ਤਾਜਾ ਖ਼ਬਰਾਂ


ਵਾਹਗਾ ਪਹੁੰਚੇ ਪਾਕਿ ਨਾਗਰਿਕਾਂ ਨੂੰ ਕੀਤਾ ਕੁਆਰੰਟੀਨ
. . .  6 minutes ago
ਅੰਮ੍ਰਿਤਸਰ, 27 ਮਈ (ਸੁਰਿੰਦਰ ਕੋਛੜ) - ਭਾਰਤ 'ਚ ਫਸੇ ਲਗਭਗ 179 ਪਾਕਿਸਤਾਨੀ ਨਾਗਰਿਕਾਂ ਦੇ ਅੱਜ ਆਈ. ਸੀ. ਪੀ. ਅਟਾਰੀ ਰਾਹੀਂ ਵਾਹਗਾ ਪਹੁੰਚਣ 'ਤੇ ਉਨ੍ਹਾਂ ਦੀ ਮੁੱਢਲੀ ਜਾਂਚ ਉਪਰੰਤ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਲਾਹੌਰ ਕੁਆਰੰਟੀਨ ਸੈਂਟਰ ਵਿਖੇ ਭੇਜ...
ਮੁੱਖ ਮੰਤਰੀ ਦੀ ਲੰਚ ਡਿਪਲੋਮੈਸੀ ਆਈ ਕੰਮ
. . .  10 minutes ago
ਚੰਡੀਗੜ੍ਹ, 27 ਮਈ (ਵਿਕਰਮਜੀਤ ਸਿੰਘ ਮਾਨ) - ਮੰਤਰੀ ਮੰਡਲ ਦੀ ਮੀਟਿੰਗ 'ਚ ਮੁੱਖ ਸਕੱਤਰ ਦੇ ਸ਼ਾਮਲ ਹੋਣ 'ਤੇ ਬਣੀ ਸਹਿਮਤੀ ਪਿੱਛੇ ਪਿਛਲੇ ਦਿਨੀਂ ਮੁੱਖ ਮੰਤਰੀ ਵੱਲੋਂ ਕੀਤੀ ਲੰਚ ਡਿਪਲੋਮੇਸੀ ਨੂੰ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਮੰਤਰੀ ਮੰਡਲ ਦੀ ਮੀਟਿੰਗ...
ਮੁੱਖ ਸਕੱਤਰ ਵੀ ਸ਼ਾਮਲ ਹੋਏ ਮੰਤਰੀ ਮੰਡਲ ਦੀ ਮੀਟਿੰਗ 'ਚ
. . .  28 minutes ago
ਚੰਡੀਗੜ੍ਹ, 27 ਮਈ (ਵਿਕਰਮਜੀਤ ਮਾਨ) - ਪਿਛਲੇ ਦਿਨੀਂ ਮੰਤਰੀਆਂ ਅਤੇ ਮੁੱਖ ਸਕੱਤਰ ਵਿਚਾਲੇ ਛਿੜੇ ਵਿਵਾਦ ਮਗਰੋਂ ਅੱਜ ਹੋ ਰਹੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਮੁੱਖ ਸਕੱਤਰ ਵੀ ਸ਼ਾਮਲ ਹੋਏ ਹਨ । ਇਸ ਤੋਂ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਮੰਤਰੀ ਮੁੱਖ ਸਕੱਤਰ ਵਿਵਾਦ ਫਿਲਹਾਲ ਖ਼ਤਮ...
ਨਗਰ ਨਿਗਮ ਪਟਿਆਲਾ ਦੇ ਮੇਅਰ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਚਲਾ ਰਹੇ ਹਨ ਸਾਈਕਲ
. . .  51 minutes ago
ਪਟਿਆਲਾ, 27 ਮਈ (ਗੁਰਪ੍ਰੀਤ ਸਿੰਘ ਚੱਠਾ) - ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਹੈ ਕਿ ਉਹ ਰੋਜ਼ਾਨਾ ਆਪਣੇ ਘਰ ਤੋਂ ਕਾਰਪੋਰੇਸ਼ਨ ਦਫ਼ਤਰ ਤੱਕ ਸਾਈਕਲ ਤੇ ਜਾਣਗੇ। ਇਸ...
ਭਾਰਤ ਨਾਲ ਸਰਹੱਦ 'ਤੇ ਹਾਲਾਤ ਕਾਬੂ ਹੇਠ - ਚੀਨ
. . .  59 minutes ago
ਬੀਜਿੰਗ, 27 ਮਈ - ਚੀਨ ਨੇ ਅੱਜ ਕਿਹਾ ਹੈ ਕਿ ਭਾਰਤ ਨਾਲ ਲਗਦੀ ਸਰਹੱਦ 'ਤੇ ਹਾਲਾਤ ਸਥਿਰ ਹਨ ਤੇ ਕਾਬੂ ਹੇਠ ਹਨ ਅਤੇ ਦੋਵੇਂ ਦੇਸ਼ ਢੁੱਕਵੇਂ ਤੰਤਰ ਤੇ ਸੰਚਾਰ ਰਾਹੀਂ ਮੁੱਦਿਆਂ ਨੂੰ ਗੱਲਬਾਤ ਨਾਲ ਹੱਲ ਕਰ ਰਹੇ ਹਨ। ਚੀਨ ਵਲੋਂ ਇਹ ਬਿਆਨ ਉਸ ਵਕਤ ਆਇਆ ਹੈ, ਜਦੋਂ ਦੋਵੇਂ...
ਭਾਰਤ-ਪਾਕਿਸਤਾਨ ਸਰਹੱਦ ਤੋਂ ਨਾਰਕੋਟਿਕਸ ਸੈਲ ਵਲੋਂ 10 ਕਰੋੜ ਦੀ ਹੈਰੋਇਨ ਅਤੇ 280 ਗ੍ਰਾਮ ਅਫੀਮ ਬਰਾਮਦ
. . .  about 1 hour ago
ਤਰਨ ਤਾਰਨ, 27 ਮਈ (ਹਰਿੰਦਰ ਸਿੰਘ)—ਨਾਰਕੋਟਿਕਸ ਸੈਲ ਤਰਨ ਤਾਰਨ ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਭਾਰਤ-ਪਾਕਿਸਤਾਨ ਸਰਹੱਦ ਤੋਂ ਪਾਕਿਸਤਾਨੀ ਸਮੱਗਲਰਾਂ ਵਲੋਂ ਭਾਰਤੀ ਖੇਤਰ ਵਿਚ ਕਣਕ ਦੇ ਖੇਤਾਂ ਵਿਚ ਨੱਪੀ 2 ਕਿਲੋ 20 ਗ੍ਰਾਮ ਹੈਰੋਇਨ ਅਤੇ 280 ਗ੍ਰਾਮ...
ਡੀ.ਐਸ.ਪੀਜ਼ ਨੇ ਸੰਭਾਲਿਆ ਆਪਣਾ ਆਪਣਾ ਅਹੁਦਾ
. . .  about 1 hour ago
ਬਾਘਾਪੁਰਾਣਾ/ਗੁਰੂ ਹਰ ਸਹਾਏ, 27 ਮਈ (ਬਲਰਾਜ ਸਿੰਗਲਾ/ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ) - ਬਾਘਾ ਪੁਰਾਣਾ ਦੇ ਡੀ.ਐਸ.ਪੀ. ਰਵਿੰਦਰ ਸਿੰਘ ਦਾ ਤਬਾਦਲਾ ਹੋਣ ਜਾਣ ਕਾਰਨ ਉਨ੍ਹਾਂ ਦੀ ਥਾਂ ਬਦਲ ਕੇ ਆਏ ਡੀ.ਐਸ.ਪੀ. ਜਸਵਿੰਦਰ ਸਿੰਘ ਨੇ ਬਾਘਾ ਪੁਰਾਣਾ ਵਿਖੇ ਆਪਣੇ...
ਅਟਾਰੀ ਵਾਹਗਾ ਸਰਹੱਦ ਰਾਹੀਂ 179 ਪਾਕਿ ਨਾਗਰਿਕਾਂ ਦੀ ਹੋਈ ਵਾਪਸੀ
. . .  about 1 hour ago
ਅੰਮ੍ਰਿਤਸਰ, 27 ਮਈ (ਸੁਰਿੰਦਰ ਕੋਛੜ) - ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਤਾਲਾਬੰਦੀ ਦੇ ਬਾਵਜੂਦ ਭਾਰਤ 'ਚ ਫਸੇ ਲਗਭਗ 179 ਹੋਰ ਪਾਕਿਸਤਾਨੀ ਨਾਗਰਿਕਾਂ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਅੱਜ ਪਾਕਿਸਤਾਨ ਰਵਾਨਾ ਕੀਤਾ ਗਿਆ। ਇਹ ਪਾਕਿ ਨਾਗਰਿਕ ਤਾਲਾਬੰਦੀ...
ਬਿਜਲੀ ਬਿੱਲ ਤੇ ਸਕੂਲ ਫ਼ੀਸਾਂ ਦੀ ਮੁਆਫ਼ੀ ਨੂੰ ਲੈ ਕੇ 'ਆਪ' ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
. . .  about 1 hour ago
ਟਾਂਡਾ ਉੜਮੁੜ, 27 ਮਈ ( ਦੀਪਕ ਬਹਿਲ) - ਆਮ ਆਦਮੀ ਪਾਰਟੀ ਹਲਕਾ ਟਾਂਡਾ ਵੱਲੋਂ ਹਲਕਾ ਇੰਚਾਰਜ ਟਾਂਡਾ ਹਰਮੀਤ ਸਿੰਘ ਔਲਖ ਦੀ ਅਗਵਾਈ ਹੇਠ ਟਾਂਡਾ ਚ ਬਿਜਲੀ ਬਿੱਲ ਅਤੇ ਸਕੂਲ ਫ਼ੀਸਾਂ ਦੀ ਮੁਆਫ਼ੀ ਦੀ ਮੰਗ ਨੂੰ ਲੈ ਕੇ ਅੱਜ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ...
ਜਲੰਧਰ ਦਿਹਾਤੀ ਪੁਲਿਸ ਨੇ ਭਾਰੀ ਮਾਤਰਾ 'ਚ ਅਫ਼ੀਮ ਕੀਤੀ ਬਰਾਮਦ, ਦੋ ਕਾਬੂ
. . .  about 1 hour ago
ਜਲੰਧਰ, 27 ਮਈ - ਜਲੰਧਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਲੰਧਰ ਦਿਹਾਤੀ ਪੁਲਿਸ ਨੇ ਨਾਕੇਬੰਦੀ ਦੌਰਾਨ ਇਕ ਇਨੋਵਾ ਦੀ ਤਲਾਸ਼ੀ ਲੈਣ 'ਤੇ 6 ਕਿੱਲੋ ਅਫ਼ੀਮ ਬਰਾਮਦ ਕੀਤੀ ਹੈ। ਇਸ ਮਾਮਲੇ 'ਚ ਜਲੰਧਰ ਦਿਹਾਤੀ ਪੁਲਿਸ...
ਕਿਸਾਨੀ ਮੰਗਾਂ ਨੂੰ ਲੈ ਕੇ ਕੁਲ ਹਿੰਦ ਕਿਸਾਨ ਸਭਾ ਵਲੋਂ ਰੋਸ ਮੁਜ਼ਾਹਰਾ
. . .  about 2 hours ago
ਗੜ੍ਹਸ਼ੰਕਰ, 27 ਮਈ (ਧਾਲੀਵਾਲ)- ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀਆਂ 234 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕੁਲ ਹਿੰਦ ਕਿਸਾਨ ਸਭਾ ਵੱਲੋਂ ਐੱਸ.ਡੀ.ਐੱਮ. ਦਫ਼ਤਰ ਗੜ੍ਹਸ਼ੰਕਰ ਵਿਖੇ ਰੋਸ ਮੁਜ਼ਾਹਰਾ ਕਰਦਿਆਂ ਐੱਸ.ਡੀ.ਐੱਮ. ਹਰਬੰਸ ਸਿੰਘ ਨੂੰ ਮੰਗ ਪੱਤਰ...
ਕੈਨੇਡਾ 'ਚ ਮਾਪਿਆਂ ਦੇ ਇਕਲੌਤੇ ਬੇਟੇ ਦੀ ਮੌਤ
. . .  56 minutes ago
ਭਿੰਡੀ ਸੈਦਾਂ (ਅੰਮ੍ਰਿਤਸਰ), 27 ਮਈ (ਪ੍ਰਿਤਪਾਲ ਸਿੰਘ ਸੂਫ਼ੀ) - ਰੋਜ਼ੀ ਰੋਟੀ ਖ਼ਾਤਰ ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਟਰੱਕ ਡਰਾਈਵਰੀ ਕਰਦੇ ਕਸਬਾ ਭਿੰਡੀ ਸੈਦਾਂ ਦੇ ਨੌਜਵਾਨ ਸੰਗਮਪ੍ਰੀਤ ਸਿੰਘ ਗਿੱਲ (24) ਪੁੱਤਰ ਹਰਪਾਲ ਸਿੰਘ ਗਿੱਲ ਦੀ ਅੱਜ ਸਵੇਰੇ ਤੜਕਸਾਰ ਬਰਮਪਟਨ ਨਜ਼ਦੀਕ...
ਸਿੱਧੂ ਮੂਸੇਵਾਲਾ ਮਾਮਲਾ : ਚਾਰ ਪੁਲਿਸ ਮੁਲਾਜ਼ਮਾਂ ਨੂੰ ਮਿਲੀ ਅਗਾਊਂ ਜਮਾਨਤ
. . .  about 2 hours ago
ਸੰਗਰੂਰ, 27 ਮਈ (ਧੀਰਜ ਪਸ਼ੋਰੀਆ) - ਗਾਇਕ ਸਿੱਧੂ ਮੂਸੇਵਾਲਾ ਦੀ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ ਸਦਰ ਪੁਲਿਸ ਥਾਣਾ ਧੂਰੀ ਵਿਖੇ ਦਰਜ ਮਾਮਲੇ ਵਿਚ ਚਾਰ ਪੁਲਿਸ ਮੁਲਾਜ਼ਮਾਂ ਨੂੰ ਸੰਗਰੂਰ ਅਦਾਲਤ ਤੋਂ ਅਗਾਊਂ ਜ਼ਮਾਨਤ...
ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ 'ਚ ਇਕ - ਇਕ ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ
. . .  about 2 hours ago
ਦੋਰਾਂਗਲਾ/ਪਠਾਨਕੋਟ 27 ਮਈ (ਲਖਵਿੰਦਰ ਸਿੰਘ ਚੱਕਰਾਜਾ/ਸੰਧੂ) - ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਕਸਬਾ ਦੋਰਾਂਗਲਾ ਦਾ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਉਕਤ ਵਿਅਕਤੀ ਮੁੰਬਈ ਵਿਖੇ ਕੰਮ ਕਰਦਾ ਸੀ ਜੋ ਬੀਤੇ ਦਿਨੀਂ ਹੀ ਇੱਥੇ ਵਾਪਸ ਪਰਤਿਆ ਸੀ। ਜਿਸ...
ਦਿੱਲੀ 'ਚ ਪਿਛਲੇ 24 ਘੰਟਿਆਂ 'ਚ 792 ਕੋਰੋਨਾ ਵਾਇਰਸ ਦੇ ਆਏ ਕੇਸ
. . .  about 2 hours ago
ਨਵੀਂ ਦਿੱਲੀ, 27 ਮਈ - ਦਿੱਲੀ ਵਿਚ ਕੋਰੋਨਾਵਾਰਿਸ ਦੇ ਕੇਸਾਂ ਵਿਚ ਵੱਡਾ ਵਾਧਾ ਹੁੰਦੇ ਹੋਏ ਪਿਛਲੇ 24 ਘੰਟਿਆਂ ਵਿਚ 792 ਪਾਜ਼ੀਟਿਵ ਕੇਸ ਸਾਹਮਣੇ ਆ ਗਏ ਹਨ। ਇਸ ਤਰ੍ਹਾਂ ਰਾਜਧਾਨੀ ਵਿਚ 15257 ਕੇਸ ਹੋ ਗਏ...
ਸੁਸ਼ੀਲ ਸ਼ਰਮਾ ਨੂੰ ਜਲੰਧਰ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ
. . .  about 3 hours ago
ਜਲੰਧਰ, 27 ਮਈ (ਸ਼ਿਵ) - ਕੌਂਸਲਰ ਸੁਸ਼ੀਲ ਸ਼ਰਮਾ ਨੂੰ ਜਲੰਧਰ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ...
ਪਟਿਆਲਾ 'ਚ ਯੂਥ ਕਾਂਗਰਸੀਆਂ ਨੇ ਵੱਡੀ ਗਿਣਤੀ ਵਿਚ ਕੀਤਾ ਖ਼ੂਨਦਾਨ
. . .  about 3 hours ago
ਪਟਿਆਲਾ, 27 ਮਈ (ਅਮਰਬੀਰ ਸਿੰਘ ਆਹਲੂਵਾਲੀਆ) - ਯੂਥ ਕਾਂਗਰਸ ਪਟਿਆਲਾ ਦੇ ਪ੍ਰਧਾਨ ਸੰਜੀਵ ਕੁਮਾਰ ਕਾਲੂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਯੂਥ ਕਾਂਗਰਸੀਆਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਸੰਜੀਵ ਕੁਮਾਰ ਨੇ ਦੱਸਿਆ ਕਿ ਜਿਸ ਤਰ੍ਹਾਂ ਕੋਰੋਨਾ ਵਾਇਰਸ...
ਕਿਸਾਨੀ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ
. . .  about 3 hours ago
ਗੁਰੂ ਹਰ ਸਹਾਏ, 27 ਮਈ (ਹਰਚਰਨ ਸਿੰਘ ਸੰਧੂ/ਕਪਿਲ ਕੰਧਾਰੀ) - ਸਾਰੇ ਭਾਰਤ ਵਿਚ ਕਿਸਾਨ ਬਚਾਓ, ਦੇਸ਼ ਬਚਾਓ ਦਿਵਸ ਮੌਕੇ ਕੁੱਲ ਹਿੰਦ ਕਿਸਾਨ ਸੰਘਰਸ਼ 'ਚ ਸ਼ਾਮਲ 10 ਕਿਸਾਨ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਦੀਆਂ ਮੰਗਾਂ ਪ੍ਰਧਾਨ ਮੰਤਰੀ ਦੇ ਨਾਂਅ 'ਤੇ...
ਅੰਮ੍ਰਿਤਸਰ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਨਗਰ ਨਿਗਮ ਵੱਲੋਂ ਰੱਖਿਆ ਸਾਮਾਨ ਸੜ ਕੇ ਸੁਆਹ
. . .  about 3 hours ago
ਅੰਮ੍ਰਿਤਸਰ, 27 ਮਈ (ਰਾਜੇਸ਼ ਕੁਮਾਰ ਸੰਧੂ) - ਅੱਜ ਸਵੇਰ ਤੜਕਸਾਰ ਸ਼ਾਰਟ ਸਰਕਟ ਕਾਰਨ ਨਿਗਮ ਦੀ ਜ਼ਮੀਨ 'ਤੇ ਰੱਖੇ ਸਾਮਾਨ ਨੂੰ ਭਿਆਨਕ ਅੱਗ ਲਗ ਗਈ। ਜਿਸ ਦੇ ਨਾਲ ਨਗਰ ਨਿਗਮ ਦੇ ਇਸ਼ਤਿਹਾਰ ਵਿਭਾਗ ਅਤੇ ਜ਼ਮੀਨ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਲੱਗੇ ਨਾਜਾਇਜ਼...
ਪਾਤੜਾਂ ਨੇੜ੍ਹੇ ਡਰੇਨ ਵਿਚ ਕਾਰ ਡਿੱਗ ਜਾਣ ਤੇ 2 ਨੌਜਵਾਨਾਂ ਦੀ ਮੌਤ
. . .  about 3 hours ago
ਪਾਤੜਾਂ, 27 ਮਈ (ਜਗਦੀਸ਼ ਸਿੰਘ ਕੰਬੋਜ, ਗੁਰਇਕਬਾਲ ਸਿੰਘ ਖਾਲਸਾ) - ਕੌਮੀ ਮਾਰਗ ਤੇ ਪਿੰਡ ਦੁਗਾਲ ਦੇ ਨੇੜ੍ਹੇ ਇਕ ਤੇਜ ਰਫਤਾਰ ਗੱਡੀ ਡਰੇਨ ਵਿਚ ਜਾ ਡਿੱਗੀ ਅਤੇ ਇਸ ਵਿਚ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਜਦੋਂ ਕਿ ਗੰਭੀਰ ਹਾਲਤ ਵਿੱਚ ਜਖਮੀ ਤਿੰਨਾਂ ਨੂੰ ਪਟਿਆਲਾ ਲਈ ਰੈਫਰ ਕਰ ਦਿੱਤਾ...
ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਨੂੰ ਡੀ.ਸੀ. ਪਟਿਆਲਾ ਦੇ ਦਫ਼ਤਰ ਅੱਗੇ ਧਰਨਾ ਦੇਣ ਤੋਂ ਰੋਕਿਆ
. . .  about 4 hours ago
ਨਾਭਾ, 27 ਮਈ (ਅਮਨਦੀਪ ਸਿੰਘ ਲਵਲੀ) - ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੂੰ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਅੱਗੇ ਧਰਨਾ ਦੇਣ ਜਾਣ ਤੋਂ ਡੀਐੱਸਪੀ ਨਾਭਾ ਰਾਜੇਸ਼ ਛਿੱਬਰ ਕੋਤਵਾਲੀ ਮੁਖੀ ਸਰਬਜੀਤ ਚੀਮਾ ਅਤੇ ਪੁਲਿਸ ਫੋਰਸ ਵੱਲੋਂ ਰੋਕਿਆ ਗਿਆ। ਗੱਲਬਾਤ...
ਟੀ-20 ਵਿਸ਼ਵ ਕੱਪ ਦੇ 2022 ਤੱਕ ਮੁਲਤਵੀ ਹੋਣ ਦੀ ਸੰਭਾਵਨਾ - ਆਈ.ਸੀ.ਸੀ ਸੂਤਰ
. . .  about 4 hours ago
ਮੁੰਬਈ, 27 ਮਈ - ਆਈ.ਸੀ.ਸੀ ਸੂਤਰਾਂ ਅਨੁਸਾਰ ਕੋਰੋਨਾ ਦੇ ਚੱਲਦਿਆਂ ਟੀ-20 ਵਿਸ਼ਵ ਕੱਪ ਦੇ 2022 ਤੱਕ ਮੁਲਤਵੀ ਹੋਣ ਦੀ ਸੰਭਾਵਨਾ ਹੈ। ਹਾਲੇ ਤੱਕ ਇਸ ਬਾਰੇ ਕੋਈ ਅਧਿਕਾਰਤ ਐਲਾਨ...
ਮਹਾਰਾਸ਼ਟਰ 'ਚ ਪੁਲਿਸ ਦੇ 75 ਹੋਰ ਜਵਾਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 4 hours ago
ਮੁੰਬਈ, 27 ਮਈ - ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਦੌਰਾਨ ਪੁਲਿਸ ਨੇ 75 ਹੋਰ ਜਵਾਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਮਹਾਰਾਸ਼ਟਰ ਪੁਲਿਸ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 1964 ਹੋ ਗਈ ਹੈ, ਜਦਕਿ 20 ਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ 849 ਜਵਾਨ ਸਿਹਤਯਾਬ...
ਕਰਨਾਟਕ 'ਚ 31 ਮਈ ਤੋਂ ਬਾਅਦ ਖੁੱਲ੍ਹਣਗੇ ਧਾਰਮਿਕ ਅਸਥਾਨ - ਯੇਦੀਯੁਰੱਪਾ
. . .  about 4 hours ago
ਬੈਂਗਲੁਰੂ, 27 ਮਈ - ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ.ਯੇਦੀਯੁਰੱਪਾ ਦਾ ਕਹਿਣਾ ਹੈ ਕਿ ਕਰਨਾਟਕ 'ਚ 31 ਮਈ ਤੋਂ ਬਾਅਦ ਮੰਦਰ, ਮਸਜਿਦ ਅਤੇ ਚਰਚ ਖ਼ੋਲ ਦਿੱਤੇ...
ਤਬਲੀਗ਼ੀ ਜਮਾਤ ਇਕੱਠ ਮਾਮਲੇ 'ਚ ਦਿੱਲੀ ਪੁਲਿਸ ਅੱਜ ਕਰੇਗੀ ਦੋਸ਼ ਪੱਤਰ ਦਾਖਲ
. . .  about 4 hours ago
ਨਵੀਂ ਦਿੱਲੀ, 27 ਮਈ - ਤਬਲੀਗ਼ੀ ਜਮਾਤ ਇਕੱਠ ਮਾਮਲੇ 'ਚ ਦਿੱਲੀ ਪੁਲਿਸ ਵੱਲੋਂ 294 ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਅੱਜ 15 ਦੋਸ਼ ਪੱਤਰ ਦਾਖਲ ਕੀਤੇ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਸਾਉਣ ਸੰਮਤ 551

ਸੰਗਰੂਰ

ਵੱਖ-ਵੱਖ ਥਾੲੀਂ ਮੀਂਹ ਨਾਲ ਫ਼ਸਲਾਂ ਦਾ ਹੋਇਆ ਭਾਰੀ ਨੁਕਸਾਨ

ਮੀਂਹ ਦੇ ਪਾਣੀ 'ਚ ਡੁੱਬੀ ਸੁਨਾਮ ਦੀ ਸਬਜ਼ੀ ਮੰਡੀ
ਕਿਸਾਨ ਹੋ ਰਹੇ ਨੇ ਖੱਜਲ ਖ਼ੁਆਰ
ਸੁਨਾਮ ਊਧਮ ਸਿੰਘ ਵਾਲਾ, 17 ਜੁਲਾਈ (ਧਾਲੀਵਾਲ, ਭੁੱਲਰ)-ਸੁਨਾਮ 'ਚ ਪਏ ਮੀਂਹ ਨਾਲ ਪੰਜਾਬ ਦੀਆਂ ਪ੍ਰਮੁੱਖ ਮੰਡੀਆਂ 'ਚ ਸ਼ੁਮਾਰ ਸੁਨਾਮ ਦੀ ਅਨਾਜ ਮੰਡੀ 'ਚ ਗੋਡੇ ਗੋਡੇ ਪਾਣੀ ਖੜ੍ਹ ਗਿਆ ਹੈ ਉੱਥੇ ਹੀ ਇਸੇ ਮੰਡੀ 'ਚ ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਨਾਲ ਬਣੀ ਸਬਜ਼ੀ ਮੰਡੀ ਵੀ ਬੁਰੀ ਤਰ੍ਹਾਂ ਪਾਣੀ ਨਾਲ ਭਰ ਜਾਣ ਕਾਰਨ ਸਬਜ਼ੀ ਮੰਡੀ ਵੀ ਠੱਪ ਹੋਕੇ ਰਹਿ ਗਈ ਹੈ | ਜਿਸ ਨਾਲ ਇੱਥੇ ਸੈਂਕੜਿਆਂ ਦੀ ਗਿਣਤੀ 'ਚ ਸਬਜ਼ੀ ਉਤਪਾਦਕ ਕਿਸਾਨ ਸਬਜ਼ੀ ਵੇਚਣ ਲਈ ਥਾਂ ਨਾ ਮਿਲਣ ਕਾਰਨ ਭਾਰੀ ਖੱਜਲ ਖ਼ੁਆਰ ਹੋ ਰਹੇ ਹਨ ਉੱਥੇ ਹੀ ਸਬਜ਼ੀ ਮੰਡੀ ਦੇ ਆੜ੍ਹਤੀਆਂ ਦਾ ਕਾਰੋਬਾਰ ਠੱਪ ਹੋਣ ਕਾਰਨ ਮਾਰਕੀਟ ਕਮੇਟੀ ਨੂੰ ਇਸ ਕਾਰੋਬਾਰ ਤੋਂ ਇਕੱਠੀ ਹੁੰਦੀ ਮਾਰਕੀਟ ਫ਼ੀਸ ਇਕੱਠੀ ਕਰਨ 'ਤੇ ਵੀ ਸੁਆਲੀਆ ਚਿੰਨ੍ਹ ਲੱਗ ਗਿਆ ਹੈ ਜਿਸ ਕਾਰਨ ਮਾਰਕੀਟ ਕਮੇਟੀ ਨੂੰ ਵੀ ਮਾਲੀ ਘਾਟੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਪੰਜਾਬ ਮੰਡੀ ਬੋਰਡ ਵਲੋਂ ਮਿੱਥੀ ਗਈ ਮਹੀਨਾਵਾਰ ਮਾਰਕੀਟ ਫ਼ੀਸ ਤੇ ਪੇਂਡੂ ਵਿਕਾਸ ਫ਼ੰਡ ਦਾ ਟੀਚਾ ਪੂਰਾ ਕਰਨਾ ਵੀ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਲਈ ਟੇਢੀ ਖਰੀ ਸਾਬਤ ਹੋਵੇਗਾ | ਇਸ ਮੌਕੇ ਸਬਜ਼ੀ ਮੰਡੀ ਦੇ ਆੜ੍ਹਤੀ ਗੁਰਮੀਤ ਸਿੰਘ ਜੰਗ, ਰਤਨ ਕੁਮਾਰ ਚਾਵਲਾ, ਕਾ.ਗੁਰਮੀਤ ਸਿੰਘ ਆਦਿ ਨੇ ਮੰਡੀ 'ਚ ਖੜ੍ਹਾ ਪਾਣੀ ਦਿਖਾਉਂਦਿਆਂ ਕਿਹਾ ਕਿ ਥੋੜ੍ਹੀ ਜਿਹੀ ਬਰਸਾਤ ਨਾਲ ਹੀ ਸਬਜ਼ੀ ਮੰਡੀ ਛੱਪੜ ਦਾ ਰੂਪ ਧਾਰ ਲੈਂਦੀ ਹੈਤੇ ਕਈ ਕਈ ਦਿਨ ਸਬਜ਼ੀ ਤੇ ਫਲਾਂ ਦਾ ਕਾਰੋਬਾਰ ਠੱਪ ਰਹਿੰਦਾ ਹੈ ਜਿਸ ਦਾ ਖ਼ਮਿਆਜ਼ਾ ਕਿਸਾਨਾਂ, ਆੜ੍ਹਤੀਆਂ ਦੇ ਨਾਲ ਨਾਲ ਖ਼ੁਦ ਮਾਰਕਟ ਕਮੇਟੀ ਨੂੰ ਵੀ ਭੁਗਤਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਪ੍ਰਸ਼ਾਸਨ ਤੇ ਪੰਜਾਬ ਮੰਡੀ ਬੋਰਡ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ | ਉਨ੍ਹਾਂ ਪ੍ਰਸ਼ਾਸਨ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਸ਼ਹਿਰ ਦੇ ਵੱਡੇ ਹਿੱਸੇ ਦਾ ਪਾਣੀ ਸਬਜ਼ੀ ਮੰਡੀ 'ਚ ਆਉਣ ਤੋਂ ਰੋਕਣ ਲਈ ਅਸਫਲ ਹੋ ਕੇ ਰਹਿ ਗਿਆ ਹੈ ਤੇ ਇਲਾਕੇ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਨਰਕ ਬਣ ਕੇ ਰਹਿ ਗਈ ਹੈ |
ਪਿੰਡ ਚੋਟੀਆਂ ਦੀ 250 ਏਕੜ ਝੋਨੇ ਦੀ ਫ਼ਸਲ ਡਰੇਨ ਦੇ ਬਰਸਾਤੀ ਪਾਣੀ ਨਾਲ ਡੁੱਬੀ
ਲਹਿਰਾਗਾਗਾ, (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਪਿੰਡ ਚੋਟੀਆਂ ਕੋਲੋਂ ਲੰਘਦੀ ਬਰਸਾਤੀ ਡਰੇਨ 'ਚ ਲੋੜ ਤੋਂ ਵੱਧ ਪਾਣੀ ਆਉਣ ਕਰਕੇ ਬਰਸਾਤੀ ਪਾਣੀ ਉਛਲਣ ਕਾਰਨ ਕਿਸਾਨਾਂ ਦੀ 250 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਡੁੱਬ ਗਈ ਹੈ ਤੇ ਡਰੇਨ ਦਾ ਪਾਣੀ ਜ਼ਮੀਨਦੋਜ਼ ਪੁਲੀਆਂ ਰਾਹੀਂ ਪਿੰਡ ਦੇ ਬਿਜਲੀ ਗਰਿੱਡ ਵਾਲੀ ਸਾਈਡ ਤੋਂ ਪਿੰਡ ਅੰਦਰ ਦਾਖਲ ਹੋਣਾ ਸ਼ੁਰੂ ਹੋਣ ਦੇ ਡਰ ਤੋਂ ਲੋਕਾਂ ਨੇ ਗੁਰੂ ਘਰ 'ਚ ਅਨਾਊਾਸਮੈਂਟ ਕਰਵਾਈ ਤੇ ਸੈਂਕੜੇ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਉਮੀਦ ਦੀ ਝਾਕ ਛੱਡਦਿਆਂ ਖ਼ੁਦ ਹੀ ਪਿੰਡ ਵਾਲੀ ਸਾਈਡ ਜਾਂਦੇ ਪਾਣੀ ਨੂੰ ਰੋਕਿਆ | ਬਰਸਾਤੀ ਪਾਣੀ ਨਾਲ ਕਿਸਾਨ ਸੁਖਚੈਨ ਸਿੰਘ ਦੀ ਠੇਕੇ 'ਤੇ ਲਈ 20 ਏਕੜ ਜ਼ਮੀਨ, ਪ੍ਰਗਟ ਸਿੰਘ ਦੀ 5 ਏਕੜ, ਜਗਰਾਜ ਸਿੰਘ ਦੀ 7 ਏਕੜ, ਮਿੱਠੂ ਸਿੰਘ ਦੀ 3 ਏਕੜ,ਪਾਲਾ ਸਿੰਘ ਦੀ 12 ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬ ਗਈ | ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਜਾਖ਼ਲ ਬਰੇਟਾ ਰੋਡ ਉੱਪਰ ਠੇਕੇਦਾਰ ਵਲੋਂ ਪੁਲ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਡਰੇਨ ਦੇ ਪਾਣੀ ਨੂੰ ਰੋਕ ਲਿਆ ਹੈ | ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ | ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਲਈ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਕੁਦਨੀ ਮੌਕੇ 'ਤੇ ਪਹੁੰਚੇ ਅਤੇ ਨਹਿਰੀ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਜਦੋਂ ਇਹ ਮਸਲਾ ਐਸ.ਡੀ.ਐਮ. ਲਹਿਰਾਗਾਗਾ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਤਹਿਸੀਲਦਾਰ ਸੁਰਿੰਦਰ ਸਿੰਘ ਅਤੇ ਕਾਨੂੰਗੋ ਮੋਤੀ ਰਾਮ ਨੂੰ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਭੇਜਿਆ | ਪਿੰਡ ਵਾਸੀਆਂ ਨੇ ਕਿਹਾ ਕਿ ਡਰੇਨ 'ਚ ਲਗਾਤਾਰ ਵਧ ਰਹੇ ਪਾਣੀ ਤੋਂ ਡਰ ਹੈ ਕਿ ਇਹ ਪਿੰਡ 'ਚ ਫੈਲ ਸਕਦਾ ਹੈ ਜਿਸ ਨਾਲ ਲੋਕਾਂ ਦੇ ਕੱਚੇ ਘਰ ਢਹਿ ਢੇਰੀ ਹੋ ਜਾਣਗੇ | ਪਿੰਡ ਚੋਟੀਆਂ ਦੇ ਵਸਨੀਕ ਸਤਨਾਮ ਸਿੰਘ ਚੋਟੀਆਂ ਤੇ ਮੱਘਰ ਸਿੰਘ ਚੋਟੀਆਂ ਨੇ ਦੱਸਿਆ ਹੈ ਕਿ ਇਹ ਸਮੱਸਿਆ ਹਰ ਸਾਲ ਆਉਂਦੀ ਹੈ ਤੇ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦਿੰਦੀ | ਜੇਕਰ ਬਰਸਾਤਾਂ ਤੋਂ ਪਹਿਲਾਂ ਡਰੇਨਾਂ ਦੀ ਸਫ਼ਾਈ ਸਹੀ ਤਰੀਕੇ ਨਾਲ ਹੋ ਜਾਵੇ ਤਾਂ ਇਹ ਸਮੱਸਿਆ ਦੂਰ ਹੋ ਸਕਦੀ ਹੈ ਇਸ ਮੌਕੇ ਪਿੰਡ ਦੇ ਸਰਪੰਚ ਗੁਰਜੰਟ ਸਿੰਘ ਵੀ ਮੌਜੂਦ ਸਨ |
ਘੱਗਰ ਦਰਿਆ 'ਚ ਲਗਾਤਾਰ ਵਧ ਰਹੇ ਪਾਣੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾਈਆਂ
ਮੂਣਕ, (ਕੇਵਲ ਸਿੰਗਲਾ)-ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਇਲਾਕੇ ਦੇ ਲੋਕਾਂ ਦੀ ਸੰਭਾਵੀ ਹੜ੍ਹਾਂ ਨੂੰ ਲੈ ਕੇ ਚਿੰਤਾ ਵਧਦੀ ਜਾ ਰਹੀ ਹੈ | ਖਨੋਰੀ ਵਿਖੇ ਆਰ .ਡੀ 460 'ਤੇ ਲੱਗੇ ਮਾਪ ਅਨੁਸਾਰ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ 747.1 ਫੁੱਟ ਚੱਲ ਰਿਹਾ ਸੀ | ਸੋ ਸਵੇਰੇ 9 ਵਜੇ ਇੱਥੇ ਪਾਣੀ ਦਾ ਪੱਧਰ 746 ਫੁੱਟ ਸੀ | ਸੋ ਸਵੇਰੇ 9 ਤੋਂ ਲੈ ਕੇ ਸ਼ਾਮ ਤੱਕ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਇਕ ਫੁੱਟ ਵਧ ਗਿਆ ਹੈ | ਮੂਣਕ ਵਿਖੇ ਘੱਗਰ ਦਰਿਆ 'ਚ ਤੇਜ਼ੀ ਨਾਲ ਪਾਣੀ ਵੱਧ ਰਿਹਾ ਹੈ ਤੇ ਕੱਲ੍ਹ ਤੱਕ ਇੱਥੇ ਪਾਣੀ ਦਾ ਪੱਧਰ ਹੋਰ ਵੀ ਵਧ ਜਾਵੇਗਾ ਕਿਉਂਕਿ ਆਰ.ਡੀ. ਖਨੌਰੀ ਵਿਖੇ ਪਾਣੀ ਦੇ ਪੱਧਰ ਦੀ ਸਥਿਤੀ ਦਾ ਅਸਰ ਮੂਣਕ ਵਿਖੇ ਘੱਗਰ 'ਚ ਤਕਰੀਬਨ 18 ਘੰਟਿਆਂ ਬਾਅਦ ਪੈਂਦਾ ਹੈ | ਘੱਗਰ ਦਰਿਆ 'ਚ ਪਾਣੀ ਦੀ ਮੌਜੂਦਾ ਸਥਿਤੀ ਸਬੰਧੀ ਐਸ.ਡੀ.ਓ ਡਰੇਨਜ਼ ਚੇਤਨ ਗੁਪਤਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਖਨੌਰੀ ਤੋਂ ਪਿੱਛੇ ਬਰਸਾਤ ਬੰਦ ਹੋਣ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ ਬਰਸਾਤ ਦਾ ਮੌਜੂਦਾ ਪਾਣੀ ਬਿਨ੍ਹਾਂ ਨੁਕਸਾਨ ਕੀਤੇ ਲੰਘ ਜਾਵੇਗਾ | ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ਵਿਚ ਪਟਿਆਲਾ ਵਿਖੇ ਪਾਣੀ ਦਾ ਪੱਧਰ ਵੱਧਣ ਤੋਂ ਰੁਕ ਗਿਆ ਹੈ ਤੇ ਚੀਕਾ ਵਿਖੇ ਘੱਗਰ ਨਦੀ 'ਚ ਪਾਣੀ ਦਾ ਪੱਧਰ ਕੁਝ ਵਧ ਰਿਹਾ ਹੈ | ਘੱਗਰ ਦਰਿਆ ਦੀ ਮੌਜੂਦਾ ਸਥਿਤੀ ਸਬੰਧੀ ਐਸ.ਡੀ.ਐਮ ਸੂਬਾ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਸੰਭਾਵੀ ਹੜ੍ਹਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ | ਘੱਗਰ ਦਰਿਆ ਦੇ ਪਾਣੀ ਨਾਲ ਪ੍ਰਭਾਵਿਤ ਹੋਣ ਵਾਲੇ ਪਿੰਡਾਂ 'ਚ 10 ਤੋਂ 15 ਹਜ਼ਾਰ ਤੱਕ ਖਾਲੀ ਥੈਲੇ ਰੱਖਵਾ ਦਿੱਤੇ ਹਨ ਤਾਂ ਕਿ ਸੰਭਾਵੀ ਹੜ ਦੀ ਸਥਿਤੀ ਨਾਲ ਨਜਿੱਠਿਆ ਜਾ ਸਕੇ | ਉਨ੍ਹਾਂ ਹੋਰ ਦੱਸਿਆ ਕਿ ਮੂਣਕ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿੱਥੇ ਲੋੜ ਅਨੁਸਾਰ ਹਰ ਸਮੇਂ ਜੇ.ਬੀ.ਸੀ. ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ | ਐਸ.ਡੀ.ਐਮ ਮੂਣਕ ਸੂਬਾ ਸਿੰਘ ਨੇ ਅੱਜ ਘੱਗਰ ਦਰਿਆ ਦੇ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਦੇ ਪੰਚਾਂ, ਸਰਪੰਚਾਂ ਨਾਲ ਮੀਟਿੰਗ ਕਰ ਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਹੰਗਾਮੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਤੌਰ 'ਤੇ ਖ਼ਰਚ ਕਰਨ ਦੇ ਅਧਿਕਾਰ ਦਿੱਤੇ | ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ |
ਮੀਂਹ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪਾਣੀ 'ਚ ਡੁੱਬੀਆਂ
ਖਨੌਰੀ, (ਰਮੇਸ਼ ਕੁਮਾਰ)-ਲਗਾਤਾਰ ਸੋਕੇ ਨਾਲ ਜੂਝ ਰਹੇ ਕਿਸਾਨਾਂ ਨੇ ਬੀਤੇ ਦੋ ਦਿਨਾਂ ਤੋਂ ਇਲਾਕੇ 'ਚ ਪਈ ਬਾਰਸ਼ ਨਾਲ ਕੁਝ ਰਾਹਤ ਮਹਿਸੂਸ ਕੀਤੀ | ਪਰ ਹੁਣ ਇਸ ਇਲਾਕੇ ਦੇ ਕਿਸਾਨਾਂ ਨੂੰ ਜ਼ਿਆਦਾ ਬਾਰਸ਼ ਪੈਣ ਨਾਲ ਆਪਣੀ ਫ਼ਸਲਾਂ ਡੁੱਬ ਜਾਣ ਕਰ ਕੇ ਆਪਣੀ ਸਫਲ ਖ਼ਰਾਬ ਹੋਣ ਦਾ ਡਰ ਸਤਾਉਣ ਲੱਗ ਪਿਆ ਹੈ ਜ਼ਿਆਦਾ ਬਾਰਸ਼ ਹੋਣ ਦੇ ਕਾਰਨ ਜਿਨ੍ਹਾਂ ਕਿਸਾਨਾਂ ਦੇ ਖੇਤ ਨੀਵੇਂ ਹਨ ਉਨ੍ਹਾਂ ਦੀਆਂ ਫ਼ਸਲਾਂ ਪਾਣੀ 'ਚ ਡੁੱਬ ਚੁੱਕੀਆਂ ਹਨ | ਤਿੰਨ ਦਿਨ ਪਹਿਲਾਂ ਤਾਂ ਕਿਸਾਨ ਸੋਕੇ ਦੇ ਕਾਰਨ ਆਪਣੀ ਫ਼ਸਲਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਕੇ ਪਾਣੀ ਦੇ ਰਹੇ ਸਨ ਪਰ ਹੁਣ ਇਕਦਮ ਇੰਨੀ ਤੇਜ਼ ਬਾਰਸ਼ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਫ਼ਸਲਾਂ ਨੂੰ ਬਚਾਉਣਾ ਹੀ ਔਖਾ ਲੱਗ ਰਿਹਾ ਹੈ | ਉਨ੍ਹਾਂ ਨੂੰ ਡਰ ਹੈ ਕਿ ਜੇਕਰ ਹੋਰ ਬਾਰਸ਼ ਹੋ ਗਈ ਤਾਂ ਉਨ੍ਹਾਂ ਦੀਆਂ ਫ਼ਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਵੇਗਾ | ਕੁਝ ਕਿਸਾਨਾਂ ਵਲੋਂ ਪ੍ਰਸ਼ਾਸਨ ਦੇ ਿਖ਼ਲਾਫ਼ ਵੀ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਵਲੋਂ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੋਇਆ ਹੈ ਜਿਸ ਨਾਲ ਜ਼ਿਆਦਾ ਬਾਰਸ਼ ਹੋਣ ਦੇ ਨਾਲ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਨਾਲ ਡੁੱਬੀਆਂ ਹਨ |
ਮੀਂਹ ਨਾਲ ਪਿੰਡ ਸਜੂਮਾ ਤੇ ਗੱਗੜਪੁਰ ਦੇ ਖੇਤਾਂ 'ਚ ਭਰਿਆ ਪਾਣੀ
ਘਰਾਚੋਂ, (ਘੁਮਾਣ)-ਬੀਤੇ ਦੋ ਦਿਨਾਂ ਤੋਂ ਪੈ ਰਹੀ ਬਾਰਸ਼ ਕਾਰਨ ਸਥਾਨਕ ਇਲਾਕੇ 'ਚ ਪਾਣੀ ਦੀ ਬਹੁਤਾਤ ਬਣੀ ਹੋਈ ਹੈ ਉੱਥੇ ਹੀ ਸਥਾਨਕ ਪਿੰਡ ਦੀ ਜ਼ਮੀਨ ਵਿਚ ਦੀ ਲੰਘਦਾ ਸਰਹਿੰਦ ਚੋਅ ਵੀ ਪਿੱਛੇ ਪਹਾੜਾਂ 'ਤੇ ਪੈ ਰਹੀ ਬਾਰਸ਼ ਨਾਲ ਨੱਕੋ ਨੱਕ ਭਰਿਆ ਚੱਲ ਰਿਹਾ ਹੈ ਜੋ ਸਜੂਮਾ ਤੇ ਗੱਗੜਪੁਰ ਦੀ ਕਾਫ਼ੀ ਵੱਡੀ ਮਾਤਰਾ 'ਚ ਜ਼ਮੀਨ 'ਤੇ ਲੱਗੀ ਫ਼ਸਲ ਨੂੰ ਮਾਰ ਕਰਦਾ ਹੈ | ਵੱਡੀ ਗਿਣਤੀ 'ਚ ਦੋਵੇਂ ਪਿੰਡਾਂ ਦੇ ਲੋਕਾਂ ਨੇ ਪ੍ਰਸ਼ਾਸਨ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਸਬੰਧੀ ਪਿੰਡ ਸਜੂਮਾ ਦੇ ਕੋਆਪਰੇਟਿਵ ਸੁਸਾਇਟੀ ਮੈਂਬਰ ਬਲਵੀਰ ਸਿੰਘ, ਅਤੇ ਸਾਬਕਾ ਪੰਚ ਹਰਚੰਦ ਸਿੰਘ ਨੇ ਦੱਸਿਆ ਕਿ ਸਜੂਮੇ ਤੋਂ ਸੰਗਰੂਰ ਤੱਕ ਜੋ 18 ਫੁੱਟੀ ਸੜਕ ਤਾਂ ਬਣ ਗਈ ਪਰ ਸਰਹਿੰਦ ਚੋਅ 'ਤੇ ਬਣਿਆ ਪੁਰਾਣਾ ਪੁਲ ਬਹੁਤ ਨੀਵਾ ਤੇ ਤੰਗ ਹੈ ਜਿਸ ਕਰਕੇ ਇੱਥੋਂ ਲੰਘਦੇ ਹੋਏ ਕਈ ਵਾਰ ਵਾਹਨ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ | ਨੀਵਾ ਪੁਲ ਹੋਣ ਤੇ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਨਾਲ ਪਾਣੀ ਦੀ ਬੂਟੀ ਵੱਡੀ ਮਾਤਰਾ 'ਚ ਆ ਕੇ ਫਸ ਜਾਂਦੀ ਹੈ | ਜਿਸ ਕਰ ਕੇ ਪਾਣੀ ਖੇਤਾਂ 'ਚ ਫ਼ਸਲਾਂ ਨੂੰ ਮਾਰ ਕਰਦਾ ਹੈ ਇਸ ਵਾਰ ਵੀ 450 ਏਕੜ ਫ਼ਸਲ ਨੂੰ ਪਾਣੀ ਨੇ ਆਪਣੀ ਮਾਰ ਹੇਠ ਲੈ ਰੱਖਿਆ ਹੈ | ੲਸ ਮੌਕੇ ਬਲਵੀਰ ਸਿੰਘ ਸਜੂਮਾ, ਹਰਚੰਦ ਸਿੰਘ ਸਜੂਮਾ, ਸ਼ਿਵਜੀ ਮੈਂਬਰ, ਰਾਜਿੰਦਰ ਸਿੰਘ, ਸ਼ਪਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ, ਭੂਰਾ ਸਿੰਘ, ਕੁੱਕੂ, ਭਿੰਦਾ ਪੰਡਤ, ਰਣ ਸਿੰਘ, ਅਤਰ ਸਿੰਘ, ਦਰਬਾਰਾ ਸਿੰਘ ਸਾਬਕਾ ਸਰਪੰਚ, ਕੁਲਵੰਤ ਸਿੰਘ, ਨਾਜਰ ਸਿੰਘ, ਗੁਰਦੀਪ ਸਿੰਘ ਸਮੇਤ ਦੋਵੇਂ ਪਿੰਡਾਂ ਦੇ ਕਿਸਾਨ ਨਾਲ ਸਨ |

ਡਿਊਟੀ ਦੌਰਾਨ ਵਾਪਰੀ ਦੁਰਘਟਨਾ 'ਚ ਫ਼ੌਜੀ ਦੀ ਮੌਤ

ਸ਼ੇਰਪੁਰ, 17 ਜੁਲਾਈ (ਦਰਸ਼ਨ ਸਿੰਘ ਖੇੜੀ)-ਪਿੰਡ ਟਿੱਬਾ ਦਾ ਫ਼ੌਜੀ ਜਵਾਨ ਰਮਨਦੀਪ ਸਿੰਘ ਪੁੱਤਰ ਨਛੱਤਰ ਸਿੰਘ ਜੋ ਕਿ ਜੰਮੂ ਕਸ਼ਮੀਰ ਦੇ ਕੁਪਵਾੜਾ ਵਿਖੇ ਡਿਊਟੀ ਨਿਭਾ ਰਿਹਾ ਸੀ, ਦੀ ਇਕ ਦੁਰਘਟਨਾ 'ਚ ਮੌਤ ਹੋ ਜਾਣ ਦੀ ਖਬਰ ਹੈ | ਫ਼ੌਜੀ ਦੀ ਮਾਤਾ ਪਾਲ ਕੌਰ ਤੇ ਉਸ ਦੇ ...

ਪੂਰੀ ਖ਼ਬਰ »

ਫਿਰੌਤੀ ਲੈ ਕੇ ਕੁੱਟਮਾਰ ਦੀਆਂ ਘਟਨਾਵਾਂ ਕਰਨ ਵਾਲਾ ਗਰੋਹ ਕਾਬੂ

ਧੂਰੀ, 17 ਜੁਲਾਈ (ਸੁਖਵੰਤ ਸਿੰਘ ਭੁੱਲਰ, ਸੰਜੇ ਲਹਿਰੀ) - ਥਾਣਾ ਸਦਰ ਧੂਰੀ ਪੁਲਿਸ ਵਲੋਂ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਖਹਿਰਾ ਦੀ ਅਗਵਾਈ 'ਚ ਭਾਰੀ ਫਿਰੌਤੀ ਲੈ ਕੇ ਕੁੱਟਮਾਰ ਦੀ ਘਟਨਾ ਨੰੂ ਅੰਜਾਮ ਦੇਣ ਵਾਲੇ ਗਰੋਹ ਨੰੂ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ...

ਪੂਰੀ ਖ਼ਬਰ »

ਫੱਲੇਵਾਲ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਕੁੱਪ ਕਲ੍ਹਾਂ, 17 ਜੁਲਾਈ (ਮਨਜਿੰਦਰ ਸਿੰਘ ਸਰੌਦ) -ਗੁਰੂ ਹਰਿਕਿ੍ਸ਼ਨ ਗਰਲਜ਼ ਕਾਲਜ ਦਾ ਐਮ.ਐਸ.ਸੀ.(ਐਫ਼.ਟੀ) ਸਮੈਸਟਰ-ਪਹਿਲਾ ਅਤੇ ਐਮ.ਐਸ.ਸੀ.(ਐਫ਼.ਟੀ) ਸਮੈਸਟਰ-ਦੂਜਾ ਦਾ ਨਤੀਜਾ ਵੀ ਦੂਸਰੇ ਨਤੀਜਿਆਂ ਦੀ ਤਰ੍ਹਾਂ ਸ਼ਾਨਦਾਰ ਰਿਹਾ |ਕਾਲਜ ਦੀਆਂ ਐਮ.ਐਸ.ਸੀ.(ਐਫ਼.ਟੀ) ...

ਪੂਰੀ ਖ਼ਬਰ »

ਅੱਖਾਂ ਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਸੰਭਾਲੇ ਅਹੁਦੇ

ਧੂਰੀ, 17 ਜੁਲਾਈ (ਸੰਜੇ ਲਹਿਰੀ) - ਸਿਵਲ ਹਸਪਤਾਲ ਧੂਰੀ ਵਿਖੇ ਨਵੇਂ ਆਏ ਅੱਖਾਂ ਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਆਪਣੇ-ਆਪਣੇ ਅਹੁਦੇ ਸੰਭਾਲ ਲਏ ਹਨ | ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਧੂਰੀ ਦੇ ਐਸ.ਐਮ.ਓ. ਡਾ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਸਿਵਲ ...

ਪੂਰੀ ਖ਼ਬਰ »

ਮਨਰੇਗਾ ਤਹਿਤ ਚੱਲ ਰਹੇ ਕੰਮਾਂ 'ਚ ਸਰਪੰਚ 'ਤੇ ਲਗਾਏ ਘਪਲੇਬਾਜ਼ੀ ਦੇ ਦੋਸ਼

ਸ਼ੇਰਪੁਰ, 17 ਜੁਲਾਈ (ਦਰਸ਼ਨ ਸਿੰਘ ਖੇੜੀ) - ਖੇੜੀ ਕਲਾਂ ਦੀ ਮੌਜੂਦਾ ਪੰਚਾਇਤ ਦੇ ਪੰਚ ਗੁਰਮੀਤ ਸਿੰਘ, ਸੁਰਿੰਦਰ ਕੌਰ ਤੇ ਪਿੰਡ ਵਾਸੀ ਜਸਵੰਤ ਸਿੰਘ ਦੇ ਦਰਸ਼ਨ ਸਿੰਘ ਵਲੋਂ ਅੱਜ ਪੈੱ੍ਰਸ ਕਲੱਬ ਸ਼ੇਰਪੁਰ ਵਿਖੇ ਪੈੱ੍ਰਸ ਕਾਨਫ਼ਰੰਸ ਦੌਰਾਨ ਤਸਦੀਕਸ਼ੁਦਾ ਹਲਫੀਆਂ ...

ਪੂਰੀ ਖ਼ਬਰ »

ਸੱਪ ਦੇ ਡੱਸਣ ਨਾਲ ਮਜ਼ਦੂਰ ਦੀ ਮੌਤ

ਜਖੇਪਲ, 17 ਜੁਲਾਈ (ਮੇਜਰ ਸਿੰਘ ਸਿੱਧੂ)-ਇੱਥੋਂ ਨੇੜਲੇ ਪਿੰਡ ਉਗਰਾਹਾਂ ਵਿਖੇ ਇਕ ਖੇਤ ਮਜ਼ਦੂਰ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ ਹੈ | ਜਾਣਕਾਰੀ ਦਿੰਦਿਆਂ ਬਲਾਕ ਸੰਮਤੀ ਮੈਬਰ ਮਲਕੀਤ ਸਿੰਘ ਉਗਰਾਹਾਂ ਨੇ ਦੱਸਿਆ ਕਿ ਬਲਵੀਰ ਸਿੰਘ (ਬੀਰਾ) ਪੁੱਤਰ ਕਾਕਾ ਸਿੰਘ ਜੋ ਕਿ ...

ਪੂਰੀ ਖ਼ਬਰ »

ਕੁਨੈਕਸ਼ਨ ਤਬਦੀਲ ਕਰਵਾਉਣ ਲਈ ਕੌ ਾਸਲਰ ਵਲੋਂ ਤਸਦੀਕ ਕੀਤੀ ਅਰਜ਼ੀ ਕੌ ਾਸਲਰ ਦੇ ਪਤੀ ਨੇ ਪਾੜੀ

ਭਵਾਨੀਗੜ੍ਹ, 17 ਜੁਲਾਈ (ਪਵਿੱਤਰ ਸਿੰਘ ਬਾਲਦ) - ਸਥਾਨਕ ਨਗਰ ਕੌਾਸਲ ਦਫ਼ਤਰ ਵਿਖੇ ਇਕ ਵਿਅਕਤੀ ਦੇ ਪਾਣੀ ਵਾਲੀ ਟੂਟੀ ਦੇ ਕੁਨੈਕਸ਼ਨ ਦੀ ਅਰਜ਼ੀ ਇਕ ਕਾਂਗਰਸੀ ਆਗੂ ਵਲੋਂ ਕਥਿਤ ਤੌਰ 'ਤੇ ਪਾੜ ਦੇਣ ਕਾਰਨ ਅਰਜ਼ੀ ਦੇਣ ਵਾਲੇ ਨੌਜਵਾਨ ਨੇ ਹੋਰ ਮੁਹੱਲਾ ਵਾਸੀਆਂ ਨੂੰ ਨਾਲ ...

ਪੂਰੀ ਖ਼ਬਰ »

ਜਖੇਪਲ ਵਿਖੇ ਪਾਣੀ ਚੋਅ ਦੇ ਪੁਲ ਉੱਪਰ ਦੀ ਹੋਇਆ

ਜਖੇਪਲ, 17 ਜੁਲਾਈ (ਮੇਜਰ ਸਿੰਘ ਸਿੱਧੂ)-ਸਰਕਾਰ ਇਕ ਪਾਸੇ ਤਾਂ ਹੜ੍ਹਾਂ ਦੇ ਸੰਭਾਵੀ ਪੁਖ਼ਤਾ ਪ੍ਰਬੰਧਾਂ ਦੇ ਦਾਅਵੇ ਕਰ ਰਹੀ ਹੈ ਪਰ ਪਿੰਡ ਜਖੇਪਲ ਵਿਖੇ ਸਰਹੰਦ ਚੋਏ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਵਾਲੀ ਬੂਟੀ ਪੁਲ ਵਿਚ ਫਸ ਗਈ ਹੈ ਜਿਸ ਕਾਰਨ ਪਾਣੀ ਪੁਲ ਦੇ ਉੱਪਰੋਂ ਦੀ ...

ਪੂਰੀ ਖ਼ਬਰ »

ਧੂਰੀ ਮੂਲੋਵਾਲ ਸੜਕ ਦੀ ਹਾਲਤ ਤਰਸਯੋਗ

ਮੂਲੋਵਾਲ, 17 ਜੁਲਾਈ (ਰਤਨ ਭੰਡਾਰੀ) - ਧੂਰੀ ਮੂਲੋਵਾਲ ਸੜਕ ਦੀ ਉਸਾਰੀ ਦਾ ਨੀਂਹ ਪੱਥਰ 6 ਅਕਤੂਬਰ 2018 'ਚ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਰੱਖਿਆ ਸੀ ਪਰ ਹੁਣ ਤੱਕ ਕੰਮ ਅੱਧ ਵਿਚਾਲੇ ਲਟਕ ਰਿਹਾ ਹੈ | ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਲੋਕ ਹਾਲੋਂ ਬੇਹਾਲ ਹੋ ...

ਪੂਰੀ ਖ਼ਬਰ »

ਕਬੱਡੀ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਦਿਖਾਏ ਜੌਹਰ

ਸੰਗਰੂਰ, 17 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਯੋਗਰਾਜ ਨੇ ਕਰਤਾਰ ਸਿੰਘ ਦਰਵੇਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਏ ਕਬੱਡੀ ਟੂਰਨਾਮੈਂਟ ਮੌਕੇ ਖਿਡਾਰੀਆਂ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦਾ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੀ ਡਾਇਰੈਕਟਰੀ ਡੀ. ਸੀ. ਵਲੋਂ ਜਾਰੀ

ਸੰਗਰੂਰ, 17 ਜੁਲਾਈ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 'ਦੀ ਸੰਗਰੂਰ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ' ਦਾ ਵਫ਼ਦ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਡਾ: ਮਲਕੀਤ ਸਿੰਘ ਖੱਟੜਾ, ਸਰਪ੍ਰਸਤ ਗੁਰਪਾਲ ਸਿੰਘ ...

ਪੂਰੀ ਖ਼ਬਰ »

ਕਲੇਰਾਂ ਵਿਖੇ ਧਾਰਮਿਕ ਸਮਾਗਮ 'ਚ ਸ਼ਾਮਿਲ ਹੋਏ ਬੀਬੀ ਬਰਨਾਲਾ

ਸ਼ੇਰਪੁਰ, 17 ਜੁਲਾਈ (ਦਰਸ਼ਨ ਸਿੰਘ ਖੇੜੀ) - ਡੇਰਾ ਬਾਬਾ ਸ੍ਰੀ ਚੰਦ ਕਲੇਰਾਂ ਵਿਖੇ ਧਾਰਮਿਕ ਸਮਾਗਮ ਚੱਲ ਰਹੇ ਹਨ ਜਿਨ੍ਹਾਂ ਦੀ ਸਮਾਪਤੀ 30 ਸਤੰਬਰ ਨੂੰ ਹੋਵੇਗੀ | ਇਸੇ ਦੌਰਾਨ ਬੀਬੀ ਹਰਪ੍ਰੀਤ ਕੌਰ ਬਰਨਾਲਾ ਨੇ ਵੀ ਚੱਲ ਰਹੇ ਸਮਾਗਮ 'ਚ ਹਾਜ਼ਰੀ ਭਰੀ | ਇਸ ਸਮੇਂ ਸੰਤ ...

ਪੂਰੀ ਖ਼ਬਰ »

ਚੋਰੀ ਕਰਦਾ ਵਿਅਕਤੀ ਲੋਕਾਂ ਨੇ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ

ਭਵਾਨੀਗੜ੍ਹ, 17 ਜੁਲਾਈ (ਰਣਧੀਰ ਸਿੰਘ ਫੱਗੂਵਾਲਾ) - ਬੀਤੀ ਦੇਰ ਰਾਤ ਬਲਿਆਲ ਨੂੰ ਜਾਂਦੀ ਸੜਕ 'ਤੇ ਇਕ ਨਿੱਜੀ ਗੁਦਾਮ 'ਚੋਂ ਕਣਕ ਚੋਰੀ ਕਰਦੇ ਇੱਕ ਵਿਅਕਤੀ ਨੂੰ ਗੁਦਾਮ ਮਾਲਕਾਂ ਵਲੋਂ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਤੇ ਪੁਲਿਸ ਵਲੋਂ ਉਸ ਵਿਅਕਤੀ 'ਤੇ ਮਾਮਲਾ ਦਰਜ ਕਰਨ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਵਲੋਂ ਰੋਸ ਮਾਰਚ

ਚੀਮਾ ਮੰਡੀ, 17 ਜੁਲਾਈ (ਦਲਜੀਤ ਸਿੰਘ ਮੱਕੜ) - ਅੱਜ ਪੰਜਾਬ ਮਿਊਸਪਲ ਐਕਸ਼ਨ ਕਮੇਟੀ ਦੇ ਸੱਦੇ 'ਤੇ ਸਥਾਨਕ ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀਆਂ ਵਲੋਂ ਪੂਰੇ ਕਸਬੇ ਵਿਚ ਆਪਣੀਆਂ ਮੰਗਾਂ ਲਈ ਰੋਸ ਮਾਰਚ ਕੱਢਿਆ ਗਿਆ ਤੇ ਸਰਕਾਰ ਿਖ਼ਲਾਫ਼ ਉਨ੍ਹਾਂ ਭੜਾਸ ਵੀ ਕੱਢੀ | ...

ਪੂਰੀ ਖ਼ਬਰ »

ਦੇਸ਼ ਭਗਤ ਕਾਲਜ ਬਰੜਵਾਲ ਦੇ ਨਤੀਜੇ ਰਹੇ ਸ਼ਾਨਦਾਰ

ਧੂਰੀ, 17 ਜੁਲਾਈ (ਭੁੱਲਰ) - ਦੇਸ਼ ਭਗਤ ਕਾਲਜ ਬਰੜਵਾਲ-ਧੂਰੀ ਵਿਖੇ ਚੱਲ ਰਹੇ ਮੈਨੇਜਮੈਂਟ ਕੋਰਸ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਨਤੀਜੇ ਸ਼ਾਨਦਾਰ ਰਹੇ | ਨਤੀਜਿਆਂ 'ਚ ਬੀ.ਬੀ.ਏ. ਸਮੈਸਟਰ ਛੇਵਾਂ ਦੀ ਵਿਦਿਆਰਥਣ ਮੁਸ਼ਕਾਨ ਗੋਇਲ ਨੇ 78.13 ਪ੍ਰਤੀਸ਼ਤ ...

ਪੂਰੀ ਖ਼ਬਰ »

ਸੜਕਾਂ ਦੀ ਡਾਫ ਲੱਗਣ ਕਾਰਨ ਸੈਂਕੜੇ ਏਕੜ ਫ਼ਸਲ ਹੋਣ ਲੱਗੀ ਤਬਾਹ

ਕੁੱਪ ਕਲਾਂ, 17 ਜੁਲਾਈ (ਸਰੌਦ)-ਸਥਾਨਕ ਇਲਾਕੇ ਦੇ ਪਿੰਡਾਂ ਅੰਦਰ ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਨੇ ਸਹਿਣ ਲੱਗਵੇਂ ਖੇਤਾਂ 'ਚ ਕਿਸਾਨਾਂ ਦੀ ਲਗਪਗ 500 ਏਕੜ ਦੇ ਕਰੀਬ ਝੋਨੇ, ਸਬਜ਼ੀ ਤੇ ਹੋਰਨਾਂ ਫ਼ਸਲਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ | ਕਿਸਾਨਾਂ ਵਲੋਂ ...

ਪੂਰੀ ਖ਼ਬਰ »

ਬੂਟਿਆਂ ਦਾ ਪ੍ਰਸ਼ਾਦ ਵੰਡਿਆ

ਅਮਰਗੜ੍ਹ, 17 ਜੁਲਾਈ (ਸੁਖਜਿੰਦਰ ਸਿੰਘ ਝੱਲ) - ਗੁਰਦੁਆਰਾ ਸੰਤ ਆਸ਼ਰਮ ਨਰੈਣਸਰ ਮੁਹਾਲੀ ਨੇੜੇ ਬਾਗੜੀਆਂ ਵਿਖੇ ਪੂਰਨਮਾਸ਼ੀ ਦੇ ਦਿਹਾੜੇ ਮੌਕੇ ਧਾਰਮਿਕ ਦੀਵਾਨ ਸਜਾਏ ਗਏ | ਇਸ ਧਾਰਮਿਕ ਦੀਵਾਨ ਦੌਰਾਨ ਕੀਰਤਨ ਕਰਦਿਆਂ ਗੁਰੂ ਘਰ ਦੇ ਮੁੱਖ ਪ੍ਰਬੰਧਕ ਬਾਬਾ ਰਣਜੀਤ ...

ਪੂਰੀ ਖ਼ਬਰ »

ਬਮਾਲ ਸਕੂਲ ਲਈ ਜ਼ਮੀਨ ਦਾਨ

ਧੂਰੀ, 17 ਜੁਲਾਈ (ਭੁੱਲਰ) - ਧੂਰੀ ਹਲਕੇ ਦੇ ਪਿੰਡ ਬਮਾਲ ਵਿਖੇ ਇਕ ਬਜ਼ੁਰਗ ਬਾਬਾ ਜਗਮੇਲ ਸਿੰਘ ਨੇ ਸ਼ਲਾਘਾਯੋਗ ਫ਼ੈਸਲਾ ਲੈਂਦਿਆਂ ਸਰਕਾਰੀ ਹਾਈ ਸਕੂਲ ਬਮਾਲ ਨੂੰ ਡੇਢ ਵਿੱਘਾ ਜ਼ਮੀਨ ਦਾਨ ਕਰ ਕੇ ਨਿਵੇਕਲਾ ਪ੍ਰਸ਼ੰਸਾਯੋਗ ਕਾਰਜ ਕੀਤਾ ਹੈ | ਉਨ੍ਹਾਂ ਇਸ ਜ਼ਮੀਨ ਦੀ ...

ਪੂਰੀ ਖ਼ਬਰ »

ਕਿਸਾਨਾਂ ਨੂੰ ਕੀਟਨਾਸ਼ਕਾਂ ਤੇ ਖਾਦਾਂ ਬਾਰੇ ਦਿੱਤੀ ਜਾਣਕਾਰੀ

ਕੌਹਰੀਆਂ, 17 ਜੁਲਾਈ (ਮਾਲਵਿੰਦਰ ਸਿੰਘ ਸਿੱਧੂ)-ਝੋਨੇ 'ਚ ਕਿਸਾਨ ਅਧੂਰੀ ਜਾਣਕਾਰੀ ਕਾਰਨ ਵਾਧੂ ਖਾਦਾਂ ਤੇ ਕੀਟਨਾਸ਼ਕਾਂ ਦੀਆਂ ਸਪਰੇਆਂ ਕਰਦੇ ਹਨ | ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸ਼ਿਵ ਸ਼ਕਤੀ ਬੀਜ ਭੰਡਾਰ ਵਲੋਂ ਸੰਜੀਵ ਕੁਮਾਰ ਨਾਇਡੂ ਟੈਰਟਰੀ ਮੈਨੇਜਰ ਦੀ ...

ਪੂਰੀ ਖ਼ਬਰ »

ਮੀਂਹ ਤੇ ਤੇਜ਼ ਹਵਾਵਾਂ ਨਾਲ ਪੈਟਰੋਲ ਪੰਪ ਦੀ ਚਾਰਦੀਵਾਰੀ ਡਿਗੀ

ਦਿੜ੍ਹਬਾ ਮੰਡੀ, 17 ਜੁਲਾਈ (ਪਰਵਿੰਦਰ ਸੋਨੂੰ) - ਬੀਤੇ ਕਈ ਦਿਨਾਂ ਤੋ ਪੈ ਰਹੀ ਲਗਾਤਾਰ ਬਾਰਸ਼ ਅਤੇ ਤੇਜ਼ ਹਵਾਵਾਂ ਨਾਲ ਜਿੱਥੇ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਆਮ ਲੋਕਾਂ ਨੂੰ ਮੀਂਹ ਕਾਰਨ ਕਾਫ਼ੀ ਆਰਥਿਕ ਨੁਕਸਾਨ ਵੀ ਝੱਲਣਾ ਪੈ ...

ਪੂਰੀ ਖ਼ਬਰ »

ਕਿਸਾਨੀ ਕਰਜ਼ਿਆਂ ਸਬੰਧੀ 23 ਨੂੰ ਡੀ. ਸੀ. ਦਫ਼ਤਰ ਅੱਗੇ ਧਰਨਾ

ਲੌਾਗੋਵਾਲ, 17 ਜੁਲਾਈ (ਸ.ਸ. ਖੰਨਾ)-ਕਸਬੇ ਦੇ ਵੱਖ-ਵੱਖ ਪਿੰਡਾਂ 'ਚ ਕਿਸਾਨ ਮੋਰਚਾ ਸੰਗਰੂਰ ਵਲੋਂ ਮੀਟਿੰਗਾਂ ਕੀਤੀਆਂ ਗਈਆਂ | ਇਨ੍ਹਾਂ ਮੀਟਿੰਗਾਂ ਨੂੰ ਕਿਸਾਨ ਮੋਰਚਾ ਦੇ ਕਨਵੀਨਰ ਭੁਪਿੰਦਰ ਸਿੰਘ ਲੌਾਗੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਕਰਜ਼ਾ ...

ਪੂਰੀ ਖ਼ਬਰ »

ਐਸ. ਡੀ. ਐਮ. ਨੇ ਘੱਗਰ ਦੇ ਹੜ੍ਹ ਸਬੰਧੀ ਸਰਪੰਚਾਂ ਨਾਲ ਕੀਤੀ ਮੀਟਿੰਗ

ਮੂਨਕ, 17 ਜੁਲਾਈ (ਗਮਦੂਰ ਧਾਲੀਵਾਲ) - ਐਸ.ਡੀ.ਐਮ ਮੂਨਕ ਨੇ ਘੱਗਰ ਦਰਿਆ ਦੇ ਹੜ੍ਹ ਤੋਂ ਬਚਾਉ ਲਈ ਬੀ.ਡੀ.ਪੀ.ਓ. ਦਫ਼ਤਰ ਅਨਦਾਨ ਐਟ ਮੂਨਕ ਵਿਖੇ ਇਲਾਕੇ ਦੇ ਸਰਪੰਚਾਂ ਅਤੇ ਦਫ਼ਤਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਉਨ੍ਹਾਂ ਇਸ ਮੌਕੇ ਸਰਪੰਚਾਂ ਨੂੰ ਕਿਹਾ ਕਿ ਖਾਲੀ ...

ਪੂਰੀ ਖ਼ਬਰ »

ਅਧਿਕਾਰੀਆਂ ਨੇ ਘੱਗਰ ਦਰਿਆ ਦੀ ਸਥਿਤੀ ਦਾ ਲਿਆ ਜਾਇਜ਼ਾ

ਮੂਨਕ, 17 ਜੁਲਾਈ (ਸਿੰਗਲਾ, ਭਾਰਦਵਾਜ) - ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਐਸ.ਡੀ.ਐਮ ਮੂਨਕ ਸੂਬਾ ਸਿੰਘ ਵਲੋਂ ਜ਼ਿਲ੍ਹੇ ਦੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਘੱਗਰ ਦਰਿਆ ਨੇੜਲੀਆਂ ਸੰਵੇਦਨਸ਼ੀਲ ਥਾਵਾਂ ਦਾ ਦੌਰਾ ਕੀਤਾ ਗਿਆ ...

ਪੂਰੀ ਖ਼ਬਰ »

ਨਗਰ ਕੌ ਾਸਲ ਦਫ਼ਤਰ ਦੇ ਮੁਲਾਜ਼ਮਾਂ 'ਤੇ ਮੰਡਰਾ ਰਿਹਾ ਖੰਡਰ ਇਮਾਰਤ ਡਿਗਣ ਦਾ ਖ਼ਤਰਾ

ਸੰਗਰੂਰ, 17 ਜੁਲਾਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) -ਨਗਰ ਕੌਾਸਲ ਸੰਗਰੂਰ ਦੇ ਦਫ਼ਤਰ 'ਚ ਕੰਮ ਕਰ ਰਹੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਨਾਲ-ਨਾਲ ਕੌਾਸਲਰਾਂ 'ਤੇ ਹਰ ਸਮੇਂ ਖਸਤਾ ਇਮਾਰਤ ਦੇ ਡਿੱਗਣ ਦਾ ਖ਼ਤਰ ਮੰਡਰਾ ਰਿਹਾ ਹੈ | ਜ਼ਿਕਰਯੋਗ ਹੈ ਕਿ ਨਗਰ ਕੌਾਸਲ ...

ਪੂਰੀ ਖ਼ਬਰ »

ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦੇਵਾਂਗੇ-ਡੀ. ਐਸ. ਪੀ

ਮੂਣਕ, 17 ਜੁਲਾਈ (ਭਾਰਦਵਾਜ, ਸਿੰਗਲਾ)-ਨਵੇਂ ਆਏ ਡੀ.ਐਸ.ਪੀ ਮੂਣਕ ਬੂਟਾ ਸਿੰਘ ਗਿੱਲ ਦਾ ਮੂਣਕ ਪਹੁੰਚਣ 'ਤੇ ਸ਼ਹਿਰ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਡੀ.ਐਸ.ਪੀ. ਬੂਟਾ ਸਿੰਘ ਗਿੱਲ ਨੇ ਪੈੱ੍ਰਸ ਨਾਲ ਪਲੇਠੀ ਮੀਟਿੰਗ ਦੌਰਾਨ ਕਿਹਾ ਕਿ ਇਲਾਕੇ ਵਿਚ ਕਿਸੇ ...

ਪੂਰੀ ਖ਼ਬਰ »

ਬਲਾਕ ਪੱਧਰੀ ਮੁਕਾਬਲੇ ਕਰਵਾਏ

ਚੀਮਾ ਮੰਡੀ, 17 ਜੁਲਾਈ (ਜਸਵਿੰਦਰ ਸਿੰਘ ਸ਼ੇਰੋਂ)-ਸਿੱਖਿਆ ਵਿਭਾਗ ਪੰਜਾਬ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸੰਗਰੂਰ ਦੇ ਹੁਕਮਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਵਿਖੇ ਪਿ੍ੰਸੀਪਲ ਮੈਡਮ ਸ਼੍ਰੀਮਤੀ ਬੰਧਨਾ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ...

ਪੂਰੀ ਖ਼ਬਰ »

ਵਾਤਾਵਰਨ ਨੂੰ ਬਚਾਉਣ ਦਾ ਬੀੜਾ ਚੁੱਕਿਆ

ਧਰਮਗੜ੍ਹ, 17 ਜੁਲਾਈ (ਗੁਰਜੀਤ ਸਿੰਘ ਚਹਿਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿੱਥੇ ਵੱਖ-ਵੱਖ ਸੰਸਥਾਵਾਂ ਲੋਕ ਭਲਾਈ ਦੇ ਕਾਰਜ ਕਰਵਾ ਰਹੀਆਂ ਹਨ, ਉੱਥੇ ਨਾਲ ਹੀ ਸ਼ਹੀਦ ਊਧਮ ਸਿੰਘ ਐਜੂਕੇਸ਼ਨ ਐਡ ਵੈੱਲਫੇਅਰ ਸੁਸਾਇਟੀ ਜੋ ਕਿ ...

ਪੂਰੀ ਖ਼ਬਰ »

ਨੀਤੀ ਆਯੋਗ ਦੀ ਟੀਮ ਨੇ ਕੀਤੀ ਸੰਗਰੂਰ ਹਸਪਤਾਲ ਦੇ ਰਿਕਾਰਡ ਦੀ ਜਾਂਚ

ਸੰਗਰੂਰ, 17 ਜੁਲਾਈ (ਚੌਧਰੀ ਨੰਦ ਲਾਲ ਗਾਂਧੀ) - ਭਾਰਤ ਸਰਕਾਰ ਦੇ ਨੀਤੀ ਆਯੋਗ ਵਲੋਂ ਸਥਾਨਕ ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਸਿਵਲ ਹਸਪਤਾਲ ਦਾ ਨਿਰੀਖਣ ਕੀਤਾ ਗਿਆ¢ ਨਿਰੀਖਣ ਦੌਰਾਨ ਨੀਤੀ ਆਯੋਗ ਦੀ ਟੀਮ ਵੱਲੋਂ ਵਰ੍ਹੇ 2017-2018 ਦੇ ਸੰਪੂਰਨ ਡਾਟਾ ਦੀ ਬਾਰੀਕੀ ਨਾਲ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਦੀ ਮੀਟਿੰਗ 'ਚ ਮਸਲੇ ਵਿਚਾਰੇ

ਲਹਿਰਾਗਾਗਾ, 17 ਜੁਲਾਈ (ਗਰਗ, ਢੀਂਡਸਾ) - ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਲਹਿਰਾਗਾਗਾ ਦੀ ਮਹੀਨਾਵਾਰ ਮੀਟਿੰਗ ਜੀ.ਪੀ.ਐਫ ਕੰਪਲੈਕਸ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਗਿਆਨ ਚੰਦ ਕਨਵੀਨਰ ਨੇ ਦੱਸਿਆ ਕਿ ਐਸੋਸੀਏਸ਼ਨ ਦਾ ਸਥਾਪਨਾ ਦਿਵਸ ਮਹੀਨਾ ...

ਪੂਰੀ ਖ਼ਬਰ »

ਪੰਚਾਇਤ ਯੂਨੀਅਨਾਂ ਆਪਣੇ ਹੱਕੀ ਮੰਗਾਂ ਲਈ ਸੂਬਾ ਪੱਧਰ 'ਤੇ ਚੱਲ ਰਹੀ ਯੂਨੀਅਨ ਦਾ ਹਿੱਸਾ ਬਣਨ-ਭੱਟੀਵਾਲ

ਭਵਾਨੀਗੜ੍ਹ, 17 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)- ਪੰਚਾਇਤੀ ਯੂਨੀਅਨਾਂ ਪਾਰਟੀ ਬਾਜ਼ੀ ਤੋਂ ਉਪਰ ਉਠ ਕੇ ਸੂਬਾ ਪੱਧਰ 'ਤੇ ਚੱਲ ਰਹੀ ਪੰਚਾਇਤ ਯੂਨੀਅਨ ਦਾ ਹਿੱਸਾ ਬਨਣ ਇਹ ਵਿਚਾਰ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਨਮਿੰਦਰ ਸਿੰਘ ਭੱਟੀਵਾਲ ਨੇ 'ਅਜੀਤ' ਨਾਲ ...

ਪੂਰੀ ਖ਼ਬਰ »

ਖਨੌਰੀ 'ਚ ਭਰਵੇਂ ਮੀਂਹ ਨਾਲ ਬਣੇ ਹੜ੍ਹਾਂ ਵਰਗੇ ਹਾਲਾਤ

ਖਨੌਰੀ, 17 ਜੁਲਾਈ (ਬਲਵਿੰਦਰ ਸਿੰਘ ਥਿੰਦ)-ਇਲਾਕੇ ਅੰਦਰ ਬੀਤੇ ਦਿਨ ਤੇ ਲਗਭਗ ਸਾਰੀ ਰਾਤ ਪਈ ਭਾਰੀ ਬਰਸਾਤ ਕਾਰਨ ਜਿਥੇ ਕਿਸਾਨਾਂ ਦੇ ਚਿਹਰਿਆਂ 'ਤੇ ਭਾਰੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ਉਥੇ ਸਥਾਨਕ ਸਥਾਨਕ ਸ਼ਹਿਰ ਅੰਦਰ ਜਗ੍ਹਾ-ਜਗ੍ਹਾ ਬਰਸਾਤ ਦਾ ਵੱਡੀ ਮਾਤਰਾ ...

ਪੂਰੀ ਖ਼ਬਰ »

ਬਰਸਾਤੀ ਪਾਣੀ ਨਾਲ ਨੱਕੋ-ਨੱਕ ਭਰਿਆ ਲਹਿਰਾਗਾਗਾ ਦਾ ਅੰਡਰ-ਪਾਸ ਪੁਲ, ਆਵਾਜਾਈ ਠੱਪ

ਲਹਿਰਾਗਾਗਾ, 17 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਲਹਿਰਾਗਾਗਾ ਅੰਦਰ ਸੀਵਰੇਜ ਸਿਸਟਮ ਪੈਣ ਮਗਰੋਂ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ | ਨਗਰ ਕੌਾਸਲ ਵਲੋਂ ਦਫ਼ਤਰ ਨੇੜਿਓਾ ਲੰਘਦਾ ਸਦੀਆਂ ਪੁਰਾਣਾ ਗੰਦਾ ਨਾਲਾ ਬੰਦ ਕਰ ਦਿੱਤੇ ...

ਪੂਰੀ ਖ਼ਬਰ »

ਕਿਸਾਨਾਂ ਨੇ ਚੰਡੀਗੜ੍ਹ ਵਿਖੇ 31 ਨੰੂ ਬੁਲਾਈ ਇੱਕਤਰਤਾ

ਸੰਗਰੂਰ, 17 ਜੁਲਾਈ (ਅਮਨਦੀਪ ਸਿੰਘ ਬਿੱਟਾ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ | ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਐਸ.ਵਾਈ.ਐਲ. ਦੀ ਉਸਾਰੀ ਲਈ ਮਾਨਯੋਗ ਸੁਪਰੀਮ ਕੋਰਟ ...

ਪੂਰੀ ਖ਼ਬਰ »

ਢਾਈ-ਤਿੰਨ ਸਾਲਾਂ ਤੋਂ ਪੁੱਟੀ ਕਿਸ਼ਨਪੁਰਾ ਰੋਡ ਦੇ ਦੁਕਾਨਦਾਰਾਂ ਨੇ ਫਿਰ ਲਾਏ ਪੋਸਟਰ

ਸੰਗਰੂਰ, 17 ਜੁਲਾਈ (ਧੀਰਜ ਪਸ਼ੌਰੀਆ)-ਢਾਈ-ਤਿੰਨ ਸਾਲਾਂ ਤੋਂ ਪੁੱਟੀ ਕਿਸ਼ਨਪੁਰਾ ਰੋਡ ਦੇ ਦੁਕਾਨਦਾਰਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਤੰਗ ਆ ਕੇ ਇਕ ਵਾਰ ਫਿਰ ਕਿਸ਼ਨਪੁਰਾ ਰੋਡ 'ਤੇ ਥਾਂ-ਥਾਂ ਪੋਸਟਰ ਲਾ ਕੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਪੁਰਜ਼ੋਰ ਨਿੰਦਾ ...

ਪੂਰੀ ਖ਼ਬਰ »

ਸੁੱਕੇ ਦਰੱਖ਼ਤ ਦੇ ਰਹੇ ਨੇ ਹਾਦਸਿਆਾ ਨੂੰ ਸੱਦਾ

ਅਮਰਗੜ੍ਹ, 17 ਜੁਲਾਈ (ਸੁਖਜਿੰਦਰ ਸਿੰਘ ਝੱਲ) - ਸੜਕਾਾ ਕਿਨਾਰੇ ਖੜ੍ਹੇ ਸੁੱਕੇ ਦਰੱਖ਼ਤ ਕਿਸੇ ਨਾ ਕਿਸੇ ਹਾਦਸੇ ਦਾ ਕਾਰਨ ਬਣਦੇ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਵਣ ਵਿਭਾਗ ਹਮੇਸ਼ਾ ਕੁੰਭਕਰਨੀ ਨੀਂਦ ਸੁੱਤਾ ਰਹਿੰਦਾ ਹੈ ¢ ਲਗਾਤਾਰ ਹੋ ਰਹੀ ਬਰਸਾਤ ਕਾਰਨ ਪਿੰਡ ...

ਪੂਰੀ ਖ਼ਬਰ »

ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਵਲੋਂ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ

ਸੰਗਰੂਰ, 17 ਜੁਲਾਈ (ਧੀਰਜ ਪਸ਼ੌਰੀਆ)-ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀ.ਐੱਡ. ਅਧਿਆਪਕਾਂ ਨੇ ਸੰਗਰੂਰ ਵਿਖੇ ਸੂਬਾ ਪੱਧਰੀ ਬੈਠਕ ਕਰ ਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਕੀਤੇ ਜਾ ਰਹੇ ਸੰਘਰਸ਼ ਨੰੂ ਤਿੱਖੀ ਰੂਪ ਰੇਖਾ ਦਾ ਐਲਾਨ ਕਰਦਿਆਂ 11 ਅਗਸਤ ਨੰੂ ...

ਪੂਰੀ ਖ਼ਬਰ »

ਪ੍ਰਾਚੀਨ ਮੰਦਰ ਕਮੇਟੀ ਦੀ ਚੋਣ ਵਿਵਾਦਾਂ ਦੀ ਭੇਟ ਚੜ੍ਹੀ

ਸੰਗਰੂਰ, 17 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸ਼ਹਿਰ ਦੇ ਪੁਰਾਤਨ ਮੰਦਰਾਂ 'ਚ ਸ਼ੁਮਾਰ ਪ੍ਰਾਚੀਨ ਬਗੀਚੀ ਵਾਲਾ ਮੰਦਰ ਦੇ ਪ੍ਰਧਾਨ ਦੀ ਚੋਣ ਮੌਜੂਦਾ ਸਮੇਂ ਵਿਵਾਦਾਂ ਦੇ ਘੇਰੇ 'ਚ ਘਿਰੀ ਨਜ਼ਰ ਆ ਰਹੀ ਹੈ | ਜ਼ਿਕਰਯੋਗ ਹੈ ਕਿ ਪ੍ਰਧਾਨ ਤੇ ਜਨਰਲ ਸਕੱਤਰ ਦੇ ...

ਪੂਰੀ ਖ਼ਬਰ »

ਸੀਵਰੇਜ ਬੰਦ ਹੋਣ ਨਾਲ ਦਾਣਾ ਮੰਡੀ ਨੇ ਧਾਰਿਆ ਛੱਪੜ ਦਾ ਰੂਪ

ਖਨੌਰੀ, 17 ਜੁਲਾਈ (ਰਾਜੇਸ਼ ਕੁਮਾਰ) - ਖਨੌਰੀ 'ਚ ਬੀਤੇ ਦਿਨ ਤੋਂ ਰੁਕ-ਰੁਕ ਕੇ ਹੋ ਰਹੀ ਭਰਵੀਂ ਬਾਰਸ਼ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇ ਨਾਲ-ਨਾਲ ਕਿਸਾਨਾਂ ਦੀਆਂ ਫ਼ਸਲਾਂ ਲਈ ਬਹੁਤ ਹੀ ਲਾਹੇਮੰਦ ਹੋ ਰਹੀ ਹੈ ਪਰ ਖਨੌਰੀ ਦਾਣਾ ਮੰਡੀ ਨੇੜੇ ਰਹਿੰਦੇ ਲੋਕਾਂ ...

ਪੂਰੀ ਖ਼ਬਰ »

ਹਲਕਾ ਵਿਧਾਇਕ ਨੇ ਵੰਡੇ ਪੈਨਸ਼ਨਾਾ ਤੇ ਬੱਸ ਪਾਸ ਦੇ ਕਾਰਡ

ਚੀਮਾਂ ਮੰਡੀ, 17 ਜੁਲਾਈ (ਜਸਵਿੰਦਰ ਸਿੰਘ ਸ਼ੇਰੋਂ)¸ਹਲਕਾ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਨੇ ਹਲਕਾ ਸੁਨਾਮ ਦੇ ਪਿੰਡ ਸ਼ਾਹਪੁਰ ਕਲਾਾ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਚਾਇਤ ਮੈਂਬਰ ਮਲਕੀਤ ਸਿੰਘ ਦੀ ਅਗਵਾਈ 'ਚ ਸੈਂਕੜੇ ਲੋੜਵੰਦ ਪਰਿਵਾਰਾਂ ਨੂੰ ...

ਪੂਰੀ ਖ਼ਬਰ »

ਬੀ. ਐੱਡ ਦਾ ਨਤੀਜਾ ਰਿਹਾ ਸ਼ਾਨਦਾਰ

ਸੰਗਰੂਰ, 17 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਅਕਾਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵਿਮੈਨ ਫਤਿਹਗੜ੍ਹ ਛੰਨਾਂ (ਸੰਗਰੂਰ) ਦੇ ਬੀ.ਐਡ ਬੈਚ 2018-20 ਦੇ ਸਮੈਸਟਰ ਪਹਿਲੇ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ ਵਿਚ ਦੋ ਵਿਦਿਆਰਥਣਾਂ ਸੁਨਿਧੀ ਬਾਂਸਲ ਤੇ ਰਮਨਦੀਪ ਕੌਰ ਨੇ 500 'ਚੋਂ 424 ...

ਪੂਰੀ ਖ਼ਬਰ »

ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਵਿਖੇ ਨਸ਼ਿਆਾ ਵਿਰੁੱਧ ਚੇਤਨਾ ਪ੍ਰੋਗਰਾਮ

ਸੰਗਰੂਰ, 17 ਜੁਲਾਈ (ਧੀਰਜ ਪਸ਼ੌਰੀਆ) - ਸਾਇੰਟੇਫਿਕ ਅਵੇਅਰਨੈਸ ਐਾਡ ਸੋਸ਼ਲ ਵੈਲਫੇਅਰ ਫੋਰਮ ਵਲੋਂ ਸੋਸਵਾ ਤੇ ਰੈਡ ਕਰਾਸ ਨਸ਼ਾ ਛੁਡਾਉ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਵਿਖੇ ਨਸ਼ਿਆਾ ਵਿਰੁੱਧ ਚੇਤਨਾ ਪ੍ਰੋਗਰਾਮ ...

ਪੂਰੀ ਖ਼ਬਰ »

ਮੀਂਹ ਦੇ ਪਾਣੀ ਨਾਲ ਤਹਿਸੀਲ ਕੰਪਲੈਕਸ 'ਚ ਜਲ ਥਲ

ਸੁਨਾਮ ਊਧਮ ਸਿੰਘ ਵਾਲਾ, 17 ਜੁਲਾਈ (ਭੁੱਲਰ, ਧਾਲੀਵਾਲ) - ਪਿਛਲੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ ਉੱਥੇ ਹੀ ਸਥਾਨਕ ਕੋਰਟ ਤੇ ਤਹਿਸੀਲ ਕੰਪਲੈਕਸ ਪਾਣੀ ਨਾਲ ਭਰਨ ...

ਪੂਰੀ ਖ਼ਬਰ »

ਸਮਾਜ ਸੁਧਾਰ ਵੈੱਲਫੇਅਰ ਕਮੇਟੀ ਦੀ ਮੀਟਿੰਗ

ਅਮਰਗੜ੍ਹ, 17 ਜੁਲਾਈ (ਸੁਖਜਿੰਦਰ ਸਿੰਘ ਝੱਲ)-ਸਮਾਜ ਸੁਧਾਰ ਵੈੱਲਫੇਅਰ ਕਮੇਟੀ ਅਮਰਗੜ੍ਹ ਦੀ ਮੀਟਿੰਗ ਪ੍ਰਧਾਨ ਹਰੀ ਸਿੰਘ ਖੇੜੀ ਸੋਢੀਆਾ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਅਮਰਗੜ੍ਹ ਵਿਖੇ ਹੋਈ ਕਮੇਟੀ ਦੀ ਮੀਟਿੰਗ ਦੌਰਾਨ ਫ਼ਾਲਤੂ ਖ਼ਰਚੇ ਘਟਾਉਣ ਸਬੰਧੀ ਸਾਰੇ ...

ਪੂਰੀ ਖ਼ਬਰ »

ਲਸਾੜਾ ਡਰੇਨ ਦੇ ਓਵਰ ਫਲੋਅ ਹੋਏ ਪਾਣੀ ਨੇ ਤਿੰਨ ਪਿੰਡਾਂ ਦਾ ਝੋਨਾ ਤੇ ਨਰਮਾ ਡੋਬਿਆ

ਮਾਲੇਰਕੋਟਲਾ, 17 ਜੁਲਾਈ (ਕੁਠਾਲਾ) - ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਪਾਣੀ ਨਾਲ ਨੱਕੋਂ ਨੱਕ ਭਰੇ ਵਗ ਰਹੇ ਲਸਾੜਾ ਨਾਲੇ ਨੇ ਮਲੇਰਕੋਟਲਾ ਨਾਲ ਲਗਦੇ ਤਿੰਨ ਪਿੰਡਾਂ ਆਹਨਖੇੜੀ, ਫ਼ਰੀਦਪੁਰ ਖ਼ੁਰਦ ਅਤੇ ਫ਼ਰੀਦਪੁਰ ਕਲਾਂ ਦੇ ਦਰਜਨਾਂ ਕਿਸਾਨਾਂ ਦੀ ਝੋਨੇ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕਰਵਾਇਆ

ਲੌਾਗੋਵਾਲ, 17 ਜੁਲਾਈ (ਸ.ਸ. ਖੰਨਾ)-ਸਥਾਨਕ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਵਿਖੇ ਸਾਵਣ ਦੇ ਮਹੀਨੇ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਗੁਰਮਤਿ ਸਮਾਗਮ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸਮੇਂ ਪਰਮਜੀਤ ਸਿੰਘ ਧੰਦੀਵਾਲ ਦੇ ਰਾਗੀ ਜਥੇ ਵਲੋਂ ਕੀਰਤਨ ...

ਪੂਰੀ ਖ਼ਬਰ »

ਅਕਾਲੀ ਦਲ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਲਈ ਵੱਡੇ ਪੱਧਰ 'ਤੇ ਭਰਤੀ ਕੀਤੀ ਜਾਵੇਗੀ-ਗਰਗ

ਭਵਾਨੀਗੜ੍ਹ, 17 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਵੱਡੇ ਪੱਧਰ 'ਤੇ ਹਲਕਾ ਵਾਸੀਆਂ ਨੂੰ ਭਰਤੀ ਕਰ ਕੇ ਅਕਾਲੀ ਦਲ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਇਹ ਵਿਚਾਰ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਹੋਈ ਬਲਾਕ ਪੱਧਰੀ ਮੀਟਿੰਗ ਨੂੰ ...

ਪੂਰੀ ਖ਼ਬਰ »

ਬਿਜਲੀ ਦੀਆਂ ਲਾਈਨਾਂ ਖਸਤਾ ਹਾਲਤ ਹੋਣ ਕਾਰਨ ਮੀਂਹ ਤੋਂ ਹੀ ਪਹਿਲਾਂ ਬਿਜਲੀ ਹੋ ਜਾਂਦੀ ਹੈ ਗੁੱਲ

ਅਮਰਗੜ੍ਹ, 17 ਜੁਲਾਈ (ਬਲਵਿੰਦਰ ਸਿੰਘ ਭੁੱਲਰ)-ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਿਸ਼ਾਲ ਪਿੰਡ ਬਨਭੌਰਾ 'ਚ ਪਾਵਰਕਾਮ ਵਲੋਂ ਇਲਾਕੇ ਨੂੰ ਬੇਹਤਰ ਢੰਗ ਨਾਲ ਬਿਜਲੀ ਸਪਲਾਈ ਕਰਨ ਲਈ ਇੱਕ ਗਰਿੱਡ ਸਬ-ਸਟੇਸ਼ਨ ਤਕਰੀਬਨ 15 ਸਾਲ ਪਹਿਲਾਂ ਸਥਾਪਤ ਕੀਤਾ ਸੀ ਅਤੇ ਜ਼ਮੀਨ ਵੀ ...

ਪੂਰੀ ਖ਼ਬਰ »

ਬਿਆਨਾਂ ਪਾੜਨ ਦੇ ਦੋਸ਼ਾਂ 'ਚੋਂ ਸਾਬਕਾ ਸਰਪੰਚ ਸਮੇਤ 3 ਬਰੀ

ਸੰਗਰੂਰ, 17 ਜੁਲਾਈ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਡਾ: ਰਜਨੀਸ਼ ਦੀ ਅਦਾਲਤ ਨੇ ਬਿਆਨਾਂ ਪਾੜਨ ਦੇ ਦੋਸ਼ਾਂ 'ਚੋਂ ਪਿੰਡ ਨਾਗਰਾ ਦੇ ਸਾਬਕਾ ਸਰਪੰਚ ਸਮੇਤ ਤਿੰਨ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਜਸਵੀਰ ਸਿੰਘ ਸਰਾਓ ਅਤੇ ...

ਪੂਰੀ ਖ਼ਬਰ »

ਲੁੱਟ-ਖੋਹ ਦੀਆਾ ਵਧੀਆਾ ਘਟਨਾਵਾਂ ਕਾਰਨ ਸਹਿਮੇ ਲੋਕ, ਹਫ਼ਤੇ ਅੰਦਰ ਹੋਈਆਾ ਤਿੰਨ ਲੁੱਟਾਂ

ਅਮਰਗੜ੍ਹ, 17 ਜੁਲਾਈ (ਸੁਖਜਿੰਦਰ ਸਿੰਘ ਝੱਲ) - ਥਾਣਾ ਅਮਰਗੜ੍ਹ ਅਧੀਨ ਪੈਂਦੇ ਪਿੰਡਾਾ ਅੰਦਰ ਲੁੱਟ ਖੋਹ ਦੀਆਾ ਵਧ ਰਹੀਆਾ ਘਟਨਾਵਾਾ ਨੇ ਇੰਨੇ ਸਹਿਮ ਦਾ ਮਾਹੌਲ ਤਿਆਰ ਕੀਤਾ ਹੈ ਕਿ ਦੇਰ ਸਵੇਰ ਘਰਾਾ ਤੋਂ ਨਿਕਲਣ ਲੱਗਿਆਾ ਲੋਕ ਡਰਦੇ ਹਨ ਤੇ ਉਨ੍ਹਾਾ ਦਾ ਵੀ ਡਰ ਵੀ ਜਾਇਜ਼ ...

ਪੂਰੀ ਖ਼ਬਰ »

ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ 'ਚੋਂ ਪਿੰਡ ਅਲੀਪੁਰ ਦਾ ਸਰਪੰਚ ਬਰੀ

ਸੰਗਰੂਰ, 17 ਜੁਲਾਈ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਸਮਰਿਤੀ ਧੀਰ ਦੀ ਅਦਾਲਤ ਨੇ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ 'ਚੋਂ ਪਿੰਡ ਅਲੀਪੁਰ ਦੇ ਸਰਪੰਚ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਗੁਰਿੰਦਰ ਪਾਲ ਕਰਤਾਰਪੁਰਾ ਨੇ ਦੱਸਿਆ ਕਿ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX