ਤਾਜਾ ਖ਼ਬਰਾਂ


ਧਰਨੇ 'ਤੇ ਬੈਠੀ ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  9 minutes ago
ਲਖਨਊ, 19 ਜੁਲਾਈ,- ਉੱਤਰ ਪ੍ਰਦੇਸ਼ ਦੇ ਸੋਨਭਦਰ 'ਚ ਪੁਲਿਸ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ 'ਚ ਲੈ ਲਿਆ ਹੈ। ਗੋਲੀਬਾਰੀ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਪ੍ਰਿਅੰਕਾ ਗਾਂਧੀ ਮੁਲਾਕਾਤ ਕਰਨ ਜਾ ਰਹੀ ਸੀ। ਇਸ ਦੌਰਾਨ ...
ਸ੍ਰੀ ਚਮਕੌਰ ਸਾਹਿਬ ਵਿਖੇ ਪੰਜ ਸਿੰਘਾਂ ਨੇ ਟੱਕ ਲਗਾ ਕੇ ਸਕਿੱਲ ਇੰਸਟੀਚਿਊਟ ਦਾ ਨਿਰਮਾਣ ਕਰਾਇਆ ਸ਼ੁਰੂ
. . .  10 minutes ago
ਸ੍ਰੀ ਚਮਕੌਰ ਸਾਹਿਬ, 19 ਜੁਲਾਈ (ਜਗਮੋਹਣ ਸਿੰਘ ਨਾਰੰਗ)- ਪੰਜਾਬ ਸਰਕਾਰ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ 42 ਏਕੜ ਜ਼ਮੀਨ 'ਚ ਬਣਾਏ ਜਾਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦਾ ਨਿਰਮਾਣ ਅੱਜ ਹੈੱਡ ਗ੍ਰੰਥੀ ਗਿਆਨੀ ਅਮਰੀਕ ਸਿੰਘ ਵਲੋਂ ਕੀਤੀ...
ਗਰਮ ਤੇਲ ਵਾਲੀ ਕਹਾੜੀ 'ਚ ਡਿੱਗ ਕੇ ਬੁਰੀ ਤਰ੍ਹਾਂ ਸੜਿਆ ਤਿੰਨ ਸਾਲਾ ਮਾਸੂਮ
. . .  25 minutes ago
ਡੇਰਾਬੱਸੀ, 19 ਜੁਲਾਈ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਦੇ ਖਟੀਕ ਮੁਹੱਲੇ 'ਚ ਗਰਮ ਤੇਲ ਵਾਲੀ ਕੜਾਹੀ 'ਚ ਡਿੱਗਣ ਕਾਰਨ ਇੱਕ ਤਿੰਨ ਸਾਲਾ ਮਾਸੂਮ ਬੁਰੀ ਤਰ੍ਹਾਂ ਸੜ ਗਿਆ। ਜ਼ਖ਼ਮੀ ਬੱਚੇ ਦੀ ਪਹਿਚਾਣ ਅਰਜੁਨ ਪੁੱਤਰ ਸ਼ਿਵਾ ਜੀ ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ...
ਅੱਜ ਪੈ ਰਹੇ ਤੇਜ਼ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ
. . .  39 minutes ago
ਤਪਾ ਮੰਡੀ, 19 ਜੁਲਾਈ (ਵਿਜੇ ਸ਼ਰਮਾ)- ਤਪਾ ਖੇਤਰ 'ਚ ਅੱਜ ਹੋਈ ਤੇਜ਼ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਪਿਛਲੇ ਦਿਨੀਂ ਲਗਾਤਾਰ ਪਏ ਤੇਜ਼ ਮੀਂਹ ਦਾ ਪਾਣੀ ਅਜੇ ਖੇਤਾਂ 'ਚੋਂ ਬਾਹਰ ਨਹੀਂ ਨਿਕਲਿਆ ਕਿ ਅੱਜ ਪਏ ਮੀਂਹ ਕਾਰਨ ਨੀਵੇਂ ਖੇਤਾਂ 'ਚ...
ਅੰਮ੍ਰਿਤ ਵੇਲੇ ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ
. . .  56 minutes ago
ਅਬੋਹਰ, 19 ਜੁਲਾਈ (ਕੁਲਦੀਪ ਸਿੰਘ ਸੰਧੂ)- ਉਪਮੰਡਲ ਦੇ ਪਿੰਡ ਭੰਗਾਲਾ ਵਿਖੇ ਅੱਜ ਅੰਮ੍ਰਿਤ ਵੇਲੇ ਇੱਕ ਨਸ਼ੇੜੀ ਪੁੱਤਰ ਵਲੋਂ ਕਹੀ ਮਾਰ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਤਲ ਪੁੱਤਰ ਨੂੰ ਮੌਕੇ 'ਤੇ ਹੀ ਫੜ ਕੇ ਬੰਨ੍ਹ ਲਿਆ ਅਤੇ...
ਮੇਰੇ 'ਤੇ ਸਵਾਲ ਚੁੱਕਣ ਵਾਲੇ ਪਹਿਲਾਂ ਆਪਣੇ ਅੰਦਰ ਝਾਤ ਮਾਰਨ- ਕਰਨਾਟਕ ਵਿਧਾਨ ਸਭਾ ਸਪੀਕਰ
. . .  about 1 hour ago
ਬੈਂਗਲੁਰੂ, 19 ਜੁਲਾਈ- ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ. ਆਰ. ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਜਿਹੜੇ ਉਨ੍ਹਾਂ ਨੇ ਸਵਾਲ ਚੁੱਕ ਰਹੇ ਹਨ, ਉਹ ਪਹਿਲਾਂ ਆਪਣੇ ਅੰਦਰ ਝਾਤ ਮਾਰ ਕੇ ਦੇਖਣ। ਉਨ੍ਹਾਂ ਕਿਹਾ, ''ਜਿਹੜੇ ਮੇਰੇ ਚਰਿੱਤਰ 'ਤੇ ਚਿੱਕੜ ਸੁੱਟ ਰਹੇ ਹਨ, ਉਹ...
ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  about 1 hour ago
ਬੈਂਗਲੁਰੂ, 19 ਜੁਲਾਈ- ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਭਾਜਪਾ, ਜੇ. ਡੀ. ਐੱਸ.-ਕਾਂਗਰਸ ਦੇ ਵਿਧਾਇਕ ਸਦਨ 'ਚ ਪਹੁੰਚਣਾ ਸ਼ੁਰੂ...
ਕੁਲਭੂਸ਼ਨ ਜਾਧਵ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਾਏਗਾ ਪਾਕਿਸਤਾਨ
. . .  about 1 hour ago
ਇਸਲਾਮਾਬਾਦ, 19 ਜੁਲਾਈ- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੀਤੀ ਅੱਧੀ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕੁਲਭੂਸ਼ਨ ਜਾਧਵ ਨੂੰ ਪਾਕਿਸਤਾਨ ਦੇ ਕਾਨੂੰਨ ਮੁਤਾਬਕ ਕੂਟਨੀਤਕ ਪਹੁੰਚ ਮੁਹੱਈਆ ਕਰਾਈ ਜਾਵੇਗੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ...
ਪੁਲਿਸ ਨੇ 600 ਕਰੋੜ ਰੁਪਏ ਦੀ ਹੈਰੋਇਨ ਸਣੇ ਪੰਜ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 19 ਜੁਲਾਈ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਦੋ ਅਫ਼ਗਾਨੀ ਕੈਮੀਕਲ ਮਾਹਰਾਂ ਸਣੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 150 ਕਿਲੋ ਅਫ਼ਗਾਨੀ ਹੈਰੋਇਨ ਵੀ ਬਰਾਮਦ ਕੀਤੀ ਹੈ, ਜਿਸ...
ਮੈਕਸੀਕੋ 'ਚ ਬੱਸ ਪਲਟਣ ਕਾਰਨ 15 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  1 minute ago
ਮੈਕਸੀਕੋ ਸਿਟੀ, 19 ਜੁਲਾਈ- ਮੈਕਸੀਕੋ ਦੇ ਪੱਛਮੀ ਨਾਯਾਰਿਤ ਸੂਬੇ 'ਚ ਇੱਕ ਯਾਤਰੀ ਬੱਸ ਦੇ ਪਲਟਣ ਕਾਰਨ ਇਸ 'ਚ ਸਵਾਰ 15 ਲੋਕਾਂ ਦੀ ਮੌਤ ਹੋ ਗਈ, ਜਦਕਿ 21 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਵਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ...
ਦਰਦਨਾਕ ਸੜਕ ਹਾਦਸੇ 'ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
. . .  about 2 hours ago
ਬੁੱਲ੍ਹੋਵਾਲ, 19 ਜੁਲਾਈ (ਲੁਗਾਣਾ)- ਟੋਲ ਪਲਾਜ਼ਾ ਅੱਡਾ ਲਾਚੋਵਾਲ (ਹੁਸ਼ਿਆਰਪੁਰ) ਨੇੜੇ ਅੱਜ ਸਵੇਰੇ ਆਪਣੀ ਡਿਊਟੀ 'ਤੇ ਜਾ ਰਹੇ ਇੱਕ 22 ਸਾਲਾ ਨੌਜਵਾਨ ਦੀ ਤੇਜ਼ ਰਫ਼ਤਾਰ ਟਿੱਪਰ ਹੇਠ ਆ ਜਾਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ...
ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  about 2 hours ago
ਨਵੀਂ ਦਿੱਲੀ, 19 ਜੁਲਾਈ - ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਯੂ.ਪੀ ਸਰਕਾਰ ਨੂੰ ਸੀ.ਬੀ.ਆਈ ਜੱਜ...
ਪ੍ਰਿਅੰਕਾ ਗਾਂਧੀ ਅੱਜ ਜਾਣਗੇ ਸੋਨਭੱਦਰ
. . .  about 3 hours ago
ਲਖਨਊ, 19 ਜੁਲਾਈ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਸੋਨਭੱਦਰ ਜਾਣਗੇ, ਜਿੱਥੇ ਕਿ ਉਹ ਜ਼ਮੀਨੀ ਵਿਵਾਦ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ...
ਪਸ਼ੂ ਚੋਰੀ ਦੇ ਸ਼ੱਕ 'ਚ ਲੋਕਾਂ ਵੱਲੋਂ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ
. . .  about 3 hours ago
ਪਟਨਾ, 19 ਜੁਲਾਈ - ਬਿਹਾਰ ਦੇ ਸਾਰਨ 'ਚ ਪੈਂਦੇ ਬਨਿਆਪੁਰ ਵਿਖੇ ਪਸ਼ੂ ਚੋਰੀ ਕਰਨ ਦੇ ਸ਼ੱਕ 'ਚ ਲੋਕਾਂ ਨੇ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ ਕਰ...
ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਅੱਜ ਮੀਟਿੰਗ ਨਹੀ - ਬੀ.ਸੀ.ਸੀ.ਆਈ
. . .  about 4 hours ago
ਮੁੰਬਈ, 19 ਜੁਲਾਈ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਦਾ ਕਹਿਣਾ ਹੈ ਕਿ ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਨੂੰ ਲੈ ਕੇ ਮੁੰਬਈ 'ਚ ਅੱਜ ਮੀਟਿੰਗ...
ਅਸਮ 'ਚ ਐਨ.ਆਰ.ਸੀ ਮਾਮਲੇ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 4 hours ago
ਕੁਮਾਰਸਵਾਮੀ ਅੱਜ ਦੁਪਹਿਰ ਤੱਕ ਸਾਬਤ ਕਰਨਗੇ ਬਹੁਮਤ
. . .  about 3 hours ago
ਨਿਊਜ਼ੀਲੈਂਡ ਦੇ ਕ੍ਰਾਈਸਚਰਚ 'ਚ ਜ਼ੋਰਦਾਰ ਧਮਾਕਾ, 7 ਜ਼ਖਮੀ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਪਿੰਡ ਰਾਮਪੁਰ ਸੈਣੀਆ ਵਿਖੇ ਤੰਦੂਏ ਹੋਣ ਦੀ ਅਫ਼ਵਾਹ ਨੇ ਉਡਾਈ ਲੋਕਾਂ ਦੀ ਨੀਂਦ
. . .  about 12 hours ago
ਸੀਵਰੇਜ ਦੀ ਸਫ਼ਾਈ ਕਰਦੇ ਇੱਕ ਦੀ ਮੌਤ
. . .  1 day ago
ਪਾਤੜਾਂ 'ਚ ਹੜ੍ਹ ਕੰਟਰੋਲ ਰੂਮ ਸਥਾਪਤ
. . .  1 day ago
ਭਾਜਪਾ ਵਿਧਾਇਕਾਂ ਦੀ ਮੰਗ- ਰਾਜਪਾਲ ਦੇ ਪੱਤਰ ਦਾ ਜਵਾਬ ਦੇਣ ਸਪੀਕਰ ਤੇ ਕਰਵਾਉਣ ਫਲੋਰ ਟੈੱਸਟ
. . .  1 day ago
ਕਰਨਾਟਕ ਵਿਧਾਨ ਸਭਾ ਕੱਲ੍ਹ 11 ਵਜੇ ਤੱਕ ਮੁਲਤਵੀ
. . .  1 day ago
250 ਨਸ਼ੀਲੇ ਟੀਕਿਆਂ ਸਮੇਤ ਇਕ ਵਿਅਕਤੀ ਕਾਬੂ
. . .  1 day ago
ਸਤਵੰਤ ਸਿੰਘ ਬਣੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਧਰਨਾਕਾਰੀਆਂ ਨੂੰ ਕੀਤੀ ਸਖ਼ਤ ਹਦਾਇਤ 'ਤੇ ਧਰਨੇ ਤੋਂ ਲੰਘਾਈਆਂ ਸਕੂਲੀ ਬੱਸਾਂ
. . .  1 day ago
ਰਾਜਪਾਲ ਨੂੰ ਸਦਨ ਦੀ ਕਾਰਵਾਈ 'ਚ ਨਹੀਂ ਦੇਣਾ ਚਾਹੀਦਾ ਦਖ਼ਲ - ਐੱਚ.ਕੇ.ਪਾਟਿਲ
. . .  1 day ago
ਸ੍ਰੀ ਮੁਕਤਸਰ ਸਾਹਿਬ: 2 ਕੁਇੰਟਲ 32 ਕਿੱਲੋ ਨਕਲੀ ਘਿਉ ਬਰਾਮਦ
. . .  1 day ago
ਬਾਲੀਵੁੱਡ ਅਦਾਕਾਰ ਏਜਾਜ ਖਾਨ ਵਲੋਂ ਵਿਵਾਦਿਤ ਵੀਡੀਓ ਬਣਾਉਣ 'ਤੇ ਗ੍ਰਿਫ਼ਤਾਰ
. . .  1 day ago
ਹਰਪ੍ਰੀਤ ਸਿੰਘ ਸਿੱਧੂ ਦੁਬਾਰਾ ਐਸ.ਟੀ.ਐਫ. ਚੀਫ਼ ਨਿਯੁਕਤ
. . .  1 day ago
ਜੀ.ਕੇ. ਤੇ ਹੋਰਨਾ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਹੁਣ ਕਰਾਈਮ ਬ੍ਰਾਂਚ ਕਰੇਗੀ
. . .  1 day ago
ਰਮਨਦੀਪ ਸਿੰਘ ਭੰਗੂ ਨੇ ਨਾਭਾ ਦੀ ਅਤਿ ਸੁਰੱਖਿਅਤ ਜੇਲ੍ਹ ਦੇ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ
. . .  1 day ago
ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਸਪਲੀਮੈਂਟਰੀ ਪ੍ਰਯੋਗੀ ਪ੍ਰੀਖਿਆ ਦਾ ਸ਼ਡਿਊਲ ਜਾਰੀ
. . .  1 day ago
ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਨੇ ਸੜਕ ਹਾਦਸੇ ਵਿਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਸੁਣਾਇਆ ਫ਼ੈਸਲਾ
. . .  1 day ago
ਪਾਕਿਸਤਾਨ ਦਾ ਸਾਬਕਾ ਪ੍ਰਧਾਨ ਮੰਤਰੀ ਗ੍ਰਿਫ਼ਤਾਰ
. . .  1 day ago
ਅਦਾਲਤ ਦੀ ਸੁਣਵਾਈ ਲਈ ਜਾ ਰਹੇ ਸਾਬਕਾ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਖ਼ਾਲਸਾ ਸੰਘਰਸ਼ ਜਥੇਬੰਦੀ ਵੱਲੋਂ ਥਾਣਾ ਲੋਪੋਕੇ ਦਾ ਘਿਰਾਓ
. . .  1 day ago
ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦਾ ਭਤੀਜਾ ਗ੍ਰਿਫ਼ਤਾਰ
. . .  1 day ago
ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ਤੇ ਚੱਕਾ ਜਾਮ
. . .  1 day ago
ਘੱਗਰ ਵਿਚ ਪਏ ਪਾੜ ਨੂੰ ਬੰਦ ਕਰਨ ਲਈ ਐਨ.ਡੀ.ਆਰ.ਐਫ. ਟੀਮਾਂ ਜੁੱਟੀਆਂ
. . .  1 day ago
ਜਾਪਾਨ ਵਿਚ ਹੋਏ ਇਮਾਰਤ ਨੂੰ ਲਗਾਈ ਅੱਗ ਵਿਚ 24 ਮੌਤਾਂ
. . .  1 day ago
ਪੰਜਾਬ ਵਿਚ ਵੱਡੇ ਪੱਧਰ 'ਤੇ ਆਈ.ਪੀ.ਐਸ. ਤੇ ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਸ੍ਰੀ ਮੁਕਤਸਰ ਸਾਹਿਬ: ਵਿਦਿਆਰਥੀਆਂ ਵਲੋਂ ਬੱਸ ਅੱਡਾ ਜਾਮ
. . .  1 day ago
ਹਲਕਾ ਸ਼ੁਤਰਾਣਾ ਵਿਖੇ ਕਈ ਥਾਵਾਂ ਤੋਂ ਟੁੱਟਿਆ ਘੱਗਰ ਦਰਿਆ
. . .  1 day ago
ਮਾਇਆਵਤੀ ਦੇ ਭਰਾ ਖਿਲਾਫ ਆਮਦਨ ਕਰ ਵਿਭਾਗ ਵੱਲੋਂ ਵੱਡੀ ਕਾਰਵਾਈ, 400 ਕਰੋੜ ਦੀ ਜਾਇਦਾਦ ਜ਼ਬਤ
. . .  about 1 hour ago
ਟਿੱਪਰ ਟਰਾਲੇ ਨੇ ਤਿੰਨ ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁਚਲਿਆ, ਮਾਂ ਗੰਭੀਰ ਜ਼ਖਮੀ
. . .  about 1 hour ago
ਪਟਿਆਲਾ ਪੁਲਿਸ ਵਲੋਂ ਨਸ਼ਾ ਤਸਕਰ ਨਕਦੀ ਸਮੇਤ ਕਾਬੂ
. . .  about 1 hour ago
ਹੜ੍ਹ ਆਉਣ ਦੇ ਖ਼ਤਰੇ ਨੂੰ ਦੇਖਦਿਆਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਮੰਗੀ ਫੌਜ ਦੀ ਮਦਦ
. . .  about 1 hour ago
ਦਿੱਲੀ ਵਿਚ ਗੈਰ ਕਾਨੂੰਨੀ ਕਾਲੋਨੀਆਂ ਦੇ ਮਕਾਨਾਂ ਦੀ ਹੋਵੇਗੀ ਰਜਿਸਟਰੀ - ਕੇਜਰੀਵਾਲ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਹਾੜ ਸੰਮਤ 551
ਿਵਚਾਰ ਪ੍ਰਵਾਹ: ਉਤਸ਼ਾਹ ਤੋਂ ਬਿਨਾਂ ਕੋਈ ਵੀ ਮਹਾਨ ਪ੍ਰਾਪਤੀ ਨਹੀਂ ਹੋ ਸਕਦੀ। -ਐਮਰਸਨ

ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨੇ ਕੀਤੀ ਨਵੀਂ ਪਹਿਲ, ਝੋਨੇ ਹੇਠੋਂ 29 ਹਜ਼ਾਰ ਹੈਕਟੇਅਰ ਰਕਬਾ ਘਟਾਇਆ

 ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਖੇਤੀ ਵਿਭਿੰਨਤਾ 'ਚ ਵੱਡਾ ਮਾਰਕਾ ਮਾਰਿਆ ਹੈ। ਇਸ ਸਾਲ ਝੋਨੇ ਹੇਠੋਂ ਰਕਬਾ ਪਿਛਲੇ ਸਾਲ ਦੇ ਮੁਕਾਬਲੇ 29 ਹਜ਼ਾਰ ਹੈਕਟੇਅਰ ਘੱਟ ਗਿਆ ਹੈ। ਇਹ ਜਾਣਕਾਰੀ 'ਮੀਡੀਆ ਨਾਲ ਮੁਲਾਕਾਤ' ਸਿਲਸਿਲੇ ਤਹਿਤ ਅੱਜ ਖੇਤੀਬਾੜੀ ਵਿਭਾਗ ਤੋਂ ਮੁੱਖ ਖੇਤੀਬਾੜੀ ਅਫ਼ਸਰ ਸ: ਬਲਜਿੰਦਰ ਸਿੰਘ ਬਰਾੜ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦਿੱਤੀ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਲਈ ਕੀਤੇ ਉਪਰਾਲਿਆਂ ਨੂੰ ਕਿਸਾਨਾਂ ਨੇ ਸਵੀਕਾਰ ਕੀਤਾ ਹੈ ਅਤੇ ਵਿਭਾਗ ਦੀ ਸਲਾਹ ਮੰਨ ਕੇ ਨਰਮੇ ਅਤੇ ਬਾਸਮਤੀ ਦੀ ਕਾਸ਼ਤ ਨੂੰੂ ਤਰਜੀਹ ਦਿੱਤੀ ਹੈ ਜਿਸ ਨਾਲ ਇਹ ਸਫਲਤਾ ਹਾਸਲ ਹੋਈ ਹੈ। ਉਨ੍ਹਾਂ ਨੇ ਇਸ ਲਈ ਜ਼ਿਲ੍ਹੇ ਦੇ ਸੂਝਵਾਨ ਕਿਸਾਨਾਂ ਨੂੰ ਵਧਾਈ ਵੀ ਦਿੱਤੀ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ: ਬਰਾੜ ਨੇ ਦੱਸਿਆ ਕਿ ਪਿਛਲੇ ਸਾਲ ਝੋਨੇ ਹੇਠ ਰਕਬਾ 1.07 ਲੱਖ ਹੈਕਟੇਅਰ ਸੀ ਜੋ ਕਿ ਇਸ ਵਾਰ ਘੱਟ ਕੇ 78 ਹਜ਼ਾਰ ਹੈਕਟੇਅਰ ਰਹਿ ਗਿਆ ਹੈ। ਜਦਕਿ ਨਰਮਾ ਪਿਛਲੇ ਸਾਲ ਦੇ 52,000 ਹੈਕਟੇਅਰ ਤੋਂ ਵੱਧ ਕੇ 72,011 ਹੈਕਟੇਅਰ ਹੋ ਗਿਆ ਹੈ। ਇਸੇ ਤਰਾਂ ਬਾਸਮਤੀ ਹੇਠ ਰਕਬਾ ਪਿਛਲੇ ਸਾਲ ਦੇ 51,000 ਹੈਕਟੇਅਰ ਦੇ ਮੁਕਾਬਲੇ ਵੱਧ ਕੇ 60 ਹਜ਼ਾਰ ਹੈਕਟੇਅਰ ਹੋਣ ਜਾ ਰਿਹਾ ਹੈ। ਇਸ ਤੋਂ ਬਿਨਾਂ ਪਾਣੀ ਦੀ ਬੱਚਤ ਵਾਲੀ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਤਕਨੀਕ ਨੂੰ ਵੀ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਨੂੰ ਹੁੰਗਾਰਾ ਦਿੱਤਾ ਹੈ ਅਤੇ ਇਸ ਤਕਨੀਕ ਨਾਲ ਜ਼ਿਲ੍ਹੇ ਵਿਚ 11,599 ਹੈਕਟੇਅਰ ਰਕਬੇ ਵਿਚ ਬਿਜਾਈ ਹੋਈ ਹੈ। ਇਸ ਤਕਨੀਕ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ ਉਥੇ ਹੀ ਕਿਸਾਨਾਂ ਨੂੰ 3500 ਤੋਂ 4000 ਰੁਪਏ ਤੱਕ ਦੀ ਹੋਰ ਬੱਚਤ ਵੀ ਹੁੰਦੀ ਹੈ। ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਕਰਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਵਿਭਾਗ ਨੇ ਇਸ ਸੀਜਨ ਦੌਰਾਨ ਪਿੰਡ ਪੱਧਰ ਦੇ 487, ਬਲਾਕ ਪੱਧਰ ਦੇ 5 ਅਤੇ ਜ਼ਿਲ੍ਹਾ ਪੱਧਰ ਦਾ ਇਕ ਕੈਂਪ ਲਗਾਇਆ ਹੈ। ਇਸ ਮੌਕੇ ਬੀ.ਟੀ.ਐਮ. ਪਰਮਵੀਰ ਸਿੰਘ ਸੰਧੂ ਭੰਗੇਵਾਲਾ, ਡਾ: ਅਮਰਦੀਪ ਕੌਰ, ਜਗਤਾਰ ਸ਼ਰਮਾ ਦੋਦਾ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਨਰਮੇ ਦੀ ਫ਼ਸਲ ਉੱਤਮ ਸਥਿਤੀ 'ਚ, ਹਾਲੇ ਨਹੀਂ ਕਿਸੇ ਛਿੜਕਾਅ ਦੀ ਜ਼ਰੂਰਤ
ਮੁੱਖ ਖੇਤੀਬਾੜੀ ਅਫ਼ਸਰ ਸ: ਬਲਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਵਿਭਾਗ ਵਲੋਂ ਨਰਮੇ ਦੀ ਫ਼ਸਲ ਤੇ ਕੀੜਿਆਂ ਦੇ ਹਮਲੇ ਦੀ ਨਿਗਰਾਨੀ ਲਈ 28 ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਹਰੇਕ ਟੀਮ 5 ਪਿੰਡਾਂ ਦਾ ਦੌਰਾ ਕਰਕੇ ਨਰਮੇ ਦੀ ਫ਼ਸਲ ਦਾ ਨਿਰੀਖਣ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਨਰਮੇ ਦੀ ਫ਼ਸਲ ਇਸ ਸਮੇਂ ਬਹੁਤ ਚੰਗੀ ਖੜੀ ਹੈ ਅਤੇ ਕਿਸੇ ਵੀ ਕੀੜੇ ਦਾ ਹਮਲਾ ਆਰਥਿਕ ਨੁਕਸਾਨ ਦੀ ਕਗਾਰ ਤੋਂ ਵੱਧ ਨਹੀਂ ਹੈ ਅਤੇ ਮਿੱਤਰ ਕੀੜੇ ਭਰਪੂਰ ਮਾਤਰਾ ਵਿਚ ਹਨ। ਇਸ ਲਈ ਫਿਲਹਾਲ ਕਿਸਾਨਾਂ ਨੂੰ ਨਰਮੇ ਤੇ ਕਿਸੇ ਵੀ ਕੀਟਨਾਸ਼ਕ ਦੇ ਛਿੜਕਾਅ ਦੀ ਜ਼ਰੂਰਤ ਨਹੀਂ ਹੈ।
ਨਰਮੇ ਤੇ ਮੱਕੀ ਨੂੰ ਕੀਤਾ ਉਤਸ਼ਾਹਿਤ
ਮੁੱਖ ਖੇਤੀਬਾੜੀ ਅਫ਼ਸਰ ਸ: ਬਲਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਰਕਾਰ ਵਲੋਂ ਜ਼ਿਲ੍ਹੇ ਵਿਚ ਮੱਕੀ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ 200 ਹੈਕਟੇਅਰ ਦੇ ਟੀਚੇ ਦੇ ਮੁਕਾਬਲੇ 177 ਹੈਕਟੇਅਰ ਬਿਜਾਈ ਹੋ ਗਈ ਹੈ। ਮੱਕੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵਿਭਾਗ ਆਰਥਿਕ ਮਦਦ ਕਰਦਾ ਹੈ। ਜਦ ਕਿ 1-1 ਹੈਕਟੇਅਰ ਦੇ 37 ਮੱਕੀ ਦੇ ਪ੍ਰਦਰਸ਼ਨੀ ਪਲਾਂਟ ਵੀ ਜ਼ਿਲ੍ਹੇ ਵਿਚ ਲਗਾਏ ਗਏ ਹਨ। ਇਸੇ ਤਰਾਂ ਨਰਮੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ 25-25 ਏਕੜ ਦੇ 79 ਕਲਸਟਰ ਜ਼ਿਲ੍ਹੇ ਵਿਚ ਪ੍ਰਦਰਸ਼ਨੀ ਕਲਸਟਰ ਵਜੋਂ ਲਗਾਏ ਗਏ ਹਨ ਜਿਨ੍ਹਾਂ ਵਿਚ ਹਰੇਕ ਕਲਸਟਰ ਨੂੰ 70 ਹਜ਼ਾਰ ਰੁਪਏ ਦੀ ਮਦਦ ਸਰਕਾਰ ਵੱਲੋਂ ਦਿੱਤੀ ਜਾਵੇਗੀ। ਸ: ਬਰਾੜ ਨੇ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਕਣਕ ਬੀਜ ਸਬਸਿਡੀ ਦੇ ਵੀ 1.16 ਕਰੋੜ ਰੁਪਏ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪਾਏ ਜਾ ਚੁੱਕੇ ਹਨ।
ਝੋਨੇ ਦੀ ਪਰਾਲੀ ਪ੍ਰਬੰਧਨ ਵਾਲੇ ਸੰਦਾਂ ਤੇ ਵਿਭਾਗ ਦੇ ਰਿਹੈ ਸਬਸਿਡੀ-
ਮੁੱਖ ਖੇਤੀਬਾੜੀ ਅਫ਼ਸਰ ਸ: ਬਲਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਵਿਭਾਗ ਵਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਾਲੇ ਸੰਦਾਂ ਦੇ ਇਕਹਰੇ ਕਿਸਾਨਾਂ ਨੂੰ 50 ਫ਼ੀਸਦੀ ਅਤੇ ਸਮੂਹ ਵਿਚ ਕੰਮ ਕਰਨ ਵਾਲੇ ਕਿਸਾਨਾਂ ਨੂੰ 80 ਫ਼ੀਸਦੀ ਦੀ ਦਰ ਨਾਲ ਸਬਸਿਡੀ ਦੇਣ ਲਈ ਅਰਜ਼ੀਆਂ ਲਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਇਸ ਲਈ ਵਿਭਾਗ ਨਾਲ ਰਾਬਤਾ ਕਰ ਸਕਦੇ ਹਨ। ਖੇਤੀਬਾੜੀ ਵਿਸਥਾਰ ਅਫ਼ਸਰ ਜਗਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਇਸ ਸਕੀਮ ਤਹਿਤ 8.11 ਕਰੋੜ ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਖੇਤੀ ਸੰਦਾਂ ਦੀ ਖ਼ਰੀਦ ਤੇ ਇਸ ਜ਼ਿਲ੍ਹੇ ਵਿਚ ਦਿੱਤੀ ਗਈ ਹੈ।

ਨਸ਼ਾ ਵਿਰੋਧੀ ਐਕਸ਼ਨ ਕਮੇਟੀ ਨੇ ਦੋ ਹੋਰ ਨਸ਼ਾ ਕਰਦੇ ਨੌਜਵਾਨ ਪੁਲਿਸ ਹਵਾਲੇ ਕੀਤੇ

ਗਿੱਦੜਬਾਹਾ, 11 ਜੁਲਾਈ (ਬਲਦੇਵ ਸਿੰਘ ਘੱਟੋਂ)-ਪਿੰਡ ਕੋਟਲੀ ਦੇ ਨੌਜਵਾਨਾਂ ਵਲੋਂ ਬਣਾਈ ਗਈ 'ਨਸ਼ਾ ਵਿਰੋਧੀ ਐਕਸ਼ਨ ਕਮੇਟੀ' ਵਲੋਂ ਵਰਤੀ ਜਾ ਰਹੀ ਚੌਕਸੀ ਨਾਲ 'ਚਿੱਟੇ' ਦਾ ਸੇਵਨ ਕਰ ਰਹੇ ਦੋ ਹੋਰ ਨੌਜਵਾਨਾਂ ਨੂੰ ਰੰਗੇ ਹੱਥੀਂ ਫੜ ਕੇ ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ...

ਪੂਰੀ ਖ਼ਬਰ »

ਸੜਕਾਂ ਦੇ ਆਸ-ਪਾਸ ਪਏ ਗੰਦਗੀ ਦੇ ਢੇਰਾਂ ਅਤੇ ਖੱਡਿਆਂ ਕਾਰਨ ਰਾਹਗੀਰ ਪ੍ਰੇਸ਼ਾਨ

ਰੁਪਾਣਾ, 11 ਜੁਲਾਈ (ਜਗਜੀਤ ਸਿੰਘ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਆਸ-ਪਾਸ ਸ਼ਹਿਰਾਂ ਅਤੇ ਪਿੰਡਾਂ ਨੂੰ ਜਾਣ ਵਾਲੀਆਂ ਮੇਨ ਅਤੇ ਸੰਪਰਕ ਸੜਕਾਂ ਦੇ ਆਸ-ਪਾਸੇ ਥਾਂ-ਥਾਂ ਗੰਦਗੀ ਦੇ ਢੇਰ ਅਤੇ ਵੱਡੇ-ਵੱਡੇ ਖੱਡੇ ਬਣੇ ਹੋਏ ਹਨ, ਜਿਸ ਕਰਕੇ ਇਨ੍ਹਾਂ ਸੜਕ ਤੇ ਸਫ਼ਰ ਕਰਨ ...

ਪੂਰੀ ਖ਼ਬਰ »

ਕਿਸਾਨ ਸਨਮਾਨ ਨਿਧੀ ਸਕੀਮ ਲੈਣ ਸਬੰਧੀ ਕਿਸਾਨਾਂ ਨੂੰ ਆ ਰਹੀ ਹਨ ਦਿੱਕਤਾਂ

ਮੰਡੀ ਬਰੀਵਾਲਾ, 11 ਜੁਲਾਈ (ਨਿਰਭੋਲ ਸਿੰਘ)-ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ ਤਹਿਤ ਕਿਸਾਨ ਪਰਿਵਾਰਾਂ ਜਿਨ੍ਹਾਂ ਕੋਲ ਖੇਤੀਬਾੜੀ ਜ਼ਮੀਨ ਦੀ ਮਲਕੀਅਤ ਹੈ ਨੂੰ ਸਾਲਾਨਾ 6000 ਹਜ਼ਾਰ ਰੁਪਏ ਅਤੇ ਹਰ ਚਾਰ ਮਹੀਨੇ ਬਾਅਦ 2000 ਰੁਪਏ ਦੇ ਹਿਸਾਬ ਨਾਲ ਉਨ੍ਹਾਂ ਦੇ ਬੱਚਤ ...

ਪੂਰੀ ਖ਼ਬਰ »

ਨਰਮਾ ਅਤੇ ਬਾਸਮਤੀ ਹੇਠ ਰਕਬਾ ਵਧਿਆ-ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨੇ ਕੀਤੀ ਨਵੀਂ ਪਹਿਲ, ਝੋਨੇ ਹੇਠੋਂ 29 ਹਜ਼ਾਰ ਹੈਕਟੇਅਰ ਰਕਬਾ ਘਟਾਇਆ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਖੇਤੀ ਵਿਭਿੰਨਤਾ 'ਚ ਵੱਡਾ ਮਾਰਕਾ ਮਾਰਿਆ ਹੈ | ਇਸ ਸਾਲ ਝੋਨੇ ਹੇਠੋਂ ਰਕਬਾ ਪਿਛਲੇ ਸਾਲ ਦੇ ਮੁਕਾਬਲੇ 29 ਹਜ਼ਾਰ ਹੈਕਟੇਅਰ ਘੱਟ ਗਿਆ ਹੈ | ਇਹ ਜਾਣਕਾਰੀ 'ਮੀਡੀਆ ਨਾਲ ...

ਪੂਰੀ ਖ਼ਬਰ »

ਨੌਜਵਾਨ ਭਾਰਤ ਸਭਾ ਵਲੋਂ ਥਾਣੇ ਦਾ ਘਿਰਾਓ ਮੁਲਤਵੀ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹੇ ਦੇ ਇਕ ਪਿੰਡ ਵਿਚ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਮੁੱਖ ਦੋਸ਼ੀ ਨੂੰ ਥਾਣੇ ਦੇ ਘਿਰਾਓ ਦਾ ਨੋਟਿਸ ਦੇਣ ਮਗਰੋਂ ਗਿ੍ਫ਼ਤਾਰ ਕਰਨ ਕਰਕੇ ਅੱਜ 11 ਜੁਲਾਈ ਦਾ ਰੋਸ ਪ੍ਰਦਰਸ਼ਨ ਮੁਲਤਵੀ ਕਰਕੇ ਪਿੰਡ ਵਿਚ ...

ਪੂਰੀ ਖ਼ਬਰ »

ਕਾਰ ਨੂੰ ਲੱਗੀ ਅੱਗ

ਗਿੱਦੜਬਾਹਾ, 11 ਜੁਲਾਈ (ਬਲਦੇਵ ਸਿੰਘ ਘੱਟੋਂ)-ਅੱਜ ਤੜਕਸਾਰ ਗਿੱਦੜਬਾਹਾ-ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਪਿੰਡ ਭਾਰੂ ਅਤੇ ਕੋਟਭਾਈ ਦੇ ਵਿਚਕਾਰ ਇਕ ਅਣਪਛਾਤੀ ਕਾਰ ਨੂੰ ਲੱਗ ਲੱਗਣ ਦਾ ਸਮਾਚਾਰ ਹੈ | ਕਾਰ ਨੂੰ ਅੱਗ ਲੱਗਣ ਦੇ ਕਾਰਨਾਂ ਬਾਰੇ ਖੁਲਾਸਾ ਨਹੀਂ ਹੋ ਸਕਿਆ | ...

ਪੂਰੀ ਖ਼ਬਰ »

ਨਸ਼ੇ ਜ਼ਿੰਦਗੀ ਨਾਲੋਂ ਤੋੜਦੇ ਹਨ, ਖੇਡਾਂ ਜ਼ਿੰਦਗੀ ਨਾਲ ਜੋੜਦੀਆਂ ਹਨ-ਡੀ.ਐੱਸ.ਪੀ.

ਮਲੋਟ, 11 ਜੁਲਾਈ (ਪਾਟਿਲ)-ਪੰਜਾਬ ਸਰਕਾਰ ਦੁਆਰਾ ਚਲਾਏ ਮਿਸ਼ਨ ਨਸ਼ਾ ਮੁਕਤ ਪੰਜਾਬ ਤਹਿਤ ਡੀ.ਐੱਸ.ਪੀ ਮਲੋਟ ਭੁਪਿੰਦਰ ਸਿੰਘ ਵਲੋਂ ਪਾਵਰ ਜਿੰਮ ਔਲਖ (ਸਦਰ ਮਲੋਟ) ਵਿਖੇ ਪ੍ਰਵੀਨ ਬੌਕਸਰ ਵਲੋਂ ਕਰਵਾਏ ਗਏ ਬੌਕਸਿੰਗ ਚੈਂਪੀਅਨ ਸਪੋਰਟ ਟੂਰਨਾਮੈਂਟ ਵਿਚ ਭਾਗ ਲੈਣ ਵਾਲੇ ...

ਪੂਰੀ ਖ਼ਬਰ »

ਪਾਵਰਕਾਮ ਵਲੋਂ ਸਹਾਇਕ ਲਾਈਨਮੈਨਾਂ ਨਾਲ ਧੱਕੇਸ਼ਾਹੀ ਦੀ ਨਿਖੇਧੀ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ)-ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਹਲਕਾ ਸ੍ਰੀ ਮੁਕਤਸਰ ਸਾਹਿਬ ਵਲੋਂ ਪੰਜਾਬ ਰਾਜ ਪਾਵਰਕਾਮ ਲਿਮਟਿਡ ਵਲੋਂ ਸੀ.ਆਰ.ਏ. 289/16 ਅਧੀਨ ਭਰਤੀ ਕੀਤੇ ਸਹਾਇਕ ਲਾਈਨਮੈਨਾਂ ਦੀ ਤਨਖ਼ਾਹ ਵਿਚ ਕੀਤੀ ਗਈ ਕਟੌਤੀ ਦੀ ...

ਪੂਰੀ ਖ਼ਬਰ »

ਸੀਵਰੇਜ ਦੇ ਨੰਗੇ ਹੋਲ ਢਕਣ ਦੀ ਮੰਗ

ਮੰਡੀ ਬਰੀਵਾਲਾ, 11 ਜੁਲਾਈ (ਨਿਰਭੋਲ ਸਿੰਘ)-ਸੁਰਿੰਦਰ ਕੁਮਾਰ, ਰਣਬੀਰ ਸਿੰਘ, ਰਾਜਵਿੰਦਰ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰੀਵਾਲਾ ਵਿਚ ਕਈ ਜਗ੍ਹਾ 'ਤੇ ਸੀਵਰੇਜ ਦੇ ਨੰਗੇ ਹੋਲ ਪਏ ਹਨ | ਉਨ੍ਹਾਂ ਕਿਹਾ ਕਿ ਨੰਗੇ ਹੋਲ ਕਾਰਨ ਹਾਦਸਿਆਂ ਦਾ ਡਰ ਰਹਿੰਦਾ ਹੈ | ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਮੁਕਾਬਲੇ 15 ਤੋਂ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀਮਤੀ ਅਨਿੰਦਰਵੀਰ ਕੌਰ ਬਰਾੜ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਚਾਰ ਜ਼ਿਲਿ੍ਹਆਂ ਦੀ ਮੀਟਿੰਗ

ਦੋਦਾ, 11 ਜੁਲਾਈ (ਰਵੀਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਚਾਰ ਜ਼ਿਲਿ੍ਹਆਂ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਜੋਗਿੰਦਰ ਸਿੰਘ ਰੱਤਾਥੇੜ, ਮੋਹਨ ਸਿੰਘ ਵਾੜਾ ਭਾਈਕਾ ਦੀ ਪ੍ਰਧਾਨਗੀ 'ਚ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਪਿੰਡ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਲਾਇਆ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸਰਕਾਰੀ ਮਿਡਲ ਸਕੂਲ ਮੋਤਲੇਵਾਲਾ ਵਿਖੇ ਨਸ਼ਾ ਵਿਰੋਧੀ ਅਤੇ ਮਾਨਸਿਕ ਰੋਗਾਂ ਸਬੰਧੀ ਜਾਗਰੂਕਤਾ ਸੈਮੀਨਾਰ ਲਾਇਆ ਗਿਆ | ਇਸ ਮੌਕੇ ਗੁਰਨਾਮ ਸਿੰਘ ਮਨੋਵਿਗਿਆਨੀ ਤੇ ਸੋਸ਼ਲ ਵਰਕਰ ਸਿਵਲ ਹਸਪਤਾਲ ਸ੍ਰੀ ...

ਪੂਰੀ ਖ਼ਬਰ »

ਆਦਰਸ਼ ਸੀਨੀਅਰ ਸੈਕੰਡਰੀ ਸਕੂਲ 'ਚ ਵਣ ਮਹਾਂਉਤਸਵ ਮਨਾਇਆ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ)- ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੀਰਵਾਲੀ ਭੰਗੇਵਾਲਾ ਵਿਖੇ ਪਿ੍ੰਸੀਪਲ ਸ੍ਰੀਮਤੀ ਬਲਵੀਰ ਕੌਰ ਸੰਧੂ ਦੀ ਅਗਵਾਈ ਵਿਚ ਵਣ ਮਹਾਂਉਤਸਵ ਮਨਾਇਆ ਗਿਆ | ਇਸ ਮੌਕੇ ਜੰਗਲਾਤ ਵਿਭਾਗ ਵਲੋਂ ਕਰੀਬ 550 ਬੂਟੇ ਸਕੂਲ ਵਿਚ ...

ਪੂਰੀ ਖ਼ਬਰ »

ਜੈਦਕਾ ਇੰਸਟੀਚਿਊਟ ਨੇ ਕੈਨੇਡਾ ਦੇ 3 ਸਟੱਡੀ ਵੀਜ਼ੇ ਲਗਵਾਏ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਨਜ਼ਦੀਕ ਸਥਿਤ ਜੈਦਕਾ ਇੰਸਟੀਚਿਊਟ ਨੇ ਜਨਵਰੀ ਸੈਸ਼ਨ ਲਈ ਕੈਨੇਡਾ ਦੇ 3 ਸਟੱਡੀ ਵੀਜ਼ੇ ਲਗਵਾਏ ਹਨ | ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਹਰਿੰਦਰ ...

ਪੂਰੀ ਖ਼ਬਰ »

ਕਾਲਜ ਟੀਚਰਜ਼ ਯੂਨੀਅਨ ਦਾ ਵਫ਼ਦ ਉੱਚ ਸਿੱਖਿਆ ਮੰਤਰੀ ਨੂੰ ਮਿਲਿਆ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯੂ.) ਦਾ ਇਕ ਵਫ਼ਦ ਆਪਣੀਆਂ ਮੰਗਾਂ ਸਬੰਧੀ ਸੂਬਾ ਪ੍ਰਧਾਨ ਬ੍ਰਹਮਵੇਦ ਸ਼ਰਮਾ ਦੇ ਅਗਵਾਈ ਵਿਚ ਉੱਚ ਸਿੱਖਿਆ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ...

ਪੂਰੀ ਖ਼ਬਰ »

ਜਨਤਕ ਸੇਵਾਵਾਂ ਦਾ ਲਾਭ ਮਿਲਣ 'ਚ ਦੇਰੀ ਨਾ ਹੋਵੇ- ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-'ਜਨਤਕ ਸੇਵਾਵਾਂ ਲਈ ਵੱਖ-ਵੱਖ ਵਿਭਾਗਾਂ ਕੋਲ ਪਈਆਂ ਲੋਕਾਂ ਦੀਆਂ ਅਰਜ਼ੀਆਂ ਦਾ ਢੁਕਵੇਂ ਸਮੇਂ ਅੰਦਰ ਨਿਬੇੜਾ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਮਿਲਣ 'ਚ ...

ਪੂਰੀ ਖ਼ਬਰ »

ਐਸ.ਡੀ.ਐਮ. ਵਲੋਂ ਨਸ਼ਾ ਛੁਡਾਊ ਕੇਂਦਰ ਦਾ ਅਚਨਚੇਤ ਨਿਰੀਖਣ

ਮਲੋਟ, 11 ਜੁਲਾਈ (ਪਾਟਿਲ)-ਉਪ ਮੰਡਲ ਮੈਜਿਸਟ੍ਰੇਟ ਮਲੋਟ ਗੋਪਾਲ ਸਿੰਘ ਵਲੋਂ ਨਸ਼ਾ ਛੁਡਾਊ ਕੇਂਦਰ ਮਲੋਟ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਉਨ੍ਹਾਂ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਨਸ਼ਾ ਪੀੜਤ ਲੋਕਾਂ ਲਈ ਸਹੂਲਤਾਂ ਦਾ ਨਿਰੀਖਣ ਕੀਤਾ ਅਤੇ ਨਸ਼ਾ ਪੀੜਤ ਨੌਜਵਾਨਾਂ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਲਈ ਪ੍ਰੇਰਿਆ

ਮਲੋਟ, 11 ਜੁਲਾਈ (ਪਾਟਿਲ)-ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਐੱਮ.ਕੇ. ਅਰਾਵਿੰਦ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਅਤੇ ਸਰਕਾਰੀ ...

ਪੂਰੀ ਖ਼ਬਰ »

ਵਿਸ਼ਵ ਆਬਾਦੀ ਦਿਵਸ ਮਨਾਇਆ

ਲੰਬੀ, 11 ਜੁਲਾਈ (ਮੇਵਾ ਸਿੰਘ)-ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਅਤੇ ਡਾ: ਜਗਦੀਪ ਚਾਵਲਾ ਐੱਸ.ਐੱਮ.ਓ. ਲੰਬੀ ਦੀ ਅਗਵਾਈ ਵਿਚ ਸੀ.ਐੱਚ.ਸੀ. ਲੰਬੀ ਵਿਖੇ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ | ਪਲੇਨਿੰਗ ਕੈਂਪਾਂ ਬਾਰੇ ਹਰਮਿੰਦਰ ਕੌਰ ਬੀ.ਈ.ਈ., ਡਾ: ਸ਼ਕਤੀਪਾਲ, ਡਾ: ਅਜੇ ...

ਪੂਰੀ ਖ਼ਬਰ »

ਅਦਾਲਤਾਂ 'ਚ ਪੰਜਾਬੀ ਭਾਸ਼ਾ ਦੀ ਵਰਤੋਂ 'ਤੇ ਪਾਬੰਦੀ ਦਾ ਫ਼ੈਸਲਾ ਮੰਦਭਾਗਾ-ਐਡ. ਹਰਦੀਪ ਸਿੰਘ ਭੰਗਾਲ

ਗਿੱਦੜਬਾਹਾ, 11 ਜੁਲਾਈ (ਬਲਦੇਵ ਸਿੰਘ ਘੱਟੋਂ)-ਪੰਜਾਬ ਦੀਆਂ ਅਦਾਲਤਾਂ ਵਿਚ ਪੰਜਾਬੀ ਭਾਸ਼ਾ 'ਤੇ ਪਾਬੰਦੀ ਲਾਉਣ ਲਈ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਦੀ ਨਿੰਦਿਆ ਕਰਦਿਆਂ ਬਾਰ ਐਸੋਸੀਏਸ਼ਨ ਗਿੱਦੜਬਾਹਾ ਦੇ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਭੰਗਾਲ, ਸਾਬਕਾ ਪ੍ਰਧਾਨ ...

ਪੂਰੀ ਖ਼ਬਰ »

ਵਿਸ਼ਵ ਆਬਾਦੀ ਦਿਵਸ ਦੇ ਸਬੰਧ 'ਚ ਕੱਢੀ ਜਾਗਰੂਕਤਾ ਰੈਲੀ

ਮਲੋਟ, 11 ਜੁਲਾਈ (ਪਾਟਿਲ)-ਵਿਸ਼ਵ ਆਬਾਦੀ ਦਿਵਸ ਦੇ ਸਬੰਧ ਵਿਚ ਗੁਰੂ ਤੇਗ਼ ਬਹਾਦਰ ਖ਼ਾਲਸਾ ਪਬਲਿਕ ਸੀਨੀ: ਸੈਕੰ: ਸਕੂਲ ਦੀਆਂ ਐੱਨ.ਸੀ.ਸੀ. ਦੀਆਂ ਵਿਦਿਆਰਥਣਾਂ ਵਲੋਂ ਇਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿਚ ਵੱਧ ਰਹੀ ਆਬਾਦੀ ਦੇ ਕਾਬੂ ਪਾਉਣ ਲਈ ਲੋਕਾਂ ਨੂੰ ...

ਪੂਰੀ ਖ਼ਬਰ »

ਪਨਸਪ ਮਹਿਕਮੇ 'ਚ ਠੇਕੇ ਅਧੀਨ ਸਕਿਉਰਿਟੀ ਗਾਰਡਾਂ ਵਲੋਂ ਤਨਖ਼ਾਹ ਜਾਰੀ ਕਰਨ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਹਰਮਹਿੰਦਰ ਪਾਲ)-ਪੰਜਾਬ ਰਾਜ 'ਚ ਠੇਕੇਦਾਰੀ ਸਿਸਟਮ ਦੇ ਅਧੀਨ ਕੰਮ ਕਰ ਰਹੇ ਮੁਲਾਜ਼ਮ ਦੇ ਸ਼ੋਸ਼ਣ ਦੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ | ਅਜਿਹਾ ਹੀ ਇੱਕ ਮਾਮਲਾ ਮੁਕਤਸਰ 'ਚ ਪਨਸਪ ਮਹਿਕਮੇ 'ਚ ਠੇਕੇ ਦੇ ਅਧੀਨ ਕੰਮ ਕਰ ਰਹੇ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ ਦੋ ਕਾਬੂ

ਮਲੋਟ, 11 ਜੁਲਾਈ (ਗੁਰਮੀਤ ਸਿੰਘ ਮੱਕੜ)-ਪੁਲਿਸ ਟੀਮ ਨੇ ਬੀਤੇ ਦਿਨੀਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਅਤੇ ਪਿੰਡ ਤਰਖਾਣ ਵਾਲਾ ਤੋਂ ਇਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ | ਨਗਰ ਕੌਾਸਲ ਦੇ ਸੈਨਟਰੀ ਇੰਸਪੈਕਟਰ ਰਾਜ ...

ਪੂਰੀ ਖ਼ਬਰ »

ਸੜਕ 'ਤੇ ਮੀਂਹ ਨਾਲ ਬਣੇ ਖੱਡੇ ਬਣ ਰਹੇ ਹਨ ਹਾਦਸਿਆਂ ਦਾ ਕਾਰਨ

ਮੰਡੀ ਲੱਖੇਵਾਲੀ, 11 ਜੁਲਾਈ (ਮਿਲਖ ਰਾਜ)-ਲੱਖੇਵਾਲੀ ਤੋਂ ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਗ 'ਤੇ ਪਿੰਡ ਚੱਕ ਮਦਰੱਸਾ ਦੀ ਅਨਾਜ ਮੰਡੀ ਕੋਲ ਮੀਂਹ ਕਾਰਨ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਵੱਡੇ-ਵੱਡੇ ਖੱਡੇ ਬਣ ਚੁੱਕੇ ਹਨ, ਜਿਸ ਕਾਰਨ ਸੜਕ ਉੱਪਰੋਂ ਲੰਘਦੇ ਇਸ ਇਲਾਕੇ ਦੇ ...

ਪੂਰੀ ਖ਼ਬਰ »

ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਯੂਨੀਅਨ ਵਲੋਂ ਧਰਨਾ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ)-ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਯੂਨੀਅਨ ਪੰਜਾਬ ਵਲੋਂ ਸਿਵਲ ਸਰਜਨ ਦਫ਼ਤਰ ਮੂਹਰੇ ਧਰਨਾ ਲਾਇਆ ਗਿਆ, ਜਿਸ ਉਪਰੰਤ ਸਿਵਲ ਸਰਜਨ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਾਪਿਆ ਗਿਆ | ਯੂਨੀਅਨ ...

ਪੂਰੀ ਖ਼ਬਰ »

ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਮਾਡਲ ਟਾਊਨ ਮੁਹੱਲੇ 'ਚ ਲੱਗੇ ਖੁੱਲ੍ਹੇ ਮੀਟਰ ਬਕਸੇ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਮਾਡਲ ਟਾਊਨ ਦੀ ਗਲੀ ਨੰਬਰ 4 ਅਤੇ ਸਾਢੇ 4 ਵਿਖੇ ਕਈ ਮੀਟਰ ਬਕਸੇ ਖੁੱਲ੍ਹੇ ਪਏ ਹਨ, ਜੋ ਕਿ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਜ਼ਮੀਨ 'ਤੇ ਟਿਕਾਏ ਹੋਏ ਇਹ ਬਕਸੇ ਖੁੱਲ੍ਹੇ ਰਹਿੰਦੇ ...

ਪੂਰੀ ਖ਼ਬਰ »

ਸ਼ਾਮ ਲਾਲ ਨੇ ਨਾਇਬ ਤਹਿਸੀਲਦਾਰ ਲੰਬੀ ਵਜੋਂ ਚਾਰਜ ਸੰਭਾਲਿਆ

ਲੰਬੀ, 11 ਜੁਲਾਈ (ਮੇਵਾ ਸਿੰਘ)-ਸ਼ਾਮ ਲਾਲ ਨੇ ਨਾਇਬ ਤਹਿਸੀਲਦਾਰ ਲੰਬੀ ਵਜੋਂ ਬੀਤੇ ਦਿਨੀਂ ਆਪਣਾ ਚਾਰਜ ਸੰਭਾਲ ਲਿਆ ਹੈ | ਚਾਰਜ ਸੰਭਾਲਦਿਆਂ ਨਾਇਬ ਤਹਿਸੀਲਦਾਰ ਲੰਬੀ ਨੇ ਸਮੂਹ ਦਫ਼ਤਰੀ ਸਟਾਫ਼ ਨੂੰ ਹਦਾਇਤ ਕੀਤੀ ਕਿ ਸਬ ਤਹਿਸੀਲ ਲੰਬੀ ਵਿਖੇ ਆਪਣਾ ਘਰੇਲੂ ਕੰਮ ਧੰਦਾ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸ ਯੂਨੀਅਨ ਦੀ ਵਰਕਿੰਗ ਕਮੇਟੀ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਹਰਮਹਿੰਦਰ ਪਾਲ)-ਟੈਕਨੀਕਲ ਸਰਵਿਸ ਯੂਨੀਅਨ ਦਿ ਡਿਵੀਜ਼ਨ ਵਰਕਿੰਗ ਕਮੇਟੀ ਦੀ ਮੀਟਿੰਗ ਪ੍ਰਧਾਨ ਬਰਜਿੰਦਰ ਕੁਮਾਰ ਸ਼ਰਮਾ ਦੀ ਪ੍ਰਧਾਨਗੀ 'ਚ ਹੋਈ | ਮੀਟਿੰਗ ਦੌਰਾਨ ਜੁਆਇੰਟ ਫੋਰਮ ਵਲੋਂ ਕੀਤੇ ਜਾ ਰਹੇ ਸੰਘਰਸ਼ 'ਤੇ ਚਾਨਣਾ ਪਾਇਆ ...

ਪੂਰੀ ਖ਼ਬਰ »

ਪੰਜਾਬ ਭੱਠਾ ਮਾਲਕ ਮੁਸ਼ਕਿਲਾਂ ਸਬੰਧੀ ਕੇਂਦਰੀ ਮੰਤਰੀ ਨੂੰ ਮਿਲੇ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਬਰਿਕ ਐਾਡ ਕਲਿਨ ਮਾਲਕ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਐਸੋਸੀਏਸ਼ਨ ਦੇ ਚੇਅਰਮੈਨ ਦਵਿੰਦਰ ਰਾਜਦੇਵ ਦੀ ਅਗਵਾਈ ਵਿਚ ਆਪਣੇ ਉਦਯੋਗ ਨਾਲ ਸਬੰਧਿਤ ਕੇਂਦਰੀ ਵਾਤਾਵਰਨ ...

ਪੂਰੀ ਖ਼ਬਰ »

ਕਲੱਬ ਵਲੋਂ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ

ਦੋਦਾ, 11 ਜੁਲਾਈ (ਰਵੀਪਾਲ)-'ਨਸ਼ੇ ਛੱਡੋ ਕੋਹੜ ਵੱਢੋ' 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਡਾ: ਸਾਧੂ ਸਿੰਘ ਹਮਦਰਦ ਯਾਦਗਾਰੀ ਸਪੋਰਟਸ ਅਤੇ ...

ਪੂਰੀ ਖ਼ਬਰ »

ਵਿਸ਼ਵ ਆਬਾਦੀ ਦਿਵਸ ਮਨਾਇਆ

ਦੋਦਾ, 11 ਜੁਲਾਈ (ਰਵੀਪਾਲ)-ਨਿਊ ਮਾਲਵਾ ਸੀਨੀਅਰ ਸੈਕੰਡਰੀ ਸਕੂਲ ਮੱਲਣ ਵਿਖੇ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ, ਜਿਸ ਵਿਚ ਪੂਨਮ ਰਾਣੀ ਅਤੇ ਪਿ੍ੰਸੀਪਲ ਕੁਲਵਿੰਦਰ ਬਰਾੜ ਵਲੋਂ ਬੱਚਿਆਂ ਨੂੰ ਵਿਸ਼ਵ ਵਿਚ ਵਧਦੀ ਆਬਾਦੀ ਦੇ ਨੁਕਸਾਨ ਅਤੇ ਵਿਸ਼ਵ ਤੇ ਇਸ ਕਾਰਨ ਆ ਰਹੇ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਵਿਸ਼ਵ ਆਬਾਦੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜ਼ਿਲ੍ਹਾ ਸਿਹਤ ਵਿਭਾਗ ਵਲੋਂ ਵਿਸ਼ਵ ਆਬਾਦੀ ਦਿਵਸ ਦੇ ਸਬੰਧ 'ਚ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ | ਇਸ ਮੌਕੇ ਸਿਵਲ ਸਰਜਨ ਡਾ: ਸੁਖਪਾਲ ਸਿੰਘ ...

ਪੂਰੀ ਖ਼ਬਰ »

ਮੰਡੀ ਬੋਰਡ ਵਰਕਰਜ਼ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਮਿਲਿਆ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ)-ਮੰਡੀ ਬੋਰਡ ਵਰਕਰਜ਼ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਕੁਮਾਰ ਭੋਲਾ ਦੀ ਅਗਵਾਈ ਵਿਚ ਜ਼ਿਲ੍ਹਾ ਮੰਡੀ ਅਫ਼ਸਰ ਕੁਲਬੀਰ ਸਿੰਘ ਮੱਤਾ ਨੂੰ ਮਿਲਿਆ | ਇਸ ਮੌਕੇ ...

ਪੂਰੀ ਖ਼ਬਰ »

ਲਗਾਤਾਰ ਵਧ ਰਹੀ ਆਬਾਦੀ ਹੀ ਦੇਸ਼ ਦੇ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ-ਡਾ: ਹਰਲੀਨ ਕੌਰ

ਗਿੱਦੜਬਾਹਾ, 11 ਜੁਲਾਈ (ਬਲਦੇਵ ਸਿੰਘ ਘੱਟੋਂ)-ਹਰ ਸਾਲ 11 ਜੁਲਾਈ ਨੂੰ ਮਨਾਏ ਜਾਣ ਵਾਲੇ ਵਿਸ਼ਵ ਅਬਾਦੀ ਦਿਹਾੜੇ 'ਤੇ ਅੱਜ ਸਥਾਨਕ ਡੀ.ਏ.ਵੀ. ਵੈਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਕ ਸਮਾਗਮ ਕੀਤਾ ਗਿਆ, ਜਿਸ 'ਚ ਸਿਵਲ ਹਸਪਤਾਲ ਗਿੱਦੜਬਾਹਾ ਦੇ ਕੈਂਸਰ ਮਾਹਿਰ ਡਾ: ਹਰਲੀਨ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੁਆਰਾ ਚਲਾਏ ਮਿਸ਼ਨ ਨਸ਼ਾ ਮੁਕਤ ਮੁਹਿੰਮ ਤਹਿਤ ਐੱਸ.ਐੱਸ.ਪੀ ਮਨਜੀਤ ਸਿੰਘ ਢੇਸੀ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਵਿਰੋਧੀ ਚੇਤਨਾ ਯੂਨਿਟ ਦੇ ਇੰਚਾਰਜ ਏ.ਐਸ.ਆਈ. ਗੁਰਾਂਦਿੱਤਾ ਸਿੰਘ ਵਲੋਂ ...

ਪੂਰੀ ਖ਼ਬਰ »

ਸਰਵਹਿੱਤਕਾਰੀ ਸਕੂਲ 'ਚ ਪਹੁੰਚੇ ਸਵਾਮੀ ਕਮਲਾਨੰਦ ਗਿਰੀ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਅਨੰਦ ਸ੍ਰੀ ਵਿਭੂਸ਼ਿਤ 1008 ਮਹਾਂਮੰਡਲੇਸ਼ਵਰ ਸਵਾਮੀ ਕਮਲਾ ਨੰਦ ਗਿਰੀ ਜੀ ਵਲੋਂ ਅੱਜ ਸਥਾਨਕ ਬੂੜਾ ਗੁੱਜਰ ਰੋਡ ਸਰਵਹਿੱਤਕਾਰੀ ਮੰਦਰ ਸਕੂਲ ਦਾ ਦੌਰਾ ਕੀਤਾ ਅਤੇ ...

ਪੂਰੀ ਖ਼ਬਰ »

ਨੌਜਵਾਨ ਪੀੜ੍ਹੀ ਨੂੰ ਆਪਣੇ ਮਾਤਾ-ਪਿਤਾ ਦੀ ਆਗਿਆ ਦਾ ਪਾਲਣ ਕਰਨਾ ਚਾਹੀਦੈ-ਸਵਾਮੀ ਕਮਲਾ ਨੰਦ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਅਨੰਦ ਸ੍ਰੀ ਵਿਭੂਸ਼ਿਤ 1008 ਮਹਾਂਮੰਡਲੇਸ਼ਵਰ ਸਵਾਮੀ ਕਮਲਾ ਨੰਦ ਗਿਰੀ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਤਾ-ਪਿਤਾ ਦੇਵਤਾ ਸਮਾਨ ਹੁੰਦੇ ਹਨ, ਇਸ ਲਈ ਨੌਜਵਾਨ ...

ਪੂਰੀ ਖ਼ਬਰ »

ਪੰਜਾਬ ਸਟੂਡੈਂਟਸ ਯੂਨੀਅਨ ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਸਟੂਡੈਂਟਸ ਯੂਨੀਅਨ ਦੀ ਮੀਟਿੰਗ ਸਥਾਨਕ ਸਰਕਾਰੀ ਕਾਲਜ ਵਿਖੇ ਹੋਈ, ਜਿਸ ਵਿਚ ਕਾਲਜ ਮੈਨੇਜਮੈਂਟ ਵਲੋਂ ਲਈਆਂ ਜਾ ਰਹੀਆਂ ਨਜਾਇਜ਼ ਫ਼ੀਸਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਸਾਹਿਬਚੰਦ ਵਿਖੇ ਜਾਗਰੂਕਤਾ ਸੈਮੀਨਾਰ

ਗਿੱਦੜਬਾਹਾ, 11 ਜੁਲਾਈ (ਬਲਦੇਵ ਸਿੰਘ ਘੱਟੋਂ)-ਇੱਥੋਂ ਨੇੜਲੇ ਪਿੰਡ ਸਾਹਿਬਚੰਦ ਦੇ ਸਰਕਾਰੀ ਹਾਈ ਸਕੂਲ ਵਿਚ ਸਮੂਹ ਸਕੂਲ ਸਟਾਫ਼, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਸਮਾਜ ਸੇਵੀ ਸੰਸਥਾ ਡਾ: ਸਾਧੂ ਸਿੰਘ ਹਮਦਰਦ ਯਾਦਗਾਰੀ ਸਪੋਰਟਸ ਅਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX