ਮਾਨਸਾ, 14 ਜੁਲਾਈ ( ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹੇ ਦੇ ਪਿੰਡ ਮੌਜੀਆ ਦੇ ਸਾਧਾਰਨ ਕਿਸਾਨ ਪਰਿਵਾਰ ਦੀ ਹੋਣਹਾਰ ਲੜਕੀ ਸ਼ਗਨਪ੍ਰੀਤ ਕੌਰ ਪੁੱਤਰੀ ਸੁਰਜੀਤ ਸਿੰਘ ਸਾਬਕਾ ਫ਼ੌਜੀ ਨੇ ਹਿੰਦੀ ਵਿਸ਼ੇ 'ਚੋਂ ਜੂਨੀਅਰ ਰਿਸਰਚ ਫੈਲੋਸ਼ਿਪ (ਜੇ.ਆਰ.ਐੱਫ.) ਦੀ ਪ੍ਰੀਖਿਆ ਪਾਸ ਕਰ ਕੇ ਆਪਣਾ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਦੱਸਣਾ ਬਣਦਾ ਹੈ ਕਿ ਯੂਨੀਵਰਸਿਟੀ ਗਰਾਂਟ ਕਮਿਸ਼ਨ ਵਲੋਂ ਸਾਲ 'ਚ 2 ਵਾਰ ਰਾਸ਼ਟਰੀ ਯੋਗਤਾ ਪ੍ਰੀਖਿਆ (ਨੈੱਟ) ਲਈ ਜਾਂਦੀ ਹੈ | ਪ੍ਰੀਖਿਆ ਪਾਸ ਕਰਨ ਵਾਲਾ ਉਮੀਦਵਾਰ ਦੇਸ਼ ਭਰ ਦੇ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਸਹਾਇਕ ਪ੍ਰੋਫੈਸਰ ਦੀ ਅਸਾਮੀ ਦੇ ਯੋਗ ਹੋ ਜਾਂਦਾ ਹੈ | ਪਿਛਲੇ ਸਾਲ ਤੋਂ ਇਹ ਪ੍ਰੀਖਿਆ ਕਰਵਾਉਣ ਦੀ ਜ਼ਿੰਮੇਵਾਰੀ ਯੂ.ਜੀ.ਸੀ. ਵਲੋਂ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੂੰ ਸੌਾਪੀ ਗਈ ਹੈ, ਜਿਸ 'ਚ ਸ਼ਗਨਪ੍ਰੀਤ ਕੌਰ ਨੇ 61 ਪ੍ਰਤੀਸ਼ਤ ਅੰਕ ਲੈ ਕੇ ਜੇ.ਆਰ.ਐੱਫ. ਪਾਸ ਕੀਤੀ ਹੈ | ਜ਼ਿਕਰਯੋਗ ਹੈ ਕਿ ਉਹ ਦਸੰਬਰ 2018 'ਚ ਨੈੱਟ ਦੀ ਪ੍ਰੀਖਿਆ ਪਾਸ ਕਰਨ 'ਚ ਸਫਲ ਹੋਈ ਸੀ ਅਤੇ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 'ਨੌਜਵਾਨ ਵਰਗ ਤੇ ਚੁਨੌਤੀਆਂ' ਵਿਸ਼ੇ 'ਤੇ ਐਮ. ਫਿੱਲ. ਵੀ ਕੀਤੀ ਹੈ | ਹੁਣ ਉਪਰੋਕਤ ਪ੍ਰੀਖਿਆ ਪਾਸ ਕਰਨ ਉਪਰੰਤ ਸ਼ਗਨਪ੍ਰੀਤ ਕੌਰ ਦੇਸ਼ ਦੀ ਕਿਸੇ ਵੀ ਯੂਨੀਵਰਸਿਟੀ 'ਚੋਂ ਪੀ.ਐੱਚ.ਡੀ. ਕਰ ਸਕਦੀ ਹੈ ਅਤੇ ਯੂ.ਜੀ.ਸੀ. ਵਲੋਂ ਉਸ ਨੂੰ ਖੋਜ ਕਰਨ ਲਈ 25 ਲੱਖ ਦੇ ਕਰੀਬ ਰਾਸ਼ੀ ਵੀ ਦਿੱਤੀ ਜਾਵੇਗੀ | 'ਅਜੀਤ' ਨਾਲ ਗੱਲਬਾਤ ਕਰਦਿਆਂ ਸ਼ਗਨਪ੍ਰੀਤ ਨੇ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਅਧਿਆਪਕਾਂ ਤੇ ਮਾਤਾ ਪਿਤਾ ਨੂੰ ਦਿੰਦਿਆਂ ਦੱਸਿਆ ਕਿ ਉਸ ਨੇ ਹੁਣ ਤੱਕ ਸਾਰੀਆਂ ਪ੍ਰੀਖਿਆਵਾਂ 'ਚੋਂ ਸਫ਼ਲਤਾ ਆਪਣੀ ਮਿਹਨਤ ਨਾਲ ਹਾਸਿਲ ਕੀਤੀ ਹੈ | ਉਹ 'ਨੌਜਵਾਨ ਵਰਗ ਤੇ ਚੁਨੌਤੀਆਂ' ਵਿਸ਼ੇ 'ਤੇ ਹੀ ਪੀ.ਐੱਚ.ਡੀ. ਦਾ ਖੋਜ ਕਾਰਜ ਕਰਨ ਦੀ ਇੱਛਾ ਰੱਖਦੀ ਹੈ |
ਬੋਹਾ, 14 ਜੁਲਾਈ (ਰਮੇਸ਼ ਤਾਂਗੜੀ)-ਨਜ਼ਦੀਕੀ ਪਿੰਡ ਉੱਡਤ ਸੈਦੇਵਾਲਾ ਵਿਖੇ ਖੇਤ ਮਜ਼ਦੂਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ | ਜਾਣਾਕਰੀ ਅਨੁਸਾਰ ਬਿਕਰਮਜੀਤ ਸਿੰਘ (30) ਪੁੱਤਰ ਅਮੀ ਚੰਦ ਕਿਸੇ ਬਾਹਰਲੇ ਪਿੰਡ ਤੋਂ ਆ ਕੇ ਇਥੇ ਰਹਿੰਦਾ ਸੀ | ਉਹ ਗ਼ਰੀਬੀ ਤੇ ਹੋਰ ...
ਸਰਦੂਲਗੜ੍ਹ, 14 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ)-ਨਾਰਕੋਟਿਕ ਸੈੱਲ ਮਾਨਸਾ ਦੀ ਟੀਮ ਨੇ ਇਕ ਵਿਅਕਤੀ ਨੂੰ 10 ਗਰਾਮ ਚਿੱਟੇ ਸਮੇਤ ਕਾਬੂ ਕੀਤਾ ਹੈ | ਤਫ਼ਤੀਸ਼ੀ ਅਧਿਕਾਰੀ ਥਾਣੇਦਾਰ ਬੋਘਾ ਸਿੰਘ ਨੇ ਦੱਸਿਆ ਕਿ ਟੀਮ ਦੇ ਮੈਂਬਰ ਸਹਾਇਕ ਥਾਣੇਦਾਰ ਲੱਖਾ ਸਿੰਘ ਨੇ ਪਿੰਡ ...
ਬੁਢਲਾਡਾ, 14 ਜੁਲਾਈ (ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਕੇ ਨਸ਼ਿਆਂ ਤੋਂ ਦੂਰ ਰੱਖਣ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਡ ਮੁਕਾਬਲੇ ਕਰਵਾਏ ਗਏ | ਸਥਾਨਕ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਕਰਵਾਈ ਐਥਲੈਟਿਕਸ ...
ਮਾਨਸਾ, 14 ਜੁਲਾਈ (ਵਿ. ਪ੍ਰਤੀ.)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ 15 ਜੁਲਾਈ ਨੂੰ 1 ਵਜੇ ਸਥਾਨਕ ਗਊਸ਼ਾਲਾ ਭਵਨ ਵਿਖੇ ਜਿੱਥੇ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਸੁਣਨਗੇ ਉੱਥੇ ਵੋਟਰਾਂ ਦਾ ਧੰਨਵਾਦ ਵੀ ਕਰਨਗੇ | ਅਕਾਲੀ ਆਗੂ ਮੁਨੀਸ਼ ਕੁਮਾਰ ...
ਮਾਨਸਾ, 13 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਨੇੜਲੇ ਪਿੰਡ ਸੱਦਾ ਸਿੰਘ ਵਾਲਾ ਵਿਖੇ ਲੋਕਾਂ ਨੂੰ ਨਸ਼ਿਆਂ ਿਖ਼ਲਾਫ਼ ਜਾਗਰੂਕ ਕੀਤਾ ਗਿਆ | ਸਹਾਇਕ ਸਬ ਇੰਸਪੈਕਟਰ ਬਲਵੰਤ ਸਿੰਘ ਭੀਖੀ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾ ਬਾਰੇ ਦੱਸਦਿਆ ਅਪੀਲ ਕੀਤੀ ਕਿ ਉਹ ਤਸਕਰਾਂ ਦੀ ਸੂਹ ...
ਮਾਨਸਾ, 14 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਅਪਨੀਤ ਰਿਆਤ ਡਿਪਟੀ ਕਮਿਸ਼ਨਰ ਮਾਨਸਾ ਨੇ ਸਥਾਨਕ ਦੂਰ ਸੰਚਾਰ ਵਿਭਾਗ ਦੀ ਐਕਸਚੇਂਜ ਦੇ ਨਜ਼ਦੀਕ ਨਗਰ ਕੌਾਸਲ ਦੀ ਫਾਇਰ ਬਿ੍ਗੇਡ ਵਾਲੀ ਜਗ੍ਹਾ 'ਤੇ ਨਗਰ ਕੌਾਸਲ ਦਫ਼ਤਰ ਦੀ ਨਵੀਂ ਇਮਾਰਤ ਦਾ ਉਦਘਾਟਨ ਟੱਕ ਲਗਾ ਕੇ ਕੀਤਾ | ...
ਬੋਹਾ, 14 ਜੁਲਾਈ (ਰਮੇਸ਼ ਤਾਂਗੜੀ)-ਪੰਜਾਬ ਸਿੱਖਿਆ ਵਿਭਾਗ ਵਲੋਂ ਰਾਜ ਦੇ 880 ਹਾਈ ਤੇ ਹਾਇਰ ਸੈਕੰਡਰੀ ਸਕੂਲਾਂ ਵਿਚ ਸੂਰਜੀ ਤਾਪ ਊਰਜਾ (ਸੋਲਰ ਪ੍ਰਬੰਧ) ਨਾਲ ਬਿਜਲੀ ਪੈਦਾ ਕਰਨ ਦਾ ਪੋ੍ਰਗਰਾਮ ਚਾਲੂ ਕੀਤਾ ਜਾ ਰਿਹਾ ਹੈ | ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਕਮ. ਸਟੇਟ ...
ਮਾਨਸਾ, 14 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਫਾਰਮਾਸਿਸਟ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਨੇ ਪੰਜਾਬ ਸਰਕਾਰ ਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਇਸ ਗੱਲੋਂ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਫਾਰਮਾਸਿਸਟਾਂ ਦੇ ਅਹੁਦੇ ਦਾ ਨਾਂਅ ਬਦਲਣ ਸਬੰਧੀ ਫ਼ੈਸਲਾ ਕਰ ਕੇ ...
ਮਾਨਸਾ, 14 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹੇ ਦੇ ਪਿੰਡ ਮਾਖੇਵਾਲਾ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਸਮਰਪਿਤ ਅਤੇ ਬ੍ਰਹਮ ਗਿਆਨੀ ਬਾਬਾ ਅਮਰ ਸਿੰਘ ਕਿਰਤੀ ਫੱਤਾ ਮਾਲੋਕਾ ਅਤੇ ਗਿਆਨੀ ਦਿਦਾਰ ਸਿੰਘ ਹਾਂਸਪੁਰ ਵਾਲਿਆਂ ਦੀ ਯਾਦ 'ਚ 3 ਰੋਜ਼ਾ ਗੁਰਮਤਿ ...
ਬਰੇਟਾ, 14 ਜੁਲਾਈ (ਰਵਿੰਦਰ ਕੌਰ ਮੰਡੇਰ)-ਮਾਨਸੂਨ ਦੀ ਦੇਰੀ ਕਾਰਨ ਇਸ ਇਲਾਕੇ ਦੀਆਂ ਫ਼ਸਲਾਂ ਸੋਕੇ ਦਾ ਸ਼ਿਕਾਰ ਹੋ ਰਹੀਆਂ ਹਨ | ਝੋਨੇ ਦੀ ਲਵਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਪਰ ਤੇਜ ਗਰਮੀ ਦੀ ਮਾਰ ਹੇਠ ਆਈ ਝੋਨੇ ਦੀ ਫ਼ਸਲ ਮੱਚ ਰਹੀ ਹੈ, ਜਿਸ ਕਾਰਨ ਲਗਾਏ ਝੋਨੇ 'ਚ ...
ਬਲਦੇਵ ਸਿੰਘ ਸਿੱਧੂ ਭੀਖੀ, 14 ਜੁਲਾਈ-ਭੀਖੀ ਅਤੇ ਸਮਾਉਂ ਦੀ ਸਾਂਝੀ 'ਦੀ ਭੀਖੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ' ਦੀ ਗਊਸ਼ਾਲਾ ਭੀਖੀ ਕੋਲ ਕੁਝ ਸਾਲ ਪਹਿਲਾਂ ਬਣੀ ਇਮਾਰਤ ਬਿਨਾਂ ਸਾਂਭ ਸੰਭਾਲ ਦੇ ਖੰਡਰ ਬਣੀ ਪਈ ਹੈ | ਪਿਛਲੇ ਕਈ ਸਾਲਾਂ ਤੋਂ ਇਸ ਇਮਾਰਤ ਦੀ ...
ਭੀਖੀ, 14 ਜੁਲਾਈ (ਪ. ਪ.)-ਨਗਰ ਪੰਚਾਇਤ ਭੀਖੀ ਦੇ ਸਾਬਕਾ ਪ੍ਰਧਾਨ ਅਤੇ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਹਰਪ੍ਰੀਤ ਸਿੰਘ ਚਹਿਲ ਦੀ ਮਾਤਾ ਤੇ ਸੇਵਾ ਮੁਕਤ ਅਧਿਆਪਕਾ ਅਵਤਾਰ ਕੌਰ (63) ਪਤਨੀ ਸਵਰਗਵਾਸੀ ਯਾਦਵਿੰਦਰ ਸਿੰਘ ਚਹਿਲ ਜੋ ਕੁਝ ਦਿਨਾਂ ਤੋਂ ਬਿਮਾਰ ਸਨ, ਦਾ ...
ਮਾਨਸਾ, 14 ਜੁਲਾਈ (ਵਿ. ਪ੍ਰਤੀ.)-ਹਲਕਾ ਜੋਗਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬਧੰਕ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਪਿੰਡ ਕਿਸ਼ਨਗੜ੍ਹ ਫਰਵਾਹੀ ਦੇ ਗੁਰਦੁਆਰਾ ਸਾਹਿਬ ਲਈ ਚੰਦੋਆ ਭੇਟ ਕੀਤਾ | ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...
ਬਲਦੇਵ ਸਿੰਘ ਸਿੱਧੂ ਭੀਖੀ, 14 ਜੁਲਾਈ-ਭੀਖੀ ਅਤੇ ਸਮਾਉਂ ਦੀ ਸਾਂਝੀ 'ਦੀ ਭੀਖੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ' ਦੀ ਗਊਸ਼ਾਲਾ ਭੀਖੀ ਕੋਲ ਕੁਝ ਸਾਲ ਪਹਿਲਾਂ ਬਣੀ ਇਮਾਰਤ ਬਿਨਾਂ ਸਾਂਭ ਸੰਭਾਲ ਦੇ ਖੰਡਰ ਬਣੀ ਪਈ ਹੈ | ਪਿਛਲੇ ਕਈ ਸਾਲਾਂ ਤੋਂ ਇਸ ਇਮਾਰਤ ਦੀ ...
ਮਾਨਸਾ, 14 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਸਿਲਵਰ ਸਿਟੀ ਕਲੋਨੀ ਦੇ ਵਸਨੀਕਾਂ ਨੇ ਆਪਣੀਆਂ ਸਾਰੀਆਂ ਕੋਠੀਆਂ ਵੇਚਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਦਾ ਦੋਸ਼ ਹੈ ਕਿ ਕਲੋਨਾਈਜ਼ਰ ਪੁੱਡਾ ਅਪਰੂਵਡ ਇਸ ਕਲੋਨੀ ਨਾਲ ਲੱਗਦੀ ਖੇਤੀਬਾੜੀ ਜ਼ਮੀਨ 'ਚ ਨਾਜਾਇਜ਼ ...
ਭੀਖੀ, 14 ਜੁਲਾਈ (ਪ. ਪ.)-ਨਗਰ ਪੰਚਾਇਤ ਭੀਖੀ ਦੇ ਸਾਬਕਾ ਪ੍ਰਧਾਨ ਅਤੇ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਹਰਪ੍ਰੀਤ ਸਿੰਘ ਚਹਿਲ ਦੀ ਮਾਤਾ ਤੇ ਸੇਵਾ ਮੁਕਤ ਅਧਿਆਪਕਾ ਅਵਤਾਰ ਕੌਰ (63) ਪਤਨੀ ਸਵਰਗਵਾਸੀ ਯਾਦਵਿੰਦਰ ਸਿੰਘ ਚਹਿਲ ਜੋ ਕੁਝ ਦਿਨਾਂ ਤੋਂ ਬਿਮਾਰ ਸਨ, ਦਾ ...
ਭਗਤਾ ਭਾਈਕਾ, 14 ਜੁਲਾਈ (ਸੁਖਪਾਲ ਸਿੰਘ ਸੋਨੀ)-ਪੀ.ਐਸ.ਪੀ.ਸੀ.ਐਲ. ਸਹਾਇਕ ਲਾਈਨਮੈਨ ਫਰੰਟ ਦੇ ਸੂਬਾਈ ਪ੍ਰਧਾਨ ਦਲਜੀਤ ਸਿੰਘ ਮਹਿਮਾ ਦੀ ਅਗਵਾਈ ਹੇਠ ਸਬ ਡਵੀਜਨ ਭਗਤਾ ਭਾਈਕਾ ਵਿਖੇ ਮੀਟਿੰਗ ਹੋਈ | ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆ ਨੂੰ ਲੈ ਕੇ ਵਿਚਾਰਾਂ ਕੀਤੀਆਂ ...
ਸੀਂਗੋ ਮੰਡੀ, 14 ਜੁਲਾਈ (ਲੱਕਵਿੰਦਰ ਸ਼ਰਮਾ)-ਸਥਾਨਕ ਮੰਡੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਚੱਲ ਰਹੀ ਧਰਮ ਪ੍ਰਚਾਰ ਕਮੇਟੀ ਦਮਦਮਾ ਸਾਹਿਬ ਵਲੋਂ ਸੀਂਗੋ ਮੰਡੀ, ਗੋਲੇਵਾਲਾ, ਬਹਿਮਣ ਜੱਸਾ ਸਿੰਘ, ਬਹਿਮਣ ਕੌਰ ...
ਗੋਨਿਆਣਾ, 14 ਜੁਲਾਈ (ਲਛਮਣ ਦਾਸ ਗਰਗ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਪਿਛਲੇ ਦਿਨੀਂ ਬੀ. ਕਾਮ. ਭਾਗ ਤੀਜਾ, ਸਮੈਸਟਰ-ਛੇਵਾਂ ਅਤੇ ਬੀ. ਐੱਸ. ਸੀ. ਐਗਰੀਕਲਚਰ ਭਾਗ ਚੌਥਾ, ਸਮੈਸਟਰ ਅੱਠਵਾਂ ਦੇ ਘੋਸ਼ਿਤ ਕੀਤੇ ਗਏ ਨਤੀਜੇ 'ਚੋਂ ਐਸ. ਐਸ. ਡੀ. ਕਾਲਜ ਆਫ਼ ਪ੍ਰੋਫੈਸ਼ਨਲ ...
ਭਾਈਰੂਪਾ, 14 ਜੁਲਾਈ (ਵਰਿੰਦਰ ਲੱਕੀ)-ਪਿਛਲੇ ਲੰਬੇ ਸਮੇਂ ਤੋਂ ਕਸਬੇ ਅੰਦਰ ਝਾੜੂ ਦੀ ਸੇਵਾ ਕਰ ਰਹੀ ਗੁਰੂ ਸਤਿਕਾਰ ਕਮੇਟੀ ਭਾਈਰੂਪਾ ਨੇ ਨਗਰ ਵਾਸੀਆਂ ਦੀ ਸਹੂਲਤ ਲਈ ਐਾਬੂਲੈਂਸ ਤੇ ਪਾਲਕੀ ਸਾਹਿਬ ਦੀ ਸੇਵਾ ਸ਼ੁਰੂ ਕੀਤੀ ਹੈ ਜਿਸ ਨੂੰ ਅੱਜ ਸਾਦੇ ਪ੍ਰੰਤੂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX