ਤਾਜਾ ਖ਼ਬਰਾਂ


ਜੀ-7 ਸੰਮੇਲਨ ਵਿਚ ਮੋਦੀ ਟਰੰਪ ਵਿਚਾਲੇ ਹੋਵੇਗੀ ਮੁਲਾਕਾਤ
. . .  10 minutes ago
ਵਾਸ਼ਿੰਗਟਨ, 23 ਅਗਸਤ - ਵਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਸ਼ਮੀਰ ਮਸਲੇ 'ਤੇ ਮਦਦ ਕਰਨ ਲਈ ਤਿਆਰ ਹੈ, ਜੇ ਇਸ ਲਈ ਭਾਰਤ ਤੇ ਪਾਕਿਸਤਾਨ ਰਾਜੀ ਹੋਣ। ਗੌਰਤਲਬ ਹੈ ਕਿ ਇਸ ਹਫਤੇ ਦੇ ਆਖਿਰ ਵਿਚ ਫਰਾਂਸ ਵਿਚ ਹੋਣ ਵਾਲੀ...
ਸਵ. ਰਾਜੀਵ ਗਾਂਧੀ ਦੀ ਹੱਤਿਆ ਕਾਂਡ ਦੀ ਦੋਸ਼ੀ ਐੱਸ ਨਲਿਨੀ ਦੀ ਪੈਰੋਲ ਵਧੀ
. . .  1 day ago
ਸੂਬੇ ਦੀ ਕੈਪਟਨ ਸਰਕਾਰ ਵੱਲੋਂ 12 ਹੋਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਲਗਾਉਣ ਦੀ ਤਿਆਰੀ
. . .  1 day ago
ਪਠਾਨਕੋਟ ,22 ਅਗਸਤ (ਸੰਧੂ)- ਸੂਬੇ ਦੀ ਕੈਪਟਨ ਸਰਕਾਰ ਵੱਲੋਂ ਸੂਬੇ ਦੇ 12 ਹੋਰ ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਵਿਭੂਤੀ ਸ਼ਰਮਾ ...
ਸ਼ਾਹਕੋਟ ਨੇੜਲੇ ਪਿੰਡਾਂ ਦੇ ਲੋਕਾਂ ਵਿਚ ਇੱਕ ਵਾਰ ਫਿਰ ਸਹਿਮ
. . .  1 day ago
ਸ਼ਾਹਕੋਟ, 22 ਅਗਸਤ (ਬਾਂਸਲ, ਸਚਦੇਵਾ)- ਦਰਿਆ ਸਤਲੁਜ ਵਿਚ ਪਾਣੀ ਦਾ ਪੱਧਰ ਭਾਵੇਂ ਘਟ ਰਿਹਾ ਹੈ ਪਰ ਪਿੰਡ ਬਾਊਪੁਰ ਨੇੜੇ ਦਰਿਆ ਦੇ ਪਾਣੀ ਦਾ ਵਹਾਅ ਬੰਨ੍ਹ ਵੱਲ ਹੋਣ ਕਾਰਨ ਬੰਨ੍ਹ ਅੰਦਰ ਬਣੀ ਨੋਚ ਨੂੰ ...
ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾ ਕੇ ਦੋ ਖਿਡਾਰੀਆਂ ਨੂੰ ਕੀਤੀ ਜ਼ਖਮੀ
. . .  1 day ago
ਜੈਤੋ, 22 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਰਾਤ ਕਰੀਬ 8 ਵਜੇ ਪਿੰਡ ਮੱਤਾ ਤੋਂ ਅਜਿੱਤ ਗਿੱਲ ਨੂੰ ਆ ਰਹੇ ਦੋ ਕਬੱਡੀ ਖਿਡਾਰੀਆਂ 'ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਕੇ ਗੰਭੀਰ ਰੂਪ ਵਿਚ ...
ਫ਼ਾਜ਼ਿਲਕਾ ਦੇ 13 ਸਰਹੱਦੀ ਪਿੰਡਾ ਨੂੰ ਸਤਲੁਜ ਦਰਿਆ ਦੇ ਪਾਣੀ ਨੇ ਘੇਰਿਆ
. . .  1 day ago
ਫ਼ਾਜ਼ਿਲਕਾ, 22 ਅਗਸਤ (ਪ੍ਰਦੀਪ ਕੁਮਾਰ)- ਪੰਜਾਬ ਦੇ ਵੱਖ ਵੱਖ ਹਿੱਸਿਆ ਵਿਚ ਤਬਾਹੀ ਮਚਾਉਣ ਤੋ ਬਾਅਦ ਹੁਣ ਸਤਲੁਜ ਦਰਿਆ ਦੇ ਪਾਣੀ ਨੇ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾ ਨੂੰ ਆਪਣੀ ਚਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਫ਼ਾਜ਼ਿਲਕਾ ਦੇ ...
ਪੀ ਚਿਦੰਬਰਮ ਦਾ 26 ਅਗਸਤ ਤੱਕ ਸੀ ਬੀ ਆਈ ਰਿਮਾਂਡ
. . .  1 day ago
ਜੰਮੂ-ਕਸ਼ਮੀਰ : ਸੁੰਦਰਬਨੀ 'ਚ ਪਾਕਿਸਤਾਨ ਪਾਸੇ ਤੋਂ ਗੋਲਾਬਾਰੀ
. . .  1 day ago
ਕੇਂਦਰੀ ਮੰਤਰਾਲੇ ਦੇ ਸੰਯੁਕਤ ਸਕੱਤਰ ਵੱਲੋਂ ਪਾਣੀ ਦੀ ਸੰਭਾਲ ਸਬੰਧੀ ਪ੍ਰੋਜੈਕਟਾਂ ਦੀ ਸਮੀਖਿਆ
. . .  1 day ago
ਫ਼ਤਿਹਗੜ੍ਹ ਸਾਹਿਬ, 22 ਅਗਸਤ (ਅਰੁਣ ਆਹੂਜਾ)-ਪਾਣੀ ਦੀ ਸੰਭਾਲ ਲਈ ਚਲਾਏ ਗਏ ਜਲ ਸ਼ਕਤੀ ਅਭਿਆਨ ਨੂੰ ਸਫਲ ਬਣਾਉਣ ਲਈ ਪਾਣੀ ਦੀ ਸੰਭਾਲ ਸਬੰਧੀ ਪ੍ਰੋਜੈਕਟਾਂ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਣਾ ਯਕੀਨੀ ...
ਖੂਹ 'ਚ ਬਣੀ ਗੈਸ ਚੜ੍ਹਨ ਨਾਲ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  1 day ago
ਫਿਲੌਰ, 22 ਅਗਸਤ ( ਸੁਰਜੀਤ ਸਿੰਘ ਬਰਨਾਲਾ )-ਫਿਲੌਰ ਦੇ ਨਜ਼ਦੀਕੀ ਪਿੰਡ ਗੜ੍ਹਾਂ ਵਿਖੇ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਖੂਹ 'ਚ ਦੀ ਗੈੱਸ ਚੜ੍ਹਨ ਨਾਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ...
ਰੌਕਸੀ ਚਾਵਲਾ ਦੀ ਲਾਸ਼ 24 ਨੂੰ ਭਾਰਤ ਪੁੱਜਣ ਦੀ ਆਸ
. . .  1 day ago
ਕੋਟਕਪੂਰਾ,22 ਅਗਸਤ (ਮੋਹਰ ਸਿੰਘ ਗਿੱਲ)- ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਏ ਕੋਟਕਪੂਰਾ ਸ਼ਹਿਰ ਦੇ ਵਸਨੀਕ ਨੌਜਵਾਨ ਰੌਕਸੀ ਚਾਵਲਾ (23) ਦੀ ਬੀਤੇ ਦਿਨੀਂ ਕੈਨੇਡਾ ਵਿਖੇ ਸ਼ੱਕੀ ਹਾਲਤਾਂ ਵਿਚ ਮੌਤ ਹੋ ...
ਅਣਪਛਾਤੇ ਨੌਜਵਾਨ ਵੱਲੋਂ ਹਮਲਾ ਕੀਤੇ ਵਪਾਰੀ ਦੀ ਹੋਈ ਮੌਤ
. . .  1 day ago
ਨਾਭਾ -22 ਅਗਸਤ( ਕਰਮਜੀਤ ਸਿੰਘ )-ਬੀਤੀ ਕੱਲ੍ਹ ਸ਼ਹਿਰ ਨਾਭਾ ਦੇ ਮੈਹਸ ਗੇਟ ਨੇੜੇ ਸਥਿਤ ਇਕ ਦੁਕਾਨ ਦੇ ਮਾਲਕ ਨੂੰ ਭਰੇ ਬਾਜ਼ਾਰ ਨੌਜਵਾਨ ਨੇ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ । ਜ਼ਖਮੀ ਦੁਕਾਨਦਾਰ ਦੀ ਪਹਿਚਾਣ ...
ਸਿੱਖਿਆ ਬੋਰਡ ਵੱਲੋਂ 23 ਅਗਸਤ ਨੂੰ ਹੋਣ ਵਾਲੀ ਪ੍ਰੀਖਿਆ ਹੁਣ 27 ਅਗਸਤ ਨੂੰ
. . .  1 day ago
ਐੱਸ. ਏ. ਐੱਸ. ਨਗਰ, 22 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 23 ਅਗਸਤ ਨੂੰ ਲਏ ਜਾਣ ਵਾਲੀ 10 ਵੀਂ ਤੇ 12 ਵੀਂ ਸ਼੍ਰੇਣੀ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ ਹੁਣ ਇਹ ਪ੍ਰੀਖਿਆਵਾਂ 27 ਅਗਸਤ ਨੂੰ...
ਨਸ਼ੀਲੇ ਕੈਪਸੂਲਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਡਮਟਾਲ, 22 ਅਗਸਤ (ਰਾਕੇਸ਼ ਕੁਮਾਰ)- ਐੱਸ.ਪੀ. ਕਾਂਗੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਂਗੜ ਵਿਖੇ ਨਸ਼ੇ ਦੇ ਖ਼ਿਲਾਫ਼....
550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹਿਆ ਜਾਵੇਗਾ ਕਰਤਾਰਪੁਰ ਲਾਂਘਾ - ਪਾਕਿ
. . .  1 day ago
ਇਸਲਾਮਾਬਾਦ, 22 ਅਗਸਤ- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਵੱਲੋਂ ਇਹ ਜਾਣਕਾਰੀ ਦਿੱਤੀ ...
ਦਲਿਤ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦਾ ਆਗਾਜ਼
. . .  1 day ago
ਭਾਰਤ-ਵੈਸਟ ਇੰਡੀਜ਼ ਪਹਿਲਾਂ ਟੈੱਸਟ ਮੈਚ : 5 ਓਵਰਾਂ ਤੋਂ ਬਾਅਦ ਭਾਰਤ 7/2
. . .  1 day ago
ਚੰਦਰਯਾਨ 2 ਨੇ ਭੇਜੀ ਚੰਦਰਮਾ ਦੀ ਪਹਿਲੀ ਖ਼ੂਬਸੂਰਤ ਤਸਵੀਰ
. . .  1 day ago
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਲਈ ਤੂੜੀ ਵੀ ਭੇਜਣ ਲੱਗੇ ਲੋਕ
. . .  1 day ago
ਹਰ ਦਿਨ 30 ਮਿੰਟ ਵਕੀਲ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਸਕਣਗੇ ਪੀ. ਚਿਦੰਬਰਮ
. . .  1 day ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਅਨੇਜਾ ਮਿਲਕ ਪਲਾਂਟ ਦੇ ਮੁਲਾਜ਼ਮ
. . .  1 day ago
26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਪੀ. ਚਿਦੰਬਰਮ
. . .  1 day ago
ਸੀ.ਬੀ.ਆਈ ਮਾਮਲੇ 'ਚ ਪੀ ਚਿਦੰਬਰਮ ਦੀ ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  1 day ago
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਭੀਮ ਆਰਮੀ ਚੀਫ਼ ਸਮੇਤ 96 ਗ੍ਰਿਫ਼ਤਾਰ
. . .  1 day ago
ਜਨਮ ਅਸਟਮੀ ਦੀ 23 ਅਗਸਤ ਨੂੰ ਹੋਵੇਗੀ ਸਰਕਾਰੀ ਛੁੱਟੀ
. . .  1 day ago
ਰੇਤ ਮਾਫ਼ੀਆ ਅਤੇ ਕੈਪਟਨ ਸਰਕਾਰ ਦੀ ਅਣਗਹਿਲੀ ਕਾਰਨ ਸੂਬੇ 'ਚ ਆਏ ਹੜ੍ਹ - ਸੁਖਬੀਰ ਬਾਦਲ
. . .  1 day ago
ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦ ਭਰੇ ਹਾਲਤਾਂ 'ਚ ਹੋਈ ਮੌਤ
. . .  1 day ago
ਸੀਨੀਅਰ ਮੈਡੀਕਲ ਅਫ਼ਸਰਾਂ ਦੀਆਂ ਕੀਤੀਆਂ ਗਈਆਂ ਤੈਨਾਤੀਆਂ
. . .  1 day ago
ਪੰਜਾਬ ਦੀਆਂ ਨਹਿਰਾਂ ਦਾ ਨਹਿਰੀਕਰਨ ਕਰੇਗੀ ਸੂਬਾ ਸਰਕਾਰ - ਕੈਪਟਨ
. . .  1 day ago
ਸੀ.ਬੀ.ਆਈ. ਨੇ ਜਦੋਂ ਵੀ ਚਿਦੰਬਰਮ ਨੂੰ ਪੁੱਛਗਿੱਛ ਲਈ ਬੁਲਾਇਆ ਹੈ ਉਹ ਹੋਏ ਹਨ ਹਾਜ਼ਰ- ਕਪਿਲ ਸਿੱਬਲ
. . .  1 day ago
ਐੱਸ.ਜੀ ਮਹਿਤਾ ਨੇ ਪੀ ਚਿਦੰਬਰਮ ਦੇ 5 ਦਿਨਾਂ ਦੇ ਰਿਮਾਂਡ ਦੀ ਕੀਤੀ ਮੰਗ
. . .  1 day ago
ਅਮਰਦੀਪ ਸਿੰਘ ਖੰਨਾ ਨਾਭਾ ਨਗਰ ਸੁਧਾਰ ਟਰੱਸਟ ਦੇ ਬਣੇ ਚੇਅਰਮੈਨ
. . .  1 day ago
ਬਠਿੰਡਾ 'ਚ ਦੋ ਪੁਲਿਸ ਮੁਲਾਜ਼ਮਾਂ ਦੀ ਲੋਕਾਂ ਨੇ ਕੀਤੀ ਕੁੱਟਮਾਰ
. . .  1 day ago
ਪੀ. ਚਿਦੰਬਰਮ ਨੂੰ ਸੀ.ਬੀ.ਆਈ. ਨੇ ਅਦਾਲਤ ਵਿਚ ਕੀਤਾ ਪੇਸ਼
. . .  1 day ago
ਪੀ.ਚਿਦੰਬਰਮ ਨੂੰ ਕੁੱਝ ਦੇਰ ਵਿਚ ਅਦਾਲਤ ਵਿਚ ਪੇਸ਼ ਕਰੇਗੀ ਸੀ.ਬੀ.ਆਈ
. . .  1 day ago
ਅਜੇ ਕੁਮਾਰ ਭੱਲਾ ਦੇਸ਼ ਦੇ ਹੋਣਗੇ ਅਗਲੇ ਗ੍ਰਹਿ ਸਕੱਤਰ
. . .  1 day ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਆਤਮ ਹੱਤਿਆ
. . .  1 day ago
ਅਦਾਲਤਾਂ ਵਿਚ ਭਲਕੇ ਸ਼ੁੱਕਰਵਾਰ ਨੂੰ ਹੋਵੇਗੀ ਛੁੱਟੀ
. . .  1 day ago
ਸੀ.ਬੀ.ਆਈ. ਨੇ ਤਿੰਨ ਘੰਟੇ ਤੱਕ ਕੀਤੀ ਚਿਦੰਬਰਮ ਤੋਂ ਪੁੱਛਗਿੱਛ
. . .  1 day ago
ਸੁਖਬੀਰ ਬਾਦਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕਰਨਗੇ ਦੌਰਾ
. . .  1 day ago
ਹੜ੍ਹਾਂ ਦੇ ਪੱਕੇ ਹੱਲ ਲਈ ਪੰਜਾਬ ਸਰਕਾਰ ਵਿਸ਼ਵ ਬੈਂਕ ਨੂੰ ਤਜਵੀਜ਼ ਭੇਜ ਰਹੀ ਹੈ - ਕੈਪਟਨ ਅਮਰਿੰਦਰ ਸਿੰਘ
. . .  1 day ago
ਕਰਜ਼ੇ ਦੇ ਬੋਝ ਥੱਲੇ ਦੱਬੇ ਨੌਜਵਾਨ ਕਿਸਾਨ ਨੇ ਖ਼ੁਦਕੁਸ਼ੀ ਕਰ ਜੀਵਨ ਲੀਲਾ ਕੀਤੀ ਸਮਾਪਤ
. . .  1 day ago
ਪ੍ਰਧਾਨ ਮੰਤਰੀ ਤਿੰਨ ਦੇਸ਼ਾਂ ਦੇ ਦੌਰੇ ਲਈ ਹੋਏ ਰਵਾਨਾ
. . .  1 day ago
ਹੜ੍ਹਾਂ 'ਚ 30 ਹਜ਼ਾਰ ਲੋਕ ਹੋਏ ਪ੍ਰਭਾਵਿਤ, 108 ਪਿੰਡ ਦੀਆਂ ਫ਼ਸਲਾਂ ਹੋਈਆਂ ਬਰਬਾਦ - ਕੈਪਟਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਹਵਾਈ ਸਰਵੇਖਣ
. . .  1 day ago
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਮੀਟਿੰਗ ਬਾਹਰ ਵਿਦਿਆਰਥੀਆਂ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
. . .  1 day ago
ਬਾਘਾ ਪੁਰਾਣਾ ਹਲਕੇ ਦੇ ਪਿੰਡਾਂ ਤੋਂ ਹੜ੍ਹ ਪੀੜਤਾਂ ਲਈ ਲੰਗਰ ਲੈ ਕੇ ਪੁੱਜੀਆਂ ਸੰਗਤਾਂ
. . .  1 day ago
ਰਾਈਫ਼ਲ ਸਾਫ਼ ਕਰਦੇ ਸਮੇਂ ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ
. . .  1 day ago
ਭਾਰਤ ਨੂੰ ਕਿਸੇ ਦਿਨ ਅਫ਼ਗ਼ਾਨਿਸਤਾਨ ਵਿਚ ਜ਼ਰੂਰ ਲੜਨਾ ਪਏਗਾ - ਟਰੰਪ
. . .  1 day ago
ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਮੀਓਵਾਲ, ਨਵਾਂ ਖਹਿਰਾ ਬੇਟ, ਸੰਗੋਵਾਲ ਦਾ ਹਵਾਈ ਦੌਰਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 31 ਹਾੜ ਸੰਮਤ 551
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਹੈ, ਅਸੰਭਵ ਨਹੀਂ। -ਐਲਵਰਟਸ

ਜਲੰਧਰ

ਜਿਮਖਾਨਾ ਕਲੱਬ 'ਤੇ ਅਚੀਵਰਸ ਗਰੁੱਪ ਦਾ ਮੁੜ ਕਬਜ਼ਾ

ਜਸਪਾਲ ਸਿੰਘ, ਸ਼ਿਵ ਸ਼ਰਮਾ
ਜਲੰਧਰ, 14 ਜੁਲਾਈ -ਸ਼ਹਿਰ ਦੇ ਵੱਕਾਰੀ ਜਿਮਖਾਨਾ ਕਲੱਬ 'ਤੇ ਅਚੀਵਰਸ ਗਰੁੱਪ ਦਾ ਮੁੜ ਕਬਜ਼ਾ ਹੋ ਗਿਆ ਹੈ | ਇਸ ਗਰੁੱਪ ਨੇ ਆਨਰੇਰੀ ਸਕੱਤਰ ਸਮੇਤ ਤਿੰਨੇ ਪ੍ਰਮੁੱਖ ਅਹੁਦਿਆਂ 'ਤੇ ਜਿੱਤ ਹਾਸਿਲ ਕੀਤੀ, ਜਦਕਿ ਐਗਜ਼ੈਕਟਿਵ ਕਮੇਟੀ 'ਤੇ ਦੋਵਾਂ ਧੜਿਆਂ ਅਚੀਵਰਸ ਅਤੇ ਪ੍ਰੋਗਰੈਸਿਵ ਗਰੁੱਪ ਦੇ 5-5 ਮੈਂਬਰ ਜੇਤੂ ਰਹੇ | ਉਪਰਲੇ ਪ੍ਰਮੁੱਖ ਅਹੁਦਿਆਂ 'ਚੋਂ ਪ੍ਰੋਗਰੈਸਿਵ ਗਰੁੱਪ ਦੇ ਹਿੱਸੇ ਇਕੋ-ਇਕ ਸੀਟ ਜੁਆਇੰਟ ਸਕੱਤਰ ਦੀ ਸੀਟ ਆਈ ਹੈ | ਅਚੀਵਰਸ ਗਰੁੱਪ ਦੇ ਆਨਰੇਰੀ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਤਰੁਣ ਸਿੱਕਾ ਨੇ ਪੋ੍ਰਗਰੈਸਿਵ ਗਰੁੱਪ ਦੇ ਗੁਲਸ਼ਨ ਸ਼ਰਮਾ ਨੂੰ 338 ਵੋਟਾਂ ਦੇ ਨਾਲ ਹਰਾ ਕੇ ਚੋਣ ਜਿੱਤੀ | ਤਰੁਣ ਸਿੱਕਾ ਨੂੰ 1406 ਵੋਟਾਂ ਪਈਆਂ, ਜਦਕਿ ਗੁਲਸ਼ਨ ਸ਼ਰਮਾ ਨੂੰ 1068 ਵੋਟਾਂ ਮਿਲੀਆਂ | ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਰੇ ਅਜੇ ਗੁਪਤਾ ਨੂੰ ਕੇਵਲ 173 ਵੋਟਾਂ ਹੀ ਮਿਲੀਆਂ | ਹਾਲਾਂਕਿ ਤੀਜਾ ਗਰੁੱਪ ਨਾ ਖੜ੍ਹਾ ਹੋਣ ਕਰਕੇ ਅਚੀਵਰਸ ਦਾ ਪੱਲੜਾ ਪਹਿਲਾਂ ਹੀ ਭਾਰੀ ਸਮਝਿਆ ਜਾ ਰਿਹਾ ਸੀ, ਪਰ ਪ੍ਰੋਗਰੈਸਿਵ ਗਰੁੱਪ ਦੇ ਉਮੀਦਵਾਰ ਗੁਲਸ਼ਨ ਸ਼ਰਮਾ ਵਲੋਂ ਉਨ੍ਹਾਂ ਨੂੰ ਸਖ਼ਤ ਟੱਕਰ ਦਿੱਤੀ ਗਈ | ਇਸੇ ਤਰ੍ਹਾਂ ਅਚੀਵਰਸ ਗਰੁੱਪ ਵਲੋਂ ਜਿਨ੍ਹਾਂ ਦੋ ਹੋਰ ਅਹੁੁਦਿਆਂ 'ਤੇ ਕਬਜ਼ਾ ਕੀਤਾ ਹੈ, ਉਨ੍ਹਾਂ ਵਿਚ ਖ਼ਜ਼ਾਨਚੀ ਦੇ ਅਹੁਦੇ ਲਈ ਅਮਿਤ ਕੁਕਰੇਜਾ ਹਨ ਤੇ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਐਸ. ਪੀ. ਐਸ. ਰਾਜੂ ਵਿਰਕ ਸ਼ਾਮਿਲ ਹਨ | ਅਚੀਵਰਸ ਗਰੁੱਪ ਦੇ ਖ਼ਜ਼ਾਨਚੀ ਅਹੁਦੇ ਦੇ ਉਮੀਦਵਾਰ ਅਮਿਤ ਕੁਕਰੇਜਾ ਨੇ ਆਪਣੇ ਵਿਰੋਧੀ ਪੋ੍ਰਗਰੈਸਿਵ ਗਰੁੱਪ ਦੇ ਰਾਜੂ ਸਿੱਧੂ ਨੂੰ 536 ਵੋਟਾਂ ਨਾਲ ਹਰਾਇਆ ਹੈ | ਅਮਿਤ ਕੁਕਰੇਜਾ ਨੂੰ 1588 ਵੋਟਾਂ ਪਈਆਂ, ਜਦਕਿ ਰਾਜੂ ਸਿੱਧੂ ਨੂੰ 1052 ਵੋਟਾਂ ਮਿਲੀਆਂ | ਇਸੇ ਤਰ੍ਹਾਂ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਅਚੀਵਰਸ ਗਰੁੱਪ ਦੇ ਐਸ. ਪੀ. ਐਸ. ਰਾਜੂ ਵਿਰਕ ਨੇ ਪੋ੍ਰਗਰੈਸਿਵ ਗਰੁੱਪ ਦੇ ਕਮਲ ਸ਼ਰਮਾ ਕੋਕੀ ਨੂੰ 92 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੋਣ ਜਿੱਤੀ | ਰਾਜੂ ਵਿਰਕ ਨੂੰ 1364 ਜਦਕਿ ਕਮਲ ਸ਼ਰਮਾ ਕੋਕੀ ਨੂੰ 1272 ਵੋਟਾਂ ਮਿਲੀਆਂ | ਉੱਧਰ ਪੋ੍ਰਗਰੈਸਿਵ ਗਰੁੱਪ ਦੇ ਜੁਆਇੰਟ ਸਕੱਤਰ ਦੇ ਅਹੁਦੇ 'ਤੇ ਜਿੱਤੇ ਇਕੋ-ਇਕ ਉਮੀਦਵਾਰ ਸੌਰਭ ਖੁੱਲਰ ਨੇ ਅਚੀਵਰਸ ਗਰੁੱਪ ਦੇ ਸਲਿਲ ਗੁਪਤਾ ਨੂੰ 248 ਵੋਟਾਂ ਨਾਲ ਹਰਾ ਕੇ ਚੋਣ ਜਿੱਤੀ | ਦੱਸਣਯੋਗ ਹੈ ਕਿ ਸਕੱਤਰ ਸਮੇਤ ਵੱਡੇ ਚਾਰੇ ਅਹੁਦਿਆਂ ਲਈ ਸਖ਼ਤ ਮੁਕਾਬਲਾ ਸੀ | ਚੋਣਾਂ ਵਿਚ ਅੱਜ 2663 ਦੇ ਕਰੀਬ ਕਰੀਬ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ | ਵੱਡੇ ਅਹੁਦਿਆਂ ਲਈ ਇਸ ਵਾਰ ਅਚੀਵਰਸ ਗਰੁੱਪ ਨੇ ਪੂਰਾ ਜ਼ੋਰ ਲਗਾਇਆ ਹੋਇਆ ਸੀ | ਉਨ੍ਹਾਂ ਦੀ ਜਿੱਤ ਲਈ ਸਤੀਸ਼ ਠਾਕੁਰ ਗੋਰਾ ਸਮੇਤ ਅਚੀਵਰਸ ਦੇ ਪੁਰਾਣੇ ਆਗੂਆਂ ਅਤੇ ਮੈਂਬਰਾਂ ਨੇ ਪੂਰਾ ਸਾਥ ਦਿੱਤਾ ਸੀ | ਪੋ੍ਰਗਰੈਸਿਵ ਵਲੋਂ ਚਾਹੇ ਗੁਲਸ਼ਨ ਸ਼ਰਮਾ, ਕਮਲ ਸ਼ਰਮਾ ਕੋਕੀ ਸਮੇਤ ਹੋਰ ਆਗੂ ਪਹਿਲਾਂ ਵੀ ਚੋਣਾਂ ਲੜ ਚੁੱਕੇ ਹਨ, ਪਰ ਇਸ ਵਾਰ ਦੀਆਂ ਚੋਣਾਂ 'ਚ ਅਚੀਵਰਸ ਦੀ ਜਿੱਤ 'ਚ ਨੌਜਵਾਨ ਮੈਂਬਰਾਂ ਨੇ ਕਾਫ਼ੀ ਅਹਿਮ ਭੂਮਿਕਾ ਨਿਭਾਈ ਹੈ ਜਦਕਿ ਗਰੁੱਪ ਦੇ ਉਮੀਦਵਾਰਾਂ ਨੇ ਜਿੱਤ ਲਈ ਮੈਂਬਰਾਂ ਨਾਲ ਸੰਪਰਕ ਬਣਾਈ ਰੱਖਿਆ ਸੀ | ਇਨ੍ਹਾਂ ਚੋਣਾਂ 'ਚ ਗੈਰ-ਰਾਜਸੀ ਧੜੇ ਗਾਈਡੈਂਸ ਗਰੁੱਪ ਵਲੋਂ ਵੀ ਸਰਗਰਮੀ ਨਾਲ ਕੰਮ ਕੀਤਾ ਗਿਆ ਤੇ ਕਈ ਉਮੀਦਵਾਰਾਂ ਦੀ ਜਿੱਤ-ਹਾਰ 'ਚ ਇਸ ਗਰੁੱਪ ਦਾ ਵੀ ਕਾਫੀ ਅਹਿਮ ਰੋਲ ਸਮਝਿਆ ਜਾ ਰਿਹਾ ਹੈ |
ਸੌਰਭ ਖੁੱਲਰ ਨੇ ਬਚਾਈ ਪ੍ਰੋਗਰੈਸਿਵ ਗਰੁੱਪ ਦੀ ਸਾਖ-
ਪ੍ਰੋਗਰੈਸਿਵ ਗਰੁੱਪ ਦੇ ਸੰਯੁਕਤ ਸਕੱਤਰ ਦੇ ਉਮੀਦਵਾਰ ਸੌਰਭ ਖੁੱਲਰ ਨੇ ਚੋਣ ਜਿੱਤ ਕੇ ਆਪਣੇ ਗਰੁੱਪ ਦੀ ਸਾਖ ਬਚਾਈ, ਜਦਕਿ ਇਸ ਗਰੁੱਪ ਦੇ ਬਾਕੀ ਦੇ ਉਮੀਦਵਾਰ ਚੋਣ ਜਿੱਤਣ 'ਚ ਅਸਫਲ ਰਹੇ ਹਨ | ਸੌਰਭ ਖੁੱਲਰ ਨੇ ਆਪਣੇ ਵਿਰੋਧੀ ਅਚੀਵਰਸ ਗਰੁੱਪ ਦੇ ਉਮੀਦਵਾਰ ਸਲਿਲ ਗੁਪਤਾ ਨੂੰ 248 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੋਣ ਜਿੱਤੀ | ਹਾਲਾਂਕਿ ਪ੍ਰੋਗਰੈਸਿਵ ਗਰੁੱਪ ਦੇ 4 ਉਮੀਦਵਾਰ ਐਗਜ਼ੈਕਟਿਵ ਕਮੇਟੀ ਲਈ ਵੀ ਚੁਣੇ ਗਏ ਹਨ, ਪਰ ਪ੍ਰਮੁੱਖ ਅਹੁਦਿਆਂ 'ਚੋਂ ਸੰਯੁਕਤ ਸਕੱਤਰ ਦਾ ਅਹੁਦਾ ਜਿੱਤ ਕੇ ਸੌਰਭ ਖੁੱਲਰ ਆਪਣੇ ਗਰੁੱਪ ਦਾ ਮਾਣ ਕਾਇਮ ਰੱਖਣ 'ਚ ਕਾਮਯਾਬ ਹੋਏ ਹਨ | ਉਨ੍ਹਾਂ ਦੀ ਜਿੱਤ ਦੇ ਮੁੱਖ ਸੂਤਰਧਾਰ ਮਹਿੰਦਰ ਸਿੰਘ ਭਾਪਾ ਨੂੰ ਮੰਨਿਆ ਜਾ ਰਿਹਾ ਹੈ | ਉਨ੍ਹਾਂ ਵਲੋਂ ਸੌਰਭ ਖੁੱਲਰ ਦੀ ਜਿੱਤ 'ਚ ਅਹਿਮ ਰੋਲ ਅਦਾ ਕੀਤਾ ਗਿਆ | ਉਹ ਲਗਾਤਾਰ ਖੁੱਲਰ ਦੇ ਹੱਕ 'ਚ ਪ੍ਰਚਾਰ ਕਰਦੇ ਰਹੇ | ਪਿਛਲੇ ਕਰੀਬ 35 ਸਾਲਾਂ ਤੋਂ ਕਲੱਬ ਨਾਲ ਜੁੜੇ ਹੋਣ ਕਾਰਨ ਮਹਿੰਦਰ ਭਾਪਾ ਦਾ ਕਲੱਬ ਮੈਂਬਰਾਂ 'ਚ ਚੰਗਾ ਅਸਰ ਰਸੂਖ ਹੈ ਤੇ ਉਸ ਦਾ ਫਾਇਦਾ ਸੌਰਭ ਖੁੱਲਰ ਨੂੰ ਮਿਲਿਆ |
ਰਾਜੂ ਵਿਰਕ ਮੁੜ ਜੂਨੀਅਰ ਮੀਤ ਪ੍ਰਧਾਨ ਬਣੇ
ਅਚੀਵਰਸ ਗਰੁੱਪ ਦੇ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਦੀ ਚੋਣ ਜਿੱਤੇ ਉਮੀਦਵਾਰ ਐਸ. ਪੀ. ਐਸ. ਰਾਜੂ ਵਿਰਕ ਪਿਛਲੀ ਕਮੇਟੀ 'ਚ ਵੀ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ 'ਤੇ ਸੇਵਾ ਨਿਭਾਉਂਦੇ ਰਹੇ ਹਨ ਤੇ ਇਸ ਵਾਰ ਫਿਰ ਚੋਣ ਜਿੱਤ ਕੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ | ਰਾਜੂ ਵਿਰਕ ਕਾਫੀ ਸਰਗਰਮ ਤੇ ਤੇਜ਼ ਤਰਾਰ ਮੈਂਬਰ ਸਮਝੇ ਜਾਂਦੇ ਹਨ ਤੇ ਉਨ੍ਹਾਂ ਨੂੰ ਆਪਣੇ ਕੀਤੇ ਗਏ ਕੰਮਾਂ ਤੇ ਕਲੱਬ ਮੈਂਬਰਾਂ ਨਾਲ ਪੁਰਾਣੇ ਸਬੰਧਾਂ ਦਾ ਫਾਇਦਾ ਮਿਲਿਆ |
ਪ੍ਰੋ. ਵਿਪਿਨ ਝਾਂਜੀ ਨੇ ਫਿਰ ਮਾਰੀ ਬਾਜ਼ੀ
ਪ੍ਰੋਗਰੈਸਿਵ ਗਰੁੱਪ ਦੇ ਐਗਜ਼ੈਕਿਟਵ ਕਮੇਟੀ ਲਈ ਚੁਣੇ ਗਏ ਮੈਂਬਰ ਪ੍ਰੋ. ਵਿਪਿਨ ਝਾਂਜੀ ਇਸ ਤੋਂ ਪਹਿਲਾਂ ਵੀ ਕਲੱਬ ਦੀ ਐਗਜ਼ੈਕਟਿਵ ਕਮੇਟੀ 'ਚ ਸਰਗਰਮ ਰੋਲ ਅਦਾ ਕਰਦੇ ਰਹੇ ਹਨ | ਡੀ. ਏ. ਵੀ. ਕਾਲਜ 'ਚ ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਵਿਪਿਨ ਝਾਂਜੀ ਜਿਮਖਾਨਾ ਕਲੱਬ ਦੀਆਂ ਵੱਖ-ਵੱਖ ਕਮੇਟੀਆਂ ਦੇ ਇੰਚਾਰਜ ਵੀ ਰਹੇ ਹਨ ਤੇ ਉਨ੍ਹਾਂ ਦੀ ਅਗਵਾਈ ਹੇਠ ਕਲੱਬ ਵਲੋਂ ਅਨੇਕਾਂ ਪ੍ਰਾਜੈਕਟ ਵੀ ਨੇਪਰੇ ਚਾੜ੍ਹੇ ਗਏ ਸਨ |
ਮੀਂਹ ਦੇ ਬਾਵਜੂਦ ਕਲੱਬ ਮੈਂਬਰਾਂ ਨੇ ਪਾਈ ਵੋਟ
ਐਤਵਾਰ ਨੂੰ ਜਿਮਖਾਨਾ ਕਲੱਬ ਚੋਣਾਂ ਦੌਰਾਨ ਮੀਂਹ ਪੈਣ ਦੇ ਬਾਵਜੂਦ ਵੋਟਰਾਂ 'ਚ ਵੋਟ ਪਾਉਣ ਦਾ ਉਤਸ਼ਾਹ ਦੇਖਣ ਵਾਲਾ ਸੀ | ਵੋਟਾਂ ਪੈਣ ਦਾ ਕੰਮ ਸ਼ੁਰੂ ਹੋਣ ਵੇਲੇ ਚਾਹੇ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ, ਪਰ ਜਦੋਂ ਮੀਂਹ ਹੌਲੀ ਹੋਇਆ ਤਾਂ ਕਲੱਬ ਮੈਂਬਰਾਂ ਵੱਡੀ ਗਿਣਤੀ 'ਚ ਵੋਟਾਂ ਪਾਉਣ ਲਈ ਪੁੱਜੇ | ਬਾਅਦ ਦੁਪਹਿਰ ਨੂੰ ਮੀਂਹ ਪੈਣਾ ਬੰਦ ਹੋ ਗਿਆ ਤਾਂ ਵੋਟ ਪਾਉਣ ਵਾਲੇ ਮੈਂਬਰਾਂ ਦੀ ਗਿਣਤੀ ਇਕਦਮ ਵੱਧ ਗਈ |
70 ਫ਼ੀਸਦੀ ਦੇ ਕਰੀਬ ਪਈਆਂ ਵੋਟਾਂ
ਜਿਮਖਾਨਾ ਕਲੱਬ ਦੀਆਂ ਚੋਣਾਂ ਲਈ 70 ਫੀਸਦੀ ਦੇ ਕਰੀਬ ਵੋਟਾਂ ਪਈਆਂ | 4300 ਦੇ ਕਰੀਬ ਮੈਂਬਰਾਂ ਵਾਲੇ ਇਸ ਵੱਕਾਰੀ ਕਲੱਬ ਲਈ 27 ਉਮੀਦਵਾਰ ਚੋਣ ਮੈਦਾਨ 'ਚ ਸਨ ਤੇ 3815 ਵੋਟਰਾਂ 'ਚੋਂ 2663 ਵੋਟਰਾਂ ਵਲੋਂ ਉਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਕੀਤਾ ਗਿਆ | ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜੇਕਰ ਮੀਂਹ ਨਾ ਪੈਂਦਾ ਤਾਂ ਵੋਟ ਫੀਸਦੀ ਵੱਧ ਸਕਦੀ ਸੀ | ਵੋਟਰਾਂ 'ਚ ਹਰ ਵਰਗ ਦੇ ਲੋਕ ਸ਼ਾਮਿਲ ਸਨ |
ਸੁਰੱਖਿਆ ਦੇ ਸਖ਼ਤ ਪ੍ਰਬੰਧ
ਜਿਮਖਾਨਾ ਕਲੱਬ ਦੀਆਂ ਚੋਣਾਂ ਲਈ ਪੁਲਿਸ ਪ੍ਰਸ਼ਾਸਨ ਨੇ ਕਾਫ਼ੀ ਸਖ਼ਤ ਇੰਤਜ਼ਾਮ ਕੀਤੇ ਸਨ | ਡੀ. ਸੀ. ਪੀ. ਗੁਰਮੀਤ ਸਿੰਘ ਆਪ ਸੁਰੱਖਿਆ ਪ੍ਰਬੰਧਾਂ 'ਤੇ ਨਜ਼ਰ ਰੱਖਣ ਲਈ ਪੁੱਜੇ ਹੋਏ ਸਨ | ਕਲੱਬ ਦੇ ਬਾਹਰ ਵੋਟ ਪਾਉਣ ਵਾਲੇ ਮੈਂਬਰਾਂ ਦੇ ਕਾਰਡ ਦੇਖ ਕੇ ਹੀ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਜਾਂਦਾ ਸੀ | ਡੀ.ਸੀ.ਪੀ. ਗੁਰਮੀਤ ਸਿੰਘ ਨੇ ਰਿਟਰਨਿੰਗ ਅਫ਼ਸਰ ਵਰਿੰਦਰ ਪਾਲ ਸਿੰਘ ਬਾਜਵਾ ਨਾਲ ਪ੍ਰਬੰਧਾਂ ਬਾਰੇ ਚਰਚਾ ਵੀ ਕੀਤੀ | ਪੁਲਿਸ ਨੇ ਸਕਾਈਲਾਰਕ ਚੌਕ ਤੋਂ ਹੀ ਬੈਰੀਕੇਡ ਲਗਾਏ ਸਨ ਜਾਂ ਕੋਈ ਹੋਰ ਲੋਕ ਇਸ ਜਗ੍ਹਾ 'ਤੇ ਇਕੱਠੇ ਨਾ ਹੋ ਸਕਣ |
ਮਹਿਲਾ ਮੈਂਬਰਾਂ ਨੇ ਵੀ ਪਾਈਆਂ ਵੋਟਾਂ
ਮਹਿਲਾ ਮੈਂਬਰਾਂ ਨੇ ਚੋਣਾਂ 'ਚ ਆਪਣੀਆਂ ਵੋਟਾਂ ਦੀ ਵਰਤੋਂ ਕੀਤੀ | ਵੋਟ ਪਾਉਣ ਤੋਂ ਇਲਾਵਾ ਮਹਿਲਾ ਮੈਂਬਰ ਕਲੱਬ ਦੇ ਬਾਹਰ ਆਪਣੇ ਸਮਰਥਕ ਉਮੀਦਵਾਰਾਂ ਦੇ ਹੱਕ 'ਚ ਵੋਟ ਪਾਉਣ ਲਈ ਮੈਂਬਰਾਂ ਨੂੰ ਪ੍ਰੇਰਿਤ ਕਰਦੀਆਂ ਨਜ਼ਰ ਆਈਆਂ | ਇਨ੍ਹਾਂ ਚੋਣਾਂ ਵਿਚ ਇਕੋ ਇਕ ਮਹਿਲਾ ਉਮੀਦਵਾਰ ਅਨੂ ਮਾਟਾ ਐਗਜ਼ੈਕਟਿਵ ਦੀ ਚੋਣ ਲੜ ਰਹੀ ਹੈ | ਉਹ ਪਿਛਲੀ ਵਾਰ ਵੀ ਚੋਣਾਂ 'ਚ ਜੇਤੂ ਰਹੇ ਸਨ |
ਨਵੇਂ ਸਕੱਤਰ ਸਿੱਕਾ ਲਈ ਹੋਣਗੀਆਂ ਚੁਣੌਤੀਆਂ
ਸਕੱਤਰ ਦੇ ਅਹੁਦੇ 'ਤੇ ਅਚੀਵਰਸ ਗਰੁੱਪ ਦੇ ਤਰੁਨ ਸਿੱਕਾ ਨੇ ਜਿੱਤ ਹਾਸਲ ਕੀਤੀ ਹੈ ਪਰ ਉਨ੍ਹਾਂ ਦੀ ਜਿੱਤ ਦੇ ਨਾਲ ਹੀ ਉਨ੍ਹਾਂ ਸਾਹਮਣੇ ਕਈ ਚੁਣੌਤੀਆਂ ਵੀ ਹੋਣਗੀਆਂ | ਪਿਛਲੇ ਸਾਲਾਂ ਵਾਂਗ ਇਸ ਵਾਰ ਚੋਣਾਂ ਵਿਚ ਮੈਂਬਰਾਂ ਵਿਚ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ ਸੀ, ਜਦਕਿ ਚੋਣਾਂ ਤੋਂ ਪਹਿਲਾਂ ਇਸ ਨੂੰ ਲੈ ਕੇ ਮਾਹੌਲ ਕਾਫ਼ੀ ਭੱਖ ਜਾਂਦਾ ਸੀ | ਕਲੱਬ 'ਚ ਵੱਡੇ ਪੱਧਰ ਦੇ ਸੁਧਾਰ ਕੀਤੇ ਗਏ ਸਨ ਪਰ ਹੁਣ ਮੈਂਬਰਾਂ ਲਈ ਸਹੂਲਤਾਂ ਨੂੰ ਬਿਹਤਰ ਬਣਾਉਣ ਦੀ ਚੁਣੌਤੀ ਹੋਵੇਗੀ | ਇਸ ਤੋਂ ਪਹਿਲਾਂ ਦੋ ਵਾਰ ਸੰਦੀਪ ਬਹਿਲ ਆਪਣਾ ਕਾਰਜਕਾਲ ਵਧੀਆ ਤਰੀਕੇ ਨਾਲ ਨਿਭਾਅ ਚੁੱਕੇ ਹਨ |
ਮੈਂਬਰਾਂ ਨੇ ਪਈਆਂ 14-14 ਵੋਟਾਂ
ਹਰ ਮੈਂਬਰਾਂ ਨੂੰ ਅਲੱਗ-ਅਲੱਗ ਰੰਗ ਵਾਲੀਆਂ 14-14 ਵੋਟਾਂ ਪਾਉਣੀਆਂ ਪਈਆਂ | ਚਾਰ ਪ੍ਰਮੁੱਖ ਅਹੁਦਿਆਂ ਲਈ ਅਤੇ 10 ਐਗਜ਼ੈਕਟਿਵ ਮੈਂਬਰਾਂ ਦੀ ਚੋਣ ਲਈ ਕਰੀਬ 27 ਉਮੀਦਵਾਰ ਮੈਦਾਨ 'ਚ ਸਨ |
ਕਲੱਬ ਬਾਹਰ ਸੜਕ ਰਹੀ ਜਾਮ-
ਜਿਮਖਾਨਾ ਕਲੱਬ ਦੀਆਂ ਚੋਣਾਂ ਕਰਕੇ ਕਲੱਬ ਦੇ ਸਾਹਮਣੇ ਵਾਲੀ ਸੜਕ ਦੇ ਦੋਵੇਂ ਪਾਸੇ ਸੜਕ ਜਾਮ ਰਿਹਾ, ਜਿਸ ਕਰਕੇ ਲੋਕਾਂ ਨੂੰ ਲੰਘਣ ਵੇਲੇ ਕਾਫ਼ੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਗੱਡੀਆਂ ਐਨੀ ਜ਼ਿਆਦਾ ਗਿਣਤੀ 'ਚ ਸੀ ਕਿ ਸਕਾਈਲਾਰਕ ਚੌਕ ਤੋਂ ਲੈ ਕੇ ਗੱਡੀਆਂ ਖੱਬੇ ਪਾਸੇ ਵਾਲੇ ਫੁੱਟਪਾਥ ਦੇ ਨਾਲ-ਨਾਲ ਤੋਂ ਲੈ ਕੇ ਡੀ.ਸੀ. ਦੀ ਕੋਠੀ ਸਾਹਮਣੇ ਗੱਡੀਆਂ ਖੜੀਆਂ ਸਨ |

ਭਗੋੜਾ ਕਾਬੂ

ਜਲੰਧਰ, 14 ਜੁਲਾਈ (ਸ਼ੈਲੀ)-ਥਾਣਾ ਨੰਬਰ ਤਿੰਨ ਦੀ ਪੁਲਿਸ ਨੇ 2016 'ਚ ਇਕ ਧੋਖਾਧੜੀ ਦੇ ਮਾਮਲੇ ਵਿਚ ਫ਼ਰਾਰ ਚਲ ਰਹੇ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਦੋਸ਼ੀ ਦੀ ਪਹਿਚਾਣ ਹਿਤੇਸ਼ ਨੰਦਾ ਪੁੱਤਰ ਤਰਸੇਮ ਲਾਲ ਨਿਵਾਸੀ ਵਿਕਾਸ ਪੁਰੂ ਟਾਂਡਾ ਰੋਡ ਦੇ ਰੂਪ 'ਚ ਹੋਈ ਹੈ | ...

ਪੂਰੀ ਖ਼ਬਰ »

28 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 1 ਗਿ੍ਫ਼ਤਾਰ, 1 ਫ਼ਰਾਰ

ਜਲੰਧਰ, 14 ਜੁਲਾਈ (ਐੱਮ.ਐ ੱਸ. ਲੋਹੀਆ)- ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਕਪੂਰਥਲਾ ਚੌਕ ਨੇੜੇ ਕਾਰਵਾਈ ਕਰਦੇ ਹੋਏ 2 ਕਾਰਾਂ 'ਚੋਂ 28 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦਾ ਸਾਥੀ ਫ਼ਰਾਰ ਹੋਣ 'ਚ ਕਾਮਯਾਬ ਹੋ ...

ਪੂਰੀ ਖ਼ਬਰ »

- ਮਾਮਲਾ ਸੜਕ ਕਿਨਾਰੇ ਕਾਰ 'ਚੋਂ ਮਿਲੀ ਡਾਕਟਰ ਦੀ ਲਾਸ਼ ਦਾ -

ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਕੀਤੀ ਕਾਰਵਾਈ

ਜਲੰਧਰ, 14 ਜੁਲਾਈ (ਐੱਮ.ਐੱਸ. ਲੋਹੀਆ)- ਕਪੂਰਥਲਾ ਚੌਕ ਨੇੜੇ ਫੁੱਟਬਾਲ ਚੌਕ ਨੂੰ ਜਾਂਦੀ ਸੜਕ ਕਿਨਾਰੇ ਇਕ ਕਾਰ 'ਚੋਂ ਡਾ. ਨੀਤੇਸ਼ ਸਿੰਘ ਤੋਮਰ (32) ਪੁੱਤਰ ਨਰੇਸ਼ ਸਿੰਘ ਤੋਮਰ ਵਾਸੀ ਰਾਮਪੁਰ, ਉੱਤਰਾਖੰਡ ਹਾਲ ਵਾਸੀ ਆਦਰਸ਼ ਨਗਰ ਦੀ ਲਾਸ਼ ਮਿਲਣ ਦੇ ਮਾਮਲੇ 'ਚ ਥਾਣਾ ...

ਪੂਰੀ ਖ਼ਬਰ »

ਅਚੀਵਰਸ ਅਤੇ ਪ੍ਰੋਗਰੈਸਿਵ ਗਰੁੱਪ ਨੂੰ ਮਿਲੀ ਬਰਾਬਰ ਦੀ ਨੁਮਾਇੰਦਗੀ

ਜਿਮਖਾਨਾ ਕਲੱਬ ਦੀਆਂ ਚੋਣਾਂ ਦੌਰਾਨ ਉਪਰਲੇ ਅਹੁਦਿਆਂ 'ਚੋਂ ਬੇਸ਼ੱਕ ਪ੍ਰੋਗਰੈਸਿਵ ਗਰੁੱਪ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਐਗਜ਼ੈਕਟਿਵ ਕਮੇਟੀ ਉਮੀਦਵਾਰਾਂ ਨੇ ਅਚੀਵਰਸ ਗਰੁੱਪ ਨੂੰ ਪੂਰੀ ਟੱਕਰ ਦਿੱਤੀ ਅਤੇ ਬਰਾਬਰ ਦੀ ਨੁਮਾਇੰਦਗੀ ਹਾਸਿਲ ਕੀਤੀ | ...

ਪੂਰੀ ਖ਼ਬਰ »

ਸੋਮਰਸੈੱਟ ਇੰਟਰਨੈਸ਼ਨਲ ਸਕੂਲ ਵਿਖੇ ਜਨ ਸੰਖਿਆ ਦਿਵਸ ਮਨਾਇਆ

ਜਲੰਧਰ, 14 ਜੁਲਾਈ (ਰਣਜੀਤ ਸਿੰਘ ਸੋਢੀ)-ਸੋਮਰਸੈਟ ਇੰਟਰਨੈਸ਼ਨਲ ਸਕੂਲ ਵਿਖੇ ਵਿਸ਼ਵ ਜਨਸੰਖਿਆ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ 'ਚ ਵਿਦਿਆਰਥੀਆਂ ਨੇ ਲਿੰਗ-ਸਮਾਨਤਾ, ਮਾਂ ਤੇ ਬੱਚੇ ਦੀ ਚੰਗੀ ਸਿਹਤ, ਗਰੀਬੀ, ਆਪਣੇ ਅਧਿਕਾਰਾਂ ਤੇ ਫ਼ਰਜ਼ਾਂ ਦੀ ਪਹਿਚਾਣ ਤੇ ...

ਪੂਰੀ ਖ਼ਬਰ »

ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲੇ ਅੱਜ ਜਲੰਧਰ ਵਿਖੇ ਕੀਰਤਨ ਕਰਨਗੇ

ਜਲੰਧਰ, 14 ਜੁਲਾਈ (ਅ.ਬ)-ਧੀਣਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਚੌਦਸ ਦਾ ਪਵਿੱਤਰ ਦਿਹਾੜਾ ਅੱਜ ਮਿਤੀ 15 ਜੁਲਾਈ ਨੂੰ ਬਹੁਤ ਸ਼ਰਧਾ ਅਤੇ ਪ੍ਰੇਮ ਸਾਹਿਤ ਮਨਾਇਆ ਜਾਵੇਗਾ | ਹਰ ਮਹੀਨੇ ਇਸ ਸਮਾਗਮ 'ਤੇ ਸੰਗਤਾਂ ਦੂਰ-ਦੁਰਾਡੇ ਤੋਂ ਸੰਤ ਬਾਬਾ ...

ਪੂਰੀ ਖ਼ਬਰ »

ਮੁੱਖ ਮੰਤਰੀ ਅਸਤੀਫ਼ਾ ਮਨਜ਼ੂਰ ਕਰਨ-ਕਾਲੀਆ

ਜਲੰਧਰ, 14 ਜੁਲਾਈ (ਸ਼ਿਵ)-ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਨਵਜੋਤ ਸਿੰਘ ਸਿੱਧੂ ਵਲੋਂ ਬਿਜਲੀ ਮੰਤਰੀ ਤੋਂ ਅਸਤੀਫ਼ਾ ਦੇਣ ਦੇ ਮਾਮਲੇ ਵਿਚ ਕਿਹਾ ਹੈ ਕਿ ਸ. ਸਿੱਧੂ ਨੂੰ ਸ਼ੁਰੂ ਤੋਂ ਹੀ ਛੋਟੀ ਸਮੱਸਿਆ ਨੂੰ ਵੱਡੀ ਬਣਾਉਣ ਦੀ ਆਦਤ ਰਹੀ ਹੈ ਤੇ ਜੇਕਰ ਹੁਣ ...

ਪੂਰੀ ਖ਼ਬਰ »

ਕੀਰਤਨ ਸਮਾਗਮ ਭਲਕੇ

ਜਲੰਧਰ, 14 ਜੁਲਾਈ (ਹਰਵਿੰਦਰ ਸਿੰਘ ਫੁੱਲ)-ਪੂਰਨਮਾਸ਼ੀ ਦੇ ਪਵਿੱਤਰ ਦਿਹਾੜੇ 'ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ਵਿਖੇ ਵਿਸ਼ੇਸ਼ ਕੀਰਤਨ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਇਰਦ-ਗਿਰਦ ਦੀ ਸਫ਼ਾਈ ਪ੍ਰਤੀ ਲੋਕਾਂ ਨੂੰ ਕੀਤਾ ਜਾਗਰੂਕ

ਚੁਗਿੱਟੀ/ਜੰਡੂਸਿੰਘਾ, 14 ਜੁਲਾਈ (ਨਰਿੰਦਰ ਲਾਗੂ)-ਸਵੱਛ ਭਾਰਤ ਮੁਹਿੰਮ ਤਹਿਤ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਪ੍ਰਬੰਧਕ ਰਸ਼ਮੀਤ ਕੌਰ, ਰਸ਼ਮੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਸਥਾਨਕ ਕੋਟ ...

ਪੂਰੀ ਖ਼ਬਰ »

ਭੋਜਨ ਸੁਰੱਖਿਆ-ਸਮਾਰਟ ਰਾਸ਼ਨ ਕਾਰਡ ਯੋਜਨਾ ਤਹਿਤ ਲਾਭਪਾਤਰੀਆਂ ਦੀ ਗਿਣਤੀ ਦੁੱਗਣੀ ਕਰਨ ਦਾ ਫ਼ੈਸਲਾ

ਜਲੰਧਰ, 14 ਜੁਲਾਈ (ਹਰਵਿੰਦਰ ਸਿੰਘ ਫੁੱਲ)- ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਪਹੁੰਚਾਉਣ ਦੇ ਉਦੇਸ਼ ਤਹਿਤ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਵਿੱਚ ਭੋਜਨ ਸੁਰੱਖਿਆ-ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਮੌਜੂਦਾ ਲਾਭਪਾਤਰੀਆਂ ਦੀ ਗਿਣਤੀ ਨੂੰ ਦੁੱਗਣਾ ਕਰਨ ਦਾ ...

ਪੂਰੀ ਖ਼ਬਰ »

ਮੈਡੀਕਲ ਕੈਂਪ ਦੌਰਾਨ 250 ਤੋਂ ਵੱਧ ਮਰੀਜ਼ਾਂ ਦੀ ਕੀਤੀ ਜਾਂਚ

ਜਲੰਧਰ ਛਾਉਣੀ, 14 ਜੁਲਾਈ (ਪਵਨ ਖਰਬੰਦਾ)-ਸੰਤ ਬਾਬਾ ਠਾਕਰ ਸਿੰਘ ਦੀ 26ਵੀਂ ਸਾਲਾਨਾ ਪਵਿੱਤਰ ਯਾਦ 'ਚ ਡੇਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੌਹਲ ਵਿਖੇ ਗੀਤਾਂਜਲੀ ਕਲੀਨਿਕ ਰਾਮਾ ਮੰਡੀ ਵਲੋਂ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ | ਇਸ ਦੌਰਾਨ ਗੀਤਾਂਜ਼ਲੀ ਕਲੀਨਿਕ ਦੇ ਡਾ. ...

ਪੂਰੀ ਖ਼ਬਰ »

ਡਾ. ਤਨਵੀਰ ਭੁਟਾਨੀ ਤੇ ਡਾ. ਸ਼ਿਵਾਨੀ ਨੇੇ ਸਾਂਝੀ ਕੀਤੀ ਜਾਣਕਾਰੀ

ਜਲੰਧਰ, 14 ਜੁਲਾਈ (ਐੱਮ. ਐੱਸ. ਲੋਹੀਆ)- ਆਲ ਇੰਡੀਆ ਇੰਟੇਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਆਈਮਾ) ਦੇ ਮੈਂਬਰ ਡਾਕਟਰਾਂ ਦੀ ਮਹੀਨਾਵਾਰ ਮੀਟਿੰਗ ਡਾ. ਜਸਜੀਤ ਸਿੰਘ ਭੋਲੋਵਾਸੀਆ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਈਵਾ ਹਸਪਤਾਲ ਲੁਧਿਆਣਾ 'ਚ ਬਤੌਰ ਹੱਡੀਆਂ ਅਤੇ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਥਾ ਦਰਬਾਰ ਸਜਾਇਆ

ਜਲੰਧਰ, 14 ਜੁਲਾਈ (ਹਰਵਿੰਦਰ ਸਿੰਘ ਫੁੱਲ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਸਤੀ ਸ਼ੇਖ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 50 ਦੀਵਾਨਾਂ ਦੀ ਲੜੀ ਦਾ 28ਵਾਂ ਦੀਵਾਨ ਕਥਾ ਦਰਬਾਰ ਦੇ ਰੂਪ ਵਿਚ ਸਜਾਇਆ ਗਿਆ, ਜਿਸ ...

ਪੂਰੀ ਖ਼ਬਰ »

ਜੌਹਲਾਂ 'ਚ ਸੰਤ ਬਾਬਾ ਠਾਕਰ ਸਿੰਘ ਦੀ ਯਾਦ 'ਚ ਮਹਾਨ ਗੁਰਮਤਿ ਸਮਾਗਮ

ਜਲੰਧਰ ਛਾਉਣੀ, 14 ਜੁਲਾਈ (ਪਵਨ ਖਰਬੰਦਾ)-ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੌਹਲ ਵਿਖੇ ਸੰਤ ਬਾਬਾ ਠਾਕਰ ਸਿੰਘ ਦੀ 26ਵੀਂ ਪਵਿੱਤਰ ਯਾਦ 'ਚ ਅੱਜ ਇਸ ਅਸਥਾਨ ਦੇ ਮੁਖੀ ਸੰਤ ਬਾਬਾ ਹਰਜਿੰਦਰ ਸਿੰਘ (ਚਾਹ ਵਾਲਿਆਂ) ਦੀ ਦੇਖ-ਰੇਖ ਹੇਠ ਮਹਾਨ ਗੁਰਮਤਿ ਸਮਾਗਮ ...

ਪੂਰੀ ਖ਼ਬਰ »

ਨਿਗਮ ਦੇ ਹੱਥ ਖ਼ਾਲੀ, ਲੋਕ ਆਪ ਲਗਾਉਣ ਲੱਗੇ ਬੂਟੇ

ਜਲੰਧਰ, 14 ਜੁਲਾਈ(ਸ਼ਿਵ ਸ਼ਰਮਾ)- ਬਰਸਾਤਾਂ ਦੇ ਮੌਸਮ ਵਿਚ ਜਿੱਥੇ ਲੋਕ ਆਪ ਕਈ ਇਲਾਕਿਆਂ 'ਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕਰ ਚੁੱਕੇ ਹਨ, ਪਰ ਦੂਜੇ ਪਾਸੇ ਨਿਗਮ ਦੇ ਹੱਥ ਇਸ ਵਾਰ ਫ਼ੰਡ ਨਾ ਹੋਣ ਕਰਕੇ ਖ਼ਾਲੀ ਹਨ | ਇਸ ਸੀਜ਼ਨ ਵਿਚ 15000 ਬੂਟੇ ਲਗਾਉਣ ਦਾ ਫ਼ੈਸਲਾ ਕੀਤਾ ...

ਪੂਰੀ ਖ਼ਬਰ »

ਪ੍ਰੀਤ ਨਗਰ ਦੇ ਬਰਸਾਤੀ ਪ੍ਰਾਜੈਕਟ ਨੂੰ ਲੈ ਕੇ ਵਿਧਾਇਕ 'ਤੇ ਕੱਢੀ ਭੜਾਸ

ਜਲੰਧਰ, 14 ਜੁਲਾਈ (ਸ਼ਿਵ)-ਨਿਗਮ ਵਿਚ ਵਿਰੋਧੀ ਧਿਰ ਦੇ ਉਪ ਆਗੂ ਸੁਸ਼ੀਲ ਸ਼ਰਮਾ ਸਮੇਤ ਹੋਰ ਅਕਾਲੀ-ਭਾਜਪਾ ਦੇ ਆਗੂਆਂ ਨੇ ਪ੍ਰੀਤ ਨਗਰ ਦਾ ਬਰਸਾਤੀ ਪ੍ਰਾਜੈਕਟ ਨਾ ਬਣਾਉਣ ਲਈ ਮੌਜੂਦਾ ਵਿਧਾਇਕ ਬਾਵਾ ਹੈਨਰੀ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਹੈ ਕਿ ਜੇਕਰ ਇਸ ਵੇਲੇ ...

ਪੂਰੀ ਖ਼ਬਰ »

ਐੱਸ.ਸੀ./ਬੀ.ਸੀ. ਫੈਡਰੇਸ਼ਨ ਨੇ ਏ.ਡੀ.ਸੀ. ਨੂੰ ਮੰਗ-ਪੱਤਰ ਸੌ ਾਪਿਆ

ਜਲੰਧਰ, 14 ਜੁਲਾਈ (ਹਰਵਿੰਦਰ ਸਿੰਘ ਫੁੱਲ)-ਗਜ਼ਟਿਡ ਐਾਡ ਨਾਨ ਗਜ਼ਟਿਡ ਐੱਸ.ਸੀ./ਬੀ.ਸੀ. ਇੰਪਲਾਈਜ਼ ਵੈੱਲਫ਼ੇਅਰ ਫ਼ੈਡਰੇਸ਼ਨ ਪੰਜਾਬ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜੱਸੀ ਤੇ ਜਨਰਲ ਸਕੱਤਰ ਪਰਮਜੀਤ ਜੌੜਾ ਦੀ ਅਗਵਾਈ 'ਚ ਫ਼ੈਡਰੇਸ਼ਨ ਦੀਆਂ ਮੰਗਾਂ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕੱਲ੍ਹ

ਫਗਵਾੜਾ, 14 ਜੁਲਾਈ (ਅਸ਼ੋਕ ਕੁਮਾਰ ਵਾਲੀਆ)- ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ ਫਗਵਾੜਾ ਵਿਖੇ ਸਰਬੱਤ ਦੇ ਭਲੇ ਲਈ ਸਾਉਣ ਦੀ ਸੰਗਰਾਂਦ ਸਬੰਧੀ ਗੁਰਮਤਿ ਸਮਾਗਮ 16 ਜੁਲਾਈ ਦਿਨ ਮੰਗਲਵਾਰ ਨੂੰ ਸਾਮ 6 ਵਜੇ ਤੋਂ ਰਾਤ 9 ਵਜੇ ਤੱਕ ਕਰਵਾਏ ਜਾ ਰਹੇ ਹਨ | ਭਾਈ ਇਕਬਾਲ ਸਿੰਘ ਨੇ ...

ਪੂਰੀ ਖ਼ਬਰ »

ਕੇਂਦਰੀ ਪੈਨਲ ਵਲੋਂ ਪਾਣੀ ਬਚਾਉਣ ਲਈ 'ਜਲ ਸ਼ਕਤੀ ਅਭਿਆਨ' ਨੂੰ ਲੋਕ ਲਹਿਰ ਬਣਾਉਣ 'ਤੇ ਜ਼ੋਰ

ਜਲੰਧਰ, 14 ਜੁਲਾਈ (ਚੰਦੀਪ ਭੱਲਾ)—ਉੱਚ ਪੱਧਰੀ ਕੇਂਦਰੀ ਟੀਮ ਵਲੋਂ ਜ਼ਿਲ੍ਹੇ ਦੇ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ 'ਜਲ ਸ਼ਕਤੀ ਅਭਿਆਨ' ਨੂੰ ਜਨਤਕ ਮੁਹਿੰਮ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ | ਜੁਆਇੰਟ ਸਕੱਤਰ ਕਾਨੂੰਨ ਅਤੇ ਨਿਆਂ ਮੰਤਰਾਲੇ ...

ਪੂਰੀ ਖ਼ਬਰ »

ਜਣੇਪੇ ਦੌਰਾਨ ਹੋਈਆਂ ਗਰਭਵਤੀਆਂ ਦੀਆਂ ਮੌਤਾਂ ਸਬੰਧੀ ਕੀਤੀ ਸਮੀਖਿਆ

ਜਲੰਧਰ, 14 ਜੁਲਾਈ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਅਪ੍ਰੈਲ, ਮਈ ਅਤੇ ਜੂਨ ਮਹੀਨੇ ਦੌਰਾਨ ਜਣੇਪੇ ਸਮੇਂ ਜਾਂ ਜਣੇਪੇ ਦੇ 42 ਦਿਨਾਂ ਦੇ ਅੰਦਰ ਹੋਈਆਂ ਗਰਭਵਤੀ ਔਰਤਾਂ ਦੀਆਂ ਮੌਤਾਂ ਸਬੰਧੀ ਸਮੀਖਿਆ ਕੀਤੀ ਗਈ ਹੈ | ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਦੀ ਪ੍ਰਧਾਨਗੀ 'ਚ ...

ਪੂਰੀ ਖ਼ਬਰ »

ਲੋਕ ਅਦਾਲਤ 'ਚ 621 ਕੇਸਾਂ ਦਾ ਮੌਕੇ 'ਤੇ ਨਿਪਟਾਰਾ

ਜਲੰਧਰ, 14 ਜੁਲਾਈ (ਚੰਦੀਪ ਭੱਲਾ)- ਸੰਜੀਵ ਕੁਮਾਰ ਗਰਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਦੀ ਯੋਗ ਰਹਿਨੁਮਾਈ ਹੇਠ ਅੱਜ ਕੌਮੀ ਲੋਕ ਅਦਾਲਤ ਜੁਡੀਸ਼ੀਅਲ ਅਦਾਲਤਾਂ ਵਿਚ ਲੰਬਿਤ ਸਿਵਲ ਅਤੇ ਹੋਰ ਸੰਸਥਾਵਾ ...

ਪੂਰੀ ਖ਼ਬਰ »

ਏਕਮਬੀਰ ਕੌਰ ਨੇ ਪੰਜਾਬ ਰਾਜ ਤੈਰਾਕੀ ਚੈਂਪੀਅਨਸ਼ਿਪ 'ਚੋਂ ਚਾਂਦੀ ਦਾ ਤਗਮਾ ਜਿੱਤਿਆ

ਜਲੰਧਰ, 14 ਜੁਲਾਈ (ਜਤਿੰਦਰ ਸਾਬੀ)- ਤੀਸਰੀ ਪੰਜਾਬ ਸਟੇਟ ਤੈਰਾਕੀ ਚੈਂਪੀਅਨਸ਼ਿਪ ਜੋ ਇਸ ਵਾਰ ਹੀਰੋ ਸਟੇਡੀਅਮ ਦੇ ਤੈਰਾਕੀ ਪੂਲ ਵਿਖੇ ਕਰਵਾਈ ਜਾ ਰਹੀ ਹੈ | ਇਸ ਦੇ 100 ਮੀਟਰ ਬਰੈੱਸਟ ਸਟਰੋਕ ਦੇ ਵਰਗ 'ਚੋਂ ਜਲੰਧਰ ਦੀ ਏਕਮਬੀਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ | ਇਹ ...

ਪੂਰੀ ਖ਼ਬਰ »

ਈ.ਜੀ.ਐਸ. ਤੇ ਹੋਰ ਅਧਿਆਪਕ ਯੂਨੀਅਨਾਂ ਵਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ 28 ਨੂੰ

ਜਲੰਧਰ, 14 ਜੁਲਾਈ (ਜਤਿੰਦਰ ਸਾਬੀ)- ਦੇਸ਼ ਭਗਤ ਯਾਦਗਾਰ ਹਾਲ 'ਚ ਈ.ਜੀ.ਐਸ, ਏ.ਆਈ.ਈ. ਤੇ ਐਸ.ਟੀ.ਆਰ. ਅਧਿਆਪਕ ਯੂਨੀਅਨ ਦੀ ਮੀਟਿੰਗ ਹੋਈ ਤੇ ਇਸ 'ਚ ਵੱਖ-ਵੱੱਖ ਸਮੱਸਿਆਵਾਂ 'ਤੇ ਵਿਚਾਰ ਕੀਤਾ ਗਿਆ | ਇਸ ਮੌਕੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸਰਕਾਰ ਵਲੋਂ ਇਨ੍ਹਾਂ ਦੀ ...

ਪੂਰੀ ਖ਼ਬਰ »

ਕੇਂਦਰੀ ਹਲਕੇ 'ਚ ਬਣਾਇਆ ਜਾਵੇਗਾ ਸਮਾਰਟ ਪਾਰਕ

ਜਲੰਧਰ, 14 ਜੁਲਾਈ (ਸ਼ਿਵ)-ਸੂਰੀਆ ਐਨਕਲੇਵ ਵੈੱਲਫੇਅਰ ਸੁਸਾਇਟੀ ਵਲੋਂ ਸ਼ਹਿਰ ਦਾ ਪਹਿਲਾ ਕਰੀਬ ਤਿੰਨ ਏਕੜ ਦਾ ਸਮਾਰਟ ਪਾਰਕ ਕਾਲੋਨੀ ਦੀ ਗਰੀਨ ਬੈਲਟ 'ਚ ਬਣਾਉਣ ਜਾ ਰਹੀ ਹੈ ਜਿਹੜੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਹੈ | ...

ਪੂਰੀ ਖ਼ਬਰ »

ਬਰਸਾਤੀ ਮੌਸਮ ਦੀ ਸ਼ੁਰੂਆਤ 'ਚ ਹੀ ਆਏ ਸੱਪ ਡੰਗਣ ਦੇ 13 ਮਾਮਲੇ

ਜਲੰਧਰ, 14 ਜੁਲਾਈ (ਐੱਮ. ਐੱਸ. ਲੋਹੀਆ)- ਬਰਸਾਤੀ ਮੌਸਮ ਦੌਰਾਨ ਜ਼ਮੀਨ ਦੇ ਥੱਲੇ ਰਹਿਣ ਵਾਲੇ ਜੀਵ ਜੰਤੂ ਉਪਰਲੀ ਸਤਾਹ 'ਤੇ ਆ ਜਾਂਦੇ ਹਨ | ਇਨ੍ਹਾਂ 'ਚੋਂ ਬਹੁਤ ਸਾਰੇ ਜੀਵ ਜੰਤੂ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਕੱਟਣ ਨਾਲ ਮਨੁੱਖ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ...

ਪੂਰੀ ਖ਼ਬਰ »

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਮੀਟਿੰਗ

ਜਲੰਧਰ, 14 ਜੁਲਾਈ (ਹਰਵਿੰਦਰ ਸਿੰਘ ਫੁੱਲ)-ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 26 ਜੁਲਾਈ ਨੂੰ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕ੍ਰਿਸ਼ਨਾ ਨਗਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਇਸ ਸਬੰਧੀ ਸ਼ਹਿਰ ਦੀਆਂ ਸਮੂਹ ...

ਪੂਰੀ ਖ਼ਬਰ »

ਟ੍ਰੈਫ਼ਿਕ ਪੁਲਿਸ ਦੀ ਢਿੱਲ ਕਾਰਨ ਰਾਮਾ ਮੰਡੀ ਚੌਕ 'ਚ ਲੱਗਾ ਜਾਮ

ਜਲੰਧਰ ਛਾਉਣੀ, 14 ਜੁਲਾਈ (ਪਵਨ ਖਰਬੰਦਾ)-ਰਾਮਾ ਮੰਡੀ ਫਲਾਈ ਓਵਰ ਦੀ ਉਸਾਰੀ ਨੂੰ ਲੈ ਕੇ ਬੀਤੇ ਕਈ ਸਾਲਾਂ ਤੋਂ ਜਿੱਥੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਾਇਨਾਤ ਕੀਤੇ ਗਏ ...

ਪੂਰੀ ਖ਼ਬਰ »

ਮੀਂਹ ਕਰਕੇ ਇਸ ਵਾਰ ਨਹੀਂ ਲੱਗਾ ਸੰਡੇ ਬਾਜ਼ਾਰ

ਜਲੰਧਰ, 14 ਜੁਲਾਈ (ਸ਼ਿਵ)- ਮੀਂਹ ਕਰਕੇ ਇਸ ਵਾਰ ਸੰਡੇ ਬਾਜ਼ਾਰ ਨਹੀਂ ਲੱਗ ਸਕਿਆ ਤੇ ਕਈ ਕਾਫ਼ੀ ਦੇਰ ਤੋਂ ਬਾਅਦ ਆਪਣੀਆਂ ਫੜੀਆਂ ਲਗਾਉਣ ਲਈ ਪੁੱਜੇ ਸਨ | ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ ਅਜੇ ਸੰਡੇ ਬਾਜ਼ਾਰ ਵਿਚ ਸ਼ਾਮਿਲ ਰੇਹੜੀਆਂ ਵਾਲਿਆਂ, ਫੜੀਆਂ ਵਾਲਿਆਂ ਦੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਗੁਰਾਇਆ, 14 ਜੁਲਾਈ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਗੋਹਾਵਰ ਦੇ ਨੌਜਵਾਨ ਦੀ ਫਗਵਾੜਾ ਵਿਖੇ ਸੜਕ ਹਾਦਸੇ ਵਿਚ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਜ਼ਖ਼ਮੀ ਹੋ ਗਿਆ | ਮੋਟਰਸਾਈਕਲਾਂ ਦੀ ਹੋਈ ਟੱਕਰ 'ਚ ਦੂਸਰਾ ਮੋਟਰਸਾਈਕਲ ਸਵਾਰ ਫ਼ਰਾਰ ਹੋ ਗਿਆ | ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਆਂਗਣਵਾੜੀ ਵਿਭਾਗ ਨੇ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ

ਭੋਗਪੁਰ, 14 ਜੁਲਾਈ (ਕੁਲਦੀਪ ਸਿੰਘ ਪਾਬਲਾ)- ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਜ਼ਿਲ੍ਹਾ ਪ੍ਰੋਗਰਾਮ ਅਸਰ ਜਲੰਧਰ ਅਮਰਜੀਤ ਸਿੰਘ ਭੁੱਲਰ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਭੋਗਪੁਰ ਇੰਦਰਜੀਤ ਕੌਰ ਦੀ ਅਗਵਾਈ ਹੇਠ ਬਲਾਕ ਭੋਗਪੁਰ ਅਧੀਨ ...

ਪੂਰੀ ਖ਼ਬਰ »

ਮਾਮਲਾ ਕਰੰਟ ਲੱਗਣ ਕਾਰਨ ਹੋਈ ਮੌਤ ਦਾ

ਹੱਕ ਲੈਣ ਲਈ ਧੱਕੇ ਖਾ ਰਿਹਾ ਮਿ੍ਤਕ ਸ਼ਰਨਜੀਤ ਸਿੰਘ ਦਾ ਪਰਿਵਾਰ

ਭੋਗਪੁਰ, 14 ਜੁਲਾਈ (ਕੁਲਦੀਪ ਸਿੰਘ ਪਾਬਲਾ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਭੋਗਪੁਰ ਡਵੀਜ਼ਨ 'ਚ ਆਉਂਦੇ ਨੰਗਲ ਸਲਾਲਾ ਫੀਡਰ ਦੇ ਪਿੰਡ ਲੁਹਾਰਾਂ-ਮਾਣਕਰਾਏ ਵਿਖੇ ਬੀਤੀ 8 ਜੁਲਾਈ ਨੂੰ ਵਿਭਾਗ ਵਲੋਂ ਠੇਕੇ 'ਤੇ ਰੱਖੇ ਪਿੰਡ ਲੁਹਾਰਾਂ ਮਾਣਕਰਾਏ ਦੇ ਸ਼ਰਨਜੀਤ ਸਿੰਘ ...

ਪੂਰੀ ਖ਼ਬਰ »

ਮਾਮਲਾ ਘਰਾਂ ਉੱਪਰੋਂ ਲੰਘਦੀਆਂ ਹਾਈਵੋਲਟੇਜ਼ ਤਾਰਾਂ ਦਾ

ਤਾਰਾਂ ਨਾ ਚੁੱਕੀਆਂ ਤਾਂ ਬਿਜਲੀ ਬੋਰਡ ਿਖ਼ਲਾਫ਼ ਦਿੱਤਾ ਜਾਵੇਗਾ ਧਰਨਾ

ਫਿਲੌਰ/ਅੱਪਰਾ, 14 ਜੁਲਾਈ (ਸੁਰਜੀਤ ਸਿੰਘ ਬਰਨਾਲਾ)-ਕਸਬਾ ਅੱਪਰਾ ਦੇ ਮੁਹੱਲਾ ਡਾ. ਅੰਬੇਡਕਰ ਅਤੇ ਮੁਹੱਲਾ ਢਾਬ ਵਾਲਾ ਦੇ ਘਰਾਂ ਉੱਪਰੋਂ ਹਾਈ ਵੋਲਟੇਜ਼ ਤਾਰਾਂ ਨੂੰ ਹਟਾਉਣ ਲਈ ਬੀਤੇ ਦਿਨੀਂ ਬਿਜਲੀ ਘਰ ਵਿਖੇ ਧਰਨਾ ਦੇ ਕੇ ਤਾਰਾਂ ਚੁਕਵਾਉਣ ਦੀ ਮੰਗ ਕੀਤੀ ਸੀ, ਜਿੱਥੇ ...

ਪੂਰੀ ਖ਼ਬਰ »

ਬਾਬਾ ਖੜਕ ਦਾਸ ਦਾ ਸਾਲਾਨਾ ਮੇਲਾ ਕਰਵਾਇਆ

ਕਰਤਾਰਪੁਰ, 14 ਜੁਲਾਈ (ਜਸਵੰਤ ਵਰਮਾ, ਧੀਰਪੁਰ)-ਸਥਾਨਕ ਕਿਸ਼ਨਗੜ੍ਹ ਰੋਡ 'ਤੇ ਸਥਿਤ ਡੇਰਾ ਬਾਬਾ ਖੜਕ ਦਾਸ ਵਿਖੇ ਸਾਲਾਨਾ ਮੇਲਾ ਗੱਦੀਨਸ਼ੀਨ ਬਾਬਾ ਸੋਨਾ ਦੇ ਦੇਖ-ਰੇਖ ਹੇਠ ਕਰਵਾਇਆ ਗਿਆ | ਪਹਿਲਾਂ ਚਾਦਰ ਤੇ ਝੰਡਾ ਚੜ੍ਹਾਉਣ ਦੀ ਰਸਮ ਕੀਤੀ ਗਈ, ਉਪਰੰਤ ਗਾਇਕ ...

ਪੂਰੀ ਖ਼ਬਰ »

ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲਾਂਗੇ-ਚੌਧਰੀ ਸੰਤੋਖ ਸਿੰਘ

ਗੁਰਾਇਆ, 14 ਜੁਲਾਈ (ਬਲਵਿੰਦਰ ਸਿੰਘ)- ਲੋਕ ਸਭਾ ਹਲਕਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਪਿੰਡ ਅੱਟਾ ਵਿਖੇ ਸਾਬਕਾ ਸਰਪੰਚ ਬਲਵਿੰਦਰ ਕੁਮਾਰ ਦੇ ਗ੍ਰਹਿ ਵਿਖੇ ਪੁੱਜੇ | ਇਸ ਮੌਕੇ ਉਨ੍ਹਾਂ ਕਾਂਗਰਸੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਗੁਰਾਇਆ, 14 ਜੁਲਾਈ (ਬਲਵਿੰਦਰ ਸਿੰਘ)- ਨਵਜੋਤ ਸਿੰਘ ਮਾਹਲ ਐਸ.ਐਸ.ਪੀ ਜਲੰਧਰ ਦੀਆਂ ਹਦਾਇਤਾਂ 'ਤੇ ਸਥਾਨਕ ਪੁਲਿਸ ਨੇ 40 ਗ੍ਰਾਮ ਹੈਰੋਇਨ ਫੜੀ ਹੈ | ਕੇਵਲ ਸਿੰਘ ਐਸ.ਐਚ.ਓ. ਨੇ ਦੱਸਿਆ ਕਿ ਐਸ.ਆਈ ਕੁਲਵੰਤ ਤੇ ਏ.ਐਸ.ਆਈ ਪ੍ਰੇਮਜੀਤ ਸਿੰਘ ਨੇ ਪਿੰਡ ਡੱਲੇਵਾਲ ਗੇਟ ਤੋਂ ਸਤਨਾਮ ...

ਪੂਰੀ ਖ਼ਬਰ »

ਕੇਂਦਰ ਤੋਂ ਆਈ ਟੀਮ ਨੇ ਪਾਣੀ ਨੂੰ ਸੰਭਾਲਣ ਦੇ ਤਰੀਕਿਆਂ ਦਾ ਪਿੰਡਾਂ 'ਚ ਕੀਤਾ ਨਿਰੀਖਣ

ਫਿਲੌਰ, 14 ਜੁਲਾਈ (ਸੁਰਜੀਤ ਸਿੰਘ ਬਰਨਾਲਾ)- ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿਚ ਕੇਂਦਰ ਤੋਂ ਆਈ ਜਲ ਸ਼ਕਤੀ ਮੰਤਰਾਲਿਆਂ ਭਾਰਤ ਸਰਕਾਰ ਵਲੋਂ ਪਹਿਲੀ ਜੁਲਾਈ ਤੋਂ ਚਲਾਏ ਜਾ ਰਹੇ ਜਲ ਸ਼ਕਤੀ ਅਭਿਆਨ ਤਹਿਤ ਫਿਲੌਰ ਦੇ ਨੂਰੇਵਾਲ, ਬੱਛੋਵਾਲ, ਤੇਹਿੰਗ, ਗੜ੍ਹਾਂ, ਸੈਫਾਬਾਦ ਦਾ ...

ਪੂਰੀ ਖ਼ਬਰ »

ਪੀਰ ਬਾਬਾ ਰੰਗਲੀ ਸ਼ਾਹ ਦੇ ਦਰਬਾਰ 'ਤੇ ਮੇਲਾ ਕਰਵਾਇਆ

ਮਲਸੀਆਂ, 14 ਜੁਲਾਈ (ਸੁਖਦੀਪ ਸਿੰਘ)- ਪੀਰ ਬਾਬਾ ਰੰਗਲੀ ਸ਼ਾਹ ਦੇ ਦਰਬਾਰ ਪਿੰਡ ਜਾਫਰਾਪੁਰ (ਤੰਗਾ-ਤੋੜੀ) ਵਿਖੇ 27ਵਾਂ ਸਾਲਾਨਾ ਮੇਲਾ ਬਲਾਕ ਸੰਮਤੀ ਮੈਂਬਰ ਗੁਰਦਿਆਲ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਸਵੇਰ ਵੇਲੇ ਸੰਗਤਾਂ ਵਲੋਂ ਦਰਬਾਰ 'ਤੇ ਚਾਦਰ ਤੇ ...

ਪੂਰੀ ਖ਼ਬਰ »

ਬਲਾਕ ਸ਼ਾਹਕੋਟ ਦੇ ਫਾਰਮਾਸਿਸਟਾਂ 'ਚ ਖ਼ੁਸ਼ੀ ਦੀ ਲਹਿਰ

ਸ਼ਾਹਕੋਟ, 14 ਜੁਲਾਈ (ਦਲਜੀਤ ਸਚਦੇਵਾ)- ਪੰਜਾਬ ਦੇ ਸਿਹਤ ਵਿਭਾਗ 'ਚ ਕੰਮ ਕਰਦੇ ਫਾਰਮਾਸਿਸਟ ਹੁਣ 'ਫਾਰਮੇਸੀ ਅਫ਼ਸਰ' ਬਣ ਗਏ ਹਨ ਤੇ ਇਹ ਮੰਗ ਪੂਰੀ ਹੋਣ 'ਤੇ ਬਲਾਕ ਸ਼ਾਹਕੋਟ ਦੇ ਫਾਰਮਾਸਿਸਟਾਂ 'ਚ ਖ਼ੁਸ਼ੀ ਦੀ ਲਹਿਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਾਰਮਾਸਿਸਟ ...

ਪੂਰੀ ਖ਼ਬਰ »

ਹੈਰੋਇਨ ਤੇ ਸ਼ਰਾਬ ਸਮੇਤ 2 ਕਾਬੂ

ਸ਼ਾਹਕੋਟ, 14 ਜੁਲਾਈ (ਸੁਖਦੀਪ ਸਿੰਘ)- ਡੀ.ਐਸ.ਪੀ. ਸ਼ਾਹਕੋਟ ਪਿਆਰਾ ਸਿੰਘ ਦੀ ਅਗਵਾਈ ਅਤੇ ਐਸ.ਐਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਟੀਮਾਂ ਨੇ 10 ਗ੍ਰਾਮ ਹੈਰੋਇਨ ਅਤੇ 12 ਬੋਤਲਾਂ ਵਿਸਕੀ ਸਮੇਤ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਵਪਾਰ ਦੇ ਖੇਤਰ 'ਚ ਗਾਹਕ ਦੀ ਲੋੜ ਨੂੰ ਸਮਝ ਕੇ ਹੱਲ ਕਰਨਾ ਜ਼ਰੂਰੀ-ਕਰਨਲ ਭਾਰਗਵ

ਜਲੰਧਰ, 14 ਜੁਲਾਈ (ਜਤਿੰਦਰ ਸਾਬੀ)- ਵਪਾਰ ਦੇ ਖੇਤਰ ਵਿਚ ਗਾਹਕ ਦੀ ਜ਼ਰੂਰਤ ਨੂੰ ਸਮਝ ਕੇ ਉਸ ਨੂੰ ਹੱਲ ਕਰਨਾ ਮੁੱਖ ਹੁੰਦਾ ਹੈ | ਇਹ ਜਾਣਕਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵਿਖੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਜਾ ਰਹੇ ਫਕੈਲਟੀ ...

ਪੂਰੀ ਖ਼ਬਰ »

ਕਤਪਾਲੋਂ ਵਿਖੇ ਮੇਲੇ ਦਾ ਪੋਸਟਰ ਜਾਰੀ

ਫਿਲੌਰ, ਅੱਪਰਾ, 14 ਜੁਲਾਈ (ਸੁਰਜੀਤ ਸਿੰਘ ਬਰਨਾਲਾ)-ਨਜ਼ਦੀਕੀ ਪਿੰਡ ਕਤਪਾਲ਼ੋਂ ਵਿਖੇ ਮਸਤ ਬਾਬਾ ਬੀਰੂ ਸ਼ਾਹ, ਬਾਬਾ ਸੀਬਾ ਸ਼ਾਹ, ਘੋਲੀ ਸਾਈਾ ਅਤੇ ਸਾਈਾ ਸਰਬਣ ਦਾਸ ਦੇ ਤਪੋ ਅਸਥਾਨ 'ਤੇ 41ਵਾਂ ਸਾਲਾਨਾ ਮੇਲਾ ਦਰਬਾਰ ਦੇ ਸੇਵਾਦਾਰ ਛਿੰਦਾ ਸ਼ਾਹ ਦੀ ਅਗਵਾਈ 'ਚ ...

ਪੂਰੀ ਖ਼ਬਰ »

ਬਾਸਮਤੀ ਅਧੀਨ ਰਕਬਾ ਵਧਾਉਣ ਅਤੇ ਕੁਆਲਟੀ ਪੈਦਾਵਾਰ ਲਈ ਖੇਤੀਬਾੜੀ ਵਿਭਾਗ ਵਲੋਂ ਸ਼ਾਹਕੋਟ 'ਚ ਮੀਟਿੰਗ

ਸ਼ਾਹਕੋਟ, 14 ਜੁਲਾਈ (ਬਾਂਸਲ)-ਪੰਜਾਬ ਸਰਕਾਰ ਵਲੋਂ ਬਾਸਮਤੀ ਹੇਠ ਰਕਬਾ ਵਧਾਉਣ ਅਤੇ ਖੇਤਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਬਾਸਮਤੀ ਦੀ ਮਿਆਰੀ ਤੇ ਗੁਣਕਾਰੀ ਪੈਦਾਵਾਰ ਲਈ ਜਾਰੀ ਹਿਦਾਇਤਾਂ ਤਹਿਤ ਡਾ. ਨਾਜ਼ਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਦੀ ...

ਪੂਰੀ ਖ਼ਬਰ »

ਡੇਰਾ ਬਾਬਾ ਪੰਜ ਪੀਰ ਦਾ ਸਾਲਾਨਾ ਮੇਲਾ ਹੋਇਆ

ਕਰਤਾਰਪੁਰ, 14 ਜੁਲਾਈ (ਜਸਵੰਤ ਵਰਮਾ, ਧੀਰਪੁਰ)-ਡੇਰਾ ਬਾਬਾ ਪੰਜ ਪੀਰ ਕਰਤਾਰਪੁਰ ਦਾ 19ਵਾਂ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਸਵੇਰੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਿਪਨ ਕੁਮਾਰ ਗੋਗਾ, ਕੌਾਸਲਰ ਸ਼ਾਮ ਸੁੰਦਰ, ਮਯੰਕ ਗੁਪਤਾ, ਪ੍ਰਧਾਨ ਬਲਵੀਰ ...

ਪੂਰੀ ਖ਼ਬਰ »

ਰਹਿੰਦ ਖੰੂਹਦ ਚੀਜ਼ਾਂ ਤੋਂ ਵਿਦਿਆਰਥੀਆਂ ਨੇ ਬਣਾਇਆ ਸਜਾਵਟ ਦਾ ਸਾਮਾਨ

ਕਰਤਾਰਪੁਰ, 14 ਜੁਲਾਈ (ਜਸਵੰਤ ਵਰਮਾ, ਧੀਰਪੁਰ)-ਸੰਤ ਬਾਬਾ ਨਿਧਾਨ ਸਿੰਘ ਪਬਲਿਕ ਸਕੂਲ ਕਰਤਾਰਪੁਰ ਵਿਖੇ ਬੇਕਾਰ ਰਹਿੰਦ, ਖੰੂਦ ਚੀਜ਼ਾਂ ਦਾ ਸਹੀ ਉਪਯੋਗ ਵਿਸ਼ੇ 'ਤੇ ਵਿਦਿਆਰਥੀਆਂ ਨੂੰ ਕੰਮ ਦਿੱਤਾ ਗਿਆ | ਵਿਦਿਆਰਥੀਆਂ ਨੇ ਪਲਾਸਟਿਕ ਦੀਆਂ ਬੋਤਲਾਂ, ਗੱਤਾ, ਬਚੀ ਹੋਈ ...

ਪੂਰੀ ਖ਼ਬਰ »

ਲੋਹੀਆਂ 'ਚ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਹਿੱਤ ਮੀਟਿੰਗ 18 ਨੂੰ

ਲੋਹੀਆਂ ਖਾਸ, 14 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ (ਰਜਿ:) ਇਲਾਕਾ ਲੋਹੀਆਂ ਖਾਸ ਵਲੋਂ ਲੋਹੀਆਂ ਵਿਖੇ ਸ਼ਹੀਦ ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਮਨਾਉਣ ਲਈ ਇਲਾਕੇ ਦੀ ਮੀਟਿੰਗ 18 ਜੁਲਾਈ ਦਿਨ ਵੀਰਵਾਰ ਨੂੰ ...

ਪੂਰੀ ਖ਼ਬਰ »

ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼

ਜੰਡਿਆਲਾ ਮੰਜਕੀ, 14 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਕੁਝ ਦਿਨ ਪਹਿਲਾਂ ਸਥਾਨਕ ਕਸਬੇ 'ਚ ਲੁੱਟ ਖੋਹ ਦਾ ਸ਼ਿਕਾਰ ਹੋਈ ਇਕ ਔਰਤ ਨੇ ਪੁਲਿਸ 'ਤੇ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ | ਪੀੜਤ ਔਰਤ ਸਿਮਰਨਜੀਤ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਜਦੋਂ ਉਹ ਆਪਣੇ 14 ...

ਪੂਰੀ ਖ਼ਬਰ »

ਐੱਸ.ਸੀ./ਬੀ.ਸੀ. ਫੈੱਡਰੇਸ਼ਨ ਨੇ ਏ.ਡੀ.ਸੀ. ਨੂੰ ਮੰਗ-ਪੱਤਰ ਸੌਾਪਿਆ

ਜਲੰਧਰ, 14 ਜੁਲਾਈ (ਹਰਵਿੰਦਰ ਸਿੰਘ ਫੁੱਲ)-ਗਜ਼ਟਿਡ ਐਾਡ ਨਾਨ ਗਜ਼ਟਿਡ ਐੱਸ.ਸੀ./ਬੀ.ਸੀ. ਇੰਪਲਾਈਜ਼ ਵੈੱਲਫ਼ੇਅਰ ਫ਼ੈਡਰੇਸ਼ਨ ਪੰਜਾਬ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜੱਸੀ ਤੇ ਜਨਰਲ ਸਕੱਤਰ ਪਰਮਜੀਤ ਜੌੜਾ ਦੀ ਅਗਵਾਈ 'ਚ ਫ਼ੈਡਰੇਸ਼ਨ ਦੀਆਂ ਮੰਗਾਂ ...

ਪੂਰੀ ਖ਼ਬਰ »

ਪਿੰਡ ਖਾਨਪੁਰ ਢੱਡਾ 'ਚ ਹੋਈ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਕੇ ਸਜ਼ਾਵਾਂ ਦਿੱਤੀਆਂ ਜਾਣ-ਆਰ.ਐੱਮ.ਪੀ.ਆਈ.

ਮੱਲ੍ਹੀਆਂ ਕਲਾਂ, 14 ਜੁਲਾਈ (ਮਨਜੀਤ ਮਾਨ)-ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੇ ਆਗੂ ਸਰਵ ਸ੍ਰੀ ਦਰਸ਼ਨ ਨਾਹਰ, ਕਾਮਰੇਡ ਮਨੋਹਰ ਸਿੰਘ ਗਿੱਲ ਤੇ ਨਿਰਮਲ ਆਧੀ ਨੇ ਪ੍ਰੈੱਸ ਦੇ ਨਾਂਅ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਸਿਵਲ ਅਤੇ ਪੁਲਿਸ ...

ਪੂਰੀ ਖ਼ਬਰ »

ਪਿੰਡ ਖੀਵਾ 'ਚ ਭਗਵਾਨ ਵਾਲਮੀਕਿ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ

ਮੱਲ੍ਹੀਆਂ ਕਲਾਂ, 14 ਜੁਲਾਈ (ਮਨਜੀਤ ਮਾਨ)-ਭਗਵਾਨ ਵਾਲਮੀਕਿ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਦੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਪਿੰਡ ਖੀਵਾ (ਜਲੰਧਰ) ਵਿਖੇ ਸੰੰਸਥਾ ਦੇ ਸੂਬਾ ਪ੍ਰਧਾਨ ਬਲਵਿੰਦਰ ਮਾਲੜੀ ਤੇ ਚੇਅਰਮੈਨ ਧਰਮਿੰਦਰ ਨੰਗਲ ਦੀ ਅਗਵਾਈ ਹੇਠ ਕੀਤੀ ਗਈ ...

ਪੂਰੀ ਖ਼ਬਰ »

ਲੁੱਟ ਦਾ ਸ਼ਿਕਾਰ ਹੋਇਆ ਇਕ ਵਿਅਕਤੀ

ਫਿਲੌਰ, 14 ਜੁਲਾਈ (ਸੁਰਜੀਤ ਸਿੰਘ ਬਰਨਾਲਾ)- ਹਸਪਤਾਲ ਵਿਖੇ ਇਲਾਜ ਅਧੀਨ ਕਮਲ ਕੁਮਾਰ ਪੁੱਤਰ ਹਰਬਲਾਸ ਵਾਸੀ ਚੱਕ ਸਾਹਬੂ ਨੇ ਦੱਸਿਆ ਕਿ ਉਹ ਬੀਤੇ ਦਿਨ ਫਿਲੌਰ ਤੋਂ ਅੱਪਰੇ ਨੂੰ ਆ ਰਿਹਾ ਸੀ ਕਿ ਜਦੋਂ ਉਹ ਪਿੰਡ ਨਗਰ ਤੋਂ ਖ਼ਾਨਪੁਰ ਵਿਚਕਾਰ ਪਹੰੁਚਿਆ ਤਾਂ ਉਸ ਨੂੰ 2 ...

ਪੂਰੀ ਖ਼ਬਰ »

ਹਾਈਵੇ 'ਤੇ ਬਣੇ ਨਾਜਾਇਜ਼ ਰਸਤੇ ਬਣ ਸਕਦੇ ਹਨ ਵੱਡੇ ਹਾਦਸੇ ਦਾ ਕਾਰਨ

ਫਿਲੌਰ, 14 ਜੁਲਾਈ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਹਾਈਵੇ 'ਤੇ ਆਪਣੇ ਹੀ ਰਸਤੇ ਬਣਾਏ ਹੋਏ ਹਨ ਜੋ ਹਾਦਸੇ ਦਾ ਕਾਰਨ ਬਣ ਸਕਦੇ ਹਨ | ਬੀਤੇ ਦਿਨ ਫਿਲੌਰ ਦੇ ਨਜ਼ਦੀਕੀ ਹਾਈਵੇ 'ਤੇ ਬਣੇ ਨਾਜਾਇਜ਼ ਰਸਤੇ 'ਚ ਇਕ ਕਾਰ ਰਸਤੇ ਵਿਚੋਂ ਲੰਘਣ ਲੱਗੀ ਕਿ ਰਸਤੇ ਵਿਚ ਬਣੇ ਖਾਲ਼ੇ ...

ਪੂਰੀ ਖ਼ਬਰ »

ਰੇਲ ਗੱਡੀ ਹੇਠਾਂ ਆਉਣ ਨਾਲ ਅਣਪਛਾਤੀ ਔਰਤ ਦੀ ਮੌਤ

ਗੁਰਾਇਆ, 14 ਜੁਲਾਈ (ਬਲਵਿੰਦਰ ਸਿੰਘ)- ਇੱਥੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਗੱਡੀ ਨੰਬਰ 22430 ਡਾਊਨ ਹੇਠਾਂ ਆਉਣ ਨਾਲ ਇਕ ਔਰਤ ਦੀ ਮੌਤ ਹੋ ਗਈ | ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ | ਮਦਨ ਲਾਲ ਇੰਚਾਰਜ ਰੇਲਵੇ ਪੁਲਿਸ ਗੁਰਾਇਆ ਨੇ ਦੱਸਿਆ ਕਿ ਮਰਨ ਵਾਲੀ ਔਰਤ ਦੀ ਉਮਰ 40-45 ਸਾਲ ਹੈ, ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ

ਸ਼ਾਹਕੋਟ, 14 ਜੁਲਾਈ (ਸੁਖਦੀਪ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਸਭਾ (ਰਜਿ.) ਪੰਜਾਬ ਦੀ ਮੀਟਿੰਗ ਸਭਾ ਦੇ ਪ੍ਰਧਾਨ ਦਵਿੰਦਰ ਸਿੰਘ ਰਹੇਲੂ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਜੀ, ਪਿੰਡ ਕੋਟਲਾ ਸੂਰਜ ਮੱਲ (ਸ਼ਾਹਕੋਟ) ਵਿਖੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX