ਤਾਜਾ ਖ਼ਬਰਾਂ


ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  13 minutes ago
ਜਲੰਧਰ, 1 ਅਪ੍ਰੈਲ (ਅ.ਬ) - ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ...
ਮਸਜਿਦ 'ਚ 14 ਵਿਅਕਤੀਆਂ ਨੂੰ ਕੀਤਾ ਆਈਸੋਲੇਟ
. . .  40 minutes ago
ਸ੍ਰੀ ਮੁਕਤਸਰ ਸਾਹਿਬ, 1 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਦਿੱਲੀ ਸਥਿਤ ਤਬਲੀਗ਼ੀ ਜਮਾਤ ਦੇ ਹੈੱਡਕੁਆਟਰ ਵਿਖੇ ਸਮਾਗਮ ਵਿਚ ਹਿੱਸਾ ਲੈ ਕੇ ਆਏ ਕਰੀਬ 14 ਵਿਅਕਤੀਆਂ ਨੂੰ ਸ੍ਰੀ ਮੁਕਤਸਰ ਸਾਹਿਬ...
ਵਿਪਰੋ, ਅਜ਼ੀਮ ਪ੍ਰੇਮ ਜੀ ਫਾਊਂਡੇਸ਼ਨ ਨੇ ਕੋਰੋਨਾ ਲਈ ਦਿੱਤੇ 1,125 ਕਰੋੜ
. . .  about 1 hour ago
ਬੈਂਗਲੁਰੂ, 1 ਅਪ੍ਰੈਲ - ਵਿਪਰੋ ਇੰਟਰਪ੍ਰਾਈਜ਼ਸ ਅਤੇ ਅਜ਼ੀਮ ਪ੍ਰੇਮ ਜੀ ਫਾਊਂਡੇਸ਼ਨ ਨੇ ਕੋਰੋਨਾ ਖ਼ਿਲਾਫ਼ ਲੜਾਈ ਲਈ 1,125 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਵਿਚੋਂ ਵਿਪਰੋ ਲਿਮਟਿਡ...
ਜਲਾਲਾਬਾਦ (ਪੱਛਮੀ) ਦੇ ਵਿਧਾਇਕ ਨੇ ਦੋ ਸਾਲ ਦੀ ਆਪਣੀ ਤਨਖ਼ਾਹ ਦਾਨ ਕਰਨ ਸਬੰਧੀ ਲਿਖਿਆ ਪੱਤਰ
. . .  about 1 hour ago
ਜਲੰਧਰ, 1 ਅਪ੍ਰੈਲ - ਜਲਾਲਾਬਾਦ (ਪੱਛਮੀ) ਤੋਂ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਨੂੰ ਪੱਤਰ ਲਿਖਿਆ ਹੈ ਕਿ ਕੋਰੋਨਾਵਾਇਰਸ ਦੇ ਚੱਲਦਿਆਂ ਉਨ੍ਹਾਂ ਦੀ ਦੋ ਸਾਲ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫ਼ੰਡ ਨੂੰ ਦਾਨ...
ਰੰਧਾਵਾ ਵਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਗਈ ਅਪੀਲ
. . .  about 2 hours ago
ਚੰਡੀਗੜ੍ਹ, 1 ਅਪ੍ਰੈਲ - ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚਲਦਿਆਂ ਉਹ ਸਿੱਖ ਕੌਮ ਨੂੰ...
ਨਿਜ਼ਾਮੂਦੀਨ ਸਮਾਗਮ ਚੋਂ ਪਰਤੇ 10 ਮੁਸਲਮਾਨ ਮਰਦ ਔਰਤਾਂ ਨੇ ਮਸਜਿਦ 'ਚ ਸ਼ਰਨ ਲਈ
. . .  about 2 hours ago
ਬੁਢਲਾਡਾ , 1 ਅਪ੍ਰੈਲ (ਸਵਰਨ ਸਿੰਘ ਰਾਹੀ) ਨਿਜ਼ਾਮੂਦੀਨ (ਦਿੱਲੀ) ਦੇ ਧਾਰਮਿਕ ਸਮਾਗਮ ਚ ਸ਼ਿਰਕਤ ਕਰਕੇ ਪਰਤੇ 10 ਮੁਸਲਮਾਨਾਂ ਦੀ ਸਿਹਤ ਵਿਭਾਗ ਵੱਲੋਂ ਜਾਂਚ ਕਰਨ ਉਪਰੰਤ ਇਕਾਂਤਵਾਸ ਕਰ ਦਿੱਤਾ ਹੈ।ਜਾਣਕਾਰੀ ਦਿੰਦਿਆ ਨੋਡਲ ਅਫਸਰ ਡਾ: ਅਨੀਸ਼ਪਾਲ ਨੇ ਦੱਸਿਆ...
ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਲੋੜਵੰਦਾਂ ਦੀ ਮਦਦ ਲਈ ਚਲਾਈ ਮੁਹਿੰਮ
. . .  about 2 hours ago
ਸ਼ਾਹਕੋਟ, 1 ਅਪ੍ਰੈਲ (ਦਲਜੀਤ ਸਚਦੇਵਾ)- ਕੋਰੋਨਾ ਵਾਇਰਸ ਕਾਰਨ ਲਗਾਏ ਕਰਫ਼ਿਊ ਦੌਰਾਨ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਮੁਹਿੰਮ ਚਲਾਈ ਗਈ ਹੈ। ਅੱਜ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਗੁਰਦੁਆਰਾ ਬਾਬਾ ਸੁਖਚੈਨ ਦਾਸ ਬਾਜਵਾ ਕਲਾਂ...
ਉਪ ਮੰਡਲ ਮੈਜਿਸਟਰੇਟ ਪਾਤੜਾਂ ਵੱਲੋਂ ਕਰਫ਼ਿਊ ਦੌਰਾਨ ਸੋਸ਼ਲ ਮੀਡੀਆ ਤੇ ਫੇਕ ਪੋਸਟਾਂ ਪਾਉਣ ਵਾਲਿਆਂ ਨੂੰ ਸਖ਼ਤ ਤਾੜਨਾ
. . .  about 2 hours ago
ਪਾਤੜਾਂ, 1 ਅਪ੍ਰੈਲ (ਗੁਰਇਕਬਾਲ ਸਿੰਘ ਖ਼ਾਲਸਾ)- ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫ਼ਿਊ ਦੌਰਾਨ ਸੋਸ਼ਲ ਮੀਡੀਆ ’ਤੇ ਝੂਠੀਆਂ ਅਤੇ ਫੇਕ ਪੋਸਟਾਂ ਪਾਉਣ ਵਾਲਿਆਂ ਨੂੰ ਉਪ ਮੰਡਲ ਮੈਜਿਸਟਰੇਟ ਪਾਤੜਾਂ ਡਾ. ਪਾਲਿਕਾ ਅਰੋੜਾ...
ਲੋੜਵੰਦਾ ਨੂੰ ਵੰਡੇ ਗਏ ਰਾਸ਼ਨ
. . .  about 2 hours ago
ਜੰਡਿਆਲਾ ਗੁਰੂ / ਲੋਪੋਕੇ , 1 ਅਪ੍ਰੈਲ (ਰਣਜੀਤ ਸਿੰਘ ਜੋਸਨ/ਗੁਰਵਿੰਦਰ ਸਿੰਘ ਕਲਸੀ) - ਕਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਦੁਰਗਾ ਅਸ਼ਟਮੀ ਦੇ ਮੱਦੇਨਜ਼ਰ ਅੱਜ ਜੰਡਿਆਲਾ ਗੁਰੂ ਵਿਖੇ ਬੱਚਿਆਂ ਨੂੰ ਜਿੱਥੇ ਮਾਸਕ ਪਾ ਕੇ ਆਪਣੇ ਮੂੰਹ...
ਪ੍ਰਧਾਨ ਮੰਤਰੀ ਸਾਰੇ ਮੁੱਖ ਮੰਤਰੀਆਂ ਨਾਲ ਭਲਕੇ ਕਰਨਗੇ ਵੀਡੀਓ ਕਾਨਫ਼ਰੰਸ
. . .  about 2 hours ago
ਨਵੀਂ ਦਿੱਲੀ, 1 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਵਿਡ-19 ਦੇ ਵੱਧ ਰਹੇ ਪ੍ਰਕੋਪ ਨੂੰ ਲੈ ਕੇ ਭਲਕੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਕਰਨ ਜਾ ਰਹੇ...
ਖਰੜ ਵਿਚ ਕਿੰਨਰਾਂ ਨੇ ਰਾਸ਼ਨ ਵੰਡਿਆ
. . .  about 2 hours ago
ਖਰੜ, 1 ਅਪ੍ਰੈਲ (ਜੰਡਪੁਰੀ) - ਲੋਕਾਂ ਤੋਂ ਵਧਾਈਆਂ ਲੈਣ ਵਾਲੇ ਕਿੰਨਰਾਂ ਨੇ ਵੀ ਅੱਜ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਸ਼ਹਿਰ ਵਿੱਚ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ। ਇਸ ਮੌਕੇ ਕਿਰਨ ਜੋਤੀ ਮਹੰਤ ਨੇ ਦੱਸਿਆ ਕਿ ਉਨ੍ਹਾਂ ਦੀ ਵੀ ਡਿਊਟੀ ਬਣਦੀ ਹੈ ਕਿ ਉਹ ਲੋਕਾਂ ਨੂੰ...
ਮੁੱਖ ਮੰਤਰੀ ਸਰਬ ਪਾਰਟੀ ਬੈਠਕ ਬੁਲਾਉਣ - ਹਰਪਾਲ ਚੀਮਾ
. . .  about 2 hours ago
ਚੰਡੀਗੜ੍ਹ, 1 ਅਪ੍ਰੈਲ (ਸੁਰਿੰਦਰਪਾਲ) - ਪੰਜਾਬ ਦੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਵਿਡ 19 ਦੇ ਮੁੱਦੇ ’ਤੇ ਸਰਬ ਪਾਰਟੀ ਬੈਠਕ ਬੁਲਾਉਣ ਮੰਗ ਰੱਖੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਰਾਸ਼ਨ ਵੰਡਣ ਤੇ ਰਾਹਤ ਕਾਰਜਾਂ...
ਮਾਸਕ ਤੇ ਸੈਨੇਟਾਈਜ਼ਰ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ
. . .  about 3 hours ago
ਅਜਨਾਲਾ, 1 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਐਸ.ਐਸ.ਪੀ. ਅੰਮ੍ਰਿਤਸਰ ਵਲੋਂ ਇਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਗਿਆ ਹੈ ਕਿ ਮਾਸਕ ਤੇ ਸੈਨੇਟਾਈਜ਼ਰ ਦੇ ਨਿਰਧਾਰਿਤ ਕੀਤੀਆਂ ਕੀਮਤਾਂ ਤੋਂ ਵੱਧ ਕੀਮਤ ਲਗਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਦੋਸ਼ੀ ਨੂੰ...
ਅਧਿਆਪਕਾਂ ਦੀ ਕੋਰੋਨਾਵਾਇਰਸ ਵਿਜੀਲੈਂਸ ਅਫਸਰ ਵਜੋਂ ਨਿਯੁਕਤ ਕਰਨ ਸਬੰਧੀ ਸੂਚੀ ਜਾਰੀ
. . .  about 3 hours ago
ਚੰਡੀਗੜ੍ਹ, 1 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਅਧਿਆਪਕ/ਕਰਮਚਾਰੀਆਂ ਦੀ ਡਿਊਟੀ ਵਿਧਾਨ ਸਭਾ ਚੋਣ ਹਲਕਾ 057 ਖੰਨਾ ਵਿਖੇ ਬਤੌਰ ਕੋਰੋਨਾਵਾਇਰਸ ਵਿਜੀਲੈਂਸ ਅਫਸਰ ਵਜੋਂ ਲਗਾਈ ਗਈ। ਉਨ੍ਹਾਂ ਦੇ ਨਾਂ ਸੂਚੀ ਅਨੁਸਾਰ...
ਕੋਰੋਨਾਵਾਇਰਸ ਦੇ ਸ਼ੱਕੀ ਡਰਾਈਵਰ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਪਿੰਡ ਦੇ ਲੋਕਾਂ ਨੇ ਲਿਆ ਸੁੱਖ ਦਾ ਸਾਹ
. . .  about 3 hours ago
ਕੋਰੋਨਾਵਾਇਰਸ ਲਾਕਡਾਊਨ : ਜਲੰਧਰ ’ਚ ਸੀ.ਆਰ.ਪੀ.ਐਫ. ਕੰਪਨੀਆਂ ਤਾਇਨਾਤ
. . .  about 3 hours ago
ਤਬਲੀਗੀ ਜਮਾਤ ਦੇ ਸੰਮੇਲਨ ਵਿੱਚ ਪਠਾਨਕੋਟ ਦੇ ਦੋ ਵਿਅਕਤੀ ਸਨ ਸ਼ਾਮਿਲ
. . .  about 3 hours ago
ਉਤਰ ਪ੍ਰਦੇਸ਼ ਵਿਚ ਕੋਰੋਨਾਵਾਇਰਸ ਕਾਰਨ ਨੌਜਵਾਨ ਦੀ ਹੋਈ ਮੌਤ
. . .  about 3 hours ago
ਸ਼ੱਕੀ ਮਰੀਜਾਂ ਦੀ ਰਿਪੋਰਟ ਵੀ ਨਾਂਹਪੱਖੀ
. . .  about 3 hours ago
ਲੋੜਵੰਦਾਂ ਦੀ ਮਦਦ ਲਈ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ - ਬਾਬਾ ਪ੍ਰਮਾਨੰਦ
. . .  about 3 hours ago
ਗੁਰਦੁਆਰਾ ਮਜਨੂੰ ਕਾ ਟਿੱਲਾ ਤੋਂ 210 ਲੋਕਾਂ ਨੂੰ ਦਿੱਲੀ ਦੇ ਇਕ ਸਕੂਲ ’ਚ ਕੀਤਾ ਗਿਆ ਤਬਦੀਲ
. . .  about 3 hours ago
ਨਿਜ਼ਾਮੂਦੀਨ ਮਰਕਜ਼ ਤੋਂ ਆਂਧਰਾ ਪ੍ਰਦੇਸ਼ ’ਚ ਪਰਤੇ ਸਾਰੇ 43 ਵਿਅਕਤੀਆਂ ਨੂੰ ਕੋਰੋਨਾਵਾਇਰਸ
. . .  about 4 hours ago
ਮੁਹਾਲੀ ਵਿਚ ਦੋ ਔਰਤਾਂ ਤੇ ਇਕ ਵਿਅਕਤੀ ਦਾ ਕੋਰੋਨਾਵਾਇਰਸ ਪਾਇਆ ਗਿਆ ਪਾਜ਼ੀਟਿਵ
. . .  about 4 hours ago
ਭਾਰਤ ’ਚ ਕੋਰੋਨਾਵਾਇਰਸ ਦੇ ਕੇਸਾਂ ’ਚ ਹੋਇਆ ਵਾਧਾ, ਹੁਣ ਤੱਕ 38 ਮੌਤਾਂ
. . .  about 4 hours ago
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 26 ਜਾਣਿਆਂ ਖ਼ਿਲਾਫ਼ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਥਾਣਿਆਂ ਵਿਚ ਕੀਤੇ ਮਾਮਲੇ ਦਰਜ
. . .  about 4 hours ago
ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਨੂੰ ਕਪੂਰਥਲਾ ਕੀਤਾ ਗਿਆ ਰੈਫਰ
. . .  about 4 hours ago
ਫਗਵਾੜਾ ’ਚ ਸ਼੍ਰੋਮਣੀ ਕਮੇਟੀ ਵਲੋਂ 8 ਤੋਂ 10 ਹਜ਼ਾਰ ਲੋਕਾਂ ਲਈ ਤਿਆਰ ਕੀਤਾ ਜਾਂਦਾ ਹੈ ਲੰਗਰ
. . .  1 minute ago
ਨਿਜ਼ਾਮੁਦੀਨ ਧਾਰਮਿਕ ਸੰਮੇਲਨ ਚ ਸ਼ਿਰਕਤ ਕਰਨ ਵਾਲੇ ਲੋਕਾਂ ਦੀ ਜ਼ਿਲ੍ਹਾ ਮੋਗਾ 'ਚ ਵੜ੍ਹਨ ਦੀ ਉੱਡੀ ਅਫ਼ਵਾਹ
. . .  about 5 hours ago
ਬਿਨਾਂ ਸਬਸਿਡੀ ਵਾਲੇ ਐਲ.ਪੀ.ਜੀ. ਸਿਲੰਡਰ ਗੈਸ ਦੀਆਂ ਕੀਮਤਾਂ ’ਚ ਕੀਤੀ ਗਈ ਕਮੀ
. . .  about 5 hours ago
ਪਾਕਿ 'ਚ ਕੋਰੋਨਾ ਨਾਲ 26 ਮੌਤਾਂ, 2039 ਸੰਕ੍ਰਮਿਤ ਮਰੀਜ਼
. . .  about 5 hours ago
ਕੋਰੋਨਾਵਾਇਰਸ : ਭੋਪਾਲ ਤੋਂ ਪਰਤੇ 12 ਨੌਜਵਾਨਾਂ ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  about 5 hours ago
ਲੰਗਰ ਵੰਡਣ ਜਾ ਰਿਹਾ ਯੂਥ ਅਕਾਲੀ ਦਲ ਦਾ ਆਗੂ ਗੋਸ਼ਾ ਹਿਰਾਸਤ ਵਿਚ
. . .  about 5 hours ago
ਜਾਂਚ ਵਿਚ ਨੈਗੇਟਿਵ ਆਏ ਸ਼ੱਕੀ 27 ਵਿਅਕਤੀ, ਵਾਪਸ ਪਿੰਡ ਵਿਰਕ ਭੇਜੇ
. . .  about 5 hours ago
ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਹੋ ਸਕਦੀਆਂ ਹਨ ਢਾਈ ਲੱਖ ਦੇ ਕਰੀਬ ਮੌਤਾਂ
. . .  about 5 hours ago
ਤਬਲੀਗ਼ੀ ਜਮਾਤ ਦੇ ਸੰਮੇਲਨ ਵਿਚ ਸ਼ਿਰਕਤ ਕਰਨ ਲਈ ਪੰਜਾਬ ਤੋਂ ਗਏ ਸਨ 9 ਲੋਕ
. . .  about 6 hours ago
ਅੰਮ੍ਰਿਤਸਰ ’ਚ ਇਕ ਹਫਤਾ ਮੰਡੀ ਬੰਦ ਰੱਖਣ ਦੇ ਆਦੇਸ਼
. . .  about 4 hours ago
ਮਲੇਸ਼ੀਆ ਤੇ ਫਿਲੀਪਾਈਨਜ਼ ’ਚ ਫਸੇ ਪੰਜਾਬੀਆਂ ਨੂੰ ਭਾਰਤ ਲਿਆਉਣ ਸਬੰਧੀ ਕੈਪਟਨ ਨੇ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ
. . .  about 6 hours ago
ਪੰਜਾਬ ਵਿਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ 42 ਹੋਈ
. . .  about 6 hours ago
ਖਾਲੀ ਕਰਾਇਆ ਗਿਆ ਨਿਜ਼ਾਮੁਦੀਨ ਦਾ ਮਰਕਜ਼,6 ਲੋਕਾਂ ਖਿਲਾਫ ਮਾਮਲੇ ਦਰਜ
. . .  about 6 hours ago
ਦਿੱਲੀ ਦੇ ਸਰਕਾਰੀ ਡਾਕਟਰ ਨੂੰ ਕੋਰੋਨਾਵਾਇਰਸ
. . .  about 7 hours ago
ਹੌਜ਼ਰੀ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ
. . .  about 7 hours ago
ਜੈਤੋ ਸ਼ਹਿਰ 'ਚ ਕਰਫ਼ਿਊ ਦੇ ਚਲਦਿਆ ਚੋਰੀਆਂ 'ਚ ਹੋ ਰਿਹਾ ਵਾਧਾ
. . .  about 7 hours ago
ਟੋਲ ਪਲਾਜ਼ਿਆਂ 'ਤੇ ਵਾਹਨਾਂ ਦੀ ਹੋ ਰਹੀ ਹੈ ਗੰਭੀਰਤਾ ਨਾਲ ਜਾਂਚ
. . .  about 7 hours ago
ਅਲਬਰਟਾ 'ਚੋ 1 ਹੋਰ ਮੌਤ ਹੋਣ ਨਾਲ ਮੌਤਾਂ ਦੀ ਗਿਣਤੀ 9 ਹੋਈ ਕੁੱਲ ਕੇਸ 754 ਹੋਏ
. . .  about 8 hours ago
ਜਲੰਧਰ ਜ਼ਿਲ੍ਹੇ 'ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  about 8 hours ago
ਸਹੁਰੇ ਪਰਿਵਾਰ ਨੇ ਨੂੰਹ ਨੂੰ ਜਹਿਰੀਲੀ ਵਸਤੂ ਦੇ ਕੇ ਮੌਤ ਦੇ ਘਾਟ ਉਤਾਰਿਆ
. . .  about 8 hours ago
ਆਲੂਆਂ ਦੀ ਪੁਟਾਈ ਕਰਨ ਗਏ ਲੋਕਾਂ ਨੇ ਪ੍ਰਸ਼ਾਸਨ ਨੂੰ ਪੁਆਈਆਂ ਭਾਜੜਾਂ
. . .  about 8 hours ago
ਅਜਨਾਲਾ 'ਚ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 10 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  about 8 hours ago
ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ - ਡੈਨੀ ਬੰਡਾਲਾ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 31 ਹਾੜ ਸੰਮਤ 551

ਦਿੱਲੀ

ਵਾਤਾਵਰਨ ਸਬੰਧੀ ਯੋਜਨਾ ਦਿੱਲੀ ਕਮੇਟੀ ਅਧੀਨ ਕਾਲਜਾਂ 'ਚ ਲਾਗੂ ਕਰਨ ਦੇ ਨਾਲ ਪ੍ਰਬੰਧਕ ਵੀ ਨਿਭਾਉਣ ਜ਼ਿੰਮੇਵਾਰੀ

ਦਿੱਲੀ, 14 ਜੁਲਾਈ- ਦਿੱਲੀ 'ਚ ਲਗਾਤਾਰ ਗੰਦਲੇ ਹੋ ਰਹੇ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਸੁਚੇਤ ਹੁੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਮਹੱਤਵਪੂਰਨ ਫੈਸਲਾ ਕੀਤਾ ਗਿਆ ਹੈ | ਇਸ ਫੈਸਲੇ ਤਹਿਤ, ਦਿੱਲੀ ਕਮੇਟੀ ਅਧੀਨ 5 ਕਾਲਜ,ਜੋ ਦਿੱਲੀ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ ਅਤੇ ਕਮੇਟੀ ਅਧੀਨ ਬਾਕੀ ਉੱਚ ਵਿਦਿਅਕ ਅਦਾਰਿਆਂ 'ਚ ਨਵੇਂ ਸੈਸ਼ਨ ਦੌਰਾਨ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ , ਦਾਖਲੇ ਦੇ ਪਹਿਲੇ ਸਾਲ 10 ਬੂਟੇ ਲਗਾਉਣੇ ਲਾਜ਼ਮੀ ਹੋਣਗੇ |ਸਿਰਫ ਬੂਟੇ ਲਗਾਉਣੇ ਹੀ ਨਹੀਂ ਬਲਕਿ ਹਰ ਸਾਲ ਦੇ ਅਖੀਰ 'ਚ ਇਨ੍ਹਾਂ ਬੂਟਿਆਂ ਦੀ ਸਾਂਭ ਸੰਭਾਲ ਤੇ ਵਿਕਾਸ ਦੀ ਰਿਪੋਰਟ ਦੇਣੀ ਵੀ ਲਾਜ਼ਮੀ ਹੋਵੇਗੀ ਤੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਪ੍ਰਤੀ ਨਵਾਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਹਲਫੀਆ ਬਿਆਨ ਦੇਣਾ ਜ਼ਰੂਰੀ ਹੋਵੇਗਾ | ਜਾਣਕਾਰੀ ਮੁਤਾਬਕ ਇਨ੍ਹਾਂ ਸਾਰੇ ਕਾਲਜਾਂ 'ਚ ਹਰ ਸਾਲ 5500 ਦੇ ਕਰੀਬ ਵਿਦਿਆਰਥੀਆਂ ਦਾ ਦਾਖਲਾ ਹੁੰਦਾ ਹੈ ਤੇ ਉਕਤ ਯੋਜਨਾ ਨੂੰ ਲਾਗੂ ਕੀਤੇ ਜਾਣ ਉਪਰੰਤ ਹਰ ਸਾਲ ਨਵੇਂ ਵਿਦਿਆਰਥੀ ਆਪਣੇ ਪਹਿਲੇ ਸਾਲ 'ਚ 55000 ਬੂਟੇ ਲਗਾਉਣਗੇ ਤੇ ਪੜ੍ਹਾਈ ਦੇ ਅਗਲੇ ਸਾਲਾਂ ਤੱਕ ਉਨ੍ਹਾਂ ਦੀ ਸਾਂਭ ਸੰਭਾਲ ਵੀ ਕਰਨਗੇ | ਵੈਸੇ ਪਹਿਲੀ ਨਜ਼ਰ 'ਚ ਇਹ ਯੋਜਨਾ ਬਹੁਤ ਚੰਗੀ ਨਜ਼ਰ ਆਉਂਦੀ ਹੈ ਪ੍ਰੰਤੂ ਇਸ ਦੇ ਸਾਰਥਕ ਸਿੱਟੇ ਤਦ ਹੀ ਨਿਕਲਣਗੇ ਜੇਕਰ ਵਾਤਾਵਰਣ ਦੀ ਸਾਂਭ ਸੰਭਾਲ ਸਬੰਧੀ ਇਸ ਯੋਜਨਾ ਜਾਂ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਪੂਰੀ ਇਮਾਨਦਾਰੀ ਤੇ ਗੰਭੀਰਤਾ ਦਿਖਾਈ ਜਾਵੇ |
ਵਾਤਾਵਰਨ ਸਬੰਧੀ ਯੋਜਨਾ ਲਾਗੂ ਕਰਨ ਤੋਂ ਪਹਿਲਾਂ ਕਾਰਜੀ ਯੋਜਨਾ ਤਿਆਰ ਕਰਵਾਉਣਾ ਜ਼ਰੂਰੀ
ਦਿੱਲੀ ਕਮੇਟੀ ਦੇ ਪ੍ਰਧਾਨ ਸਿਰਸਾ ਦੀ ਅਗਵਾਈ 'ਚ ਲਏ ਗਏ ਇਸ ਫੈਸਲੇ ਨੂੰ , ਵਾਤਾਵਰਣ ਦੀ ਸਾਂਭ ਸੰਭਾਲ ਦੇ ਨਜ਼ਰੀਏ ਨਾਲ ਇਕ ਚੰਗੀ ਪਹਿਲਕਦਮੀ ਕਰਾਰ ਦਿੱਤਾ ਜਾ ਸਕਦਾ ਹੈ | ਪਰ ਇਸ ਯੋਜਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਕਾਰਜੀ ਯੋਜਨਾ (ਬਲੂ ਪਿ੍ੰਟ) ਤਿਆਰ ਕਰਵਾਉਣਾ ਤੇ ਨਾਲ ਹੀ ਇਸ ਯੋਜਨਾ ਨਾਲ ਜੁੜੇ ਹਰ ਪਹਿਲੂ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨਾ ਜ਼ਰੂਰੀ ਹੋਵੇਗਾ | ਜੇਕਰ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤੇ ਬਿਨਾਂ ਹੀ ਇਸ ਯੋਜਨਾ ਨੂੰ ਕਾਹਲੀ-ਕਾਹਲੀ 'ਚ ਲਾਗੂ ਕਰ ਦਿੱਤਾ ਗਿਆ ਤਾਂ ਇਕ ਬਹੁਤ ਹੀ ਚੰਗੀ ਤੇ ਮਹੱਤਵਪੂਰਨ ਯੋਜਨਾ ਕਾਮਯਾਬੀ ਹਾਸਲ ਕੀਤੇ ਬਿਨਾਂ ਹੀ ਠੰਢੇ ਬਸਤੇ 'ਚ ਪੈ ਸਕਦੀ ਹੈ | ਕਿਉਂਕਿ ਕਈ ਵਾਰ ਅਜਿਹਾ ਵੇਖਣ 'ਚ ਆਉਂਦਾ ਹੈ ਕਿ ਫੋਕੀ ਸ਼ੋਹਰਤ ਖੱਟਣ ਦੀ ਹਸਰਤ ਤਹਿਤ ਕਈ ਸੰਸਥਾਵਾਂ ਵਲੋਂ ਵੱਡੇ-ਵੱਡੇ ਐਲਾਨ ਤਾਂ ਕਰ ਦਿੱਤੇ ਜਾਂਦੇ ਹਨ ਪ੍ਰੰਤੂ ਗੰਭੀਰਤਾ ਨਾ ਵਿਖਾਏ ਜਾਣ ਕਾਰਨ ਅਜਿਹੀਆਂ ਯੋਜਨਾਵਾ ਆਪਣਾ ਮਕਸਦ ਪੂਰਾ ਕਰਨ 'ਚ ਨਾਕਾਮ ਰਹਿ ਜਾਂਦੀਆਂ ਹਨ | ਸਿੱਖ ਮਾਹਿਰਾਂ ਮੁਤਾਬਕ ਦਿੱਲੀ ਗੁਰਦੁਆਰਾ ਕਮੇਟੀ, ਦਿੱਲੀ ਦੇ ਸਿੱਖਾਂ ਦੀ ਸਭ ਤੋਂ ਵੱਡੀ ਚੁਣੀ ਹੋਈ ਧਾਰਮਿਕ ਸੰਸਥਾ ਹੈ,ਇਸ ਲਈ ਕਮੇਟੀ ਪ੍ਰਬੰਧਕਾਂ ਨੂੰ ਅਜਿਹੀਆਂ ਯੋਜਨਾਵਾਂ ਨੂੰ ਲਾਗੂ ਕਰਨ ਸਮੇਂ ਵਧੇਰੇ ਸੁਚੇਤ ਰਹਿਣ ਪ੍ਰਤੀ ਵਿਸ਼ੇਸ਼ ਤਵੱਜੋ ਦੇਣੀ ਪਵੇਗੀ | ਜੇਕਰ ਇਸ ਯੋਜਨਾ ਨੂੰ 60 ਫੀਸਦੀ ਵੀ ਕਾਮਯਾਬੀ ਮਿਲ ਗਈ ਤਾਂ ਵਾਤਾਵਰਣ ਦੀ ਸਾਂਭ ਸੰਭਾਲ ਦੇ ਖੇਤਰ 'ਚ ਦਿੱਲੀ ਕਮੇਟੀ ਦੀ ਇਹ ਅਹਿਮ ਉਪਲੱਬਧੀ ਮੰਨੀ ਜਾਵੇਗੀ,ਜਿਸ ਨਾਲ ਹੋਰਨਾ ਨੂੰ ਵੀ ਪ੍ਰੇਰਿਤ ਕੀਤਾ ਜਾ ਸਕੇਗਾ |
ਦਿੱਲੀ ਕਮੇਟੀ ਪ੍ਰਬੰਧਕ ਤੇ ਸਮੂਹ ਮੈਂਬਰ ਵੀ ਨਿਭਾਉਣ ਆਪਣੀ-ਆਪਣੀ ਜ਼ਿੰਮੇਵਾਰੀ
ਦਿੱਲੀ ਕਮੇਟੀ ਪ੍ਰਬੰਧਕਾਂ ਤੇ ਮੈਂਬਰਾਂ ਨੂੰ ਚਾਹੀਦਾ ਹੈ ਕਿ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਉਹ ਖੁੱਦ ਵੀ ਬੂਟੇ ਲਗਾਉਣ ਤੇ ਉਸ ਦੀ ਸਾਂਭ ਸੰਭਾਲ ਪ੍ਰਤੀ ਜ਼ਿੰਮੇਵਾਰੀ ਨਿਭਾਉਣ | ਅਜਿਹਾ ਕਰਨ ਨਾਲ ਜਿਥੇ ਵਾਤਾਵਰਣ ਦੀ ਸਾਂਭ ਸਬੰਧੀ ਯੋਜਨਾ ਦਾ ਦਾਇਰਾ ਵਧੇਗਾ ਉਥੇ ਹੀ ਵਿਦਿਆਰਥੀਆਂ ਨੂੰ ਵੀ ਇਹ ਮਹਿਸੂਸ ਨਹੀਂ ਹੋਵੇਗਾ ਕਿ ਇਸ ਯੋਜਨਾ ਨੂੰ ਸਿਰਫ ਉਨ੍ਹਾਂ 'ਤੇ ਹੀ ਜਬਰਦਸਤੀ ਥੋਪਿਆ ਜਾ ਰਿਹਾ ਹੈ |ਬਲਕਿ ਪ੍ਰਬੰਧਕਾਂ ਦੀ ਚੰਗੀ ਕਾਰਗੁਜਾਰੀ ਵੇਖ ਕੇ ਵਿਦਿਆਰਥੀਆਂ 'ਚ ਵੀ ਵਾਤਾਵਰਣ ਪ੍ਰਤੀ ਦਿਲਚਸਪੀ ਪੈਦਾ ਹੋਵੇਗੀ | ਉਪਕਤ ਯੋਜਨਾ ਦੇ ਸਾਰਥਕ ਨਤੀਜੇ ਹਾਸਲ ਕਰਨ ਲਈ ਵਾਤਾਵਰਣ ਮਾਹਿਰਾਂ ਨੂੰ ਇਸ ਯੋਜਨਾ ਦੇ ਨਾਲ ਜੋੜਿਆ ਜਾ ਸਕਦਾ ਹੈ | ਵਾਤਾਵਰਣ ਖੇਤਰ ਨਾਲ ਜੁੜੇ ਲੋਕ ,ਖਾਸਕਰ ਹਰਿਆਵਲ ਖੇਤਰ ਵਧਾਉਣ ਦੇ ਮਾਹਿਰ ਇਸ ਯੋਜਨਾ 'ਚ ਕਮੇਟੀ ਨੂੰ ਕਾਫੀ ਸਹਿਯੋਗ ਕਰ ਸਕਦੇ ਹਨ |
ਲੋਕਾਂ ਦੇ ਸਹਿਯੋਗ ਬਗ਼ੈਰ ਕੋਈ ਸੰਸਥਾ ਇਕੱਲਿਆਂ ਕੁਝ ਨਹੀਂ ਕਰ ਸਕਦੀ
ਮਨੁੱਖੀ ਹੋਂਦ ਤੇ ਹਸਤੀ ਲਈ ਵਾਤਾਵਰਣ ਦੀ ਸਾਂਭ ਸੰਭਾਲ ਗੰਭੀਰ ਮਸਲਾ ਹੈ ਪਰ ਸਰਕਾਰ ਜਾਂ ਕੋਈ ਜੱਥੇਬੰਦੀ ਇਕਲਿਆਂ ਹੀ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਜ਼ਿਆਦਾ ਕੁੱਝ ਨਹੀਂ ਕਰ ਸਕਦੀ | ਵਾਤਾਵਰਣ ਦੀ ਸੰਭਾਲ, ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਇਸ ਦੇ ਨਾਲ ਮਨੁੱਖੀ ਜੀਵਨ ਅਤੇ ਸਮੁੱਚੀ ਜੀਵ ਪ੍ਰਣਾਲੀ ਦੀ ਹੋਂਦ ਜੁੜੀ ਹੋਈ ਹੈ | ਇਸ ਲਈ ਸਾਨੂੰ ਸਾਰਿਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਵੱਡੀ ਗਿਣਤੀ 'ਚ ਬੂਟੇ ਲਗਾ ਕੇ ਅਮਲੀ ਤੌਰ 'ਤੇ ਆਪਣਾ ਫਰਜ ਨਿਭਾਉਣ ਪ੍ਰਤੀ ਵੀ ਸੁਚੇਤ ਹੋਣਾ ਚਾਹੀਦਾ ਹੈ |

ਬੇਅਦਬੀ ਜਾਂਚ 'ਚ ਸੀ.ਬੀ.ਆਈ. ਵਲੋਂ ਕਲੋਜ਼ਰ ਰਿਪੋਰਟ ਦੇਣ ਦੀ ਸਿੱਖ ਤਾਲਮੇਲ ਕਮੇਟੀ ਵਲੋਂ ਨਿਖੇਧੀ

ਜਲੰਧਰ, 14 ਜੁਲਾਈ (ਐੱਮ.ਐੱਸ. ਲੋਹੀਆ)- ਬਰਗਾੜੀ ਬੇਅਦਬੀ ਜਾਂਚ 'ਚ ਮਹਿੰਦਰ ਪਾਲ ਬਿੱਟੂ ਤੇ ਹੋਰ ਦੋਸ਼ੀਆਂ ਿਖ਼ਲਾਫ਼ ਕੀਤੀ ਜਾ ਰਹੀ ਜਾਂਚ ਦੀ ਸੀ.ਬੀ.ਆਈ. ਵਲੋਂ ਕਲੋਜ਼ਰ ਰਿਪੋਰਟ ਦੇਣ ਦੀ ਸਿੱਖ ਤਾਲਮੇਲ ਕਮੇਟੀ ਵਲੋਂ ਜ਼ੋਰਦਾਰ ਨਿੰਦਾ ਕੀਤੀ ਗਈ ਹੈ | ਸਿੱਖ ਤਾਲਮੇਲ ...

ਪੂਰੀ ਖ਼ਬਰ »

ਨਾਰਥ ਜ਼ੋਨ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 'ਚੋਂ ਈਸ਼ਾਨ, ਸਾਨਵੀ ਤੇ ਜ਼ਜੋਰਾਵਰ ਨੇ ਤਗਮੇ ਜਿੱਤੇ

ਜਲੰਧਰ, 14 ਜੁਲਾਈ (ਜਤਿੰਦਰ ਸਾਬੀ)-ਨਾਰਥ ਜ਼ੋਨ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਪੀ.ਐਨ.ਬੀ. ਮੈਟਲਾਈਫ 2019 ਜੋ 9 ਤੋਂ 12 ਜੁਲਾਈ ਤੱਕ ਚੰਡੀਗੜ੍ਹ ਵਿਖੇ ਕਰਵਾਈ ਗਈ | ਇਸ ਦੇ ਵਿਚ ਜਲੰਧਰ ਦੇ ਈਸ਼ਾਨ ਸ਼ਰਮਾ ਨੇ ਅੰਡਰ 13 ਸਾਲ ਵਰਗ ਦੇ ਵਿਚੋਂ ਚਾਂਦੀ ਦਾ ਤਗਮਾ, ਸਾਨਵੀ ਤੇ ...

ਪੂਰੀ ਖ਼ਬਰ »

ਟ੍ਰੈਵਲ ਏਜੰਟ 'ਤੇ 4 ਲੱਖ ਦੀ ਠੱਗੀ ਦੇ ਦੋਸ਼ ਲਗਾ ਕੇ ਕੀਤਾ ਹੰਗਾਮਾ

ਜਲੰਧਰ, 14 ਜੁਲਾਈ (ਐੱਮ.ਐੱਸ. ਲੋਹੀਆ) - ਸਥਾਨਕ ਲਾਲ ਰਤਨ ਸਿਨੇਮਾ ਨੇੜੇ ਆਪਣੇ ਪਰਿਵਾਰ ਨਾਲ ਆਏ ਇਕ ਨੇ 2 ਟ੍ਰੈਵਲ ਏਜੰਟਾਂ 'ਤੇ ਠੱਗੀ ਦੇ ਦੋਸ਼ ਲਗਾ ਕੇ ਹੰਗਾਮਾ ਕਰ ਦਿੱਤਾ | ਹੰਗਾਮਾ ਕਰਨ ਵਾਲੇ ਸੁਰਿੰਦਰ ਸਿੰਘ ਪੁੱਤਰ ਮੱਖਮ ਸਿੰਘ ਵਾਸੀ ਪਿੰਡ ਮਾੜੀ ਟਾਂਡਾ, ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਗਾਖਲ ਪਰਿਵਾਰ ਵਲੋਂ ਸੁਰਜੀਤ ਹਾਕੀ ਟੂਰਨਾਮੈਂਟ ਦੀ ਜੇਤੂ ਟੀਮ ਨੰੂ 5.50 ਲੱਖ ਦਾ ਇਨਾਮ

ਜਲੰਧਰ, 14 ਜੁਲਾਈ (ਜਤਿੰਦਰ ਸਾਬੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਅਮਰੀਕਾ ਦੇ ਪ੍ਰਸਿੱਧ ਕਬੱਡੀ ਖੇਡ ਪ੍ਰਮੋਟਰ, ਟਰਾਾਸਪੋਰਟਰ ਅਮੋਲਕ ਸਿੰਘ ਗਾਖਲ, ਇਕਬਾਲ ਸਿੰਘ ਗਾਖਲ ਅਤੇ ਪਲਵਿੰਦਰ ਸਿੰਘ ਗਾਖਲ ਨੇ ਇਸ ਵਰ੍ਹੇ ਸੁਰਜੀਤ ਹਾਕੀ ...

ਪੂਰੀ ਖ਼ਬਰ »

ਬੱਚਿਆਂ ਦੇ 2 ਮਾਹਿਰਾਂ ਸਮੇਤ ਸਿਵਲ ਹਸਪਤਾਲ ਨੂੰ ਮਿਲੇ 4 ਨਵੇਂ ਡਾਕਟਰ

ਜਲੰਧਰ, 14 ਜੁਲਾਈ (ਐੱਮ. ਐੱਸ. ਲੋਹੀਆ) -ਜ਼ਿਲ੍ਹੇ ਦੀ 22 ਲੱਖ ਤੋਂ ਵੱਧ ਦੀ ਅਬਾਦੀ ਤੋਂ ਇਲਾਵਾ ਨਾਲ ਲੱਗਦੇ ਜ਼ਿਲ੍ਹੇ ਦੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦੇ ਰਿਹਾ ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਨੂੰ ਬੱਚਿਆਂ ਦੇ 2 ਮਾਹਿਰਾਂ ਅਤੇ ਦਵਾਈਆਂ ਦੇ 2 ...

ਪੂਰੀ ਖ਼ਬਰ »

ਝਿਲਮਿਲ ਇਲਾਕੇ 'ਚ ਇਕ ਹੋਰ ਫੈਕਟਰੀ 'ਚ ਲੱਗੀ ਅੱਗ

ਨਵੀਂ ਦਿੱਲੀ, 14 ਜੁਲਾਈ (ਜਗਤਾਰ ਸਿੰਘ)- ਰਾਜਧਾਨੀ ਦਿੱਲੀ 'ਚ ਅੱਗ ਲਗਣ ਦੀਆਂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਰੋਜ਼ਾਨਾ ਹੀ ਦਿੱਲੀ ਐਨ.ਸੀ.ਆਰ. ਦੇ ਕਿਸੇ ਨਾ ਕਿਸੀ ਇਲਾਕੇ 'ਚ ਅੱਗ ਲਗਣ ਦੀ ਘਟਨਾ ਸਾਹਮਣੇ ਆ ਰਹੀ ਹੈ | ਅੱਜ ਉਦਯੋਗਿਕ ਖੇਤਰ ਝਿਲਮਿਲ 'ਚ ਇਕ ...

ਪੂਰੀ ਖ਼ਬਰ »

ਯੂ.ਪੀ. ਦੀ ਤਰਜ਼ 'ਤੇ ਦੇਸ਼ ਦੇ ਬਾਕੀ ਮੁੱਖ ਮੰਤਰੀਆਂ ਦੇ ਰਿਹਾਇਸ਼ 'ਤੇ ਪ੍ਰਕਾਸ਼ ਪੁਰਬ ਮਨਾਉਣ ਲਈ ਮੁਹਿੰਮ ਚਲਾਉਣਗੇ ਰਾਮੂਵਾਲੀਆ

ਨਵੀਂ ਦਿੱਲੀ, 14 ਜੁਲਾਈ (ਜਗਤਾਰ ਸਿੰਘ)-ਸਾਬਕਾ ਕੇਂਦਰੀ ਮੰਤਰੀ ਤੇ ਯੂ.ਪੀ. ਦੇ ਐਮ.ਐਲ.ਸੀ. ਬਲਵੰਤ ਸਿੰਘ ਰਾਮੂਵਾਲੀਆ ਨੇ ਯੂ.ਪੀ. ਦੇ ਮੁੱਖ ਮੰਤਰੀ ਅਦਿਤਿਆ ਨਾਥ ਯੋਗੀ ਦੁਆਰਾ ਯੂ.ਪੀ. ਦੇ ਇਤਿਹਾਸ 'ਚ ਪਹਿਲੀ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮੁੱਖ ...

ਪੂਰੀ ਖ਼ਬਰ »

ਦਿੱਲੀ ਦੇ ਸਿੱਖ ਆਗੂ ਆਪਸੀ ਮਤਭੇਦ ਭੁਲਾ ਕੇ ਇਕਜੁੱਟਤਾ ਨਾਲ ਮਨਾਉਣ ਪ੍ਰਕਾਸ਼ ਪੁਰਬ-ਮਲਸੀਆਂ

ਨਵੀਂ ਦਿੱਲੀ, 14 ਜੁਲਾਈ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਮੁਖੀ ਜਸਵਿੰਦਰ ਸਿੰਘ ਮਲਸੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਿਤ ਪ੍ਰੋਗਰਾਮਾਂ ਲਈ ਦਿੱਲੀ ਦੇ ਸਿੱਖ ਆਗੂਆਂ ਤੇ ਸੰਸਥਾਵਾਂ ਨੂੰ ਆਪਸ 'ਚ ...

ਪੂਰੀ ਖ਼ਬਰ »

ਭੋਗਲ ਦੀ ਅਗਵਾਈ 'ਚ ਵਫ਼ਦ ਵਲੋਂ ਐਸ.ਆਈ.ਟੀ. ਅਧਿਕਾਰੀਆਂ ਨਾਲ ਮੁਲਾਕਾਤ

ਨਵੀਂ ਦਿੱਲੀ, 14 ਜੁਲਾਈ (ਜਗਤਾਰ ਸਿੰਘ)- ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ ਦੇ ਮੁਖੀ ਕੁਲਦੀਪ ਸਿੰਘ ਭੋਗਲ ਦੀ ਅਗਵਾਈ 'ਚ ਵਫ਼ਦ ਨੇ, 1984 ਸਿੱਖ ਕਤਲੇਆਮ ਦੌਰਾਨ ਕਾਨਪੁਰ 'ਚ ਮਾਰੇ ਗਏ 127 ਸਿੱਖਾਂ ਸਬੰਧੀ ਮਾਮਲਿਆਂ ਦੀ ਜਾਂਚ ਕਰਨ ਲਈ ਉੱਤਰ ਪ੍ਰਦੇਸ਼ ਸਰਕਾਰ ਵਲੋਂ ਗਠਤ ...

ਪੂਰੀ ਖ਼ਬਰ »

ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਵੇਂ ਕਮਰੇ ਸੰਗਤਾਂ ਨੂੰ ਸਮਰਪਿਤ

ਨਵੀਂ ਦਿੱਲੀ, 14 ਜੁਲਾਈ (ਜਗਤਾਰ ਸਿੰਘ)- ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮਾਤਾ ਗੁਜਰੀ ਨਿਵਾਸ ਦੇ ਨਵੇਂ ਬਣੇ ਕਮਰੇ ਸੰਗਤਾਂ ਨੂੰ ਸਮਰਪਿਤ ਕੀਤੇ ਗਏ | ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸੁਖਦਰਸ਼ਨ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਕਾਰ ਸੇਵਾ ਵਾਲੇ ...

ਪੂਰੀ ਖ਼ਬਰ »

ਗਿਆਨ ਸਿੰਘ ਮਾਡਲੀਆ ਨਮਿਤ ਸ਼ਰਧਾਂਜਲੀ ਸਮਾਗਮ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਮਾਡਲੀਆ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਹਰੀਕੇ ਪੱਤਣ, 14 ਜੁਲਾਈ (ਸੰਜੀਵ ਕੁੰਦਰਾ)-ਸਵ. ਚੇਅਰਮੈਨ ਮੇਲਾ ਸਿੰਘ ਹਰੀਕੇ ਤੇ ਗੁਰਮੁਖ ਸਿੰਘ ਮਾਡਲੀਆ ਦੇ ਛੋਟੇ ਭਰਾ ਗਿਆਨ ਸਿੰਘ ਮਾਡਲੀਆ ਜਿਨ੍ਹਾਂ ਦਾ 4 ਜੁਲਾਈ ਨੂੰ ਦਿਹਾਂਤ ਹੋ ਗਿਆ ਸੀ, ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ...

ਪੂਰੀ ਖ਼ਬਰ »

ਬਰਗਾੜੀ ਮਾਮਲੇ 'ਚ ਸੁਖਬੀਰ ਦੇ ਬਿਆਨ ਦੀ ਕਾਂਗਰਸ ਵਲੋਂ ਨਿਖੇਧੀ

ਚੰਡੀਗੜ੍ਹ, 14 ਜੁਲਾਈ (ਅਜੀਤ ਬਿਊਰੋ)-ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਕਾਂਗਰਸੀ ਵਿਧਾਇਕਾਂ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੀ.ਬੀ.ਆਈ. ਵਲੋਂ ਬਰਗਾੜੀ ਮਾਮਲੇ 'ਚ ਕਲੋਜ਼ਰ ਰਿਪੋਰਟ ਮਾਮਲੇ 'ਚ ਵਿਰੋਧ ਕਰਨ ਦੇ ਬਿਆਨ ...

ਪੂਰੀ ਖ਼ਬਰ »

ਵਾਦੀ 'ਚ ਪਥਰਾਅ ਦੀਆਂ ਘਟਨਾਵਾਂ 'ਚ ਵੱਡੇ ਪੱਧਰ 'ਤੇ ਕਮੀ ਆਈ-ਅਧਿਕਾਰੀ

ਨਵੀਂ ਦਿੱਲੀ, 14 ਜੁਲਾਈ (ਏਜੰਸੀ)- ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਤਵਾਦ ਪ੍ਰਭਾਵਿਤ ਸੂਬੇ ਜੰਮੂ-ਕਸ਼ਮੀਰ 'ਚ 2019 ਦੇ ਪਹਿਲੇ ਅੱਧੇ ਸਾਲ ਦੌਰਾਨ ਵਿਸ਼ੇਸ਼ ਤੌਰ 'ਤੇ ਪਥਰਾਅ ਦੀਆਂ ਘਟਨਾਵਾਂ 'ਚ ਵੱਡੇ ਪੱਧਰ 'ਤੇ ਕਮੀ ਦਰਜ ਕੀਤੀ ਗਈ ਅਤੇ ...

ਪੂਰੀ ਖ਼ਬਰ »

260 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਝਬਾਲ, 14 ਜੁਲਾਈ (ਸੁਖਦੇਵ ਸਿੰਘ)- ਥਾਣਾ ਝਬਾਲ ਦੀ ਪੁਲਿਸ ਨੇ ਦੌਰਾਨ ਗਸ਼ਤ ਇਕ ਵਿਅਕਤੀ ਨੂੰ 260 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਦੇਸਾ ਮਸੀਹ ਪੁਲਿਸ ਪਾਰਟੀ ਸਮੇਤ ਇਲਾਕੇ ਅੰਦਰ ਗਸ਼ਤ ਕਰ ਰਹੇ ਸਨ | ਜਦ ਉਹ ਪਿੰਡ ਠੱਠਗੜ੍ਹ ...

ਪੂਰੀ ਖ਼ਬਰ »

ਅਦਾਲਤ 'ਚ ਪੇਸ਼ ਨਾ ਹੋਣ 'ਤੇ 6 ਵਿਅਕਤੀ ਭਗੌੜੇ ਕਰਾਰ

ਤਰਨ ਤਾਰਨ, 14 ਜੁਲਾਈ (ਹਰਿੰਦਰ ਸਿੰਘ)- ਅਦਾਲਤ 'ਚ ਚੱਲ ਰਹੇ ਕੇਸ ਦੌਰਾਨ ਹਾਜ਼ਰ ਨਾ ਹੋਣ 'ਤੇ ਅਦਾਲਤ ਵਲੋਂ 6 ਵਿਅਕਤੀਆਂ ਨੂੰ ਭਗੌੜਾ ਐਲਾਨਿਆ ਗਿਆ ਹੈ | ਐੱਸ.ਐੱਸ.ਪੀ. ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਜੱਜਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਲਾਸੌਰ, ਗਗਨਦੀਪ ...

ਪੂਰੀ ਖ਼ਬਰ »

ਖਾਤੇ 'ਚੋਂ ਧੋਖੇ ਨਾਲ 65 ਹਜ਼ਾਰ ਕਢਵਾਉਣ 'ਤੇ ਕੇਸ ਦਰਜ

ਲੁਧਿਆਣਾ, 14 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੀ ਪੁਲਿਸ ਨੇ ਪਿੰਡ ਮੰਨੇਵਾਲ ਵਾਸੀ ਸੁਰਿੰਦਰ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਨੂੰ ਬਿਹਤਰੀਨ ਸਹੂਲਤਾਂ ਦੇਣ ਲਈ ਵਚਨਬੱਧ-ਸਰਕਾਰੀਆ

ਐੱਸ.ਏ.ਐੱਸ. ਨਗਰ, 14 ਜੁਲਾਈ (ਕੇ. ਐੱਸ. ਰਾਣਾ)-ਮੁਹਾਲੀ ਦੇ ਵਸਨੀਕਾਂ ਦੀਆਂ ਪਾਣੀ ਸਬੰਧੀ ਔਕੜਾਂ ਨੂੰ ਖ਼ਤਮ ਕਰਨ ਲਈ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (ਗਮਾਡਾ) ਨੇ ਜਰਮਨੀ ਆਧਾਰਿਤ ਮੈਸਰਜ਼ ਵੇਓਲੀਆ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਪਿੰਡ ਸੀਂਹਪੁਰ 'ਚ ...

ਪੂਰੀ ਖ਼ਬਰ »

ਕੇਂਦਰ ਤੇ ਸੂਬਾ ਸਰਕਾਰ ਦੀ ਸਰਪ੍ਰਸਤੀ 'ਚ ਹੋਣ ਵਾਲੇ ਪ੍ਰਕਾਸ਼ ਪੁਰਬ ਸਮਾਗਮਾਂ ਦਾ ਹਿੱਸਾ ਨਹੀਂ ਬਣਾਂਗੇ-ਦਲ ਖ਼ਾਲਸਾ

ਅੰਮਿ੍ਤਸਰ, 14 ਜੁਲਾਈ (ਜਸਵੰਤ ਸਿੰਘ ਜੱਸ)-ਸਿੱਖ ਜਥੇਬੰਦੀ ਦਲ ਖ਼ਾਲਸਾ ਦੀ ਸੁਪਰੀਮ ਕੋਰਟ ਵਲੋਂ ਸਤਲੁਜ-ਯਮੁਨਾ ਲਿੰਕ ਨਹਿਰ ਵਿਵਾਦ ਸਬੰਧੀ ਦਿੱਤੇ ਗਏ ਹੁਕਮ ਦਾ ਜਾਇਜ਼ਾ ਲੈਣ, ਅਗਸਤ 'ਚ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਉਸਾਰੂ ਬਦਲਾਅ ਲਿਆਉਣ ਤੇ ਨਵੰਬਰ ਮਹੀਨੇ ਸ੍ਰੀ ...

ਪੂਰੀ ਖ਼ਬਰ »

ਸਨਅਤਕਾਰਾਂ ਲਈ ਕੇਂਦਰ ਵਲੋਂ ਨਵੀਂ ਉਦਯੋਗਿਕ ਨੀਤੀ ਤਿਆਰ ਕਰਨ ਦੀ ਸ਼ੁਰੂਆਤ-ਸੋਮ ਪ੍ਰਕਾਸ਼

ਲੁਧਿਆਣਾ, 14 ਜੁਲਾਈ (ਪੁਨੀਤ ਬਾਵਾ)-ਕੇਂਦਰ ਸਰਕਾਰ ਦੇ ਉਦਯੋਗ ਤੇ ਵਣਜ ਰਾਜ ਮੰਤਰੀ ਨੇ ਅੱਜ ਸਥਾਨਕ ਪੰਜ ਤਾਲਾ ਹੋਟਲ 'ਚ ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਵਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਸਨਅਤਕਾਰਾਂ, ...

ਪੂਰੀ ਖ਼ਬਰ »

ਅਦਾਲਤ 'ਤੇ ਦਬਾਅ ਬਣਾ ਰਿਹੈ ਪਾਕਿਸਤਾਨੀ ਮਾਫ਼ੀਆ-ਇਮਰਾਨ ਖ਼ਾਨ

ਅੰਮਿ੍ਤਸਰ, 14 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ 'ਤੇ ਨਿਸ਼ਾਨਾ ਕਸਦਿਆਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਵਿਦੇਸ਼ਾਂ 'ਚ ਜਮ੍ਹਾ ਆਪਣੀ ਅਰਬਾਂ ਦੀ ਰਕਮ ਨੂੰ ਸੁਰੱਖਿਅਤ ਰੱਖਣ ਲਈ ਪਾਕਿਸਤਾਨੀ ਮਾਫ਼ੀਆ ...

ਪੂਰੀ ਖ਼ਬਰ »

ਬੇਅਦਬੀ ਕੇਸ ਬੰਦ ਕਰਨ ਦੀ ਸਿਫ਼ਾਰਸ਼ ਮੰਦਭਾਗੀ-ਗਿ: ਹਰਪ੍ਰੀਤ ਸਿੰਘ

ਜਲੰਧਰ, 14 ਜੁਲਾਈ (ਮੇਜਰ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੀ.ਬੀ.ਆਈ. ਵਲੋਂ ਬਰਗਾੜੀ ਬੇਅਦਬੀ ਅਮਲੇ 'ਚ 'ਕੇਸ ਬੰਦ' ਕਰਨ ਦੀ ਮੁਹਾਲੀ ਅਦਾਲਤ 'ਚ ਪੇਸ਼ ਕੀਤੀ ਰਿਪੋਰਟ ਨੂੰ ਬੇਹੱਦ ਮੰਦਭਾਗਾ ਕਰਾਰ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰਾਂ ਤੇ ਤਹਿਸੀਲਦਾਰਾਂ ਦੀ ਸੂਬਾਈ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੋਫਾੜ

ਲੁਧਿਆਣਾ, 14 ਜੁਲਾਈ (ਸਲੇਮਪੁਰੀ)-ਪੰਜਾਬ ਸਰਕਾਰ ਦੇ ਮਾਲ ਵਿਭਾਗ 'ਚ ਤੈਨਾਤ ਨਾਇਬ ਤਹਿਸੀਲਦਾਰਾਂ ਤੇ ਤਹਿਸੀਲਦਾਰਾਂ ਦੀ ਜਥੇਬੰਦੀ ਰੈਵੇਨਿਊ ਆਫ਼ੀਸਰਜ਼ ਐਸੋਸੀਏਸ਼ਨ ਪੰਜਾਬ ਦੀ ਸੂਬਾ ਪੱਧਰੀ ਚੋਣ ਲਈ ਅੱਜ ਲੁਧਿਆਣਾ 'ਚ ਮੀਟਿੰਗ ਹੋਈ, ਜਿਸ ਦੌਰਾਨ ਪਿਛਲੇ ਸਮੇਂ ਤੋਂ ...

ਪੂਰੀ ਖ਼ਬਰ »

ਇਮਾਮ 'ਤੇ ਹਮਲਾ ਕਰਨ ਦੇ ਦੋਸ਼ 'ਚ 12 ਨੌਜਵਾਨ ਨਾਮਜ਼ਦ

ਬਾਗਪਤ, 14 ਜੁਲਾਈ (ਏਜੰਸੀ)- ਇਮਾਮ 'ਤੇ ਹਮਲਾ ਕਰਨ, ਉਸ ਦੀ ਦਾੜੀ ਪੁੱਟਣ ਤੇ ਜ਼ਬਰਦਸਤੀ ਜੈ ਸ੍ਰੀ ਰਾਮ ਦੇ ਨਾਅਰੇ ਲਗਾਉਣ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਪੁਲਿਸ ਨੇ 12 ਨੌਜਵਾਨਾਂ ਨੂੰ ਨਾਮਜ਼ਦ ਕੀਤਾ ਹੈ | ਸੁਪਰਡੈਂਟ ਆਫ਼ ਪੁਲਿਸ ਸੈਲੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ...

ਪੂਰੀ ਖ਼ਬਰ »

ਆਨਲਾਈਨ ਬਦਲੀਆਂ ਕਰਨ ਦੀ ਪ੍ਰਕਿਰਿਆ ਅਧਿਆਪਕਾਂ ਲਈ ਬੇਚੈਨੀ ਦਾ ਕਾਰਨ ਬਣੀ

ਕਪੂਰਥਲਾ, 14 ਜੁਲਾਈ (ਵਿ.ਪ੍ਰ.)-ਪੰਜਾਬ ਸਰਕਾਰ ਵਲੋਂ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਕਰਨ ਦੀ ਪ੍ਰਕਿਰਿਆ ਉਨ੍ਹਾਂ ਦੀ ਬੇਚੈਨੀ ਦਾ ਕਾਰਨ ਬਣਦੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਸ਼ਾਸਤਰੀ ਸੂਬਾਈ ਪ੍ਰਧਾਨ ਡੈਮੋਕਰੈਟਿਕ ਟੀਚਰ ਫ਼ਰੰਟ, ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸਵੱਛਤਾ ਪੰਦ੍ਹਰਵਾੜਾ ਮਨਾਇਆ

ਜਲੰਧਰ, 14 ਜੁਲਾਈ (ਰਣਜੀਤ ਸਿੰਘ ਸੋਢੀ)-ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ, ਜਲੰਧਰ ਤੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਐਨ.ਐੱਸ.ਐੱਸ. ਯੂਨਿਟ ਵਲੋਂ ਕਾਲਜ ਵਿਖੇ ਸਵੱਛਤਾ ਪੰਦ੍ਹਰਵਾੜਾ ਮਨਾਇਆ ਗਿਆ ¢ ਇਸ ਮੌਕੇ ਰਾਕੇਸ਼ ਸਰੋਜਰ ਡੀ.ਜੀ. ਐਮ.ਇੰਡੀਅਨ ਆਇਲ ...

ਪੂਰੀ ਖ਼ਬਰ »

ਸ਼ਹਿਰੀ ਕਾਂਗਰਸ ਪ੍ਰਧਾਨ ਵਲੋਂ ਥੋਕ 'ਚ ਕੀਤੀਆਂ ਸਾਰੀਆਂ ਨਿਯੁਕਤੀਆਂ ਰੱਦ

ਸ਼ਿਵ ਸ਼ਰਮਾ ਜਲੰਧਰ, 14 ਜੁਲਾਈ– ਦੋ ਮਹੀਨਿਆਂ ਵਿਚ ਥੋਕ ਵਿਚ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰਨ ਵਾਲੇ ਸ਼ਹਿਰੀ ਕਾਂਗਰਸੀ ਪ੍ਰਧਾਨ ਬਲਦੇਵ ਸਿੰਘ ਦੇਵ ਨੂੰ ਹਾਈਕਮਾਨ ਨੇ ਅੱਜ ਕਰਾਰਾ ਝਟਕਾ ਦਿੱਤਾ ਹੈ | ਹਾਈਕਮਾਨ ਨੇ ਨਾ ਸਿਰਫ਼ ਉਨ੍ਹਾਂ ਵਲੋਂ ਕੀਤੀਆਂ 140 ਦੇ ...

ਪੂਰੀ ਖ਼ਬਰ »

23 ਬੋਤਲਾਂ ਸ਼ਰਾਬ ਬਰਾਮਦ, ਦੋਸ਼ੀ ਫ਼ਰਾਰ

ਮਕਸੂਦਾਂ, 14 ਜੁਲਾਈ (ਲਖਵਿੰਦਰ ਪਾਠਕ)-ਥਾਣਾ 8 ਦੀ ਪੁਲਿਸ ਨੇ 23 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ ਪਰ ਸ਼ਰਾਬ ਤਸਕਰ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ | ਮੁਖ਼ਬਰ ਖ਼ਾਸ ਤੋਂ ਮਿਲੀ ਜਾਣਕਾਰੀ 'ਤੇ ਪੁਲਿਸ ਨੇ ਦੋਸ਼ੀ ਦੀ ਪਛਾਣ ...

ਪੂਰੀ ਖ਼ਬਰ »

ਐਲ.ਐਲ.ਆਰ. ਨਰਸਿੰਗ ਕਾਲਜ 'ਚ ਮਨਾਇਆ ਵਿਸ਼ਵ ਜਨਸੰਖਿਆ ਦਿਵਸ

ਜਲੰਧਰ, 14 ਜੁਲਾਈ (ਐੱਮ.ਐੱਸ. ਲੋਹੀਆ) - ਲਾਲਾ ਲਾਜਪਤ ਰਾਏ ਨਰਸਿੰਗ ਕਾਲਜ (ਗੁਲਾਬ ਦੇਵੀ ਹਸਪਤਾਲ) ਦੇ ਕਮਿਊਨਿਟੀ ਹੈੱਲਥ ਨਰਸਿੰਗ ਵਿਭਾਗ ਵੱਲੋਂ ਵਿਸ਼ਵ ਜਨਸੰਖਿਆ ਦਿਵਸ ਮਨਾਇਆ ਗਿਆ | ਇਹ ਦਿਵਸ ਸੀ.ਐਚ.ਸੀ. ਕਰਤਾਰਪੁਰ ਵਿਖੇ ਕਾਲਜ ਦੇ ਪਿ੍ੰਸੀਪਲ ਡਾ. ਪ੍ਰੋ. ਸ੍ਰੀਮਤੀ ...

ਪੂਰੀ ਖ਼ਬਰ »

ਸੜਕ ਕਿਨਾਰੇ ਕਾਰ 'ਚੋਂ ਮਿਲੀ ਡਾਕਟਰ ਦੀ ਲਾਸ਼

ਜਲੰਧਰ, 14 ਜੁਲਾਈ (ਐੱਮ. ਐੱਸ. ਲੋਹੀਆ)- ਕਪੂਰਥਲਾ ਚੌਕ ਨੇੜੇ ਫੁੱਟਬਾਲ ਚੌਕ ਨੂੰ ਜਾਂਦੀ ਸੜਕ ਕਿਨਾਰੇ ਇਕ ਕਾਰ 'ਚੋਂ ਡਾ. ਨੀਤੇਸ਼ ਸਿੰਘ ਤੋਮਰ (32) ਪੁੱਤਰ ਨਰੇਸ਼ ਸਿੰਘ ਤੋਮਰ ਵਾਸੀ ਰਾਮਪੁਰ, ਉੱਤਰਾਖੰਡ ਹਾਲ ਵਾਸੀ ਆਦਰਸ਼ ਨਗਰ ਦੀ ਮਿ੍ਤਕ ਦੇਹ ਮਿਲਣ 'ਤੇ ਪੁਲਿਸ ਵਲੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX