ਤਾਜਾ ਖ਼ਬਰਾਂ


ਕੋਤਵਾਲੀ ਪੁਲਿਸ ਵੱਲੋਂ 400 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਇਕ ਗ੍ਰਿਫ਼ਤਾਰ
. . .  1 day ago
ਕਪੂਰਥਲਾ, 27 ਫਰਵਰੀ (ਅਮਰਜੀਤ ਸਿੰਘ ਸਡਾਨਾ)-ਡੀ.ਐੱਸ.ਪੀ. ਸਬ ਡਵੀਜ਼ਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਨਾਕਾਬੰਦੀ ਦੌਰਾਨ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਟਰੱਕ ਸਵਾਰ...
ਬੰਗਾ ਇਲਾਕੇ 'ਚ ਡਿੱਗੇ ਪਾਕਿਸਤਾਨੀ ਗੁਬਾਰੇ
. . .  1 day ago
ਬੰਗਾ , 27 ਫ਼ਰਵਰੀ ( ਜਸਬੀਰ ਸਿੰਘ ਨੂਰਪੁਰ )-ਬੰਗਾ ਇਲਾਕੇ ਦੇ ਪਿੰਡਾਂ 'ਚ ਵੱਡੀ ਗਿਣਤੀ 'ਚ ਪਾਕਿਸਤਾਨੀ ਗੁਬਾਰੇ ਮਿਲੇ ।ਇਨ੍ਹਾਂ ਗ਼ੁਬਾਰਿਆਂ 'ਤੇ ਪਾਕਿਸਤਾਨ ਜ਼ਿੰਦਾਬਾਦ ਅਤੇ ਜਿਨਾਹ ਦੀਆਂ ਤਸਵੀਰਾਂ ਲੱਗੀਆਂ ਹੋਈਆਂ ...
ਕਰਜ਼ੇ ਦੀ ਭੇਟ ਚੜ੍ਹਿਆ ਇੱਕ ਹੋਰ ਅੰਨਦਾਤਾ
. . .  1 day ago
ਫ਼ਰੀਦਕੋਟ, 27 ਫ਼ਰਵਰੀ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਥੋਂ ਦੇ ਇੱਕ ਕਿਸਾਨ ਸੁਰਿੰਦਰ ਸਿੰਘ (39 ਸਲ) ਵੱਲੋਂ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ...
ਆਪ ਕੌਂਸਲਰ ਤਾਹਿਰ ਹੁਸੈਨ 'ਤੇ ਵੱਡੀ ਕਾਰਵਾਈ
. . .  1 day ago
ਨਵੀਂ ਦਿੱਲੀ, 27 ਫਰਵਰੀ - ਆਪ ਕੌਂਸਲਰ ਦੇ ਤਾਹਿਰ ਹੁਸੈਨ 'ਤੇ ਵੱਡੀ ਕਾਰਵਾਈ ਹੋਈ ਹੈ। ਉਸ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ...
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਚਲਾਏ ਪ੍ਰੋਜੈਕਟ ਸੰਬੰਧੀ 5 ਮਾਰਚ ਨੂੰ ਹੋਵੇਗੀ ਮੀਟਿੰਗ
. . .  1 day ago
ਅਜਨਾਲਾ, 27 ਫਰਵਰੀ(ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰ ਪ੍ਰਾਇਮਰੀ ਸਕੂਲਾਂ ਅੰਦਰ ਪ੍ਰਾਇਮਰੀ ਸਿੱਖਿਆ...
ਕਰੋੜਾਂ ਦੇ ਬੈਂਕ ਘੁਟਾਲੇ ਵਾਲੇ ਮਾਮਲੇ 'ਚ 5 ਦੋਸ਼ੀਆਂ ਨੂੰ 4-4 ਸਾਲ ਦੀ ਕੈਦ
. . .  1 day ago
ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ)- ਸੀ.ਜੇ.ਐਮ. ਅਮਿਤ ਮੱਲ੍ਹਣ ਦੀ ਅਦਾਲਤ ਨੇ ਬਹੁਚਰਚਿਤ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਵਾਲੇ...
ਮਹਾਰਾਸ਼ਟਰ ਦੇ ਸਾਰੇ ਸਕੂਲਾਂ 'ਚ ਮਰਾਠੀ ਨੂੰ ਲਾਜ਼ਮੀ ਬਣਾਉਣ ਵਾਲਾ ਬਿੱਲ ਵਿਧਾਨ ਸਭਾ 'ਚ ਪਾਸ
. . .  1 day ago
ਮਹਾਰਾਸ਼ਟਰ ਦੇ ਸਾਰੇ ਸਕੂਲਾਂ 'ਚ ਮਰਾਠੀ ਨੂੰ ਲਾਜ਼ਮੀ ਬਣਾਉਣ ਵਾਲਾ ਬਿੱਲ ਵਿਧਾਨ ਸਭਾ 'ਚ ਪਾਸ...
ਹਿੰਸਾ 'ਚ ਪ੍ਰਭਾਵਿਤ ਲੋਕਾਂ ਦੇ ਇਲਾਜ ਦਾ ਖ਼ਰਚ ਚੁੱਕੇਗੀ ਦਿੱਲੀ ਸਰਕਾਰ : ਕੇਜਰੀਵਾਲ
. . .  1 day ago
ਨਵੀਂ ਦਿੱਲੀ, 27 ਫਰਵਰੀ- ਉੱਤਰ ਪੂਰਬੀ ਦਿੱਲੀ ਦੇ ਖਈ ਇਲਾਕਿਆਂ 'ਚ ਹੋਈ ਹਿੰਸਾ 'ਚ ਪ੍ਰਭਾਵਿਤ ਲੋਕਾਂ ਦੇ ਇਲਾਜ ਦਾ ਖ਼ਰਚ ਦਿੱਲੀ ਦੀ ਕੇਜਰੀਵਾਲ ਸਰਕਾਰ ....
ਅੱਡਾ ਅੰਮੋਨੰਗਲ ਕੋਲੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਅੱਚਲ ਸਾਹਿਬ, 27 ਫਰਵਰੀ (ਗੁਰਚਰਨ ਸਿੰਘ)- ਬਟਾਲਾ-ਜਲੰਧਰ ਰੋਡ ਅੱਡਾ ਅੰਮੋਨੰਗਲ ਨਜ਼ਦੀਕ ਕਰੀਬ 24 ...
ਦਿੱਲੀ ਹਿੰਸਾ 'ਚ ਮਾਮੂਲੀ ਜ਼ਖਮੀ ਹੋਏ ਲੋਕਾਂ ਨੂੰ ਮਿਲੇਗਾ 20-20 ਹਜ਼ਾਰ ਰੁਪਏ ਮੁਆਵਜ਼ਾ: ਕੇਜਰੀਵਾਲ
. . .  1 day ago
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇਗਾ 10-10 ਲੱਖ ਰੁਪਏ ਦਾ ਮੁਆਵਜ਼ਾ : ਕੇਜਰੀਵਾਲ
. . .  1 day ago
ਦਿੱਲੀ ਹਿੰਸਾ 'ਤੇ ਕੇਜਰੀਵਾਲ ਸਰਕਾਰ ਵੱਲੋਂ ਪ੍ਰੈੱਸ ਕਾਨਫ਼ਰੰਸ
. . .  1 day ago
ਵਿਲੱਖਣ ਸਮਰਥਾ ਵਾਲੇ ਪ੍ਰੀਖਿਆਰਥੀਆਂ ਦੀ ਸਮਰਥਾ ਨੂੰ ਮੁੱਖ ਰੱਖਦੇ ਹੋਏ ਪੰਜਾਬ ਬੋਰਡ ਵੱਲੋਂ ਹਦਾਇਤਾਂ ਜਾਰੀ
. . .  1 day ago
ਅਜਨਾਲਾ, 27 ਫਰਵਰੀ(ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਅਤੇ ਅੱਠਵੀਂ ਦੇ ਵਿਲੱਖਣ ਸਮਰਥਾ...
ਨਾਭਾ ਜੇਲ੍ਹ 'ਚ ਬੰਦ ਬੰਦੀ ਸਿੰਘਾਂ ਨੇ ਖ਼ਤਮ ਕੀਤੀ ਹੜਤਾਲ
. . .  1 day ago
ਨਾਭਾ, 27 ਫਰਵਰੀ (ਕਰਮਜੀਤ ਸਿੰਘ)- ਨਾਭਾ ਦੀ ਅਤਿ ਸੁਰੱਖਿਅਤ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਬੰਦੀ ਸਿੰਘਾਂ ਨਾਲ ਮੁਲਾਕਾਤ ਕਰਨ ਲਈ ਸ਼੍ਰੋਮਣੀ ਕਮੇਟੀ ਦਾ ਇੱਕ ਵਫ਼ਦ ਨਾਭਾ ਪਹੁੰਚਿਆ ਸੀ। ਇਸ ਵਫ਼ਦ 'ਚ ਭਾਈ...
ਬਿਜਲੀ ਨਿਗਮ ਦੇ ਦੋ ਮੁਲਾਜ਼ਮਾਂ ਦੇ ਕਤਲ ਮਾਮਲੇ 'ਚ ਇਕ ਦੋਸ਼ੀ ਗ੍ਰਿਫ਼ਤਾਰ
. . .  1 day ago
ਪਟਿਆਲਾ, 27 ਫਰਵਰੀ(ਅਮਨਦੀਪ ਸਿੰਘ)-19 ਫਰਵਰੀ ਨੂੰ ਮਾਮੂਲੀ ਬਹਿਸ ਤੋਂ ਬਾਅਦ ਕਤਲ ਕੀਤੇ ਗਏ ਬਿਜਲੀ ਨਿਗਮ ਦੇ 2 ਮੁਲਾਜ਼ਮਾਂ ਜਿਨ੍ਹਾਂ 'ਚ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਉੱਘੇ ਤਬਲਾ ਵਾਦਕ ਉਸਤਾਦ ਜਾਕਿਰ ਹੁਸੈਨ
. . .  1 day ago
10ਵੀਂ ਤੇ 12ਵੀਂ ਜਮਾਤ ਦੀਆਂ 28 ਅਤੇ 29 ਫਰਵਰੀ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਸੀ.ਬੀ.ਐੱਸ.ਈ ਵੱਲੋਂ ਮੁਲਤਵੀ
. . .  1 day ago
ਦਿੱਲੀ ਹਿੰਸਾ : ਕੇਂਦਰੀ ਮੰਤਰੀ ਨੇ ਆਪ ਨੇਤਾ ਤਾਹਿਰ ਹੁਸੈਨ ਨੂੰ ਲੈ ਕੇ ਕਾਂਗਰਸ ਦੀ ਚੁੱਪੀ 'ਤੇ ਚੁੱਕਿਆ ਸਵਾਲ
. . .  1 day ago
ਆਵਾਰਾ ਪਸ਼ੂਆਂ ਦੇ ਮੁੱਦੇ 'ਤੇ ਐਨ.ਕੇ ਸ਼ਰਮਾ ਅਤੇ ਅਮਨ ਅਰੋੜਾ ਵਿਚਾਲੇ ਤਿੱਖੀ ਬਹਿਸ
. . .  1 day ago
ਕਾਰ ਅਤੇ ਟਿੱਪਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਔਰਤ ਦੀ ਮੌਤ, ਇਕ ਜ਼ਖਮੀ
. . .  1 day ago
ਕਾਰਪੇਟ ਉਦਯੋਗ ਨੂੰ ਮੁੜ ਕੀਤਾ ਜਾਵੇਗਾ ਪ੍ਰਫੁਲਿਤ : ਡੀ. ਸੀ.
. . .  1 day ago
ਮੁੱਖ ਮੰਤਰੀ ਨਾਲ ਮਿਲ ਕੇ ਕੰਮ ਕਰਨ ਸਿੱਧੂ : ਰਵਨੀਤ ਬਿੱਟੂ
. . .  1 day ago
ਆਵਾਰਾ ਪਸ਼ੂਆਂ ਕਾਰਨ ਵਾਪਰੇ ਹਾਦਸਿਆਂ ਹਜ਼ਾਰਾਂ ਲੋਕਾਂ ਦੀਆਂ ਗਈਆਂ ਜਾਨਾਂ: ਅਮਨ ਅਰੋੜਾ
. . .  1 day ago
ਸਿੱਧੂ ਮੂਸੇਵਾਲਾ ਦਾ ਜਲੰਧਰ 'ਚ 29 ਨੂੰ ਹੋਣ ਵਾਲਾ ਪ੍ਰੋਗਰਾਮ ਰੱਦ
. . .  1 day ago
ਰਾਂਚੀ ਸਥਿਤ ਰਿਮਸ ਹਸਪਤਾਲ 'ਚ ਹੀ ਦਾਖਲ ਰਹਿਣਗੇ ਲਾਲੂ ਪ੍ਰਸਾਦ ਯਾਦਵ
. . .  1 day ago
ਤੇਜ਼ ਰਫ਼ਤਾਰ ਕਾਰ ਨੇ ਸਕੂਟਰੀ ਨੂੰ ਮਾਰੀ ਟੱਕਰ, ਮੌਤ
. . .  1 day ago
ਦਿੱਲੀ ਹਿੰਸਾ: ਹਾਈਕੋਰਟ 'ਚ ਦਾਇਰ ਪਟੀਸ਼ਨ 'ਚ ਹਰਸ਼ ਅਤੇ ਸਵਰਾ ਭਾਸਕਰ 'ਤੇ ਕੇਸ ਦਰਜ ਕਰਨ ਦੀ ਮੰਗ
. . .  1 day ago
ਦਿੱਲੀ ਹਿੰਸਾ 'ਤੇ ਰਣਜੀਤ ਚੌਟਾਲਾ ਨੇ ਦਿੱਤਾ ਵਿਵਾਦਿਤ ਬਿਆਨ, ਕਿਹਾ- ਦੰਗੇ ਤਾਂ ਹੁੰਦੇ ਹੀ ਰਹਿੰਦੇ ਹਨ
. . .  1 day ago
30 ਲੱਖ ਤੋਂ ਵੱਧ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋਇਆ ਨੌਜਵਾਨ
. . .  1 day ago
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 34
. . .  1 day ago
ਤਰਨਤਾਰਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਸ਼ੁਰੂ
. . .  1 day ago
ਦਿੱਲੀ ਹਿੰਸਾ ਮਾਮਲੇ 'ਚ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪ ਕੇ ਸੋਨੀਆ ਗਾਂਧੀ ਨੇ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਕੀਤੀ ਮੰਗ
. . .  1 day ago
ਰੋਜ਼ਾਨਾ ਮਰੀਜ਼ਾਂ ਨੂੰ ਨਸ਼ਾ ਵਿਰੋਧੀ ਦਵਾਈ ਦੀ ਇਕ ਗੋਲੀ ਦੇਣ ਦੀ ਦਿੱਤੀ ਗਈ ਸੀ ਹਿਦਾਇਤ: ਸੁਖਜਿੰਦਰ ਸੁਖੀ
. . .  1 day ago
ਲਾਪਤਾ ਦਵਾਈਆਂ ਦੇ ਮੁੱਦੇ 'ਤੇ ਮਜੀਠੀਆ ਨੇ ਘੇਰਿਆ ਸਿਹਤ ਮੰਤਰੀ
. . .  1 day ago
ਦਿੱਲੀ 'ਚ ਹੋਏ ਦੰਗਿਆਂ ਨੇ ਦਿੱਲੀ ਸਮੇਤ ਪੁਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ: ਮਾਇਆਵਤੀ
. . .  1 day ago
ਮਹਿਲਾ ਟੀ 20 ਵਿਸ਼ਵ ਕੱਪ: ਭਾਰਤ ਨੇ ਨਿਊਜ਼ੀਲੈਂਡ ਨੂੰ 3 ਦੌੜਾਂ ਨਾਲ ਹਰਾਇਆ
. . .  1 day ago
ਏ.ਡੀ.ਜੀ.ਪੀ. ਸਾਂਝ ਕੇਂਦਰ ਮੈਡਮ ਗੁਰਪ੍ਰੀਤ ਦਿਉਲ ਵੱਲੋਂ ਪੁਲਿਸਿੰਗ ਸਾਂਝ ਕੇਂਦਰ ਦਾ ਦੌਰਾ
. . .  1 day ago
ਸਰਕਾਰ ਵੱਲੋਂ ਜਾਣ ਬੁਝ ਕੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਕੀਤਾ ਜਾ ਰਿਹਾ ਤੰਗ ਪਰੇਸ਼ਾਨ : ਬੈਂਸ
. . .  1 day ago
ਜੇਕਰ ਅਕਾਲੀ ਦਲ 'ਚ ਅਣਖ ਹੈ ਤਾਂ ਬੀਬਾ ਬਾਦਲ ਨੂੰ ਕਹੇ ਕਿ ਅਸਤੀਫ਼ਾ ਦੇ ਕੇ ਵਾਪਸ ਆ ਜਾਵੇ : ਰੰਧਾਵਾ
. . .  1 day ago
ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ ਕਾਂਗਰਸ ਪਾਰਟੀ : ਹਰਪਾਲ ਚੀਮਾ
. . .  1 day ago
ਕਰਤਾਰਪੁਰ ਸਾਹਿਬ ਲਾਂਘੇ ਤੋਂ ਆਏ ਸ਼ਰਧਾਲੂਆਂ ਤੋਂ ਪੁੱਛਗਿੱਛ ਮਾਮਲੇ 'ਤੇ ਰੰਧਾਵਾ ਨੇ ਕੇਂਦਰ ਸਰਕਾਰ 'ਤੇ ਸਾਧਿਆ ਨਿਸ਼ਾਨਾ
. . .  1 day ago
ਨਾਭਾ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਬੰਦੀ ਸਿੰਘਾਂ ਨਾਲ ਮੁਲਾਕਾਤ ਕਰਨ ਲਈ ਪਹੁੰਚਿਆ ਸ਼੍ਰੋਮਣੀ ਕਮੇਟੀ ਦਾ ਵਫ਼ਦ
. . .  1 day ago
ਤੇਜ਼ ਰਫ਼ਤਾਰ ਟਰੱਕ ਨੇ ਵਿਦਿਆਰਥਣ ਨੂੰ ਕੁਚਲਿਆ
. . .  1 day ago
ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨੂੰ ਤੰਗ ਕਰਨ ਦੇ ਮੁੱਦੇ 'ਤੇ ਆਪ ਵੱਲੋਂ ਸਦਨ 'ਚੋਂ ਵਾਕ ਆਊਟ
. . .  1 day ago
ਨਵਜੋਤ ਸਿੰਘ ਛੇਤੀ ਹੀ ਸਰਗਰਮ ਹੋ ਜਾਣਗੇ: ਰਾਜਾ ਵੜਿੰਗ
. . .  1 day ago
ਤਰਨ ਤਾਰਨ ਦੀ ਅਕਾਲੀ ਦਲ(ਬ) ਦੀ ਰੈਲੀ 'ਚ ਸ਼ਾਮਲ ਹੋਣ ਲਈ ਅਕਾਲੀ ਵਰਕਰਾਂ ਦੇ ਵੱਡੇ ਜਥੇ ਰਵਾਨਾ
. . .  1 day ago
ਐੱਸ.ਐੱਸ.ਪੀ ਤੇ ਐੱਸ.ਐੱਚ.ਓ ਦਾ ਕੋਈ ਕਸੂਰ ਹੋਇਆ ਤਾਂ ਉਨ੍ਹਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਸੁਖਜਿੰਦਰ ਰੰਧਾਵਾ
. . .  1 day ago
ਬਜਟ ਇਜਲਾਸ: ਅਕਾਲੀ ਦਲ ਵੱਲੋਂ ਸਦਨ 'ਚ ਰੋਲਾ ਰੱਪਾ
. . .  1 day ago
ਐੱਸ.ਐੱਚ.ਓ ਅਤੇ ਐੱਸ.ਐੱਸ.ਪੀ ਨੂੰ ਹਟਾਇਆ ਜਾਵੇ: ਮਜੀਠੀਆ
. . .  1 day ago
ਸਰਕਾਰ ਬਿਆਨ ਦੇਵੇ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਤੰਗ ਨਹੀਂ ਕੀਤਾ ਜਾਵੇਗਾ - ਸ਼ਰਨਜੀਤ ਢਿੱਲੋਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਸਾਉਣ ਸੰਮਤ 551

ਪਟਿਆਲਾ

ਇਲਾਕੇ ਦੇ ਕਿਸਾਨਾਂ ਨੂੰ ਬਿਨਾਂ ਭੇਦਭਾਵ ਰਾਹਤ ਲਈ ਵਾਹ ਲਾਵਾਂਗਾ-ਬ੍ਰਹਮ ਮਹਿੰਦਰਾ

ਅਮਰਬੀਰ ਸਿੰਘ ਆਹਲੂਵਾਲੀਆ
ਪਟਿਆਲਾ, 17 ਜੁਲਾਈ -ਪਿਛਲੇ 24 ਘੰਟਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਪਟਿਆਲਾ ਦੇ ਬੰਨ੍ਹੇ ਤੋਂ ਪਾਰ ਵਾਲੀਆਂ ਕਈ ਰਿਹਾਇਸ਼ੀ ਕਾਲੋਨੀਆਂ 'ਚ ਪਾਣੀ ਹਾਲੇ ਵੀ ਖੜ੍ਹਾ ਹੋਇਆ ਹੈ | ਰਾਹਤ ਦੀ ਗੱਲ ਇਹ ਰਹੀ ਕਿ ਪਾਣੀ ਨੂੰ ਹੌਲੀ ਘਟਦਿਆਂ ਦੇਖਿਆ ਜਾ ਰਿਹਾ ਹੈ | ਕੁੱਝ ਲੋਕਾਂ ਵਲੋਂ ਪ੍ਰਸ਼ਾਸਨ ਦੁਆਰਾ ਸਥਾਪਿਤ ਕੈਂਪਾਂ 'ਚ ਸ਼ਰਨ ਲਈ ਬੈਠੇ ਹਨ, ਜਿਨ੍ਹਾਂ ਨੇ ਕਿਸੇ ਨਾ ਕਿਸੇ ਮਜਬੂਰੀ 'ਚ ਆਪਣੇ ਘਰ ਨਹੀਂ ਛੱਡੇ ਉਹ ਬਾਹਰ ਲੋਕਾਂ ਵਲੋਂ ਲਗਾਏ ਗਏ ਲੰਗਰ 'ਚੋਂ ਖਾਣ ਪੀਣ ਦਾ ਸਮਾਨ ਲੈ ਖੜ੍ਹੇ ਪਾਣੀ 'ਚ ਹੀ ਵਾਪਸ ਪਰਤੇ ਦਿਖੇ | ਰਾਹਤ ਵਾਲੀ ਗੱਲ ਇਹ ਰਹੀ ਕਿ ਲੰਘੀ ਰਾਤ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਸਖ਼ਤ ਦਿਸ਼ਾ-ਨਿਰਦੇਸ਼ ਤੋਂ ਬਾਅਦ ਹੜ੍ਹ ਮਾਰੇ ਇਲਾਕਿਆਂ 'ਚ ਪੀ.ਸੀ.ਆਰ. ਦੀ ਗਸ਼ਤ ਜਾਰੀ ਰਹੀ | ਕਿਸੇ ਤਰ੍ਹਾਂ ਦੀ ਚੋਰੀ-ਚਕਾਰੀ ਨੂੰ ਰੋਕਣ ਲਈ ਹਰ ਗਲੀ ਦੇ ਬਾਹਰ ਕੁੱਝ ਪੁਲਿਸ ਮੁਲਾਜ਼ਮ ਵੈਸੇ ਵੀ ਤੈਨਾਤ ਕਰ ਦਿੱਤੇ ਗਏ ਹਨ | ਦੇਵੀਗੜ੍ਹ ਰੋਡ 'ਤੇ ਲਗਾਏ ਗਏ ਕੈਂਪਾਂ 'ਚ ਡਾਕਟਰੀ ਸਹਾਇਤਾ ਤੇ ਦਵਾਈਆਂ ਦਾ ਪੂਰਾ ਇੰਤਜ਼ਾਮ ਕਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੌਕੇ 'ਤੇ ਜਾ ਕੇ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ | ਇਥੇ ਇਹ ਵੀ ਕਹਿਣਾ ਝੂਠ ਨਹੀਂ ਹੋਵੇਗਾ ਕਿ ਜਿਨ੍ਹਾਂ ਇਲਾਕਿਆਂ 'ਚ ਵੱਡੀ ਨਦੀ ਦਾ ਪਾਣੀ ਵੜਿਆ ਉਹ ਅਧਿਕਾਰੀਆਂ ਤੇ ਰਾਜਨੀਤਕ ਲੋਕਾਂ ਦੀ ਮਿਲੀਭੁਗਤ ਨਾਲ ਉਸਾਰੀਆਂ ਗ਼ੈਰ ਕਾਨੂੰਨੀ ਕਾਲੋਨੀਆਂ ਹਨ, ਜਿਥੇ ਸਸਤੇ ਪਲਾਟਾਂ ਦੇ ਚੱਕਰ 'ਚ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਆਦਿ ਘਰ ਬਣਾਈ ਬੈਠੇ ਹਨ | ਜਿਨ੍ਹਾਂ ਤਕ ਪਹੁੰਚਣ ਤੇ ਬਾਹਰ ਕੱਢਣਾ ਕਿਸੇ ਵੇਲੇ ਵੀ ਟੇਢੀ ਖੀਰ ਸਾਬਤ ਹੋ ਸਕਦੀ ਹੈ | ਆਖਿਰ ਮੁੱਖ ਮੰਤਰੀ ਦੇ ਸ਼ਹਿਰ ਵਿਚੋਂ ਲੰਘਦੀਆਂ ਇਹ ਦੋਹੇਂ ਨਦੀਆਂ ਦੀ ਸਫ਼ਾਈ ਜਾਂ ਕੰਢੇ ਉੱਚੇ ਚੁੱਕਣ ਦੇ ਕੰਮ 'ਤੇ ਕਿੰਨੇ ਰੁਪਏ ਖ਼ਰਚੇ ਗਏ ਜੇ ਕਾਗ਼ਜ਼ਾਂ 'ਚ ਖਰਚੇ ਗਏ ਤਾਂ ਕਿਥੇ ਤੇ ਕਿਵੇਂ ਵੱਡੀ ਪੜਤਾਲ ਦਾ ਵਿਸ਼ਾ ਬਣਦਾ ਹੈ? ਕਿਉਂਕਿ ਨਦੀ ਦੇ ਵਿਚ ਉੱਗੇ ਦਰਖ਼ਤਾਂ ਹੋਰ ਕਬਾੜ 'ਤੇ ਕੀਤੇ ਗਏ ਕਬਜ਼ੇ ਲੱਗੇ ਸਰਕਾਰੀ ਰੁਪਏ ਦੀ ਸਚਾਈ ਨੂੰ ਬਿਆਨ ਕਰਦੇ ਦਿੱਖ ਰਹੇ ਹਨ |
ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕੀਤਾ ਇਲਾਕੇ ਦਾ ਦੌਰਾ
ਪਿਛਲੇ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਜਿਸ ਨੇ ਅੱਜ ਲੋਕਾਂ ਨੂੰ ਕੁੱਝ ਰਾਹਤ ਦਿੱਤੀ ਹੈ | ਇਸ ਬਰਸਾਤ ਦੌਰਾਨ ਪਟਿਆਲਾ ਦਿਹਾਤੀ ਦੇ ਹਲਕਿਆਂ 'ਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕੌਾਸਲਰਾਂ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਸੰਤ ਲਾਲ ਬਾਂਗਾ ਨਾਲ ਦੌਰਾ ਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੋੜੀਂਦੇ ਕਦਮ ਚੁੱਕਣ ਲਈ ਕਿਹਾ | ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ 'ਚ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਉਹ ਬਗ਼ੈਰ ਕਿਸੇ ਭੇਦਭਾਵ ਤੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਪੂਰੀ ਵਾਹ ਲਾਉਣਗੇ | ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਕੈਂਪਾਂ 'ਚ ਰਹਿੰਦੇ ਲੋਕਾਂ ਨੂੰ ਪੂਰੀਆਂ ਸਿਹਤ ਸਹੂਲਤਾਂ ਦੇਣ ਲਈ ਹਦਾਇਤ ਵੀ ਕਰ ਦਿੱਤੀ ਗਈ ਹੈ | ਇਸ ਮੌਕੇ ਯੂਥ ਕਾਂਗਰਸੀ ਆਗੂ ਮੋਹਿਤ ਮਹਿੰਦਰਾ, ਕੌਾਸਲਰ ਅਨਿਲ ਮੋਦਗਿਲ, ਸੰਜੀਵ ਸ਼ਰਮਾ ਕਾਲੂ, ਅਮਰਪ੍ਰੀਤ ਸਿੰਘ ਬੌਬੀ, ਸੰਨੀ ਗੁਰਾਬਾ ਆਦਿ ਵੀ ਹਾਜ਼ਰ ਸਨ |

ਸੈਂਕੜੇ ਏਕੜ 'ਚ ਫੈਲਿਆ ਪਾਣੀ

ਸਾਹਿਬ ਸਿੰਘ ਸਮਾਣਾ, 17 ਜੁਲਾਈ -ਪਿਛਲੇ ਦਿਨਾਂ ਤੋਂ ਹੋਈ ਭਾਰੀ ਬਾਰਸ਼ ਨਾਲ ਸਮਾਣਾ ਅਤੇ ਇਸ ਦੇ ਨਾਲ ਲੱਗਦੇ ਹਰਿਆਣਾ ਰਾਜ ਦੇ ਪਿੰਡਾਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ | ਦਰਜਨਾਂ ਪਿੰਡਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ ਵਿਚ ਡੁੱਬ ਗਈ ਹੈ | ਪ੍ਰਭਾਵਿਤ ...

ਪੂਰੀ ਖ਼ਬਰ »

ਘੱਗਰ ਦਰਿਆ 'ਚ ਪਏ ਪਾੜ ਨੂੰ ਜਲਦ ਪੂਰਾ ਕੇ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ-ਓ. ਐਸ. ਡੀ. ਮੁੱਖ ਮੰਤਰੀ

ਮੁਖਤਿਆਰ ਸਿੰਘ ਨੋਗਾਵਾਂ ਦੇਵੀਗੜ੍ਹ, 17 ਜੁਲਾਈ -ਪਿਛਲੇ ਦਿਨੀਂ ਪਏ ਜ਼ੋਰਦਾਰ ਮੀਂਹ ਕਾਰਨ ਪਿੰਡ ਸਿਰਕਪੜਾ ਨੇੜੇ ਘੱਗਰ ਦਰਿਆ 'ਤੇ ਬਣੇ ਪੁਲ 'ਚ ਪਏ ਪਾੜ ਦੇ ਮਾਮਲੇ ਨੂੰ ਸਰਕਾਰ ਵਲੋਂ ਗੰਭੀਰਤਾ ਨਾਲ ਲੈਂਦੇ ਹੋਏ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ...

ਪੂਰੀ ਖ਼ਬਰ »

1000 ਨਸ਼ੀਲੀਆਂ ਗੋਲੀਆਂ ਸਮੇਤ ਇਕ ਆਦਮੀ ਸਮੇਤ ਦੋ ਔਰਤਾਂ ਗਿ੍ਫ਼ਤਾਰ

ਨਾਭਾ, 17 ਜੁਲਾਈ (ਕਰਮਜੀਤ ਸਿੰਘ)-ਥਾਣਾ ਸਦਰ ਨਾਭਾ ਅਧੀਨ ਪੈਂਦੀ ਗਲਵੱਟੀ ਚੌਕੀ ਦੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਪ੍ਰੇਮ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਪਿੰਡ ਰੋਹਟੀ ਛੰਨਾ ਥਾਣਾ ਸਦਰ ਨਾਭਾ ਨੂੰ ਨੇੜਲੇ ਪਿੰਡ ਸੁਖੇਵਾਲ ਨੇੜਿਓਾ 436 ਖੁੱਲ੍ਹੀਆਂ ਗੋਲੀਆਂ ...

ਪੂਰੀ ਖ਼ਬਰ »

ਮੋਟਰਸਾਈਕਲ ਖੋਹ ਕੇ ਫ਼ਰਾਰ ਹੋਣ ਦੇ ਮਾਮਲੇ 'ਚ ਤਿੰਨ ਿਖ਼ਲਾਫ਼ ਮਾਮਲਾ ਦਰਜ

ਪਟਿਆਲਾ, 17 ਜੁਲਾਈ (ਮਨਦੀਪ ਸਿੰਘ ਖਰੋੜ)-ਰਾਜਪੁਰਾ ਰੋਡ 'ਤੇ ਸਥਿਤ ਇਕਬਾਲ ਇਨ ਹੋਟਲ ਨੇੜੇ ਮੋਟਰਸਾਈਕਲ 'ਤੇ ਆਪਣੇ ਦੋਸਤ ਸਮੇਤ ਜਾ ਰਹੇ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਮੋਟਰਸਾਈਕਲ ਖੋਹ ਕੇ ਫ਼ਰਾਰ ਹੋਣ ਦੇ ਮਾਮਲੇ 'ਚ ਥਾਣਾ ਲਾਹੌਰੀ ਗੇਟ ਦੀ ਪੁਲਿਸ ਨੇ ਦੋ ਅਣਪਛਾਤੇ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਨੇ ਵੱਖ-ਵੱਖ ਕੋਰਸਾਂ ਦੀਆਂ ਸੀਟਾਂ ਵਧਾਈਆਂ

ਪਟਿਆਲਾ, 17 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਵਿਖੇ ਚੱਲ ਰਹੇ ਪ੍ਰੋਫੈਸ਼ਨਲ ਕੋਰਸਾਂ ਵਿਚ ਵਿਦਿਆਰਥੀਆਂ ਦੀ ਰੁਚੀ ਵਧਦੀ ਵਿਖਾਈ ਦੇ ਰਹੀ ਹੈ ਅਤੇ ...

ਪੂਰੀ ਖ਼ਬਰ »

ਸਕੂਟਰੀ ਨੂੰ ਟਰੱਕ ਦੀ ਫੇਟ ਵੱਜਣ ਕਾਰਨ ਨਾਬਾਲਗ ਦੀ ਮੌਤ, 1 ਜ਼ਖ਼ਮੀ

ਸਮਾਣਾ, 17 ਜੁਲਾਈ (ਹਰਵਿੰਦਰ ਸਿੰਘ ਟੋਨੀ)-ਸਮਾਣਾ ਪਾਤੜਾਂ ਸੜਕ 'ਤੇ ਪਿੰਡ ਚੱਕ ਅੰਮਿ੍ਤਸਰ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇਕ ਟਰੱਕ ਵਲੋਂ ਸਕੂਟਰੀ ਨੂੰ ਫੇਟ ਮਾਰ ਦੇਣ ਕਾਰਨ ਸਕੂਟਰੀ 'ਤੇ ਸਵਾਰ 15 ਸਾਲਾ ਬੱਚੇ ਦੀ ਟਰੱਕ ਹੇਠ ਕੁਚਲੇ ਜਾਣ ਕਾਰਨ ਮੌਤ ਹੋ ਗਈ¢ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਹੜ੍ਹਾਂ ਦੇ ਮੁਆਵਜ਼ੇ ਲਈ ਧਰਨਾ

ਡਕਾਲਾ, 17 ਜੁਲਾਈ (ਮਾਨ)-ਹੜ੍ਹਾਂ ਤੋਂ ਦੁਖੀ ਕਿਸਾਨਾਂ ਦਾ ਗ਼ੁੱਸਾ ਅੱਜ ਬਾਹਰ ਆ ਗਿਆ | ਹੜ੍ਹਾਂ ਤੋਂ ਪ੍ਰਭਾਵਿਤ ਪਿੰਡ ਧਰਮਹੇੜੀ, ਹਾਸ਼ਮਪੁਰ ਮਾਂਗਟਾ, ਸਸਾ ਗੁੱਜਰਾਂ, ਰਾਮਨਗਰ ਆਦਿ ਦੇ ਕਿਸਾਨਾਂ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਇਕੱਠੇ ਹੋ ਕੇ ...

ਪੂਰੀ ਖ਼ਬਰ »

ਨਾਬਾਲਗਾ ਤੇ ਇਕ ਔਰਤ ਦੇ ਲਾਪਤਾ ਹੋਣ 'ਤੇ ਦੋ ਿਖ਼ਲਾਫ਼ ਮੁਕੱਦਮਾ ਦਰਜ

ਪਟਿਆਲਾ, 17 ਜੁਲਾਈ (ਮਨਦੀਪ ਸਿੰਘ ਖਰੋੜ)-ਪਟਿਆਲਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਇਕ ਨਾਬਾਲਗ ਲੜਕੀ ਤੇ ਇਕ ਔਰਤ ਦੇ ਲਾਪਤਾ ਹੋਣ ਦੇ ਮਾਮਲੇ 'ਚ ਇਕ ਅਣਪਛਾਤੇ ਵਿਅਕਤੀ ਸਮੇਤ ਦੋ ਜਣਿਆਂ ਿਖ਼ਲਾਫ਼ ਆਈ.ਪੀ.ਸੀ ਦੀ ਧਾਰਾ 346 ਤਹਿਤ ਮਾਮਲਾ ਦਰਜ ਕਰ ਲਿਆ ਹੈ | ਪਹਿਲੇ ਕੇਸ 'ਚ ...

ਪੂਰੀ ਖ਼ਬਰ »

ਕੈਪਟਨ ਸਰਕਾਰ ਹਰ ਖੇਤਰ ਵਿਚ ਅਸਫ਼ਲ-ਜੌੜਾਮਾਜਰਾ

ਸਮਾਣਾ, 17 ਜੁਲਾਈ (ਗੁਰਦੀਪ ਸ਼ਰਮਾ)-ਪੰਜਾਬ ਏਕਤਾ ਪਾਰਟੀ ਦੇ ਜਨਰਲ ਸਕੱਤਰ ਰਛਪਾਲ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਕਤਲ ਦੇ ਦੋਸ਼ੀ ਚਾਰ ਪੁਲਿਸ ਮੁਲਾਜ਼ਮਾਂ ਨੂੰ ਮੁਆਫ਼ੀ ਦੇਣ, ਸੀ.ਬੀ.ਆਈ. ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ ਮੁਕਾਬਲੇ ਕਰਵਾਏ

ਦੇਵੀਗੜ੍ਹ, 17 ਜੁਲਾਈ (ਮੁਖ਼ਤਿਆਰ ਸਿੰਘ ਨੌਗਾਵਾਂ)-ਖੇਡ ਵਿਭਾਗ ਪੰਜਾਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਬ ਡਵੀਜ਼ਨ ਪੱਧਰ 'ਤੇ ਉਮਰ ਵਰਗ ਅੰਡਰ-14, ਅੰਡਰ-18 ਅਤੇ ਅੰਡਰ-25 ਲੜਕੇ ਤੇ ਲੜਕੀਆਂ ਦੇ ਕਬੱਡੀ ਮੁਕਾਬਲੇ (ਨੈਸ਼ਨਲ ...

ਪੂਰੀ ਖ਼ਬਰ »

ਮਰੀਜ਼ਾਂ ਦੀ ਘਰ 'ਚ ਦੇਖਭਾਲ ਲਈ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ ਜਾਵੇਗੀ ਜਾਣਕਾਰੀ

ਪਟਿਆਲਾ, 17 ਜੁਲਾਈ (ਮਨਦੀਪ ਸਿੰਘ ਖਰੋੜ)-ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਹਸਪਤਾਲ ਵਿਚ ਸਰਜੀਕਲ ਅਤੇ ਮੈਡੀਸਨ ਵਾਰਡ ਵਿਚ ਦਾਖਲ ਮਰੀਜ਼ਾਂ ਦੀ ਹਸਪਤਾਲ ਵਿਚੋਂ ਛੁੱਟੀ ਹੋਣ ਉਪਰੰਤ ਉਨ੍ਹਾਂ ਦੇ ਘਰਾਂ ਵਿਚ ਦੇਖ ...

ਪੂਰੀ ਖ਼ਬਰ »

ਮਰਹੂਮ ਬਲਕਾਰ ਸਿੰਘ ਡਕੌਾਦਾ ਦੀ ਨੌਵੀਂ ਬਰਸੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਪਟਿਆਲਾ, 17 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਵਲੋਂ, ਸਥਾਨਕ ਸਰਹਿੰਦ ਰੋਡ ਦਾਣਾ ਮੰਡੀ ਵਿਚ, ਬੀਕੇਯੂ (ਡਕੌਾਦਾ) ਦੇ ਬਾਨੀ ਸੂਬਾ ਪ੍ਰਧਾਨ ਮਰਹੂਮ ਬਲਕਾਰ ਸਿੰਘ ਡਕੌਾਦਾ ਦੀ ਨੌਵੀਂ ਬਰਸੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ...

ਪੂਰੀ ਖ਼ਬਰ »

ਸਰਕਾਰ ਜੀਰੀ ਦੀ ਫ਼ਸਲ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਾਵੇ-ਵਿਧਾਇਕ ਚੰਦੂਮਾਜਰਾ

ਦੇਵੀਗੜ੍ਹ, 17 ਜੁਲਾਈ (ਮੁਖਤਿਆਰ ਸਿੰਘ ਨੌਗਾਵਾਂ)-ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਜੋ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਾਰਸ਼ ਨਾਲ ਹੋਏ ਫਸਲਾਂ ਅਤੇ ਪੁਲਾਂ ਦੇ ਹੋਏ ਨੁਕਸਾਨ ਦਾ ਪਿੰਡ-ਪਿੰਡ ਜਾ ਕੇ ਪਤਾ ਲੈ ਰਹੇ ਹਨ ਨੇ ਅੱਜ ਫਿਰ ਪਿੰਡ ...

ਪੂਰੀ ਖ਼ਬਰ »

ਧਰਮਸੋਤ ਵਲੋਂ ਵਿਦਿਆਰਥੀਆਂ ਨੂੰ ਸਾਈਕਲ ਵੰਡੇ

ਨਾਭਾ, 17 ਜੁਲਾਈ (ਕਰਮਜੀਤ ਸਿੰਘ)-ਮਾਈ ਭਾਗੋ ਸਕੀਮ ਤਹਿਤ ਅੱਜ ਸੀਨੀਅਰ ਸੈਕੰਡਰੀ ਸਕੂਲ ਸੌਜਾ ਵਿਖੇ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਵਿਦਿਆਰਥਣਾਂ ਨੂੰ ਸਾਈਕਲ ਤਕਸੀਮ ਕੀਤੇ ਗਏ | ਇਸ ਮੌਕੇ ਪਿ੍ੰਸੀਪਲ ਸੁਖਮ ਚਹਿਲ ਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਨੂੰ ਜੀਅ ਆਇਆਂ ...

ਪੂਰੀ ਖ਼ਬਰ »

ਆਤਮਾ ਰਾਮ ਕੁਮਾਰ ਸਭਾ ਸਕੂਲ ਵਿਖੇ ਸਮਾਜਿਕ ਵਿਸ਼ਿਆਂ ਬਾਰੇ ਜਾਗਰੂਕ ਕੀਤਾ

ਪਟਿਆਲਾ, 17 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਫਾੳਾੂਡੇਸ਼ਨ ਸੰਸਥਾ ਵਲੋਂ ਅੱਜ ਆਤਮਾ ਰਾਮ ਕੁਮਾਰ ਸਭਾ ਸੀ.ਸੈ. ਸਕੂਲ ਪਟਿਆਲਾ ਦੇ ਵਿਦਿਆਰਥੀਆਂ ਨੂੰ ਪਵਨ ਕੁਮਾਰ ਗੋਇਲ ਨੇ ਸਮਾਜਿਕ ਵਿਸ਼ਿਆਂ ਜਿਵੇਂ ਕਿ ਸੜਕ ਸੁਰੱਖਿਆ, ਪਾਣੀ ਦੀ ਬੱਚਤ, ਮੱਛਰਾਂ ਤੋਂ ਫੈਲਦੀਆਂ ...

ਪੂਰੀ ਖ਼ਬਰ »

ਸੀ.ਡੀ.ਪੀ.ਓ. ਗੁਰਮੀਤ ਸਿੰਘ ਨੇ ਆਪਣਾ ਅਹੁਦਾ ਸੰਭਾਲਿਆ

ਨਾਭਾ, 17 ਜੁਲਾਈ (ਕਰਮਜੀਤ ਸਿੰਘ)-ਮਮਦੋਟ ਤੋਂ ਬਦਲ ਕੇ ਨਾਭਾ ਵਿਖੇ ਆਏ ਸੀ.ਡੀ.ਪੀ.ਓ ਗੁਰਮੀਤ ਸਿੰਘ ਨੇ ਅੱਜ ਸਥਾਨਕ ਵਿਕਾਸ ਭਵਨ ਸਥਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਬਲਾਕ ਨਾਭਾ ਦੇ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ...

ਪੂਰੀ ਖ਼ਬਰ »

ਪਤੀ ਤੇ ਸੱਸ ਿਖ਼ਲਾਫ਼ ਦਾਜ ਦਾ ਮਾਮਲਾ ਦਰਜ

ਪਟਿਆਲਾ, 17 ਜੁਲਾਈ (ਮਨਦੀਪ ਸਿੰਘ ਖਰੋੜ)-ਵਿਆਹੁਤਾ ਨੂੰ ਹੋਰ ਦਾਜ ਦਹੇਜ ਲਿਆਉਣ ਲਈ ਤੰਗ ਪ੍ਰ©ੇਸ਼ਾਨ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤ ਔਰਤ ਦੀ ਸ਼ਿਕਾਇਤ 'ਤੇ ਉਸ ਦੇ ਸਹੁਰੇ ਪਰਿਵਾਰ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਮੁਲਜ਼ਮਾਂ ਦੀ ਪਹਿਚਾਣ ...

ਪੂਰੀ ਖ਼ਬਰ »

ਸ਼ਰਾਬ ਰੱਖਣ ਦੇ ਦੋਸ਼ 'ਚ ਪਰਚਾ ਦਰਜ

ਰਾਜਪੁਰਾ, 17 ਜੁਲਾਈ (ਰਣਜੀਤ ਸਿੰਘ, ਜੀ.ਪੀ. ਸਿੰਘ)-ਸਿਟੀ ਪੁਲਿਸ ਨੇ ਕਾਰ ਸਵਾਰ ਵਿਅਕਤੀ ਦੇ ਿਖ਼ਲਾਫ਼ ਸ਼ਰਾਬ ਰੱਖਣ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਕ ਥਾਣੇਦਾਰ ਸਾਹਿਬ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ...

ਪੂਰੀ ਖ਼ਬਰ »

2 ਮੱਝਾਂ ਤੇ ਤਿੰਨ ਝੋਟੀਆਂ ਚੋਰੀ

ਪਟਿਆਲਾ, 17 ਜੁਲਾਈ (ਮਨਦੀਪ ਸਿੰਘ ਖਰੋੜ)-ਪਟਿਆਲਾ ਨੇੜਲੇ ਪਿੰਡ ਢਕੜੱਬਾ ਤੇ ਦਿਲਾਵਪੁਰ ਤੋਂ 2 ਮੱਝਾਂ ਤਿੰਨ ਝੋਟੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਹਰਦੀਪ ਸਿੰਘ ਵਾਸੀ ਪਿੰਡ ਢਕੜੱਬਾ ਨੇ ਥਾਣਾ ਪਸਿਆਣਾ 'ਚ ਸ਼ਿਕਾਇਤ ਦਰਜ ਕਰਵਾਈ ਕਿ 15 ਜੁਲਾਈ ਦੀ ...

ਪੂਰੀ ਖ਼ਬਰ »

ਹੈਰੋਇਨ, ਨਸ਼ੀਲੀਆਂ ਗੋਲੀਆਂ ਤੇ 3.25 ਲੱਖ ਦੀ ਨਕਦੀ ਸਮੇਤ 1 ਕਾਬੂ

ਪਟਿਆਲਾ, 17 ਜੁਲਾਈ (ਮਨਦੀਪ ਸਿੰਘ ਖਰੋੜ)-ਥਾਣਾ ਬਖਸ਼ੀਵਾਲ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਮੋਟਰਸਾਈਕਲ ਸਵਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲੈਣ ਉਪਰੰਤ ਉਸ ਦੇ ਕਬਜ਼ੇ 'ਚੋਂ 100 ਗ੍ਰਾਮ ਹੈਰੋਇਨ, 1030 ਨਸ਼ੀਲੀਆਂ ਗੋਲੀਆਂ ਤੇ 3.25 ਲੱਖ ਦੀ ਨਕਦੀ ਬਰਾਮਦ ਕੀਤੀ ...

ਪੂਰੀ ਖ਼ਬਰ »

ਲੜਕੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼, ਮਾਮਲਾ ਦਰਜ

ਦੇਵੀਗੜ੍ਹ, 17 ਜੁਲਾਈ (ਮੁਖਤਿਆਰ ਸਿੰਘ ਨੌਗਾਵਾਂ)-ਥਾਣਾ ਜੁਲਕਾਂ ਅਧੀਨ ਪਿੰਡ ਨੰਦਗੜ੍ਹ ਦੇ ਸਵਰਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਨੰਦਗੜ੍ਹ ਨੇ ਥਾਣਾ ਜੁਲਕਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੇ ਘਰ ਤੋਂ ਬਾਹਰ ਕਿਸੇ ਕੰਮ ਗਿਆ ਸੀ ਤਾਂ ਘਰ ...

ਪੂਰੀ ਖ਼ਬਰ »

ਵਿਧਾਇਕ ਬੈਂਸ ਿਖ਼ਲਾਫ਼ ਦਰਜ ਮਾਣਹਾਨੀ ਦੇ ਮਾਮਲੇ 'ਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਦਾਲਤ 'ਚ ਹੋਏ ਪੇਸ਼

ਪਟਿਆਲਾ, 17 ਜੁਲਾਈ (ਮਨਦੀਪ ਸਿੰਘ ਖਰੋੜ)-ਸੂਬੇ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਲੁਧਿਆਣਾ ਤੋਂ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੇ ਿਖ਼ਲਾਫ਼ ਦਾਇਰ ਕੀਤੇ ਮਾਣਹਾਨੀ ਕੇਸ ਦੀ ਸੁਣਵਾਈ ਦੌਰਾਨ ਅੱਜ ਪਟਿਆਲਾ ਵਿਖੇ ਮਾਣਯੋਗ ਅਦਾਲਤ 'ਚ ਪੁੱਜੇ | ...

ਪੂਰੀ ਖ਼ਬਰ »

ਵਿਧਾਇਕ ਬੈਂਸ ਿਖ਼ਲਾਫ਼ ਦਰਜ ਮਾਣਹਾਨੀ ਦੇ ਮਾਮਲੇ 'ਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਦਾਲਤ 'ਚ ਹੋਏ ਪੇਸ਼

ਪਟਿਆਲਾ, 17 ਜੁਲਾਈ (ਮਨਦੀਪ ਸਿੰਘ ਖਰੋੜ)-ਸੂਬੇ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਲੁਧਿਆਣਾ ਤੋਂ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੇ ਿਖ਼ਲਾਫ਼ ਦਾਇਰ ਕੀਤੇ ਮਾਣਹਾਨੀ ਕੇਸ ਦੀ ਸੁਣਵਾਈ ਦੌਰਾਨ ਅੱਜ ਪਟਿਆਲਾ ਵਿਖੇ ਮਾਣਯੋਗ ਅਦਾਲਤ 'ਚ ਪੁੱਜੇ | ...

ਪੂਰੀ ਖ਼ਬਰ »

ਕਬੀਰ ਦਾਸ ਨੇ ਕੀਤੀ ਸਰਕਲ ਭਾਦਸੋਂ ਚ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ

ਭਾਦਸੋਂ, 17 ਜੁਲਾਈ (ਗੁਰਬਖ਼ਸ਼ ਸਿੰਘ ਵੜੈਚ)-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਵਿਚ ਨਵੇਂ ਵਰਕਰਾਂ ਦੀ ਭਰਤੀ ਕਰਕੇ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕੀਤਾ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਸਮਾਜ ਵਿਰੋਧੀ ਕਾਰਵਾਈਆਂ ਕਰਨ ਵਾਲਿਆਂ 'ਤੇ ਪੈਨੀ ਨਜ਼ਰ ਰੱਖੀ ਜਾਵੇਗੀ-ਡੀ.ਐਸ.ਪੀ ਔਲਖ

ਰਾਜਪੁਰਾ, 17 ਜੁਲਾਈ (ਰਣਜੀਤ ਸਿੰਘ)-ਸ਼ਹਿਰ ਵਿਚ ਨਸ਼ਾ ਤੇ ਹੋਰ ਗੈਰ ਸਮਾਜੀ ਗਤੀਵਿਧੀਆਂ ਕਰਨ ਵਾਲਿਆਂ 'ਤੇ ਪੈਨੀ ਨਜ਼ਰ ਰੱਖੀ ਜਾਵੇਗੀ ਤੇ ਉਨ੍ਹਾਂ ਦੇ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਵੇਂ ਆਏ ਡੀ.ਐਸ.ਪੀ. ਸ. ਏ.ਐਸ. ਔਲਖ ਨੇ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਕਾਨੂੰਨ ਦੇ ਵਿਦਿਆਰਥੀਆਂ ਦੀ ਦਾਖਲਾ ਕਾਊਾਸਲਿੰਗ ਕਰਵਾਏਗੀ

ਪਟਿਆਲਾ, 17 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਦੇ ਵੱਖ-ਵੱਖ ਕਾਲਜਾਂ ਅਤੇ ਹੋਰਨਾਂ ਸੰਬੰਧਿਤ ਅਦਾਰਿਆਂ ਵਿਚ ਕਾਨੂੰਨ ਦੇ ਵਿਦਿਆਰਥੀਆਂ ਦੀ ਦਾਖਲਾ ਕਰਨ ਹਿਤ ਰਾਜ ਪੱਧਰੀ ਕਾਊਾਸਲਿੰਗ ਇਸ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਈ ਜਾ ਰਹੀ ਹੈ | ...

ਪੂਰੀ ਖ਼ਬਰ »

ਟੌਹੜਾ ਕਬੱਡੀ ਕੱਪ ਦੇ ਅਹੁਦੇਦਾਰਾਂ ਦੀ ਸਰਬ ਸੰਮਤੀ ਨਾਲ ਚੋਣ

ਨਾਭਾ, 17 ਜੁਲਾਈ (ਕਰਮਜੀਤ ਸਿੰਘ)-ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਨੇ ਅੱਜ ਪੰਜਾਬ ਦੇ ਨਾਮਵਰ 'ਟੌਹੜਾ ਕਬੱਡੀ ਕੱਪ' ਦੇ ਅਹੁਦੇਦਾਰਾਂ ਦੀ ਚੋਣ ਕਰਾਈ ਗਈ, ਚੋਣ ਕਰਾਉਣ ਦੀ ਸਾਰੀ ਕਾਰਵਾਈ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਵਿੰਦਰ ...

ਪੂਰੀ ਖ਼ਬਰ »

ਖੇਤੀਬਾੜੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਲਈ ਲਾਮਬੰਦ ਕੀਤਾ

ਸ਼ੁਤਰਾਣਾ, 17 ਜੁਲਾਈ (ਬਲਦੇਵ ਸਿੰਘ ਮਹਿਰੋਕ)-ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਲਗਭਗ ਸਾਰੇ ਪਿੰਡਾਂ 'ਚ ਖੇਤੀਬਾੜੀ ਵਿਭਾਗ ਵਲੋਂ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਖੇਤੀਬਾੜੀ ਵਿਭਾਗ ਵਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ | ਬਲਾਕ ਖੇਤੀਬਾੜੀ ...

ਪੂਰੀ ਖ਼ਬਰ »

ਪਿੰਡਾਂ ਦੀਆਂ ਲੜਕੀਆਂ ਨੂੰ ਪੜ੍ਹਨ ਲਈ ਮਾਈ ਭਾਗੋ ਸਕੀਮ ਦਾ ਮਿਲ ਰਿਹਾ ਲਾਭ - ਰਿੱਕੀ ਮਾਨ, ਕਾਕੜਾ

ਦੇਵੀਗੜ, 17 ਜੁਲਾਈ (ਮੁਖਤਿਆਰ ਸਿੰਘ ਨੋਗਾਵਾਂ)-ਦੂਰ ਦੁਰਾਡੇ ਪਿੰਡਾਂ ਦੀਆਂ ਲੜਕੀਆਂ ਆਵਾਜਾਈ ਦੇ ਸਾਧਨਾਂ ਦੀ ਕਮੀ ਕਾਰਨ ਕਈ ਵਾਰ ਪੜ੍ਹਾਈ ਤੋਂ ਰਹਿ ਜਾਂਦੀਆਂ ਸਨ ਪਰ ਪੰਜਾਬ ਸਰਕਾਰ ਨੇ ਲੜਕੀਆਂ ਨੂੰ ਪੜ੍ਹਾਉਣ ਹਿਤ ਮਾਈ ਭਾਗੋ ਸਕੀਮ ਤਹਿਤ ਸਾਈਕਲ ਵੰਡਣ ਦੀ ਜੋ ...

ਪੂਰੀ ਖ਼ਬਰ »

ਉੱਤਰ ਖੇਤਰੀ ਸੱਭਿਆਚਾਰ ਕੇਂਦਰ 13 ਏਕੜ 'ਚ ਬਣਾਵੇਗਾ ਕਲਾਗਰਾਮ

ਪਟਿਆਲਾ, 17 ਜੁਲਾਈ (ਗੁਰਵਿੰਦਰ ਸਿੰਘ ਔਲਖ)-ਭਾਰਤੀ ਸੰਸਕਿ੍ਤੀ ਅਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਉੱਤਰ ਖੇਤਰੀ ਸਭਿਆਚਾਰ ਕੇਂਦਰ ਵਲੋਂ ਕੇਂਦਰੀ ਸਭਿਆਚਾਰ ਵਿਭਾਗ ਦੀ ਵੇਖ-ਰੇਖ ਵਿਚ ਦਿਨ-ਰਾਤ ਇਕ ਕਰਕੇ ਅਨੇਕਾਂ ਸਮਾਗਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ¢ ਇਸ ...

ਪੂਰੀ ਖ਼ਬਰ »

ਜਸਟਿਸ ਜੈਨ ਨੇ 73 ਉਸਾਰੀ ਕਿਰਤੀਆਂ ਨੂੰ ਵੰਡੇ ਸਰਟੀਫ਼ਿਕੇਟ

ਪਟਿਆਲਾ, 17 ਜੁਲਾਈ (ਮਨਦੀਪ ਸਿੰਘ ਖਰੋੜ)-ਸਥਾਨਕ ਕੋਰਟ ਕੰਪਲੈਕਸ ਵਿਖੇ ਲਗਾਈ ਗਈ ਇਕ ਲੋਕ ਅਦਾਲਤ 'ਚ ਮੁੱਖ ਮਹਿਮਾਨ ਵਜੋਂ ਪਹੰੁਚੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਰਕੇਸ਼ ਕੁਮਾਰ ਜੈਨ ਵਲੋਂ ਬਿਲਡਿੰਗ ਐਾਡ ਅਦਰਜ਼ ਕੰਸਟਰੱਕਸ਼ਨ ਵਰਕਰਜ਼ ਸਕੀਮ ਤਹਿਤ 73 ...

ਪੂਰੀ ਖ਼ਬਰ »

'ਰਾਸ਼ਟਰੀ ਸਿੱਖਿਆ ਨੀਤੀ 2019' ਦੇ ਡਰਾਫ਼ਟ 'ਚ ਵੱਡੀਆਂ ਸੋਧਾਂ ਕਰਵਾਉਣ ਲਈ ਆਵਾਜ਼ ਉਠਾਉਣ ਦੀ ਲੋੜ

ਨਾਭਾ, 17 ਜੁਲਾਈ (ਕਰਮਜੀਤ ਸਿੰਘ)-''ਰਾਸ਼ਟਰੀ ਸਿੱਖਿਆ ਨੀਤੀ 2019'' ਦੇ ਸਰਕਾਰ ਵਲੋਂ ਜਾਰੀ ਕੀਤੇ ਡਰਾਫ਼ਟ ਨੂੰ ਲੈ ਕੇ ਸਿੱਖਿਆ ਵਿਕਾਸ ਮੰਚ ਪੰਜਾਬ ਵਲੋਂ ਅਮਲ ਕਮਿਊਨਿਟੀ ਹਾਲ ਨਾਭਾ ਵਿਖੇ ਵਿਚਾਰ ਚਰਚਾ ਕੀਤੀ ਗਈ | ਵਿਚਾਰ ਚਰਚਾ ਦੌਰਾਨ ਉੱਘੇ ਚਿੰਤਕ ਹਮੀਰ ਸਿੰਘ ਨੇ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ

ਪਟਿਆਲਾ, 17 ਜੁਲਾਈ (ਜ.ਸ. ਢਿੱਲੋਂ)-ਬਹੁਜਨ ਸਮਾਜ ਪਾਰਟੀ ਨੇ ਅੱਜ ਇੱਥੇ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਇਕ ਮੰਗ ਪੱਤਰ ਪੰਜਾਬ ਦੇ ਰਾਜਪਾਲ ਦੇ ਨਾਂਅ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸੌਾਪਿਆ | ਇਹ ਫ਼ੈਸਲਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਆਦੇਸ਼ਾਂ 'ਤੇ ਲਿਆ ...

ਪੂਰੀ ਖ਼ਬਰ »

ਭਾਈ ਤਾਰੂ ਸਿੰਘ ਨੇ ਕੇਸ ਕਤਲ ਨਹੀਂ ਹੋਣ ਦਿੱਤੇ ਪਰ ਕੁਰਬਾਨੀ ਦੇ ਦਿੱਤੀ : ਸੰਤ ਕੰਬਲੀ ਵਾਲੇ

ਪਟਿਆਲਾ, 17 ਜੁਲਾਈ (ਜਸਪਾਲ ਸਿੰਘ ਢਿੱਲੋਂ)-ਗੁਰਦੁਆਰਾ ਸੰਤ ਕੰਬਲੀਵਾਲਾ ਵਿਖੇ ਅੱਜ ਪੁੂਰਨਮਾਸ਼ੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੰਤ ਨਛੱਤਰ ਸਿੰਘ ਕੰਬਲੀ ਵਾਲਿਆਂ ਨੇ ਆਖਿਆ ਕਿ ਅੱਜ ਪੂਰਨਮਾਸ਼ੀ ਤੇ ਸੰਗਰਾਂਦ ਦਾ ਦਿਹਾੜਾ ਹੈ ਇਸ ਦੇ ਨਾਲ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਦੇ ਡਾ. ਸਿਲਾਕਾਰੀ ਨੂੰ ਮਿਲਿਆ 56 ਲੱਖ ਦਾ ਪ੍ਰਾਜੈਕਟ

ਪਟਿਆਲਾ, 17 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਮੇਸੀ ਵਿਭਾਗ ਦੇ ਪ੍ਰੋ. ਓਮ ਸਿਲਾਕਾਰੀ ਨੂੰ ਇੰਡੀਅਨ ਕੌਾਸਲ ਆਫ਼ ਮੈਡੀਕਲ ਰਿਸਰਚ ਵਲੋਂ ਕੈਂਸਰ ਦੀ ਸਮੱਸਿਆ ਨਾਲ ਨਜਿੱਠਣ ਲਈ ਨਵੀਂ ਦਵਾਈ ਬਣਾਉਣ ਲਈ 56 ਲੱਖ ਦਾ ਇਕ ਪ੍ਰੋਜੈਕਟ ...

ਪੂਰੀ ਖ਼ਬਰ »

ਜ਼ਮੀਨ 'ਤੇ ਕਬਜਾ ਕਰਨ ਦੇ ਮਾਮਲੇ 'ਚ ਇਕ ਨਾਮਜ਼ਦ

ਪਟਿਆਲਾ, 17 ਜੁਲਾਈ (ਮਨਦੀਪ ਸਿੰਘ ਖਰੋੜ)-ਥਾਣਾ ਪਸਿਆਣਾ ਦੀ ਪੁਲਿਸ ਨੇ ਪਿੰਡ ਬੀਬੀਪੁਰ ਵਿਖੇ ਦੋ ਭਰਾਵਾਂ ਦੀ ਜ਼ਮੀਨ 'ਚ ਧੱਕੇ ਨਾਲ ਜੀਰੀ ਲਗਾ ਕਿ ਕਬਜ਼ਾ ਕਰਨ ਦੀ ਕੋਸ਼ਿਸ਼ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ 'ਚ ਇਕ ਵਿਅਕਤੀ ਿਖ਼ਲਾਫ਼ ਕੇਸ ਦਰਜ ਕਰ ...

ਪੂਰੀ ਖ਼ਬਰ »

ਖਡੋਲੀ ਸਕੂਲ ਵਿਚ ਪਾਣੀ ਭਰ ਜਾਣ ਕਾਰਨ ਬੱਚੇ ਧਾਰਮਿਕ ਸਥਾਨ 'ਤੇ ਬੈਠ ਕੇ ਪੜ੍ਹਨ ਲਈ ਹੋਏ ਮਜਬੂਰ

ਰਾਜਪੁਰਾ, 17 ਜੁਲਾਈ (ਰਣਜੀਤ ਸਿੰਘ)-ਨੇੜਲੇ ਪਿੰਡ ਐਲੀਮੈਂਟਰੀ ਸਕੂਲ ਖਡੋਲੀ ਵਿਚ ਬੀਤੇ ਤਿੰਨ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਗੋਡੇ-ਗੋਡੇ ਪਾਣੀ ਭਰ ਗਿਆ ਹੈ | ਇਸ ਕਾਰਨ ਬੱਚੇ ਨੇੜੇ ਇਕ ਧਾਰਮਿਕ ਸਥਾਨ ਵਿਚ ਬੈਠ ਕੇ ਪੜ੍ਹਨ ਲਈ ਮਜਬੂਰ ਹੋਏ ਪਏ ਹਨ | ਸਕੂਲ ਦੇ ਗਰਾਂਉਡ ...

ਪੂਰੀ ਖ਼ਬਰ »

ਪੀ.ਆਰ.ਟੀ.ਸੀ. ਪੈਨਸ਼ਨਰਜ਼ ਦੀ ਹੋਈ ਮਹੀਨਾਵਾਰ ਬੈਠਕ

ਪਟਿਆਲਾ, 17 ਜੁਲਾਈ (ਜ.ਸ. ਢਿੱਲੋਂ)-ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਮਹੀਨਾਵਾਰ ਬੈਠਕ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਅਗਵਾਈ ਵਿਚ ਪਟਿਆਲਾ ਵਿਖੇ ਹੋਈ | ਇਸ ਮੌਕੇ ਹਰ ਡਿਪੂ ਦੇ ਬੁਲਾਰੇ ਨੇ ਰਹਿੰਦੇ ਬਕਾਏ ਜਿਵੇਂ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਚ ਕਾਮਰਸ ਅਤੇ ਐਮ. ਕਾਮ ਦੀ ਪੜ੍ਹਾਈ ਸ਼ੁਰੂ-ਗੁਰਵਿੰਦਰ ਕੌਰ

ਦੇਵੀਗੜ੍ਹ, 17 ਜੁਲਾਈ (ਮੁਖਤਿਆਰ ਸਿੰਘ ਨੌਗਾਵਾਂ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਂਸਟੀਚੂਐਾਟ ਕਾਲਜ ਮੀਰਾਂਪੁਰ ਨੇ ਕਾਮਰਸ ਵਿਸ਼ੇ ਵਿਚ ਐਮ. ਕਾਮ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ | ਇਸ ਦੇ ਨਾਲ ਹੀ ਬੀ.ਬੀ.ਏ. ਦੀ ਫੀਸ 1900 ਤੋਂ ਘਟਾ ਕੇ 6500 ਦੇ ਕਰੀਬ ਕਰ ਦਿੱਤੀ ਗਈ ...

ਪੂਰੀ ਖ਼ਬਰ »

ਰੱਖੜਾ ਨੇ ਘੱਗਰ ਦੇ ਨਾਲ ਲਗਦੇ ਪਿੰਡਾਂ ਦਾ ਦੌਰਾ ਕੀਤਾ

ਡਕਾਲਾ, 17 ਜੁਲਾਈ (ਮਾਨ)-ਪਿਛਲੇ ਦਿਨਾਂ ਤੋਂ ਹੀ ਰਹੀ ਲਗਾਤਾਰ ਭਾਰੀ ਬਾਰਸ਼ ਕਾਰਨ ਘੱਗਰ ਕੰਢੇ ਪੈਂਦੇ ਪਿੰਡ ਹਾਸ਼ਮਪੁਰ ਮਾਂਗਟਾ, ਸੱਸਾ ਥੇਹ, ਨੌਗਾਵਾਂ, ਕਰਤਾਰਪੁਰ, ਅਲੀਪੁਰ, ਉਲਟਪੁਰ, ਧਰਮਹੇੜੀ ਦੇ ਕਿਸਾਨਾਂ ਦੀਆਂ ਫ਼ਸਲਾਂ ਘੱਗਰ ਦਰਿਆ ਅਤੇ ਮੀਰਾਂਪੁਰ ਚੋਅ ਦੀ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਘੱਗਰ ਦਰਿਆ ਦਾ ਲਿਆ ਜਾਇਜ਼ਾ

ਬਾਦਸ਼ਾਹਪੁਰ, 17 ਜੁਲਾਈ (ਰਛਪਾਲ ਸਿੰਘ ਢੋਟ)-ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵਲੋਂ ਬਰਸਾਤਾਂ ਦੇ ਮੌਸਮ ਦੌਰਾਨ ਘੱਗਰ ਦਰਿਆ ਵਿਚ ਆ ਰਹੇ ਪਾਣੀ ਦੀ ਜਾਇਜ਼ਾ ਲਿਆ ਗਿਆ ਤਾਂ ਕਿ ਹੜ੍ਹਾਂ ਵਰਗੀ ਮੁਸੀਬਤ ਦਾ ਸਮੇਂ ਤੋਂ ਪਹਿਲਾਂ ਹੀ ਟਾਕਰਾ ਕੀਤਾ ਜਾ ...

ਪੂਰੀ ਖ਼ਬਰ »

ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਨਗਰ ਕੀਰਤਨ ਦਾ ਖ਼ਾਲਸਾਈ ਪ੍ਰੰਪਰਾਵਾਂ ਨਾਲ ਹੋਵੇਗਾ ਸਵਾਗਤ-ਦਰਦੀ

ਪਟਿਆਲਾ, 17 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਦੇ ਸਬੰਧ ਵਿਚ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ, ਕਰਨਾਟਕਾ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ ਸ਼ੰਭੂ ਬੈਰੀਅਰ 'ਤੇ ਪੁੱਜੇਗਾ ਅਤੇ ਸ਼ਾਮ 5.00 ਵਜੇ ਨਗਰ ਕੀਰਤਨ ਦਾ ...

ਪੂਰੀ ਖ਼ਬਰ »

ਹਲਕਾ ਵਿਧਾਇਕ ਤੇ ਡਿਪਟੀ ਕਮਿਸ਼ਨਰ ਵਲੋਂ ਘੱਗਰ ਇਲਾਕੇ ਦਾ ਦੌਰਾ

ਬਾਦਸ਼ਾਹਪੁਰ/ਪਾਤੜਾਂ, 17 ਜੁਲਾਈ (ਰਛਪਾਲ ਸਿੰਘ ਢੋਟ, ਗੁਰਵਿੰਦਰ ਸਿੰਘ ਬੱਤਰਾ)-ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਅੱਜ ਹਲਕਾ ਸ਼ੁਤਰਾਣਾ 'ਚ ਘੱਗਰ ਦਰਿਆ ਦੇ ਵਹਾਅ ਨੇੜਲੇ ਪਿੰਡਾਂ ਬਾਦਸ਼ਾਹਪੁਰ ਅਤੇ ਰਸੌਲੀ ਵਿਖੇ ਨਾਜ਼ੁਕ ਥਾਵਾਂ ਦਾ ਦੌਰਾ ਕੀਤਾ | ਇਸ ...

ਪੂਰੀ ਖ਼ਬਰ »

ਪੰਜਾਬ ਨੂੰ ਇਕ ਸੁਤੰਤਰ ਕੁੱਲਵਕਤੀ ਖੇਤੀਬਾੜੀ ਮੰਤਰੀ ਦੀ ਲੋੜ-ਬੀਰ ਦਵਿੰਦਰ ਸਿੰਘ

ਪਟਿਆਲਾ, 17 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਅੱਜ ਇਕ ਗੰਭੀਰ ਖੇਤੀ ਸੰਕਟ ਵਿਚੋਂ ਗੁਜ਼ਰ ਰਿਹਾ ਹੈ | ਪੰਜਾਬ ਦੇ ਖੇਤੀ ਸੰਕਟ ਨਾਲ ਨਜਿੱਠਣ ਲਈ, ਪੰਜਾਬ ਨੂੰ ਇਕ ਸੁਤੰਤਰ ਕੁੱਲ-ਵਕਤੀ ਖੇਤੀਬਾੜੀ ਮੰਤਰੀ ਦੀ ਤੁਰੰਤ ਲੋੜ ਹੈ ਜੋ ਆਪਣਾ ਪੂਰਾ ਸਮਾਂ ਦੇ ਕੇ ਇਸ ...

ਪੂਰੀ ਖ਼ਬਰ »

ਅਮਰ ਹਸਪਤਾਲ ਦੇ ਡਾਕਟਰਾਂ ਨੇ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਦਿਲ ਦੇ ਰੋਗਾਂ ਪ੍ਰਤੀ ਕੀਤਾ ਜਾਗਰੂਕ

ਪਟਿਆਲਾ, 17 ਜੁਲਾਈ (ਮਨਦੀਪ ਸਿੰਘ ਖਰੋੜ, ਧਰਮਿੰਦਰ ਸਿੰਘ ਸਿੱਧੂ)-ਸਥਾਨਕ ਅਮਰ ਹਸਪਤਾਲ ਦੀ ਡਾਕਟਰਾਂ ਦੀ ਟੀਮ ਵਲੋਂ ਮਿਸ਼ਨ ਪੰਜਾਬ ਤੰਦਰੁਸਤ ਮੁਹਿੰਮ ਅਧੀਨ ਅੱਜ ਬਿਜਲੀ ਬੋਰਡ ਦੇ ਆਡੀਟੋਰੀਅਮ ਹਾਲ 'ਚ ਪਾਵਰਕਾਮ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦਿਲ ਦੇ ਰੋਗਾਂ ਦੀ ...

ਪੂਰੀ ਖ਼ਬਰ »

ਜਸਟਿਸ ਰਕੇਸ਼ ਕੁਮਾਰ ਜੈਨ ਨੇ 73 ਉਸਾਰੀ ਕਿਰਤੀਆਂ ਨੂੰ ਵੰਡੇ ਸਰਟੀਫਿਕੇਟ

ਪਟਿਆਲਾ, 17 ਜੁਲਾਈ (ਮਨਦੀਪ ਸਿੰਘ ਖਰੋੜ)-ਸਥਾਨਕ ਕੋਰਟ ਕੰਪਲੈਕਸ ਵਿਖੇ ਲਗਾਈ ਗਈ ਇਕ ਲੋਕ ਅਦਾਲਤ ਵਿਚ ਮੁੱਖ ਮਹਿਮਾਨ ਵਜੋਂ ਪਹੰੁਚੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਰਕੇਸ਼ ਕੁਮਾਰ ਜੈਨ ਵਲੋਂ ਬਿਲਡਿੰਗ ਐਾਡ ਅਦਰਜ਼ ਕੰਸਟਰੱਕਸ਼ਨ ਵਰਕਰਜ਼ ਸਕੀਮ ਤਹਿਤ 73 ...

ਪੂਰੀ ਖ਼ਬਰ »

ਝੰਬੋਂ ਡਰੇਨ ਦੇ ਹੜ੍ਹ ਮਾਰੇ ਕਿਸਾਨ ਉਡੀਕਦੇ ਹੀ ਰਹਿ ਗਏ

ਪਾਤੜਾਂ, 17 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਡਿਪਟੀ ਕਮਿਸ਼ਨਰ ਪਟਿਆਲਾ ਵਲੋਂ ਪਾਤੜਾਂ ਇਲਾਕੇ ਦੇ ਹੜ੍ਹ ਮਾਰੇ ਖੇਤਰਾਂ ਦਾ ਦੌਰੇ ਬਾਰੇ ਪਤਾ ਲੱਗਣ ਤੇ ਝੰਬੋਂ ਡਰੇਨ ਦੇ ਹੜ੍ਹ ਤੋਂ ਪ੍ਰਭਾਵਿਤ ਕਿਸਾਨ ਸਵੇਰ ਤੋਂ ਉਨ੍ਹਾਂ ਦੇ ਆਉਣ ਦੀ ਉਡੀਕ ਕਰ ਰਹੇ ਸਨ, ਪਰ ਉਨ੍ਹਾਂ ਦੇ ...

ਪੂਰੀ ਖ਼ਬਰ »

ਧੋਖਾਧੜੀ ਕਰਨ ਦੇ ਦੋਸ਼ 'ਚ ਦੋਸ਼ੀ ਪੁਲਿਸ ਰਿਮਾਂਡ 'ਤੇ ਭੇਜਿਆ

ਰਾਜਪੁਰਾ, 17 ਜੁਲਾਈ (ਰਣਜੀਤ ਸਿੰਘ, ਜੀ.ਪੀ. ਸਿੰਘ)-ਸਿਵਲ ਅਦਾਲਤ ਵਿਚ ਤਾਇਨਾਤ ਜੱਜ ਸਾਹਿਬ ਨੇ ਇਕ ਵਿਅਕਤੀ ਨੂੰ ਧੋਖਾਧੜੀ ਕਰਨ ਦੇ ਦੋਸ਼ 'ਚ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣੇਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਸਾਲ 2015 ਵਿਚ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX