ਤਾਜਾ ਖ਼ਬਰਾਂ


ਝਾਰਖੰਡ ਚੋਣਾਂ : ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
. . .  1 day ago
ਬਰਾਤ ਤੋਂ ਵਾਪਸ ਪਰਤੀ ਤੇਜ਼ ਰਫ਼ਤਾਰ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ
. . .  1 day ago
ਬਾਲਿਆਂਵਾਲੀ, 17 ਨਵੰਬਰ (ਕੁਲਦੀਪ ਮਤਵਾਲਾ)-ਪਿੰਡ ਕੋਟੜਾ ਕੌੜਾ ਵਿਖੇ ਬਰਾਤ ਤੋਂ ਵਾਪਸ ਆ ਰਹੇ ਬਰਾਤੀਆਂ ਦੀ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ ਅਤੇ 2 ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ।ਜਿਸ ਕਾਰਨ ਸਾਰੇ ਇਲਾਕੇ 'ਚ ਸੋਗ ...
ਦਲਿਤ ਨੌਜਵਾਨ ਜਗਮੇਲ ਦੀ ਮੌਤ 'ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਲਗਾਇਆ ਧਰਨਾ
. . .  1 day ago
ਲਹਿਰਾਗਾਗਾ, 16 ਨਵੰਬਰ (ਅਸ਼ੋਕ ਗਰਗ,ਸੂਰਜ ਭਾਨ ਗੋਇਲ,ਕੰਵਲਜੀਤ ਢੀਂਡਸਾ) - ਪਿੰਡ ਚੰਗਾਲੀਵਾਲਾ ਵਿਖੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਪਿੰਡ ਦੇ ਧਨਾਢ ਲੋਕਾਂ ਵੱਲੋਂ ਕੁੱਟਮਾਰ ਕਾਰਨ, ਪਿਸ਼ਾਬ ਪਿਲਾਉਣ ਅਤੇ ਪੈਰਾਂ ...
ਭਾਰਤ ਨੇ ਅਗਨੀ -2 ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫਲਤਾਪੂਰਵਕ ਪ੍ਰੀਖਣ
. . .  1 day ago
ਸਰਸਾ ਨੰਗਲ 'ਚ ਕਰੀਬ 5 ਘੰਟਿਆਂ ਮਗਰੋਂ ਤੇਂਦੂਏ ਨੂੰ ਫੜਨ 'ਚ ਸਬੰਧਿਤ ਅਧਿਕਾਰੀ ਹੋਏ ਸਫਲ
. . .  1 day ago
ਭਰਤ ਗੜ੍ਹ ,16 ਨਵੰਬਰ (ਜਸਬੀਰ ਸਿੰਘ ਬਾਵਾ)- ਥਾਣਾ ਕੀਰਤਪੁਰ ਸਾਹਿਬ ਅਧੀਨ ਆਉਂਦੇ ਪਿੰਡ ਸਰਸਾ ਨੰਗਲ 'ਚ ਅੱਜ ਉਦੋਂ ਮਾਹੌਲ ਤਣਾਓ ਪੂਰਣ ਹੋ ਗਿਆ, ਜਦੋਂ ੇ ਬਾਅਦ ਦੁਪਹਿਰ ਇੱਥੋਂ ਦੇ ਵਸਨੀਕ ਮੋਹਣ ਸਿੰਘ ਦੇ ਘਰ ਦੇ ...
ਅਨਿਲ ਅੰਬਾਨੀ ਨੇ ਦਿੱਤਾ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਅਹੁਦੇ ਤੋਂ ਅਸਤੀਫ਼ਾ
. . .  1 day ago
ਮੁੰਬਈ ,16 ਨਵੰਬਰ - ਅਨਿਲ ਅੰਬਾਨੀ ਨੇ ਅੱਜ ਕਰਜ਼ੇ ਦੇ ਬੋਝ ਹੇਠ ਦੱਬੀ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸ਼ੁੱਕਰਵਾਰ ਨੂੰ ਜਾਰੀ ਤਿਮਾਹੀ 'ਚ ਕੰਪਨੀ ਨੂੰ 30 ਹਜ਼ਾਰ ਕਰੋੜ ਤੋਂ ਵੱਧ ਘਾਟਾ ...
ਲਾਹੌਰ ਹਾਈਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵਿਦੇਸ਼ ਜਾਣ ਦੀ ਦਿਤੀ ਇਜਾਜ਼ਤ
. . .  1 day ago
ਅਟਾਰੀ ਵਾਹਗਾ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਸਮਾਂ ਸ਼ਾਮ ਸਾਢੇ 4 ਵਜੇ ਹੋਇਆ
. . .  1 day ago
ਅਟਾਰੀ ,16 ਨਵੰਬਰ ( ਰੁਪਿੰਦਰਜੀਤ ਸਿੰਘ ਭਕਨਾ) - ਭਾਰਤ ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ ਵਾਹਗਾ ਸਰਹੱਦ ਵਿਖੇ ਭਾਰਤ ਪਾਕਿਸਤਾਨ ਦੀਆਂ ਸੁਰੱਖਿਆ ਫੋਰਸਾਂ ਵੱਲੋਂ ਨਿਭਾਈ ਜਾਂਦੀ ਰੀਟਰੀਟ ਸੈਰਾਮਨੀ (ਝੰਡਾ ਉਤਾਰਨ ਦੀ ਰਸਮ )ਜਿਸ ਨੂੰ ...
ਐੱਸ ਜੀ ਪੀ ਸੀ ਕੋਲ ਫ਼ੰਡਾਂ ਦੀ ਘਾਟ ਨਹੀਂ , 20 ਡਾਲਰ ਦੇ ਸਕਦੇ ਹਨ - ਪ੍ਰਨੀਤ ਕੌਰ
. . .  1 day ago
ਨਾਭਾ , 16 ਨਵੰਬਰ ( ਅਮਨਦੀਪ ਸਿੰਘ ਲਵਲੀ)- ਇਤਿਹਾਸਿਕ ਨਗਰੀ ਨਾਭਾ ਵਿਖੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਧੰਨਵਾਦੀ ਦੌਰਾ ਕੀਤਾ ਗਿਆ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੋ ਸੰਗਤ ਨੂੰ ਪਾਸਪੋਰਟ ...
ਰਾਮਾ ਮੰਡੀ ਵਿਖੇ ਆਪਸ 'ਚ ਭਿੜੇ ਭਾਜਪਾ ਆਗੂ ਅਤੇ ਵਰਕਰ
. . .  1 day ago
ਜਲੰਧਰ, 16 ਨਵੰਬਰ (ਪਵਨ)- ਅੱਜ ਰਾਮਾ ਮੰਡੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਅਤੇ ਸਾਬਕਾ ਮੇਅਰ ਰਾਕੇਸ਼ ਰਾਠੌਰ ਦੇ ਸਮਰਥਕ ਆਪਸ 'ਚ ਕਿਸੇ ਗੱਲ ਨੂੰ...
1 ਕਿਲੋ, 55 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 16 ਨਵੰਬਰ (ਹਰਿੰਦਰ ਸਿੰਘ)- ਸੀ. ਆਈ. ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਕਾਰ ਚਾਲਕ ਪਾਸੋਂ 1 ਕਿਲੋ, 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ...
ਸੇਵਾਮੁਕਤ ਸਿਵਲ ਅਧਿਕਾਰੀ ਡਾ. ਜਸਪਾਲ ਨੇ ਕਰਤਾਰਪੁਰ ਲੈਂਡਸਕੇਪ ਯੋਜਨਾ ਇਮਰਾਨ ਖ਼ਾਨ ਨਾਲ ਵਿਚਾਰੀ
. . .  1 day ago
ਅੰਮ੍ਰਿਤਸਰ, 16 ਨਵੰਬਰ (ਸੁਰਿੰਦਰ ਕੋਛੜ)- ਚੜ੍ਹਦੇ ਪੰਜਾਬ ਦੇ ਸੇਵਾਮੁਕਤ ਸਿਵਲ ਅਧਿਕਾਰੀ ਅਤੇ ਲੇਖਕ ਖੋਜ-ਕਰਤਾ ਡਾ. ਡੀ. ਐੱਸ. ਜਸਪਾਲ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ...
ਮੋਬਾਇਲ ਵਿੰਗ ਦੀ ਟੀਮ ਵਲੋਂ ਇੱਕ ਕਿਲੋ ਤੋਂ ਵੱਧ ਸੋਨਾ ਅਤੇ 40 ਕਿਲੋ ਚਾਂਦੀ ਬਰਾਮਦ
. . .  1 day ago
ਜਲੰਧਰ, 16 ਨਵੰਬਰ- ਮੋਬਾਇਲ ਵਿੰਗ ਦੀ ਟੀਮ ਨੇ ਟਰੇਨ 'ਚ ਜਾ ਰਹੇ ਦੋ ਵਿਅਕਤੀਆਂ ਕੋਲੋਂ ਅੱਜ ਬਿਨਾਂ ਬਿੱਲ ਤੋਂ 1 ਕਿਲੋ 325 ਗ੍ਰਾਮ ਸੋਨਾ ਅਤੇ 40 ਕਿਲੋ ਚਾਂਦੀ...
ਜੰਮੂ-ਕਸ਼ਮੀਰ ਦੇ ਸੋਪੋਰ 'ਚ ਪੰਜ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  1 day ago
ਸ੍ਰੀਨਗਰ, 16 ਨਵੰਬਰ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ 'ਚ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ...
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਬ ਪਾਰਟੀ ਬੈਠਕ ਸ਼ੁਰੂ
. . .  1 day ago
ਨਵੀਂ ਦਿੱਲੀ, 16 ਨਵੰਬਰ- 18 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਲੋਕ ਸਭਾ ਦੇ ਸਪੀਕਰ ਓਮ ਪ੍ਰਕਾਸ਼ ਬਿਰਲਾ...
ਡਾ. ਓਬਰਾਏ ਨੇ ਹੁਣ ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨਾਂ ਦੇ ਫਾਰਮ ਭਰਨ ਦੀ ਨਿਸ਼ਕਾਮ ਸੇਵਾ ਦਾ ਚੁੱਕਿਆ ਬੀੜਾ
. . .  1 day ago
ਦਿੱਲੀ ਦਾ ਪਾਣੀ ਵੀ ਸਭ ਤੋਂ ਵੱਧ ਖ਼ਰਾਬ, ਸਰਕਾਰ ਨੇ ਜਾਰੀ ਕੀਤੀ 21 ਸ਼ਹਿਰਾਂ ਦੀ ਰੈਂਕਿੰਗ
. . .  1 day ago
ਨਿਤਿਸ਼ ਕੁਮਾਰ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
. . .  1 day ago
ਇੰਦੌਰ ਟੈਸਟ ਮੈਚ 'ਚ ਭਾਰਤ ਦੀ ਸ਼ਾਨਦਾਰ ਜਿੱਤ, ਬੰਗਲਾਦੇਸ਼ ਨੂੰ ਪਾਰੀ ਅਤੇ 130 ਦੌੜਾਂ ਨਾਲ ਦਿੱਤੀ ਮਾਤ
. . .  1 day ago
ਇੰਦੌਰ ਟੈਸਟ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ
. . .  1 day ago
ਜੇ. ਐੱਨ. ਯੂ. 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਤੋੜਨ ਦੇ ਮਾਮਲੇ 'ਚ ਵਸੰਤ ਕੁੰਜ ਥਾਣੇ 'ਚ ਕੇਸ ਦਰਜ
. . .  1 day ago
ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਦਿੱਲੀ 'ਚ ਹੋਣ ਵਾਲੀ ਐੱਨ. ਡੀ. ਏ. ਦੀ ਬੈਠਕ 'ਚ ਨਹੀਂ ਸ਼ਾਮਲ ਹੋਵੇਗੀ ਸ਼ਿਵ ਸੈਨਾ
. . .  1 day ago
ਡਿਗਦੀ ਅਰਥਵਿਵਸਥਾ ਦੇ ਮੁੱਦੇ 'ਤੇ ਕਾਂਗਰਸ ਕਰੇਗੀ ਰੈਲੀ
. . .  1 day ago
ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਵਾਲੇ ਗਿਰੋਹ ਦੇ ਮੈਂਬਰ ਅਤੇ ਨਸ਼ਾ ਤਸਕਰ ਪੁਲਿਸ ਵਲੋਂ ਕਾਬੂ
. . .  1 day ago
ਕਮਾਲਪੁਰ ਵਿਖੇ ਨਗਰ ਕੀਰਤਨ 'ਚ ਹਵਾਈ ਫਾਇਰ ਕਰਨ ਦੇ ਮਾਮਲੇ 'ਚ ਇੱਕ ਗ੍ਰਿਫ਼ਤਾਰ
. . .  1 day ago
ਦਿੱਲੀ 'ਚ 'ਆਪ' ਦੇ ਦਫ਼ਤਰ ਦੇ ਬਾਹਰ ਭਾਜਪਾ ਵਲੋਂ ਪ੍ਰਦਰਸ਼ਨ
. . .  1 day ago
ਮੁੰਬਈ 'ਚ ਭਾਜਪਾ ਨੇਤਾਵਾਂ ਦੀ ਬੈਠਕ, ਫੜਨਵੀਸ ਵੀ ਹਨ ਮੌਜੂਦ
. . .  1 day ago
ਗੋਆ : ਪੰਛੀ ਦੇ ਟਕਰਾਉਣ ਕਾਰਨ ਮਿਗ-29ਕੇ ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ
. . .  1 day ago
ਝਾਰਖੰਡ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਚੌਥੀ ਸੂਚੀ
. . .  1 day ago
ਨਿਹੰਗ ਸਿੰਘਾਂ ਦੀਆਂ ਗਾਵਾਂ ਨੂੰ ਰੋਕਣ ਲਈ ਮੰਡੀ ਮੋੜ ਪੁਲਿਸ ਛਾਉਣੀ 'ਚ ਤਬਦੀਲ
. . .  1 day ago
ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਜਤ ਸ਼ਰਮਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਇੱਕ ਦੀ ਮੌਤ ਅਤੇ ਤਿੰਨ ਜ਼ਖ਼ਮੀ
. . .  1 day ago
ਬਠਿੰਡਾ ਵਿਖੇ ਘਰ 'ਚ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਮਾਮਲੇ 'ਚ ਚਾਰ ਗ੍ਰਿਫ਼ਤਾਰ
. . .  1 day ago
ਬਠਿੰਡਾ ਸੈਂਟਰਲ ਜੇਲ੍ਹ 'ਚ ਹਵਾਲਾਤੀ ਕੋਲੋਂ ਮਿਲਿਆ ਮੋਬਾਇਲ
. . .  1 day ago
ਗੋਆ ਦੇ ਡੀ. ਜੀ. ਪੀ. ਪ੍ਰਣਬ ਨੰਦਾ ਦਾ ਦੇਹਾਂਤ
. . .  1 day ago
ਸ੍ਰੀਲੰਕਾ ਰਾਸ਼ਟਰਪਤੀ ਚੋਣਾਂ : ਵੋਟਰਾਂ ਨੂੰ ਲਿਜਾ ਰਹੀਆਂ ਬੱਸਾਂ 'ਤੇ ਹਮਲਾ
. . .  1 day ago
ਖੰਨਾ ਵਿਚ ਸਵੇਰੇ ਇਕ ਔਰਤ ਕਤਲ , ਇਕ ਨੌਜਵਾਨ ਜ਼ਖਮੀ
. . .  1 day ago
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਤਿੰਨ ਗੰਭੀਰ ਫੱਟੜ
. . .  1 day ago
ਬੁਆਇਲਰ 'ਚ ਧਮਾਕਾ ਹੋਣ ਕਾਰਨ 4 ਮੌਤਾਂ, ਕਈ ਜ਼ਖਮੀ
. . .  1 day ago
ਹਵਾਲਾਤ ਵਿਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਕਿਸਾਨ ਚਿੰਤਾ 'ਚ
. . .  1 day ago
ਅੱਜ ਦਾ ਵਿਚਾਰ
. . .  1 day ago
ਨਵੀਂ ਦਿੱਲੀ- ਬ੍ਰਾਜ਼ੀਲ ਵਿਚ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਭਾਰਤ ਵਾਪਸ ਆਏ ਪ੍ਰਧਾਨ ਮੰਤਰੀ ਮੋਦੀ
. . .  2 days ago
ਹੋਟਲ ਦੇ ਕਮਰੇ 'ਚੋਂ ਔਰਤ ਦੀ ਲਾਸ਼ ਮਿਲੀ
. . .  2 days ago
ਵਿਦੇਸ਼ੀ ਫੰਡਿੰਗ ਕੇਸ : ਐਮਨੇਸਟੀ ਇੰਟਰਨੈਸ਼ਨਲ ਦੇ ਦਫ਼ਤਰ 'ਤੇ ਸੀਬੀਆਈ ਦਾ ਛਾਪਾ
. . .  2 days ago
ਮਹਾਰਾਸ਼ਟਰ : ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ, 17 ਮਜ਼ਦੂਰ ਜ਼ਖ਼ਮੀ
. . .  2 days ago
ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਕਾਂਗਰਸੀ ਸਰਪੰਚ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ
. . .  2 days ago
ਕਾਂਗਰਸ ਦੇ ਅਹੁਦੇਦਾਰਾਂ ਦੀ ਮੀਟਿੰਗ 16 ਨੂੰ
. . .  2 days ago
ਮਹਿਬੂਬਾ ਮੁਫ਼ਤੀ ਨੂੰ ਸਰਕਾਰੀ ਕੁਆਟਰ 'ਚ ਕੀਤਾ ਗਿਆ ਸ਼ਿਫ਼ਟ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 31 ਹਾੜ ਸੰਮਤ 551

ਤਰਨਤਾਰਨ

ਇਤਿਹਾਸਕ ਕਸਬਾ ਝਬਾਲ 'ਚ ਵਿੱਦਿਅਕ ਸਹੂਲਤਾਂ ਨਾ ਹੋਣ ਕਰਕੇ ਸਥਾਨਕ ਵਾਸੀਆਂ 'ਚ ਪ੍ਰੇਸ਼ਾਨੀ ਦਾ ਆਲਮ

ਝਬਾਲ, 14 ਜੁਲਾਈ (ਸਰਬਜੀਤ ਸਿੰਘ)- ਜ਼ਿਲ੍ਹੇ 'ਚ ਪੈਂਦਾ ਇਤਿਹਾਸਕ ਤੇ ਪ੍ਰਸਿੱਧ ਪਿੰਡ ਝਬਾਲ 'ਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਰਹੇ ਸੁਰਮੁੱਖ ਸਿੰਘ, ਦਿੱਲੀ ਫਤਿਹ ਕਰਨ ਵਾਲੇ ਬਾਬਾ ਬਘੇਲ ਸਿੰਘ ਤੇ ਸਿੱਖਾਂ ਦੀ ਗੁਰੂ ਜੀ ਨਾਲ ਟੁੱਟੀ ਗੰਢਣ ਵਾਲੀ ਮਾਤਾ ਭਾਗ ਕੌਰ ਸਮੇਤ ਹੋਰ ਸੂਰਬੀਰ ਯੋਧਿਆਂ ਨੇ ਜਨਮ ਲਿਆ ਉੱਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਮੇਤ ਇਥੇ ਪਹੁੰਚ ਕੇ ਆਪਣੀ ਸਪੁੱਤਰੀ ਬੀਬੀ ਵੀਰੋ ਜੀ ਦਾ ਅਨੰਦ ਕਾਰਜ ਕਰਕੇ ਇਸ ਧਰਤੀ ਨੂੰ ਭਾਗ ਲਾਏ | ਇੰਨਾ ਇਤਿਹਾਸਕ ਤੇ ਪ੍ਰਸਿੱਧ ਨਗਰ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਅਣਦੇਖੇ ਕੀਤੇ ਜਾਣ ਕਰਕੇ ਅੱਜ ਵੀ ਕਈ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ ਜਿਸ ਦੀ ਸਭ ਤੋਂ ਵੱਡੀ ਮੁਸ਼ਕਿਲ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਉਚੇਰੀ ਵਿੱਦਿਆ ਦਿਵਾਉਣ ਲਈ ਵਿਦਿਅਕ ਸਹੂਲਤਾਂ ਪੱਖੋਂ ਪ੍ਰੇਸ਼ਾਨ ਹੋਣਾ ਪੈਂਦਾ ਹੈ | ਆਜ਼ਾਦੀ ਤੋਂ ਬਾਅਦ ਵੀ ਝਬਾਲ ਵਿਖੇ ਸਰਕਾਰੀ ਹਾਈ ਸਕੂਲ (ਲੜਕਿਆਂ) ਨੂੰ ਬਾਰ੍ਹਵੀਂ ਤੱਕ ਨਾ ਕੀਤੇ ਜਾਣ ਕਰਕੇ ਦਸਵੀਂ ਉਪਰੰਤ ਬੱਚਿਆਂ ਨੂੰ ਦੂਰ-ਦੂਰਾਡੇ ਪ੍ਰਾਈਵੇਟ ਅਦਾਰਿਆਂ 'ਚ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ ਜਦੋਂਕਿ ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ ਵਿਗਿਆਨ ਵਿਸ਼ੇ ਦੀ ਪੜ੍ਹਾਈ ਦਾ ਪ੍ਰਬੰਧ ਨਾ ਹੋਣ ਕਰਕੇ ਵਿਗਿਆਨ ਵਿਸ਼ੇ ਨਾਲ ਸਬੰਧਤ ਲੜਕੀਆਂ ਨੂੰ ਵੀ ਪ੍ਰਾਈਵੇਟ ਅਦਾਰਿਆਂ 'ਚ ਹੀ ਮਜਬੂਰਨ ਦਾਖ਼ਲਾ ਲੈਣਾ ਪੈਂਦਾ ਹੈ | ਸੱਤ ਪੰਚਾਇਤਾਂ ਵਾਲੇ ਇਸ ਸੰਘਣੀ ਅਬਾਦੀ ਦੇ ਕਸਬਾ ਝਬਾਲ ਸਮੇਤ ਹੋਰ ਆਸ-ਪਾਸ ਪੈਂਦੇ ਕਈ ਪਿੰਡਾਂ ਦੇ ਲੋਕਾਂ ਨੂੰ ਆਪਣੇ ਬੱਚਿਆਂ ਦੇ ਸੁਨਿਹਰੀ ਭਵਿੱਖ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸਬੰਧੀ ਸਾਬਕਾ ਚੇਅਰਮੈਨ ਗੁਰਬੀਰ ਸਿੰਘ ਝਬਾਲ, ਹਰਦਿਆਲ ਸਿੰਘ ਝਬਾਲ, ਆੜ੍ਹਤੀ ਸੁਖਰਾਜ ਸਿੰਘ ਝਬਾਲ, ਕੈਪਟਨ ਅਜਮੇਰ ਸਿੰਘ, ਸਾਬਕਾ ਸਰਪੰਚ ਪ੍ਰੀਤਇੰਦਰ ਝਬਾਲ, ਲੈਕਚਰਾਰ ਪਿ੍ਤਪਾਲ ਸਿੰਘ ਝਬਾਲ, ਮਾ. ਜਸਪਾਲ ਸਿੰਘ, ਜੇ.ਈ. ਮੈਂਬਰ ਹਰਭਿੰਦਰ ਸਿੰਘ, ਮੈਂਬਰ ਗੁਲਵਿੰਦਰ ਸਿਾੰਘ ਗੁੱਲੂ, ਮੈਂਬਰ ਦਿਲਬਾਗ ਸਿੰਘ, ਬਲਜਿੰਦਰ ਸਿੰਘ ਬੁੱਧੂ ਝਬਾਲ, ਮਨਜੀਤ ਸਿੰਘ ਕੇਬਲ ਵਾਲਾ, ਗੁਰਵਿੰਦਰ ਸਿੰਘ ਝਬਾਲ, ਕਾ. ਦਵਿੰਦਰ ਸੋਹਲ ਤੇ ਹੋਰ ਲੋਕਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਲੜਕਿਆਂ ਦੇ ਸਕੂਲ ਨੂੰ ਬਾਰ੍ਹਵੀਂ ਤੱਕ ਕਰਨ ਤੋਂ ਇਲਾਵਾ ਲੜਕੀਆਂ ਦੇ ਸਕੂਲ 'ਚ ਵਿਗਿਆਨ ਵਿਸ਼ੇ ਦੀ ਪੜ੍ਹਾਈ ਵੀ ਚਾਲੂ ਕੀਤੀ ਜਾਵੇ | ਜਦੋਂਕਿ ਇਸ ਸਬੰਧੀ ਸਰਪੰਚ ਨਰਿੰਦਰ ਝਬਾਲ, ਕਾ. ਯਸ਼ਪਾਲ ਝਬਾਲ, ਡਾ. ਅਮਰਬੀਰ ਸਿੰਘ ਸੋਨੂੰ ਝਬਾਲ, ਸੰਮਤੀ ਮੈਂਬਰ ਰਮਨ ਕੁਮਾਰ ਨੇ ਕਿਹਾ ਕਿ ਇਸ ਸਬੰਧੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਵਿਗਿਆਨ ਗਰੁੱਪ ਚਾਲੂ ਕਰਨ ਅਤੇ ਹਾਈ ਸਕੂਲ ਝਬਾਲ ਲੜਕੇ ਨੂੰ ਅਪਗ੍ਰੇਡ ਕਰਨ ਸਬੰਧੀ ਸਾਰੀ ਫ਼ਾਈਲ ਬਣਾ ਕੇ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਰਾਹੀਂ ਸਿੱਖਿਆ ਵਿਭਾਗ ਨੂੰ ਭੇਜੀ ਗਈ ਹੈ | ਹਲਕਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਨਾਲ ਗੱਲ ਕਰਨ 'ਤੇ ਉਨ੍ਹਾਂ ਆਖਿਆ ਕਿ ਲੜਕਿਆਂ ਦੇ ਸਕੂਲ ਨੂੰ ਬਾਰ੍ਹਵੀਂ ਕਰਨ ਬਾਰੇ ਵਿਭਾਗ ਨੂੰ ਬਾਕਾਇਦਾ ਪੰਚਾਇਤਾਂ ਦਾ ਮਤਾ ਪਾ ਕੇ ਚੰਡੀਗੜ੍ਹ ਵਿਖੇ ਸਿੱਖਿਆ ਵਿਭਾਗ ਨੂੰ ਦਿੱਤਾ ਗਿਆ ਹੈ, ਜੋ ਕਿ ਸਾਰਾ ਮਸਲਾ ਪ੍ਰੋਸੈਸ ਵਿਚ ਹੈ ਜੋ ਕਿ ਜਲਦੀ ਹੀ ਲੜਕੀਆਂ ਦੇ ਸਕੂਲ ਨੂੰ ਵਿਗਿਆਨ ਗਰੁੱਪ ਤੇ ਲੜਕਿਆਂ ਦੇ ਸਕੂਲ ਨੂੰ ਬਾਰ੍ਹਵੀਂ ਤੱਕ ਕੀਤਾ ਜਾਵੇਗਾ |

ਸਟੱਡੀ ਵੀਜ਼ੇ 'ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਨਵੀਂ ਉਮੀਦ ਬਣਿਆ ਯੂ.ਕੇ.

ਤਰਨ ਤਾਰਨ, 14 ਜੁਲਾਈ (ਹਰਿੰਦਰ ਸਿੰਘ)¸ ਪੜ੍ਹਾਈ ਲਈ ਸਟੱਡੀ ਵੀਜ਼ੇ 'ਤੇ ਵਿਦੇਸ਼ ਜਾਣ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਲਈ ਹੁਣ ਯੂ.ਕੇ. ਨਵੀਂ ਉਮੀਦ ਬਣਿਆ ਹੈ ਕਿਉਂਕਿ ਲੰਬੇ ਸਮੇਂ ਤੋਂ ਸਟੱਡੀ ਵੀਜ਼ੇ ਸਬੰਧੀ ਬੰਦ ਪਏ ਯੂ.ਕੇ. ਨੇ ਹੁਣ ਵਿਦਿਆਰਥੀਆਂ ਦਾ ਖੁੱਲੇ੍ਹ ...

ਪੂਰੀ ਖ਼ਬਰ »

ਹਥਿਆਰਾਂ ਨਾਲ ਲੈਸ ਹੋ ਕੇ ਮਾਰੀਆਂ ਸੱਟਾਂ

ਤਰਨ ਤਾਰਨ, 14 ਜੁਲਾਈ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਹਥਿਆਰਾਂ ਨਾਲ ਲੈਸ ਹੋ ਕੇ ਇਕ ਵਿਅਕਤੀ ਨੂੰ ਸੱਟਾਂ ਮਾਰਨ ਦੇ ਦੋਸ਼ ਹੇਠ 2 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ਕੁਲਦੀਪ ਸਿੰਘ ਚਾਹਲ ਨੇ ਦੱਸਿਆ ...

ਪੂਰੀ ਖ਼ਬਰ »

ਅਦਾਲਤ 'ਚ ਪੇਸ਼ ਨਾ ਹੋਣ 'ਤੇ 6 ਵਿਅਕਤੀ ਭਗੌੜੇ ਕਰਾਰ

ਤਰਨ ਤਾਰਨ, 14 ਜੁਲਾਈ (ਹਰਿੰਦਰ ਸਿੰਘ)- ਅਦਾਲਤ 'ਚ ਚੱਲ ਰਹੇ ਕੇਸ ਦੌਰਾਨ ਹਾਜ਼ਰ ਨਾ ਹੋਣ 'ਤੇ ਅਦਾਲਤ ਵਲੋਂ 6 ਵਿਅਕਤੀਆਂ ਨੂੰ ਭਗੌੜਾ ਐਲਾਨਿਆ ਗਿਆ ਹੈ | ਐੱਸ.ਐੱਸ.ਪੀ. ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਜੱਜਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਲਾਸੌਰ, ਗਗਨਦੀਪ ...

ਪੂਰੀ ਖ਼ਬਰ »

260 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਝਬਾਲ, 14 ਜੁਲਾਈ (ਸੁਖਦੇਵ ਸਿੰਘ)- ਥਾਣਾ ਝਬਾਲ ਦੀ ਪੁਲਿਸ ਨੇ ਦੌਰਾਨ ਗਸ਼ਤ ਇਕ ਵਿਅਕਤੀ ਨੂੰ 260 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਦੇਸਾ ਮਸੀਹ ਪੁਲਿਸ ਪਾਰਟੀ ਸਮੇਤ ਇਲਾਕੇ ਅੰਦਰ ਗਸ਼ਤ ਕਰ ਰਹੇ ਸਨ | ਜਦ ਉਹ ਪਿੰਡ ਠੱਠਗੜ੍ਹ ...

ਪੂਰੀ ਖ਼ਬਰ »

ਕਰਨਾਟਕ ਤੋਂ ਪਹੁੰਚ ਰਹੀ ਗੁਰੂ ਨਾਨਕ ਪ੍ਰਕਾਸ਼ ਯਾਤਰਾ ਦਾ ਵੱਖ-ਵੱਖ ਪੜਾਵਾਂ 'ਤੇ ਹੋਵੇਗਾ ਭਰਵਾਂ ਸਵਾਗਤ

ਚੋਹਲਾ ਸਾਹਿਬ, 14 ਜੁਲਾਈ (ਬਲਵਿੰਦਰ ਸਿੰਘ)- ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਾਨਕ ਝੀਰਾ ਬਿਦਰ (ਕਰਨਾਟਕ) ਤੋਂ ਗੁਰੂ ਨਾਨਕ ਪ੍ਰਕਾਸ਼ ਯਾਤਰਾ, ਜੋ ਵੱਖ ਵੱਖ ਪੜਾਵਾਂ ਤੋਂ ਹੁੰਦੀ ਹੋਈ 21 ਜੁਲਾਈ ਨੂੰ ਗੁਰਦੁਆਰਾ ...

ਪੂਰੀ ਖ਼ਬਰ »

ਪੱਟੀ ਵਿਖੇ 3 ਜ਼ਿੰਦਾ ਗ੍ਰਨੇਡ ਰੋਹੀ 'ਚੋਂ ਬਰਾਮਦ

ਪੱਟੀ, 14 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ)¸ ਪੱਟੀ ਵਿਚ ਅੱਜ ਇਕ ਅਣਸੁਖਾਵੀਂ ਘਟਨਾ ਵਾਪਰਨ ਤੋਂ ਟਲ ਗਈ ਜਦਕਿ ਇਕ ਰਿਕਸ਼ਾ ਵਾਲਾ ਤੇ ਉਸ ਦਾ ਪਰਿਵਾਰ ਖੁਸ਼ਕਿਸਮਤੀ ਕਰਕੇ ਬਚ ਗਿਆ | ਰਾਜੂ ਪੁੱਤਰ ਕਰਨੈਲ ਸਿੰਘ ਵਾਸੀ ਵਾਰਡ ਨੰ. 1 ਪੱਟੀ ਨੇ ਪੱਤਰਕਾਰਾਂ ਨੂੰ ਦੱਸਿਆ ...

ਪੂਰੀ ਖ਼ਬਰ »

ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਵਲੋਂ ਏ.ਬੀ.ਸੀ. ਮੋਨਟੈਸਰੀ ਸਕੂਲ ਦਾ ਉਦਘਾਟਨ

ਚੋਹਲਾ ਸਾਹਿਬ, 14 ਜੁਲਾਈ (ਬਲਵਿੰਦਰ ਸਿੰਘ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਨਿਊ ਲਾਈਫ਼ ਪਬਲਿਕ ਸਕੂਲ ਦੇ ਐੱਮ.ਡੀ. ਡਾ: ਪਵਨ ਕੁਮਾਰ ਨਈਅਰ ਵਲੋਂ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ 2 ਤੋਂ 7 ਸਾਲ ਤੱਕ ਦੇ ਬੱਚਿਆਂ ਲਈ ਮੌਨਟੈਸਰੀ ਪਲੇਅ ਸਕੂਲ ਜੋ ...

ਪੂਰੀ ਖ਼ਬਰ »

ਗੁਰਦੁਆਰਾ ਡੇਹਰਾ ਸਾਹਿਬ (ਲੁਹਾਰ) ਵਿਖੇ 22 ਦੇ ਨਗਰ ਕੀਰਤਨ ਸਬੰਧੀ ਮੀਟਿੰਗ

ਫਤਿਆਬਾਦ, 14 ਜੁਲਾਈ (ਹਰਵਿੰਦਰ ਸਿੰਘ ਧੂੰਦਾ)¸ ਗੁਰਦੁਆਰਾ ਡੇਹਰਾ ਸਾਹਿਬ ਲੁਹਾਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਟੋਨੀ ਭੱਠਿਆਂ ਵਾਲਿਆਂ ਦੀ ਅਗਵਾਈ ਹੇਠ ਨਵੰਬਰ ਮਹੀਨੇ ਵਿਚ ਮਨਾਏ ਜਾਣ ਵਾਲੇ ਵਿਸ਼ਵ ਪੱਧਰੀ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ...

ਪੂਰੀ ਖ਼ਬਰ »

ਪੰਜਾਬ ਸਰਕਾਰ ਬਿਜਲੀ ਦੇ ਬਿੱਲਾਂ 'ਚ ਕੀਤਾ ਵਾਧਾ ਤੁਰੰਤ ਵਾਪਸ ਲਵੇ-ਮਾੜੀਮੇਘਾ

ਤਰਨ ਤਾਰਨ, 14 ਜੁਲਾਈ (ਹਰਿੰਦਰ ਸਿੰਘ)¸ ਸੀ.ਪੀ.ਆਈ. ਜ਼ਿਲ੍ਹਾ ਤਰਨ ਤਾਰਨ ਦੀ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਿਦਆਂ ਸੀ.ਪੀ.ਆਈ. ਦੇ ਸੂਬੇ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀ ਮੇਘਾ ਨੇ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਦੇ ਬਿੱਲਾਂ ਵਿਚ ਵਾਧਾ ਕਰਕੇ ਜਨਤਾ ...

ਪੂਰੀ ਖ਼ਬਰ »

ਸਰਕਲ ਵੈਰੋਵਾਲ ਦੇ ਅਕਾਲੀ ਆਗੂਆਂ ਨਾਲ ਸਾਬਕਾ ਵਿਧਾਇਕ ਮੰਨਾ ਨੇ ਕੀਤੀ ਮੀਟਿੰਗ

ਮੀਆਂਵਿੰਡ, 14 ਜੁਲਾਈ (ਗੁਰਪ੍ਰਤਾਪ ਸਿੰਘ ਸੰਧੂ)¸ ਸ਼ੋ੍ਰਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਵਿਸ਼ੇਸ਼ ਅਗਵਾਈ ਹੇਠ ਸਾਬਕਾ ਸੰਸਦੀ ਸਕੱਤਰ ਮਨਜੀਤ ਸਿੰਘ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਧੁੰਨ 'ਚ ਬੂਟੇ ਲਗਾਏ

ਖਾਲੜਾ, 14 ਜੁਲਾਈ (ਜੱਜਪਾਲ ਸਿੰਘ)- ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਹਰੇਕ ਪਿੰਡ ਵਿਚ 550 ਬੂਟੇ ਲਗਾਉਣ ਦੀ ਯੋਜਨਾ ਤਹਿਤ ਭਿੱਖੀਵਿੰਡ ਬਲਾਕ ਅਧੀਨ ਆਉਂਦੇ ਪਿੰਡ ਧੁੰਨ ਵਿਖੇ ਸਰਪੰਚ ਸਾਰਜ ਸਿੰਘ ਵਹੀ ਅਤੇ ਸਮੂਹ ...

ਪੂਰੀ ਖ਼ਬਰ »

ਮੁੰਡਾਪਿੰਡ ਤੋਂ ਤਰਨ ਤਾਰਨ ਵਾਲੀ ਸੇਰੋਂ ਲਾਗੇ ਟੁੱਟੀ ਸੜਕ ਨੂੰ ਬਣਾਉਣ ਦੀ ਮੰਗ

ਫਤਿਆਬਾਦ, 14 ਜੁਲਾਈ (ਹਰਵਿੰਦਰ ਸਿੰਘ ਧੂੰਦਾ)- ਮੁੰਡਾਪਿੰਡ ਤੋਂ ਵਾਇਆ ਢੋਟੀਆਂ ਤਰਨ ਤਾਰਨ ਨੂੰ ਜਾਂਦੀ ਸੜਕ ਦਾ ਸੇਰੋਂ ਪਿੰਡ ਲਾਗੇ ਸੜਕ ਵਿਚ ਪਏ ਵੱਡੇ-ਵੱਡੇ ਟੋਏ ਪ੍ਰੈੱਸ ਨੂੰ ਦਿਖਾਉਂਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ...

ਪੂਰੀ ਖ਼ਬਰ »

ਸੀ.ਐੱਚ.ਸੀ. ਮੀਆਂਵਿੰਡ ਵਿਖੇ ਪਰਿਵਾਰ ਨਿਯੋਜਨ ਸੈਮੀਨਾਰ

ਮੀਆਂਵਿੰਡ, 14 ਜੁਲਾਈ (ਗੁਰਪ੍ਰਤਾਪ ਸਿੰਘ ਸੰਧੂ)¸ ਸਿਵਲ ਸਰਜਨ ਡਾ. ਅਨੂਪ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜੁਗਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀ.ਐੱਚ.ਸੀ. ਮੀਆਂਵਿੰਡ ਵਿਖੇ ਪਰਿਵਾਰ ਨਿਯੋਜਨ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਉਨ੍ਹਾਂ ਨੂੰ ਵੱਧ ...

ਪੂਰੀ ਖ਼ਬਰ »

ਝਬਾਲ ਖਾਮ ਵਿਖੇ ਪੰਚਾਇਤ ਵਲੋਂ ਬੂਟੇ ਲਾਉਣ ਦੀ ਸ਼ੁਰੂਆਤ

ਝਬਾਲ, 14 ਜੁਲਾਈ (ਸਰਬਜੀਤ ਸਿੰਘ)¸ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਪਿੰਡਾਂ 'ਚ ਹਰਿਆਲੀ ਬਣਾਉਣ ਲਈ 550 ਬੂਟੇ ਲਗਾਉਣ ਦੀ ਚਲਾਈ ਮੁਹਿੰਮ ਤਹਿਤ ਹਲਕਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਅਤੇ ਸਰਪੰਚ ਨਰਿੰਦਰ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਰੱਖੜ ਪੁੰਨਿਆ ਦੇ ਮੇਲੇ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਕਰੇਗੀ ਵਿਸ਼ਾਲ ਕਾਨਫਰੰਸ- ਟੌਾਗ

ਖਡੂਰ ਸਾਹਿਬ, 14 ਜੁਲਾਈ (ਮਾਨ ਸਿੰਘ)¸ਆਮ ਆਦਮੀ ਪਾਰਟੀ ਪੰਜਾਬ ਵਲੋਂ ਅੱਜ ਰੱਖੜ ਪੁੰਨਿਆ ਦੇ ਪਵਿੱਤਰ ਦਿਹਾੜੇ ਮੌਕੇ ਕਸਬਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਾਲ ਰੈਲੀ ਕਰਨ ਸਬੰਧੀ ਐਲਾਨ ਕੀਤਾ ਜਾ ਚੁੱਕਾ ਹੈ | ਇਸ ਸਬੰਧੀ ਆਮ ਆਦਮੀ ਪਾਰਟੀ ਦੇ ਹਲਕਾ ਬਾਬਾ ਬਕਾਲਾ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੇ ਸੂਬੇ ਨੂੰ ਖੁਸ਼ਹਾਲੀ ਤੋਂ ਬਦਹਾਲੀ ਵੱਲ ਧੱਕਿਆ- ਸੰਧੂ

ਝਬਾਲ, 14 ਜੁਲਾਈ (ਸੁਖਦੇਵ ਸਿੰਘ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸੂਬੇ ਨੂੰ ਖ਼ੁਸ਼ਹਾਲੀ ਤੋਂ ਬਦਹਾਲੀ ਤੇ ਘੁੱਪ ਹਨੇਰੇ ਵਿਚ ਧੱਕ ਦਿੱਤਾ ਹੈ, ਜਿਸ ਕਰਕੇ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਲੜਖੜਾ ਗਈ ਹੈ | ਇਨ੍ਹਾਂ ...

ਪੂਰੀ ਖ਼ਬਰ »

ਕਰਨਜੀਤ ਸਿੰਘ ਨੇ ਪੁਲਿਸ ਥਾਣਾ ਸਿਟੀ ਪੱਟੀ ਦੇ ਮੁਖੀ ਦਾ ਚਾਰਜ ਸੰਭਾਲਿਆ

ਪੱਟੀ, 14 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ)¸ ਕਰਨਜੀਤ ਸਿੰਘ ਨੇ ਪੁਲਿਸ ਥਾਣਾ ਸਿਟੀ ਪੱਟੀ ਦੇ ਮੁਖੀ ਦਾ ਚਾਰਜ ਸੰਭਾਲ ਲਿਆ ਹੈ | ਉਨ੍ਹਾਂ ਦੀ ਬਦਲੀ ਤਰਨ ਤਾਰਨ ਤੋਂ ਪੱਟੀ ਹੋਈ ਹੈ | ਕਰਨਜੀਤ ਸਿੰਘ ਨੇ ਥਾਣਾ ਪੱਟੀ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ...

ਪੂਰੀ ਖ਼ਬਰ »

ਹੈੱਡ ਟੀਚਰਾਂ ਦੀਆਂ ਖ਼ਤਮ ਕੀਤੀਆਂ ਆਸਾਮੀਆਂ ਦੀ ਬਹਾਲੀ ਲਈ ਹੰਗਾਮੀ ਮੀਟਿੰਗ

ਤਰਨ ਤਾਰਨ, 14 ਜੁਲਾਈ (ਹਰਿੰਦਰ ਸਿੰਘ)- ਅਧਿਆਪਕਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਵਾਲੀ ਜੁਝਾਰੂ ਅਤੇ ਸੰਘਰਸ਼ਸ਼ੀਲ ਜਥੇਬੰਦੀ ਬੀ.ਐੱਡ ਅਧਿਆਪਕ ਫਰੰਟ ਪੰਜਾਬ ਦੀ ਸੂਬਾਈ ਮੀਟਿੰਗ ਸੂਬਾ ਪ੍ਰਧਾਨ ਸੁਖਦਰਸ਼ਨ ਸਿੰਘ ਬਠਿੰਡਾ ਦੀ ...

ਪੂਰੀ ਖ਼ਬਰ »

ਏ.ਆਰ. ਦੀ ਅਗਵਾਈ 'ਚ ਹਲਕੇ ਅੰਦਰ ਪਾਰਟੀ ਦੀ ਵਧੀ ਮਜ਼ਬੂਤੀ-ਪ੍ਰਧਾਨ ਬਿੱਲਾ

ਖਡੂਰ ਸਾਹਿਬ, 14 ਜੁਲਾਈ (ਮਾਨ ਸਿੰਘ)¸ ਸਾਬਕਾ ਵਿਧਾਇਕ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਮਲਕੀਤ ਸਿੰਘ ਏ.ਆਰ. ਦੀ ਅਗਵਾਈ ਵਿਚ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੀ ਮਜ਼ਬੂਤੀ ਵਧੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਲ ਵੈਰੋਵਾਲ ਦੇ ...

ਪੂਰੀ ਖ਼ਬਰ »

ਝਬਾਲ ਵਿਖੇ ਦੁਕਾਨ 'ਚ ਅੱਗ ਲੱਗਣ ਨਾਲ ਹੋਏ ਨੁਕਸਾਨ ਦਾ ਹਲਕਾ ਵਿਧਾਇਕ ਵਲੋਂ ਜਾਇਜ਼ਾ

ਝਬਾਲ, 14 ਜੁਲਾਈ (ਸਰਬਜੀਤ ਸਿੰਘ)- ਅੱਡਾ ਝਬਾਲ ਵਿਖੇ ਸੋਨਾ ਟੈਲੀਕੋਮ ਦੀ ਦੁਕਾਨ 'ਤੇ ਪਿਛਲੇ ਦਿਨੀਂ ਅਚਾਨਕ ਅੱਗ ਲੱਗਣ ਨਾਲ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਜਾਣ ਦੀ ਘਟਨਾ ਸਬੰਧੀ ਅੱਜ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਜਾਇਜ਼ਾ ਲੈਣ ...

ਪੂਰੀ ਖ਼ਬਰ »

ਹਲਕਾ ਵਿਧਾਇਕ ਅਗਨੀਹੋਤਰੀ ਵਲੋਂ ਬੂਟੇ ਵੰਡਣ ਦੀ ਸ਼ੁਰੂਆਤ

ਸਰਾਏਾ ਅਮਾਨਤ ਖਾਂ, 14 ਜੁਲਾਈ (ਨਰਿੰਦਰ ਸਿੰਘ ਦੋਦੇ)¸ਰਾਇਲ ਗਾਰਡਨ ਗੰਡੀਵਿੰਡ 'ਚ ਹਰਿਆਵਲ ਫਾਉਡੇਂਸ਼ਨ ਵਲੋਂ ਹਲਕਾ ਵਿਧਾਇਕ ਡਾ: ਧਰਮਬੀਰ ਅਗਨੀਹੋਤਰੀ ਦੀ ਅਗਵਾਈ ਹੇਠ ਬੂਟੇ ਵੰਡਣ ਦੀ ਸ਼ੁਰੂਆਤ ਕੀਤੀ ਗਈ | ਹਰਿਆਵਲ ਫਾਊਾਡੇਸ਼ਨ ਪੰਜਾਬ ਵਲੋਂ ਵਾਤਾਵਰਣ ਨੂੰ ...

ਪੂਰੀ ਖ਼ਬਰ »

ਨਸ਼ਿਆਂ ਦੇ ਿਖ਼ਲਾਫ਼ ਰਾਮਪੁਰ ਵਾਸੀਆਂ ਨੇ 21 ਮੈਂਬਰੀ ਕਮੇਟੀ ਦਾ ਗਠਨ ਕੀਤਾ

ਮੀਆਂਵਿੰਡ, 14 ਜੁਲਾਈ (ਗੁਰਪ੍ਰਤਾਪ ਸਿੰਘ ਸੰਧੂ)¸ ਨੇੜਲੇ ਪਿੰਡ ਰਾਮਪੁਰ ਭੂਤਵਿੰਡ ਦੀ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਨਸ਼ਿਆਂ ਖਿਲਾਫ਼ ਸੰਘਰਸ਼ ਵਿੱਢਿਆ ਹੋਇਆ ਹੈ | ਪਿੰਡ ਵਾਸੀਆਂ ਵਲੋਂ ਕੁਝ ਦਿਨ ਪਹਿਲਾਂ ਨਸ਼ਾ ਤਸਕਰਾਂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕਰਦਾ ਰਹਾਂਗਾ- ਜਲਾਲ ਉਸਮਾਂ

ਖਡੂਰ ਸਾਹਿਬ, 14 ਜੁਲਾਈ (ਮਾਨ ਸਿੰਘ)¸ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਦਾ ਰਹਾਂਗਾ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਨੇ ਕਸਬਾ ਖਡੂਰ ਸਾਹਿਬ ਵਿਖੇ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਕੰਵਲਜੀਤ ਸਿੰਘ ਗਿੱਲ ਸੈਂਕੜੇ ਸਾਥੀਆਂ ਸਮੇਤ ਬਹੁਜਨ ਸਮਾਜ ਪਾਰਟੀ 'ਚ ਸ਼ਾਮਿਲ

ਖਡੂਰ ਸਾਹਿਬ, 14 ਜੁਲਾਈ (ਰਸ਼ਪਾਲ ਸਿੰਘ ਕੁਲਾਰ)- ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕਤਰ ਪੰਜਾਬ ਸਵਿੰਦਰ ਸਿੰਘ ਛੱਜਲਵੱਡੀ ਇੰਚਾਰਜ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਅਗਵਾਈ ਹੇਠ ਖਡੂਰ ਸਾਹਿਬ ਵਿਖੇ ਸੈਂਕੜੇ ਵਰਕਰਾਂ ਦੀ ਇਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿਚ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੀਟਿੰਗ

ਤਰਨ ਤਾਰਨ, 14 ਜੁਲਾਈ (ਹਰਿੰਦਰ ਸਿੰਘ)¸ਸ਼ਹੀਦ ਦੀਪਕ ਧਵਨ ਹਾਲ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਤਰਨ ਤਾਰਨ ਦੀ ਜਨਰਲ ਬਾਡੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ...

ਪੂਰੀ ਖ਼ਬਰ »

ਸਮੁੱਚੇ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਯਤਨਸ਼ੀਲ ਹਾਂ- ਵਿਧਾਇਕ ਸਿੱਕੀ

ਸ਼ਾਹਬਾਜ਼ਪੁਰ, 14 ਜੁਲਾਈ (ਪ੍ਰਦੀਪ ਬੇਗੇਪੁਰ)- ਵਿਧਾਨ ਸਭਾ ਹਲਕਾ ਖਡੂਰ ਜੋ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ, ਦੇ ਲੋਕਾਂ ਵਲੋਂ ਮਿਲੇ ਅਥਾਹ ਪਿਆਰ ਸਦਕਾ ਦੋ ਵਾਰ ਵਿਧਾਇਕ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ | ਇਸ ਲਈ ਮੈਂ ਇਸ ...

ਪੂਰੀ ਖ਼ਬਰ »

ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਡੈਪੋ ਵਲੰਟੀਅਰ ਨਾਲ ਮੀਟਿੰਗ

ਪੱਟੀ, 14 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ)¸ ਸਿਵਲ ਸਰਜਨ ਡਾ. ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਪ੍ਰੀਤ ਸਿੰਘ ਰਾਏ ਦੀ ਰਹਿਨੁਮਾਈ ਹੇਠ ਪਿੰਡ ਸਭਰਾ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਮੀਟਿੰਗ ਕੀਤੀ ਗਈ | ...

ਪੂਰੀ ਖ਼ਬਰ »

ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਜ਼ਖ਼ਮੀ

ਤਰਨ ਤਾਰਨ, 14 ਜੁਲਾਈ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੇ ਜ਼ਖਮੀ ਹੋਣ ਦੇ ਦੋਸ਼ ਹੇਠ ਕਾਰ ਚਾਲਕ ਖਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ਕੁਲਦੀਪ ਸਿੰਘ ਚਾਹਲ ਨੇ ਦੱਸਿਆ ...

ਪੂਰੀ ਖ਼ਬਰ »

ਪੁਲਿਸ 'ਚ ਭਰਤੀ ਕਰਵਾਉਣ ਦੇ ਨਾਂਅ 'ਤੇ ਠੱਗੀ ਮਾਰਨ ਦੇ ਦੋਸ਼ ਹੇਠ ਇੰਸਪੈਕਟਰ ਦੀ ਪਤਨੀ ਿਖ਼ਲਾਫ਼ ਕੇਸ ਦਰਜ

ਤਰਨ ਤਾਰਨ, 14 ਜੁਲਾਈ (ਹਰਿੰਦਰ ਸਿੰਘ)- ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਪੁਲਿਸ 'ਚ ਭਰਤੀ ਕਰਵਾਉਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇੰਸਪੈਕਟਰ ਦੀ ਪਤਨੀ ਖਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅਣ-ਐਲਾਨੇ ਕੱਟਾਂ ਤੋਂ ਬਾਜ਼ਾਰ ਦੇ ਦੁਕਾਨਦਾਰ, ਖ਼ਰਾਦਾਂ, ਚੱਕੀਆਂ ਵਾਲੇ ਪ੍ਰੇਸ਼ਾਨ

ਫਤਿਆਬਾਦ, 14 ਜੁਲਾਈ (ਹਰਵਿੰਦਰ ਸਿੰਘ ਧੂੰਦਾ)¸ ਕਸਬਾ ਫਤਿਆਬਾਦ ਦੇ ਦੁਕਾਨਦਾਰਾਂ ਜਿਨ੍ਹਾਂ ਵਿਚ ਖਰਾਦਾਂ ਵਾਲੇ, ਚੱਕੀਆਂ ਵਾਲੇ, ਵੈਲਡਿੰਗ ਵਾਲੇ ਤੇ ਬਿਜਲੀ ਨਾਲ ਜਿਨ੍ਹਾਂ ਦਾ ਕੰਮ ਕਾਰ ਹੁੰਦਾ ਹੈ, ਉਨ੍ਹਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਿੰਗਾਈ ...

ਪੂਰੀ ਖ਼ਬਰ »

ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ

ਝਬਾਲ, 14 ਜੁਲਾਈ (ਸਰਬਜੀਤ ਸਿੰਘ)- ਸ਼ਹੀਦ ਹਰਜਿੰਦਰ ਸਿੰਘ ਸਰਕਾਰੀ ਸੈਕੰਡਰੀ ਸਕੂਲ ਸੋਹਲ ਵਿਖੇ ਏ.ਆਰ.ਓ. (ਕੋਪਰੈਟਿਵ ਸੋਸਾਇਟੀਜ਼) ਬਲਵਿੰਦਰ ਸਿੰਘ ਦੀ ਅਗਵਾਈ ਅਤੇ ਪਿ੍ੰਸੀਪਲ ਨਿਰਮਲਜੀਤ ਕੌਰ ਦੇ ਉਦਮ ਸਦਕਾ ਵਿਦਿਆਰਥੀਆਂ ਵਲੋਂ ਪਿੰਡ ਵਿਚ ਲੋਕਾਂ ਨੂੰ ਨਸ਼ਿਆਂ ...

ਪੂਰੀ ਖ਼ਬਰ »

ਐੱਸ.ਡੀ.ਐੱਮ. ਦਫ਼ਤਰ ਅੱਗੇ ਧਰਨਾ 22 ਨੂੰ - ਸਭਰਾ

ਪੱਟੀ, 14 ਜੁਲਾਈ (ਅਵਤਾਰ ਸਿੰਘ ਖਹਿਰਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ੋਨ ਪੱਟੀ ਦੀ ਕੋਰ ਕਮੇਟੀ ਦੀ ਮੀਟਿੰਗ ਪਿੰਡ ਮਨਿਹਾਲਾ ਵਿਖੇ ਅਵਤਾਰ ਸਿੰਘ ਮਨਿਹਾਲਾ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਵਿਚ ਸ਼ਾਮਿਲ ਆਗੂਆਂ ਨੇ ਦੱਸਿਆ ਕਿ ਨੈਸ਼ਨਲ ਹਾਈਵੇ 'ਤੇ ...

ਪੂਰੀ ਖ਼ਬਰ »

ਕੈਮਿਸਟ ਆਰਗੇਨਾਈਜੇਸ਼ਨ ਨੇ ਬੂਟੇ ਲਗਾਉਣ ਦੀ ਕੀਤੀ ਸ਼ੁਰੂਆਤ

ਤਰਨ ਤਾਰਨ, 14 ਜੁਲਾਈ (ਹਰਿੰਦਰ ਸਿੰਘ)- ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਬੂਟੇ ਲਗਾਉਣ ਲਈ ਅਪੀਲ ਕੀਤੀ ਜਾ ਰਹੀ ਹੈ | ਇਸੇ ਤਹਿਤ ਜ਼ਿਲ੍ਹਾ ਕੈਮਿਸਟ ਆਰਗੇਨਾਈਜੇਸ਼ਨ ਵਲੋਂ ਸ਼ਹਿਰ ਅਤੇ ਵੱਖ-ਵੱਖ ਇਲਾਕਿਆਂ 'ਚ ...

ਪੂਰੀ ਖ਼ਬਰ »

ਯੂਨੀਵਰਸਿਟੀ ਵਲੋਂ ਐਲਾਨੇ ਗਏ ਨਤੀਜਿਆਂ 'ਚ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਖਡੂਰ ਸਾਹਿਬ, 14 ਜੁਲਾਈ (ਮਾਨ ਸਿੰਘ)¸ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਅਗਵਾਈ ਵਿਚ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼ ਭਾਗ ਤੀਜਾ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਨਤੀਜਿਆਂ ...

ਪੂਰੀ ਖ਼ਬਰ »

ਜ਼ਿਲ੍ਹੇ ਭਰ 'ਚ ਨੈਸ਼ਨਲ ਲੋਕ ਅਦਾਲਤਾਂ ਰਾਹੀਂ 297 ਕੇਸਾਂ ਦਾ ਕੀਤਾ ਨਿਪਟਾਰਾ

ਤਰਨ ਤਾਰਨ, 14 ਜੁਲਾਈ (ਹਰਿੰਦਰ ਸਿੰਘ)-ਨੈਸ਼ਨਲ ਸਰਵਿਸ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੈਸ਼ਨਲ ਲੋਕ ਅਦਾਲਤ (ਸਾਰੇ ਮਾਮਲਿਆਂ ਬਾਰੇ) ਲਗਾਈ ਗਈ | ਇਸ ਦੇ ਬਾਰੇ ਹਰਪ੍ਰੀਤ ਕੌਰ ਰੰਧਾਵਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰਨ ਤਾਰਨ ਨੇ ਦੱਸਿਆ ਕਿ ਇਹ ਲੋਕ ਅਦਾਲਤ ਦੇਸ਼ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਦਸਤਾਰਾਂ ਬੰਨ੍ਹਣ ਦੇ ਮੁਕਾਬਲੇ ਕਰਵਾਏ

ਖਡੂਰ ਸਾਹਿਬ, 14 ਜੁਲਾਈ (ਰਸ਼ਪਾਲ ਸਿੰਘ ਕੁਲਾਰ)- ਗੁਰੂੁ ਨਾਨਕ ਦੇਵ ਜੀ ਦੀ 550 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਪਿੰਡ ਵੈਰੋਵਾਲ ਬਾਵਿਆਂ ਵਿਖੇ ਸਵ. ਰਾਜਵੰਤ ਸਿੰਘ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਗੁਰੂੁ ਨਾਨਕ ਦੇਵ ਜੀ ਦੇ ਸਥਾਨ 'ਤੇ 10 ਤੋਂ 15 ਅਤੇ 16 ਤੋਂ 20 ਸਾਲ ...

ਪੂਰੀ ਖ਼ਬਰ »

ਫੈਡਰੇਸ਼ਨ ਆਫ ਗੱਲਾ ਆੜ੍ਹਤੀਆ ਐਸੋ: ਦਾਣਾ ਮੰਡੀ ਭਗਤਾਂ ਵਾਲਾ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੂੰ ਕੈਬਨਿਟ ਮੰਤਰੀ ਸਰਕਾਰੀਆ ਨੇ ਕੀਤਾ ਸਨਮਾਨਿਤ

ਅੰਮਿ੍ਤਸਰ, 14 ਜੁਲਾਈ (ਜੱਸ)-ਦਾਣਾ ਮੰਡੀ ਭਗਤਾਂ ਵਾਲਾ ਵਿਖੇ ਕੈਬਨਿਟ ਮੰਤਰੀ ਸ: ਸੁਖਬਿੰਦਰ ਸਿੰਘ ਸਰਕਾਰੀਆ ਦੀ ਰਹਿਨੁਮਾਈ ਹੇਠ ਸ: ਅਮਨਦੀਪ ਸਿੰਘ ਛੀਨਾ ਨੂੰ ਫੈਡਰੇਸ਼ਨ ਆਫ ਗੱਲਾ ਆੜਤੀਆ ਐਸੋਸਏਸ਼ਨ ਦਾ ਕਾਰਜਕਾਰੀ ਪ੍ਰਧਾਨ ਬਣਾਏ ਜਾਣ ਦੀ ਸੂਚਨਾ ਮਿਲੀ ਹੈ | ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ ਠੱਗੀ

ਤਰਨ ਤਾਰਨ, 14 ਜੁਲਾਈ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬੱਸ ਪਲਟਣ ਕਾਰਨ ਮਾਰੇ ਗਏ ਅੰਮਿ੍ਤਸਰ ਦੇ ਨੌਜਵਾਨ ਹਰਦੀਪ ਸਿੰਘ ਪਿ੍ੰਸ ਰਾਜਪੂਤ ਨੂੰ ਰਿਸ਼ਤੇਦਾਰਾਂ ਤੇ ਸ਼ਹਿਰ ਵਾਸੀਆਂ ਨੇ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਅੰਮਿ੍ਤਸਰ, 14 ਜੂਲਾਈ (ਸਟਾਫ ਰਿਪੋਰਟਰ)-'ਅਜੀਤ' ਦੇ ਕਸਬਾ ਵੇਰਕਾ ਤੋਂ ਪੱਤਰਕਾਰ ਪਰਮਜੀਤ ਸਿੰਘ ਬੱਗਾ ਦਾ ਭਣੇਵਾਂ ਤੇ ਜਿਊਲਰ ਹਰਦੀਪ ਸਿੰਘ ਪਿ੍ੰਸ ਰਾਜਪੂਤ ਵਾਸੀ ਸੁਲਤਾਨਵਿੰਡ ਰੋਡ, ਜਿਸਦੀ ਬੀਤੇ ਦਿਨ ਦਿੱਲੀ ਤੋਂ ਅੰਮਿ੍ਤਸਰ ਪਰਤਦੇ ਸਮੇਂ ਹਰਿਆਣਾ ਦੇ ...

ਪੂਰੀ ਖ਼ਬਰ »

ਵਿਆਹੁਤਾ ਵਲੋਂ ਸਹੁਰੇ ਪਰਿਵਾਰ 'ਤੇ ਪਰਚਾ ਦਰਜ ਹੋਣ ਦੇ ਬਾਵਜੂਦ ਪੁਲਿਸ ਉਪਰ ਮਿਲੀਭੁਗਤ ਨਾਲ ਗਿ੍ਫ਼ਤਾਰ ਨਾ ਕਰਨ ਦਾ ਦੋਸ਼

ਮੱਤੇਵਾਲ, 14 ਜੁਲਾਈ (ਗੁਰਪ੍ਰੀਤ ਸਿੰਘ ਮੱਤੇਵਾਲ)-ਆਪਣੇ ਸਹੁਰੇ ਪਰਿਵਾਰ ਦੀਆਂ ਜਿਆਦਤੀਆਂ ਦੀ ਸਤਾਈ ਨਜਦੀਕੀ ਪਿੰਡ ਸਰਾਂ ਦੀ ਇਕ ਵਿਆਹੁਤਾ ਵਲੋਂ ਉਸ ਨਾਲ ਦਹੇਜ ਖਾਤਰ ਮਾਰ ਕੁਟਾਈ ਕਰਕੇ ਘਰੋਂ ਕੱਢਣ ਵਾਲੇ ਸਹੁਰੇ ਪਰਿਵਾਰ ਿਖ਼ਲਾਫ਼ ਪਰਚਾ ਦਰਜ ਹੋਣ ਦੇ ਬਾਵਜੂਦ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX