ਤਾਜਾ ਖ਼ਬਰਾਂ


ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਰਣੀਕੇ
. . .  1 minute ago
ਸੁਲਤਾਨਪੁਰ ਲੋਧੀ, 6 ਅਗਸਤ (ਲਾਡੀ, ਥਿੰਦ, ਹੈਪੀ)- ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਐੱਸ. ਸੀ. ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਦਾ ਸੁਲਤਾਨਪੁਰ ਲੋਧੀ ਪਹੁੰਚਣ 'ਤੇ ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ...
ਭਾਜਪਾ ਆਗੂਆਂ ਨੇ ਪਿੰਡ ਮੁੱਛਲ ਵਿਖੇ ਪਹੁੰਚ ਕੇ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆਂ ਦੇ ਪਰਿਵਾਰ ਨਾਲ ਵੰਡਾਇਆ ਦੁੱਖ
. . .  20 minutes ago
ਟਾਂਗਰਾ, 6 (ਹਰਜਿੰਦਰ ਸਿੰਘ ਕਲੇਰ)- ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਮੈਂਬਰ ਪਾਰਲੀਮੈਂਟ ਸ਼ਵੇਤ ਮਲਿਕ, ਕੇਵਲ ਕੁਮਾਰ, ਬਲਵਿੰਦਰ ਗਿੱਲ, ਰਾਜੇਸ਼ ਹਨੀ, ਪ੍ਰਧਾਨ ਹਰਦਿਆਲ ਸਿੰਘ ਆਦਿ ਪਾਰਟੀ ਆਗੂਆਂ ਨੇ ਅੱਜ ਅੰਮ੍ਰਿਤਸਰ ਦੇ ਪਿੰਡ ਮੁੱਛਲ...
ਅਦਾਲਤ ਨੇ 7 ਦਿਨਾਂ ਲਈ ਪੁਲਿਸ ਹਿਰਾਸਤ 'ਚ ਭੇਜਿਆ ਸੰਨੀ ਇਨਕਲੇਵ ਦਾ ਮਾਲਕ ਬਾਜਵਾ
. . .  28 minutes ago
ਖਰੜ, 6 ਅਗਸਤ (ਗੁਰਮੁੱਖ ਸਿੰਘ ਮਾਨ )-ਖਰੜ ਦੀ ਅਦਾਲਤ ਵਲੋਂ ਧੋਖਾਧੜੀ ਦੇ ਮਾਮਲੇ 'ਚ ਸਦਰ ਪੁਲਿਸ ਖਰੜ ਵਲੋਂ ਗ੍ਰਿਫ਼ਤਾਰ ਕੀਤੇ ਗਏ ਸੰਨੀ ਇਨਕਲੇਵ ਦੇ ਮਾਲਕ...
ਨਵਨਿਯੁਕਤ ਡੀ.ਐਸ.ਪੀ.ਸੁਖਵਿੰਦਰਪਾਲ ਸਿੰਘ ਨੇ ਆਪਣਾ ਅਹੁਦਾ ਸੰਭਾਲਿਆ
. . .  41 minutes ago
ਜੰਡਿਆਲਾ ਗੁਰੂ, 6 ਅਗਸਤ-(ਰਣਜੀਤ ਸਿੰਘ ਜੋਸਨ)- ਹਾਲ ਹੀ ਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਤਬਾਦਲਿਆਂ ਤਹਿਤ ਜੰਡਿਆਲਾ ਗੁਰੂ ਦੇ ਨਵੇਂ ਡੀ. ਐਸ. ਪੀ. ਸੁਖਵਿੰਦਰਪਾਲ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਜੋ ਕਿ ਡੀ. ਐਸ. ਪੀ. ਹੈਡਕੁਆਰਟਰ ਬਰਨਾਲਾ...
ਅਣਪਛਾਤੇ ਵਿਅਕਤੀਆਂ ਨੇ ਰਾਤ ਸਮੇਂ ਛੱਪੜ ਵਿਚ ਸੁੱਟੇ ਸ਼ਰਾਬ ਪੈਕਿੰਗ ਕਰਨ ਵਾਲੀਆਂ ਗੱਤੇ ਦੀਆਂ ਪੇਟੀਆਂ ਦੇ ਬੰਡਲ
. . .  47 minutes ago
ਖਡੂਰ ਸਾਹਿਬ, 6 ਅਗਸਤ ( ਰਸ਼ਪਾਲ ਸਿੰਘ ਕੁਲਾਰ) - ਜ਼ਿਲਾ ਤਰਨ ਤਾਰਨ ਦੀ ਸਬ ਡਵੀਜ਼ਨ ਖਡੂਰ ਸਾਹਿਬ ਦੇ ਪਿੰਡ ਅਲੀਆ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਸਮੇਂ ਸ਼ਰਾਬ ਪੈਕਿੰਗ ਕਰਨ ਵਾਲੀਆਂ ਗੱਤੇ ਦੀਆਂ ਪੇਟੀਆਂ ਦੇ ਛੱਪੜ ਵਿਚ ਬੰਡਲ ਸੁਟ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ...
ਪੰਜਾਬ ਸਰਕਾਰ ਨੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਦਿੱਤੇ 2-2 ਲੱਖ ਦੇ ਚੈੱਕ
. . .  53 minutes ago
ਤਰਨਤਾਰਨ 6 ਅਗਸਤ( ਹਰਿੰਦਰ ਸਿੰਘ, ਵਿਕਾਸ ਮਰਵਾਹਾ ) - ਜ਼ਹਿਰੀਲੀ ਸ਼ਰਾਬ ਨਾਲ ਜ਼ਿਲ੍ਹਾ ਤਰਨਤਾਰਨ ਅੰਦਰ ਮਰਨ ਵਾਲੇ 84 ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸਰਕਾਰੀਆ ਅਤੇ ਰਾਜ ਕੁਮਾਰ ਵੇਰਕਾ ਤੋਂ ਇਲਾਵਾ ਹੋਰ ਵਿਧਾਇਕ...
ਵਿਆਹ ਤੋਂ ਹਫ਼ਤਾ ਪਹਿਲਾਂ ਨੌਜਵਾਨ ਦਾ ਗੋਲੀਆਂ ਮਾਰ ਕੇ ਹੱਤਿਆ
. . .  55 minutes ago
ਫ਼ਿਰੋਜ਼ਪੁਰ, 6 ਅਗਸਤ (ਗੁਰਿੰਦਰ ਸਿੰਘ): ਫ਼ਿਰੋਜ਼ਪੁਰ ਦੇ ਥਾਣਾ ਸਦਰ ਅਧੀਨ ਪੈਂਦੇ ਸਰਹੱਦੀ ਪਿੰਡ ਨਵਾਂ ਬਾਰੇ ਕੇ 'ਚ ਬੀਤੀ ਰਾਤ ਅਣਪਛਾਤਿਆਂ ਵੱਲੋਂ ਇਕ ਨੌਜਵਾਨ ਦੇ ਘਰ ਵਿਚ ਵੜ ਕੇ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ...
ਗਿੱਦੜਬਾਹਾ ਵਿਖੇ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 6 ਅਗਸਤ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਖੇ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜ਼ਿਲ੍ਹੇ 'ਚ 2 ਕੋਰੋਨਾ...
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਨੇ ਜਾਂਚ ਕੀਤੀ ਸ਼ੁਰੂ
. . .  8 minutes ago
ਅੰਮ੍ਰਿਤਸਰ, 6 ਅਗਸਤ (ਰੇਸ਼ਮ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਤਿੰਨ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੀ ਜੋ ਜਾਂਚ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ ਸੌਂਪੀ ਗਈ ਸੀ...
ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ : ਭਾਜਪਾ ਮਹਿਲਾ ਮੋਰਚਾ ਵਲੋਂ ਸਿੰਗਲਾ ਦੀ ਕੋਠੀ ਅੱਗੇ ਨਾਅਰੇਬਾਜ਼ੀ
. . .  about 1 hour ago
ਸੰਗਰੂਰ, 6 ਅਗਸਤ (ਧੀਰਜ ਪਸ਼ੋਰੀਆ)- ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਮਾਮਲੇ 'ਤੇ ਅੱਜ ਭਾਜਪਾ ਮਹਿਲਾ ਮੋਰਚਾ ਦੇ ਝੰਡੇ ਹੇਠ ਵੱਡੀ ਗਿਣਤੀ 'ਚ ਔਰਤਾਂ ਨੇ ਜ਼ਿਲ੍ਹਾ ਪ੍ਰਧਾਨ...
ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਸ਼ਾਮਖੇੜਾ 'ਚ ਕੋਰੋਨਾ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ
. . .  about 1 hour ago
ਮਲੋਟ, 6 ਅਗਸਤ (ਗੁਰਮੀਤ ਸਿੰਘ ਮੱਕੜ)- ਜ਼ਿਲ੍ਹਾ ਮੁਕਤਸਰ ਸਾਹਿਬ ਦੇ ਮਲੋਟ ਹਲਕੇ 'ਚ ਕੋਰੋਨਾ ਮਰੀਜ਼ਾਂ ਦਾ ਵਾਧਾ ਲਗਾਤਾਰ ਜਾਰੀ ਹੈ। ਸ਼ਹਿਰ ਦੇ ਨੇੜਲੇ ਪਿੰਡ ਸ਼ਾਮਖੇੜਾ ਦੀ ਇੱਕ 50...
ਟੀ.ਵੀ ਅਦਾਕਾਰ ਸਮੀਰ ਸ਼ਰਮਾ ਵੱਲੋਂ ਖ਼ੁਦਕੁਸ਼ੀ
. . .  about 1 hour ago
ਮੁੰਬਈ, 6 ਅਗਸਤ- ਮੁੰਬਈ 'ਚ ਟੀ.ਵੀ ਅਦਾਕਾਰ ਸਮੀਰ ਸ਼ਰਮਾ ਦੀ ਲਾਸ਼ ਉਸ ਦੇ ਘਰ 'ਚ ਪੱਖੇ ਨਾਲ ਲਟਕਦੀ ਮਿਲੀ....
ਗੜ੍ਹਸ਼ੰਕਰ (ਹੁਸ਼ਿਆਰਪੁਰ) 'ਚ ਸਬਜ਼ੀ ਵੇਚਣ ਵਾਲੇ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਗੜ੍ਹਸ਼ੰਕਰ, 6 ਅਗਸਤ (ਧਾਲੀਵਾਲ) - ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਸ਼ਹਿਰ 'ਚ ਕੁੱਝ ਦਿਨ ਪਹਿਲਾ ਆਏ 50 ਸਾਲਾ ਸਬਜ਼ੀ ਵੇਚਣ ਵਾਲੇ ਵਿਅਕਤੀ ...
ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ
. . .  about 2 hours ago
ਧਾਰੀਵਾਲ, 6 ਅਗਸਤ (ਜੇਮਸ ਨਾਹਰ)- ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਨੇਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ....
ਚੰਡੀਗੜ੍ਹ ਪੁਲਿਸ ਦੇ ਏ.ਐੱਸ.ਆਈ ਭੁਪਿੰਦਰ ਸਿੰਘ ਨੂੰ ਹੋਇਆ ਕੋਰੋਨਾ
. . .  about 2 hours ago
ਚੰਡੀਗੜ੍ਹ, 6 ਅਗਸਤ (ਸੁਰਿੰਦਰਪਾਲ)- ਚੰਡੀਗੜ੍ਹ ਪੁਲਿਸ ਦੇ ਏ.ਐੱਸ.ਆਈ ਪੰਜਾਬੀ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ....
ਜਲੰਧਰ 'ਚ ਕੋਰੋਨਾ ਦਾ ਹੋਇਆ ਜ਼ਬਰਦਸਤ ਧਮਾਕਾ, 92 ਮਾਮਲਿਆਂ ਦੀ ਪੁਸ਼ਟੀ, 1 ਮੌਤ
. . .  about 2 hours ago
ਜਲੰਧਰ, 6 ਅਗਸਤ (ਐਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ....
ਫ਼ਿਰੋਜ਼ਪੁਰ ਅੰਦਰ ਕੋਰੋਨਾ ਦੇ 32 ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਫ਼ਿਰੋਜ਼ਪੁਰ, 6 ਅਗਸਤ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਮਹਾਂਮਾਰੀ ਦੇ ਦਿਨੋ-ਦਿਨ ਵੱਧ ਰਹੇ ਕਹਿਰ ਦੇ ਚੱਲਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ....
ਨਵਜੰਮੇ ਬੱਚੇ ਦੇ ਮਿਲਣ ਨਾਲ ਇਲਾਕੇ 'ਚ ਫੈਲੀ ਸਨਸਨੀ
. . .  about 2 hours ago
ਜਲੰਧਰ, 6 ਅਗਸਤ- ਜਲੰਧਰ ਦੇ ਬੂਟਾ ਮੰਡੀ ਇਲਾਕੇ 'ਚ ਇਕ ਨਵਜੰਮੇ ਬੱਚੇ ਦੇ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ....
ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਸਾਥੀਆਂ ਸਮੇਤ ਅਕਾਲੀ ਦਲ (ਡੀ) 'ਚ ਹੋਏ ਸ਼ਾਮਲ
. . .  about 2 hours ago
ਬੱਸੀ ਪਠਾਣਾਂ, 6 ਅਗਸਤ (ਰਵਿੰਦਰ ਮੋਦਗਿਲ, ਡਾ. ਰੁਪਾਲ, ਐੱਚ.ਐੱਸ ਗੋਤਮ)- ਅਕਾਲੀ ਦਲ ਬਾਦਲ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਬੱਸੀ 'ਚ ਰਖੇ ਸਮਾਗਮ '....
ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਰਣਜੀਤ ਸਿੰਘ ਛੱਜਲਵੱਢੀ ਵੱਲੋਂ ਦਿੱਤੀ ਗਈ ਸਹਾਇਤਾ ਰਾਸ਼ੀ
. . .  about 3 hours ago
ਟਾਂਗਰਾ (ਅੰਮ੍ਰਿਤਸਰ), 6 ਅਗਸਤ (ਹਰਜਿੰਦਰ ਸਿੰਘ ਕਲੇਰ)- ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਵਿਅਕਤੀ....
ਪੰਜਾਬ ਦੇ ਕੈਬਨਿਟ ਮੰਤਰੀ ਸੁੱਖ ਸਰਕਾਰੀਆ ਨੇ ਕੀਤਾ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ
. . .  about 3 hours ago
ਤਰਨਤਾਰਨ, 6 ਅਗਸਤ (ਹਰਿੰਦਰ ਸਿੰਘ, ਵਿਕਾਸ ਮਰਵਾਹਾ) - ਤਰਨ ਤਾਰਨ 'ਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ....
ਰੈਪੋ ਰੇਟ ਅਤੇ ਰਿਵਰਸ ਰੈਪੋ ਰੇਟ 'ਚ ਕੋਈ ਬਦਲਾਅ ਨਹੀਂ - ਆਰ.ਬੀ.ਆਈ
. . .  about 3 hours ago
ਨਵੀਂ ਦਿੱਲੀ, 6 ਅਗਸਤ- ਆਰ.ਬੀ.ਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਮੁਦਰਾ ਨੀਤੀ ਕਮੇਟੀ (ਐਮ.ਪੀ.ਸੀ) ਦੀ ਬੈਠਕ 'ਚ ਲਏ ਗਏ....
ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ 'ਚ ਹਲਕਾ ਕਾਦੀਆਂ 'ਚ ਕਾਂਗਰਸ ਸਰਕਾਰ ਖ਼ਿਲਾਫ਼ ਸ਼ਾਂਤਮਈ ਧਰਨੇ ਮੁਜ਼ਾਹਰੇ
. . .  about 3 hours ago
ਬਟਾਲਾ, 6 ਅਗਸਤ (ਕਾਹਲੋਂ)- ਕਾਂਗਰਸ ਸਰਕਾਰ ਦੇ ਖ਼ਿਲਾਫ਼ ਅੱਜ ਵਿਧਾਨ ਸਭਾ ਹਲਕਾ ਕਾਦੀਆਂ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਅਕਾਲੀ....
ਵਿਜੈ ਮਾਲਿਆ ਦੀ ਸਮੀਖਿਆ ਪਟੀਸ਼ਨ 'ਤੇ ਸੁਣਵਾਈ 20 ਅਗਸਤ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 6 ਅਗਸਤ- ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀਆਂ ਮੁਸ਼ਕਲਾਂ ਵੱਧ ਦੀਆਂ ਨਜ਼ਰ ਆ ਰਹੀਆਂ ਹਨ। ਸੁਪਰੀਮ ਕੋਰਟ ਨੇ ਭਗੌੜੇ ਵਿਜੈ ਮਾਲਿਆ ....
ਸੁਲਝਣ ਦਾ ਨਾਮ ਨਹੀਂ ਲੈ ਰਿਹਾ ਪਿੰਡ ਕਲਿਆਣਾ ਦੇ ਗੁਰਦੁਆਰਾ ਸਾਹਿਬ 'ਚੋਂ ਗ਼ਾਇਬ ਹੋਏ 100 ਸਾਲ ਪੁਰਾਣੇ ਪਾਵਨ ਸਰੂਪ ਦਾ ਮਾਮਲਾ
. . .  about 3 hours ago
ਪਟਿਆਲਾ, 6 ਅਗਸਤ (ਧਰਮਿੰਦਰ ਸਿੰਘ ਸਿੱਧੂ)- ਪਟਿਆਲਾ ਨੇੜਲੇ ਪਿੰਡ ਕਲਿਆਣ ਵਿਖੇ ਗੁਰਦੁਆਰਾ ਅਰਦਾਸਪੁਰਾ ਸਾਹਿਬ 'ਚੋਂ ਗ਼ਾਇਬ ....
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਸਾਉਣ ਸੰਮਤ 551

ਜਲੰਧਰ

5 ਘੰਟੇ 'ਚ ਇੰਪਰੂਵਮੈਂਟ ਟਰੱਸਟ ਨੇ ਵੇਚੀਆਂ 8.75 ਕਰੋੜ ਦੀਆਂ ਜਾਇਦਾਦਾਂ

ਜਲੰਧਰ, 15 ਜੁਲਾਈ (ਸ਼ਿਵ ਸ਼ਰਮਾ)-ਲੰਬੇ ਸਮੇਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਰਾਹਤ ਮਿਲੀ ਹੈ ਤੇ ਉਸ ਨੇ 5 ਘੰਟੇ ਦੀ ਬੋਲੀ ਦੌਰਾਨ ਕਰੀਬ 8.75 ਕਰੋੜ ਦੀਆਂ ਜਾਇਦਾਦਾਂ ਵੇਚ ਦਿੱਤੀਆਂ ਹਨ | ਟਰੱਸਟ ਨੇ ਅੱਜ 28 ਜਾਇਦਾਦਾਂ ਬੋਲੀ ਵਿਚ ਵੇਚੀਆਂ ਹਨ ਜਿਨ੍ਹਾਂ ਵਿਚ ਰਿਹਾਇਸ਼ੀ ਸਾਈਟਾਂ ਤੋਂ ਇਲਾਵਾ ਵਪਾਰਕ ਸਾਈਟਾਂ ਵੀ ਸ਼ਾਮਿਲ ਹਨ | ਰੈੱਡਕਰਾਸ ਭਵਨ ਵਿਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਸਮੇਤ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਹੋਈ ਬੋਲੀ ਵਿਚ ਜਾਇਦਾਦਾਂ ਵੇਚਣ ਦਾ ਕੰਮ ਕੀਤਾ ਹੈ | ਬੋਲੀ ਤੈਅ ਸਮੇਂ ਤੋਂ ਥੋੜ੍ਹਾ ਦੇਰੀ ਨਾਲ ਸ਼ੁਰੂ ਹੋਈ ਤੇ ਬੋਲੀ ਬਾਅਦ ਵਿਚ ਸ਼ਾਮ 6 ਵਜੇ ਜਾ ਕੇ ਖ਼ਤਮ ਹੋਈ | ਟਰੱਸਟ ਨੇ ਆਪਣੀਆਂ ਜਿਹੜੀਆਂ 28 ਜਾਇਦਾਦਾਂ ਵੇਚੀਆਂ ਹਨ, ਉਨਾਂ ਵਿਚ ਮਹਾਰਾਜਾ ਰਣਜੀਤ ਸਿੰਘ ਐਵਿਨਿਊ ਅਤੇ ਸੂਰੀਆ ਐਨਕਲੇਵ ਦੀਆਂ ਜਾਇਦਾਦਾਂ ਸ਼ਾਮਿਲ ਹੈ | ਮਹਾਰਾਜਾ ਰਣਜੀਤ ਸਿੰਘ ਐਵਿਨਿਊ 70 ਏਕੜ ਸਕੀਮ ਵਿਚ ਇਕ ਬੂਥ ਦੁਕਾਨ, 7 ਖੋਖੇ ਵੇਚੇ ਗਏ ਜਦਕਿ 170 ਏਕੜ ਸਕੀਮ ਸੂਰੀਆ ਐਨਕਲੇਵ ਵਾਲੀ ਜਗਾ ਵਿਚ 2 ਰਿਹਾਇਸ਼ੀ ਪਲਾਟ, 13 ਐੱਸ. ਸੀ. ਓ. 5 ਬੂਥ ਵਿਕੇ ਹਨ | ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਕਾਫ਼ੀ ਸਮੇਂ ਤੱਕ ਆਪ ਬੋਲੀ ਦੌਰਾਨ ਮੌਜੂਦ ਰਹੇ | ਚੇਅਰਮੈਨ ਬਣਨ ਤੋਂ ਬਾਅਦ ਪਹਿਲੀ ਵਾਰ ਲੋਕ ਬੋਲੀ ਵਿਚ ਜ਼ਿਆਦਾ ਲੋਕ ਬੋਲੀ ਦੇਣ ਲਈ ਆਏ ਸਨ | ਬੋਲੀ ਖ਼ਤਮ ਹੋਣ ਤੋਂ ਬਾਅਦ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਅੱਜ ਬੋਲੀ ਸਫਲ ਰਹੀ ਹੈ | ਮੰਦੀ ਦੇ ਬਾਵਜੂਦ ਟਰੱਸਟ ਆਪਣੀਆਂ ਜਾਇਦਾਦਾਂ ਵੇਚਣ ਵਿਚ ਸਫਲ ਰਿਹਾ ਹੈ | ਆਉਂਦੇ ਸਮੇਂ ਵਿਚ ਰਹਿੰਦੀਆਂ ਜਾਇਦਾਦਾਂ ਵੇਚੀਆਂ ਜਾਣਗੀਆਂ | ਟਰੱਸਟ ਨੂੰ ਜਲਦੀ ਹੀ ਵਿੱਤੀ ਸੰਕਟ ਤੋਂ ਕੱਢ ਲਿਆ ਜਾਵੇਗਾ | ਇਸ ਮੌਕੇ ਈ. ਓ. ਸ੍ਰੀਮਤੀ ਸੁਰਿੰਦਰ ਕੁਮਾਰੀ, ਅਜੇ ਮਲਹੋਤਰਾ, ਜਸਵੰਤ ਸਿੰਘ ਐਕਸੀਅਨ, ਰਾਮ ਕਿਸ਼ੋਰ ਐੱਸ. ਡੀ. ਓ., ਰਾਮ ਜੀ ਦਾਸ ਭਾਟੀਆ, ਲੇਖਾਕਾਰ ਅਸ਼ੀਸ਼ ਤੇ ਹੋਰ ਅਧਿਕਾਰੀ ਹਾਜ਼ਰ ਸਨ |
ਤੀਜੀ ਵਾਰ ਸਿਰੇ ਚੜ੍ਹੀ ਬੋਲੀ
ਇੰਪਰੂਵਮੈਂਟ ਟਰੱਸਟ ਵਲੋਂ ਜਾਇਦਾਦਾਂ ਦੀ ਵਿੱਕਰੀ ਦੀ ਕਰਵਾਈ ਗਈ ਬੋਲੀ ਅੱਜ ਤੀਜੀ ਵਾਰ ਸਫਲ ਹੋਈ ਹੈ | ਪੌਣੇ ਨੌਾ ਕਰੋੜ ਦੀਆਂ ਜਾਇਦਾਦਾਂ ਵਿਕ ਗਈਆਂ ਹਨ ਪਰ 70 ਤੋਂ 80 ਕਰੋੜ ਦੀਆਂ ਜਾਇਦਾਦਾਂ ਅਜੇ ਵਿਕਣ ਤੋਂ ਰਹਿ ਗਈਆਂ ਹਨ ਜਿਨ੍ਹਾਂ ਦੇ ਆਉਂਦੇ ਸਮੇਂ ਵਿਚ ਵੇਚੇ ਜਾਣ ਦੀ ਸੰਭਾਵਨਾ ਹੈ | ਟਰੱਸਟ ਨੇ ਇਨ੍ਹਾਂ ਜਾਇਦਾਦਾਂ ਨੂੰ ਵੇਚਣ ਲਈ ਸਰਕਾਰ ਤੋਂ ਮਨਜੂਰੀ ਲਈ ਸੀ ਕਿ ਜਿਸ ਕਰਕੇ ਜਾਇਦਾਦਾਂ ਨੂੰ 25 ਫੀਸਦੀ ਘੱਟ ਕੀਮਤ 'ਤੇ ਵੇਚਿਆ ਜਾ ਸਕੇ ਪਰ ਇਸ ਦੇ ਬਾਵਜੂਦ ਰਾਖਵੀਆਂ ਕੀਮਤਾਂ ਤੋਂ ਵਧਾ ਕੇ ਜਾਇਦਾਦਾਂ ਵੇਚੀਆਂ ਗਈਆਂ ਹਨ | ਚੇਅਰਮੈਨ ਦਾ ਆਪ ਕਹਿਣਾ ਸੀ ਕਿ ਨਿਯੁਕਤੀ ਹੋਣ ਤੋਂ ਬਾਅਦ ਲੋਕਾਂ ਦਾ ਭਰੋਸਾ ਟਰੱਸਟ ਵਿਚ ਵਧਿਆ ਹੈ ਕਿ ਹੁਣ ਲੋਕਾਂ ਦੀ ਸੁਣਵਾਈ ਹੋਏਗੀ ਤੇ ਇਸ ਕਰਕੇ ਲੋਕਾਂ ਨੇ ਬੋਲੀ ਵਿਚ ਦਿਲਚਸਪੀ ਦਿਖਾਈ ਹੈ | ਟਰੱਸਟ ਨੇ ਬੈਂਕ ਦਾ ਕਰੀਬ 225 ਕਰੋੜ ਦਾ ਕਰਜ਼ਾ ਦੇਣਾ ਹੈ ਤੇ ਇਸ ਵੇਲੇ 550 ਕਰੋੜ ਦੇ ਕਰੀਬ ਉਸ ਦੀਆਂ ਜਾਇਦਾਦਾਂ ਬੈਂਕ ਕੋਲ ਪਈਆਂ ਹਨ | ਟਰੱਸਟ ਕੋਲ ਇਸ ਵੇਲੇ 2200 ਕਰੋੜ ਦੀਆਂ ਜਾਇਦਾਦਾਂ ਹਨ ਤੇ ਇਹ ਸਮਝਿਆ ਜਾ ਰਿਹਾ ਹੈ ਕਿ ਜੇਕਰ ਆਉਂਦੇ ਸਮੇਂ ਵਿਚ ਟਰੱਸਟ ਦੀਆਂ ਜਾਇਦਾਦਾਂ ਤੇਜ਼ੀ ਨਾਲ ਵਿਕਦੀਆਂ ਹਨ ਤਾਂ ਕਰਜ਼ਾ ਕੁਝ ਸਮੇਂ ਵਿਚ ਉਤਰ ਸਕਦਾ ਹੈ |

 

ਡਿਪਟੀ ਕਮਿਸ਼ਨਰ ਪੁਲਿਸ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਜਲੰਧਰ, 15 ਜੁਲਾਈ (ਐੱਮ. ਐੱਸ. ਲੋਹੀਆ) - ਜਲੰਧਰ ਸ਼ਹਿਰ 'ਚ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ | ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਗੁਰਮੀਤ ਸਿੰਘ ਨੇ ਹੁਕਮ ਜਾਰੀ ਕੀਤੇ ਹਨ ਕਿ ਸਾਰੇ ਰੈਸਟੋਰੇਂਟ, ਕਲੱਬ, ...

ਪੂਰੀ ਖ਼ਬਰ »

ਟ੍ਰੈਵਲ ਏਜੰਟ ਵਲੋਂ ਅਮਰੀਕਾ ਭੇਜਿਆ ਨੌਜਵਾਨ ਹੋਇਆ ਲਾਪਤਾ-ਮਾਮਲਾ ਦਰਜ

ਜਲੰਧਰ ਛਾਉਣੀ, 15 ਜੁਲਾਈ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਸੰਸਾਰਪੁਰ ਵਿਖੇ ਰਹਿਣ ਵਾਲਾ ਇਕ ਨੌਜਵਾਨ ਅਮਰੀਕਾ ਦੇ ਜੰਗਲਾਂ 'ਚ ਲਾਪਤਾ ਹੋ ਗਿਆ ਦੱਸਿਆ ਜਾ ਰਿਹਾ ਹੈ, ਜਿਸ ਸਬੰਧੀ ਲਾਪਤਾ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵਲੋਂ ਦਿੱਤੀ ਗਈ ਸ਼ਿਕਾਇਤ ...

ਪੂਰੀ ਖ਼ਬਰ »

4 ਗ੍ਰਾਮ ਹੈਰੋਇਨ ਸਮੇਤ 1 ਗਿ੍ਫ਼ਤਾਰ

ਜਲੰਧਰ, 15 ਜੁਲਾਈ (ਐੱਮ. ਐੱਸ. ਲੋਹੀਆ) - ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ 4 ਗ੍ਰਾਮ ਹੈਰੋਇਨ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਸੁਖਜੀਵਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਘੱਲਕਲਾਂ, ਮੋਗਾ ਹਾਲ ਵਾਸੀ ਤਿਲਕ ਨਗਰ, ਜਲੰਧਰ ...

ਪੂਰੀ ਖ਼ਬਰ »

ਲੇਡੀਜ਼ ਜਿਮਖਾਨਾ ਕਲੱਬ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ

ਜਲੰਧਰ, 15 ਜੁਲਾਈ (ਹਰਵਿੰਦਰ ਸਿੰਘ ਫੁੱਲ)-ਲੇਡੀਜ਼ ਜਿਮਖਾਨਾ ਕਲੱਬ ਦੀਆਂ 28 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ ਨਿਯੁਕਤ ਰਿਟਰਨਿੰਗ ਅਫਸਰ ਚਾਰੂਮਿਤਾ (ਐਸ.ਡੀ.ਐਮ. ਸ਼ਾਹਕੋਟ) ਕੋਲ ਅੱਜ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ...

ਪੂਰੀ ਖ਼ਬਰ »

500 ਰੁਪਏ ਦੇ 14 ਨਕਲੀ ਨੋਟਾਂ ਸਮੇਤ 5 ਨੌਜਵਾਨ ਗਿ੍ਫ਼ਤਾਰ

ਜਲੰਧਰ, 15 ਜੁਲਾਈ (ਐੱਮ. ਐੱਸ. ਲੋਹੀਆ) - ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ 500 ਰੁਪਏ ਦੇ 14 ਨਕਲੀ ਨੋਟ ਬਰਾਮਦ ਕਰਕੇ 5 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਮੁਨੀਸ਼ ਕੁਮਾਰ ਉਰਫ਼ ਗੋਲਡੀ ਪੁੱਤਰ ਚੰਦਰ ਪ੍ਰਕਾਸ਼ ਵਾਸੀ ਤੇਲੀਆਂ ਮੁਹੱਲਾ, ਬਸਤੀ ...

ਪੂਰੀ ਖ਼ਬਰ »

ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ ਕੱਲ ਨੂੰ

ਜਲੰਧਰ 15 ਜੁਲਾਈ (ਹਰਵਿੰਦਰ ਸਿੰਘ ਫੁੱਲ)- ਪੰਜਾਬ ਰੋਡਵੇਜ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ 17 ਜੁਲਾਈ ਨੂੰ ਜਲੰਧਰ ਦੇ ਬੱਸ ਅੱਡੇ 'ਤੇ ਮੀਟਿੰਗ ਹਾਲ ਵਿਖੇ ਹੋਵੇਗੀ | ਇਹ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਲੰਧਰ ਯੂਨਿਟ ਦੇ ਸਕੱਤਰ ਜਸਵੀਰ ...

ਪੂਰੀ ਖ਼ਬਰ »

ਸਪਾਈਸ ਜੈੱਟ ਦੀ ਉਡਾਣ ਇਕ ਵਾਰ ਫਿਰ ਹੋਈ ਰੱਦ

ਆਦਮਪੁਰ, 15 ਜੁਲਾਈ (ਰਮਨ ਦਵੇਸਰ)-ਆਦਮਪੁਰ ਵਿਖੇ ਹਵਾਈ ਅੱਡੇ 'ਤੇ ਆਉਣ- ਜਾਣ ਵਾਲੀ ਸਪਾੀਸ ਜੈੱਟ ਦੀ ਉਡਾਣ ਜੋ ਕਿ ਦਿੱਲੀ ਤੋਂ ਆਦਮਪੁਰ 2. 20 ਤੇ ਪਹੁੰਚਦੀ ਹੈ ਉਹ ਕਿਸੇ ਤਕਨੀਕੀ ਖ਼ਰਾਬੀ ਕਾਰਨ ਇਕ ਵਾਰ ਫਿਰ ਰੱਦ ਕਰ ਦਿੱਤੀ ਗਈ | ਦੋ ਹਫਤੇ ਪਹਿਲਾਂ ਵੀ 6 ਜੁਲਾਈ ਨੂੰ ਵੀ ਇਹ ...

ਪੂਰੀ ਖ਼ਬਰ »

ਗਿਫ਼ਟ ਸੈਂਟਰ ਤੋਂ ਕਰੀਬ ਲੱਖ ਰੁਪਏ ਦਾ ਸਾਮਾਨ ਚੋਰੀ

ਮਲਸੀਆਂ, 15 ਜੁਲਾਈ (ਸੁਖਦੀਪ ਸਿੰਘ)-ਮਲਸੀਆਂ ਵਿਖੇ ਬੀਤੀ ਰਾਤ ਲੋਹੀਆਂ ਰੋਡ 'ਤੇ ਚੋਰਾਂ ਨੇ ਇੱਕ ਗਿਫ਼ਟ ਸੈਂਟਰ ਤੇ ਕਰਿਆਨੇ ਦੀ ਦੁਕਾਨ 'ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ, ਜਦਕਿ ਚੋਰ ਗੋਦਰੇਜ਼ ਅਧਾਰ ਸਟੋਰ ਦਾ ਸ਼ਰਟ ਤੋੜਨ 'ਚ ਨਾਕਾਮ ਰਹੇ | ਚੋਰੀ ਦੀ ਘਟਨਾ ...

ਪੂਰੀ ਖ਼ਬਰ »

ਡੇਰਾ ਬਾਬਾ ਪੰਜ ਪੀਰ ਕਾਕੜਾ ਕਲਾਂ ਵਿਖੇ ਸਾਲਾਨਾ ਮੇਲਾ 25 ਤੇ 26 ਨੂੰ

ਸ਼ਾਹਕੋਟ, 15 ਜੁਲਾਈ (ਸੁਖਦੀਪ ਸਿੰਘ)- ਡੇਰਾ ਬਾਬਾ ਪੰਜ ਪੀਰ, ਕਾਕੜਾਂ ਕਲਾ (ਸ਼ਾਹਕੋਟ) ਵਿਖੇ 30ਵਾਂ ਸਾਲਾਨਾ ਮੇਲਾ ਸਮੂਹ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਤੇ ਨੌਜਵਾਨ ਸਭਾ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 25 ਤੇ 26 ਜੁਲਾਈ ਨੂੰ ਕਰਵਾਇਆ ਜਾ ਰਿਹਾ ...

ਪੂਰੀ ਖ਼ਬਰ »

ਬਾਪੂ ਲਾਲ ਬਾਦਸ਼ਾਹ ਦੇ ਮੇਲੇ ਦੀਆਂ ਤਿਆਰੀਆਂ ਮੁਕੰਮਲ-ਚੇਅਰਮੈਨ ਪਵਨ ਗਿੱਲ

ਨਕੋਦਰ, 15 ਜੁਲਾਈ (ਗੁਰਵਿੰਦਰ ਸਿੰਘ)-ਮੁਰਾਦਾਂ ਤੇ ਰਹਿਮਤਾਂ ਦੇ ਮਾਲਕ ਅਲਮਸਤ ਬਾਪੂ ਲਾਲ ਬਾਦਸ਼ਾਹ ਦਾ 36ਵਾਂ ਸਾਲਾਨ ਮੇਲਾ 18, 19 ਤੇ 20 ਜੁਲਾਈ ਨੂੰ ਵਿਸ਼ਵ ਪ੍ਰਸਿੱਧ ਦਰਬਾਰ ਦਾਤਾ ਲਾਲ ਬਾਦਸ਼ਾਹ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ...

ਪੂਰੀ ਖ਼ਬਰ »

ਵਾਰਡ ਨੰ. 1 ਗਾਂਧੀ ਕਾਲੋਨੀ ਵਾਸੀਆਂ ਨੇ ਕੌ ਾਸਲਰ ਦੇ ਿਖ਼ਲਾਫ਼ ਕੱਢੀ ਭੜਾਸ

ਆਦਮਪੁਰ, 15 ਜੁਲਾਈ (ਹਰਪ੍ਰੀਤ ਸਿੰਘ)- ਨਗਰ ਕੌਾਸਲ ਆਦਮਪੁਰ ਦਾ ਵਾਰਡ ਨੰਬਰ 1 ਅਧੀਨ ਆਉਂਦੀ ਗਾਧੀ ਨਗਰ ਕਾਲੋਨੀ ਦਾ ਵਿਕਾਸ ਨਾ ਹੋਣ ਕਰਕੇ ਇਲਾਕਾ ਵਾਸੀਆਂ ਕੌਾਸਲਰ ਖਿਲਾਫ ਭਾਰੀ ਰੋਸ ਪਾਇਆ ਗਿਆ | ਇਸ ਮੌਕੇ ਕਾਲੋਨੀ ਵਾਸੀ ਕੈਪਟਨ ਗੁਰਮੀਤ ਸਿੰਘ, ਗੁਰਮੇਲ ਸਿੰਘ, ਕੰਵਲ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ ਨੇ ਪੰਜਾਬ ਸਰਕਾਰ ਦੇ ਨਾਂਅ ਸੌ ਾਪਿਆ ਮੰਗ-ਪੱਤਰ

ਸ਼ਾਹਕੋਟ, 15 ਜੁਲਾਈ (ਸੁਖਦੀਪ ਸਿੰਘ)- ਜ਼ਿਲ੍ਹਾ ਸ੍ਰੀ ਮੁਕਸਤਰ ਸਾਹਿਬ ਦੇ ਇੱਕ ਪਿੰਡ 'ਚ ਗੁੰਡਾ ਅਨਸਰਾਂ ਵਲੋਂ ਇਕ ਦਲਿਤ ਪਰਿਵਾਰ 'ਤੇ ਅੰਨੇਵਾਹ ਗੋਲੀਆਂ ਚਲਾ ਕੇ ਦੋ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਦੇ ਵਿਰੋਧ ਵਿੱਚ ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ (ਰਜਿ.) ...

ਪੂਰੀ ਖ਼ਬਰ »

ਦਰਜਾ ਚਾਰ ਕਰਮਚਾਰੀ ਯੂਨੀਅਨ ਵਲੋਂ ਡਾ. ਵਰਿੰਦਰ ਜਗਤ ਨਾਲ ਵਿਸ਼ੇਸ਼ ਮਿਲਣੀ

ਮਹਿਤਪੁਰ, 15 ਜੁਲਾਈ (ਮਿਹਰ ਸਿੰਘ ਰੰਧਾਵਾ)-ਦਰਜਾ ਚਾਰ ਕਰਮਚਾਰੀ ਯੂਨੀਅਨ ਦੇ ਅਹੁਦੇਦਾਰਾਂ ਨੇ ਮੁੱਢਲਾ ਸਿਹਤ ਕੇਂਦਰ ਮਹਿਤਪੁਰ ਦੇ ਨਵ ਨਿਯੁਕਤ ਸੀਨੀਅਰ ਮੈਡੀਕਲ ਅਫ਼ਸਰ ਡਾ. ਵਰਿੰਦਰ ਜਗਤ ਨਾਲ ਮਿਲਣੀ ਸਮੇਂ ਫੁੱਲਾਂ ਦਾ ਗੁਲਦਸਤਾ ਭੇਟ ਕਰਦਿਆਂ ਉਨ੍ਹਾਂ ਨੂੰ ਜੀ ...

ਪੂਰੀ ਖ਼ਬਰ »

ਦਰਬਾਰ ਨੌਗੱਜਾ ਪੀਰ ਵਿਖੇ ਜੋੜ ਮੇਲਾ 20 ਤੋਂ

ਫਿਲੌਰ, 15 ਜੁਲਾਈ (ਇੰਦਰਜੀਤ ਚੰਦੜ੍ਹ)- ਨਜ਼ਦੀਕੀ ਪਿੰਡ ਪ੍ਰਤਾਬਪੁਰਾ ਵਿਖੇ ਸਥਿਤ ਦਰਬਾਰ ਨੌਗੱਜਾ ਪੀਰ ਵਿਖੇ ਸਾਲਾਨਾ ਮੇਲਾ 20 ਅਤੇ 21 ਜੁਲਾਈ ਨੂੰ ਦਰਬਾਰ ਦੇ ਗੱਦੀ ਨਸ਼ੀਨ ਸਾਈ ਕੁਲਵਿੰਦਰ ਕਾਦਰੀ ਦੀ ਰਹਿਨੁਮਾਈ ਹੇਠ ਬੜੀ ਸਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ...

ਪੂਰੀ ਖ਼ਬਰ »

ਮਹੀਨਾਵਾਰੀ ਗੁਰਮਤਿ ਸਮਾਗਮ ਗੁਰੂ ਨਾਨਕਪੁਰਾ ਵਿਖੇ ਅੱਜ

ਚੁਗਿੱਟੀ/ਜੰਡੂਸਿੰਘਾ, 15 ਜੁਲਾਈ (ਨਰਿੰਦਰ ਲਾਗੂ)-ਮੀਰੀ-ਪੀਰੀ ਨੌਜਵਾਨ ਸਭਾ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 34ਵਾਂ ਮਹੀਨਾਵਾਰੀ ਗੁਰਮਤਿ ਸਮਾਗਮ 16 ਜੁਲਾਈ ਨੂੰ ਸ਼ਾਮ 6 ਤੋਂ ਰਾਤ 9 ਵਜੇ ਤੱਕ ਗੁ: ਸਿੰਘ ਸਭਾ ਗੁਰੂ ਨਾਨਕਪੁਰਾ ਵਿਖੇ ਕਰਵਾਇਆ ਜਾਵੇਗਾ | ਜਾਣਕਾਰੀ ...

ਪੂਰੀ ਖ਼ਬਰ »

ਐਸ.ਡੀ.ਐਮ. ਦੀ ਕਾਰਵਾਈ ਨਾਲ ਦੁਕਾਨਦਾਰਾਂ ਤੇ ਰੇਹੜ੍ਹੀ ਵਾਲਿਆਂ ਨੂੰ ਪਈ ਹੱਥਾਂ-ਪੈਰਾਂ ਦੀ

ਸ਼ਾਹਕੋਟ, 15 ਜੁਲਾਈ (ਸੁਖਦੀਪ ਸਿੰਘ)-ਸ਼ਾਹਕੋਟ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਫਿਰ ਐਸ.ਡੀ.ਐਮ. ਸ਼ਾਹਕੋਟ ਡਾ. ਚਾਰੂਮਿਤਾ ਨੇ ਸਖ਼ਤ ਰੁਖ ਅਪਨਾਉਂਦਿਆਂ ਕਾਰਵਾਈ ਕੀਤੀ | ਐੱਸ.ਡੀ.ਐੱਮ. ਵਲੋਂ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਮੁੜ ...

ਪੂਰੀ ਖ਼ਬਰ »

ਡੀ. ਏ. ਵੀ. ਬਿਲਗਾ ਵਿਖੇ ਆਚਾਰੀਆ ਤਿਲਕ ਰਾਜ ਸ਼ਾਸਤਰੀ ਨੂੰ ਸ਼ਰਧਾਂਜਲੀ

ਬਿਲਗਾ, 15 ਜੁਲਾਈ (ਰਾਜਿੰਦਰ ਸਿੰਘ ਬਿਲਗਾ)—ਐਸ ਆਰ ਟੀ, ਡੀ ਏ ਵੀ ਪਬਲਿਕ ਸਕੂਲ ਬਿਲਗਾ ਵਿਖੇ ਸਵੇਰ ਦੀ ਸਭਾ ਦੇ ਮੌਕੇ ਆਚਾਰੀਆ ਤਿਲਕ ਰਾਜ ਸ਼ਾਸਤਰੀ ਜਿਨ੍ਹਾਂ ਦਾ ਦਿਹਾਂਤ ਹੋ ਜਾਣ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇੇ ਪਿ੍ੰਸੀਪਲ ਰਵੀ ਸ਼ਰਮਾ ਨੇ ...

ਪੂਰੀ ਖ਼ਬਰ »

ਮਿੱਡ-ਡੇ-ਮੀਲ ਵਰਕਰ ਯੂਨੀਅਨ ਨੇ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਭੇਜਿਆ

ਨੂਰਮਹਿਲ, 15 ਜੁਲਾਈ (ਗੁਰਦੀਪ ਸਿੰਘ ਲਾਲੀ)-ਮਿੱਡ-ਡੇ-ਮੀਲ ਵਰਕਰ ਯੂਨੀਅਨ ਪੰਜਾਬ ਦੀ ਇਕਾਈ ਨੂਰਮਹਿਲ ਬਲਾਕ ਵਲੋਂ ਊਸ਼ਾ ਰਾਣੀ ਦੀ ਅਗਵਾਈ ਵਿਚ ਸੰਘਰਸ਼ ਦੇ ਪਹਿਲੇ ਪੜਾਅ ਤਹਿਤ ਸਿੱਖਿਆ ਮੰਤਰੀ ਪੰਜਾਬ ਨੂੰ ਨਾਇਬ ਤਹਿਸੀਲਦਾਰ ਨੂਰਮਹਿਲ ਰਾਹੀਂ ਮੰਗ ਪੱਤਰ ਭੇਜ ਕੇ ...

ਪੂਰੀ ਖ਼ਬਰ »

ਪੀਰ ਬਾਬਾ ਟਾਹਲੀ ਸ਼ਾਹ ਦਾ ਸਾਲਾਨਾ ਮੇਲਾ ਮਨਾਇਆ

ਲੋਹੀਆਂ ਖਾਸ, 15 ਜੁਲਾਈ (ਦਿਲਬਾਗ ਸਿੰਘ)-ਨਜਦੀਕੀ ਪਿੰਡ ਕੰਗ ਖੁਰਦ ਵਿਖੇ ਸਾਈਾ ਸ਼ਿਵ ਕੁਮਾਰ ਦੀ ਰਹਿਨੁਮਾਈ ਹੇਠ ਹਜਰਤ ਪੀਰ ਬਾਬਾ ਟਾਹਲੀ ਸ਼ਾਹ ਦੇ ਅਸਥਾਨ 'ਤੇ ਸਾਲਾਨਾ ਦੋ ਰੋਜਾ ਮੇਲਾ ਮਨਾਇਆ ਗਿਆ | ਇਸ ਮੌਕੇ ਹਲਕਾ ਵਿਧਾਇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ...

ਪੂਰੀ ਖ਼ਬਰ »

ਫਾਰਮਾਸਿਸਟਾਂ ਨੇ 'ਫਾਰਮੇਸੀ ਅਫ਼ਸਰ' ਬਣਨ 'ਤੇ ਸਮਾਗਮ ਕਰਵਾਇਆ

ਸ਼ਾਹਕੋਟ, 15 ਜੁਲਾਈ (ਸਚਦੇਵਾ)- ਸਿਹਤ ਵਿਭਾਗ 'ਚ ਕੰਮ ਕਰਦੇ ਬਲਾਕ ਸ਼ਾਹਕੋਟ ਤੇ ਲੋਹੀਆਂ ਦੇ ਸਮੂਹ ਫਾਰਮਾਸਿਸਟਾਂ ਨੇ 'ਫਾਰਮੇਸੀ ਅਫ਼ਸਰ' ਬਣਨ ਦੀ ਖ਼ੁਸ਼ੀ 'ਚ ਸੀ.ਐਚ.ਸੀ ਸ਼ਾਹਕੋਟ ਵਿਖੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ, ਜਿਸ 'ਚ ਐਸ.ਐਮ.ਓ ਸ਼ਾਹਕੋਟ ਡਾ. ਅਮਰਦੀਪ ਸਿੰਘ ...

ਪੂਰੀ ਖ਼ਬਰ »

ਲੋਹੀਆਂ 'ਚ ਨਾਲੀਆਂ ਦੀ ਸਫ਼ਾਈ ਦੇ ਮੰਦੜੇ ਹਾਲ

ਲੋਹੀਆਂ ਖਾਸ, 15 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ) ਨਗਰ ਪੰਚਾਇਤ ਲੋਹੀਆਂ ਅਧੀਨ 13 ਵਾਰਡ ਪੈਂਦੇ ਹਨ ਅਤੇ ਇਨ੍ਹਾਂ 13 ਵਾਰਡਾਂ 'ਚੋਂ ਇੱਕ ਅੱਧੇ ਨੂੰ ਛੱਡ ਕੇ ਤਕਰੀਬਨ ਸਾਰੇ ਵਾਰਡਾਂ ਦੀ ਸਫਾਈ ਅਤੇ ਨਾਲੀਆਂ ਦਾ ਏਨਾ ਮੰਦੜਾ ਹਾਲ ਹੈ ਕਿ ਇਨ੍ਹਾਂ ਨਾਲੀਆਂ ਦਾ ਗੰਦਾ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਸੈਮੀਨਾਰ

ਸ਼ਾਹਕੋਟ, 15 ਜੁਲਾਈ (ਸੁਖਦੀਪ ਸਿੰਘ)-ਸ਼ਾਹਕੋਟ ਪੁਲਿਸ ਪ੍ਰਸ਼ਾਸਨ ਵਲੋਂ ਪਿੰਡ ਭੋਇਪੁਰ ਵਿਖੇ ਨਸ਼ਿਆਂ ਖਿਲਾਫ਼ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਡੀ.ਐਸ.ਪੀ. ਸ਼ਾਹਕੋਟ ਪਿਆਰਾ ਸਿੰਘ ਨੇ ਕਿਹਾ ਕਿ ਨਸ਼ਾ ਸਾਡੇ ਸਮਾਜ ਨੂੰ ਖੋਖਲਾ ਕਰਦਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਪਿੰਡ ਕਾਕੜ ਕਲਾਂ 'ਚ ਸਾਲਾਨਾ ਜਾਗਰਣ ਅੱਜ

ਲੋਹੀਆਂ ਖਾਸ, 15 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਜੈ ਮਾਂ ਨੈਣਾ ਦੇਵੀ ਜਾਗਰਣ ਕਮੇਟੀ ਪਿੰਡ ਕਾਕੜ ਕਲਾਂ ਵਲੋਂ ਪਿੰਡ 'ਚ ਕਰਵਾਇਆ ਜਾਂਦਾ ਮਹਾਂਮਾਈ ਦਾ ਸਾਲਾਨਾ ਜਾਗਰਣ 16 ਜੁਲਾਈ ਦਿਨ ਮੰਗਲਵਾਰ ਨੂੰ ਰਾਤ 8 ਵਜੇ ਤੋਂ ਸਾਰੀ ਰਾਤ ਹੋਵੇਗਾ | ਇਸ ਸਬੰਧੀ ਜਾਗਰਣ ਕਮੇਟੀ ...

ਪੂਰੀ ਖ਼ਬਰ »

ਬਸ਼ੀਰਪੁਰਾ ਵਿਖੇ ਗੁਰਮਤਿ ਸਮਾਗਮ ਅੱਜ

ਚੁਗਿੱਟੀ/ਜੰਡੂਸਿੰਘਾ, 15 ਜੁਲਾਈ (ਨਰਿੰਦਰ ਲਾਗੂ)-ਸਾਵਨ ਮਹੀਨੇ ਦੀ ਸੰਗਰਾਂਦ ਤੇ ਗੁਰਪੂਰਣਿਮਾ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ 16 ਜੁਲਾਈ ਨੂੰ ਗੁਰਦੁਆਰਾ ਯਾਦਗਾਰ ਬੀਬਾ ਨਿਰੰਜਣ ਕੌਰ ਬਸ਼ੀਰਪੁਰਾ ਵਿਖੇ ਕਰਵਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

24 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਤੇ ਦੋ ਵਿਅਕਤੀ ਕਾਬੂ

ਸ਼ਾਹਕੋਟ, 15 ਜੁਲਾਈ (ਬਾਂਸਲ, ਸੁਖਦੀਪ ਸਿੰਘ)-ਸ਼ਾਹਕੋਟ ਦੇ ਉਪ ਪੁਲਿਸ ਕਪਤਾਨ ਪਿਆਰਾ ਸਿੰਘ ਦੀ ਅਗਵਾਈ ਹੇਠ ਸ਼ਾਹਕੋਟ ਪੁਲਿਸ ਨੇ ਇਕ ਔਰਤ ਅਤੇ 2 ਵਿਅਕਤੀਆਂ ਨੂੰ 24 ਗ੍ਰਾਮ ਹੈਰੋਇਨ ਸਮੇਤ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਹੈ | ਇਸ ਸਬੰਧੀ ਮਾਡਲ ਥਾਣਾ ਸ਼ਾਹਕੋਟ ਦੇ ...

ਪੂਰੀ ਖ਼ਬਰ »

ਬੇਰੀਜ਼ ਗਲੋਬਲ ਡਿਸਕਵਰੀ ਨੂੰ ਮਿਲੀ ਸੀਨੀਅਰ ਸੈਕੰਡਰੀ ਦੀ ਮਾਨਤਾ

ਮਲਸੀਆਂ, 15 ਜੁਲਾਈ (ਸੁਖਦੀਪ ਸਿੰਘ) ਬੇਰੀਜ਼ ਗਲੋਬਲ ਡਿਸਕਵਰੀ ਸਕੂਲ, ਮਲਸੀਆਂ ਨੂੰ ਸੀ.ਬੀ.ਐਸ.ਈ. ਵਲੋਂ ਸੀਨੀਅਰ ਸੈਕੰਡਰੀ ਸਿੱਖਿਆ ਦੀ ਮਾਨਤਾ ਦੇ ਦਿੱਤੀ ਗਈ ਹੈ | ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਸਕੂਲ ਦੇ ਟਰੱਸਟੀ ਰਾਮ ਮੂਰਤੀ, ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵਲੋਂ ਕੈਂਸਰ ਤੇ ਹੋਰਨਾਂ ਬਿਮਾਰੀਆਂ ਤੋਂ ਪੀੜਤਾਂ ਨੂੰ ਚੈੱਕ ਭੇਟ

ਸ਼ਾਹਕੋਟ, 15 ਜੁਲਾਈ (ਸੁਖਦੀਪ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਬਲਦੇਵ ਸਿੰਘ ਕਲਿਆਣ ਵਲੋਂ ਆਪਣੇ ਅਖਤਿਆਰੀ ਕੋਟੇ 'ਚੋਂ ਕੈਂਸਰ ਤੇ ਹੋਰਨਾਂ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦੀ ਸਹਾਇਤਾ ਲਈ 2 ਲੱਖ 84 ਹਜ਼ਾਰ 2 ਸੋ ਰੁਪਏ ਦੀ ...

ਪੂਰੀ ਖ਼ਬਰ »

ਮਿਡ-ਡੇ-ਮੀਲ ਵਰਕਰ ਯੂਨੀਅਨ ਵਲੋਂ ਸਿੱਖਿਆ ਮੰਤਰੀ ਨੂੰ ਮੰਗ-ਪੱਤਰ

ਰੁੜਕਾ ਕਲਾਂ, 15 ਜੁਲਾਈ (ਦਵਿੰਦਰ ਸਿੰਘ ਖ਼ਾਲਸਾ)- ਮਿਡ-ਡੇ-ਮੀਲ ਵਰਕਰ ਯੂਨੀਅਨ ਪੰਜਾਬ ਦੀ ਇਕਾਈ ਰੁੜਕਾ ਕਲਾਂ ਵਲੋਂ ਕੁਲਦੀਪ ਕੌਰ ਰੁੜਕਾ ਦੀ ਅਗਵਾਈ ਵਿਚ ਸੰਘਰਸ਼ ਦੇ ਪਹਿਲੇ ਪੜਾਅ ਤਹਿਤ ਸਿੱਖਿਆ ਮੰਤਰੀ ਪੰਜਾਬ ਨੂੰ ਤਹਿਸੀਲਦਾਰ ਗੁਰਾਇਆ ਧਰਮਿੰਦਰ ਕੁਮਾਰ ਰਾਹੀਂ ...

ਪੂਰੀ ਖ਼ਬਰ »

ਗੰਨੇ ਦੇ ਪੈਸੇ ਨਾ ਮਿਲਣ ਕਾਰਨ ਕਿਸਾਨ ਨੇ ਸਾਢੇ 4 ਕਿੱਲੇ ਕਮਾਦ ਵਾਹਿਆ

ਭੋਗਪੁਰ, 15 ਜੁਲਾਈ (ਕਮਲਜੀਤ ਸਿੰਘ ਡੱਲੀ, ਕੁਲਦੀਪ ਸਿੰਘ ਪਾਬਲਾ)-ਲਾਹਦੜੇ ਪਿੰਡ ਦੇ ਇਕ ਕਿਸਾਨ ਦਲਜੀਤ ਸਿੰਘ ਜੋ ਬਿਨਪਾਲਕੇ ਪਿੰਡ ਵਿਖੇ ਮਹਿੰਗੇ ਭਾਅ 'ਤੇ ਠੇਕੇ 'ਤੇ ਜ਼ਮੀਨ ਵਾਹ ਰਿਹਾ ਹੈ, ਉਸ ਨੇ ਸਾਢੇ 4 ਕਿੱਲੇ ਆਪਣੀ ਕਮਾਦ ਦੀ ਬੀਜੀ ਹੋਈ ਫਸਲ ਨੂੰ ਇਸ ਲਈ ਵਾਹ ...

ਪੂਰੀ ਖ਼ਬਰ »

ਮੱਕੀ ਦੀ ਆਮਦ ਪਿਛਲੇ ਸਾਲ ਨਾਲੋਂ 13 ਫ਼ੀਸਦੀ ਵੱਧ ਹੋਈ-ਸਕੱਤਰ

ਸ਼ਾਹਕੋਟ, 15 ਜੁਲਾਈ (ਸਚਦੇਵਾ)-ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਆਉਂਦੀਆਂ ਮੰਡੀਆਂ 'ਚ ਇਸ ਸਾਲ ਮੱਕੀ ਦੀ ਆਮਦ ਪਿਛਲੇ ਸਾਲ ਨਾਲੋਂ ਵੱਧ ਹੋਈ ਹੈ | ਇਸ ਸਬੰਧੀ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਕੱਤਰ ਤਜਿੰਦਰ ਕੁਮਾਰ ਨੇ ਦੱਸਿਆ ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ...

ਪੂਰੀ ਖ਼ਬਰ »

ਫਿਲੌਰ ਦੇ ਨੂਰਮਹਿਲ ਰੋਡ ਦੀ ਖਸਤਾ ਹਾਲਤ ਸੜਕ ਬਣ ਰਹੀ ਏ ਹਾਦਸਿਆਂ ਦਾ ਕਾਰਨ

ਫਿਲੌਰ, 15 ਜੁਲਾਈ (ਇੰਦਰਜੀਤ ਚੰਦੜ੍ਹ) - ਸਥਾਨਕ ਸ਼ਹਿਰ ਫਿਲੌਰ ਤੋਂ ਨੂਰਮਹਿਲ ਨੂੰ ਜਾਂਦੀ ਮੁੱਖ ਸੜਕ ਦੀ ਬੀਤੇ ਕਈ ਸਾਲਾ ਤੋਂ ਬੇਹਦ ਖਸਤਾ ਹਾਲਤ ਹੋਣ ਕਾਰਨ ਲੋਕ ਆਏ ਦਿਨ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਜੇਕਰ ਗੱਲ ਫਿਲੌਰ ਦੀ ਕੀਤੀ ਜਾਵੇ ਤਾ ਇਲਾਕੇ ਦੀਆਂ ਮੁੱਖ ...

ਪੂਰੀ ਖ਼ਬਰ »

ਪਤਨੀ ਦੀ ਬੈਟ ਨਾਲ ਕੁੱਟਮਾਰ ਕਰਨ ਦੇ ਦੋਸ਼

ਆਦਮਪੁਰ, 15ਜੁਲਾਈ (ਹਰਪ੍ਰੀਤ ਸਿੰਘ)- ਨੇੜੇ ਪਿੰਡ ਧੋਗੜੀ ਵਿਖੇ ਇਕ ਪਤੀ ਵਲੋਂ ਬੈਟ ਨਾਲ ਆਪਣੀ ਪਤਨੀ ਦੀ ਇਸ ਕਦਰ ਕੁੱਟਮਾਰ ਕੀਤੀ ਕਿ ਉਸ ਦੀ ਹਾਲਤ ਨਾਜੁਕ ਬਣੀ ਹੈ | ਸਰਕਾਰੀ ਹਸਪਤਾਲ ਜੇਰੇ ਇਲਾਜ ਪੀੜ੍ਹਤ ਮਨਦੀਪ ਕੌਰ ਪੁੱਤਰੀ ਲੇਟ ਰਾਮ ਮੂਰਤੀ ਵਾਸੀ ਮਿਰਜ਼ਾਪੁਰ ...

ਪੂਰੀ ਖ਼ਬਰ »

ਸਿਵਲ ਹਸਪਤਾਲ ਬੁੰਡਾਲਾ ਨੂੰ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਦਵਾਈਆਂ ਦਿੱਤੀਆਂ

ਰੁੜਕਾ ਕਲਾਂ, 15 ਜੁਲਾਈ (ਦਵਿੰਦਰ ਸਿੰਘ ਖ਼ਾਲਸਾ)- ਪਿੰਡ ਬੁੰਡਾਲਾ ਦੇ ਪਤਵੰਤੇ ਸੱਜਣਾਂ ਵਲੋਂ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿਖੇ ਦਵਾਈਆਂ ਦੀ ਘਾਟ ਨੂੰ ਦੇਖਦੇ ਹੋਏ ਮੁਫ਼ਤ ਦਵਾਈਆਂ ਦੇਣ ਦਾ ਉਪਰਾਲਾ ਸ਼ੁਰੂ ਕੀਤਾ ਹੈ | ਜਿਸ ਦੇ ਤਹਿਤ ਐਸ.ਐਮ.ਓ. ...

ਪੂਰੀ ਖ਼ਬਰ »

ਥਾਣਾ ਮੁਖੀ ਇੰਸਪੈਕਟਰ ਸੁਲੱਖਣ ਸਿੰਘ ਵਲੋਂ ਵਾਹਨਾਂ ਦੀ ਚੈਕਿੰਗ

ਜੰਡਿਆਲਾ ਮੰਜਕੀ, 15 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਥਾਣਾ ਸਦਰ ਜਲੰਧਰ ਵਿਚ ਨਵੇਂ ਆਏ ਇੰਚਾਰਜ ਇੰਸਪੈਕਟਰ ਸੁਲੱਖਣ ਸਿੰਘ ਵਲੋਂ ਸਥਾਨਕ ਕਸਬੇ ਦੇ ਜਲੰਧਰ ਚੌਕ ਵਿਚ ਵਾਹਨਾਂ ਦੀ ਅਚਾਨਕ ਚੈਕਿੰਗ ਕੀਤੀ ਗਈ, ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਮੁਖੀ ਨੇ ਕਿਹਾ ਕਿ ...

ਪੂਰੀ ਖ਼ਬਰ »

ਟ੍ਰੈਫਿਕ ਨਿਯਮਾਂ ਸਬੰਧੀ ਕੰਨਿਆ ਸਕੂਲ 'ਚ ਸੈਮੀਨਾਰ

ਮਹਿਤਪੁਰ, 15 ਜੁਲਾਈ (ਮਿਹਰ ਸਿੰਘ ਰੰਧਾਵਾ)-ਸਰਕਾਰੀ ਕੰਨਿਆ ਸੀਨੀਅਰ ਸਕੈਡੰਰੀ ਸਕੂਲ ਮਹਿਤਪੁਰ ਵਿਖੇ ਪਿ੍ੰਸੀਪਲ ਸ੍ਰੀਮਤੀ ਕੁਲਵਿੰਦਰ ਜੀਤ ਕੌਰ ਦੀ ਅਗਵਾਈ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਟ੍ਰੈਫਿਕ ਨਿਯਮਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ 'ਚ ...

ਪੂਰੀ ਖ਼ਬਰ »

ਕਿਤਾਬਾਂ ਦਾ ਲੰਗਰ ਰਹੇਗਾ ਪੂਰਾ ਮਹੀਨਾ ਜਾਰੀ

ਜਮਸ਼ੇਰ ਖ਼ਾਸ, 15 ਜੁਲਾਈ (ਜਸਬੀਰ ਸਿੰਘ ਸੰਧੂ)-ਲਾਇਬ੍ਰੇਰੀਆਂ (ਪੁਸਤਕਾਲੇ) ਗਿਆਨ ਦਾ ਭੰਡਾਰ ਹਨ ਪਰ ਬਹੁਤੇ ਸਕੂਲਾਂ ਵਿਚ ਲਾਇਬ੍ਰੇਰੀਅਨਜ਼ ਨਾ ਹੋਣ ਕਰਕੇ ਸਕੂਲ ਪੜ੍ਹਦੇ ਬੱਚੇ ਇਸ ਭੰਡਾਰ ਦੀਆਂ ਕਿਰਨਾਂ ਤੋਂ ਵਾਂਝੇ ਰਹਿ ਜਾਂਦੇ ਸਨ | ਉਸ ਕਮੀ ਨੂੰ ਪੂਰਾ ਕਰਨ ਲਈ ...

ਪੂਰੀ ਖ਼ਬਰ »

ਬਿਜਲੀ ਘਰ ਅੱਪਰਾ ਿਖ਼ਲਾਫ਼ ਦਿੱਤਾ ਜਾਵੇਗਾ ਧਰਨਾ

ਅੱਪਰਾ, 15 ਜੁਲਾਈ (ਮਨਜਿੰਦਰ ਸਿੰਘ ਅਰੋੜਾ)-ਕਸਬਾ ਅੱਪਰਾ ਦੇ ਮੁਹੱਲਾ ਡਾ. ਅੰਬੇਡਕਰ ਅਤੇ ਮੁਹੱਲਾ ਢਾਬ ਵਾਲਾ ਦੇ ਘਰਾਂ ਉਪਰੋਂ ਹਾਈ ਵੋਲਟੇਜ਼ ਤਾਰਾਂ ਨੂੰ ਹਟਾਉਣ ਲਈ ਬੀਤੇ ਦਿਨੀਂ ਬਿਜਲੀ ਘਰ ਅੱਪਰ ਵਿਖੇ ਧਰਨਾ ਦੇ ਕੇ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਨੂੰ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਨਕੋਦਰ ਵਿਖੇ ਵਿਦਿਆਰਥੀਆਂ ਲਈ ਉਰੀਐਾਟੇਸ਼ਨ ਪ੍ਰੋਗਰਾਮ ਕਰਵਾਇਆ

ਨਕੋਦਰ 15 ਜੁਲਾਈ (ਗੁਰਵਿੰਦਰ ਸਿੰਘ)-ਕੇ.ਆਰ.ਐੱਮ. ਡੀ.ਏ.ਵੀ. ਕਾਲਜ ਨਕੋਦਰ ਵਿਖੇ ਵਿਦਿਆਰਥੀ ਕਲਿਆਣ ਵਿਭਾਗ ਵਲੋਂ ਨਵੇਂ ਸੈਸ਼ਨ ਵਿਚ ਦਾਖ਼ਲ ਹੋਏ ਵਿਦਿਆਰਥੀਆਂ ਲਈ ਇਕ ਉਰਐਾਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਕਾਲਜ ਪਿ੍ੰ: ਡਾ: ਅਨੂਪ ਕੁਮਾਰ ਨੇ ਨਵੇਂ ...

ਪੂਰੀ ਖ਼ਬਰ »

ਫਿਲੌਰ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ 2 ਔਰਤਾਂ ਤੇ 3 ਵਿਅਕਤੀਆਂ ਨੂੰ ਕੀਤਾ ਕਾਬੂ

ਫਿਲੌਰ, 15 ਜੁਲਾਈ (ਬੀ.ਐੱਸ.ਕੈਨੇਡੀ)-ਸ੍ਰੀ ਦਵਿੰਦਰ ਅੱਤਰੀ ਡੀ.ਐੱਸ.ਪੀ. ਫਿਲੌਰ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਐੱਸ.ਐੱਚ.ਓ. ਪ੍ਰੇਮ ਸਿੰਘ ਦੀ ਨਿਗਰਾਨੀ ਹੇਠ ਫਿਲੌਰ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾ ਕੇ 2 ਔਰਤਾਂ, 3 ਵਿਅਕਤੀਆਂ ਨੂੰ ਕਾਬੂ ਕੀਤਾ | ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ-ਸਕੂਲ ਵਿਖੇ ਨਵੇਂ ਨਿਯੁਕਤ ਕੀਤੇ ਪਿ੍ੰਸੀਪਲਾਂ ਨੇ ਅਹੁਦਾ ਸੰਭਾਲਿਆ

ਸ਼ਾਹਕੋਟ, 15 ਜੁਲਾਈ (ਬਾਂਸਲ)-ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਫਾਰ ਵੂਮੈਨ ਢੰਡੋਵਾਲ ਵਿਖੇ ਨਵੇਂ ਨਿਯੁਕਤ ਕੀਤੇ ਗਏ ਪਿ੍ੰ: ਡਾ: ਸੁਰਜੀਤ ਕੌਰ ਵਲੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਗਿਆ | ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰ ਅਤੇ ...

ਪੂਰੀ ਖ਼ਬਰ »

ਆਵਾਰਾ ਗਊਆਂ-ਵੱਛੇ ਬਣ ਰਹੇ ਪ੍ਰੇਸ਼ਾਨੀ ਦਾ ਸਬੱਬ

ਫਿਲੌਰ, 15 ਜੁਲਾਈ (ਬੀ.ਐੱਸ.ਕੈਨੇਡੀ)-ਫਿਲੌਰ ਸ਼ਹਿਰ ਦੇ ਹਰ ਗਲੀ ਮੁਹੱਲੇ ਅਤੇ ਚੌਕਾਂ ਵਿਚ ਲੱਗੇ ਗੰਦਗੀਆਂ ਦੇ ਢੇਰਾਂ ਅਤੇ ਰਾਹਾਂ ਵਿਚ ਤੁਰੇ ਫਿਰਦੇ ਆਵਾਰਾ ਗਊਆਂ-ਵੱਛੇ ਰਾਹ ਜਾਂਦੇ ਰਾਹੀਆਂ ਅਤੇ ਵਾਹਨ ਚਾਲਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ, ਸ਼ਹਿਰ ...

ਪੂਰੀ ਖ਼ਬਰ »

ਡੀ.ਐਲ.ਐਸ. ਇੰਮੀਗ੍ਰੇਸ਼ਨ ਵਲੋਂ ਸਟੱਡੀ ਵੀਜ਼ਾ ਅਤੇ ਵਰਕ ਪਰਮਿਟ 'ਤੇ ਕੈਨੇਡਾ ਜਾਣ ਦਾ ਸੁਨਹਿਰੀ ਮੌਕਾ

ਜਲੰਧਰ, 15 ਜੁਲਾਈ (ਅ. ਬ.)–ਸਥਾਨਕ ਬੱਸ ਸਟੈਂਡ ਨੇੜੇ ਸਥਿੱਤ ਏ.ਜੀ.ਆਈ. ਸੈਂਟਰ ਦੀ ਚੌਥੀ ਮੰਜ਼ਿਲ 'ਤੇ ਡੀ.ਐਲ.ਐਸ. ਇੰਮੀਗ੍ਰੇਸ਼ਨਜ਼ ਸਰਵਿਸਿਜ਼ ਦਾ ਦਫ਼ਤਰ ਹੈ ਜਿੱਥੇ ਕੈਨੇਡਾ ਦੇ ਰਿਫਊਜ਼ਲ ਕੇਸਾਂ ਲਈ ਵਿਸ਼ੇਸ਼ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਡੀ.ਸੀ ਵਲੋਂ ਡੇਂਗੂ, ਚਿਕਨਗੁਨੀਆਂ ਤੇ ਹੋਰ ਬਿਮਾਰੀਆਂ ਵਿਰੁੱਧ ਲਹਿਰ ਚਲਾਉਣ ਦੇ ਹੁਕਮ

ਜਲੰਧਰ, 15 ਜੁਲਾਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵਲੋਂ ਸਰਕਾਰੀ ਵਿਭਾਗਾਂ ਨੂੰ ਕਿਹਾ ਕਿ ਜਲੰਧਰ ਨੁੂੰ ਡੇਂਗੂ, ਚਿਕਨਗੁਨੀਆਂ, ਮਲੇਰੀਆ ਅਤੇ ਪਾਣੀ ਤੋਂ ਹੋਰ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਮੁਕਤ ਬਣਾਉਣ ਲਈ ਵਿਸ਼ੇਸ਼ ਮੁਹਿੰਮਾਂ ਚਲਾਉਣ ਲਈ ...

ਪੂਰੀ ਖ਼ਬਰ »

ਸ਼ਹਿਰੀ ਆਵਾਸ ਯੋਜਨਾ ਲਈ 640 ਨੇ ਫਾਰਮ ਭਰੇ

ਜਲੰਧਰ, 15 ਜੁਲਾਈ (ਸ਼ਿਵ)-ਵਾਰਡ ਨੰਬਰ 78 ਵਿਚ ਕੌਾਸਲਰ ਜਗਦੀਸ਼ ਸਮਰਾਏ ਵਲੋਂ ਗ਼ਰੀਬੀ ਰੇਖਾ ਦੇ ਹੇਠਾਂ ਰਹਿਣ ਵਾਲੇ ਲੋਕਾਂ ਦੇ ਸ਼ਹਿਰੀ ਆਵਾਸ ਯੋਜਨਾ ਦੇ ਤਹਿਤ ਫਾਰਮ ਭਰਵਾਏ ਗਏ | ਨਿਗਮ ਦੇ ਏ. ਪੀ. ਓ. ਡਾ. ਨਿਰਮਲਜੀਤ ਕੌਰ, ਇੰਸਪੈਕਟਰ ਯੋਗੇਸ਼ ਚੱਢਾ, ਦਰਸ਼ਨ ਕੁਮਾਰ ਨੇ ...

ਪੂਰੀ ਖ਼ਬਰ »

ਪਿੰਡ ਗਿੱਲਾਂ 'ਚ ਨਹੀਂ ਆਇਆ ਪੰਜ ਦਿਨ ਤੋਂ ਪਾਣੀ

ਮੱਲ੍ਹੀਆਂ ਕਲਾਂ, 15 ਜੁਲਾਈ (ਮਨਜੀਤ ਮਾਨ)-ਪਿੰਡ ਗਿੱਲਾਂ ਨੇੜੇ ਖਾਨਪੁਰ ਢੱਡਾ ਦੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ, ਜਿਸ ਕਾਰਨ ਪਿੰਡ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਅੱਜ ਇਥੇ ਪ੍ਰੈੱਸ ਨੂੰ ਇਹ ਜਾਣਕਾਰੀ ਬਹੁਜਨ ਸਮਾਜ ਪਾਰਟੀ, ਅੰਬੇਡਕਰ ...

ਪੂਰੀ ਖ਼ਬਰ »

ਭਾਰਤ ਸਰਕਾਰ ਵਲੋਂ 'ਜਲ ਸ਼ਕਤੀ ਅਭਿਆਨ' ਤਹਿਤ ਕੰਗ ਸਾਹਬੂ 'ਚ ਲਗਾਇਆ ਸੈਮੀਨਾਰ

ਮੱਲ੍ਹੀਆਂ ਕਲਾਂ, 15 ਜੁਲਾਈ (ਮਨਜੀਤ ਮਾਨ)-ਭਾਰਤ ਸਰਕਾਰ ਵਲੋਂ ਬੀ. ਡੀ. ਪੀ. ਓ. ਨਕੋਦਰ ਸ੍ਰੀਮਤੀ ਜੀਨਤ ਖਹਿਰਾ ਦੀ ਅਗਵਾਈ 'ਚ ਸਮੂਹ ਗ੍ਰਾਮ ਪੰਚਾਇਤ ਪਿੰਡ ਕੰਗ ਸਾਹਬੂ ਦੇ ਸਹਿਯੋਗ ਨਾਲ ਜਲ ਸ਼ਕਤੀ ਅਭਿਆਨ ਦੇ ਤਹਿਤ ਸੈਮੀਨਾਰ ਕਰਵਾਇਆ ਗਿਆ ਤੇ ਪਾਣੀ ਦੀ ਬੱਚਤ ਕਰਨ ...

ਪੂਰੀ ਖ਼ਬਰ »

ਸਾਬਕਾ ਮੁੱਖ ਮੰਤਰੀ ਦੀ ਕੋਠੀ 'ਚ ਚੋਰੀ

ਜੰਡਿਆਲਾ ਮੰਜਕੀ, 15ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਦੀ ਜੰਡਿਆਲਾ ਵਿਚ ਨਕੋਦਰ ਮੋੜ ਨੇੜੇ ਬੰਦ ਪਈ ਕੋਠੀ ਵਿਚ ਚੋਰੀ ਹੋਣ ਦਾ ਸਮਾਚਾਰ ਹੈ | ਚੋਰੀ ਦੀ ਵਾਰਦਾਤ ਦਾ ਉਦੋਂ ਪਤਾ ਲੱਗਾ ਜਦੋਂ ਇਸ ਕੋਠੀ ਦੀ ...

ਪੂਰੀ ਖ਼ਬਰ »

ਪਿੰਡ ਗਿੱਲਾਂ 'ਚ ਨਹੀਂ ਆਇਆ ਪੰਜ ਦਿਨ ਤੋਂ ਪਾਣੀ

ਮੱਲ੍ਹੀਆਂ ਕਲਾਂ, 15 ਜੁਲਾਈ (ਮਨਜੀਤ ਮਾਨ)-ਪਿੰਡ ਗਿੱਲਾਂ ਨੇੜੇ ਖਾਨਪੁਰ ਢੱਡਾ ਦੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ, ਜਿਸ ਕਾਰਨ ਪਿੰਡ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਅੱਜ ਇਥੇ ਪ੍ਰੈੱਸ ਨੂੰ ਇਹ ਜਾਣਕਾਰੀ ਬਹੁਜਨ ਸਮਾਜ ਪਾਰਟੀ, ਅੰਬੇਡਕਰ ...

ਪੂਰੀ ਖ਼ਬਰ »

ਲਾਇਲਪੁਰ ਖਾਲਸਾ ਕਾਲਜ (ਲੜਕੀਆਂ) ਨੂੰ ਪ੍ਰਵਾਸੀ ਭਾਰਤੀ ਨੇ ਦਿੱਤੀ ਵਿੱਤੀ ਸਹਾਇਤਾ

ਜਲੰਧਰ, 15 ਜੁਲਾਈ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ (ਲੜਕੀਆਂ) ਜਲੰਧਰ ਨੂੰ ਕਾਲਜ ਦੇ ਪਿ੍ੰਸੀਪਲ ਡਾ. ਨਵਜੋਤ ਦੀ ਸਮਾਜ ਸੇਵਾ ਭਰੀ ਭਾਵਨਾ ਅਤੇ ਧੀਆਂ ਲਈ ਅਗਾਂਹਵਧੂ ਸੋਚ ਰੱਖਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਅਮਰੀਕਾ ਵਾਸੀ ਕਾਰੋਬਾਰੀ ਜਗਮੇਲ ...

ਪੂਰੀ ਖ਼ਬਰ »

ਫੋਲੜੀਵਾਲ 'ਚ ਮੱਕੜ ਤੇ ਜੈ ਵਾਲਮੀਕਿ ਮਜ਼੍ਹਬੀ ਸਿੱਖ ਸੰਸਥਾ ਨੇ ਬੂਟੇ ਲਾਏ

ਜਲੰਧਰ ਛਾਉਣੀ, 15 ਜੁਲਾਈ (ਪਵਨ ਖਰਬੰਦਾ)-ਹਲਕਾ ਜਲੰਧਰ ਛਾਉਣੀ ਦੇ ਅਧੀਨ ਆਉਂਦੇ ਪਿੰਡ ਫੋਲੜੀਵਾਲ ਵਿਖੇ ਅੱਜ ਜੈ ਵਾਲਮੀਕਿ ਮਜ੍ਹਬੀ ਸਿੱਖ ਸੰਸਥਾ ਪੰਜਾਬ ਵਲੋਂ ਵਾਤਾਵਰਨ ਦੀ ਸ਼ੁੱਧਤਾ ਦੇ ਮੰਤਵ ਨਾਲ ਪਿੰਡ ਦੇ ਵੱਖ-ਵੱਖ ਹਿੱਸਿਆਂ 'ਚ ਬੂਟੇ ਲਾਉਣ ਦਾ ਉਪਰਾਲਾ ਕੀਤਾ ...

ਪੂਰੀ ਖ਼ਬਰ »

ਮੁਫ਼ਤ ਜਾਂਚ ਕੈਂਪ ਦੌਰਾਨ 250 ਮਰੀਜ਼ਾਂ ਦੀ ਜਾਂਚ

ਜਲੰਧਰ, 15 ਜੁਲਾਈ (ਐੱਮ. ਐੱਸ. ਲੋਹੀਆ)- ਮੁੱਹਲਾ ਪੱਕਾ ਬਾਗ 'ਚ ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਇਲਾਕਾ ਕੌਾਸਲਰ ਸ਼ੈਰੀ ਚੱਢਾ ਦੇ ਉਪਰਾਲੇ ਸਦਕਾ ਗੁਰਦੁਆਰਾ ਨਿਰੰਕਾਰੀ ਜੋਤ ਵਿਖੇ ਲਗਾਏ ਇਸ ਕੈਂਪ ਦੌਰਾਨ ਡਾ. ਅਰੁਣ ਵਰਮਾ, ਡਾ. ਗੁਰਪ੍ਰੀਤ ...

ਪੂਰੀ ਖ਼ਬਰ »

ਪੀਰ ਬਾਬਾ ਨੂਰੇ ਸ਼ਾਹ ਦੀ ਦਰਗਾਹ 'ਤੇ ਮੇਲਾ ਕਰਵਾਇਆ

ਜਲੰਧਰ ਛਾਉਣੀ, 15 ਜੁਲਾਈ (ਪਵਨ ਖਰਬੰਦਾ)-ਰਾਮਾ ਮੰਡੀ 'ਚ ਸਥਿਤ ਪੀਰ ਬਾਬਾ ਨੂਰੇ ਸ਼ਾਹ ਦੀ ਦਰਗਾਹ 'ਤੇ ਸਮੂਹ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਮੇਲਾ ਕਰਵਾਇਆ ਗਿਆ | ਜਾਣਕਾਰੀ ਦਿੰਦੇ ਹੋਏ ਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਇਸ ਮੌਕੇ ਸਮੂਹ ਸੰਗਤ ਵਲੋਂ ਚਾਦਰਾਂ ...

ਪੂਰੀ ਖ਼ਬਰ »

ਚੁਗਿੱਟੀ ਫਲਾਈਓਵਰ ਲਾਗੇ ਆਵਾਰਾ ਪਸ਼ੂ ਆਪਸ 'ਚ ਭਿੜੇ

ਚੁਗਿੱਟੀ/ਜੰਡੂਸਿੰਘਾ, 15 ਜੁਲਾਈ (ਨਰਿੰਦਰ ਲਾਗੂ)-ਜਲੰਧਰ-ਅੰਮਿ੍ਤਸਰ ਮਾਰਗ 'ਤੇ ਚੁਗਿੱਟੀ ਫਲਾਈਓਵਰ ਲਾਗੇ ਆਵਾਰਾ ਪਸ਼ੂ ਆਪਸ 'ਚ ਭਿੜ ਗਏ | ਇਸ ਦੌਰਾਨ ਦੂਰ-ਦੂਰ ਤੱਕ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ | ਜਿਸ ਕਾਰਨ ਉਨ੍ਹਾਂ 'ਚ ਸਵਾਰ ਲੋਕਾਂ ਨੂੰ ...

ਪੂਰੀ ਖ਼ਬਰ »

ਡਾ. ਭਾਨੂੰ ਸਲੂਜਾ ਨੇ ਗੋਡੇ ਬਦਲਣ ਦੀ ਨਵੀਂ ਤਕਨੀਕ ਬਾਰੇ ਦਿੱਤੀ ਜਾਣਕਾਰੀ

ਜਲੰਧਰ, 15 ਜੁਲਾਈ (ਐੱਮ.ਐੱਸ. ਲੋਹੀਆ) - ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਵਲੋਂ ਕਰਵਾਏ ਇਕ ਸੈਮੀਨਾਰ ਦੌਰਾਨ ਮੁਹਾਲੀ ਦੇ ਸ਼ੈਲਬੀ ਹਸਪਤਾਲ 'ਚ ਜੋੜ ਬਦਲਣ ਦੇ ਮਾਹਿਰ ਡਾ. ਭਾਨੂੰ ਸਲੂਜਾ ਨੇ ਹਾਜ਼ਰ ਡਾਕਟਰਾਂ ਨੂੰ ਗੋਡੇ ਬਦਲਣ ਦੀ ਨਵੀਂ ਤਕਨੀਕ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਕੰਪਨੀਆਂ 'ਚ ਹੋਈ ਚੋਣ

ਜਲੰਧਰ, 15 ਜੁਲਾਈ (ਰਣਜੀਤ ਸਿੰਘ ਸੋਢੀ)-ਮਿਆਰੀ ਸਿੱਖਆ ਉਪਰੰਤ ਵੱਖ ਵੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ ਕੰਪਨੀਆਂ 'ਚ ਨੌਕਰੀਆਂ ਪ੍ਰਾਪਤ ਕਰਨ 'ਚ ਐਲ. ਪੀ. ਯੂ. ਦੇ ਵਿਦਿਆਰਥੀ ਹਮੇਸ਼ਾ ਮੋਹਰੀ ਰਹਿੰਦੇ ਹਨ, ਜਿਸ ਤਹਿਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ 110 ਤੋਂ ਵੱਧ ...

ਪੂਰੀ ਖ਼ਬਰ »

ਅਸਲ੍ਹਾ ਐਕਟ ਦੇ ਮਾਮਲੇ 'ਚ ਕੈਦ

ਜਲੰਧਰ, 15 ਜੁਲਾਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਅਸਲਾ ਐਕਟ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਹਰਕਿਸ਼ਨ ਸਿੰਘ ਪੁੱਤਰ ਅਸ਼ਵਨੀ ਕੁਮਾਰ ਵਾਸੀ ਢੁਪਈ ਪਿੰਡ, ਕਪੂਰਥਲਾ ਨੂੰ 3 ਸਾਲ ਦੀ ਕੈਦ ਅਤੇ 2 ਹਜ਼ਾਰ ਰੁਪਏ ...

ਪੂਰੀ ਖ਼ਬਰ »

ਟੈਂਟ ਦੀ ਦੁਕਾਨ 'ਚ ਚੋਰੀ, ਹਜ਼ਾਰਾਂ ਦਾ ਨੁਕਸਾਨ

ਚੁਗਿੱਟੀ/ਜੰਡੂਸਿੰਘਾ, 15 ਜੁਲਾਈ (ਨਰਿੰਦਰ ਲਾਗੂ)-ਸਥਾਨਕ ਲੱਧੇਵਾਲੀ ਰੋਡ 'ਤੇ ਸਥਿਤ ਟੈਂਟ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰ ਨਕਦੀ ਤੇ ਕਾਫ਼ੀ ਸਾਰਾ ਕੀਮਤੀ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ | ਸਹਿਜ ਟੈਂਟ ਹਾਊਸ ਦੇ ਮਾਲਕ ਗੋਲਡੀ ਪੁੱਤਰ ਕੁਲਦੀਪ ...

ਪੂਰੀ ਖ਼ਬਰ »

ਸਿਵਲ ਵਿਭਾਗ ਵਲੋਂ ਰੋਟਾਵਾਇਰਸ ਵੈਕਸੀਨ ਸਬੰਧੀ ਵਰਕਸ਼ਾਪ

ਜਲੰਧਰ, 15 ਜੁਲਾਈ (ਐੱਮ.ਐੱਸ. ਲੋਹੀਆ) - ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਸ਼ਹੀਦ ਬਾਬੂ ਲਾਭ ਸਿੰਘ ਮੈਮੋਰੀਅਲ ਸਰਕਾਰੀ ਨਰਸਿੰਗ ਸਕੂਲ ਸਿਵਲ ਹਸਪਤਾਲ ਵਿਖੇ ਰੋਟਾਵਾਇਰਸ ਵੈਕਸੀਨ ਸਬੰਧੀ ਪੇਂਡੂ ਮੈਡੀਕਲ ਅਫ਼ਸਰਾਂ, ਬਲਾਕ ਐਕਟੈਂਸਨ ਐਜੂਕੇਟਰਾਂ, ...

ਪੂਰੀ ਖ਼ਬਰ »

ਡੇਂਗੂ ਦਾ ਲਾਰਵਾ ਪੈਦਾ ਕਰਨ ਵਾਲੇ 67 ਸਥਾਨਾਂ ਦੀ ਪਛਾਣ

ਜਲੰਧਰ, 15 ਜੁਲਾਈ (ਐੱਮ. ਐੱਸ. ਲੋਹੀਆ) - ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਵਿਸ਼ੇਸ਼ ਜਾਂਚ ਮੁਹਿੰਮ ਨੂੰ ਜਾਰੀ ਰੱਖਦਿਆਂ ਸਿਹਤ ਵਿਭਾਗ ਦੇ ਲਾਰਵਾ ਵਿਰੋਧੀ ਸੈੱਲ ਵਲੋਂ ਸ਼ਹਿਰੀ ਦੀਆਂ 12 ਵੱਖ-ਵੱਖ ਥਾਵਾਂ 'ਤੇ ਡੇਂਗੂ ਲਾਰਵਾ ਪੈਦਾ ਕਰਨ ਵਾਲੇ 67 ...

ਪੂਰੀ ਖ਼ਬਰ »

ਸੀ. ਟੀ. ਪਬਲਿਕ ਸਕੂਲ ਵਿਖੇ ਅਧਿਆਪਕਾਂ ਲਈ ਜੀਵਨ ਕੁਸ਼ਲਤਾ 'ਤੇ ਵਰਕਸ਼ਾਪ

ਜਲੰਧਰ, 15 ਜੁਲਾਈ (ਰਣਜੀਤ ਸਿੰਘ ਸੋਢੀ)- ਬੱਚਿਆਂ ਦੇ ਸੰਪੂਰਨ ਬਾਲ ਵਿਕਾਸ ਨੂੰ ਯਕੀਨੀ ਬਣਾਉਣ ਵਿਚ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਪਛਾਣਦਿਆਂ ਸੀ. ਟੀ. ਪਬਲਿਕ ਸਕੂਲ ਵਿਖੇ ਅਧਿਆਪਕਾਂ ਲਈ ਜੀਵਨ ਹੁਨਰ 'ਤੇ ਵਰਕਸ਼ਾਪ ਕਰਵਾਈ ਗਈ, ਜਿਸ 'ਚ ਰਿਆਤ ਬਾਹਰਾ ...

ਪੂਰੀ ਖ਼ਬਰ »

ਮੋਟਰਸਾਈਕਲ ਦੀ ਲਪੇਟ 'ਚ ਆਇਆ ਸਾਈਕਲ ਸਵਾਰ ਵਿਅਕਤੀ ਜ਼ਖ਼ਮੀ

ਚੁਗਿੱਟੀ/ਜੰਡੂਸਿੰਘਾ, 15 ਜੁਲਾਈ (ਨਰਿੰਦਰ ਲਾਗੂ)-ਸੋਮਵਾਰ ਨੂੰ ਸਥਾਨਕ ਬਸ਼ੀਰਪੁਰਾ ਰੇਲਵੇ ਫਾਟਕ ਲਾਗੇ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਲਪੇਟ 'ਚ ਆਇਆ ਸਾਈਕਲ ਸਵਾਰ ਇਕ ਵਿਅਕਤੀ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਉਸ ਨੂੰ ਰਾਹਗੀਰਾਂ ਵਲੋਂ ਡਾਕਟਰੀ ਸਹਾਇਤਾ ਲਈ ...

ਪੂਰੀ ਖ਼ਬਰ »

ਹਰਿੰਦਰ ਸਿੰਘ ਕਾਹਲੋਂ ਅਕਾਲੀ ਜਥਾ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਜਲੰਧਰ, 15 ਜੁਲਾਈ (ਮੇਜਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਸ਼ਹਿਰੀ ਜਥੇ ਦੇ ਪ੍ਰਧਾਨ ਸ: ਕੁਲਵੰਤ ਸਿੰਘ ਮੰਨਣ ਨੇ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਅਨੁਸਾਰ ਪਾਰਟੀ ਦੇ ਉੱਘੇ ਵਰਕਰ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਨੂੰ ਜ਼ਿਲ੍ਹਾ ਜਥੇ ਦਾ ...

ਪੂਰੀ ਖ਼ਬਰ »

ਬੇਅਦਬੀ ਕੇਸ ਬੰਦ ਕਰਨ ਦੀ ਥਾਂ ਜਾਂਚ ਤੇਜ਼ ਕਰ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ-ਮੰਨਣ

ਜਲੰਧਰ, 15 ਜੁਲਾਈ (ਮੇਜਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਕੇਸ ਬੰਦ ਕਰਨ ਦੀ ਸੀ. ਬੀ. ਆਈ. ਵਲੋਂ ਕੀਤੀ ਸਿਫ਼ਾਰਸ਼ ਦੀ ਸਖ਼ਤ ਆਲੋਚਨਾ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਸ: ਕੁਲਵੰਤ ਸਿੰਘ ਮੰਨਣ ਤੇ ...

ਪੂਰੀ ਖ਼ਬਰ »

ਡੀ.ਐਲ.ਐਸ. ਇੰਮੀਗ੍ਰੇਸ਼ਨ ਵਲੋਂ ਸਟੱਡੀ ਵੀਜ਼ਾ ਅਤੇ ਵਰਕ ਪਰਮਿਟ 'ਤੇ ਕੈਨੇਡਾ ਜਾਣ ਦਾ ਸੁਨਹਿਰੀ ਮੌਕਾ

ਜਲੰਧਰ, 15 ਜੁਲਾਈ (ਅ. ਬ.)–ਸਥਾਨਕ ਬੱਸ ਸਟੈਂਡ ਨੇੜੇ ਸਥਿੱਤ ਏ.ਜੀ.ਆਈ. ਸੈਂਟਰ ਦੀ ਚੌਥੀ ਮੰਜ਼ਿਲ 'ਤੇ ਡੀ.ਐਲ.ਐਸ. ਇੰਮੀਗ੍ਰੇਸ਼ਨਜ਼ ਸਰਵਿਸਿਜ਼ ਦਾ ਦਫ਼ਤਰ ਹੈ ਜਿੱਥੇ ਕੈਨੇਡਾ ਦੇ ਰਿਫਊਜ਼ਲ ਕੇਸਾਂ ਲਈ ਵਿਸ਼ੇਸ਼ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਧੋਖਾਧੜੀ ਦੇ ਮਾਮਲੇ 'ਚ ਪੰਚਾਇਤ ਸਕੱਤਰ ਤੇ ਸਾਬਕਾ ਸਰਪੰਚ ਦੀ ਅਪੀਲ ਰੱਦ-ਸਜ਼ਾ ਬਹਾਲ

ਜਲੰਧਰ, 15 ਜੁਲਾਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੀ ਅਦਾਲਤ ਨੇ ਉਸ ਵੇਲੇ ਦੇ ਪੰਚਾਇਤ ਸਕੱਤਰ ਵਿਜੇ ਕੁਮਾਰ ਪੁੱਤਰ ਇਕਬਾਲ ਮਸੀਹ ਵਾਸੀ ਮੁਹੱਲਾ ਕਟੜਾ, ਮਲਸੀਆਂ, ਜਲੰਧਰ ਅਤੇ ਸਾਬਕਾ ਸਰਪੰਚ ਸਰਵਨ ਪੁੱਤਰ ਲਹਿੰਬਰ ਸਿੰਘ ਵਾਸੀ ...

ਪੂਰੀ ਖ਼ਬਰ »

ਸ਼ਹਿਰੀ ਆਵਾਸ ਯੋਜਨਾ ਲਈ 640 ਨੇ ਫਾਰਮ ਭਰੇ

ਜਲੰਧਰ, 15 ਜੁਲਾਈ (ਸ਼ਿਵ)-ਵਾਰਡ ਨੰਬਰ 78 ਵਿਚ ਕੌਾਸਲਰ ਜਗਦੀਸ਼ ਸਮਰਾਏ ਵਲੋਂ ਗ਼ਰੀਬੀ ਰੇਖਾ ਦੇ ਹੇਠਾਂ ਰਹਿਣ ਵਾਲੇ ਲੋਕਾਂ ਦੇ ਸ਼ਹਿਰੀ ਆਵਾਸ ਯੋਜਨਾ ਦੇ ਤਹਿਤ ਫਾਰਮ ਭਰਵਾਏ ਗਏ | ਨਿਗਮ ਦੇ ਏ. ਪੀ. ਓ. ਡਾ. ਨਿਰਮਲਜੀਤ ਕੌਰ, ਇੰਸਪੈਕਟਰ ਯੋਗੇਸ਼ ਚੱਢਾ, ਦਰਸ਼ਨ ਕੁਮਾਰ ਨੇ ...

ਪੂਰੀ ਖ਼ਬਰ »

ਨਹੀਂ ਹੋ ਸਕੀ ਕੰਟੀਨ ਦੀ ਨਿਲਾਮੀ

ਜਲੰਧਰ, 15 ਜੁਲਾਈ (ਚੰਦੀਪ ਭੱਲਾ)-ਡਵੀਜ਼ਨਲ ਕਮਿਸ਼ਨਰ ਜਲੰਧਰ ਦਫਤਰ ਦੇ ਅਹਾਤੇ 'ਚ ਬਣੀ ਕੰਟੀਨ ਦੀ ਨਿਲਾਮੀ ਦੀ ਬੋਲੀ ਜੋ ਇਕ ਅੱਜ ਹੋਣੀ ਸੀ, ਕਿਸੇ ਵੀ ਬੋਲੀਦਾਤਾ ਦੇ ਨਾ ਆਉਣ ਕਰਕੇ ਰੱਦ ਕਰ ਦਿੱਤੀ ਗਈ ਤੇ ਇਸ ਲਈ ਅਗਲੀ ਤਰੀਕ ਬਾਅਦ 'ਚ ਤੈਅ ਕੀਤੀ ਜਾਵੇਗੀ | ਇਸ ਸਬੰਧੀ ...

ਪੂਰੀ ਖ਼ਬਰ »

ਨਿਗਮ ਨੇ ਕਪੂਰਥਲਾ ਰੋਡ 'ਤੇ ਤੋੜਿਆ ਕਬਜ਼ਾ

ਨਗਰ ਨਿਗਮ ਦੀ ਬਿਲਡਿੰਗ ਵਿਭਾਗ ਦੀ ਟੀਮ ਨੇ ਕਪੂਰਥਲਾ ਰੋਡ 'ਤੇ ਇਕ ਨਾਜਾਇਜ ਹੋਇਆ ਕਬਜ਼ਾ ਹਟਾ ਦਿੱਤਾ | ਕਾਰਵਾਈ ਕਰਨ ਲਈ ਗਈ ਇੰਸਪੈਕਟਰ ਨਿਰਮਲਜੀਤ ਵਰਮਾ ਨੇ ਦੱਸਿਆ ਕਿ ਨਹਿਰ ਦੇ ਕੋਲ ਤਿਰਪਾਲਾਂ ਪਾ ਕੇ ਇਸ ਤਰਾਂ ਨਾਲ ਨਾਜਾਇਜ ਕਬਜ਼ਾ ਕੀਤਾ ਗਿਆ ਸੀ | ਇਸ ਕਬਜ਼ੇ ...

ਪੂਰੀ ਖ਼ਬਰ »

ਮਹੇੜੂ 'ਚ ਪੁੱਡਾ ਦੀ ਕਾਰਵਾਈ, 19 ਪੀ. ਜੀ. ਦੇ ਵਾਧੂ ਕਬਜ਼ੇ ਤੋੜੇ

ਜਲੰਧਰ, 15 ਜੁਲਾਈ (ਸ਼ਿਵ)- ਮਹੇੜੂ ਵਿਚ ਪੁੱਡਾ ਨੇ ਵੱਡੀ ਕਾਰਵਾਈ ਕਰਦੇ ਹੋਏ 19 ਉਨਾਂ ਪੀ. ਜੀ. ਦੇ ਕਬਜ਼ੇ ਤੋੜ ਦਿੱਤੇ ਹਨ ਜਿਨ੍ਹਾਂ ਨੇ ਨਿਯਮਾਂ ਤਾੋ ਬਾਹਰ ਜਾ ਕੇ ਆਪਣੀਆਂ ਉਸਾਰੀਆਂ ਵਿਚ ਵਾਧੂ ਕਬਜ਼ੇ ਕਰ ਲਏ ਸਨ | ਦੋ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚਲੀ ਕਾਰਵਾਈ ਦੌਰਾਨ ...

ਪੂਰੀ ਖ਼ਬਰ »

ਕੇ.ਐਮ.ਵੀ. ਵਿਖੇ ਹਵਨ ਨਾਲ ਨਵੇਂ ਅਕਾਦਮਿਕ ਸੈਸ਼ਨ ਦੀ ਹੋਈ ਸ਼ੁਰੂਆਤ

ਜਲੰਧਰ, 15 ਜੁਲਾਈ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਵਿਚ ਨਵੇਂ ਅਕਾਦਮਿਕ ਸੈਸ਼ਨ 2019-20 ਦਾ ਸ਼ੁੱਭ ਆਰੰਭ ਪਰੰਪਰਾਗਤ ਢੰਗ ਨਾਲ ਹਵਨ ਦੀ ਪਵਿੱਤਰ ਰਸਮ ਨੂੰ ਨਿਭਾਉਣ ਦੇ ਨਾਲ ਹੋਇਆ | ਪ੍ਰਮਾਤਮਾ ਦਾ ...

ਪੂਰੀ ਖ਼ਬਰ »

-ਮਾਮਲਾ ਛੱਤ ਡਿਗਣ ਨਾਲ ਹੋਏ ਹਾਦਸੇ ਦੌਰਾਨ ਮਾਰੀ ਗਈ ਬੱਚੀ ਦਾ -

ਪੋਸਟਮਾਰਟਮ ਤੋਂ ਬਾਅਦ ਲਾਸ਼ ਕੀਤੀ ਵਾਰਸਾਂ ਹਵਾਲੇ

ਜਲੰਧਰ, 15 ਜੁਲਾਈ (ਐੱਮ. ਐੱਸ. ਲੋਹੀਆ) — ਬੀਤੀ ਰਾਤ ਕ੍ਰਿਸ਼ਨਾ ਨਗਰ ਮੁਹੱਲੇ ਦੀ ਗਲੀ ਨੰਬਰ 3 'ਚ ਮਕਾਨ ਦੀ ਛੱਤ ਡਿਗਣ ਨਾਲ 10 ਸਾਲ ਦੀ ਬੱਚੀ ਸਸ਼ਮਾ ਪੁੱਤਰੀ ਰਾਧੇਸ਼ਾਮ ਦੀ ਹੋਈ ਮੌਤ ਦੇ ਮਾਮਲਾ 'ਚ ਥਾਣਾ ਬਾਵਾ ਖੇਲ ਦੀ ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਬੱਚੀ ...

ਪੂਰੀ ਖ਼ਬਰ »

ਸੀ. ਟੀ. ਆਈ. ਈ. ਐੱਮ. ਟੀ. ਦੇ ਵਿਦਿਆਰਥੀਆਂ ਨੇ ਬਣਾਇਆ ਰੋਬੋਟ

ਜਲੰਧਰ, 15 ਜੁਲਾਈ (ਰਣਜੀਤ ਸਿੰਘ ਸੋਢੀ)-ਸੀ. ਟੀ. ਇੰਸਟੀਚਿਊਟ, ਮੈਨੇਜਮੈਂਟ ਅਤੇ ਤਕਨਾਲੋਜੀ ਦੇ ਵਿਦਿਆਰਥੀਆਂ ਨੇ ਬੈਟਰੀ ਓਪਰੇਟਿਡ ਵਰਚੂਅਲ ਟੈਲੀਪਰੇਜੈਂਸ ਰੋਬੋਟ ਬਣਾਇਆ | ਬੀ.ਟੈੱਕ ਵਿਭਾਗ ਦੇ ਮੁਖੀ ਡਾ. ਹਰਜੀਤ ਪਾਲ ਸਿੰਘ ਅਤੇ ਨੂਰਇੰਦਰ ਕੌਰ ਦੀ ਨਿਗਰਾਨੀ ਹੇਠ ...

ਪੂਰੀ ਖ਼ਬਰ »

ਨਿਗਮ ਨੇ ਸਬਜ਼ੀ ਮੰਡੀ ਮਕਸੂਦਾਂ ਤੋਂ ਲਿਫ਼ਾਫ਼ੇ ਲਏ ਕਬਜ਼ੇ 'ਚ

ਮਕਸੂਦਾਂ, 15 ਜੁਲਾਈ (ਲਖਵਿੰਦਰ ਪਾਠਕ)-ਨਗਰ ਨਿਗਮ ਦੀ ਤਹਿਬਾਜ਼ਾਰੀ ਵਿਭਾਗ ਦੀ ਟੀਮ ਵਲੋਂ ਇਕ ਵਾਰ ਫਿਰ ਸਬਜ਼ੀ ਮੰਡੀ ਮਕਸੂਦਾਂ 'ਚ ਛਾਪਾਮਾਰੀ ਕਰਦੇ ਹੋਏ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਕੋਲੋਂ ਤਿੰਨ ਕੁਇੰਟਲ ਦੇ ਕਰੀਬ ਲਿਫ਼ਾਫ਼ੇ ਕਬਜ਼ੇ 'ਚ ਲਏ ਗਏ | ਅੱਜ ਦੀ ...

ਪੂਰੀ ਖ਼ਬਰ »

ਐਚ.ਐਮ.ਵੀ. ਵਿਖੇ ਨਵੇਂ ਸੈਸ਼ਨ ਦੇ ਆਗਾਜ਼ 'ਤੇ ਕਰਵਾਇਆ ਪ੍ਰੋਗਰਾਮ

ਜਲੰਧਰ, 15 ਜੁਲਾਈ (ਰਣਜੀਤ ਸਿੰਘ ਸੋਢੀ)-ਸਿੱਖਿਆ ਦੇ ਖੇਤਰ ਵਿਚ ਉਤਰ ਭਾਰਤ ਦੀ ਨਾਮਵਰ ਸੰਸਥਾ ਹੰਸਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਕਾਲਜ ਪਿ੍ੰਸੀਪਲ ਡਾ. (ਸ੍ਰੀਮਤੀ) ਅਜੇ ਸਰੀਨ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ...

ਪੂਰੀ ਖ਼ਬਰ »

ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਦੇ ਅਭਿਸ਼ੇਕ ਨੇ ਸੋਨ ਤਗਮਾ ਜਿੱਤਿਆ

ਜਲੰਧਰ, 15 ਜੁਲਾਈ (ਜਤਿੰਦਰ ਸਾਬੀ)-ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਦੀ ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੱਤਵੀਂ ਜਮਾਤ ਦੇ ਅਭਿਸ਼ੇਕ ਨੇ ਉਮਰ ਵਰਗ-14 ਸਾਲ 55 ਕਿੱਲੋ ਗ੍ਰਾਮ ਭਾਰ 'ਚ ਮਲੇਸ਼ੀਆ ਦੇ ਕੁਆਲਾਲੰਪੁਰ ਵਿਖੇ ਕਰਵਾਏ ਗਏ ਐਮ. ਆਈ. ...

ਪੂਰੀ ਖ਼ਬਰ »

ਸੇਂਟ ਸੋਲਜਰ ਨੇ ਦੋ ਭੈਣਾਂ ਨੂੰ ਦਿੱਤਾ ਵਜ਼ੀਫਾ

ਜਲੰਧਰ, 15 ਜੁਲਾਈ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਲੜਕੀਆਂ ਨੂੰ ਸ਼ਕਸ਼ਤ ਕਰਨ ਲਈ ਹਮੇਸ਼ਾ ਆਪਣੀ ਜ਼ਿੰਮੇਵਾਰੀ ਸਮਝਦਿਆਂ ਕੋਸ਼ਿਸ਼ਾਂ ਜਾਰੀ ਰੱਖਦਾ ਹੈ, ਉਸੇ ਲੜੀ ਤਹਿਤ ਸਮਾਜ 'ਚ ਬਦਲਾਅ ਲਿਆਉਣ ਅਤੇ ਸਮਾਜ ਨੂੰ ਉਨਤ ਕਰਨ ਵਿਚ ਮਦਦ ...

ਪੂਰੀ ਖ਼ਬਰ »

ਡੀ.ਸੀ ਵਲੋਂ ਡੇਂਗੂ, ਚਿਕਨਗੁਨੀਆਂ ਤੇ ਹੋਰ ਬਿਮਾਰੀਆਂ ਵਿਰੁੱਧ ਲਹਿਰ ਚਲਾਉਣ ਦੇ ਹੁਕਮ

ਜਲੰਧਰ, 15 ਜੁਲਾਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵਲੋਂ ਸਰਕਾਰੀ ਵਿਭਾਗਾਂ ਨੂੰ ਕਿਹਾ ਕਿ ਜਲੰਧਰ ਨੁੂੰ ਡੇਂਗੂ, ਚਿਕਨਗੁਨੀਆਂ, ਮਲੇਰੀਆ ਅਤੇ ਪਾਣੀ ਤੋਂ ਹੋਰ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਮੁਕਤ ਬਣਾਉਣ ਲਈ ਵਿਸ਼ੇਸ਼ ਮੁਹਿੰਮਾਂ ਚਲਾਉਣ ਲਈ ...

ਪੂਰੀ ਖ਼ਬਰ »

ਬਸਤੀ ਸ਼ੇਖ ਅੱਡੇ ਤੋਂ ਲੈਕੇ ਮੈਨਬਰੋ ਚੌਕ ਦੇ ਸੀਵਰ ਦੀ ਮਸ਼ੀਨ ਨਾਲ ਹੋਵੇਗੀ ਸਫਾਈ

ਜਲੰਧਰ, 15 ਜੁਲਾਈ (ਸ਼ਿਵ)- ਬਰਸਾਤਾਂ ਵਿਚ ਸੀਵਰ ਦੇ ਜਾਮ ਹੋਣ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਨਿਗਮ ਵਲੋਂ ਪੱਛਮੀ ਹਲਕੇ ਦੇ ਬਸਤੀ ਸ਼ੇਖ਼ ਅੱਡੇ ਤੋਂ ਲੈ ਕੇ ਮੈਂਬਰੋ ਚੌਕ ਤੱਕ ਦੇ ਸੀਵਰ ਦੀ ਸਫ਼ਾਈ ਸੁਪਰ ਸਕਸ਼ਨ ਮਸ਼ੀਨ ਨਾਲ ਕਰਵਾਈ ਜਾਵੇਗੀ ਤਾਂ ਜੋ ਬਰਸਾਤਾਂ ਵਿਚ ...

ਪੂਰੀ ਖ਼ਬਰ »

ਬਿਜਲੀ ਪੈਨਸ਼ਨਰਾਂ ਵਲੋਂ ਸਹੂਲਤਾਂ ਦੇਣ ਦੀ ਮੰਗ

ਜਲੰਧਰ, 15 ਜੁਲਾਈ (ਸ਼ਿਵ)- ਪਾਵਰਕਾਮ/ਟਰਾਂਸਮਿਸ਼ਨ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਸਰਕਲ ਜਲੰਧਰ ਅਧੀਨ ਪੈਂਦੀਆਂ ਡਵੀਜ਼ਨਾਂ ਕੈਂਟ ਮੰਡਲ, ਫਗਵਾੜਾ, ਮਾਡਲ ਟਾਊਨ ਮੰਡਲ, ਈਸਟ ਅਤੇ ਵੈਸਟ ਡਵੀਜ਼ਨ ਦੇ ਲਗਪਗ 250 ਮੈਂਬਰਾਂ ਨੇ ਸਰਕਲ ਪ੍ਰਧਾਨ ਅਤੇ ਸੂਬਾ ਪ੍ਰਧਾਨ ਸ੍ਰੀ ...

ਪੂਰੀ ਖ਼ਬਰ »

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਕਵੀ ਦਰਬਾਰ

ਜਲੰਧਰ, 15 ਜੁਲਾਈ (ਹਰਵਿੰਦਰ ਸਿੰਘ ਫੁੱਲ)-ਜੰਗ-ਏ-ਅਜ਼ਾਦੀ ਯਾਦਗਾਰ ਕਮੇਟੀ ਦੇ ਸੱਦੇ 'ਤੇ ਚੰਡੀਗੜ੍ਹ ਤੋਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦਾ ਇਕ ਸਾਹਿਤਕ ਵਫ਼ਦ ਕਰਤਾਰਪੁਰ ਵਿਖੇ ਪ੍ਰਧਾਨ ਬਲਕਾਰ ਸਿੱਧੂ ਅਤੇ ਗੁਰਨਾਮ ਕੰਵਰ ਹੁਰਾਂ ਦੀ ਅਗਵਾਈ ਹੇਠ ਜੰਗ-ਏ-ਅਜ਼ਾਦੀ ...

ਪੂਰੀ ਖ਼ਬਰ »

ਚੋਣ ਲੜੇ ਉਮੀਦਵਾਰਾਂ ਨੂੰ 30 ਤੱਕ ਜਮ੍ਹਾਂ ਕਰਵਾਉਣਾ ਪਏਗਾ ਖ਼ਰਚੇ ਦਾ ਹਿਸਾਬ

ਜਲੰਧਰ, 15 ਜੁਲਾਈ (ਸ਼ਿਵ ਸ਼ਰਮਾ)-ਜਿਮਖਾਨਾ ਕਲੱਬ ਦੀਆਂ ਚੋਣਾਂ ਦਾ ਕੰਮ ਖ਼ਤਮ ਹੋ ਜਾਣ ਤੋਂ ਬਾਅਦ ਅਤੇ ਨਵੇਂ ਅਹੁਦੇਦਾਰਾਂ ਦੀ ਜਿੱਤ ਤੋਂ ਬਾਅਦ ਹੁਣ ਕਲੱਬ ਦੇ ਚੋਣ ਅਮਲੇ ਵਲੋਂ ਚੋਣ ਲੜ ਚੁੱਕੇ ਉਮੀਦਵਾਰਾਂ ਤੋਂ ਖ਼ਰਚੇ ਦਾ ਹਿਸਾਬ ਲੈਣ ਲਈ ਨੋਟਿਸ ਜਾਰੀ ਹੋਣ ਜਾ ਰਹੇ ...

ਪੂਰੀ ਖ਼ਬਰ »

ਪਾਣੀ ਦੇ ਨਾਜਾਇਜ਼ ਲੱਗੇ ਕੁਨੈਕਸ਼ਨ ਕੱਟਣ ਦਾ ਕੰਮ ਸ਼ੁਰੂ

ਜਲੰਧਰ, 15 ਜੁਲਾਈ (ਸ਼ਿਵ)- ਨਗਰ ਨਿਗਮ ਨੇ ਸ਼ਹਿਰ ਵਿਚ ਪਾਣੀ ਦੇ ਨਾਜਾਇਜ਼ ਲੱਗੇ ਕੁਨੈਕਸ਼ਨ ਕੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੇ ਹਦਾਇਤ ਦਿੱਤੀ ਸੀ ਕਿ ਜਿਹੜੇ ਲੋਕ ਆਪਣੇ ਕੁਨੈਕਸ਼ਨ ਨਿਯਮਤ ਨਹੀਂ ਕਰਦੇ ਹਨ, ਉਨਾਂ ਨੂੰ ਕੱਟਣ ਦਾ ...

ਪੂਰੀ ਖ਼ਬਰ »

ਸਮਾਰਟ ਸਿਟੀ 'ਚ ਸਵੀਪਿੰਗ ਮਸ਼ੀਨ ਲਈ 16 ਨੂੰ ਲੱਗਣਗੇ ਟੈਂਡਰ

ਜਲੰਧਰ, 15 ਜੁਲਾਈ (ਸ਼ਿਵ ਸ਼ਰਮਾ)-ਸਮਾਰਟ ਸਿਟੀ ਵਿਚ ਸੜਕਾਂ ਨੂੰ ਸਾਫ਼ ਕਰਨ ਵਾਲੀ ਸਵੀਪਿੰਗ ਮਸ਼ੀਨ ਦੀ ਖ਼ਰੀਦ ਲਈ 16 ਜੁਲਾਈ ਨੂੰ ਟੈਂਡਰ ਲਗਾਇਆ ਜਾ ਰਿਹਾ ਹੈ ਜਦਕਿ ਦੂਜੀ ਮਸ਼ੀਨ ਦੀ ਖ਼ਰੀਦ ਲਈ 26 ਜੁਲਾਈ ਨੂੰ ਟੈਂਡਰ ਲਗਾਇਆ ਜਾ ਰਿਹਾ ਹੈ | ਜੇ. ਡੀ. ਏ. ਦੇ ਦਫ਼ਤਰ ਵਿਚ ...

ਪੂਰੀ ਖ਼ਬਰ »

ਖਾਣ ਵਾਲੀਆਂ ਵਸਤਾਂ ਦੇ 6 ਸੈਂਪਲ ਭਰੇ

ਜਲੰਧਰ, 15 ਜੁਲਾਈ (ਐੱਮ. ਐੱਸ. ਲੋਹੀਆ) - ਸਿਹਤ ਵਿਭਾਗ ਦੀ ਇਕ ਟੀਮ ਨੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਐਸ.ਐਸ. ਨਾਂਗਲ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਖਾਣ ਦਾ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਦੀ ਜਾਂਚ ਕੀਤੀ | ਇਸ ਦੌਰਾਨ ਟੀਮ ਨੇ ਵੱਖ-ਵੱਖ ਜਗ੍ਹਾਂ ਤੋਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX