲੀਵੁੱਡ ਅਦਾਕਾਰ ਏਜਾਜ ਖਾਨ ਵਲੋਂ ਵਿਵਾਦਿਤ ਵੀਡੀਓ ਬਣਾਉਣ 'ਤੇ ਗ੍ਰਿਫ਼ਤਾਰ
. . .  1 day ago
ਹਰਪ੍ਰੀਤ ਸਿੰਘ ਸਿੱਧੂ ਦੁਬਾਰਾ ਐਸ.ਟੀ.ਐਫ. ਚੀਫ਼ ਨਿਯੁਕਤ
. . .  1 day ago
ਜੀ.ਕੇ. ਤੇ ਹੋਰਨਾ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਹੁਣ ਕਰਾਈਮ ਬ੍ਰਾਂਚ ਕਰੇਗੀ
. . .  1 day ago
ਰਮਨਦੀਪ ਸਿੰਘ ਭੰਗੂ ਨੇ ਨਾਭਾ ਦੀ ਅਤਿ ਸੁਰੱਖਿਅਤ ਜੇਲ੍ਹ ਦੇ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ
. . .  1 day ago
ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਸਪਲੀਮੈਂਟਰੀ ਪ੍ਰਯੋਗੀ ਪ੍ਰੀਖਿਆ ਦਾ ਸ਼ਡਿਊਲ ਜਾਰੀ
. . .  1 day ago
ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਨੇ ਸੜਕ ਹਾਦਸੇ ਵਿਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਸੁਣਾਇਆ ਫ਼ੈਸਲਾ
. . .  1 day ago
ਪਾਕਿਸਤਾਨ ਦਾ ਸਾਬਕਾ ਪ੍ਰਧਾਨ ਮੰਤਰੀ ਗ੍ਰਿਫ਼ਤਾਰ
. . .  1 day ago
ਅਦਾਲਤ ਦੀ ਸੁਣਵਾਈ ਲਈ ਜਾ ਰਹੇ ਸਾਬਕਾ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਖ਼ਾਲਸਾ ਸੰਘਰਸ਼ ਜਥੇਬੰਦੀ ਵੱਲੋਂ ਥਾਣਾ ਲੋਪੋਕੇ ਦਾ ਘਿਰਾਓ
. . .  1 day ago
ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦਾ ਭਤੀਜਾ ਗ੍ਰਿਫ਼ਤਾਰ
. . .  1 day ago
ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ਤੇ ਚੱਕਾ ਜਾਮ
. . .  1 day ago
ਘੱਗਰ ਵਿਚ ਪਏ ਪਾੜ ਨੂੰ ਬੰਦ ਕਰਨ ਲਈ ਐਨ.ਡੀ.ਆਰ.ਐਫ. ਟੀਮਾਂ ਜੁੱਟੀਆਂ
. . .  1 day ago
ਜਾਪਾਨ ਵਿਚ ਹੋਏ ਇਮਾਰਤ ਨੂੰ ਲਗਾਈ ਅੱਗ ਵਿਚ 24 ਮੌਤਾਂ
. . .  1 day ago
ਪੰਜਾਬ ਵਿਚ ਵੱਡੇ ਪੱਧਰ 'ਤੇ ਆਈ.ਪੀ.ਐਸ. ਤੇ ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਸ੍ਰੀ ਮੁਕਤਸਰ ਸਾਹਿਬ: ਵਿਦਿਆਰਥੀਆਂ ਵਲੋਂ ਬੱਸ ਅੱਡਾ ਜਾਮ
. . .  1 day ago
ਹਲਕਾ ਸ਼ੁਤਰਾਣਾ ਵਿਖੇ ਕਈ ਥਾਵਾਂ ਤੋਂ ਟੁੱਟਿਆ ਘੱਗਰ ਦਰਿਆ
. . .  1 day ago
ਮਾਇਆਵਤੀ ਦੇ ਭਰਾ ਖਿਲਾਫ ਆਮਦਨ ਕਰ ਵਿਭਾਗ ਵੱਲੋਂ ਵੱਡੀ ਕਾਰਵਾਈ, 400 ਕਰੋੜ ਦੀ ਜਾਇਦਾਦ ਜ਼ਬਤ
. . .  about 1 hour ago
ਟਿੱਪਰ ਟਰਾਲੇ ਨੇ ਤਿੰਨ ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁਚਲਿਆ, ਮਾਂ ਗੰਭੀਰ ਜ਼ਖਮੀ
. . .  about 1 hour ago
ਪਟਿਆਲਾ ਪੁਲਿਸ ਵਲੋਂ ਨਸ਼ਾ ਤਸਕਰ ਨਕਦੀ ਸਮੇਤ ਕਾਬੂ
. . .  about 1 hour ago
ਹੜ੍ਹ ਆਉਣ ਦੇ ਖ਼ਤਰੇ ਨੂੰ ਦੇਖਦਿਆਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਮੰਗੀ ਫੌਜ ਦੀ ਮਦਦ
. . .  about 1 hour ago
ਦਿੱਲੀ ਵਿਚ ਗੈਰ ਕਾਨੂੰਨੀ ਕਾਲੋਨੀਆਂ ਦੇ ਮਕਾਨਾਂ ਦੀ ਹੋਵੇਗੀ ਰਜਿਸਟਰੀ - ਕੇਜਰੀਵਾਲ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਹਾੜ ਸੰਮਤ 551
ਿਵਚਾਰ ਪ੍ਰਵਾਹ: ਉਤਸ਼ਾਹ ਤੋਂ ਬਿਨਾਂ ਕੋਈ ਵੀ ਮਹਾਨ ਪ੍ਰਾਪਤੀ ਨਹੀਂ ਹੋ ਸਕਦੀ। -ਐਮਰਸਨ

ਜਲੰਧਰ

ਭਾਰੀ ਮੀਂਹ ਨਾਲ ਕੁਝ ਸਮੇਂ 'ਚ ਹੀ ਡੁੱਬਿਆ ਜਲੰਧਰ

• ਮੀਂਹ ਦੇ ਨਾਲ ਆਏ ਤੇਜ਼ ਝੱਖੜ ਨਾਲ ਕਈ ਦਰੱਖ਼ਤ ਵੀ ਡਿੱਗੇ

ਸ਼ਿਵ ਸ਼ਰਮਾ
ਜਲੰਧਰ, 11 ਜੁਲਾਈ P ਤੇਜ਼ ਝੱਖੜ ਨਾਲ ਆਈ ਬਰਸਾਤ ਨਾਲ ਸ਼ਹਿਰ ਕੁਝ ਸਮੇਂ ਵਿਚ ਹੀ ਡੁੱਬ ਗਿਆ ਤੇ ਸ਼ਾਮ ਤੱਕ ਕਈ ਹਿੱਸਿਆਂ ਵਿਚ ਬਰਸਾਤ ਦਾ ਪਾਣੀ ਖੜ੍ਹਾ ਸੀ | ਤੇਜ਼ ਝੱਖੜ ਨਾਲ ਨਾਲ ਨਾ ਸਿਰਫ਼ ਕਈ ਜਗਾ 'ਤੇ ਦਰਖ਼ਤ ਡਿਗ ਗਏ ਸਗੋਂ ਪੂਰੀਆਂ ਮੁਹੱਲੇ ਵਿਚ ਇਕ ਪੁਰਾਣੇ ਮਕਾਨ ਦਾ ਅਗਲਾ ਹਿੱਸਾ ਡਿੱਗ ਗਿਆ ਜਿਸ ਨਾਲ ਕੋਈ ਨੁਕਸਾਨ ਹੋਣ ਤੋਂ ਬੱਚ ਗਿਆ | ਸਵੇਰੇ ਤੇਜ਼ ਝੱਖੜ ਨਾਲ ਆਏ ਮੀਂਹ ਨਾਲ ਇਕ ਵਾਰ ਫਿਰ ਸ਼ਹਿਰ ਜਲ ਥਲ ਹੋ ਗਿਆ ਤੇ ਨੀਵੇਂ ਇਲਾਕਿਆਂ ਵਿਚ ਪਾਣੀ ਕੁਝ ਸਮੇਂ ਵਿਚ ਹੀ ਭਰ ਗਿਆ | ਮੀਂਹ ਨਾਲ ਚਾਹੇ ਲੋਕਾਂ ਨੂੰ ਹੁਮਸ ਭਰੀ ਗਰਮੀ ਤੋਂ ਰਾਹਤ ਮਿਲੀ ਪਰ ਕਈ ਇਲਾਕਿਆਂ ਦੇ ਘਰਾਂ ਵਿਚ ਪਾਣੀ ਚਲਾ ਗਿਆ | ਕੁਝ ਦਿਨ ਪਹਿਲਾਂ ਪਏ ਮੀਂਹ ਨਾਲ ਜਦੋਂ ਸ਼ਹਿਰ ਡੁੱਬਿਆ ਸੀ ਤਾਂ ਉਸ ਵੇਲੇ ਮੇਅਰ ਜਗਦੀਸ਼ ਰਾਜਾ ਨੇ ਹਦਾਇਤ ਕੀਤੀ ਸੀ ਕਿ ਜੇਕਰ ਰੋਡ ਗਲੀਆਂ ਨੂੰ ਸਾਫ਼ ਨਹੀਂ ਕੀਤਾ ਗਿਆ ਤਾਂ ਉਹ ਸਖ਼ਤ ਕਾਰਵਾਈ ਕਰਨਗੇ | ਅਜੇ ਸਾਰੀਆਂ ਰੋਡ ਗਲੀਆਂ ਸਾਫ਼ ਨਹੀਂ ਹੋਈਆਂ ਪਰ ਤੇਜ਼ ਮੀਂਹ ਨਾਲ ਤਾਂ ਸ਼ਹਿਰ ਡੁੱਬ ਗਿਆ | ਮੇਅਰ ਜਗਦੀਸ਼ ਰਾਜਾ ਨੇ ਇਸ ਮਾਮਲੇ ਵਿਚ ਕਿਹਾ ਸੀ ਕਿ ਇਸ ਵਾਰ ਤੇਜ਼ ਮੀਂਹ ਆਇਆ ਹੈ ਤੇ ਸ਼ਹਿਰ ਦਾ ਸੀਵਰ ਇਹ ਮੀਂਹ ਸਹਿਣ ਦੇ ਕਾਬਲ ਨਹੀਂ ਹੈ ਕਿਉਂਕਿ ਬਰਸਾਤੀ ਸੀਵਰ ਵਿਚ ਗੰਦਾ ਪਾਣੀ ਦੇ ਸੀਵਰ ਜੋੜੇ ਗਏ ਹਨ | ਤੇਜ਼ ਝੱਖੜ ਨਾਲ ਕਈ ਦਰਖ਼ਤ ਡਿੱਗ ਗਏ ਪਰ ਕਿਸੇ ਤਰਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ | ਪੂਰੀਆਂ ਮੁਹੱਲੇ ਵਿਚ ਇਕ ਪੁਰਾਣੀ ਇਮਾਰਤ ਦਾ ਅਗਲਾ ਹਿੱਸਾ ਡਿੱਗ ਗਿਆ | ਆਸਪਾਸ ਰਹਿੰਦੇ ਲੋਕਾਂ ਦਾ ਕਹਿਣਾ ਸੀ ਕਿ ਦੂਜੇ ਪਾਸੇ ਮਕਾਨ ਦਾ ਬਨੇਰਾ ਵੀ ਡਿੱਗ ਗਿਆ | ਇਕ ਇਲਾਕਾ ਨਿਵਾਸੀ ਨੇ ਦੱਸਿਆ ਕਿ ਮੰਦਿਰ ਦੇ ਨਾਲ ਹੀ ਇਕ ਮਕਾਨ ਦੀ ਦੀਵਾਰ ਵਿਚ ਕਾਫ਼ੀ
ਅੰਤਰ ਆ ਗਿਆ ਜਿਸ ਨਾਲ ਹਾਦਸਾ ਹੋਣ ਦਾ ਖ਼ਦਸ਼ਾ ਹੈ | ਦਮੋਰੀਆ ਪੁਲ ਤਾਂ ਪਹਿਲਾਂ ਦੁਪਹਿਰ ਵੇਲੇ ਹੀ ਪਾਣੀ ਨਿਕਲ ਜਾਂਦਾ ਸੀ ਪਰ ਅੱਜ ਪਾਣੀ ਸ਼ਾਮ ਤੱਕ ਭਰਿਆ ਰਿਹਾ ਸੀ | ਕਈ ਸਰਕਾਰੀ ਦਫ਼ਤਰਾਂ ਦੇ ਪਾਣੀ ਵਿਚ ਡੁੱਬੇ ਹੋਣ ਕਰਕੇ ਲੋਕਾਂ ਦੀ ਆਵਾਜਾਈ ਘੱਟ ਸੀ | ਉਂਜ ਅੱਜ ਦੇ ਮੀਂਹ ਨਾਲ ਲੋਕਾਂ ਨੂੰ ਰਾਹਤ ਮਿਲੀ ਕਿਉਂਕਿ ਭਾਰੀ ਉਮਸ ਕਰਕੇ ਲੋਕ ਕਾਫ਼ੀ ਪ੍ਰੇਸ਼ਾਨ ਸਨ |
ਮੀਂਹ ਕਾਰਨ ਉੱਤਰੀ ਵਿਧਾਨ ਸਭਾ ਇਲਾਕਿਆਂ ਦਾ ਹਾਲ ਬੇਹਾਲ
ਮਕਸੂਦਾਂ, (ਲਖਵਿੰਦਰ ਪਾਠਕ)-ਇਕ ਘੰਟੇ ਦੀ ਪਈ ਬਰਸਾਤ ਨੇ ਸਮਾਰਟ ਸਿਟੀ ਜਲੰਧਰ ਦੀ ਉੱਤਰੀ ਵਿਧਾਨ ਸਭਾ ਖੇਤਰਾਂ ਦੇ ਇਲਾਕਿਆਂ ਦਾ ਹਾਲ ਬੇਹਾਲ ਕਰ ਦਿੱਤਾ | ਵਿਧਾਨ ਸਭਾ ਉੱਤਰੀ ਦੀ ਹਰੇਕ ਸੜਕ ਪਾਣੀ 'ਚ ਡੁੱਬ ਗਈ ਤੇ ਲੋਕ ਭਾਰੀ ਪਰੇਸ਼ਾਨੀਆਂ ਨਾਲ ਜੂਝਣ ਨੂੰ ਮਜਬੂਰ ਹੋ ਗਏ | ਸਭ ਤੋਂ ਔਖੇ ਵੇਖੇ ਗਏ ਸ਼ਹੀਦ ਭਗਤ ਸਿੰਘ ਕਾਲੋਨੀ ਵਾਸੀ ਜਿਨ੍ਹਾਂ ਦੇ ਘਰਾਂ 'ਚ ਬਰਸਾਤ ਦਾ ਪਾਣੀ ਚਲਾ ਗਿਆ ਤੇ ਲੋਕਾਂ ਦਾ ਵੱਡੀ ਗਿਣਤੀ 'ਚ ਸਾਮਾਨ ਵੀ ਖ਼ਰਾਬ ਹੋ ਗਿਆ | ਇਹ ਸਭ ਹੋਇਆ ਪ੍ਰਸ਼ਾਸਨ ਦੀ ਨਾਲਾਇਕੀ ਕਰ ਕੇ ਜਿਨ੍ਹਾਂ ਵਲੋਂ ਸਮੇਂ ਸਿਰ ਪਾਣੀ ਦੀ ਨਿਕਾਸੀ ਲਈ ਟਿਉੂਬਵੈੱਲ ਨਹੀਂ ਚਲਾਇਆ ਗਿਆ ਜਿਸ ਕਾਰਨ ਲੋਕ ਸਰਕਾਰ ਤੇ ਪ੍ਰਸ਼ਾਸਨ ਨੂੰ ਕੋਸਦੇ ਵੇਖੇ ਗਏ | ਇਸ ਤੋਂ ਇਲਾਵਾ ਹਰ ਸਾਲ ਦੀ ਵਾਂਗ ਇਸ ਸਾਲ ਹੀ ਸੋਢਲ-ਪ੍ਰੀਤ ਨਗਰ ਦੇ ਇਲਾਕੇ ਪਾਣੀ 'ਚ ਪੂਰੀ ਤਰ੍ਹਾਂ ਡੁੱਬੇ ਨਜ਼ਰ ਆਏ | ਕਈ-ਕਈ ਫੁੱਟ ਦੁਕਾਨਾਂ ਉੱਚੀਆਂ ਹੋਣ ਦੇ ਬਾਵਜੂਦ ਦੁਕਾਨਾਂ ਅੰਦਰ ਪਾਣੀ ਚਲਾ ਗਿਆ | ਹਾਲਾਂਕਿ ਦਾਅਵੇ ਕੀਤੇ ਜਾ ਰਹੇ ਸੀ ਕਿ ਸੁਪਰ ਸਕਸ਼ਨ ਮਸ਼ੀਨਾਂ ਨਾਲ ਸੀਵਰੇਜ ਦੀ ਸਫ਼ਾਈ ਕਰਵਾਈ ਜਾ ਰਹੀ ਹੈ ਪਰ ਨਤੀਜਾ ਬੀਤੇ ਸਾਲਾਂ ਵਰਗਾ ਹੀ ਵੇਖਣ ਨੂੰ ਮਿਲਿਆ | ਇਸ ਤੋਂ ਇਲਾਵਾ ਬਰਸਾਤ ਕਾਰਨ ਟਰਾਂਸਪੋਰਟ ਨਗਰ ਦੇ ਹਾਲਾਤ ਨਰਕ ਤੋਂ ਭੈੜੇ ਨਜ਼ਰ ਆ ਰਹੇ ਸਨ | ਟਰਾਂਸਪੋਰਟ ਨਗਰ-ਬੁਲੰਦਪੁਰ ਮੇਨ ਰੋੜ ਗਾਰੇ ਦੀ ਕੱਚੀ ਸੜਕ ਦੀ ਸ਼ਕਲ ਅਖ਼ਤਿਆਰ ਕਰੀ ਬੈਠੀ ਸੀ ਜਦਕਿ ਹਾਈਵੇ ਤੇ ਟਰਾਂਸਪੋਰਟ ਚੌਕ ਨੇੜੇ, ਸੰਜੇ ਗਾਂਧੀ ਨਗਰ ਨੇੜੇ ਤੇ ਹੋਰ ਕਈ ਥਾਵਾਂ 'ਤੇ ਬਰਸਾਤ ਦਾ ਪਾਣੀ ਜਮ੍ਹਾਂ ਸੀ | ਮਕਸੂਦਾਂ ਚੌਕ ਫਲਾਈ ਓਵਰ ਤੇ ਸਬਜ਼ੀ ਮੰਡੀ ਮਕਸੂਦਾਂ 'ਚ ਵੀ ਕਈ ਥਾਵਾਂ 'ਤੇ ਸ਼ਾਮ ਤੱਕ ਪਾਣੀ ਦੀ ਨਿਕਾਸੀ ਨਹੀਂ ਹੋ ਪਾਈ ਸੀ |
ਬਰਸਾਤ ਕਰਕੇ ਵਕੀਲਾਂ ਦੇ ਚੈਂਬਰਾਂ ਤੇ ਡੀ.ਸੀ ਕੰਪਲੈਕਸ 'ਚ ਭਰਿਆ ਪਾਣੀ
ਜਲੰਧਰ, (ਚੰਦੀਪ ਭੱਲਾ)-ਅੱਜ ਸਵੇਰੇ ਸ਼ੁਰੂ ਹੋਈ ਬਰਸਾਤ ਕਰਕੇ ਜਿੱਥੇ ਇਕ ਪਾਸੇ ਸ਼ਹਿਰ ਦੇ ਕਈ ਇਲਾਕਿਆਂ 'ਚ ਪਾਣੀ ਭਰ ਗਿਆ, ਉੱਥੇ ਨਾਲ ਦੀ ਦੂਜੇ ਪਾਸੇ ਬਾਰਿਸ਼ ਨਾਲ ਡੀ.ਸੀ ਦਫਤਰ ਕੰਪਲੈਕਸ ਅਤੇ ਵਕੀਲਾਂ ਦੇ ਚੈਂਬਰਾਂ ਵੱਲ ਵੀ ਪਾਣੀ ਭਰਿਆ ਰਿਹਾ, ਜਿਸ ਕਰਕੇ ਵਕੀਲਾਂ ਨੂੰ ਅਦਾਲਤੀ ਕੰਪਲੈਕਸ ਅਤੇ ਆਪਣੇ ਚੈਂਬਰਾਂ ਵੱਲ ਜਾਣ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਇੱਥੇ ਜਿਕਰਯੋਗ ਹੈ ਕਿ ਚੈਂਬਰਾਂ ਵੱਲ ਬਰਸਾਤੀ ਪਾਣੀ ਭਰ ਜਾਣ ਹੀ ਵਕੀਲਾਂ ਦੀ ਇਹ ਸਮੱਸਿਆ ਕਾਫੀ ਸਮੇਂ ਤੋਂ ਚਲਦੀ ਆ ਰਹੀ ਹੈ ਤੇ ਇਸ ਸਬੰਧੀ ਵਕੀਲਾਂ ਵਲੋਂ ਕੋਈ ਵਾਰ ਨਿਗਮ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ, ਪਰ ਅੱਜ ਤੱਕ ਇਸ ਦਾ ਕੋਈ ਵੀ ਹੱਲ ਨਹੀਂ ਹੋ ਸਕਿਆ ਹੈ | ਇਸੇ ਤਰ੍ਹਾਂ ਅੱਜ ਦੀ ਬਰਸਾਤ ਕਰਕੇ ਡੀ.ਸੀ. ਕੰਪਲੈਕਸ 'ਚ ਵੀ ਪਾਣੀ ਭਰ ਗਿਆ ਤੇ ਪਟਵਾਰੀਆਂ ਦੇ ਕਮਰਿਆਂ ਦੀਆਂ ਛੱਤਾਂ ਤੋਂ ਵੀ ਪਾਣੀ ਟਪਕਣ ਲੱਗ ਪਿਆ ਜਿਸ ਕਰਕੇ ਉਨ੍ਹਾਂ ਨੂੰ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ |

ਕਾਰ ਦੀ ਟੱਕਰ ਨਾਲ ਸਕੂਲੀ ਬੱਚਿਆਂ ਦਾ ਆਟੋ ਪਲਟਿਆ, 1 ਲੜਕੀ ਦੀ ਮੌਤ

ਜਲੰਧਰ, 11 ਜੁਲਾਈ (ਐੱਮ. ਐੱਸ. ਲੋਹੀਆ) - ਸਥਾਨਕ ਕਪੂਰਥਲਾ ਰੋਡ 'ਤੇ ਅੱਜ ਸਵੇਰੇ ਇਕ ਤੇਜ਼ ਕਾਰ ਨੇ ਸਕੂਲੀ ਬੱਚਿਆਂ ਦੇ ਇਕ ਆਟੋ ਨੂੰ ਟੱਕਰ ਮਾਰ ਦਿੱਤੀ, ਟੱਕਰ ਏਨੀ ਜਬਰਦਸਤ ਸੀ ਕਿ ਬੱਚਿਆਂ ਦਾ ਭਰਿਆ ਆਟੋ ਡਵਾਈਡਰ ਦੇ ਪਾਰ ਸੜਕ ਤੋਂ ਦੂਸਰੇ ਪਾਸੇ ਜਾ ਕੇ ਪਲਟ ਗਿਆ | ਇਸ ...

ਪੂਰੀ ਖ਼ਬਰ »

ਵੀਵਾ ਕੋਲਾਜ਼ 'ਚ ਬਿਜਲੀ ਬੰਦ ਰਹਿਣ ਕਾਰਨ ਗਾਹਕ ਤੇ ਸ਼ੋਅ-ਰੂਮ ਮਾਲਕ ਹੋਏ ਪ੍ਰੇਸ਼ਾਨ-ਥੀਏਟਰ ਵੀ ਰਿਹਾ ਬੰਦ

ਜਲੰਧਰ ਛਾਉਣੀ, 11 ਜੁਲਾਈ (ਪਵਨ ਖਰਬੰਦਾ)-ਜਲੰਧਰ-ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ 'ਚ ਅੱਜ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਇੱਥੇ ਆਉਣ ਵਾਲੇ ਗਾਹਕਾਂ ਤੇ ਵਿਸ਼ੇਸ਼ ਤੌਰ 'ਤੇ ਇੰਨ੍ਹਾਂ ਸ਼ੋਅ ਰੂਮ ਖੋਲ੍ਹਣ ਵਾਲੇ ਮਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ...

ਪੂਰੀ ਖ਼ਬਰ »

ਐਚ.ਐਮ.ਵੀ. ਦੀਆਂ ਵਿਦਿਆਰਥਣਾਂ ਦਾ ਨਤੀਜਾ ਰਿਹਾ ਸ਼ਾਨਦਾਰ

ਜਲੰਧਰ, 11 ਜੁਲਾਈ (ਰਣਜੀਤ ਸਿੰਘ ਸੋਢੀ)-ਹੰਸਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਦੇ ਬੀ.ਐੱਸ.ਸੀ. ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵੱਲੋਂ ਐਲਾਨੇ ਨਤੀਜਿਆਂ ਦੇ ਤਹਿਤ ਬੀ.ਐੱਸ.ਸੀ. ਮੈਡੀਕਲ ਛੇਵੇਂ ਸਮੈਸਟਰ ਦੀ ...

ਪੂਰੀ ਖ਼ਬਰ »

ਪ੍ਰਮੁੱਖ ਸਕੱਤਰ ਕੋਲ ਪੁੱਜਾ ਗਰੀਨ ਬੈਲਟ ਦੀ ਮਾੜੀ ਹਾਲਤ ਦਾ ਮਾਮਲਾ

ਜਲੰਧਰ, 11 ਜੁਲਾਈ (ਸ਼ਿਵ)- ਸਮਾਰਟ ਸਿਟੀ ਦੇ ਨਾਂਅ 'ਤੇ ਚੌਕਾਂ 'ਤੇ 22 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਜਦਕਿ ਦੂਜੇ ਪਾਸੇ ਚੌਕਾਂ ਦੇ ਨਾਲ ਹੀ ਗਰੀਨ ਬੈਲਟਾਂ ਵਿਚ ਮਲਬੇ ਪਏ ਹਨ, ਉਨਾਂ ਦੇ ਸੁੰਦਰੀਕਰਨ ਲਈ ਧੇਲਾ ਵੀ ਨਹੀਂ ਰੱਖਿਆ ਗਿਆ ਹੈ | ਇਸੇ ਤਰਾਂ ਦਾ ਇਕ ਮਾਮਲਾ ਤਾਂ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ 10 ਸਾਲ ਦੀ ਕੈਦ

ਜਲੰਧਰ, 11 ਜੁਲਾਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਦੀਪਕ ਉਰਫ ਸਾਗਾ ਪੁੱਤਰ ਸਾਗਰ ਵਾਸੀ ਅਜੀਤ ਨਗਰ, ਜਲੰਧਰ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ...

ਪੂਰੀ ਖ਼ਬਰ »

ਬੇਟੀ ਨੂੰ ਵਿਦੇਸ਼ ਭੇਜਣ ਬਦਲੇ ਦਿੱਤੇ 10 ਲੱਖ ਰੁਪਏ ਵਾਪਸ ਲੈਣ ਗਿਆ ਸੀ- ਭਾਟੀਆ

ਜਲੰਧਰ, 11 ਜੁਲਾਈ (ਐੱਮ. ਐੱਸ. ਲੋਹੀਆ) - ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਅੱਜ ਆਪਣੀ ਪਤਨੀ ਕੌਾਸਲਰ ਜਸਪਾਲ ਕੌਰ ਅਤੇ ਆਪਣੇ ਸਮਰਥੱਕਾਂ ਦੇ ਨਾਲ ਮਿਲ ਕੇ ਇਕ ਪੱਤਰਕਾਰ ਸੰਮੇਲਨ ਕਰਕੇ ਗੋਬਿੰਦ ਨਗਰ, ਬਸਤੀ ਗੁਜਾਂ ਦੀ ਰਹਿਣ ਵਾਲੀ ਸੁਖਵਿੰਦਰ ਕੌਰ ...

ਪੂਰੀ ਖ਼ਬਰ »

ਮਰੇ ਕੁੱਤੇ ਦੇ ਮਾਮਲੇ 'ਚ ਡਾਕਟਰਾਂ ਨੂੰ ਜਾਰੀ ਹੋਣਗੇ ਨੋਟਿਸ

ਸ਼ਿਵ ਸ਼ਰਮਾ ਜਲੰਧਰ, 11 ਜੁਲਾਈ-ਨੰਗਲ ਸ਼ਾਮਾਂ ਦੇ ਡਾਗ ਪੌਾਡ ਵਿਚ ਆਵਾਰਾ ਕੁੱਤੇ ਦੇ ਆਪ੍ਰੇਸ਼ਨ ਦੌਰਾਨ ਮਰਨ ਬਾਰੇ ਪੋਸਟਮਾਰਟਮ ਰਿਪੋਰਟ ਆ ਗਈ ਹੈ ਜਿਸ ਦੇ ਆਧਾਰ 'ਤੇ ਪ੍ਰਸ਼ਾਸਨ ਇਸ ਮਾਮਲੇ ਵਿਚ ਆਈ ਪੋਸਟ ਮਾਰਟਮ ਰਿਪੋਰਟ ਦੇ ਆਧਾਰ 'ਤੇ ਕੁੱਤੇ ਦਾ ਆਪ੍ਰੇਸ਼ਨ ਕਰਨ ...

ਪੂਰੀ ਖ਼ਬਰ »

ਹਫਤਾਵਾਰੀ ਸਮਾਗਮ 14 ਨੂੰ

ਜਲੰਧਰ, 11 ਜੁਲਾਈ (ਹਰਵਿੰਦਰ ਸਿੰਘ ਫੁੱਲ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਾਕ ਰੈਣਕ ਬਾਜ਼ਾਰ ਜਲੰਧਰ ਦਾ ਹਫਤਾਵਾਰੀ ਸਮਾਗਮ (ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕਥਾ ਕੀਰਤਨ) 14 ਜੁਲਾਈ ਦਿਨ ਐਤਵਾਰ ਨੂੰ ਸਵੇਰੇ 7 ਵਜੇ ਤੋਂ 9 ਵਜੇ ਤੱਕ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸੈਲਫ਼ੀ ਪੁਆਇੰਟ ਦਾ ਉਦਘਾਟਨ

ਜਲੰਧਰ, 11 ਜੁਲਾਈ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਸਿੱਖਿਆ ਨੂੰ ਸਮੇਂ ਦੀ ਹਾਣੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦੀ ਸਿੱਖਿਆ ਦੇ ਨਾਲ ਜੋੜਨ ਅਤੇ ਵੱਧ ਤੋਂ ਵੱਧ ਲਾਭ ਦੇਣ ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੈ | ਇਸੇ ਕਰਕੇ ਕਾਲਜ ...

ਪੂਰੀ ਖ਼ਬਰ »

ਕਟਾਣਾ 'ਚ ਹੋਏ ਭਰਾ ਦੇ ਕਤਲ 'ਚ ਭਰਾ ਗਿ੍ਫ਼ਤਾਰ

ਗੁਰਾਇਆ, 11 ਜੁਲਾਈ (ਬਲਵਿੰਦਰ ਸਿੰਘ)-ਪਿੰਡ ਕਟਾਣਾ ਵਿਖੇ ਪਾਣੀ ਦੀ ਵਾਰੀ ਨੂੰ ਲੈ ਕੇ ਭਰਾ ਵਲੋਂ ਭਰਾ ਦੇ ਕੀਤੇ ਕਤਲ ਦੇ ਦੋਸ਼ੀ ਭਰਾ ਨੂੰ ਸਥਾਨਕ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਦਿੰਦੇ ਹੋਏ ਕੇਵਲ ਸਿੰਘ ਐੱਸ.ਐੱਚ.ਓ. ਨੇ ਦੱਸਿਆ ਕਿ ਮੰਗਤ ਸਿੰਘ ਦੇ ਕਤਲ ...

ਪੂਰੀ ਖ਼ਬਰ »

ਨੌਜਵਾਨ ਦੀ ਕੀਤੀ ਕੁੱਟਮਾਰ

ਗੁਰਾਇਆ, 11 ਜੁਲਾਈ (ਬਲਵਿੰਦਰ ਸਿੰਘ)-ਇੱਥੇ ਚੌਕ ਵਿਖੇ ਪਾਣੀ ਦੇ ਛਿੱਟੇ ਪੈਣ 'ਤੇ ਐਕਸਾਈਜ਼ ਕੰਟਰੈਕਟਰ ਲਿਖੀ ਗੱਡੀ ਵਿਚੋਂ ਨਿਕਲੇ ਨੌਜਵਾਨਾਂ ਨੇ ਇਕ ਨੌਜਵਾਨ ਦੀ ਕੁੱਟਮਾਰ ਕੀਤੀ ਜਿਸ ਨਾਲ ਲੋਕਾਂ ਵਿਚ ਰੋਸ ਫੈਲ ਗਿਆ | ਪੀੜਤ ਨੌਜਵਾਨ ਦੇ ਕਾਫ਼ੀ ਸੱਟਾਂ ਲੱਗੀਆਂ | ਉਸ ...

ਪੂਰੀ ਖ਼ਬਰ »

ਰਿਫੰਡ ਨਾ ਮਿਲਣ ਦੀ ਵਕੀਲਾਂ ਨੇ ਕੀਤੀ ਸ਼ਿਕਾਇਤ

ਜਲੰਧਰ, 11 ਜੁਲਾਈ (ਸ਼ਿਵ)- ਟੈਕਸੇਸ਼ਨ ਬਾਰ ਦੇ ਪ੍ਰਧਾਨ ਨਰਿੰਦਰ ਬਜਾਜ ਦੀ ਅਗਵਾਈ ਵਿਚ ਕਰ ਵਕੀਲਾਂ ਨੇ ਡੀ. ਈ. ਟੀ. ਸੀ. ਸ਼ਾਲਿਨ ਵਾਲੀਆ, ਏ. ਈ. ਟੀ. ਸੀ. ਕੇ. ਐੱਸ. ਚਾਹਲ, ਏ. ਈ. ਟੀ. ਸੀ. ਐੱਸ. ਐੱਸ. ਐੱਸ. ਗਰਚਾ ਨੂੰ ਇਕ ਮੰਗ ਪੱਤਰ ਦੇ ਕੇ ਰਿਫੰਡ ਨਾ ਮਿਲਣ ਦੀ ਸ਼ਿਕਾਇਤ ਕੀਤੀ ਹੈ | ...

ਪੂਰੀ ਖ਼ਬਰ »

ਗੋ-ਕਾਰਟ 'ਚ ਗੁੱਤ ਫੱਸਣ ਨਾਲ ਖੋਪੜੀ ਤੋਂ ਅਲੱਗ ਹੋ ਗਈ ਸੀ ਚਮੜੀ

ਜਲੰਧਰ, 11 ਜੁਲਾਈ (ਐੱਮ.ਐੱਸ. ਲੋਹੀਆ) - ਫੁੱਟਬਾਲ ਚੌਕ ਨੇੜੇ ਚੱਲ ਰਹੇ ਅਰਮਾਨ ਹਸਪਤਾਲ ਦੇ ਨਿਊਰੋ ਸਰਜਨ ਡਾ. ਆਰ.ਪੀ.ਐਸ. ਛਾਬੜਾ ਨੇ ਗੋ-ਕਾਰਟ ਵਾਲੀ ਛੋਟੀ ਇੰਜਣ ਕਾਰ ਦੇ ਹਾਦਸੇ 'ਚ 8 ਸਾਲ ਦੀ ਬੱਚੀ ਦੇ ਸਿਰ ਤੋਂ ਲੱਥ ਗਈ ਚਮੜੀ ਦਾ ਆਪ੍ਰੇਸ਼ਨ ਕਰਕੇ ਉਸ ਨੂੰ ਫਿਰ ਤੋਂ ਜੋੜਨ ...

ਪੂਰੀ ਖ਼ਬਰ »

ਮਹਿਲਾ ਸਮੇਤ 2 ਟ੍ਰੈਵਲ ਏਜੰਟਾਂ 'ਤੇ 12 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਦਰਜ

ਜਲੰਧਰ, 11 ਜੁਲਾਈ (ਐੱਮ. ਐੱਸ. ਲੋਹੀਆ) - ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਫਗਵਾੜਾ ਦੇ ਰਹਿਣ ਵਾਲੇ 2 ਟ੍ਰੈਵਲ ਏਜੰਟਾਂ ਿਖ਼ਲਾਫ਼ 12 ਲੱਖ ਰੁਪਏ ਦੀ ਠੱਗੀ ਮਾਰਨ ਦਾ ਮੁਕੱਦਮਾ ਦਰਜ ਕਰ ਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਐੱਸ.ਟੀ.ਐੱਫ਼. ਦੀ ਟੀਮ ਵਲੋਂ 47 ਗ੍ਰਾਮ ਹੈਰੋਇਨ ਤੇ 20 ਨਸ਼ੀਲੇ ਟੀਕਿਆਂ ਸਮੇੇਤ 1 ਕਾਬੂ

ਚੁਗਿੱਟੀ/ਜੰਡੂਸਿੰਘਾ, 11 ਜੁਲਾਈ (ਨਰਿੰਦਰ ਲਾਗੂ)-ਉੱਚ ਅਫ਼ਸਰਾਂ ਦੇ ਦਿਸ਼ਾਂ-ਨਿਰਦੇਸ਼ਾਂ 'ਤੇ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਅਗਾਂਹ ਵਧਾਉਂਦੇ ਹੋਏ ਐੱਸ.ਟੀ. ਐੱਫ. ਦੀ ਟੀਮ ਵਲੋਂ ਇਕ ਵਿਅਕਤੀ ਨੂੰ ਜਲੰਧਰ-ਹੁਸ਼ਿਆਰਪੁਰ ਮਾਰਗ 'ਤੇ ਪਿੰਡ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਖ਼ਰਾਬ ਹੋਏ 20 ਕਿਲੋ ਫਲ ਕੀਤੇ ਨਸ਼ਟ

ਜਲੰਧਰ, 11 ਜੁਲਾਈ (ਐੱਮ. ਐੱਸ. ਲੋਹੀਆ) - ਸਿਹਤ ਵਿਭਾਗ ਦੀ ਇਕ ਟੀਮ ਨੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਐਸ. ਐਸ. ਨਾਂਗਲ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਖਾਣ ਵਾਲੀਆਂ ਵਸਤਾਂ ਦੀ ਜਾਂਚ ਕੀਤੀ | ਖੁਰਾਕ ਸੁਰੱਖਿਆ ਅਧਿਕਾਰੀ ਸ੍ਰੀਮਤੀ ਰਾਸ਼ੂ ਮਹਾਜਨ ਅਤੇ ...

ਪੂਰੀ ਖ਼ਬਰ »

ਦਰਬਾਰ ਸਖੀ ਸਰਵਰ ਪੀਰ ਲੱਖ ਦਾਤਾ ਜੰਡੂਸਿੰਘਾ ਵਿਖੇ ਕਰਵਾਇਆ ਸਾਲਾਨਾ ਮੇਲਾ

ਚੁਗਿੱਟੀ/ਜੰਡੂਸਿੰਘਾ, 11 ਜੁਲਾਈ (ਨਰਿੰਦਰ ਲਾਗੂ)-ਜੰਡੂਸਿੰਘਾ 'ਚ ਸਥਿਤ ਸਖੀ ਸਰਵਰ ਪੀਰ ਲੱਖ ਦਾਤਾ ਦੇ ਦਰਬਾਰ ਵਿਖੇ ਪ੍ਰਬੰਧਕਾਂ ਵਲੋਂ ਮੁੱਖ ਸੇਵਾਦਾਰਾਂ ਸਾੲੀਂ ਰਾਮੇ ਸ਼ਾਹ ਦੀ ਦੇਖ-ਰੇਖ ਹੇਠ ਸਾਲਾਨਾ ਮੇਲਾ ਵੀਰਵਾਰ ਨੂੰ ਕਰਵਾਇਆ ਗਿਆ | ਇਸ ਮੌਕੇ ਰਿਵਾਇਤੀ ...

ਪੂਰੀ ਖ਼ਬਰ »

ਫਿਟਨੈੱਸ ਮੁਕਾਬਲੇ ਕਰਵਾਏ

ਜਲੰਧਰ, 11 ਜੁਲਾਈ (ਜਤਿੰਦਰ ਸਾਬੀ)-ਸਟਰੈਂਥ ਫੈਮਲੀ ਫਿਟਨੈੱਸ ਸੈਂਟਰ ਕਪੂਰਥਲਾ ਰੋਡ ਵਲੋਂ ਫਿਟਨੈੱਸ ਮੁਕਾਬਲੇ ਕਰਵਾਏ ਗਏ | ਇਸ ਦੇ ਵਿਚੋਂ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ | ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਨੌਜਵਾਨਾਂ ਨੂੰ ਸਰੀਰਕ ਫਿਟਨੈਸ ਪ੍ਰਤੀ ਸੁਚੇਤ ਕਰਨਾ ...

ਪੂਰੀ ਖ਼ਬਰ »

ਮੁੱਖ ਮੰਤਰੀ ਨੂੰ ਮਿਲੇ ਮੇਅਰਾਂ ਨੇ ਕਿਹਾ ਮਹਿੰਗਾ ਕੀਤਾ ਜਾਵੇ ਪਾਣੀ

ਜਲੰਧਰ, 11 ਜੁਲਾਈ (ਸ਼ਿਵ)- ਲੁਧਿਆਣਾ, ਜਲੰਧਰ ਦੇ ਮੇਅਰ ਕੁਝ ਵਿਧਾਇਕਾਂ ਦੀ ਹਾਜ਼ਰੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਤੇ ਲੰਬੇ ਸਮੇਂ ਤੋਂ ਲਾਗੂ ਹੋਈਆਂ ਪਾਣੀ ਦੀਆਂ ਦਰਾਂ ਨੂੰ ਨਿਗਮਾਂ ਲਈ ਘੱਟ ਦੱਸਦਿਆਂ ਕਿਹਾ ਹੈ ਕਿ ਇਸ ਵਿਚ ਜਲਦੀ ਦੀ ਮਾਮੂਲੀ ...

ਪੂਰੀ ਖ਼ਬਰ »

ਹਫਤੇ 'ਚ ਦੂਸਰੀ ਵਾਰ ਰੇਲਵੇ ਸਟੇਸ਼ਨ ਜਲੰਧਰ ਪੁੱਜੇ ਡੀ.ਆਰ.ਐਮ

ਜਲੰਧਰ, 11 ਜੁਲਾਈ (ਹਰਵਿੰਦਰ ਸਿੰਘ ਫੁੱਲ)-ਸ੍ਰੀ ਨਗਰ, ਬਾਰਾਮੁਲਾ ਅਤੇ ਪਠਾਨਕੋਟ ਦੇ ਦੌਰੇ 'ਤੇ ਨਿਕਲੇ ਫਿਰੋਜ਼ਪੁਰ ਮੰਡਲ ਦੇ ਡੀ.ਆਰ.ਐਮ. ਰਾਜੇਸ਼ ਅਗਰਵਾਲ ਕੁਝ ਸਮੇਂ ਵਾਸਤੇ ਜਲੰਧਰ ਰੇਲਵੇ ਸ਼ਟੇਸ਼ਨ 'ਤੇ ਰੁਕ ਰੇਲਵੇ ਸਟੇਸ਼ਨ ਅਤੇ ਡੀ.ਐਮ. ਯੂ ਦਾ ਜਾਇਜ਼ਾ ਲਿਆ ਅਤੇ ...

ਪੂਰੀ ਖ਼ਬਰ »

ਸੀਵਰੇਜ ਦੀ ਖ਼ਰਾਬੀ ਕਾਰਨ ਚੁਗਿੱਟੀ ਤੇ ਨਾਲ ਲੱਗਦੇ ਖੇਤਰ 'ਚ ਖੜ੍ਹਾ ਹੋਇਆ ਬਰਸਾਤੀ ਪਾਣੀ

ਚੁਗਿੱਟੀ/ਜੰਡੂਸਿੰਘਾ, 11 ਜੁਲਾਈ (ਨਰਿੰਦਰ ਲਾਗੂ)-ਲੋਕਾਂ ਨੇ ਵੀਰਵਾਰ ਨੂੰ ਪਏ ਮੀਂਹ ਨਾਲ ਜਿੱਥੇ ਮੌਸਮ 'ਚ ਕੁਝ ਸਮੇਂ ਤੱਕ ਠੰਢਕ ਮਹਿਸੂਸ ਕੀਤੀ | ਉੱਥੇ ਹੀ ਸਥਾਨਕ ਚੁਗਿੱਟੀ, ਗੁਰੂ ਨਾਨਕਪੁਰਾ ਤੇ ਇਸ ਦੇ ਨਾਲ ਲਗਦੇ ਖੇਤਰ ਦੀਆਂ ਕਈ ਗਲੀਆਂ 'ਚ ਮੀਂਹ ਦਾ ਪਾਣੀ ਖੜ੍ਹ ...

ਪੂਰੀ ਖ਼ਬਰ »

ਜਿਮਖਾਨਾ ਕਲੱਬ ਚੋਣਾਂ ਅਚੀਵਰਜ਼ ਤੇ ਪ੍ਰੋਗਰੈਸਿਵ ਗਰੁੱਪ ਵਿਚਾਲੇ ਕਾਂਟੇ ਦੀ ਟੱਕਰ

ਜਲੰਧਰ, 11 ਜੁਲਾਈ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ ਚੋਣਾਂ ਦਾ ਕਾਊਾਟ ਡਾਊਨ ਸ਼ੁਰੂ ਹੋ ਚੁੱਕਾ ਹੈ ਤੇ ਹੁਣ ਚੋਣਾਂ 'ਚ ਕੇਵਲ ਦੋ ਦਿਨ ਹੀ ਬਾਕੀ ਰਹਿ ਗਏ ਹਨ | ਜਿਸ ਦੇ ਚੱਲਦਿਆਂ ਉਮੀਦਵਾਰਾਂ ਵਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ | ਅੱਜ ਮੀਂਹ ਦੇ ...

ਪੂਰੀ ਖ਼ਬਰ »

ਬਾਬਾ ਮੁਲਤਾਨ ਸ਼ਾਹ ਯਾਦਗਾਰੀ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ 16-17 ਨੂੰ

ਸ਼ਾਹਕੋਟ, 11 ਜੁਲਾਈ (ਬਾਂਸਲ)-ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਨਰੰਗਪੁਰ ਹੰਸੀ (ਸ਼ਾਹਕੋਟ) ਵਲੋਂ ਬਾਬਾ ਮੁਲਤਾਨ ਸ਼ਾਹ ਜੀ ਦੀ ਯਾਦ ਵਿਚ 34ਵਾਂ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਟੂਰਨਾਮੈਂਟ 16 ਤੇ 17 ਜੁਲਾਈ ਨੂੰ ਪਿੰਡ ਨਰੰਗਪੁਰ ਹੰਸੀ ਵਿਖੇ ...

ਪੂਰੀ ਖ਼ਬਰ »

ਹਿੰਦੀ ਸੈਮੀਨਾਰ ਕਰਵਾਇਆ

ਆਦਮਪੁਰ, 11 ਜੁਲਾਈ (ਰਮਨ ਦਵੇਸਰ )-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਵਿਖੇ ਦੋ ਦਿਨਾਂ ਹਿੰਦੀ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਵਿਚ ਪ੍ਰਸ਼ਨ ਉੱਤਰ ਅਤੇ ਨਾਟਕ ਮੰਚਨ ਕਰਵਾਏ ਗਏ ¢ ਇਸ ਮੌਕੇ ਜ਼ਿਲ੍ਹਾ ਸਰੋਤ ਵਿਅਕਤੀ ਹਰੀਸ਼ ਨਾਗਪਾਲ , ਸੁਮਨ ਸਹਿਗਲ , ...

ਪੂਰੀ ਖ਼ਬਰ »

ਡੇਰਾ ਮੱਟ ਸਾਹਿਬ 'ਚ ਸਾਲਾਨਾ ਮੇਲਾ ਕਰਵਾਇਆ

ਜੰਡਿਆਲਾ ਮੰਜਕੀ, 11 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ ਨੇੜੇ ਸਥਿਤ ਡੇਰਾ ਬਾਬਾ ਮੱਟ ਸਾਹਿਬ ਵਿਚ ਸਾਲਾਨਾ ਮੇਲਾ ਕਰਵਾਇਆ ਗਿਆ | ਜੋੜ ਮੇਲੇ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨੀਏ ਭਾਈ ਮੰਗਲ ਸਿੰਘ ਨਿਰਵੈਰ, ...

ਪੂਰੀ ਖ਼ਬਰ »

ਰੋਟੇਰੀਅਨ ਧਰਮਪਾਲ ਕੁਮਾਰ ਰੋਟਰੀ ਕਲੱਬ ਨਕੋਦਰ ਈਸਟ ਦੇ ਬਣੇ ਪ੍ਰਧਾਨ

ਨਕੋਦਰ, 11 ਜੁਲਾਈ (ਗੁਰਵਿੰਦਰ ਸਿੰਘ)-ਰੋਟਰੀ ਕਲੱਬ ਨਕੋਦਰ ਈਸਟ ਵਲੋਂ 2019-20 ਲਈ ਨਵੀਂ ਟੀਮ ਦੀ ਚੋਣ ਕੀਤੀ ਗਈ | ਨਵੀਂ ਬਣਾਈ ਗਈ ਟੀਮ 'ਚ ਰੋਟੇਰੀਅਨ ਧਰਮਪਾਲ ਕੁਮਾਰ ਨੂੰ ਰੋਟਰੀ ਕਲੱਬ ਨਕੋਦਰ ਈਸਟ ਦਾ ਪ੍ਰਧਾਨ ਰੋਟੇਰੀਅਨ ਰੋਹਿਤ ਨਾਰੰਗ ਐਡਵੋਕੇਟ ਸਕੱਤਰ, ਰੋਟੇਰੀਅਨ ...

ਪੂਰੀ ਖ਼ਬਰ »

ਸੀ.ਐਚ.ਸੀ. ਬੜਾ ਪਿੰਡ ਵਿਖੇ ਵਿਸ਼ਵ ਆਬਾਦੀ ਦਿਵਸ ਮਨਾਇਆ

ਫਿਲੌਰ, 11 ਜੁਲਾਈ ( ਸੁਰਜੀਤ ਸਿੰਘ ਬਰਨਾਲਾ)-ਸਿਵਲ ਸਰਜਨ ਜਲੰਧਰ ਡਾ. ਗੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਵਿਸ਼ਵ ਆਬਾਦੀ ਦਿਵਸ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ. ਐੱਸ. ਘਈ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਵਲੋਂ ਸਾਬਕਾ ਫੌਜੀਆਂ ਨੂੰ ਨਸ਼ਿਆਂ ਦੇ ਖ਼ਾਤਮੇ ਲਈ ਅੱਗੇ ਆਉਣ ਦਾ ਸੱਦਾ

ਭੋਗਪੁਰ, 11 ਜੁਲਾਈ (ਕਮਲਜੀਤ ਸਿੰਘ ਡੱਲੀ, ਕੁਲਦੀਪ ਸਿੰਘ ਪਾਬਲਾ)-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਜੋ ਕਿ ਬਤੌਰ ਡਿਪਟੀ ਕਮਿਸ਼ਨਰ ਜਲੰਧਰ ਦੀ ਵਾਗਡੋਰ ਸੰਭਾਲ ਰਹੇ ਹਨ ਵਲੋਂ ਜ਼ਿਲ੍ਹੇ ਵਿਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਸਾਬਕਾ ਫੌਜੀਆਂ ਨੂੰ ...

ਪੂਰੀ ਖ਼ਬਰ »

ਬਲਾਕ ਪੱਧਰੀ ਵਿਸ਼ਵ ਆਬਾਦੀ ਦਿਵਸ 'ਤੇ ਸੈਮੀਨਾਰ

ਕਰਤਾਰਪੁਰ, 11 ਜੁਲਾਈ (ਜਸਵੰਤ ਵਰਮਾ, ਧੀਰਪੁਰ)-ਸਿਵਲ ਸਰਜਨ ਜਲੰਧਰ ਡਾ. ਗੁਰਵਿੰਦਰ ਕੌਰ ਦੇ ਨਿਰਦੇਸ਼ਾ ਅਨੁਸਾਰ ਅਤੇ ਐੱਸ.ਐੱਮ.ਓ. ਡਾ. ਕੁਲਦੀਪ ਸਿੰਘ ਦੀ ਅਗਵਾਈ 'ਚ ਸਰਕਾਰੀ ਹਸਪਤਾਲ ਕਰਤਾਰਪੁਰ ਵਿਖੇ ਬਲਾਕ ਪੱਧਰੀ ਵਿਸ਼ਵ ਆਬਾਦੀ ਦਿਵਸ ਦੇ ਸਬੰਧ ਵਿਚ ਸੈਮੀਨਾਰ ...

ਪੂਰੀ ਖ਼ਬਰ »

ਮਾਤਾ ਗੁਜਰੀ ਖ਼ਾਲਸਾ ਕਾਲਜ ਦੀ ਵਿਦਿਆਰਥਣ ਮੈਰਿਟ 'ਚ

ਕਰਤਾਰਪੁਰ, 11 ਜੁਲਾਈ (ਜਸਵੰਤ ਵਰਮਾ, ਧੀਰਪੁਰ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਦੀ ਵਿਦਿਆਰਥਣ ਪ੍ਰਦੀਪ ਕੌਰ ਨੇ ਬੀ.ਐੱਸ.ਸੀ. ਕੰਪਿਊਟਰ ਸਾਇੰਸ ਸਮੈਸਟਰ ਛੇਵਾਂ ਵਿਚੋਂ 77 ਫ਼ੀਸਦੀ ਅੰਕ ਪ੍ਰਾਪਤ ਕਰਕੇ ...

ਪੂਰੀ ਖ਼ਬਰ »

ਯੂਥ ਕਾਂਗਰਸ ਨੇ ਸੁਬਰਾਮਣੀਅਮ ਸਵਾਮੀ ਿਖ਼ਲਾਫ਼ ਮੁਕੱਦਮਾ ਦਰਜ ਕਰਨ ਦੀ ਕੀਤੀ ਮੰਗ

ਭੋਗਪੁਰ, 11 ਜੁਲਾਈ (ਕੁਲਦੀਪ ਸਿੰਘ ਪਾਬਲਾ)- ਭਾਜਪਾ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੁਬਰਾਮਣੀਅਮ ਸੁਆਮੀ ਵਲੋਂ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਖਿਲਾਫ਼ ਲਗਾਤਾਰ ਕੀਤੀ ਜਾ ਰਹੀ ਗਲਤ ਬਿਆਨਬਾਜ਼ੀ ਅਤੇ ਕੋਕੀਨ ਖਾਣ ਸਬੰਧੀ ਕੀਤੇ ਹਮਲੇ ਦਾ ...

ਪੂਰੀ ਖ਼ਬਰ »

ਸੀ.ਐਚ.ਸੀ. ਸ਼ਾਹਕੋਟ ਵਿਖੇ ਵਿਸ਼ਵ ਆਬਾਦੀ ਦਿਵਸ ਮੌਕੇ ਸੈਮੀਨਾਰ

ਸ਼ਾਹਕੋਟ, 11 ਜੁਲਾਈ (ਸੁਖਦੀਪ ਸਿੰਘ)-ਸੀ.ਐਚ.ਸੀ. ਸ਼ਾਹਕੋਟ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਰਦੀਪ ਸਿੰਘ ਦੁੱਗਲ ਦੀ ਅਗਵਾਈ 'ਚ ਵੱਧਦੀ ਅਬਾਦੀ 'ਤੇ ਕਾਬੂ ਪਾਉਣ ਅਤੇ ਸੀਮਤ ਪਰਿਵਾਰਾਂ ਦੇ ਮਹੱਤਵ ਬਾਰੇ ਸਮਝਾਉਣ ਦੇ ਮਕਸਦ ਨਾਲ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਵਿਆਹ ਤੋਂ ਇਕ ਦਿਨ ਪਹਿਲਾਂ ਚੋਰਾਂ ਕੀਤੀ ਘਰ ਦੀ ਸਫ਼ਾਈ

ਫਿਲੌਰ, 11 ਜੁਲਾਈ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਫਿਲੌਰ ਦੇ ਨਜ਼ਦੀਕੀ ਪਿੰਡ ਭੱਟੀਆਂ ਵਿਖੇ ਲੜਕੀ ਦੇ ਵਿਆਹ ਤੋਂ ਪਹਿਲਾਂ ਚੋਰਾਂ ਲੱਖਾਂ ਦੀ ਚੋਰੀ ਕੀਤੀ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੱਟੀਆਂ ਵਿਖੇ ਕੁਲਵਿੰਦਰ ਸਿੰਘ ਪੁੱਤਰ ਸੋਹਣ ਸਿੰਘ ਦੀ ਲੜਕੀ ਦਾ ...

ਪੂਰੀ ਖ਼ਬਰ »

ਬਿਜਲੀ ਦੇ ਮੀਟਰਾਂ ਵਾਲੇ ਖੁੱਲ੍ਹੇ ਬਕਸਿਆਂ ਨਾਲ ਵਾਪਰ ਸਕਦੈ ਹਾਦਸਾ

ਨੂਰਮਹਿਲ, 11 ਜੁਲਾਈ (ਗੁਰਦੀਪ ਸਿੰਘ ਲਾਲੀ)-ਬਿਜਲੀ ਵਿਭਾਗ ਨੇ ਕੁਝ ਸਾਲ ਪਹਿਲਾਂ ਬਿਜਲੀ ਮੀਟਰ ਲੋਕਾਂ ਦੇ ਘਰਾਂ ਤੋਂ ਬਾਹਰ ਬਕਸਿਆਂ 'ਚ ਲਗਾ ਦਿੱਤੇ ਸਨ ਜੋ ਕਿ ਅੱਜ ਕੱਲ੍ਹ ਸ਼ਰੇਆਮ ਖੁੱਲ੍ਹੇ ਪਏ ਦਿਖਦੇ ਹਨ | ਇਹ ਨੀਵੇਂ (ਬੱਚਿਆਂ ਦੀ ਪਹੁੰਚ 'ਚ) ਹਨ ਅਤੇ ਕਦੇ ਵੀ ਵੱਡੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਰਾਸਤਗੋ ਵਿਖੇ ਪੰਜ ਕਮਰਿਆਂ ਦੇ ਫਰਸ਼ ਦਾ ਉਦਘਾਟਨ

ਭੋਗਪੁਰ, 11 ਜੁਲਾਈ (ਕਮਲਜੀਤ ਸਿੰਘ ਡੱਲੀ)- ਸਰਕਾਰੀ ਹਾਈ ਸਕੂਲ ਰਾਸਤਗੋ ਵਿਖੇ ਦਾਨੀ ਸੱਜਣ ਬਰਜਿੰਦਰ ਸਿੰਘ ਪਟਵਾਰੀ ਵਲੋਂ ਪੰਜ ਕਮਰਿਆਂ ਵਿਚ ਫਰਸ਼ ਲਗਵਾ ਕੇ ਦਿੱਤੇ ਗਏ, ਜਿਸ ਦਾ ਉਦਘਾਟਨ ਪਿੰਡ ਦੇ ਸਰਪੰਚ ਰਿਟਾ. ਕਾਨੂੰਨਗੋ ਕੁਲਵਿੰਦਰ ਸਿੰਘ ਨੇ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਦਾਣਾ ਮੰਡੀ ਫ਼ਿਲੌਰ 'ਚ ਮੀਂਹ ਦਾ ਪਾਣੀ ਖੜ੍ਹਨ ਕਾਰਨ ਲੋਕ ਹੋਏ ਪ੍ਰੇਸ਼ਾਨ

ਫਿਲੌਰ, 11 ਜੁਲਾਈ (ਬੀ.ਐੱਸ.ਕੈਨੇਡੀ)-ਅੱਜ ਪਏ ਮੀਂਹ ਦੇ ਪਾਣੀ ਨਾਲ ਹਰ ਪਾਸੇ ਜਲ ਥਲ ਹੋ ਗਿਆ | ਦਾਣਾ ਮੰਡੀ 'ਚ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਮੀਂਹ ਪੈਂਦੈ ਹੈ ਤਾਂ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਦਾਣਾ ਮੰਡੀ 'ਚ ਨਿਕਾਸੀ ...

ਪੂਰੀ ਖ਼ਬਰ »

ਖੜ੍ਹੇ ਟਰੱਕ ਦੇ ਪਿੱਛੇ ਟਾਟਾ ਮੈਜਿਕ ਗੱਡੀ ਟਕਰਾਈ- 3 ਜ਼ਖ਼ਮੀ

ਕਿਸ਼ਨਗੜ੍ਹ, 11 ਜੁਲਾਈ (ਹਰਬੰਸ ਸਿੰਘ ਹੋਠੀ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਅੱਡਾ ਕਿਸ਼ਨਗੜ੍ਹ ਨਜ਼ਦੀਕੀ ਖੜ੍ਹੇ ਟਰੱਕ ਦੇ ਪਿੱਛੇ ਇਕ ਟਾਟਾ ਮੈਜਿਕ ਗੱਡੀ ਦੇ ਟਕਰਾਉਣ ਕਾਰਨ ਵਿਚ ਸਵਾਰ ਤਿੰਨ ਗੰਭੀਰ ਜ਼ਖ਼ਮੀ ਹੋ ਜਾ ਣ ਦੀ ਜਾਣਕਾਰੀ ਪ੍ਰਾਪਤ ਹੋਈ ...

ਪੂਰੀ ਖ਼ਬਰ »

ਬੱਲਾਂ ਅੱਡੇ 'ਚ ਟਿੱਪਰ ਤੇ ਟਰੈਕਟਰ ਟਰਾਲੀ 'ਚ ਟੱਕਰ ਚਾਲਕ ਵਾਲ-ਵਾਲ ਬਚਿਆ

ਕਿਸ਼ਨਗੜ੍ਹ, 11 ਜੁਲਾਈ (ਹਰਬੰਸ ਸਿੰਘ ਹੋਠੀ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਬੱਲਾਂ-ਸਰਮਸਤਪੁਰ (ਸਾਂਝੇ ਅੱਡੇ) 'ਚ ਟਿੱਪਰ, ਟਰੱਕ ਤੇ ਟ੍ਰੈਕਟਰ-ਟਰਾਲੀ ਦੀ ਟੱਕਰ 'ਚ ਟ੍ਰੈਕਟਰ ਚਾਲਕ ਦਾ ਵਾਲ-ਵਾਲ ਬਚਾਅ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ...

ਪੂਰੀ ਖ਼ਬਰ »

ਗ਼ਰੀਬਾਂ ਨੂੰ ਮਿਲਣ ਵਾਲੀ ਸਸਤੀ ਕਣਕ ਜਗ੍ਹਾ ਦੇ ਵਿਵਾਦ ਕਾਰਨ ਵਾਪਸ ਮੁੜੀ

ਫਿਲੌਰ, 11 ਜੁਲਾਈ ( ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਪਿੰਡ ਖਹਿਰਾ ਵਿਖੇ ਗ਼ਰੀਬਾਂ ਨੂੰ ਮਿਲਣ ਵਾਲੀ ਸਸਤੀ 2 ਰੁਪਏ ਕਿੱਲੋ ਕਣਕ ਵੰਡਣ ਦਾ ਮਾਮਲਾ ਵਿਵਾਦਾਂ 'ਚ ਦਿਖਾਈ ਦੇ ਰਿਹਾ ਹੈ | ਬੀਤੇ ਦਿਨ ਖਿੰਡ ਖਹਿਰਾ ਵਿਖੇ ਕਣਕ ਦੀ ਵੰਡ ਕੀਤੀ ਜਾ ਰਹੀ ਸੀ ਕਿ ...

ਪੂਰੀ ਖ਼ਬਰ »

ਟਿੱਪਰ-ਕਾਰ ਹਾਦਸੇ 'ਚ ਕਾਰ ਚਾਲਕ ਗੰਭੀਰ ਜ਼ਖ਼ਮੀ

ਭੋਗਪੁਰ, 11 ਜੁਲਾਈ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉਪਰ ਸ਼ਾਮ ਨੂੰ ਟਿੱਪਰ ਅਤੇ ਕਾਰ ਦੀ ਆਪਸੀ ਟੱਕਰ ਵਿਚ ਕਾਰ ਸਵਾਰ ਵਿਆਕਤੀ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦੀ ਸੂਚਨਾ ਹੈ | ਜਾਣਕਾਰੀ ਅਨੁਸਾਰ ਵਿਕਾਸ ਗਰਗ ਪੁੱਤਰ ਰਮੇਸ਼ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX