ਤਾਜਾ ਖ਼ਬਰਾਂ


ਪਟਿਆਲਾ ਦੇ ਸਮਾਣਾ 'ਚ ਕੋਰੋਨਾ ਨੇ ਦਿੱਤੀ ਦਸਤਕ, ਇੱਕ ਡਰਾਈਵਰ ਦੀ ਰਿਪੋਰਟ ਆਈ ਪਾਜ਼ੀਟਿਵ
. . .  24 minutes ago
ਸਮਾਣਾ (ਪਟਿਆਲਾ), 3 ਜੂਨ (ਸਾਹਿਬ ਸਿੰਘ) - ਬੁੱਧਵਾਰ ਦੀ ਸਵੇਰ ਸਮਾਣਾ 'ਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਕੋਰੋਨਾ ਦਾ ਪੂਰੇ ਹਲਕੇ ਵਿਚ ਕੋਈ ਮਰੀਜ਼ ਨਹੀਂ ਸੀ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸਮਾਣਾ ਵਾਸੀ ਪੀੜਤ ਵਿਅਕਤੀ ਦਿੱਲੀ ਤੋਂ ਇੱਥੇ ਆਇਆ ਸੀ। ਉਸ ਦਾ ਸਿਹਤ ਵਿਭਾਗ...
ਮਹਾਰਾਸ਼ਟਰ ਦੇ ਤੱਟੀ ਇਲਾਕਿਆਂ ਨਾਲ ਟਕਰਾਇਆ ਚੱਕਰਵਾਤੀ ਤੂਫ਼ਾਨ 'ਨਿਸਰਗ'
. . .  36 minutes ago
ਮੁੰਬਈ, 3 ਜੂਨ- ਚੱਕਰਵਾਤੀ ਤੂਫ਼ਾਨ 'ਨਿਸਰਗ' ਮਹਾਰਾਸ਼ਟਰ ਦੇ ਤੱਟੀ ਇਲਾਕਿਆਂ ਨਾਲ ਟਕਰਾਅ ਗਿਆ ਹੈ। ਤੂਫ਼ਾਨ ਮੁੰਬਈ ਦੇ ਅਲੀਬਾਗ ਦੇ ਤੱਟ ਨਾਲ ਟਕਰਾਇਆ ਹੈ। ਮੌਸਮ ਵਿਭਾਗ...
ਰਵੀਸ਼ ਕੁਮਾਰ ਫਿਨਲੈਂਡ 'ਚ ਭਾਰਤ ਦੇ ਨਵੇਂ ਰਾਜਦੂਤ ਨਿਯੁਕਤ
. . .  41 minutes ago
ਨਵੀਂ ਦਿੱਲੀ, 3 ਜੂਨ- ਵਿਦੇਸ਼ ਮੰਤਰਾਲੇ 'ਚ ਸੰਯੁਕਤ ਸਕੱਤਰ ਰਵੀਸ਼ ਕੁਮਾਰ ਨੂੰ ਫਿਨਲੈਂਡ 'ਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਮੰਤਰਾਲੇ ਵਲੋਂ ਅੱਜ ਜਾਰੀ ਕੀਤੇ...
ਬਿਜਲੀ ਬਿੱਲ 2020 ਨੂੰ ਲਾਗੂ ਕਰਨ ਰੋਣ ਤੋਂ ਰੋਕਣ ਸੰਬੰਧੀ ਜਨਤਕ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਹੈ ਰੋਸ ਰੈਲੀ
. . .  50 minutes ago
ਬਾਘਾਪੁਰਾਣਾ, 3 ਜੂਨ (ਬਲਰਾਜ ਸਿੰਗਲਾ)- ਸਥਾਨਕ ਪਾਵਰਕਾਮ ਦੇ ਐਕਸੀਅਨ ਦਫ਼ਤਰ ਅੱਗੇ 16 ਜਥੇਬੰਦੀਆਂ ਦੇ ਆਧਾਰ 'ਤੇ ਬਣੀ ਹੋਈ ਸੰਘਰਸ਼ ਕਮੇਟੀ ਵਲੋਂ ਅੱਜ ਕੇਂਦਰ ਦੀ ਮੋਦੀ ਸਰਕਾਰ...
ਕੇਂਦਰ ਅਤੇ ਸੂਬਾ ਸਰਕਾਰਾਂ ਵਿਰੁੱਧ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦਿੱਤਾ ਧਰਨਾ
. . .  55 minutes ago
ਤਪਾ ਮੰਡੀ, 3 ਜੂਨ (ਵਿਜੇ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸ਼ਹਿਣਾ ਅਤੇ ਬਰਨਾਲਾ ਨੇ ਪੰਜਾਬ ਦੀਆਂ 16 ਸੰਘਰਸ਼ ਜਥੇਬੰਦੀਆਂ ਦੇ ਸੱਦੇ 'ਤੇ ਜਰਨੈਲ ਸਿੰਘ ਜਵੰਧਾ ਦੀ...
ਪਠਾਨਕੋਟ 'ਚ ਕੋਰੋਨਾ ਦੇ 6 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਠਾਨਕੋਟ, 3 ਜੂਨ (ਸੰਧੂ)- ਜ਼ਿਲ੍ਹਾ ਪਠਾਨਕੋਟ 'ਚ ਕੋਰੋਨਾ ਮਰੀਜ਼ਾਂ ਦੀ ਲਗਾਤਾਰ ਗਿਣਤੀ ਵੱਧ ਰਹੀ ਹੈ ਅਤੇ ਸਿਹਤ ਵਿਭਾਗ ਕੋਲੋਂ ਅੱਜ 107 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਈ...
ਦੋ ਪਹੀਆ ਵਾਹਨ 'ਤੇ ਦੋ ਸਵਾਰੀਆਂ ਦੇ ਜਾਣ ਦੀ ਇਜਾਜ਼ਤ ਦੀ ਲੋਕਾਂ ਵਲੋਂ ਮੰਗ
. . .  about 1 hour ago
ਜੰਡਿਆਲਾ ਗੁਰੂ, 3 ਜੂਨ (ਰਣਜੀਤ ਸਿੰਘ ਜੋਸਨ)- ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਮੱਦੇਨਜ਼ਰ ਜਾਰੀ ਹਦਾਇਤਾਂ ਤਹਿਤ ਪੰਜਾਬ ਪੁਲਿਸ ਵਲੋਂ ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਹੋਰ...
ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਦੇ ਸਿਆਸੀ ਸਕੱਤਰ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  about 1 hour ago
ਪਾਤੜਾਂ, 3 ਜੂਨ (ਗੁਰਇਕਬਾਲ ਸਿੰਘ ਖ਼ਾਲਸਾ)- ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਸਿਆਸੀ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਥੇਬੰਧਕ ਸਕੱਤਰ...
ਜਸਪਾਲ ਸਿੰਘ ਘੁਮਾਣ ਨੇ ਸੰਭਾਲਿਆ ਜ਼ਿਲ੍ਹਾ ਮੰਡੀ ਅਫ਼ਸਰ ਸੰਗਰੂਰ ਦਾ ਚਾਰਜ
. . .  about 1 hour ago
ਸੰਗਰੂਰ, 3 ਜੂਨ (ਧੀਰਜ ਪਸ਼ੋਰੀਆ)- ਸ. ਜਸਪਾਲ ਸਿੰਘ ਘੁਮਾਣ ਨੇ ਅੱਜ ਜ਼ਿਲ੍ਹਾ ਮੰਡੀ ਅਫ਼ਸਰ ਸੰਗਰੂਰ ਦਾ ਚਾਰਜ ਸੰਭਾਲਿਆ ਹੈ। ਇਸ ਮੌਕੇ ਸਮੂਹ ਸਟਾਫ਼ ਵਲੋਂ ਉਨ੍ਹਾਂ...
ਦੇਸ਼ ਦਾ ਨਾਂ 'ਇੰਡੀਆ' ਤੋਂ ਬਦਲ ਕੇ 'ਭਾਰਤ' ਰੱਖਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਖ਼ਾਰਜ
. . .  about 1 hour ago
ਨਵੀਂ ਦਿੱਲੀ, 3 ਜੂਨ (ਜਗਤਾਰ ਸਿੰਘ)- ਸੁਪਰੀਮ ਕੋਰਟ ਨੇ ਅੱਜ 'ਇੰਡੀਆ' ਤੋਂ ਬਦਲ ਕੇ 'ਭਾਰਤ' ਰੱਖਣ ਵਾਲੀ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਇਸ...
ਆਮ ਆਦਮੀ ਪਾਰਟੀ ਨੇ ਘੇਰੀ ਓ. ਪੀ. ਸੋਨੀ ਦੀ ਕੋਠੀ
. . .  about 1 hour ago
ਅੰਮ੍ਰਿਤਸਰ, 3 ਜੂਨ (ਸੁਰਿੰਦਰਪਾਲ ਸਿੰਘ ਵਰਪਾਲ, ਰਾਜੇਸ਼ ਕੁਮਾਰ ਸੰਧੂ)- ਆਮ ਆਦਮੀ ਪਾਰਟੀ ਵਲੋਂ ਵੱਖ-ਵੱਖ ਪੱਧਰ 'ਤੇ ਫੀਸਾਂ 'ਚ ਕੀਤੇ ਵਾਧੇ ਦੇ ਮੁੱਦੇ 'ਤੇ ਪੰਜਾਬ ਸਰਕਾਰ ਦੇ ਮੰਤਰੀ ਓਮ ਪ੍ਰਕਾਸ਼ ਸੋਨੀ...
200 ਗ੍ਰਾਮ ਅਫ਼ੀਮ ਅਤੇ ਕਾਰ ਸਮੇਤ ਇੱਕ ਕਾਬੂ
. . .  about 1 hour ago
ਮਮਦੋਟ, 3 ਜੂਨ (ਸੁਖਦੇਵ ਸਿੰਘ ਸੰਗਮ)- ਸੂਬੇ 'ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪੁਲਿਸ ਵਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਿਸ ਥਾਣਾ ਮਮਦੋਟ ਨੇ ਨਸ਼ਾ ਕਰਨ ਅਤੇ ਵੇਚਣ...
ਲੁਟੇਰੇ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ, ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ
. . .  about 1 hour ago
ਬਾਘਾਪੁਰਾਣਾ, 3 ਜੂਨ (ਬਲਰਾਜ ਸਿੰਗਲਾ)- ਸਥਾਨਕ ਸ਼ਹਿਰ ਦੀ ਕਾਲਕੇ ਸੜਕ 'ਤੇ ਸਥਿਤ ਕੇ. ਐੱਸ. ਰਾਣਾ ਇੰਟਰਪ੍ਰਾਈਜ਼ ਦੇ ਅੱਗਿਓਂ ਦੋ ਲੁਟੇਰਿਆਂ ਵਲੋਂ ਗੁਰਪ੍ਰੀਤ ਸਿੰਘ ਨਾਮੀ ਅਕਾਊਂਟੈਂਟ...
ਬਠਿੰਡਾ 'ਚ ਕੋਰੋਨਾ ਦੇ 2 ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਬਠਿੰਡਾ, 3 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਬਠਿੰਡਾ ਸ਼ਹਿਰ 'ਚ ਕੋਰੋਨਾ ਦੇ 2 ਹੋਰ ਮਾਮਲੇ ਆਏ ਹਨ, ਜਿਨ੍ਹਾਂ ਕਾਰਨ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦਾ ਅੰਕੜਾ 53 ਹੋ ਗਿਆ। ਪਾਜ਼ੀਟਿਵ...
ਲੁਧਿਆਣਾ 'ਚ ਜਲੰਧਰ ਨਾਲ ਸੰਬੰਧਿਤ ਮਰੀਜ਼ ਦੀ ਕੋਰੋਨਾ ਕਾਰਨ ਮੌਤ
. . .  about 2 hours ago
ਲੁਧਿਆਣਾ, 3 ਜੂਨ (ਸਲੇਮਪੁਰੀ)- ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਜਿਸ ਮਰੀਜ਼ ਦੀ ਮੌਤ ਹੋਈ ਹੈ, ਉਹ ਜਲੰਧਰ ਨਾਲ ਸੰਬੰਧਿਤ...
ਬਾਘਾਪੁਰਾਣਾ : ਤੀਜੇ ਦਿਨ ਵੀ 600 ਟੈਲੀਫ਼ੋਨਾਂ ਤੋਂ ''ਹੈਲੋ-ਹੈਲੋ'' ਬੰਦ, ਮਹਿਕਮਾ ਕਰ ਰਿਹੈ ਬਹਾਨੇਬਾਜ਼ੀ
. . .  about 2 hours ago
ਬਾਘਾਪੁਰਾਣਾ, 3 ਜੂਨ (ਬਲਰਾਜ ਸਿੰਗਲਾ)- ਬਾਘਾਪੁਰਾਣਾ ਸ਼ਹਿਰ ਦੀਆਂ ਕੇਬਲਾਂ ਪਿਛਲੇ ਤਿੰਨ ਦਿਨਾਂ ਤੋਂ ਕੱਟੀਆਂ ਹੋਣ ਕਾਰਨ ਕਰੀਬ 600 ਟੈਲੀਫ਼ੋਨਾਂ ਤੋਂ ''ਹੈਲੋ-ਹੈਲੋ'' ਬੰਦ ਹੋ ਚੁੱਕੀ...
ਬਾਸੀ ਬਣੇ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੀ ਸੂਬਾ ਕਮੇਟੀ ਮੈਂਬਰ
. . .  about 2 hours ago
ਪਠਾਨਕੋਟ, 3 ਜੂਨ (ਸੰਧੂ)- ਅੱਜ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਲੁਧਿਆਣਾ ਇਕਾਈ ਦੀ ਮੀਟਿੰਗ ਹੋਈ, ਜਿਸ 'ਚ ਮੁੱਖ ਸਲਾਹਕਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਰਦਾਰ...
ਨਿਜਾਮਵਾਹ ਨਹਿਰ ਤੋਂ ਨਿਕਲਣ ਵਾਲੇ ਨਵੇਂ ਮਾਈਨਰ ਦਾ ਕੈਬਨਿਟ ਮੰਤਰੀ ਰਾਣਾ ਸੋਢੀ ਨੇ ਰੱਖਿਆ ਨੀਂਹ ਪੱਥਰ
. . .  about 2 hours ago
ਗੁਰੂਹਰਸਹਾਏ, 3 ਜੂਨ (ਹਰਚਰਨ ਸਿੰਘ ਸੰਧੂ)- ਹਲਕਾ ਗੁਰੂਹਰਸਹਾਏ 'ਚ ਵਿਕਾਸ ਕਾਰਜਾਂ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਲੋਂ ਕੋਈ ਕਸਰ ਬਾਕੀ ਨਹੀ...
ਪੁਲਵਾਮਾ 'ਚ ਤਿੰਨ ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 3 ਜੂਨ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕੰਗਨ ਇਲਾਕੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮੌਕੇ ਤੋਂ ਸੁਰੱਖਿਆ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਨੇ ਮੁੜ ਦਿੱਤੀ ਦਸਤਕ, ਮਲੋਟ 'ਚ ਦੋ ਮਰੀਜ਼ਾਂ ਦੀਆਂ ਰਿਪੋਰਟਾਂ ਆਈਆਂ ਪਾਜ਼ੀਟਿਵ
. . .  about 2 hours ago
ਮਲੋਟ, 3 ਜੂਨ (ਰਣਜੀਤ ਸਿੰਘ ਪਾਟਿਲ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਨੇ ਮੁੜ ਦਸਤਕ ਦੇ ਦਿੱਤੀ ਹੈ, ਕਿਉਂਕਿ ਮਲੋਟ 'ਚ ਦੋ ਲੋਕਾਂ ਦੀਆਂ ਰਿਪੋਰਟਾਂ ਪਾਜ਼ੀਟਿਵ ਆਈਆਂ...
ਦੁਬਈ ਤੋਂ 153 ਯਾਤਰੀਆਂ ਨੂੰ ਲੈ ਕੇ ਮੁਹਾਲੀ ਪਹੁੰਚੀ ਏਅਰ ਇੰਡੀਆ ਦੀ ਉਡਾਣ
. . .  about 3 hours ago
ਐੱਸ. ਏ. ਐੱਸ. ਨਗਰ, 3 ਜੂਨ (ਕੇ. ਐੱਸ. ਰਾਣਾ)- ਕੋਵਿਡ-19 ਦੇ ਪ੍ਰਕੋਪ ਦੇ ਚੱਲਦਿਆਂ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਲਈ ਏਅਰ ਇੰਡੀਆ ਦੀ ਉਡਾਣ ਨੰ. ਏ. ਆਈ...
ਜ਼ਿਲ੍ਹਾ ਐੱਸ. ਏ. ਐੱਸ. ਨਗਰ 'ਚ ਕੋਰੋਨਾ ਦੇ ਪੰਜ ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਐੱਸ. ਏ. ਐੱਸ. ਨਗਰ, 3 ਜੂਨ (ਕੇ. ਐੱਸ. ਰਾਣਾ)- ਐੱਸ. ਏ. ਐੱਸ. ਨਗਰ ਅੰਦਰ ਅੱਜ ਸਵੇਰੇ ਕੋਰੋਨਾ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜ਼ਿਲ੍ਹੇ 'ਚ ਪੀੜਤਾਂ ਦੀ...
ਹਲਕਾ ਸ਼ੁਤਰਾਣਾ (ਪਟਿਆਲਾ) 'ਚ ਕੋਰੋਨਾ ਦੀ ਦਸਤਕ, ਸੱਤ ਸਾਲਾ ਬੱਚੀ ਦੀ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਸ਼ੁਤਰਾਣਾ, 3 ਜੂਨ (ਬਲਦੇਵ ਸਿੰਘ ਮਹਿਰੋਕ)- ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਵੀ ਦਸਤਕ ਦੇ ਦਿੱਤੀ ਹੈ ਅਤੇ ਇਕ ਲੜਕੀ ਦੀ ਰਿਪੋਰਟ ਕੋਰੋਨਾ ਪਾਜ਼ੀਵਿਟ...
ਘਰ ਜਵਾਈ ਵਲੋਂ ਕੁਹਾੜੇ ਨਾਲ ਹਮਲਾ ਕਰਕੇ ਪਤਨੀ ਅਤੇ ਭਾਣਜੇ ਦਾ ਕਤਲ
. . .  about 3 hours ago
ਰੂਪਨਗਰ/ਮੋਰਿੰਡਾ (ਸਤਨਾਮ ਸੱਤੀ)- ਲੰਘੀ ਰਾਤ ਮੋਰਿੰਡਾ 'ਚ ਰਹਿੰਦੇ ਇੱਕ ਘਰ ਜਵਾਈ ਨੇ ਆਪਣੀ ਪਤਨੀ, ਸਾਲੀ ਅਤੇ ਦੋ ਬੱਚਿਆਂ 'ਤੇ ਕੁਹਾੜੇ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਹਮਲਾਵਰ ਦੀ ਪਤਨੀ...
ਮਹਾਰਾਸ਼ਟਰ ਅਤੇ ਗੁਜਰਾਤ ਆ ਰਿਹਾ ਹੈ 'ਨਿਸਰਗ' ਤੂਫ਼ਾਨ
. . .  about 3 hours ago
ਮੁੰਬਈ, 3 ਜੂਨ- ਮਹਾਰਾਸ਼ਟਰ ਅਤੇ ਗੁਜਰਾਤ 'ਚ ਚੱਕਰਵਾਤੀ ਤੂਫ਼ਾਨ 'ਨਿਸਰਗ' ਅੱਜ ਦਸਤਕ ਦੇਣ ਵਾਲਾ ਹੈ, ਜਿਹੜਾ ਕਿ ਇਨ੍ਹਾਂ ਸੂਬਿਆਂ 'ਚ ਕਾਫ਼ੀ ਤਬਾਹੀ ਮਚਾ ਸਕਦਾ ਹੈ। ਹਾਲਾਂਕਿ ਪ੍ਰਸ਼ਾਸਨ ਵਲੋਂ ਇਸ ਤੂਫ਼ਾਨ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 31 ਹਾੜ ਸੰਮਤ 551

ਪਹਿਲਾ ਸਫ਼ਾ

ਭਾਰਤ-ਪਾਕਿ ਵਿਚਾਲੇ ਲਾਂਘੇ ਸਬੰਧੀ ਮੀਟਿੰਗ 'ਚ 80 ਫ਼ੀਸਦੀ ਮੁੱਦਿਆਂ 'ਤੇ ਬਣੀ ਸਹਿਮਤੀ

ਰੋਜ਼ਾਨਾ 5 ਹਜ਼ਾਰ ਸ਼ਰਧਾਲੂ ਕਰ ਸਕਣਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ

ਰੁਪਿੰਦਰਜੀਤ ਸਿੰਘ ਭਕਨਾ ਸੁਰਿੰਦਰ ਕੋਛੜ
ਅਟਾਰੀ/ਵਾਹਗਾ, 14 ਜੁਲਾਈ - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ, ਜੋ ਸਾਰੀ ਦੁਨੀਆ ਵਿਚ ਨਾਨਕ ਨਾਮਲੇਵਾ ਸੰਗਤਾਂ ਵਲੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭਾਰਤ-ਪਾਕਿਸਤਾਨ ਸਰਕਾਰਾਂ ਵਲੋਂ ਸੰਗਤਾਂ ਦੀਆਂ ਅਰਦਾਸ ਦੀ ਪੂਰਤੀ ਲਈ ਬਾਬੇ ਨਾਨਕ ਦੀ ਕਰਮ ਭੂਮੀ ਕਰਤਾਰਪੁਰ (ਨਾਰੋਵਾਲ ਪਾਕਿਸਤਾਨ ਤੱਕ) ਤੱਕ ਲਾਂਘਾ ਬਣਾਉਣ ਲਈ ਸਮਝੌਤਾ ਕੀਤਾ ਹੈ, ਜਿਸ ਦੀ ਰੂਪ-ਰੇਖਾ ਉਲੀਕਣ ਅਤੇ ਦੁਵੱਲੀ ਗੱਲਬਾਤ ਦੇ ਦੂਜੇ ਦੌਰ ਲਈ ਭਾਰਤ ਤੋਂ ਇਕ ਉੱਚ ਪੱਧਰੀ ਸਕੱਤਰ ਪੱਧਰ ਦਾ ਵਫ਼ਦ ਐਸ. ਸੀ. ਐਲ. ਦਾਸ ਸੰਯੁਕਤ ਸਕੱਤਰ ਗ੍ਰਹਿ ਮਾਮਲਿਆਂ ਬਾਰੇ ਮੰਤਰਾਲਾ ਦੀ ਅਗਵਾਈ ਹੇਠ ਅਟਾਰੀ ਸਰਹੱਦ ਰਸਤੇ ਵਾਹਗਾ ਪਾਕਿਸਤਾਨ ਲਈ ਰਵਾਨਾ ਹੋਇਆ। 3 ਘੰਟੇ ਦੀ ਗੱਲਬਾਤ ਉਪਰੰਤ ਇਹ ਵਫ਼ਦ ਵਤਨ ਪਰਤਿਆ। ਅਟਾਰੀ ਸਰਹੱਦ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਸ. ਸੀ. ਐਲ. ਦਾਸ ਸੰਯੁਕਤ ਸਕੱਤਰ ਗ੍ਰਹਿ ਮਾਮਲਿਆਂ ਬਾਰੇ ਮੰਤਰਾਲਾ ਨੇ ਦੱਸਿਆ ਕਿ ਇਸ ਵਫ਼ਦ ਵਿਚ ਗ੍ਰਹਿ ਮੰਤਰਾਲੇ ਦੇ ਵਿਦੇਸ਼ ਮਾਮਲਿਆਂ ਬਾਰੇ, ਰੱਖਿਆ ਮੰਤਰਾਲੇ, ਪੰਜਾਬ ਸਰਕਾਰ ਤੇ ਨੈਸ਼ਨਲ ਹਾਈਵੇ ਅਥਾਰਟੀਜ਼ ਦੇ ਸਕੱਤਰ ਸ਼ਾਮਿਲ ਹਨ। ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਚਲਾਉਣ ਲਈ ਰੂਪ-ਰੇਖਾ 'ਤੇ ਪਾਕਿਸਤਾਨ ਨਾਲ ਗੱਲਬਾਤ ਦਾ ਦੂਜਾ ਦੌਰ ਅੱਜ ਵਾਹਗਾ, ਪਾਕਿਸਤਾਨ ਵਿਖੇ ਕੀਤਾ ਗਿਆ ਹੈ, ਜਦੋਂਕਿ ਪਹਿਲੇ ਦੌਰ ਦੀ ਗੱਲਬਾਤ 19 ਮਾਰਚ, 2019 ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ, ਰੱਖ-ਰਖਾਵ ਸਣੇ ਹੋਰ ਕਈ ਮੁੱਦਿਆਂ 'ਤੇ ਗੱਲਬਾਤ ਹੋਈ, ਜਿਸ ਵਿਚ ਤਕਨੀਕੀ ਟੀਮਾਂ ਦੀ ਜਾਂਚ ਤੋਂ ਬਾਅਦ ਜ਼ੀਰੋ ਲਾਇਨ ਦੇ ਸੰਚਾਲਨ ਅਤੇ ਉਥੇ ਬਣਨ ਵਾਲੇ ਪੁਲ ਜੋ ਅਜੇ ਅਧੂਰਾ ਹੈ, ਨੂੰ ਬਣਾਉਣ ਲਈ ਪਾਕਿਸਤਾਨ ਨੂੰ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਭਾਰਤੀ ਵਫ਼ਦ ਵਲੋਂ ਡੇਰਾ ਬਾਬਾ ਨਾਨਕ ਵਿਖੇ ਆਉਂਦੇ ਹੜ੍ਹਾਂ ਸਬੰਧੀ ਵੀ ਆਪਣੀ ਚਿੰਤਾ ਦਾ ਪ੍ਰਗਟਾਵਾ ਪਾਕਿਸਤਾਨ ਵਫ਼ਦ ਕੋਲ ਕੀਤਾ ਗਿਆ। ਭਾਰਤ ਵਲੋਂ ਕੀਤੀ ਜਾ ਰਹੀ ਉਸਾਰੀ ਕਾਰਜ ਦੀ ਰੂਪ-ਰੇਖਾ ਵੀ ਪਾਕਿਸਤਾਨ ਨਾਲ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਾਰਾ ਸਾਲ ਮੁਸ਼ਕਲਾਂ ਰਹਿਤ ਸੁਖਾਲੀ ਯਾਤਰਾ ਲਈ ਪਾਕਿਸਤਾਨ ਨੂੰ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨੂੰ ਰੋਜ਼ਾਨਾ 5000 ਸ਼ਰਧਾਲੂਆਂ ਤੇ ਖ਼ਾਸ ਮੌਕਿਆਂ 'ਤੇ 10000 ਸ਼ਰਧਾਲੂਆਂ ਨੂੰ ਯਾਤਰਾ ਕਰਨ ਦੀ ਸਹੂਲਤ ਅਤੇ ਆਗਿਆ ਦੇਣ ਦੀ ਗੱਲ ਕਹੀ ਗਈ। ਭਾਰਤ ਨੇ ਨਵੰਬਰ-2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਇਹ ਗਲਿਆਰਾ ਚਾਲੂ ਕਰਨ ਲਈ ਅੰਤ੍ਰਿਮ ਪ੍ਰਬੰਧ ਕਰਨ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜਥਿਆਂ ਤੇ ਇਕੱਲੇ ਸ਼ਰਧਾਲੂ ਵੀ ਯਾਤਰਾ ਦੀ ਆਗਿਆ ਦੇਣ ਤੇ ਭਾਰਤ ਦੇ ਵਸਨੀਕਾਂ ਤੇ ਭਾਰਤ ਦੇ ਮੂਲ ਨਿਵਾਸੀਆਂ ਜੋ ਓ.ਸੀ.ਆਈ. ਕਾਰਡ ਰੱਖਣ ਵਾਲੇ ਹੋਣ ਨੂੰ ਇਹ ਯਾਤਰਾ ਬਿਨਾਂ ਵੀਜ਼ਾ ਤੇ ਪੈਦਲ ਕਰਨ ਦੀ ਇਜਾਜ਼ਤ ਦੇਣ ਸਬੰਧੀ ਕਿਹਾ ਗਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਕੁਝ ਸੰਗਠਨਾਂ ਨਾਲ ਸਬੰਧਿਤ ਵਿਅਕਤੀ ਜੋ ਕਿ ਤੀਰਥ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕਰ ਸਕਦੇ ਹਨ ਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਗ਼ਲਤ ਤਰੀਕੇ ਨਾਲ ਵਰਤ ਸਕਦੇ ਹਨ। ਇਸ ਮਾਮਲੇ ਵਿਚ ਚਿੰਤਾਵਾਂ ਦਰਸਾਉਂਦਾ ਕਾਗ਼ਜ਼ਾਤ ਪਾਕਿਸਤਾਨ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਵਫ਼ਦ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ 'ਚ ਪਾਕਿਸਤਾਨ ਸਥਿਤ ਕੌਂਸਲਖਾਨਾ ਦੇ ਕੌਂਸਲਰ ਦੀ ਹਾਜ਼ਰੀ ਮੰਗੀ ਹੈ, ਤਾਂ ਕਿ ਸ਼ਰਧਾਲੂਆਂ ਨੂੰ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪੱਖ ਨੇ ਸਾਡੇ ਵਫ਼ਦ ਨੂੰ ਭਰੋਸਾ ਦਿਵਾਇਆ ਸੀ ਕਿ ਭਾਰਤ ਵਿਰੋਧੀ ਕੋਈ ਵੀ ਵਿਰੋਧੀ ਕਾਰਵਾਈ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਨਾਲ ਸਬੰਧਿਤ ਜ਼ਮੀਨ ਦੇ ਕਬਜ਼ੇ ਦਾ ਮੁੱਦਾ ਇਕ ਵਾਰ ਫ਼ਿਰ ਉਠਾਇਆ ਗਿਆ ਸੀ ਤੇ ਪਾਕਿਸਤਾਨੀ ਅਧਿਕਾਰੀਆਂ ਨੂੰ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਨ ਲਈ ਇਹ ਜ਼ਮੀਨ ਗੁਰਦੁਆਰੇ ਕੋਲ ਰੱਖਣ ਲਈ ਕਿਹਾ ਗਿਆ ਸੀ। ਪਾਕਿਸਤਾਨ ਪੱਖ ਇਸ ਮੁੱਦੇ 'ਤੇ ਵਿਚਾਰ ਕਰਨ ਲਈ ਸਹਿਮਤ ਹੋ ਗਿਆ। ਸੰਯੁਕਤ ਸਕੱਤਰ ਦਾਸ ਨੇ ਕਿਹਾ ਕਿ ਭਾਰਤ ਸਰਕਾਰ ਨੇ 500 ਕਰੋੜ ਰੁਪਏ ਦੀ ਲਾਗਤ ਨਾਲ ਇਕ ਦਿਨ 'ਚ 15000 ਤੋਂ ਵੱਧ ਸ਼ਰਧਾਲੂਆਂ ਦਾ ਪ੍ਰਬੰਧਨ ਕਰ ਸਕਣ ਵਾਲੇ ਭਾਰਤੀ ਪਾਸੇ ਯਾਤਰੀ ਟਰਮੀਨਲ ਸਮੇਤ ਅਤਿ ਆਧੁਨਿਕ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ ਮਹੱਤਵਪੂਰਨ ਤਰੱਕੀ ਕੀਤੀ ਹੈ। ਇਸ ਨੂੰ 31 ਅਕਤੂਬਰ, 2019 ਤੱਕ ਪੂਰਾ ਕਰਨ ਦਾ ਨਿਸ਼ਾਨਾ ਹੈ। ਅੰਤਰਰਾਸ਼ਟਰੀ ਹੱਦ 'ਤੇ ਪਾਰ ਕਰਨ ਵਾਲੇ 4-ਮਾਰਗੀ ਸੜਕ 'ਤੇ ਕੰਮ ਸੰਤੁਸ਼ਟੀਜਨਕ ਤਰੀਕੇ ਨਾਲ ਅੱਗੇ ਵੱਧ ਰਿਹਾ ਹੈ ਤੇ ਸਮੇਂ 'ਤੇ ਹੈ ਤੇ ਇਹ ਸਤੰਬਰ-2019 ਦੇ ਅੰਤ ਤੱਕ ਪੂਰਾ ਹੋਵੇਗਾ। ਸਰਕਾਰ ਨੂੰ ਪੂਰੀ ਤਰ੍ਹਾਂ ਭਰੋਸਾ ਹੈ ਕਿ ਭਾਰਤ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸ਼ੁੱਭ ਮੌਕੇ 'ਤੇ ਕਰਤਾਰਪੁਰ ਲਾਂਘੇ ਦੁਆਰਾ ਤੀਰਥ ਯਾਤਰਾ ਸ਼ੁਰੂ ਕਰਨ ਲਈ ਤਿਆਰ ਹੋਵੇਗਾ। ਉਨ੍ਹਾਂ ਕਿਹਾ ਕਿ ਵਫ਼ਦ ਵਲੋਂ ਜੁਲਾਈ, ਅਕਤੂਬਰ ਤੇ ਨਵੰਬਰ ਵਿਚ ਸਜਾਏ ਜਾਣ ਵਾਲੇ ਨਗਰ ਕੀਰਤਨ ਜੋ ਪਾਕਿਸਤਾਨ ਗੁਰਦੁਆਰਾ, ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਅਤੇ ਹੋਰਨਾਂ ਵਲੋਂ ਸਜਾਏ ਜਾਣੇ ਹਨ, ਲਈ ਖੁੱਲ੍ਹਦਿਲੀ ਨਾਲ ਵੀਜ਼ੇ ਤੇ ਸ਼ਰਧਾਲੂਆਂ ਦੀ ਸਹੂਲਤ ਦੀ ਆਗਿਆ ਦੇਣ ਦੀ ਗੱਲ ਵੱਖਰੇ ਤੌਰ 'ਤੇ ਪਾਕਿਸਤਾਨੀ ਵਫ਼ਦ ਕੋਲ ਉਠਾਈ ਹੈ। ਇਸ ਮੌਕੇ ਮਨੀਸ਼ ਰਸਤੋਗੀ ਚੀਫ਼ ਜਨਰਲ ਮੈਨੇਜਰ ਨੈਸ਼ਨਲ ਹਾਈਵੇ ਅਥਾਰਟੀਜ਼ ਆਫ਼ ਇੰਡੀਆ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਦਾ 50 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। 120 ਕਰੋੜ ਦੀ ਲਾਗਤ ਨਾਲ ਬਣਨ ਵਾਲੀ 4.19 ਕਿਲੋਮੀਟਰ ਸੜਕ, ਪੁਲ ਤੇ ਹੋਰ ਉਸਾਰੀ ਜੰਗੀ ਪੱਧਰ 'ਤੇ ਜਾਰੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਹ ਇਹ ਕਾਰਜ ਸਤੰਬਰ 2019 ਤੱਕ ਪੂਰੇ ਕਰ ਲੈਣਗੇ। ਲੋਕ ਨਿਰਮਾਣ ਵਿਭਾਗ ਦੇ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਕਾਰਜ 'ਚ ਆਪਣਾ ਪੂਰਨ ਸਹਿਯੋਗ ਦੇ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਵਫ਼ਦ ਦੇ ਆਗੂ ਮੁਹੰਮਦ ਫ਼ੈਸਲ ਵਲੋਂ ਭਾਰਤੀ ਵਫ਼ਦ ਦੇ 80 ਫ਼ੀਸਦੀ ਕਾਰਜਾਂ 'ਤੇ ਸਹਿਮਤੀ ਦਾ ਪ੍ਰਗਟਾਵਾ ਕੀਤਾ ਹੈ। ਇਥੇ ਜ਼ਿਕਰਯੋਗ ਹੈ ਭਾਰਤ ਤੇ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਨਵੰਬਰ 2018 'ਚ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਕੀਤਾ ਗਿਆ ਸੀ।
ਪਾਕਿ ਵਲੋਂ ਡਾ. ਫੈਸਲ ਦੀ ਅਗਵਾਈ 'ਚ ਵਫ਼ਦ ਨੇ ਲਿਆ ਹਿੱਸਾ
ਸ੍ਰੀ ਕਰਤਾਰਪੁਰ ਲਾਂਘੇ ਨਾਲ ਸਬੰਧਿਤ ਤਕਨੀਕੀ ਮੁੱਦਿਆਂ ਦੀ ਰੂਪ-ਰੇਖਾ ਨੂੰ ਅੰਤਿਮ ਰੂਪ ਦੇਣ ਤੇ ਇਸ ਬਾਰੇ ਖਰੜਾ ਸਮਝੌਤੇ 'ਤੇ ਵਿਚਾਰ ਕਰਨ ਲਈ ਵਾਹਗਾ ਸਰਹੱਦ ਵਿਖੇ ਅੱਜ ਰੱਖੀ ਗਈ ਬੈਠਕ ਖ਼ਤਮ ਹੋਣ ਉਪਰੰਤ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ: ਮੁਹੰਮਦ ਫ਼ੈਸਲ ਨੇ ਪਾਕਿ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਅਧਿਕਾਰੀਆਂ ਦੀ ਮੰਗ 'ਤੇ ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਰਾਹੀਂ ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂਆਂ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਣ 'ਤੇ ਸਹਿਮਤੀ ਜਤਾਈ ਗਈ ਹੈ। ਬੈਠਕ 'ਚ ਭਾਰਤ ਨੇ ਵਿਸ਼ੇਸ਼ ਧਾਰਮਿਕ ਮੌਕਿਆਂ ਤੇ ਗੁਰਪੁਰਬਾਂ 'ਤੇ 10 ਹਜ਼ਾਰ ਵਾਧੂ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਦੀ ਇਜਾਜ਼ਤ ਦਿੱਤੀ ਜਾਣ ਦੀ ਗੱਲ ਵੀ ਰੱਖੀ। ਇਸ ਬੈਠਕ 'ਚ ਪਾਕਿ ਵਲੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤੇ ਡਾਇਰੈਕਟਰ ਜਨਰਲ ਸਾਊਥ ਏਸ਼ੀਆ ਤੇ ਸਾਰਕ ਡਾ: ਮੁਹੰਮਦ ਫ਼ੈਸਲ ਦੀ ਅਗਵਾਈ 'ਚ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਰਾਜਦੂਤ ਸਈਦ ਹੈਦਰ ਅਲੀ ਸ਼ਾਹ, ਡਾ: ਫਰੇਹਾ ਬੁਗਤੀ, ਡਾ: ਸਈਦ ਅਲੀ, ਦਿਲਸ਼ਾਦ ਅਹਿਮਦ ਬਾਬਰ, ਤਾਹਿਰ ਅਹਿਸਾਨ, ਮੁਹੰਮਦ ਤਾਰਿਕ, ਬਿਗ੍ਰੇਡੀਅਰ ਮੁਹੰਮਦ ਅਖ਼ਤਰ ਖ਼ਾਨ, ਬ੍ਰਿਗੇ. ਜ਼ਰਾਰ ਮਹਿਮੂਦ, ਕਰਨਲ ਨਦੀਮ ਅਫ਼ਜ਼ਲ, ਲੈਫ. ਕਰਨਲ ਜ਼ਿਲ-ਏ-ਹੁਸਨੈਨ, ਆਮਿਰ ਜ਼ਮੀਲ, ਹਸਨ ਤਨਵੀਰ, ਗੁਲ ਕੇਜ਼ਰ ਸਰਵਾਨੀ, ਉਮੇਰ ਮਲਿਕ, ਮੁਰਕ ਇਜ਼ਾਜ, ਦਾਨਿਆਲ ਹਸਨਾਨਿਣ, ਰਿਜ਼ਵਾਨ ਉਮਰ ਗੌਂਦਲ, ਅਜ਼ਗਰ ਅਲੀ, ਗ਼ੁਲਾਮ ਸਰਵਰ ਵੜੈਚ, ਅਰਸ਼ਦ ਅਲੀ ਖ਼ਾਨ, ਅੰਬਰੀਨ ਅੱਬਾਸੀ, ਬਸਿਤ ਮਸੂਦ, ਜਾਵੇਦ ਮੁਨੀਰ, ਆਲਮਗੀਰ ਖ਼ਾਨ, ਚੌਧਰੀ ਸਈਦ ਤੇ ਮੁਹੰਮਦ ਸ਼ਹਿਬਾਜ਼ ਸਈਦ ਹਾਜ਼ਰ ਰਹੇ, ਜਦਕਿ ਭਾਰਤੀ ਅਮਲੇ 'ਚ ਐਮ. ਈ. ਏ. ਦੇ ਐਸ. ਸੀ. ਐਲ. ਦਾਸ ਦੀ ਅਗਵਾਈ 'ਚ ਵਾਹਗਾ ਪਹੁੰਚੇ ਅਧਿਕਾਰੀਆਂ 'ਚ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਡਿਪਟੀ ਹਾਈ ਕਮਿਸ਼ਨ ਗੌਰਵ ਆਹਲੂਵਾਲੀਆ, ਸੰਯੁਕਤ ਸਕੱਤਰ ਦੀਪਕ ਮਿੱਤਲ, ਐਮ. ਓ. ਡੀ. ਦੇ ਰਾਜੀਵ ਸਿੰਘ ਠਾਕੁਰ, ਐਮ. ਐਚ. ਏ. ਅਵੀ ਪ੍ਰਕਾਸ਼, ਸਕੱਤਰ ਪੀ. ਡਬਲਿਊ. ਡੀ. ਹੁਸਨ ਲਾਲ, ਨੈਸ਼ਨਲ ਹਾਈ-ਵੇਅ ਅਥਾਰਟੀ ਦੇ ਚੀਫ਼ ਮਨੀਸ਼ ਰਸਤੋਗੀ, ਕੈਬਨਿਟ ਸੱਕਤਰੇਤ ਦੇ ਸੰਯੁਕਤ ਸਕੱਤਰ ਪਰਾਗ ਜੈਨ ਆਦਿ ਸ਼ਾਮਿਲ ਰਹੇ। ਇਹ ਬੈਠਕ ਭਾਰਤੀ ਸਮੇਂ ਮੁਤਾਬਿਕ 11.10 ਵਜੇ ਸ਼ੁਰੂ ਹੋਈ ਤੇ ਬੈਠਕ ਵਿਚ ਦੋਵੇਂ ਪਾਸਿਓਂ 80 ਫੀਸਦੀ ਮਾਮਲਿਆਂ 'ਤੇ ਸਹਿਮਤੀ ਜਤਾਈ ਗਈ।
ਕੈਪਟਨ ਵਲੋਂ ਕਰਤਾਰਪੁਰ ਲਾਂਘੇ ਰਾਹੀਂ ਵੱਖਰੇ ਪਰਮਿਟ ਦੀ ਸ਼ਰਤ ਹਟਾਉਣ ਲਈ ਪਾਕਿਸਤਾਨ ਦੇ ਫ਼ੈਸਲੇ ਦੀ ਸ਼ਲਾਘਾ
ਚੰਡੀਗੜ੍ਹ, 14 ਜੁਲਾਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਲਈ ਵੱਖਰੇ ਪਰਮਿਟ ਸਿਸਟਮ ਦੀ ਜ਼ਰੂਰਤ ਨੂੰ ਹਟਾਉਣ ਲਈ ਪਾਕਿਸਤਾਨ ਵਲੋਂ ਕੀਤੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਸਪੋਰਟ ਦੀ ਸ਼ਰਤ ਵੀ ਹਟਾਉਣ ਦੀ ਅਪੀਲ ਕੀਤੀ, ਤਾਂ ਕਿ ਸੂਬੇ ਦੇ ਪੇਂਡੂ ਇਲਾਕਿਆਂ ਤੋਂ ਵੀ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਸਹੂਲਤ ਹਾਸਲ ਹੋ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਸ਼ੱਕ ਆਪਣੇ ਮੂਲ ਪ੍ਰਸਤਾਵ ਮੁਤਾਬਕ 500 ਸ਼ਰਧਾਲੂਆਂ ਨੂੰ ਜਾਣ ਦੀ ਇਜਾਜ਼ਤ ਦੇਣ ਦੀ ਥਾਂ ਪਾਕਿਸਤਾਨ ਨੇ ਹੁਣ ਇਕ ਦਿਨ ਵਿਚ 5000 ਸ਼ਰਧਾਲੂਆਂ ਦੇ ਜਾਣ ਨੂੰ ਸਹਿਮਤੀ ਦੇ ਦਿੱਤੀ ਹੈ ਪਰ ਦੁਨੀਆ ਭਰ ਤੋਂ ਦਰਸ਼ਨਾਂ ਲਈ ਆਉਣ ਵਾਲੇ ਸਿੱਖਾਂ ਅਤੇ ਹੋਰ ਸ਼ਰਧਾਲੂਆਂ ਦੀ ਵੱਡੀ ਮੰਗ ਦੀ ਆਸ ਦੇ ਮੱਦੇਨਜ਼ਰ ਘੱਟੋ-ਘੱਟ ਵਿਸ਼ੇਸ਼ ਮੌਕਿਆਂ 'ਤੇ ਸ਼ਰਧਾਲੂਆਂ ਦੇ ਜਾਣ ਦੀ ਗਿਣਤੀ ਵਧਾਉਣ ਦੀ ਲੋੜ ਹੈ।

ਸਿੱਧੂ ਵਲੋਂ ਮੰਤਰੀ ਅਹੁਦੇ ਤੋਂ ਅਸਤੀਫ਼ੇ ਦਾ ਐਲਾਨ

ਰਾਹੁਲ ਨੂੰ 10 ਜੂਨ ਨੂੰ ਅਸਤੀਫ਼ਾ ਦਿੱਤਾ ਸੀ, ਮੁੱਖ ਮੰਤਰੀ ਨੂੰ ਭੇਜ ਰਿਹਾ ਹਾਂ-ਨਵਜੋਤ

ਹਰਕਵਲਜੀਤ ਸਿੰਘ
ਚੰਡੀਗੜ੍ਹ, 14 ਜੁਲਾਈ - ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਬੰਧੀ ਮੁੱਖ ਮੰਤਰੀ ਵਲੋਂ ਮੰਤਰੀ ਮੰਡਲ 'ਚ ਕੀਤੇ ਗਏ ਰੱਦੋਬਦਲ ਤੋਂ ਬਾਅਦ ਮੰਤਰੀ ਮੰਡਲ 'ਚ ਸ਼ਾਮਿਲ ਹੋਣ ਸਬੰਧੀ ਚੱਲ ਰਹੀਆਂ ਅਟਕਲਾਂ ਨੂੰ ਸ. ਸਿੱਧੂ ਨੇ ਅੱਜ ਟਵੀਟਰ 'ਤੇ ਉਨ੍ਹਾਂ ਵਲੋਂ ਰਾਹੁਲ ਗਾਂਧੀ ਨੂੰ ਮੰਤਰੀ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਦੀ ਕਾਪੀ ਜਾਰੀ ਕਰਦਿਆਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਵੀ ਭੇਜਣ ਸਬੰਧੀ ਦਿੱਤੇ ਗਏ ਬਿਆਨ ਨਾਲ ਖ਼ਤਮ ਕਰ ਦਿੱਤਾ। ਸ. ਸਿੱਧੂ ਵਲੋਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਦਿੱਲੀ ਵਿਖੇ 10 ਜੂਨ ਨੂੰ ਕੀਤੀ ਗਈ ਮੁਲਾਕਾਤ ਦੌਰਾਨ ਸੂਚਨਾ ਅਨੁਸਾਰ ਮੰਤਰੀ ਅਹੁਦੇ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਗਿਆ ਸੀ, ਜਿਸ 'ਚ ਕਾਂਗਰਸ ਪ੍ਰਧਾਨ ਨੂੰ ਦਿੱਤੇ ਅਸਤੀਫ਼ੇ 'ਚ ਕੇਵਲ ਏਨਾ ਹੀ ਲਿਖਿਆ ਗਿਆ ਸੀ ਕਿ ਉਹ ਪੰਜਾਬ ਮੰਤਰੀ ਮੰਡਲ ਤੋਂ ਆਪਣਾ ਅਸਤੀਫ਼ਾ ਦੇ ਰਹੇ ਹਨ। ਵਰਨਣਯੋਗ ਹੈ ਕਿ ਰਾਹੁਲ ਗਾਂਧੀ ਵਲੋਂ ਮੁੱਖ ਮੰਤਰੀ ਨਾਲ ਇਹ ਮਾਮਲਾ ਨਿਪਟਾਉਣ ਲਈ ਕਾਂਗਰਸ ਦੇ ਜਨਰਲ ਸਕੱਤਰ ਤੇ ਸੀਨੀਅਰ ਆਗੂ ਅਹਿਮਦ ਪਟੇਲ ਦੀ ਡਿਊਟੀ ਲਗਾਈ ਗਈ ਸੀ ਪਰ ਮੁੱਖ ਮੰਤਰੀ ਵਲੋਂ ਲਏ ਗਏ ਸਖ਼ਤ ਸਟੈਂਡ ਤੋਂ ਬਾਅਦ ਇਹ ਮਾਮਲਾ ਲਟਕ ਗਿਆ ਸੀ, ਕਿਉਂਕਿ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਗਏ ਸਨ ਅਤੇ ਪਾਰਟੀ ਵਲੋਂ ਹੁਣ ਤੱਕ ਕੋਈ ਨਵਾਂ ਪ੍ਰਧਾਨ ਨਹੀਂ ਥਾਪਿਆ ਜਾ ਸਕਿਆ। ਸ. ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਤੋਂ ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਦੇ ਵਿਭਾਗ ਲੈ ਕੇ ਉਨ੍ਹਾਂ ਨੂੰ ਬਿਜਲੀ ਵਿਭਾਗ ਦੇਣ ਸਬੰਧੀ, ਨੇ ਆਪਣੀ ਨਾਖ਼ੁਸ਼ੀ ਦਾ ਇਜ਼ਹਾਰ ਕਰ ਦਿੱਤਾ ਸੀ ਅਤੇ ਪਾਰਟੀ ਹਾਈਕਮਾਨ ਕੋਲ ਵੀ ਇਹ ਮੁੱਦਾ ਉਠਾਇਆ ਸੀ। ਪਿਛਲੇ ਕਰੀਬ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਅਗਿਆਤਵਾਸ ਵਿਚ ਹੀ ਰਹੇ ਅਤੇ ਉਨ੍ਹਾਂ ਨੇ ਇਸ ਸਬੰਧੀ ਖ਼ਾਸਕਰ ਮੀਡੀਆ ਆਦਿ ਨਾਲ ਸੰਪਰਕ ਵਿਚ ਗੁਰੇਜ਼ ਹੀ ਕਰੀ ਰੱਖਿਆ ਸੀ ਅਤੇ ਨਾ ਹੀ ਉਨ੍ਹਾਂ ਵਲੋਂ ਕੋਈ ਬਿਆਨ ਜਾਂ ਟਿੱਪਣੀ ਹੀ ਦਿੱਤੀ ਗਈ। ਸੂਤਰਾਂ ਦਾ ਕਹਿਣਾ ਹੈ ਕਿ ਬੀਤੇ ਦਿਨਾਂ ਦੌਰਾਨ ਵਿਜੀਲੈਂਸ ਵਿਭਾਗ ਰਾਹੀਂ ਜਿਸ ਢੰਗ ਨਾਲ ਅੰਮ੍ਰਿਤਸਰ ਅਤੇ ਜ਼ੀਰਕਪੁਰ ਆਦਿ ਵਿਖੇ ਉਨ੍ਹਾਂ ਦੇ ਸਮੇਂ ਦੌਰਾਨ ਅਲਾਟ ਹੋਏ ਕੁਝ ਕੰਮਾਂ ਦੀ ਜਾਂਚ ਸ਼ੁਰੂ ਕਰਵਾਈ ਗਈ ਅਤੇ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਉਨ੍ਹਾਂ ਦੇ ਹਲਕੇ ਦੇ ਇਕ ਆਗੂ ਨੂੰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਲਗਾਇਆ ਗਿਆ ਅਤੇ ਪਾਰਟੀ ਹਾਈਕਮਾਨ ਉਨ੍ਹਾਂ ਵਲੋਂ ਉਠਾਏ ਗਏ ਇਤਰਾਜ਼ਾਂ ਨੂੰ ਹੱਲ ਕਰਵਾਉਣ 'ਚ ਅਸਮਰਥ ਸਾਬਤ ਹੋਈ, ਉਸ ਤੋਂ ਉਹ ਕਾਫ਼ੀ ਨਿਰਾਸ਼ ਵੀ ਸਨ। 'ਅਜੀਤ' ਵਲੋਂ ਸ. ਨਵਜੋਤ ਸਿੰਘ ਨਾਲ ਸੰਪਰਕ ਕਰਨ ਦੀਆਂ ਅੱਜ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਉਨ੍ਹਾਂ ਸਬੰਧੀ ਹਾਲਾਂਕਿ ਇਹ ਪਤਾ ਜ਼ਰੂਰ ਲੱਗਾ ਕਿ ਉਹ ਅੰਮ੍ਰਿਤਸਰ 'ਚ ਹਨ ਪਰ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ। ਸ. ਸਿੱਧੂ ਆਪਣੇ ਚੰਡੀਗੜ੍ਹ ਸਥਿਤ ਸਰਕਾਰੀ ਨਿਵਾਸ 'ਤੇ ਪਿਛਲੇ ਕਾਫ਼ੀ ਦਿਨਾਂ ਤੋਂ ਨਹੀਂ ਆਏ। ਇਸੇ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅੱਜ ਇੱਥੋਂ ਦਿੱਲੀ ਚਲੇ ਗਏ, ਜਿੱਥੇ ਕਿ ਉਨ੍ਹਾਂ ਦਾ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ। ਪਰ ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਅੱਜ ਰਾਤ ਸਪੱਸ਼ਟ ਕੀਤਾ ਕਿ ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਨੂੰ ਕੋਈ ਅਸਤੀਫ਼ਾ ਨਹੀਂ ਭੇਜਿਆ ਗਿਆ। ਪਰ ਦਿਲਚਸਪ ਗੱਲ ਇਹ ਸੀ ਕਿ 2 ਕੈਬਨਿਟ ਮੰਤਰੀਆਂ ਬ੍ਰਹਮ ਮਹਿੰਦਰਾ ਤੇ ਚਰਨਜੀਤ ਸਿੰਘ ਚੰਨੀ ਵਲੋਂ ਅੱਜ ਇਕ ਬਿਆਨ ਜਾਰੀ ਕਰਕੇ ਸ. ਸਿੱਧੂ ਦੇ ਅਸਤੀਫ਼ੇ ਨੂੰ ਡਰਾਮਾ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਸ. ਸਿੱਧੂ ਨੇ ਅਸਤੀਫ਼ਾ ਦੇਣਾ ਹੀ ਸੀ ਤਾਂ ਉਹ ਮੁੱਖ ਮੰਤਰੀ ਨੂੰ ਸਿੱਧਾ ਭੇਜਿਆ ਜਾਣਾ ਸੀ। ਉਨ੍ਹਾਂ ਕਿਹਾ ਕਿ ਸ. ਸਿੱਧੂ ਨੂੰ ਏਨਾ ਤਾਂ ਜ਼ਰੂਰ ਪਤਾ ਹੋਵੇਗਾ ਕਿ ਕੈਬਨਿਟ ਮੰਤਰੀ ਦਾ ਅਹੁਦਾ ਕਾਂਗਰਸ ਪਾਰਟੀ ਦਾ ਅਹੁਦਾ ਨਹੀਂ, ਜਿਸ ਦਾ ਅਸਤੀਫ਼ਾ ਕਾਂਗਰਸ ਪ੍ਰਧਾਨ ਵਲੋਂ ਪ੍ਰਵਾਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਨੂੰ 10 ਜੂਨ ਨੂੰ ਦਿੱਤੇ ਅਸਤੀਫ਼ੇ ਨੂੰ ਜਨਤਕ ਕਰਨ ਵਿਚ ਸ. ਸਿੱਧੂ ਨੂੰ 34 ਦਿਨ ਦਾ ਸਮਾਂ ਕਿਉਂ ਲੱਗ ਗਿਆ। ਇਨ੍ਹਾਂ ਦੋਨਾਂ ਮੰਤਰੀਆਂ ਨੇ ਸ. ਸਿੱਧੂ ਨੂੰ ਕਿਹਾ ਕਿ ਉਹ ਆਪਣੇ ਫ਼ੈਸਲਿਆਂ ਲਈ ਪੰਜਾਬ ਦੇ ਲੋਕਾਂ, ਪਾਰਟੀ ਅਤੇ ਸੂਬੇ ਦੇ ਮੁਫ਼ਾਦ ਨੂੰ ਵੀ ਸਾਹਮਣੇ ਰੱਖਣ। ਪਰ ਦਿਲਚਸਪ ਗੱਲ ਇਹ ਹੈ ਕਿ ਮੁੱਖ ਮੰਤਰੀ ਦੇ ਹੋਰ ਬਹੁਤ ਸਾਰੇ ਸੀਨੀਅਰ ਮੰਤਰੀਆਂ ਵਲੋਂ ਅੱਜ ਦੇ ਘਟਨਾਕ੍ਰਮ 'ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਦੇਣ ਦੀ ਥਾਂ ਖ਼ਾਮੋਸ਼ ਰਹਿਣਾ ਕਿਉਂ ਠੀਕ ਸਮਝਿਆ ਗਿਆ, ਇਹ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਰਿਹਾ ਹੈ।
ਕਾਂਗਰਸ ਤੋਂ ਵੀ ਅਸਤੀਫ਼ਾ ਦੇਣ ਸਿੱਧੂ-ਚੀਮਾ

ਚੰਡੀਗੜ੍ਹ, 14 ਜੁਲਾਈ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਨਵਜੋਤ ਸਿੰਘ ਸਿੱਧੂ ਵਲੋਂ ਬਤੌਰ ਕੈਬਨਿਟ ਮੰਤਰੀ ਅਸਤੀਫ਼ਾ ਦਿੱਤੇ ਜਾਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਿੱਧੂ ਨੂੰ ਹੁਣ ਕਾਂਗਰਸ ਪਾਰਟੀ 'ਚ ਵੀ ਬਣੇ ਰਹਿਣ ਦਾ ਕੋਈ ਹੱਕ ਨਹੀਂ। ਉਨ੍ਹਾਂ ਨੂੰ ਤੁਰੰਤ ਭ੍ਰਿਸ਼ਟ ਕਾਂਗਰਸ ਪਾਰਟੀ ਛੱਡ ਦੇਣੀ ਚਾਹੀਦੀ ਹੈ। ਚੀਮਾ ਨੇ ਕਿਹਾ ਕਿ ਬਿਨਾਂ ਸ਼ੱਕ ਨਵਜੋਤ ਸਿੰਘ ਸਿੱਧੂ ਦਾ ਸਾਫ਼-ਸੁਥਰਾ ਸਿਆਸੀ ਅਕਸ ਤੇ ਪੰਜਾਬ ਕੈਬਨਿਟ 'ਚ ਸਿਰਫ਼ ਸਿੱਧੂ ਵਲੋਂ ਹੀ ਪਿਛਲੀ ਸਰਕਾਰ ਦੇ 10 ਸਾਲਾ ਮਾਫ਼ੀਆ ਰਾਜ ਸਮੇਤ ਬੇਅਦਬੀਆਂ ਦੇ ਮਾਮਲਿਆਂ ਵਿਰੁੱਧ ਬੇਬਾਕੀ ਨਾਲ ਬੋਲਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਸ ਨਹੀਂ ਸੀ ਆ ਰਿਹਾ, ਕਿਉਂਕਿ ਆਮ ਲੋਕਾਂ 'ਚ ਸਿੱਧੂ ਦੇ ਵਧਦੇ ਸਿਆਸੀ ਕੱਦ ਨੂੰ ਕੈਪਟਨ ਆਪਣੀ ਕੁਰਸੀ ਲਈ ਵੀ ਖ਼ਤਰਾ ਸਮਝਣ ਲੱਗੇ ਸਨ। ਇਸ ਕਰਕੇ ਸਿੱਧੂ ਨੂੰ ਲਗਾਤਾਰ ਜ਼ਲੀਲ ਕੀਤਾ ਜਾ ਰਿਹਾ ਸੀ। ਆਖ਼ਰ ਸਿੱਧੂ ਨੂੰ ਅਸਤੀਫ਼ੇ ਲਈ ਮਜਬੂਰ ਕਰ ਦਿੱਤਾ ਗਿਆ। ਚੀਮਾ ਨੇ ਕਿਹਾ ਕਿ ਬਿਹਤਰ ਹੁੰਦਾ ਸਿੱਧੂ ਬਿਜਲੀ ਮੰਤਰੀ ਦਾ ਅਹੁਦਾ ਸੰਭਾਲ ਕੇ ਪਿਛਲੀ ਸਰਕਾਰ ਦੌਰਾਨ ਜਨਤਕ (ਸਰਕਾਰੀ) ਥਰਮਲ ਪਲਾਂਟ ਬੰਦ ਕਰਕੇ ਪ੍ਰਾਈਵੇਟ ਥਰਮਲ ਕੰਪਨੀਆਂ ਨਾਲ ਕੀਤੇ ਮਹਿੰਗੇ ਤੇ ਨਾਜਾਇਜ਼ ਸ਼ਰਤਾਂ ਵਾਲੇ ਸਮਝੌਤੇ ਰੱਦ ਕਰਦੇ ਅਤੇ ਪਿਛਲੀ ਸਰਕਾਰ ਦੇ ਬਿਜਲੀ ਮਾਫ਼ੀਆ ਨੂੰ ਨੰਗਾ ਕਰਦੇ।

ਹਿਮਾਚਲ 'ਚ 6 ਮੰਜ਼ਿਲਾ ਇਮਾਰਤ ਡਿਗੀ ਸੈਨਿਕ ਸਮੇਤ 2 ਦੀ ਮੌਤ-27 ਜ਼ਖ਼ਮੀ

ਸੋਲਨ/ਕਸੌਲੀ, 14 ਜੁਲਾਈ (ਮਨੀਸ਼/ਵਿਸ਼ਾਲ)-ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਸੋਲਨ ਦੇ ਕੁਮਾਰਹੱਟੀ-ਨਾਹਨ ਮਾਰਗ 'ਤੇ ਇਕ 6 ਮੰਜ਼ਿਲਾ ਇਮਾਰਤ ਡਿਗਣ ਨਾਲ ਫ਼ੌਜ ਦੇ ਇਕ ਸੈਨਿਕ ਅਤੇ ਇਕ ਔਰਤ ਦੀ ਮੌਤ ਹੋ ਜਾਣ ਤੇ 27 ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਿਜ ਤੰਦੂਰੀ ਢਾਬਾ ਨਾਂਅ ਦੀ ਇਸ 6 ਮੰਜ਼ਿਲਾ ਇਮਾਰਤ 'ਚ ਹੋਟਲ ਤੇ ਰੇਸਤਰਾਂ ਚੱਲਦਾ ਸੀ ਤੇ ਇਸ ਦੀ ਇਕ ਮੰਜ਼ਿਲ 'ਤੇ ਫਲੈਟ ਵੀ ਸਨ। ਘਟਨਾ ਸਮੇਂ ਜ਼ਿਆਦਾਤਰ ਲੋਕ ਰੇਸਤਰਾਂ 'ਚ ਖਾਣਾ ਖਾ ਰਹੇ ਸਨ। ਅਜੇ ਵੀ ਇਮਾਰਤ ਥੱਲੇ ਕਰੀਬ 30-35 ਲੋਕਾਂ ਦੇ ਦੱਬੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਦੱਬੇ ਹੋਏ ਲੋਕਾਂ 'ਚ ਜ਼ਿਆਦਾਤਰ ਲੋਕ ਡਗਸ਼ਾਈ, ਆਸਾਮ ਰੈਂਜੀਮੈਂਟ ਸੈਨਾ ਦੇ ਜਵਾਨ ਹਨ, ਜੋ ਖਾਣਾ ਖਾਣ ਲਈ ਉਕਤ ਹੋਟਲ 'ਚ ਰੁਕੇ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਤੇ ਬਚਾਅ ਦਲ ਮੌਕੇ 'ਤੇ ਪਹੁੰਚ ਗਏ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਮੌਕੇ 'ਤੇ ਡੀ.ਸੀ. ਸੋਲਨ, ਐਸ.ਐਸ.ਪੀ., ਏ.ਡੀ.ਐਮ., ਐਸ.ਡੀ.ਐਮ. ਸੋਲਨ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਪਹੁੰਚ ਚੁੱਕੇ ਸਨ। ਖ਼ਬਰ ਲਿਖੇ ਜਾਣ ਤੱਕ ਬਚਾਅ ਕਾਰਜ ਜਾਰੀ ਸਨ ਤੇ 25 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਤੇ ਉਨ੍ਹਾਂ ਨੂੰ ਸੋਲਨ ਐਮ.ਐਮ.ਯੂ. ਤੇ ਧਰਮਪੁਰ ਹਸਪਤਾਲ 'ਚ ਮੁਢਲੇ ਇਲਾਜ ਲਈ ਭੇਜ ਦਿੱਤਾ ਗਿਆ ਸੀ। ਹਾਦਸੇ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਪਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬਾਰਿਸ਼ ਜ਼ਿਆਦਾ ਹੋਣ ਤੇ ਜ਼ਮੀਨ ਖਿਸਕਣ ਕਾਰਨ ਇਹ ਇਮਾਰਤ ਡਿਗੀ ਹੋ ਸਕਦੀ ਹੈ। ਉੱਥੇ ਹੀ ਸਥਾਨਕ ਵਿਧਾਇਕ ਤੇ ਮੰਤਰੀ ਡਾ. ਰਾਜੀਵ ਸੈਜਲ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਤੇ ਪ੍ਰਭਾਵਿਤ ਹੋਏ ਵਿਅਕਤੀਆਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।

ਅਨੰਤਨਾਗ 'ਚ ਅੱਤਵਾਦੀਆਂ ਵਲੋਂ ਪੁਲਿਸ ਕਾਂਸਟੇਬਲ ਦੀ ਗੋਲੀਆਂ ਮਾਰ ਕੇ ਹੱਤਿਆ

ਸ੍ਰੀਨਗਰ, 14 ਜੁਲਾਈ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੁਕਰਨਾਗ ਇਲਾਕੇ 'ਚ ਅੱਤਵਾਦੀਆਂ ਨੇ ਨੈਸ਼ਨਲ ਕਾਨਫ਼ਰੰਸ ਆਗੂ ਦੇ ਸੁਰੱਖਿਆ ਗਾਰਡ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਨੈਸ਼ਨਲ ਕਾਨਫ਼ਰੰਸ ਆਗੂ ਪੀਰ ਤੋਕੀਰ ਅਹਿਮਦ ਸ਼ਾਹ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਕਾਂਸਟੇਬਲ ਰਿਆਜ਼ ਅਹਿਮਦ 'ਤੇ ਕੁਕਰਨਾਗ ਦੇ ਹਿਲਰ ਇਲਾਕੇ 'ਚ ਐਤਵਾਰ ਦੇਰ ਸ਼ਾਮ ਅੱਤਵਾਦੀਆਂ ਨੇ ਉਸ ਵੇਲੇ ਗੋਲੀਆਂ ਚਲਾਈਆਂ, ਜਦੋਂ ਉਹ ਨੇੜੇ ਦੇ ਪਿੰਡ 'ਚ ਵਰਕਰਾਂ ਨਾਲ ਬੈਠਕ ਕਰਨ ਬਾਅਦ ਵਾਪਸ ਪਰਤ ਰਹੇ ਸਨ। ਪੁਲਿਸ ਕਰਮੀ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਅਨੰਤਨਾਗ ਦੇ ਜਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਧਮਾਕੇ 'ਚ 2 ਲੋਕ ਜ਼ਖ਼ਮੀ
ਇਸ ਦੌਰਾਨ ਕੁਲਗਾਮ ਜ਼ਿਲ੍ਹੇ ਦੇ ਚੇਹਨ ਅਡੀਗਾਮ ਪਿੰਡ 'ਚ ਭੇਦ-ਭਰੇ ਧਮਾਕੇ 'ਚ 2 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਪਛਾਣ ਸੰਦੀਪ ਕੁਮਾਰ ਵਾਸੀ ਛਤੀਗੜ੍ਹ ਤੇ ਸੁਹੇਲ ਅਹਿਮਦ ਭੱਟ ਵਾਸੀ ਅਡੀਗਾਮ ਵਜੋਂ ਹੋਈ ਹੈ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਸ੍ਰੀਨਗਰ ਦੇ ਹਸਪਤਲ ਰੈਫ਼ਰ ਕੀਤਾ ਗਿਆ। ਪੁਲਿਸ ਵਲੋਂ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ।

ਇੰਗਲੈਂਡ ਨੇ ਪਹਿਲੀ ਵਾਰ ਜਿੱਤਿਆ ਕ੍ਰਿਕਟ ਵਿਸ਼ਵ ਕੱਪ

ਬੇਹੱਦ ਰੋਮਾਂਚਕ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ ਹਰਾਇਆ

ਲੰਡਨ, 14 ਜੁਲਾਈ (ਏਜੰਸੀ, ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅੱਜ ਇੱਥੇ ਖੇਡੇ ਗਏ ਵਿਸ਼ਵ ਕੱਪ ਫਾਈਨਲ ਦੇ ਬੇਹੱਦ ਰੋਮਾਂਚਕ ਮੈਚ 'ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਆਪਣਾ ਪਹਿਲਾ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ। ਇਹ ਮੈਚ ਇਕ ਦਿਨਾ ਕ੍ਰਿਕਟ ਦੇ ਇਤਿਹਾਸ ਦੇ ਸਭ ਤੋਂ ਰੋਮਾਂਚਕ ਮੁਕਾਬਲਿਆਂ 'ਚ ਸ਼ੁਮਾਰ ਹੋ ਗਿਆ। ਨੌਬਤ ਇੱਥੋਂ ਤੱਕ ਆ ਗਈ ਕਿ ਸੁਪਰ ਓਵਰ 'ਚ ਵੀ ਦੋਵਾਂ ਟੀਮਾਂ ਵਿਚਕਾਰ ਮੈਚ ਟਾਈ ਹੋ ਗਿਆ, ਜਿਸ ਤੋਂ ਬਾਅਦ ਜ਼ਿਆਦਾ 'ਬਾਊਂਡਰੀ' ਲਗਾਉਣ ਵਾਲੀ ਟੀਮ ਇੰਗਲੈਂਡ ਨੂੰ ਜੇਤੂ ਐਲਾਨਿਆ ਗਿਆ। ਇਸ ਤੋਂ ਪਹਿਲਾਂ ਨਿਰਧਾਰਤ 50 ਓਵਰਾਂ 'ਚ ਦੋਵਾਂ ਟੀਮਾਂ ਦਾ ਸਕੋਰ ਬਰਾਬਰ ਹੋਣ ਕਾਰਨ ਮੈਚ ਸੁਪਰ ਓਵਰ ਤੱਕ ਪਹੁੰਚ ਗਿਆ। ਜਿੱਥੇ ਇੰਗਲੈਂਡ ਨੇ ਦੋ ਚੌਕਿਆਂ ਦੀ ਮਦਦ ਨਾਲ 15 ਸਕੋਰ ਬਣਾਏ ਸਨ ਅਤੇ ਨਿਊਜ਼ੀਲੈਂਡ ਦੀ ਟੀਮ ਨੇ ਵੀ ਇਕ ਛੱਕੇ ਦੀ ਮਦਦ ਨਾਲ 15 ਦੌੜਾਂ ਬਣਾਈਆਂ ਪਰ ਸੁਪਰ ਓਵਰ ਦੇ ਨਿਯਮ ਅਨੁਸਾਰ ਮੈਚ ਦੌਰਾਨ ਜ਼ਿਆਦਾ ਬਾਊਂਡਰੀਆਂ ਲਗਾਉਣ ਵਾਲੀ ਇੰਗਲੈਂਡ ਜੇਤੂ ਬਣੀ। ਨਿਊਜ਼ੀਲੈਂਡ ਨੂੰ ਆਖਰੀ ਗੇਂਦ 'ਤੇ ਦੋ ਦੌੜਾਂ ਦੀ ਜ਼ਰੂਰਤ ਸੀ ਪਰ ਗੁਪਟਿਲ ਦੋ ਦੌੜਾਂ ਲੈਣ ਦੇ ਚੱਕਰ 'ਚ ਰਨ ਆਊਟ ਹੋ ਗਿਆ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਨੇ ਨਿਰਧਾਰਤ 50 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ 'ਤੇ 241 ਦੌੜਾਂ ਬਣਾਈਆਂ। ਟੀਮ ਦੀ ਸ਼ੁਰੂਆਤ ਕਾਫੀ ਮਾੜੀ ਰਹੀ ਅਤੇ ਉਸ ਦਾ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਇਕ ਵਾਰ ਫਿਰ ਫੇਲ੍ਹ ਸਾਬਤ ਹੋਇਆ। ਉਹ 19 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਹੈਨਰੀ ਨਿਕੋਲਸ ਅਤੇ ਕੇਨ ਵਿਲੀਅਮਸਨ ਨੇ ਪਾਰੀ ਨੂੰ ਸੰਭਾਲਿਆ ਅਤੇ ਦੋਵਾਂ ਨੇ 74 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਵਧੀਆ ਸਕੋਰ ਵੱਲ ਲਿਜਾਉਣ ਦੀ ਕੋਸ਼ਿਸ਼ ਕੀਤੀ। ਵਿਲੀਅਮਸਨ 30 ਦੌੜਾਂ ਬਣਾ ਕੇ ਆਊਟ ਹੋ ਗਏ। ਰਾਸ ਟੇਲਰ ਵੀ ਕੇਵਲ 15 ਦੌੜਾਂ ਬਣਾ ਕੇ ਚਲਦੇ ਬਣੇ। ਇਸ ਬਾਅਦ ਨਿਕੋਲਸ 55 ਦੌੜਾਂ ਬਣਾ ਕੇ ਪੈਵਿਲੀਅਨ ਚਲੇ ਗਏ। ਇਕ ਸਮੇਂ ਲੱਗ ਰਿਹਾ ਸੀ ਕਿ ਟੀਮ 200 ਦੇ ਆਸ-ਪਾਸ ਹੀ ਸਕੋਰ ਬਣਾ ਸਕੇਗੀ ਪਰ ਟਾਮ ਲੈਥਮ ਨੇ 47 ਦੌੜਾਂ ਦੀ ਕਫਾਇਤੀ ਪਾਰੀ ਖੇਡਦੇ ਹੋਏ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਲੈਥਮ ਨੇ 47 ਦੌੜਾਂ ਦੀ ਪਾਰੀ ਖੇਡੀ। ਇਸ ਮੈਚ ਵਿਚ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਵਧੀਆ ਗੇਂਦਬਾਜ਼ੀ ਕੀਤੀ ਅਤੇ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਸਕੋਰ ਬਣਾਉਣ ਲਈ ਸੰਘਰਸ਼ ਕਰਨਾ ਪਿਆ। ਇੰਗਲੈਂਡ ਵਲੋਂ ਕ੍ਰਿਸ ਵੋਕਸ ਅਤੇ ਪਲੰਕਿਟ ਨੇ 3-3 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਵੀ ਕਾਫੀ ਮਾੜੀ ਰਹੀ। ਉਸ ਦਾ ਸਲਾਮੀ ਬੱਲੇਬਾਜ਼ ਜੇਸਨ ਰਾਏ 17 ਦੌੜਾਂ ਬਣਾ ਕੇ ਚਲਦਾ ਬਣਿਆ। ਇਸ ਤੋਂ ਬਾਅਦ ਜੋਏ ਰੂਟ ਅਤੇ ਇਓਨ ਮੋਰਗਨ ਕ੍ਰਮਵਾਰ 9 ਤੇ 7 ਦੌੜਾਂ ਬਣਾ ਕੇ ਪੈਵਿਲੀਅਨ ਪਰਤ ਗਏ। ਕੀਵੀ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ। ਜੋਨੀ ਬ੍ਰੇਸਟੋ ਨੇ 36 ਦੌੜਾਂ ਦੀ ਪਾਰੀ ਖੇਡੀ ਅਤੇ ਉਹ ਫਰਗੁਸਨ ਦਾ ਸ਼ਿਕਾਰ ਬਣੇ ਅਤੇ ਟੀਮ ਦੀਆਂ ਚਾਰ ਵਿਕਟਾਂ 86 ਦੌੜਾਂ 'ਤੇ ਡਿੱਗ ਗਈਆਂ। ਇਸ ਤੋਂ ਬਾਅਦ ਬੇਨ ਸਟੋਕਸ ਅਤੇ ਜੋਸ ਬਟਲਰ ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਦੇ ਸਕੋਰ ਨੂੰ 196 ਤੱਕ ਪਹੁੰਚਾਇਆ। ਇਨ੍ਹਾਂ ਦੋਵਾਂ ਨੇ 110 ਦੌੜਾਂ ਦੀ ਸਾਂਝੇਦਾਰੀ ਕੀਤੀ। ਬਟਲਰ 45ਵੇਂ ਓਵਰ ਵਿਚ 60 ਗੇਂਦਾਂ ਵਿਚ 59 ਦੌੜਾਂ ਬਣਾ ਕੇ ਆਊਟ ਹੋ ਗਏ। ਇੰਗਲੈਂਡ ਦੀ ਪੂਰੀ ਟੀਮ 50 ਓਵਰਾਂ ਵਿਚ 241 ਦੌੜਾਂ ਦੇ ਆਊਟ ਹੋ ਗਈ ਜਿਸ ਕਾਰਨ ਮੈਚ ਸੁਪਰ ਓਵਰ ਤੱਕ ਪੁੱਜਿਆ। ਬੇਨ ਸਟੋਕਸ 84 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਉਨ੍ਹਾਂ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। ਵਿਲੀਅਮਸਨ ਨੂੰ ਮੈਨ ਆਫ਼ ਦਾ ਸੀਰੀਜ਼ ਚੁਣਿਆ ਗਿਆ ਜਿਸ ਨੇ ਪੂਰੇ ਟੂਰਨਾਮੈਂਟ ਵਿਚ 578 ਦੌੜਾਂ ਬਣਾਈਆਂ।
ਨਹੀਂ ਟੁੱਟਿਆ ਸਚਿਨ ਦਾ ਰਿਕਾਰਡ
ਇਕ ਸਮੇਂ ਲੱਗ ਰਿਹਾ ਸੀ ਕਿ ਇਕ ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਸਕੋਰ ਬਣਾਉਣ ਦਾ ਸਚਿਨ ਦਾ ਰਿਕਾਰਡ ਇਸ ਵਿਸ਼ਵ ਕੱਪ ਵਿਚ ਟੁੱਟ ਜਾਵੇਗਾ ਪਰ ਇਸ ਤਰ੍ਹਾਂ ਨਹੀਂ ਹੋ ਸਕਿਆ ਅਤੇ ਕੋਈ ਵੀ ਖਿਡਾਰੀ ਉਨ੍ਹਾਂ ਦਾ ਰਿਕਾਰਡ ਕੋਲ ਨਹੀਂ ਪਹੁੰਚ ਸਕਿਆ। ਵਿਲੀਅਮਸਨ ਫਾਈਨਲ ਮੁਕਾਬਲੇ ਵਿਚ ਸਚਿਨ ਦਾ ਰਿਕਾਰਡ ਤੋੜ ਸਕਦੇ ਸਨ ਪਰ ਉਹ ਸਸਤੇ 'ਚ ਪੈਵਿਲੀਅਨ ਪਰਤ ਗਏ। ਸਚਿਨ ਦੇ ਨਾਂਅ ਇਕ ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ 673 ਦੌੜਾਂ ਦਾ ਰਿਕਾਰਡ ਹੈ। ਇਸ ਵਿਸ਼ਵ ਕੱਪ ਸਭ ਤੋਂ ਜ਼ਿਆਦਾ ਰੋਹਿਤ ਸ਼ਰਮਾ ਨੇ 648, ਡੇਵਿਡ ਵਾਰਨਰ 647 ਨੇ ਦੌੜਾਂ ਬਣਾਈਆਂ।
ਚੈਂਪੀਅਨ ਨੂੰ ਮਿਲੇ 27 ਕਰੋੜ
ਖ਼ਿਤਾਬ ਜਿੱਤਣ ਵਾਲੀ ਇੰਗਲੈਂਡ ਨੂੰ 40 ਲੱਖ ਡਾਲਰ ਦੀ ਰਾਸ਼ੀ ਦਿੱਤੀ ਗਈ ਜੋ ਲਗਪਗ 27.42 ਕਰੋੜ ਰੁਪਏ ਬਣਦੇ ਹਨ। ਉਪ ਜੇਤੂ ਨਿਊਜ਼ੀਲੈਂਡ ਨੂੰ 20 ਲੱਖ ਡਾਲਰ ਭਾਵ ਲਗਪਗ 13.71 ਕਰੋੜ ਰੁਪਏ ਮਿਲੇ। ਇਸ ਵਾਰ ਆਈ.ਸੀ.ਸੀ. ਪੁਰਸਕਾਰ ਰਾਸ਼ੀ ਦੇ ਤੌਰ 'ਤੇ ਕੁੱਲ ਇਕ ਕਰੋੜ ਡਾਲਰ (ਲਗਪਗ 70 ਕਰੋੜ) ਦਿੱਤੀ ਹੈ।
ਟੀਮ ਇੰਡੀਆ ਨੂੰ ਮਿਲੇ 5.48 ਕਰੋੜ ਰੁਪਏ
ਸੈਮੀਫਾਈਨਲ ਵਿਚ ਹਾਰਨ ਵਾਲੀ ਟੀਮ ਇੰਡੀਆ ਅਤੇ ਆਸਟ੍ਰੇਲੀਆ ਨੂੰ 8-8 ਲੱਖ ਡਾਲਰ (ਲਗਪਗ 5.48 ਕਰੋੜ ਰੁਪਏ) ਮਿਲੇ। ਨਾਲ ਹੀ ਨਾਕਆਊਟ ਵਿਚ ਪਹੁੰਚਣ ਵਾਲੀ ਹਰ ਟੀਮ ਨੂੰ 1-1 ਲੱਖ ਡਾਲਰ (66.56 ਲੱਖ ਰੁਪਏ) ਦਿੱਤੇ ਗਏ। ਇਸ ਤੋਂ ਇਲਾਵਾ ਲੀਗ ਸੈਸ਼ਨ ਦੌਰਾਨ ਮੈਚ ਜਿੱਤਣ ਵਾਲੀ ਹਰ ਟੀਮ ਨੂੰ 40-40 ਹਜ਼ਾਰ ਡਾਲਰ (27.42 ਲੱਖ ਰੁਪਏ) ਮਿਲੇ।
ਇੰਗਲੈਂਡ ਨੂੰ 44 ਸਾਲ ਤੱਕ ਕਰਨਾ ਪਿਆ ਇੰਤਜ਼ਾਰ
ਇੰਗਲੈਂਡ ਨੇ 44 ਸਾਲ ਪਹਿਲਾਂ ਆਪਣਾ ਇਕ ਦਿਨਾ ਮੈਚ ਖੇਡਿਆ ਸੀ। ਵਿਸ਼ਵ ਕੱਪ ਦਾ ਫਾਈਨਲ ਉਸ ਦਾ 743ਵਾਂ ਮੈਚ ਸੀ। ਇਸ ਤਰ੍ਹਾਂ ਉਸ ਨੂੰ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਣ ਲਈ 743 ਇਕ ਦਿਨਾ ਮੈਚਾਂ ਦਾ ਇੰਤਜ਼ਾਰ ਕਰਨਾ ਪਿਆ। ਉਸ ਨੂੰ 48 ਸਾਲ ਤੱਕ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਣ ਦਾ ਇੰਤਜ਼ਾਰ ਕਰਨਾ ਪਿਆ।
ਇਸ ਕਾਰਨ ਜਿੱਤਿਆ ਇੰਗਲੈਂਡ
ਲੰਡਨ-ਸੁਪਰ ਓਵਰ ਵਿਚ ਇੰਗਲੈਂਡ ਨੇ 15 ਦੌੜਾਂ ਬਣਾਈਆਂ ਅਤੇ ਨਿਊਜ਼ੀਲੈਂਡ ਨੂੰ ਵੀ 15 ਦੌੜਾਂ ਬਣਾਈਆਂ ਅਤੇ ਸੁਪਰ ਓਵਰ ਵਿਚ ਟਾਈ ਹੋ ਗਿਆ। ਪਰ ਆਈ.ਸੀ.ਸੀ. ਦੇ ਨਿਯਮ ਵਿਚ ਇੰਗਲੈਂਡ ਨੂੰ ਜਿੱਤ ਮਿਲੀ। ਅਸਲ ਵਿਚ ਨਿਯਮ ਅਨੁਸਾਰ ਜੋ ਟੀਮ ਆਪਣੀ ਪਾਰੀ ਵਿਚ ਅਤੇ ਸੁਪਰ ਓਵਰ ਵਿਚ ਸਰਬੋਤਮ ਚੌਕੇ ਅਤੇ ਛੱਕੇ ਲਗਾਉਂਦੀ ਹੈ ਉਸ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ। ਇੰਗਲੈਂਡ ਨੇ ਕੁੱਲ 24 ਚੌਕੇ ਅਤੇ ਛੱਕੇ ਮਾਰੇ ਅਤੇ ਨਿਊਜ਼ੀਲੈਂਡ ਨੇ ਕੁੱਲ 16 ਚੌਕੇ ਅਤੇ ਛੱਕੇ ਮਾਰੇ।

ਦੇਹਰਾਦੂਨ 'ਚ ਕਾਰ ਖੱਡ 'ਚ ਡਿਗੀ-5 ਮੌਤਾਂ

ਦੇਹਰਾਦੂਨ, 14 ਜੁਲਾਈ (ਏਜੰਸੀ)- ਉੱਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ 'ਚ ਚਕਰਾਤ-ਕਾਲਸੀ ਮਾਰਗ 'ਤੇ ਇਕ ਕਾਰ ਦੇ ਖੱਡ 'ਚ ਡਿਗਣ ਨਾਲ ਉਸ 'ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅੱਜ ਸਵੇਰੇ ਸੜਕ ਤੋਂ ਲੰਘ ਰਹੇ ਦੋ ਮੋਟਰਸਾਈਕਲ ਸਵਾਰ ਲੋਕਾਂ ਨੇ ਖੱਡ 'ਚ ਇਕ ਕਾਰ ਨੂੰ ਡਿਗਦਿਆਂ ਦੇਖਿਆ। ਉਨ੍ਹਾਂ ਨੇ ਇਹ ਜਾਣਕਾਰੀ ਸਥਾਨਕ ਲੋਕਾਂ ਨਾਲ ਕਾਲਸੀ ਥਾਣਾ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪੁੱਜੀ ਪੁਲਿਸ ਤੇ ਬਚਾਅ ਕਾਰਜ ਟੀਮ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਹਾਦਸੇ ਦਾ ਸ਼ਿਕਾਰ ਹੋਈ ਕਾਰ ਦਾ ਨੰਬਰ ਐੱਚ.ਆਰ. 02ਏ.ਈ.-6805 ਜੋ ਕਿ ਹਰਿਆਣਾ 'ਚ ਰਜਿਸਟਰ ਹੈ, ਜਦਕਿ ਕਾਰ 'ਚ ਸਵਾਰ ਲੋਕ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਨਿਵਾਸੀ ਦੱਸੇ ਜਾ ਰਹੇ ਹਨ। ਹੁਣ ਤੱਕ ਚਾਰ ਲੋਕਾਂ ਦੀਆਂ ਲਾਸ਼ਾਂ ਨੂੰ ਖੱਡ 'ਚੋਂ ਕੱਢ ਲਿਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੇਸ਼ ਭਰ 'ਚ ਭਾਰੀ ਮੀਂਹ ਕਾਰਨ 24 ਮੌਤਾਂ

ਆਸਾਮ ਤੇ ਬਿਹਾਰ ਦੇ ਕਈ ਇਲਾਕਿਆਂ 'ਚ ਹੜ੍ਹਾਂ ਕਾਰਨ ਜਨਜੀਵਨ ਪ੍ਰਭਾਵਿਤ

ਨਵੀਂ ਦਿੱਲੀ, 14 ਜੁਲਾਈ (ਏਜੰਸੀ)-ਦੇਸ਼ ਭਰ ਦੇ ਜ਼ਿਆਦਾਤਰ ਹਿੱਸਿਆਂ 'ਚ ਮੌਨਸੂਨ ਦੀ ਭਾਰੀ ਬਾਰਿਸ਼ ਆਫ਼ਤ ਬਣ ਕੇ ਆਈ ਹੈ ਤੇ ਵੱਖ-ਵੱਖ ਹਿੱਸਿਆਂ 'ਚ 20 ਤੋਂ ਜ਼ਿਆਦਾ ਲੋਕਾਂ ਦੀਆਂ ਮੌਤਾਂ ਹੋਣ ਬਾਰੇ ਸੂਚਨਾਵਾਂ ਮਿਲੀਆਂ ਹਨ। ਨਦੀਆਂ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਆਸਾਮ ਤੇ ਬਿਹਾਰ ਦੇ ਕਈ ਇਲਾਕਿਆਂ 'ਚ ਹੜ੍ਹ ਆ ਗਏ ਹਨ ਤੇ ਕਈ ਥਾਂਵਾਂ 'ਤੇ ਸੜਕਾਂ ਰੁੜ ਗਈਆਂ ਹਨ। ਆਸਾਮ 'ਚ ਹੜ੍ਹਾਂ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਬਿਹਾਰ 'ਚ ਮਰਨ ਵਾਲਿਆਂ ਦੀ ਗਿਣਤੀ 13 ਤੱਕ ਪਹੁੰਚ ਗਈ ਹੈ। ਮੌਸਮ ਵਿਭਾਗ ਨੇ ਆਉਣ ਵਾਲੇ 24 ਘੰਟਿਆਂ 'ਚ ਭਾਰੀ ਬਾਰਿਸ਼ ਦਾ ਅਨੁਮਾਨ ਜਤਾਇਆ ਹੈ। ਆਸਾਮ ਤੇ ਅਰੁਣਾਚਲ ਪ੍ਰਦੇਸ਼ ਦੇ ਉੇਪਰਲੇ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਕਾਰਨ ਬ੍ਰਹਮਪੁੱਤਰ ਸਮੇਤ ਕਈ ਨਦੀਆਂ 'ਚ ਪਾਣੀ ਦਾ ਪੱਧਰ ਖ਼ਤਰੇ ਦਾ ਨਿਸ਼ਾਨ ਪਾਰ ਕਰ ਗਿਆ ਹੈ, ਜਿਸ ਕਾਰਨ ਆਸਾਮ ਦੇ ਕੁੱਲ 33 'ਚੋਂ 28 ਜ਼ਿਲ੍ਹਿਆਂ 'ਚ ਹੜ੍ਹਾਂ ਕਾਰਨ ਕਰੀਬ 26.5 ਲੱਖ ਲੋਕ ਪ੍ਰਭਾਵਿਤ ਹੋਏ ਹਨ ਤੇ 11 ਲੋਕਾਂ ਦੀ ਮੌਤ ਹੋ ਗਈ ਹੈ। ਸੂਬਾ ਰਾਹਤ ਪ੍ਰਬੰਧਨ ਅਥਾਰਟੀ ਅਨੁਸਾਰ ਐਨ.ਡੀ.ਆਰ.ਐਫ਼. ਤੇ ਐਸ.ਡੀ.ਆਰ.ਐਫ਼. ਦੀਆਂ ਟੀਮਾਂ ਨੇ ਪਿਛਲੇ 24 ਘੰਟਿਆਂ ਦੌਰਾਨ 7,833 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 24 ਜ਼ਿਲ੍ਹਿਆਂ 'ਚ 327 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ 'ਚ 16,596 ਲੋਕ ਰਹਿ ਰਹੇ ਹਨ। ਬਿਹਾਰ ਦੀਆਂ ਪ੍ਰਮੁੱਖ ਨਦੀਆਂ ਕੋਸੀ, ਗੰਡਕ ਤੇ ਗੰਗਾ ਸਮੇਤ ਹੋਰਨਾਂ 'ਚ ਪਾਣੀ ਦੇ ਪੱਧਰ ਵਾਧਾ ਜਾਰੀ ਹੈ ਤੇ ਕਈਆਂ 'ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ। ਸੂਬੇ ਦੇ 6 ਜ਼ਿਲ੍ਹਿਆਂ 'ਚ ਆਏ ਹੜ੍ਹਾਂ ਨਾਲ ਘਰ ਡਿੱਗਣ ਤੇ ਪਾਣੀ 'ਚ ਡੁੱਬਣ ਨਾਲ ਕਰੀਬ 13 ਲੋਕ ਮਾਰੇ ਗਏ ਹਨ। ਪੱਛਮੀ ਬੰਗਾਲ 'ਚ ਵੀ ਭਾਰੀ ਬਾਰਿਸ਼ ਕਾਰਨ ਦਾਰਜੀਲਿੰਗ, ਕੂਚਬਿਹਾਰ ਤੇ ਜਲਪਾਈਗੁੜੀ 'ਚ ਪਾਣੀ ਭਰ ਗਿਆ ਹੈ। ਉੱਤਰ ਪ੍ਰਦੇਸ਼ ਦੇ 14 ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਕਾਰਨ 9 ਤੋਂ 12 ਜੁਲਾਈ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਭਾਵਿਤ ਸੂਬਿਆਂ 'ਚ ਕੌਮੀ ਆਫ਼ਤ ਰਾਹਤ ਪ੍ਰਬੰਧਨ ਵਲੋਂ ਬਚਾਅ ਕਾਰਜ ਜਾਰੀ ਹਨ।
ਪੰਜਾਬ-ਹਰਿਆਣਾ 'ਚ ਭਾਰੀ ਮੀਂਹ
ਚੰਡੀਗੜ੍ਹ, (ਏਜੰਸੀ)-ਅੱਜ ਐਤਵਾਰ ਪੰਜਾਬ ਤੇ ਹਰਿਆਣਾ 'ਚ ਕਈ ਥਾਂਵਾਂ 'ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ, ਜਿਸ ਨਾਲ ਤਾਪਮਾਨ 'ਚ ਕਮੀ ਦਰਜ ਕੀਤੀ ਗਈ। ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ 'ਚ ਮੀਂਹ ਪੈਣ ਕਾਰਨ ਤਾਪਮਾਨ ਕ੍ਰਮਵਾਰ 29.4, 26.6 ਤੇ 26.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਹਰਿਆਣਾ ਦੇ ਅੰਬਾਲਾ ਤੇ ਕਰਨਾਲ 'ਚ ਭਾਰੀ ਮੀਂਹ ਪੈਣ ਕਾਰਨ ਤਾਪਮਾਨ ਕ੍ਰਮਵਾਰ 27.2 ਤੇ 29.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਜਧਾਨੀ ਚੰਡੀਗੜ੍ਹ 'ਚ ਵੀ ਮੀਂਹ ਪੈਣ ਕਾਰਨ ਤਾਪਮਾਨ 27.7 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ 'ਚ ਅਗਲੇ ਦੋ ਦਿਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।
ਨਿਪਾਲ 'ਚ ਹੜ੍ਹਾਂ ਕਾਰਨ ਮੌਤਾਂ ਦੀ ਗਿਣਤੀ 60 ਹੋਈ
ਕਾਠਮੰਡੂ, (ਏਜੰਸੀਆਂ)-ਨਿਪਾਲ 'ਚ ਕਈ ਨਦੀਆਂ-ਨਾਲਿਆਂ 'ਚ ਆਏ ਹੜ੍ਹਾਂ ਤੇ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ 60 ਤੱਕ ਪਹੁੰਚ ਗਈ ਹੈ ਅਤੇ 38 ਹੋਰ ਜ਼ਖ਼ਮੀ ਹੋ ਗਏ ਹਨ। ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹਾਂ ਕਾਰਨ 35 ਲੋਕ ਅਜੇ ਵੀ ਲਾਪਤਾ ਹਨ। ਵੀਰਵਾਰ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਦੇਸ਼ ਭਰ ਦੇ 25 ਜ਼ਿਲ੍ਹਿਆਂ ਦੇ ਕਰੀਬ 10,385 ਘਰ ਪ੍ਰਭਾਵਿਤ ਹੋਏ ਹਨ। ਸਾਰੇ ਮੁੱਖ ਰਾਜ ਮਾਰਗਾਂ 'ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕਈ ਦਰਿਆਵਾਂ ਦੇ ਕੰਢਿਆਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਦੇਸ਼ ਭਰ 'ਚ 27,380 ਪੁਲਿਸ ਕਰਮੀ ਰਾਹਤ ਕਾਰਜਾਂ 'ਚ ਜੁੱਟੇ ਹੋਏ ਹਨ। ਨਿਪਾਲ ਸੈਨਾ ਤੇ ਪੁਲਿਸ ਕਰਮੀਆਂ ਨੇ ਵੱਖ-ਵੱਖ ਥਾਵਾਂ ਤੋਂ 1,104 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ। ਭਾਰੀ ਬਾਰਿਸ਼ ਕਾਰਨ ਦਰਿਆਵਾਂ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਗਮਤੀ, ਕਾਮਲਾ ਤੇ ਇਸ ਦੀ ਸਹਾਇਕ ਨਦੀ ਸਨਕੋਸ਼ੀ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚੱਲ ਰਿਹਾ ਹੈ।

ਖੁੰਢ-ਚਰਚਾ

ਨਸ਼ੇ ਬਰਬਾਦੀ ਦਾ ਕਾਰਨ ਪੰਜਾਬ 'ਚ ਪਿਛਲੇ 20 ਸਾਲਾਂ ਤੋਂ ਸਮੈਕ, ਚਿੱਟੇ, ਨਸ਼ੀਲੇ ਟੀਕਿਆਂ ਦਾ ਕਾਰੋਬਾਰ ਨਿਰੰਤਰ ਚੱਲ ਰਿਹਾ ਹੈ, ਹੁਣ ਤੱਕ ਪੰਜਾਬ 'ਚ ਹਜ਼ਾਰਾਂ ਨੌਜੁਆਨ ਇਸ ਦੈਂਤ ਰੂਪੀ ਨਸ਼ੇ ਦੀ ਭੇਟ ਚੜ੍ਹ ਕੇ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਹਜ਼ਾਰਾਂ ਬੱਚੇ ...

ਪੂਰੀ ਖ਼ਬਰ »

ਬੀ.ਐਲ. ਸੰਤੋਸ਼ ਭਾਜਪਾ ਦੇ ਜਨਰਲ ਸਕੱਤਰ ਨਿਯੁਕਤ

ਨਵੀਂ ਦਿੱਲੀ, 14 ਜੁਲਾਈ (ਏਜੰਸੀ)- ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਪਾਰਟੀ ਜੁਆਇੰਟ ਜਨਰਲ ਸਕੱਤਰ (ਆਰਗੇਨਾਈਜ਼ੇਸ਼ਨ) ਬੀ.ਐਲ. ਸੰਤੋਸ਼ ਨੂੰ ਜਨਰਲ ਸਕੱਤਰ (ਆਰਗੇਨਾਈਜ਼ੇਸ਼ਨ) ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਇਹ ਅਹੁਦਾ ਰਾਮਲਾਲ ਜੋ ਕਿ 13 ਸਾਲ ਤੱਕ ਇਸ ਅਹੁਦੇ 'ਤੇ ਰਹੇ ਦੇ ...

ਪੂਰੀ ਖ਼ਬਰ »

ਵਾਰ ਮੈਮੋਰੀਅਲ ਵਿਖੇ ਰਾਜਨਾਥ ਤੇ ਹੋਰਨਾਂ ਵਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਨਵੀਂ ਦਿੱਲੀ, 14 ਜੁਲਾਈ (ਜਗਤਾਰ ਸਿੰਘ)-ਕਾਰਗਿਲ ਜੰਗ ਜਿੱਤ ਦੇ 20 ਸਾਲ ਪੂਰੇ ਹੋਣ 'ਤੇ 'ਦਿੱਲੀ ਵਾਰ ਮੈਮੋਰੀਅਲ' 'ਚ ਕਰਵਾਏ ਪ੍ਰੋਗਰਾਮ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਕ ਵਿਜੇ (ਜੇਤੂ) ਮਸ਼ਾਲ ਜਲਾਈ, ਜੋ ...

ਪੂਰੀ ਖ਼ਬਰ »

ਅਗਲਾ ਦਲਾਈਲਾਮਾ ਚੀਨ ਵਲੋਂ ਚੁਣਿਆ ਜਾਵੇਗਾ, ਭਾਰਤ ਦਖ਼ਲ ਨਾ ਦੇਵੇ-ਚੀਨ

ਲਹਾਸਾ/ਬੀਜਿੰਗ, 14 ਜੁਲਾਈ (ਏਜੰਸੀ)-ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਲਾਈ ਲਾਮਾ ਦੇ ੳੁੱਤਰਾਧਿਕਾਰੀ ਦਾ ਨਿਰਣਾ ਚੀਨ ਵਲੋਂ ਕੀਤਾ ਜਾਵੇਗਾ ਅਤੇ ਇਸ ਮਾਮਲੇ 'ਚ ਭਾਰਤ ਦੀ ਕਿਸੇ ਵੀ ਦਖ਼ਲਅੰਦਾਜੀ ਦਾ ਅਸਰ ਦੋਹਾਂ ਦੇਸ਼ਾਂ ਦੇ ਦੁਪਾਸੜ ਸਬੰਧਾਂ 'ਤੇ ਪਵੇਗਾ। ਦੇਸ਼ ਦੀ 200 ...

ਪੂਰੀ ਖ਼ਬਰ »

ਪ੍ਰਿਯੰਕਾ ਗਾਂਧੀ ਨੂੰ ਪੂਰੇ ਉੱਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ

ਨਵੀਂ ਦਿੱਲੀ, 14 ਜੁਲਾਈ (ਏਜੰਸੀ)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਹੁਣ ਪੂਰਾ ਉੱਤਰ ਪ੍ਰਦੇਸ਼ ਦੇਖੇਗੀ। ਪੂਰੇ ਉੱਤਰ ਪ੍ਰਦੇਸ਼ ਦਾ ਇੰਚਾਰਜ ਜਨਰਲ ਸਕੱਤਰ ਬਣਾਏ ਜਾਣ ਨਾਲ ਪ੍ਰਦੇਸ਼ ਕਾਂਗਰਸ 'ਚ ਭਾਰੀ ਉਤਸ਼ਾਹ ਤੇ ਖ਼ੁਸ਼ੀ ਦੀ ਲਹਿਰ ਹੈ। ਪਾਰਟੀ ਵਰਕਰਾਂ ਦਾ ...

ਪੂਰੀ ਖ਼ਬਰ »

ਕਠੂਆ ਜਬਰ ਜਨਾਹ ਮਾਮਲੇ 'ਚ ਨਾਬਾਲਗ ਬਾਰੇ ਸੁਣਵਾਈ ਅੱਜ ਤੋਂ

ਜੰਮੂ, 14 ਜੁਲਾਈ (ਏਜੰਸੀ)-ਜੁਵਨਾਇਲ ਜਸਟਿਸ ਬੋਰਡ ਵਲੋਂ ਕਠੂਆ 'ਚ 8 ਸਾਲਾ ਬੱਚੀ ਨਾਲ ਜਬਰ-ਜਨਾਹ ਤੇ ਹੱਤਿਆ ਮਾਮਲੇ 'ਚ ਇਕ ਨਾਬਾਲਗ ਲੜਕੇ ਦੀ ਭੂਮਿਕਾ ਬਾਰੇ ਸੋਮਵਾਰ ਤੋਂ ਸਰਕਾਰੀ ਧਿਰ (ਪੈਰਵੀ) ਵਲੋਂ ਗਵਾਹਾਂ ਨਾਲ ਜਿਰਹਾ ਕੀਤੀ ਜਾਵੇਗੀ। ਕ੍ਰਾਈਮ ਬ੍ਰਾਂਚ ਨੂੰ ਭੇਜੇ ...

ਪੂਰੀ ਖ਼ਬਰ »

ਛੱਤੀਸਗੜ੍ਹ 'ਚ ਪੁਲਿਸ ਮੁਕਾਬਲਾ-2 ਨਕਸਲੀ ਹਲਾਕ

ਦੰਤੇਵਾੜਾ, 14 ਜੁਲਾਈ (ਏਜੰਸੀ)- ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ 'ਚ ਅੱਜ ਪੁਲਿਸ ਨਾਲ ਹੋਏ ਮੁਕਾਬਲੇ 'ਚ ਇਕ ਨਕਸਲੀ ਔਰਤ ਸਮੇਤ 2 ਨਕਸਲੀ ਮਾਰੇ ਗਏ ਹਨ। ਦੰਤੇਵਾੜਾ ਦੇ ਪੁਲਿਸ ਸੁਪਰਡੰਟ ਅਭਿਸ਼ੇਕ ਪੱਲਵਾ ਨੇ ਦੱਸਿਆ ਕਿ ਗੌਮੀਆਪਾਲ ਪਿੰਡ ਨੇੜੇ ਜੰਗਲਾਂ 'ਚ ਪੁਲਿਸ ਦੀ ...

ਪੂਰੀ ਖ਼ਬਰ »

ਹੁਣ ਪੋਸਟ ਗ੍ਰੈਜੂਏਸ਼ਨ 'ਚ ਦਾਖ਼ਲੇ ਐਮ.ਬੀ.ਬੀ.ਐਸ. ਦੇ ਅੰਤਿਮ ਸਾਲ ਦੇ ਅੰਕਾਂ ਦੇ ਆਧਾਰ 'ਤੇ ਮਿਲਣਗੇ

ਨਵੀਂ ਦਿੱਲੀ, 14 ਜੁਲਾਈ (ਏਜੰਸੀ)-ਕੇਂਦਰੀ ਸਿਹਤ ਮੰਤਰਾਲਾ ਨੀਟ-ਪੀ.ਜੀ. ਦਾਖ਼ਲਾ ਪ੍ਰੀਖਿਆ ਖ਼ਤਮ ਕਰਨ ਲਈ ਬਿੱਲ ਲਿਆਉਣ 'ਤੇ ਵਿਚਾਰ ਕਰ ਰਿਹਾ ਹੈ, ਜਿਸ ਤਹਿਤ ਹੁਣ ਪੋਸਟ ਗ੍ਰੈਜੂਏਸ਼ਨ 'ਚ ਦਾਖ਼ਲਾ ਐਮ. ਬੀ. ਬੀ. ਐਸ. ਦੇ ਅੰਤਿਮ ਸਾਲ ਦੀ ਪ੍ਰੀਖਿਆ ਦੇ ਅੰਕਾਂ ਦੇ ਆਧਾਰ 'ਤੇ ...

ਪੂਰੀ ਖ਼ਬਰ »

ਹੜਤਾਲ ਤੋਂ ਬਾਅਦ ਅਮਰਨਾਥ ਯਾਤਰਾ ਮੁੜ ਸ਼ੁਰੂ ਹੁਣ ਤੱਕ 1.74 ਲੱਖ ਸ਼ਰਧਾਲੂ ਕਰ ਚੁੱਕੇ ਨੇ ਦਰਸ਼ਨ

ਸ੍ਰੀਨਗਰ, 14 ਜੁਲਾਈ (ਮਨਜੀਤ ਸਿੰਘ)-ਪਿਛਲੇ 13 ਦਿਨ ਤੋਂ ਜਾਰੀ ਅਮਰਨਾਥ ਯਾਤਰਾ ਦੌਰਾਨ ਹੁਣ ਤੱਕ 1.74 ਲੱਖ ਸ਼ਰਧਾਲੂ ਹਿਮਾਲਿਆ ਦੇ ਪਹਾੜਾਂ 'ਚ ਕੁਦਰਤੀ ਤੌਰ 'ਤੇ ਬਣੇ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ। ਸ਼ਰਾਇਨ ਬੋਰਡ ਦੇ ਬੁਲਾਰੇ ਅਨੁਸਾਰ ਬੀਤੇ ਦਿਨ 1931 ਦੇ ...

ਪੂਰੀ ਖ਼ਬਰ »

ਗੁਜਰਾਤ 'ਚ ਪੰਘੂੜਾ ਟੁੱਟਣ ਨਾਲ 2 ਦੀ ਮੌਤ-27 ਜ਼ਖ਼ਮੀ

ਅਹਿਮਦਾਬਾਦ, 14 ਜੁਲਾਈ (ਏਜੰਸੀ)-ਗੁਜਰਾਤ ਦੇ ਅਹਿਮਦਾਬਾਦ 'ਚ ਕੰਕਰੀਆਂ ਝੀਲ ਇਲਾਕੇ 'ਚ ਇਕ ਪੰਘੂੜੇ ਦੇ ਟੁੱਟਣ ਨਾਲ 2 ਲੋਕਾਂ ਦੀ ਮੌਤ ਹੋ ਗਈ ਜਦਕਿ 27 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਹਾਦਸੇ 'ਚ ਜ਼ਖ਼ਮੀਆਂ 'ਚੋਂ 14 ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX