ਤਾਜਾ ਖ਼ਬਰਾਂ


ਸੜਕ ਹਾਦਸੇ 'ਚ ਆਂਗਣਵਾੜੀ ਵਰਕਰ ਦੀ ਮੌਤ
. . .  6 minutes ago
ਭੜੀ, 21 ਅਗਸਤ (ਭਰਪੂਰ ਸਿੰਘ ਹਵਾਰਾ) - ਸਥਾਨਕ ਪਿੰਡ ਵਿਖੇ ਹੋਏ ਸੜਕ ਹਾਦਸੇ ਵਿਚ ਇੱਕ ਆਂਗਣਵਾੜੀ ਵਰਕਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਮ ਪਿਆਰੀ ਵਾਸੀ ਖਮਾਣੋਂ...
ਕੈਪਟਨ ਨੇ ਕੇਂਦਰ ਤੋਂ ਮੰਗਿਆ 1000 ਕਰੋੜ ਦਾ ਵਿਸ਼ੇਸ਼ ਪੈਕੇਜ
. . .  47 minutes ago
ਚੰਡੀਗੜ੍ਹ, 21 ਅਗਸਤ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ 1000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ...
ਚੇਅਰਮੈਨ ਜ਼ਮੀਨੀ ਬੰਦਰਗਾਹਾਂ ਨੇ ਲਿਆ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
. . .  about 1 hour ago
ਡੇਰਾ ਬਾਬਾ ਨਾਨਕ, 21 ਅਗਸਤ (ਹੀਰਾ ਸਿੰਘ ਮਾਂਗਟ) - ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ...
ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਸ਼ੇਰਗਿੱਲ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  about 1 hour ago
ਲੋਹੀਆਂ ਖ਼ਾਸ, 21 ਅਗਸਤ (ਦਿਲਬਾਗ ਸਿੰਘ) - ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫ. ਜਨਰਲ (ਰਿਟਾ.) ਟੀ.ਐੱਸ.ਸ਼ੇਰਗਿੱਲ ਵੱਲੋਂ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ...
ਟਰੈਫ਼ਿਕ ਪੁਲਿਸ ਅਤੇ ਨਗਰ ਕੌਂਸਲ ਵਲੋਂ ਸਾਮਾਨ ਚੁੱਕਣ ਦੌਰਾਨ ਰੇਹੜੀ ਚਾਲਕ ਦੀ ਮੌਤ
. . .  about 1 hour ago
ਸੰਗਰੂਰ, 21 ਅਗਸਤ (ਦਮਨਜੀਤ ਸਿੰਘ)- ਸ਼ਹਿਰ ਸੰਗਰੂਰ ਦੇ ਬਾਜ਼ਾਰ ਅੰਦਰ ਅੱਜ ਟ੍ਰੈਫਿਕ ਪੁਲਿਸ ਅਤੇ ਨਗਰ ਕੌਂਸਲ ਸੰਗਰੂਰ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸ਼ੁਰੂ ਕੀਤੀ ਸਾਮਾਨ...
ਹੜ੍ਹਾਂ ਕਾਰਨ ਜਲੰਧਰ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਅਜੇ ਵੀ ਰੱਦ
. . .  about 1 hour ago
ਕਪੂਰਥਲਾ, 21 ਅਗਸਤ (ਅਮਰਜੀਤ ਕੋਮਲ) - ਸੁਲਤਾਨਪੁਰ ਲੋਧੀ ਤੇ ਲੋਹੀਆਂ ਖੇਤਰ 'ਚ ਆਏ ਹੜ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਲੰਧਰ-ਕਪੂਰਥਲਾ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਸਾਰੀਆਂ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਜੰਮੂ-ਅਹਿਮਦਾਬਾਦ ਗੱਡੀ ਦਾ...
ਭਰੇ ਬਾਜ਼ਾਰ 'ਚ ਦੁਕਾਨਦਾਰ ਨੂੰ ਚਾਕੂ ਮਾਰ ਕੇ ਫ਼ਰਾਰ ਹੋਇਆ ਨੌਜਵਾਨ
. . .  about 2 hours ago
ਨਾਭਾ, 21 ਅਗਸਤ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ ਦੇ ਮੈਸ ਗੇਟ ਨੇੜੇ ਸਥਿਤ ਇੱਕ ਦੁਕਾਨ ਦੇ ਮਾਲਕ ਨੂੰ ਭਰੇ ਬਾਜ਼ਾਰ 'ਚ ਇੱਕ ਨੌਜਵਾਨ ਚਾਕੂ ਮਾਰ ਕੇ ਫ਼ਰਾਰ ਹੋ ਗਿਆ। ਜ਼ਖ਼ਮੀ ਦੁਕਾਨਦਾਰ ਦੀ ਪਹਿਚਾਣ ਬਰਜਿੰਦਰ ਪਾਲ ਦੇ ਰੂਪ 'ਚ ਹੋਈ ਹੈ। ਉੱਥੇ ਹੀ ਇਸ...
ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਵਚਨਬੱਧ ਹੈ ਪੰਜਾਬ ਸਰਕਾਰ- ਕਾਂਗੜ
. . .  about 2 hours ago
ਸੁਲਤਾਨਪੁਰ ਲੋਧੀ, 21 (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ)- ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਹੜ੍ਹ ਪੀੜਤਾਂ ਨਾਲ ਗੱਲਬਾਤ ਵੀ ਕੀਤੀ। ਪਿੰਡ ਸ਼ੇਖਮਾਂਗਾ ਵਿਖੇ...
ਸੁਪਰੀਮ ਕੋਰਟ 'ਚ ਸ਼ੁੱਕਰਵਾਰ ਨੂੰ ਹੋਵੇਗੀ ਚਿਦੰਬਰਮ ਮਾਮਲੇ 'ਤੇ ਸੁਣਵਾਈ
. . .  about 3 hours ago
ਨਵੀਂ ਦਿੱਲੀ, 21 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ। ਦਿਨ ਭਰ ਦੀ ਭੱਜ-ਦੌੜ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਫਿਰ ਕੀਤੀ ਗਈ ਜੰਗਬੰਦੀ ਦੀ ਉਲੰਘਣਾ
. . .  about 3 hours ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਦੁਪਹਿਰ 3.45 ਵਜੇ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਭਾਰਤੀ...
ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ, ਕਈ ਜ਼ਖ਼ਮੀ
. . .  about 3 hours ago
ਭਗਤਾ ਭਾਈਕਾ, 21 ਅਗਸਤ (ਸੁਖਪਾਲ ਸੋਨੀ)- ਬੀਤੀ ਦੇਰ ਰਾਤ ਸਥਾਨਕ ਸੁਰਜੀਤ ਨਗਰ ਵਿਖੇ ਇੱਕ ਪਸ਼ੂ ਪਾਲਕ ਦੇ ਹਾਲ ਦਾ ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 10 ਦੇ ਕਰੀਬ ਪਸ਼ੂ ਜ਼ਖ਼ਮੀ ਵੀ ਹੋਏ ਹਨ। ਘਟਨਾ ਸਬੰਧੀ ਜਾਣਕਾਰੀ...
ਗੁਰੂ ਰਵਿਦਾਸ ਮੰਦਰ ਨੂੰ ਢਾਉਣ ਦੇ ਮਾਮਲੇ 'ਚ ਦਿੱਲੀ ਵਿਖੇ ਲੋਕਾਂ ਦਾ ਆਇਆ ਹੜ੍ਹ
. . .  about 4 hours ago
ਬੰਗਾ, 21 ਅਗਸਤ (ਜਸਬੀਰ ਸਿੰਘ ਨੂਰਪੁਰ)- ਦਿੱਲੀ ਦੇ ਤੁਗਲਕਾਬਾਦ 'ਚ ਸਥਿਤ ਗੁਰੂ ਰਵਿਦਾਸ ਨਾਲ ਸੰਬੰਧਿਤ ਮੰਦਰ ਨੂੰ ਢਾਹੁਣ ਦੇ ਮਾਮਲੇ 'ਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਵੱਖ-ਵੱਖ ਵਰਗਾਂ ਦੇ ਲੋਕ ਵੱਡੀ ਗਿਣਤੀ 'ਚ ਦਿੱਲੀ ਵਿਖੇ ਪਹੁੰਚੇ ਹੋਏ ਹਨ। ਇਸ ਮੌਕੇ...
ਸਤਲੁਜ ਦਰਿਆ ਦੀ ਮਾਰ ਹੁਣ ਰਾਸ਼ਟਰੀ ਮਾਰਗ 'ਤੇ ਵੀ ਪੈਣ ਲੱਗੀ
. . .  about 4 hours ago
ਲੋਹੀਆਂ ਖ਼ਾਸ, 21 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ 'ਚ ਆਏ ਹੜ੍ਹ ਦੀ ਮਾਰ ਹੁਣ ਜਲੰਧਰ-ਫ਼ਿਰੋਜ਼ਪੁਰ ਵਾਇਆ ਗਿੱਦੜਪਿੰਡੀ ਰਾਸ਼ਟਰੀ ਮਾਰਗ 'ਤੇ ਪੈਣ ਲੱਗ ਪਈ ਹੈ। ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰੀ ਮਾਰਗ 'ਤੇ ਬਣੀਆਂ ਪੁਲੀਆਂ ਦੇ ਹੇਠੋਂ...
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਡੀ. ਐੱਸ. ਪੀ. ਦਫ਼ਤਰ ਘੇਰਿਆ
. . .  about 4 hours ago
ਤਲਵੰਡੀ ਸਾਬੋ, 21 ਅਗਸਤ (ਰਣਜੀਤ ਸਿੰਘ ਰਾਜੂ)- ਜਿਨਸੀ ਸ਼ੋਸ਼ਣ ਦਾ ਸ਼ਿਕਾਰ ਰਾਮਾਂ ਮੰਡੀ ਦੀ ਇੱਕ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਸੂਬਾ ਮੀਤ ਪ੍ਰਧਾਨ ਰਾਮਕਰਨ ਸਿੰਘ ਰਾਮਾਂ ਦੀ ਅਗਵਾਈ ਹੇਠ ਡੀ. ਐੱਸ. ਪੀ...
ਅਣਪਛਾਤੇ ਵਿਅਕਤੀਆਂ ਨੇ ਘਰ 'ਤੇ ਚਲਾਈਆਂ ਗੋਲੀਆਂ, ਮਾਂ-ਪੁੱਤ ਜ਼ਖ਼ਮੀ
. . .  about 4 hours ago
ਝਬਾਲ, 21 ਅਗਸਤ (ਸਰਬਜੀਤ ਸਿੰਘ)- ਅੱਡਾ ਝਬਾਲ ਵਿਖੇ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਘਰ 'ਤੇ ਗੋਲੀਆਂ ਚਲਾ ਕੇ ਮਾਂ-ਪੁੱਤ ਨੂੰ ਜ਼ਖ਼ਮੀ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਕੁਲਵੰਤ ਸਿੰਘ ਨੇ ਦੱਸਿਆਂ ਕਿ ਬੀਤੀ...
ਰਿਸ਼ਵਤ ਲੈਂਦਿਆਂ ਰੇਲਵੇ ਵਿਭਾਗ ਦਾ ਸੀਨੀਅਰ ਸੈਕਸ਼ਨ ਇੰਜੀਨੀਅਰ ਰੰਗੇ ਹੱਥੀਂ ਕਾਬੂ
. . .  about 4 hours ago
ਡਿਫੈਂਸ ਮਾਰਗ 'ਤੇ ਧਰਨੇ ਦੌਰਾਨ ਡੀ. ਸੀ. ਗੁਰਦਾਸਪੁਰ ਦਾ ਕੀਤਾ ਘਿਰਾਓ
. . .  1 minute ago
ਗਹਿਣਿਆਂ ਦੀ ਦੁਕਾਨ ਤੋਂ 18 ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋਇਆ ਨੌਜਵਾਨ
. . .  about 5 hours ago
ਪੰਜਾਬ ਦੇ ਹੜ੍ਹ ਪੀੜਤਾਂ ਲਈ ਹਿਮਾਚਲ ਤੋਂ ਵੀ ਵਧੇ ਹੱਥ, ਵੱਖ-ਵੱਖ ਸੰਗਠਨਾਂ ਨੇ ਭੇਜੀ ਰਾਹਤ ਸਮਗਰੀ
. . .  about 5 hours ago
ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋ ਚੋਰਾਂ ਵਿਚੋਂ ਇੱਕ ਦੀ ਮੌਤ
. . .  about 5 hours ago
ਲੋਹੀਆਂ ਖੇਤਰ 'ਚ ਫੌਜ ਵਲੋਂ ਹੈਲੀਕਾਪਟਰਾਂ ਰਾਹੀਂ ਹੜ੍ਹ ਪੀੜਤਾਂ ਨੂੰ ਰਾਸ਼ਨ ਮੁਹੱਈਆ ਕਰਾਉਣਾ ਸ਼ੁਰੂ
. . .  about 6 hours ago
ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਥਾਣੇ ਅੱਗੇ ਸੁੱਟਿਆ ਕੂੜਾ
. . .  about 5 hours ago
ਪੰਜਾਬ 'ਚ 10 ਸਤੰਬਰ ਤੱਕ ਭਾਰੀ ਮੀਂਹ ਦੀ ਨਹੀਂ ਕੋਈ ਸੰਭਾਵਨਾ
. . .  about 6 hours ago
ਅਬੋਹਰ ਦੀ ਅਨਾਜ ਮੰਡੀ 'ਚ ਚਿੱਟੇ ਸੋਨੇ ਦੀ ਖ਼ਰੀਦ ਸ਼ੁਰੂ
. . .  about 6 hours ago
ਅਗਲੇ ਦਿਨਾਂ ਦੌਰਾਨ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  about 7 hours ago
ਕਾਂਗੜ ਵਲੋਂ ਕੀਤਾ ਜਾਵੇਗਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  about 7 hours ago
ਸੁਲਤਾਨਪੁਰ ਲੋਧੀ : ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ
. . .  about 7 hours ago
ਉਤਰਾਖੰਡ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ
. . .  about 7 hours ago
ਫੌਜ ਨੇ ਹੈਲੀਕਾਪਟਰਾਂ ਦੀ ਮਦਦ ਨਾਲ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚਾਇਆ ਰਸਦ-ਪਾਣੀ
. . .  about 7 hours ago
ਲੋਹੀਆਂ ਖ਼ਾਸ : ਹੜ੍ਹ ਪੀੜਤਾਂ ਦੇ ਬਚਾਅ ਕਾਰਜਾਂ 'ਚ ਤੇਜ਼ੀ
. . .  about 8 hours ago
ਈ. ਡੀ. ਨੇ ਚਿਦੰਬਰਮ ਵਿਰੁੱਧ ਜਾਰੀ ਕੀਤਾ ਲੁੱਕਆਊਟ ਨੋਟਿਸ
. . .  about 8 hours ago
ਯੋਗੀ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ
. . .  about 8 hours ago
ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ ਦੀ ਮੌਤ
. . .  about 8 hours ago
ਚੀਫ਼ ਜਸਟਿਸ ਰੰਜਨ ਗੋਗੋਈ ਕਰਨਗੇ ਚਿਦੰਬਰਮ ਮਾਮਲੇ ਦੀ ਸੁਣਵਾਈ
. . .  about 9 hours ago
ਪੁਲਿਸ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 9 hours ago
ਬਾਰਾਮੂਲਾ 'ਚ ਸੁਰੱਖਿਆ ਬਲਾਂ ਨੇ ਢੇਰ ਕੀਤਾ ਇੱਕ ਅੱਤਵਾਦੀ, ਮੁਠਭੇੜ 'ਚ ਇੱਕ ਐੱਸ. ਪੀ. ਓ. ਵੀ ਸ਼ਹੀਦ
. . .  about 9 hours ago
ਹੜ੍ਹ ਪੀੜਤਾਂ ਲਈ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ ਸੇਵਾਵਾਂ ਆਰੰਭ
. . .  about 10 hours ago
ਕੌਮੀ ਮਾਰਗ 'ਤੇ ਉਲਟੀ ਸਾਈਡ ਤੋਂ ਆ ਰਹੇ ਟਰੈਕਟਰ ਦੀ ਕਾਰ ਨਾਲ ਹੋਈ ਸਿੱਧੀ ਟੱਕਰ, ਇਕ ਮੌਤ
. . .  about 11 hours ago
ਪਿਸਤੌਲ ਦਿਖਾ ਕੇ ਠੇਕੇ ਤੋਂ ਨਕਦੀ ਲੁੱਟੀ
. . .  about 11 hours ago
ਅੰਮ੍ਰਿਤਸਰ ਖ਼ਾਲਸਾ ਕਾਲਜ ਸਾਹਮਣੇ ਨੌਜਵਾਨ ਤੇ ਲੜਕੀ ਦੀਆਂ ਸਿਰ ਕੱਟੀਆਂ ਲਾਸ਼ਾਂ ਮਿਲੀਆਂ
. . .  about 11 hours ago
ਅੱਜ ਦਾ ਵਿਚਾਰ
. . .  1 minute ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  0 minutes ago
ਜ਼ਿਲ੍ਹਾ ਪ੍ਰਸ਼ਾਸਨ, ਆਰਮੀ ਤੇ ਲੋਕਾਂ ਦੇ ਸਹਿਯੋਗ ਨੇ ਦੇਰ ਰਾਤ ਧੁੱਸੀ ਬੰਨ੍ਹ ਨੂੰ ਪਾੜ ਪੈਣ ਤੋਂ ਬਚਾਇਆ
. . .  about 20 hours ago
ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਲੱਗਣ ਨਾਲ ਵਿਅਕਤੀ ਦੀ ਮੌਤ
. . .  about 1 hour ago
ਸਮਾਣਾ ਦੀਆਂ ਦੋ ਲਾਪਤਾ ਲੜਕੀਆਂ ਚੋਂ ਦੂਸਰੀ ਦੀ ਵੀ ਲਾਸ਼ ਬਰਾਮਦ
. . .  about 1 hour ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  about 1 hour ago
ਸਤਲੁਜ ਦੇ ਬੰਨ੍ਹਾਂ ’ਚ ਪਏ ਪਾੜਾਂ ਨੂੰ ਪੂਰਨ ਲਈ ਫੌਜ ਨੂੰ ਮਦਦ ਲਈ ਬੁਲਾਇਆ : ਡੀ. ਸੀ.
. . .  7 minutes ago
ਮਾਨਸਾ ਪੁਲਿਸ ਵੱਲੋਂ 75 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ
. . .  58 minutes ago
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋੜਵੰਦਾਂ ਨੂੰ 'ਸਿਹਤ ਬੀਮਾ' ਦੀ ਸਹੂਲਤ ਲਈ ਵੰਡੇ ਕਾਰਡ- ਕੰਬੋਜ
. . .  about 1 hour ago
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਬਰਨਾਲੇ ਤੋਂ ਦਿੱਲੀ ਲਈ ਰਵਾਨਾ ਹੋਇਆ ਬਸਪਾ ਦੇ ਜਥਾ
. . .  1 minute ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਉਹ ਦੇਸ਼ ਸਚਮੁੱਚ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। -ਮਹਾਤਮਾ ਗਾਂਧੀ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਨਾਨੋਵਾਲ ਬੇਟ ਦੀ ਅਤਿ ਖਸਤਾ ਹਾਲਤ ਡਿਸਪੈਂਸਰੀ-ਵਾਪਰ ਸਕਦਾ ਹਾਦਸਾ

ਬਲਾਚੌਰ, 15 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਇਕ ਪਾਸੇ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੀ ਗੱਲ ਅਕਸਰ ਕਰਦੀ ਹੈ ਪਰ ਦੂਜੇ ਪਾਸੇ ਸਿਹਤ ਕੇਂਦਰਾਂ ਦੀਆਂ ਇਮਾਰਤਾਂ ਦੀ ਹਾਲਤ ਐਨੀ ਮਾੜੀ ਹੁੰਦੀ ਜਾ ਰਹੀ ਹੈ ਜਿਹੜੀ ਸਰਕਾਰਾਂ ਦੇ ਬਿਆਨਾ ਦੀ ਪੋਲ ਖੋਲ੍ਹਦੀ ਨਜ਼ਰ ਪੈ ਰਹੀ ਹੈ | ਬਲਾਚੌਰ ਤਹਿਸੀਲ ਅੰਦਰ ਪੈਂਦੇ ਪਿੰਡ ਨਾਨੋਵਾਲ ਬੇਟ ਦੀ ਡਿਸਪੈਂਸਰੀ ਜਿਹੜੀ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਰਾਹੀਂ ਚੱਲ ਰਹੀ ਹੈ | ਕਈ ਦਹਾਕੇ ਪਹਿਲਾਂ ਬਣੀ ਸੀ ਡਿਸਪੈਂਸਰੀ ਦੀ ਹਾਲਤ ਐਨੀ ਖਸਤਾ ਹੋ ਚੁੱਕੀ ਹੈ ਕਿ ਅੱਜ ਦੁਪਹਿਰ ਇਮਾਰਤ ਅੰਦਰ ਸਥਿਤ ਰਸੋਈ ਵਿਚੋਂ ਜਦੋਂ ਇਕ ਕਰਮਚਾਰੀ ਚਾਹ ਬਣਾਉਣ ਗਿਆ ਤਾਂ ਅਚਾਨਕ ਬੋਦੇ ਪੈ ਚੁੱਕੇ ਲੈਂਟਰ ਦੇ ਸੀਮਿੰਟ ਬਜਰੀ ਤੇ ਰੇਤ ਦੇ ਤੋਦੇ ਡਿਗਣੇ ਸ਼ੁਰੂ ਹੋ ਗਏ ਤੇ ਉਕਤ ਕਰਮਚਾਰੀ ਨੇ ਬੜੀ ਫੁਰਤੀ ਨਾਲ ਬਚਾਅ ਕੀਤਾ | ਜਿਸ ਕਮਰੇ ਵਿਚ ਡਾਕਟਰ ਮਰੀਜ਼ਾਂ ਦੀ ਜਾਂਚ ਕਰਦਾ ਹੈ, ਅੰਦਰੋਂ ਤਾਂ ਵਧੀਆ ਦਿਖਾਈ ਦੇ ਰਹੀ ਹੈ ਪਰ ਬਾਹਰੋਂ ਉਸਦੀਆਂ ਕੰਧਾਂ ਤਿੜਕ ਚੁੱਕੀਆਂ ਹਨ | ਇਸ ਤੋਂ ਇਲਾਵਾ ਕਈ ਕਮਰਿਆਂ ਦੇ ਦਰਵਾਜ਼ੇ ਤੇ ਤਾਕੀਆਂ ਵੀ ਘੁਣ ਨੇ ਖਾ ਲਈਆਂ ਹਨ ਤੇ ਮੁੱਖ ਗੇਟ ਨਾ ਹੋਣ ਕਾਰਨ ਬੱਕਰੀਆਂ ਵੀ ਅੰਦਰ ਚਰਦੀਆਂ ਦੇਖੀਆਂ ਜਾ ਸਕਦੀਆਂ ਹਨ | ਪਿੰਡ ਨਾਨੋਵਾਲ ਬੇਟ ਦੇ ਫੋਕਲ ਪੁਆਇੰਟ ਇਲਾਕੇ ਅੰਦਰ ਇਸ ਡਿਸਪੈਂਸਰੀ ਵਿਚ ਨਾਨੋਵਾਲ ਬੇਟ, ਨਿਆਣਾ ਬੇਟ ਤੇ ਹੋਰ ਪਿੰਡਾਂ ਤੋਂ ਵੀ ਲੋਕ ਦਵਾਈ ਲੈਣ ਆਉਂਦੇ ਹਨ, ਲੋਕਾਂ ਦਾ ਆਖਣਾ ਹੈ ਕਿ ਡਾਕਟਰ ਤੇ ਸਟਾਫ਼ ਤਾਂ ਇਥੇ ਹਮੇਸ਼ਾ ਮੌਜੂਦ ਰਹਿੰਦਾ ਹੈ ਪਰ ਇਮਾਰਤ ਦੀ ਖਸਤਾ ਹਾਲਤ ਕਾਰਨ ਲੋਕ ਇਥੇ ਆਉਣ ਤੋਂ ਡਰਦੇ ਹਨ | ਇਸ ਤੋਂ ਇਲਾਵਾ ਜਿੱਥੇ ਡਿਸਪੈਂਸਰੀ ਨੂੰ ਆਉਂਦੀ ਸੜਕ 'ਤੇ ਚਿੱਕੜ ਹੀ ਚਿੱਕੜ ਹੈ, ਉੱਥੇ ਇਸ ਇਮਾਰਤ ਦੇ ਤਿੰਨੋਂ ਪਾਸੇ ਖੇਤ ਹੋਣ ਕਾਰਨ ਬਰਸਾਤਾਂ ਦੇ ਦਿਨਾਂ ਵਿਚ ਸੱਪ ਸਪੋਲੀਏ ਤੇ ਕੀੜੇ ਮਕੌੜੇ ਅਕਸਰ ਅੰਦਰ ਵੜ ਜਾਂਦੇ ਹਨ | ਜਦੋਂ ਡਿਸਪੈਂਸਰੀ ਵਿਚ ਹਾਜ਼ਰ ਮੁਲਾਜ਼ਮ ਸਰਬਜੀਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਮੌਜੂਦਾ ਅਤੇ ਇਸ ਤੋਂ ਪਹਿਲਾਂ ਰਹਿ ਚੁੱਕੇ ਡਾਕਟਰਾਂ ਵਲੋਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਇਸ ਡਿਸਪੈਂਸਰੀ ਦੀ ਖਸਤਾ ਹਾਲਤ ਇਮਾਰਤ ਬਾਰੇ ਦੱਸਿਆਂ ਜਾਂਦਾ ਰਿਹਾ ਹੈ | ਇਸ ਮੌਕੇ ਪਿੰਡ ਨਾਨੋਵਾਲ ਬੇਟ ਦੇ ਸਰਪੰਚ ਵਿਜੇਪਾਲ ਸਿੰਘ ਰਾਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਸ ਸੰਬਧੀ ਉਹ ਡੀਡੀਪੀੳ ਸ਼ਹੀਦ ਭਗਤ ਸਿੰਘ ਨਗਰ ਨਾਲ ਜਲਦੀ ਗੱਲਬਾਤ ਕਰਕੇ ਨਵੀਂ ਇਮਾਰਤ ਸੰਬਧੀ ਕਾਰਵਾਈ ਕੀਤੀ ਜਾਵੇਗੀ |

ਐਚ. ਡੀ. ਐਫ. ਸੀ. ਬੈਂਕ ਮੋਰਾਂਵਾਲੀ ਨੇ ਪੋਸੀ ਦੇ ਲੋਕਾਂ ਨੂੰ ਕੀਤਾ ਜਾਗਰੂਕ

ਬੰਗਾ, 15 ਜੁਲਾਈ (ਕਰਮ ਲਧਾਣਾ)- ਐਚ.ਡੀ.ਐਫ.ਸੀ. ਬੈਂਕ ਬ੍ਰਾਂਚ ਮੋਰਾਂਵਾਲੀ ਦੇ ਅਧਿਕਾਰੀਆਂ ਵਲੋਂ ਪਿੰਡ ਪੋਸੀ ਦੇ ਲੋਕਾਂ ਨੂੰ ਬੈਂਕ ਦੀਆਂ ਸਕੀਮਾਂ, ਬੈਕਿੰਗ ਪ੍ਰਣਾਲੀ ਆਦਿ ਬਾਰੇ ਜਾਗਰੂਕ ਕਰਨ ਲਈ ਲੋਕ ਮੀਟਿੰਗ ਕੀਤੀ | ਜਿਸ ਦੌਰਾਨ ਬ੍ਰਾਂਚ ਮੈਨੇਜਰ ਬਿਰਜੇਸ਼ ਸਿੰਘ, ...

ਪੂਰੀ ਖ਼ਬਰ »

ਵੰਦਨਾ ਚੋਪੜਾ ਨੇ ਸ਼ਿਵ ਚੰਦ ਪਬਲਿਕ ਸਕੂਲ 'ਚ ਪਿ੍ੰਸੀਪਲ ਦਾ ਅਹੁਦਾ ਸੰਭਾਲਿਆ

ਸਾਹਲੋਂ, 15 ਜੁਲਾਈ (ਜਰਨੈਲ ਸਿੰਘ ਨਿੱਘ੍ਹਾ)-ਸ਼ਿਵ ਚੰਦ ਪਬਲਿਕ ਹਾਈ ਸਕੂਲ ਸਕੋਹਪੁਰ ਵਿਖੇ ਚੇਅਰਮੈਨ ਮਨਜੀਤ ਸਿੰਘ ਢਾਹ ਦੀ ਅਗਵਾਈ 'ਚ ਵੰਦਨਾ ਚੋਪੜਾ ਨੇ ਪਿ੍ੰਸੀਪਲ ਦਾ ਅਹੁਦਾ ਸੰਭਾਲਿਆ | ਇਸ ਮੌਕੇ ਉਨ੍ਹਾਂ ਨੇ ਸਮੂਹ ਅਧਿਆਪਕਾਂ ਤੋਂ ਸਕੂਲ ਨੂੰ ਬੁਲੰਦੀਆਂ 'ਤੇ ...

ਪੂਰੀ ਖ਼ਬਰ »

ਇੰਡਸਇੰਡ ਬੈਂਕ 'ਚ ਲੱਗੀ ਅੱਗ ਕਾਰਨ ਲੱਖਾਂ ਦਾ ਸਮਾਨ ਸੜਿਆ

ਬੰਗਾ, 15 ਜੁਲਾਈ (ਜਸਬੀਰ ਸਿੰਘ ਨੂਰਪੁਰ)-ਬੰਗਾ ਦੇ ਗੜਸ਼ੰਕਰ ਮਾਰਗ 'ਤੇ ਸਥਿਤ ਇੰਡਸਇੰਡ ਬੈਂਕ ਅੰਦਰ ਬਿਜਲੀ ਦੇ ਸ਼ਾਟ ਸਰਕਟ ਨਾਲ ਅਚਾਨਕ ਅੱਗ ਲੱਗ ਗਈ | ਅੱਗ ਐਨੀ ਭਿਆਨਕ ਬਣੀ ਕਿ ਬੈਂਕ ਦੇ ਕੰਪਿਊਟਰ, ਛੱਤਾਂ ਦੀ ਸੀਲਿੰਗ, ਫਰਨੀਚਰ, ਏ.ਸੀ. ਆਦਿ ਸੜ ਗਏ | ਅੱਗ ਲੱਗਣ ਬਾਰੇ ...

ਪੂਰੀ ਖ਼ਬਰ »

ਸਾਢੇ ਤਿੰਨ ਸੌ ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਬਲਾਚੌਰ/ਕਾਠਗੜ੍ਹ/ਰੈਲਮਾਜਰਾ, 15 ਜੁਲਾਈ (ਦੀਦਾਰ ਸਿੰਘ ਬਲਾਚੌਰੀਆ, ਬਲਦੇਵ ਸਿੰਘ ਪਨੇਸਰ, ਰਕੇਸ਼ ਰੋਮੀ)-ਅੱਜ ਆਂਸਰੋਂ ਪੁਲਿਸ ਚੌਕੀ ਵਲੋਂ ਇਕ ਨੌਜਵਾਨ ਨੰੂ 350 ਗ੍ਰਾਮ ਹੈਰੋਇਨ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ | ਅੱਜ ਦੇਰ ਸ਼ਾਮ ਡੀ.ਐਸ.ਪੀ. ਜਤਿੰਦਰਜੀਤ ...

ਪੂਰੀ ਖ਼ਬਰ »

ਇਕ ਵਿਅਕਤੀ ਦੀ ਖ਼ੂਹ ਵਿਚ ਡਿਗਣ ਨਾਲ ਮੌਤ

ਸਾਹਲੋਂ, 15 ਜੁਲਾਈ (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਸਾਹਲੋਂ ਵਿਖੇ ਇਕ ਵਿਅਕਤੀ ਦੀ ਖੂਹ ਵਿਚ ਡਿੱਗਣ ਕਾਰਨ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਸੰਤੋਖ ਸਿੰਘ ਪੁੱਤਰ ਕੇਵਲ ਰਾਮ (45) ਇਕ ਭੱਠੇ 'ਤੇ ਮਜ਼ਦੂਰੀ ਦਾ ਕੰਮ ਕਰਦਾ ਸੀ | ਬੀਤੇ ਦਿਨੀਂ ਪਏ ਮੀਂਹ ਕਾਰਨ ਉਸ ਦੇ ...

ਪੂਰੀ ਖ਼ਬਰ »

16 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਕ ਕਾਬੂ, ਪਰਚਾ ਦਰਜ

ਬਹਿਰਾਮ, 15 ਜੁਲਾਈ (ਨਛੱਤਰ ਸਿੰਘ ਬਹਿਰਾਮ)-ਥਾਣਾ ਬਹਿਰਾਮ ਪੁਲਿਸ ਵਲੋਂ 16 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਮੈਡਮ ਨਰੇਸ਼ ਕੁਮਾਰੀ ਨੇ ਦੱਸਿਆ ਕਿ ਏ. ਐਸ. ਆਈ ਜਸਵੀਰ ਸਿੰਘ, ਏ. ਐਸ. ਆਈ. ...

ਪੂਰੀ ਖ਼ਬਰ »

ਪਿੰਡ ਰਾਮਗੜ੍ਹ ਵਿਖੇ ਛੱਪੜ ਦੀ ਸਫ਼ਾਈ ਨਾ ਹੋਣ ਕਾਰਨ ਗੰਦਾ ਪਾਣੀ ਘਰਾਂ 'ਚ ਦਾਖਲ

ਉਸਮਾਨਪੁਰ, 15 ਜੁਲਾਈ (ਮਝੂਰ)- ਪਿਛਲੇ ਕਈ ਦਿਨਾਂ ਤੋਂ ਪੈ ਰਹੀ ਵਰਖਾ ਕਾਰਨ ਪਿੰਡ ਰਾਮਗੜ੍ਹ ਵਿਖੇ ਰਿਹਾਇਸ਼ੀ ਖੇਤਰ ਵਿਚ ਬਣੇ ਛੱਪੜ ਦਾ ਪਾਣੀ ਓਵਰਫ਼ਲੋ ਹੋ ਜਾਣ ਕਰਕੇ ਛੱਪੜ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਗਿਆ | ਜਿਸ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ...

ਪੂਰੀ ਖ਼ਬਰ »

ਦਲਿਤਾਂ ਦੇ ਕਤਲਾਂ ਵਿਰੁੱਧ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਨਵਾਂਸ਼ਹਿਰ, 15 ਜੁਲਾਈ (ਗੁਰਬਖਸ਼ ਸਿੰਘ ਮਹੇ)-ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਜਵਾਹਰਲੇ ਪਿੰਡ ਵਿਚ ਸਾਬਕਾ ਸਰਪੰਚ ਵਲੋਂ ਦੋ ਦਲਿਤ ਮਜ਼ਦੂਰਾਂ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੋਲੇਵਾਲ ਦੇ ਕਾਂਗਰਸੀ ...

ਪੂਰੀ ਖ਼ਬਰ »

ਮਜਾਰੀ ਤੋਂ ਸਾਹਦੜਾ ਨੰੂ ਜਾਂਦੀ ਸੜਕ ਨੇ ਧਾਰਿਆ ਨਰਕ ਦਾ ਰੂਪ

ਮਜਾਰੀ/ਸਾਹਿਬਾ, 15 ਜੁਲਾਈ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਸਰਕਾਰ ਬਣੀ ਨੂੰ ਢਾਈ ਸਾਲ ਦਾ ਸਮਾਂ ਹੋ ਚੁੱਕਿਆ ਹੈ, ਪਰ ਮਜਾਰੀ ਖੇਤਰ ਦੀਆਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ | ਜਿਨ੍ਹਾਂ ਵੱਲ ਕਿਸੇ ਵੀ ਮਹਿਕਮੇ ਨੇ ਕਦੇ ਕੋਈ ਧਿਆਨ ਹੀ ਨਹੀਂ ਦਿੱਤਾ | ਜਿਸ ਦਾ ...

ਪੂਰੀ ਖ਼ਬਰ »

ਜੇਕਰ ਕਿ੍ਸਚੀਅਨ ਨੈਸ਼ਨਲ ਫ਼ਰੰਟ ਦੀਆਂ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ-ਲਾਰੈਂਸ ਚੌਧਰੀ

ਨਵਾਂਸ਼ਹਿਰ, 15 ਜੁਲਾਈ (ਹਰਮਿੰਦਰ ਸਿੰਘ ਪਿੰਟੂ)-ਅੱਜ ਪਾਸਟਰ ਐਸੋਸੀਏਸ਼ਨ ਤੇ ਸ਼ੋਭਾ ਯਾਤਰਾ ਕਮੇਟੀ ਨਵਾਂਸ਼ਹਿਰ ਦੀ ਅਹਿਮ ਮੀਟਿੰਗ ਕਿ੍ਸਚੀਅਨ ਨੈਸ਼ਨਲ ਫ਼ਰੰਟ ਦੇ ਰਾਸ਼ਟਰੀ ਪ੍ਰਧਾਨ ਤੇ ਮਸੀਹੀ ਏਕਤਾ ਸੰਘਰਸ਼ ਕਮੇਟੀ ਪੰਜਾਬ ਪ੍ਰਧਾਨ ਲਾਰੈਂਸ ਚੌਧਰੀ ਦੀ ਅਗਵਾਈ ...

ਪੂਰੀ ਖ਼ਬਰ »

ਪੰਜਾਬ 'ਚ ਬਸਪਾ ਦੀ ਸਰਕਾਰ ਆਉਣ ਨਾਲ ਹੀ ਲੋਕਾਂ ਨੂੰ ਸੁੱਖ-ਸਹੂਲਤਾਂ ਮਿਲਣਗੀਆਂ-ਡਾ: ਗੜ੍ਹੀ

ਸੰਧਵਾਂ, 15 ਜੁਲਾਈ (ਪ੍ਰੇਮੀ ਸੰਧਵਾਂ)- ਡਾ: ਅੰਬੇਡਕਰ ਬੁੱਧਿਸਟ ਰਿਸੋਰਸ ਸੈਂਟਰ (ਡਾ: ਅੰਬੇਡਕਰ ਨਗਰ) ਸੂੰਢ ਵਿਖੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਪ੍ਰਵੀਨ ਬੰਗਾ ਖੋਥੜਾਂ ਦੀ ਪ੍ਰਧਾਨਗੀ ਹੇਠ ਬਸਪਾ ਵਰਕਰਾਂ ਅਤੇ ਅਹੁਦੇਦਾਰਾਂ ਦੀ ਹੋਈ ਭਰਵੀਂ ਮੀਟਿੰਗ ਨੂੰ ...

ਪੂਰੀ ਖ਼ਬਰ »

ਸੁਰਜੀਤ ਸਿੰਘ ਘੁੰਮਣ ਅਕਾਲੀ ਦਲ (ਬ) ਸਹਿਕਾਰੀ ਸਭਾ ਦੇ ਪ੍ਰਧਾਨ ਚੁਣੇ ਗਏ

ਘੁੰਮਣਾਂ, 15 ਜੁਲਾਈ (ਮਹਿੰਦਰ ਪਾਲ ਸਿੰਘ)-ਸਹਿਕਾਰੀ ਸਭਾ ਘੁੰਮਣ ਦੇ ਪ੍ਰਧਾਨ ਦੀ ਚੋਣ ਸਕੱਤਰ ਜਗਜੀਤ ਸਿੰਘ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਬਾਬਾ ਬੋਹੜ ਸੁਰਿੰਦਰ ਸਿੰਘ ਸ਼ਾਹ ਦੇ ਯਤਨਾਂ ਸਦਕਾ ਸਰਬ ਸੰਮਤੀ ਨਾਲ ਹੋਈ ਜਿਸ ਵਿਚ ਸੁਰਜੀਤ ਸਿੰਘ ਘੁੰਮਣ ...

ਪੂਰੀ ਖ਼ਬਰ »

ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਨਵਾਂਸ਼ਹਿਰ, 15 ਜੁਲਾਈ (ਹਰਵਿੰਦਰ ਸਿੰਘ)-ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਇਕਾਈ ਨਵਾਂਸ਼ਹਿਰ ਤੇ ਰਾਹੋਂ ਦੀ ਮੀਟਿੰਗ ਬਲਾਕਾਂ ਦੇ ਪ੍ਰਧਾਨ ਟੇਕ ਚੰਦ ਤੇ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਡਾ: ਅੰਬੇਡਕਰ ਭਵਨ ਜਾਫਰਪੁਰ ਵਿਖੇ ਹੋਈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਅਨੁਸੂਚਿਤ ਜਾਤੀਆਂ ਸਮਾਜ ਭਲਾਈ ਪ੍ਰੀਸ਼ਦ ਦੀ ਮੀਟਿੰਗ

ਨਵਾਂਸ਼ਹਿਰ, 15 ਜੁਲਾਈ (ਹਰਵਿੰਦਰ ਸਿੰਘ)-ਅੱਜ ਪਾਰਟੀ ਦਫ਼ਤਰ ਵਿਖੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਸਮਾਜ ਭਲਾਈ ਪ੍ਰੀਸ਼ਦ ਦੇ ਚੇਅਰਮੈਨ ਮੱਖਣ ਸਿੰਘ ਤਾਹਰਪੁਰੀ ਨੇ ਇਕ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਲਿਤ, ਪੱਛੜੀਆਂ ਸ਼੍ਰੇਣੀਆਂ ਤੇ ਕਿਸਾਨਾਂ ...

ਪੂਰੀ ਖ਼ਬਰ »

ਪ੍ਰੀ-ਪ੍ਰਾਇਮਰੀ ਸਿੱਖਿਆ ਨੂੰ ਰੌਚਕ ਬਣਾਉਣ ਹਿਤ ਅਧਿਆਪਕਾਂ ਲਈ ਸਿਖਲਾਈ ਵਰਕਸ਼ਾਪ

ਨਵਾਂਸ਼ਹਿਰ, 15 ਜੁਲਾਈ (ਗੁਰਬਖਸ਼ ਸਿੰਘ ਮਹੇ)-ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਵਲੋਂ ਆਰੰਭ ਕੀਤੀ ਗਈ ਸਿੱਖਿਆ ਸੁਧਾਰ ਮੁਹਿੰਮ ਤਹਿਤ ਨਵੀਆਂ ਸਿੱਖਣ ਸਿਖਾਉਣ ਵਿਧੀਆਂ ਤਿਆਰ ਕੀਤੀਆਂ ਗਈਆਂ ਹਨ ਤਾਂ ਜੋ ਖੇਡਾਂ ਨਾਲ ਵਿਦਿਆਰਥੀਆਂ ਨੰੂ ਸਰਲ ਤੇ ਰੋਚਕ ਢੰਗ ਨਾਲ ...

ਪੂਰੀ ਖ਼ਬਰ »

ਪਿੰਡ ਖੜਕੂਵਾਲ ਵਿਖੇ ਏ. ਡੀ. ਸੀ. ਸ਼ਿਵ ਕੁਮਾਰ ਵਲੋਂ ਬੂਟੇ ਲਗਾਉਣ ਦੀ ਸ਼ੁਰੂਆਤ

ਉੜਾਪੜ/ਲਸਾੜਾ, 15 ਜੁਲਾਈ (ਲਖਵੀਰ ਸਿੰਘ ਖੁਰਦ)-ਪੰਜਾਬ ਜਿਹੜਾ ਕਦੇ ਆਪਣੇ ਵਾਤਾਵਰਨ ਤੇ ਆਪਣੇ ਗੱਭਰੂਆਂ ਕਰਕੇ ਪੂਰੇ ਸੰਸਾਰ ਵਿਚ ਇਕ ਵੱਖਰੀ ਪਹਿਚਾਨ ਰੱਖਦਾ ਸੀ | ਅੱਜ ਇਸਦੇ ਵਾਤਾਵਰਨ ਵਿਚ ਵੀ ਬਹੁਤ ਵੱਡਾ ਵਿਗਾੜ ਆ ਗਿਆ ਹੈ ਤੇ ਇਸਦੀ ਨੌਜਵਾਨੀ ਨੂੰ ਵੀ ਕਿਸੇ ਦੀ ...

ਪੂਰੀ ਖ਼ਬਰ »

ਨਵਾਂਸ਼ਹਿਰ ਦੇ ਬਰਨਾਲਾ ਰੋਡ ਵਾਹਿਗੁਰੂ ਨਗਰ ਗਲੀ ਨੰਬਰ-6 ਦੇ ਵਾਸੀਆਂ ਨੇ ਸੈਨੇਟਰੀ ਇੰਸਪੈਕਟਰ ਨੂੰ ਦਿੱਤਾ ਮੰਗ ਪੱਤਰ

ਨਵਾਂਸ਼ਹਿਰ, 15 ਜੁਲਾਈ (ਹਰਮਿੰਦਰ ਸਿੰਘ ਪਿੰਟੂ)-ਅੱਜ ਨਵਾਂਸ਼ਹਿਰ ਦੇ ਬਰਨਾਲਾ ਰੋਡ ਵਾਹਿਗੁਰੂ ਨਗਰ ਗਲੀ ਨੰਬਰ-6 ਦੇ ਵਾਸੀਆਂ ਦਾ ਇਕ ਵਫ਼ਦ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ 'ਤੇ ਸੈਨੇਟਰੀ ਇੰਸਪੈਕਟਰ ਨੂੰ ਮਿਲਿਆ ਅਤੇ ਮੰਗ ਕੀਤੀ ਗੰਦੇ ਪਾਣੀ ਦੀ ਨਿਕਾਸੀ ਲਈ ...

ਪੂਰੀ ਖ਼ਬਰ »

23 ਜੁਲਾਈ ਦੇ ਧਰਨੇ ਵਿਚ ਡੀ. ਸੀ. ਨੂੰ ਸੌ ਾਪੇ ਜਾਣਗੇ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਦੇ ਫਾਰਮ-ਬੈਂਸ

ਨਵਾਂਸ਼ਹਿਰ, 15 ਜੁਲਾਈ (ਗੁਰਬਖਸ਼ ਸਿੰਘ ਮਹੇ)- ਕਿਰਤੀ ਕਿਸਾਨ ਯੂਨੀਅਨ ਵਲੋਂ ਕਰਜ਼ਾਈ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਵਾਉਣ ਲਈ ਪਿੰਡ ਪੱਲੀਆਂ ਕਲਾਂ ਅਤੇ ਪਿੰਡ ਪੱਲੀਆਂ ਖ਼ੁਰਦ ਵਿਖੇ ਕਿਸਾਨਾਂ ਦੇ ਫਾਰਮ ਭਰੇ ਗਏ | ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਪਠਲਾਵਾ ਪੰਚਾਇਤ ਵਲੋਂ 'ਹਰਿਆਵਲ ਮੁਹਿੰਮ' ਸਬੰਧੀ ਸਮਾਗਮ

ਬੰਗਾ, 15 ਜੁਲਾਈ (ਕਰਮ ਲਧਾਣਾ)- ਗ੍ਰਾਮ ਪੰਚਾਇਤ ਪਠਲਾਵਾ ਵਲੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਸਰਪੰਚ ਹਰਪਾਲ ਸਿੰਘ ਪਠਲਾਵਾ ਦੀ ਪ੍ਰਧਾਨਗੀ ਹੇਠ 'ਹਰਿਆਵਲ ਮੁਹਿੰਮ ਸਮਾਗਮ' ਕਰਵਾਇਆ ਗਿਆ | ਜਿਸ ਦੇ ਮੁੱਖ ਮਹਿਮਾਨ ਮੈਡਮ ਦੀਪ ਸ਼ਿਖਾ ਸ਼ਰਮਾ ਐਸ.ਡੀ.ਐਮ. ਬੰਗਾ ...

ਪੂਰੀ ਖ਼ਬਰ »

ਗੁੱਜਰ ਪਰਿਵਾਰ ਦੀਆਂ 4 ਮੱਝਾਂ ਦੀ ਕਰੰਟ ਲੱਗਣ ਨਾਲ ਮੌਤ

ਰਾਹੋਂ 15 ਜੁਲਾਈ (ਬਲਬੀਰ ਸਿੰਘ ਰੂਬੀ)-ਸਥਾਨਕ ਮਾਛੀਵਾੜਾ ਰੋਡ 'ਤੇ ਸਥਿਤ ਨਿਊ ਸਿਟੀ ਹਾਰਟ ਕਾਲੋਨੀ ਵਿਚ ਇਕ ਗੁੱਜਰ ਪਰਿਵਾਰ ਦੀਆਂ ਚਾਰ ਮੱਝਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ | ਮੱਝਾਂ ਦੇ ਮਾਲਕ ਮੁਹੰਮਦ ਸ਼ਫੀ ਪੁੱਤਰ ਨਵੀ ਬਖ਼ਸ਼ ਨੇ ਦੱਸਿਆ ਕਿ ਉਸਦੀ ਮਾਂ ਛੀਨਾ ...

ਪੂਰੀ ਖ਼ਬਰ »

ਸਹਿਕਾਰੀ ਮੰਡੀਕਰਨ ਸਭਾ ਬੰਗਾ ਰਾਜ ਭਰ 'ਚੋਂ ਸਹਿਕਾਰਤਾ ਦਾ ਸਫ਼ਲ ਮਾਡਲ ਬਣੀ

ਬੰਗਾ, 15 ਜੁਲਾਈ (ਜਸਬੀਰ ਸਿੰਘ ਨੂਰਪੁਰ)-ਸਹਿਕਾਰੀ ਮੰਡੀਕਰਨ ਸਭਾ ਬੰਗਾ ਸਾਲ 2000 ਦੇ ਅਖੀਰ 'ਚ ਬੰਦ ਹੋਣ ਦੇ ਕੰਢੇ ਪੁੱਜ ਗਈ ਸੀ ਜੋ ਆਪਣੇ ਮਿਹਨਤੀ ਸਟਾਫ਼ ਤੇ ਡਾਇਰੈਕਟਰਾਂ ਸਦਕਾ ਰਾਜ 'ਚੋਂ ਸਹਿਕਾਰਤਾ ਦੇ ਸਫ਼ਲ ਮਾਡਲ ਦੇ ਤੌਰ 'ਤੇ ਉਭਰ ਕੇ ਸਾਹਮਣੇ ਆ ਚੁੱਕੀ ਹੈ | ਸਭਾ ਦੇ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵਲੋਂ ਐਸ. ਡੀ. ਐਮ. ਬੰਗਾ ਨੂੰ ਮੰਗ ਪੱਤਰ

ਬੰਗਾ 15 ਜੁਲਾਈ (ਜਸਬੀਰ ਸਿੰਘ ਨੂਰਪੁਰ)-ਦਫ਼ਤਰ ਉੱਪ ਮੰਡਲ ਮੈਜਿਸਟਰੇਟ ਤਹਿਸੀਲ ਦਫਤਰ ਬੰਗਾ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਵੱਖ-ਵੱਖ ਮਹਿਕਮਿਆਂ ਵਿਚ ਕੰਮ ਕਰਦੇ ਸੁਬਾਰਡੀਨੇਟ ਮੁਲਾਜ਼ਮਾਂ ਨੂੰ ਨਾਲ ਲੈ ਕੇ ਸਾਂਝੇ ਤੌਰ 'ਤੇ ਮੰਗ ਪੱਤਰ ...

ਪੂਰੀ ਖ਼ਬਰ »

ਅਮਰਦੀਪ ਕਾਲਜ ਮੁਕੰਦਪੁਰ ਦੇ ਐਮ. ਸੀ. ਏ. ਸਮੈਸਟਰ ਦਾ ਨਤੀਜਾ ਸ਼ਾਨਦਾਰ

ਮੁਕੰਦਪੁਰ 15 ਜੁਲਾਈ (ਅਮਰੀਕ ਸਿੰਘ ਢੀਂਡਸਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਦਸੰਬਰ-2018 'ਚ ਲਈ ਗਈ ਐਮ.ਸੀ.ਏ. (ਤਿੰਨ ਸਾਲਾ) ਸਮੈਸਟਰ ਛੇਵਾਂ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿਚ ਮੁਕੰਦਪੁਰ ਕਾਲਜ ਦੇ ਨਤੀਜੇ ਸ਼ਾਨਦਾਰ ਰਹੇ | ਕਾਲਜ ਪਿੰ੍ਰਸੀਪਲ ...

ਪੂਰੀ ਖ਼ਬਰ »

ਨਸ਼ਿਆਂ ਦੇ ਖ਼ਾਤਮੇ ਲਈ ਲੋਕ ਪੁਲਿਸ ਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ-ਦੀਪ ਸ਼ਿਖਾ ਸ਼ਰਮਾ

ਬੰਗਾ, 15 ਜੁਲਾਈ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਕਾਲਜ ਬੰਗਾ ਵਿਖੇ ਨਗਰ ਕੌਾਸਲ ਬੰਗਾ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਡੈਪੋ ਤਹਿਤ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਮੈਡਮ ਦੀਪ ਸ਼ਿਖਾ ਸ਼ਰਮਾ ਐਸ.ਡੀ.ਐਮ. ਬੰਗਾ ਨੇ ਕੀਤੀ | ਉਨ੍ਹਾਂ ਕਿਹਾ ਨਸ਼ਿਆਂ ...

ਪੂਰੀ ਖ਼ਬਰ »

ਸੂਰਾਪੁਰ ਸਹਿਕਾਰੀ ਸਭਾ ਦੇ ਹਰਜਿੰਦਰ ਸਿੰਘ ਪਾਬਲਾ ਪ੍ਰਧਾਨ ਚੁਣੇ

ਪੱਲੀ ਝਿੱਕੀ, 15 ਜੁਲਾਈ (ਕੁਲਦੀਪ ਸਿੰਘ ਪਾਬਲਾ)-ਦੀ ਸੂਰਾਪੁਰ ਬਹੁ-ਮੰਤਵੀ ਸਹਿਕਾਰੀ ਸਭਾ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿਚ ਅਕਾਲੀ ਦਲ (ਬ) ਦੇ ਹਰਜਿੰਦਰ ਸਿੰਘ ਪਾਬਲਾ ਪ੍ਰਧਾਨ ਚੁਣੇ ਗਏ | ਉਨ੍ਹਾਂ ਕਿਹਾ ਸਹਿਕਾਰੀ ਸਭਾ ਨੂੰ ਉੱਚਾ ਚੁੱਕਣ ਲਈ ਉਹ ਹਰ ਯਤਨ ਕਰਨਗੇ | ...

ਪੂਰੀ ਖ਼ਬਰ »

ਕਾਂਗਰਸ ਦੇ ਰਾਜ 'ਚ ਚੁਣੇ ਹੋਏ ਨੁਮਾਇੰਦਿਆਂ ਦੀ ਕੋਈ ਪੁੱਛ ਪ੍ਰਤੀਤ ਨਹੀਂ-ਜਰਨੈਲ ਸਿੰਘ ਵਾਹਦ

ਨਵਾਂਸ਼ਹਿਰ, 15 ਜੁਲਾਈ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਕਾਂਗਰਸ ਸਰਕਾਰ ਦੇ ਰਾਜ ਸਮੇਂ ਲੋਕਾਂ ਵਲੋਂ ਚੁਣੇ ਹੋਏ ਨੁਮਾਇੰਦਿਆਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ | ਜਿਸ ਕਰਕੇ ਬਹੁਤੀਆਂ ਪੰਚਾਇਤਾਂ ਦੇ ਪੰਚ-ਸਰਪੰਚ ਨਮੋਸ਼ੀ ਭਰੇ ਆਲਮ 'ਚੋਂ ਗੁਜਰ ਰਹੇ ਹਨ | ਇਹ ...

ਪੂਰੀ ਖ਼ਬਰ »

ਦਲਿਤਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਬਸਪਾ ਆਗੂਆਂ ਨੇ ਦਿੱਤਾ ਗਵਰਨਰ ਪੰਜਾਬ ਦੇ ਨਾਂਅ ਪ੍ਰਸ਼ਾਸਨ ਨੂੰ ਮੰਗ ਪੱਤਰ

ਨਵਾਂਸ਼ਹਿਰ, 15 ਜੁਲਾਈ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਪੰਜਾਬ 'ਚ ਦਲਿਤਾਂ ਵਿਰੁੱਧ ਹੋ ਰਹੇ ਅੱਤਿਆਚਾਰ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਅੱਜ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਆਗੂਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਗਵਰਨਰ ਪੰਜਾਬ ਦੇ ...

ਪੂਰੀ ਖ਼ਬਰ »

ਭੂਰੀਵਾਲੇ ਕੁਟੀਆ ਲੁਧਿਆਣਾ ਵਿਖੇ ਵਿਆਸ ਪੂਜਾ ਅੱਜ

ਟੱਪਰੀਆਂ ਖ਼ੁਰਦ, 15 ਜੁਲਾਈ (ਸ਼ਾਮ ਸੁੰਦਰ ਮੀਲੂ)-ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੀ ਸਮੁੱਚੀ ਸੰਗਤ ਵਲੋਂ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਵਿਆਸ ਪੂਜਾ ...

ਪੂਰੀ ਖ਼ਬਰ »

ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਬਾਰੇ ਜਾਗਰੂਕ ਕੀਤਾ

ਰਾਹੋਂ, 15 ਜੁਲਾਈ (ਬਲਬੀਰ ਸਿੰਘ ਰੂਬੀ)-ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਛੋਕਰਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੂੰ ਡੇਂਗੂ, ਚਿਕਨ ਗੁਣੀਆਂ ਅਤੇ ਮਲੇਰੀਏ ਬਾਰੇ ਜਾਗਰੂਕ ਕੀਤਾ ਗਿਆ | ਹੈਲਥ ਵਰਕਰ ਹਰਜਿੰਦਰ ਕੌਰ, ਦੀਪਿਕਾ ਅਤੇ ਆਂਗਣਵਾੜੀ ਵਰਕਰ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਕੀਤੀ ਲਾਰਵੇ ਦੀ ਜਾਂਚ

ਨਵਾਂਸ਼ਹਿਰ, 15 ਜੁਲਾਈ (ਹਰਵਿੰਦਰ ਸਿੰਘ)-ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਗੁਰੂ ਤੇਗ ਬਹਾਦਰ ਨਗਰ ਅਤੇ ਭੁੱਚਰਾਂ ਮੁਹੱਲਾ ਵਿਖੇ ਵੱਖ-ਵੱਖ ਘਰਾਂ ਤੇ ਦੁਕਾਨਾਂ 'ਚ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ | ਜਾਂਚ ਦੌਰਾਨ ਟੀਮ ਨੂੰ 7 ਥਾਵਾਂ ਤੋਂ ਲਾਰਵਾ ਮਿਲਿਆ ਜਿਸ ਨੂੰ ...

ਪੂਰੀ ਖ਼ਬਰ »

ਫਰਾਲਾ ਸਕੂਲ 'ਚ ਵਿਦਿਆਰਥੀਆਂ ਦੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ

ਸੰਧਵਾਂ, 15 ਜੁਲਾਈ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਪਿ੍ੰ: ਮਨੋਹਰ ਲਾਲ ਖਟਕੜ ਦੀ ਅਗਵਾਈ 'ਚ ਵਿਸ਼ਵ ਅਬਾਦੀ ਦਿਵਸ ਨੂੰ ਸਮਰਪਿਤ ਇਕ ਸਾਦਾ ਸਮਾਗਮ ਕਰਵਾਇਆ ਗਿਆ ਜਿਸ 'ਚ ਪਿ੍ੰ: ਮਨੋਹਰ ਲਾਲ ਖਟਕੜ, ਲੈਕ: ਹਰਬੰਸ ...

ਪੂਰੀ ਖ਼ਬਰ »

ਅਮਰ ਚੰਦ ਬਲਾਕੀਪੁਰ ਦਾ ਅੰਤਿਮ ਸਸਕਾਰ

ਸੰਧਵਾਂ, 15 ਜੁਲਾਈ (ਪ੍ਰੇਮੀ ਸੰਧਵਾਂ)-ਡਾ: ਅੰਬੇਡਕਰ ਮੈਮੋਰੀਅਲ ਕਮੇਟੀ ਯੂ.ਕੇ. ਦੇ ਸਾਬਕਾ ਪ੍ਰਧਾਨ ਗੁਰਦਿਆਲ ਬੋਧ, ਪਿੰਡ ਬਲਾਕੀਪੁਰ ਦੇ ਮੌਜੂਦਾ ਸਰਪੰਚ ਬਲਵੀਰ ਚੰਦ ਸੰਧੂ ਤੇ ਉੱਘੇ ਸਮਾਜ ਸੇਵਕ ਜਸਪਾਲ ਸੰਧੀ, ਪਰਮਜੀਤ ਸੰਧੀ ਦੇ ਪਿਤਾ ਤੇ ਸਿੱਧ ਬਾਬਾ ਬਾਲਕ ਨਾਥ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਝਿੱਕਾ ਸਕੂਲ 'ਚ ਜਾਗਰੂਕਤਾ ਸਮਾਗਮ

ਬੰਗਾ, 15 ਜੁਲਾਈ (ਕਰਮ ਲਧਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਅਧਿਆਪਕਾਂ ਤੇ ਬੱਚਿਆਂ ਨੂੰ ਡੇਂਗੂ, ਮਲੇਰੀਆ, ਹੈਜ਼ਾ ਅਤੇ ਹੋਰ ਬਰਸਾਤ ਦੇ ਦਿਨਾਂ ਵਿਚ ਹੋਣ ਵਾਲੀਆਂ ਬਿਮਾਰੀਆਂ ਤੋਂ ...

ਪੂਰੀ ਖ਼ਬਰ »

ਸੈਲਫ਼ ਮੇਡ ਸਮਾਰਟ ਸਕੂਲ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਹਿਤ ਬਲਾਕ ਪੱਧਰੀ ਮੋਟੀਵੇਸ਼ਨਲ ਮੀਟਿੰਗ

ਨਵਾਂਸ਼ਹਿਰ 15 ਜੁਲਾਈ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਹਰਚਰਨ ਸਿੰਘ ਵਲੋਂ ਬਲਾਕ ਨਵਾਂਸ਼ਹਿਰ ਦੇ ਮਿਡਲ ਅਤੇ ਹਾਈ ਸਕੂਲਾਂ ਦੇ ਮੁਖੀਆ, ਪਿੰਡਾ ਦੇ ਸਰਪੰਚਾਂ, ਐੱਸ.ਐਮ.ਸੀ. ਮੈਂਬਰਾਂ ਅਤੇ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਸਥਾਨਕ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX