ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੇ ਭਾਰਤ ਨੂੰ ਦਿੱਤੀ ਕਰਾਰ ਮਾਤ, 8 ਵਿਕਟਾਂ ਨਾਲ ਹਰਾਇਆ
. . .  1 day ago
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ 36 ਗੇਂਦਾਂ ਵਿਚ 40 ਰਨਾਂ ਦੀ ਲੋੜ
. . .  1 day ago
ਭਾਰਤ ਵੈਸਟਇੰਡੀਜ਼ ਇਕ ਦਿਨਾਂ ਮੈਚ : ਵੈਸਟ ਇੰਡੀਜ਼ ਨੂੰ ਜਿੱਤ ਲਈ 68 ਗੇਂਦਾਂ 'ਚ ਚਾਹੀਦੀਆਂ ਹਨ 59 ਦੌੜਾਂ, ਹੱਥ ਵਿਚ 8 ਵਿਕਟਾਂ
. . .  1 day ago
ਭਾਰਤ ਵੈਸਟ ਇੰਡੀਜ਼ ਪਹਿਲਾ ਇਕ ਦਿਨਾਂ ਮੈਚ : ਵੈਸਟ ਇੰਡੀਜ਼ ਦੀ ਸਥਿਤੀ ਮਜ਼ਬੂਤ, 27 ਓਵਰਾਂ ਮਗਰੋਂ ਬਣਾਏ 150 ਰਨ, ਹੱਥ 'ਚ 9 ਵਿਕਟਾਂ
. . .  1 day ago
ਜੇ.ਪੀ ਨੱਢਾ ਵੱਲੋਂ ਭਾਜਪਾ ਦੇ 6 ਸੂਬਾ ਪ੍ਰਧਾਨਾਂ ਨੂੰ ਕਾਂਗਰਸ, ਟੀ.ਐਮ.ਸੀ ਤੇ ਕਮਿਊਨਿਸਟ ਪਾਰਟੀਆਂ ਖ਼ਿਲਾਫ਼ ਪ੍ਰਦਰਸ਼ਨ ਦੇ ਨਿਰਦੇਸ਼
. . .  1 day ago
ਨਵੀਂ ਦਿੱਲੀ, 15 ਦਸੰਬਰ - ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਜੇ.ਪੀ ਨੱਢਾ ਨੇ ਰਾਜਸਥਾਨ, ਮੱਧ ਪ੍ਰਦੇਸ਼,ਛੱਤੀਸਗੜ੍ਹ, ਪੱਛਮੀ ਬੰਗਾਲ, ਕੇਰਲ ਅਤੇ ਪੰਜਾਬ ਦੇ ਸੂਬਾ ਭਾਜਪਾ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 36/1
. . .  1 day ago
ਜਾਮੀਆ ਹਿੰਸਕ ਪ੍ਰਦਰਸ਼ਨ ਦੌਰਾਨ ਕਈ ਸਟੇਸ਼ਨਾਂ 'ਤੇ ਮੈਟਰੋ ਬੰਦ
. . .  1 day ago
ਨਵੀਂ ਦਿੱਲੀ, 15 ਦਸੰਬਰ - ਦਿੱਲੀ ਵਿਖੇ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਜਾਮੀਆ ਮਿਲੀਆ ਇਸਲਾਮੀਆ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਦੀ ਸਲਾਹ 'ਤੇ ਸੁਖਦੇਵ ਵਿਹਾਰ, ਜਾਮੀਆ ਮਿਲੀਆ ਇਸਲਾਮੀਆ...
ਨਾਗਰਿਕਤਾ ਸੋਧ ਬਿੱਲ : ਪ੍ਰਦਰਸ਼ਨਕਾਰੀਆਂ ਨੇ ਫੂਕੀਆਂ ਬੱਸਾਂ
. . .  1 day ago
ਨਵੀਂ ਦਿੱਲੀ, 15 ਦਸੰਬਰ - ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਹਿੰਸਕ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਦੇ ਭਾਰਤ ਨਗਰ 'ਚ ਡੀ.ਟੀ.ਡੀ.ਸੀ ਦੀਆਂ ਬੱਸਾਂ ਤੇ ਹੋਰ ਵਾਹਨਾਂ ਨੂੰ ਅੱਗ...
ਕੱਪੜਿਆਂ ਤੋਂ ਪਹਿਚਾਣੇ ਜਾ ਸਕਦੇ ਹਨ ਅੱਗ ਲਾਉਣ ਵਾਲੇ - ਪ੍ਰਧਾਨ ਮੰਤਰੀ
. . .  1 day ago
ਰਾਂਚੀ, 15 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਦੁਮਕਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਦੇਸ਼ ਭਰ ਵਿਚ ਅੱਗ ਲੱਗਣ ਅਤੇ ਹਿੰਸਕ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟ ਇੰਡੀਜ਼ ਦਾ ਪਹਿਲਾ ਖਿਡਾਰੀ (ਅੰਬ੍ਰਿਸ) 9 ਦੌੜਾਂ ਬਣਾ ਕੇ ਆਊਟ
. . .  1 day ago
ਮੁਸੀਬਤ ਵਿਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਪੱਛਮੀ ਬੰਗਾਲ ਦੇ ਲੋਕ - ਰਾਜਪਾਲ ਜਗਦੀਪ ਧਨਖੜ
. . .  1 day ago
ਕੋਲਕਾਤਾ, 15 ਦਸੰਬਰ - ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਕਿ ਉਹ ਸੂਬੇ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਮੁਸੀਬਤ ਵਿਚ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਨਿਰਧਾਰਿਤ 50 ਓਵਰਾਂ 'ਚ ਭਾਰਤ 287/8
. . .  1 day ago
ਚੇਨਈ, 15 ਦਸੰਬਰ - ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਇੱਕ ਦਿਨਾਂ ਮੈਚ ਵਿਚ ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ ਦੀ ਟੀਮ ਨੇ ਨਿਰਧਾਰਿਤ 50 ਓਵਰਾਂ 'ਚ 8 ਵਿਕਟਾਂ ਦੇ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤਣ ਲਈ ਦਿੱਤਾ 288 ਦੌੜਾਂ ਦਾ ਟੀਚਾ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਦਾ 8ਵਾਂ ਖਿਡਾਰੀ (ਸ਼ਿਵਮ ਦੂਬੇ) 9 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ 7ਵੀਂ ਸਫਲਤਾ, ਜਡੇਜਾ 21 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ 6ਵੀਂ ਸਫਲਤਾ
. . .  1 day ago
ਫ਼ਿਰੋਜ਼ਪੁਰ 'ਚ ਹਿੰਦ-ਪਾਕਿ ਸਰਹੱਦ ਤੋਂ ਸਾਢੇ 12 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 45 ਓਵਰਾਂ ਤੋਂ ਬਾਅਦ ਭਾਰਤ 250/5
. . .  1 day ago
ਸਕੂਲ ਦੀ ਵਿਰਾਸਤੀ ਇਮਾਰਤ ਦੇ 100 ਸਾਲ ਪੂਰੇ ਹੋਣ 'ਤੇ ਸਿੱਖਿਆ ਮੰਤਰੀ ਵਲੋਂ ਲੋਗੋ ਜਾਰੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਦਾ ਪੰਜਵਾਂ ਖਿਡਾਰੀ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 38.3 ਓਵਰਾਂ 'ਚ ਭਾਰਤ ਦੀਆਂ 200 ਦੌੜਾਂ ਪੂਰੀਆਂ
. . .  1 day ago
ਅੱਜ ਤੋਂ ਟੋਲ ਪਲਾਜ਼ਿਆਂ 'ਤੇ ਵਾਹਨਾਂ ਲਈ ਫਾਸਟ ਟੈਗ ਜ਼ਰੂਰੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ ਚੌਥੀ ਸਫਲਤਾ, ਸ਼੍ਰੇਅਸ 70 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 35 ਓਵਰਾਂ ਤੋਂ ਬਾਅਦ ਭਾਰਤ 185/3
. . .  1 day ago
ਬੰਗਾਲ 'ਚ ਨਾਗਰਿਕਤਾ ਕਾਨੂੰਨ ਦਾ ਵਿਰੋਧ, ਸੂਬੇ ਦੇ ਕੁਝ ਹਿੱਸਿਆ 'ਚ ਇੰਟਰਨੈੱਟ ਸੇਵਾਵਾਂ ਮੁਅੱਤਲ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਰਿਸ਼ਭ ਪੰਤ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਸ਼੍ਰੇਅਸ ਦੀਆਂ 50 ਦੌੜਾਂ ਪੂਰੀਆਂ
. . .  1 day ago
ਕੁੱਲੂ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 30 ਓਵਰਾਂ ਤੋਂ ਬਾਅਦ ਭਾਰਤ 137/3
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 25 ਓਵਰਾਂ ਤੋਂ ਬਾਅਦ ਭਾਰਤ 103/3
. . .  1 day ago
ਮੁੱਖ ਮੰਤਰੀ ਊਧਵ ਠਾਕਰੇ ਨਾਲ ਪੀ.ਐਮ.ਸੀ ਖਾਤਾ ਧਾਰਕਾਂ ਦੇ ਵਫ਼ਦ ਨੇ ਕੀਤੀ ਮੁਲਾਕਾਤ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 20 ਓਵਰਾਂ ਤੋਂ ਬਾਅਦ ਭਾਰਤ 83/3
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ ਤੀਜੀ ਸਫਲਤਾ, ਰੋਹਿਤ ਸ਼ਰਮਾ ਆਊਟ
. . .  1 day ago
ਆੜ੍ਹਤੀਆਂ ਵਲੋਂ ਤੰਗ-ਪਰੇਸ਼ਾਨ ਕੀਤੇ ਜਾਣ 'ਤੇ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 15 ਓਵਰਾਂ ਤੋਂ ਬਾਅਦ ਭਾਰਤ 68/2
. . .  1 day ago
ਹਿੰਸਾ ਦੀ ਲਪੇਟ 'ਚ ਹੈ ਆਸਾਮ, ਇਹ ਹੈ ਚਿੰਤਾ ਦਾ ਵਿਸ਼ਾ- ਅਧੀਰ ਰੰਜਨ ਚੌਧਰੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਭਾਰਤ 33/2
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟ ਇੰਡੀਜ਼ ਨੂੰ ਮਿਲੀ ਦੂਜੀ ਸਫਲਤਾ, ਕਪਤਾਨ ਕੋਹਲੀ 4 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ ਪਹਿਲੀ ਸਫਲਤਾ, ਕੇ. ਐੱਲ. ਰਾਹੁਲ 6 ਦੌੜਾਂ ਬਣਾ ਕੇ ਆਊਟ
. . .  1 day ago
ਪੁਲਿਸ ਨੇ ਹਿਰਾਸਤ ਲਏ ਊਧਵ ਠਾਕਰੇ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਪੀ. ਐੱਮ. ਸੀ. ਬੈਂਕ ਦੇ ਖਾਤਾਧਾਰਕ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 5 ਓਵਰਾਂ ਤੋਂ ਬਾਅਦ ਭਾਰਤ 17/0
. . .  1 day ago
ਨੇਪਾਲ ਬੱਸ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਪੀ. ਐੱਮ. ਸੀ. ਬੈਂਕ ਦੇ ਖਾਤਾਧਾਰਕਾਂ ਵਲੋਂ ਆਰ. ਬੀ. ਆਈ. ਦੇ ਬਾਹਰ ਪ੍ਰਦਰਸ਼ਨ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੇ ਜਿੱਤੀ ਟਾਸ, ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਰਾਜਸਥਾਨ ਪੁਲਿਸ ਨੇ ਹਿਰਾਸਤ 'ਚ ਲਈ ਅਦਾਕਾਰਾ ਪਾਇਲ ਰੋਹਤਗੀ
. . .  1 day ago
ਫਿਲੀਪੀਨਜ਼ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਸਾਵਰਕਰ ਵਿਵਾਦ ਨੂੰ ਲੈ ਕੇ ਕਾਂਗਰਸ 'ਤੇ ਭੜਕੀ ਮਾਇਆਵਤੀ, ਦੋਹਰਾ ਚਰਿੱਤਰ ਅਪਣਾਉਣ ਦਾ ਲਾਇਆ ਦੋਸ਼
. . .  1 day ago
ਸੀ. ਬੀ. ਆਈ. ਕਰੇਗੀ ਆਈ. ਆਈ. ਟੀ. ਵਿਦਿਆਰਥਣ ਫਾਤਿਮਾ ਲਤੀਫ਼ ਦੇ ਖ਼ੁਦਕੁਸ਼ੀ ਮਾਮਲੇ ਦੀ ਜਾਂਚ
. . .  1 day ago
ਸ੍ਰੀਲੰਕਾਈ ਤਾਮਿਲ ਸ਼ਰਨਾਰਥੀਆਂ ਨੂੰ ਵੀ ਮਿਲਣੀ ਚਾਹੀਦੀ ਹੈ ਨਾਗਰਿਕਤਾ- ਸ਼੍ਰੀ ਸ਼੍ਰੀ ਰਵੀਸ਼ੰਕਰ
. . .  1 day ago
ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਪਹਿਲਾ ਇੱਕ ਦਿਨਾਂ ਮੈਚ ਅੱਜ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਸਾਉਣ ਸੰਮਤ 551

ਪਹਿਲਾ ਸਫ਼ਾ

ਭਾਰੀ ਮੀਂਹ ਕਾਰਨ ਮਾਲਵੇ 'ਚ ਹੜ੍ਹਾਂ ਵਰਗੇ ਹਾਲਾਤ

• ਸਰਕਾਰੀ ਦਫ਼ਤਰ ਤੇ ਘਰ ਪਾਣੀ 'ਚ ਡੁੱਬੇ  • ਫ਼ਸਲਾਂ ਵੀ ਡੁੱਬੀਆਂ • ਘੱਗਰ 'ਚ ਵਧਿਆ ਪਾਣੀ
ਬਠਿੰਡਾ/ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਕੰਵਲਜੀਤ ਸਿੰਘ ਸਿੱਧੂ, ਰਣਜੀਤ ਸਿੰਘ ਢਿੱਲੋਂ)-ਪੰਜਾਬ 'ਚ ਪਏ ਮੀਂਹ ਨੇ ਜਿਥੇ ਪਿਛਲੇ ਕਈ ਦਿਨਾਂ ਤੋਂ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿਵਾਈ ਹੈ ਉਥੇ ਮਾਲਵਾ ਖੇਤਰ 'ਚ ਪਏ ਭਾਰੀ ਮੀਂਹ ਨੇ ਲੋਕਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ | ਕਈ ਇਲਾਕਿਆਂ 'ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ | ਮਾਲਵੇ 'ਚ ਅੱਜ ਪਹਿਲੇ ਹੀ ਦਿਨ ਪਏ ਭਾਰੀ ਮੀਂਹ ਨੇ ਸਭ ਪਾਸੇ ਜਲ-ਥਲ ਕਰ ਦਿੱਤਾ ਹੈ | ਫ਼ਸਲਾਂ ਪਾਣੀ 'ਚ ਡੁੱਬ ਗਈਆਂ ਹਨ | ਕਈਆਂ ਦੇ ਘਰਾਂ 'ਚ ਪਾਣੀ ਭਰ ਗਿਆ | ਬਠਿੰਡਾ 'ਚ ਅੱਜ ਪਈ 131 ਐਮ. ਐਮ. ਭਾਰੀ ਬਰਸਾਤ ਨੇ ਹੀ ਨਗਰ ਨਿਗਮ ਅਤੇ ਤਿ੍ਵੇਣੀ ਕੰਪਨੀ ਵਲੋਂ ਸ਼ਹਿਰ ਨੂੰ ਬਰਸਾਤੀ ਪਾਣੀ ਦੀ ਮਾਰ ਤੋਂ ਬਚਾਉਣ ਦੇ ਦਾਅਵਿਆਂ ਦੀ ਫ਼ੂਕ-ਕੱਢ ਦਿੱਤੀ | ਬਰਸਾਤ ਕਾਰਨ ਬਠਿੰਡਾ 'ਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ ਅਤੇ ਸਾਰਾ ਸ਼ਹਿਰ ਬਰਸਾਤੀ ਪਾਣੀ ਦੀ ਮਾਰ ਹੇਠ ਆ ਕੇ ਜਾਮ ਹੋ ਕੇ ਰਹਿ ਗਿਆ | ਬਠਿੰਡਾ ਦੇ ਪਰਸਰਾਮ ਨਗਰ, ਪ੍ਰਤਾਪ ਨਗਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਸੀਵਰੇਜ ਸਿਸਟਮ ਫ਼ੇਲ੍ਹ ਹੋ ਜਾਣ ਕਾਰਨ ਘਰਾਂ 'ਚ 2 ਤੋਂ 3 ਫੁੱਟ ਪਾਣੀ ਜਮ੍ਹਾਂ ਹੋ ਗਿਆ ਹੈ, ਜਿਸ ਨਾਲ ਲੋਕਾਂ ਦਾ ਲੱਖਾਂ ਰੁਪਏ ਦਾ ਘਰੇਲੂ ਸਾਮਾਨ ਪਾਣੀ ਦੀ ਮਾਰ ਹੇਠ ਆ ਗਿਆ ਹੈ | ਸ਼ਹਿਰ 'ਚ ਹੜ੍ਹਾਂ ਵਰਗੀ ਸਥਿਤੀ ਕਾਰਨ ਜ਼ਿਲ੍ਹਾ ਕਚਿਹਰੀ ਕੰਪਲੈਕਸ ਵੱਲ ਤਾਂ ਇਕ ਚੱਪੂ ਕਿਸ਼ਤੀ ਵੀ ਚਲਾਉਣੀ ਪਈ ਹੈ | ਬਰਸਾਤ ਕਾਰਨ ਕਰੀਬ ਸਾਰੇ ਸ਼ਹਿਰ ਦਾ ਸੀਵਰੇਜ ਬੈਕ ਮਾਰ ਗਿਆ ਹੈ ਅਤੇ ਮੀਂਹ ਕਾਰਨ ਆਈ.ਜੀ. ਦੀ ਰਿਹਾਇਸ਼ 5 ਤੋਂ 6 ਫ਼ੁੱਟ ਡੂੰਘੇ ਪਾਣੀ ਵਿਚ ਡੁੱਬ ਗਈ | ਜਿਸ ਕਾਰਨ ਇਥੇ ਪਿਆ ਸਾਰਾ ਸਾਮਾਨ ਤੇ ਰਿਕਾਰਡ ਵੀ ਖ਼ਰਾਬ ਹੋ ਗਿਆ | ਇਥੇ ਖੜ੍ਹੀਆਂ ਸਰਕਾਰੀ ਪ੍ਰਾਈਵੇਟ ਗੱਡੀਆਂ ਵੀ ਪ੍ਰਭਾਵਿਤ ਹੋ ਗਈਆਂ | ਪਾਣੀ ਕਾਰਨ ਡਿਪਟੀ ਕਮਿਸ਼ਨਰ ਦੀ ਰਿਹਾਇਸ਼, ਐਸ. ਐਸ. ਐਸ. ਪੀ. ਬਠਿੰਡਾ ਦੀ ਰਿਹਾਇਸ਼, ਜ਼ਿਲ੍ਹਾ ਕਚਿਹਰੀਆਂ ਦੇ ਬਾਹਰ ਅਤੇ ਮਹਿਲਾ ਥਾਣਾ ਡਾਕ ਘਰ ਰੈੱਡ ਕਰਾਸ ਭਵਨ, ਪਰਸ ਰਾਮ ਨਗਰ, ਪ੍ਰਤਾਪ ਨਗਰ, ਜੋਗੀ ਨਗਰ, ਪਾਵਰ ਹਾਊਸ ਰੋਡ, ਜੀ.ਟੀ ਰੋਡ, ਮਾਲ ਰੋਡ, ਸਿਵਲ ਲਾਈਨ ਇਲਾਕਾ,ਅਮਰੀਕ ਸਿੰਘ ਰੋਡ, ਅੰਡਰ ਬਿ੍ਜ ਪੁਲ, ਸੁਰਖਪੀਰ ਰੋਡ, ਹੰਸ ਨਗਰ, ਸਿਰਕੀ ਬਾਜ਼ਾਰ, ਇਨਕਮ ਟੈਕਸ ਦਫ਼ਤਰ, ਰੈੱਡ ਕਰਾਸ ਦਫ਼ਤਰ ਦੇ ਅੱਗੇ ਕਈ ਕਈ ਫੁੱਟ ਪਾਣੀ ਭਰਿਆ ਹੋਇਆ ਹੈ |
ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਸਾਉਣ ਦੀ ਸੰਗਰਾਂਦ ਵਾਲੇ ਦਿਨ ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਹੜ੍ਹਾਂ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ | 6 ਘੰਟੇ ਹੋਈ ਲਗਾਤਾਰ ਭਾਰੀ ਬਾਰਿਸ਼ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਨੇ ਛੱਪੜਾਂ ਦਾ ਰੂਪ ਧਾਰਨ ਕਰ ਲਿਆ | ਸਰਕਾਰੀ ਦਫ਼ਤਰਾਂ 'ਚ ਪਾਣੀ ਜਮ੍ਹਾਂ ਹੋਣ ਕਾਰਨ ਮੁਲਾਜ਼ਮਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਨੀਵੇਂ ਘਰ ਵੀ ਪਾਣੀ 'ਚ ਡੁੱਬ ਗਏ | ਇਹ ਹਾਲਾਤ ਹੀ ਪਿੰਡਾਂ ਦੇ ਹਨ, ਜਿਥੇ ਨਰਮੇ ਅਤੇ ਝੋਨੇ ਦੀ ਫ਼ਸਲ ਪਾਣੀ 'ਚ ਡੁੱਬ ਗਈ | ਪਹਿਲੇ ਹੀ ਮੀਂਹ ਨੇ ਕਿਸਾਨਾਂ ਅਤੇ ਲੋਕਾਂ ਨੂੰ ਚਿੰਤਾ 'ਚ ਡੋਬ ਦਿੱਤਾ ਹੈ | ਜੇਕਰ ਬਾਰਿਸ਼ ਇਸੇ ਤਰ੍ਹਾਂ ਜਾਰੀ ਰਹੀ ਤਾਂ ਫ਼ਸਲਾਂ ਅਤੇ ਘਰਾਂ ਦੇ ਨੁਕਸਾਨ ਹੋਣ ਦਾ ਡਰ ਹੈ | ਅੱਜ ਬਾਜ਼ਾਰਾਂ 'ਚ ਪਾਣੀ ਭਰਨ ਕਾਰਨ ਸਾਰਾ ਦਿਨ ਸੁੰਨਸਾਨ ਰਹੀ | ਮੁੱਖ ਬੱਸ ਸਟੈਂਡ ਦੇ ਗੇਟ ਵੀ ਪਾਣੀ ਨਾਲ ਭਰ ਗਏ, ਜਿਸ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਡਿਪਟੀ ਕਮਿਸ਼ਨਰ ਦੀ ਸਰਕਾਰੀ ਰਿਹਾਇਸ਼, ਡੀ.ਐੱਸ.ਪੀ. ਦਫ਼ਤਰ, ਵਿਜੀਲੈਂਸ ਦਫ਼ਤਰ ਅਤੇ ਹੋਰ ਸਰਕਾਰੀ ਅਦਾਰਿਆਂ ਦੇ ਦਫ਼ਤਰਾਂ 'ਚ ਵੀ ਪਾਣੀ ਭਰ ਗਿਆ | ਮੁੜ ਅੱਜ ਸ਼ਾਮ ਬਾਰਿਸ਼ ਸ਼ੁਰੂ ਹੋ ਗਈ |
ਘੱਗਰ ਦਰਿਆ 'ਚ ਹੜ੍ਹ ਦਾ ਖ਼ਦਸ਼ਾ
ਮੂਣਕ ਤੋਂ ਕੇਵਲ ਸਿੰਗਲਾ ਅਨੁਸਾਰ-ਲਗਾਤਾਰ ਸੋਕੇ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਨੰੂ ਬੀਤੇ ਦੋ ਦਿਨਾਂ ਤੋਂ ਇਲਾਕੇ 'ਚ ਪਈ ਬਰਸਾਤ ਨਾਲ ਕੁਝ ਰਾਹਤ ਮਹਿਸੂਸ ਕੀਤੀ ਪਰ ਹੁਣ ਇਸ ਇਲਾਕੇ ਦੇ ਕਿਸਾਨਾਂ ਨੰੂ ਘੱਗਰ ਦਰਿਆ ਦੇ ਸੰਭਾਵੀ ਹੜ੍ਹਾਂ ਦਾ ਡਰ ਸਤਾਉਣ ਲੱਗ ਗਿਆ ਹੈ | ਘੱਗਰ ਦਰਿਆ 'ਚ ਅੱਜ ਬਾਅਦ ਦੁਪਹਿਰ ਘੱਗਰ ਦਰਿਆ ਦੇ ਆਰ. ਡੀ.460 ਤੇ ਲੱਗੇ ਮਾਪਦੰਡ ਅਨੁਸਾਰ ਪਾਣੀ ਦਾ ਪੱਧਰ 739.9 ਫੁੱਟ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਹੈ ਪਰ ਜਿਸ ਤੇਜ਼ੀ ਨਾਲ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧ ਰਿਹਾ ਹੈ | ਉਸ ਨੇ ਲੋਕਾਂ ਦੇ ਮਨ 'ਚ ਇਕ ਵਾਰ ਫਿਰ ਘੱਗਰ ਦਰਿਆ ਦੇ ਸੰਭਾਵੀ ਹੜ੍ਹਾਂ ਦਾ ਡਰ ਪੈਦਾ ਕਰ ਦਿੱਤਾ ਹੈ | ਉੱਤਰੀ ਭਾਰਤ ਦੇ ਕੁਝ ਹਿੱਸੇ ਹਿਮਾਚਲ, ਪੰਚਕੂਲਾ, ਚੰਡੀਗੜ੍ਹ, ਅੰਬਾਲਾ, ਰਾਜਪੁਰਾ, ਵਗੈਰਾ ਵਿਖੇ ਪਈ ਪਿਛਲੀ ਚਾਰ ਦਿਨਾਂ ਤੋਂ ਬਰਸਾਤ ਨਾਲ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ | ਖਨੌਰੀ ਵਿਖੇ ਆਰ.ਡੀ. 460 ਦੇ ਮਾਪਦੰਡ ਮੁਤਾਬਿਕ ਘੱਗਰ ਦਰਿਆ 'ਚ ਸਵੇਰੇ 9 ਵਜੇ ਪਾਣੀ ਦਾ ਪੱਧਰ 735.7 ਫੁੱਟ ਸੀ | ਸੋ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਘੱਗਰ ਦਰਿਆ 'ਚ ਤਕਰੀਬਨ 4 ਫੁੱਟ ਪਾਣੀ ਦਾ ਪੱਧਰ ਵਧ ਚੁੱਕਾ ਹੈ | ਸਰਕਾਰੀ ਅੰਕੜਿਆਂ ਅਨੁਸਾਰ ਘੱਗਰ ਦਰਿਆ 'ਚ 749 ਫੁੱਟ ਪਾਣੀ ਦੇ ਪੱਧਰ ਨੰੂ ਖ਼ਤਰੇ ਦਾ ਨਿਸ਼ਾਨ ਮੰਨਿਆ ਜਾਂਦਾ ਹੈ ਪਰ ਮੌਜੂਦਾ ਭੂਗੋਲਿਕ ਸਥਿਤੀ ਮੁਤਾਬਿਕ ਖਨੌਰੀ ਵਿਖੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ 745 ਫੁੱਟ ਹੋਣ ਤੇ ਘੱਗਰ ਦਰਿਆ ਦੇ ਪਾਣੀ ਨਾਲ ਇਲਾਕੇ 'ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ |
ਵੱਡੀ ਤੇ ਛੋਟੀ ਨਦੀ ਉੱਛਲੀ-ਹਜ਼ਾਰਾਂ ਏਕੜ ਫ਼ਸਲ ਡੁੱਬੀ
ਪਟਿਆਲਾ ਤੋਂ ਗੁਰਪ੍ਰੀਤ ਸਿੰਘ ਚੱਠਾ ਅਨੁਸਾਰ-ਪਿਛਲੇ ਦਿਨਾਂ ਤੋਂ ਹੋ ਰਹੀ ਮੌਨਸੂਨ ਦੀ ਭਰਵੀਂ ਬਾਰਿਸ਼ ਕਾਰਨ ਪਟਿਆਲਾ ਨੇੜਿਉਂ ਲੰਘਦੀ ਵੱਡੀ ਨਦੀ ਤੇ ਛੋਟੀ ਨਦੀ ਉਛਲਣ ਕਾਰਨ ਇਸ ਨਾਲ ਲੱਗਦੇ ਸੈਂਕੜੇ ਪਿੰਡਾਂ ਦੀ ਹਜ਼ਾਰਾਂ ਏਕੜ ਫ਼ਸਲ ਡੁੱਬ ਚੁੱਕੀ ਹੈ, ਪਾਣੀ ਦੇ ਲਗਾਤਾਰ ਵਧ ਰਹੇ ਪੱਧਰ ਕਾਰਨ ਕਿਸਾਨਾਂ ਦੀ ਚਿੰਤਾ ਹੋਰ ਵਧਦੀ ਨਜ਼ਰ ਆ ਰਹੀ ਹੈ | ਹੜ੍ਹ ਕਾਰਨ ਫ਼ਸਲ ਮਰਨ ਦੇ ਡਰ ਸਦਕਾ ਕਿਸਾਨਾਂ ਨੇ ਇਕ ਦੂਜੇ ਨੂੰ ਮੁੜ ਝੋਨਾ ਲਗਾਉਣ ਲਈ ਪਨੀਰੀ ਪੁੱਛਣੀ ਸ਼ੁਰੂ ਕਰ ਦਿੱਤੀ ਹੈ | ਵੱਡੀ ਨਦੀ ਤੇ ਛੋਟੀ ਨਦੀ ਤੇ ਉਛਲ਼ਣ ਕਾਰਨ ਇਸ ਨਾਲ ਲੱਗਦੇ ਪਿੰਡ ਦੌਲਤਪੁਰ, ਮਹਿਮੂਦਪੁਰ, ਸੈਫ਼ਦੀਪੁਰ , ਫਲੋਲੀ, ਦੌਣਕਲਾਂ ਅਤੇ ਸਮਾਣਾ ਹਲਕੇ ਦੇ ਪਿੰਡ ਦੁੱਧੜ, ਪੰਜਬੇੜੀ, ਜਲਾਲਖੇੜਾ, ਭਾਨਰੀ, ਤਰੈਂ, ਡਰੋਲਾ, ਡਰੋਲੀ, ਤੁਲੇਵਾਲ, ਚਤੈਹਰਾ, ਅਸਰਪੁਰ, ਦੁਲੜ, ਮਵੀ, ਧਨੌਰੀ ਆਦਿ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ |
ਝੰਬੋਂ ਡਰੇਨ 'ਚ ਹੜ੍ਹ
ਪਾਤੜਾਂ ਤੋਂ ਜਗਦੀਸ਼ ਸਿੰਘ ਕੰਬੋਜ ਅਨੁਸਾਰ-ਬੀਤੇ ਦਿਨ ਤੋਂ ਪਟਿਆਲਾ ਅਤੇ ਪਾਤੜਾਂ ਇਲਾਕੇ ਵਿਚ ਪਈ ਭਾਰੀ ਬਾਰਿਸ਼ ਨਾਲ ਪਾਤੜਾਂ ਦੇ ਨਾਲ ਦੀ ਲੰਘਦੀ ਝੰਬੋਂ ਡਰੇਨ 'ਚ ਹੜ੍ਹ ਆ ਗਿਆ ਹੈ | ਜਿਸ ਨਾਲ ਹਜ਼ਾਰਾਂ ਏਕੜ ਝੋਨਾ ਤੇ ਹੋਰ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ ਹਨ |
ਕੁੱਪ ਕਲਾਂ ਤੋਂ ਸਰੌਦ ਅਨੁਸਾਰ : ਪਿਛਲੇ ਹਫ਼ਤੇ ਤੋਂ ਪੈ ਰਹੇ ਮੀਂਹ ਕਾਰਨ ਪਿੰਡ ਚੁੱਪਕਾ, ਸਰੌਦ, ਬਾਲੇਵਾਲ, ਭੋਗੀਵਾਲ, ਜਿੱਤਵਾਲ, ਰੋਹਣੋਂ, ਮਤੋਈ, ਰੋਡੀਵਾਲ ਅਤੇ ਫੱਲੇਵਾਲ ਸਮੇਤ ਇਕ ਦਰਜਨ ਤੋਂ ਵੱਧ ਪਿੰਡਾਾ ਦੇ ਕਿਸਾਨਾਾ ਦੀ ਝੋਨੇ, ਸਬਜ਼ੀ ਅਤੇ ਹਰੇ ਚਾਰੇ ਹੇਠਲੇ ਰਕਬੇ ਵਾਲੀ ਫ਼ਸਲ ਬੁਰੀ ਤਰ੍ਹਾਂ ਪਾਣੀ ਦੀ ਮਾਰ ਹੇਠ ਆ ਕੇ ਸੁੱਕ ਰਹੀ ਹੈ |
ਮਾਨਸਾ ਤੋਂ ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ ਅਨੁਸਾਰ: ਬੀਤੇ ਕੱਲ੍ਹ ਅਤੇ ਰਾਤ ਸਮੇਂ ਪਏ ਲਗਾਤਾਰ ਮੀਂਹ ਨੇ ਜ਼ਿਲੇ੍ਹ ਦੇ ਲੋਕਾਂ ਦੇ ਹੱਥ ਖੜ੍ਹੇ ਕਰਵਾ ਦਿੱਤੇ | ਇਸ ਮੀਂਹ ਨਾਲ ਨੀਵੀਂਆਂ ਥਾਵਾਂ ਨੱਕੋ-ਨੱਕ ਭਰ ਗਈਆਂ | ਕਈ ਸਕੂਲਾਂ, ਹਸਪਤਾਲਾਂ ਤੇ ਹੋਰ ਇਮਾਰਤਾਂ 'ਚ ਪਾਣੀ ਭਰਨ ਕਾਰਨ ਵਿਦਿਆਰਥੀਆਂ, ਸਟਾਫ਼ ਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ |
ਭੀਖੀ ਤੋਂ ਬਲਦੇਵ ਸਿੰਘ ਸਿੱਧੂ ਅਨੁਸਾਰ: ਬਿਜਲੀ ਦਫ਼ਤਰ ਭੀਖੀ ਦੇ ਕਮਰਿਆਂ 'ਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਸਬ ਡਵੀਜ਼ਨ ਦੇ ਸਮੂਹ ਮੁਲਾਜ਼ਮਾਂ ਵਲੋਂ ਰੋਸ ਰੈਲੀ ਕੀਤੀ ਗਈ |
ਬਰੇਟਾ ਤੋਂ ਜੀਵਨ ਸ਼ਰਮਾ ਅਨੁਸਾਰ: ਹਰਿਆਣਾ ਸੂਬੇ ਦੇ ਪਿੰਡ ਚਾਂਦਪੁਰਾ ਕੋਲ ਦੀ ਲੰਘਦੇ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਵਧ ਰਿਹਾ ਹੈ | ਪਿਛਲੇ ਕੁਝ ਦਿਨ ਪਹਿਲਾਂ ਇਸ ਦਰਿਆ ਵਿਚ ਫ਼ੈਕਟਰੀਆਂ ਦਾ ਕੈਮੀਕਲ ਵਾਲਾ ਦੂਸ਼ਿਤ ਪਾਣੀ ਚੱਲ ਰਿਹਾ ਸੀ ਪਰ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿਚ ਹੋ ਰਹੀ ਤੇਜ਼ ਬਾਰਿਸ਼ ਕਾਰਨ ਚਾਂਦਪੁਰਾ ਕੋਲ ਪਾਣੀ ਦਾ ਪੱਧਰ ਲਗਪਗ 2 ਫੁੱਟ ਪਹੁੰਚ ਚੁੱਕਾ ਹੈ ਜਦੋਂ ਕਿ 7 ਫੁੱਟ 'ਤੇ ਖ਼ਤਰੇ ਦਾ ਨਿਸ਼ਾਨ ਹੈ | ਭਾਵੇਂ ਕਿ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਥੱਲੇ ਹੈ ਪਰ ਫਿਰ ਵੀ 9 ਸਾਲ ਪਹਿਲਾਂ ਆਏ ਹੜ੍ਹ ਨੂੰ ਯਾਦ ਕਰ ਕੇ ਇਲਾਕੇ ਦੇ ਲੋਕ ਕੰਬ ਉੱਠਦੇ ਹਨ |
ਮੀਂਹ ਕਾਰਨ ਫੂਲ ਰਜਵਾਹਾ ਟੁੱਟਿਆ
ਕੋਟਫੱਤਾ ਤੋਂ ਰਣਜੀਤ ਸਿੰਘ ਬੁੱਟਰ ਅਨੁਸਾਰ-ਪਿੰਡ ਕੋਟਭਾਰਾ ਕੋਲ ਦੀ ਲੰਘਦਾ ਫੂਲ ਰਜਵਾਹਾ ਅੱਜ ਪਏ ਭਾਰੀ ਮੀਂਹ ਕਾਰਨ ਕੋਟਭਾਰਾ ਦੇ ਖੇਤਾਂ 'ਚ ਟੁੱਟ ਗਿਆ | ਰਜਵਾਹਾ ਟੁੱਟਣ ਨਾਲ ਕਿਸਾਨਾਂ ਦੀ ਕਈ ਏਕੜ 'ਚ ਬੀਜੀ ਨਰਮੇ ਅਤੇ ਝੋਨੇ ਦੀ ਫ਼ਸਲ ਵਿਚ ਪਾਣੀ ਭਰ ਗਿਆ |
ਗਊਸ਼ਾਲਾ ਦਾ ਲੈਂਟਰ ਡਿਗਾ
36 ਗਊਆਂ ਤੇ 1 ਢੱਠੇ ਦੀ ਮੌਤ
ਭਗਤਾ ਭਾਈਕਾ, (ਸੁਖਪਾਲ ਸਿੰਘ ਸੋਨੀ)-ਰਾਤ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਅੱਜ ਸਵੇਰੇ ਸਥਾਨਕ ਗਊਸ਼ਾਲਾ ਦੇ ਹਾਲ ਲੈਂਟਰ ਡਿਗਣ ਨਾਲ 36 ਗਊਆਂ ਸਮੇਤ 1 ਢੱਠੇ ਦੀ ਮੌਤ ਹੋ ਗਈ ਹੈ, ਜਦਕਿ ਦੋ ਗਾਾਵਾਾ ਗੰਭੀਰ ਜ਼ਖ਼ਮੀ ਹਨ | ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਨੇੜਲੇ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਬਚਾਓ ਕਾਰਜ ਸ਼ੁਰੂ ਕੀਤੇ |

ਮੁੰਬਈ 'ਚ ਇਮਾਰਤ ਡਿਗੀ-11 ਮੌਤਾਂ

ਮੁੰਬਈ, 16 ਜੁਲਾਈ (ਏਜੰਸੀ) -ਮੁੰਬਈ ਦੇ ਭੀੜਭਾੜ ਵਾਲੇ ਡੋਂਗਰੀ ਇਲਾਕੇ 'ਚ ਇਕ ਚਾਰ ਮੰਜ਼ਿਲਾ ਇਮਾਰਤ ਢਹਿਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 40 ਲੋਕਾਂ ਦੇ ਅਜੇ ਵੀ ਮਲਬੇ ਥੱਲੇ ਦੱਬੇ ਹੋਣ ਦਾ ਖ਼ਦਸ਼ਾ ਹੈ | ਇਸ ਸਬੰਧੀ ਸ਼ਹਿਰੀ ਆਵਾਸ ਮੰਤਰੀ ਰਾਧਾਕ੍ਰਿਸ਼ਨ ਵਿਖੇ ਪਾਟਿਲ ਨੇ ਦੱਸਿਆ ਕਿ ਦੱਖਣੀ ਮੁੰਬਈ ਦੇ ਡੋਂਗਰੀ ਖੇਤਰ ਦੀ ਟੰਡਲ ਸੜਕ 'ਤੇ ਸਥਿਤ ਕੌਸਰਬਾਗ਼ ਇਮਾਰਤ ਢਹਿਣ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਹੈ | ਇਸ ਸਬੰਧੀ ਮੁੰਬਈ ਨਗਰ ਨਿਗਮ (ਬੀ.ਐਮ.ਸੀ.) ਦੇ ਅਧਿਕਾਰੀ ਨੇ ਦੱਸਿਆ ਇਸ ਹਾਦਸੇ 'ਚ 7 ਹੋਰ ਜ਼ਖ਼ਮੀ ਹੋ ਗਏ ਹਨ | ਮੁੰਬਈ ਦੇ ਮੇਅਰ ਵਿਸ਼ਵਨਾਥ ਮਹਾਦੇਸ਼ਵਰ ਨੇ ਦੱਸਿਆ ਕਿ ਉਨ੍ਹਾਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਇਸ ਸਬੰਧ 'ਚ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ | ਨਗਰ ਨਿਗਮ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਨਗਰ ਨਿਗਮ ਨੇ ਹਾਦਸੇ 'ਚੋਂ ਬਚਾਏ ਲੋਕਾਂ ਨੂੰ ਇਮਾਮਵਾੜਾ ਮਿਊਾਸਪਲ ਸੈਕੰਡਰੀ ਗਰਲਜ਼ ਸਕੂਲ 'ਚ ਸ਼ਰਨ ਦਿੱਤੀ ਹੈ | ਮੁੰਬਾਦੇਵੀ ਵਿਧਾਇਕ ਅਮੀਨ ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਸ਼ਟਰੀ ਆਫਤ ਰਾਹਤ ਬਲਾਂ (ਐਨ. ਡੀ. ਆਰ. ਐਫ.) ਦੀ ਇਕ ਟੀਮ ਘਟਨਾ ਸਥਾਨ 'ਤੇ ਪੰਹੁਚ ਗਈ ਹੈ | ਉਨ੍ਹਾਂ ਕਿਹਾ ਕਿ ਅਜੇ ਵੀ 10 ਤੋਂ 12 ਪਰਿਵਾਰਾਂ ਦੀ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ | ਇਸ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੁੱਖ ਪ੍ਰਗਟ ਕੀਤਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਪੁਲਿਸ ਤੇ ਆਫਤ ਰਾਹਤ ਟੀਮਾਂ ਘਟਨਾ ਸਥਾਨ 'ਤੇ ਰਾਹਤ ਕਾਰਜਾਂ 'ਚ ਜੁਟੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਹਾਦਸੇ 'ਚ ਮਰੇ ਲੋਕਾਂ ਦੇ ਪਰਿਵਾਰਾਂ ਨਾਲ ਉਨ੍ਹਾਂ ਨੂੰ ਦਿਲੋਂ ਹਮਦਰਦੀ ਹੈ | ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੱਸਿਆ ਕਿ ਇਮਾਰਤ ਕਰੀਬ 100 ਸਾਲ ਪੁਰਾਣੀ ਸੀ |

ਪਾਕਿ ਨੇ ਭਾਰਤ ਲਈ ਖੋਲਿ੍ਹਆ ਹਵਾਈ ਖੇਤਰ

ਬਾਲਾਕੋਟ ਹਵਾਈ ਹਮਲੇ ਦੇ ਬਾਅਦ ਕੀਤਾ ਸੀ ਬੰਦ
ਅੰਮਿ੍ਤਸਰ, 16 ਜੁਲਾਈ (ਸੁਰਿੰਦਰ ਕੋਛੜ)¸ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਭਾਰਤ ਲਈ ਆਪਣੇ ਹਵਾਈ ਖੇਤਰ 'ਤੇ ਲਗਾਈ ਪਾਬੰਦੀ ਪਾਕਿਸਤਾਨ ਵਲੋਂ ਹਟਾ ਲਈ ਗਈ ਹੈ | ਅੱਜ ਪਾਕਿਸਤਾਨ ਹਵਾਬਾਜ਼ੀ ਅਥਾਰਟੀ ਨੇ ਭਾਰਤ ਲਈ ਯਾਤਰੂ ਆਵਾਜਾਈ ਨੂੰ ਤੁਰੰਤ ਬਹਾਲ ਕਰਨ ਦਾ ਆਦੇਸ਼ ਦਿੱਤਾ ਹੈ, ਜਿਸ ਤੋਂ ਬਾਅਦ ਭਾਰਤੀ ਹਵਾਈ ਜਹਾਜ਼ਾਂ ਦੀ ਆਵਾਜਾਈ ਪਾਕਿਸਤਾਨ ਦੇ ਹਵਾਈ ਖੇਤਰ 'ਚ ਸ਼ੁਰੂ ਹੋ ਜਾਵੇਗੀ | ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਠਿਕਾਣਿਆਂ 'ਤੇ ਕੀਤੇ ਗਏ ਭਾਰਤੀ ਹਵਾਈ ਸੈਨਾ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਨੇ 26 ਫਰਵਰੀ ਨੂੰ ਆਪਣੇ ਹਵਾਈ ਖੇਤਰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੇ ਸਨ | ਹਾਲ ਹੀ 'ਚ ਪਾਕਿਸਤਾਨ ਨੇ ਕਿਹਾ ਸੀ ਕਿ ਭਾਰਤ ਜਦੋਂ ਤੱਕ ਭਾਰਤੀ ਹਵਾਈ ਸੈਨਾ ਦੇ ਅਗਲੇ ਹਵਾਈ ਅੱਡਿਆਂ ਤੋਂ ਜੰਗੀ ਹਵਾਈ ਜਹਾਜ਼ਾਂ ਨੂੰ ਨਹੀਂ ਹਟਾਉਂਦਾ ਉਦੋਂ ਤੱਕ ਉਹ ਭਾਰਤ ਦੀਆਂ ਵਪਾਰਕ ਉਡਾਣਾਂ ਲਈ ਆਪਣਾ ਹਵਾਈ ਖੇਤਰ ਨਹੀਂ ਖੋਲ੍ਹੇਗਾ | ਪਾਕਿ ਵਲੋਂ ਯਾਤਰੂ ਹਵਾਈ ਜਹਾਜ਼ਾਂ ਲਈ ਹਵਾਈ ਖੇਤਰ ਖੋਲ੍ਹੇ ਜਾਣ 'ਤੇ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਅਸੀਂ ਇਸ ਮਾਮਲੇ 'ਤੇ ਵਿਚਾਰ ਕਰ ਰਹੇ ਹਾਂ | ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਲਈ ਅਜੇ 2-3 ਦਿਨ ਲੱਗਣਗੇ | ਦੱਸਣਯੋਗ ਹੈ ਕਿ ਪਾਬੰਦੀ ਲਗਾਏ ਜਾਣ ਦੇ ਬਾਅਦ ਤੋਂ ਭਾਰਤ ਦੇ ਸਾਰੇ ਯਾਤਰੀ ਜਹਾਜ਼ ਦੂਜੇ ਹਵਾਈ ਰਸਤਿਆਂ ਰਾਹੀਂ ਆ-ਜਾ ਰਹੇ ਹਨ |

ਉਡਾਣਾਂ ਦੀ ਘਟੇਗੀ ਲਾਗਤ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਪਾਕਿਸਤਾਨ ਵਲੋਂ ਆਪਣਾ ਹਵਾਈ ਖੇਤਰ ਖੋਲ੍ਹੇ ਜਾਣ ਤੋਂ ਬਾਅਦ ਏਅਰ ਇੰਡੀਆ ਨੇ ਕਿਹਾ ਹੈ ਕਿ ਅਮਰੀਕਾ ਤੇ ਯੂਰਪ ਜਾਣ ਵਾਲੀਆਂ ਉਡਾਣਾਂ ਦੀ ਸੰਚਾਲਨ ਲਾਗਤ ਕ੍ਰਮਵਾਰ 20 ਲੱਖ ਰੁਪਏ ਤੇ 5 ਲੱਖ ਰੁਪਏ ਘੱਟ ਹੋਣ ਦੀ ਸੰਭਾਵਨਾ ਹੈ | ਵੱਖ-ਵੱਖ ਕੌਮਾਂਤਰੀ ਮਾਰਗਾਂ ਨੂੰ ਫਿਰ ਤੋਂ ਨਿਰਧਾਰਤ ਕਰਨ ਕਾਰਨ ਏਅਰ ਇੰਡੀਆ ਨੂੰ ਕਰੀਬ 491 ਕਰੋੜ ਦਾ ਨੁਕਸਾਨ ਹੋਇਆ ਹੈ | ਏਅਰ ਇੰਡੀਆ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਾਕਿ ਦਾ ਹਵਾਈ ਖੇਤਰ ਖੁੱਲ੍ਹਣ ਤੋਂ ਬਾਅਦ ਹੁਣ ਜਹਾਜ਼ਾਂ ਦਾ ਉਪਯੋਗ ਵਧੇਗਾ, ਜਦਕਿ ਚਾਲਕ ਦਲ ਦੇ ਮੈਂਬਰਾਂ ਦੀ ਮੰਗ 20 ਫੀਸਦੀ ਘਟੇਗੀ | ਬੁਲਾਰੇ ਨੇ ਦੱਸਿਆ ਕਿ ਅਮਰੀਕਾ ਜਾਣ ਵਾਲੀਆਂ ਉਡਾਣਾਂ ਦੀ ਸੰਚਾਲਨ ਲਾਗਤ 20 ਲੱਖ ਰੁਪਏ, ਜਦਕਿ ਯੂਰਪ ਜਾਣ ਵਾਲੀਆਂ ਉਡਾਣਾਂ ਦੀ ਲਾਗਤ 5 ਲੱਖ ਰੁਪਏ ਘਟ ਸਕਦੀ ਹੈ |

ਪੰਜ ਸਾਲਾਂ 'ਚ ਕਸ਼ਮੀਰ 'ਚ 963 ਅੱਤਵਾਦੀ ਮਾਰੇ ਗਏ-ਕੇਂਦਰ

ਨਵੀਂ ਦਿੱਲੀ, 16 ਜੁਲਾਈ (ਉਪਮਾ ਡਾਗਾ ਪਾਰਥ)-ਜੰਮੂ-ਕਸ਼ਮੀਰ 'ਚ ਪਿਛਲੇ 5 ਸਾਲਾਂ 'ਚ 960 ਤੋਂ ਵੱਧ ਅੱਤਵਾਦੀ ਮਾਰੇ ਗਏ, ਜਦਕਿ ਇਸ ਦੌਰਾਨ 413 ਸੁਰੱਖਿਆ ਜਵਾਨ ਸ਼ਹੀਦ ਵੀ ਹੋਏ ਹਨ | ਇਹ ਜਾਣਕਾਰੀ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਅੱਜ ਲੋਕ ਸਭਾ 'ਚ ਤਿਰੂਵਨੰਤਪੁਰਮ ਸੰਸਦ ਮੈਂਬਰ ਸ਼ਸ਼ੀ ਥਰੂਰ ਵਲੋਂ ਪੁੱਛੇ ਸਵਾਲ ਦੇ ਲਿਖ਼ਤੀ ਜਵਾਬ 'ਚ ਦਿੱਤੀ | ਰੈਡੀ ਨੇ ਜਾਣਕਾਰੀ 'ਚ ਇਹ ਵੀ ਦੱਸਿਆ ਕਿ ਪਿਛਲੇ 3 ਸਾਲਾਂ 'ਚ ਤਕਰੀਬਨ 400 ਅੱਤਵਾਦੀਆਂ ਨੇ ਘੁਸਪੈਠ ਕੀਤੀ, ਜਿਨ੍ਹਾਂ 'ਚੋਂ 126 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ | ਇਸ ਕਾਰਵਾਈ 'ਚ 27 ਫ਼ੌਜੀ ਵੀ ਸ਼ਹੀਦ ਹੋਏ | ਘੁਸਪੈਠ ਦੀਆਂ ਘਟਨਾਵਾਂ ਦੇ ਸਾਲ ਵਾਰ ਅੰਕੜੇ ਪੇਸ਼ ਕਰਦਿਆਂ ਰੈਡੀ ਨੇ ਕਿਹਾ ਕਿ 2018 'ਚ 143, 2017 'ਚ 136 ਅਤੇ 2016 'ਚ 19 ਵਾਰ ਘੁਸਪੈਠ ਦੀਆਂ ਵਾਰਦਾਤਾਂ ਹੋਈਆਂ ਹਨ | ਗ੍ਰਹਿ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ 2018 ਦੇ ਪਿਛਲੇ 6 ਮਹੀਨਿਆਂ 'ਚ ਜੰਮੂ-ਕਸ਼ਮੀਰ 'ਚ ਘੁਸਪੈਠ ਦੀਆਂ ਘਟਨਾਵਾਂ 'ਚ 43 ਫ਼ੀਸਦੀ ਦੀ ਕਮੀ ਆਈ ਹੈ |

ਮੁੱਖ ਮੰਤਰੀ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰਨ ਲਈ ਕੀ ਹਾਈਕਮਾਂਡ ਦੀ ਰਜ਼ਾਮੰਦੀ ਲੈਣਗੇ?

ਕੈਪਟਨ ਅੱਜ ਚੰਡੀਗੜ੍ਹ ਵਾਪਸ ਪਰਤਣਗੇ
ਹਰਕਵਲਜੀਤ ਸਿੰਘ
ਚੰਡੀਗੜ੍ਹ, 16 ਜੁਲਾਈ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੀ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਵਲੋਂ ਮੰਤਰੀ ਮੰਡਲ ਤੋਂ ਦਿੱਤੇ ਗਏ ਅਸਤੀਫ਼ੇ ਸਬੰਧੀ ਫ਼ੈਸਲਾ ਆਪਣੇ ਤੌਰ 'ਤੇ ਹੀ ਲੈਣਗੇ ਜਾਂ ਇਸ ਲਈ ਪਹਿਲਾਂ ਸ੍ਰੀ ਰਾਹੁਲ ਗਾਂਧੀ ਨਾਲ ਗੱਲ ਕਰਨੀ ਚਾਹੁਣਗੇ? ਇਹ ਸਵਾਲ ਸੂਬੇ ਦੇ ਸਿਆਸੀ ਹਲਕਿਆਂ ਲਈ ਵੱਡੀ ਬੁਝਾਰਤ ਬਣਿਆ ਹੋਇਆ ਹੈ | ਪਾਰਟੀ ਦੇ ਕੌਮੀ ਪ੍ਰਧਾਨ ਦੀ ਰਜ਼ਾਮੰਦੀ ਤੋਂ ਬਿਨਾਂ ਸ: ਸਿੱਧੂ ਦੇ ਵਿਭਾਗ 'ਚ ਕੀਤੇ ਗਏ ਰੱਦੋਬਦਲ ਅਤੇ ਨਾਰਾਜ਼ ਸਿੱਧੂ ਨੂੰ ਰਾਜ਼ੀ ਕਰਨ ਲਈ ਪਾਰਟੀ ਹਾਈਕਮਾਂਡ ਦੀ ਰਾਏ ਨੂੰ ਵੀ ਅੱਖੋਂ ਪਰੋਖੇ ਕਰਨ ਕਾਰਨ ਮੁੱਖ ਮੰਤਰੀ ਵਲੋਂ ਰਾਹੁਲ ਗਾਂਧੀ ਅਤੇ ਪਿ੍ਅੰਕਾ ਸਮੇਤ ਪਾਰਟੀ ਹਾਈਕਮਾਂਡ ਨਾਲ ਜੋ ਨਾਰਾਜ਼ਗੀ ਪੈਦਾ ਕੀਤੀ ਹੈ ਕੀ ਹੁਣ ਮੁੱਖ ਮੰਤਰੀ ਉਸੇ ਤਰਜ਼ 'ਤੇ ਚੱਲਦਿਆਂ ਸ: ਸਿੱਧੂ ਦਾ ਅਸਤੀਫ਼ਾ ਹਾਈਕਮਾਂਡ ਦੀ ਰਜ਼ਾਮੰਦੀ ਤੋਂ ਬਿਨਾਂ ਆਪਣੇ ਤੌਰ 'ਤੇ ਹੀ ਪ੍ਰਵਾਨ ਕਰ ਕੇ ਪਾਰਟੀ ਲੀਡਰਸ਼ਿਪ ਨਾਲ ਕੁੜੱਤਣ ਨੂੰ ਹੋਰ ਵਧਾਉਣਗੇ, ਜਿਸ ਸਬੰਧੀ ਬਹੁਤੇ ਮੰਤਰੀਆਂ ਦਾ ਮੰਨਣਾ ਹੈ ਕਿ ਇਸ ਦੀਆਂ ਸੰਭਾਵਨਾਵਾਂ ਕਾਫ਼ੀ ਮੱਧਮ ਹਨ | ਇਨ੍ਹਾਂ ਕੁਝ ਸੀਨੀਅਰ ਮੰਤਰੀਆਂ ਜਿਨ੍ਹਾਂ ਨਾਲ ਅੱਜ 'ਅਜੀਤ' ਵਲੋਂ ਗੱਲ ਕੀਤੀ ਗਈ ਦਾ ਕਹਿਣਾ ਸੀ ਕਿ ਆਮ ਪ੍ਰਭਾਵ ਇਹੋ ਹੈ ਕਿ ਪਾਰਟੀ ਹਾਈਕਮਾਂਡ ਅੱਜ ਵੀ ਸਿੱਧੂ ਨਾਲ ਕੀਤੇ ਗਏ ਵਿਵਹਾਰ ਤੋਂ ਨਾਖ਼ੁਸ਼ ਹੈ ਅਤੇ ਇਸ ਨਾਖ਼ੁਸ਼ੀ ਨੂੰ ਹੋਰ ਵਧਾਉਣਾ ਕਿਸੇ ਦੇ ਵੀ ਹਿਤ ਵਿਚ ਨਹੀਂ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕੱਲ੍ਹ ਦਿੱਲੀ ਤੋਂ ਵਾਪਸ ਚੰਡੀਗੜ੍ਹ ਪਰਤ ਰਹੇ ਹਨ ਨੇ ਦਿੱਲੀ ਵਿਖੇ ਕਿਹਾ ਹੈ ਕਿ ਉਹ ਅਸਤੀਫ਼ੇ ਸਬੰਧੀ ਕੋਈ ਵੀ ਵਿਚਾਰ ਚੰਡੀਗੜ੍ਹ ਪਰਤਣ ਤੋਂ ਬਾਅਦ ਹੀ ਕਰਨਗੇ ਪਰ ਚਰਚਾ ਇਹ ਵੀ ਹੈ ਕਿ ਮੁੱਖ ਮੰਤਰੀ ਵਲੋਂ ਸ੍ਰੀ ਰਾਹੁਲ ਗਾਂਧੀ  ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਸਿਆਸੀ ਹਲਕਿਆਂ ਵਿਚ ਇਸ ਗੱਲ ਨੂੰ ਵੀ ਬੜੇ ਧਿਆਨ ਨਾਲ ਵਾਚਿਆ ਜਾ ਰਿਹਾ ਹੈ ਕਿ ਬਹੁਤੇ ਮੰਤਰੀਆਂ ਵਲੋਂ ਹੁਣ ਸ. ਨਵਜੋਤ ਸਿੰਘ ਸਿੱਧੂ ਵਿਰੁੱਧ ਤਿੱਖੀ ਬਿਆਨਬਾਜ਼ੀ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਅਤੇ ਕਾਂਗਰਸ ਵਲੋਂ ਜਿਨ੍ਹਾਂ 2 ਮੰਤਰੀਆਂ ਸ੍ਰੀ ਬ੍ਰਹਮ ਮਹਿੰਦਰਾ ਅਤੇ ਸ. ਚਰਨਜੀਤ ਸਿੰਘ ਚੰਨੀ ਦੇ ਨਾਂਅ 'ਤੇ ਸ. ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਜੋ ਇਕ ਬਹੁਤ ਤਿੱਖਾ ਬਿਆਨ ਜਾਰੀ ਕੀਤਾ ਗਿਆ ਸੀ ਉਸ ਤੋਂ ਅਗਲੇ ਦਿਨ ਸ. ਚੰਨੀ ਵਲੋਂ ਉਕਤ ਬਿਆਨ ਦੇ ਉਲਟ ਸ. ਸਿੱਧੂ ਨੂੰ ਮੰਤਰੀ ਮੰਡਲ ਵਿਚ ਸ਼ਾਮਿਲ ਰਹਿਣ ਅਤੇ ਆਪਣੇ ਮੰਤਰਾਲੇ ਦਾ ਚਾਰਜ ਸੰਭਾਲਣ ਦੀ ਉਮੀਦ ਕਰਨ ਵਾਲਾ ਬਿਆਨ ਜਾਰੀ ਕਰ ਕੇ ਆਪਣੇ ਆਪ ਨੂੰ ਉਨ੍ਹਾਂ ਦੇ ਨਾਂਅ 'ਤੇ ਜਾਰੀ ਕੀਤੇ ਪਹਿਲੇ ਬਿਆਨ ਤੋਂ ਇਕ ਤਰ੍ਹਾਂ ਨਾਲ ਵੱਖ ਕਰ ਲਿਆ | ਦੂਜੇ ਸੀਨੀਅਰ ਮੰਤਰੀ ਵੀ ਇਸ ਮੁੱਦੇ 'ਤੇ ਜਿਸ ਢੰਗ ਨਾਲ ਚੁੱਪ ਰਹਿਣ ਨੂੰ ਤਰਜੀਹ ਦੇ ਰਹੇ ਹਨ, ਉਸ ਦਾ ਕਾਰਨ ਵੀ ਸ਼ਾਇਦ ਪਾਰਟੀ ਹਾਈਕਮਾਂਡ ਵਲੋਂ ਇਸ ਮਾਮਲੇ ਵਿਚ ਦਖ਼ਲ ਦੇਣ ਸੰਭਾਵਨਾਵਾਂ ਨੂੰ ਹੀ ਸਮਝਿਆ ਜਾ ਰਿਹਾ ਹੈ | ਇਸੇ ਦੌਰਾਨ ਅੱਜ ਸਰਕਾਰੀ ਹਲਕਿਆਂ ਵਲੋਂ ਦੱਸਿਆ ਗਿਆ ਕਿ ਸ. ਸਿੱਧੂ ਦੀ ਸੈਕਟਰ 2 ਸਥਿਤ ਸਰਕਾਰੀ ਰਿਹਾਇਸ਼ ਜਿਥੇ ਉਹ ਮਗਰਲੇ ਕੋਈ 20 ਦਿਨਾਂ ਤੋਂ ਨਹੀਂ ਆਏ, ਵਿਖੇ ਉਨ੍ਹਾਂ ਦੇ ਬੰਦਿਆਂ ਵਲੋਂ ਸਾਮਾਨ ਇਕੱਠਾ ਕੀਤਾ ਜਾ ਰਿਹਾ ਹੈ, ਜਿਸ ਨੂੰ ਸ. ਸਿੱਧੂ ਦੀ ਪਟਿਆਲਾ ਸਥਿਤ ਰਿਹਾਇਸ਼ 'ਤੇ ਲਿਜਾਇਆ ਜਾ ਰਿਹਾ ਹੈ | ਇਨ੍ਹਾਂ ਸੂਤਰਾਂ ਦਾ ਕਹਿਣਾ ਹੈ ਕਿ ਸ. ਸਿੱਧੂ ਚੰਡੀਗੜ੍ਹ ਤੋਂ ਆਪਣੇ ਕੁੱਤਿਆਂ ਅਤੇ ਕੁਝ ਸਾਮਾਨ ਨੂੰ ਪਟਿਆਲਾ ਆਪਣੇ ਜੱਦੀ ਘਰ ਭੇਜ ਰਹੇ ਹਨ, ਜਦੋਂਕਿ ਉਹ ਖ਼ੁਦ ਅੱਜਕੱਲ੍ਹ ਆਪਣੀ ਰਿਹਾਇਸ਼ ਅੰਮਿ੍ਤਸਰ ਵਿਖੇ ਹੀ ਰੱਖ ਰਹੇ ਹਨ |

ਅਕਾਲੀ ਦਲ ਕੋਰ ਕਮੇਟੀ ਵਲੋਂ ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ ਖ਼ਾਰਜ

• ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਕਲੋਜ਼ਰ ਰਿਪੋਰਟ ਵਾਪਸ ਲੈਣ ਦੀ ਕਰਾਂਗੇ ਮੰਗ-ਸੁਖਬੀਰ • ਕਿਹਾ, ਬੇਅਦਬੀ ਦੇ ਦੋਸ਼ੀਆਂ ਨੂੰ ਮਿਲੇ ਮੌਤ ਦੀ ਸਜ਼ਾ
ਚੰਡੀਗੜ੍ਹ, 16 ਜੁਲਾਈ (ਵਿਕਰਮਜੀਤ ਸਿੰਘ ਮਾਨ)-ਅੱਜ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ਹੋਈ | ਕੋਰ ਕਮੇਟੀ ਮੈਂਬਰਾਂ ਵਲੋਂ ਹਾਲ ਹੀ ਵਿਚ ਸੀ.ਬੀ.ਆਈ. ਵਲੋਂ ਬੇਅਦਬੀ ਦੇ ਮਾਮਲਿਆਂ ਵਿਚ ਦਿੱਤੀ ਕਲੋਜ਼ਰ ਰਿਪੋਰਟ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਗਿਆ | ਕੋਰ ਕਮੇਟੀ ਵਲੋਂ ਫ਼ੈਸਲਾ ਲਿਆ ਗਿਆ ਕਿ ਇਸ ਮਾਮਲੇ 'ਚ ਜਲਦ ਅਕਾਲੀ ਦਲ ਦਾ ਉੱਚ ਪੱਧਰੀ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗਾ | ਮੀਟਿੰਗ 'ਚ ਸੁਖਬੀਰ ਸਿੰਘ ਬਾਦਲ ਵਲੋਂ ਕਿਹਾ ਗਿਆ ਕਿ ਪਾਰਟੀ ਸੀ.ਬੀ.ਆਈ. ਦੀ ਕਲੋਜ਼ਰ ਨੂੰ ਅਦਾਲਤ ਵਿਚ ਚੁਣੌਤੀ ਦੇਵੇਗਾ, ਤੇ ਬੇੱਹਦ ਸੰਗੀਨ ਅਪਰਾਧ ਦੇ ਅਸਲ ਦੋਸ਼ੀਆਂ ਦਾ ਚਿਹਰਾ ਬੇਨਕਾਬ ਕਰਨ ਤੇ ਸਜ਼ਾ ਦਿਵਾਉਣ ਲਈ ਪਾਰਟੀ ਹਰ ਕਾਨੂੰਨੀ ਅਤੇ ਸਿਆਸੀ ਕਦਮ ਚੁੱਕੇਗੀ | ਉਨ੍ਹਾਂ ਕਿਹਾ ਕਿ ਪਾਰਟੀ ਗ੍ਰਹਿ ਮੰਤਰੀ ਨੂੰ ਮਿਲਕੇ ਇਹ ਅਪੀਲ ਕਰੇਗੀ ਕਿ ਉਹ ਇਸ ਮਾਮਲੇ 'ਚ ਦਾਖ਼ਲ ਦੇਣ ਤੇ ਕਲੋਜ਼ਰ ਰਿਪੋਰਟ ਨੂੰ ਵਾਪਸ ਕਰਵਾਉਣ ਲਈ ਉਪਰਾਲਾ ਕਰਨ | ਉਨ੍ਹਾਂ ਕਿਹਾ ਕਿ ਪਾਰਟੀ ਗ੍ਰਹਿ ਮੰਤਰੀ ਨੂੰ ਅਪੀਲ ਕਰੇਗੀ ਕਿ ਉਹ ਮਾਮਲੇ 'ਚ  ਦਖ਼ਲ ਦੇ ਕੇ ਇਹ ਯਕੀਨੀ ਬਣਾਉਣ ਕਿ ਸੀ.ਬੀ.ਆਈ. ਕਲੋਜ਼ਰ ਰਿਪੋਰਟ ਵਾਪਸ ਲੈ ਕੇ ਜਾਂਚ ਪਹਿਲ ਦੇ ਅਧਾਰ 'ਤੇ ਪੂਰੀ ਕਰੇ, ਤਾਂ ਜੋ ਦੋਸ਼ੀਆਂ ਨੂੰ ਇਸ ਘਿਨਾਉਣੇ ਅਪਰਾਧ ਲਈ ਸਖ਼ਤ ਸਜ਼ਾ ਦਿੱਤੀ ਜਾ ਸਕੇ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਕਾਨੂੰਨੀ ਮਾਹਿਰਾਂ/ਵਕੀਲਾਂ ਦੀ ਟੀਮ ਇਸ ਮਾਮਲੇ ਨੂੰ ਅਦਾਲਤ 'ਚ ਲੈ ਕੇ ਜਾਵੇਗੀ, ਤਾਂ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਪਿੱਛੇ ਹੋਈ ਸਾਜ਼ਿਸ਼ ਦਾ ਪਰਦਾਫਾਸ਼ ਹੋ ਸਕੇ | ਉਨ੍ਹਾਂ ਕਿਹਾ ਕਿ ਇਹ ਟੀਮ ਕਾਨੂੰਨੀ ਤਰੀਕੇ ਨਾਲ ਕੇਸ ਦੀ ਪੈਰਵੀ ਕਰੇਗੀ, ਤੇ ਇਹ ਵੀ ਯਕੀਨੀ ਬਣਾਏਗੀ ਕਿ ਮਾਮਲੇ 'ਚ ਕੋਈ ਵੀ ਬਰੀਕ ਤੱਥ ਅਣਦੇਖਿਆ ਨਾ ਰਹਿ ਜਾਵੇ, ਤਾਂ ਜੋ ਇਸ ਸਾਜ਼ਿਸ਼ ਦੇ ਅਸਲ ਦੋਸ਼ੀਆਂ ਦੇ ਚਿਹਰੇ ਸਾਹਮਣੇ ਆ ਸਕਣ | ਕੋਰ ਕਮੇਟੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਪੁਲਿਸ ਤੋਂ ਬੇਅਦਬੀ ਮਾਮਲੇ ਦੀ ਜਾਂਚ ਦੇ ਹੱਕ ਵਿਚ ਸੀ, ਤੇ ਪੰਜਾਬ ਪੁਲਿਸ ਨੇ ਜਾਂਚ ਤੇਜ਼ੀ ਨਾਲ ਸ਼ੁਰੂ ਵੀ ਕੀਤੀ | ਕਈ ਗਿ੍ਫ਼ਤਾਰੀਆਂ ਹੋਈਆਂ ਤੇ ਕਈਆਂ ਦੇ ਨਾਰਕੋ ਟੈਸਟ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਫਿਰ ਸੂਬੇ ਦੀਆਂ ਸਿੱਖ ਜਥੇਬੰਦੀਆਂ ਨੇ ਮੰਗ ਕਰਦੇ ਹੋਏ ਦਬਾਅ ਬਣਾਇਆ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਜਾਂਚ ਉਤੇ ਭਰੋਸਾ ਨਹੀਂ, ਤੇ ਉਹ ਇਸ ਗੰਭੀਰ ਮਾਮਲੇ 'ਚ ਸੀ.ਬੀ.ਆਈ. ਦੀ ਜਾਾਚ ਚਾਹੁੰਦੇ ਹਨ, ਜਿਸ ਦੇ ਚਲਦਿਆਂ ਜਾਾਚ ਸੀ.ਬੀ.ਆਈ ਨੂੰ ਦੇਣੀ ਪਈ | ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਉਨ੍ਹਾਂ ਨੂੰ ਸ਼ੱਕ ਹੈ ਕਿ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਆਉਣ ਤੋਂ ਪਹਿਲਾਂ ਪੰਜਾਬ ਦੀਆਂ ਜੇਲ੍ਹਾਂ ਵਿਚ ਕਤਲ ਦੀਆਂ ਘਟਨਾਵਾਂ ਕਿਉਂ ਸਾਹਮਣੇ ਆਈਆਂ | ਕੀ ਇਹ ਕਿਸੇ ਸਾਜ਼ਿਸ਼ ਤੋਂ ਉੱਠ ਰਹੇ ਪਰਦੇ ਨੂੰ ਹਮੇਸ਼ਾ ਲਈ ਸੁੱਟਣ ਨਾਲ ਕੋਈ ਸਬੰਧ ਤਾਂ ਨਹੀਂ ਸੀ ਰੱਖਦੀਆਂ | ਉਨ੍ਹਾਂ ਕਿਹਾ ਕਿ ਇਸ ਲਈ ਅਜੇ ਅਜਿਹੇ ਤਾਜ਼ਾ ਮਾਮਲਿਆਂ ਦੀ ਤਹਿ ਤੱਕ ਜਾ ਕੇ ਘੋਖ ਕਰਨ ਦੀ ਜ਼ਰੂਰਤ ਹੈ, ਤਾਂ ਜੋ ਇਹ ਸਾਹਮਣੇ ਆ ਸਕੇ ਕਿ ਇਨ੍ਹਾਂ ਘਟਨਾਵਾਂ ਦੀ ਤਾਰ ਬੇਅਦਬੀ ਮਾਮਲੇ ਜਾਂ ਰਿਪੋਰਟ ਨਾਲ ਤਾਂ ਨਹੀਂ ਸੀ ਜੁੜਦੀ | ਉਨ੍ਹਾਂ ਕਿਹਾ ਕਿ ਅਕਾਲੀ ਦਲ ਮੰਗ ਕਰਦਾ ਹੈ ਕਿ ਬੇਅਦਬੀ ਦੇ ਮਾਮਲੇ ਨਾਲ ਜੁੜੇ ਹਰ ਦੋਸ਼ੀ ਤੇ ਉਨ੍ਹਾਂ ਦੇ ਆਕਾਵਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ | ਇਸ ਮਸਲੇ 'ਤੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਈ ਸਰਬ ਪਾਰਟੀ ਮੀਟਿੰਗ ਬੁਲਾਉਂਦੇ ਹਨ, ਤਾਂ ਉਹ ਆਪਣਾ ਨੁਮਾਇੰਦਾ ਜ਼ਰੂਰ ਭੇਜਣਗੇ | ਪੰਜਾਬ ਦੇ ਪਾਣੀਆਂ ਦੇ ਮਸਲੇ ਉਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਾਣੀਆਂ ਦੇ ਮਾਮਲੇ 'ਚ ਜੋ ਨਵਾਂ ਬਿਲ ਆ ਰਿਹਾ ਹੈ, ਉਸ ਨੂੰ ਲੈ ਕੇ ਕੋਰ ਕਮੇਟੀ ਨੇ ਇਹ ਫ਼ੈਸਲਾ ਲਿਆ ਹੈ ਕਿ ਕੋਈ ਵੀ ਫ਼ੈਸਲਾ ਰਿਪੇਰੀਅਨ ਕਾਨੂੰਨ ਤਹਿਤ ਹੀ ਲਿਆ ਜਾਣਾ ਚਾਹੀਦਾ ਹੈ |
ਉਨ੍ਹਾਂ ਕਿਹਾ ਕਿ ਪੰਜਾਬ ਕੋਲ ਅੱਜ ਇਕ ਵੀ ਬੂੰਦ ਪਾਣੀ ਦੀ ਕਿਸੇ ਹੋਰ ਨੂੰ ਦੇਣ ਲਈ ਨਹੀਂ ਹੈ | ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਿਕ ਜਿਸ ਸੂਬੇ ਵਿਚੋਂ ਦਰਿਆ ਜਾਂਦੇ ਹੋਣ ਉਸ ਸੂਬੇ ਦਾ ਉਸ ਪਾਣੀ 'ਤੇ ਹੱਕ ਹੁੰਦਾ ਹੈ | ਉਨ੍ਹਾਂ ਕਿਹਾ ਕਿ ਉਹ ਇਕ ਵੀ ਬੂੰਦ ਪਾਣੀ ਸੂਬੇ ਤੋਂ ਬਾਹਰ ਨਹੀਂ ਜਾਣ ਦੇਣਗੇ, ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਯਕੀਨੀ ਬਣਾਉਣਾ ਚਾਹੀਦਾ ਹੈ | ਕੋਰ ਕਮੇਟੀ ਦੀ ਮੀਟਿੰਗ ਵਿਚ ਬਲਵਿੰਦਰ ਸਿੰਘ ਭੂੰਦੜ, ਐਸ.ਜੀ.ਪੀ.ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ, ਚਰਨਜੀਤ ਸਿੰਘ ਅਟਵਾਲ, ਨਿਰਮਲ ਸਿੰਘ ਕਾਹਲੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਹਰੀ ਸਿੰਘ ਜ਼ੀਰਾ, ਡਾ: ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਜਗੀਰ ਕੌਰ, ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਰੱਖੜਾ ਤੇ ਬਿਕਰਮ ਸਿੰਘ ਮਜੀਠੀਆ ਨੇ ਭਾਗ ਲਿਆ¢

ਪੰਜਾਬ 'ਚ ਦੂਜੇ ਏਮਜ਼ ਨੂੰ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਨ ਲਈ ਕੇਂਦਰ ਵਿਚਾਰ ਕਰਨ ਲਈ ਸਹਿਮਤ-ਕੈਪਟਨ

ਨਵੀਂ ਦਿੱਲੀ, 16 ਜੁਲਾਈ (ਜਗਤਾਰ ਸਿੰਘ)- ਕੇਂਦਰੀ ਸਿਹਤ ਮੰਤਰੀ ਡਾ: ਹਰਸ਼ ਵਰਧਨ ਨੇ ਪੰਜਾਬ 'ਚ ਦੂਜੇ ਏਮਜ਼ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਨ ਬਾਰੇ ਸੂਬੇ ਤੋਂ ਵਿਸਥਾਰਿਤ ਪ੍ਰਸਤਾਵ ਦੀ ਮੰਗ ਕੀਤੀ ਹੈ | ਕੇਂਦਰੀ ਸਿਹਤ ਮੰਤਰੀ ...

ਪੂਰੀ ਖ਼ਬਰ »

ਕੌਮਾਂਤਰੀ ਅਦਾਲਤ ਵਲੋਂ ਕੁਲਭੂਸ਼ਨ ਜਾਧਵ ਬਾਰੇ ਫ਼ੈਸਲਾ ਅੱਜ

ਦ ਹੇਗ, 16 ਜੁਲਾਈ (ਏਜੰਸੀ)-ਪਾਕਿਸਤਾਨ 'ਚ ਜਾਸੂਸੀ ਦੇ ਦੋਸ਼ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੇ ਮਾਮਲੇ 'ਚ ਨੀਦਰਲੈਂਡ ਦੇ ਸ਼ਹਿਰ ਦ ਹੇਗ ਸਥਿਤ ਕੌਮਾਂਤਰੀ ਨਿਆਂ ਅਦਾਲਤ ਵਲੋਂ ਫ਼ੈਸਲਾ 17 ਜੁਲਾਈ ਨੂੰ ਸੁਣਾਇਆ ਜਾਵੇਗਾ | ਜਾਧਵ ...

ਪੂਰੀ ਖ਼ਬਰ »

ਦਿੱਲੀ ਪੁਲਿਸ ਵਲੋਂ ਜੈਸ਼ ਦਾ ਅੱਤਵਾਦੀ ਗਿ੍ਫ਼ਤਾਰ

ਸ੍ਰੀਨਗਰ, 16 ਜੁਲਾਈ (ਮਨਜੀਤ ਸਿੰਘ)- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸ੍ਰੀਨਗਰ ਤੋਂ ਜੈਸ਼-ਏ-ਮੁਹੰਮਦ ਦੇ 2 ਲੱਖ ਦੇ ਇਨਾਮੀ ਅੱਤਵਾਦੀ ਬਸ਼ੀਰ ਮੌਲਵੀ ਨੂੰ ਕਈ ਸਾਲਾਂ ਬਾਅਦ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਸੂਤਰਾਂ ਅਨੁਸਾਰ ਬਸ਼ੀਰ ਮੌਲਵੀ ਨੂੰ ...

ਪੂਰੀ ਖ਼ਬਰ »

ਸੁਪਰੀਮ ਕੋਰਟ 'ਚ ਕਰਨਾਟਕ ਦੇ ਬਾਗ਼ੀ ਵਿਧਾਇਕਾਂ ਬਾਰੇ ਫ਼ੈਸਲਾ ਅੱਜ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਸੁਪਰੀਮ ਕੋਰਟ ਵਲੋਂ ਕਰਨਾਟਕ ਦੇ 15 ਬਾਗ਼ੀ ਵਿਧਾਇਕਾਂ ਬਾਰੇ ਫ਼ੈਸਲਾ 17 ਜੁਲਾਈ (ਬੁੱਧਵਾਰ) ਨੂੰ ਸੁਣਾਇਆ ਜਾਵੇਗਾ | 15 ਬਾਗ਼ੀ ਵਿਧਾਇਕਾਂ ਨੇ ਬੀਤੇ ਦਿਨ ਪਟੀਸ਼ਨ ਦਾਇਰ ਕਰ ਕੇ ਸਰਬ-ਉੱਚ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਹ ਸਪੀਕਰ ਨੂੰ ...

ਪੂਰੀ ਖ਼ਬਰ »

ਨਕਲੀ ਬੀਜ, ਕੀਟਨਾਸ਼ਕ ਤੇ ਖਾਦਾਂ ਵੇਚਣ ਵਾਲਿਆਂ ਿਖ਼ਲਾਫ਼ ਸਖ਼ਤ ਹੋਈ ਸਰਕਾਰ

ਹੈਲਪਲਾਈਨ ਨੰਬਰ ਤੇ ਈ-ਮੇਲ ਸਥਾਪਿਤ ਚੰਡੀਗੜ੍ਹ, 16 ਜੁਲਾਈ (ਅਜੀਤ ਬਿਊਰੋ)- ਪੰਜਾਬ ਸਰਕਾਰ ਨੇ ਗ਼ੈਰ-ਮਿਆਰੀ ਬੀਜ, ਕੀਟਨਾਸ਼ਕ ਅਤੇ ਖਾਦਾਂ ਦੀ ਵਿਕਰੀ ਰੋਕਣ ਦੇ ਉਦੇਸ਼ ਨਾਲ ਮੋਬਾਈਲ ਹੈਲਪ ਲਾਈਨ ਨੰਬਰ 84373-12288 ਸਥਾਪਿਤ ਕੀਤਾ ਹੈ | ਇਸ ਦੇ ਨਾਲ ਹੀ ਸਰਕਾਰ ਨੇ ਕਿਸਾਨਾਂ ...

ਪੂਰੀ ਖ਼ਬਰ »

ਸਕੂਲਾਂ ਦਾ ਸਮਾਂ ਤਬਦੀਲ

ਐੱਸ. ਏ. ਐੱਸ. ਨਗਰ, 16 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਵਲੋਂ ਹੁਕਮ ਜਾਰੀ ਕਰਦਿਆਂ ਅੱਜ 17 ਜੁਲਾਈ ਬੁੱਧਵਾਰ ਤੋਂ ਪੰਜਾਬ ਦੇ ਸਮੂਹ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8 ਤੋਂ 2 ਵਜੇ ...

ਪੂਰੀ ਖ਼ਬਰ »

ਸੰਸਦ 'ਚ ਮੰਤਰੀਆਂ ਦੀ ਗ਼ੈਰ-ਹਾਜ਼ਰੀ 'ਤੇ ਸਖ਼ਤ ਹੋਏ ਮੋਦੀ

ਗ਼ੈਰ-ਹਾਜ਼ਰ ਮੰਤਰੀਆਂ ਦੀ ਸੂਚੀ ਮੰਗੀ ਨਵੀਂ ਦਿੱਲੀ, 16 ਜੁਲਾਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੰਮਕਾਜ (ਰੋਸਟਰ ਡਿਊਟੀ) ਹੋਣ 'ਤੇ ਵੀ ਸੰਸਦ 'ਚੋਂ ਗ਼ੈਰ-ਹਾਜ਼ਰ ਰਹਿਣ ਵਾਲੇ ਮੰਤਰੀਆਂ ਿਖ਼ਲਾਫ਼ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਆਸਾਮ ਤੇ ਬਿਹਾਰ 'ਚ ਹੜ੍ਹਾਂ ਦੀ ਸਥਿਤੀ ਹੋਈ ਹੋਰ ਭਿਆਨਕ

• ਮੌਤਾਂ ਦੀ ਗਿਣਤੀ 55 ਤੱਕ ਪੁੱਜੀ • ਕੇਰਲ 'ਚ ਰੈੱਡ ਅਲਰਟ ਜਾਰੀ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਹੜ੍ਹਾਂ ਦੀ ਮਾਰ ਝੱਲ ਰਹੇ ਅਸਾਮ ਤੇ ਬਿਹਾਰ 'ਚ ਸਥਿਤੀ ਹੋਰ ਭਿਆਨਕ ਹੁੰਦੀ ਜਾ ਰਹੀ ਹੈ, ਜਦੋਂਕਿ ਕੇਰਲ 'ਚ ਭਾਰੀ ਮੀਂਹ ਦੇ ਅਨੁਮਾਨ ਦੇ ਚੱਲਦਿਆਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ | ਅਸਾਮ ਤੇ ਬਿਹਾਰ 'ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ...

ਪੂਰੀ ਖ਼ਬਰ »

ਸੰਗੀਤ ਨਾਟਕ ਅਕਾਦਮੀ ਫੈਲੋ ਲਈ ਜ਼ਾਕਿਰ, ਸੋਨਲ ਸਮੇਤ 4 ਦੀ ਚੋਣ

ਨਵੀਂ ਦਿੱਲੀ, 16 ਜੁਲਾਈ (ਏਜੰਸੀ)- ਕਲਾ ਪ੍ਰਦਰਸ਼ਨ ਦੇ ਖੇਤਰ 'ਚ ਸੰਗੀਤ ਨਾਟਕ ਅਕਾਦਮੀ ਨੇ ਚਾਰ ਪ੍ਰਮੁੱਖ ਸ਼ਖ਼ਸੀਅਤਾਂ ਦੇ ਨਾਂਅ ਸ਼ਾਮਿਲ ਕੀਤੇ ਹਨ, ਜਿਨ੍ਹਾਂ 'ਚ ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ, ਨਿ੍ਤਕੀ ਸੋਨਲ ਮਾਨ ਸਿੰਘ, ਭਾਰਤੀ ਨਿ੍ਤਕ ਤੇ ਕੋਰੀਓਗ੍ਰਾਫ਼ਰ ...

ਪੂਰੀ ਖ਼ਬਰ »

ਕੇਜਰੀਵਾਲ ਤੇ ਸਿਸੋਦੀਆ ਨੂੰ ਮਾਣਹਾਨੀ ਦੇ ਕੇਸ 'ਚ ਮਿਲੀ ਜ਼ਮਾਨਤ

ਨਵੀਂ ਦਿੱਲੀ, 16 ਜੁਲਾਈ (ਏਜੰਸੀਆਂ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉੱਪ–ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਭਾਜਪਾ ਆਗੂ ਵਿਜੇਂਦਰ ਗੁਪਤਾ ਵਲੋਂ ਦਾਖ਼ਲ ਮਾਣਹਾਨੀ ਦੇ ਮਾਮਲੇ 'ਚ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ | ਅਦਾਲਤ ਨੇ ਦੋਵਾਂ ਨੂੰ 10–10 ...

ਪੂਰੀ ਖ਼ਬਰ »

ਚੰਗੀਆਂ ਸੜਕਾਂ ਚਾਹੀਦੀਆਂ ਹਨ ਤਾਂ ਟੋਲ ਦੇਣਾ ਹੀ ਪਵੇਗਾ-ਗਡਕਰੀ

ਕਿਹਾ, ਜ਼ਿੰਦਗੀ ਭਰ ਬੰਦ ਨਹੀਂ ਹੋ ਸਕਦਾ ਨਵੀਂ ਦਿੱਲੀ, 16 ਜੁਲਾਈ (ਉਪਮਾ ਡਾਗਾ ਪਾਰਥ)-ਰਾਸ਼ਟਰੀ ਸ਼ਾਹਰਾਹ 'ਤੇ ਥਾਂ-ਥਾਂ 'ਤੇ ਲੱਗੇ ਨਾਕਿਆਂ ਤੋਂ ਟੋਲ ਖ਼ਤਮ ਕਰਨ ਦੀ ਕਿਸੇ ਵੀ ਸੰਭਾਵਨਾ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਸੜਕੀ ਆਵਾਜਾਈ ਅਤੇ ਸ਼ਾਹਰਾਹ ਅਤੇ ਕੇਂਦਰੀ ...

ਪੂਰੀ ਖ਼ਬਰ »

ਫ਼ਿਲਹਾਲ ਤਾਂ ਮੇਰੇ ਕੋਲ ਬਿਜਲੀ ਮੰਤਰੀ ਵੀ ਨਹੀਂ-ਕੈਪਟਨ

ਨਵੀਂ ਦਿੱਲੀ, 16 ਜੁਲਾਈ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਠਿੰਡਾ ਅਤੇ ਰੋਪੜ ਦੇ ਥਰਮਲ ਪਲਾਂਟਾਂ 'ਤੇ ਪ੍ਰਮਾਣੂ ਊਰਜਾ ਦੇ ਯੂਨਿਟ ਸਥਾਪਿਤ ਕਰਨ ਲਈ ਕੇਂਦਰ ਸਰਕਾਰ ਪਾਸੋਂ ਅਜੇ ਤੱਕ ਉਨ੍ਹਾਂ ਨੂੰ ਕੋਈ ਪ੍ਰਸਤਾਵ ਹਾਸਲ ਨਹੀਂ ਹੋਇਆ | ...

ਪੂਰੀ ਖ਼ਬਰ »

ਪਾਕਿਸਤਾਨ 'ਚ ਕੋਲਾ ਖਾਣ ਢਹਿਣ ਨਾਲ 9 ਮੌਤਾਂ

ਕਰਾਚੀ, 16 ਜੁਲਾਈ (ਪੀ.ਟੀ.ਆਈ.)-ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ ਦੇ ਬਲੋਚਿਸਤਾਨ ਵਿਖੇ ਇਕ ਕੋਲੇ ਦੀ ਖਾਣ 'ਚ ਅੱਗ ਲੱਗਣ ਨਾਲ 9 ਵਰਕਰਾਂ ਦੀ ਮੌਤ ਹੋ ਗਈ, ਜਦਕਿ 2 ਹੋਰਾਂ ਨੂੰ ਦੋ ਦਿਨ ਬਾਅਦ ਬਚਾ ਲਿਆ ਗਿਆ | ਬੀਤੇ ਦਿਨ ਬਿਜਲੀ ਦਾ ਸ਼ਾਟ ...

ਪੂਰੀ ਖ਼ਬਰ »

ਨੀਰਜ ਸ਼ੇਖ਼ਰ ਭਾਜਪਾ 'ਚ ਸ਼ਾਮਿਲ

ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਪੁੱਤਰ ਨੀਰਜ ਸ਼ੇਖਰ ਰਾਜ ਸਭਾ ਤੋਂ ਅਸਤੀਫ਼ਾ ਦੇਣ ਅਤੇ ਸਮਾਜਵਾਦੀ ਪਾਰਟੀ ਛੱਡਣ ਤੋਂ ਇਕ ਦਿਨ ਬਾਅਦ ਅੱਜ ਭਾਜਪਾ ਦੇ ਜਨਰਲ ਸਕੱਤਰ ਭੁਪਿੰਦਰ ਯਾਦਵ ਤੇ ਅਨਿਲ ਜੈਨ ਦੀ ਹਾਜ਼ਰੀ 'ਚ ਭਾਰਤੀ ...

ਪੂਰੀ ਖ਼ਬਰ »

ਚੌਟਾਲਾ ਨੂੰ 7 ਦਿਨ ਦੀ ਪੈਰੋਲ ਮਿਲੀ

ਨਵੀਂ ਦਿੱਲੀ, 16 ਜੁਲਾਈ (ਏਜੰਸੀ)- ਦਿੱਲੀ ਹਾਈਕੋਰਟ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ (85) ਨੂੰ 7 ਦਿਨਾਂ ਦੀ ਪੈਰੋਲ ਦਿੱਤੀ ਹੈ | ਉਨ੍ਹਾਂ ਨੂੰ ਆਪਣੇ ਪੋਤੇ, ਜਿਸ ਦੀ 18 ਜੁਲਾਈ ਨੂੰ ਮੰਗਣੀ ਹੋ ਰਹੀ ਹੈ, 'ਚ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX