ਤਾਜਾ ਖ਼ਬਰਾਂ


ਸੂਰਤ 'ਚ ਰਘੁਵੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ
. . .  1 minute ago
ਗਾਂਧੀ ਨਗਰ, 21 ਜਨਵਰੀ- ਗੁਜਰਾਤ ਦੇ ਸੂਰਤ ਦੇ ਰਘੁਵੀਰ ਟੈਕਸਟਾਈਲ ਮਾਰਕੀਟ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਦੇਸ ਦੇਈਏ ਕਿ ਇਹ ਅੱਗ ਇੰਨੀ ਭਿਆਨਕ ...
ਅੱਜ ਦਾ ਵਿਚਾਰ
. . .  10 minutes ago
ਜਲੰਧਰ : ਮਾਮੂਲੀ ਤਕਰਾਰ 'ਤੇ ਭਰਾ ਨੇ ਭਰਾ ਦੇ ਮਾਰਿਆ ਚਾਕੂ
. . .  1 day ago
ਵਿਜੀਲੈਂਸ ਟੀਮ ਨੇ ਏ.ਐੱਸ.ਆਈ ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  1 day ago
ਡੇਰਾਬੱਸੀ, 20 ਜਨਵਰੀ (ਸ਼ਾਮ ਸਿੰਘ ਸੰਧੂ )-ਵਿਜੀਲੈਂਸ ਵਿਭਾਗ ਦੀ ਟੀਮ ਨੇ ਅੱਜ ਦੇਰ ਸ਼ਾਮ ਡੇਰਾਬਸੀ ਪੁਲੀਸ ਥਾਣੇ 'ਚ ਛਾਪਾ ਮਾਰ ਕੇ ਥਾਣੇ 'ਚ ਤਾਇਨਾਤ ਇਕ ਸਹਾਇਕ ਸਬ-ਇੰਸਪੈਕਟਰ ਓਂਕਾਰ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ...
ਦਿੱਲੀ ਵਿਧਾਨ ਸਭਾ ਚੋਣਾਂ : ਅਕਾਲੀ ਦਲ ਨੇ ਦਿੱਲੀ ਚੋਣਾਂ ਲੜਨ ਤੋਂ ਕੀਤਾ ਇਨਕਾਰ
. . .  1 day ago
ਪ੍ਰਧਾਨ ਮੰਤਰੀ ਤੇ ਜੇ.ਪੀ ਨੱਢਾ ਵੱਲੋਂ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ
. . .  1 day ago
ਨਵੀਂ ਦਿੱਲੀ, 20 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਨਵਨਿਯੁਕਤ ਕੌਮੀ ਪ੍ਰਧਾਨ ਜੇ.ਪੀ ਨੱਢਾ ਨੇ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ...
ਸੁਰੱਖਿਆ ਪ੍ਰਬੰਧਾਂ ਤਹਿਤ ਰਾਜਾਸਾਂਸੀ ਹਵਾਈ ਅੱਡਾ ਵਿਖੇ ਰੈੱਡ ਅਲਰਟ ਜਾਰੀ
. . .  1 day ago
ਰਾਜਾਸਾਂਸੀ , 20 ਜਨਵਰੀ (ਹੇਰ/ਹਰਦੀਪ ਸਿੰਘ ਖੀਵਾ) 26 ਜਨਵਰੀ ਨੂੰ ਦੇਸ਼ ਭਰ ਵਿਚ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ...
ਪੂਰਬੀ ਲੰਡਨ 'ਚ ਤਿੰਨ ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ
. . .  1 day ago
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਪੂਰਬੀ ਲੰਡਨ ਦੇ ਇਲਾਕੇ ਇਲਫੋਰਡ ਵਿਚ ਤਿੰਨ ਸਿੱਖ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਕੱਲ੍ਹ ਸ਼ਾਮੀ...
ਪੱਬ ਜੀ ਗੇਮ ਖੇਡਦੇ ਸਮੇਂ 12 ਵੀਂ ਜਮਾਤ ਦਾ ਵਿਦਿਆਰਥੀ ਹੋਇਆ ਬਿਮਾਰ
. . .  1 day ago
ਪਠਾਨਕੋਟ ,20 ਜਨਵਰੀ (ਸੰਧੂ)- ਪੂਰੇ ਦੇਸ਼ ਅੰਦਰ ਬਲ਼ੂ ਵੇਲ ਗੇਮ ਦੇ ਨਾਲ ਕਈ ਬਚਿਆ ਦੀਆਂ ਕੀਮਤੀ ਜਾਨਾ ਖ਼ਤਮ ਹੋਣ ਤੋਂ ਬਾਅਦ ਵੀ ਚਾਈਨੀਜ ਗੇਮਾਂ ਦਾ ਖ਼ੁਮਾਰ ਬੱਚਿਆ ਤੋਂ ਉੱਤਰਦਾ ਨਜ਼ਰ ਨਹੀਂ ਆ ਰਿਹਾ ਤੇ ਹੁਣ ਬੱਚਿਆ ਤੇ ਪੱਬ ਜੀ ...
ਦਿੱਲੀ 'ਚ ਭਾਜਪਾ ਨੇ 3 ਸੀਟਾਂ ਦਿੱਤੀਆਂ ਸਹਿਯੋਗੀਆਂ ਨੂੰ
. . .  1 day ago
ਨਵੀਂ ਦਿੱਲੀ, 20 ਜਨਵਰੀ - ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਹਿਯੋਗੀਆਂ ਨੂੰ 3 ਸੀਟਾਂ ਦੇਣ...
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਦਿੱਤਾ ਗਿਆ ਰੋਸ ਧਰਨਾ
. . .  1 day ago
ਨਾਭਾ ,20 ਜਨਵਰੀ (ਕਰਮਜੀਤ ਸਿੰਘ )-ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪੰਜਾਬ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਉਪ ਮੰਡਲ ਮਜਿਸਟਰੇਟ ਅਤੇ ਉਪ ਪੁਲਿਸ ਕਪਤਾਨ ਨਾਭਾ ਦੇ ਦਫ਼ਤਰ ...
ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇ -ਮਨਜੀਤ ਸਿੰਘ ਰਾਏ
. . .  1 day ago
ਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਰਣਜੀਤ ਸਿੰਘ ਢਿੱਲੋਂ)-ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਘੱਟ ਗਿਣਤੀਆਂ ਲਈ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ 15 ਨੁਕਾਤੀ ਪ੍ਰੋਗਰਾਮ ਦੀ ...
ਕਾਲਿੰਦੀ ਕੁੰਜ-ਸ਼ਾਹੀਨ ਬਾਗ ਰੋਡ ਖੁਲ੍ਹਵਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ
. . .  1 day ago
ਨਵੀਂ ਦਿੱਲੀ, 20 ਜਨਵਰੀ- ਕਾਲਿੰਦੀ ਕੁੰਜ-ਸ਼ਾਹੀਨ ਬਾਗ ਰੋਡ ਖੁਲ੍ਹਵਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਰੋਡ ਬੀਤੀ 15 ਦਸੰਬਰ ਤੋਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ...
ਈ. ਡੀ. ਵਲੋਂ ਕਾਰਤੀ ਚਿਦੰਬਰਮ ਕੋਲੋਂ ਪੁੱਛਗਿੱਛ
. . .  1 day ago
ਨਵੀਂ ਦਿੱਲੀ, 20 ਜਨਵਰੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਅੱਜ ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਈ. ਡੀ. ਦਫ਼ਤਰ 'ਚ...
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਬੰਗਲਾਦੇਸ਼ ਦੇ ਦੌਰੇ ਦੀ ਵੀ ਹੋ ਰਹੀ ਹੈ ਜਾਂਚ- ਜੰਮੂ-ਕਸ਼ਮੀਰ ਦੇ ਡੀ. ਜੀ. ਪੀ.
. . .  1 day ago
ਸ੍ਰੀਨਗਰ, 20 ਜਨਵਰੀ- ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਦਿਲਬਾਗ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸ਼ੋਪੀਆਂ 'ਚ ਮੁਠਭੇੜ ਦੌਰਾਨ ਮਾਰੇ ਗਏ ਤਿੰਨੋਂ ਅੱਤਵਾਦੀ ਹਿਜ਼ਬੁਲ ਮੁਜ਼ਾਹਦੀਨ...
ਐੱਨ. ਚੰਦਰਸ਼ੇਖਰਨ ਨੇ ਕੀਤੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ
. . .  1 day ago
ਰੋਡ ਸ਼ੋਅ 'ਚ ਹੀ ਬੀਤਿਆ ਸਮਾਂ, ਕੇਜਰੀਵਾਲ ਹੁਣ ਕੱਲ੍ਹ ਭਰਨਗੇ ਨਾਮਜ਼ਦਗੀ ਪੱਤਰ
. . .  1 day ago
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ 'ਚ ਅਕਾਲੀ-ਭਾਜਪਾ ਗਠਜੋੜ ਟੁੱਟਣ ਦੀਆਂ ਖ਼ਬਰਾਂ
. . .  1 day ago
ਸੁਪਰੀਮ ਕੋਰਟ ਵਲੋਂ ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ ਖ਼ਾਰਜ, ਅਪਰਾਧ ਵੇਲੇ ਨਾਬਾਲਗ ਹੋਣ ਦੀ ਕਹੀ ਸੀ ਗੱਲ
. . .  1 day ago
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲਾ : ਬ੍ਰਜੇਸ਼ ਠਾਕੁਰ ਸਣੇ 19 ਲੋਕ ਦੋਸ਼ੀ ਕਰਾਰ
. . .  1 day ago
ਜੇ.ਪੀ. ਨੱਢਾ ਬਣੇ ਭਾਜਪਾ ਦੇ ਕੌਮੀ ਪ੍ਰਧਾਨ
. . .  1 day ago
ਮੰਗਲੁਰੂ ਹਵਾਈ ਅੱਡੇ 'ਤੇ ਸ਼ੱਕੀ ਬੈਗ 'ਚ ਮਿਲਿਆ ਆਈ. ਈ. ਡੀ.
. . .  1 day ago
ਹਿਜ਼ਬੁਲ ਮੁਜ਼ਾਹਦੀਨ ਨਾਲ ਸੰਬੰਧਿਤ ਸਨ ਸ਼ੋਪੀਆਂ 'ਚ ਮਾਰੇ ਗਏ ਅੱਤਵਾਦੀ
. . .  1 day ago
ਰੇਸ਼ਨੇਲਾਈਜੇਸ਼ਨ ਨੂੰ ਲੈ ਕੇ ਸਿੱਖਿਆ ਵਿਭਾਗ ਵਲੋਂ ਅੱਜ ਕੀਤੀ ਜਾਵੇਗੀ ਵੀਡੀਓ ਕਾਨਫ਼ਰੰਸਿੰਗ
. . .  1 day ago
ਨਿਰਭੈਆ ਮਾਮਲਾ : ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਦੁਪਹਿਰ 2.30 ਵਜੇ ਸੁਣਾਇਆ ਜਾਵੇਗਾ ਫ਼ੈਸਲਾ
. . .  1 day ago
ਨਿਰਭੈਆ ਮਾਮਲਾ : ਦੋਸ਼ੀ ਭਵਨ ਦੀ ਭੂਮਿਕਾ ਨੂੰ ਨਾਬਾਲਗ ਵਜੋਂ ਮੰਨ ਕੇ ਚੱਲਿਆ ਜਾਵੇ- ਵਕੀਲ
. . .  1 day ago
ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਤੋਂ ਪਹਿਲਾ ਕੇਜਰੀਵਾਲ ਵੱਲੋਂ ਰੋਡ ਸ਼ੋਅ
. . .  1 day ago
ਪ੍ਰੀਖਿਆ 'ਤੇ ਚਰਚਾ ਦੌਰਾਨ ਬੋਲੇ ਪ੍ਰਧਾਨ ਮੰਤਰੀ ਮੋਦੀ- ਸਿਰਫ਼ ਪ੍ਰੀਖਿਆ ਦੇ ਅੰਕ ਹੀ ਜ਼ਿੰਦਗੀ ਨਹੀਂ
. . .  1 day ago
ਨਾਗਰਿਕਤਾ ਕਾਨੂੰਨ ਸਣੇ ਕਈ ਮੁੱਦਿਆਂ 'ਤੇ ਰਾਹੁਲ ਗਾਂਧੀ ਜੈਪੁਰ 'ਚ 28 ਜਨਵਰੀ ਨੂੰ ਕਰਨਗੇ ਬੈਠਕ
. . .  1 day ago
ਸ਼ੋਪੀਆਂ 'ਚ ਮੁਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  1 day ago
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਮਹਿਲਾ ਨਕਸਲੀ ਢੇਰ
. . .  1 day ago
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  1 day ago
ਪ੍ਰੀਖਿਆ 'ਤੇ ਚਰਚਾ : ਅਸਫਲਤਾ ਤੋਂ ਬਾਅਦ ਅੱਗੇ ਵਧਣ ਨਾਲ ਹੀ ਸਫਲਤਾ ਮਿਲਦੀ ਹੈ- ਮੋਦੀ
. . .  1 day ago
ਪ੍ਰੀਖਿਆ 'ਤੇ ਚਰਚਾ : ਮੈਂ ਆਪਣੇ ਵਿਗਿਆਨੀਆਂ ਦਾ ਹੌਂਸਲਾ ਵਧਾਇਆ- ਮੋਦੀ
. . .  1 day ago
ਪ੍ਰੀਖਿਆ 'ਤੇ ਚਰਚਾ : ਚੰਦਰਯਾਨ ਦੇਖਣ ਲਈ ਪੂਰਾ ਦੇਸ਼ ਜਾਵੇਗਾ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰੀਖਿਆ 'ਤੇ ਚਰਚਾ : ਇਹ ਦਹਾਕਾ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਖ਼ਾਸ ਹੈ- ਮੋਦੀ
. . .  1 day ago
ਪ੍ਰੀਖਿਆ 'ਤੇ ਚਰਚਾ : ਮਨ 'ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰੀਖਿਆ 'ਤੇ ਚਰਚਾ : ਪ੍ਰੀਖਿਆ 'ਚ 'ਮੂਡ ਆਫ਼' ਲਈ ਬਾਹਰ ਦੇ ਹਾਲਾਤ ਵਧੇਰੇ ਜ਼ਿੰਮੇਵਾਰ- ਮੋਦੀ
. . .  1 day ago
ਪ੍ਰੀਖਿਆ 'ਤੇ ਚਰਚਾ : ਇਹ ਦਹਾਕਾ ਹਿੰਦੁਸਤਾਨ ਲਈ ਮਹੱਤਵਪੂਰਨ- ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਵਿਦਿਆਰਥੀਆਂ ਨਾਲ ਪ੍ਰੀਖਿਆ 'ਤੇ ਚਰਚਾ ਸ਼ੁਰੂ
. . .  1 day ago
ਇਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਰੱਖਣ 'ਤੇ ਸੁਪਰੀਮ ਕੋਰਟ ਨੇ ਯੋਗੀ ਸਰਕਾਰ ਨੂੰ ਭੇਜਿਆ ਨੋਟਿਸ
. . .  1 day ago
ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ 'ਚ ਬਜ਼ੁਰਗ ਦਾ ਕਤਲ
. . .  1 day ago
ਰਣਦੀਪ ਸੁਰਜੇਵਾਲਾ ਦੇ ਪਿਤਾ ਸ਼ਮਸ਼ੇਰ ਸਿੰਘ ਸੁਰਜੇਵਾਲਾ ਦਾ ਦੇਹਾਂਤ
. . .  1 day ago
ਉੱਤਰ ਪ੍ਰਦੇਸ਼ 'ਚ ਸ਼ੱਕੀ ਆਈ. ਐੱਸ. ਆਈ. ਏਜੰਟ ਗ੍ਰਿਫ਼ਤਾਰ
. . .  1 day ago
ਟਰੱਕ ਅਤੇ ਸਕਾਰਪੀਓ ਵਿਚਾਲੇ ਹੋਈ ਜ਼ਬਰਦਸਤ ਟੱਕਰ, 7 ਲੋਕਾਂ ਦੀ ਮੌਤ
. . .  1 day ago
ਦਿੱਲੀ ਟਰਾਂਸਪੋਰਟ ਵਿਭਾਗ ਦੇ ਦਫ਼ਤਰ 'ਚ ਲੱਗੀ ਅੱਗ
. . .  1 day ago
ਜੇ.ਐਨ.ਯੂ ਸਟੂਡੈਂਟਸ ਯੂਨੀਅਨ ਅੱਜ ਨਵੇਂ ਹੋਸਟਲ ਮੈਨੂਅਲ ਦੇ ਖ਼ਿਲਾਫ਼ ਜਾਵੇਗਾ ਦਿੱਲੀ ਹਾਈ ਕੋਰਟ
. . .  1 day ago
ਅੱਜ ਹੋਵੇਗੀ ਜੇ.ਪੀ. ਨੱਢਾ ਦੀ ਤਾਜਪੋਸ਼ੀ
. . .  about 1 hour ago
ਨਿਰਭੈਆ ਮਾਮਲਾ: ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  1 day ago
ਅੱਜ ਦਾ ਵਿਚਾਰ
. . .  8 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਸਾਉਣ ਸੰਮਤ 551

ਸੰਪਾਦਕੀ

ਅਖਬਾਰੀ ਕਾਗ਼ਜ਼ 'ਤੇ ਵਧਾਈ ਡਿਊਟੀ ਜਮਹੂਰੀਅਤ ਲਈ ਘਾਤਕ ਹੋਵੇਗੀ

'ਜੇਕਰ ਇਹ ਤੈਅ ਕਰਨਾ ਮੇਰੇ ਹੱਥ ਹੁੰਦਾ ਕਿ ਸਾਡੇ ਕੋਲ ਅਖ਼ਬਾਰਾਂ ਤੋਂ ਬਿਨਾਂ ਸਰਕਾਰ ਹੋਣੀ ਚਾਹੀਦੀ ਹੈ ਜਾਂ ਸਰਕਾਰ ਤੋਂ ਬਿਨਾਂ ਅਖ਼ਬਾਰਾਂ। ਮੈਂ ਬਿਨਾਂ ਦੇਰੀ ਕੀਤਿਆਂ ਸਰਕਾਰ ਤੋਂ ਬਿਨਾਂ ਅਖ਼ਬਾਰਾਂ ਦੇ ਫ਼ੈਸਲੇ ਨੂੰ ਤਰਜੀਹ ਦੇਵਾਂਗਾ। ਇਹ ਅਖ਼ਬਾਰਾਂ ਹਰੇਕ ਵਿਅਕਤੀ ਤੱਕ ਪੁੱਜਣੀਆਂ ਚਾਹੀਦੀਆਂ ਹਨ ਅਤੇ ਉਹ ਇਨ੍ਹਾਂ ਨੂੰ ਪੜ੍ਹਨ ਦੇ ਯੋਗ ਹੋਣਾ ਚਾਹੀਦਾ ਹੈ।' ਇਹ ਗੱਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਥੌਮਸ ਜੈਫਰਸਨ ਨੇ ਕਹੀ ਸੀ। ਕਿਉਂਕਿ ਉਹ ਸਰਕਾਰ ਦੀ ਮਹੱਤਤਾ ਦੇ ਇਕ ਜਾਂ ਦੋ ਫਾਇਦੇ ਜਾਣਦੇ ਸਨ ਅਤੇ ਫਿਰ ਵੀ ਉਹ ਅਖ਼ਬਾਰਾਂ ਦੀ ਜਾਣਕਾਰੀ ਦੀ ਯੋਗਤਾ ਅਤੇ ਉਨ੍ਹਾਂ ਵਲੋਂ ਕੀਤੀ ਜਾਣ ਵਾਲੀ ਜਵਾਬਦੇਹੀ ਨੂੰ ਪਹਿਲੇ ਸਥਾਨ 'ਤੇ ਅਤੇ ਸਰਕਾਰ ਨੂੰ ਦੂਜੇ ਦਰਜੇ 'ਤੇ ਰੱਖਦੇ ਸਨ। ਕਿਉਂ? ਅਤੇ ਕੀ ਇਹ ਸਾਡੇ ਸਮੇਂ ਵਿਚ ਬਦਲ ਗਿਆ ਹੈ? ਜਦੋਂ ਅਸੀਂ ਜ਼ਾਹਰਾ ਤੌਰ 'ਤੇ 'ਅਖ਼ਬਾਰ' ਦੀ ਥਾਂ 'ਟੈਲੀਵਿਜ਼ਨ ਖ਼ਬਰਾਂ' ਜਾਂ 'ਸੋਸ਼ਲ ਮੀਡੀਆ' ਨੂੰ ਸਪੱਸ਼ਟ ਰੂਪ ਵਿਚ ਅਖ਼ਬਾਰਾਂ ਦਾ ਬਦਲ ਬਣਾ ਸਕਦੇ ਹਾਂ। ਨਹੀਂ, ਅਜਿਹਾ ਨਹੀਂ ਹੋ ਸਕਦਾ, ਪਰ ਕਿਉਂ? ਕੁਝ ਪਲਾਂ ਲਈ ਅਸੀਂ ਇਸ ਸਬੰਧੀ ਵਿਚਾਰ ਕਰਦੇ ਹਾਂ।
ਇਸ ਬਜਟ ਨੇ ਖ਼ਬਰ ਲਿਆਂਦੀ ਹੈ ਕਿ ਨਿਊਜ਼ਪ੍ਰਿੰਟ 'ਤੇ ਕਸਟਮ ਡਿਊਟੀ ਨੂੰ 10 ਫ਼ੀਸਦੀ ਤੱਕ ਵਧਾ ਦਿੱਤਾ ਗਿਆ ਹੈ। ਇਹ ਵਾਧਾ ਕੋਈ ਪ੍ਰਭਾਵਸ਼ਾਲੀ ਰਕਮ ਇਕੱਠੀ ਨਹੀਂ ਕਰੇਗਾ। ਮੇਰੇ ਹਿਸਾਬ ਨਾਲ ਸਰਕਾਰ ਇਸ ਡਿਊਟੀ ਨਾਲ ਪ੍ਰਤੀ ਸਾਲ ਇਕ ਹਜ਼ਾਰ ਕਰੋੜ ਰੁਪਏ ਤੋਂ ਵੀ ਘੱਟ ਰਕਮ ਪ੍ਰਾਪਤ ਕਰੇਗੀ। ਸਾਡਾ ਬਜਟ 27.8 ਲੱਖ ਕਰੋੜ ਰੁਪਏ ਦਾ ਹੈ, ਜਿਸ ਵਿਚ ਇਹ ਡਿਊਟੀ ਸਿਰਫ 0.03 ਫ਼ੀਸਦੀ ਹੀ ਬਣਦੀ ਹੈ। ਫਿਰ ਇਹ ਡਿਊਟੀ ਨਾਜ਼ੁਕ ਖੇਤਰ 'ਤੇ ਕਿਉਂ ਲਗਾਈ ਗਈ ਹੈ? ਮੇਰੇ ਅਨੁਮਾਨ ਅਨੁਸਾਰ ਇਹ ਗ਼ੈਰ-ਜ਼ਰੂਰੀ ਹੈ। ਚਲੋ ਨਜ਼ਰ ਮਾਰਦੇ ਹਾਂ ਕਿ ਅਸਲ ਵਿਚ ਇਹ ਡਿਊਟੀ ਕੀ ਕਰੇਗੀ?
ਨਿਊਜ਼ਪ੍ਰਿੰਟ ਉਹ ਕਾਗਜ਼ ਹੁੰਦਾ ਹੈ, ਜਿਸ ਨੂੰ ਅਖ਼ਬਾਰ ਛਾਪਣ ਲਈ ਵਰਤਿਆ ਜਾਂਦਾ ਹੈ। ਪ੍ਰਮੁੱਖ ਅਖ਼ਬਾਰਾਂ ਵਿਚ, ਜਿਵੇਂ ਹਥਲੀ ਅਖ਼ਬਾਰ ਵਿਚ ਇਹ ਮਹੱਤਵਪੂਰਨ ਹੈ ਕਿਉਂਕਿ ਇਹ ਕਾਗਜ਼ ਏਨੀ ਕੁ ਉੱਚੀ ਗੁਣਵੱਤਾ ਦਾ ਹੈ ਕਿ ਇਸ ਨੂੰ ਤੇਜ਼ੀ ਅਤੇ ਚੰਗੇ ਢੰਗ ਨਾਲ ਛਾਪਿਆ ਜਾ ਸਕਦਾ ਹੈ। ਇਸ ਕਾਗਜ਼ ਦੀ ਕੀਮਤ ਚਾਰ ਸਫ਼ਿਆਂ ਲਈ ਮਸਾਂ ਇਕ ਰੁਪਿਆ ਹੋਵੇਗੀ। ਜੇਕਰ ਕਿਸੇ ਅਖ਼ਬਾਰ ਦੇ 48 ਸਫ਼ੇ ਹਨ ਤਾਂ ਉਸ ਨੂੰ ਛਾਪਣ 'ਤੇ 12 ਰੁਪਏ ਦੀ ਲਾਗਤ ਆਵੇਗੀ ਅਤੇ ਅਸੀਂ ਸਿਰਫ ਸਾਜ਼ੋ-ਸਾਮਾਨ ਦੀ ਕੀਮਤ ਦੀ ਗੱਲ ਕਰ ਰਹੇ ਹਾਂ। ਇਸ ਨੂੰ ਛਾਪਣ ਵਾਲੇ ਕਰਮਚਾਰੀਆਂ ਅਤੇ ਹੋਰ ਪ੍ਰਕਿਰਿਆਵਾਂ ਦੇ ਖ਼ਰਚੇ ਇਸ ਤੋਂ ਵੱਖਰੇ ਹਨ।
ਵਿਸ਼ਵ ਦੇ ਮੁਕਾਬਲੇ ਭਾਰਤ ਵਿਚ ਅਖ਼ਬਾਰਾਂ ਸਭ ਤੋਂ ਸਸਤੀਆਂ ਹਨ। ਲੰਡਨ ਵਿਚ ਗਾਰਡੀਅਨ ਦੀ ਕੀਮਤ 150 ਰੁਪਏ ਹੈ ਅਤੇ ਨਿਊਯਾਰਕ ਟਾਈਮਜ਼ ਦੀ ਕੀਮਤ 175 ਰੁਪਏ। ਸੋ, ਇਹ ਦੋਵੇਂ ਅਖ਼ਬਾਰਾਂ ਵੀ ਨਿਊਜ਼ਪ੍ਰਿੰਟ ਦੀ ਓਨੀ ਹੀ ਖਪਤ ਕਰਦੀਆਂ ਹਨ, ਜਿੰਨੀਆਂ ਭਾਰਤੀ ਅਖ਼ਬਾਰਾਂ ਕਰਦੀਆਂ ਹਨ। ਸਾਡੇ ਨੇੜਲੇ ਦੇਸ਼ ਸ੍ਰੀਲੰਕਾ ਅਤੇ ਬੰਗਲਾਦੇਸ਼ ਦੀਆਂ ਅਖ਼ਬਾਰਾਂ ਆਪਣੇ ਪਾਠਕਾਂ ਤੋਂ ਦੁੱਗਣਾ ਪੈਸਾ ਵਸੂਲਦੀਆਂ ਹਨ ਤੇ ਉਹ ਅਖ਼ਬਾਰਾਂ ਬਹੁਤੀਆਂ ਭਾਰਤੀ ਅਖ਼ਬਾਰਾਂ ਦੇ ਹਿਸਾਬ ਨਾਲ ਅੱਧੀਆਂ ਹੋਣਗੀਆਂ। ਪਾਕਿਸਤਾਨ ਡੇਲੀ, ਜਿਸ ਵਿਚ ਕੁਝ ਸਾਲ ਪਹਿਲਾਂ ਮੇਰਾ ਕਾਲਮ ਛਪਦਾ ਸੀ, ਇਕ ਪਰਚੇ ਲਈ 40 ਰੁਪਏ ਲੈਂਦੀ ਸੀ। ਇਹ ਪਾਕਿਸਤਾਨੀ 40 ਰੁਪਏ ਹਨ, ਜਿਨ੍ਹਾਂ ਦੀ ਕੀਮਤ ਭਾਰਤ ਦੇ ਰੁਪਏ ਨਾਲੋਂ ਕਿਤੇ ਘੱਟ ਹੈ। ਪਰ ਇਸ ਦਾ ਮਤਲਬ ਹੈ ਕਿ ਲਾਹੌਰ ਅਤੇ ਕਰਾਚੀ ਦੇ ਪਾਠਕ ਤੁਹਾਡੇ ਅਤੇ ਮੇਰੇ ਨਾਲੋਂ ਅਖ਼ਬਾਰਾਂ ਲਈ ਚਾਰ ਗੁਣਾ ਜ਼ਿਆਦਾ ਪੈਸੇ ਅਦਾ ਕਰਦੇ ਹਨ। ਅੱਜ ਅਖ਼ਬਾਰਾਂ ਵਿਚ ਮਸ਼ਹੂਰੀਆਂ ਲਈ ਛੱਡੀ ਵੱਡੀ ਥਾਂ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਆਪਣੇ ਖ਼ਰਚਿਆਂ ਦੀ ਪੂਰਤੀ ਉਨ੍ਹਾਂ ਨੂੰ ਹੋਰ ਸੋਮਿਆਂ ਤੋਂ ਕਰਨੀ ਪੈ ਰਹੀ ਹੈ। ਕਸਟਮ ਡਿਊਟੀ ਵਿਚ ਸਰਕਾਰ ਵਲੋਂ ਕੀਤਾ ਗਿਆ ਵਾਧਾ ਇਸ ਪ੍ਰਕਾਰ ਦੇ ਬਾਜ਼ਾਰ ਵਿਚ ਸਾਰੀਆਂ ਅਖ਼ਬਾਰਾਂ 'ਤੇ ਹੋਰ ਬੋਝ ਪਾਵੇਗਾ ਪਰ ਮੈਂ ਕੋਈ ਵੀ ਅਜਿਹਾ ਅੰਦਾਜ਼ਾ ਨਹੀਂ ਲਗਾਉਣ ਜਾ ਰਿਹਾ ਕਿ ਅਜਿਹਾ ਕਿਉਂ ਕੀਤਾ ਗਿਆ ਹੈ? ਇਸ ਲੇਖ ਦਾ ਵਿਸ਼ਾ ਕੁਝ ਹੋਰ ਹੈ।
ਚਲੋ ਮੁੜ ਜੈਫਰਸਨ ਵੱਲ ਆਉਂਦੇ ਹਾਂ ਤੇ ਦੇਖਦੇ ਹਾਂ ਕਿ ਅਖ਼ਬਾਰਾਂ ਸਮਾਜ ਲਈ ਕਿਉਂ ਜ਼ਰੂਰੀ ਹਨ? ਖ਼ਾਸ ਕਰ ਸਾਡੇ ਸਮੇਂ ਲਈ ਜਦੋਂ ਵਿਸ਼ਵ ਮੀਡੀਆ ਦੇ ਕਈ ਵੱਖ-ਵੱਖ ਅਰਥ ਕੱਢੇ ਜਾ ਸਕਦੇ ਹਨ। ਅਖ਼ਬਾਰ ਦੇ ਪੱਤਰਕਾਰਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ-ਸੰਪਾਦਕ ਅਤੇ ਰਿਪੋਰਟਰ (ਪ੍ਰਤੀਨਿਧੀ/ਸੰਵਾਦਾਤਾ) ਤੇ ਫੋਟੋਗ੍ਰਾਫਰ। ਰਿਪੋਰਟਰਾਂ ਅਤੇ ਫੋਟੋਗ੍ਰਾਫਰਾਂ ਨੂੰ ਅੱਗੇ ਹੋਰ ਵੰਡਿਆ ਜਾ ਸਕਦਾ ਹੈ। ਕਿਸੇ ਖੇਤਰੀ ਰਿਪੋਰਟਰ ਦੇ ਕੀਤੇ ਜਾਣ ਵਾਲੇ ਕੰਮ ਦੀ ਉਦਾਹਰਨ ਲਈ ਮੈਂ ਤੁਹਾਨੂੰ ਕਰੀਬ 25 ਸਾਲ ਪਿੱਛੇ ਲਿਜਾਣਾ ਚਾਹੁੰਦਾ ਹਾਂ, ਜਦੋਂ ਮੈਂ ਵੀ ਇਹ ਕੰਮ ਕਰਦਾ ਸੀ। ਮੇਰੀ ਬੀਟ (ਕਵਰ ਕਰਨ ਦੀ ਜ਼ਿੰਮੇਵਾਰੀ) ਜਾਂ ਖੇਤਰ ਬੰਬੇ ਸੈਸ਼ਨ ਕੋਰਟ ਸੀ। ਮੇਰੇ ਦਾਇਰੇ 'ਚ 40 ਵੱਖ-ਵੱਖ ਕੋਰਟ ਰੂਮ ਸਨ। ਜਿਥੇ ਹਰੇਕ ਕਮਰੇ 'ਚ ਮੈਨੂੰ ਦਿਨ 'ਚ ਕਰੀਬ 4 ਵਾਰ ਜਾਣਾ ਪੈਂਦਾ ਸੀ। ਦੋ ਵਾਰ ਸਵੇਰੇ ਅਤੇ ਦੋ ਵਾਰ ਦੁਪਹਿਰੇ। ਸਿਰਫ ਇਹ ਦੇਖਣ ਲਈ ਕਿ ਉਥੇ ਕੀ ਚੱਲ ਰਿਹਾ ਹੈ? ਵਕੀਲਾਂ, ਬਚਾਅ ਪੱਖ, ਦੋਸ਼ੀਆਂ, ਕਾਤਲਾਂ, ਠੱਗਾਂ ਤੇ ਸਿਤਾਰਿਆਂ ਆਦਿ ਨਾਲ ਮੁਲਾਕਾਤਾਂ ਅਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਮਾਮਲਿਆਂ ਬਾਰੇ ਜਾਣਕਾਰੀ ਇਕੱਠੀ ਕਰਨਾ ਮੇਰੀ ਜ਼ਿੰਮੇਵਾਰੀ ਸੀ। ਇਸ ਤੋਂ ਬਾਅਦ ਸ਼ਾਮ ਨੂੰ ਦਫ਼ਤਰ ਆ ਕੇ 3 ਜਾਂ 4 ਸਟੋਰੀਆਂ (ਖ਼ਬਰਾਂ) ਲਿਖਣੀਆਂ ਪੈਂਦੀਆਂ ਸਨ ਜੋ ਅਖ਼ਬਾਰ 'ਚ ਛਪਦੀਆਂ ਸਨ। ਪੂਰੇ ਦੇਸ਼ ਵਿਚ 5000 ਤੋਂ 7000 ਦੇ ਦਰਮਿਆਨ 'ਫੁੱਲ ਟਾਈਮ' ਅਖ਼ਬਾਰ ਰਿਪੋਰਟਰ ਅਤੇ ਫੋਟੋਗ੍ਰਾਫਰ ਹਨ, ਜੋ ਵਿੱਦਿਆ, ਸਿਹਤ, ਅਪਰਾਧ ਆਦਿ ਦੀ ਰਿਪੋਰਟਿੰਗ ਕਰਦੇ ਹਨ। ਉਨ੍ਹਾਂ ਦਾ ਕੰਮ ਹੈ ਕਿ ਦੇਸ਼ ਵਿਚ ਚੱਲ ਰਹੇ ਕੰਮਾਂ ਨੂੰ ਅਖ਼ਬਾਰਾਂ ਵਿਚ ਦਰਜ ਕਰਨਾ।
ਟੈਲੀਵਿਜ਼ਨ ਪੱਤਰਕਾਰ ਇੰਜ ਨਹੀਂ ਕਰਦੇ ਕਿਉਂਕਿ ਉਹ ਜ਼ਿਆਦਾਤਰ ਇਸ ਤਰ੍ਹਾਂ ਦੀ ਕਵਰੇਜ ਨਹੀਂ ਕਰਦੇ। ਉਨ੍ਹਾਂ ਦੀਆਂ ਸਟੋਰੀਆਂ ਉਹ ਹੁੰਦੀਆਂ ਹਨ ਜੋ ਅਖ਼ਬਾਰਾਂ 'ਚ ਪਹਿਲਾਂ ਹੀ ਛੱਪ ਚੁੱਕੀਆਂ ਹੁੰਦੀਆਂ ਹਨ। ਜੈਫ਼ਰਸਨ ਦਾ ਕੀ ਮਤਲਬ ਹੋਵੇਗਾ ਜਦੋਂ ਉਹ ਅਖ਼ਬਾਰਾਂ ਦਾ ਹਵਾਲਾ ਦੇ ਰਹੇ ਸਨ? ਮੈਂ ਇਹ ਦੱਸ ਸਕਦਾ ਹਾਂ ਕਿ ਉਨ੍ਹਾਂ ਦਾ ਕੀ ਭਾਵ ਨਹੀਂ ਸੀ। ਜਿਸ ਲੇਖ ਨੂੰ ਤੁਸੀਂ ਪੜ੍ਹ ਰਹੇ ਹੋ, ਅਜਿਹੇ ਲੇਖਾਂ ਤੋਂ ਉਨ੍ਹਾਂ ਦਾ ਭਾਵ ਬਿਲਕੁਲ ਨਹੀਂ ਹੋਵੇਗਾ। ਅਖ਼ਬਾਰਾਂ ਵਿਚ ਸਾਰੀਆਂ ਰਾਵਾਂ ਅਤੇ ਵਿਚਾਰ ਉਪਲਬੱਧ ਹੁੰਦੇ ਹਨ ਅਤੇ ਉਪਲਬੱਧ ਰਹਿਣਗੇ ਭਾਵੇਂ ਉਹ 820 ਸ਼ਬਦਾਂ 'ਚ ਹੋਣ ਜਾਂ 140 ਸ਼ਬਦਾਂ ਵਿਚ।
ਇਹ ਰਿਪੋਰਟਾਂ ਹੀ ਹੁੰਦੀਆਂ ਹਨ ਜੋ ਅਖ਼ਬਾਰਾਂ ਦੀ ਇਕ ਖੁੱਲ੍ਹਦਿਲੇ ਸਮਾਜ ਲਈ ਅਹਿਮੀਅਤ ਨੂੰ ਪਰਿਭਾਸ਼ਤ ਕਰਦੀਆਂ ਹਨ। ਸਿਰਫ ਅਖ਼ਬਾਰਾਂ ਹੀ ਹਨ ਜੋ ਅੱਜ ਸਾਡੇ ਅਤੇ ਹੋਰਾਂ ਲੋਕਤੰਤਰਾਂ ਨੂੰ ਇਹ ਸੇਵਾ ਦੇ ਰਹੀਆਂ ਹਨ। ਸੋਸ਼ਲ ਮੀਡੀਆ ਅਖ਼ਬਾਰ ਦੀ ਥਾਂ ਨਹੀਂ ਲੈ ਸਕਦਾ। ਅਖ਼ਬਾਰ ਕਿਸੇ ਇਲਾਕੇ 'ਚ 'ਫੁੱਲ ਟਾਈਮ' ਕੰਮ ਕਰਨ ਵਾਲੇ ਰਿਪੋਰਟਰਾਂ ਦੀ ਉਪਜ ਹੁੰਦੀ ਹੈ। ਸੋ, ਨਿਊਜ਼ਪ੍ਰਿੰਟ 'ਤੇ ਵਧਾਈ ਕਸਟਮ ਡਿਊਟੀ ਸਿੱਧੇ ਤੌਰ 'ਤੇ ਸਰਕਾਰ ਦੀ ਗੁਣਵੱਤਾ ਨੂੰ ਪਰਖਣ ਅਤੇ ਮੁਲਾਂਕਣ ਕਰਨ ਦਾ ਅਧਿਕਾਰ ਰੱਖਣ ਦੀ ਸਾਡੇ ਸਮਾਜ ਦੀ ਯੋਗਤਾ ਨੂੰ ਪ੍ਰਭਾਵਿਤ ਕਰਦੀ ਹੈ।
ਨੋਟ-ਇਸ ਲੇਖ ਦੇ ਲੇਖਕ 'ਟਾਈਮਜ਼ ਆਫ ਇੰਡੀਆ' ਦੇ ਬਲਾਗਰ ਹਨ।)

ਬਰਸੀ 'ਤੇ ਵਿਸ਼ੇਸ਼

ਤਿਆਗ ਤੇ ਦ੍ਰਿੜ੍ਹਤਾ ਦੇ ਮੁਜੱਸਮੇ ਸਨ ਤੇਜਾ ਸਿੰਘ ਸਮੁੰਦਰੀ

ਸਰਦਾਰ ਤੇਜਾ ਸਿੰਘ ਸਮੁੰਦਰੀ ਗੁਰਦੁਆਰਾ ਸੁਧਾਰ ਲਹਿਰ ਨੂੰ ਕਾਮਯਾਬ ਬਣਾਉਣ ਵਾਲੇ ਮੋਹਰੀ ਆਗੂਆਂ ਵਿਚੋਂ ਸਨ। ਤੇਜਾ ਸਿੰਘ ਸਮੁੰਦਰੀ ਸਿੰਘ ਸਭਾ ਲਹਿਰ (1873) ਦੀ ਉਪਜ, ਗੁਰਸਿੱਖੀ 'ਤੇ ਅਤੁੱਟ ਸ਼ਰਧਾ, ਦ੍ਰਿੜ੍ਹਤਾ ਤੇ ਵਿਸ਼ਵਾਸ ਰੱਖਣ, ਨਿੱਗਰ ਤੇ ਉਸਾਰੂ ਕੰਮ ਕਰਨ ਵਾਲੇ, ...

ਪੂਰੀ ਖ਼ਬਰ »

ਪੰਜਾਬ ਵਿਚ ਤੀਜੇ ਬਦਲ ਲਈ ਯਤਨ ਅਸਫ਼ਲ ਕਿਉਂ ?

1947 ਤੋਂ ਬਾਅਦ ਦੇ ਭਾਰਤੀ ਪੰਜਾਬ ਵਿਚ ਕਾਂਗਰਸ ਦੁਆਰਾ ਹੀ ਰਾਜ ਕਰਨ ਦਾ ਏਕਾਧਿਕਾਰ 1966-67 ਵਿਚ ਅਧੂਰੇ ਪੰਜਾਬੀ ਸੂਬੇ ਦੀ ਸਥਾਪਨਾ ਤੋਂ ਬਾਅਦ ਅਕਾਲੀ ਦਲ ਅਤੇ ਇਸ ਦੀਆਂ ਸਹਾਇਕ ਪਾਰਟੀਆਂ ਨੇ ਇਕ ਕਾਰਗਰ ਰਾਜਸੀ ਬਦਲ ਦੇ ਕੇ ਤੋੜਿਆ ਸੀ। ਇਸ ਤਰ੍ਹਾਂ ਅਕਾਲੀ ਦਲ ਅਤੇ ਇਸ ਦੇ ...

ਪੂਰੀ ਖ਼ਬਰ »

ਨਵਜੋਤ ਦਾ ਅਸਤੀਫ਼ਾ

ਕੈਬਨਿਟ ਮੰਤਰੀ ਦੇ ਤੌਰ 'ਤੇ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਅਸਤੀਫ਼ੇ ਨੇ ਇਕ ਵਾਰ ਤਾਂ ਕਾਂਗਰਸ ਅਤੇ ਪੰਜਾਬ ਦੀ ਸਿਆਸਤ ਵਿਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ। ਮਹੀਨੇ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਿੱਧੂ ਦੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX