ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੇ ਭਾਰਤ ਨੂੰ ਦਿੱਤੀ ਕਰਾਰ ਮਾਤ, 8 ਵਿਕਟਾਂ ਨਾਲ ਹਰਾਇਆ
. . .  1 day ago
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ 36 ਗੇਂਦਾਂ ਵਿਚ 40 ਰਨਾਂ ਦੀ ਲੋੜ
. . .  1 day ago
ਭਾਰਤ ਵੈਸਟਇੰਡੀਜ਼ ਇਕ ਦਿਨਾਂ ਮੈਚ : ਵੈਸਟ ਇੰਡੀਜ਼ ਨੂੰ ਜਿੱਤ ਲਈ 68 ਗੇਂਦਾਂ 'ਚ ਚਾਹੀਦੀਆਂ ਹਨ 59 ਦੌੜਾਂ, ਹੱਥ ਵਿਚ 8 ਵਿਕਟਾਂ
. . .  1 day ago
ਭਾਰਤ ਵੈਸਟ ਇੰਡੀਜ਼ ਪਹਿਲਾ ਇਕ ਦਿਨਾਂ ਮੈਚ : ਵੈਸਟ ਇੰਡੀਜ਼ ਦੀ ਸਥਿਤੀ ਮਜ਼ਬੂਤ, 27 ਓਵਰਾਂ ਮਗਰੋਂ ਬਣਾਏ 150 ਰਨ, ਹੱਥ 'ਚ 9 ਵਿਕਟਾਂ
. . .  1 day ago
ਜੇ.ਪੀ ਨੱਢਾ ਵੱਲੋਂ ਭਾਜਪਾ ਦੇ 6 ਸੂਬਾ ਪ੍ਰਧਾਨਾਂ ਨੂੰ ਕਾਂਗਰਸ, ਟੀ.ਐਮ.ਸੀ ਤੇ ਕਮਿਊਨਿਸਟ ਪਾਰਟੀਆਂ ਖ਼ਿਲਾਫ਼ ਪ੍ਰਦਰਸ਼ਨ ਦੇ ਨਿਰਦੇਸ਼
. . .  1 day ago
ਨਵੀਂ ਦਿੱਲੀ, 15 ਦਸੰਬਰ - ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਜੇ.ਪੀ ਨੱਢਾ ਨੇ ਰਾਜਸਥਾਨ, ਮੱਧ ਪ੍ਰਦੇਸ਼,ਛੱਤੀਸਗੜ੍ਹ, ਪੱਛਮੀ ਬੰਗਾਲ, ਕੇਰਲ ਅਤੇ ਪੰਜਾਬ ਦੇ ਸੂਬਾ ਭਾਜਪਾ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 36/1
. . .  1 day ago
ਜਾਮੀਆ ਹਿੰਸਕ ਪ੍ਰਦਰਸ਼ਨ ਦੌਰਾਨ ਕਈ ਸਟੇਸ਼ਨਾਂ 'ਤੇ ਮੈਟਰੋ ਬੰਦ
. . .  1 day ago
ਨਵੀਂ ਦਿੱਲੀ, 15 ਦਸੰਬਰ - ਦਿੱਲੀ ਵਿਖੇ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਜਾਮੀਆ ਮਿਲੀਆ ਇਸਲਾਮੀਆ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਦੀ ਸਲਾਹ 'ਤੇ ਸੁਖਦੇਵ ਵਿਹਾਰ, ਜਾਮੀਆ ਮਿਲੀਆ ਇਸਲਾਮੀਆ...
ਨਾਗਰਿਕਤਾ ਸੋਧ ਬਿੱਲ : ਪ੍ਰਦਰਸ਼ਨਕਾਰੀਆਂ ਨੇ ਫੂਕੀਆਂ ਬੱਸਾਂ
. . .  1 day ago
ਨਵੀਂ ਦਿੱਲੀ, 15 ਦਸੰਬਰ - ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਹਿੰਸਕ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਦੇ ਭਾਰਤ ਨਗਰ 'ਚ ਡੀ.ਟੀ.ਡੀ.ਸੀ ਦੀਆਂ ਬੱਸਾਂ ਤੇ ਹੋਰ ਵਾਹਨਾਂ ਨੂੰ ਅੱਗ...
ਕੱਪੜਿਆਂ ਤੋਂ ਪਹਿਚਾਣੇ ਜਾ ਸਕਦੇ ਹਨ ਅੱਗ ਲਾਉਣ ਵਾਲੇ - ਪ੍ਰਧਾਨ ਮੰਤਰੀ
. . .  1 day ago
ਰਾਂਚੀ, 15 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਦੁਮਕਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਦੇਸ਼ ਭਰ ਵਿਚ ਅੱਗ ਲੱਗਣ ਅਤੇ ਹਿੰਸਕ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟ ਇੰਡੀਜ਼ ਦਾ ਪਹਿਲਾ ਖਿਡਾਰੀ (ਅੰਬ੍ਰਿਸ) 9 ਦੌੜਾਂ ਬਣਾ ਕੇ ਆਊਟ
. . .  1 day ago
ਮੁਸੀਬਤ ਵਿਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਪੱਛਮੀ ਬੰਗਾਲ ਦੇ ਲੋਕ - ਰਾਜਪਾਲ ਜਗਦੀਪ ਧਨਖੜ
. . .  1 day ago
ਕੋਲਕਾਤਾ, 15 ਦਸੰਬਰ - ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਕਿ ਉਹ ਸੂਬੇ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਮੁਸੀਬਤ ਵਿਚ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਨਿਰਧਾਰਿਤ 50 ਓਵਰਾਂ 'ਚ ਭਾਰਤ 287/8
. . .  1 day ago
ਚੇਨਈ, 15 ਦਸੰਬਰ - ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਇੱਕ ਦਿਨਾਂ ਮੈਚ ਵਿਚ ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ ਦੀ ਟੀਮ ਨੇ ਨਿਰਧਾਰਿਤ 50 ਓਵਰਾਂ 'ਚ 8 ਵਿਕਟਾਂ ਦੇ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤਣ ਲਈ ਦਿੱਤਾ 288 ਦੌੜਾਂ ਦਾ ਟੀਚਾ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਦਾ 8ਵਾਂ ਖਿਡਾਰੀ (ਸ਼ਿਵਮ ਦੂਬੇ) 9 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ 7ਵੀਂ ਸਫਲਤਾ, ਜਡੇਜਾ 21 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ 6ਵੀਂ ਸਫਲਤਾ
. . .  1 day ago
ਫ਼ਿਰੋਜ਼ਪੁਰ 'ਚ ਹਿੰਦ-ਪਾਕਿ ਸਰਹੱਦ ਤੋਂ ਸਾਢੇ 12 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 45 ਓਵਰਾਂ ਤੋਂ ਬਾਅਦ ਭਾਰਤ 250/5
. . .  1 day ago
ਸਕੂਲ ਦੀ ਵਿਰਾਸਤੀ ਇਮਾਰਤ ਦੇ 100 ਸਾਲ ਪੂਰੇ ਹੋਣ 'ਤੇ ਸਿੱਖਿਆ ਮੰਤਰੀ ਵਲੋਂ ਲੋਗੋ ਜਾਰੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਦਾ ਪੰਜਵਾਂ ਖਿਡਾਰੀ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 38.3 ਓਵਰਾਂ 'ਚ ਭਾਰਤ ਦੀਆਂ 200 ਦੌੜਾਂ ਪੂਰੀਆਂ
. . .  1 day ago
ਅੱਜ ਤੋਂ ਟੋਲ ਪਲਾਜ਼ਿਆਂ 'ਤੇ ਵਾਹਨਾਂ ਲਈ ਫਾਸਟ ਟੈਗ ਜ਼ਰੂਰੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ ਚੌਥੀ ਸਫਲਤਾ, ਸ਼੍ਰੇਅਸ 70 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 35 ਓਵਰਾਂ ਤੋਂ ਬਾਅਦ ਭਾਰਤ 185/3
. . .  1 day ago
ਬੰਗਾਲ 'ਚ ਨਾਗਰਿਕਤਾ ਕਾਨੂੰਨ ਦਾ ਵਿਰੋਧ, ਸੂਬੇ ਦੇ ਕੁਝ ਹਿੱਸਿਆ 'ਚ ਇੰਟਰਨੈੱਟ ਸੇਵਾਵਾਂ ਮੁਅੱਤਲ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਰਿਸ਼ਭ ਪੰਤ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਸ਼੍ਰੇਅਸ ਦੀਆਂ 50 ਦੌੜਾਂ ਪੂਰੀਆਂ
. . .  1 day ago
ਕੁੱਲੂ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 30 ਓਵਰਾਂ ਤੋਂ ਬਾਅਦ ਭਾਰਤ 137/3
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 25 ਓਵਰਾਂ ਤੋਂ ਬਾਅਦ ਭਾਰਤ 103/3
. . .  1 day ago
ਮੁੱਖ ਮੰਤਰੀ ਊਧਵ ਠਾਕਰੇ ਨਾਲ ਪੀ.ਐਮ.ਸੀ ਖਾਤਾ ਧਾਰਕਾਂ ਦੇ ਵਫ਼ਦ ਨੇ ਕੀਤੀ ਮੁਲਾਕਾਤ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 20 ਓਵਰਾਂ ਤੋਂ ਬਾਅਦ ਭਾਰਤ 83/3
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ ਤੀਜੀ ਸਫਲਤਾ, ਰੋਹਿਤ ਸ਼ਰਮਾ ਆਊਟ
. . .  1 day ago
ਆੜ੍ਹਤੀਆਂ ਵਲੋਂ ਤੰਗ-ਪਰੇਸ਼ਾਨ ਕੀਤੇ ਜਾਣ 'ਤੇ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 15 ਓਵਰਾਂ ਤੋਂ ਬਾਅਦ ਭਾਰਤ 68/2
. . .  1 day ago
ਹਿੰਸਾ ਦੀ ਲਪੇਟ 'ਚ ਹੈ ਆਸਾਮ, ਇਹ ਹੈ ਚਿੰਤਾ ਦਾ ਵਿਸ਼ਾ- ਅਧੀਰ ਰੰਜਨ ਚੌਧਰੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਭਾਰਤ 33/2
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟ ਇੰਡੀਜ਼ ਨੂੰ ਮਿਲੀ ਦੂਜੀ ਸਫਲਤਾ, ਕਪਤਾਨ ਕੋਹਲੀ 4 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ ਪਹਿਲੀ ਸਫਲਤਾ, ਕੇ. ਐੱਲ. ਰਾਹੁਲ 6 ਦੌੜਾਂ ਬਣਾ ਕੇ ਆਊਟ
. . .  1 day ago
ਪੁਲਿਸ ਨੇ ਹਿਰਾਸਤ ਲਏ ਊਧਵ ਠਾਕਰੇ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਪੀ. ਐੱਮ. ਸੀ. ਬੈਂਕ ਦੇ ਖਾਤਾਧਾਰਕ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 5 ਓਵਰਾਂ ਤੋਂ ਬਾਅਦ ਭਾਰਤ 17/0
. . .  1 day ago
ਨੇਪਾਲ ਬੱਸ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਪੀ. ਐੱਮ. ਸੀ. ਬੈਂਕ ਦੇ ਖਾਤਾਧਾਰਕਾਂ ਵਲੋਂ ਆਰ. ਬੀ. ਆਈ. ਦੇ ਬਾਹਰ ਪ੍ਰਦਰਸ਼ਨ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੇ ਜਿੱਤੀ ਟਾਸ, ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਰਾਜਸਥਾਨ ਪੁਲਿਸ ਨੇ ਹਿਰਾਸਤ 'ਚ ਲਈ ਅਦਾਕਾਰਾ ਪਾਇਲ ਰੋਹਤਗੀ
. . .  1 day ago
ਫਿਲੀਪੀਨਜ਼ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਸਾਵਰਕਰ ਵਿਵਾਦ ਨੂੰ ਲੈ ਕੇ ਕਾਂਗਰਸ 'ਤੇ ਭੜਕੀ ਮਾਇਆਵਤੀ, ਦੋਹਰਾ ਚਰਿੱਤਰ ਅਪਣਾਉਣ ਦਾ ਲਾਇਆ ਦੋਸ਼
. . .  1 day ago
ਸੀ. ਬੀ. ਆਈ. ਕਰੇਗੀ ਆਈ. ਆਈ. ਟੀ. ਵਿਦਿਆਰਥਣ ਫਾਤਿਮਾ ਲਤੀਫ਼ ਦੇ ਖ਼ੁਦਕੁਸ਼ੀ ਮਾਮਲੇ ਦੀ ਜਾਂਚ
. . .  1 day ago
ਸ੍ਰੀਲੰਕਾਈ ਤਾਮਿਲ ਸ਼ਰਨਾਰਥੀਆਂ ਨੂੰ ਵੀ ਮਿਲਣੀ ਚਾਹੀਦੀ ਹੈ ਨਾਗਰਿਕਤਾ- ਸ਼੍ਰੀ ਸ਼੍ਰੀ ਰਵੀਸ਼ੰਕਰ
. . .  1 day ago
ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਪਹਿਲਾ ਇੱਕ ਦਿਨਾਂ ਮੈਚ ਅੱਜ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਸਾਉਣ ਸੰਮਤ 551

ਸੰਗਰੂਰ

ਮੀਂਹ ਨੇ ਸੰਗਰੂਰ 'ਚ ਕੀਤੀ ਜਲਥਲ

ਸੰਗਰੂਰ, 16 ਜੁਲਾਈ (ਧੀਰਜ ਪਸ਼ੌਰੀਆ) - ਸੰਗਰੂਰ ਸ਼ਹਿਰ ਦੇ ਬਰਸਾਤੀ ਪਾਣੀ ਦੇ ਨਿਕਾਸ ਨੂੰ ਲੈ ਕੇ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਖ਼ਮਿਆਜ਼ਾ ਹਰ ਸਾਲ ਸ਼ਹਿਰ ਵਾਸੀਆਂ ਨੂੰ ਭੁਗਤਣਾ ਪੈਂਦਾ ਹੈ ਬੇਸ਼ੱਕ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਆ ਰਹੀ ਮਾਨਸੂਨ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਬੈਠਕਾਂ ਵਿਚ ਵੱਡੀ ਤਿਆਰੀਆਂ ਦੇ ਦਾਅਵੇ ਕੀਤੇ ਗਏ ਪਰ ਮਾਨਸੂਨ ਦੀ ਸ਼ੁਰੂਆਤੀ ਦਰਮਿਆਨੀ ਬਾਰਸ਼ ਨੇ ਹੀ ਸਭ ਸਰਕਾਰੀ ਦਾਅਵਿਆਂ ਦੀ ਪੋਲ ਖ਼ੋਲ੍ਹ ਕੇ ਰੱਖ ਦਿੱਤੀ | ਬੀਤੀ ਰਾਤ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਨੇ ਸਾਰੇ ਸ਼ਹਿਰ ਨੂੰ ਜਲ ਥਲ ਕਰ ਕੇ ਰੱਖ ਦਿੱਤਾ ਹੈ | ਸ਼ਹਿਰ 'ਚ ਬੱਸ ਸਟੈਂਡ ਤੋਂ ਦਾਖਲ ਹੋਣ ਲਈ ਮੁੱਖ ਰਸਤਾ ਜਿਸ ਨੂੰ ਧੂਰੀ ਗੇਟ ਕਿਹਾ ਜਾਂਦਾ ਹੈ ਬਰਸਾਤੀ ਪਾਣੀ ਨਾਲ ਪੂਰੀ ਤਰ੍ਹਾਂ ਭਰ ਗਿਆ | ਪੈਦਲ ਜਾ ਸਾਈਕਲ ਸਵਾਰ ਤਾਂ ਕੀ ਸਕੂਟਰਾਂ ਦਾ ਲੰਘਣਾ ਵੀ ਮੁਸ਼ਕਲ ਹੋ ਗਿਆ | ਇਸੇ ਤਰ੍ਹਾਂ ਕੋਲਾ ਪਾਰਕ ਮਾਰਕੀਟ ਜਿੱਥੇ ਕਈ ਬੈਂਕ, ਕਈ ਵੱਡੇ ਹੋਟਲ ਤੇ ਵੱਡੇ-ਵੱਡੇ ਸ਼ੋਅਰੂਮ ਹਨ ਪਾਣੀ ਨਾਲ ਪੂਰੀ ਤਰ੍ਹਾਂ ਭਰ ਗਏ | ਸ਼ਹਿਰ ਦੀ ਰਣਬੀਰ ਕਲੱਬ ਰੋਡ ਜਿੱਥੇ ਮਹਾਰਾਜਾ ਰਣਬੀਰ ਕਲੱਬ ਦੇ ਨਾਲ-ਨਾਲ ਸੀਵਰੇਜ ਵਿਭਾਗ ਦੇ ਮੁੱਖ ਦਫ਼ਤਰ ਦੇ ਨਾਲ-ਨਾਲ ਲੋਕ ਨਿਰਮਾਣ ਵਿਭਾਗ ਦੇ ਐਸ.ਈ. ਤੇ ਕਈ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਦਫ਼ਤਰ ਹਨ, ਬਰਸਾਤੀ ਪਾਣੀ ਨਾਲ ਪੂਰੀ ਤਰ੍ਹਾਂ ਭਰੀ ਪਈ ਹੈ | ਟਾਟਾ ਕੈਂਸਰ ਹਸਪਤਾਲ ਤੇ ਸਿਵਲ ਹਸਪਤਾਲ ਨੂੰ ਜਾਣ ਵਾਲਾ ਰਸਤਾ ਵੀ ਪਾਣੀ ਨਾਲ ਪੂਰਾ ਭਰ ਗਿਆ ਜਿਸ ਕਾਰਨ ਪਹਿਲਾਂ ਤੋਂ ਹੀ ਦੁਖੀ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਸਭ ਤੋਂ ਵੱਧ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸ਼ਹਿਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ | ਕਿਉਂਕਿ ਅਕਸਰ ਹੀ ਇਹ ਨੰਨੇ ਬੱਚੇ ਘਰੋਂ ਇਕੱਠੇ ਪੈਦਲ ਹੀ ਸਕੂਲ ਜਾਂਦੇ ਹਨ | ਸਕੂਲਾਂ ਨੂੰ ਜਾਂਦੇ ਰਸਤੇ ਪਾਣੀ ਨਾਲ ਭਰ ਰਹੇ | ਤਹਿਸੀਲ ਦਫ਼ਤਰ ਜਿੱਥੇ ਵਸੀਕਾ ਨਵੀਸਾਂ ਆਦਿ ਦੇ ਖੋਖੇ ਲੱਗੇ ਹੋਏ ਹਨ ਬਰਸਾਤ ਕਾਰਨ ਪਾਣੀ ਭਰ ਗਿਆ |
ਕੀ ਕਹਿੰਦੇ ਹਨ ਸਮਾਜ ਸੇਵੀ:-ਇਸ ਸਬੰਧੀ ਜਦ ਨਰੋਆ ਪੰਜਾਬ ਮੰਚ ਦੇ ਸੂਬਾ ਕਮੇਟੀ ਮੈਂਬਰ ਡਾ: ਏ ਐਸ ਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਨੂੰ ਅਜਾਈ ਨਹੀਂ ਦਿੱਤਾ ਜਾਣਾ ਚਾਹੀਦਾ | ਘੱਟੋ-ਘੱਟੇ ਸਾਰੇ ਸਰਕਾਰੀ ਦਫ਼ਤਰਾਂ ਤੇ ਜਨਤਕ ਥਾਵਾਂ 'ਤੇ ਰੇਨ ਵਾਟਰ ਰੀਚਾਰਜ ਸਿਸਟਮ ਸਥਾਪਤ ਕੀਤੇ ਜਾਣ | ਇਸ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਪਰ ਲਿਆਉਣ 'ਚ ਮਦਦ ਮਿਲੇਗੀ | ਉੱਥੇ ਬਰਸਾਤੀ ਪਾਣੀ ਬਾਜ਼ਾਰਾਂ ਤੇ ਗਲੀਆਂ 'ਚ ਇਕੱਠਾਂ ਹੋਣ ਨਾਲ ਹੁੰਦੀਆਂ ਦਿੱਕਤਾਂ ਤੋਂ ਵੀ ਬਚਿਆ ਜਾ ਸਕੇਗਾ |

ਪੋਸਤ ਡੋਡਿਆਂ ਦੇ ਤਸਕਰ ਨੂੰ ਦਸ ਸਾਲ ਕੈਦ

ਸੰਗਰੂਰ, 16 ਜੁਲਾਈ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਸਮਰਿਤੀ ਧੀਰ ਦੀ ਅਦਾਲਤ ਨੇ ਪੋਸਤ ਡੋਡਿਆਂ ਦੀ ਤਸਕਰੀ ਦੇ ਦੋਸ਼ਾਂ 'ਚ ਇਕ ਵਿਅਕਤੀ ਨੂੰ ਦਸ ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ | ਪੁਲਿਸ ਥਾਣਾ ਸਦਰ ਧੂਰੀ ਵਿਖੇ 6 ਜੂਨ 2018 ਨੂੰ ਦਰਜ ...

ਪੂਰੀ ਖ਼ਬਰ »

ਚੀਮਾ ਮੰਡੀ ਵਿਖੇ ਬਿਜਲੀ ਮੀਟਰਾਾ ਵਾਲੇ ਬਕਸੇ ਨੂੰ ਲੱਗੀ ਅੱਗ

ਚੀਮਾਾ ਮੰਡੀ, 16 ਜੁਲਾਈ (ਦਲਜੀਤ ਸਿੰਘ ਮੱਕੜ) - ਮਹਿਕਮਾ ਪਾਵਰਕਾਮ ਵੱਲੋਂ ਮੀਟਰ ਬਾਹਰ ਕੱਢਣ ਸਮੇਂ ਮੀਟਰ ਬਕਸਿਆਾ ਨੂੰ ਲੈ ਕੇ ਬਹੁਤ ਸਾਰੀਆਾ ਅਣਗਹਿਲੀਆਾ ਵਰਤੀਆਾ ਗਈਆਾ ਸਨ ਕਿਉਂਕਿ ਉਸ ਵਕਤ ਕੀਤੀ ਗਈ ਕਾਹਲੀ ਕਾਰਨ ਬਹੁਤ ਸਾਰੇ ਬਕਸਿਆਾ ਦੀ ਤਾਰਾਾ ਇੱਧਰ ਉਧਰ ...

ਪੂਰੀ ਖ਼ਬਰ »

ਪਿੰਡ ਚੱਕ ਸ਼ੇਖ਼ੂਪੁਰਾ ਖ਼ੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਲੜਾਈ 'ਚ ਦੋਵੇਂ ਧਿਰਾਂ ਦੇ ਪੰਜ ਵਿਅਕਤੀ ਜ਼ਖਮੀ

ਮਾਲੇਰਕੋਟਲਾ, 16 ਜੁਲਾਈ (ਕੁਠਾਲਾ) - ਅੱਜ ਸਾਉਣ ਮਹੀਨੇ ਦੀ ਸੰਗਰਾਂਦ ਮੌਕੇ ਪਿੰਡ ਚੱਕ ਸ਼ੇਖ਼ੂਪੁਰਾ ਖ਼ੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਦੋ ਧੜਿਆਂ ਦਰਮਿਆਨ ਹੋਈ ਲੜਾਈ 'ਚ ਦੋਵੇਂ ਧਿਰਾਂ ਦੇ ਪੰਜ ਵਿਅਕਤੀ ਫੱਟੜ ਹੋ ਗਏ | ਫੱਟੜਾਂ ਨੂੰ ਇਲਾਜ ਲਈ ਸਿਵਲ ਹਸਪਤਾਲ ...

ਪੂਰੀ ਖ਼ਬਰ »

ਜ਼ਬਰਦਸਤ ਬਾਰਿਸ਼ ਕਾਰਨ ਘੱਗਰ ਦਰਿਆ 'ਚ ਹੜ੍ਹ ਦਾ ਖ਼ਦਸ਼ਾ

ਮੂਣਕ, 16 ਜੁਲਾਈ (ਕੇਵਲ ਸਿੰਗਲਾ)-ਲਗਾਤਾਰ ਸੋਕੇ ਨਾਲ ਜੂਝ ਰਹੇ ਕਿਸਾਨਾਂ ਨੇ ਬੀਤੇ ਦੋ ਦਿਨਾਂ ਤੋਂ ਇਲਾਕੇ 'ਚ ਪਈ ਬਾਰਿਸ਼ ਨਾਲ ਕੁਝ ਰਾਹਤ ਮਹਿਸੂਸ ਕੀਤੀ ਪਰ ਹੁਣ ਇਸ ਇਲਾਕੇ ਦੇ ਕਿਸਾਨਾਂ ਨੰੂ ਘੱਗਰ ਦਰਿਆ ਦੇ ਸੰਭਾਵੀ ਹੜ੍ਹਾਂ ਦਾ ਡਰ ਸਤਾਉਣ ਲੱਗਾ ਹੈ | ਘੱਗਰ ਦਰਿਆ 'ਚ ...

ਪੂਰੀ ਖ਼ਬਰ »

ਮੀਂਹ ਦਾ ਕਹਿਰ ਦਰਜਨ ਪਿੰਡਾਾ ਦੀ ਫ਼ਸਲ ਹੋਈ ਬੁਰੀ ਤਰ੍ਹਾਾ ਪ੍ਰਭਾਵਿਤ, ਹੜ੍ਹ ਵਰਗੀ ਸਥਿਤੀ ਬਣੀ

ਕੁੱਪ ਕਲਾਾ, 16 ਜੁਲਾਈ (ਸਰੌਦ) - ਪਿਛਲੇ ਹਫ਼ਤੇ ਤੋਂ ਪੈ ਰਹੇ ਮੀਂਹ ਨੇ ਕਿਸਾਨਾਾ ਲਈ ਮੁਸ਼ਕਲਾਾ ਦਾ ਆਲਮ ਸਿਰਜ ਦਿੱਤਾ ਹੈ , ਪਹਿਲਾਾ ਤੋਂ ਸੋਕੇ ਨਾਲ ਜੂਝ ਰਹੇ ਕਿਸਾਨਾਾ ਲਈ ਹੁਣ ਮੀਂਹ ਨਿਆਮਤ ਦੀ ਜਗ੍ਹਾ ਆਫ਼ਤ ਬਣਦਾ ਜਾ ਰਿਹਾ ਹੈ¢ ਇਲਾਕੇ ਦੇ ਲਗਭਗ ਇਕ ਦਰਜਨ ਪਿੰਡਾਾ ...

ਪੂਰੀ ਖ਼ਬਰ »

ਕੈਂਸਰ ਦੀ ਬਿਮਾਰੀ ਨੇ ਲਈਆਂ ਦੋ ਜਾਨਾਂ

ਖਨੌਰੀ, 16 ਜੁਲਾਈ (ਰਾਜੇਸ਼ ਕੁਮਾਰ) - ਇਸ ਸਮੇਂ ਖਨੌਰੀ ਇਲਾਕੇ 'ਚ ਕੈਂਸਰ ਦੀ ਭਿਆਨਕ ਬਿਮਾਰੀ ਨੇ ਪੂਰੇ ਪੈਰ ਪਸਾਰ ਲਏ ਹਨ, ਪਿਛਲੇ ਛੇ ਮਹੀਨਿਆਂ ਤੋਂ ਇਸ ਇਲਾਕੇ 'ਚ ਕਈ ਜਾਨਾਂ ਜਾ ਚੁੱਕੀਆਂ ਹਨ | ਹੁਣ ਵੀ ਖਨੌਰੀ 'ਚ ਵਾਰਡ ਨੰ 8 ਦੇ ਰਹਿਣ ਵਾਲੇ ਸਾਬਕਾ ਫ਼ੌਜੀ ਰਾਮ ਕੁਮਾਰ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ 4 ਕਾਬੂ

ਛਾਜ਼ਲੀ, 16 ਜੁਲਾਈ (ਹਰਬੰਸ ਸਿੰਘ ਛਾਜ਼ਲੀ)-ਪੁਲਿਸ ਵਲੋਂ 4 ਵਿਅਕਤੀਆਂ ਨੂੰ 40 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਐਸ.ਟੀ.ਐਫ.ਸੰਗਰੂਰ ਦੀ ਟੀਮ ਦੇ ਸਬ-ਇੰਸਪੈਕਟਰ ਕੁਲਜੀਤ ਕੌਰ ਨੂੰ ਸਮੇਤ ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ, 16 ਜੁਲਾਈ (ਧਾਲੀਵਾਲ, ਭੁੱਲਰ) - ਨੇੜਲੇ ਪਿੰਡ ਉਗਰਾਹਾਂ ਵਿਖੇ ਕਰੰਟ ਲੱਗਣ ਕਾਰਨ ਇੱਕ ਕਿਸਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਮਿ੍ਤਕ ਕਿਸਾਨ ਦੇ ਪੋਸਟਮਾਰਟਮ ਸਮੇਂ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਛਾਜਲੀ ਦੇ ...

ਪੂਰੀ ਖ਼ਬਰ »

ਅੱਧਾ ਕਿਲੋ ਅਫ਼ੀਮ ਸਣੇ ਕਾਰ ਸਵਾਰ 3 ਤਸਕਰ ਕਾਬੂ

ਸੰਗਰੂਰ, 16 ਜੁਲਾਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਸੰਗਰੂਰ ਪੁਲਿਸ ਦੇ ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਵਲੋਂ 3 ਕਾਰ ਸਵਾਰ ਵਿਅਕਤੀਆਂ ਨੰੂ 500 ਗ੍ਰਾਮ ਅਫ਼ੀਮ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਸੀ.ਆਈ.ਏ. ਸਟਾਫ਼ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਪ੍ਰਕਾਸ਼ ਦਿਹਾੜਾ ਮਨਾਇਆ

ਅਹਿਮਦਗੜ੍ਹ, 16 ਜੁਲਾਈ (ਰਣਧੀਰ ਸਿੰਘ ਮਹੋਲੀ, ਰਵਿੰਦਰ ਪੁਰੀ)- ਸ੍ਰੀ ਗੁਰੂ ਹਰਿਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੰਡੀ ਬਹਾਦਰਗੜ੍ਹ (ਲੁਧਿਆਣਾ) ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਖੰਡ ਪਾਠ ਦੇ ਭੋਗ ਪਾਏ ਗਏ | ...

ਪੂਰੀ ਖ਼ਬਰ »

ਆਸ਼ਾ ਵਰਕਰ ਯੂਨੀਅਨ ਦੀ ਪ੍ਰਧਾਨ ਬਣੀ ਗੀਤਾ ਈਸੜਾ

ਅਮਰਗੜ੍ਹ, 16 ਜੁਲਾਈ (ਸੁਖਜਿੰਦਰ ਸਿੰਘ ਝੱਲ)-ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਬਲਾਕ ਅਮਰਗੜ੍ਹ ਦੀ ਚੋਣ ਸੂਬਾ ਸਕੱਤਰ ਰਣਜੀਤ ਸਿੰਘ ਈਸਾਪੁਰ, ਨਰਿੰਦਰਜੀਤ ਸਿੰਘ ਸਲਾਰ ਅਤੇ ਜ਼ੋਨ ਕਮੇਟੀ ਮੈਂਬਰ ਜਸਵੀਰ ਕੌਰ ਕੁੱਪ ਕਲਾਾ, ਭੋਲੀ ਮਲੇਰਕੋਟਲਾ ਦੀ ਨਿਗਰਾਨੀ ਹੇਠ ...

ਪੂਰੀ ਖ਼ਬਰ »

ਚੌਥੇ ਦਿਨ ਵੀ ਕੀਤਾ ਥਾਣੇ ਦਾ ਘਿਰਾਓ

ਚੀਮਾ ਮੰਡੀ, 16 ਜੁਲਾਈ (ਦਲਜੀਤ ਸਿੰਘ ਮੱਕੜ) - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਅੱਜ ਚੌਥੇ ਦਿਨ ਵੀ ਚੀਮਾ ਥਾਣੇ ਦਾ ਘਿਰਾਓ ਕੀਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਘਟਨਾ ਦੇ ਅੱਜ 14 ਦਿਨ ਬੀਤਣ ਦੇ ਬਾਅਦ ਵੀ ਸਤਿਗੁਰ ਸਿੰਘ ਨਮੋਲ ...

ਪੂਰੀ ਖ਼ਬਰ »

ਪਾਣੀ ਖਿੱਚਣੋ ਡਰੇਨ ਹੋਈ ਬੇਵੱਸ, ਕਈ ਏਕੜ ਝੋਨਾ ਡੁੱਬਿਆ

ਅਮਰਗੜ੍ਹ, 16 ਜੁਲਾਈ (ਸੁਖਜਿੰਦਰ ਸਿੰਘ ਝੱਲ)-ਹੋ ਰਹੀ ਭਾਰੀ ਬਰਸਾਤ ਕਾਰਨ ਖੇਤਾਾ 'ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਰ ਕੇ ਨੀਵੇਂ ਖੇਤਾਾ 'ਚ ਲੱਗਿਆ ਝੋਨਾ ਡੁੱਬ ਚੁੱਕਾ ਹੈ¢ ਪਿੰਡ ਚੌਾਦਾ ਤੋਂ ਸ਼ੁਰੂ ਹੋ ਝੱਲ, ਲਾਾਗੜੀਆਾ ਵਿਚੋਂ ਲੰਘਦੀ ਬਰਸਾਤੀ ਡਰੇਨ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਰਾਇਲਜ਼ ਵਲੋਂ ਡਾਂਸ ਵਰਕਸ਼ਾਪ 21 ਨੂੰ

ਸੁਨਾਮ ਊਧਮ ਸਿੰਘ ਵਾਲਾ, 16 ਜੁਲਾਈ (ਭੁੱਲਰ, ਧਾਲੀਵਾਲ) - ਲਾਇਨਜ਼ ਕਲੱਬ ਸੁਨਾਮ ਰਾਇਲਜ ਦੀਮੀਟਿੰਗ ਕਲੱਬ ਪ੍ਰਧਾਨ ਅੰਕੁਰ ਜ਼ਖਮੀ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਕਲੱਬ ਦੇ ਰੀਜਨ ਚੇਅਰਮੈਨ ਕਰੁਨ ਬਾਂਸਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ 'ਚ '7 ਸਟਾਰ ਡਾਂਸ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਸੰਦੌੜ, 16 ਜੁਲਾਈ (ਗੁਰਪ੍ਰੀਤ ਸਿੰਘ ਚੀਮਾ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਬੀ.ਕਾਮ ਭਾਗ ਤੀਜਾ ਤੇ ਬੀ.ਏ ਭਾਗ ਤੀਜਾ ਦੇ ਐਲਾਵੇ ਨਤੀਜੇ 'ਚ ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਡਾ.ਪਰਮਜੀਤ ਕੌਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਯੂਜ਼ਰ ਚਾਰਜ ਠੇਕੇ ਨੂੰ ਮੂਲੋਂ ਬੰਦ ਕਰਵਾਉਣ ਲਈ ਰੇਹੜੀ ਫੜੀ ਯੂਨੀਅਨ ਵੱਲੋਂ ਹੜਤਾਲ ਦਾ ਸੱਦਾ

ਸੁਨਾਮ ਊਧਮ ਸਿੰਘ ਵਾਲਾ, 16 ਜੁਲਾਈ (ਭੁੱਲਰ, ਧਾਲੀਵਾਲ)- ਅੱਜ ਸਥਾਨਕ ਘੁੰਮਣ ਭਵਨ ਵਿਖੇ ਰੇਹੜੀ ਫੜੀ ਯੂਨੀਅਨ ਦੀ ਇਕੱਤਰਤਾ ਦੌਰਾਨ ਯੂਜ਼ਰ ਚਾਰਜ ਠੇਕੇ ਨੂੰ ਮੂਲ਼ੋਂ ਬੰਦ ਕਰਵਾਉਣ ਲਈ ਹੜਤਾਲ ਦਾ ਦਾ ਸੱਦਾ ਦਿੱਤਾ ਗਿਆ | ਜਥੇਬੰਦੀ ਦੇ ਪ੍ਰਧਾਨ ਸੁਰਜੀਤ ਸਿੰਘ ਦੀ ...

ਪੂਰੀ ਖ਼ਬਰ »

ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਸੰਦੌੜ, 16 ਜੁਲਾਈ (ਗੁਰਪ੍ਰੀਤ ਸਿੰਘ ਚੀਮਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਉਲੀਕੇ ਗਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਲਾਕ ਪੱਧਰ ਦੇ ਪ੍ਰਸ਼ਨੋਤਰੀ ਮੁਕਾਬਲੇ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਖੇ ਕਰਵਾਏ ਗਏ | ਜਿਸ ...

ਪੂਰੀ ਖ਼ਬਰ »

ਯੂਥ ਕਾਂਗਰਸ ਨੇ ਲਗਾਇਆ ਮੁਫ਼ਤ ਮੈਡੀਕਲ ਜਾਂਚ ਕੈਂਪ

ਮਾਲੇਰਕੋਟਲਾ, 16 ਜੁਲਾਈ (ਪਾਰਸ ਜੈਨ)- ਯੂਥ ਕਾਂਗਰਸ ਮਾਲੇਰਕੋਟਲਾ ਵੱਲੋਂ ਪ੍ਰਧਾਨ ਸੁਹੈਬ ਅਹਿਮਦ ਖਾਨ (ਸ਼ੈਬੀ) ਦੀ ਅਗਵਾਈ ਹੇਠ ਨੇੜੇ ਸਥਾਨਕ ਦਰਗਾਹ ਬਾਬਾ ਹੈਦਰ ਸ਼ੇਖ਼ ਮਲੇਰ ਮਾਲੇਰਕੋਟਲਾ ਵਿਖੇ ਮੁਫ਼ਤ ਵਿਸ਼ਾਲ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਜਿਸ ਵਿਚ ...

ਪੂਰੀ ਖ਼ਬਰ »

ਬਡਰੁੱਖਾਂ ਵਾਂਗ ਬਨਾਸਰ ਬਾਗ਼ ਵਿਚ ਵੀ ਹੈ ਵਰਤੀਆਂ ਸਰਿੰਜਾਂ ਦੀ ਭਰਮਾਰ

ਸੰਗਰੂਰ, 16 ਜੁਲਾਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਪਿੰਡ ਬਡਰੁੱਖਾਂ 'ਚੋਂ ਵਰਤੀਆਂ ਸਰਿੰਜਾਂ ਦੇ ਮਿਲੇ ਢੇਰਾਂ ਉਪਰੰਤ ਹੁਣ ਸ਼ਹਿਰ ਦੇ ਰਿਆਸਤੀ ਬਾਗ਼, ਬਨਾਸਰ ਬਾਗ਼ ਵਿਚ ਵੀ ਵਰਤੀਆਂ ਹੋਈਆਂ ਸਰਜੀਕਲ ਸਰਿੰਜਾਂ ਦੇ ਢੇਰ ਦੇਖਣ ਨੰੂ ਮਿਲ ਰਹੇ ਹਨ | ਜ਼ਿਕਰਯੋਗ ...

ਪੂਰੀ ਖ਼ਬਰ »

ਨਰੋਆ ਪੰਜਾਬ ਮੰਚ ਦੇ ਆਗੂਆਂ ਦੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨਾਲ ਬੈਠਕ ਅੱਜ

ਸੰਗਰੂਰ, 16 ਜੁਲਾਈ (ਧੀਰਜ ਪਸ਼ੌਰੀਆ) - ਪੰਜਾਬ ਦੀਆਂ ਕਈ ਉਦਯੋਗਿਕ ਇਕਾਈਆਂ ਵਲੋਂ ਜ਼ਹਿਰੀਲੀ ਰਹਿੰਦ ਖੂੰਹਦ ਨੂੰ ਬਗੈਰ ਸੋਧੇ ਨਦੀ ਨਾਲਿਆਂ 'ਚ ਸੱੁਟੇ ਜਾਣ ਦੇ ਗੰਭੀਰ ਮੁੱਦੇ ਨੂੰ ਲੈ ਕੇ ਨਰੋਆ ਪੰਜਾਬ ਮੰਚ ਦੇ ਆਗੂ 17 ਜੁਲਾਈ ਦੁਪਹਿਰ ਨੂੰ ਪੰਜਾਬ ਪ੍ਰਦੂਸ਼ਣ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਸਪਿਰਟ ਸਮੇਤ 2 ਕਾਬੂ, ਇੱਕ ਫ਼ਰਾਰ

ਮਸਤੂਆਣਾ ਸਾਹਿਬ, 16 ਜੁਲਾਈ (ਦਮਦਮੀ) - ਪੁਲਿਸ ਚੌਾਕੀ ਬਡਰੁੱਖਾਂ ਵਲੋਂ ਦੋ ਵੱਖ ਵੱਖ ਥਾਵਾਂ ਤੋਂ ਗਸ਼ਤ ਦੌਰਾਨ ਨਸ਼ੀਲੀਆਂ ਗੋਲੀਆਂ ਤੇ ਸਪਿਰਟ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਜਦੋਂ ਕਿ ਇਕ ਵਿਅਕਤੀ ਫ਼ਰਾਰ ਹੋਣ ਬਾਰੇ ਕਿਹਾ ਹੈ | ਪੁਲਿਸ ...

ਪੂਰੀ ਖ਼ਬਰ »

ਓਵਰ ਫਲੋਅ ਹੋਏ ਲਸਾੜਾ ਡਰੇਨ ਦੀ ਦਹਿਸ਼ਤ

ਮਾਲੇਰਕੋਟਲਾ, 16 ਜੁਲਾਈ (ਕੁਠਾਲਾ) - ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਮਲੇਰਕੋਟਲਾ ਨੇੜਿਓਾ ਓਵਰ ਫਲੋਅ ਚੱਲ ਰਹੇ ਲਸਾੜਾ ਡਰੇਨ ਤੇ ਨਗਰ ਕੌਾਸਲ ਮਲੇਰਕੋਟਲਾ ਦਾ ਨਿਕਾਸੀ ਨਾਲਾ ਅਚਾਨਕ ਟੁੱਟ ਜਾਣ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਪਤਾ ਲੱਗਦਿਆਂ ਹੀ ...

ਪੂਰੀ ਖ਼ਬਰ »

ਮਾਮਲਾ ਨਗਰ ਕੌਾਸਲ ਦੇ ਮੁਲਾਜ਼ਮਾਂ ਦੀ ਹੜਤਾਲ ਦਾ ਨਗਰ ਕੌ ਾਸਲ ਅਧਿਕਾਰੀ ਨੇ ਮੁਲਾਜ਼ਮ ਖਿਲਾਫ਼ ਲੋੜੀਂਦੇ ਦਸਤਾਵੇਜ਼ ਪੁਲਿਸ ਦੇ ਕੀਤੇ ਸਪੁਰਦ

ਸੰਗਰੂਰ, 16 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਨਗਰ ਕੌਾਸਲ ਦੀ ਮੁਲਾਜ਼ਮ ਯੂਨੀਅਨ ਤੇ ਸਫਾਈ ਸੇਵਕਾਂ ਵਲੋਂ ਬੀਤੇ ਦਿਨੀਂ ਸ਼ੁਰੂ ਕੀਤੀ ਗਈ ਕਲਮ ਛੋੜ ਹੜਤਾਲ ਦੇ ਦੂਜੇ ਦਿਨ ਵੀ ਸਮੂਹ ਮੁਲਾਜ਼ਮ ਅੱਜ ਸਵੇਰ ਤੋਂ ਹੀ ਹੜਤਾਲ 'ਤੇ ਡਟੇ ਰਹੇ | ਨਗਰ ਕੌਾਸਲ ਦੇ ਇਕ ...

ਪੂਰੀ ਖ਼ਬਰ »

ਪੀ.ਟੀ.ਈ ਅਤੇ ਆਇਲਟਸ 'ਚ ਤਹਿਦਿਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 16 ਜੁਲਾਈ (ਅਮਨਦੀਪ ਸਿੰਘ ਬਿੱਟਾ) - ਤਹਿਦਿਲ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਕੈਡਮੀ ਦੀ ਮੁੱਖ ਸ਼ਾਖਾ ਸੰਗਰੂਰ ਤੋਂ ਇਲਾਵਾ ਧੂਰੀ, ਸੁਨਾਮ ਅਤੇ ਭਵਾਨੀਗੜ੍ਹ ਦੇ ਵਿਦਿਆਰਥੀਆਂ ਦਾ ਨਤੀਜਾ ਪੀ.ਟੀ.ਈ ਅਤੇ ਆਇਲਟਸ ਦਾ ਨਤੀਜਾ ਸ਼ਾਨਦਾਰ ਰਿਹਾ ਹੈ ...

ਪੂਰੀ ਖ਼ਬਰ »

ਸੜਕ ਹਾਦਸੇ ਦੇ ਦੋਸ਼ਾਂ 'ਚੋਂ ਟਰੱਕ ਚਾਲਕ ਬਰੀ

ਸੰਗਰੂਰ, 16 ਜੁਲਾਈ (ਧੀਰਜ ਪਸ਼ੌਰੀਆ) - ਸੀ.ਜੇ.ਐਮ. ਅਜੀਤ ਪਾਲ ਸਿੰਘ ਦੀ ਅਦਾਲਤ ਨੇ ਇਕ ਟਰਾਲਾ ਚਾਲਕ ਨੰੂ ਸੜਕ ਹਾਦਸੇ ਦੇ ਦੋਸ਼ਾਂ ਵਿਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਸੰਦੀਪ ਹਰੇੜੀ ਨੇ ਦੱਸਿਆ ਕਿ ਪੁਲਿਸ ਥਾਣਾ ਸਿਟੀ ਸੰਗਰੂਰ ਵਿਖੇ 11 ਮਾਰਚ 2016 ...

ਪੂਰੀ ਖ਼ਬਰ »

ਸੂਬਾ ਪੱਧਰੀ ਤੈਰਾਕੀ ਮੁਕਾਬਲਿਆਂ 'ਚ ਚਮਕੇ ਕੈਂਬਿ੍ਜ ਸਕੂਲ ਦੇ ਬੱਚੇ

ਸੰਗਰੂਰ, 16 ਜੁਲਾਈ (ਸੁਖਵਿੰਦਰ ਸਿੰਘ ਫੁੱਲ) - ਕੈਂਬਿ੍ਜ ਇੰਟਰਨੈਸ਼ਨਲ ਸਕੂਲ ਦੇ ਬੱਚੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਖੇਤਰ 'ਚ ਵੀ ਮੱਲ੍ਹਾਂ ਮਾਰ ਰਹੇ ਹਨ | ਸਕੂਲ ਦੇ ਵਿਦਿਆਰਥੀਆਂ ਨੇ ਸੰਗਰੂਰ 'ਚ ਹੋਏ ਸੂਬਾ ਪੱਧਰੀ ਤੈਰਾਕੀ ਮੁਕਾਬਲਿਆਂ ਵਿਚ ਸ਼ਾਨਦਾਰ ...

ਪੂਰੀ ਖ਼ਬਰ »

ਕਸਬਾ ਸੰਦੌੜ ਦਾ ਮੁੱਖ ਚੌਰਾਹਾ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਕੀਤਾ ਲੈਸ

ਸੰਦੌੜ, 16 ਜੁਲਾਈ (ਗੁਰਪ੍ਰੀਤ ਸਿੰਘ ਚੀਮਾ) - ਹਰ ਦਿਨ ਵਾਪਰਨ ਵਾਲੀ ਸਰਗਰਮੀ 'ਤੇ ਬਾਜ਼ ਅੱਖ ਰੱਖਣ ਤੇ ਮਾਰਕੀਟ ਦੇ ਚੱਪੇ ਚੱਪੇ ਦੀ ਨਿਗਰਾਨੀ ਲਈ ਕਸਬਾ ਸੰਦੌੜ ਦੇ ਮੁੱਖ ਚੌਾਕ ਨੂੰ ਅਤਿ ਆਧੁਨਿਕ ਕੈਮਰਿਆਂ ਨਾਲ ਲੈਸ ਕੀਤਾ ਗਿਆ ਹੈ | ਪੰਜਾਬ ਵਪਾਰ ਮੰਡਲ ਦੇ ਸੰਦੌੜ ...

ਪੂਰੀ ਖ਼ਬਰ »

ਧਰਤੀ ਅਤੇ ਜੀਵਨ ਨੂੰ ਬਚਾਉਣ ਲਈ ਰੁੱਖਾਂ ਤੇ ਕੁੱਖਾਂ ਦੀ ਸੁਰੱਖਿਆ ਬਹੁਤ ਜ਼ਰੂਰੀ-ਸੀ.ਈ.ਓ. ਲਤੀਫ਼ ਥਿੰਦ

ਮਲੇਰਕੋਟਲਾ, 16 ਜੁਲਾਈ (ਕੁਠਾਲਾ)- ਪੰਜਾਬ ਉਰਦੂ ਅਕਾਦਮੀ ਦੇ ਸਕੱਤਰ ਅਤੇ ਐਸ.ਡੀ.ਐਮ. ਸਰਦੂਲਗੜ੍ਹ ਜਨਾਬ ਲਤੀਫ਼ ਅਹਿਮਦ ਥਿੰਦ ਨੇ ਅਕਾਦਮੀ ਦੇ ਸਥਾਨਕ ਮੁੱਖ ਦਫ਼ਤਰ ਵਿਖੇ ਛਾਂਦਾਰ ਪੌਦਾ ਲਾਕੇ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮਨੁੱਖ ਵੱਲੋਂ ...

ਪੂਰੀ ਖ਼ਬਰ »

ਪਰਖ ਮੁਕਾਬਲੇ ਕਰਵਾਏ

ਮੂਨਕ, 16 ਜੁਲਾਈ (ਗਮਦੂਰ ਧਾਲੀਵਾਲ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮੂਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾਂ ਜਨਮ ਵਰ੍ਹੇਗਾਢ ਨਾਲ ਸਬੰਧਿਤ ਪਰਖ ਮੁਕਾਬਲੇ ਕਰਵਾਏ ਗਏ | ਬਲਾਕ ਦੇ ਬਹੁਤ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਹਿੱਸਾ ਲਿਆ ...

ਪੂਰੀ ਖ਼ਬਰ »

ਤਿੰਨ ਕਮੇਟੀਆਂ ਨੂੰ ਬਰਤਨ ਲੈ ਕੇ ਦਿੱਤੇ

ਮੂਨਕ, 16 ਜੁਲਾਈ (ਗਮਦੂਰ ਧਾਲੀਵਾਲ)- ਨਜ਼ਦੀਕੀ ਪਿੰਡ ਹਮੀਰ ਗੜ ਵਿਖੇ ਸਮਾਜ ਸੇਵੀ ਯੂਥ ਆਗੂ ਸਿਮਰਨ ਜੀਤ ਸਿੰਘ ਨੇ ਮਾਈ ਭਾਗੋ ਵੈੱਲਫੇਅਰ ਕਮੇਟੀ ਤਹਿਤ ਤਿੰਨ ਕਮੇਟੀਆਂ ਬਣਾ ਕੇ ਹਰੇਕ ਕਮੇਟੀ ਨੂੰ ਇੱਕੀ-ਇੱਕੀ ਹਜ਼ਾਰ ਰੁਪਏ ਦੇ ਬਰਤਨ ਦਿੱਤੇ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਭਾਰੀ ਬਰਸਾਤ ਕਾਰਨ ਨਗਰ ਕੌ ਾਸਲ ਦੇ ਨਿਕਾਸ ਪ੍ਰਬੰਧਾਾ ਦੀ ਖੁੱਲ੍ਹੀ ਪੋਲ

ਲੌਾਗੋਵਾਲ, 16 ਜੁਲਾਈ (ਸ.ਸ.ਖੰਨਾ) - ਸਥਾਨਕ ਕਸਬੇ ਅੰਦਰ ਬੀਤੀ ਰਾਤ ਹੋਈ ਤੇਜ਼ ਬਰਸਾਤ ਹੋਣ ਕਾਰਨ ਜਿੱਥੇ ਲੋਕਾਾ ਨੂੰ ਗਰਮੀ ਤੋਂ ਰਾਹਤ ਮਿਲੀ ਹੈ¢ ਪਰ ਇਸ ਦੇ ਨਾਲ ਹੀ ਲੋਹਾਖੇੜਾ ਰੋਡ, ਪੱਤੀ ਦੁਲਟ, ਮਹਿੰਦਰ ਸਿੰਘ ਵਾਲੀ ਗਲੀ, ਗੋਪੀ ਖਾਨ ਵਾਲੀ ਗਲੀ, ਬਾਬਾ ਕੁਲਵੰਤ ਸਿੰਘ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX