ਤਾਜਾ ਖ਼ਬਰਾਂ


2 ਲੱਖ 45 ਹਜ਼ਾਰ 400 ਕਿਊਸਿਕ ਤੱਕ ਪੁੱਜਾ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ
. . .  about 5 hours ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ) – ਸਤਲੁਜ ਅੰਦਰ ਸਵੇਰੇ 11 ਵਜੇ ਛੱਡੇ ਗਏ 2 ਲੱਖ 45 ਹਜ਼ਾਰ ਕਿਊਸਿਕ ਪਾਣੀ ਤੋਂ ਬਾਅਦ ਬਣੇ ਹੜ੍ਹ ਦੇ ਹਾਲਤਾਂ ਤੋਂ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਬੇਹੱਦ ਚੌਕਸੀ ਵਰਤੀ ਜਾ ਰਹੀ ਹੈ। ਦੇਰ ਰਾਤ 11 ਵਜੇ ਦੇ ਕਰੀਬ ਏ.ਡੀ.ਸੀ ਜਲੰਧਰ...
ਫਿਲੌਰ, ਸ਼ਾਹਕੋਟ ਅਤੇ ਨਕੋਦਰ ਵਿਖੇ ਐਨ.ਡੀ.ਆਰ.ਐਫ ਅਤੇ ਐੱਸ.ਡੀ.ਆਰ.ਐਫ ਦੀਆਂ ਕੰਪਨੀਆਂ ਤਾਇਨਾਤ
. . .  1 day ago
ਫਿਲੌਰ 18 ਅਗਸਤ (ਇੰਦਰਜੀਤ ਚੰਦੜ) - ਰੋਪੜ ਹੈੱਡਵਰਕ ਤੋਂ 2,40,000 ਕਿਊਸਿਕ ਪਾਣੀ ਛੱਡੇ ਜਾਣ ਮਗਰੋਂ ਤਣਾਅ ਪੂਰਵਕ ਸਥਿਤੀ ਬਣਨ ਮਗਰੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਨੇ ਨੈਸ਼ਨਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ 19 ਅਗਸਤ ਨੂੰ ਛੁੱਟੀ ਦਾ ਐਲਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖਸ਼ ਮਹੇ) - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਬਰਸਾਤ ਅਤੇ ਹੜ੍ਹਾਂ ਦੇ ਖਤਰਿਆਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਮੂਹ...
ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਸਤਲੁਜ ਦਰਿਆ 'ਚ ਪਾਣੀ
. . .  1 day ago
ਲਾਡੋਵਾਲ, 18 ਅਗਸਤ- ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਅਤੇ ਬੀਤੀ ਰਾਤ ਹੋਈ ਬਾਰੀ ਬਰਸਾਤ ਕਾਰਨ ਸਤਲੁਜ ਦਰਿਆ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ...
ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਨੰਬਰ ਕੀਤੇ ਗਏ ਜਾਰੀ
. . .  1 day ago
ਲਾਡੋਵਾਲ/ਮੇਹਰਬਾਨ, 18 ਅਗਸਤ (ਕਰਮਦੀਪ ਸਿੰਘ)- ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ 2 ਲੱਖ...
19 ਅਗਸਤ ਨੂੰ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ
. . .  1 day ago
ਫ਼ਤਿਹਗੜ੍ਹ ਸਾਹਿਬ/ਰੂਪਨਗਰ, 18 ਅਗਸਤ (ਅਰੁਣ ਆਹੂਜਾ)- ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਕੁਮਾਰ ਨੇ ਰੂਪਨਗਰ ਜ਼ਿਲ੍ਹੇ 'ਚ ਸਥਿਤ ਸਮੂਹ...
ਡਿਪਟੀ ਕਮਿਸ਼ਨਰ ਦੇ ਯਤਨਾਂ ਨੇ ਪ੍ਰਵਾਸੀ ਮਜ਼ਦੂਰ ਦੀ ਬਚਾਈ ਜਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਰਾਹੋਂ ਮੱਤੇਵਾੜਾ ਪੁਲ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਕਰੀਬ ਇਕ ਕਿੱਲੋਮੀਟਰ ਦੂਰ ਪਾਣੀ ਚ ਪਸ਼ੂਆਂ ਸਮੇਤ ...
ਅਰੁਣ ਜੇਤਲੀ ਦਾ ਹਾਲ ਜਾਣਨ ਏਮਜ਼ ਪਹੁੰਚੇ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 18 ਅਗਸਤ- ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ ਬਣੀ ਹੋਈ...
ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਸਤਲੁਜ ਦਰਿਆ 'ਚ ਪਾਣੀ, ਪਿੰਡਾਂ 'ਚ ਅਲਰਟ ਜਾਰੀ
. . .  1 day ago
ਮਾਛੀਵਾੜਾ ਸਾਹਿਬ, 18 ਅਗਸਤ (ਸੁਖਵੰਤ ਸਿੰਘ ਗਿੱਲ) - ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ 'ਤੇ 20 ਨੂੰ ਸੰਗਰੂਰ ਅਤੇ ਬਰਨਾਲਾ 'ਚ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 18 ਅਗਸਤ (ਵਿਕਰਮਜੀਤ ਸਿੰਘ ਮਾਨ)- ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ਮੌਕੇ 20 ਅਗਸਤ ਦਿਨ ਮੰਗਲਵਾਰ ਨੂੰ ਪੰਜਾਬ ਸਰਕਾਰ ...
ਪਿੰਡਾਂ 'ਚ ਹੜ੍ਹਾਂ ਵਰਗੇ ਬਣੇ ਹਾਲਾਤ
. . .  1 day ago
ਭੜ੍ਹੀ, 18 ਅਗਸਤ (ਭਰਪੂਰ ਸਿੰਘ ਹਵਾਰਾ) - ਪਿੰਡਾਂ ਵਿਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਭਾਰੀ ਬਾਰਸ਼ ਕਾਰਨ ਭੜ੍ਹੀ ਇਲਾਕੇ 'ਚ ਬਹੁਤ ਜ਼ਿਆਦਾ ਪਾਣੀ ਖੇਤਾਂ 'ਚ ਖੜ੍ਹਾ ...
ਸ਼ੇਰ ਸ਼ਾਹ ਸੂਰੀ ਮਾਰਗ 'ਤੇ ਬਣੇ ਪੁਲ ਦੀ ਮਿੱਟੀ ਖੁਰ ਕੇ ਜੀ.ਟੀ. ਰੋਡ ਤੇ ਡਿਗਣੀ ਹੋਈ ਸ਼ੁਰੂ
. . .  1 day ago
ਫ਼ਤਿਹਗੜ੍ਹ ਸਾਹਿਬ, 18 ਅਗਸਤ (ਅਰੁਣ ਆਹੂਜਾ)- ਸ਼ੇਰ ਸ਼ਾਹ ਸੂਰੀ ਮਾਰਗ ਜਿਸ ਦੀ ਜੀ.ਟੀ. ਰੋਡ ਅਤੇ ਨੈਸ਼ਨਲ ਹਾਈਵੇ ਨੰਬਰ.1 ਵਜੋਂ ਵੀ ਜਾਣਿਆ ...
ਸਤਲੁਜ ਦਰਿਆ ਅੰਦਰ ਲੋਕਾਂ ਦੀ 800 ਏਕੜ ਫ਼ਸਲ ਡੁੱਬੀ
. . .  1 day ago
ਸ਼ਾਹਕੋਟ, 18 ਅਗਸਤ (ਸਚਦੇਵਾ, ਬਾਂਸਲ)- ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਲਗਾਤਾਰ ਬਾਰਸ਼ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਭਾਖੜਾ ਡੈਮ 'ਚੋਂ ਪਾਣੀ ਛੱਡਣ ਕਾਰਨ ਸ਼ਾਹਕੋਟ ਦੇ...
ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ, ਵਿਧਾਇਕ ਮੰਗੂਪੁਰ ਵੱਲੋਂ ਬਲਾਚੌਰ ਦੀ ਹਦੂਦ ਅੰਦਰ ਪੈਂਦੇ ਦਰਿਆ ਦਾ ਕੀਤਾ ਦੌਰਾ
. . .  1 day ago
ਬਲਾਚੌਰ, 18 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਦਰਿਆ ਸਤਲੁਜ 'ਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਅੱਜ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ਼੍ਰੀ ਵਿਨੇ ਬਬਲਾਨੀ...
ਮੀਂਹ ਦੇ ਪਾਣੀ ਕਾਰਨ ਕਈ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ
. . .  1 day ago
ਉਸਮਾਨਪੁਰ, 18 ਅਗਸਤ (ਸੰਦੀਪ ਮਝੂਰ)- ਬੀਤੀ ਰਾਤ ਪਈ ਭਾਰੀ ਬਾਰਸ਼ ਕਾਰਨ ਇਲਾਕੇ ਅਤੇ ਆਸ-ਪਾਸ ਦੇ ਕਈ ਪਿੰਡਾਂ 'ਚ ਝੋਨੇ ਦੀ ਫ਼ਸਲ ...
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ
. . .  1 day ago
ਫਿਲੌਰ ਇਲਾਕੇ ਅੰਦਰ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਬਣਾਏ ਗਏ 18 ਰਿਲੀਫ ਸੈਂਟਰ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਨਾਭਾ ਇਲਾਕੇ ਦਾ ਦੌਰਾ
. . .  1 day ago
ਭੂਟਾਨ ਦੌਰੇ ਤੋਂ ਵਾਪਸ ਭਾਰਤ ਪਰਤੇ ਪ੍ਰਧਾਨ ਮੰਤਰੀ ਮੋਦੀ
. . .  1 day ago
ਉਤਰਾਖੰਡ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ
. . .  1 day ago
ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਲਿਆ ਬੰਨ੍ਹ ਨਾਲ ਲੱਗਦੇ ਪਿੰਡਾਂ ਦਾ ਜਾਇਜ਼ਾ
. . .  1 day ago
ਹੜ੍ਹ ਦੇ ਖ਼ਤਰੇ ਨੂੰ ਦੇਖਦਿਆਂ ਫਿਲੌਰ ਦੇ 13 ਪਿੰਡ ਖਾਲੀ ਕਰਨ ਦੇ ਹੁਕਮ
. . .  1 day ago
ਖ਼ਤਰੇ ਦੇ ਨਿਸ਼ਾਨ ਤੋਂ ਇੱਕ ਫੁੱਟ ਹੇਠਾਂ ਹੈ ਭਾਖੜਾ ਡੈਮ 'ਚ ਪਾਣੀ ਦਾ ਪੱਧਰ
. . .  1 day ago
ਮੀਂਹ ਕਾਰਣ ਡਿੱਗਿਆ ਪ੍ਰਾਇਮਰੀ ਸਕੂਲ ਦਾ ਬਰਾਂਡਾ
. . .  1 day ago
ਸਤਲੁਜ ਦਰਿਆ 'ਚ ਪਸ਼ੂਆਂ ਸਮੇਤ ਫਸਿਆ ਪ੍ਰਵਾਸੀ ਮਜ਼ਦੂਰ
. . .  1 day ago
ਹੁਣ ਪਾਕਿਸਤਾਨ ਨਾਲ ਜੋ ਵੀ ਗੱਲਬਾਤ ਹੋਵੇਗੀ, ਉਹ ਪੀ. ਓ. ਕੇ. 'ਤੇ ਹੋਵੇਗੀ- ਰਾਜਨਾਥ ਸਿੰਘ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
. . .  1 day ago
ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਣ ਤੋਂ ਨਵਤੇਜ ਚੀਮਾ ਨੇ ਸਥਿਤੀ ਦਾ ਲਿਆ ਜਾਇਜ਼ਾ
. . .  1 day ago
ਡਰੇਨ 'ਚ ਡੁੱਬਣ ਕਾਰਨ 25 ਦੇ ਕਰੀਬ ਮੱਝਾਂ ਦੀ ਮੌਤ
. . .  1 day ago
ਸਤਲੁਜ ਦਰਿਆ ਦੇ ਮੰਢਾਲਾ ਬੰਨ੍ਹ ਨੂੰ ਲੱਗੀ ਢਾਹ
. . .  1 day ago
ਘੱਗਰ ਦਾ ਪਾਣੀ ਝੁੱਗੀ- ਝੋਂਪੜੀਆਂ 'ਚ ਹੋਇਆ ਦਾਖਲ
. . .  1 day ago
ਸੰਗਰੂਰ 'ਚ ਆਵਾਰਾ ਢੱਠੇ ਨੇ ਲਈ ਇੱਕ ਹੋਰ ਜਾਨ
. . .  1 day ago
ਕਰੰਟ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ
. . .  1 day ago
ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਉਣ ਜਾ ਰਹੇ ਅਧਿਆਪਕਾਂ ਨੂੰ ਪੁਲਿਸ ਨੇ ਘੇਰਿਆ
. . .  1 day ago
ਡੀ.ਸੀ, ਐੱਸ.ਐੱਸ.ਪੀ ਅਤੇ ਸ਼ੇਰੋਵਾਲੀਆ ਵੱਲੋਂ ਸਤਲੁਜ ਦਰਿਆ ਦਾ ਦੌਰਾ
. . .  1 day ago
ਕੈਬਨਿਟ ਮੰਤਰੀ ਆਸ਼ੂ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ
. . .  1 day ago
ਮੋਗਾ: ਸਤਲੁਜ ਦਰਿਆ ਨਾਲ ਲੱਗਦੇ 22 ਪਿੰਡਾਂ ਦੀ 12,000 ਏਕੜ ਫ਼ਸਲ ਪਾਣੀ 'ਚ ਡੁੱਬੀ
. . .  1 day ago
ਰਾਵੀ ਦਰਿਆ 'ਚ ਪਾਣੀ ਵਧਣ ਦਾ ਕੋਈ ਖ਼ਤਰਾ ਨਹੀਂ
. . .  1 day ago
ਰਾਜੀਵ ਗਾਂਧੀ ਦਾ ਜਨਮ ਦਿਨ ਸਰਕਾਰੀ ਤੌਰ 'ਤੇ ਮਨਾ ਕੇ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੀ ਹੈ ਕਾਂਗਰਸ - ਬਾਦਲ
. . .  1 day ago
ਸਹਾਰਨਪੁਰ: ਦਿਨ ਦਿਹਾੜੇ ਪੱਤਰਕਾਰ ਅਤੇ ਉਸ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਸਤਲੁਜ ਅੰਦਰ 2 ਲੱਖ 40 ਹਜਾਰ ਕਿਊਸਿਕ ਪਾਣੀ ਹੋਰ ਛੱਡਣ ਕਾਰਨ ਫਿਲੌਰ ਇਲਾਕੇ 'ਚ ਹੜ੍ਹ ਵਰਗੇ ਹਾਲਾਤ
. . .  1 day ago
ਲਾਹੌਲ-ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸੁਖਬੀਰ ਬਾਦਲ ਦਾ ਅਬੋਹਰ ਪੁੱਜਣ 'ਤੇ ਨਿੱਘਾ ਸਵਾਗਤ
. . .  1 day ago
2510 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
. . .  1 day ago
ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਲੁਧਿਆਣਾ ਦੇ ਨਾਲ ਲੱਗਦੇ ਇਲਾਕਿਆਂ 'ਚ ਹੜ੍ਹ ਦਾ ਖ਼ਤਰਾ
. . .  1 day ago
ਸਤਲੁਜ ਦਰਿਆ ਦੇ ਬੰਨ੍ਹ ਨੂੰ ਲੈ ਕੇ ਸਹਿਮੇ ਲੋਕ
. . .  1 day ago
ਭਾਖੜਾ ਡੈਮ 'ਚੋ ਛੱਡਿਆ ਗਿਆ ਢਾਈ ਲੱਖ ਕਿਊਸਿਕ ਪਾਣੀ, ਸ਼ਹਿਰ 'ਚ ਹਾਈ ਅਲਰਟ ਜਾਰੀ
. . .  1 day ago
ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਦਰਿਆ ਸਤਲੁਜ ਨੇੜਲੇ ਪਿੰਡ ਪਾਣੀ 'ਚ ਡੁੱਬੇ
. . .  1 day ago
ਕੈਪਟਨ ਨੇ ਪੱਤਰਕਾਰਾਂ ਲਈ ਸਰਬੱਤ ਬੀਮਾ ਯੋਜਨਾ ਦੇ ਲਾਭ ਵਧਾਉਣ ਦਾ ਲਿਆ ਫ਼ੈਸਲਾ
. . .  1 day ago
ਤੀਜੇ ਦਿਨ ਮਿਲੀ ਨਹਿਰ 'ਚ ਡੁੱਬੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਲਾਸ਼
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਉਹ ਦੇਸ਼ ਸਚਮੁੱਚ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। -ਮਹਾਤਮਾ ਗਾਂਧੀ

ਖੇਡ ਜਗਤ

ਕੋਰੀ ਗੌਫ ਦਾ ਵਿੰਬਲਡਨ ਵਿਚ ਧਮਾਕੇਦਾਰ ਉਲਟਫੇਰ

ਸੰਸਾਰ ਵਿਚ ਖੇਡਾਂ ਦੇ ਖੇਤਰ ਵਿਚ ਕਈ ਅਜਿਹੀਆਂ ਸਨਸਨੀਖੇਜ਼ ਕਿਸੇ ਖਾਸ ਖੇਡ ਨੂੰ ਲੈ ਕੇ ਖੇਡ ਘਟਨਾਵਾਂ ਘਟ ਜਾਂਦੀਆਂ ਹਨ ਕਿ ਸਦਾ ਲਈ ਇਹ ਮਨ ਵਿਚ ਬੈਠ ਜਾਂਦੀਆਂ ਹਨ। ਕੁਝ ਅਜਿਹਾ ਹੀ ਇਸ ਸਾਲ ਟੈਨਿਸ ਵਿੰਬਲਡਨ ਵਿਚ ਇਕ ਧਮਾਕਾ ਦੇਖਣ ਨੂੰ ਮਿਲਿਆ, ਜਦੋਂ ਇਕ ਸਕੂਲ ਦੀ 15 ਸਾਲ ਦੀ ਅੱਲ੍ਹੜ ਕੁੜੀ ਕੋਰੀ ਗੌਫ ਨੇ ਸੰਸਾਰ ਦੀ ਮਹਾਨ ਖਿਡਾਰਨ ਵੀਨਸ ਵਿਲੀਅਮ ਨੂੰ ਸਿੱਧੇ ਸੈੱਟਾਂ ਵਿਚ 6-4, 6-4 ਨਾਲ ਹਰਾ ਕੇ ਇਕ ਅਜਿਹਾ ਧਮਾਕਾ ਕੀਤਾ ਕਿ ਜਿਸ ਦੀ ਗੂੰਜ ਸਦਾ ਮਨ ਵਿਚ ਗੂੰਜਦੀ ਰਹੇਗੀ। ਇਸ ਹੈਰਾਨ ਕਰਨ ਵਾਲੀ ਸਫਲਤਾ ਨਾਲ ਹੁਣ ਕਈ ਦਿਲਚਸਪ ਗੱਲਾਂ ਜੁੜ ਗਈਆਂ ਹਨ।
ਅੱਜ ਤੋਂ ਠੀਕ 15 ਸਾਲ ਪਹਿਲਾਂ ਕੋਰੀ ਗੌਫ ਦਾ ਜਨਮ ਹੋਇਆ ਤਾਂ ਵੀਨਸ ਵਿਲੀਅਮ ਉਸ ਸਮੇਂ ਤੱਕ 2 ਵਾਰ ਗਰੈਂਡ ਸਲੈਮ ਚੈਂਪੀਅਨਸ਼ਿਪ ਜਿੱਤ ਚੁੱਕੀ ਸੀ। ਸੰਸਾਰ ਵਿਚ ਅਮਰੀਕਾ ਦੀਆਂ ਵਿਲੀਅਮ ਭੈਣਾਂ ਦਾ ਸਦਾ ਬੋਲਬਾਲਾ ਰਿਹਾ ਹੈ। ਇਸ ਪੱਧਰ 'ਤੇ ਪਹੁੰਚ ਕੇ ਜਦੋਂ ਵੀਨਸ ਦਾ ਮੁਕਾਬਲਾ ਕੋਰੀ ਗੌਫ ਨਾਲ ਹੋਇਆ ਤਾਂ ਵੀਨਸ ਜੋ ਕਿ ਕਈ ਵਾਰ ਦੁਨੀਆ ਦੀ ਨੰਬਰ ਇਕ ਰਹਿ ਚੁੱਕੀ ਹੈ ਤੇ 5 ਵਾਰ ਇਹ ਵੱਕਾਰੀ ਗਰੈਂਡ ਸਲੈਮ ਆਪਣੇ ਨਾਂਅ ਕਰ ਚੁੱਕੀ ਹੈ ਤੇ ਦੂਜੇ ਪਾਸੇ ਬਾਲੜੀ ਕੋਰੀ ਗੌਫ, ਜੋ ਦੁਨੀਆ ਦੀ ਸਦਾ ਹੀ 300 ਤੋਂ ਉੱਪਰ ਰੈਂਕ ਦੀ ਖਿਡਾਰਨ ਰਹੀ ਹੈ, ਪਹਿਲਾਂ ਤਾਂ ਦਰਸ਼ਕਾਂ ਨੇ ਇਸ ਨੂੰ ਇਕ ਸਾਧਾਰਨ ਮੁਕਾਬਲਾ ਸਮਝਿਆ ਤਾਂ ਕਿਸ ਨੂੰ ਆਸ ਸੀ ਕਿ ਕੋਰੀ ਗੌਫ ਕੋਈ ਇਤਿਹਾਸ ਸਿਰਜਣ ਜਾ ਰਹੀ ਹੈ। ਪਰ ਜਿਉਂ-ਜਿਉਂ ਮੁਕਾਬਲਾ ਅੱਗੇ ਵਧਣ ਲੱਗਾ ਤਾਂ ਦਰਸ਼ਕਾਂ ਦੀ ਉਤਸੁਕਤਾ ਮੈਚ ਵਿਚ ਵਧਦੀ ਗਈ।
ਮਾਹਿਰਾਂ ਨੇ ਇਸ ਨੂੰ ਨੌਜਵਾਨ ਸ਼ਕਤੀ ਤੇ ਅਨੁਭਵ ਨਾਲ ਮੈਚ ਦੀ ਟੱਕਰ ਪ੍ਰਦਾਨ ਕੀਤੀ। ਇਸ ਖੇਡ ਨਾਲ ਜੁੜੇ ਹੋਏ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਸਰਵਿਸ ਕਰਨ ਦਾ ਢੰਗ ਇਸ ਖੇਡ ਵਿਚ ਬਹੁਤ ਮਹਾਨਤਾ ਰੱਖਦਾ ਹੈ। ਕੋਰੀ ਗੌਫ ਦੀ ਸਰਵਿਸ ਇੰਨੀ ਸਮਰੱਥ ਸੀ ਕਿ ਵੀਨਸ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ।
ਸਾਰੀ ਖੇਡ ਵਿਚ 15 ਸਾਲ ਦੀ ਇਸ ਕੁੜੀ ਨੇ ਉਸ ਤੋਂ 24 ਸਾਲ ਵੱਡੀ ਵੀਨਸ ਨੂੰ ਖੇਡ ਦੇ ਨੇੜੇ ਨਹੀਂ ਆਉਣ ਦਿੱਤਾ ਤੇ ਆਸਾਨੀ ਨਾਲ ਇਹ ਮੈਚ ਆਪਣੇ ਨਾਂਅ ਕਰ ਲਿਆ। ਸੰਸਾਰ ਵਿਚ ਅਜਿਹੀਆ ਗੱਲਾਂ ਘਰ-ਘਰ ਦੀ ਕਹਾਣੀ ਬਣ ਜਾਂਦੀਆਂ ਹਨ। ਹਰ ਖੇਡ ਵਿਚ ਇਹ ਉਲਟਫੇਰ ਦੇਖਣ ਨੂੰ ਮਿਲਦੇ ਹਨ। ਖੁਦ ਵੀਨਸ ਨੇ ਬੜੇ ਖੁੱਲ੍ਹੇ ਦਿਲ ਨਾਲ ਇਸ ਬੱਚੀ ਦੀ ਖੇਡ ਦੀ ਪ੍ਰਸੰਸਾ ਕੀਤੀ ਹੈ ਤੇ ਇਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ। ਕੋਰੀ ਕੌਫ ਨੇ ਕਿਹਾ ਹੈ ਕਿ ਵੀਨਸ ਸਦਾ ਬਚਪਨ ਤੋਂ ਹੀ ਉਸ ਦਾ ਆਦਰਸ਼ ਬਣੀ ਰਹੀ ਹੈ ਤੇ ਉਸ ਦਾ ਨਿਸ਼ਾਨਾ ਵਿੰਬਲਡਨ ਜਿੱਤਣਾ ਹੈ।
ਰੈਕਿਟ ਨਾਲ ਖੇਡੀ ਜਾਣ ਵਾਲੀ ਬੈਡਮਿੰਟਨ ਵਿਚ ਵੀ ਜਦੋਂ ਪ੍ਰਕਾਸ਼ ਪਾਦੂਕੋਨ ਨੇ ਇਕ ਸਾਲ ਵਿਚ ਹੀ ਜੂਨੀਅਰ ਤੇ ਸੀਨੀਅਰ ਟਾਈਟਲ ਜਿੱਤੇ ਸਨ ਤਾਂ ਇਸ ਤਰ੍ਹਾਂ ਦਾ ਹੀ ਹੁਲਾਸ ਭਰਿਆ ਮਾਹੌਲ ਸਿਰਜਿਆ ਗਿਆ ਸੀ। ਭਾਰਤ ਸਦਾ ਇਸ ਖੇਡ ਵਿਚ ਪਛੜਿਆ ਰਿਹਾ ਹੈ। ਕੇਵਲ ਡਬਲਜ਼ ਵਿਚ ਸਾਨੀਆ ਮਿਰਜ਼ਾ ਨੇ ਇਸ ਵਿਚ ਨਾਂਅ ਕਮਾਇਆ ਹੈ ਤੇ ਉਹ ਇਸ ਵੰਨਗੀ ਵਿਚ ਨੰਬਰ ਇਕ 'ਤੇ ਵੀ ਰਹਿ ਚੁੱਕੀ ਹੈ। ਪੁਰਸ਼ਾਂ ਵਿਚ ਵੀ ਸਾਡਾ ਨਾਂਅ ਕੇਵਲ ਇਸ ਖੇਡ ਵਿਚ ਡਬਲਜ਼ ਵਿਚ ਹੀ ਰਿਹਾ ਹੈ।
ਚਾਹੇ ਲਇਏਂਡਰ ਪੇਸ ਜਾਂ ਸਾਨੀਆ ਮਿਰਜ਼ਾ ਹੋਵੇ, ਅਸੀਂ ਇਸ ਖੇਤਰ ਵਿਚ ਦੂਜੇ ਦੇਸ਼ ਦੇ ਖਿਡਾਰੀਆਂ ਕਾਰਨ ਹੀ ਸਿਖਰ 'ਤੇ ਪਹੁੰਚੇ ਹਾਂ। ਭਾਰਤ ਵਿਚ ਇਹ ਖੇਡ ਸਦਾ ਸ਼ਹਿਰਾਂ ਤੱਕ ਹੀ ਸੀਮਤ ਰਹੀ ਹੈ ਤੇ ਪਿੰਡਾਂ ਵਿਚ ਇਹ ਖੇਡ ਅਜੇ ਤੱਕ ਨਹੀਂ ਗਈ। ਬਹੁਤ ਸਾਰੇ ਕੁਲੀਨ ਵਰਗ ਦੇ ਲੋਕ ਹੀ ਇਸ ਨੂੰ ਖੇਡਦੇ ਰਹੇ ਹਨ ਤੇ ਖੇਡ ਮੈਦਾਨ ਵੀ ਸੀਮਤ ਹਨ।
ਹੁਣ ਲੋੜ ਹੈ ਇਸ ਨੂੰ ਆਮ ਲੋਕਾਂ ਦੀ ਖੇਡ ਬਣਾਇਆ ਜਾਵੇ। ਹੁਣ ਇਸ ਸਮੇਂ ਭਾਰਤੀ ਕੁੜੀਆਂ ਨੂੰ ਇਹ ਸਬਕ ਸਿੱਖਣ ਦੀ ਲੋੜ ਹੈ ਕਿ ਜਵਾਨੀ ਦੀ ਉਮਰ ਇਸ ਖੇਡ ਵਿਚ ਖੇਡਣ ਦੀ ਸਹੀ ਉਮਰ ਹੈ, ਕਿਉਂਕਿ ਇਹ ਖੇਡ ਬਹੁਤੀ ਸਰੀਰਕ ਸ਼ਕਤੀ ਦੀ ਹੈ। ਭਾਰਤ ਇਸ ਖੇਡ ਵਿਚ ਸਦਾ ਪਛੜਿਆ ਰਿਹਾ ਹੈ। ਹੁਣ ਭਾਰਤੀ ਕੁੜੀਆਂ ਸਕੂਲ ਵਿਚ ਜਾਣ ਵਾਲੀ ਇਕ ਬਾਲੜੀ ਤੋਂ ਪ੍ਰੇਰਿਤ ਹੋ ਕੇ ਆਪਣਾ ਨਾਂਅ ਰੌਸ਼ਨ ਕਰ ਸਕਦੀਆਂ ਹਨ।


-274-ਏ. ਐਕਸ. ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ।
ਮੋਬਾ: 98152-55295

ਧਮਾਕੇਦਾਰ ਹੋਵੇਗਾ ਪ੍ਰੋ ਕਬੱਡੀ ਦਾ ਸੱਤਵਾਂ ਅਖਾੜਾ

ਇਸ ਵਾਰ ਬਹੁਚਰਚਿਤ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਅਖਾੜੇ ਦੀ ਸ਼ੁਰੂਆਤ 19 ਜੁਲਾਈ ਨੂੰ ਹੈਦਰਾਬਾਦ ਵਿਚ ਹੋਵੇਗੀ। 3 ਮਹੀਨੇ ਖੇਡੀ ਜਾਣ ਵਾਲੀ ਇਸ ਵੱਕਾਰੀ ਲੀਗ ਦਾ ਫਾਈਨਲ 19 ਅਕਤੂਬਰ ਨੂੰ ਖੇਡਿਆ ਜਾਵੇਗਾ। ਲੀਗ ਦਾ ਉਦਘਾਟਨੀ ਮੈਚ ਘਰੇਲੂ ਟੀਮ ਤੇਲਗੂ ਟਾਈਟਨਸ ਦਾ ...

ਪੂਰੀ ਖ਼ਬਰ »

ਖੇਡਾਂ ਲਈ ਇੱਛਾ ਸ਼ਕਤੀ ਤੇ ਜਜ਼ਬਾ ਹੋਣਾ ਜ਼ਰੂਰੀ

ਸੰਸਾਰ ਵਿਚ ਜਿਸ ਨੇ ਵੀ ਕਿਸੇ ਨਾ ਕਿਸੇ ਕੰਮ ਵਿਚ ਮੁਕਾਮ ਹਾਸਲ ਕੀਤੇ ਹਨ, ਉਸ ਨੇ ਦ੍ਰਿੜ੍ਹ ਸੰਕਲਪ ਨਾਲ ਆਪਣੇ ਕੰਮ ਨੂੰ ਹੀ ਆਪਣੀ ਪੂਜਾ ਮੰਨ ਕੇ ਉਸ ਖੇਤਰ ਵਿਚ ਜੀਅ ਤੋੜ ਮਿਹਨਤ ਕੀਤੀ ਹੈ ਤੇ ਸਫਲਤਾ ਹਾਸਲ ਕੀਤੀ ਹੈ। ਕਿਸੇ ਵੀ ਕੰਮ ਲਈ ਜਨੂੰਨ ਹੋਣਾ ਉਸ ਕੰਮ ਦੀ ਸਫਲਤਾ ...

ਪੂਰੀ ਖ਼ਬਰ »

ਲਿਮਕਾ ਬੁੱਕ ਆਫ਼ ਵਰਲਡ ਰਿਕਾਰਡ ਵਿਚ ਨਾਂਅ ਦਰਜ ਹੈ ਆਦਿਲ ਅੰਸਾਰੀ ਦਾ

ਆਦਿਲ ਅੰਸਾਰੀ ਮੁੰਬਈ ਦਾ ਹੀ ਮਾਣ ਨਹੀਂ, ਸਗੋਂ ਦੇਸ਼ ਦਾ ਮਾਣ ਹੈ, ਇਸੇ ਲਈ ਤਾਂ ਉਸ ਨੂੰ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿਚ ਨਾਂਅ ਸ਼ਾਮਿਲ ਹੋਣ ਦਾ ਮਾਣ ਹਾਸਲ ਹੈ ਅਤੇ ਉਸ ਨੇ ਵਿਸ਼ਵ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਹੌਸਲੇ ਬੁਲੰਦ ...

ਪੂਰੀ ਖ਼ਬਰ »

ਭਾਰਤੀ ਤੀਰਅੰਦਾਜ਼ੀ ਦਾ ਨਵਾਂ ਹਸਤਾਖ਼ਰ ਵਿਨਾਇਕ ਵਰਮਾ

ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ, ਪਾਸੀ ਰੋਡ, ਪਟਿਆਲਾ ਵਿਖੇ 11ਵੀਂ ਜਮਾਤ 'ਚ ਪੜ੍ਹ ਰਿਹਾ ਤੀਰਅੰਦਾਜ਼ ਵਿਨਾਇਕ ਵਰਮਾ ਜਿਸ ਅੰਦਾਜ਼ 'ਚ ਆਪਣੀਆਂ ਖੇਡ ਪ੍ਰਾਪਤੀਆਂ ਦਾ ਗ੍ਰਾਫ ਦਿਨੋ-ਦਿਨ ਉੱਪਰ ਲਿਜਾ ਰਿਹਾ ਹੈ, ਨਗਰ ਨਿਗਮ ਪਟਿਆਲਾ ਦੇ ਮੁਲਾਜ਼ਮ ਵਿਸ਼ਾਲ ...

ਪੂਰੀ ਖ਼ਬਰ »

ਖੇਡ ਪ੍ਰਬੰਧਕ ਦੂਰਦ੍ਰਿਸ਼ਟੀ ਵਾਲੇ ਹੋਣ

ਖੇਡਾਂ ਦੀ ਦੁਨੀਆ 'ਚ ਵਿਚਰਨ ਵਾਲਾ ਆਦਮੀ ਅਕਸਰ ਇਸ ਜਗਤ ਦੇ ਵੱਖ-ਵੱਖ ਪੱਖਾਂ, ਵੱਖ-ਵੱਖ ਪਾਸਾਰਾਂ ਨੂੰ ਆਲੋਚਨਾਤਮਕ ਦ੍ਰਿਸ਼ਟੀ ਤੋਂ ਦੇਖਦਾ ਰਹਿੰਦਾ ਹੈ ਤੇ ਵਿਚਾਰਦਾ ਵੀ ਹੈ। ਸਾਡੀ ਜਾਚੇ ਖੇਡ ਜਗਤ 'ਚ ਜਦੋਂ ਅਸੀਂ ਸੁਧਾਰ ਲਿਆਉਣ ਦੀ ਗੱਲ ਕਰਦੇ ਹਾਂ ਤਾਂ ਇਕ ਵੱਡਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX