ਤਾਜਾ ਖ਼ਬਰਾਂ


2 ਲੱਖ 45 ਹਜ਼ਾਰ 400 ਕਿਊਸਿਕ ਤੱਕ ਪੁੱਜਾ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ
. . .  about 5 hours ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ) – ਸਤਲੁਜ ਅੰਦਰ ਸਵੇਰੇ 11 ਵਜੇ ਛੱਡੇ ਗਏ 2 ਲੱਖ 45 ਹਜ਼ਾਰ ਕਿਊਸਿਕ ਪਾਣੀ ਤੋਂ ਬਾਅਦ ਬਣੇ ਹੜ੍ਹ ਦੇ ਹਾਲਤਾਂ ਤੋਂ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਬੇਹੱਦ ਚੌਕਸੀ ਵਰਤੀ ਜਾ ਰਹੀ ਹੈ। ਦੇਰ ਰਾਤ 11 ਵਜੇ ਦੇ ਕਰੀਬ ਏ.ਡੀ.ਸੀ ਜਲੰਧਰ...
ਫਿਲੌਰ, ਸ਼ਾਹਕੋਟ ਅਤੇ ਨਕੋਦਰ ਵਿਖੇ ਐਨ.ਡੀ.ਆਰ.ਐਫ ਅਤੇ ਐੱਸ.ਡੀ.ਆਰ.ਐਫ ਦੀਆਂ ਕੰਪਨੀਆਂ ਤਾਇਨਾਤ
. . .  1 day ago
ਫਿਲੌਰ 18 ਅਗਸਤ (ਇੰਦਰਜੀਤ ਚੰਦੜ) - ਰੋਪੜ ਹੈੱਡਵਰਕ ਤੋਂ 2,40,000 ਕਿਊਸਿਕ ਪਾਣੀ ਛੱਡੇ ਜਾਣ ਮਗਰੋਂ ਤਣਾਅ ਪੂਰਵਕ ਸਥਿਤੀ ਬਣਨ ਮਗਰੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਨੇ ਨੈਸ਼ਨਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ 19 ਅਗਸਤ ਨੂੰ ਛੁੱਟੀ ਦਾ ਐਲਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖਸ਼ ਮਹੇ) - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਬਰਸਾਤ ਅਤੇ ਹੜ੍ਹਾਂ ਦੇ ਖਤਰਿਆਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਮੂਹ...
ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਸਤਲੁਜ ਦਰਿਆ 'ਚ ਪਾਣੀ
. . .  1 day ago
ਲਾਡੋਵਾਲ, 18 ਅਗਸਤ- ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਅਤੇ ਬੀਤੀ ਰਾਤ ਹੋਈ ਬਾਰੀ ਬਰਸਾਤ ਕਾਰਨ ਸਤਲੁਜ ਦਰਿਆ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ...
ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਨੰਬਰ ਕੀਤੇ ਗਏ ਜਾਰੀ
. . .  1 day ago
ਲਾਡੋਵਾਲ/ਮੇਹਰਬਾਨ, 18 ਅਗਸਤ (ਕਰਮਦੀਪ ਸਿੰਘ)- ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ 2 ਲੱਖ...
19 ਅਗਸਤ ਨੂੰ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ
. . .  1 day ago
ਫ਼ਤਿਹਗੜ੍ਹ ਸਾਹਿਬ/ਰੂਪਨਗਰ, 18 ਅਗਸਤ (ਅਰੁਣ ਆਹੂਜਾ)- ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਕੁਮਾਰ ਨੇ ਰੂਪਨਗਰ ਜ਼ਿਲ੍ਹੇ 'ਚ ਸਥਿਤ ਸਮੂਹ...
ਡਿਪਟੀ ਕਮਿਸ਼ਨਰ ਦੇ ਯਤਨਾਂ ਨੇ ਪ੍ਰਵਾਸੀ ਮਜ਼ਦੂਰ ਦੀ ਬਚਾਈ ਜਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਰਾਹੋਂ ਮੱਤੇਵਾੜਾ ਪੁਲ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਕਰੀਬ ਇਕ ਕਿੱਲੋਮੀਟਰ ਦੂਰ ਪਾਣੀ ਚ ਪਸ਼ੂਆਂ ਸਮੇਤ ...
ਅਰੁਣ ਜੇਤਲੀ ਦਾ ਹਾਲ ਜਾਣਨ ਏਮਜ਼ ਪਹੁੰਚੇ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 18 ਅਗਸਤ- ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ ਬਣੀ ਹੋਈ...
ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਸਤਲੁਜ ਦਰਿਆ 'ਚ ਪਾਣੀ, ਪਿੰਡਾਂ 'ਚ ਅਲਰਟ ਜਾਰੀ
. . .  1 day ago
ਮਾਛੀਵਾੜਾ ਸਾਹਿਬ, 18 ਅਗਸਤ (ਸੁਖਵੰਤ ਸਿੰਘ ਗਿੱਲ) - ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ 'ਤੇ 20 ਨੂੰ ਸੰਗਰੂਰ ਅਤੇ ਬਰਨਾਲਾ 'ਚ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 18 ਅਗਸਤ (ਵਿਕਰਮਜੀਤ ਸਿੰਘ ਮਾਨ)- ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ਮੌਕੇ 20 ਅਗਸਤ ਦਿਨ ਮੰਗਲਵਾਰ ਨੂੰ ਪੰਜਾਬ ਸਰਕਾਰ ...
ਪਿੰਡਾਂ 'ਚ ਹੜ੍ਹਾਂ ਵਰਗੇ ਬਣੇ ਹਾਲਾਤ
. . .  1 day ago
ਭੜ੍ਹੀ, 18 ਅਗਸਤ (ਭਰਪੂਰ ਸਿੰਘ ਹਵਾਰਾ) - ਪਿੰਡਾਂ ਵਿਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਭਾਰੀ ਬਾਰਸ਼ ਕਾਰਨ ਭੜ੍ਹੀ ਇਲਾਕੇ 'ਚ ਬਹੁਤ ਜ਼ਿਆਦਾ ਪਾਣੀ ਖੇਤਾਂ 'ਚ ਖੜ੍ਹਾ ...
ਸ਼ੇਰ ਸ਼ਾਹ ਸੂਰੀ ਮਾਰਗ 'ਤੇ ਬਣੇ ਪੁਲ ਦੀ ਮਿੱਟੀ ਖੁਰ ਕੇ ਜੀ.ਟੀ. ਰੋਡ ਤੇ ਡਿਗਣੀ ਹੋਈ ਸ਼ੁਰੂ
. . .  1 day ago
ਫ਼ਤਿਹਗੜ੍ਹ ਸਾਹਿਬ, 18 ਅਗਸਤ (ਅਰੁਣ ਆਹੂਜਾ)- ਸ਼ੇਰ ਸ਼ਾਹ ਸੂਰੀ ਮਾਰਗ ਜਿਸ ਦੀ ਜੀ.ਟੀ. ਰੋਡ ਅਤੇ ਨੈਸ਼ਨਲ ਹਾਈਵੇ ਨੰਬਰ.1 ਵਜੋਂ ਵੀ ਜਾਣਿਆ ...
ਸਤਲੁਜ ਦਰਿਆ ਅੰਦਰ ਲੋਕਾਂ ਦੀ 800 ਏਕੜ ਫ਼ਸਲ ਡੁੱਬੀ
. . .  1 day ago
ਸ਼ਾਹਕੋਟ, 18 ਅਗਸਤ (ਸਚਦੇਵਾ, ਬਾਂਸਲ)- ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਲਗਾਤਾਰ ਬਾਰਸ਼ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਭਾਖੜਾ ਡੈਮ 'ਚੋਂ ਪਾਣੀ ਛੱਡਣ ਕਾਰਨ ਸ਼ਾਹਕੋਟ ਦੇ...
ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ, ਵਿਧਾਇਕ ਮੰਗੂਪੁਰ ਵੱਲੋਂ ਬਲਾਚੌਰ ਦੀ ਹਦੂਦ ਅੰਦਰ ਪੈਂਦੇ ਦਰਿਆ ਦਾ ਕੀਤਾ ਦੌਰਾ
. . .  1 day ago
ਬਲਾਚੌਰ, 18 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਦਰਿਆ ਸਤਲੁਜ 'ਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਅੱਜ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ਼੍ਰੀ ਵਿਨੇ ਬਬਲਾਨੀ...
ਮੀਂਹ ਦੇ ਪਾਣੀ ਕਾਰਨ ਕਈ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ
. . .  1 day ago
ਉਸਮਾਨਪੁਰ, 18 ਅਗਸਤ (ਸੰਦੀਪ ਮਝੂਰ)- ਬੀਤੀ ਰਾਤ ਪਈ ਭਾਰੀ ਬਾਰਸ਼ ਕਾਰਨ ਇਲਾਕੇ ਅਤੇ ਆਸ-ਪਾਸ ਦੇ ਕਈ ਪਿੰਡਾਂ 'ਚ ਝੋਨੇ ਦੀ ਫ਼ਸਲ ...
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ
. . .  1 day ago
ਫਿਲੌਰ ਇਲਾਕੇ ਅੰਦਰ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਬਣਾਏ ਗਏ 18 ਰਿਲੀਫ ਸੈਂਟਰ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਨਾਭਾ ਇਲਾਕੇ ਦਾ ਦੌਰਾ
. . .  1 day ago
ਭੂਟਾਨ ਦੌਰੇ ਤੋਂ ਵਾਪਸ ਭਾਰਤ ਪਰਤੇ ਪ੍ਰਧਾਨ ਮੰਤਰੀ ਮੋਦੀ
. . .  1 day ago
ਉਤਰਾਖੰਡ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ
. . .  1 day ago
ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਲਿਆ ਬੰਨ੍ਹ ਨਾਲ ਲੱਗਦੇ ਪਿੰਡਾਂ ਦਾ ਜਾਇਜ਼ਾ
. . .  1 day ago
ਹੜ੍ਹ ਦੇ ਖ਼ਤਰੇ ਨੂੰ ਦੇਖਦਿਆਂ ਫਿਲੌਰ ਦੇ 13 ਪਿੰਡ ਖਾਲੀ ਕਰਨ ਦੇ ਹੁਕਮ
. . .  1 day ago
ਖ਼ਤਰੇ ਦੇ ਨਿਸ਼ਾਨ ਤੋਂ ਇੱਕ ਫੁੱਟ ਹੇਠਾਂ ਹੈ ਭਾਖੜਾ ਡੈਮ 'ਚ ਪਾਣੀ ਦਾ ਪੱਧਰ
. . .  1 day ago
ਮੀਂਹ ਕਾਰਣ ਡਿੱਗਿਆ ਪ੍ਰਾਇਮਰੀ ਸਕੂਲ ਦਾ ਬਰਾਂਡਾ
. . .  1 day ago
ਸਤਲੁਜ ਦਰਿਆ 'ਚ ਪਸ਼ੂਆਂ ਸਮੇਤ ਫਸਿਆ ਪ੍ਰਵਾਸੀ ਮਜ਼ਦੂਰ
. . .  1 day ago
ਹੁਣ ਪਾਕਿਸਤਾਨ ਨਾਲ ਜੋ ਵੀ ਗੱਲਬਾਤ ਹੋਵੇਗੀ, ਉਹ ਪੀ. ਓ. ਕੇ. 'ਤੇ ਹੋਵੇਗੀ- ਰਾਜਨਾਥ ਸਿੰਘ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
. . .  1 day ago
ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਣ ਤੋਂ ਨਵਤੇਜ ਚੀਮਾ ਨੇ ਸਥਿਤੀ ਦਾ ਲਿਆ ਜਾਇਜ਼ਾ
. . .  1 day ago
ਡਰੇਨ 'ਚ ਡੁੱਬਣ ਕਾਰਨ 25 ਦੇ ਕਰੀਬ ਮੱਝਾਂ ਦੀ ਮੌਤ
. . .  1 day ago
ਸਤਲੁਜ ਦਰਿਆ ਦੇ ਮੰਢਾਲਾ ਬੰਨ੍ਹ ਨੂੰ ਲੱਗੀ ਢਾਹ
. . .  1 day ago
ਘੱਗਰ ਦਾ ਪਾਣੀ ਝੁੱਗੀ- ਝੋਂਪੜੀਆਂ 'ਚ ਹੋਇਆ ਦਾਖਲ
. . .  1 day ago
ਸੰਗਰੂਰ 'ਚ ਆਵਾਰਾ ਢੱਠੇ ਨੇ ਲਈ ਇੱਕ ਹੋਰ ਜਾਨ
. . .  1 day ago
ਕਰੰਟ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ
. . .  1 day ago
ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਉਣ ਜਾ ਰਹੇ ਅਧਿਆਪਕਾਂ ਨੂੰ ਪੁਲਿਸ ਨੇ ਘੇਰਿਆ
. . .  1 day ago
ਡੀ.ਸੀ, ਐੱਸ.ਐੱਸ.ਪੀ ਅਤੇ ਸ਼ੇਰੋਵਾਲੀਆ ਵੱਲੋਂ ਸਤਲੁਜ ਦਰਿਆ ਦਾ ਦੌਰਾ
. . .  1 day ago
ਕੈਬਨਿਟ ਮੰਤਰੀ ਆਸ਼ੂ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ
. . .  1 day ago
ਮੋਗਾ: ਸਤਲੁਜ ਦਰਿਆ ਨਾਲ ਲੱਗਦੇ 22 ਪਿੰਡਾਂ ਦੀ 12,000 ਏਕੜ ਫ਼ਸਲ ਪਾਣੀ 'ਚ ਡੁੱਬੀ
. . .  1 day ago
ਰਾਵੀ ਦਰਿਆ 'ਚ ਪਾਣੀ ਵਧਣ ਦਾ ਕੋਈ ਖ਼ਤਰਾ ਨਹੀਂ
. . .  1 day ago
ਰਾਜੀਵ ਗਾਂਧੀ ਦਾ ਜਨਮ ਦਿਨ ਸਰਕਾਰੀ ਤੌਰ 'ਤੇ ਮਨਾ ਕੇ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੀ ਹੈ ਕਾਂਗਰਸ - ਬਾਦਲ
. . .  1 day ago
ਸਹਾਰਨਪੁਰ: ਦਿਨ ਦਿਹਾੜੇ ਪੱਤਰਕਾਰ ਅਤੇ ਉਸ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਸਤਲੁਜ ਅੰਦਰ 2 ਲੱਖ 40 ਹਜਾਰ ਕਿਊਸਿਕ ਪਾਣੀ ਹੋਰ ਛੱਡਣ ਕਾਰਨ ਫਿਲੌਰ ਇਲਾਕੇ 'ਚ ਹੜ੍ਹ ਵਰਗੇ ਹਾਲਾਤ
. . .  1 day ago
ਲਾਹੌਲ-ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸੁਖਬੀਰ ਬਾਦਲ ਦਾ ਅਬੋਹਰ ਪੁੱਜਣ 'ਤੇ ਨਿੱਘਾ ਸਵਾਗਤ
. . .  1 day ago
2510 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
. . .  1 day ago
ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਲੁਧਿਆਣਾ ਦੇ ਨਾਲ ਲੱਗਦੇ ਇਲਾਕਿਆਂ 'ਚ ਹੜ੍ਹ ਦਾ ਖ਼ਤਰਾ
. . .  1 day ago
ਸਤਲੁਜ ਦਰਿਆ ਦੇ ਬੰਨ੍ਹ ਨੂੰ ਲੈ ਕੇ ਸਹਿਮੇ ਲੋਕ
. . .  1 day ago
ਭਾਖੜਾ ਡੈਮ 'ਚੋ ਛੱਡਿਆ ਗਿਆ ਢਾਈ ਲੱਖ ਕਿਊਸਿਕ ਪਾਣੀ, ਸ਼ਹਿਰ 'ਚ ਹਾਈ ਅਲਰਟ ਜਾਰੀ
. . .  1 day ago
ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਦਰਿਆ ਸਤਲੁਜ ਨੇੜਲੇ ਪਿੰਡ ਪਾਣੀ 'ਚ ਡੁੱਬੇ
. . .  1 day ago
ਕੈਪਟਨ ਨੇ ਪੱਤਰਕਾਰਾਂ ਲਈ ਸਰਬੱਤ ਬੀਮਾ ਯੋਜਨਾ ਦੇ ਲਾਭ ਵਧਾਉਣ ਦਾ ਲਿਆ ਫ਼ੈਸਲਾ
. . .  1 day ago
ਤੀਜੇ ਦਿਨ ਮਿਲੀ ਨਹਿਰ 'ਚ ਡੁੱਬੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਲਾਸ਼
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਉਹ ਦੇਸ਼ ਸਚਮੁੱਚ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। -ਮਹਾਤਮਾ ਗਾਂਧੀ

ਧਰਮ ਤੇ ਵਿਰਸਾ

ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ

ਗੁ: ਝਿੜਾ ਸਾਹਿਬ ਕਾਂਝਲਾ (ਸੰਗਰੂਰ)

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਉੱਤੇ ਪੰਜਾਬ ਸਰਕਾਰ ਵਲੋਂ ਕੁਝ ਚੋਣਵੇਂ ਅਸਥਾਨਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਗੁਰੂ ਸਾਹਿਬ ਦੇ ਚਰਨ ਪਏ, ਉਨ੍ਹਾਂ ਵਿਚ ਗੁਰਦੁਆਰਾ ਝਿੜਾ ਸਾਹਿਬ ਪਿੰਡ ਕਾਂਝਲਾ ਦੀ ਪਵਿੱਤਰ ਧਰਤੀ ਵੀ ਸ਼ੁਮਾਰ ਹੈ। ਇਹ ਅਸਥਾਨ ਮਸਤੂਆਣਾ ਸਾਹਿਬ ਤੋਂ 5 ਕਿਲੋਮੀਟਰ ਦੀ ਦੂਰੀ ਉੱਤੇ ਸੰਗਰੂਰ, ਬਾਲੀਆਂ ਬਰਨਾਲਾ ਸੜਕ ਉੱਤੇ ਸਥਿਤ ਹੈ। ਧੂਰੀ ਤੋਂ ਇਹ ਗੁਰੂ ਘਰ 12 ਕਿੱਲੋਮੀਟਰ ਅਤੇ ਸੰਗਰੂਰ ਤੋਂ 10 ਕਿੱਲੋਮੀਟਰ ਦੀ ਦੂਰੀ ਉੱਤੇ ਹੈ। ਗੁਰਦੁਆਰਾ ਝਿੜਾ ਸਾਹਿਬ ਉਹ ਪਵਿੱਤਰ ਅਸਥਾਨ ਹੈ, ਜਿਸ ਨੂੰ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਸੁਭਾਗ ਹਾਸਲ ਹੈ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਸਮੇਂ-ਦਰ-ਸਮੇਂ ਇਸ ਧਰਤੀ ਉੱਤੇ ਆਏ ਅਤੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਝਿੜਾ ਸਾਹਿਬ ਦੇ ਇਤਿਹਾਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਪਰਿਵਾਰਕ ਅਤੇ ਸੰਸਾਰਕ ਸੁੱਖਾਂ ਦਾ ਤਿਆਗ ਕਰਦਿਆਂ ਸੁਲਤਾਨਪੁਰ ਦੀ ਧਰਤੀ ਤੋਂ ਪਹਿਲੀ ਉਦਾਸੀ ਸ਼ੁਰੂ ਕਰਦਿਆਂ ਤਕਰੀਬਨ 6500 ਮੀਲ ਦਾ ਪੈਂਡਾ 7 ਸਾਲਾਂ ਵਿਚ ਤੈਅ ਕਰਦਿਆਂ ਵਾਪਸੀ ਸਮੇਂ ਦਿੱਲੀ ਤੋਂ ਜੀਂਦ, ਪੇਹਵਾ, ਅਨਦਾਣਾ, ਸੁਨਾਮ, ਕਮਾਲਪੁਰ, ਮੰਗਵਾਲ (ਗੁਰਦੁਆਰਾ ਨਾਨਕਿਆਣਾ ਸਾਹਿਬ) ਤੋਂ ਅਕੋਈ ਸਾਹਿਬ ਹੁੰਦਿਆਂ ਆਪਣੇ ਸਾਥੀ ਭਾਈ ਮਰਦਾਨਾ ਸਮੇਤ ਇਸ ਅਸਥਾਨ ਉੱਤੇ ਪੁੱਜੇ। ਜਦ ਗੁਰੂ ਸਾਹਿਬ ਇੱਥੇ ਆਏ ਤਾਂ ਇਸ ਅਸਥਾਨ ਉੱਤੇ ਉਸ ਸਮੇਂ ਇਕ ਦਰੱਖ਼ਤਾਂ ਦਾ ਝੁੰਡ (ਝਿੜਾ) ਸੀ।
ਵਿਚਾਰਕਾਂ ਅਨੁਸਾਰ ਸਤਿਗੁਰਾਂ ਦੇ ਪ੍ਰਵਚਨਾਂ ਅਨੁਸਾਰ ਕੁਝ ਸਮੇਂ ਬਾਅਦ ਇੱਥੇ ਨਗਰ ਆਬਾਦ ਹੋ ਗਿਆ। ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਅਸਥਾਨ ਉੱਤੇ ਸੰਗਤਾਂ ਨੇ ਮਿੱਟੀ ਦਾ ਉੱਚਾ ਥੜ੍ਹਾ ਬਣਾ ਦਿੱਤਾ। ਬਿਕਰਮੀ 1617 (1560 ਈ:) ਵਿਚ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਭਾਈ ਕੀ ਡਰੋਲੀ ਤੋਂ ਨਾਨਕਮਤਾ ਜਾਣ ਸਮੇਂ 101 ਘੋੜ ਸਵਾਰਾਂ ਸਮੇਤ ਇਸ ਅਸਥਾਨ ਉੱਤੇ ਪੁੱਜੇ। ਇਤਿਹਾਸਕ ਮੱਤ ਅਨੁਸਾਰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਸਿੱਖੀ ਦੇ ਪ੍ਰਚਾਰ ਲਈ ਮਾਲਵੇ ਦਾ ਦੌਰਾ ਕੀਤਾ। ਕੀਰਤਪੁਰ ਤੋਂ ਪਟਿਆਲਾ, ਆਲੋਅਰਖ, ਭਵਾਨੀਗੜ੍ਹ, ਫੱਗੂਵਾਲਾ, ਘਰਾਚੋਂ, ਸੁਨਾਮ, ਗੁਰਦੁਆਰਾ ਨਾਨਕਿਆਣਾ ਸਾਹਿਬ, ਅਕੋਈ ਤੋਂ ਹੁੰਦੇ ਹੋਏ 7 ਮਾਘ ਬਿਕਰਮੀ 1722 ਨੂੰ ਇਸ ਅਸਥਾਨ ਉੱਤੇ ਪੁੱਜੇ। ਉਸ ਸਮੇਂ ਉਨ੍ਹਾਂ ਨਾਲ ਸਿੱਖਾਂ ਦੀ ਗਿਣਤੀ 300 ਦੇ ਕਰੀਬ ਸੀ। ਪਿੰਡ ਵਾਸੀਆਂ ਨੇ ਬਹੁਤ ਸੇਵਾ ਕੀਤੀ। ਬਾਅਦ ਵਿਚ ਸੰਤ ਅਤਰ ਸਿੰਘ ਨੇ ਇਸ ਅਸਥਾਨ ਉੱਤੇ 40 ਦੀਵਾਨ ਲਾ ਕੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਲਈ ਪ੍ਰੇਰਿਆ। ਦਰਬਾਰ ਸਾਹਿਬ ਦੀ ਨੀਂਹ ਵੈਸਾਖ 7 ਬਿਕਰਮੀ 1969 (18 ਅਪ੍ਰੈਲ, 1912) ਨੂੰ ਰੱਖੀ ਅਤੇ ਗੁਰਦੁਆਰਾ ਝਿੜਾ ਸਾਹਿਬ ਦੀ ਸੇਵਾ ਸੰਤਾਂ ਨੇ ਆਪਣੀ ਦੇਖ-ਰੇਖ ਹੇਠ ਕਰਵਾਈ। 1965 ਵਿਚ ਇਹ ਗੁਰਦੁਆਰਾ ਸੈਕਸ਼ਨ 87 ਅਧੀਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆ ਗਿਆ ਹੈ।
1996 ਵਿਚ ਬਾਬਾ ਹਰਬੰਸ ਸਿੰਘ ਨੇ ਇਸ ਅਸਥਾਨ ਦੀ ਸੇਵਾ ਆਰੰਭ ਕਰਵਾਈ ਅਤੇ ਹੁਣ ਪ੍ਰਧਾਨ ਦਰਸ਼ਨ ਸਿੰਘ ਕਾਂਝਲਾ ਅਤੇ ਮੈਨੇਜਰ ਮਲਕੀਤ ਸਿੰਘ ਦੀ ਸਾਂਝੀ ਰਹਿਨੁਮਾਈ ਹੇਠ ਗੁਰਪੁਰਬ, ਸੰਤ ਅਤਰ ਸਿੰਘ ਦੀ ਬਰਸੀ 19, 20 ਅਤੇ 21 ਮਾਘ ਨੂੰ ਮਨਾਉਣ ਤੋਂ ਇਲਾਵਾ ਸੰਤ ਬਿਸ਼ਨ ਸਿੰਘ ਦੀ ਬਰਸੀ 1 ਭਾਦੋਂ ਨੂੰ ਬੜੀ ਸ਼ਰਧਾ ਨਾਲ ਮਨਾਈ ਜਾਂਦੀ ਹੈ। ਗੁਰੂ-ਘਰ 6 ਏਕੜ ਵਿਚ ਅਤੇ ਗੁਰਦੁਆਰਾ ਸਾਹਿਬ ਕੋਲ ਵਾਹੀਯੋਗ 40 ਏਕੜ ਜ਼ਮੀਨ ਹੈ। ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ, ਰਾਜ ਸਰਕਾਰ ਵਲੋਂ ਉਨ੍ਹਾਂ ਥਾਵਾਂ ਦੀ ਪਹਿਚਾਣ ਕਰਦਿਆਂ ਉਨ੍ਹਾਂ ਨਗਰਾਂ ਦੇ ਵਿਕਾਸ ਕਾਰਜਾਂ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਹਨ। ਅੱਜ ਇਹ ਗੁਰੂ-ਘਰ ਕੇਵਲ ਸੰਗਰੂਰ ਵਿਚ ਹੀ ਨਹੀਂ, ਬਲਕਿ ਦੇਸ਼-ਵਿਦੇਸ਼ ਵਿਚ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਧਰਤੀ ਵਜੋਂ ਮਕਬੂਲ ਹੈ।


-ਅਮਨਦੀਪ ਸਿੰਘ ਬਿੱਟਾ
ਮੋਬਾ: 98140-21672
ਸਤਨਾਮ ਸਿੰਘ ਦਮਦਮੀ
ਮੋਬਾ: 97814-37111

ਗੁਰੂ ਨਾਨਕ ਦੇਵ ਜੀ ਦਾ ਅਰਬ ਦੇਸ਼ਾਂ ਦਾ ਸਫ਼ਰਨਾਮਾ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦਾ ਸੰਦੇਸ਼ ਦੇਣ ਲਈ ਦੇਸ਼-ਦੁਨੀਆ ਦੀਆਂ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਗੁਰੂ ਜੀ ਦੀਆਂ ਉਦਾਸੀਆਂ ਨਾਲ ਸਬੰਧਿਤ ਜਨਮ ਸਾਖੀਆਂ ਮੌਜੂਦ ਹਨ, ਜਿਹੜੀਆਂ ਗੁਰੂ ਜੀ ਦੀ ਸਿੱਖਿਆ, ਸਫ਼ਰ ਅਤੇ ਸਿਧਾਂਤ ...

ਪੂਰੀ ਖ਼ਬਰ »

ਸੰਤਾਂ-ਮਹਾਂਪੁਰਖਾਂ ਦੀ ਗੁਰਮਤਿ ਸੰਗੀਤ ਨੂੰ ਦੇਣ

ਗੁਰੂ ਪੰਥ ਸਿਧਾਂਤ ਅੰਗਰੇਜ਼ਾਂ ਦੀ ਭਾਰਤ ਵਿਚ ਆਮਦ ਤੱਕ ਇਕ ਨਿਰਮਲ ਖ਼ਾਲਸਾ ਪੰਥ ਸੀ ਅਤੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਮੁੱਖ ਸਰੋਤ ਅਤੇ ਜ਼ਰੀਆ ਕਲਯੁਗੀ ਜੀਵਨ ਦਾ ਕੀਰਤਨ ਰਾਹੀਂ ਉਦਾਰ ਕਰਨਾ ਸੀ। ਕੀਰਤਨ ਬਿਨਾਂ ਕੋਈ ਸਤਿਸੰਗ ਅਤੇ ਸੰਮੇਲਨ ਨਹੀਂ ਸੀ ਹੋਇਆ ...

ਪੂਰੀ ਖ਼ਬਰ »

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਅਕਾਲੀ ਫੂਲਾ ਸਿੰਘ

ਆਪ ਦਾ ਜਨਮ 1761 ਈ: ਵਿਚ ਨਿਸ਼ਾਨਾਂ ਵਾਲੀ ਮਿਸਲ ਦੇ ਯੋਧੇ ਸ: ਈਸ਼ਰ ਸਿੰਘ ਦੇ ਘਰ ਪਿੰਡ ਸ਼ੀਹਾਂ ਵਿਖੇ ਹੋਇਆ। ਹਾਲੇ ਇਨ੍ਹਾਂ ਦੀ ਉਮਰ ਸਿਰਫ ਇਕ ਸਾਲ ਹੀ ਸੀ ਕਿ ਧਰਮੀ ਪਿਤਾ ਵੱਡੇ ਘੱਲੂਘਾਰੇ ਦੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਸਰੀਰ ਤਿਆਗ ਗਏ। ਸਿਦਕੀ ਮਾਤਾ ਨੇ ਗੁਰਬਾਣੀ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਸਾਰੀ ਦਰਸ਼ਨੀ ਡਿਓੜੀ ਕਰ ਰਹੀ ਸੇਵਾ ਸੰਭਾਲ ਦੀ ਮੰਗ

ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਵਲੋਂ ਮਾਈ ਸੇਵਾ ਬਾਜ਼ਾਰ ਨੂੰ ਮੁੜਦੇ ਰਸਤੇ 'ਤੇ ਸਥਾਪਿਤ ਗੁਰੂ ਅਰਜਨ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਦਰਸ਼ਨੀ ਡਿਓੜੀ ਦੀ ਹਾਲਤ ਖ਼ਸਤਾ ਬਣੀ ਹੋਈ ਹੈ ਅਤੇ ਇਸ ਦੀ ਡਾਟ ਵਿਚ ਡੂੰਘੀਆਂ ਦਰਾੜਾਂ ਪੈ ਚੁੱਕੀਆਂ ਹਨ। ਇਸ ਦੇ ਇਲਾਵਾ ਰੱਖ-ਰਖਾਅ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

ਅਨੋਖੀ ਮਿਸਾਲ ਸ਼ਹੀਦ ਭਾਈ ਤਾਰੂ ਸਿੰਘ

ਅਠਾਰ੍ਹਵੀਂ ਸਦੀ ਦੇ ਮਹਾਨ ਗੁਰਸਿੱਖ ਭਾਈ ਤਾਰੂ ਸਿੰਘ ਜੀ ਨੇ ਸੰਸਾਰ ਭਰ ਵਿਚ ਸ਼ਹੀਦੀ ਦੀ ਇਕ ਵੱਖਰੀ ਤੇ ਅਨੋਖੀ ਮਿਸਾਲ ਕਾਇਮ ਕਰਦਿਆਂ ਸਿੱਖੀ ਦਾ ਜੋ ਪਰਚਮ ਲਹਿਰਾਇਆ। ਉਹ ਸਦਾ-ਸਦਾ ਲਈ ਰਹਿੰਦੀ ਦੁਨੀਆ ਤੱਕ ਜੱਗ ਤੇ ਝੂਲਦਾ ਰਹੇਗਾ ਤੇ ਭਾਈ ਸਾਹਿਬ ਦੀ ਕੁਰਬਾਨੀ ਦੀ ...

ਪੂਰੀ ਖ਼ਬਰ »

ਪ੍ਰਸਿੱਧ ਪ੍ਰਾਚੀਨ ਮੰਦਰ

ਆਦਿ ਹਿਮਾਨੀ ਚਮੁੰਡਾ ਦੇਵੀ ਮੰਦਰ

ਸਮੁੱਚੇ ਹਿਮਾਚਲ ਪ੍ਰਦੇਸ਼ ਨੂੰ ਦੇਵਤਿਆਂ ਦਾ ਘਰ ਮੰਨਿਆ ਜਾਂਦਾ ਹੈ। ਪੂਰੇ ਹਿਮਾਚਲ ਪ੍ਰਦੇਸ਼ ਵਿਚ ਲਗਪਗ ਦੋ ਹਜ਼ਾਰ ਤੋਂ ਵੱਧ ਪ੍ਰਾਚੀਨ ਮੰਦਰ ਹਨ। ਧਰਮਸ਼ਾਲਾ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਚਮੁੰਡਾ ਦੇਵੀ ਨਾਂਅ ਦਾ ਕਸਬਾ ਆਉਂਦਾ ਹੈ। ਇਥੋਂ 13 ਕਿਲੋਮੀਟਰ ਦੀ ਦੂਰੀ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਹਉ ਗੋਸਾਈ ਦਾ ਪਹਿਲਵਾਨੜਾ॥

ਸਿਰੀਰਾਗੁ ਮਹਲਾ ੫ ਹਉ ਗੋਸਾਈ ਦਾ ਪਹਿਲਵਾਨੜਾ॥ ਮੈ ਗੁਰ ਮਿਲਿ ਉਚ ਦੁਮਾਲੜਾ॥ ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ॥ ੧੭॥ ਵਾਤ ਵਜਨਿ ਟੰਮਕ ਭੇਰੀਆ॥ ਮਲ ਲਥੇ ਲੈਦੇ ਫੇਰੀਆ॥ ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ॥ ੧੮॥ ਸਭ ਇਕਠੇ ਹੋਇ ...

ਪੂਰੀ ਖ਼ਬਰ »

ਪ੍ਰੇਰਨਾ-ਸਰੋਤ

ਸ਼ਖ਼ਸੀਅਤ ਵਿਕਾਸ ਦਾ ਸਾਰ ਹੈ : ਇੱਛਾ ਸ਼ਕਤੀ ਨੂੰ ਮਜ਼ਬੂਤ ਕਰਨਾ

ਸਵਾਮੀ ਵਿਵੇਕਾਨੰਦ ਸ਼ਖ਼ਸੀਅਤ ਵਿਕਾਸ ਸਬੰਧੀ ਲਿਖਦੇ ਹਨ ਕਿ ਮਨੁੱਖੀ ਸ਼ਖ਼ਸੀਅਤ ਦਾ ਅਨੋਖਾ ਕੇਂਦਰ ਪੰਜ ਪਰਦਿਆਂ ਨਾਲ ਢਕਿਆ ਹੈ। ਇਹ ਹਨ ਅੰਨਮਈ ਕੋਸ਼, ਪ੍ਰਾਣਮਈ ਕੋਸ਼, ਮਨਮਈ ਕੋਸ਼, ਵਿਗਿਆਨਮਈ ਕੋਸ਼ ਅਤੇ ਅਨੰਦਮਈ ਕੋਸ਼। ਇਹ ਸਾਰੇ ਪਰਦੇ ਸਾਡੇ ਸਰੀਰ ਵਿਚ ਵਿਆਪਕ ਹਨ ਅਤੇ ...

ਪੂਰੀ ਖ਼ਬਰ »

ਬਰਸੀ 'ਤੇ ਵਿਸ਼ੇਸ਼

ਮਾਲਵੇ ਦੇ ਗੁਰਮਤਿ ਪ੍ਰਚਾਰਕ : ਭਾਈ ਰੂਪ ਚੰਦ

ਮਾਲਵੇ ਦੇ ਗੁਰਮਤਿ ਪ੍ਰਚਾਰਕ ਰੂਪ ਚੰਦ ਦਾ ਜਨਮ 15 ਵਿਸਾਖ, 1671 ਬਿਕਰਮੀ (ਸੰਨ 1614 ਈ:) ਨੂੰ ਪਿੰਡ ਤੁਕਲਾਣੀ ਵਿਖੇ ਮਾਤਾ ਸੂਰਤੀ ਦੀ ਕੁੱਖੋਂ ਭਾਈ ਸਾਧੂ ਸਿੰਘ ਦੇ ਗ੍ਰਹਿ ਵਿਖੇ ਹੋਇਆ। ਇਕ ਸਾਲ ਦੀ ਉਮਰ ਵਿਚ ਭਾਈ ਰੂਪ ਚੰਦ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ...

ਪੂਰੀ ਖ਼ਬਰ »

ਵਰਖਾ ਰੁੱਤ ਦਾ ਪ੍ਰਸਿੱਧ ਮੌਸਮੀ ਰਾਗ 'ਰਾਗੁ ਮਲਾਰ'

ਮਹਾਨ ਭਾਰਤ ਦੇਸ਼ 'ਚ ਹਰ ਸਾਲ ਆਉਂਦੀ ਜੇਠ-ਹਾੜ੍ਹ ਮਹੀਨਿਆਂ ਦੀ 'ਗ੍ਰੀਖਮ ਰੁੱਤ' ਦੇ ਹੋ ਜਾਣ ਤੋਂ ਬਾਅਦ ਸਾਵਣ-ਭਾਦਰੋਂ ਮਹੀਨਿਆਂ 'ਚ ਵਰਖਾ ਰੁੱਤ ਦਾ ਅਜਿਹਾ ਸਮਾਂ ਆਉਂਦਾ ਹੈ, ਜਿਸ ਦੌਰਾਨ ਪ੍ਰਕ੍ਰਿਤਕ ਤੌਰ 'ਤੇ ਬਰਸਾਤੀ ਮੌਸਮ ਹੋਣ ਸਦਕਾ ਖੁੱਲ੍ਹੇ ਅਸਮਾਨ 'ਚ ਬੱਦਲਾਂ ...

ਪੂਰੀ ਖ਼ਬਰ »

ਧਾਰਮਿਕ ਸਾਹਿਤ

ਤੇਰਾ ਕੋਈ ਨਾ ਸਾਨੀ ਲੇਖਕ : ਡਾ: ਅਮਰਜੀਤ ਕੌਰ ਨਾਜ਼ ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਕੀਮਤ : 125, ਪੰਨੇ : 70 ਸੰਪਰਕ : 98850-16918 ਲੇਖਿਕਾ ਨੇ ਇਸ ਤੋਂ ਪਹਿਲਾਂ 4 ਗਜ਼ਲ-ਸੰਗ੍ਰਹਿ, ਬਾਲ ਸਾਹਿਤ, ਵਿਆਕਰਨ ਆਦਿ ਸਮੇਤ 52 ਪੁਸਤਕਾਂ ਦੀ ਰਚਨਾ ਕੀਤੀ ਹੈ। ਵਿਚਾਰ ਗੋਚਰੀ ਪੁਸਤਕ ਦਾ ਮੁੱਖ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX