ਤਾਜਾ ਖ਼ਬਰਾਂ


ਨਵਨਿਯੁਕਤ ਡੀ.ਐਸ.ਪੀ.ਸੁਖਵਿੰਦਰਪਾਲ ਸਿੰਘ ਨੇ ਆਪਣਾ ਅਹੁਦਾ ਸੰਭਾਲਿਆ
. . .  9 minutes ago
ਜੰਡਿਆਲਾ ਗੁਰੂ, 6 ਅਗਸਤ-(ਰਣਜੀਤ ਸਿੰਘ ਜੋਸਨ)- ਹਾਲ ਹੀ ਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਤਬਾਦਲਿਆਂ ਤਹਿਤ ਜੰਡਿਆਲਾ ਗੁਰੂ ਦੇ ਨਵੇਂ ਡੀ. ਐਸ. ਪੀ. ਸੁਖਵਿੰਦਰਪਾਲ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਜੋ ਕਿ ਡੀ. ਐਸ. ਪੀ. ਹੈਡਕੁਆਰਟਰ ਬਰਨਾਲਾ...
ਅਣਪਛਾਤੇ ਵਿਅਕਤੀਆਂ ਨੇ ਰਾਤ ਸਮੇਂ ਛੱਪੜ ਵਿਚ ਸੁੱਟੇ ਸ਼ਰਾਬ ਪੈਕਿੰਗ ਕਰਨ ਵਾਲੀਆਂ ਗੱਤੇ ਦੀਆਂ ਪੇਟੀਆਂ ਦੇ ਬੰਡਲ
. . .  15 minutes ago
ਖਡੂਰ ਸਾਹਿਬ, 6 ਅਗਸਤ ( ਰਸ਼ਪਾਲ ਸਿੰਘ ਕੁਲਾਰ) - ਜ਼ਿਲਾ ਤਰਨ ਤਾਰਨ ਦੀ ਸਬ ਡਵੀਜ਼ਨ ਖਡੂਰ ਸਾਹਿਬ ਦੇ ਪਿੰਡ ਅਲੀਆ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਸਮੇਂ ਸ਼ਰਾਬ ਪੈਕਿੰਗ ਕਰਨ ਵਾਲੀਆਂ ਗੱਤੇ ਦੀਆਂ ਪੇਟੀਆਂ ਦੇ ਛੱਪੜ ਵਿਚ ਬੰਡਲ ਸੁਟ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ...
ਪੰਜਾਬ ਸਰਕਾਰ ਨੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਦਿੱਤੇ 2-2 ਲੱਖ ਦੇ ਚੈੱਕ
. . .  21 minutes ago
ਤਰਨਤਾਰਨ 6 ਅਗਸਤ( ਹਰਿੰਦਰ ਸਿੰਘ, ਵਿਕਾਸ ਮਰਵਾਹਾ ) - ਜ਼ਹਿਰੀਲੀ ਸ਼ਰਾਬ ਨਾਲ ਜ਼ਿਲ੍ਹਾ ਤਰਨਤਾਰਨ ਅੰਦਰ ਮਰਨ ਵਾਲੇ 84 ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸਰਕਾਰੀਆ ਅਤੇ ਰਾਜ ਕੁਮਾਰ ਵੇਰਕਾ ਤੋਂ ਇਲਾਵਾ ਹੋਰ ਵਿਧਾਇਕ...
ਵਿਆਹ ਤੋਂ ਹਫ਼ਤਾ ਪਹਿਲਾਂ ਨੌਜਵਾਨ ਦਾ ਗੋਲੀਆਂ ਮਾਰ ਕੇ ਹੱਤਿਆ
. . .  23 minutes ago
ਫ਼ਿਰੋਜ਼ਪੁਰ, 6 ਅਗਸਤ (ਗੁਰਿੰਦਰ ਸਿੰਘ): ਫ਼ਿਰੋਜ਼ਪੁਰ ਦੇ ਥਾਣਾ ਸਦਰ ਅਧੀਨ ਪੈਂਦੇ ਸਰਹੱਦੀ ਪਿੰਡ ਨਵਾਂ ਬਾਰੇ ਕੇ 'ਚ ਬੀਤੀ ਰਾਤ ਅਣਪਛਾਤਿਆਂ ਵੱਲੋਂ ਇਕ ਨੌਜਵਾਨ ਦੇ ਘਰ ਵਿਚ ਵੜ ਕੇ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ...
ਗਿੱਦੜਬਾਹਾ ਵਿਖੇ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ
. . .  43 minutes ago
ਸ੍ਰੀ ਮੁਕਤਸਰ ਸਾਹਿਬ, 6 ਅਗਸਤ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਖੇ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜ਼ਿਲ੍ਹੇ 'ਚ 2 ਕੋਰੋਨਾ...
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਨੇ ਜਾਂਚ ਕੀਤੀ ਸ਼ੁਰੂ
. . .  47 minutes ago
ਜਲੰਧਰ, 6 ਅਗਸਤ- ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ 'ਚ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹ ਤਿੰਨਾਂ...
ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ : ਭਾਜਪਾ ਮਹਿਲਾ ਮੋਰਚਾ ਵਲੋਂ ਸਿੰਗਲਾ ਦੀ ਕੋਠੀ ਅੱਗੇ ਨਾਅਰੇਬਾਜ਼ੀ
. . .  52 minutes ago
ਸੰਗਰੂਰ, 6 ਅਗਸਤ (ਧੀਰਜ ਪਸ਼ੋਰੀਆ)- ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਮਾਮਲੇ 'ਤੇ ਅੱਜ ਭਾਜਪਾ ਮਹਿਲਾ ਮੋਰਚਾ ਦੇ ਝੰਡੇ ਹੇਠ ਵੱਡੀ ਗਿਣਤੀ 'ਚ ਔਰਤਾਂ ਨੇ ਜ਼ਿਲ੍ਹਾ ਪ੍ਰਧਾਨ...
ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਸ਼ਾਮਖੇੜਾ 'ਚ ਕੋਰੋਨਾ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ
. . .  about 1 hour ago
ਮਲੋਟ, 6 ਅਗਸਤ (ਗੁਰਮੀਤ ਸਿੰਘ ਮੱਕੜ)- ਜ਼ਿਲ੍ਹਾ ਮੁਕਤਸਰ ਸਾਹਿਬ ਦੇ ਮਲੋਟ ਹਲਕੇ 'ਚ ਕੋਰੋਨਾ ਮਰੀਜ਼ਾਂ ਦਾ ਵਾਧਾ ਲਗਾਤਾਰ ਜਾਰੀ ਹੈ। ਸ਼ਹਿਰ ਦੇ ਨੇੜਲੇ ਪਿੰਡ ਸ਼ਾਮਖੇੜਾ ਦੀ ਇੱਕ 50...
ਟੀ.ਵੀ ਅਦਾਕਾਰ ਸਮੀਰ ਸ਼ਰਮਾ ਵੱਲੋਂ ਖ਼ੁਦਕੁਸ਼ੀ
. . .  about 1 hour ago
ਮੁੰਬਈ, 6 ਅਗਸਤ- ਮੁੰਬਈ 'ਚ ਟੀ.ਵੀ ਅਦਾਕਾਰ ਸਮੀਰ ਸ਼ਰਮਾ ਦੀ ਲਾਸ਼ ਉਸ ਦੇ ਘਰ 'ਚ ਪੱਖੇ ਨਾਲ ਲਟਕਦੀ ਮਿਲੀ....
ਗੜ੍ਹਸ਼ੰਕਰ (ਹੁਸ਼ਿਆਰਪੁਰ) 'ਚ ਸਬਜ਼ੀ ਵੇਚਣ ਵਾਲੇ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਗੜ੍ਹਸ਼ੰਕਰ, 6 ਅਗਸਤ (ਧਾਲੀਵਾਲ) - ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਸ਼ਹਿਰ 'ਚ ਕੁੱਝ ਦਿਨ ਪਹਿਲਾ ਆਏ 50 ਸਾਲਾ ਸਬਜ਼ੀ ਵੇਚਣ ਵਾਲੇ ਵਿਅਕਤੀ ...
ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ
. . .  about 1 hour ago
ਧਾਰੀਵਾਲ, 6 ਅਗਸਤ (ਜੇਮਸ ਨਾਹਰ)- ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਨੇਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ....
ਚੰਡੀਗੜ੍ਹ ਪੁਲਿਸ ਦੇ ਏ.ਐੱਸ.ਆਈ ਭੁਪਿੰਦਰ ਸਿੰਘ ਨੂੰ ਹੋਇਆ ਕੋਰੋਨਾ
. . .  about 1 hour ago
ਚੰਡੀਗੜ੍ਹ, 6 ਅਗਸਤ (ਸੁਰਿੰਦਰਪਾਲ)- ਚੰਡੀਗੜ੍ਹ ਪੁਲਿਸ ਦੇ ਏ.ਐੱਸ.ਆਈ ਪੰਜਾਬੀ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ....
ਜਲੰਧਰ 'ਚ ਕੋਰੋਨਾ ਦਾ ਹੋਇਆ ਜ਼ਬਰਦਸਤ ਧਮਾਕਾ, 92 ਮਾਮਲਿਆਂ ਦੀ ਪੁਸ਼ਟੀ, 1 ਮੌਤ
. . .  about 1 hour ago
ਜਲੰਧਰ, 6 ਅਗਸਤ (ਐਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ....
ਫ਼ਿਰੋਜ਼ਪੁਰ ਅੰਦਰ ਕੋਰੋਨਾ ਦੇ 32 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਫ਼ਿਰੋਜ਼ਪੁਰ, 6 ਅਗਸਤ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਮਹਾਂਮਾਰੀ ਦੇ ਦਿਨੋ-ਦਿਨ ਵੱਧ ਰਹੇ ਕਹਿਰ ਦੇ ਚੱਲਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ....
ਨਵਜੰਮੇ ਬੱਚੇ ਦੇ ਮਿਲਣ ਨਾਲ ਇਲਾਕੇ 'ਚ ਫੈਲੀ ਸਨਸਨੀ
. . .  about 2 hours ago
ਜਲੰਧਰ, 6 ਅਗਸਤ- ਜਲੰਧਰ ਦੇ ਬੂਟਾ ਮੰਡੀ ਇਲਾਕੇ 'ਚ ਇਕ ਨਵਜੰਮੇ ਬੱਚੇ ਦੇ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ....
ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਸਾਥੀਆਂ ਸਮੇਤ ਅਕਾਲੀ ਦਲ (ਡੀ) 'ਚ ਹੋਏ ਸ਼ਾਮਲ
. . .  about 2 hours ago
ਬੱਸੀ ਪਠਾਣਾਂ, 6 ਅਗਸਤ (ਰਵਿੰਦਰ ਮੋਦਗਿਲ, ਡਾ. ਰੁਪਾਲ, ਐੱਚ.ਐੱਸ ਗੋਤਮ)- ਅਕਾਲੀ ਦਲ ਬਾਦਲ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਬੱਸੀ 'ਚ ਰਖੇ ਸਮਾਗਮ '....
ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਰਣਜੀਤ ਸਿੰਘ ਛੱਜਲਵੱਢੀ ਵੱਲੋਂ ਦਿੱਤੀ ਗਈ ਸਹਾਇਤਾ ਰਾਸ਼ੀ
. . .  about 2 hours ago
ਟਾਂਗਰਾ (ਅੰਮ੍ਰਿਤਸਰ), 6 ਅਗਸਤ (ਹਰਜਿੰਦਰ ਸਿੰਘ ਕਲੇਰ)- ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਵਿਅਕਤੀ....
ਪੰਜਾਬ ਦੇ ਕੈਬਨਿਟ ਮੰਤਰੀ ਸੁੱਖ ਸਰਕਾਰੀਆ ਨੇ ਕੀਤਾ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ
. . .  about 2 hours ago
ਤਰਨਤਾਰਨ, 6 ਅਗਸਤ (ਹਰਿੰਦਰ ਸਿੰਘ, ਵਿਕਾਸ ਮਰਵਾਹਾ) - ਤਰਨ ਤਾਰਨ 'ਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ....
ਰੈਪੋ ਰੇਟ ਅਤੇ ਰਿਵਰਸ ਰੈਪੋ ਰੇਟ 'ਚ ਕੋਈ ਬਦਲਾਅ ਨਹੀਂ - ਆਰ.ਬੀ.ਆਈ
. . .  about 2 hours ago
ਨਵੀਂ ਦਿੱਲੀ, 6 ਅਗਸਤ- ਆਰ.ਬੀ.ਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਮੁਦਰਾ ਨੀਤੀ ਕਮੇਟੀ (ਐਮ.ਪੀ.ਸੀ) ਦੀ ਬੈਠਕ 'ਚ ਲਏ ਗਏ....
ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ 'ਚ ਹਲਕਾ ਕਾਦੀਆਂ 'ਚ ਕਾਂਗਰਸ ਸਰਕਾਰ ਖ਼ਿਲਾਫ਼ ਸ਼ਾਂਤਮਈ ਧਰਨੇ ਮੁਜ਼ਾਹਰੇ
. . .  about 3 hours ago
ਬਟਾਲਾ, 6 ਅਗਸਤ (ਕਾਹਲੋਂ)- ਕਾਂਗਰਸ ਸਰਕਾਰ ਦੇ ਖ਼ਿਲਾਫ਼ ਅੱਜ ਵਿਧਾਨ ਸਭਾ ਹਲਕਾ ਕਾਦੀਆਂ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਅਕਾਲੀ....
ਵਿਜੈ ਮਾਲਿਆ ਦੀ ਸਮੀਖਿਆ ਪਟੀਸ਼ਨ 'ਤੇ ਸੁਣਵਾਈ 20 ਅਗਸਤ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 6 ਅਗਸਤ- ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀਆਂ ਮੁਸ਼ਕਲਾਂ ਵੱਧ ਦੀਆਂ ਨਜ਼ਰ ਆ ਰਹੀਆਂ ਹਨ। ਸੁਪਰੀਮ ਕੋਰਟ ਨੇ ਭਗੌੜੇ ਵਿਜੈ ਮਾਲਿਆ ....
ਸੁਲਝਣ ਦਾ ਨਾਮ ਨਹੀਂ ਲੈ ਰਿਹਾ ਪਿੰਡ ਕਲਿਆਣਾ ਦੇ ਗੁਰਦੁਆਰਾ ਸਾਹਿਬ 'ਚੋਂ ਗ਼ਾਇਬ ਹੋਏ 100 ਸਾਲ ਪੁਰਾਣੇ ਪਾਵਨ ਸਰੂਪ ਦਾ ਮਾਮਲਾ
. . .  about 2 hours ago
ਪਟਿਆਲਾ, 6 ਅਗਸਤ (ਧਰਮਿੰਦਰ ਸਿੰਘ ਸਿੱਧੂ)- ਪਟਿਆਲਾ ਨੇੜਲੇ ਪਿੰਡ ਕਲਿਆਣ ਵਿਖੇ ਗੁਰਦੁਆਰਾ ਅਰਦਾਸਪੁਰਾ ਸਾਹਿਬ 'ਚੋਂ ਗ਼ਾਇਬ ....
ਖਮਾਣੋਂ (ਫ਼ਤਿਹਗੜ੍ਹ ਸਾਹਿਬ) 'ਚ ਤਿੰਨ ਹੋਰ ਔਰਤਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਖਮਾਣੋਂ, 6 ਅਗਸਤ (ਮਨਮੋਹਣ ਸਿੰਘ ਕਲੇਰ)- ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਖਮਾਣੋਂ 'ਚ ਅੱਜ ਤਿੰਨ ਔਰਤਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ....
ਅਹਿਮਦਾਬਾਦ ਦੇ ਹਸਪਤਾਲ 'ਚ ਲੱਗੀ ਅੱਗ ਦੀ ਘਟਨਾ ਦੀ ਜਾਂਚ ਸ਼ੁਰੂ
. . .  about 4 hours ago
ਗਾਂਧੀ ਨਗਰ, 6 ਅਗਸਤ- ਅਹਿਮਦਾਬਾਦ ਦੇ ਹਸਪਤਾਲ 'ਚ ਅੱਗ ਦੀ ਘਟਨਾ 'ਤੇ ਜੇ.ਸੀ.ਪੀ ਨੇ ਕਿਹਾ ਕਿ ਅਸੀਂ ਜਾਂਚ 'ਚ ਫਾਇਰ ਅਤੇ...
ਮਸਤੂਆਣਾ (ਸੰਗਰੂਰ) ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਹੂਬਹੂ ਨਕਲ 'ਤੇ ਬਣਾਏ ਜਾ ਰਹੇ ਗੁਰਦੁਆਰੇ ਦੀ ਤਬਦੀਲੀ ਸੰਬੰਧੀ ਜਥੇਦਾਰ ਨੂੰ ਮੰਗ ਪੱਤਰ
. . .  about 4 hours ago
ਅੰਮ੍ਰਿਤਸਰ, 6 ਅਗਸਤ (ਰਾਜੇਸ਼ ਕੁਮਾਰ ਸੰਧੂ) - ਮਸਤੂਆਣਾ (ਸੰਗਰੂਰ) ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਹੂਬਹੂ ਨਕਲ ਦੇ ਬਣਾਏ ਜਾ ਰਹੇ ਗੁਰਦੁਆਰੇ ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਸਾਉਣ ਸੰਮਤ 551

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਵਿਲੀਅਮ ਸ਼ੈਕਸਪੀਅਰ ਦੇ ਨਾਟਕ 'ਦਿ ਟੈਂਪੈਸਟ' ਦੀ ਪੇਸ਼ਕਾਰੀ ਦਰਸ਼ਕਾਂ ਨੇ ਮਾਣੀ

ਚੰਡੀਗੜ੍ਹ, 15 ਜੁਲਾਈ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਭਵਨ ਵਿਖੇ ਅੱਜ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਸੁਚੇਤਕ ਰੰਗਮੰਚ ਦੇ ਸਹਿਯੋਗ ਨਾਲ਼ ਲਗਾਈ ਗਈ ਬਾਡੀ ਲੈਂਗੂਏਜ਼ ਵਰਕਸ਼ਾਪ ਦੌਰਾਨ ਤਿਆਰ ਕੀਤੇ ਗਈ ਨਾਟਕੀ ਪੇਸ਼ਕਾਰੀ ਸ਼ਹਿਰ ਵਾਸੀਆਂ ਲਈ ਵੱਖਰਾ ਹੀ ਅਨੁਭਵ ਸੀ | ਇਸ ਵਰਕਸ਼ਾਪ ਵਿਚ ਸ਼ਾਮਿਲ ਰੰਗਮੰਚ ਦੇ ਕਲਾਕਾਰਾਂ ਵਲੋਂ ਵਿਲੀਅਮ ਸ਼ੇਕਸਪੀਅਰ ਦੇ ਨਾਟਕ 'ਦਿ ਟੈਂਪੈਸਟ' (ਤੂਫ਼ਾਨ) ਦਾ ਮੰਚਨ ਕੀਤਾ, ਜਿਸ ਵਿਚ ਨਾਟਕ ਦੇ ਕਿਰਦਾਰਾਂ ਦੀ ਪਛਾਣ ਦੱਸਣ ਲਈ ਚੰਦ ਸੰਵਾਦ ਹੀ ਸਨ ਜਦਕਿ ਬਾਕੀ ਦੀ ਸਾਰੀ ਕਹਾਣੀ ਨਿਰਦੇਸ਼ਕ ਪਾਰਥੋ ਬੇਨਰਜੀ ਨੇ ਬਾਡੀ ਲੈਂਗੂਏਜ਼ ਸਦਕਾ ਸਾਕਾਰ ਕੀਤੀ ਗਈ, ਜਿਸ ਨੂੰ ਇਸ ਸ਼ੈਲੀ ਦੇ ਸਿੱਖਿਆਰਥੀ ਬਾਖ਼ੂਬੀ ਨਿਭਾਅ ਰਹੇ ਸਨ | ਨਿਰਦੇਸ਼ਕ ਪਾਰਥੋ ਬੈਨਰਜੀ ਨੇ ਕਿਹਾ ਕਿ ਇਸ ਸ਼ੈਲੀ ਵਿਚ ਪੇਸ਼ਕਾਰੀ ਲਈ ਵਿਲੀਅਮ ਸ਼ੇਕਸਪੀਅਰ ਦੀਆਂ ਨਾਟਕੀ ਕਥਾਵਾਂ ਖ਼ਾਸ ਤੌਰ 'ਤੇ ਚੁਣਦੇ ਰਹੇ ਹਨ, ਜਿਨ੍ਹਾਂ ਨੂੰ ਬਾਡੀ ਲੈਂਗੂਏਜ਼ ਦਾ ਸ਼ੈਲੀ ਸਦਕਾ ਦਰਸ਼ਕ ਨੂੰ ਆਕਰਸ਼ਿਤ ਕਰਦਾ ਹੈ | ਉਹ ਅਦਾਕਾਰ ਦੀਆਂ ਜਿਸਮਾਨੀ ਹਰਕਤਾਂ ਸਦਕਾ ਕਿਰਦਾਰ ਦੇ ਮਨ ਦੀ ਅਵਸਥਾ ਤੱਕ ਪਹੁੰਚਦਾ ਹੈ | 'ਦਿ ਟੈਂਪੈਸਟ' ਸ਼ੇਕਸਪੀਅਰ ਦੇ ਰਚਨਾ-ਜਗਤ ਦਾ ਆਖ਼ਰੀ ਨਾਟਕ ਮੰਨਿਆ ਜਾਂਦਾ ਹੈ, ਜਿਸ ਦੀ ਕਹਾਣੀ ਸੁੰਨਸਾਨ ਟਾਪੂ 'ਤੇ ਵਾਪਰਦੀ ਹੈ ਜਿੱਥੇ ਰਾਜ ਖੋਹਣ ਦੀ ਸਾਜ਼ਿਸ਼ ਤਹਿਤ ਦੇਸ਼-ਬਦਰ ਕੀਤੇ ਪਿਓ-ਧੀ (ਪਰੌਸਪੈਂਰੋ ਤੇ ਮਿਰਾਂਡਾ) ਬਾਰਾਂ ਸਾਲ ਗੁਜ਼ਾਰਦੇ ਹਨ | ਇਸ ਤਰ੍ਹਾਂ ਨਾਟਕ ਅਤੀਤ ਤੇ ਵਰਤਮਾਨ ਦੀ ਧੋਖੇਬਾਜ਼ੀ, ਬਦਲੇ ਦੀ ਭਾਵਨਾ ਤੇ ਪਰਿਵਾਰਕ ਸਾੜੇ ਤੇ ਨਫ਼ਰਤ ਦੀ ਕਹਾਣੀ ਬਿਆਨ ਕਰਦਾ ਹੈ, ਜਿਸ ਨੰੂ ਢੁੱਕਵੇਂ ਸੰਗੀਤ ਨਾਲ਼ ਸਾਕਾਰ ਕੀਤਾ ਗਿਆ | ਨਿਰਦੇਸ਼ਕ ਪਾਰਥੋ ਬੈਨਰਜੀ ਨੇ ਨਾਟਕ ਦੀ ਕਹਾਣੀ ਛੋਟੇ ਭਰਾ ਐਨਟੋਨੀਓ ਦੀ ਸਾਜ਼ਿਸ਼ ਨਾਲ਼ ਤੋਰਦਾ ਹੈ, ਜਿਸ ਨੇ ਸਿੰਘਾਸਨ 'ਤੇ ਕਬਜ਼ਾ ਕਰਨ ਲਈ ਵੱਡੇ ਭਰਾ ਤੇ ਉਸ ਦੀ ਮਾਸੂਮ ਧੀ ਨੂੰ ਸੁੰਨਸਾਨ ਟਾਪੂ ਉੱਤੇ ਭੇਜ ਦਿੱਤਾ ਸੀ | ਇਹ ਵਰਕਸ਼ਾਪ 'ਚ 30 ਦੇ ਕਰੀਬ ਕਲਾਕਾਰ ਸ਼ਾਮਿਲ ਹੋਏ, ਜਿਨ੍ਹਾਂ ਫ਼ਿਲਮ ਅਦਾਕਾਰਾਂ 'ਤੇ ਰੰਗਕਰਮੀ ਨਿਰਦੇਸ਼ਕਾ ਅਨੀਤਾ ਸ਼ਬਦੀਸ਼ ਦੀ ਦੇਖ-ਰੇਖ ਹੇਠ ਕਾਰਜ ਕੀਤਾ ਅਤੇ ਪੰਜਾਬ ਦੇ ਨਾਟ-ਜਗਤ ਲਈ ਹੋ ਰਹੇ ਨਵੇਂ ਤਜਰਬੇ ਦਾ ਸਹਿਜੇ ਅਨੁਭਵ ਵੀ ਕਰਵਾਇਆ ਜੋ ਕਾਲਜਾਂ, ਸਕੂਲਾਂ ਦੀ ਮਾਈਮ ਪੇਸ਼ਕਾਰੀ ਨਾਲ਼ੋਂ ਬਿਲਕੁਲ ਵੱਖਰਾ ਰਿਹਾ |

ਨਵੇਂ ਡੀ. ਆਈ. ਜੀ. ਓਮਵੀਰ ਸਿੰਘ ਬਿਸ਼ਨੋਈ ਨੇ ਅਹੁਦਾ ਸੰਭਾਲਿਆ

ਚੰਡੀਗੜ੍ਹ, 15 ਜੁਲਾਈ (ਅ.ਬ.)-ਨਵੇਂ ਡੀ. ਆਈ. ਜੀ. ਓਮਵੀਰ ਸਿੰਘ ਬਿਸ਼ਨੋਈ ਵਲੋਂ ਅੱਜ ਚੰਡੀਗੜ੍ਹ ਪੁਲਿਸ ਦੇ ਨਵੇਂ ਡੀ. ਆਈ. ਜੀ. ਵਜੋਂ ਅਹੁਦਾ ਸੰਭਾਲ ਲਿਆ ਗਿਆ | ਓਮਵੀਰ ਸਿੰਘ 2004 ਬੈਚ ਦੇ ਏ. ਜੀ. ਐੱਮ. ਯੂ. ਟੀ.-ਕੇਡਰ ਦੇ ਅਫ਼ਸਰ ਹਨ ਜੋ ਕਿ ਇਸ ਤੋਂ ਪਹਿਲਾਂ ਦਿੱਲੀ ਵਿਖੇ ਤਿਆਰ ...

ਪੂਰੀ ਖ਼ਬਰ »

ਪੀ. ਐੱਸ. ਪੀ. ਸੀ.ਐੱਲ. ਦਾ ਲਾਈਨਮੈਨ 5,000 ਰੁਪਏ ਰਿਸ਼ਵਤ ਲੈਂਦਾ ਕਾਬੂ

ਚੰਡੀਗੜ੍ਹ, 15 ਜੁਲਾਈ (ਅ.ਬ.)-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸਬ ਡਵੀਜ਼ਨ ਪੀ. ਐੱਸ. ਪੀ. ਸੀ. ਐੱਲ. ਲੁਬਾਣਿਆ ਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਲਾਈਨਮੈਨ ਰਾਜੂ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਫ਼ਤਾਰ ਕਰ ਲਿਆ ਗਿਆ | ਇਸ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਚੰਡੀਗੜ੍ਹ, 15 ਜੁਲਾਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਲੋਂ ਵੱਖ-ਵੱਖ ਕੋਰਸਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ | ਇਨ੍ਹਾਂ ਵਿਚ ਐੱਮ. ਫਿਲ. (ਅਰਥ ਸ਼ਾਸਤਰ) ਪਹਿਲਾ ਸਮੈਸਟਰ, ਮਾਸਟਰ ਆਫ਼ ਲਾਇਬ੍ਰੇਰੀ ਐਾਡ ਇਨਫਰਮੇਸ਼ਨ ਸਾਇੰਸ (ਸਮੈਸਟਰ ਸਿਸਟਮ) ਦੂਜਾ ...

ਪੂਰੀ ਖ਼ਬਰ »

ਲੱਕੀ ਰਾਣਾ ਰਾਸ਼ਟਰੀ ਜਨਲੋਕ ਪਾਰਟੀ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਨਿਯੁਕਤ

ਚੰਡੀਗੜ੍ਹ, 15 ਜੁਲਾਈ (ਆਰ. ਐੱਸ. ਲਿਬਰੇਟ)- ਰਾਸ਼ਟਰੀ ਜਨਲੋਕ ਪਾਰਟੀ ਦੀ ਚੰਡੀਗੜ੍ਹ ਇਕਾਈ ਦਾ ਪ੍ਰਧਾਨ ਲੱਕੀ ਰਾਣਾ ਨੂੰ ਨਿਯੁਕਤ ਕਰ ਦਿੱਤਾ ਹੈ | ਇਹ ਨਿਯੁਕਤੀ ਦਾ ਐਲਾਨ ਰਾਸ਼ਟਰੀ ਜਨਲੋਕ ਪਾਰਟੀ ਦੇ ਕੌਮੀ ਪ੍ਰਧਾਨ ਸ਼ੇਰ ਸਿੰਘ ਰਾਣਾ ਨੇ ਦੇਰ ਸ਼ਾਮ ਨੂੰ ਆਪਣੀ ...

ਪੂਰੀ ਖ਼ਬਰ »

ਜਨਤਕ ਥਾਵਾਂ 'ਤੇ ਸ਼ਰਾਬ ਪੀਂਦੇ 11 ਕਾਬੂ

ਚੰਡੀਗੜ੍ਹ, 15 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਜਨਤਕ ਥਾਵਾਂ 'ਤੇ ਸ਼ਰਾਬ ਪੀਣ ਵਾਲਿਆਂ ਿਖ਼ਲਾਫ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ | ਬੀਤੇ ਦਿਨ ਪੁਲਿਸ ਨੇ ਜਨਤਕ ਥਾਵਾਂ 'ਤੇ ਸ਼ਰਾਬ ਪੀਂਦੇ 11 ਲੋਕਾਂ ਨੂੰ ਗਿ੍ਫ਼ਤਾਰ ਕੀਤਾ | ਪੁਲਿਸ ਨੇ ਇਨ੍ਹਾਂ ...

ਪੂਰੀ ਖ਼ਬਰ »

ਚੰਡੀਗੜ੍ਹ ਦੇ ਸਿਆਸੀ ਪਿੜ 'ਚ ਉੱਤਰਨ ਲਈ ਅਕਾਲੀ ਦਲ ਨੇ ਵੀ ਨੀਤੀ ਵਿਉਂਤੀ

ਚੰਡੀਗੜ੍ਹ, 15 ਜੁਲਾਈ (ਆਰ.ਐਸ.ਲਿਬਰੇਟ)- ਕਹਾਵਤ ਹੈ ਕਿ ਖ਼ਰਬੂਜ਼ੇ ਨੂੰ ਦੇਖ ਖ਼ਰਬੂਜ਼ਾ ਰੰਗ ਫੜਦਾ ਹੈ ਜਾਂ ਜਦ ਕਿਸੇ ਨੂੰ ਵਜੂਦ ਮਿਟਦਾ ਨਜ਼ਰ ਆਵੇ ਤਾਂ ਹੋਂਦ ਨੂੰ ਬਚਾਉਣ ਲਈ ਪੂਰੀ ਵਾਹ ਨਾਲ ਸੰਘਰਸ਼ ਦੇ ਮੈਦਾਨ ਵਿਚ ਉੱਤਰਦਾ ਹੈ | ਕੁਝ ਅਜਿਹੇ ਹਾਲਾਤ 'ਚ ਗੁਜ਼ਰ ਰਹੇ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦਾ ਵਫ਼ਦ ਮਾਲ ਮੰਤਰੀ ਕਾਂਗੜ ਨੂੰ ਮਿਲਿਆ

ਚੰਡੀਗੜ੍ਹ, 15 ਜੁਲਾਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਨੰਬਰਦਾਰ ਯੂਨੀਅਨ ਅਤੇ ਰਾਜਧਾਨੀ ਚੰਡੀਗੜ੍ਹ ਨੰਬਰਦਾਰ ਯੂਨੀਅਨ ਦਾ ਉੱਚ ਪੱਧਰੀ ਵਫ਼ਦ ਅੱਜ ਨੰਬਰਦਾਰਾਂ ਦੀਆਂ ਮੰਗਾਂ ਨੂੰ ਲੈ ਕੇ ਮਾਲ ਮੰਤਰੀ ਪੰਜਾਬ ਸ. ਗੁਰਪ੍ਰੀਤ ਸਿੰਘ ਕਾਂਗੜ ਨੂੰ ਮਿਲਿਆ | ਵਫਦ ਨੇ ਮਾਲ ...

ਪੂਰੀ ਖ਼ਬਰ »

ਡੀ.ਐਲ.ਐਸ. ਇੰਮੀਗ੍ਰੇਸ਼ਨ ਵਲੋਂ ਸਟੱਡੀ ਵੀਜ਼ਾ ਅਤੇ ਵਰਕ ਪਰਮਿਟ 'ਤੇ ਕੈਨੇਡਾ ਜਾਣ ਦਾ ਸੁਨਹਿਰੀ ਮੌਕਾ

ਜਲੰਧਰ, 15 ਜੁਲਾਈ (ਅ. ਬ.)–ਸਥਾਨਕ ਬੱਸ ਸਟੈਂਡ ਨੇੜੇ ਸਥਿੱਤ ਏ.ਜੀ.ਆਈ. ਸੈਂਟਰ ਦੀ ਚੌਥੀ ਮੰਜ਼ਿਲ 'ਤੇ ਡੀ.ਐਲ.ਐਸ. ਇੰਮੀਗ੍ਰੇਸ਼ਨਜ਼ ਸਰਵਿਸਿਜ਼ ਦਾ ਦਫ਼ਤਰ ਹੈ ਜਿੱਥੇ ਕੈਨੇਡਾ ਦੇ ਰਿਫਊਜ਼ਲ ਕੇਸਾਂ ਲਈ ਵਿਸ਼ੇਸ਼ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਹਲ਼ਕਾਅ ਵਿਰੋਧੀ ਦਵਾਈ ਦਾ ਐਡਵਾਂਸ ਸਟਾਕ ਰੱਖਣ ਲਈ ਅਧਿਕਾਰੀਆਂ ਨੂੰ ਨਿਰਦੇਸ਼

ਚੰਡੀਗੜ੍ਹ, 15 ਜੁਲਾਈ (ਆਰ.ਐੱਸ.ਲਿਬਰੇਟ)- ਨਗਰ ਨਿਗਮ ਦੇ ਅਧਿਕਾਰ ਹੇਠ ਆਉਂਦੀਆਂ ਡਿਸਪੈਂਸਰੀਆਂ ਵਿਚ ਹਲ਼ਕਾਅ ਵਿਰੋਧੀ ਦਵਾਈ ਦਾ ਸਟਾਕ ਨਾ ਹੋਣ ਦੀਆਂ ਮਿਲ ਰਹੀਆਂ ਕਨਸੋਆਂ ਨੂੰ ਦੇਖਦੇ ਐਡਵਾਂਸ ਸਟਾਕ ਰੱਖਣ ਲਈ ਅਧਿਕਾਰੀਆਂ ਨੂੰ ਸ੍ਰੀ ਕੇ. ਕੇ. ਯਾਦਵ ਆਈ. ਏ. ਐੱਸ. ...

ਪੂਰੀ ਖ਼ਬਰ »

ਬੌਨ ਵਲੋਂ ਵੱਖ ਵੱਖ ਸਿਹਤ ਜ਼ਰੂਰਤਾਂ ਲਈ ਵਿਸ਼ੇਸ਼ ਨਿਊ ਹੈੱਲਥ ਬਰੈੱਡ ਦੀ ਸ਼ੁਰੂਆਤ

ਚੰਡੀਗੜ੍ਹ, 15 ਜੁਲਾਈ (ਅ. ਬ.)-ਐਫ.ਐਮ.ਸੀ.ਜੀ. ਭਾਰਤੀ ਅਰਥਵਿਵਸਥਾ 'ਚ ਚੌਥਾ ਸਭ ਤੋਂ ਵੱਡਾ ਉਦਯੋਗ ਹੈ ਅਤੇ ਇਹ 13 ਫੀਸਦੀ ਦੀ ਲਗਾਤਾਰ ਗਤੀ ਨਾਲ ਵੱਧ ਰਿਹਾ ਹੈ | ਬੌਨ ਗਰੁੱਪ ਇਸ ਉਦਯੋਗ ਨੰੂ ਸੁਨਹਿਰੀ ਸਮਾਂ ਦੇਣ 'ਚ ਕੋਈ ਕਸਰ ਨਹੀਂ ਛੱਡ ਰਿਹਾ ਹੈ | ਉਨਾਂ ਦੀ ਨਿਵੇਕਲੀ ...

ਪੂਰੀ ਖ਼ਬਰ »

ਔਰਤਾਂ ਦੇ ਯੌਨ ਸ਼ੋਸ਼ਨ ਦੀ ਰੋਕਥਾਮ ਸਬੰਧੀ ਵਰਕਸ਼ਾਮ ਅੱਜ ਤੋਂ

ਚੰਡੀਗੜ੍ਹ, 15 ਜੁਲਾਈ (ਵਿ. ਪ੍ਰ.)- ਹਰਿਆਣਾ ਸਰਕਾਰ ਵਲੋਂ ਦਫ਼ਤਰਾਂ ਵਿਚ ਔਰਤਾਂ ਦੇ ਯੌਨ ਸ਼ੋਸ਼ਣ (ਰੋਕਥਾਮ, ਰੋਕ ਅਤੇ ਹੱਲ) ਐਕਟ 2013 ਦੇ ਸਬੰਧ ਵਿਚ ਅਤੇ ਜ਼ੁਲਮ ਪੀੜਤਾਂ ਦੇ ਸਮਰਥਨ ਵਿਚ ਕੌਮਾਂਤਰੀ ਦਿਵਸ ਮਨਾਉਣ ਦੇ ਸਬੰਧ 'ਚ 16 ਤੋਂ 19 ਜੁਲਾਈ ਤੱਕ ਵਰਕਸ਼ਾਪ ਲਗਾਈ ਜਾਵੇਗੀ ...

ਪੂਰੀ ਖ਼ਬਰ »

ਮੌਲੀ ਜਾਗਰਾਂ 'ਚ ਹੋਈ ਹੱਤਿਆ ਦੇ ਮਾਮਲੇ 'ਚ ਫ਼ਿਲਹਾਲ ਮੁਲਜ਼ਮ ਫ਼ਰਾਰ

ਚੰਡੀਗੜ੍ਹ, 15 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਮੌਲੀ ਜੱਗਰਾਂ 'ਚ 22 ਸਾਲਾ ਨੌਜਵਾਨ ਦੀ ਹੋਈ ਹੱਤਿਆ ਦੇ ਮਾਮਲੇ 'ਚ ਫ਼ਿਲਹਾਲ ਪੁਲਿਸ ਦੇ ਹੱਥ ਖ਼ਾਲੀ ਹਨ | ਪੁਲਿਸ ਮਾਮਲੇ 'ਚ ਫ਼ਰਾਰ ਦੋਵੇਂ ਮੁਲਜ਼ਮਾਂ ਨੂੰ ਜਲਦ ਗਿ੍ਫ਼ਤਾਰ ਕਰ ਸਕਦੀ ਹੈ ਅਤੇ ਦੋਵਾਂ ਦੀ ਗਿ੍ਫ਼ਤਾਰੀ ...

ਪੂਰੀ ਖ਼ਬਰ »

ਯੂ. ਆਈ. ਏ. ਐੱਮ. ਐੱਸ. 'ਚ ਓਰੀਐਾਟੇਸ਼ਨ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ, 15 ਜੁਲਾਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਪਲਾਈਡ ਮੈਨੇਜਮੈਂਟ ਸਾਇੰਸ (ਯੂ.ਆਈ.ਏ.ਐੱਮ.ਐੱਸ.) ਵਲੋਂ ਓਰੀਐਾਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ...

ਪੂਰੀ ਖ਼ਬਰ »

ਐਜੂਸੈੱਟ ਬਰਾਡਕਾਸਟ ਲਈ ਸਮਾਂਸਾਰਨੀ ਜਾਰੀ

ਚੰਡੀਗੜ੍ਹ, 15 ਜੁਲਾਈ (ਵਿ. ਪ੍ਰ.)- ਹਰਿਆਣਾ ਦੇ ਸਿੱਖਿਆ ਵਿਭਾਗ ਵਲੋਂ ਜੁਲਾਈ ਤੋਂ ਸਤੰਬਰ ਤੱਕ ਐਜੂਸੈਟ ਬਰਾਡਕਾਸਟ ਦੇ ਸੈਕੰਡਰੀ ਚੈਨਲ ਤਹਿਤ ਸਬੰਧਿਤ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਲਈ ਸਮਾਂਸਾਰਨੀ ਜਾਰੀ ਕੀਤੀ ਹੈ | ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਇਸੇ ਮਹੀਨੇ ਦੇ ਅੰਤ ਤੱਕ ਸੰਭਵ

ਚੰਡੀਗੜ੍ਹ, 15 ਜੁਲਾਈ (ਐੱਨ.ਐੱਸ.ਪਰਵਾਨਾ)- ਜਾਣਕਾਰ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਹਰਿਆਣਾ ਵਿਧਾਨ ਸਭਾ ਜਿਸ ਦੀਆਂ ਆਮ ਚੋਣਾਂ ਇਸ ਸਾਲ ਅਕਤੂਬਰ ਮਹੀਨੇ ਸੰਭਵ ਹਨ, ਦਾ ਆਖ਼ਰੀ ਸੈਸ਼ਨ ਇਸੇ ਮਹੀਨੇ ਦੇ ਅੰਤ ਵਿਚ ਕਿਸੇ ਵੀ ਸਮੇਂ ਬੁਲਾਇਆ ਜਾ ਸਕਦਾ ਹੈ | 16 ਜੁਲਾਈ ...

ਪੂਰੀ ਖ਼ਬਰ »

ਬੂਟੇ ਲਗਾਉਣ ਦੀ ਚਲਾਈ ਮੁਹਿੰਮ

ਚੰਡੀਗੜ੍ਹ, 15 ਜੁਲਾਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਬਾਗ਼ਬਾਨੀ ਵਿਭਾਗ ਵਲੋਂ ਬਾਇਓਕੈਮਿਸਟਰੀ ਵਿਭਾਗ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ | ਇਸ ਮੌਕੇ ਅਸ਼ੋਕ ਅਤੇ ਹਿਮਾਲਿਆ ਦੇ 40 ਤੋਂ ਵੱਧ ਬੂਟੇ ਲਗਾਏ ਗਏ | ਵਿਭਾਗ ਦੀ ਚੇਅਰਪਰਸਨ ...

ਪੂਰੀ ਖ਼ਬਰ »

ਮੋਚੀਆਂ ਨੂੰ ਕਾਰੋਬਾਰ ਲਈ ਦਿੱਤਾ ਜਾਵੇਗਾ 50,000 ਰੁਪਏ ਦਾ ਕਰਜ਼ਾ-ਕੈਪਟਨ ਅਭਿਮਨਿਊ

ਚੰਡੀਗੜ੍ਹ, 15 ਜੁਲਾਈ (ਵਿ. ਪ੍ਰ.)- ਹਰਿਆਣਾ 'ਚ 1500 ਮੋਚੀਆਂ ਨੂੰ 50-50 ਹਜ਼ਾਰ ਰੁਪਏ ਦਾ ਲੋਨ ਦਿੱਤਾ ਜਾਵੇਗਾ, ਜਿਸ 'ਤੇ ਉਨ੍ਹਾਂ ਨੂੰ ਕੋਈ ਵਿਆਜ਼ ਨਹੀਂ ਦੇਣਾ ਹੋਵੇਗਾ | ਲੋਨ 'ਤੇ ਵਿਆਜ਼ ਰਾਜ ਸਰਕਾਰ ਵਲੋਂ ਭੁਗਤਾਨ ਕੀਤਾ ਜਾਵੇਗਾ, ਜਿਸ ਦੀ ਰਕਮ 60 ਲੱਖ ਰੁਪਏ ਸਾਲਾਨਾ ਹੋਵੇਗੀ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਵਲੋਂ ਧਰਨਾ ਮੁਲਤਵੀ

ਚੰਡੀਗੜ੍ਹ, 15 ਜੁਲਾਈ (ਅ.ਬ.)-ਸ਼ੋ੍ਰਮਣੀ ਅਕਾਲੀ ਦਲ ਨੇ 17 ਜੁਲਾਈ ਨੂੰ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਹੋਣ ਵਾਲਾ ਰੋਸ ਧਰਨਾ ਫ਼ਿਲਹਾਲ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ...

ਪੂਰੀ ਖ਼ਬਰ »

'ਸਮਰ ਕਿੱਡਜ਼ ਫੈਸ਼ਨ' 'ਚ 500 ਤੋਂ ਵੱਧ ਬੱਚਿਆਂ ਨੇ ਲਿਆ ਹਿੱਸਾ

ਚੰਡੀਗੜ੍ਹ, 15 ਜੁਲਾਈ (ਔਜਲਾ)- ਏਲਾਂਤੇ ਵਲੋਂ ਅੱਜ ਫਨ ਅਤੇ ਫੈਸ਼ਨ ਭਰਪੂਰ 'ਸਮਰ ਕਿੱਡਜ਼ ਫੈਸ਼ਨ' ਕਰਵਾਇਆ ਗਿਆ | ਸਟਾਈਲਿਸ਼ ਐਾਡ ਫੈਸ਼ਨ ਪ੍ਰੋਗਰਾਮ 'ਚ 500 ਤੋਂ ਵੱਧ ਬੱਚਿਆਂ ਨੇ ਇਸ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਨਵੇਂ ਕਿਡਜ਼ ਕੁਲੈਕਸ਼ਨ ਖਾਸ ਤੌਰ 'ਤੇ ...

ਪੂਰੀ ਖ਼ਬਰ »

ਚੰਡੀਗੜ੍ਹ ਪ੍ਰਸ਼ਾਸਨ ਨੇ ਪਾਣੀ ਦੀ ਸੰਭਾਲ ਲਈ ਸ਼ੁਰੂ ਕੀਤੀ 'ਜਲ ਸ਼ਕਤੀ ਮੁਹਿੰਮ'

ਚੰਡੀਗੜ੍ਹ, 15 ਜੁਲਾਈ (ਆਰ.ਐੱਸ.ਲਿਬਰੇਟ)-ਅੱਜ ਭਾਰਤ ਸਰਕਾਰ ਦੀ ਪ੍ਰਮੁੱਖ ਸਕੀਮ ਅਧੀਨ ਚੰਡੀਗੜ੍ਹ ਪ੍ਰਸ਼ਾਸਨ ਨੇ ਜਲ ਸ਼ਕਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ 114 ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਈਕੋ-ਕਲੱਬ ਡੇਅ ਨੂੰ ਮਨਾਇਆ ਗਿਆ | ਇਸ ਜਸ਼ਨ ਦਾ ਵਿਸ਼ਾ ਪਾਣੀ ਦੀ ...

ਪੂਰੀ ਖ਼ਬਰ »

ਵਪਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ-ਖੱਟਰ

ਚੰਡੀਗੜ੍ਹ, 15 ਜੁਲਾਈ (ਵਿ. ਪ੍ਰ.)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬੇ ਦੇ ਵਪਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਲੋੜ ਅਨੁਸਾਰ ਵਪਾਰੀਆਂ ਲਈ ਸਿਖਲਾਈ ਕੈਂਪ ਵੀ ਲਗਾਏ ਜਾਣਗੇ | ਇਸ ਤੋਂ ਇਲਾਵਾ ਵਪਾਰੀਆਂ ਲਈ ਬੀਮਾ ...

ਪੂਰੀ ਖ਼ਬਰ »

ਕਾਂਵੜ ਯਾਤਰਾ ਨੂੰ ਸੁਰੱਖਿਅਤ ਤੇ ਸੁਚਾਰੂ ਬਣਾਉਣ ਲਈ ਸਖ਼ਤ ਪ੍ਰਬੰਧ

ਚੰਡੀਗੜ੍ਹ, 15 ਜੁਲਾਈ (ਵਿ. ਪ੍ਰ.)- ਹਰਿਆਣਾ ਪੁਲਿਸ ਵਲੋਂ ਅਗਾਊਾ ਹੋਣ ਵਾਲੀ ਕਾਂਵੜ ਯਾਤਰਾ ਨੂੰ ਸੁਰੱਖਿਅਤ ਤੇ ਸਹੀ ਢੰਗ ਨਾਲ ਖ਼ਤਮ ਕਰਵਾਉਣ ਲਈ ਸ਼ਰਧਾਲੂਆਂ ਦੇ ਗੁਜਰਨ ਵਾਲੇ ਰਸਤੇ 'ਤੇ ਸੁਰੱਖਿਅਤ ਤੇ ਸੁਚਾਰੂ ਆਵਾਜਾਈ ਵਿਵਸਥਾ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ | ਇਹ ...

ਪੂਰੀ ਖ਼ਬਰ »

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਜੰਗ-ਏ-ਆਜ਼ਾਦੀ ਯਾਦਗਾਰ ਕਮੇਟੀ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾਇਆ

ਜਲੰਧਰ, 15 ਜੁਲਾਈ (ਹਰਵਿੰਦਰ ਸਿੰਘ ਫੁੱਲ)-ਜੰਗ-ਏ-ਅਜ਼ਾਦੀ ਯਾਦਗਾਰ ਕਮੇਟੀ ਦੇ ਸੱਦੇ 'ਤੇ ਚੰਡੀਗੜ੍ਹ ਤੋਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦਾ ਇਕ ਸਾਹਿਤਕ ਵਫ਼ਦ ਕਰਤਾਰਪੁਰ ਵਿਖੇ ਪ੍ਰਧਾਨ ਬਲਕਾਰ ਸਿੱਧੂ ਅਤੇ ਗੁਰਨਾਮ ਕੰਵਰ ਹੁਰਾਂ ਦੀ ਅਗਵਾਈ ਹੇਠ ਜੰਗ-ਏ-ਅਜ਼ਾਦੀ ...

ਪੂਰੀ ਖ਼ਬਰ »

ਸਹੂਲਤ ਲਈ ਬਣੇ ਰੇਲਵੇ ਅੰਡਰਪਾਸ ਲੋਕਾਂ ਲਈ ਬਣੇ ਪ੍ਰੇਸ਼ਾਨੀ ਦਾ ਸਬੱਬ

ਡੇਰਾਬੱਸੀ, 15 ਜੁਲਾਈ (ਗੁਰਮੀਤ ਸਿੰਘ)-ਡੇਰਾਬੱਸੀ ਸ਼ਹਿਰ ਅਤੇ ਪਿੰਡਾਂ ਵਿਚੋਂ ਨਿਕਲ ਕੇ ਜਾਂਦੀ ਅੰਬਾਲਾ-ਕਾਲਕਾ ਰੇਲਵੇ ਲਾਈਨ 'ਤੇ ਮੁਬਾਰਿਕਪੁਰ ਵਿਖੇ ਤਿਆਰ ਹੋ ਰਹੇ ਅੰਡਰਪਾਸ ਦੇ ਨਿਰਮਾਣ ਕਾਰਜਾਂ ਦੀ ਢਿੱਲੀ ਰਫ਼ਤਾਰ ਕਰਕੇ ਜਿੱਥੇ ਦਰਜਨ ਤੋਂ ਵੱਧ ਪਿੰਡਾਂ ਦੇ ...

ਪੂਰੀ ਖ਼ਬਰ »

ਆਪਣੀ ਜਾਨ ਗਵਾ ਪਾਲਤੂ ਕੁੱਤੇ ਨੇ ਮਾਲਕ ਦੀ ਬਚਾਈ ਜਾਨ, ਵੱਡਾ ਹਾਦਸਾ ਟਲਿਆ

ਡੇਰਾਬੱਸੀ, 15 ਜੁਲਾਈ (ਗੁਰਮੀਤ ਸਿੰਘ)-ਕੁੱਤੇ ਤੋਂ ਵਫ਼ਾਦਾਰ ਜਾਨਵਰ ਕੋਈ ਨਹੀਂ ਹੁੰਦਾ, ਇਹ ਕਹਾਵਤ ਬੀਤੀ ਰਾਤ ਡੇਰਾਬੱਸੀ ਵਿਖੇ ਸਥਿਤ ਐੱਸ. ਬੀ. ਪੀ. ਹਾਊਸਿੰਗ ਪ੍ਰਾਜਕੈਟ 'ਚ ਦੇਰ ਰਾਤ ਵਾਪਰੇ ਹਾਦਸੇ 'ਚ ਵੇਖਣ ਨੂੰ ਮਿਲੀ ਹੈ ਜਿੱਥੇ ਇਕ ਪਾਲਤੂ ਕੁੱਤਾ ਆਪ ਮਰ ਕੇ ਆਪਣੇ ...

ਪੂਰੀ ਖ਼ਬਰ »

ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਟੀਮ ਬਣ ਕੇ ਕੰਮ ਕਰਨ ਸਾਰੇ ਵਿਭਾਗਾਂ ਦੇ ਅਧਿਕਾਰੀ-ਬਲਬੀਰ ਸਿੰਘ ਸਿੱਧੂ

ਐੱਸ. ਏ. ਐੱਸ. ਨਗਰ, 15 ਜੁਲਾਈ (ਕੇ. ਐੱਸ. ਰਾਣਾ)-ਲੋਕਾਂ ਦੇ ਮਸਲੇ ਅਤੇ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸਮੁੱਚੇ ਵਿਭਾਗਾਂ ਦੇ ਅਧਿਕਾਰੀ ਇਕ ਟੀਮ ਬਣ ਕੇ ਕੰਮ ਕਰਨ ਤਾਂ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ...

ਪੂਰੀ ਖ਼ਬਰ »

ਔਰਤ ਨਾਲ ਜਬਰ ਜਨਾਹ ਕਰਨ ਵਾਲੇ ਨੇਪਾਲੀ ਿਖ਼ਲਾਫ਼ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 15 ਜੁਲਾਈ (ਜਸਬੀਰ ਸਿੰਘ ਜੱਸੀ)-ਥਾਣਾ ਮਟੌਰ ਦੀ ਪੁਲਿਸ ਨੇ ਇਕ ਔਰਤ ਦੀ ਸ਼ਿਕਾਇਤ 'ਤੇ ਇਕ ਨੇਪਾਲੀ ਸਮੇਤ 3 ਿਖ਼ਲਾਫ਼ ਜਬਰ ਜਨਾਹ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ | ਉਕਤ ਨੇਪਾਲੀ ਦੀ ਪਛਾਣ ਰਾਮ ਬਹਾਦਰ ਵਜੋਂ ਹੋਈ ਹੈ ਜੋ ਕਿ ਪਿੰਡ ਮਟੌਰ 'ਚ ਕਿਰਾਏ ਦੇ ...

ਪੂਰੀ ਖ਼ਬਰ »

ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਵਿਸ਼ਵ ਯੁਵਾ ਹੁਨਰ ਦਿਵਸ ਮਨਾਇਆ

ਐੱਸ. ਏ. ਐੱਸ. ਨਗਰ, 15 ਜੁਲਾਈ (ਕੇ. ਐੱਸ. ਰਾਣਾ)-ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ. ਐੱਸ. ਡੀ. ਐੱਮ.) ਮੁਹਾਲੀ ਵਲੋਂ ਅੱਜ ਵਿਸ਼ਵ ਯੁਵਾ ਹੁਨਰ ਦਿਵਸ ਸਾਦੇ ਢੰਗ ਨਾਲ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਵਲੋਂ ਸਿਖਿਆਰਥੀਆਂ ਨਾਲ ਮਿਲ ਕੇ ...

ਪੂਰੀ ਖ਼ਬਰ »

ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗਣ ਕਾਰਨ ਝੋਟੇ ਤੇ ਕੁੱਤੇ ਦੀ ਮੌਤ

ਡੇਰਾਬੱਸੀ, 15 ਜੁਲਾਈ (ਗੁਰਮੀਤ ਸਿੰਘ)-ਪਿੰਡ ਖੇੜ੍ਹੀ ਗੁੱਜਰਾਂ ਨੇੜੇ ਅੱਜ ਸਵੇਰੇ ਕਰੰਟ ਲੱਗਣ ਕਾਰਨ ਇਕ ਵਿਅਕਤੀ ਦੇ ਪਾਲਤੂ ਝੋਟੇ ਅਤੇ ਕੁੱਤੇ ਦੀ ਮੌਤ ਹੋ ਗਈ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਖੇਤਾਂ 'ਚ ਖੜ੍ਹਾ ਬਿਜਲੀ ਦੀਆਂ ਤਾਰਾਂ ਵਾਲਾ ਖੰਭਾਂ ਬੀਤੇ ...

ਪੂਰੀ ਖ਼ਬਰ »

ਗੁ: ਨਾਨਕ ਝੀਰਾ ਬਿਦਰ ਤੋਂ ਸ਼ੁਰੂ ਹੋਏ ਨਗਰ ਕੀਰਤਨ ਦਾ ਮੁਹਾਲੀ ਪਹੁੰਚਣ 'ਤੇ ਕੀਤਾ ਜਾਵੇਗਾ ਭਰਵਾਂ ਸਵਾਗਤ

ਐੱਸ. ਏ. ਐੱਸ. ਨਗਰ, 9 ਜੁਲਾਈ (ਨਰਿੰਦਰ ਸਿੰਘ ਝਾਂਮਪੁਰ)-ਗੁਰਦੁਆਰਾ ਤਾਲਮੇਲ ਕਮੇਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਇਕ ਵਿਸ਼ੇਸ਼ ਮੀਟਿੰਗ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੌਾਧੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਸਾਚਾ ਧੰਨ ਫੇਜ਼-3ਬੀ1 ਮੁਹਾਲੀ ਵਿਖੇ ...

ਪੂਰੀ ਖ਼ਬਰ »

ਪੈਦਲ ਜਾ ਰਹੇ ਰਾਹਗੀਰ ਨੂੰ ਆਟੋ ਚਾਲਕ ਨੇ ਮਾਰੀ ਟੱਕਰ, ਮੌਤ

ਐੱਸ. ਏ. ਐੱਸ. ਨਗਰ, 15 ਜੁਲਾਈ (ਜਸਬੀਰ ਸਿੰਘ ਜੱਸੀ)-ਥਾਣਾ ਬਲੌਾਗੀ ਅਧੀਨ ਪੈਂਦੇ ਐੱਸ. ਐੱਸ. ਫਾਰਮ. ਨਜ਼ਦੀਕ ਇਕ ਤੇਜ਼ ਰਫਤਾਰ ਆਟੋ ਚਾਲਕ ਵਲੋਂ ਪੈਦਲ ਜਾ ਰਹੇ ਇਕ ਰਾਹਗੀਰ ਨੂੰ ਫੇਟ ਮਾਰ ਦਿੱਤੀ ਅਤੇ ਇਸ ਹਾਦਸੇ 'ਚ ਪੈਦਲ ਜਾ ਰਹੇ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ...

ਪੂਰੀ ਖ਼ਬਰ »

ਨਿਕਾਸੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਵਾਰਡ ਨੰਬਰ-16 ਦੇ ਵਸਨੀਕਾਂ ਵਲੋਂ ਕੌਾਸਲ ਦਫ਼ਤਰ 'ਚ ਰੋਸ ਧਰਨਾ

ਕੁਰਾਲੀ, 15 ਜੁਲਾਈ (ਹਰਪ੍ਰੀਤ ਸਿੰਘ)-ਸਥਾਨਕ ਵਾਰਡ ਨੰਬਰ-16 ਦੀ ਕਾਲੋਨੀ ਦਾ ਨਿਕਾਸੀ ਤੇ ਸੀਵਰੇਜ ਸਿਸਟਮ ਕਈ ਮਹੀਨਿਆਂ ਤੋਂ ਠੱਪ ਹੋਣ ਕਾਰਨ ਪ੍ਰੇਸ਼ਾਨ ਕਾਲੋਨੀ ਨਿਵਾਸੀਆਂ ਨੇ ਅੱਜ ਕੌਾਸਲਰ ਲਾਡੀ ਦੀ ਅਗਵਾਈ 'ਚ ਨਗਰ ਕੌਾਸਲ ਦਫ਼ਤਰ ਵਿਚ ਰੋਸ ਧਰਨਾ ਦਿੰਦਿਆਂ ਕੌਾਸਲ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਫ਼ਦ ਸਿਹਤ ਮੰਤਰੀ ਨੂੰ ਮਿਲਿਆ

ਖਰੜ, 15 ਜੁਲਾਈ (ਗੁਰਮੁੱਖ ਸਿੰਘ ਮਾਨ)-ਜਨ-ਹਿਤ ਵਿਕਾਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਹੰਸ ਦੀ ਰਹਿਨੁਮਾਈ ਹੇਠ ਇਕ ਵਫ਼ਦ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਮਿਲਿਆ | ਇਸ ਮੌਕੇ ਵਫ਼ਦ ਨੇ ਸਿਹਤ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ...

ਪੂਰੀ ਖ਼ਬਰ »

ਨਿਊ ਚੰਡੀਗੜ੍ਹ 'ਚ ਕਿਰਾਏਦਾਰਾਂ ਦੀ ਜਾਂਚ ਪੜਤਾਲ ਦੌਰਾਨ 8 ਮਕਾਨ ਮਾਲਕਾਂ ਵਿਰੁੱਧ ਮਾਮਲੇ ਦਰਜ

ਮੁੱਲਾਂਪੁਰ ਗਰੀਬਦਾਸ, 15 ਜੁਲਾਈ (ਦਿਲਬਰ ਸਿੰਘ ਖੈਰਪੁਰ)-ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਥਾਣਾ ਮੁੱਲਾਂਪੁਰ ਵਲੋਂ ਕਿਰਾਏਦਾਰਾਂ ਵਿਰੁੱਧ ਆਰੰਭੀ ਜਾਂਚ ਪੜਤਾਲ ਦੌਰਾਨ ਨਿਊ ਚੰਡੀਗੜ੍ਹ 'ਚ ਇਕ ਕਾਲੋਨੀ ਦੇ ਮਕਾਨ ...

ਪੂਰੀ ਖ਼ਬਰ »

ਗਮਾਡਾ ਵਲੋਂ ਛੇ ਮਾਰਗੀ ਸੜਕ 'ਤੇ ਟ੍ਰੈਫ਼ਿਕ ਲਾਈਟਾਂ ਨਾ ਲਗਾਏ ਜਾਣ ਕਾਰਨ ਰੋਜ਼ਾਨਾ ਵਾਪਰ ਰਹੇ ਨੇ ਹਾਦਸੇ

ਮੁੱਲਾਂਪੁਰ ਗਰੀਬਦਾਸ, 15 ਜੁਲਾਈ (ਦਿਲਬਰ ਸਿੰਘ ਖੈਰਪੁਰ)-ਮੁੱਲਾਂਪੁਰ ਬੈਰੀਅਰ ਤੋਂ ਮਾਜਰਾ ਟੀ-ਪੁਆਇੰਟ ਤੱਕ ਗਮਾਡਾ ਵਲੋਂ ਬਣਾਈ ਗਈ ਛੇ-ਮਾਰਗੀ ਸੜਕ 'ਤੇ ਟ੍ਰੈਫ਼ਿਕ ਲਾਈਟਾਂ ਨਾ ਲਗਾਏ ਜਾਣ ਕਾਰਨ ਰੋਜ਼ਾਨਾ ਹਾਦਸੇ ਵਾਪਰਦੇ ਰਹਿੰਦੇ ਹਨ | ਆਵਾਜਾਈ ਦੇ ਤੇਜ਼ ਰਫ਼ਤਾਰ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵੱਖ-ਵੱਖ ਜਾਤੀਆਂ ਨੂੰ ਜੋੜਨ ਦਾ ਕੰਮ ਕਰ ਰਹੀ ਹੈ-ਰਾਮਦਾਸ ਅਠਾਵਲੇ

ਐੱਸ. ਏ. ਐੱਸ. ਨਗਰ, 15 ਜੁਲਾਈ (ਕੇ. ਐੱਸ. ਰਾਣਾ)-ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਖ-ਵੱਖ ਜਾਤੀਆਂ ਦੇ ਲੋਕਾਂ ਨੂੰ ਜੋੜਨ ਅਤੇ ਉਨ੍ਹਾਂ ਵਿਚ ਸਮਾਜਿਕ ਸਦਭਾਵਨਾ ਵਧਾਉਣ ਦਾ ਕੰਮ ਕਰ ਰਹੀ ਹੈ | ਇਹ ਪ੍ਰਗਟਾਵਾ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਬਾਰੇ ...

ਪੂਰੀ ਖ਼ਬਰ »

ਗਮਾਡਾ ਦੇ ਬਹੁ-ਕਰੋੜੀ ਪ੍ਰਾਜੈਕਟ 'ਪੂਰਬ ਪ੍ਰੀਮੀਅਮ ਅਪਾਰਟਮੈਂਟਸ' 'ਚ ਭਰਿਆ ਬਰਸਾਤੀ ਪਾਣੀ

ਐੱਸ. ਏ. ਐੱਸ. ਨਗਰ, 15 ਜੁਲਾਈ (ਨਰਿੰਦਰ ਸਿੰਘ ਝਾਂਮਪੁਰ)-ਕਰੋੜਾਂ ਰੁਪਏ ਦੀ ਲਾਗਤ ਨਾਲ ਗਮਾਡਾ ਵਲੋਂ ਸਥਾਨਕ ਸੈਕਟਰ-88 ਵਿਖੇ ਤਿਆਰ ਕਰਵਾਏ ਗਏ ਪ੍ਰਾਜੈਕਟ 'ਪੂਰਬ ਪ੍ਰੀਮੀਅਮ ਅਪਾਰਟਮੈਂਟਸ' 'ਚ ਬੁਨਿਆਦੀ ਸਹੂਲਤਾਂ ਦੀ ਘਾਟ ਦੇ ਚੱਲਦਿਆਂ ਅੱਜ ਹੋਈ ਬਰਸਾਤ ਦਾ ਪਾਣੀ ਭਰ ...

ਪੂਰੀ ਖ਼ਬਰ »

ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਐੱਸ. ਏ. ਐੱਸ. ਨਗਰ, 15 ਜੁਲਾਈ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਜਗਤਪੁਰਾ ਦੇ ਰਹਿਣ ਵਾਲੇ ਇਕ 17 ਸਾਲਾ ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਛਾਣ ਵਿਸ਼ਾਲ ਮੂਲ ਵਾਸੀ ਯੂ. ਪੀ. ਤੇ ਹਾਲ ...

ਪੂਰੀ ਖ਼ਬਰ »

ਮੁਲਾਜ਼ਮਾਂ ਦੀ ਰੋਸ ਰੈਲੀ ਅੱਜ

ਖਰੜ, 15 ਜੁਲਾਈ (ਮਾਨ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵਲੋਂ ਆਰੰਭੇ ਸੰਘਰਸ਼ ਦੀ ਕੜੀ ਵਜੋਂ ਖਰੜ ਤਹਿਸੀਲ ਦੇ ਮੁਲਾਜ਼ਮਾਂ ਵਲੋਂ 16 ਜੁਲਾਈ ਨੂੰ ਹਸਪਤਾਲ ਰੋਡ 'ਤੇ ਰੈਲੀ ਕੀਤੀ ਜਾਵੇਗੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ 'ਤੇ ਐੱਸ. ਡੀ. ਐੱਮ. ਖਰੜ ਨੂੰ ...

ਪੂਰੀ ਖ਼ਬਰ »

ਅਗਵਾ ਕਰ ਕੇ ਜਬਰ ਜਨਾਹ ਕਰਨ ਦੇ ਦੋਸ਼ 'ਚ ਮਾਮਲਾ ਦਰਜ

ਜ਼ੀਰਕਪੁਰ, 15 ਜੁਲਾਈ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਵੀ. ਆਈ. ਪੀ. ਸੜਕ 'ਤੇ ਸਥਿਤ ਰੇਲ ਵਿਹਾਰ ਸੁਸਾਇਟੀ ਦੀ ਵਸਨੀਕ ਇਕ ਲੜਕੀ ਦੀ ਸ਼ਿਕਾਇਤ 'ਤੇ ਦੋ ਨੌਜਵਾਨਾਂ ਿਖ਼ਲਾਫ਼ ਕਥਿਤ ਰੂਪ ਵਿਚ ਉਸ ਨੂੰ ਗੱਡੀ ਵਿਚ ਅਗਵਾ ਕਰਕੇ ਉਸ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਦੀ ਮੌਤ

ਪੰਚਕੂਲਾ, 15 ਜੁਲਾਈ (ਕਪਿਲ)-ਪੰਚਕੂਲਾ ਵਿਖੇ ਇਕ ਧਾਰਮਿਕ ਸਮਾਗਮ ਵਿਚ ਹਿੱਸਾ ਲੈਣ ਲਈ ਆਏ ਚੰਡੀਗੜ੍ਹ ਪੁਲਿਸ ਦੇ ਇਕ ਮੁਲਾਜ਼ਮ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਸੁਰਿੰਦਰ ਕੁਮਾਰ ਭਾਰਦਵਾਜ ਚੰਡੀਗੜ੍ਹ ਪੁਲਿਸ ਵਿਚ ...

ਪੂਰੀ ਖ਼ਬਰ »

25ਵੀਂ ਪੈਦਲ ਯਾਤਰਾ ਦਾ ਮੁਹਾਲੀ ਪਹੁੰਚਣ 'ਤੇ ਭਰਵਾਂ ਸਵਾਗਤ

ਐੱਸ. ਏ. ਐੱਸ. ਨਗਰ, 15 ਜੁਲਾਈ (ਨਰਿੰਦਰ ਸਿੰਘ ਝਾਂਮਪੁਰ)-ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ ਚੱਲੀ 25ਵੀਂ ਪੈਦਲ ਯਾਤਰਾ ਦਾ ਸਥਾਨਕ ਫੇਜ਼-9 ਵਿਖੇ ਪਹੁੰਚਣ 'ਤੇ ਜਨਤਾ ਲੈਂਡ ...

ਪੂਰੀ ਖ਼ਬਰ »

ਗੁਰਦੁਆਰਾ ਸੰਤਸਰ ਸਾਹਿਬ ਤੋਂ ਸੁਲਤਾਨਪੁਰ ਲੋਧੀ ਤੱਕ ਨਗਰ ਕੀਰਤਨ 28 ਨੂੰ

ਐੱਸ. ਏ. ਐੱਸ. ਨਗਰ, 15 ਜੁਲਾਈ (ਝਾਂਮਪੁਰ)-ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਬਾਬਾ ਸਰੂਪ ਸਿੰਘ ਸੰਤਸਰ ਵਾਲਿਆਂ ਦੇ ਉਪਰਾਲੇ ਸਦਕਾ 28 ਜੁਲਾਈ ਨੂੰ ਸਵੇਰੇ 7 ਵਜੇ ਮਹਾਨ ਨਗਰ ਕੀਰਤਨ ਗੁਰਦੁਆਰਾ ਸੰਤਸਰ ...

ਪੂਰੀ ਖ਼ਬਰ »

ਬਸਪਾ ਦੇ ਵਫ਼ਦ ਨੇ ਗਵਰਨਰ ਦੇ ਨਾਂਅ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਐੱਸ. ਏ. ਐੱਸ. ਨਗਰ, 15 ਜੁਲਾਈ (ਕੇ. ਐੱਸ. ਰਾਣਾ)-ਬਹੁਜਨ ਸਮਾਜ ਪਾਰਟੀ ਦੇ ਇਕ ਵਫਦ ਨੇ ਰਜਿੰਦਰ ਸਿੰਘ ਰਾਜਾ ਜਨਰਲ ਸਕੱਤਰ ਬਸਪਾ ਪੰਜਾਬ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਪੰਜਾਬ ਦੇ ਰਾਜਪਾਲ ਦੇ ਨਾਂਅ ਤਹਿਸੀਲਦਾਰ ਗੁਰਪ੍ਰੀਤ ਸਿਘ ...

ਪੂਰੀ ਖ਼ਬਰ »

ਗੁ: ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਵਿਖੇ ਗੁਰਮਤਿ ਕਲਾਸ ਲਗਾਈ

ਐੱਸ. ਏ. ਐੱਸ. ਨਗਰ, 15 ਜੁਲਾਈ (ਨਰਿੰਦਰ ਸਿੰਘ ਝਾਂਮਪੁਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਗੁਰਮਤਿ ਸੰਗੀਤ ਅਕੈਡਮੀ ਐੱਸ. ਏ. ਐੱਸ. ਨਗਰ ਵਲੋਂ ਸੰਤ ਮਹਿੰਦਰ ਸਿੰਘ ਲੰਬਿਆਂ ...

ਪੂਰੀ ਖ਼ਬਰ »

ਸਟੇਡੀਅਮ ਰੋਡ ਵਾਲੇ ਪੁਲ 'ਤੇ ਬਣੇ ਫੁੱਟਪਾਥ ਨੂੰ ਖਾਲੀ ਕਰਵਾ ਕੇ ਪੈਦਲ ਚੱਲਣ ਵਾਲੇ ਲੋਕਾਂ ਲਈ ਖੋਲਿ੍ਹਆ ਜਾਵੇ-ਧਨੋਆ

ਐੱਸ. ਏ. ਐੱਸ. ਨਗਰ, 15 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਕੌਾਸਲਰ ਸਤਵੀਰ ਸਿੰਘ ਧਨੋਆ ਨੇ ਮੰਗ ਕੀਤੀ ਹੈ ਕਿ ਫੇਜ਼-9 ਵਿਖੇ ਸਟੇਡੀਅਮ ਰੋਡ 'ਤੇ ਬਣੇ ਪੁਲ ਦੇ ਫੁੱਟਪਾਥ 'ਤੇ ਲੱਗੀਆਂ ਪਾਈਪਾਂ ਨੂੰ ਇੱਥੋਂ ਹਟਾਇਆ ਜਾਵੇ ਅਤੇ ਇਸ ਥਾਂ ਨੂੰ ਪੈਦਲ ਚੱਲਣ ਵਾਲੇ ਲੋਕਾਂ ਲਈ ...

ਪੂਰੀ ਖ਼ਬਰ »

ਬੀਬੀ ਗਰਚਾ ਨੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਲਿਖਿਆ ਪੱਤਰ

ਖਰੜ, 15 ਜੁਲਾਈ (ਗੁਰਮੁੱਖ ਸਿੰਘ ਮਾਨ)-ਬੀਬੀ ਲਖਵਿੰਦਰ ਕੌਰ ਗਰਚਾ ਨੇ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਨੂੰ ਪੱਤਰ ਲਿਖ ਕੇ ਨਿਰਮਾਣ ਅਧੀਨ ਫਲਾਈਓਵਰ ਕਾਰਨ ਲੱਗਣ ਵਾਲੇ ਟ੍ਰੈਫ਼ਿਕਾਂ ਜਾਮਾਂ ਤੋਂ ਨਿਜ਼ਾਤ ਦਿਵਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਆਪਣੇ ਪੱਤਰ ...

ਪੂਰੀ ਖ਼ਬਰ »

16 ਸਾਲਾ ਲੜਕਾ ਘਰੋਂ ਲਾਪਤਾ

ਐੱਸ. ਏ. ਐੱਸ. ਨਗਰ, 15 ਜੁਲਾਈ (ਜੱਸੀ)-ਥਾਣਾ ਬਲੌਾਗੀ ਦੀ ਪੁਲਿਸ ਨੇ ਪਿੰਡ ਜੁਝਾਰ ਨਗਰ ਦੇ ਇਕ 16 ਸਾਲਾ ਲੜਕੇ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਗਦੀਸ਼ ਕੁਮਾਰ ਵਾਸੀ ਜੁਝਾਰ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ 18 ...

ਪੂਰੀ ਖ਼ਬਰ »

ਕਾਲੋਨੀ ਵਸਨੀਕਾਂ ਵਲੋਂ ਸਮੱਸਿਆਵਾਂ ਦੇ ਹੱਲ ਦੀ ਮੰਗ

ਖਰੜ, 15 ਜੁਲਾਈ (ਮਾਨ)-ਲਾਂਡਰਾਂ ਰੋਡ 'ਤੇ ਸਥਿਤ ਦਿ੍ਸ਼ਟੀ ਹੋਮਸ ਅਤੇ ਪਰੀਸ਼ ਹੋਮਸ ਦੇ ਵਸਨੀਕ ਸ਼ਿਵ ਸਿੰਘ, ਤਰੁਨ ਬਜਾਜ, ਦਿਨੇਸ਼ ਚੱਢਾ, ਅਕਸ਼ੈ ਧਵਨ, ਮੂਲ ਚੰਦ, ਅਸੀਸ ਸੂਦ, ਅਮਰਜੀਤ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਜਿੱਥੇ ਉਹ ਰਹਿੰਦੇ ਹਨ, ਉੱਥੇ ਮੁੱਢਲੀਆਂ ...

ਪੂਰੀ ਖ਼ਬਰ »

ਪਰਮਜੀਤ ਸਿੰਘ ਢਿੱਲੋਂ ਘੁੰਗਰਾਣਾ ਨੇ ਸੰਗੀਤ ਜਗਤ 'ਚ ਮੁੜ ਦਿੱਤੀ ਦਸਤਕ

ਐੱਸ. ਏ. ਐੱਸ. ਨਗਰ, 15 ਜੁਲਾਈ (ਝਾਂਮਪੁਰ)-ਪੰਜਾਬ ਸਰਕਾਰ ਦੇ ਟਾਊਨ ਐਾਡ ਕੰਟਰੀ ਪਲਾਨਿੰਗ ਵਿਭਾਗ 'ਚੋਂ ਸੇਵਾ-ਮੁਕਤ ਹੋਣ ਤੋਂ ਬਾਅਦ ਪਰਮਜੀਤ ਸਿੰਘ ਢਿੱਲੋਂ ਘੁੰਗਰਾਣਾ ਨੇ ਮੁੜ ਸੰਗੀਤ ਜਗਤ 'ਚ ਦਸਤਕ ਦਿੱਤੀ ਹੈ | ਸ. ਢਿੱਲੋਂ ਨੇ ਕਿਹਾ ਕਿ ਉਨ੍ਹਾਂ ਵਲੋਂ ਸ੍ਰੀ ਗੁਰੂ ...

ਪੂਰੀ ਖ਼ਬਰ »

ਵਾਸ਼ਿੰਗਟਨ ਤੋਂ ਆਈ ਵਿਸ਼ਵ ਬੈਂਕ ਦੀ ਟੀਮ ਵਲੋਂ ਪਿੰਡ ਸਿੰਘਪੁਰਾ ਦੇ ਜਲਘਰ ਦਾ ਦੌਰਾ

ਕੁਰਾਲੀ, 15 ਜੁਲਾਈ (ਹਰਪ੍ਰੀਤ ਸਿੰਘ)-ਪੀਣ ਵਾਲੇ ਪਾਣੀ ਦੀ 24 ਘੰਟੇ ਨਿਰੰਤਰ ਸਪਲਾਈ ਮੁਹੱਈਆ ਕਰਵਾਉਣ ਵਾਲੇ ਜਲ ਘਰ ਅਤੇ ਸਫਲਤਾਪੂਰਵਕ ਚੱਲ ਰਹੇ ਸੀਵਰੇਜ ਸਿਸਟਮ ਦੇਖਣ ਲਈ ਵਿਸ਼ਵ ਬੈਂਕ ਦੀ ਇਕ ਟੀਮ ਨੇ ਪਿੰਡ ਸਿੰਘਪੁਰਾ ਦਾ ਦੌਰਾ ਕੀਤਾ | ਟੀਮ ਨੇ ਜਲ ਘਰ ਦਾ ਦੌਰਾ ...

ਪੂਰੀ ਖ਼ਬਰ »

ਮੀਟਿੰਗ ਭਲਕੇ

ਐੱਸ. ਏ. ਐੱਸ. ਨਗਰ, 15 ਜੁਲਾਈ (ਬੈਨੀਪਾਲ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ 17 ਜੁਲਾਈ ਨੂੰ ਕਮਿਊਨਿਟੀ ਸੈਂਟਰ ਸੈਕਟਰ-70 ਮੁਹਾਲੀ ਵਿਖੇ ਹੋਵੇਗੀ | ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਕਰਮ ਸਿੰਘ ਧਨੋਆ ਨੇ ਦੱਸਿਆ ਕਿ ਇਸ ਸਬੰਧੀ ...

ਪੂਰੀ ਖ਼ਬਰ »

ਪੁਲਿਸ ਨੂੰ ਸ਼ਿਕਾਇਤ ਦੇ ਕੇ ਲਾਪਤਾ ਪੁੱਤਰ ਦੀ ਭਾਲ ਕਰਨ ਦੀ ਕੀਤੀ ਮੰਗ

ਖਰੜ, 15 ਜੁਲਾਈ (ਜੰਡਪੁਰੀ)-ਪਿੰਡ ਸੱਲੋਮਾਜਰਾ ਦੇ ਵਸਨੀਕ ਮਲਕੀਤ ਸਿੰਘ ਨੇ ਖਰੜ ਸਿਟੀ ਦੀ ਪੁਲਿਸ ਨੂੰ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਖਰੜ ਵਿਖੇ 108 ਨੰਬਰ ਐਾਬੂਲੈਂਸ 'ਤੇ ਤਾਇਨਾਤ ਡਰਾਈਵਰ ਕੁਲਦੀਪ ਸਿੰਘ ਦੀ ਭਾਲ ਕੀਤੀ ਜਾਵੇ ਜੋ ਕਿ ਪਿਛਲੇ ਕਈ ਦਿਨਾਂ ਤੋਂ ਲਾਪਤਾ ...

ਪੂਰੀ ਖ਼ਬਰ »

-ਮਾਮਲਾ ਹਰਿਆਣਾ ਦੇ ਵਿੱਤ ਮੰਤਰੀ ਦੇ ਘਰ ਨੂੰ ਅੱਗ ਲਗਾਉਣ ਦਾ-

ਸੀ. ਬੀ. ਆਈ. ਨੇ ਅੱਜ ਵੀ ਨਹੀਂ ਦਿੱਤੇ ਪੂਰੇ ਦਸਤਾਵੇਜ਼

ਪੰਚਕੂਲਾ, 15 ਜੁਲਾਈ (ਕਪਿਲ)-ਹਰਿਆਣਾ ਅੰਦਰ ਹੋਏ ਜਾਟ ਰਾਖਵੇਂਕਰਨ ਅੰਦੋਲਨ ਦੌਰਾਨ ਵਿੱਤ ਮੰਤਰੀ ਹਰਿਆਣਾ ਕੈਪਟਨ ਅਭਿਮਨਿਊ ਦੇ ਘਰ ਨੂੰ ਅੱਗ ਲਗਾਉਣ ਦੇ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਹੋਈ | ਸੁਣਵਾਈ ਦੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX