ਤਾਜਾ ਖ਼ਬਰਾਂ


ਜਲੰਧਰ - ਫ਼ਿਰੋਜ਼ਪੁਰ ਰੇਲ ਸੇਵਾ ਠੱਪ
. . .  3 minutes ago
ਫ਼ਿਰੋਜ਼ਪੁਰ 19 ਅਗਸਤ (ਜਸਵਿੰਦਰ ਸਿੰਘ ਸੰਧੂ) - ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਗੁੱਦੜ ਵਿੰਡੀ ਵਾਲੇ ਦਰਿਆਈ ਪੁਲ ਤੇ ਖ਼ਤਰੇ ਦੇ ਨਿਸ਼ਾਨ ਤੇ ਜਾ ਪੁੱਜਾ ਹੈ। ਹੜ ਦਾ ਪਾਣੀ ਦਰਿਆ ਦੇ ਪੁਲ ਨੂੰ ਛੂਹਣ ਵਾਲੇ ਹਾਲਾਤ ਨੂੰ ਭਾਂਪਦਿਆਂ ਰੇਲਵੇ ਵਿਭਾਗ ਵੱਲੋਂ ਫ਼ਿਰੋਜ਼ਪੁਰ ਤੋਂ ਜਲੰਧਰ ਨੂੰ ਜਾਂਦੇ ਰੇਲ...
ਸਖ਼ਤ ਸੁਰੱਖਿਆ ਹੇਠ ਅੱਜ ਸ੍ਰੀਨਗਰ ਵਿਚ ਖੁੱਲ੍ਹੇ 190 ਸਕੂਲ
. . .  about 1 hour ago
ਸ੍ਰੀਨਗਰ, 19 ਅਗਸਤ - ਜੰਮੂ ਕਸ਼ਮੀਰ ਵਿਚ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਰਾਜ ਵਿਚ ਲਗਾਈਆਂ ਗਈਆਂ ਪਾਬੰਦੀਆਂ ਹੁਣ ਹੋਲੀ ਹੋਲੀ ਖ਼ਤਮ ਕੀਤੀਆਂ ਜਾ ਰਹੀਆਂ ਹਨ। ਮੋਬਾਈਲ ਇੰਟਰਨੈੱਟ, ਸਕੂਲ ਤੇ ਹੋਰ ਪਾਬੰਦੀਆਂ 'ਤੇ ਛੁੱਟ ਦਿੱਤੀ ਜਾ ਰਹੀ ਹੈ। ਕਰੀਬ 14 ਦਿਨਾਂ ਬਾਅਦ ਅੱਜ...
ਹੜ੍ਹਾਂ ਦੀ ਸਥਿਤੀ ਦੇ ਚੱਲਦਿਆਂ ਸ਼ਾਹਕੋਟ ਦੇ ਸਕੂਲਾਂ ਵਿਚ ਛੁੱਟੀ
. . .  about 1 hour ago
ਸ਼ਾਹਕੋਟ, 19 ਅਗਸਤ (ਸੁਖਦੀਪ ਸਿੰਘ) - ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ, ਐਮਰਜੈਂਸੀ ਹਲਾਤਾਂ ਨੂੰ ਦੇਖਦਿਆ ਐਸ.ਡੀ.ਐਮ. ਸ਼ਾਹਕੋਟ ਵੱਲੋਂ ਤਹਿਸੀਲ ਸ਼ਾਹਕੋਟ ਦੇ ਸਾਰੇ ਹੀ ਸਰਕਾਰੀ/ਗੈਰ ਸਰਕਾਰੀ ਸਕੂਲਾਂ ਵਿਚ ਛੁੱਟੀ ਘੋਸ਼ਿਤ ਕੀਤੀ ਗਈ...
ਅੱਜ ਦਾ ਵਿਚਾਰ
. . .  about 1 hour ago
2 ਲੱਖ 45 ਹਜ਼ਾਰ 400 ਕਿਊਸਿਕ ਤੱਕ ਪੁੱਜਾ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ
. . .  about 9 hours ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ) – ਸਤਲੁਜ ਅੰਦਰ ਸਵੇਰੇ 11 ਵਜੇ ਛੱਡੇ ਗਏ 2 ਲੱਖ 45 ਹਜ਼ਾਰ ਕਿਊਸਿਕ ਪਾਣੀ ਤੋਂ ਬਾਅਦ ਬਣੇ ਹੜ੍ਹ ਦੇ ਹਾਲਤਾਂ ਤੋਂ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਬੇਹੱਦ ਚੌਕਸੀ ਵਰਤੀ ਜਾ ਰਹੀ ਹੈ। ਦੇਰ ਰਾਤ 11 ਵਜੇ ਦੇ ਕਰੀਬ ਏ.ਡੀ.ਸੀ ਜਲੰਧਰ...
ਫਿਲੌਰ, ਸ਼ਾਹਕੋਟ ਅਤੇ ਨਕੋਦਰ ਵਿਖੇ ਐਨ.ਡੀ.ਆਰ.ਐਫ ਅਤੇ ਐੱਸ.ਡੀ.ਆਰ.ਐਫ ਦੀਆਂ ਕੰਪਨੀਆਂ ਤਾਇਨਾਤ
. . .  1 day ago
ਫਿਲੌਰ 18 ਅਗਸਤ (ਇੰਦਰਜੀਤ ਚੰਦੜ) - ਰੋਪੜ ਹੈੱਡਵਰਕ ਤੋਂ 2,40,000 ਕਿਊਸਿਕ ਪਾਣੀ ਛੱਡੇ ਜਾਣ ਮਗਰੋਂ ਤਣਾਅ ਪੂਰਵਕ ਸਥਿਤੀ ਬਣਨ ਮਗਰੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਨੇ ਨੈਸ਼ਨਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ 19 ਅਗਸਤ ਨੂੰ ਛੁੱਟੀ ਦਾ ਐਲਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖਸ਼ ਮਹੇ) - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਬਰਸਾਤ ਅਤੇ ਹੜ੍ਹਾਂ ਦੇ ਖਤਰਿਆਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਮੂਹ...
ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਸਤਲੁਜ ਦਰਿਆ 'ਚ ਪਾਣੀ
. . .  1 day ago
ਲਾਡੋਵਾਲ, 18 ਅਗਸਤ- ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਅਤੇ ਬੀਤੀ ਰਾਤ ਹੋਈ ਬਾਰੀ ਬਰਸਾਤ ਕਾਰਨ ਸਤਲੁਜ ਦਰਿਆ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ...
ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਨੰਬਰ ਕੀਤੇ ਗਏ ਜਾਰੀ
. . .  1 day ago
ਲਾਡੋਵਾਲ/ਮੇਹਰਬਾਨ, 18 ਅਗਸਤ (ਕਰਮਦੀਪ ਸਿੰਘ)- ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ 2 ਲੱਖ...
19 ਅਗਸਤ ਨੂੰ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ
. . .  1 day ago
ਫ਼ਤਿਹਗੜ੍ਹ ਸਾਹਿਬ/ਰੂਪਨਗਰ, 18 ਅਗਸਤ (ਅਰੁਣ ਆਹੂਜਾ)- ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਕੁਮਾਰ ਨੇ ਰੂਪਨਗਰ ਜ਼ਿਲ੍ਹੇ 'ਚ ਸਥਿਤ ਸਮੂਹ...
ਡਿਪਟੀ ਕਮਿਸ਼ਨਰ ਦੇ ਯਤਨਾਂ ਨੇ ਪ੍ਰਵਾਸੀ ਮਜ਼ਦੂਰ ਦੀ ਬਚਾਈ ਜਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਰਾਹੋਂ ਮੱਤੇਵਾੜਾ ਪੁਲ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਕਰੀਬ ਇਕ ਕਿੱਲੋਮੀਟਰ ਦੂਰ ਪਾਣੀ ਚ ਪਸ਼ੂਆਂ ਸਮੇਤ ...
ਅਰੁਣ ਜੇਤਲੀ ਦਾ ਹਾਲ ਜਾਣਨ ਏਮਜ਼ ਪਹੁੰਚੇ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 18 ਅਗਸਤ- ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ ਬਣੀ ਹੋਈ...
ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਸਤਲੁਜ ਦਰਿਆ 'ਚ ਪਾਣੀ, ਪਿੰਡਾਂ 'ਚ ਅਲਰਟ ਜਾਰੀ
. . .  1 day ago
ਮਾਛੀਵਾੜਾ ਸਾਹਿਬ, 18 ਅਗਸਤ (ਸੁਖਵੰਤ ਸਿੰਘ ਗਿੱਲ) - ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ 'ਤੇ 20 ਨੂੰ ਸੰਗਰੂਰ ਅਤੇ ਬਰਨਾਲਾ 'ਚ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 18 ਅਗਸਤ (ਵਿਕਰਮਜੀਤ ਸਿੰਘ ਮਾਨ)- ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ਮੌਕੇ 20 ਅਗਸਤ ਦਿਨ ਮੰਗਲਵਾਰ ਨੂੰ ਪੰਜਾਬ ਸਰਕਾਰ ...
ਪਿੰਡਾਂ 'ਚ ਹੜ੍ਹਾਂ ਵਰਗੇ ਬਣੇ ਹਾਲਾਤ
. . .  1 day ago
ਭੜ੍ਹੀ, 18 ਅਗਸਤ (ਭਰਪੂਰ ਸਿੰਘ ਹਵਾਰਾ) - ਪਿੰਡਾਂ ਵਿਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਭਾਰੀ ਬਾਰਸ਼ ਕਾਰਨ ਭੜ੍ਹੀ ਇਲਾਕੇ 'ਚ ਬਹੁਤ ਜ਼ਿਆਦਾ ਪਾਣੀ ਖੇਤਾਂ 'ਚ ਖੜ੍ਹਾ ...
ਸ਼ੇਰ ਸ਼ਾਹ ਸੂਰੀ ਮਾਰਗ 'ਤੇ ਬਣੇ ਪੁਲ ਦੀ ਮਿੱਟੀ ਖੁਰ ਕੇ ਜੀ.ਟੀ. ਰੋਡ ਤੇ ਡਿਗਣੀ ਹੋਈ ਸ਼ੁਰੂ
. . .  1 day ago
ਸਤਲੁਜ ਦਰਿਆ ਅੰਦਰ ਲੋਕਾਂ ਦੀ 800 ਏਕੜ ਫ਼ਸਲ ਡੁੱਬੀ
. . .  1 day ago
ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ, ਵਿਧਾਇਕ ਮੰਗੂਪੁਰ ਵੱਲੋਂ ਬਲਾਚੌਰ ਦੀ ਹਦੂਦ ਅੰਦਰ ਪੈਂਦੇ ਦਰਿਆ ਦਾ ਕੀਤਾ ਦੌਰਾ
. . .  1 day ago
ਮੀਂਹ ਦੇ ਪਾਣੀ ਕਾਰਨ ਕਈ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ
. . .  1 day ago
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ
. . .  1 day ago
ਫਿਲੌਰ ਇਲਾਕੇ ਅੰਦਰ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਬਣਾਏ ਗਏ 18 ਰਿਲੀਫ ਸੈਂਟਰ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਨਾਭਾ ਇਲਾਕੇ ਦਾ ਦੌਰਾ
. . .  1 day ago
ਭੂਟਾਨ ਦੌਰੇ ਤੋਂ ਵਾਪਸ ਭਾਰਤ ਪਰਤੇ ਪ੍ਰਧਾਨ ਮੰਤਰੀ ਮੋਦੀ
. . .  1 day ago
ਉਤਰਾਖੰਡ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ
. . .  1 day ago
ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਲਿਆ ਬੰਨ੍ਹ ਨਾਲ ਲੱਗਦੇ ਪਿੰਡਾਂ ਦਾ ਜਾਇਜ਼ਾ
. . .  1 day ago
ਹੜ੍ਹ ਦੇ ਖ਼ਤਰੇ ਨੂੰ ਦੇਖਦਿਆਂ ਫਿਲੌਰ ਦੇ 13 ਪਿੰਡ ਖਾਲੀ ਕਰਨ ਦੇ ਹੁਕਮ
. . .  1 day ago
ਖ਼ਤਰੇ ਦੇ ਨਿਸ਼ਾਨ ਤੋਂ ਇੱਕ ਫੁੱਟ ਹੇਠਾਂ ਹੈ ਭਾਖੜਾ ਡੈਮ 'ਚ ਪਾਣੀ ਦਾ ਪੱਧਰ
. . .  1 day ago
ਮੀਂਹ ਕਾਰਣ ਡਿੱਗਿਆ ਪ੍ਰਾਇਮਰੀ ਸਕੂਲ ਦਾ ਬਰਾਂਡਾ
. . .  1 day ago
ਸਤਲੁਜ ਦਰਿਆ 'ਚ ਪਸ਼ੂਆਂ ਸਮੇਤ ਫਸਿਆ ਪ੍ਰਵਾਸੀ ਮਜ਼ਦੂਰ
. . .  1 day ago
ਹੁਣ ਪਾਕਿਸਤਾਨ ਨਾਲ ਜੋ ਵੀ ਗੱਲਬਾਤ ਹੋਵੇਗੀ, ਉਹ ਪੀ. ਓ. ਕੇ. 'ਤੇ ਹੋਵੇਗੀ- ਰਾਜਨਾਥ ਸਿੰਘ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
. . .  1 day ago
ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਣ ਤੋਂ ਨਵਤੇਜ ਚੀਮਾ ਨੇ ਸਥਿਤੀ ਦਾ ਲਿਆ ਜਾਇਜ਼ਾ
. . .  1 day ago
ਡਰੇਨ 'ਚ ਡੁੱਬਣ ਕਾਰਨ 25 ਦੇ ਕਰੀਬ ਮੱਝਾਂ ਦੀ ਮੌਤ
. . .  1 day ago
ਸਤਲੁਜ ਦਰਿਆ ਦੇ ਮੰਢਾਲਾ ਬੰਨ੍ਹ ਨੂੰ ਲੱਗੀ ਢਾਹ
. . .  1 day ago
ਘੱਗਰ ਦਾ ਪਾਣੀ ਝੁੱਗੀ- ਝੋਂਪੜੀਆਂ 'ਚ ਹੋਇਆ ਦਾਖਲ
. . .  1 day ago
ਸੰਗਰੂਰ 'ਚ ਆਵਾਰਾ ਢੱਠੇ ਨੇ ਲਈ ਇੱਕ ਹੋਰ ਜਾਨ
. . .  1 day ago
ਕਰੰਟ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ
. . .  1 day ago
ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਉਣ ਜਾ ਰਹੇ ਅਧਿਆਪਕਾਂ ਨੂੰ ਪੁਲਿਸ ਨੇ ਘੇਰਿਆ
. . .  1 day ago
ਡੀ.ਸੀ, ਐੱਸ.ਐੱਸ.ਪੀ ਅਤੇ ਸ਼ੇਰੋਵਾਲੀਆ ਵੱਲੋਂ ਸਤਲੁਜ ਦਰਿਆ ਦਾ ਦੌਰਾ
. . .  1 day ago
ਕੈਬਨਿਟ ਮੰਤਰੀ ਆਸ਼ੂ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ
. . .  1 day ago
ਮੋਗਾ: ਸਤਲੁਜ ਦਰਿਆ ਨਾਲ ਲੱਗਦੇ 22 ਪਿੰਡਾਂ ਦੀ 12,000 ਏਕੜ ਫ਼ਸਲ ਪਾਣੀ 'ਚ ਡੁੱਬੀ
. . .  1 day ago
ਰਾਵੀ ਦਰਿਆ 'ਚ ਪਾਣੀ ਵਧਣ ਦਾ ਕੋਈ ਖ਼ਤਰਾ ਨਹੀਂ
. . .  1 day ago
ਰਾਜੀਵ ਗਾਂਧੀ ਦਾ ਜਨਮ ਦਿਨ ਸਰਕਾਰੀ ਤੌਰ 'ਤੇ ਮਨਾ ਕੇ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੀ ਹੈ ਕਾਂਗਰਸ - ਬਾਦਲ
. . .  1 day ago
ਸਹਾਰਨਪੁਰ: ਦਿਨ ਦਿਹਾੜੇ ਪੱਤਰਕਾਰ ਅਤੇ ਉਸ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਸਤਲੁਜ ਅੰਦਰ 2 ਲੱਖ 40 ਹਜਾਰ ਕਿਊਸਿਕ ਪਾਣੀ ਹੋਰ ਛੱਡਣ ਕਾਰਨ ਫਿਲੌਰ ਇਲਾਕੇ 'ਚ ਹੜ੍ਹ ਵਰਗੇ ਹਾਲਾਤ
. . .  1 day ago
ਲਾਹੌਲ-ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸੁਖਬੀਰ ਬਾਦਲ ਦਾ ਅਬੋਹਰ ਪੁੱਜਣ 'ਤੇ ਨਿੱਘਾ ਸਵਾਗਤ
. . .  1 day ago
2510 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
. . .  1 day ago
ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਲੁਧਿਆਣਾ ਦੇ ਨਾਲ ਲੱਗਦੇ ਇਲਾਕਿਆਂ 'ਚ ਹੜ੍ਹ ਦਾ ਖ਼ਤਰਾ
. . .  1 day ago
ਸਤਲੁਜ ਦਰਿਆ ਦੇ ਬੰਨ੍ਹ ਨੂੰ ਲੈ ਕੇ ਸਹਿਮੇ ਲੋਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਮਾਨਸਾ

ਲਗਾਤਾਰ ਪਏ ਮੀਂਹ ਨੇ ਲੋਕਾਂ ਦੇ ਹੱਥ ਖੜ੍ਹੇ ਕਰਵਾਏ

ਮਾਨਸਾ, 16 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਬੀਤੇ ਕੱਲ੍ਹ ਅਤੇ ਰਾਤ ਸਮੇਂ ਪਏ ਲਗਾਤਾਰ ਮੀਂਹ ਨੇ ਜ਼ਿਲੇ੍ਹ ਦੇ ਲੋਕਾਂ ਦੇ ਹੱਥ ਖੜ੍ਹੇ ਕਰਵਾ ਦਿੱਤੇ | ਇਸ ਮੀਂਹ ਨਾਲ ਨੀਵੀਂਆਂ ਥਾਵਾਂ ਨੱਕੋ-ਨੱਕ ਭਰ ਗਈਆਂ | ਕਈ ਸਕੂਲਾਂ, ਹਸਪਤਾਲਾਂ ਤੇ ਹੋਰ ਇਮਾਰਤਾਂ 'ਚ ਪਾਣੀ ਭਰਨ ਕਾਰਨ ਵਿਦਿਆਰਥੀਆਂ, ਸਟਾਫ਼ ਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਆਵਾਜਾਈ ਵਿਚ ਵੀ ਭਾਰੀ ਵਿਘਨ ਪਿਆ ਅਤੇ ਲੋਕਾਂ ਨੂੰ ਆਪਣੀ ਮੰਜ਼ਿਲ 'ਤੇ ਜਾਣ ਲਈ ਮੀਂਹ ਦੇ ਪਾਣੀ ਵਿਚ ਦੀ ਜਾਣ ਲਈ ਮਜਬੂਰ ਹੋਣਾ ਪਿਆ | ਕਾਫ਼ੀ ਸਕੂਲਾਂ ਦੀਆਂ ਇਮਾਰਤਾਂ 'ਚ ਵੀ ਪਾਣੀ ਭਰ ਗਿਆ | ਮੀਂਹ ਕਾਰਨ ਸਕੂਲਾਂ 'ਚ ਹਾਜ਼ਰੀ ਅੱਧ ਤੋਂ ਵੀ ਘੱਟ ਸੀ | ਇਸ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਫ਼ਸਲਾਂ ਲਈ ਵੀ ਇਹ ਮੀਂਹ ਸਹਾਈ ਸਿੱਧ ਹੋਇਆ ਹੈ | ਦੁਪਹਿਰ ਸਮੇਂ ਨਿਕਲੀ ਧੁੱਪ ਨਾਲ ਭਾਵੇਂ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ ਪਰ ਸ਼ਾਮ ਸਮੇਂ ਦੁਬਾਰਾ ਹੋਈ ਬੱਦਲਵਾਈ ਕਾਰਨ ਲੋਕ ਚਿੰਤਤ ਦਿਖਾਈ ਦਿੱਤੇ |
ਨੀਵੀਂਆਂ ਥਾਵਾਂ 'ਚ ਭਰਿਆ ਗੋਡੇ-ਗੋਡੇ ਪਾਣੀ
ਸ਼ਹਿਰ ਦੀਆਂ ਨੀਵੀਂਆਂ ਥਾਵਾਂ 'ਚ ਗੋਡੇ-ਗੋਡੇ ਪਾਣੀ ਭਰ ਗਿਆ ਅਤੇ ਕਈ ਗਲੀਆਂ ਅਤੇ ਸੜਕਾਂ 'ਤੇ ਦੁਪਹਿਰ ਸਮੇਂ ਤੱਕ ਪਾਣੀ ਖੜ੍ਹਾ ਸੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ | ਡਿਪਟੀ ਕਮਿਸ਼ਨਰ ਦਫ਼ਤਰ ਦੀ ਰਿਹਾਇਸ਼ ਕੋਲ, ਵੀਰ ਨਗਰ ਮੁਹੱਲਾ, ਬੱਸ ਸਟੈਂਡ, ਗਿਆਨੀ ਸਵੀਟਸ ਵਾਲੀ ਗਲੀ ਅਤੇ ਆਸ-ਪਾਸ ਦੇ ਖੇਤਰਾਂ 'ਚ ਮੀਂਹ ਦਾ ਪਾਣੀ ਖੜ੍ਹਾ ਸੀ | ਅੰਡਰ ਬਿ੍ਜ ਵੀ ਮੀਂਹ ਦੇ ਪਾਣੀ ਨਾਲ ਨੱਕੋ-ਨੱਕ ਭਰ ਗਿਆ, ਜਿਸ ਕਾਰਨ ਇਸ ਰਾਹੀਂ ਆਵਾਜਾਈ ਰੁਕ ਗਈ | ਸਿਵਲ ਹਸਪਤਾਲ, ਵਾਟਰ ਵਰਕਸ ਵਾਲੀ ਗਊਸ਼ਾਲਾ ਅਤੇ ਪਾਰਕ, ਸਰਕਾਰੀ ਸੈਕੰਡਰੀ ਸਕੂਲ (ਮੰੁਡੇ), ਖ਼ਾਲਸਾ ਸਕੂਲ, ਲੜਕੀਆਂ ਦੇ ਸਕੂਲ ਦੇ ਹੋਸਟਲ 'ਚ ਪਾਣੀ ਖੜ੍ਹਾ ਸੀ | ਇਸੇ ਤਰਾਂ ਸਰਕਾਰੀ ਪ੍ਰਾਇਮਰੀ ਸਕੂਲ ਭਾਈਦੇਸਾ ਅਤੇ ਖੋਖਰ ਕਲਾਂ ਵਿਖੇ ਵੀ ਪਾਣੀ ਵੱਡੀ ਮਾਤਰਾ 'ਚ ਭਰਿਆ ਪਿਆ ਸੀ, ਜਿਸ ਕਾਰਨ ਖੋਖਰ ਕਲਾਂ ਸਕੂਲ 'ਚ ਛੁੱਟੀ ਵੀ ਕਰਨੀ ਪਈ |
ਹੋਰ ਮੀਂਹ ਪਿਆ ਤਾਂ ਨੁਕਸਾਨ ਦਾ ਡਰ
ਜੇਕਰ ਹੋਰ ਮੀਂਹ ਪੈ ਗਿਆ ਤਾਂ ਫ਼ਸਲਾਂ ਦੇ ਨੁਕਸਾਨ ਤੋਂ ਇਲਾਵਾ ਪੁਰਾਣੇ ਤੇ ਨੀਵੇਂ ਘਰਾਂ ਤੇ ਇਮਾਰਤਾਂ ਦੇ ਨੁਕਸਾਨ ਦਾ ਡਰ ਹੈ | ਹਾਲ ਦੀ ਘੜੀ ਇਹ ਮੀਂਹ ਫ਼ਸਲਾਂ ਅਤੇ ਸਬਜ਼ੀਆਂ ਲਈ ਸਹਾਈ ਸਿੱਧ ਹੋਇਆ ਹੈ ਪਰ ਬੱਦਲਵਾਈ ਅਤੇ ਅਗਲੇ ਦਿਨਾਂ 'ਚ ਹੋਰ ਮੀਂਹ ਪੈਣ ਦੀ ਭਵਿੱਖ ਬਾਣੀ ਕਾਰਨ ਕਿਸਾਨ ਤੇ ਲੋਕ ਸਹਿਮ 'ਚ ਹਨ | ਜ਼ਿਲ੍ਹਾ ਖੇਤੀਬਾੜੀ ਅਫ਼ਸਰ ਮਾਨਸਾ ਗੁਰਮੇਲ ਸਿੰਘ ਅਤੇ ਬਠਿੰਡਾ ਦੇ ਅਫ਼ਸਰ ਗੁਰਾਦਿੱਤਾ ਸਿੰਘ ਸਿੱਧੂ ਨੇ ਕਿਹਾ ਕਿ ਮੀਂਹ ਸਾਉਣੀ ਦੀਆਂ ਫ਼ਸਲਾਂ ਨੂੰ ਘਿਉ ਵਾਂਗ ਲੱਗੇਗਾ | ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਕਿਧਰੇ ਵੀ ਫ਼ਸਲਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ | ਜੇਕਰ ਹੋਰ ਵਧੇਰੇ ਮੀਂਹ ਪੈਂਦਾ ਹੈ ਤਾਂ ਨਰਮਾ, ਕਪਾਹ ਅਤੇ ਸਬਜ਼ੀਆਂ ਦੇ ਨੁਕਸਾਨ ਦਾ ਖ਼ਦਸ਼ਾ ਹੈ |
ਕਦੋਂ ਵੀ ਡਿੱਗ ਸਕਦੀ ਹੈ ਅਨਾਜ ਮੰਡੀ ਦੀ ਨਵੀਂ ਕੱਢੀ ਕੰਧ
ਬਠਿੰਡਾ-ਪਟਿਆਲਾ ਮੁੱਖ ਸੜਕ 'ਤੇ ਕੁਝ ਹੀ ਦਿਨ ਪਹਿਲਾਂ ਕੱਢੀ ਗਈ ਅਨਾਜ ਮੰਡੀ ਭੀਖੀ ਦੀ ਕੰਧ ਦੇ ਨਾਲ ਮੀਂਹ ਦਾ ਪਾਣੀ ਭਰ ਜਾਣ ਕਾਰਨ ਕਿਸੇ ਸਮੇਂ ਵੀ ਡਿੱਗ ਸਕਦੀ ਹੈ | ਨਗਰ ਪੰਚਾਇਤ ਭੀਖੀ ਦੇ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ ਨੇ ਕਿਹਾ ਕਿ ਲਗਭਗ 6 ਲੱਖ ਰੁਪਏ ਲਗਾ ਕੇ ਕੁਝ ਹੀ ਦਿਨ ਪਹਿਲਾਂ ਇਹ ਕੰਧ ਕੱਢੀ ਗਈ ਹੈ ਪ੍ਰੰਤੂ ਠੇਕੇਦਾਰ ਵਲੋਂ ਇਸ ਦੇ ਨਾਲ ਮਿੱਟੀ ਨਹੀਂ ਲਗਾਈ ਗਈ |
ਦੂਜੇ ਦਿਨ ਵੀ ਹੋਈ ਭਰਵੀਂ ਬਾਰਿਸ਼ ਨਾਲ ਬੁਢਲਾਡਾ ਸ਼ਹਿਰ ਦੇ ਬਾਜ਼ਾਰ ਪਾਣੀ ਨਾਲ ਭਰੇ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਇਸ ਖੇਤਰ ਅੰਦਰ ਅੱਜ ਦੂਜੇ ਦਿਨ ਵੀ ਹੋਈ ਭਰਵੀਂ ਬਾਰਿਸ਼ ਨਾਲ ਜਿੱਥੇ ਸ਼ਹਿਰ ਦੇ ਬਾਜ਼ਾਰ ਪਾਣੀ ਨਾਲ ਭਰੇ ਰਹੇ ਉੱਥੇ ਪਿੰਡ ਨੇੜਲੇ ਸਰਹਿੰਦ ਚੋਅ ਡਰੇਨ 'ਚ ਪਾਣੀ ਦਾ ਵਹਾਅ ਵਧਣ ਕਾਰਨ ਇੱਥੇ ਬਣਿਆ ਆਰਜ਼ੀ ਪੁਲ ਟੁੱਟ ਗਿਆ, ਜਿਸ ਕਰ ਕੇ ਭੀਖੀ-ਬੁਢਲਾਡਾ ਮੁੱਖ ਮਾਰਗ ਦੀ ਆਵਾਜਾਈ ਸੋਮਵਾਰ ਦੀ ਸ਼ਾਮ ਤੋਂ ਬੰਦ ਹੋ ਗਈ ਅਤੇ ਇਸ ਰਸਤੇ 'ਚੋਂ ਗੁਜ਼ਰਨ ਵਾਲੇ ਵੱਡੇ-ਛੋਟੇੇ ਵਹੀਕਲ ਅਤੇ ਹੋਰ ਆਵਾਜਾਈ ਹੁਣ ਵਾਇਆ ਫਫੜੇ ਭਾਈ ਕੇ ਜਾਂ ਜੀਤਗੜ੍ਹ (ਬੀਰੋਕੇ ਖੁਰਦ) ਹੋ ਕੇ ਲੰਘ ਰਹੀ ਹੈ | ਦੱਸਣਾ ਬਣਦਾ ਹੈ ਕਿ ਭੀਖੀ ਤੋਂ ਮੂਣਕ ਨੈਸ਼ਨਲ ਹਾਈਵੇਅ ਸੜਕ ਦੇ ਬਣਨ ਕਾਰਨ ਬੋੜਾਵਾਲ ਚੋਅ ਡਰੇਨ 'ਤੇ ਵੀ ਕਰੀਬ ਤਿੰਨ ਮਹੀਨਿਆਂ ਤੋਂ ਨਵਾਂ ਪੁਲ ਬਣਨ ਦਾ ਕੰਮ ਚੱਲ ਰਿਹਾ ਹੈ, ਜਿਸ ਦੇ ਚੱਲਦਿਆਂ ਆਵਾਜਾਈ ਲਈ ਇਸ ਦੇ ਨਾਲ ਹੀ ਇਕ ਆਰਜ਼ੀ ਪੁਲ ਬਣਾਇਆ ਹੋਇਆ ਸੀ ਜੋ ਕੱਲ੍ਹ ਆਏ ਮੀਂਹ ਨਾਲ ਡਰੇਨ 'ਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਪਾਣੀ ਪਿੱਛੇ ਰੁਕਣ ਲੱਗਿਆ ਸੀ, ਜਿਸ ਨਾਲ ਫ਼ਸਲਾਂ ਦੇ ਨੁਕਸਾਨ ਦਾ ਖ਼ਤਰਾ ਸੀ | ਹੁਣ ਪੁਲ ਦੀਆਂ ਇਹ ਭੜੋਲੀਆਂ ਪੁੱਟ ਕੇ ਪਾਣੀ ਸਿੱਧਾ ਹੀ ਚਾਲੂ ਕੀਤਾ ਗਿਆ ਹੈ, ਜਿਸ ਕਰ ਕੇ ਇਸ ਸੜਕ ਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ |
ਸ਼ਹਿਰ ਦੇ ਬਾਜ਼ਾਰ ਪਾਣੀ ਨਾਲ ਭਰੇ ਰਹੇ
ਸ਼ਾਮ ਤੱਕ ਵੀ ਅਨਾਜ ਮੰਡੀ ਅਤੇ ਹੋਰਨਾਂ ਖੇਤਰਾਂ 'ਚ ਪਾਣੀ ਨਹੀਂ ਨਿਕਲ ਸਕਿਆ ਸੀ | ਸਾਵਣ ਦੀ ਇਸ ਪਹਿਲੀ ਬਰਸਾਤ ਨਾਲ ਚੌੜੀ ਗਲੀ ਇਲਾਕੇ 'ਚ ਕਾਫੀ ਪਾਣੀ ਖੜ੍ਹ ਗਿਆ, ਜਿਸ ਕਾਰਨ ਇੱਥੇ ਬਣੇ ਕੋਚਿੰਗ ਸੈਂਟਰਾਂ 'ਚ ਪੜ੍ਹਨ ਆਉਣ ਵਾਲੇ ਲੜਕੇ-ਲੜਕੀਆਂ ਨੂੰ ਭਾਰੀ ਦਿੱਕਤ ਆਈ | ਮੀਂਹ ਨਾਲ ਬੀਤੀ ਰਾਤ ਤੋਂ ਸ਼ਾਮ 6 ਵਜੇ ਤੱਕ ਬੰਦ ਰਹੀ |
ਮੀਂਹ ਨਾਲ ਗਰੀਬ ਦੁਕਾਨਦਾਰ ਦੇ ਮਕਾਨ ਦੀਆਂ ਕੰਧਾਂ ਡਿੱਗੀਆਂ
ਪਿਛਲੇ ਦੋ ਦਿਨਾਂ ਤੋਂ ਹੋਰ ਰਹੀ ਬਰਸਾਤ ਕਾਰਨ ਸਥਾਨਕ ਸ਼ਹਿਰ ਦੇ ਵਾਰਡ ਨੰਬਰ 2 ਦੇ ਇਕ ਗਰੀਬ ਦੁਕਾਨਦਾਰ ਦੇ ਮਕਾਨ ਦੀਆਂ ਕੰਧਾਂ ਡਿੱਗਣ ਨਾਲ ਉਸ ਦੇ ਰਹਿਣ ਵਾਲੇ ਦੋ ਕਮਰਿਆਂ 'ਚੋਂ ਇੱਕ ਕਮਰੇ ਦਾ ਸਿਰਫ਼ ਮਲਬਾ ਹੀ ਬਚਿਆ ਹੈ ਅਤੇ ਕਮਰੇ ਅੰਦਰ ਪਏ ਸਮਾਨ ਦਾ ਵੀ ਨੁਕਸਾਨ ਹੋਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਪੀੜਤ ਸੁਰਿੰਦਰ ਕੁਮਾਰ ਛਿੰਦਾ ਵਾਸੀ ਵਾਰਡ ਨੰਬਰ 2 ਨੇ ਦੱਸਿਆ ਕਿ ਹੋਈ ਬਰਸਾਤ ਕਾਰਨ ਸਲ੍ਹਾਬੇ ਗਏ ਉਸ ਦੇ ਮਕਾਨ ਦੀ ਕੰਧ ਡਿੱਗ ਗਈ, ਜਿਸ ਨਾਲ ਬੇਸ਼ੱਕ ਜਾਨੀ ਨੁਕਸਾਨ ਹੋਣੋਂ ਤਾਂ ਬਚ ਗਿਆ ਪਰ ਉਸ ਦੇ ਕਮਰੇ ਛੱਤ ਹੇਠ ਪਿਆ ਘਰੇਲੂ ਸਮਾਨ ਬੁਰੀ ਤਰਾਂ ਨੁਕਸਾਨਿਆ ਗਿਆ |
ਜੋਗਾ ਖੇਤਰ 'ਚ ਭਰਵੀਂ ਬਾਰਿਸ਼
ਜੋਗਾ ਤੋਂ ਬਲਜੀਤ ਸਿੰਘ ਅਕਲੀਆ ਅਨੁਸਾਰ- ਖੇਤਰ ਦੇ ਪਿੰਡਾਂ 'ਚ ਕੱਲ੍ਹ ਦੁਪਹਿਰ ਤੋਂ ਬਾਅਦ ਹੋ ਰਹੀ ਭਰਵੀਂ ਬਾਰਿਸ਼ ਨੇ ਜਿੱਥੇ ਕਿਸਾਨਾਂ ਨੂੰ ਰਾਹਤ ਦਿਵਾਈ ਹੈ ਉੱਥੇ ਹੀ ਪਿੰਡਾਂ ਦੀਆਂ ਗਲੀਆਂ, ਨਾਲੀਆਂ, ਛੱਪੜਾਂ ਤੇ ਸੜਕਾਂ ਇਕਸਾਰ ਕਰ ਦਿੱਤੀਆਂ ਹਨ | ਮੀਂਹ ਨੂੰ ਤਰਸਦੇ ਲੋਕਾਂ ਦੇ ਇਸ ਭਰਵੇਂ ਮੀਂਹ ਨੇ ਹੱਥ ਖੜ੍ਹੇ ਕਰਵਾ ਦਿੱਤੇ ਹਨ | ਨੀਵੀਆਂ ਥਾਵਾਂ ਵਾਲੇ ਖੇਤਾਂ ਦੀਆਂ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ ਹਨ |
ਸਵੇਰੇ ਪਏ ਭਰਵੇਂ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਦਿੱਤੀ ਰਾਹਤ
ਸਰਦੂਲਗੜ੍ਹ ਤੋਂ ਜੀ.ਐਮ. ਅਰੋੜਾ ਅਨੁਸਾਰ- ਸਵੇਰੇ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਵਿਚ ਪਈ ਭਾਰੀ ਬਾਰਿਸ਼ ਨੇ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਦਿੱਤੀ ਉੱਥੇ ਕਿਸਾਨਾਂ ਦੀਆਂ ਚਿਹਰਿਆਂ 'ਤੇ ਰੌਣਕ ਲਿਆਂਦੀ ਹੈ ਕਿੳਾੁਕਿ ਮੀਂਹ ਨਾਲ ਫ਼ਸਲਾਂ ਨੂੰ ਭਾਰੀ ਫ਼ਾਇਦਾ ਹੋਵੇਗਾ ਉੱਥੇ ਦੂਜੇ ਪਾਸੇ ਨਗਰ ਪੰਚਾਇਤ ਦੇ ਸਫ਼ਾਈ ਪ੍ਰਬੰਧਾਂ ਦੀ ਵੀ ਬਾਰਿਸ਼ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ |

ਆਦਰਸ਼ ਸਕੂਲ ਬੋਹਾ ਦੇ ਅਧਿਆਪਕ ਤਨਖ਼ਾਹਾਂ ਲਈ ਰੋਸ ਧਰਨੇ 'ਤੇ ਬੈਠੇ

ਬੋਹਾ, 16 ਜੁਲਾਈ (ਰਮੇਸ਼ ਤਾਂਗੜੀ)-ਸ਼ਹੀਦ ਊਧਮ ਸਿੰਘ ਆਦਰਸ਼ ਸਕੂਲ ਬੋਹਾ ਦੇ ਸਮੁੱਚੇ ਅਧਿਆਪਕਾਂ ਵਲੋਂ ਆਪਣੀਆਂ 5 ਤੋਂ 7 ਮਹੀਨਿਆਂ ਦੀਆਂ ਰੁਕੀਆਂ ਤਨਖ਼ਾਹਾਂ ਜਾਰੀ ਕਰਵਾਉਣ ਲਈ ਸਕੂਲ ਸੰਚਾਲਕ ਕਮੇਟੀ ਬਨਾਮ ਸ਼ਹੀਦ ਊਧਮ ਸਿੰਘ ਐਜੂਕੇਸ਼ਨ ਐਾਡ ਵੈੱਲਫੇਅਰ ਸੁਸਾਇਟੀ ...

ਪੂਰੀ ਖ਼ਬਰ »

ਧਰਨਾ ਚੌਥੇ ਦਿਨ 'ਚ ਸ਼ਾਮਿਲ

ਮਾਨਸਾ, 16 ਜੁਲਾਈ (ਸ. ਰਿ.)- ਪਿੰਡ ਮਲਕਪੁਰ ਖਿਆਲਾ 'ਚੋਂ ਹੱਡਾਂ ਰੋੜੀ ਚੁਕਵਾਉਣ ਲਈ ਧਰਨਾ ਚੌਥੇ ਦਿਨ 'ਚ ਸ਼ਾਮਿਲ ਹੋ ਗਿਆ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਦੇ ਬਲਾਕ ਆਗੂ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਇਸ ਮਸਲੇ 'ਤੇ ਪ੍ਰਸ਼ਾਸਨ ਨੂੰ ਜਗਾਉਣ ਲਈ 19 ਜੁਲਾਈ ...

ਪੂਰੀ ਖ਼ਬਰ »

ਬਿਜਲੀ ਦਫ਼ਤਰ 'ਚ ਮੀਂਹ ਦਾ ਪਾਣੀ ਭਰਿਆ, ਮੁਲਾਜ਼ਮਾਂ ਨੇ ਰੋਸ ਪ੍ਰਗਟਾਇਆ

ਭੀਖੀ, 16 ਜੁਲਾਈ (ਬਲਦੇਵ ਸਿੰਘ ਸਿੱਧੂ)-ਬਿਜਲੀ ਦਫ਼ਤਰ ਭੀਖੀ ਦੇ ਕਮਰਿਆਂ 'ਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਸਬ ਡਵੀਜ਼ਨ ਦੇ ਸਮੂਹ ਮੁਲਾਜ਼ਮਾਂ ਵਲੋਂ ਰੋਸ ਰੈਲੀ ਕੀਤੀ ਗਈ | ਪਰਮਜੀਤ ਸਿੰਘ ਭੀਖੀ ਅਤੇ ਬਿੱਕਰ ਸਿੰਘ ਮੱਤੀ ਨੇ ਕਿਹਾ ਕਿ ਜਿਨ੍ਹਾਂ ਕੁਆਟਰਾਂ 'ਚ ਬਿਜਲੀ ...

ਪੂਰੀ ਖ਼ਬਰ »

ਕਈ ਦਿਨਾਂ ਦੇ ਸੋਕੇ ਤੋਂ ਬਾਅਦ ਘੱਗਰ ਦਰਿਆ 'ਚ ਪਾਣੀ ਦੀ ਆਮਦ

ਸਰਦੂਲਗੜ੍ਹ, 16 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ)- ਘੱਗਰ ਦਰਿਆ 'ਚ ਕਈ ਦਿਨਾਂ ਦੇ ਸੋਕੇ ਤੋਂ ਬਾਅਦ ਪਾਣੀ ਦੀ ਆਮਦ ਹੋਣ ਨਾਲ ਨੇੜਲੇ ਪਿੰਡਾਂ ਦੇ ਲੋਕ ਖ਼ੁਸ਼ ਹੋਣ ਦੇ ਨਾਲ-ਨਾਲ ਇਹ ਵੀ ਸੋਚ ਰਹੇ ਹਨ ਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਕਾਰਨ ਆਉਣ ਵਾਲੇ ਦਿਨਾਂ 'ਚ ਘੱਗਰ ...

ਪੂਰੀ ਖ਼ਬਰ »

ਬਰੇਟਾ ਡਰੇਨ 'ਚ ਪਾਣੀ ਭਰਨ ਨਾਲ ਫ਼ਸਲਾਂ ਦਾ ਨੁਕਸਾਨ

ਬਰੇਟਾ, 16 ਜੁਲਾਈ (ਰਵਿੰਦਰ ਕੌਰ ਮੰਡੇਰ)-ਬੀਤੀ ਕੱਲ੍ਹ ਤੋਂ ਪੈ ਰਹੀ ਮੋਹਲ਼ੇਧਾਰ ਬਾਰਿਸ਼ ਕਾਰਨ ਬਰੇਟਾ ਨੇੜਿਉਂ ਲੰਘਦੀ ਡਰੇਨ ਵਿਚ ਭਾਰੀ ਕਾਰਨ ਡਰੇਨ ਦਾ ਪਾਣੀ ਖੇਤਾਂ ਵਿਚ ਭਰ ਗਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿਛਲੇ ...

ਪੂਰੀ ਖ਼ਬਰ »

ਪਲਾਸਟਿਕ ਦੇ ਲਿਫ਼ਾਫ਼ੇ ਵਰਤੋਂ 'ਚ ਲਿਆਉਣ ਵਾਲਿਆਂ ਦੇ ਕੱਟੇ ਜਾਣ ਚਲਾਨ-ਡੀ.ਸੀ.

ਮਾਨਸਾ, 16 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਬੱਚਤ ਭਵਨ ਵਿਖੇ ਅਪਨੀਤ ਰਿਆਤ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਹੋਈ, ਜਿਸ ਦੌਰਾਨ ਵੱਖ-ਵੱਖ ਮੱਦਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਸਬੰਧਿਤ ...

ਪੂਰੀ ਖ਼ਬਰ »

ਝੁਨੀਰ ਇਲਾਕੇ 'ਚ ਆਰ.ਓ. ਪਲਾਂਟ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ

ਰਮਨਦੀਪ ਸਿੰਘ ਸੰਧੂ ਝੁਨੀਰ, 16 ਜੁਲਾਈ-ਇਲਾਕੇ ਦੇ ਪਿੰਡਾਂ ਵਿਚ ਆਮ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਲਗਾਏ ਗਏ ਵਧੇਰੇ ਆਰ.ਓ. ਪਲਾਂਟ ਬੰਦ ਹੋ ਚੁੱਕੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ...

ਪੂਰੀ ਖ਼ਬਰ »

ਸ਼ੂਟਿੰਗ ਰੇਂਜ ਮੁਕਾਬਲਿਆਂ 'ਚ ਹਰਿਆਣਾ ਦੇ ਸੁਮਿਤ, ਰਮਨ ਤੇ ਲਕਸ਼ਮੀ ਵਧੀਆ ਨਿਸ਼ਾਨੇਬਾਜ਼ ਐਲਾਨੇ

ਮਾਨਸਾ, 16 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)-ਸ਼ੂਟਰ ਪੈਰਾਡਾਈਜ਼ ਸ਼ੂਟਿੰਗ ਰੇਂਜ ਮਾਨਸਾ ਵਿਖੇ ਹੋਏ ਮੁਕਾਬਲਿਆਂ ਦੌਰਾਨ ਹਰਿਆਣਾ ਦੇ ਸੁਮਿਤ, ਰਮਨ ਤੇ ਲਕਸ਼ਮੀ ਵਧੀਆ ਨਿਸ਼ਾਨੇਬਾਜ਼ ਐਲਾਨੇ ਗਏ | ਸੁਮਿਤ ਨੇ ਆਈ.ਐਸ.ਐਸ.ਐਫ. ਸੀਨੀਅਰ ਲੜਕੇ ਦੇ 10 ਮੀਟਰ ਏਅਰ ਪਿਸਟਲ ...

ਪੂਰੀ ਖ਼ਬਰ »

ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨ ਹੋਏ ਚਿੰਤਤ

ਬਰੇਟਾ, 16 ਜੁਲਾਈ (ਜੀਵਨ ਸ਼ਰਮਾ)-ਇਲਾਕੇ ਨੇੜਿਉਂ ਹਰਿਆਣੇ ਰਾਜ ਦੇ ਪਿੰਡ ਚਾਂਦਪੁਰਾ ਕੋਲ ਦੀ ਲੰਘਦੇ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਰਿਹਾ ਹੈ | ਪਿਛਲੇ ਕੁਝ ਦਿਨ ਪਹਿਲਾਂ ਇਸ ਦਰਿਆ ਵਿਚ ਫ਼ੈਕਟਰੀਆਂ ਦਾ ਕੈਮੀਕਲ ਵਾਲਾ ਦੂਸ਼ਿਤ ਪਾਣੀ ਚੱਲ ਰਿਹਾ ਸੀ ਪਰ ਕੁਝ ...

ਪੂਰੀ ਖ਼ਬਰ »

ਕਿਸਾਨਾਂ ਨੇ ਟਰੈਕਟਰ ਏਜੰਸੀ ਅੱਗੇ ਦਿੱਤਾ ਧਰਨਾ

ਬੁਢਲਾਡਾ, 16 ਜੁਲਾਈ (ਰਾਹੀ)-ਪਿੰਡ ਖੁਡਾਲ ਕਲਾਂ ਦੇ ਇਕ ਕਿਸਾਨ ਵਲੋਂ ਨਵੇਂ ਲਏ ਟਰੈਕਟਰ 'ਚ ਨੁਕਸ ਪੈਣ ਦੇ ਮਾਮਲੇ ਨੂੰ ਲੈ ਕੇ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਬੁਢਲਾਡਾ ਵਿਖੇ ਸਥਿਤ ਟਰੈਕਟਰ ਏਜੰਸੀ ਅੱਗੇ ਧਰਨਾ ਦਿੱਤਾ ਗਿਆ | ਸੰਬੋਧਨ ...

ਪੂਰੀ ਖ਼ਬਰ »

ਸੂਏ 'ਚੋਂ ਵਿਅਕਤੀ ਦੀ ਲਾਸ਼ ਮਿਲੀ

ਬਰੇਟਾ, 16 ਜੁਲਾਈ (ਜੀਵਨ ਸ਼ਰਮਾ)-ਪਿੰਡ ਖੱਤਰੀਵਾਲਾ ਦੇ ਸੂਏ 'ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ | ਪੁਲਿਸ ਅਨੁਸਾਰ ਮਿ੍ਤਕ ਵਿਅਕਤੀ ਰਣ ਸਿੰਘ (41) ਜ਼ਿਲ੍ਹਾ ਸੰਗਰੂਰ ਦੇ ਪਿੰਡ ਨੀਲੋਵਾਲ ਦਾ ਰਹਿਣ ਵਾਲਾ ਹੈ ਅਤੇ ਉਹ ਦੋ ਦਿਨ ਪਹਿਲਾਂ ਨੀਲੋਵਾਲ ਦੀ ਨਹਿਰ 'ਚ ਡਿੱਗ ਗਿਆ ...

ਪੂਰੀ ਖ਼ਬਰ »

ਧਰਨਾ ਹੁਣ 22 ਨੂੰ

ਬੋਹਾ, 16 ਜੁਲਾਈ (ਪ. ਪ.)-ਮਜ਼ਦੂਰ ਮੁਕਤੀ ਮੋਰਚਾ ਸਰਕਲ ਬੋਹਾ ਵਲੋਂ ਥਾਣਾ ਅੱਗੇ ਦਿੱਤਾ ਜਾਣ ਵਾਲਾ ਧਰਨਾ ਮੌਸਮ ਦੀ ਖ਼ਰਾਬੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ | ਇੱਥੇ ਜਥੇਬੰਦੀ ਦੀ ਹੋਈ ਬੈਠਕ ਕਾ: ਜੀਤ ਸਿੰਘ ਬੋਹਾ, ਸੁਖਵਿੰਦਰ ਬੋਹਾ ਦੀ ਅਗਵਾਈ ਹੇਠ ਹੋਈ, ਜਿਸ 'ਚ ...

ਪੂਰੀ ਖ਼ਬਰ »

24 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ

ਬਰੇਟਾ, 16 ਜੁਲਾਈ (ਪ. ਪ.)- ਸਥਾਨਕ ਪੁਲਿਸ ਵਲੋਂ 2 ਵਿਅਕਤੀਆਂ ਕੋਲੋਂ 24 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ | ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕਾਹਨਗੜ੍ਹ ਨੇੜੇ ਮੋਟਰਸਾਈਕਲ 'ਤੇ ਸਵਾਰ ਸਰਬਜੀਤ ਸਿੰਘ ਅਤੇ ਕਾਕਾ ਸਿੰਘ ਕੋਲੋਂ 24 ਬੋਤਲਾਂ ...

ਪੂਰੀ ਖ਼ਬਰ »

7 ਵਿਦਿਆਰਥੀਆਂ ਦੀ ਮੈਰੀਟੋਰੀਅਸ ਸਕੂਲ ਪਟਿਆਲਾ ਲਈ ਚੋਣ ਹੋਈ

ਭੀਖੀ, 16 ਜੁਲਾਈ (ਨਿ. ਪ. ਪ.)-ਪਿੰਡ ਹੀਰੋਂ ਕਲਾਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ 7 ਵਿਦਿਆਰਥੀਆਂ ਦੀ ਚੋਣ ਮੈਰੀਟੋਰੀਅਸ ਸਕੂਲ ਪਟਿਆਲਾ ਵਿਖੇ ਹੋਈ ਹੈ | ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ 'ਚ ਬੁਲਾ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਕੂਲ ...

ਪੂਰੀ ਖ਼ਬਰ »

100 ਪ੍ਰਤੀਸ਼ਤ ਨਤੀਜੇ ਵਾਲੇ ਅਧਿਆਪਕ ਨੂੰ 10 ਅੰਕ

ਬੋਹਾ, 16 ਜੁਲਾਈ (ਪ. ਪ.)-ਡਾਇਰੈਕਟਰ ਐਸ.ਸੀ.ਈ.ਆਰ.ਟੀ. ਵਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਸਕੂਲ ਮੁਖੀਆਂ ਨੂੰ ਲਿਖਿਆ ਗਿਆ ਹੈ ਕਿ ਅਧਿਆਪਕਾਂ ਦੀਆਂ ਗੁਪਤ ਰਿਪੋਰਟਾਂ ਲੇਟ ਨਾ ਕੀਤੀਆਂ ਜਾਣ | ਉਨ੍ਹਾਂ ਕਿਹਾ ਕਿ ਅਧਿਆਪਕਾਂ 'ਚ ਇਹ ਵਿਵਾਦ ਚੱਲ ਰਿਹਾ ਹੈ ਕਿ 10 ...

ਪੂਰੀ ਖ਼ਬਰ »

ਦੋ ਹਫ਼ਤਿਆਂ 'ਚ ਬਿਜਲੀ ਨਿਗਮ ਵਲੋਂ 2643 ਖਪਤਕਾਰਾਂ ਨੂੰ 521.13 ਲੱਖ ਦਾ ਕੀਤਾ ਜੁਰਮਾਨਾ-ਇੰਜ ਸਰਾਂ

ਪਟਿਆਲਾ, 16 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਬਿਜਲੀ ਨਿਗਮ ਨੇ ਬਿਜਲੀ ਚੋਰੀ ਕਰਨ ਵਾਲਿਆਂ 'ਤੇ ਆਪਣਾ ਸ਼ਿਕੰਜਾ ਕਸਦਿਆਂ ਇਸ ਮਹੀਨੇ ਦੇ ਦੋ ਹਫ਼ਤਿਆਂ 'ਚ ਸੂਬੇ 'ਚ ਵੱਖ-ਵੱਖ ਸਰਕਲਾਂ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ 2643 ਬਿਜਲੀ ਖਪਤਕਾਰਾਂ 'ਤੇ ਛਾਪੇਮਾਰੀ ...

ਪੂਰੀ ਖ਼ਬਰ »

ਰਿਫ਼ਾਈਨਰੀ ਨੂੰ ਜਾਣ ਵਾਲੇ ਟਰਾਲਿਆਂ ਦਾ ਰੂਟ ਬਦਲਣ ਦੀ ਮੰਗ

ਝੁਨੀਰ, 16 ਜੁਲਾਈ (ਰਮਨਦੀਪ ਸਿੰਘ ਸੰਧੂ)-ਰਾਮਾ ਮੰਡੀ ਰਿਫ਼ਾਈਨਰੀ ਨੂੰ ਜਾਣ ਵਾਲੇ ਵੱਡੇ ਟਰਾਲਿਆਂ ਜੋ ਕਿ ਗੈਸ ਆਦਿ ਹੋਰ ਸਾਮਾਨ ਦੀ ਢੋਆ ਢੁਆਈ ਕਾਰਨ ਸਿਰਸਾ-ਮਾਨਸਾ ਮੁੱਖ ਸੜਕ 'ਤੇ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ ਕਿਉਂਕਿ ਦਿੱਲੀ ਤੋਂ ਚੱਲਣ ਵਾਲੇ ਇਨ੍ਹਾਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX