ਤਾਜਾ ਖ਼ਬਰਾਂ


ਸੜਕ ਹਾਦਸੇ 'ਚ ਆਂਗਣਵਾੜੀ ਵਰਕਰ ਦੀ ਮੌਤ
. . .  11 minutes ago
ਭੜੀ, 21 ਅਗਸਤ (ਭਰਪੂਰ ਸਿੰਘ ਹਵਾਰਾ) - ਸਥਾਨਕ ਪਿੰਡ ਵਿਖੇ ਹੋਏ ਸੜਕ ਹਾਦਸੇ ਵਿਚ ਇੱਕ ਆਂਗਣਵਾੜੀ ਵਰਕਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਮ ਪਿਆਰੀ ਵਾਸੀ ਖਮਾਣੋਂ...
ਕੈਪਟਨ ਨੇ ਕੇਂਦਰ ਤੋਂ ਮੰਗਿਆ 1000 ਕਰੋੜ ਦਾ ਵਿਸ਼ੇਸ਼ ਪੈਕੇਜ
. . .  52 minutes ago
ਚੰਡੀਗੜ੍ਹ, 21 ਅਗਸਤ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ 1000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ...
ਚੇਅਰਮੈਨ ਜ਼ਮੀਨੀ ਬੰਦਰਗਾਹਾਂ ਨੇ ਲਿਆ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
. . .  about 1 hour ago
ਡੇਰਾ ਬਾਬਾ ਨਾਨਕ, 21 ਅਗਸਤ (ਹੀਰਾ ਸਿੰਘ ਮਾਂਗਟ) - ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ...
ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਸ਼ੇਰਗਿੱਲ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  about 1 hour ago
ਲੋਹੀਆਂ ਖ਼ਾਸ, 21 ਅਗਸਤ (ਦਿਲਬਾਗ ਸਿੰਘ) - ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫ. ਜਨਰਲ (ਰਿਟਾ.) ਟੀ.ਐੱਸ.ਸ਼ੇਰਗਿੱਲ ਵੱਲੋਂ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ...
ਟਰੈਫ਼ਿਕ ਪੁਲਿਸ ਅਤੇ ਨਗਰ ਕੌਂਸਲ ਵਲੋਂ ਸਾਮਾਨ ਚੁੱਕਣ ਦੌਰਾਨ ਰੇਹੜੀ ਚਾਲਕ ਦੀ ਮੌਤ
. . .  about 1 hour ago
ਸੰਗਰੂਰ, 21 ਅਗਸਤ (ਦਮਨਜੀਤ ਸਿੰਘ)- ਸ਼ਹਿਰ ਸੰਗਰੂਰ ਦੇ ਬਾਜ਼ਾਰ ਅੰਦਰ ਅੱਜ ਟ੍ਰੈਫਿਕ ਪੁਲਿਸ ਅਤੇ ਨਗਰ ਕੌਂਸਲ ਸੰਗਰੂਰ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸ਼ੁਰੂ ਕੀਤੀ ਸਾਮਾਨ...
ਹੜ੍ਹਾਂ ਕਾਰਨ ਜਲੰਧਰ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਅਜੇ ਵੀ ਰੱਦ
. . .  about 1 hour ago
ਕਪੂਰਥਲਾ, 21 ਅਗਸਤ (ਅਮਰਜੀਤ ਕੋਮਲ) - ਸੁਲਤਾਨਪੁਰ ਲੋਧੀ ਤੇ ਲੋਹੀਆਂ ਖੇਤਰ 'ਚ ਆਏ ਹੜ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਲੰਧਰ-ਕਪੂਰਥਲਾ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਸਾਰੀਆਂ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਜੰਮੂ-ਅਹਿਮਦਾਬਾਦ ਗੱਡੀ ਦਾ...
ਭਰੇ ਬਾਜ਼ਾਰ 'ਚ ਦੁਕਾਨਦਾਰ ਨੂੰ ਚਾਕੂ ਮਾਰ ਕੇ ਫ਼ਰਾਰ ਹੋਇਆ ਨੌਜਵਾਨ
. . .  about 2 hours ago
ਨਾਭਾ, 21 ਅਗਸਤ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ ਦੇ ਮੈਸ ਗੇਟ ਨੇੜੇ ਸਥਿਤ ਇੱਕ ਦੁਕਾਨ ਦੇ ਮਾਲਕ ਨੂੰ ਭਰੇ ਬਾਜ਼ਾਰ 'ਚ ਇੱਕ ਨੌਜਵਾਨ ਚਾਕੂ ਮਾਰ ਕੇ ਫ਼ਰਾਰ ਹੋ ਗਿਆ। ਜ਼ਖ਼ਮੀ ਦੁਕਾਨਦਾਰ ਦੀ ਪਹਿਚਾਣ ਬਰਜਿੰਦਰ ਪਾਲ ਦੇ ਰੂਪ 'ਚ ਹੋਈ ਹੈ। ਉੱਥੇ ਹੀ ਇਸ...
ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਵਚਨਬੱਧ ਹੈ ਪੰਜਾਬ ਸਰਕਾਰ- ਕਾਂਗੜ
. . .  about 2 hours ago
ਸੁਲਤਾਨਪੁਰ ਲੋਧੀ, 21 (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ)- ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਹੜ੍ਹ ਪੀੜਤਾਂ ਨਾਲ ਗੱਲਬਾਤ ਵੀ ਕੀਤੀ। ਪਿੰਡ ਸ਼ੇਖਮਾਂਗਾ ਵਿਖੇ...
ਸੁਪਰੀਮ ਕੋਰਟ 'ਚ ਸ਼ੁੱਕਰਵਾਰ ਨੂੰ ਹੋਵੇਗੀ ਚਿਦੰਬਰਮ ਮਾਮਲੇ 'ਤੇ ਸੁਣਵਾਈ
. . .  about 3 hours ago
ਨਵੀਂ ਦਿੱਲੀ, 21 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ। ਦਿਨ ਭਰ ਦੀ ਭੱਜ-ਦੌੜ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਫਿਰ ਕੀਤੀ ਗਈ ਜੰਗਬੰਦੀ ਦੀ ਉਲੰਘਣਾ
. . .  about 3 hours ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਦੁਪਹਿਰ 3.45 ਵਜੇ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਭਾਰਤੀ...
ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ, ਕਈ ਜ਼ਖ਼ਮੀ
. . .  about 3 hours ago
ਭਗਤਾ ਭਾਈਕਾ, 21 ਅਗਸਤ (ਸੁਖਪਾਲ ਸੋਨੀ)- ਬੀਤੀ ਦੇਰ ਰਾਤ ਸਥਾਨਕ ਸੁਰਜੀਤ ਨਗਰ ਵਿਖੇ ਇੱਕ ਪਸ਼ੂ ਪਾਲਕ ਦੇ ਹਾਲ ਦਾ ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 10 ਦੇ ਕਰੀਬ ਪਸ਼ੂ ਜ਼ਖ਼ਮੀ ਵੀ ਹੋਏ ਹਨ। ਘਟਨਾ ਸਬੰਧੀ ਜਾਣਕਾਰੀ...
ਗੁਰੂ ਰਵਿਦਾਸ ਮੰਦਰ ਨੂੰ ਢਾਉਣ ਦੇ ਮਾਮਲੇ 'ਚ ਦਿੱਲੀ ਵਿਖੇ ਲੋਕਾਂ ਦਾ ਆਇਆ ਹੜ੍ਹ
. . .  about 4 hours ago
ਬੰਗਾ, 21 ਅਗਸਤ (ਜਸਬੀਰ ਸਿੰਘ ਨੂਰਪੁਰ)- ਦਿੱਲੀ ਦੇ ਤੁਗਲਕਾਬਾਦ 'ਚ ਸਥਿਤ ਗੁਰੂ ਰਵਿਦਾਸ ਨਾਲ ਸੰਬੰਧਿਤ ਮੰਦਰ ਨੂੰ ਢਾਹੁਣ ਦੇ ਮਾਮਲੇ 'ਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਵੱਖ-ਵੱਖ ਵਰਗਾਂ ਦੇ ਲੋਕ ਵੱਡੀ ਗਿਣਤੀ 'ਚ ਦਿੱਲੀ ਵਿਖੇ ਪਹੁੰਚੇ ਹੋਏ ਹਨ। ਇਸ ਮੌਕੇ...
ਸਤਲੁਜ ਦਰਿਆ ਦੀ ਮਾਰ ਹੁਣ ਰਾਸ਼ਟਰੀ ਮਾਰਗ 'ਤੇ ਵੀ ਪੈਣ ਲੱਗੀ
. . .  about 4 hours ago
ਲੋਹੀਆਂ ਖ਼ਾਸ, 21 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ 'ਚ ਆਏ ਹੜ੍ਹ ਦੀ ਮਾਰ ਹੁਣ ਜਲੰਧਰ-ਫ਼ਿਰੋਜ਼ਪੁਰ ਵਾਇਆ ਗਿੱਦੜਪਿੰਡੀ ਰਾਸ਼ਟਰੀ ਮਾਰਗ 'ਤੇ ਪੈਣ ਲੱਗ ਪਈ ਹੈ। ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰੀ ਮਾਰਗ 'ਤੇ ਬਣੀਆਂ ਪੁਲੀਆਂ ਦੇ ਹੇਠੋਂ...
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਡੀ. ਐੱਸ. ਪੀ. ਦਫ਼ਤਰ ਘੇਰਿਆ
. . .  about 4 hours ago
ਤਲਵੰਡੀ ਸਾਬੋ, 21 ਅਗਸਤ (ਰਣਜੀਤ ਸਿੰਘ ਰਾਜੂ)- ਜਿਨਸੀ ਸ਼ੋਸ਼ਣ ਦਾ ਸ਼ਿਕਾਰ ਰਾਮਾਂ ਮੰਡੀ ਦੀ ਇੱਕ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਸੂਬਾ ਮੀਤ ਪ੍ਰਧਾਨ ਰਾਮਕਰਨ ਸਿੰਘ ਰਾਮਾਂ ਦੀ ਅਗਵਾਈ ਹੇਠ ਡੀ. ਐੱਸ. ਪੀ...
ਅਣਪਛਾਤੇ ਵਿਅਕਤੀਆਂ ਨੇ ਘਰ 'ਤੇ ਚਲਾਈਆਂ ਗੋਲੀਆਂ, ਮਾਂ-ਪੁੱਤ ਜ਼ਖ਼ਮੀ
. . .  about 4 hours ago
ਝਬਾਲ, 21 ਅਗਸਤ (ਸਰਬਜੀਤ ਸਿੰਘ)- ਅੱਡਾ ਝਬਾਲ ਵਿਖੇ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਘਰ 'ਤੇ ਗੋਲੀਆਂ ਚਲਾ ਕੇ ਮਾਂ-ਪੁੱਤ ਨੂੰ ਜ਼ਖ਼ਮੀ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਕੁਲਵੰਤ ਸਿੰਘ ਨੇ ਦੱਸਿਆਂ ਕਿ ਬੀਤੀ...
ਰਿਸ਼ਵਤ ਲੈਂਦਿਆਂ ਰੇਲਵੇ ਵਿਭਾਗ ਦਾ ਸੀਨੀਅਰ ਸੈਕਸ਼ਨ ਇੰਜੀਨੀਅਰ ਰੰਗੇ ਹੱਥੀਂ ਕਾਬੂ
. . .  about 4 hours ago
ਡਿਫੈਂਸ ਮਾਰਗ 'ਤੇ ਧਰਨੇ ਦੌਰਾਨ ਡੀ. ਸੀ. ਗੁਰਦਾਸਪੁਰ ਦਾ ਕੀਤਾ ਘਿਰਾਓ
. . .  about 5 hours ago
ਗਹਿਣਿਆਂ ਦੀ ਦੁਕਾਨ ਤੋਂ 18 ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋਇਆ ਨੌਜਵਾਨ
. . .  about 5 hours ago
ਪੰਜਾਬ ਦੇ ਹੜ੍ਹ ਪੀੜਤਾਂ ਲਈ ਹਿਮਾਚਲ ਤੋਂ ਵੀ ਵਧੇ ਹੱਥ, ਵੱਖ-ਵੱਖ ਸੰਗਠਨਾਂ ਨੇ ਭੇਜੀ ਰਾਹਤ ਸਮਗਰੀ
. . .  about 5 hours ago
ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋ ਚੋਰਾਂ ਵਿਚੋਂ ਇੱਕ ਦੀ ਮੌਤ
. . .  about 5 hours ago
ਲੋਹੀਆਂ ਖੇਤਰ 'ਚ ਫੌਜ ਵਲੋਂ ਹੈਲੀਕਾਪਟਰਾਂ ਰਾਹੀਂ ਹੜ੍ਹ ਪੀੜਤਾਂ ਨੂੰ ਰਾਸ਼ਨ ਮੁਹੱਈਆ ਕਰਾਉਣਾ ਸ਼ੁਰੂ
. . .  about 6 hours ago
ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਥਾਣੇ ਅੱਗੇ ਸੁੱਟਿਆ ਕੂੜਾ
. . .  about 5 hours ago
ਪੰਜਾਬ 'ਚ 10 ਸਤੰਬਰ ਤੱਕ ਭਾਰੀ ਮੀਂਹ ਦੀ ਨਹੀਂ ਕੋਈ ਸੰਭਾਵਨਾ
. . .  about 6 hours ago
ਅਬੋਹਰ ਦੀ ਅਨਾਜ ਮੰਡੀ 'ਚ ਚਿੱਟੇ ਸੋਨੇ ਦੀ ਖ਼ਰੀਦ ਸ਼ੁਰੂ
. . .  about 6 hours ago
ਅਗਲੇ ਦਿਨਾਂ ਦੌਰਾਨ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  about 7 hours ago
ਕਾਂਗੜ ਵਲੋਂ ਕੀਤਾ ਜਾਵੇਗਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  about 7 hours ago
ਸੁਲਤਾਨਪੁਰ ਲੋਧੀ : ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ
. . .  about 7 hours ago
ਉਤਰਾਖੰਡ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ
. . .  about 7 hours ago
ਫੌਜ ਨੇ ਹੈਲੀਕਾਪਟਰਾਂ ਦੀ ਮਦਦ ਨਾਲ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚਾਇਆ ਰਸਦ-ਪਾਣੀ
. . .  about 7 hours ago
ਲੋਹੀਆਂ ਖ਼ਾਸ : ਹੜ੍ਹ ਪੀੜਤਾਂ ਦੇ ਬਚਾਅ ਕਾਰਜਾਂ 'ਚ ਤੇਜ਼ੀ
. . .  about 8 hours ago
ਈ. ਡੀ. ਨੇ ਚਿਦੰਬਰਮ ਵਿਰੁੱਧ ਜਾਰੀ ਕੀਤਾ ਲੁੱਕਆਊਟ ਨੋਟਿਸ
. . .  about 8 hours ago
ਯੋਗੀ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ
. . .  about 8 hours ago
ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ ਦੀ ਮੌਤ
. . .  about 9 hours ago
ਚੀਫ਼ ਜਸਟਿਸ ਰੰਜਨ ਗੋਗੋਈ ਕਰਨਗੇ ਚਿਦੰਬਰਮ ਮਾਮਲੇ ਦੀ ਸੁਣਵਾਈ
. . .  about 9 hours ago
ਪੁਲਿਸ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 9 hours ago
ਬਾਰਾਮੂਲਾ 'ਚ ਸੁਰੱਖਿਆ ਬਲਾਂ ਨੇ ਢੇਰ ਕੀਤਾ ਇੱਕ ਅੱਤਵਾਦੀ, ਮੁਠਭੇੜ 'ਚ ਇੱਕ ਐੱਸ. ਪੀ. ਓ. ਵੀ ਸ਼ਹੀਦ
. . .  about 9 hours ago
ਹੜ੍ਹ ਪੀੜਤਾਂ ਲਈ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ ਸੇਵਾਵਾਂ ਆਰੰਭ
. . .  about 10 hours ago
ਕੌਮੀ ਮਾਰਗ 'ਤੇ ਉਲਟੀ ਸਾਈਡ ਤੋਂ ਆ ਰਹੇ ਟਰੈਕਟਰ ਦੀ ਕਾਰ ਨਾਲ ਹੋਈ ਸਿੱਧੀ ਟੱਕਰ, ਇਕ ਮੌਤ
. . .  about 11 hours ago
ਪਿਸਤੌਲ ਦਿਖਾ ਕੇ ਠੇਕੇ ਤੋਂ ਨਕਦੀ ਲੁੱਟੀ
. . .  about 11 hours ago
ਅੰਮ੍ਰਿਤਸਰ ਖ਼ਾਲਸਾ ਕਾਲਜ ਸਾਹਮਣੇ ਨੌਜਵਾਨ ਤੇ ਲੜਕੀ ਦੀਆਂ ਸਿਰ ਕੱਟੀਆਂ ਲਾਸ਼ਾਂ ਮਿਲੀਆਂ
. . .  about 11 hours ago
ਅੱਜ ਦਾ ਵਿਚਾਰ
. . .  about 12 hours ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  5 minutes ago
ਜ਼ਿਲ੍ਹਾ ਪ੍ਰਸ਼ਾਸਨ, ਆਰਮੀ ਤੇ ਲੋਕਾਂ ਦੇ ਸਹਿਯੋਗ ਨੇ ਦੇਰ ਰਾਤ ਧੁੱਸੀ ਬੰਨ੍ਹ ਨੂੰ ਪਾੜ ਪੈਣ ਤੋਂ ਬਚਾਇਆ
. . .  about 20 hours ago
ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਲੱਗਣ ਨਾਲ ਵਿਅਕਤੀ ਦੀ ਮੌਤ
. . .  about 1 hour ago
ਸਮਾਣਾ ਦੀਆਂ ਦੋ ਲਾਪਤਾ ਲੜਕੀਆਂ ਚੋਂ ਦੂਸਰੀ ਦੀ ਵੀ ਲਾਸ਼ ਬਰਾਮਦ
. . .  about 1 hour ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  3 minutes ago
ਸਤਲੁਜ ਦੇ ਬੰਨ੍ਹਾਂ ’ਚ ਪਏ ਪਾੜਾਂ ਨੂੰ ਪੂਰਨ ਲਈ ਫੌਜ ਨੂੰ ਮਦਦ ਲਈ ਬੁਲਾਇਆ : ਡੀ. ਸੀ.
. . .  12 minutes ago
ਮਾਨਸਾ ਪੁਲਿਸ ਵੱਲੋਂ 75 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ
. . .  about 1 hour ago
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋੜਵੰਦਾਂ ਨੂੰ 'ਸਿਹਤ ਬੀਮਾ' ਦੀ ਸਹੂਲਤ ਲਈ ਵੰਡੇ ਕਾਰਡ- ਕੰਬੋਜ
. . .  about 1 hour ago
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਬਰਨਾਲੇ ਤੋਂ ਦਿੱਲੀ ਲਈ ਰਵਾਨਾ ਹੋਇਆ ਬਸਪਾ ਦੇ ਜਥਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਉਹ ਦੇਸ਼ ਸਚਮੁੱਚ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। -ਮਹਾਤਮਾ ਗਾਂਧੀ

ਕਪੂਰਥਲਾ / ਫਗਵਾੜਾ

ਰਾਜਸਥਾਨ ਤੋਂ ਬਣਦੇ ਪੈਸੇ ਲਏ ਜਾਣ ਜਾਂ ਕੈਪਟਨ ਸਰਕਾਰ ਉਨ੍ਹਾਂ ਦਾ ਪਾਣੀ ਬੰਦ ਕਰੇ-ਬੈਂਸ

ਕਪੂਰਥਲਾ, 15 ਜੁਲਾਈ (ਅਮਰਜੀਤ ਸਿੰਘ ਸਡਾਨਾ)- ਪਾਣੀ ਦੇ ਮੁੱਦੇ ਨੂੰ ਲੈ ਕੇ ਇਸ ਵੇਲੇ ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਤੇ ਰਾਜਸਥਾਨ ਨੂੰ ਜਾਂਦੇ ਪਾਣੀ ਦੀ ਕੀਮਤ ਪੰਜਾਬ ਨੂੰ ਦਿਵਾਉਣ ਲਈ ਲੋਕ ਇਨਸਾਫ਼ ਪਾਰਟੀ ਨੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ ਤੇ ਇਸ ਸਬੰਧੀ ਜਨ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ | ਜ਼ਿਲ੍ਹਾ ਕਪੂਰਥਲਾ ਤੋਂ ਇਸ ਮੁਹਿੰਮ ਨੂੰ ਸ਼ੁਰੂ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਹੁਣ ਤੱਕ ਰਾਜਸਥਾਨ ਵੱਲ ਪੰਜਾਬ ਦਾ ਜੋ ਪਾਣੀ ਗਿਆ ਹੈ, ਉਸ ਦੀ ਕੀਮਤ ਕਰੀਬ 16 ਲੱਖ ਕਰੋੜ ਰੁਪਏ ਬਣਦੀ ਹੈ ਤੇ ਉਹ ਪੰਜਾਬ ਨੂੰ ਮਿਲਣੀ ਚਾਹੀਦੀ ਹੈ | ਸ: ਬੈਂਸ ਨੇ ਦੱਸਿਆ ਕਿ 16 ਨਵੰਬਰ, 2016 ਨੂੰ ਪੰਜਾਬ ਵਿਧਾਨ ਸਭਾ 'ਚ ਉਨ੍ਹਾਂ ਵਲੋਂ ਰਾਜਸਥਾਨ ਨੂੰ ਜਾਂਦੇ ਪਾਣੀ ਦੀ ਕੀਮਤ ਵਸੂਲਣ ਲਈ ਪ੍ਰਾਈਵੇਟ ਬਿੱਲ ਪੇਸ਼ ਕੀਤਾ ਗਿਆ ਸੀ ਭਾਵੇਂ ਕੀ ਉਨ੍ਹਾਂ ਨੂੰ ਦੋ ਵਾਰ ਵਿਧਾਨ ਸਭਾ 'ਚੋਂ ਅਕਾਲੀ-ਭਾਜਪਾ ਗੱਠਜੋੜ ਦੇ ਇਸ਼ਾਰੇ 'ਤੇ ਮਾਰਕੁੱਟ ਕਰਕੇ ਬਾਹਰ ਕੱਢ ਦਿੱਤਾ ਗਿਆ ਸੀ ਪਰ ਉਸ ਸਮੇਂ ਦੀ ਸਰਕਾਰ ਨੂੰ ਇਹ ਬਿੱਲ ਪਾਸ ਕਰਨਾ ਪਿਆ ਪਰ ਅਫ਼ਸੋਸ ਦੀ ਗੱਲ ਹੈ ਕਿ ਨਾ ਤਾਂ ਉਸ ਸਮੇਂ ਦੀ ਗੱਠਜੋੜ ਸਰਕਾਰ ਨੇ ਤੇ ਨਾ ਹੀ ਮੌਜੂਦਾ ਕਾਂਗਰਸ ਸਰਕਾਰ ਨੇ ਬਣਦੀ ਰਕਮ ਦਾ ਬਿੱਲ ਬਣਾ ਕੇ ਵਸੂਲੀ ਲਈ ਰਾਜਸਥਾਨ ਸਰਕਾਰ ਨੂੰ ਭੇਜਿਆ ਤੇ ਨਾ ਹੀ ਇਸ ਸਬੰਧੀ ਹੁਣ ਤੱਕ ਕੋਈ ਚਾਰਾਜੋਈ ਕੀਤੀ ਗਈ ਹੈ | ਪੰਜਾਬ ਦੇ ਲੋਕ ਆਪਣਾ ਹੱਕ ਮੰਗ ਰਹੇ ਹਨ ਕਿਉਂਕਿ ਨਾ ਤਾਂ ਝਾਰਖੰਡ ਤੇ ਬਿਹਾਰ ਕੋਲਾ ਪੰਜਾਬ ਨੂੰ ਮੁਫ਼ਤ ਦਿੰਦਾ ਹੈ ਤੇ ਨਾ ਮੱਧ-ਪ੍ਰਦੇਸ਼ ਚੰਦਨ ਦੀ ਲੱਕੜ ਅਤੇ ਨਾ ਹੀ ਰਾਜਸਥਾਨ ਵਲੋਂ ਪੱਥਰ ਪੰਜਾਬ ਨੂੰ ਮੁਫ਼ਤ ਦਿੱਤਾ ਜਾਂਦਾ ਹੈ ਤਾਂ ਫਿਰ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਕਿਉਂ ਮੁਫ਼ਤ ਦਿੱਤਾ ਜਾ ਰਿਹਾ ਹੈ ਜਿਸ ਦੀ ਵਾਟਰ ਤੇ ਪਾਵਰ ਅਥਾਰਿਟੀ ਵਲੋਂ ਸਾਲਾਨਾ ਕੀਮਤ 32 ਹਜ਼ਾਰ ਕਰੋੜ ਰੁਪਏ ਦੀ ਬਣਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਇਹ ਬਣਦੀ ਰਕਮ ਪੰਜਾਬ ਨੂੰ ਮਿਲ ਜਾਵੇ ਤਾਂ ਪੰਜਾਬ ਦੇ ਲੋਕ ਖ਼ੁਸ਼ਹਾਲ ਹੋ ਸਕਦੇ ਹਨ | ਬੇਘਰੇ ਲੋਕਾਂ ਨੂੰ ਮਕਾਨ ਮਿਲ ਸਕਦੇ ਹਨ, ਕਿਸਾਨਾਂ ਦੀ ਦਸ਼ਾ ਸੁਧਾਰੀ ਜਾ ਸਕਦੀ ਹੈ ਤੇ ਪਾਣੀ ਦੀ ਵੀ ਬਚਤ ਕੀਤੀ ਜਾ ਸਕਦੀ ਹੈ | ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਹਰਿਆਣਾ ਨੇ ਦਿੱਲੀ ਸਰਕਾਰ ਪਾਸੋਂ ਪਾਣੀ ਦੀ ਬਣਦੀ ਕੀਮਤ ਵਸੂਲਣੀ ਸ਼ੁਰੂ ਕਰ ਦਿੱਤੀ ਹੈ, ਜੇਕਰ ਦਿੱਲੀ ਪਾਸੋਂ ਹਰਿਆਣਾ ਪੈਸੇ ਲੈ ਸਕਦਾ ਹੈ ਫਿਰ ਪੰਜਾਬ ਨੂੰ ਉਸ ਦੇ ਹੱਕ ਤੋਂ ਵਾਂਝਾ ਕਿਉਂ ਰੱਖਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅੱਜ 'ਸਾਡਾ ਪਾਣੀ ਸਾਡਾ ਹੱਕ' ਮੁਹਿੰਮ ਦੀ ਜਨ ਅੰਦੋਲਨ ਵਜੋਂ ਸ਼ੁਰੂਆਤ ਕਪੂਰਥਲਾ ਜ਼ਿਲ੍ਹੇ ਤੋਂ ਕੀਤੀ ਗਈ ਹੈ ਤੇ ਆਉਂਦੇ 10 ਦਿਨਾਂ ਦੌਰਾਨ ਉਹ ਪੰਜਾਬ ਦੇ ਸਾਰੇ ਜ਼ਿਲਿ੍ਹਆਂ 'ਚ ਲੋਕਾਂ ਨੂੰ ਜਾਗਰੂਕ ਕਰਨਗੇ ਤੇ ਦੋ ਮਹੀਨੇ ਦੇ ਸਮੇਂ ਦੌਰਾਨ 21 ਲੱਖ ਲੋਕਾਂ ਦੇ ਦਸਤਖ਼ਤ ਕਰਵਾ ਕੇ ਇਕ ਪਟੀਸ਼ਨ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ 'ਚ ਪੇਸ਼ ਕੀਤੀ ਜਾਵੇਗੀ ਤਾਂ ਜੋ ਸੂਬੇ ਨੂੰ ਉਸ ਦਾ ਬਣਦਾ ਹੱਕ ਰਾਜਸਥਾਨ ਸਰਕਾਰ ਪਾਸੋਂ ਦਿਵਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਕੋਈ ਵੀ ਰਾਜਸੀ ਪਾਰਟੀ ਪਾਣੀ ਦੇ ਮੁੱਦੇ ਨੂੰ ਲੈ ਕੇ ਸੰਘਰਸ਼ ਕਰਦੀ ਹੈ ਤਾਂ ਲੋਕ ਇਨਸਾਫ਼ ਪਾਰਟੀ ਉਨ੍ਹਾਂ ਦਾ ਪੂਰਾ ਸਹਿਯੋਗ ਦੇਵੇਗੀ, ਬਸ਼ਰਤੇ ਇਸ ਉੱਪਰ ਰਾਜਨੀਤੀ ਨਾ ਹੋਵੇ |
ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਦੂਲੋਵਾਲ, ਜਰਨੈਲ ਨੰਗਲ, ਕੈਪਟਨ ਰਤਨ ਸਿੰਘ, ਦੁਆਬਾ ਜ਼ੋਨ ਦੇ ਮੀਤ ਪ੍ਰਧਾਨ ਗੁਰਸ਼ਰਨ ਸਿੰਘ ਕਪੂਰ, ਨਛੱਤਰ ਸਿੰਘ, ਅਵਤਾਰ ਸਿੰਘ ਥਿੰਦ, ਅਵਤਾਰ ਸਿੰਘ ਥਿੰਦ, ਸੁਖਦੇਵ ਰਾਜ ਬੱਬਰ, ਰਾਜਵਿੰਦਰ ਸਿੰਘ, ਗੁਰਜੀਤ ਸਿੰਘ ਜਾਂਗਲਾ, ਅਮਰਜੀਤ ਸਿੰਘ, ਗੁਰਮੁੱਖ ਸਿੰਘ, ਗੁਰਮੀਤ ਸਿੰਘ ਗੋਲਡੀ, ਜਤਿੰਦਰ ਭੱਲਾ, ਹਰਵਿੰਦਰ ਸਿੰਘ ਬਾਬਾ, ਕੁਲਵਿੰਦਰ ਸਿੰਘ ਕੋਲੀਆਂਵਾਲ ਤੇ ਹੋਰ ਹਾਜ਼ਰ ਸਨ |

ਮਾਡਰਨ ਜੇਲ੍ਹ ਦੇ ਕੈਦੀਆਂ ਤੇ ਹਵਾਲਾਤੀਆਂ ਪਾਸੋਂ ਨਸ਼ੀਲਾ ਪਦਾਰਥ ਤੇ ਤਿੰਨ ਮੋਬਾਈਲ ਫ਼ੋਨ ਬਰਾਮਦ

ਕਪੂਰਥਲਾ, 15 ਜੁਲਾਈ (ਸਡਾਨਾ)- ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਤੇ ਨਸ਼ੀਲਾ ਪਦਾਰਥ ਬਰਾਮਦ ਹੋਣ ਦੇ ਮਾਮਲੇ ਸਬੰਧੀ ਥਾਣਾ ਕੋਤਵਾਲੀ ਪੁਲਿਸ ਨੇ ਦੋ ਵੱਖ-ਵੱਖ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਪਹਿਲੇ ਮਾਮਲੇ ਤਹਿਤ ਮਾਡਰਨ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਭੁਲੱਥ, 15 ਜੁਲਾਈ (ਸੁਖਜਿੰਦਰ ਸਿੰਘ ਮੁਲਤਾਨੀ)- ਭੁਲੱਥ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦਾ ਸਮਾਚਾਰ ਮਿਲਿਆ ਹੈ | ਥਾਣਾ ਮੁਖੀ ਕਰਨੈਲ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਮੁਖ਼ਬਰਖਾਸ ਦੀ ...

ਪੂਰੀ ਖ਼ਬਰ »

ਹਾਦਸਿਆਂ ਨੂੰ ਸੱਦਾ ਦੇ ਰਹੀ ਬਿਸਤ ਦੁਆਬ ਨਹਿਰ ਦੀ ਭੁੰਗਰਨੀ-ਬਘਾਣਾ ਪੁਲ਼ੀ

ਪਾਂਸ਼ਟਾ, 15 ਜੁਲਾਈ (ਸਤਵੰਤ ਸਿੰਘ)– ਬਿਸਤ ਦੁਆਬ ਨਹਿਰ 'ਤੇ ਭੁੰਗਰਨੀ ਅਤੇ ਬਘਾਣਾ ਵਿਚਕਾਰ ਬਣੀ ਪੁਲ਼ੀ ਨਿੱਤ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ ਪਰ ਨਹਿਰ ਵਿਭਾਗ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਬੇਖ਼ਬਰ ਹੈ | ਭੁੰਗਰਨੀ, ਪੰਡੋਰੀ ਕੱਦ, ਮੁਖਲਿਆਣਾ ਅਤੇ ਰਾਜਪੁਰ ...

ਪੂਰੀ ਖ਼ਬਰ »

ਆਰ.ਸੀ.ਐਫ਼. ਤੇ ਹੋਰ ਉਤਪਾਦਨ ਇਕਾਈਆਂ ਦੇ ਨਿਗਮੀਕਰਨ ਦੀ ਤਜਵੀਜ਼ ਦਾ ਡਟ ਕੇ ਵਿਰੋਧ ਕਰੇਗੀ ਬਸਪਾ - ਡਾ: ਗੜ੍ਹੀ

ਕਪੂਰਥਲਾ, 15 ਜੁਲਾਈ (ਅਮਰਜੀਤ ਕੋਮਲ)- ਬਹੁਜਨ ਸਮਾਜ ਪਾਰਟੀ ਰੇਲ ਕੋਚ ਫ਼ੈਕਟਰੀ ਕਪੂਰਥਲਾ, ਡੀ.ਐਮ.ਡਬਲਿਯੂ. ਪਟਿਆਲਾ ਸਮੇਤ ਭਾਰਤੀ ਰੇਲਵੇ ਦੀਆਂ 7 ਉਤਪਾਦਨ ਇਕਾਈਆਂ ਦੇ ਨਿਗਮੀਕਰਨ ਦੀ ਤਜਵੀਜ਼ ਦਾ ਡਟ ਕੇ ਵਿਰੋਧ ਕਰੇਗੀ ਤੇ ਮੁਲਾਜ਼ਮਾਂ ਦੇ ਭਵਿੱਖ ਨਾਲ ਜੁੜੇ ਇਸ ...

ਪੂਰੀ ਖ਼ਬਰ »

ਸਕੂਲਾਂ ਨੂੰ ਸੈਲਫ ਸਮਾਰਟ ਸਕੂਲ ਬਣਾਉਣਾ ਮੇਰਾ ਮੁੱਖ ਮਕਸਦ-ਮੱਸਾ ਸਿੰਘ ਸਿੱਧੂ

ਫਗਵਾੜਾ, 15 ਜੁਲਾਈ (ਅਸ਼ੋਕ ਕੁਮਾਰ ਵਾਲੀਆ)- ਸਰਕਾਰੀ ਸਕੂਲਾਂ ਨੂੰ ਸੈਲਫ ਸਮਾਰਟ ਸਕੂਲ ਬਣਾਉਣਾ ਅਤੇ ਛੋਟੀਆਂ ਜਮਾਤਾਂ ਵਿਚ ਅੰਗਰੇਜ਼ੀ ਮੀਡੀਅਮ ਦੀ ਗਿਣਤੀ ਨੂੰ ਵਧਾਉਣ ਦੇ ਮਕਸਦ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੱਸਾ ਸਿੰਘ ਸਿੱਧੂ ਨੇ ਫਗਵਾੜਾ ਬਲਾਕ ਦੇ ...

ਪੂਰੀ ਖ਼ਬਰ »

ਕੰਪਿਊਟਰ ਲਾਟਰੀ ਦੀ ਆੜ 'ਚ ਦੜਾ ਸੱਟਾ ਲਗਵਾਉਂਦੇ 3 ਗਿ੍ਫ਼ਤਾਰ

ਕਪੂਰਥਲਾ, 15 ਜੁਲਾਈ (ਸਡਾਨਾ)- ਥਾਣਾ ਸਿਟੀ ਪੁਲਿਸ ਨੇ ਕੰਪਿਊਟਰ ਲਾਟਰੀ ਦੀ ਆੜ ਵਿਚ ਦੜਾ ਸੱਟਾ ਲਗਵਾਉਂਦੇ ਹੋਏ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਧੋਖਾਧੜੀ ਅਤੇ ਜੂਆ ਐਕਟ ਦਾ ਕੇਸ ਦਰਜ ਕੀਤਾ ਹੈ | ਥਾਣਾ ਸਿਟੀ ਮੁਖੀ ਇੰਸਪੈਕਟਰ ਪਰਮਜੀਤ ...

ਪੂਰੀ ਖ਼ਬਰ »

ਸੱਪ ਦੇ ਡੱਸਣ ਨਾਲ ਪ੍ਰਵਾਸੀ ਮਜ਼ਦੂਰ ਦੇ ਬੱਚੇ ਦੀ ਮੌਤ

ਸਿੱਧਵਾਂ ਦੋਨਾ, 15 ਜੁਲਾਈ (ਅਵਿਨਾਸ਼ ਸ਼ਰਮਾ)- ਪਿਛਲੇ ਕਰੀਬ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਸਿੱਧਵਾਂ ਦੋਨਾ ਨਹਿਰ ਕਿਨਾਰੇ ਰਹਿ ਰਹੇ ਪ੍ਰਵਾਸੀ ਮਜ਼ਦੂਰ ਰਾਜੇਸ਼ ਕੁਮਾਰ ਦੇ 4 ਸਾਲਾ ਪੁੱਤਰ ਰਾਕੇਸ਼ ਕੁਮਾਰ ਦੀ ਸੱਪ ਦੇ ਡੱਸਣ ਨਾਲ ਮੌਤ ਹੋ ਗਈ | ਇਸ ਸਬੰਧੀ ਮਿ੍ਤਕ ...

ਪੂਰੀ ਖ਼ਬਰ »

ਨਸ਼ਿਆਂ ਤੋਂ ਬਚਾਅ ਤੇ ਟਰੈਫ਼ਿਕ ਨਿਯਮਾਂ ਤੋਂ ਜਾਣੂ ਕਰਵਾਉਣ ਸਬੰਧੀ ਸੈਮੀਨਾਰ

ਭੰਡਾਲ ਬੇਟ, 15 ਜੁਲਾਈ (ਜੋਗਿੰਦਰ ਸਿੰਘ ਜਾਤੀਕੇ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਲੀਵਾਲ ਬੇਟ ਵਿਖੇ ਪਿੰ੍ਰਸੀਪਲ ਮੈਡਮ ਮਹਿੰਦਰ ਕੌਰ ਦੀ ਅਗਵਾਈ ਹੇਠ ਸਮੂਹ ਸਟਾਫ਼ ਅਤੇ ਸਕੂਲੀ ਵਿਦਿਆਰਥੀਆਂ ਦੇ ਸਹਿਯੋਗ ਨਾਲ ਨਸ਼ਿਆਂ ਤੋਂ ਅਤੇ ਟਰੈਫ਼ਿਕ ਨਿਯਮਾਂ ਸਬੰਧੀ ...

ਪੂਰੀ ਖ਼ਬਰ »

ਸ਼ਹਿਰ ਦੀ ਤਰਸਯੋਗ ਹਾਲਤ ਸੁਧਾਰਨ ਲਈ ਵੱਖ-ਵੱਖ ਜਥੇਬੰਦੀਆਂ ਦਾ ਵਫ਼ਦ ਈ.ਓ. ਨੂੰ ਮਿਲਿਆ

ਕਪੂਰਥਲਾ, 15 ਜੁਲਾਈ (ਸਡਾਨਾ)- ਸ਼ਹਿਰ ਦੇ ਦਿਨੋਂ ਦਿਨ ਬਦਤਰ ਹੁੰਦੇ ਹਾਲਾਤ ਨੂੰ ਸੁਧਾਰਨ ਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਅੱਜ ਸ਼ਹਿਰ ਦੀਆਂ ਵੱਖ-ਵੱਖ ਰਾਜਸੀ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਇਕ ਵਫ਼ਦ ਨਗਰ ...

ਪੂਰੀ ਖ਼ਬਰ »

ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਵਿਖੇ ਵਣ ਮਹਾਂਉਤਸਵ ਸਬੰਧੀ ਸਮਾਗਮ

ਕਪੂਰਥਲਾ, 15 ਜੁਲਾਈ (ਅਮਰਜੀਤ ਕੋਮਲ)-ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਵਿਖੇ ਵਣ ਮਹਾਂਉਤਸਵ ਸਬੰਧੀ ਇਕ ਸਮਾਗਮ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਹੋਈ, ਉਪਰੰਤ ਬੱਚਿਆਂ ਨੇ ਕਵਿਤਾ ਉਚਾਰਨ ਕਰਕੇ ਤੇ ਨੁੱਕੜ ਨਾਟਕ ਦਾ ਮੰਚਨ ਕਰਕੇ ਰੁੱਖਾਂ ਦੇ ...

ਪੂਰੀ ਖ਼ਬਰ »

ਪਟੇਦਾਰ ਕੋਈ ਤੇ ਪੈਲ਼ੀ ਕੋਈ ਹੋਰ ਵਾਹੀ ਜਾਂਦਾ...

ਤਲਵੰਡੀ ਚੌਧਰੀਆਂ, 15 ਜੁਲਾਈ (ਪਰਸਨ ਲਾਲ ਭੋਲਾ)- ਪਿੰਡ ਟੋਡਰਵਾਲ ਵਿਚ ਪੰਚਾਇਤੀ ਜ਼ਮੀਨ ਦੀ ਬੋਲੀ ਬੀਤੀ 29 ਮਈ ਨੂੰ ਕਰਵਾਈ ਗਈ ਜਿਸ ਵਿਚ ਪਲਾਟ ਨੰਬਰ 5 ਜਿਸ ਦਾ ਰਕਬਾ 29 ਕਨਾਲ 14 ਮਰਲੇ ਹੈ, ਐਸ.ਸੀ. ਬਰਾਦਰੀ ਲਈ ਰਾਖਵਾਂ ਰੱਖਿਆ ਗਿਆ | ਇਸ ਦੀ ਬੋਲੀ 60 ਹਜ਼ਾਰ ਰੁਪਏ ਵਿਚ ਹੋਈ ...

ਪੂਰੀ ਖ਼ਬਰ »

ਬੂਟੇ ਲਗਾ ਕੇ ਦਿੱਤਾ ਵਾਤਾਵਰਨ ਸੁਰੱਖਿਆ ਦਾ ਸੁਨੇਹਾ

ਫਗਵਾੜਾ, 15 ਜੁਲਾਈ (ਤਰਨਜੀਤ ਸਿੰਘ ਕਿੰਨੜਾ)- ਲਾਇਨਜ਼ ਕਲੱਬ ਫਗਵਾੜਾ ਰਾਇਲ ਵਲੋਂ ਅੱਜ ਕਲੱਬ ਪ੍ਰਧਾਨ ਲਾਇਨ ਸੁਸ਼ੀਲ ਕੁਮਾਰ ਦੀ ਅਗਵਾਈ ਹੇਠ ਸਥਾਨਕ ਪ੍ਰੋਫੈਸਰ ਕਾਲੋਨੀ ਅਤੇ ਗੁਰੂ ਹਰਿਕ੍ਰਿਸ਼ਨ ਨਗਰ ਦੀ ਮੁੱਖ ਸੜਕ ਦੇ ਵਿਚਕਾਰ ਬਣੇ ਡਿਵਾਈਡਰ 'ਤੇ ਕਰੀਬ 40 ਬੂਟੇ ...

ਪੂਰੀ ਖ਼ਬਰ »

ਲਾਅ ਗੇਟ ਦੇ ਸਾਹਮਣੇ ਨਾਜਾਇਜ਼ ਉਸਾਰੀਆਂ ਢਾਹੀਆਂ

ਫਗਵਾੜਾ, 15 ਜੁਲਾਈ (ਹਰੀਪਾਲ ਸਿੰਘ)- ਮਹੇੜੂ ਇਲਾਕੇ ਵਿਚ ਯੂਨੀਵਰਸਿਟੀ ਦੇ ਲਾਅ ਗੇਟ ਦੇ ਸਾਹਮਣੇ ਬਿਨਾਂ ਨਕਸ਼ਾ ਪਾਸ ਕਰਵਾਇਆ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀਆਂ ਉਸਾਰੀਆਂ 'ਤੇ ਅੱਜ ਪੁੱਡਾ ਵੱਲੋਂ ਪੁਲਿਸ ਦੀ ਮਦਦ ਦੇ ਨਾਲ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਢਾਹ ...

ਪੂਰੀ ਖ਼ਬਰ »

ਕਾਰ ਸਵਾਰ ਪਾਸੋਂ 8 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ

ਕਪੂਰਥਲਾ, 15 ਜੁਲਾਈ (ਸਡਾਨਾ)- ਥਾਣਾ ਸਿਟੀ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ੂ ਕਾਬੂ ਕੀਤਾ ਹੈ | ਹੌਲਦਾਰ ਸੁਰਜੀਤ ਸਿੰਘ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕਾਰਤਿਕ ਵਾਲੀਆ ਵਾਸੀ ...

ਪੂਰੀ ਖ਼ਬਰ »

ਮਾਧੋਪੁਰ ਪੰਚਾਇਤ ਨੇ ਬੂਟੇ ਲਗਾਉਣ ਦੇ ਨਾਲ ਕੀਤਾ ਪਾਲਣ ਦਾ ਅਹਿਦ

ਕਾਲਾ ਸੰਘਿਆਂ, 15 ਜੁਲਾਈ (ਬਲਜੀਤ ਸਿੰਘ ਸੰਘਾ)- ਪਿੰਡ ਮਾਧੋਪੁਰ ਜੱਲੋਵਾਲ ਪੰਚਾਇਤ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰ ਵਲੋਂ ਸ਼ੁਰੂ ਕੀਤੀ 550 ਬੂਟੇ ਲਗਾਉਣ ਦੀ ਸਕੀਮ ਤਹਿਤ ਪਹਿਲ ਕਰਦਿਆਂ 550 ਬੂਟੇ ਲਗਾ ਕੇ ਉਨ੍ਹਾਂ ਨੂੰ ਪਾਲਣ ...

ਪੂਰੀ ਖ਼ਬਰ »

ਮੋਹਿਤ ਸੋਂਧੀ ਰੋਟਰੈਕਟ ਕਲੱਬ ਡਾਊਨ ਟਾਊਨ ਦੇ ਪ੍ਰਧਾਨ ਬਣੇ

ਕਪੂਰਥਲਾ, 15 ਜੁਲਾਈ (ਸਡਾਨਾ)- ਰੋਟਰੈਕਟ ਕਲੱਬ ਕਪੂਰਥਲਾ ਡਾਉਨ ਟਾਊਨ ਦਾ ਤਾਜਪੋਸ਼ੀ ਸਮਾਗਮ ਕਰਵਾਇਆ | ਸਹਾਇਕ ਡੀ.ਆਰ.ਆਰ. ਵੈਭਵ ਤੁਲੀ ਨੇ ਦੱਸਿਆ ਕਿ ਨਵੇਂ ਸਾਲ ਦੀ ਟੀਮ ਵਿਚ ਮੋਹਿਤ ਸੋਂਧੀ ਨੂੰ ਰੋਟਰੈਕਟ ਕਲੱਬ ਕਪੂਰਥਲਾ ਡਾਉਨ ਟਾਊਨ ਦਾ ਪ੍ਰਧਾਨ ਨਿਯੁਕਤ ਕੀਤਾ ...

ਪੂਰੀ ਖ਼ਬਰ »

ਗ਼ਰੀਬੀ ਦੀ ਦੁਹਾਈ ਦੇ ਕੇ ਪੈਸੇ ਇਕੱਠੇ ਕਰਨ ਵਾਲੀਆਂ ਲੜਕੀਆਂ ਨੂੰ ਪੁਲਿਸ ਨੇ ਚਿਤਾਵਨੀ ਦੇ ਛੱਡਿਆ

ਨਡਾਲਾ, 15 ਜੁਲਾਈ (ਮਾਨ)- ਨਡਾਲਾ ਪੁਲਿਸ ਨੇ ਕਾਰਵਾਈ ਕਰਦਿਆਂ ਨਡਾਲਾ-ਢਿਲਵਾਂ ਸੜਕ ਤੇ ਰਾਹਗੀਰਾਂ ਨੂੰ ਰੋਕ ਕੇ ਪੈਸੇ ਉਗਰਾਹੁਣ ਵਾਲੀਆਂ ਲੜਕੀਆਂ ਨੂੰ ਚਿਤਾਵਨੀ ਦੇ ਕੇ ਛੱਡਿਆ | ਮਿਲੀ ਜਾਣਕਾਰੀ ਅਨੁਸਾਰ ਸਵੇਰੇ ਕਰੀਬ 11 ਵਜੇ ਰਾਜਸਥਾਨੀ ਮੂਲ ਦੀਆਂ 5 ਲੜਕੀਆਂ ...

ਪੂਰੀ ਖ਼ਬਰ »

'ਬੱੁਲੇ ਵਾਂਗ ਨੱਚਣਾ' ਸਿੰਗਲ ਟਰੈਕ 20 ਨੂੰ ਹੋਵੇਗਾ ਰਿਲੀਜ਼

ਢਿਲਵਾਂ, 15 ਜੁਲਾਈ (ਗੋਬਿੰਦ ਸੁਖੀਜਾ)- ਪ੍ਰਸਿੱਧ ਗਾਇਕਾ ਜੋਤ ਸਿੱਧੂ ਦਾ ਨਵਾਂ ਸਿੰਗਲ ਟਰੈਕ 'ਬੱੁਲੇ ਵਾਂਗ ਨੱਚਣਾ' 20 ਜੁਲਾਈ ਨੂੰ ਆਰ.ਕੇ. ਗੁਪਤਾ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ | ਇਸ ਸਬੰਧੀ ਪੀ.ਐਸ. ਸਿੱਧੂ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦੀ ਵੀਡੀਉ ...

ਪੂਰੀ ਖ਼ਬਰ »

ਕੂੜੇ ਦੇ ਡੰਪ ਦੇ ਵਿਰੋਧ 'ਚ ਲਗਾਇਆ ਧਰਨਾ ਜਾਰੀ

ਖਲਵਾੜਾ, 15 ਜੁਲਾਈ (ਮਨਦੀਪ ਸਿੰਘ ਸੰਧੂ)- ਪਿੰਡ ਭੁੱਲਾਰਾਈ ਵਿਖੇ ਗ੍ਰਾਮ ਪੰਚਾਇਤ ਵਲੋਂ ਪਿੰਡ ਦੀ ਸਾਂਝੀ ਸ਼ਾਮਲਾਤ 'ਚ ਬਣਾਏ ਗਏ ਕੂੜੇ ਦੇ ਡੰਪ ਦੇ ਵਿਰੋਧ 'ਚ ਬਲਾਕ ਸੰਮਤੀ ਮੈਂਬਰ ਗੁਰਦਿਆਲ ਸਿੰਘ ਭੁੱਲਾਰਾਈ ਦੀ ਅਗਵਾਈ ਹੇਠ ਲਗਾਏ ਗਏ ਰੋਸ ਧਰਨੇ ਦਾ ਅੱਜ ਚੌਥਾ ਦਿਨ ...

ਪੂਰੀ ਖ਼ਬਰ »

ਪੀਣ ਵਾਲੇ ਪਾਈਪ ਲੀਕੇਜ਼ ਨੇ ਕੀਤੇ ਰਾਹਗੀਰ ਪ੍ਰੇਸ਼ਾਨ

ਨਡਾਲਾ, 15 ਜੁਲਾਈ (ਪੱਤਰ ਪ੍ਰੇਰਕ)- ਇਕ ਪਾਸੇ ਪੰਜਾਬ ਸਰਕਾਰ ਵਲੋਂ ਪੰਜਾਬ 'ਚ ਘੱਟ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਵੱਡੇ-ਵੱਡੇ ਦਾਅਵੇ ਤੇ ਹੁਕਮ ਜਾਰੀ ਕੀਤੇ ਗਏ ਹਨ, ਦੂਜੇ ਪਾਸੇ ਨਡਾਲਾ ਦੇ ਵਾਰਡ ਨੰਬਰ 9 ਵਿਚ ਪੀਣ ਵਾਲੇ ਪਾਣੀ ਦੀ ਪਾਈਪ, ਪਿਛਲੇ 1 ਮਹੀਨੇ ਤੋਂ ਫਟੀ ...

ਪੂਰੀ ਖ਼ਬਰ »

ਸੁਖਾਣੀ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ 18 ਨੂੰ

ਕਾਲਾ ਸੰਘਿਆਂ, 15 ਜੁਲਾਈ (ਸੰਘਾ)- ਸਥਾਨਕ ਕਸਬੇ ਦੇ ਨਾਲ ਲੱਗਦਾ ਪਿੰਡ ਸੁਖਾਣੀ ਵਿਖੇ ਸਖੀ ਸੁਲਤਾਨ ਪੀਰ ਬਾਬਾ ਸ਼ਕੱਲਮ ਦੁੱਲੋ ਸ਼ਾਹ ਦੀ ਦਰਗਾਹ 'ਤੇ ਸਾਲਾਨਾ ਜੋੜ ਮੇਲਾ ਮਿਤੀ 18 ਜੁਲਾਈ ਦਿਨ ਵੀਰਵਾਰ ਨੂੰ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਐਨ. ਆਰ. ਆਈ. ਵੀਰ ਤੇ ਸਮੂਹ ...

ਪੂਰੀ ਖ਼ਬਰ »

ਸ਼ਾਮ ਨਗਰ 'ਚ ਵਾਟਰ ਸਪਲਾਈ ਪਾਈਪ ਲਾਈਨ ਵਿਛਾਉਣ ਦੇ ਕੰਮ ਦਾ ਸ਼ੁੱਭ ਆਰੰਭ

ਫਗਵਾੜਾ 15 ਜੁਲਾਈ (ਤਰਨਜੀਤ ਸਿੰਘ ਕਿੰਨੜਾ)- ਫਗਵਾੜਾ ਸ਼ਹਿਰ ਦੇ ਵਾਰਡ ਨੰਬਰ 23 'ਚ ਮੁਹੱਲਾ ਸ਼ਾਮ ਨਗਰ ਵਿਖੇ ਵਾਟਰ ਸਪਲਾਈ ਪਾਈਪ ਲਾਈਨ ਵਿਛਾਉਣ ਦੇ ਕੰਮ ਦਾ ਸ਼ੁੱਭ ਆਰੰਭ ਅੱਜ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਆਪਣੇ ਕਰ ਕਮਲਾ ...

ਪੂਰੀ ਖ਼ਬਰ »

'ਰਿਕਸ਼ਾ ਚਾਲਕ, ਬਣੇ ਰਿਕਸ਼ਾ ਮਾਲਕ' ਯੋਜਨਾ ਦੀ ਸ਼ੁਰੂਆਤ ਜ਼ਿਲ੍ਹੇ 'ਚ 15 ਅਗਸਤ ਤੋਂ-ਖਰਬੰਦਾ

ਕਪੂਰਥਲਾ, 15 ਜੁਲਾਈ (ਅਮਰਜੀਤ ਕੋਮਲ)- ਡੀ.ਆਰ.ਆਈ. ਸਕੀਮ ਤਹਿਤ ਜ਼ਿਲ੍ਹੇ ਵਿਚ ਲੋੜਵੰਦ ਵਿਅਕਤੀਆਂ ਨੂੰ ਬੈਂਕਾਂ ਰਾਹੀਂ ਰਿਕਸ਼ਾ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਰਿਕਸ਼ਿਆਂ ਦੇ ਮਾਲਕ ਬਣਾਇਆ ਜਾਵੇਗਾ | ਇੰਜ: ਡੀ.ਪੀ.ਐਸ. ਖਰਬੰਦਾ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਅੱਜ ...

ਪੂਰੀ ਖ਼ਬਰ »

ਨਾਨੋਂ ਮੱਲ੍ਹੀਆਂ ਦੇ ਨੌਜਵਾਨਾਂ ਨੇ ਪਿੰਡ ਦੀਆਂ ਸੜਕਾਂ 'ਤੇ ਬੂਟੇ ਲਗਾਏ

ਹੁਸੈਨਪੁਰ, 15 ਜੁਲਾਈ (ਸੋਢੀ)- ਦਿਨ ਬੇ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਤੋਂ ਚਿੰਤਤ ਨਾਨੋਂ ਮੱਲ੍ਹੀਆਂ ਦੇ ਨੌਜਵਾਨਾਂ ਵਲੋਂ ਵਣ ਮਹਾਂਉਤਸਵ ਮਨਾਉਂਦਿਆਂ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਨਾਨੋਂ ਮੱਲ੍ਹੀਆਂ ਤੋਂ ਕੜਾਲ੍ਹ ...

ਪੂਰੀ ਖ਼ਬਰ »

'ਰਿਕਸ਼ਾ ਚਾਲਕ, ਬਣੇ ਰਿਕਸ਼ਾ ਮਾਲਕ' ਯੋਜਨਾ ਦੀ ਸ਼ੁਰੂਆਤ ਜ਼ਿਲ੍ਹੇ 'ਚ 15 ਅਗਸਤ ਤੋਂ-ਖਰਬੰਦਾ

ਕਪੂਰਥਲਾ, 15 ਜੁਲਾਈ (ਅਮਰਜੀਤ ਕੋਮਲ)- ਡੀ.ਆਰ.ਆਈ. ਸਕੀਮ ਤਹਿਤ ਜ਼ਿਲ੍ਹੇ ਵਿਚ ਲੋੜਵੰਦ ਵਿਅਕਤੀਆਂ ਨੂੰ ਬੈਂਕਾਂ ਰਾਹੀਂ ਰਿਕਸ਼ਾ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਰਿਕਸ਼ਿਆਂ ਦੇ ਮਾਲਕ ਬਣਾਇਆ ਜਾਵੇਗਾ | ਇੰਜ: ਡੀ.ਪੀ.ਐਸ. ਖਰਬੰਦਾ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਅੱਜ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਟਰੱਸਟ ਵਲੋਂ 31 ਨੂੰ ਮਨਾਇਆ ਜਾਵੇਗਾ-ਪ੍ਰੋ: ਚਰਨ ਸਿੰਘ

ਸੁਲਤਾਨਪੁਰ ਲੋਧੀ, 15 ਜੁਲਾਈ (ਨਰੇਸ਼ ਹੈਪੀ, ਥਿੰਦ)- ਸ਼ਹੀਦ-ਏ-ਆਜ਼ਮ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਹੀਦ ਊਧਮ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਸੁਲਤਾਨਪੁਰ ਲੋਧੀ ਵਲੋਂ 31 ਜੁਲਾਈ ਦਿਨ ਬੁੱਧਵਾਰ ਨੂੰ ਮਨਾਇਆ ਜਾਵੇਗਾ | ਇਹ ਜਾਣਕਾਰੀ ਸਥਾਨਕ ਬਾਰ ਐਸੋਸੀਏਸ਼ਨ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਨੂੰ ਕੈਬਨਿਟ ਦੇ ਨਾਲ-ਨਾਲ ਕਾਂਗਰਸ ਤੋਂ ਵੀ ਅਸਤੀਫ਼ਾ ਦੇਣਾ ਚਾਹੀਦਾ ਹੈ-ਬੈਂਸ

ਕਪੂਰਥਲਾ, 15 ਜੁਲਾਈ (ਅਮਰਜੀਤ ਸਿੰਘ ਸਡਾਨਾ)- ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਅਧੂਰਾ ਹੈ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਕਾਂਗਰਸ ਪਾਰਟੀ ਤੋਂ ਹੀ ਅਸਤੀਫ਼ਾ ਦੇ ਦੇਣ ਤੇ ਸਾਡੇ ਨਾਲ ਆਉਣ, ਅਸੀਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੰਜਾਬ ਦੇ ਲੋਕਾਂ ...

ਪੂਰੀ ਖ਼ਬਰ »

ਡੀ.ਐਲ.ਐਸ. ਇੰਮੀਗ੍ਰੇਸ਼ਨ ਵਲੋਂ ਸਟੱਡੀ ਵੀਜ਼ਾ ਅਤੇ ਵਰਕ ਪਰਮਿਟ 'ਤੇ ਕੈਨੇਡਾ ਜਾਣ ਦਾ ਸੁਨਹਿਰੀ ਮੌਕਾ

ਜਲੰਧਰ, 15 ਜੁਲਾਈ (ਅ. ਬ.)–ਸਥਾਨਕ ਬੱਸ ਸਟੈਂਡ ਨੇੜੇ ਸਥਿੱਤ ਏ.ਜੀ.ਆਈ. ਸੈਂਟਰ ਦੀ ਚੌਥੀ ਮੰਜ਼ਿਲ 'ਤੇ ਡੀ.ਐਲ.ਐਸ. ਇੰਮੀਗ੍ਰੇਸ਼ਨਜ਼ ਸਰਵਿਸਿਜ਼ ਦਾ ਦਫ਼ਤਰ ਹੈ ਜਿੱਥੇ ਕੈਨੇਡਾ ਦੇ ਰਿਫਊਜ਼ਲ ਕੇਸਾਂ ਲਈ ਵਿਸ਼ੇਸ਼ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਹਥਿਆਰਾਂ ਨਾਲ ਲੈਸ ਹੋ ਕੇ ਸੱਟਾਂ ਮਾਰਨ 'ਤੇ ਕੇਸ ਦਰਜ

ਤਰਨ ਤਾਰਨ, 15 ਜੁਲਾਈ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਹਥਿਆਰਾਂ ਨਾਲ ਲੈਸ ਹੋ ਕੇ ਇਕ ਵਿਅਕਤੀ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ...

ਪੂਰੀ ਖ਼ਬਰ »

ਬਿਜਲੀ ਤੇ ਤੇਲ ਦੇ ਵਧੇ ਰੇਟਾਂ ਿਖ਼ਲਾਫ਼ ਪਿੰਡਾਂ ਦੇ ਲੋਕਾਂ ਨੂੰ ਕੀਤਾ ਲਾਮਬੰਦ

ਫਤਿਆਬਾਦ, 15 ਜੁਲਾਈ (ਹਰਵਿੰਦਰ ਸਿੰਘ ਧੂੰਦਾ)- ਕੇਂਦਰ ਸਰਕਾਰ ਵਲੋਂ ਤੇਲ ਦੇ ਰੇਟਾਂ ਵਿਚ ਕੀਤੇ ਵਾਧੇ ਅਤੇ ਪੰਜਾਬ ਸਰਕਾਰ ਵਲੋਂ ਬਿਜਲੀ ਦਰਾਂ ਵਿਚ ਕੀਤੇ ਵਾਧੇ ਖਿਲਾਫ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ 6 ਅਗਸਤ ਨੂੰ ਦਿੱਤੇ ਜਾ ਰਹੇ ਧਰਨੇ ਦੇ ਸਬੰਧ ਵਿਚ ...

ਪੂਰੀ ਖ਼ਬਰ »

ਖ਼ੂਨਦਾਨ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ-ਅਸ਼ੋਕ ਮੈਹਰਾ

ਫਗਵਾੜਾ, 15 ਜੁਲਾਈ (ਤਰਨਜੀਤ ਸਿੰਘ ਕਿੰਨੜਾ)- ਬਲੱਡ ਬੈਂਕ ਹਰਗੋਬਿੰਦ ਨਗਰ, ਫਗਵਾੜਾ ਵਿਚ ਖ਼ੂਨਦਾਨ ਕਰਨ ਲਈ ਪਹੁੰਚੇ ਪੁਨਰਜੋਤ ਦੇ ਇੰਟਰਨੈਸ਼ਨਲ ਕੋਆਰਡੀਨੇਟਰ ਅਸ਼ੋਕ ਮੈਹਰਾ ਨੇ ਨੌਜਵਾਨ ਪੀੜ੍ਹੀ ਨੂੰ ਖ਼ੂਨਦਾਨ ਕਰਨ ਅਤੇ ਇਸ ਦਾ ਸੁਨੇਹਾ ਸਮਾਜ ਵਿਚ ਲੋਕਾਂ ਤੱਕ ...

ਪੂਰੀ ਖ਼ਬਰ »

ਭਾਰੀ ਮੀਂਹ ਤੇ ਤੇਜ਼ ਹਵਾਡਾਂ ਨਾਲ ਪੁੱਟੇ ਗਏ ਕਈ ਰੁੱਖ, ਰਸਤਾ ਰਿਹਾ ਜਾਮ

ਭਿੱਖੀਵਿੰਡ, 15 ਜੁਲਈ (ਬੌਬੀ)- ਅੱਜ ਪਏ ਤੇਜ਼ ਮੀਂਹ ਤੋਂ ਪਹਿਲਾਂ ਚੱਲੀ ਤੇਜ਼ ਹਵਾ ਨਾਲ ਦਿਆਲਪੁਰ ਭਿੱਖੀਵਿੰਡ ਰੋਡ 'ਤੇ ਕਈ ਸੜਕ ਕਿਨਾਰੇ ਖੜ੍ਹੇ ਰੁੱਖ ਟੁੱਟ ਗਏ ਅਤੇ ਕਈ ਰੁੱਖਾਂ ਦਾ ਜੜਾਂ ਤੋਂ ਪੁੱਟੇ ਜਾਣ ਕਾਰਨ ਸੜਕ ਵਿਚਕਾਰ ਡਿੱਗੇ ਜਿਸ ਨਾਲ ਆਵਾਜਾਈ ਵਿਚ ਕਾਫੀ ...

ਪੂਰੀ ਖ਼ਬਰ »

ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਫ਼ਸਲਾਂ ਦੀ ਸਥਿਤੀ ਦਾ ਜਾਇਜ਼ਾ

ਤਰਨ ਤਾਰਨ, 15 ਜੁਲਾਈ (ਹਰਿੰਦਰ ਸਿੰਘ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰਰੈਕਟਰ ਡਾ. ਸੁਤੰਤਰ ਕੁਮਾਰ ਐਰੀ ਵਲੋਂ ਜ਼ਿਲ੍ਹਾ ਤਰਨ ਤਾਰਨ, ਅੰਮਿ੍ਤਸਰ, ਕਪੂਰਥਲਾ ਅਤੇ ਫਿਰੋਜ਼ਪੁਰ ਦੇ ਸਮੂਹ ਮੁੱਖ ਖੇਤੀਬਾੜੀ ਅਫਸਰਾਂ, ਖੇਤੀਬਾੜੀ ਅਫਸਰਾਂ, ਖੇਤੀਬਾੜੀ ...

ਪੂਰੀ ਖ਼ਬਰ »

ਟਕਸਾਲੀ ਅਕਾਲੀ ਦਲ ਦਾ ਡਟਵਾਂ ਸਾਥ ਦੇਣ ਵਾਲਿਆਂ ਦਾ ਸਮਾਂ ਆਉਣ 'ਤੇ ਜ਼ਰੂਰ ਮੁੱਲ ਪਵੇਗਾ-ਬ੍ਰਹਮਪੁਰਾ

ਫਤਿਆਬਾਦ, 15 ਜੁਲਾਈ (ਹਰਵਿੰਦਰ ਸਿੰਘ ਧੂੰਦਾ)¸ ਲੋਕ ਸਭਾ ਚੋਣਾਂ ਤੋਂ ਬਾਅਦ ਫਿਰ ਤੋਂ ਹਲਕੇ ਵਿਚ ਸਰਗਰਮ ਹੋਏ ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਵੱਖ-ਵੱਖ ਪਿੰਡਾਂ ਦੇ ਟਕਸਾਲੀ ਅਕਾਲੀ ਦਲ ਦੇ ਸਰਗਰਮ ਆਗੂਆਂ ਅਤੇ ਵਰਕਰਾਂ ਨਾਲ ...

ਪੂਰੀ ਖ਼ਬਰ »

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਰਾਜਪਾਲ ਦੇ ਫ਼ੈਸਲੇ ਿਖ਼ਲਾਫ਼ ਹਾਈਕੋਰਟ ਦਾ ਦਖ਼ਲ ਮੰਗਿਆ

ਤਰਨ ਤਾਰਨ, 15 ਜੁਲਾਈ (ਹਰਿੰਦਰ ਸਿੰਘ)¸ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਕਾਬਲ ਸਿੰਘ, ਪ੍ਰਵੀਨ ਕੁਮਾਰ, ਬਾਬਾ ਦਰਸ਼ਨ ਸਿੰਘ, ਬਲਕਾਰ ਸਿੰਘ, ਸੇਵਾ ਸਿੰਘ, ਸਤਵਿੰਦਰ ਸਿੰਘ, ਗੁਰਜੀਤ ਸਿੰਘ, ਬਲਜੀਤ ਸਿੰਘ ਨੇ ਪੁਲਿਸ ...

ਪੂਰੀ ਖ਼ਬਰ »

ਨਵ-ਨਿਯੁਕਤ ਐੱਸ.ਐੱਚ.ਓ. ਨੂੰ ਚੋਰਾਂ ਨੇ ਆਖਿਆ ਜੀ ਆਇਆਂ

ਪੱਟੀ, 15 ਜੁਲਾਈ (ਅਵਤਾਰ ਸਿੰਘ ਖਹਿਰਾ)- ਥਾਣਾ ਸਿਟੀ ਜਿਸ ਦੇ 9 ਐੱਸ.ਐੱਚ.ਓ. ਕੁਝ ਹੀ ਸਮੇਂ 'ਚ ਤਬਦੀਲ ਹੋ ਗਏ ਹਨ ਪਰ ਨਾ ਤਾਂ ਸ਼ਹਿਰ 'ਚ ਨਸ਼ਾ ਰੁਕਿਆ ਅਤੇ ਨਾ ਹੀ ਗੁੰਡਾਗਰਦੀ ਤੇ ਚੋਰੀਆਂ ਪਰ ਪਿਛਲੇ ਦਿਨ ਹੀ ਪੁਲਿਸ ਪ੍ਰਸ਼ਾਸਨ ਵਲੋਂ ਥਾਣਾ ਸਿਟੀ ਦੇ ਕੁਝ ਦਿਨ ਹੀ ਅਹੁਦੇ ...

ਪੂਰੀ ਖ਼ਬਰ »

ਦਫ਼ਤਰਾਂ ਤੇ ਥਾਣਿਆਂ 'ਚ ਐਸ.ਸੀ. ਸਰਪੰਚਾਂ ਤੇ ਆਗੂਆਂ ਦੀ ਕੋਈ ਪੁੱਛਗਿੱਛ ਹੀ ਨਹੀਂ-ਬੁਲਾਰੇ

ਤਲਵੰਡੀ ਚੌਧਰੀਆਂ, 15 ਜੁਲਾਈ (ਪਰਸਨ ਲਾਲ ਭੋਲਾ)- ਅੱਜ ਬਲਾਕ ਸੁਲਤਾਨਪੁਰ ਲੋਧੀ ਦੇ ਐਸ.ਸੀ. ਸਰਪੰਚਾਂ, ਪੰਚਾਂ ਅਤੇ ਪਤਵੰਤਿਆਂ ਦੀ ਇੱਕ ਭਰਵੀਂ ਮੀਟਿੰਗ ਨਗੀਨਾ ਪੈਲੇਸ ਤਲਵੰਡੀ ਚੌਧਰੀਆਂ ਵਿਖੇ ਹੋਈ | ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ...

ਪੂਰੀ ਖ਼ਬਰ »

ਫਗਵਾੜਾ 'ਚ ਨਿਯਮਾਂ ਦੇ ਉਲਟ ਬਣਾਏ ਗਏ ਹਨ ਨੀਲੇ ਕਾਰਡ

ਫਗਵਾੜਾ, 15 ਜੁਲਾਈ (ਹਰੀਪਾਲ ਸਿੰਘ)- ਵੋਟਾਂ ਦੀ ਖ਼ਾਤਰ ਅਤੇ ਆਪਣੇ ਚਹੇਤਿਆਂ ਨੂੰ ਖ਼ੁਸ਼ ਕਰਨ ਲਈ ਨਿਯਮਾਂ ਦੇ ਉਲਟ ਨੀਲੇ ਕਾਰਡ ਬਣਾ ਕੇ ਸਰਕਾਰ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ | ਫਗਵਾੜਾ ਵਿਚ ਅਨੇਕਾਂ ਅਜਿਹੇ ਪਰਿਵਾਰ ਨੇ ਜਿਨ੍ਹਾਂ ਦਾ ਆਪਣਾ ਚੰਗਾ ਕਾਰੋਬਾਰ ਹੈ ...

ਪੂਰੀ ਖ਼ਬਰ »

ਦਫ਼ਤਰਾਂ ਤੇ ਥਾਣਿਆਂ 'ਚ ਐਸ.ਸੀ. ਸਰਪੰਚਾਂ ਤੇ ਆਗੂਆਂ ਦੀ ਕੋਈ ਪੁੱਛਗਿੱਛ ਹੀ ਨਹੀਂ-ਬੁਲਾਰੇ

ਤਲਵੰਡੀ ਚੌਧਰੀਆਂ, 15 ਜੁਲਾਈ (ਪਰਸਨ ਲਾਲ ਭੋਲਾ)- ਅੱਜ ਬਲਾਕ ਸੁਲਤਾਨਪੁਰ ਲੋਧੀ ਦੇ ਐਸ.ਸੀ. ਸਰਪੰਚਾਂ, ਪੰਚਾਂ ਅਤੇ ਪਤਵੰਤਿਆਂ ਦੀ ਇੱਕ ਭਰਵੀਂ ਮੀਟਿੰਗ ਨਗੀਨਾ ਪੈਲੇਸ ਤਲਵੰਡੀ ਚੌਧਰੀਆਂ ਵਿਖੇ ਹੋਈ | ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ...

ਪੂਰੀ ਖ਼ਬਰ »

ਜਦੋਂ ਲੜਕੀ ਨੇ ਆਪਣੀ ਦੋਗੁਣੀ ਉਮਰ ਦੇ ਲੜਕੇ ਨਾਲ ਵਿਆਹ ਕਰਨ ਤੋਂ ਕੀਤਾ ਇਨਕਾਰ

ਫਗਵਾੜਾ, 15 ਜੁਲਾਈ (ਹਰੀਪਾਲ ਸਿੰਘ)- ਫਗਵਾੜਾ ਦੇ ਪਿੰਡ ਜਗਜੀਤਪੁਰ (ਹਰਬੰਸਪੁਰ) ਵਿਖੇ ਬਰਾਤ ਲੈ ਕੇ ਪਹੁੰਚੇ ਇਕ ਲਾੜੇ ਨੂੰ ਉਸ ਵੇਲੇ ਨਿਰਾਸ਼ਾ ਹੱਥ ਲੱਗੀ ਜਦੋਂ ਲਾੜੇ ਦਾ ਚੇਹਰਾ ਦੇਖਣ ਤੋਂ ਬਾਅਦ ਲੜਕੀ ਨੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਜਿਸ 'ਤੇ ਬਰਾਤ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX