ਤਾਜਾ ਖ਼ਬਰਾਂ


ਪਵਾਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  11 minutes ago
ਨਵੀਂ ਦਿੱਲੀ, 20 ਨਵੰਬਰ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨੇ ਮਹਾਰਾਸ਼ਟਰ ਦੇ ਕਿਸਾਨਾਂ ਦੀ ਸਮੱਸਿਆ ਨੂੰ...
ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  23 minutes ago
ਕੋਟਲੀ ਸੂਰਤ ਮੱਲੀ, 20 ਨਵੰਬਰ (ਕੁਲਦੀਪ ਸਿੰਘ ਨਾਗਰਾ)- ਸ਼੍ਰੋਮਣੀ ਅਕਾਲੀ ਦਲ ਦੇ ਸਿਰਕੱਢ ਆਗੂ ਅਤੇ ਪਿੰਡ ਢਿਲਵਾਂ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ, ਜਿਨ੍ਹਾਂ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਬੇਰਹਿਮੀ...
ਕਪੂਰਥਲਾ 'ਚ ਮਿਲੇ ਤਿੰਨ ਬੰਬ ਨੁਮਾ ਸੈੱਲ, ਜਾਂਚ 'ਚ ਜੁਟੀ ਪੁਲਿਸ
. . .  32 minutes ago
ਢਿਲਵਾਂ, 20 ਨਵੰਬਰ (ਸਡਾਨਾ, ਸੁਖੀਜਾ)- ਜ਼ਿਲ੍ਹਾ ਕਪੂਰਥਲਾ 'ਚ ਪੈਂਦੇ ਪਿੰਡ ਰਾਏਪੁਰ ਰਾਈਆਂ ਮੰਡ 'ਚੋਂ ਇੱਕ ਕਿਸਾਨ ਵਲੋਂ ਪੁੱਟ ਕੇ ਲਿਆਂਦੀ ਗਈ ਮਿੱਟੀ 'ਚੋਂ ਤਿੰਨ ਬੰਬ ਨੁਮਾ ਸੈੱਲ ਪ੍ਰਾਪਤ...
ਜੰਮੂ-ਕਸ਼ਮੀਰ ਦੇ ਹਸਪਤਾਲਾਂ 'ਚ ਦਵਾਈਆਂ ਦੀ ਕਮੀ ਨਹੀਂ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  57 minutes ago
ਜੰਮੂ-ਕਸ਼ਮੀਰ ਦੇ ਸਾਰੇ ਸਕੂਲ ਖੁੱਲ੍ਹੇ ਹਨ- ਅਮਿਤ ਸ਼ਾਹ
. . .  55 minutes ago
ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਇਸ ਸਾਲ ਕਮੀ ਆਈ- ਸ਼ਾਹ
. . .  about 1 hour ago
5 ਅਗਸਤ ਤੋਂ ਬਾਅਦ ਕਿਸੇ ਵੀ ਨਾਗਰਿਕ ਦੀ ਮੌਤ ਪੁਲਿਸ ਦੀ ਗੋਲੀ ਨਾਲ ਨਹੀਂ ਹੋਈ- ਅਮਿਤ ਸ਼ਾਹ
. . .  1 minute ago
ਜੰਮੂ-ਕਸ਼ਮੀਰ 'ਚ ਹਾਲਾਤ ਸੁਧਰ ਰਹੇ ਹਨ- ਅਮਿਤ ਸ਼ਾਹ
. . .  about 1 hour ago
ਜੰਮੂ-ਕਸ਼ਮੀਰ 'ਚ ਇੰਟਰਨੈੱਟ ਦੀ ਬਹਾਲੀ 'ਤੇ ਸਥਾਨਕ ਪ੍ਰਸ਼ਾਸਨ ਫ਼ੈਸਲਾ ਲਵੇਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 1 hour ago
ਜੰਮੂ-ਕਸ਼ਮੀਰ ਦੇ ਕਿਸੇ ਵੀ ਥਾਣੇ 'ਚ ਕਰਫ਼ਿਊ ਨਹੀਂ ਲੱਗਾ- ਸ਼ਾਹ
. . .  about 1 hour ago
ਰਾਜ ਸਭਾ 'ਚ ਬੋਲ ਰਹੇ ਹਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 1 hour ago
ਲੁਧਿਆਣਾ ਪੁਲਿਸ ਨੇ 12 ਕਰੋੜ ਰੁਪਏ ਦੀ ਹੈਰੋਇਨ ਸਣੇ ਦੋ ਤਸਕਰਾਂ ਨੂੰ ਕੀਤਾ ਕਾਬੂ
. . .  about 1 hour ago
ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸੀ. ਆਈ. ਏ. ਸਟਾਫ਼ 2 ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 12 ਕਰੋੜ...
ਅੰਮ੍ਰਿਤਸਰ ਦੇ ਕੰਪਨੀ ਬਾਗ 'ਚ ਵੜਿਆ ਬਾਰਾਂਸਿੰਗਾ, ਲੋਕਾਂ 'ਚ ਫੈਲੀ ਦਹਿਸ਼ਤ
. . .  about 1 hour ago
ਅੰਮ੍ਰਿਤਸਰ, 20 ਨਵੰਬਰ- ਅੰਮ੍ਰਿਤਸਰ ਦੇ ਕੰਪਨੀ ਬਾਗ 'ਚ ਅੱਜ ਸਵੇਰੇ ਇੱਕ ਬਾਰਾਂਸਿੰਗਾ ਵੜ ਗਿਆ, ਜਿਸ ਕਾਰਨ ਉੱਥੇ ਸੈਰ ਕਰ ਰਹੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪੁਲਿਸ ਕੰਟਰੋਲ ਰੂਮ...
ਪੁਲਿਸ ਨੇ ਹਿਰਾਸਤ 'ਚ ਲਏ ਲਾਠੀਚਾਰਜ ਵਿਰੁੱਧ ਪ੍ਰਦਰਸ਼ਨ ਕਰਨ ਜਾ ਰਹੇ ਜੇ. ਐੱਨ. ਯੂ. ਵਿਦਿਆਰਥੀ
. . .  about 1 hour ago
ਨਵੀਂ ਦਿੱਲੀ, 20 ਨਵੰਬਰ- ਵਿਦਿਆਰਥੀਆਂ 'ਤੇ ਲਾਠੀਚਾਰਜ ਦੇ ਵਿਰੁੱਧ ਪ੍ਰਦਰਸ਼ਨ ਕਰਨ ਲਈ ਦਿੱਲੀ ਪੁਲਿਸ ਦੇ ਹੈੱਡਕੁਆਟਰ ਵੱਲ ਜਾ ਰਹੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਵਿਦਿਆਰਥੀਆਂ ਨੂੰ...
ਸੰਸਦ 'ਚ ਪਹੁੰਚੇ ਅਮਿਤ ਸ਼ਾਹ
. . .  about 1 hour ago
ਨਵੀਂ ਦਿੱਲੀ, 20 ਨਵੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ 'ਚ ਪਹੁੰਚੇ ਹਨ। ਉਹ...
ਮਨੁੱਖੀ ਸਰੋਤ ਵਿਕਾਸ ਮੰਤਰਾਲੇ 'ਚ ਪਹੁੰਚਿਆ ਜੇ. ਐੱਨ. ਯੂ. ਵਿਦਿਆਰਥੀਆਂ ਦਾ ਇੱਕ ਵਫ਼ਦ
. . .  about 1 hour ago
ਰਾਜ ਸਭਾ 'ਚ ਉੱਠਿਆ ਗਾਂਧੀ ਪਰਿਵਾਰ ਤੋਂ ਐੱਸ. ਪੀ. ਜੀ. ਸੁਰੱਖਿਆ ਹਟਾਉਣ ਦਾ ਮੁੱਦਾ
. . .  about 2 hours ago
ਸੰਸਦ 'ਚ ਪਹੁੰਚੇ ਸ਼ਰਦ ਪਵਾਰ
. . .  about 2 hours ago
ਚਿਦੰਬਰਮ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਈ. ਡੀ. ਨੂੰ ਜਾਰੀ ਕੀਤਾ ਨੋਟਿਸ
. . .  about 2 hours ago
ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਦੀ ਹੋ ਰਹੀ ਹੈ ਬੈਠਕ
. . .  about 2 hours ago
ਜਲੰਧਰ ਦੇ ਜੋਤੀ ਚੌਕ 'ਚ ਦੁਕਾਨਦਾਰਾਂ ਨੇ ਲਾਇਆ ਧਰਨਾ
. . .  about 2 hours ago
ਮਹਾਰਾਸ਼ਟਰ 'ਚ ਮਚੇ ਸਿਆਸੀ ਤੂਫ਼ਾਨ ਵਿਚਾਲੇ ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ ਸ਼ਰਦ ਪਵਾਰ
. . .  about 3 hours ago
ਦਿੱਲੀ 'ਚ ਪ੍ਰਦੂਸ਼ਣ ਕਾਰਨ ਹਾਲਾਤ ਖ਼ਰਾਬ
. . .  about 4 hours ago
ਮਹਾਰਾਸ਼ਟਰ ਵਿਚ ਰਾਸ਼ਟਰਪਤੀ ਰਾਜ 'ਤੇ ਅੱਜ ਸੰਸਦ ਵਿਚ ਰਿਪੋਰਟ ਪੇਸ਼ ਕਰਨਗੇ ਗ੍ਰਹਿ ਮੰਤਰੀ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਨਸ਼ੇ ਦੀ ਓਵਰਡੋਜ਼ ਕਾਰਨ 19 ਸਾਲਾ ਨੌਜਵਾਨ ਦੀ ਮੌਤ
. . .  1 day ago
ਪੰਜਾਬ ਸਰਕਾਰ ਵੱਲੋਂ 6 ਆਈ.ਏ.ਐੱਸ ਤੇ 2 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  1 day ago
ਸੜਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ, 2 ਜ਼ਖ਼ਮੀ
. . .  1 day ago
ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਖਾਲੜਾ ਸੈਕਟਰ ਤੋਂ ਤਿੰਨ ਪਾਕਿਸਤਾਨੀ ਕਾਬੂ
. . .  1 day ago
ਯੂਥ ਕਾਂਗਰਸ ਵੱਲੋਂ ਕੱਲ੍ਹ ਕੀਤਾ ਜਾਵੇਗਾ ਸੰਸਦ ਦਾ ਘਿਰਾਓ
. . .  1 day ago
ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਸੈਣੀ ਦੇ ਵਿਆਹ ਸਮਾਗਮ ਦੀਆ ਤਸਵੀਰਾਂ
. . .  1 day ago
ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਦੇ ਲਈ ਮੁਲਤਵੀ
. . .  1 day ago
ਹੈਰੋਇਨ ਸਮੇਤ ਪੁਲਿਸ ਕਾਂਸਟੇਬਲ ਕਾਬੂ
. . .  1 day ago
ਉੜੀਸਾ 'ਚ ਕਮਲ ਹਾਸਨ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ
. . .  1 day ago
ਵਿਜੀਲੈਂਸ ਟੀਮ ਵੱਲੋਂ ਰਿਸ਼ਵਤ ਲੈਂਦੇ ਏ.ਐੱਸ.ਆਈ ਕਾਬੂ
. . .  1 day ago
ਚੰਗਾਲੀਵਾਲਾ ਮਾਮਲਾ : ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਗਮੇਲ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  1 day ago
ਰਾਜਸਥਾਨ ਨਗਰ ਨਿਗਮ ਚੋਣਾਂ 'ਚ ਕਾਂਗਰਸ ਦੀ ਬੱਲੇ-ਬੱਲੇ
. . .  1 day ago
ਕੈਪਟਨ ਦੀ ਮੰਗ ਨੂੰ ਮੰਨਦਿਆਂ ਗੂਗਲ ਨੇ ਹਟਾਈ ਭਾਰਤ ਵਿਰੋਧੀ ਮੋਬਾਇਲ ਐਪ
. . .  1 day ago
ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ (ਸੋਧ) ਬਿੱਲ ਰਾਜ ਸਭਾ 'ਚ ਪਾਸ
. . .  1 day ago
ਵਿਜੀਲੈਂਸ ਪੁਲਿਸ ਮੋਗਾ ਵਲੋਂ ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀਂ ਕਾਬੂ
. . .  1 day ago
ਦਿੱਲੀ 'ਚ ਇੱਕ ਪੇਪਰ ਗੋਦਾਮ 'ਚ ਲੱਗੀ ਭਿਆਨਕ ਅੱਗ
. . .  1 day ago
ਦਿੱਲੀ 'ਚ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਹੈ : ਮਨੀਸ਼ ਤਿਵਾੜੀ
. . .  1 day ago
ਪ੍ਰਿਯੰਕਾ ਨੇ ਬਚਪਨ ਦੀ ਤਸਵੀਰ ਸਾਂਝੀ ਕਰਕੇ ਕੀਤਾ ਦਾਦੀ ਇੰਦਰਾ ਗਾਂਧੀ ਨੂੰ ਯਾਦ
. . .  1 day ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਨੇ ਬੰਬੇ ਹਾਈਕੋਰਟ ਦੇ ਬਾਹਰ ਕੀਤਾ ਪ੍ਰਦਰਸ਼ਨ
. . .  1 day ago
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਗੱਲਬਾਤ ਰਹੀ ਬੇਸਿੱਟਾ
. . .  1 day ago
ਆਈ. ਪੀ. ਐੱਸ. ਅਧਿਕਾਰੀ ਖੱਟੜਾ ਬਣੇ ਪੀ. ਏ. ਪੀ. ਜਲੰਧਰ ਦੇ ਡੀ. ਆਈ. ਜੀ.
. . .  1 day ago
ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਕੀਤਾ ਗੰਭੀਰ ਜ਼ਖਮੀ
. . .  1 day ago
ਮੁੱਲਾਂਪੁਰ ਪੁਲਿਸ ਨੇ ਮਸਤਗੜ੍ਹ ਗੋਲੀਕਾਂਡ ਦੇ ਚਾਰੇ ਮੁਲਜ਼ਮ 24 ਘੰਟਿਆਂ 'ਚ ਕੀਤੇ ਗ੍ਰਿਫ਼ਤਾਰ
. . .  1 day ago
ਹਾਦਸੇ 'ਚ ਜ਼ਖਮੀ ਵਿਅਕਤੀ ਦੀ ਮੌਤ ਦੇ ਜ਼ਿੰਮੇਵਾਰ ਨੂੰ ਗ੍ਰਿਫ਼ਤਾਰ ਕਰਾਉਣ ਲਈ ਲੋਕਾਂ ਨੇ ਥਾਣੇ ਦਾ ਕੀਤਾ ਘਿਰਾਓ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 31 ਹਾੜ ਸੰਮਤ 551

ਸੰਪਾਦਕੀ

ਡੀ.ਡੀ. ਪੰਜਾਬੀ : ਵਿਰਸਾ ਤੇ ਵਰਤਮਾਨ

ਲੀਵਿਜ਼ਨ ਦੇ ਪ੍ਰਸੰਗ ਵਿਚ ਵਿਸ਼ਾ-ਸਮੱਗਰੀ ਤੇ ਪੇਸ਼ਕਾਰੀ ਦਾ ਬਹੁਤ ਮਹੱਤਵ ਹੈ। ਪੰਜਾਬੀ ਟੈਲੀਵਿਜ਼ਨ ਦੀ ਭਾਵੇਂ ਇਸ ਪੱਖੋਂ ਵੱਡੀ ਦੇਣ ਹੈ ਪ੍ਰੰਤੂ ਦਹਾਕੇ, ਡੇਢ ਦਹਾਕੇ ਤੋਂ ਇਹ ਵਿਸ਼ਾ-ਸਮੱਗਰੀ ਦੇ ਸੰਕਟ ਨਾਲ ਜੂਝ ਰਿਹਾ ਹੈ। ਸਿੱਖਿਆ, ਸੂਚਨਾ ਤੇ ਮਨੋਰੰਜਨ ਪੱਖੋਂ ਪਾਏਦਾਰ ਕੰਮ ਨਹੀਂ ਹੋ ਰਿਹਾ।
ਡੀ.ਡੀ. ਪੰਜਾਬੀ ਨੇ ਨਾਟਕ, ਲੜੀਵਾਰ ਨਾਟਕ, ਦਸਤਾਵੇਜ਼ੀ ਫ਼ਿਲਮਾਂ, ਸੰਗੀਤ, ਖੇਤੀਬਾੜੀ ਤੇ ਸਾਹਿਤ ਦੇ ਖੇਤਰਾਂ ਨਾਲ ਸਬੰਧਤ ਜ਼ਿਕਰਯੋਗ ਕੰਮ ਕੀਤਾ ਹੈ। ਅਜਿਹੇ ਪ੍ਰੋਗਰਾਮ ਤਿਆਰ ਕੀਤੇ ਜਿਹੜੇ ਸਾਂਭਣਯੋਗ ਹਨ ਅਤੇ ਇਤਿਹਾਸਕ ਦਸਤਾਵੇਜ਼ ਬਣਨ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਸਮਿਆਂ ਵਿਚ ਦੂਰਦਰਸ਼ਨ ਕੇਂਦਰ ਜਲੰਧਰ ਕੋਲ ਇਕ ਤਜਰਬੇਕਾਰ ਤੇ ਸੀਨੀਅਰ ਟੀਮ ਸੀ ਜਿਹੜੀ ਸਮਰਪਿਤ ਭਾਵਨਾ ਨਾਲ ਕੰਮ ਕਰਦੀ ਸੀ। ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਦਾ ਜਜ਼ਬਾ ਭਾਰੂ ਸੀ। ਇਸੇ ਜਜ਼ਬੇ ਤਹਿਤ ਸੈਂਕੜੇ ਨਾਟਕ, ਦਸਤਾਵੇਜ਼ੀ ਫ਼ਿਲਮਾਂ, ਗੀਤ-ਸੰਗੀਤ ਦੇ ਵਿਸ਼ੇਸ਼ ਪ੍ਰੋਗਰਾਮ, ਮਹੱਤਵਪੂਰਨ ਮੌਕਿਆਂ ਦੇ ਸਿੱਧੇ ਪ੍ਰਸਾਰਨ, ਮੁਲਾਕਾਤਾਂ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਪ੍ਰਸਾਰਿਤ ਹੁੰਦੇ ਰਹੇ, ਜਿਨ੍ਹਾਂ ਨਾਲ ਇਕ ਵੱਡਾ ਦਰਸ਼ਕ ਵਰਗ ਹਮੇਸ਼ਾ ਜੁੜਿਆ ਰਹਿੰਦਾ ਸੀ। ਦਰਸ਼ਕ ਇਨ੍ਹਾਂ ਪੇਸ਼ਕਾਰੀਆਂ ਸਬੰਧੀ ਅਕਸਰ ਚਰਚਾ ਕਰਦੇ ਸਨ। ਅੱਜ ਇਕ ਬੌਧਿਕ ਖਿਲਾਅ ਪੈਦਾ ਹੋ ਗਿਆ ਹੈ। ਸਮੇਂ ਬਦਲ ਗਏ ਹਨ। ਨਿਰਮਾਤਾਵਾਂ ਤੇ ਦਰਸ਼ਕਾਂ ਦੀਆਂ ਤਰਜੀਹਾਂ ਬਦਲ ਗਈਆਂ ਹਨ। ਪਸੰਦਾਂ ਬਦਲ ਗਈਆਂ ਹਨ। ਸਮਾਜਕ ਮਾਨਵੀ ਸਰੋਕਾਰ ਹਾਸ਼ੀਏ 'ਤੇ ਚਲੇ ਗਏ ਹਨ। ਮਿਆਰ ਤੇ ਸੁਹਜ-ਸੁਆਦ ਗੌਣ ਰੂਪ ਅਖ਼ਤਿਆਰ ਕਰ ਗਏ ਹਨ। ਕਾਰੋਬਾਰੀ ਪਹਿਲੂ ਹਾਵੀ ਹੋ ਗਿਆ ਹੈ। ਚੈਨਲਾਂ ਵਿਚਾਲੇ ਚੰਦਰੀ ਦੌੜ (ਟੀ. ਆਰ. ਪੀ.) ਆਰੰਭ ਹੋ ਗਈ ਹੈ। ਇਹ ਦੌੜ ਟੈਲੀਵਿਜ਼ਨ ਦਾ ਚੈਨ-ਆਰਾਮ ਨਿਗਲ ਗਈ ਹੈ। ਹਰ ਪਾਸੇ ਕਾਹਲ ਹੈ, ਹੜਬੜੀ ਹੈ। ਸਹਿਜ ਤੇ ਸੁਹਜ ਮਨਫ਼ੀ ਹੋ ਗਏ ਹਨ। ਸੁਣਨ, ਸਮਝਣ, ਸਿੱਖਣ ਲਈ ਕੁਝ ਨਹੀਂ ਲੱਭਦਾ।
ਇਕ ਉਹ ਵੀ ਸਮਾਂ ਸੀ ਜਦ ਸਾਹਿਤਕਾਰਾਂ, ਕਲਾਕਾਰਾਂ ਦੇ ਜੀਵਨ 'ਤੇ ਦਸਤਾਵੇਜ਼ੀ ਫ਼ਿਲਮਾਂ ਪ੍ਰਸਾਰਿਤ ਹੁੰਦੀਆਂ ਸਨ। ਪੰਜਾਬੀ ਸਾਹਿਤ ਦੀਆਂ ਚੋਣਵੀਆਂ ਕਹਾਣੀਆਂ ਦਾ ਨਾਟਕੀ ਫ਼ਿਲਮਾਂਕਣ ਵੇਖਣ ਨੂੰ ਮਿਲਦਾ ਸੀ। ਕਹਾਣੀਆਂ ਦੇ ਟੀ. ਵੀ. ਰੂਪਾਂਤਰਣ ਨੂੰ ਦਰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾਂਦਾ ਸੀ। ਸਮਾਜਕ, ਪਰਿਵਾਰਕ ਸਮੱਸਿਆਵਾਂ, ਰਿਸ਼ਤਿਆਂ ਦੀ ਟੁੱਟ-ਭੱਜ ਤੇ ਮਨੁੱਖੀ ਮਾਨਸਿਕਤਾ ਨੂੰ ਸ਼ਕਤੀਸ਼ਾਲੀ ਤੇ ਯਥਾਰਥਕ ਢੰਗ ਨਾਲ ਪੇਸ਼ ਕਰਦੀਆਂ ਇਨ੍ਹਾਂ ਕਹਾਣੀਆਂ ਨੂੰ ਸਬੰਧਤ ਨਿਰਮਾਤਾ ਅਤੇ ਨਿਰਦੇਸ਼ਕਾਂ ਨੇ ਕੈਮਰੇ ਦੀ ਅੱਖ ਰਾਹੀਂ ਉਸੇ ਟੁੰਬਵੇਂ ਤੇ ਪ੍ਰਭਾਵਸ਼ਾਲੀ ਢੰਗ ਨਾਲ ਟੀ. ਵੀ. ਪਰਦੇ 'ਤੇ ਉਤਾਰਿਆ ਸੀ। ਉਦਾਹਰਨ ਵਜੋਂ ਖੱਬਲ, ਉੱਚੀ ਅੱਡੀ ਵਾਲੀ ਗੁਰਗਾਬੀ, ਜੰਗਲ ਬੂਟੀ, ਬੱਸ ਕੰਡਕਟਰ, ਖਾਰਾ ਦੁੱਧ, ਸੁਨਹਿਰੀ ਜਿਲਦ, ਲੰਬੀਆਂ ਉਡੀਕਾਂ, ਅਸਤੀਫ਼ਾ, ਅੰਗ ਸੰਗ, ਸਾਈਕਲ ਦੌੜ, ਬਾਗ਼ਾਂ ਦਾ ਰਾਖਾ, ਉਹ ਸੋਚਦੀ, ਵਾਵਰੋਲਾ, ਬੰਗਲਾ, ਮੰਗੋ, ਅਮਚਾਹੇ ਆਦਿ ਪੇਸ਼ਕਾਰੀਆਂ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ। ਦਸਤਾਵੇਜ਼ੀ ਫ਼ਿਲਮਾਂ ਰਾਹੀਂ ਪੰਜਾਬ ਦੇ ਗੌਰਵਮਈ ਇਤਿਹਾਸ ਤੇ ਵਿਕਾਸ-ਗਾਥਾ ਨੂੰ ਟੈਲੀਵਿਜ਼ਨ ਪਰਦੇ 'ਤੇ ਪੇਸ਼ ਕਰਨ ਦਾ ਮਾਣ ਵੀ ਇਸ ਕੇਂਦਰ ਨੂੰ ਹਾਸਲ ਹੈ। 'ਗੋਲਡਨ ਟੈਂਪਲ', ਚੰਡੀਗੜ੍ਹ, ਰਣਜੀਤ ਸਾਗਰ ਡੈਮ, ਖ਼ਾਲਸਾ ਕਾਲਜ ਅੰਮ੍ਰਿਤਸਰ, ਰੇਲ ਕੋਚ ਫੈਕਟਰੀ ਕਪੂਰਥਲਾ, ਰੌਕ ਗਾਰਡਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਬਿਆਸ ਦਰਿਆ, ਛੱਤਬੀੜ ਆਦਿ ਇਸ ਦੇ ਬਿਹਤਰੀਨ ਨਮੂਨੇ ਹਨ।
ਦੂਰਦਰਸ਼ਨ ਕੇਂਦਰ ਜਲੰਧਰ ਦੇ ਬਹੁਤ ਸਾਰੇ ਪ੍ਰੋਗਰਾਮਾਂ, ਦਸਤਾਵੇਜ਼ੀ ਫ਼ਿਲਮਾਂ ਦੇ ਧਾਰਮਿਕ, ਸਮਾਜਕ, ਸੱਭਿਆਚਾਰਕ, ਸਾਹਿਤਕ ਮਹੱਤਵ ਨੂੰ ਪਛਾਣਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਦੋਬਾਰਾ ਪ੍ਰਸਾਰਿਤ ਕੀਤਾ ਗਿਆ। ਉਨ੍ਹਾਂ ਵਿਚੋਂ ਕੁਝ ਇਹ ਹਨਂਜਪੁ ਸਾਹਿਬ, ਹਲਟ, ਸੰਦਲੀ ਦਰਵਾਜ਼ਾ, ਸ਼ਿਵ ਕੁਮਾਰ ਬਟਾਲਵੀ, ਜਲ੍ਹਿਆਂਵਾਲਾ ਬਾਗ਼, ਅੰਮ੍ਰਿਤਾ ਪ੍ਰੀਤਮ, ਸ਼ਹੀਦ ਭਗਤ ਸਿੰਘ, ਕੁਲਵੰਤ ਸਿੰਘ ਵਿਰਕ, ਬਾਵਾ ਬਲਵੰਤ, ਪੀ. ਜੀ. ਆਈ., ਭਾਖੜਾ ਡੈਮ, ਗੁਰੂ ਨਾਨਕ ਦੇਵ ਜੀ, ਸੋਭਾ ਸਿੰਘ ਆਦਿ।
ਨਵੇਂ ਵਰ੍ਹੇ ਦੀ ਪੂਰਵਲੀ ਸ਼ਾਮ ਵਿਸ਼ੇਸ਼ ਰੰਗਾਰੰਗ ਸੰਗੀਤਕ ਪ੍ਰੋਗਰਾਮ ਪੇਸ਼ ਕਰਨ ਦਾ ਰਿਵਾਜ ਹੈ। ਇਸ ਵਿਸ਼ੇਸ਼ ਪ੍ਰੋਗਰਾਮ ਦੀ ਤਿਆਰੀ ਬੜੇ ਉਤਸ਼ਾਹ ਤੇ ਵਿਸ਼ਾਲ ਯੋਜਨਾ ਤਹਿਤ ਕੀਤੀ ਜਾਂਦੀ ਸੀ। ਲਾਰਾ ਲੱਪਾ, ਦਸਤਕ, ਕੁਝ ਖੱਟਾ ਕੁਝ ਮਿੱਠਾ, ਬੱਲੇ-ਬੱਲੇ ਛਾਵਾ-ਛਾਵਾ, ਬਚ ਕੇ ਮੋੜ ਤੋਂ, ਹੈਲੋ ਹੈਲੋ 2000, ਨੱਚੀਏ ਗਾਈਏ ਸ਼ਗਨ ਮਨਾਈਏ, ਧਮਕ ਜਲੰਧਰ ਪੈਂਦੀ, ਅੱਜ ਧਮਾਲਾਂ ਪੈਣਗੀਆਂ, ਆਦਿ। ਦਰਸ਼ਕ ਉਚੇਰ ਨਾਲ ਬੱਝ ਕੇ ਇਹ ਪ੍ਰੋਗਰਾਮ ਵੇਖਦੇ ਸਨ। ਪ੍ਰੰਤੂ ਅੱਜ ਇਸ ਵਿਸ਼ੇਸ਼ ਪ੍ਰੋਗਰਾਮ ਦਾ ਆਕਰਸ਼ਨ ਖ਼ਤਮ ਹੋ ਗਿਆ ਹੈ ਕਿਉਂਕਿ ਮਿਹਨਤ ਤੇ ਮਿਆਰ ਮਨਫ਼ੀ ਹੋ ਗਏ ਹਨ। ਸਮੇਂ ਦੀ ਲੋੜ ਹੈ ਕਿ ਮੁੜ ਕੁਝ ਮਿਆਰੀ ਤੇ ਦਿਲਚਸਪ ਪ੍ਰੋਗਰਾਮ ਆਰੰਭ ਕੀਤੇ ਜਾਣ।
ਪੰਜਾਬ ਬਾਰੇ ਗੀਤ
ਪੰਜਾਬ ਦੇ ਸਮਾਜਕ, ਸੱਭਿਆਚਾਰਕ, ਭਾਈਚਾਰਕ ਤੇ ਭੂਗੋਲਕ ਮਹੱਤਵ ਸਬੰਧੀ ਹਮੇਸ਼ਾ ਗੀਤ ਲਿਖੇ ਗਏ ਜਾਂਦੇ ਰਹੇ ਹਨ। ਬੀਤੇ ਕੁਝ ਸਾਲਾਂ ਤੋਂ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਵਿਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਅਜਿਹੀ ਸੁਰ ਵਾਲੇ ਗੀਤ ਵੀ ਵੱਡੀ ਗਿਣਤੀ ਵਿਚ ਲਿਖੇ ਗਾਏ ਜਾਣ ਲੱਗੇ ਹਨ। ਪੰਜਾਬ ਦੀ ਪ੍ਰਸੰਸਾ ਵਿਚ ਗਾਇਆ ਦਲਵਿੰਦਰ ਦਿਆਲਪੁਰੀ ਦਾ ਗੀਤ 'ਚਮਕਦਾ ਪੰਜਾਬ' ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਿਤ ਹੈ। ਪੰਜਾਬ ਤੇ ਪੰਜਾਬੀਆਂ ਦੇ ਖ਼ੂਬਸੂਰਤ ਜੀਵਨ ਅਤੇ ਪੰਜਾਬੀਆਂ ਦੇ ਬਲੀਦਾਨ ਦੀ ਗੱਲ ਕਰਦੇ ਇਸ ਗੀਤ ਰਾਹੀਂ ਵੱਖ-ਵੱਖ ਖੇਤਰਾਂ ਵਿਚ ਮਾਰੀਆਂ ਮੱਲਾਂ ਨੂੰ ਉਭਾਰਨ ਦਾ ਉਪਰਾਲਾ ਕੀਤਾ ਗਿਆ ਹੈ।

-ਮੋਬਾਈਲ : 94171-53513.
prof_kulbir@yahoo.com

 

87ਵੇਂ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

ਬੱਬਰ ਅਕਾਲੀ ਰਤਨ ਸਿੰਘ ਰੱਕੜ ਨੂੰ ਯਾਦ ਕਰਦਿਆਂ...

ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਲਹਿਰਾਂ ਵਿਚ ਬੱਬਰ ਅਕਾਲੀ ਲਹਿਰ ਦਾ ਵਿਸ਼ੇਸ਼ ਸਥਾਨ ਰਿਹਾ। ਪੰਜਾਬ ਦੇ ਦੁਆਬੇ ਇਲਾਕੇ ਵਿਚ ਚੱਲੀ ਬੱਬਰ ਅਕਾਲੀ ਲਹਿਰ ਨੇ ਅੰਗਰੇਜ਼ਾਂ ਦੇ ਨੱਕ ਵਿਚ ਦਮ ਕਰ ਛੱਡਿਆ ਸੀ, ਇਸ ਲਹਿਰ ਨੇ ਪੰਜਾਹ ਦੇ ਕਰੀਬ ਸ਼ਹੀਦੀਆਂ ਦੇ ਕੇ ਦੇਸ਼ ਦੀ ਆਜ਼ਾਦੀ ਵਿਚ ...

ਪੂਰੀ ਖ਼ਬਰ »

ਚਿੰਤਾਜਨਕ ਹੈ ਬੱਚਿਆਂ ਪ੍ਰਤੀ ਜੁਰਮਾਂ ਵਿਚ ਵਾਧਾ

ਬਾਲ ਮਨਾਂ ਨੂੰ ਸਮਝਣ ਦਾ ਕਾਰਜ ਮਾਂ ਤੋਂ ਵਧੀਆ ਦੁਨੀਆ ਦੀ ਕੋਈ ਹੋਰ ਸ਼ੈਅ ਨਹੀਂ ਕਰ ਸਕਦੀ। ਪੰਛੀਆਂ ਵਾਂਗ ਚਹਿਚਹਾਉਂਦੇ ਬੱਚੇ ਆਪਣੀ ਹੋਂਦ ਦਾ ਅਹਿਸਾਸ ਦਿਵਾਉਂਦੇ ਹਨ। ਧਰਮ ਜਾਤ ਤੋਂ ਉੱਪਰ ਜੇਕਰ ਕੋਈ ਹੋਵੇਗਾ ਤਾਂ ਉਹ ਬੱਚੇ ਹੁੰਦੇ ਹਨ ਜੋ ਹਰ ਕਿਸੇ ਨਾਲ ਖੇਡਣਾ, ਉਸ ...

ਪੂਰੀ ਖ਼ਬਰ »

ਨਸ਼ੇ ਵਿਰੁੱਧ ਇਕ ਹੋਰ ਪਹਿਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪਹਿਲ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਪ੍ਰਸਾਰ 'ਤੇ ਰੋਕ ਲਗਾਉਣ ਲਈ ਅੰਤਰਰਾਜੀ ਕਾਨਫ਼ਰੰਸ ਬੁਲਾਏ ਜਾਣ ਦਾ ਐਲਾਨ ਬਿਨਾਂ ਸ਼ੱਕ ਕਿਸੇ ਤਪਦੀ ਹੋਈ ਧਰਤੀ 'ਤੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX