ਤਾਜਾ ਖ਼ਬਰਾਂ


2 ਲੱਖ 45 ਹਜ਼ਾਰ 400 ਕਿਊਸਿਕ ਤੱਕ ਪੁੱਜਾ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ
. . .  about 5 hours ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ) – ਸਤਲੁਜ ਅੰਦਰ ਸਵੇਰੇ 11 ਵਜੇ ਛੱਡੇ ਗਏ 2 ਲੱਖ 45 ਹਜ਼ਾਰ ਕਿਊਸਿਕ ਪਾਣੀ ਤੋਂ ਬਾਅਦ ਬਣੇ ਹੜ੍ਹ ਦੇ ਹਾਲਤਾਂ ਤੋਂ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਬੇਹੱਦ ਚੌਕਸੀ ਵਰਤੀ ਜਾ ਰਹੀ ਹੈ। ਦੇਰ ਰਾਤ 11 ਵਜੇ ਦੇ ਕਰੀਬ ਏ.ਡੀ.ਸੀ ਜਲੰਧਰ...
ਫਿਲੌਰ, ਸ਼ਾਹਕੋਟ ਅਤੇ ਨਕੋਦਰ ਵਿਖੇ ਐਨ.ਡੀ.ਆਰ.ਐਫ ਅਤੇ ਐੱਸ.ਡੀ.ਆਰ.ਐਫ ਦੀਆਂ ਕੰਪਨੀਆਂ ਤਾਇਨਾਤ
. . .  1 day ago
ਫਿਲੌਰ 18 ਅਗਸਤ (ਇੰਦਰਜੀਤ ਚੰਦੜ) - ਰੋਪੜ ਹੈੱਡਵਰਕ ਤੋਂ 2,40,000 ਕਿਊਸਿਕ ਪਾਣੀ ਛੱਡੇ ਜਾਣ ਮਗਰੋਂ ਤਣਾਅ ਪੂਰਵਕ ਸਥਿਤੀ ਬਣਨ ਮਗਰੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਨੇ ਨੈਸ਼ਨਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ 19 ਅਗਸਤ ਨੂੰ ਛੁੱਟੀ ਦਾ ਐਲਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖਸ਼ ਮਹੇ) - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਬਰਸਾਤ ਅਤੇ ਹੜ੍ਹਾਂ ਦੇ ਖਤਰਿਆਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਮੂਹ...
ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਸਤਲੁਜ ਦਰਿਆ 'ਚ ਪਾਣੀ
. . .  1 day ago
ਲਾਡੋਵਾਲ, 18 ਅਗਸਤ- ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਅਤੇ ਬੀਤੀ ਰਾਤ ਹੋਈ ਬਾਰੀ ਬਰਸਾਤ ਕਾਰਨ ਸਤਲੁਜ ਦਰਿਆ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ...
ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਨੰਬਰ ਕੀਤੇ ਗਏ ਜਾਰੀ
. . .  1 day ago
ਲਾਡੋਵਾਲ/ਮੇਹਰਬਾਨ, 18 ਅਗਸਤ (ਕਰਮਦੀਪ ਸਿੰਘ)- ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ 2 ਲੱਖ...
19 ਅਗਸਤ ਨੂੰ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ
. . .  1 day ago
ਫ਼ਤਿਹਗੜ੍ਹ ਸਾਹਿਬ/ਰੂਪਨਗਰ, 18 ਅਗਸਤ (ਅਰੁਣ ਆਹੂਜਾ)- ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਕੁਮਾਰ ਨੇ ਰੂਪਨਗਰ ਜ਼ਿਲ੍ਹੇ 'ਚ ਸਥਿਤ ਸਮੂਹ...
ਡਿਪਟੀ ਕਮਿਸ਼ਨਰ ਦੇ ਯਤਨਾਂ ਨੇ ਪ੍ਰਵਾਸੀ ਮਜ਼ਦੂਰ ਦੀ ਬਚਾਈ ਜਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਰਾਹੋਂ ਮੱਤੇਵਾੜਾ ਪੁਲ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਕਰੀਬ ਇਕ ਕਿੱਲੋਮੀਟਰ ਦੂਰ ਪਾਣੀ ਚ ਪਸ਼ੂਆਂ ਸਮੇਤ ...
ਅਰੁਣ ਜੇਤਲੀ ਦਾ ਹਾਲ ਜਾਣਨ ਏਮਜ਼ ਪਹੁੰਚੇ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 18 ਅਗਸਤ- ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ ਬਣੀ ਹੋਈ...
ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਸਤਲੁਜ ਦਰਿਆ 'ਚ ਪਾਣੀ, ਪਿੰਡਾਂ 'ਚ ਅਲਰਟ ਜਾਰੀ
. . .  1 day ago
ਮਾਛੀਵਾੜਾ ਸਾਹਿਬ, 18 ਅਗਸਤ (ਸੁਖਵੰਤ ਸਿੰਘ ਗਿੱਲ) - ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ 'ਤੇ 20 ਨੂੰ ਸੰਗਰੂਰ ਅਤੇ ਬਰਨਾਲਾ 'ਚ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 18 ਅਗਸਤ (ਵਿਕਰਮਜੀਤ ਸਿੰਘ ਮਾਨ)- ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ਮੌਕੇ 20 ਅਗਸਤ ਦਿਨ ਮੰਗਲਵਾਰ ਨੂੰ ਪੰਜਾਬ ਸਰਕਾਰ ...
ਪਿੰਡਾਂ 'ਚ ਹੜ੍ਹਾਂ ਵਰਗੇ ਬਣੇ ਹਾਲਾਤ
. . .  1 day ago
ਭੜ੍ਹੀ, 18 ਅਗਸਤ (ਭਰਪੂਰ ਸਿੰਘ ਹਵਾਰਾ) - ਪਿੰਡਾਂ ਵਿਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਭਾਰੀ ਬਾਰਸ਼ ਕਾਰਨ ਭੜ੍ਹੀ ਇਲਾਕੇ 'ਚ ਬਹੁਤ ਜ਼ਿਆਦਾ ਪਾਣੀ ਖੇਤਾਂ 'ਚ ਖੜ੍ਹਾ ...
ਸ਼ੇਰ ਸ਼ਾਹ ਸੂਰੀ ਮਾਰਗ 'ਤੇ ਬਣੇ ਪੁਲ ਦੀ ਮਿੱਟੀ ਖੁਰ ਕੇ ਜੀ.ਟੀ. ਰੋਡ ਤੇ ਡਿਗਣੀ ਹੋਈ ਸ਼ੁਰੂ
. . .  1 day ago
ਫ਼ਤਿਹਗੜ੍ਹ ਸਾਹਿਬ, 18 ਅਗਸਤ (ਅਰੁਣ ਆਹੂਜਾ)- ਸ਼ੇਰ ਸ਼ਾਹ ਸੂਰੀ ਮਾਰਗ ਜਿਸ ਦੀ ਜੀ.ਟੀ. ਰੋਡ ਅਤੇ ਨੈਸ਼ਨਲ ਹਾਈਵੇ ਨੰਬਰ.1 ਵਜੋਂ ਵੀ ਜਾਣਿਆ ...
ਸਤਲੁਜ ਦਰਿਆ ਅੰਦਰ ਲੋਕਾਂ ਦੀ 800 ਏਕੜ ਫ਼ਸਲ ਡੁੱਬੀ
. . .  1 day ago
ਸ਼ਾਹਕੋਟ, 18 ਅਗਸਤ (ਸਚਦੇਵਾ, ਬਾਂਸਲ)- ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਲਗਾਤਾਰ ਬਾਰਸ਼ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਭਾਖੜਾ ਡੈਮ 'ਚੋਂ ਪਾਣੀ ਛੱਡਣ ਕਾਰਨ ਸ਼ਾਹਕੋਟ ਦੇ...
ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ, ਵਿਧਾਇਕ ਮੰਗੂਪੁਰ ਵੱਲੋਂ ਬਲਾਚੌਰ ਦੀ ਹਦੂਦ ਅੰਦਰ ਪੈਂਦੇ ਦਰਿਆ ਦਾ ਕੀਤਾ ਦੌਰਾ
. . .  1 day ago
ਬਲਾਚੌਰ, 18 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਦਰਿਆ ਸਤਲੁਜ 'ਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਅੱਜ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ਼੍ਰੀ ਵਿਨੇ ਬਬਲਾਨੀ...
ਮੀਂਹ ਦੇ ਪਾਣੀ ਕਾਰਨ ਕਈ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ
. . .  1 day ago
ਉਸਮਾਨਪੁਰ, 18 ਅਗਸਤ (ਸੰਦੀਪ ਮਝੂਰ)- ਬੀਤੀ ਰਾਤ ਪਈ ਭਾਰੀ ਬਾਰਸ਼ ਕਾਰਨ ਇਲਾਕੇ ਅਤੇ ਆਸ-ਪਾਸ ਦੇ ਕਈ ਪਿੰਡਾਂ 'ਚ ਝੋਨੇ ਦੀ ਫ਼ਸਲ ...
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ
. . .  1 day ago
ਫਿਲੌਰ ਇਲਾਕੇ ਅੰਦਰ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਬਣਾਏ ਗਏ 18 ਰਿਲੀਫ ਸੈਂਟਰ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਨਾਭਾ ਇਲਾਕੇ ਦਾ ਦੌਰਾ
. . .  1 day ago
ਭੂਟਾਨ ਦੌਰੇ ਤੋਂ ਵਾਪਸ ਭਾਰਤ ਪਰਤੇ ਪ੍ਰਧਾਨ ਮੰਤਰੀ ਮੋਦੀ
. . .  1 day ago
ਉਤਰਾਖੰਡ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ
. . .  1 day ago
ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਲਿਆ ਬੰਨ੍ਹ ਨਾਲ ਲੱਗਦੇ ਪਿੰਡਾਂ ਦਾ ਜਾਇਜ਼ਾ
. . .  1 day ago
ਹੜ੍ਹ ਦੇ ਖ਼ਤਰੇ ਨੂੰ ਦੇਖਦਿਆਂ ਫਿਲੌਰ ਦੇ 13 ਪਿੰਡ ਖਾਲੀ ਕਰਨ ਦੇ ਹੁਕਮ
. . .  1 day ago
ਖ਼ਤਰੇ ਦੇ ਨਿਸ਼ਾਨ ਤੋਂ ਇੱਕ ਫੁੱਟ ਹੇਠਾਂ ਹੈ ਭਾਖੜਾ ਡੈਮ 'ਚ ਪਾਣੀ ਦਾ ਪੱਧਰ
. . .  1 day ago
ਮੀਂਹ ਕਾਰਣ ਡਿੱਗਿਆ ਪ੍ਰਾਇਮਰੀ ਸਕੂਲ ਦਾ ਬਰਾਂਡਾ
. . .  1 day ago
ਸਤਲੁਜ ਦਰਿਆ 'ਚ ਪਸ਼ੂਆਂ ਸਮੇਤ ਫਸਿਆ ਪ੍ਰਵਾਸੀ ਮਜ਼ਦੂਰ
. . .  1 day ago
ਹੁਣ ਪਾਕਿਸਤਾਨ ਨਾਲ ਜੋ ਵੀ ਗੱਲਬਾਤ ਹੋਵੇਗੀ, ਉਹ ਪੀ. ਓ. ਕੇ. 'ਤੇ ਹੋਵੇਗੀ- ਰਾਜਨਾਥ ਸਿੰਘ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
. . .  1 day ago
ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਣ ਤੋਂ ਨਵਤੇਜ ਚੀਮਾ ਨੇ ਸਥਿਤੀ ਦਾ ਲਿਆ ਜਾਇਜ਼ਾ
. . .  1 day ago
ਡਰੇਨ 'ਚ ਡੁੱਬਣ ਕਾਰਨ 25 ਦੇ ਕਰੀਬ ਮੱਝਾਂ ਦੀ ਮੌਤ
. . .  1 day ago
ਸਤਲੁਜ ਦਰਿਆ ਦੇ ਮੰਢਾਲਾ ਬੰਨ੍ਹ ਨੂੰ ਲੱਗੀ ਢਾਹ
. . .  1 day ago
ਘੱਗਰ ਦਾ ਪਾਣੀ ਝੁੱਗੀ- ਝੋਂਪੜੀਆਂ 'ਚ ਹੋਇਆ ਦਾਖਲ
. . .  1 day ago
ਸੰਗਰੂਰ 'ਚ ਆਵਾਰਾ ਢੱਠੇ ਨੇ ਲਈ ਇੱਕ ਹੋਰ ਜਾਨ
. . .  1 day ago
ਕਰੰਟ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ
. . .  1 day ago
ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਉਣ ਜਾ ਰਹੇ ਅਧਿਆਪਕਾਂ ਨੂੰ ਪੁਲਿਸ ਨੇ ਘੇਰਿਆ
. . .  1 day ago
ਡੀ.ਸੀ, ਐੱਸ.ਐੱਸ.ਪੀ ਅਤੇ ਸ਼ੇਰੋਵਾਲੀਆ ਵੱਲੋਂ ਸਤਲੁਜ ਦਰਿਆ ਦਾ ਦੌਰਾ
. . .  1 day ago
ਕੈਬਨਿਟ ਮੰਤਰੀ ਆਸ਼ੂ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ
. . .  1 day ago
ਮੋਗਾ: ਸਤਲੁਜ ਦਰਿਆ ਨਾਲ ਲੱਗਦੇ 22 ਪਿੰਡਾਂ ਦੀ 12,000 ਏਕੜ ਫ਼ਸਲ ਪਾਣੀ 'ਚ ਡੁੱਬੀ
. . .  1 day ago
ਰਾਵੀ ਦਰਿਆ 'ਚ ਪਾਣੀ ਵਧਣ ਦਾ ਕੋਈ ਖ਼ਤਰਾ ਨਹੀਂ
. . .  1 day ago
ਰਾਜੀਵ ਗਾਂਧੀ ਦਾ ਜਨਮ ਦਿਨ ਸਰਕਾਰੀ ਤੌਰ 'ਤੇ ਮਨਾ ਕੇ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੀ ਹੈ ਕਾਂਗਰਸ - ਬਾਦਲ
. . .  1 day ago
ਸਹਾਰਨਪੁਰ: ਦਿਨ ਦਿਹਾੜੇ ਪੱਤਰਕਾਰ ਅਤੇ ਉਸ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਸਤਲੁਜ ਅੰਦਰ 2 ਲੱਖ 40 ਹਜਾਰ ਕਿਊਸਿਕ ਪਾਣੀ ਹੋਰ ਛੱਡਣ ਕਾਰਨ ਫਿਲੌਰ ਇਲਾਕੇ 'ਚ ਹੜ੍ਹ ਵਰਗੇ ਹਾਲਾਤ
. . .  1 day ago
ਲਾਹੌਲ-ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸੁਖਬੀਰ ਬਾਦਲ ਦਾ ਅਬੋਹਰ ਪੁੱਜਣ 'ਤੇ ਨਿੱਘਾ ਸਵਾਗਤ
. . .  1 day ago
2510 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
. . .  1 day ago
ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਲੁਧਿਆਣਾ ਦੇ ਨਾਲ ਲੱਗਦੇ ਇਲਾਕਿਆਂ 'ਚ ਹੜ੍ਹ ਦਾ ਖ਼ਤਰਾ
. . .  1 day ago
ਸਤਲੁਜ ਦਰਿਆ ਦੇ ਬੰਨ੍ਹ ਨੂੰ ਲੈ ਕੇ ਸਹਿਮੇ ਲੋਕ
. . .  1 day ago
ਭਾਖੜਾ ਡੈਮ 'ਚੋ ਛੱਡਿਆ ਗਿਆ ਢਾਈ ਲੱਖ ਕਿਊਸਿਕ ਪਾਣੀ, ਸ਼ਹਿਰ 'ਚ ਹਾਈ ਅਲਰਟ ਜਾਰੀ
. . .  1 day ago
ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਦਰਿਆ ਸਤਲੁਜ ਨੇੜਲੇ ਪਿੰਡ ਪਾਣੀ 'ਚ ਡੁੱਬੇ
. . .  1 day ago
ਕੈਪਟਨ ਨੇ ਪੱਤਰਕਾਰਾਂ ਲਈ ਸਰਬੱਤ ਬੀਮਾ ਯੋਜਨਾ ਦੇ ਲਾਭ ਵਧਾਉਣ ਦਾ ਲਿਆ ਫ਼ੈਸਲਾ
. . .  1 day ago
ਤੀਜੇ ਦਿਨ ਮਿਲੀ ਨਹਿਰ 'ਚ ਡੁੱਬੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਲਾਸ਼
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਉਹ ਦੇਸ਼ ਸਚਮੁੱਚ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। -ਮਹਾਤਮਾ ਗਾਂਧੀ

ਬਠਿੰਡਾ /ਮਾਨਸਾ

ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਸ਼ਹੀਦ ਫ਼ੌਜੀ ਹੈਪੀ ਸਿੰਘ ਦੇ ਸ਼ਹੀਦੀ ਸਮਾਰਕ ਦਾ ਉਦਘਾਟਨ

ਮੌੜ ਮੰਡੀ, 15 ਜੁਲਾਈ (ਗੁਰਜੀਤ ਸਿੰਘ ਕਮਾਲੂ)-27 ਸਤੰਬਰ 2018 ਨੂੰ ਜੰਮੂ ਕਸ਼ਮੀਰ ਸਿੰਘ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ ਪਿੰਡ ਰਾਮਨਗਰ ਦੇ ਫ਼ੌਜੀ ਜਵਾਨ ਹੈਪੀ ਸਿੰਘ ਦੇ ਸ਼ਹੀਦੀ ਸਮਾਰਕ ਦਾ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਉਦਘਾਟਨ ਕੀਤਾ ਗਿਆ | ਵੱਡੀ ਗਿਣਤੀ 'ਚ ਇਲਾਕਾ ਨਿਵਾਸੀਆਂ, ਪਿੰਡ ਵਾਸੀਆਂ ਅਤੇ ਸ਼ਹੀਦ ਹੈਪੀ ਸਿੰਘ ਦੇ ਪਰਿਵਾਰਕ ਮੈਂਬਰਾਂ ਵਿਚਕਾਰ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਸ਼ਹੀਦ ਹੈਪੀ ਸਿੰਘ ਦੇ ਬੁੱਤ ਤੋਂ ਪਰਦਾ ਹਟਾਇਆ ਅਤੇ ਸ਼ਹੀਦ ਦੇ ਬੁੱਤ ਨੂੰ ਸਿਰੋਪਾਓ ਭੇਟ ਕੀਤਾ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਵੀ ਉਨ੍ਹਾਂ ਦੇ ਨਾਲ ਸਨ | ਇਸ ਤੋਂ ਬਾਅਦ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੀਬਾ ਬਾਦਲ ਨੇ ਕਿਹਾ ਕਿ ਵਤਨ ਲਈ ਜਾਨਾਂ ਵਾਰਨ ਵਾਲੇ ਦੇਸ਼ ਦੇ ਸ਼ਹੀਦ ਯੋਧੇ ਕੌਮ ਦਾ ਸਰਮਾਇਆ ਹੁੰਦੇ ਹਨ | ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਭਾਵੇਂ ਸੱਤਾਧਾਰੀ ਪਾਰਟੀ ਨੇ ਸ਼ਹੀਦ ਹੈਪੀ ਸਿੰਘ ਦੀ ਯਾਦ 'ਚ ਕੁਝ ਵੀ ਨਹੀਂ ਕੀਤਾ ਪਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੀ ਨਿੱਜੀ ਦਿਲਚਸਪੀ ਨਾਲ ਸ਼ਹੀਦ ਦੀ ਇਸ ਯਾਦਗਾਰ ਨੂੰ ਸਿਰੇ ਚੜ੍ਹਵਾਇਆ ਹੈ | ਇਸ ਲਈ ਸਾਰਾ ਪਿੰਡ ਰਾਮਨਗਰ ਬੀਬਾ ਬਾਦਲ ਦਾ ਸ਼ੁਕਰਗੁਜ਼ਾਰ ਵੀ ਹੈ | ਇਸ ਮੌਕੇ ਪਿੰਡ ਵਾਸੀਆਂ ਵੱਲੋਂ ਬੀਬਾ ਬਾਦਲ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼ਹੀਦ ਹੈਪੀ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਕੰਵਰਜੀਤ ਸਿੰਘ ਬੰਟੀ, ਹਰਵਿੰਦਰ ਸਿੰਘ ਕਾਕਾ ਬੁਰਜ ਸਰਕਲ ਪ੍ਰਧਾਨ, ਹਰਭਜਨ ਸਿੰਘ ਮਾਈਸਰਖਾਨਾ ਮੈਂਬਰ ਵਰਕਿੰਗ ਕਮੇਟੀ, ਗੁਰਬਚਨ ਸਿੰਘ ਬਾਬੇਕਾ, ਜੋਗਿੰਦਰ ਸਿੰਘ ਭੁੱਲਰ, ਬਬਲੀ ਭੁੱਲਰ, ਚਰਨਜੀਤ ਸਿੰਘ ਥੰਮਣਗੜ੍ਹ ਆਦਿ ਤੋਂ ਇਲਾਵਾ ਹੋਰ ਇਲਾਕਾ ਨਿਵਾਸੀ ਵੀ ਹਾਜ਼ਰ ਸਨ |

ਵਿਆਹ ਦਾ ਲਾਰਾ ਲਾ ਕੇ ਸਰੀਰਕ ਸ਼ੋਸ਼ਣ ਕਰਨ ਵਾਲੇ ਨੂੰ 8 ਸਾਲ ਦੀ ਕੈਦ ਤੇ ਜੁਰਮਾਨਾ

ਬਠਿੰਡਾ, 15 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਦੇ ਅਡੀਸ਼ਨਲ ਸੈਸ਼ਨ ਜੱਜ ਰਾਵੀਇੰਦਰ ਕੌਰ ਦੀ ਅਦਾਲਤ ਨੇ ਇਕ ਲੜਕੀ ਨੂੰ ਵਿਆਹ ਦਾ ਲਾਰਾ ਲਾ ਕੇ ਕਈ ਸਾਲ ਉਸ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ 8 ਸਾਲ ਦੀ ਕੈਦ ਬਾਮੁਸ਼ੱਕਤ ਅਤੇ 10 ਹਜ਼ਾਰ ਰੁਪਏ ...

ਪੂਰੀ ਖ਼ਬਰ »

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਏਮਜ਼ ਬਠਿੰਡਾ ਦਾ ਕੀਤਾ ਦੌਰਾ

ਬਠਿੰਡਾ, 15 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਏਮਜ਼ ਬਠਿੰਡਾ ਦਾ ਦੌਰਾ ਕੀਤਾ | ਇਸ ਮੌਕੇ ਬੀਬਾ ਬਾਦਲ ਨੇ ਕਿਹਾ ਕਿ ਏਮਜ਼ ਵਿਖੇ 10 ਵਿਭਾਗਾਂ ਅੰਦਰ ਓਪੀਡੀ ਦੀਆਂ ਸਹੂਲਤਾਂ ਇਸੇ ਸਾਲ ...

ਪੂਰੀ ਖ਼ਬਰ »

ਰਾਮਾਂ ਮੰਡੀ 'ਚ ਪੀਣ ਵਾਲੇ ਸਾਫ਼ ਪਾਣੀ ਨੂੰ ਲੈ ਕੇ ਮੱਚੀ ਹਾਹਾਕਾਰ

ਰਾਮਾਂ ਮੰਡੀ, 15 ਜੁਲਾਈ (ਅਮਰਜੀਤ ਸਿੰਘ ਲਹਿਰੀ)- ਸਥਾਨਕ ਸ਼ਹਿਰ ਦੇ ਜਲ ਘਰ ਵਲੋਂ ਪਿਛਲੇ ਕਰੀਬ 3 ਦਿਨਾਂ ਤੋਂ ਲੋਕਾਂ ਨੂੰ ਟੂਟੀਆਂ ਰਾਹੀਂ ਗੰਦੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ, ਜਿਸ ਕਾਰਨ ਮੰਡੀ ਦੇ ਲੋਕਾਂ ਵਿਚ ਸਾਫ਼ ਪੀਣ ਵਾਲੇ ਪਾਣੀ ਨੂੰ ਲੈ ਕੇ ਹਾਹਾਕਾਰ ...

ਪੂਰੀ ਖ਼ਬਰ »

ਮੋਹਲੇਧਾਰ ਬਾਰਿਸ਼ ਨੇ ਮੌੜ ਮੰਡੀ ਨੂੰ ਕਰ ਦਿੱਤਾ ਪਾਣੀ-ਪਾਣੀ

ਮੌੜ ਮੰਡੀ, 15 ਜੁਲਾਈ (ਲਖਵਿੰਦਰ ਸਿੰਘ ਮੌੜ)-ਅੱਜ ਪਈ ਮੋਹਲੇਧਾਰ ਬਾਰਸ਼ ਨੇ ਸਾਰੇ ਮੌੜ ਮੰਡੀ ਸ਼ਹਿਰ ਦੀਆਂ ਗਲੀਆਂ ਵਿਚ ਪਾਣੀ ਹੀ ਪਾਣੀ ਭਰ ਦਿੱਤਾ ਅਤੇ ਨਾਲ ਇਹ ਤਸਵੀਰ ਵੀ ਸਾਹਮਣੇ ਲਿਆ ਦਿੱਤੀ ਕਿ ਸ਼ਹਿਰ ਦਾ ਕਰੋੜਾਂ ਰੁਪਿਆ ਖ਼ਰਚ ਕੇ ਬਣਿਆ ਸੀਵਰੇਜ ਕਿਸ ਹੱਦ ਤੱਕ ...

ਪੂਰੀ ਖ਼ਬਰ »

ਗੋਨਿਆਣਾ 'ਚ ਸ਼ਰਾਬ ਦੇ ਠੇਕੇ ਤੋਂ ਮਿਲਦੀ ਮਿਲਾਵਟ ਵਾਲੀ ਬੀਅਰ

ਗੋਨਿਆਣਾ, 15 ਜੁਲਾਈ (ਮਨਦੀਪ ਸਿੰਘ ਮੱਕੜ)-ਗੋਨਿਆਣਾ ਦੇ ਸ਼ਰਾਬ ਦੇ ਠੇਕੇਦਾਰਾਂ (ਦੀਪ ਮਲਹੋਤਰਾ ਗਰੁੱਪ) ਵਲੋਂ ਜਿਥੇ ਮਨਮਰਜ਼ੀਆਂ ਕੀਤੀਆਂ ਜਾ ਰਹੀਆ ਹਨ, ਉਥੇ ਹੀ ਸ਼ਰਾਬ ਦੇ ਠੇਕੇ 'ਤੇ ਕੰਮ ਕਰਨ ਵਾਲੇ ਪ੍ਰਦੇਸੀ ਕਰਿੰਦਿਆਂ ਵਲੋਂ ਮਰਜ਼ੀ ਕਰਦਿਆਂ ਸ਼ਰਾਬ ਅਤੇ ਬੀਅਰ ...

ਪੂਰੀ ਖ਼ਬਰ »

ਭਾਕਿਯੂ ਉਗਰਾਹਾਂ ਵਲੋਂ ਚੁਣੌਤੀ ਕਬੂਲ ਰੈਲੀ ਸਬੰਧੀ ਬੈਠਕ

ਮੌੜ ਮੰਡੀ, 15 ਜੁਲਾਈ (ਲਖਵਿੰਦਰ ਸਿੰਘ ਮੌੜ)-ਭਾਰਤੀ ਕਿਸਾਨ ਯੁਨੀਅਨ ਉਗਰਾਹਾਂ ਵਲੋਂ ਪਿੰਡ ਮਾਈਸਰਖਾਨਾ 'ਚ ਬਲਾਕ ਪੱਧਰੀ ਬੈਠਕ ਕੀਤੀ ਗਈ | ਕਿਸਾਨ ਆਗੂ ਅਤੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਮੌੜ ਬੱਗੀ ਚੜ੍ਹਤ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਿਸਾਨ ...

ਪੂਰੀ ਖ਼ਬਰ »

ਉੱਘੇ ਸਿੱਖਿਆ ਸ਼ਾਸ਼ਤਰੀ ਤੇ ਨਾਮੀ ਸਾਹਿਤਕਾਰ ਡਾ: ਹਰਜਿੰਦਰ ਸਿੰਘ ਅਤੇ ਡਾ: ਸਤਨਾਮ ਸਿੰਘ ਜੱਸਲ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਬਤੌਰ ਡੀਨ ਵਜੋਂ ਅਹੁਦਾ ਸੰਭਾਲਿਆ

ਤਲਵੰਡੀ ਸਾਬੋ, 15 ਜੁਲਾਈ (ਰਵਜੋਤ ਸਿੰਘ ਰਾਹੀ)-ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਅੱਜ ਉੱਘੇ ਸਿੱਖਿਆ ਸ਼ਾਸ਼ਤਰੀ, ਖੋਜੀ ਡਾ. ਹਰਜਿੰਦਰ ਸਿੰਘ ਰੋਜ਼ ਨੇ ਬਤੌਰ ਡੀਨ ਅਕਾਦਮਿਕ ਅਤੇ ਇਲਾਕੇ ਦੇ ਨਾਮਵਰ ਸਾਹਿਤਕਾਰ ਡਾ. ਸਤਨਾਮ ਸਿੰਘ ਜੱਸਲ ਨੇ ਬਤੌਰ ਡੀਨ ਕਾਲਜ ਆਫ ...

ਪੂਰੀ ਖ਼ਬਰ »

ਬਾਰਿਸ਼ ਨਾਲ ਮੌਸਮ ਹੋਇਆ ਖ਼ੁਸ਼ਗਵਾਰ, ਕਿਸਾਨਾਂ ਦੇ ਚਿਹਰੇ ਖਿੜੇ

ਲਹਿਰਾ ਮੁਹੱਬਤ, 15 ਜੁਲਾਈ (ਭੀਮ ਸੈਨ ਹਦਵਾਰੀਆ)-ਅੱਜ ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋਈ ਅਤੇ ਲਗਾਤਾਰ ਕਰੀਬ ਦੋ-ਢਾਈ ਘੰਟੇ ਹੋਈ ਭਰਵੀਂ ਬਾਰਿਸ਼ ਨਾਲ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਰਾਹਤ ਤਾਂ ਮਿਲੀ ਹੀ, ਨਾਲ ਹੀ ਜ਼ੀਰੀ ਵਾਲੇ ਖੇਤਾਂ 'ਚ ਬਹਾਰ ਜਿਹਾ ...

ਪੂਰੀ ਖ਼ਬਰ »

ਸੀਂਗੋ ਲਾਗੇ 25 ਬੋਤਲਾਂ ਸ਼ਰਾਬ ਬਰਾਮਦ

ਸੀਂਗੋ ਮੰਡੀ, 15 ਜੁਲਾਈ (ਪਿ੍ੰਸ ਸੌਰਭ ਗਰਗ)-ਪੁਲਿਸ ਪ੍ਰਸ਼ਾਸਨ ਵਲੋਂ ਇਕ ਵਿਅਕਤੀ ਪਾਸੋਂ 25 ਬੋਤਲਾਂ ਸ਼ਰਾਬ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਸੂਤਰਾਂ ਅਨੁਸਾਰ ਹੌਲਦਾਰ ਸੱਤਨਾਮ ਸਿੰਘ ਨੇ ਪਿੰਡ ਸੀਂਗੋ ਲਾਗੇ ਇਕ ਵਿਅਕਤੀ ਪਾਸੋਂ 25 ਬੋਤਲਾਂ ...

ਪੂਰੀ ਖ਼ਬਰ »

ਪਿੰਡ ਫੁੱਲੋ ਮਿੱਠੀ ਵਿਖੇ ਬਜ਼ੁਰਗ ਔਰਤ ਦੀਆਂ ਵਾਲੀਆਂ ਖੋਹੀਆਂ

ਸੰਗਤ ਮੰਡੀ, 15 ਜੁਲਾਈ (ਸ਼ਾਮ ਸੁੰਦਰ ਜੋਸ਼ੀ)-ਨਜ਼ਦੀਕੀ ਪਿੰਡ ਫੁੱਲੋ ਮਿੱਠੀ ਵਿਖੇ ਦੇਰ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਮੋਟਰਸਾਈਕਲ ਸਵਾਰ 2 ਨੌਜਵਾਨ ਇਕ ਬਜ਼ੁਰਗ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ...

ਪੂਰੀ ਖ਼ਬਰ »

ਮਾਨਸਾ-ਬਠਿੰਡਾ 'ਚ ਮਿਲਣਗੀਆਂ ਭਾਰੀ ਡਿਸਕਾਊਾਟ 'ਤੇ ਕੰਨਾਂ ਦੀਆਂ ਮਸ਼ੀਨਾਂ

ਲੁਧਿਆਣਾ, 15 ਜੁਲਾਈ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਅਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ 'ਤੇ ਆਧਾਰਿਤ ...

ਪੂਰੀ ਖ਼ਬਰ »

ਪੰਜਾਬ ਦੇ ਪਾਣੀਆਂ ਸਬੰਧੀ ਬਾਜਵਾ ਦਾ ਬਿਆਨ ਹਾਸੋ ਹੀਣਾ-ਭੱਲਾ

ਭਗਤਾ ਭਾਈਕਾ, 15 ਜੁਲਾਈ (ਸੁਖਪਾਲ ਸਿੰਘ ਸੋਨੀ)-ਪੰਜਾਬ ਸਰਕਾਰ ਦੇ ਮੰਤਰੀ ਤਿ੍ਪਤ ਰਾਜਿੰਦਰ ਬਾਜਵਾ ਦਾ ਬਿਆਨ 'ਜੇਕਰ ਪੰਜਾਬ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲਦਾ ਹੈ ਤਾਂ ਹਿਮਾਚਲ ਪ੍ਰਦੇਸ਼ ਪੰਜਾਬ ਤੋਂ ਪਾਣੀ ਦੀ ਕੀਮਤ ਵਸੂਲੇਗਾ' ਹਾਸੋਹੀਣਾ, ਗੁੰਮਰਾਹਕੁੰਨ ਅਤੇ ...

ਪੂਰੀ ਖ਼ਬਰ »

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋਂ ਕਲਾਂ ਵਿਖੇ ਮਾਡਲ, ਚਾਰਟਾਂ ਦੀ ਪ੍ਰਦਰਸ਼ਨੀ

ਚਾਉਕੇ, 15 ਜੁਲਾਈ (ਮਨਜੀਤ ਸਿੰਘ ਘੜੈਲੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਦੀ ਅਗਵਾਈ ਹੇਠ ਪਹਿਲੀ ਤੋਂ ਸੱਤਵੀਂ ਜਮਾਤ ਤੱਕ ਦੇ ਬੱਚਿਆਂ ਵਲੋਂ ਤਿਆਰ ਕੀਤੇ ...

ਪੂਰੀ ਖ਼ਬਰ »

ਪਿੰਡ ਮਹਿਰਾਜ ਵਿਖੇ ਮੀਂਹ ਨੇ ਕੀਤਾ ਜਲ-ਥਲ

ਮਹਿਰਾਜ, 15 ਜੁਲਾਈ (ਸੁਖਪਾਲ ਮਹਿਰਾਜ)-ਪਿੰਡ ਮਹਿਰਾਜ ਵਿਖੇ ਮਾਨਸੂਨ ਦੀ ਪਹਿਲੀ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ, ਉੱਥੇ ਹੀ ਬਰਸਾਤ ਕਾਰਨ ਜਗ੍ਹਾ-ਜਗ੍ਹਾ ਸੜਕਾਂ ਅਤੇ ਗਲੀਆਂ 'ਚ ਖੜ੍ਹੇ ਪਾਣੀ ਨੇ ਸਰਕਾਰ ਦੇ ਵਿਕਾਸ ਕਾਰਜਾਂ ਦੀ ਪੋਲ ਖ਼ੋਲ੍ਹ ਕੇ ਰੱਖ ...

ਪੂਰੀ ਖ਼ਬਰ »

'ਅਰਦਾਸ ਕਰਾਂ' ਫ਼ਿਲਮ ਦੀ ਟੀਮ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਹੋਈ ਰੂਬਰੂ

ਰਾਮਪੁਰਾ ਫੂਲ­ 15 ਜੁਲਾਈ (ਗੁਰਮੇਲ ਸਿੰਘ ਵਿਰਦੀ)-ਲੜਕੀਆਂ ਦੀ ਉੱਚ ਸਿੱਖਿਆ ਲਈ ਪ੍ਰਸਿੱਧ ਸੰਸਥਾ .ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਲੜਕੀਆਂ) ਰਾਮਪੁਰਾ ਵਿਖੇ 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ਅਰਦਾਸ ਕਰਾਂ ਦੀ ਟੀਮ ਵਿਦਿਆਰਥੀਆਂ ਦੇ ...

ਪੂਰੀ ਖ਼ਬਰ »

ਕੈਪਟਨ ਅਵਤਾਰ ਸਿੰਘ ਦੇ ਦਿਹਾਂਤ 'ਤੇ ਗੋਬਿੰਦ ਸਿੰਘ ਲੌਾਗੋਵਾਲ ਨੇ ਕੀਤਾ ਦੁੱਖ ਸਾਂਝਾ

ਗੋਨਿਆਣਾ, 15 ਜੁਲਾਈ (ਲਛਮਣ ਦਾਸ ਗਰਗ)-ਕੈਪਟਨ ਅਵਤਾਰ ਸਿੰਘ ਗਿੱਲ ਹਰਰਾਏਪੁਰ ਮੈਂਬਰ ਐਸ.ਜੀ.ਪੀ.ਸੀ. ਜਿਨ੍ਹਾਂ ਦਾ ਬੀਤੇ ਕੁਝ ਦਿਨ ਪਹਿਲਾ ਦਿਹਾਂਤ ਹੋ ਗਿਆ ਸੀ, ਦੇ ਪਰਿਵਾਰਕ ਮੈਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਗੋਬਿੰਦ ਸਿੰਘ ਲੋਗੋਵਾਲ ਪ੍ਰਧਾਨ ਐਸ.ਜੀ.ਪੀ.ਸੀ ...

ਪੂਰੀ ਖ਼ਬਰ »

ਗੁਰਪ੍ਰੀਤ ਮਲੂਕਾ ਨੇ ਕੀਤਾ ਗ਼ਮਦੂਰ ਸਿੰਘ ਨਾਲ ਦੁੱਖ ਸਾਂਝਾ

ਗੋਨਿਆਣਾ, 15 ਜੁਲਾਈ (ਲਛਮਣ ਦਾਸ ਗਰਗ)-ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਅੱਜ ਗਮਦੂਰ ਸਿੰਘ (ਬਰਕੰਦੀ) ਪ੍ਰਧਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਦੇ ਪਿਤਾ ਗੁਰਦੀਪ ਸਿੰਘ ਦੇ ਦਿਹਾਂਤ 'ਤੇ ਉਨ੍ਹਾਂ ਦੇ ਗ੍ਰਹਿ ਵਿਖੇ ...

ਪੂਰੀ ਖ਼ਬਰ »

ਮਿਲੇਨੀਅਮ ਸਕੂਲ ਐਚ.ਐਮ.ਈ.ਐਲ. 'ਚ ਸਾਇੰਸ ਕੁਇੱਜ਼ ਮੁਕਾਬਲੇ ਕਰਵਾਏ

ਰਾਮਾਂ ਮੰਡੀ, 15 ਜੁਲਾਈ (ਅਮਰਜੀਤ ਸਿੰਘ ਲਹਿਰੀ)-ਸਥਾਨਕ ਰਿਫਾਇਨਰੀ ਰੋਡ ਤੇ ਸਥਿਤ ਦਾ ਮਿਲੇਨੀਅਮ ਸਕੂਲ ਐਚ. ਐਮ. ਈ. ਐਲ. ਟਾਊਨਸ਼ਿਪ ਵਿਖੇ ਸਕੂਲ ਪਿ੍ੰਸੀਪਲ ਡਾ: ਸੁਨੀਲ ਕੁਮਾਰ ਦੀ ਸਰਪ੍ਰਸਤੀ ਹੇਠ ਵਿਦਿਆਰਥੀਆਂ ਦੇ ਵਿਚ ਸਾਇੰਸ ਕੁਇੱਜ਼ ਦੇ ਵਿੱਦਿਅਕ ਮੁਕਾਬਲੇ ...

ਪੂਰੀ ਖ਼ਬਰ »

ਬਿਜਲੀ ਦਾ ਕਰੰਟ ਲੱਗਣ ਕਾਰਣ ਗਾਂ ਮਰੀ

ਸੰਗਤ ਮੰਡੀ, 15 ਜੁਲਾਈ (ਰੁਪਿੰਦਰਜੀਤ ਸਿੰਘ)-ਸੰਗਤ ਮੰਡੀ ਦੇ ਅਧੀਨ ਪੈਂਦੇ ਪਿੰਡ ਜੰਗੀਰਾਣਾ ਦੇ ਗੁਰਦੁਆਰਾ ਰੋਹਲਾ ਸਾਹਿਬ ਵਿਖੇ ਅੱਜ ਸਵੇਰੇ ਬਿਜਲੀ ਦਾ ਕਰੰਟ ਲੱਗਣ ਕਾਰਣ ਇਕ ਗਾਂ ਮਰ ਜਾਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ...

ਪੂਰੀ ਖ਼ਬਰ »

ਗਿੱਲ ਕਲਾਂ ਦੀ ਪੰਚਾਇਤ ਨੇ ਪਿੰਡ ਦੇ ਛੱਪੜ 'ਚ ਮਿੱਟੀ ਪਾ ਕੇ ਅਨਾਜ ਮੰਡੀ ਲਈ ਮੈਦਾਨ ਤਿਆਰ ਕਰਨ ਦਾ ਚੁੱਕਿਆ ਬੀੜਾ

ਚਾਉਕੇ, 15 ਜੁਲਾਈ (ਮਨਜੀਤ ਸਿੰਘ ਘੜੈਲੀ)-ਪਿੰਡ ਗਿੱਲ ਕਲਾਂ ਦੇ ਅਗਾਂਹਵਧੂ ਸਰਪੰਚ ਅੰਗਰੇਜ ਸਿੰਘ ਤੇਜਾ ਵਲੋਂ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਪੰਜਾਬ ਦੇ ...

ਪੂਰੀ ਖ਼ਬਰ »

ਸੇਵਾ ਕੇਂਦਰ ਰਾਮਾਂ ਮੰਡੀ 'ਚ ਉਪਭੋਗਤਾਵਾਂ ਦੀ ਹੋ ਰਹੀ ਹੈ ਲੁੱਟ

ਰਾਮਾਂ ਮੰਡੀ, 15 ਜੁਲਾਈ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੇ ਸੇਵਾ ਕੇਂਦਰ ਵਿਚ ਲੋਕ ਅਤਿ ਦੀ ਗਰਮੀ 'ਚ ਆਪਣੇ ਕੰਮ-ਕਾਜ ਅਤੇ ਫਾਰਮ ਜਮ੍ਹਾਂ ਕਰਵਾਉਣ ਲਈ ਖੱਜਲ ਖੁਆਰ ਹੋ ਰਹੇ ਹਨ | ਇਸ ਮੌਕੇ ਅਮਰਜੀਤ ਸਿੰਘ ਜੱਜ਼ਲ ਨੇ ਦੱਸਿਆ ਕਿ ਸੇਵਾ ਕੇਂਦਰ 'ਚ ਤਾਇਨਾਤ ਹੈਲਪ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਿਖੇ ਦੋ ਰੋਜ਼ਾ ਵਰਕਸ਼ਾਪ ਲਗਾਈ

ਰਾਮਾਂ ਮੰਡੀ, 15 ਜੁਲਾਈ (ਤਰਸੇਮ ਸਿੰਗਲਾ)-ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਖੇ ਫੈਕਟਰੀ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਦਫ਼ਤਰ ਬਠਿੰਡਾ ਦੇ ਸਹਿਯੋਗ ਨਾਲ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ ਜਿਸ 'ਚ ਰਿਫਾਇਨਰੀ ਦੇ ਮੁਲਾਜ਼ਮਾਂ, ਠੇਕੇਦਾਰਾਂ ਸੈਂਕੜੇ ਮਜ਼ਦੂਰਾਂ ਨੇ ...

ਪੂਰੀ ਖ਼ਬਰ »

ਸੰਗਤ ਕਲਾਂ ਅਤੇ ਮਛਾਣਾ ਵਿਖੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਕੈਂਪ ਲਗਾਏ

ਸੰਗਤ ਮੰਡੀ, 15 ਜੁਲਾਈ (ਅੰਮਿ੍ਤ ਸ਼ਰਮਾ)-ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸੰਗਤ ਬਲਾਕ ਦੇ ਪਿੰਡ ਸੰਗਤ ਕਲਾਂ ਅਤੇ ਮਛਾਣਾ ਵਿਖੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਕੈਂਪ ਲਗਾਏ ਗਏ | ਡਾ. ਜਗਸੀਰ ਸਿੰਘ ਬੀ.ਟੀ.ਐਮ. ਸੰਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ...

ਪੂਰੀ ਖ਼ਬਰ »

ਬੰਦ ਸੀਵਰੇਜ ਸਬੰਧੀ ਸੁਣਵਾਈ ਨਾ ਹੋਣ 'ਤੇ ਮਹੱਲਾ ਵਾਸੀ ਪੁੱਜੇ ਐੱਸ.ਡੀ.ਐੱਮ. ਦਫ਼ਤਰ, ਦਿੱਤਾ ਮੰਗ ਪੱਤਰ

ਤਲਵੰਡੀ ਸਾਬੋ, 15 ਜੁਲਾਈ (ਰਣਜੀਤ ਸਿੰਘ ਰਾਜੂ)-ਸਥਾਨਕ ਨੱਤ ਰੋਡ ਦੇ ਵਾਰਡ ਨੰ: 1 ਦੀ ਗਲੀ ਨੰਬਰ 12 ਦੇ ਵਸਨੀਕਾਂ ਵਲੋਂ ਗਲੀ 'ਚ ਕਰੀਬ ਡੇਢ ਮਹੀਨੇ ਤੋਂ ਬੰਦ ਪਏ ਸੀਵਰੇਜ ਨੂੰ ਮਹਿਕਮੇ ਵਲੋਂ ਖੋਲ੍ਹਣ ਸਬੰਧੀ ਕੋਈ ਸੁਣਵਾਈ ਨਾ ਹੁੰਦੀ ਦੇਖ ਅੱਜ ਐੱਸ.ਡੀ.ਐਮ. ਦਫ਼ਤਰ ਤੱਕ ...

ਪੂਰੀ ਖ਼ਬਰ »

ਕਿਸਾਨੀ ਮੰਗਾਂ ਨੂੰ ਪੂਰਾ ਕਰਵਾਉਣ ਸਬੰਧੀ ਭਾਕਿਯੂ ਏਕਤਾ ਡਕੌਾਦਾ ਦੀ ਮੀਟਿੰਗ

ਭੂੱਚੋ ਮੰਡੀ, 15 ਜੁਲਾਈ (ਬਿੱਕਰ ਸਿੰਘ ਸਿੱਧੂ)-ਕਿਸਾਨਾਂ ਦੇ ਮੁੱਦਿਆਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੀ ਬਲਾਕ ਪੱਧਰੀ ਮੀਟਿੰਗ ਪਿੰਡ ਭੁੱਚੋ ਕਲਾਂ ਵਿਖੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਦੀ ਪ੍ਰਧਾਨਗੀ 'ਚ ਹੋਈ | ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਵਿਖੇ ਬੀ.ਕਾਮ. ਦੇ ਨਤੀਜੇ ਰਹੇ ਸ਼ਾਨਦਾਰ

ਬਠਿੰਡਾ, 15 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਕਾਲਜ ਆਪਣੇ ਸ਼ਾਨਦਾਰ ਅਕਾਦਮਿਕ ਨਤੀਜਿਆਂ ਦੀ ਬਦੌਲਤ ਪੂਰੇ ਮਾਲਵਾ ਖਿੱਤੇ ਵਿਚ ਪ੍ਰਸਿੱਧ ਹੈ | ਇਸ ਕਾਲਜ ਦੇ ਵਿਦਿਆਰਥੀਆਂ ਨੇ ਸਿੱਖਿਆ ਦੇ ਖੇਤਰ ਵਿਚ ਹਮੇਸ਼ਾ ਨਵੇਂ ਮੀਲ ਪੱਥਰ ਗੱਡੇ ਹਨ | ਇਸੇ ਪ੍ਰੰਪਰਾ ...

ਪੂਰੀ ਖ਼ਬਰ »

ਜਥੇਦਾਰ ਲਖਵੀਰ ਸਿੰਘ ਅਰਾਈਆਂਵਾਲਾ ਦਾ ਦਿਹਾਂਤ

ਫ਼ਰੀਦਕੋਟ, 15 ਜੁਲਾਈ (ਜਸਵੰਤ ਸਿੰਘ ਪੁਰਬਾ)- ਅੱਜ ਸਵੇਰੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ, ਕਾਰਜਕਾਰਨੀ ਦੇ ਮੈਂਬਰ ਅਤੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਲਖਵੀਰ ਸਿੰਘ ਅਰਾਈਆਂਵਾਲਾ (65) ਦਾ ਦਿਹਾਂਤ ਹੋ ਗਿਆ | ਉਹ ਪਿਛਲੇ ਲੰਮੇ ਸਮੇਂ ਤੋਂ ਕੈਂਸਰ ...

ਪੂਰੀ ਖ਼ਬਰ »

ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਸਲੱਜ਼ ਕੈਰੀਅਰ ਦੀ ਫ਼ਰਜ਼ੀ ਸਫ਼ਾਈ ਦਾ ਮਾਮਲਾ

ਬਠਿੰਡਾ, 15 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਸਿਰਕੀ ਬਾਜ਼ਾਰ ਦੇ ਸਲੱਜ਼ ਕੈਰੀਅਰ ਦੀ ਫ਼ਰਜ਼ੀ ਸਫ਼ਾਈ ਨੂੰ ਲੈ ਲੱਖਾਂ ਕਰੋੜਾਂ ਦੇ ਫ਼ਰਜ਼ੀ ਬਿੱਲ ਪਾਸ ਕਰਵਾਉਣ ਦਾ ਮਾਮਲਾ ਆਉਣ ਵਾਲੇ ਦਿਨਾਂ ਵਿਚ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਠੇਕੇਦਾਰ ਲਈ ਗਲੇ ...

ਪੂਰੀ ਖ਼ਬਰ »

ਲਾਈਨੋਂ ਪਾਰ ਇਲਾਕੇ ਦੇ ਲੋਕਾਂ ਨੇ ਜਲ ਸਪਲਾਈ ਨਾ ਹੋਣ ਕਾਰਨ ਪ੍ਰਗਟਾਇਆ ਰੋਸ

ਬਠਿੰਡਾ, 15 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਦੇ ਲਾਈਨੋਂ ਪਾਰ ਇਲਾਕੇ ਦੀ ਸੰਗੂਆਣਾ ਬਸਤੀ, ਸ਼ਹੀਦ ਭਗਤ ਸਿੰਘ ਨਗਰ, ਅਮਰਪੁਰਾ ਬਸਤੀ ਦੇ ਵਸਨੀਕਾਂ ਵਲੋਂ ਪਿਛਲੇ 4 ਦਿਨਾਂ ਤੋਂ ਜਲ ਸਪਲਾਈ ਨਾ ਹੋਣ ਕਾਰਨ ਕੌਾਸਲਰ ਸੰਤੋਸ਼ ਮਹੰਤ ਦੀ ਅਗਵਾਈ ਵਿਚ ਰੋਸ ...

ਪੂਰੀ ਖ਼ਬਰ »

ਮੌੜ ਮੰਡੀ 'ਚ ਕੱਲ੍ਹ ਬਿਜਲੀ ਬੰਦ ਰਹੇਗੀ

ਮੌੜ ਮੰਡੀ,15 ਜੁਲਾਈ (ਲਖਵਿੰਦਰ ਸਿੰਘ ਮੌੜ)-ਪਾਵਰਕਾਮ ਦੇ ਸਹਾਇਕ ਇੰਜਨੀਅਰ (ਸ਼ਹਿਰੀ ਮੌੜ) ਇੰਜ: ਨਵਨੀਤ ਕੁਮਾਰ ਜਿੰਦਲ ਨੇ ਆਮ ਜਨਤਾ ਦੀ ਜਾਣਕਾਰੀ ਲਈ ਸੂਚਨਾ ਦਿੰਦੇ ਹੋਏ ਦੱਸਿਆ ਕਿ 66 ਕੇ.ਵੀ.ਸ/ਸ ਮੌੜ ਕਲਾਂ ਤੋਂ ਚਲਦੇ ਵਾਟਰ ਵਰਕਸ (ਸ਼ਹਿਰੀ) ਦੀ ਜਰੂਰੀ ਮੁਰੰਮਤ ਲਈ ...

ਪੂਰੀ ਖ਼ਬਰ »

'ਸਮਾਜਿਕ ਪਰਿਵਰਤਨ ਦੇ ਸੰਗਰਾਮ 'ਚ ਜਾਤੀ ਚੇਤਨਾ ਤੋਂ ਅਗਾਂਹ ਕੀ ਕਰਨਾ ਲੋੜੀਏ' ਵਿਸ਼ੇ 'ਤੇ ਸੈਮੀਨਾਰ

ਬਠਿੰਡਾ, 15 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਵਲੋਂ ਸਥਾਨਕ ਟੀਚਰਜ਼ ਹੋਮ ਦੇ ਜਗਮੋਹਨ ਕੌਸ਼ਲ ਯਾਦਗਾਰੀ ਹਾਲ ਵਿਚ 'ਸਮਾਜਿਕ ਪਰਿਵਰਤਨ ਦੇ ਸੰਗਰਾਮ 'ਚ ਜਾਤੀ ਚੇਤਨਾ ਤੋਂ ਅਗਾਂਹ ਕੀ ਕਰਨਾ ਲੋੜੀਏ' ਵਿਸ਼ੇ 'ਤੇ ...

ਪੂਰੀ ਖ਼ਬਰ »

ਕਿਸਾਨ ਸਾਖਰਤਾ ਕੈਂਪ ਲਗਾ ਕੇ ਮਨਾਇਆ ਨਬਾਰਡ ਦਾ 38ਵਾਂ ਸਥਾਪਨਾ ਦਿਵਸ

ਬਠਿੰਡਾ, 15 ਜੁਲਾਈ, (ਸੁਖਵਿੰਦਰ ਸਿੰਘ ਸੁੱਖਾ)-ਰਾਸ਼ਟਰੀ ਖੇਤੀਬਾੜੀ ਪੇਂਡੂ ਵਿਕਾਸ ਬੈਂਕ (ਨਬਾਰਡ) ਦੀ ਬਠਿੰਡਾ ਸ਼ਾਖਾ ਵਲੋਂ ਅੱਜ ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਇਕ ਕਿਸਾਨ ਸਾਖਰਤਾ ਕੈਂਪ ਲਗਾਕੇ ਨਬਾਰਡ ਦਾ 38ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਡੀ.ਡੀ.ਐਮ. ...

ਪੂਰੀ ਖ਼ਬਰ »

ਜਥੇਦਾਰ ਗੁਰਦੀਪ ਸਿੰਘ ਬਰਕੰਦੀ ਦੇ ਦਿਹਾਂਤ 'ਤੇ ਸਾਬਕਾ ਚੇਅਰਮੈਨ ਮਲੂਕਾ ਵਲੋਂ ਦੁੱਖ ਦਾ ਪ੍ਰਗਟਾਵਾ

ਬਠਿੰਡਾ, 15 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗਮਦੂਰ ਸਿੰਘ ਬਰਕੰਦੀ ਨੂੰ ਬੀਤੇ ਦਿਨ ਉਸ ਵੇਲੇ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਜਥੇਦਾਰ ਗੁਰਦੀਪ ਸਿੰਘ ਬਰਕੰਦੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ...

ਪੂਰੀ ਖ਼ਬਰ »

'ਸਮਾਜਿਕ ਪਰਿਵਰਤਨ ਦੇ ਸੰਗਰਾਮ 'ਚ ਜਾਤੀ ਚੇਤਨਾ ਤੋਂ ਅਗਾਂਹ ਕੀ ਕਰਨਾ ਲੋੜੀਏ' ਵਿਸ਼ੇ 'ਤੇ ਸੈਮੀਨਾਰ

ਬਠਿੰਡਾ, 15 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਵਲੋਂ ਸਥਾਨਕ ਟੀਚਰਜ਼ ਹੋਮ ਦੇ ਜਗਮੋਹਨ ਕੌਸ਼ਲ ਯਾਦਗਾਰੀ ਹਾਲ ਵਿਚ 'ਸਮਾਜਿਕ ਪਰਿਵਰਤਨ ਦੇ ਸੰਗਰਾਮ 'ਚ ਜਾਤੀ ਚੇਤਨਾ ਤੋਂ ਅਗਾਂਹ ਕੀ ਕਰਨਾ ਲੋੜੀਏ' ਵਿਸ਼ੇ 'ਤੇ ...

ਪੂਰੀ ਖ਼ਬਰ »

ਸੀਵਰੇਜ ਬੰਦ ਹੋਣ ਕਾਰਨ ਸੰਗਤ ਮੰਡੀ ਦੇ ਮੁੱਖ ਬਾਜ਼ਾਰ 'ਚ ਭਰਿਆ ਪਾਣੀ, ਦੁਕਾਨਦਾਰ ਪ੍ਰੇਸ਼ਾਨ

ਸੰਗਤ ਮੰਡੀ, 15 ਜੁਲਾਈ (ਸ਼ਾਮ ਸੁੰਦਰ ਜੋਸ਼ੀ)-ਸੰਗਤ ਮੰਡੀ ਵਿਚ ਪਏ ਪਹਿਲੇ ਮੀਂਹ ਨੇ ਕੈਪਟਨ ਸਰਕਾਰ ਦੇ ਵਿਕਾਸ ਕਾਰਜਾਂ ਦੀ ਹਵਾ ਕੱਢ ਦਿੱਤੀ ਹੈ | ਸੰਗਤ ਮੰਡੀ ਦੀ ਸੀਵਰੇਜ ਦੀ ਸਮੱਸਿਆ ਦਿਨੋਂ ਦਿਨ ਵੱਧ ਰਹੀ ਹੈ | ਮੌਸਮ ਦੇ ਪਹਿਲੇ ਮੀਂਹ ਕਾਰਨ ਸੰਗਤ ਮੰਡੀ ਦਾ ਮੁੱਖ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਸਾਢੇ 5 ਕਿੱਲੋ ਡੋਡੇ ਪੋਸਤ ਸਮੇਤ ਕਾਬੂ

ਸੰਗਤ ਮੰਡੀ, 15 ਜੁਲਾਈ (ਅੰਮਿ੍ਤ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ-ਡੱਬਵਾਲੀ ਰਾਸ਼ਟਰੀ ਰਾਜ ਮਾਰਗ 'ਤੇ ਪਿੰਡ ਗੁਰਥੜੀ ਨੇੜੇ ਇਕ ਰਾਜਸਥਾਨੀ ਮੋਟਰਸਾਈਕਲ ਸਵਾਰ ਨੂੰ ਸਾਢੇ 5 ਕਿੱਲੋ ਡੋਡੇ ਪੋਸਤ ਸਮੇਤ ਕਾਬੂ ਕੀਤਾ ਹੈ | ਥਾਣਾ ਸੰਗਤ ਦੇ ਸਬ-ਇੰਸਪੈਕਟਰ ਬਲਤੇਜ ...

ਪੂਰੀ ਖ਼ਬਰ »

ਪੁਰਾਣੀ ਰੰਜ਼ਿਸ ਨੂੰ ਲੈ ਕੇ ਘੇਰ ਕੇ ਕੀਤੀ ਕੁੱਟਮਾਰ-ਮਾਮਲਾ ਦਰਜ

ਗੋਨਿਆਣਾ, 15 ਜੁਲਾਈ (ਲਛਮਣ ਦਾਸ ਗਰਗ/ਬਰਾੜ ਆਰ ਸਿੰਘ)-ਪੁਰਾਣੀ ਰੰਜ਼ਿਸ ਨੂੰ ਹੋਈ ਲੜਾਈ ਦੇ ਤਹਿਤ ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਕੁਲਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਗਿੱਲਪੱਤੀ ਨੇ ਪੁਲਿਸ ਕੋਲ ਲਿਖਵਾਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX