ਤਾਜਾ ਖ਼ਬਰਾਂ


ਗੋਲਕ ਦੇ ਪੈਸੇ ਲਈ ਲੜ ਰਹੇ ਹਨ ਅਕਾਲੀ : ਦਰਸ਼ਨ ਕਾਂਗੜਾ
. . .  9 minutes ago
ਤਪਾ ਮੰਡੀ, 17 ਫਰਵਰੀ (ਵਿਜੇ ਸ਼ਰਮਾ/ਪ੍ਰਵੀਨ ਗਰਗ) - ਸੂਬੇ 'ਚ ਪਹਿਲਾ ਅਕਾਲੀਆਂ ਨੇ ਜਨਤਾ ਨੂੰ ਖੂਬ ਲੁੱਟਿਆ, ਜਦ ਪੰਜਾਬ ਦੀ ਸੱਤਾ ਇੰਨਾ ਤੋਂ ਚਲੀ ਗਈ ਤਾਂ ਹੁਣ ਗੋਲਕ ...
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  17 minutes ago
ਬਰਨਾਲਾ/ਰੂੜੇਕੇ ਕਲਾਂ 17 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਲਾਗਲੇ ਪਿੰਡ ਪੱਖੋ ਕਲਾਂ ਜ਼ਿਲ੍ਹਾ ਬਰਨਾਲਾ ਦੇ ਇਕ ਮਜ਼ਦੂਰ ਵੱਲੋਂ ਪਿੰਡ ਦੀ ਅਨਾਜ ...
ਪਾਕਿਸਤਾਨ: ਬਲੋਚਿਸਤਾਨ ਦੇ ਕਵੇਟਾ 'ਚ ਹੋਏ ਧਮਾਕੇ 'ਤ 5 ਮੌਤਾਂ
. . .  57 minutes ago
ਇਸਲਾਮਾਬਾਦ, 17 ਫਰਵਰੀ- ਪਾਕਿਸਤਾਨ ਵਿਚ ਬਲੋਚਿਸਤਾਨ ਸੂਬੇ ਦੇ ਕਵੇਟਾ ਵਿਚ ਹੋਏ ਧਮਾਕੇ 'ਚ 5 ਲੋਕਾਂ ਦੇ ਜ਼ਖਮੀ ...
ਸੋਸ਼ਲ ਮੀਡੀਆ 'ਤੇ ਟੀ.ਏ ਦੀ ਭਰਤੀ ਦੀ ਫੈਲੀ ਝੂਠੀ ਖ਼ਬਰ ਦੇਖ ਕੇ ਮਾਧੋਪੁਰ ਪਹੁੰਚੇ ਨੌਜਵਾਨ ਹੋ ਰਹੇ ਖੱਜਲ ਖੁਆਰ
. . .  about 1 hour ago
ਮਾਧੋਪੁਰ, 17 ਫਰਵਰੀ (ਨਰੇਸ਼ ਮਹਿਰਾ)- ਮਾਧੋਪੁਰ ਵਿਖੇ ਟੀ.ਏ ਦੀ ਸੋਸ਼ਲ ਮੀਡੀਆ 'ਤੇ ਫੈਲੀ ਝੂਠੀ ਖ਼ਬਰ ਨੂੰ ਦੇਖ ਕੇ ਹਜ਼ਾਰਾਂ ...
ਧਾਰਾ 370 ਦੇ ਵਿਰੁੱਧ ਰਹੀ ਬ੍ਰਿਟਿਸ਼ ਸੰਸਦ ਮੈਂਬਰ ਨੂੰ ਭਾਰਤ 'ਚ ਨਹੀਂ ਮਿਲੀ ਐਂਟਰੀ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਜੰਮੂ-ਕਸ਼ਮੀਰ 'ਚ ਧਾਰਾ 370 ਦੀਆਂ ਬਹੁਤੀਆਂ ਧਾਰਾਵਾਂ ਨੂੰ ਹਟਾਉਣ ਦੇ ਫ਼ੈਸਲੇ ਦਾ ਵਿਰੋਧ ਕਰਨ ਵਾਲੀ ਬ੍ਰਿਟੇਨ ...
ਦਿੱਲੀ ਕੈਬਨਿਟ 'ਚ ਵਿਭਾਗਾਂ ਦੀ ਵੰਡ, ਕੇਜਰੀਵਾਲ ਆਪਣੇ ਕੋਲ ਨਹੀਂ ਰੱਖਣਗੇ ਕੋਈ ਮੰਤਰਾਲੇ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਦਿੱਲੀ ਦੀ ਨਵੀਂ ਚੁਣੀ ਗਈ ਸਰਕਾਰ ਦੇ ਸਾਰੇ ਮੰਤਰੀਆਂ ਨੇ ਅੱਜ ਸਕੱਤਰੇਤ ਵਿਖੇ ਜਾ ਕੇ ਆਪਣੇ ਅਹੁਦੇ ਸੰਭਾਲ ਲਏ। ਇਸ ਦੇ ਨਾਲ ਹੀ ਕੇਜਰੀਵਾਲ ਦੇ ਮੰਤਰੀਆਂ ਦੇ ਵਿਭਾਗਾਂ...
ਐਨ.ਐੱਸ.ਕਿਊ.ਐਫ. ਅਧੀਨ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਪ੍ਰਯੋਗੀ ਪ੍ਰੀਖਿਆ ਤੇ ਟਰੇਨਿੰਗ ਦੇ ਸ਼ਡਿਊਲ 'ਚ ਤਬਦੀਲੀ
. . .  1 minute ago
ਐੱਸ.ਏ.ਐੱਸ. ਨਗਰ, 17 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਨ. ਐੱਸ. ਕਿਊ. ਐਫ. ਅਧੀਨ...
ਦੋ ਬੱਚਿਆਂ ਦੀ ਮਾਂ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 2 hours ago
ਅੱਚਲ ਸਾਹਿਬ, 17 ਫਰਵਰੀ (ਗੁਰਚਰਨ ਸਿੰਘ)- ਪੁਲਿਸ ਥਾਣਾ ਰੰਗੜ ਨੰਗਲ ਅਧੀਨ ਆਉਂਦੇ ਪਿੰਡ ਬਾਸਰਪੁਰ ਦੀ ਦੋ ਬੱਚਿਆਂ....
ਮਨੀਲਾ 'ਚ ਪੰਜਾਬੀ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ
. . .  about 2 hours ago
ਮੋਗਾ, 17 ਫਰਵਰੀ- ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਦੇ ਰਹਿਣ ਵਾਲੇ 38 ਸਾਲਾ ਮੱਘਰ ਸਿੰਘ ਦੀ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ...
ਨਵਾਂ ਡੈੱਥ ਵਾਰੰਟ ਜਾਰੀ ਹੋਣ 'ਤੇ ਨਿਰਭੈਆ ਦੀ ਮਾਂ ਨੇ ਜਤਾਈ ਖ਼ੁਸ਼ੀ
. . .  about 2 hours ago
ਨਵੀਂ ਦਿੱਲੀ, 17 ਫਰਵਰੀ- ਦੋਸ਼ੀਆਂ ਦੇ ਖ਼ਿਲਾਫ਼ ਨਵਾਂ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਨਿਰਭੈਆ ਦੀ ਮਾਂ ...
ਕਰਤਾਰਪੁਰ : ਜਗਤਜੀਤ ਇੰਡ. ਡੈਮੋਕਰੈਟਿਕ ਵਰਕਰ ਯੂਨੀਅਨ ਹਮੀਰਾ ਵਲੋਂ ਮੰਗਾਂ ਨੂੰ ਲੈ ਕੇ ਨੈਸ਼ਨਲ ਹਾਈਵੇਅ ਜਾਮ
. . .  about 2 hours ago
ਕਰਤਾਰਪੁਰ, 17 ਫਰਵਰੀ (ਭਜਨ ਸੇਖੋਂ)- ਜਗਤਜੀਤ ਇੰਡ. ਡੈਮੋਕਰੈਟਿਕ ਵਰਕਰ ਯੂਨੀਅਨ ਹਮੀਰਾ ਵਲੋਂ ਅੱਜ ਆਪਣੀ ਮੰਗਾਂ ਨੂੰ ਲੈ ਕੇ ਪਿਛਲੇ ਕਰੀਬ 5 ਘੰਟਿਆਂ ਤੋਂ ਨੈਸ਼ਨਲ ਹਾਈਵੇਅ ਜਾਮ...
ਨਿਰਭੈਆ ਦੇ ਦੋਸ਼ੀਆਂ ਖ਼ਿਲਾਫ਼ ਜਾਰੀ ਹੋਇਆ ਨਵਾਂ ਡੈੱਥ ਵਾਰੰਟ, 3 ਮਾਰਚ ਨੂੰ ਹੋਵੇਗੀ ਫਾਂਸੀ
. . .  about 3 hours ago
ਨਵੀਂ ਦਿੱਲੀ, 17 ਫਰਵਰੀ- ਨਿਰਭੈਆ ਮਾਮਲੇ ਨੂੰ ਲੈ ਕੇ ਅੱਜ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਨਵਾਂ ਡੈੱਥ ਵਾਰੰਟ ਜਾਰੀ...
3 ਮਾਰਚ ਨੂੰ ਹੋਵੇਗੀ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ
. . .  about 3 hours ago
3 ਮਾਰਚ ਨੂੰ ਹੋਵੇਗੀ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ................................
ਡੀ. ਐਸ. ਪੀ. ਜੰਡਿਆਲਾ ਵੱਲੋਂ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ, 10 ਬੱਸਾਂ ਦੇ ਕੀਤੇ ਚਲਾਨ
. . .  about 3 hours ago
ਜੰਡਿਆਲਾ ਗੁਰੂ, 17 ਫਰਵਰੀ-(ਰਣਜੀਤ ਸਿੰਘ ਜੋਸਨ)- ਬੀਤੇ ਦਿਨੀਂ ਸੰਗਰੂਰ ਦੇ ਲੌਂਗੋਵਾਲ 'ਚ ਵਾਪਰੇ ਸਕੂਲ ਵੈਨ ਹਾਦਸੇ 'ਚ ਚਾਰ ਬੱਚਿਆਂ ਦੀ ਮੌਤ ਤੋਂ ਬਾਅਦ ...
ਪਰਿਵਾਰ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ : ਸਾਬਕਾ ਡੀ. ਆਈ. ਜੀ. ਅਤੇ ਮੌਜੂਦਾ ਡੀ. ਐੱਸ. ਪੀ. ਸਣੇ 6 ਦੋਸ਼ੀ ਕਰਾਰ
. . .  about 3 hours ago
ਅੰਮ੍ਰਿਤਸਰ, 17 ਫਰਵਰੀ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਵਲੋਂ ਸਾਬਕਾ ਡੀ. ਆਈ. ਜੀ. ਕੁਲਤਾਰ ਸਿੰਘ ਅਤੇ ਮੌਜੂਦਾ ਡੀ. ਐੱਸ. ਪੀ. ਹਰਦੇਵ ਸਿੰਘ ਸਣੇ...
ਕਬੱਡੀ ਵਿਸ਼ਵ ਕੱਪ ਖੇਡਣ ਲਈ ਪਾਕਿਸਤਾਨ ਗਈ ਭਾਰਤੀ ਟੀਮ ਵਤਨ ਪਰਤੀ
. . .  about 3 hours ago
ਓਵੈਸੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਤੋਂ ਸੂਬੇ 'ਚ ਐਨ.ਪੀ.ਆਰ ਪ੍ਰਕਿਰਿਆ 'ਤੇ ਰੋਕ ਲਗਾਉਣ ਦੀ ਕੀਤੀ ਮੰਗ
. . .  about 3 hours ago
ਲੁਧਿਆਣਾ 'ਚ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 600 ਗ੍ਰਾਮ ਹੈਰੋਇਨ ਬਰਾਮਦ
. . .  about 3 hours ago
ਪੰਜਾਬ 'ਚ ਇੱਕ ਇਤਿਹਾਸ ਰਚੇਗੀ ਸੰਗਰੂਰ ਰੈਲੀ- ਢੀਂਡਸਾ
. . .  about 3 hours ago
ਨਿਰਭੈਆ ਮਾਮਲਾ : ਡੈੱਥ ਵਾਰੰਟ 'ਤੇ ਪਟਿਆਲਾ ਹਾਊਸ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  about 3 hours ago
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਕੱਟੇ ਸਕੂਲੀ ਵਾਹਨਾਂ ਦੇ ਚਲਾਨ
. . .  about 3 hours ago
ਕਿਸਾਨ ਸੰਘਰਸ਼ ਕਮੇਟੀ ਵਲੋਂ ਐੱਸ. ਡੀ. ਐੱਮ. ਦਫ਼ਤਰ ਸ਼ਾਹਕੋਟ ਮੂਹਰੇ ਵਿਸ਼ਾਲ ਧਰਨਾ
. . .  about 4 hours ago
ਸ਼ਾਹੀਨ ਬਾਗ਼ ਪ੍ਰਦਰਸ਼ਨਕਾਰੀਆਂ ਦਾ ਪੱਖ ਜਾਣਨ ਲਈ ਸੁਪਰੀਮ ਕੋਰਟ ਨੇ ਨਿਯੁਕਤ ਕੀਤੇ ਵਾਰਤਾਕਾਰ
. . .  about 4 hours ago
ਨੀਲੇ ਕਾਰਡ ਕੱਟੇ ਜਾਣ ਕਾਰਨ ਪੰਜਾਬ ਸਰਕਾਰ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ 'ਚ ਰੋਹ ਭਰਪੂਰ ਪ੍ਰਦਰਸ਼ਨ
. . .  about 4 hours ago
ਲੌਂਗੋਵਾਲ ਹਾਦਸੇ ਤੋਂ ਬਾਅਦ ਹਰਕਤ 'ਚ ਆਇਆ ਪ੍ਰਸ਼ਾਸਨ, ਸੂਬੇ ਭਰ 'ਚ ਮੁਹਿੰਮ ਚਲਾ ਕੇ ਸਕੂਲ ਬੱਸਾਂ ਦੀ ਕੀਤੀ ਚੈਕਿੰਗ
. . .  about 4 hours ago
ਟਰੱਕ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 2 ਵਿਅਕਤੀਆਂ ਦੀ ਮੌਤ, ਦੋ ਗੰਭੀਰ ਜ਼ਖ਼ਮੀ
. . .  about 4 hours ago
ਵੈਨ ਹਾਦਸੇ ਤੋਂ ਬਾਅਦ ਲੌਂਗੋਵਾਲ ਦੇ ਨਿੱਜੀ ਸਕੂਲਾਂ ਵਿਚ ਛਾਇਆ ਸੰਨਾਟਾ, ਸਕੂਲ ਬੱਸਾਂ ਹੋਈਆਂ ਅਲੋਪ
. . .  about 4 hours ago
ਨਿਰਭੈਆ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ ਜਾਰੀ
. . .  about 5 hours ago
ਫ਼ਿਰੋਜ਼ਪੁਰ ਜ਼ਿਲ੍ਹਾ ਯੂਥ ਕਾਂਗਰਸ ਦੇ ਉਪ ਪ੍ਰਧਾਨ ਰਾਕੇਸ਼ ਕੁਮਾਰ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  about 5 hours ago
ਸ਼ਾਹੀਨ ਬਾਗ ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  about 5 hours ago
ਸ਼੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਹਟਾਉਣ ਲਈ ਸੁਖਦੇਵ ਢੀਂਡਸਾ ਦਾ ਦੇਵਾਂਗਾ ਸਾਥ- ਰਾਮੂਵਾਲੀਆ
. . .  about 5 hours ago
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  about 5 hours ago
ਬੈਂਕ ਮੁਲਾਜ਼ਮ ਤੋਂ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  about 5 hours ago
ਮਾਣਹਾਨੀ ਦੇ ਮਾਮਲੇ 'ਚ ਬੈਂਸ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ
. . .  about 6 hours ago
ਅੰਮ੍ਰਿਤਸਰ : ਮੁਲਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਨਿਗਮ ਮੁਲਾਜ਼ਮਾਂ ਵਲੋਂ ਹੜਤਾਲ
. . .  about 6 hours ago
ਮੁੰਬਈ 'ਚ ਜੀ. ਐੱਸ. ਟੀ. ਭਵਨ 'ਚ ਲੱਗੀ ਅੱਗ
. . .  about 6 hours ago
ਸੂਬੇ ਦੇ ਕਿਸਾਨਾਂ ਲਈ ਪੰਜਾਬ ਮੰਡੀ ਬੋਰਡ ਨੇ ਸ਼ੁਰੂ ਕੀਤੀ ਸਿਹਤ ਬੀਮਾ ਯੋਜਨਾ
. . .  about 6 hours ago
ਲੌਂਗੋਵਾਲ ਵੈਨ ਹਾਦਸਾ : ਮਾਸੂਮ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਉਣ ਪਹੁੰਚੇ ਭਾਈ ਲੌਂਗੋਵਾਲ
. . .  about 6 hours ago
ਹਥਿਆਰਾਂ ਦੀ ਨੋਕ 'ਤੇ ਗੋਲਡ ਲੋਨ ਕੰਪਨੀ 'ਚੋਂ 12 ਕਰੋੜ ਰੁਪਏ ਦਾ ਸੋਨਾ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  about 5 hours ago
ਦੇਸ਼ ਭਰ 'ਚ ਜਲਦ ਹੀ ਲਾਗੂ ਹੋਵੇਗੀ ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ ਸਕੀਮ- ਰਾਓਸਾਹੇਬ ਦਾਨਵੇ
. . .  about 7 hours ago
ਸ੍ਰੀ ਮੁਕਤਸਰ ਸਾਹਿਬ : ਵੈਨਾਂ ਦੀ ਚੈਕਿੰਗ ਕਾਰਨ ਚਾਲਕਾਂ 'ਚ ਮਚਿਆ ਹੜਕੰਪ, ਸਕੂਲਾਂ 'ਚੋਂ ਗ਼ਾਇਬ ਹੋਈਆਂ ਵੈਨਾਂ
. . .  about 7 hours ago
ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸੰਭਾਲਿਆ ਕਾਰਜਭਾਰ
. . .  about 7 hours ago
ਜਲੰਧਰ : ਸ਼ਮਸ਼ਾਨ ਘਾਟ ਨੇੜਿਓਂ ਮਿਲੀ ਵਿਅਕਤੀ ਦੀ ਲਾਸ਼
. . .  about 7 hours ago
ਅਬੋਹਰ ਦੇ ਸਰਕਾਰੀ ਹਸਪਤਾਲ 'ਚ ਲੱਗੇ ਪੰਘੂੜੇ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
. . .  about 8 hours ago
ਫੌਜ 'ਚ ਮਹਿਲਾ ਅਧਿਕਾਰੀਆਂ ਨੂੰ ਮਿਲੇਗਾ ਸਥਾਈ ਕਮਿਸ਼ਨ, ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪਾਈ ਝਾੜ
. . .  about 8 hours ago
ਲੌਂਗੋਵਾਲ ਵੈਨ ਹਾਦਸੇ ਤੋਂ ਬਾਅਦ ਬਠਿੰਡਾ 'ਚ ਪੁਲਿਸ ਨੇ ਕੀਤੀ ਸਕੂਲ ਬੱਸਾਂ ਦੀ ਚੈਕਿੰਗ
. . .  about 8 hours ago
ਸ਼ਾਹੀਨ ਬਾਗ ਪ੍ਰਦਰਸ਼ਨ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 9 hours ago
ਸੰਗਰੂਰ ਵੈਨ ਹਾਦਸੇ ਤੋਂ ਬਾਅਦ ਜਾਗੀ ਸਰਕਾਰ, ਟਰਾਂਸਪੋਰਟ ਵਿਭਾਗ ਨੇ ਸਕੂਲ ਬੱਸਾਂ ਦੀ ਚੈਕਿੰਗ ਲਈ ਰਾਜ ਪੱਧਰੀ ਮੁਹਿੰਮ ਕੀਤੀ ਸ਼ੁਰੂ
. . .  about 9 hours ago
ਚਾਰ ਬੱਚਿਆਂ ਦੀ ਮੌਤ ਤੋਂ ਬਾਅਦ ਵੀ ਲਾਪਰਵਾਹੀ ਜਾਰੀ
. . .  about 9 hours ago
ਕੋਟਲੀ ਸੂਰਤ ਮੱਲ੍ਹੀ ਵਿਚ ਬੱਸਾਂ ਦੀ ਚੈਕਿੰਗ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਸਾਉਣ ਸੰਮਤ 551

ਖੰਨਾ / ਸਮਰਾਲਾ

ਮੀਟ ਮਾਰਕੀਟ ਵਿਖੇ ਐਸ. ਐਸ. ਪੀ. ਦੀ ਹਦਾਇਤ 'ਤੇ ਪੁਲਿਸ ਵਲੋਂ ਕਈ ਘਰਾਂ 'ਚ ਛਾਪੇਮਾਰੀ

ਖੰਨਾ, 17 ਜੁਲਾਈ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਖੰਨਾ ਦੇ ਐਸ. ਐਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੀ ਹਦਾਇਤ ਤੇ ਇਕ ਐਸ. ਪੀ., 2 ਡੀ. ਐਸ. ਪੀਜ., 3 ਥਾਣਾ ਮੁਖੀਆਂ ਤੇ ਦਰਜਨ ਭਰ ਸਹਾਇਕ ਥਾਣੇਦਾਰਾਂ ਦੀ ਅਗਵਾਈ ਵਿਚ ਕਰੀਬ 200 ਪੁਲਿਸ ਕਰਮਚਾਰੀਆਂ ਨੇ ਲੰਮੇ ਸਮੇਂ ਤੋਂ ਨਜਾਇਜ਼ ਸ਼ਰਾਬ ਵੇਚਣ ਲਈ ਬਦਨਾਮ ਇਲਾਕੇ ਮੀਟ ਮਾਰਕੀਟ ਵਿਚ ਸੁਭਾ ਸਵੇਰੇ 5 ਵਜੇ ਘੇਰਾ ਪਾ ਲਿਆ ਗਿਆ ਅਤੇ ਪੁਲਿਸ ਕੋਲ ਮੌਜੂਦ ਕਥਿਤ ਰੂਪ ਵਿਚ ਸ਼ਰਾਬ ਵੇਚਣ ਵਾਲਿਆਂ ਦੀ ਲੰਮੀ ਲਿਸਟ ਅਨੁਸਾਰ ਘਰ-ਘਰ ਦੀ ਤਲਾਸ਼ੀ ਲਈ ਗਈ | ਪੁਲਿਸ ਦੀ ਇਸ ਵੱਡੀ ਕਾਰਵਾਈ ਵਿਚ ਪੁਲਿਸ ਥਾਣਾ ਸਿਟੀ 2 ਦੇ ਪਿੱਛੇ ਬਣੀ ਮੀਟ ਮਾਰਕੀਟ ਇਲਾਕੇ ਵਿਚੋਂ ਨਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਵਿਚ 2 ਔਰਤਾਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 23 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ | ਇਸ ਕਾਰਵਾਈ ਦੀ ਅਗਵਾਈ ਐਸ. ਪੀ. ਜਾਂਚ ਜਸਵੀਰ ਸਿੰਘ, ਡੀ. ਐਸ. ਪੀ. ਖੰਨਾ ਦੀਪਕ ਰਾਏ, ਡੀ. ਐਸ. ਪੀ. ਪਾਇਲ ਸੁਰਜੀਤ ਸਿੰਘ ਧਨੋਆ, ਐਸ. ਐਚ. ਓ. ਸਦਰ ਬਲਜਿੰਦਰ ਸਿੰਘ, ਐਸ. ਐਚ. ਓ. ਸਿਟੀ 1 ਦਵਿੰਦਰ ਸਿੰਘ, ਥਾਣਾ ਮੁਖੀ 2 ਗੁਰਮੇਲ ਸਿੰਘ, ਸੀ. ਆਈ. ਏ. ਇੰਚਾਰਜ਼ ਹਰਵਿੰਦਰ ਸਿੰਘ, ਏ. ਐਸ. ਆਈ. ਜਰਨੈਲ ਸਿੰਘ ਆਦਿ ਨੇ ਕੀਤੀ | ਇਸ ਕਾਰਵਾਈ ਵਿਚ ਵਿਨੋਦ ਦੇ ਘਰੋਂ 12, ਬਿਮਲਾ ਦੇ ਘਰੋਂ 6 ਅਤੇ ਕਵਿਤਾ ਰਾਣੀ ਕੋਲੋਂ 5 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ | ਗੌਰਤਲਬ ਹੈ ਕਿ ਕੁੱਝ ਬੋਤਲਾਂ ਨਗਰ ਕੌਾਸਲ ਦੇ ਸੀਵਰੇਜ ਦੇ ਮੇਨ ਹੋਲ ਹੇਠਾਂ ਛੁਪਾ ਕੇ ਰੱਖੀਆਂ ਗਈਆਂ ਸਨ | ਪੁਲਿਸ ਨੇ ਕਥਿਤ ਦੋਸ਼ੀਆਂ ਿਖ਼ਲਾਫ਼ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ. ਪੀ. ਜਾਂਚ ਜਸਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਇੱਥੇ ਨਜਾਇਜ਼ ਸ਼ਰਾਬ ਵੇਚਣ ਦਾ ਕੰਮ ਚੱਲਣ ਦੀਆਂ ਸੂਚਨਾਵਾਂ ਸਨ | ਜਿਸ ਕਰਕੇ ਪੁਲਿਸ ਨੂੰ ਅੱਜ ਇਹ ਵੱਡੀ ਤਲਾਸ਼ੀ ਮੁਹਿੰਮ ਚਲਾਉਣੀ ਪਈ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਚਲਾਈ ਗਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਕਿਸੇ ਵੀ ਸ਼ਰਾਬ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਇਸ ਛਾਪੇਮਾਰੀ ਦੌਰਾਨ ਵੱਡੀ ਗਿਣਤੀ ਵਿਚ ਮਹਿਲਾ ਪੁਲਿਸ ਕਰਮਚਾਰੀ ਵੀ ਮੌਜੂਦ ਸਨ |

ਚਾਚੇ ਵਲੋਂ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਤੋਂ ਰੋਕਣ ਨੂੰ ਲੈ ਕੇ ਮਾਂ ਨਾਲ ਕੁੱਟਮਾਰ

ਖੰਨਾ, 17 ਜੁਲਾਈ (ਮਨਜੀਤ ਸਿੰਘ ਧੀਮਾਨ)-ਦਿਉਰ ਭਰਜਾਈ ਦੇ ਹੋਏ ਆਪਸੀ ਝਗੜੇ ਦੌਰਾਨ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਚ ਦਾਖ਼ਲ ਜ਼ਖ਼ਮੀ ਔਰਤ ਬਾਲਾ ਦੇਵੀ ਵਾਸੀ ਉਤਮ ਨਗਰ ਖੰਨਾ ਨੇ ਆਪਣੇ ਦਿਉਰ 'ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਬਲਾਕ ਦੋਰਾਹਾ ਦੇ ਅਧਿਕਾਰੀਆਂ ਵਲੋਂ ਅਗਾਂਹਵਧੂ ਕਿਸਾਨ ਮਿੱਤਰਾਂ ਨਾਲ ਮੀਟਿੰਗ

ਦੋਰਾਹਾ, 17 ਜੁਲਾਈ (ਮਨਜੀਤ ਸਿੰਘ ਗਿੱਲ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਦੋਰਾਹਾ ਵਲੋਂ ਵਿਭਾਗ ਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਅਤੇ ਧੁਰ ਥੱਲੇ ਕਿਸਾਨ ਦੇ ਖੇਤ ਦੇ ਪੱਧਰ ਤੱਕ ਪਹੰੁਚਣ ਲਈ ਅਤੇ ਵਿਸ਼ੇਸ਼ ਕਰਕੇ ਝੋਨੇ ਦੀ ...

ਪੂਰੀ ਖ਼ਬਰ »

ਮਾਮਲਾ ਕਰੋੜਾਂ ਦੀ ਜ਼ਮੀਨ ਦਾ ਰੁਪਾਲੋਂ ਪਿੰਡ ਦੀ ਸ਼ਾਮਲਾਤ ਜ਼ਮੀਨ ਸਬੰਧੀ ਦੋਵੇਂ ਧਿਰਾਂ ਨੇ ਇੱਕ ਦੂਜੇ ਦੇ ਦਾਅਵਿਆਂ ਨੂੰ ਨਕਾਰਿਆ

ਖੰਨਾ, 17 ਜੁਲਾਈ (ਹਰਜਿੰਦਰ ਸਿੰਘ ਲਾਲ/ਓਬਰਾਏ/ਧੀਮਾਨ)-ਅੱਜ ਇੱਥੇ ਪਿੰਡ ਰੁਪਾਲੋਂ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਕੱਲ ਉਸ ਉਪਰ ਪਿੰਡ ਦੀ ਸ਼ਾਮਲਾਟ ਜ਼ਮੀਨ ਰਾਜਸੀ ਰਸੂਖ਼ ਨਾਲ ਆਪਣੇ ਨਾਂਅ ਲਵਾਉਣ ਦੇ ਪਿੰਡ ਵਾਸੀ ਬਲਪ੍ਰੀਤ ਸਿੰਘ ਵਲੋਂ ਲਾਏ ਇਲਜ਼ਾਮਾਂ ਨੂੰ ...

ਪੂਰੀ ਖ਼ਬਰ »

ਪਿੰਡ ਢਿੱਲਵਾਂ ਦੇ ਗੁਰੂ ਘਰ ਵਿਚ ਰਹਿਤ ਮਰਿਆਦਾ ਦੀ ਉਲੰਘਣਾ ਦਾ ਦੋਸ਼

ਸਮਰਾਲਾ, 17 ਜੁਲਾਈ (ਸੁਰਜੀਤ ਸਿੰਘ)-ਪਿੰਡ ਢਿੱਲਵਾਂ ਦੇ ਸ਼ਰਧਾਲੂ ਸੁਰਜੀਤ ਸਿੰਘ ਪੁੱਤਰ ਈਸ਼ਰ ਸਿੰਘ ਅਤੇ ਹਰਚੰਦ ਸਿੰਘ ਨੇ ਇੱਕ ਲਿਖਤੀ ਪੈੱ੍ਰਸ ਨੋਟ ਵਿਚ ਦੋਸ਼ ਲਾਇਆ ਹੈ ਕਿ ਗੁਰੂ ਘਰ ਵਿਚ ਰਹਿਤ ਮਰਯਾਦਾ ਦੀ ਉਲੰਘਣਾ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਦਰਬਾਰ ਹਾਲ ...

ਪੂਰੀ ਖ਼ਬਰ »

ਖੇਤੀ ਸੰਦਾਂ 'ਤੇ ਸਬਸਿਡੀ 31 ਜੁਲਾਈ ਤੱਕ ਵਧਾਈ

ਖੰਨਾ, 17 ਜੁਲਾਈ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਨੇ ਕਿਸਾਨਾਾ ਨੂੰ ਖੇਤੀ ਸੰਦਾਾ ਉੱਪਰ ਦਿੱਤੀ ਜਾਣ ਵਾਲੀ ਸਬਸਿਡੀ ਦੀ ਅੰਤਿਮ ਤਾਰੀਖ਼ ਵਿਚ ਵਾਧਾ ਕਰਕੇ ਵੱਡੀ ਰਾਹਤ ਪ੍ਰਦਾਨ ਕੀਤੀ ਹੈ | ਮੁੱਖ ਖੇਤੀਬਾੜੀ ਅਫ਼ਸਰ ਬਲਦੇਵ ਸਿੰਘ ਨੇ ਦੱਸਿਆ ਕਿ ਹੁਣ ਕਿਸਾਨ 31 ...

ਪੂਰੀ ਖ਼ਬਰ »

ਪਤਨੀ ਦੀ ਕੁੱਟਮਾਰ ਕਰਨ ਵਾਲੇ ਪਤੀ ਸਮੇਤ ਤਿੰਨ ਵਿਅਕਤੀਆਂ 'ਤੇ ਮੁਕੱਦਮਾ ਦਰਜ

ਮਾਛੀਵਾੜਾ ਸਾਹਿਬ, 17 ਜੁਲਾਈ (ਮਨੋਜ ਕੁਮਾਰ)-ਆਪਣੀ ਪਤਨੀ ਰਾਜਿੰਦਰ ਕੌਰ ਵਾਸੀ ਨੂਰਪੁਰ ਨੂੰ ਕਮਰੇ ਵਿਚ ਬੰਦ ਕਰਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਉਸ ਦੇ ਪਤੀ ਰੰਜੀਤ ਸਿੰਘ ਤੇ ਹੋਰ ਰਿਸ਼ਤੇਦਾਰ ਬਲਵਿੰਦਰ ਸਿੰਘ ਤੇ ਅਵਤਾਰ ਸਿੰਘ ਵਿਰੁੱਧ ਪੁਲਿਸ ਨੇ ਵਿਭਿੰਨ ...

ਪੂਰੀ ਖ਼ਬਰ »

ਇਰਾਦਾ ਕਤਲ ਮਾਮਲੇ 'ਚ ਭਗੌੜਾ ਪੁਲਿਸ ਅੜਿੱਕੇ

ਮਾਛੀਵਾੜਾ ਸਾਹਿਬ, 17 ਜੁਲਾਈ (ਮਨੋਜ ਕੁਮਾਰ)-ਆਪਣੀ ਪਤਨੀ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਕਰੀਬ ਦੋ ਸਾਲ ਪਹਿਲਾਂ ਭਗੌੜਾ ਹੋਇਆ ਰਾਮ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬੁੱਟਰ ਕਲਾਂ ਮੋਗਾ ਆਖ਼ਰ ਮਾਛੀਵਾੜਾ ਪੁਲਿਸ ਅੜਿੱਕੇ ਆ ਹੀ ਗਿਆ | ਮਿਲੀ ਜਾਣਕਾਰੀ ਅਨੁਸਾਰ ਉਕਤ ...

ਪੂਰੀ ਖ਼ਬਰ »

ਭਰਾ ਨੂੰ ਚਾਹ ਦੇਣ ਜਾ ਰਹੇ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ 3 ਨਾਮਜ਼ਦ

ਸਮਰਾਲਾ, 17 ਜੁਲਾਈ (ਬਲਜੀਤ ਸਿੰਘ ਬਘੌਰ)-ਆਪਣੇ ਭਰਾ ਨੂੰ ਚਾਹ ਦੇਣ ਜਾ ਰਹੇ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਥਾਣਾ ਸਮਰਾਲਾ ਵਿਖੇ ਪਤੀ/ਪਤਨੀ ਅਤੇ ਲੜਕੇ ਸਮੇਤ ਤਿੰਨ ਵਿਅਕਤੀਆਂ 'ਤੇ ਜ਼ੇਰ ਧਾਰਾ 323, 325, 427, 506, 34 ਆਈ. ਪੀ. ਸੀ. ਐਕਟ ਅਧੀਨ ਕੇਸ ਦਰਜ ਕੀਤਾ ਹੈ | ਕੇਸ ...

ਪੂਰੀ ਖ਼ਬਰ »

12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, ਕਥਿਤ ਦੋਸ਼ੀ ਫ਼ਰਾਰ

ਖੰਨਾ, 17 ਜੁਲਾਈ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ 1 ਖੰਨਾ ਪੁਲਿਸ ਨੇ ਇਕ ਵਿਅਕਤੀ ਦੇ ਘਰ ਛਾਪੇਮਾਰੀ ਕਰਕੇ 12 ਬੋਤਲਾਂ ਨਜਾਇਜ਼ ਸਰਾਬ ਬਰਾਮਦ ਕੀਤੀਆਂ | ਏ. ਐਸ. ਆਈ. ਸੁਰਾਜਦੀਨ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਰੋਡ ਤੇ ਮੌਜੂਦ ਸੀ | ਮੁਖ਼ਬਰ ਨੇ ਇਤਲਾਹ ਦਿੱਤੀ ਕਿ ...

ਪੂਰੀ ਖ਼ਬਰ »

ਸੜਕਾਂ ਕੰਢੇ ਦਰੱਖ਼ਤ ਲਗਾਉਣ ਲਈ ਬਿਨਾਂ ਨਿਸ਼ਾਨਦੇਹੀ ਤੋਂ ਪੁੱਟੇ ਜਾ ਰਹੇ ਨੇ ਟੋਏ

ਦੋਰਾਹਾ, 17 ਜੁਲਾਈ (ਜਸਵੀਰ ਝੱਜ)-ਦੋਰਾਹਾ ਇਲਾਕੇ ਵਿਚ ਪੰਚਾਇਤਾਂ ਵਲੋਂ ਜੰਗਲ਼ਾਤ ਮਹਿਕਮੇ ਦੇ ਸਹਿਯੋਗ ਨਾਲ ਦਰਖ਼ਤ ਲਗਾਉਣ ਲਈ ਸੜਕਾਂ ਦੇ ਦੋਵੇਂ ਪਾਸੇ ਟੋਏ ਪੁੱਟੇ ਜਾ ਰਹੇ ਹਨ | ਇਸ ਵਾਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਪੰਜਾਬ ...

ਪੂਰੀ ਖ਼ਬਰ »

ਰੇਲਵੇ ਲਾਈਨ ਪਾਰ ਕਰਦੀ ਔਰਤ ਦੀ ਗੱਡੀ ਹੇਠ ਆ ਕੇ ਮੌਤ

ਖੰਨਾ, 17 ਜੁਲਾਈ (ਹਰਜਿੰਦਰ ਸਿੰਘ ਲਾਲ)-ਸ਼ਹਿਰ ਦੇ ਲਲਹੇੜੀ ਰੋਡ ਰੇਲਵੇ ਓਵਰ ਬਿ੍ਜ ਦੇ ਕੋਲ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਇਕ ਔਰਤ ਦੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਹਰਪਾਲ ਕੌਰ (55) ਵਾਸੀ ਦਲੀਪ ਸਿੰਘ ਨਗਰ ਖੰਨਾ ਵਜੋਂ ਹੋਈ ਹੈ | ਜੀ. ਆਰ. ਪੀ. ਦੇ ਏ. ਐਸ. ਆਈ. ਜਸਮੀਰ ...

ਪੂਰੀ ਖ਼ਬਰ »

ਗੁਰੂ ਨਾਨਕ ਸੰਸਥਾ ਗੋਪਾਲਪੁਰ ਵਲੋਂ ਲੋੜਵੰਦ ਪਰਿਵਾਰਾਂ ਨੰੂ ਰਾਸ਼ਨ ਵੰਡਿਆ

ਡੇਹਲੋਂ, 17 ਜੁਲਾਈ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ ਗੋਪਾਲਪੁਰ ਵਲੋਂ ਹਰ ਮਹੀਨੇ ਦੀ ਤਰ੍ਹਾਂ ਸਾਵਣ ਮਹੀਨੇ ਦੀ ਸੰਗਰਾਂਦ ਤੇ ਲੋੜਵੰਦ ਗ਼ਰੀਬਾਂ ਨੰੂ ਮੁਫ਼ਤ ਰਾਸ਼ਨ ਵੰਡਿਆ ਗਿਆ | ਇਸ ਸਮੇਂ ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ...

ਪੂਰੀ ਖ਼ਬਰ »

ਸਕੂਲ ਨੂੰ ਇਨਵਰਟਰ ਭੇਟ

ਮਲੌਦ, 17 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸਰਕਾਰੀ ਮਿਡਲ ਸਕੂਲ ਨਿਜ਼ਾਮਪੁਰ ਵਿਖੇ ਸਵ: ਦਰਸ਼ਨ ਸਿੰਘ ਯੂ. ਐੱਸ. ਏ. ਦੀ ਯਾਦ ਵਿਚ ਧਰਮਿੰਦਰ ਸਿੰਘ ਬਿੱਟੂ ਨੇ ਬਿਜਲੀ ਪੈਦਾ ਕਰਨ ਵਾਲੇ ਆਰਜ਼ੀ ਯੰਤਰ ਨੂੰ ਭੇਟ ਕੀਤਾ | ਇਸ ਸਮੇਂ ਸਕੂਲ ਇੰਚਾਰਜ ਨਰਿੰਦਰਪਾਲ ਸਿੰਘ ਨੇ ...

ਪੂਰੀ ਖ਼ਬਰ »

ਕਾਰਗਿਲ ਸ਼ਹੀਦ ਦੀ ਯਾਦ 'ਚ ਲੱਗੇ ਅੱਖਾਂ ਦੇ ਕੈਂਪ 'ਚ 300 ਮਰੀਜ਼ਾਂ ਦੀ ਜਾਂਚ

ਰਾੜਾ ਸਾਹਿਬ, 17 ਜੁਲਾਈ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਘੁਡਾਣੀ ਕਲਾਂ ਵਿਖੇ ਵੱਖ-ਵੱਖ ਪਿੰਡਾਂ ਤੋਂ ਸਮਾਜ ਸੇਵੀ ਨੌਜਵਾਨਾਂ ਵਲੋਂ ਉਦਮ ਕਰਕੇ ਕਾਰਗਿਲ ਸ਼ਹੀਦ ਸੁਖਚੈਨਦੀਪ ਸਿੰਘ ਦੀ ਯਾਦ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਗਿਆ | ਜਿਸ ਵਿਚ ਸ਼ੰਕਰਾ ...

ਪੂਰੀ ਖ਼ਬਰ »

ਜਗ੍ਹਾ-ਜਗ੍ਹਾ ਸੀਵਰੇਜ ਓਵਰ ਫਲੋਅ ਹੋਣ ਕਾਰਨ ਸ਼ਹਿਰ ਨਿਵਾਸੀ ਹੋਏ ਪ੍ਰੇਸ਼ਾਨ

ਸਮਰਾਲਾ, 16 ਜੁਲਾਈ (ਸੁਰਜੀਤ ਸਿੰਘ)-ਜਿੱਥੇ ਸ਼ਹਿਰ ਵਿਚ ਬਰਸਾਤ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਨਿਵਾਸੀ ਪ੍ਰੇਸ਼ਾਨ ਹੋ ਰਹੇ ਹਨ, ਉੱਥੇ ਜਗ੍ਹਾ-ਜਗ੍ਹਾ ਸੀਵਰੇਜ ਓਵਰ ਫਲੋਅ ਹੋਣ ਕਾਰਨ ਪਾਣੀ ਖਾਲੀ ਪਲਾਟਾਂ ਦੇ ਵਿਚ ਜਾਂ ਟੋਭਿਆ ਵਿਚ ਜਾ ਰਿਹਾ ਹੈ | ਟੋਭੇ ਵਿਚੋਂ ...

ਪੂਰੀ ਖ਼ਬਰ »

ਨੈਸ਼ਨਲ ਕਾਲਜ ਦਾ ਬੀ.ਕਾਮ ਸਮੈਸਟਰ ਦੂਜੇ ਦਾ ਸ਼ਾਨਦਾਰ ਨਤੀਜਾ ਰਿਹਾ

ਮਾਛੀਵਾੜਾ ਸਾਹਿਬ, 17 ਜੁਲਾਈ (ਸੁਖਵੰਤ ਸਿੰਘ ਗਿੱਲ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਐਲਾਨੇ ਗਏ ਬੀ.ਕਾਮ ਸਮੈਸਟਰ ਦੂਜੇ ਦੇ ਨਤੀਜੇ ਵਿਚ ਨੈਸ਼ਨਲ ਕਾਲਜ ਫ਼ਾਰ ਵਿਮੈਨ ਮਾਛੀਵਾੜਾ ਦਾ ਨਤੀਜਾ 100 ਫ਼ੀਸਦੀ ਰਿਹਾ | ਕਾਲਜ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਨੇ 84.25 ...

ਪੂਰੀ ਖ਼ਬਰ »

ਮਜ਼ਦੂਰ ਯੂਨੀਅਨ ਨੇ ਲੇਬਰ ਇੰਸਪੈਕਟਰ ਨੂੰ ਦਿੱਤਾ ਮੰਗ-ਪੱਤਰ

ਖੰਨਾ, 17 ਜੁਲਾਈ (ਹਰਜਿੰਦਰ ਸਿੰਘ ਲਾਲ)-ਅੱਜ ਮਜ਼ਦੂਰ ਯੂਨੀਅਨ ਖੰਨਾ ਵਲੋਂ ਇਕ ਮੰਗ ਪੱਤਰ ਲੇਬਰ ਦਫ਼ਤਰ ਖੰਨਾ ਵਿਖੇ ਲੇਬਰ ਇੰਸਪੈਕਟਰ ਜਸਵੀਰ ਕੌਰ ਦੇ ਦਫ਼ਤਰ ਵਿਚ ਦਿੱਤਾ ਗਿਆ | ਪ੍ਰਧਾਨ ਮਲਕੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਉਸਾਰੀ ਕਿਰਤੀਆਂ ਦੀ ਭਲਾਈ ...

ਪੂਰੀ ਖ਼ਬਰ »

ਬੈਂਸ ਅਤੇ ਰਤਨ ਦੀ ਅਗਵਾਈ ਵਿਚ ਡੀ. ਪੀ. ਐੱਸ. ਵਿਚ ਲਾਏ ਬੂਟੇ

ਖੰਨਾ, 17 ਜੁਲਾਈ (ਹਰਜਿੰਦਰ ਸਿੰਘ ਲਾਲ)-ਦਿੱਲੀ ਪਬਲਿਕ ਸਕੂਲ ਖੰਨਾ ਵਿਚ ਸਕੂਲ ਦੇ ਚੇਅਰਮੈਨ ਧਨਵੀਰ ਸਿੰਘ ਬੈਂਸ, ਮੁੱਖ ਅਧਿਆਪਕ ਮੁਖਰਜੀ, ਨੇਹਾ ਰਤਨ ਤੇ ਸਕੂਲ ਦੇ ਵਿਦਿਆਰਥੀਆਂ ਨੇ 'ਬੂਟੇ ਲਾਓ-ਵਾਤਾਵਰਣ ਬਚਾਓ' ਮੁਹਿੰਮ ਅਧੀਨ ਬੂਟੇ ਲਗਾਏ | ਇਸ ਮੌਕੇ ਤੇ ਵਣ ਵਿਭਾਗ ...

ਪੂਰੀ ਖ਼ਬਰ »

ਪਿੰਡ ਰਾਣੋਂ ਵਿਖੇ ਹੋਏ ਗਤਕੇ ਦੇ ਮੁਕਾਬਲੇ

ਪਾਇਲ, 17 ਜੁਲਾਈ (ਰਜਿੰਦਰ ਸਿੰਘ, ਨਿਜ਼ਾਮਪੁਰ)-ਇੱਥੋਂ ਨੇੜਲੇ ਪਿੰਡ ਰਾਣੋਂ 'ਚ ਭਾਈ ਘਨ੍ਹੱਈਆ ਸੇਵਾ ਟਰੱਸਟ ਪੰਜਾਬ ਵਲੋਂ ਜਥੇਦਾਰ ਦੀਦਾਰ ਸਿੰਘ ਰਾਣੋਂ ਦੀ ਯੋਗ ਅਗਵਾਈ ਹੇਠ ਗੁਰਦੁਆਰਾ ਸਾਹਿਬ ਸ਼੍ਰੀ ਹਰਗੋਬਿੰਦ ਸਾਹਿਬ ਜੀ ਪਾਤਸ਼ਾਹੀ ਛੇਵੀਂ ਵਿਖੇ ਗਤਕੇਬਾਜ਼ੀ ...

ਪੂਰੀ ਖ਼ਬਰ »

ਗੁੱਜਰਾਂ 'ਤੇ ਪਾਬੰਦੀ ਲਾਏ ਬਿਨਾ ਬੂਟੇ ਨਹੀਂ ਬਚਣਗੇ-ਇਕੋਲਾਹਾ

ਖੰਨਾ, 17 ਜੁਲਾਈ (ਹਰਜਿੰਦਰ ਸਿੰਘ ਲਾਲ)-ਆਰ. ਐਸ. ਪੀ. ਨੇਤਾ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੇ 550 ਵੇ ਜਨਮ ਦਿਹਾੜੇ ਤੇ ਜੋ ਸਰਕਾਰ ਵਲੋਂ ਹਰੇਕ ਪਿੰਡ 'ਚ 550 ਬੂਟੇ ਲਗਾਏ ਜਾ ਰਹੇ ਹਨ ਤੇ ਕਈ ਸੰਸਥਾਵਾਂ ਵਲੋਂ ਵੀ ਬੂਟੇ ਲਗਾਏ ਜਾ ਰਹੇ ਹਨ, ਇਨ੍ਹਾਂ ...

ਪੂਰੀ ਖ਼ਬਰ »

ਸੀ. ਐੱਚ. ਸੀ. ਪਾਇਲ ਵਲ਼ੋਂ ਐਾਟੀ ਡੇਂਗੂ ਜਾਗਰੂਕਤਾ ਕੈਂਪ ਲਗਾਇਆ

ਪਾਇਲ, 17 ਜੁਲਾਈ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਿਵਲ ਸਰਜਨ ਲੁਧਿਆਣਾ ਡਾ. ਰਾਕੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐੱਸ. ਐੱਮ. ਓ. ਡਾ. ਹਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸੀ. ਐੱਚ. ਸੀ. ਪਾਇਲ ਵਿਖੇ ਐਾਟੀ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਸਮੇਂ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਸਬ-ਡਵੀਜ਼ਨ ਪਾਇਲ ਦੀ ਮੀਟਿੰਗ

ਪਾਇਲ, 17 ਜੁਲਾਈ (ਰਜਿੰਦਰ ਸਿੰਘ, ਨਿਜ਼ਾਮਪੁਰ)-ਨੰਬਰਦਾਰ ਯੂਨੀਅਨ ਸਬ-ਡਵੀਜ਼ਨ ਪਾਇਲ ਦੀ ਮੀਟਿੰਗ ਕੈਪਟਨ ਜੰਗ ਸਿੰਘ ਦੌਲਤਪੁਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਕਲਗ਼ੀਧਰ ਸਾਹਿਬ ਪਾਇਲ ਵਿਖੇ ਹੋਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਕੈਪਟਨ ਜੰਗ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਬੀ. ਕੇ. ਯੂ. ਏਕਤਾ ਵਲੋਂ ਸਵਾਮੀਨਾਥਨ ਰਿਪੋਰਟ ਮੁਤਾਬਿਕ ਭਾਅ ਮਿੱਥਣ ਦੀ ਮੰਗ

ਖੰਨਾ, 17 ਜੁਲਾਈ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਫ਼ਸਲਾਂ ਦਾ ਘਟੋਂ ਘੱਟ ਸਮਰਥਨ ਮੁੱਲ ਜੋ ਕਿ ਡਾ. ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਦੇਣਾ ਬਣਦਾ ਸੀ, ਉਸ ਨੂੰ ਛਿੱਕੇ ...

ਪੂਰੀ ਖ਼ਬਰ »

ਝੋਨੇ ਦੀ ਫ਼ਸਲ ਦੇ ਬਦਲ ਲਈ ਬਹੁਤ ਜਲਦ ਸੁਚੇਤ ਹੋਣ ਦੀ ਜ਼ਰੂਰਤ

ਮਾਛੀਵਾੜਾ ਸਾਹਿਬ, 17 ਜੁਲਾਈ (ਮਨੋਜ ਕੁਮਾਰ)-ਖੇਤੀਬਾੜੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਮੀਂਹ ਨਾਲ ਝੋਨੇ ਤੇ ਪੈਂਦੀ ਬਿਮਾਰੀ ਦਾ ਬਚਾਅ ਤਾਂ ਹੋਵੇਗਾ ਨਾਲ ਹੀ ਫ਼ਸਲ ਲਈ ਲੋੜੀਦੇ ਪਾਣੀ ਵਿਚੋਂ ਕੁੱਝ ਪਾਣੀ ਦੇਣ ਦੀ ਰਾਹਤ ਵੀ ਮਿਲੇਗੀ | ਪਰ ਇਸ ਸਭ ਦਾ ਮਤਲਬ ਇਹ ਬਿਲਕੁਲ ...

ਪੂਰੀ ਖ਼ਬਰ »

ਪਿੰਡ ਕਿਸ਼ਨਗੜ੍ਹ ਵਿਖੇ ਸੰਤ ਬਾਬਾ ਹੰਸਾਲੀ ਵਾਲਿਆਂ ਵਲੋਂ ਮਾਤਾ ਰਣਜੀਤ ਕੌਰ ਦੀ ਮੌਤ 'ਤੇ ਅਫ਼ਸੋਸ ਪ੍ਰਗਟ

ਬੀਜਾ, 17 ਜੁਲਾਈ (ਕਸ਼ਮੀਰਾ ਸਿੰਘ ਬਗ਼ਲੀ)-ਸਿੱਖਿਆ ਖੇਤਰ ਦੀ ਨਾਮਵਰ ਸੰਸਥਾ ਸੈਫਰਨ ਸਕੂਲ, ਕਾਲਜ ਫ਼ਾਰ ਗਰਲਜ਼ ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਸੈਫਰਨ ਸਿਟੀ ਸਕੂਲ ਕਿਸ਼ਨਗੜ੍ਹ ਦੇ ਪ੍ਰਬੰਧਕ ਸਿਮਰਤ ਸਿੰਘ ਕਾਹਲੋਂ ਦੀ ਮਾਤਾ, ਜਸਦੀਪ ਕੌਰ ਕਾਹਲੋ ਦੀ ਸੱਸ ਰਣਜੀਤ ਕੌਰ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਦੀਵਾਲਾ ਦੇ ਬੱਚਿਆਂ ਨੂੰ ਕੀਤਾ ਸਨਮਾਨਿਤ

ਸਮਰਾਲਾ, 17 ਜੁਲਾਈ (ਸੁਰਜੀਤ ਸਿੰਘ)-ਸਿੱਖਿਆ ਅਤੇ ਹੋਰ ਗਤੀਵਿਧੀਆਂ ਵਿਚ ਮੱਲ੍ਹਾਂ ਮਾਰਨ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਦੀਵਾਲਾ ਦੇ ਬੱਚਿਆਂ ਨੂੰ ਇਕਬਾਲ ਸਿੰਘ ਸੇਵਾਮੁਕਤ ਸਹਾਇਕ ਕਾਰਜਕਾਰੀ ਇੰਜੀਨੀਅਰ ਅਤੇ ਸਵਰਨ ਸਿੰਘ ਸਾਬਕਾ ਸਰਪੰਚ ਦੀਵਾਲਾ ਨੇ ਆਪਣੇ ...

ਪੂਰੀ ਖ਼ਬਰ »

ਰੇਰੂ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਮੀਟਿੰਗ

ਸਾਹਨੇਵਾਲ, 17 ਜੁਲਾਈ (ਅਮਰਜੀਤ ਸਿੰਘ ਮੰਗਲੀ)-ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਲਕਾ ਦੋਰਾਹਾ ਜ਼ੋਨ ਦੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਚੱਲ ਰਹੀ ਧਰਮ ਪ੍ਰਚਾਰ ...

ਪੂਰੀ ਖ਼ਬਰ »

ਖੰਨਾ ਦੀ ਸੀਵਰੇਜ ਸਮੱਸਿਆ ਹੱਲ ਕਰਨ ਦਾ ਸਿਹਰਾ ਅਕਾਲੀ ਭਾਜਪਾ ਸਰਕਾਰ ਸਿਰ-ਤਲਵੰਡੀ

ਖੰਨਾ, 17 ਜੁਲਾਈ (ਹਰਜਿੰਦਰ ਸਿੰਘ ਲਾਲ)-ਸੀਵਰੇਜ ਦੀ ਸਮੱਸਿਆ ਕਾਂਗਰਸ ਸਰਕਾਰ ਦੀ ਦੇਣ ਹੈ ਅਤੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੇ ਸੀਵਰੇਜ ਮੁੱਦੇ ਤੇ ਸਿਵਾਏ ਰਾਜਨੀਤੀ ਦੇ ਕੁੱਝ ਨਹੀਂ ਕੀਤਾ | ਜਦੋਂਕਿ ਅਕਾਲੀ ਭਾਜਪਾ ਸਰਕਾਰ ਨੇ ਕੇਂਦਰ ਸਰਕਾਰ ਤੋਂ ਅਮਰੂਤ ...

ਪੂਰੀ ਖ਼ਬਰ »

ਅਕਾਲੀ ਗੁਰਦੀਪ ਸਿੰਘ ਫੱਲੇਵਾਲ ਦੂਜੀ ਵਾਰ ਬਹੁਮੰਤਵੀ ਖੇਤੀਬਾੜੀ ਸਭਾ ਫੱਲੇਵਾਲ ਦੇ ਪ੍ਰਧਾਨ ਬਣੇ

ਜੋਧਾਂ/ਲੋਹਟਬੱਦੀ, 17 ਜੁਲਾਈ (ਗੁਰਵਿੰਦਰ ਸਿੰਘ ਹੈਪੀ, ਕੁਲਵਿੰਦਰ ਸਿੰਘ ਡਾਂਗੋਂ)-ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਫੱਲੇਵਾਲ ਸਥਿਤ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦਾ ਪ੍ਰਬੰਧ ਚਲਾਉਣ ਲਈ ਹੋਈ ਚੋਣ ਸਮੇਂ ਲਗਾਤਾਰ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਸੈਕਰਡ ਹਾਰਟ ਦੇ ਹਰਸ਼ ਨੇ ਬਾਕਸਿੰਗ ਵਿਚ ਤੇ ਯੁਵੀਸ਼ ਨੇ ਭੰਗੜੇ ਵਿਚ ਸੋਨ ਤਗਮੇ ਜਿੱਤੇ

ਖੰਨਾ, 17 ਜੁਲਾਈ (ਹਰਜਿੰਦਰ ਸਿੰਘ ਲਾਲ)-ਸੈਕਰਡ ਹਾਰਟ ਕਾਨਵੈਂਟ ਸੀਨੀ: ਸੈਕ: ਸਕੂਲ ਦੇ ਖਿਡਾਰੀਆਂ ਨੇ ਕੌਮੀ ਅਤੇ ਰਾਜ ਪੱਧਰੀ ਖੇਡਾਂ ਅਤੇ ਡਾਂਸ ਮੁਕਾਬਲਿਆਂ ਵਿਚ ਚੰਗਾ ਪ੍ਰਦਰਸ਼ਨ ਕੀਤਾ | ਜਿਸ ਵਿਚ ਯੁਵੀਸ਼ ਥਾਪਰ ਨੇ ਕੌਮੀ ਡਾਂਸ ਮੁਕਾਬਲਿਆਂ ਦੇ ਭੰਗੜਾ ਵਰਗ ਵਿਚ ...

ਪੂਰੀ ਖ਼ਬਰ »

ਡਰੀਮ ਐਾਡ ਬਿਊਟੀ ਚੈਰੀਟੇਬਲ ਟਰੱਸਟ ਵਲੋਂ ਹੈਵਨਲੀ ਪੈਲੇਸ ਵਿਖੇ ਸੰਗੀਤਕ ਸ਼ਾਮ ਕਰਵਾਈ

ਦੋਰਾਹਾ, 17 ਜੁਲਾਈ (ਮਨਜੀਤ ਸਿੰਘ ਗਿੱਲ)-ਡਰੀਮ ਐਾਡ ਬਿਊਟੀ ਚੈਰੀਟੇਬਲ ਟਰੱਸਟ ਵਲੋਂ ਚਲਾਏ ਜਾ ਰਹੇ ਹੈਵਨਲੀ ਪੈਲੇਸ ਵਿਚ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਲੁਧਿਆਣਾ ਦੀ ਇੰਡੀਅਨ ਆਈਡਲ ਸੰਗੀਤ ਅਕੈਡਮੀ ਦੇ ਡਾਇਰੈਕਟਰ ਰਵੀ ਨੰਦਨ ਸ਼ਰਮਾ ਨੇ ਆਪਣੇ ...

ਪੂਰੀ ਖ਼ਬਰ »

8ਬਾਲ ਭਲਾਈ ਕਮੇਟੀ ਰਾਹੀਂ ਸੌਾਪਿਆ ਮਾਪਿਆਂ ਨੂੰ
ਸਕੂਲ ਜਾਣ ਸਮੇਂ ਲਾਪਤਾ ਲੜਕਾ ਰੇਲਵੇ ਚਾਈਲਡ ਲਾਈਨ ਦੀ ਮੁਸਤੈਦੀ ਨਾਲ ਮਿਲਿਆ

ਸਾਹਨੇਵਾਲ, 17 ਜੁਲਾਈ (ਅਮਰਜੀਤ ਸਿੰਘ ਮੰਗਲੀ)-ਥਾਣਾ ਜੀ. ਆਰ. ਪੀ. ਮੁਖੀ ਬਲਵੀਰ ਸਿੰਘ ਤੇ ਚਾਈਲਡ ਲਾਈਨ ਡਾਇਰੈਕਟਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਇਹ ਲੜਕਾ ਆਪਣੇ ਪਿਤਾ ਨਾਲ ਮਾਮੂਲੀ ਗੱਲ ਤੋਂ ਨਰਾਜ਼ ਹੋਣ ਕਾਰਨ ਜਦੋਂ ਸਕੂਲ ਜਾਣ ਲਈ ਨਿਕਲਿਆ ਤਾਂ ਉਸ ਨੇ ਆਪਣਾ ...

ਪੂਰੀ ਖ਼ਬਰ »

ਵਾਰਡ ਨੰਬਰ 4 ਵਿਚ ਗੁਰਦਾ ਰੋਗਾਂ ਦੇ ਜਾਂਚ ਸਬੰਧੀ ਕੈਂਪ

ਖੰਨਾ, 17 ਜੁਲਾਈ (ਹਰਜਿੰਦਰ ਸਿੰਘ ਲਾਲ)-ਸਥਾਨਕ ਵਾਰਡ ਨੰਬਰ 4 ਦੀ ਨੰਦੀ ਕਾਲੋਨੀ ਖੰਨਾ ਵਿਖੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮੋਹਾਲੀ ਵਲੋਂ ਖੰਨਾ ਦੇ ਸਮਾਜਸੇਵੀ ਯੋਗੇਸ਼ ਕੁਮਾਰ ਕਪਲਿਸ਼, ਹਰੀਸ਼ ਕੁਮਾਰ ਕਪਲਿਸ਼ ਪਰਿਵਾਰ ਦੇ ਸਹਿਯੋਗ ਨਾਲ ਗੁਰਦਾ ਰੋਗਾਂ ਦਾ ...

ਪੂਰੀ ਖ਼ਬਰ »

ਸਰਕਾਰ ਖਾਲੀ ਪਈਆਂ ਪਟਵਾਰੀਆਂ ਦੀਆਂ ਅਸਾਮੀਆਂ ਤੁਰੰਤ ਪੁਰ ਕਰੇ-ਨਾਗਰਾ

ਸਮਰਾਲਾ, 17 ਜੁਲਾਈ (ਸੁਰਜੀਤ ਸਿੰਘ)-ਸਰਕਾਰੀ ਜਬਰ ਵਿਰੋਧੀ ਐਕਸ਼ਨ ਕਮੇਟੀ ਦੀ ਮੀਟਿੰਗ ਬਲਾਕ ਪ੍ਰਧਾਨ ਸੰਤੋਖ ਸਿੰਘ ਨਾਗਰਾ ਦੀ ਦੇਖ ਰੇਖ ਹੋਈ, ਜਿਸ ਵਿਚ ਸਮਾਜਿਕ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਸੰਤੋਖ ਸਿੰਘ ਨਾਗਰਾ ਨੇ ਕਿਹਾ ਕਿ ...

ਪੂਰੀ ਖ਼ਬਰ »

ਡੇਂਗੂ ਬੁਖ਼ਾਰ ਤੋਂ ਬਚਾਅ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਦੋਰਾਹਾ, 17 ਜੁਲਾਈ (ਮਨਜੀਤ ਸਿੰਘ ਗਿੱਲ)-ਸਿਵਲ ਸਰਜਨ ਡਾ: ਰਾਜੇਸ਼ ਬੱਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐੱਸ. ਐਮ. ਓ. ਡਾ: ਹਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਰੌਲ ਵਿਖੇ ਡੇਂਗੂ ਬੁਖ਼ਾਰ ਤੋਂ ਬਚਾਓ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ ਦੇ ਨੇੜੇ ਬੂਟੇ ਲਗਾਏ

ਦੋਰਾਹਾ, 17 ਜੁਲਾਈ (ਮਨਜੀਤ ਸਿੰਘ ਗਿੱਲ)-ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਮੰਤਵ ਨਾਲ ਰੇਲਵੇ ਚੌਕੀ ਦੋਰਾਹਾ ਦੇ ਅਧਿਕਾਰੀਆਂ ਨੇ ਰੇਲਵੇ ਸਟੇਸ਼ਨ ਦੇ ਲਾਗੇ ਪੌਦੇ ਲਗਾਏ | ਏ. ਐੱਸ. ਆਈ. ਸੁਖਦੇਵ ਸਿੰਘ, ਸੋਢੀ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਦੇਵਗੌੜਾ ਅਤੇ ਬਲਵੰਤ ...

ਪੂਰੀ ਖ਼ਬਰ »

ਪਿੰਡ ਅਲੋੜ ਵਿਚ ਲਗਾਏ ਬੂਟੇ

ਖੰਨਾ, 17 ਜੁਲਾਈ (ਹਰਜਿੰਦਰ ਸਿੰਘ ਲਾਲ)-ਵਾਤਾਵਰਨ ਮੁਹਿੰਮ ਤਹਿਤ ਪਿੰਡ ਅਲੌੜ ਵਿਖੇ ਪੌਦੇ ਲਗਾਏ ਗਏ | ਪੌਦੇ ਲਗਾਉਣ ਦੀ ਸ਼ੁਰੂਆਤ ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਹੈਪੀ ਤੇ ਸਰਪੰਚ ਸਮੁੰਦ ਸਿੰਘ ਦੀ ਅਗਵਾਈ ਵਿਚ ਕੀਤੀ ਗਈ | ਅਵਤਾਰ ਸਿੰਘ ਨੇ ਕਿਹਾ ਕਿ ਰੁੱਖਾਂ ਦੀ ...

ਪੂਰੀ ਖ਼ਬਰ »

ਨਸ਼ਿਆਂ ਦਾ ਖ਼ਾਤਮੇ ਲਈ ਪਹਿਲਕਦਮੀ ਤੇ ਟਰੈਫ਼ਿਕ ਦਾ ਸੁਚਾਰੂ ਹੱਲ ਕੀਤਾ ਜਾਵੇਗਾ-ਹਰਿੰਦਰ ਸਿੰਘ ਮਾਨ

ਸਮਰਾਲਾ, 17 ਜੁਲਾਈ (ਬਲਜੀਤ ਸਿੰਘ ਬਘੌਰ/ਸੁਰਜੀਤ ਸਿੰਘ)-ਸਬ-ਡਵੀਜ਼ਨ ਦਫ਼ਤਰ ਸਮਰਾਲਾ ਵਿਚ ਨਵੇਂ ਆਏ ਡੀ.ਐੱਸ.ਪੀ. ਹਰਿੰਦਰ ਸਿੰਘ ਮਾਨ ਨੇ ਪ੍ਰੈੱਸ ਮੀਟਿੰਗ ਦੌਰਾਨ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਪਹਿਲਕਦਮੀ ਅਤੇ ਟਰੈਫ਼ਿਕ ਦਾ ਸੁਚਾਰੂ ਹੱਲ ਕਰਨਾ ਉਨ੍ਹਾਂ ਦੀ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਸਕੂਲ ਦੇ ਖਿਡਾਰੀ ਹਰਮਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ

ਸਮਰਾਲਾ, 17 ਜੁਲਾਈ (ਸੁਰਜੀਤ ਸਿੰਘ)-ਨੇਪਾਲ ਵਿਚ ਹਾਲ ਹੀ ਵਿਚ ਹੋਈਆਂ ਅੰਤਰਰਾਸ਼ਟਰੀ ਖੇਡਾਂ ਵਿਚ ਡਿਸਕਸ ਥਰੋ ਵਿਚ ਗੋਲਡ ਮੈਡਲ ਜੇਤੂ ਵਿਦਿਆਰਥੀ ਹਰਮਨਦੀਪ ਸਿੰਘ ਦਾ ਅੱਜ ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਸਕੂਲ ਅਤੇ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਸਕੂਲ ਵਿਚ ਵਣ ਮਹਾਂ ਦਿਵਸ ਮਨਾਇਆ

ਈਸੜੂ, 17 ਜੁਲਾਈ (ਬਲਵਿੰਦਰ ਸਿੰਘ)-ਨਨਕਾਣਾ ਸਾਹਿਬ ਪਬਲਿਕ ਸਕੂਲ ਈਸੜੂ ਵਿਖੇ ਰੁੱਖਾਂ ਦੀ ਮਹੱਤਤਾ ਅਤੇ ਸੰਭਾਲ ਨੂੰ ਸਮਰਪਿਤ ਵਣ ਮਹਾਂ ਉਤਸਵ ਮਨਾਇਆ ਗਿਆ | ਬੱਚਿਆਂ ਨੇ ਰੁੱਖਾਂ ਦੀ ਮਹੱਤਤਾ ਅਤੇ ਲੋੜਾਂ ਨੂੰ ਦਰਸਾਉਂਦੇ ਸਕਿੱਟਾਂ, ਕਵਿਤਾਵਾਂ ਅਤੇ ਭਾਸ਼ਣ ਦਿੱਤੇ | ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਵਲੋਂ ਨਵੇਂ ਤਹਿਸੀਲਦਾਰ ਦਾ ਸਵਾਗਤ

ਸਮਰਾਲਾ, 17 ਜੁਲਾਈ (ਬਲਜੀਤ ਸਿੰਘ ਬਘੌਰ)-ਨੰਬਰਦਾਰ ਯੂਨੀਅਨ ਸਮਰਾਲਾ ਵਲੋਂ ਤਹਿਸੀਲ ਵਿਚ ਨਵੇਂ ਆਏ ਤਹਿਸੀਲਦਾਰ ਨਵਦੀਪ ਸਿੰਘ ਭੋਗਲ ਦਾ ਸੁਆਗਤ ਕੀਤਾ ਗਿਆ ਅਤੇ ਮੰਗਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਤਹਿਸੀਲਦਾਰ ਵਲੋਂ ਯੂਨੀਅਨ ਨੂੰ ਭਰੋਸਾ ਦਿੱਤਾ ਕਿ ...

ਪੂਰੀ ਖ਼ਬਰ »

ਨਸ਼ਿਆਂ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ

ਈਸੜੂ, 17 ਜੁਲਾਈ (ਬਲਵਿੰਦਰ ਸਿੰਘ)-ਐੱਸ. ਐੱਸ. ਪੀ. ਖੰਨਾ ਗੁਰਸ਼ਰਨ ਦੀਪ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਿਸ ਚੌਕੀ ਈਸੜੂ ਦੇ ਇੰਚਾਰਜ ਬਲਜਿੰਦਰ ਸਿੰਘ ਵਲੋਂ ਪਿੰਡ ਰਾਜੇਵਾਲ ਵਿਖੇ ਨਸ਼ਿਆਂ ਵਿਰੋਧੀ ...

ਪੂਰੀ ਖ਼ਬਰ »

ਮਾਇਆ ਦੇਵੀ ਸਕੂਲ ਦਾ ਸਥਾਪਨਾ ਦਿਵਸ ਮਨਾਇਆ

ਅਹਿਮਦਗੜ੍ਹ, 17 ਜੁਲਾਈ (ਸੋਢੀ)-ਸਥਾਨਕ ਪੋਹੀੜ੍ਹ ਰੋਡ ਸਥਿਤ ਮਾਇਆ ਦੇਵੀ ਗੋਇਲ ਪਬਲਿਕ ਸਕੂਲ ਦਾ ਸਥਾਪਨਾ ਦਿਵਸ ਮਨਾਇਆ ਗਿਆ | ਸਕੂਲ ਦੀ ਪਿੰ੍ਰਸੀਪਲ ਮੈਡਮ ਕਿਰਨਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ | ਇਸ ਮੌਕੇ ਮੈਡਮ ...

ਪੂਰੀ ਖ਼ਬਰ »

ਬੀ. ਪੀ. ਐਸ. ਸੀ. ਸੁਸਾਇਟੀ ਵਲੋਂ ਸਿਲਾਈ ਸਿਖਲਾਈ ਕੇਂਦਰ ਸ਼ੁਰੂ

ਖੰਨਾ, 17 ਜੁਲਾਈ (ਹਰਜਿੰਦਰ ਸਿੰਘ ਲਾਲ)-ਭਗਤ ਪੂਰਨ ਸਿੰਘ ਚੈਰੀਟੇਬਲ ਐਜੂਕੇਸ਼ਨਲ ਐਾਡ ਵੈੱਲਫੇਅਰ ਸੁਸਾਇਟੀ ਖੰਨਾ ਵਲੋਂ ਗਿੱਲ ਕਾਲੋਨੀ ਸਮਰਾਲਾ ਰੋਡ, ਖੰਨਾ ਵਿਖੇ ਮਹਿਲਾ ਸ਼ਕਤੀਕਰਨ ਸਿਲਾਈ ਕੇਂਦਰ ਸ਼ੁਰੂ ਕੀਤਾ ਗਿਆ ਹੈ | ਸਿਲਾਈ ਕੇਂਦਰ ਦਾ ਉਦਘਾਟਨ ਸ਼੍ਰੀ ਸ਼ਿਵ ...

ਪੂਰੀ ਖ਼ਬਰ »

ਜੈਨ ਸਥਾਨਕ ਵਿਚ ਸਾਧਵੀ ਮਧੁਰਤਾ ਨੇ ਕੀਤਾ ਵਿਖਿਆਨ

ਖੰਨਾ, 17 ਜੁਲਾਈ (ਹਰਜਿੰਦਰ ਸਿੰਘ ਲਾਲ)-ਜੈਨ ਸਥਾਨਕ ਖੰਨਾ ਵਿਚ ਜੈਨ ਸਾਧਵੀ ਸ੍ਰੀ ਮਧੁਰਤਾ ਨੇ ਆਪਣੀ ਪਾਵਨ ਵਾਣੀ ਵਿਚ ਵਿਖਿਆਨ ਕਰਦੇ ਹੋਏ ਕਿਹਾ ਕਿ ਗੁਰੂ ਦਾ ਇਨਸਾਨ ਦੇ ਜੀਵਨ ਵਿਚ ਬਹੁਤ ਮਹੱਤਵ ਹੈ | ਗੁਰੂ ਨੂੰ ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਦੀ ਉਪਮਾ ਦਿੱਤੀ ਗਈ ਹੈ | ...

ਪੂਰੀ ਖ਼ਬਰ »

ਥਾਣਾ ਸਦਰ ਦੇ ਨਵੇਂ ਮੁਖੀ ਨੇ ਚਾਰਜ ਸੰਭਾਲਿਆ

ਰਾਏਕੋਟ, 17 ਜੁਲਾਈ (ਸੁਸ਼ੀਲ)-ਥਾਣਾ ਸਦਰ ਰਾਏਕੋਟ ਦੇ ਨਵੇਂ ਆਏ ਇੰਚਾਰਜ ਰਸ਼ਮਿੰਦਰ ਸਿੰਘ ਸਿੱਧੂ ਵਲੋਂ ਅੱਜ ਸਥਾਨਕ ਥਾਣਾ ਸਦਰ ਦਾ ਚਾਰਜ ਸੰਭਾਲਿਆ ਗਿਆ | ਚਾਰਜ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇੰਸਪੈਕਟਰ ਰਸ਼ਮਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ...

ਪੂਰੀ ਖ਼ਬਰ »

ਇਤਿਹਾਸਕ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਅੰਮਿ੍ਤ ਸੰਚਾਰ ਸਮੇਂ 61 ਪ੍ਰਾਣੀਆਂ ਨੇ ਅੰਮਿ੍ਤ ਛਕਿਆ

ਦੋਰਾਹਾ, 17 ਜੁਲਾਈ (ਜਸਵੀਰ ਝੱਜ)-ਇਤਿਹਾਸਕ ਗੁਰਦੁਆਰਾ ਛੇਵੀਂ ਅਤੇ ਦਸਵੀਂ ਪਾਤਸ਼ਾਹੀ ਸ਼੍ਰੀ ਦੇਗਸਰ ਕਟਾਣਾ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਗੋਬਿੰਦ ਸਿੰਘ ਲੌਾਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ...

ਪੂਰੀ ਖ਼ਬਰ »

ਨਗਰ ਪੰਚਾਇਤ ਮਲੌਦ ਨੇ ਬੂਟੇ ਲਗਾਉਣ ਦੀ ਮੁਹਿੰਮ ਆਰੰਭੀ

ਮਲੌਦ, 17 ਜੁਲਾਈ (ਦਿਲਬਾਗ ਸਿੰਘ ਚਾਪੜਾ)-ਨਗਰ ਪੰਚਾਇਤ ਮਲੌਦ ਵਿਖੇ ਕਾਰਜ ਸਾਧਕ ਅਫ਼ਸਰ ਜਗਜੀਤ ਸਿੰਘ ਅਤੇ ਪ੍ਰਧਾਨ ਵਰਿੰਦਰਜੀਤ ਕੌਰ ਸੋਮਲ ਦੀ ਅਗਵਾਈ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਆਰੰਭੀ ਗਈ, ਜਿਸ ਦੀ ਸ਼ੁਰੂਆਤ ਬੱਸ ਸਟੈਂਡ ਮਲੌਦ ਵਿਖੇ ਚੇਅਰਮੈਨ ਰਜਿੰਦਰ ਸਿੰਘ ...

ਪੂਰੀ ਖ਼ਬਰ »

ਸਰਕਾਰੀ ਸਕੂਲ ਗੋਸਲ ਵਿਖੇ ਜਲ ਸ਼ਕਤੀ ਅਭਿਆਨ ਤਹਿਤ ਮੁਕਾਬਲੇ ਕਰਵਾਏ

ਮਲੌਦ, 17 ਜੁਲਾਈ (ਦਿਲਬਾਗ ਸਿੰਘ ਚਾਪੜਾ)-ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਗੋਸਲ ਵਿਖੇ ਮੁੱਖ ਅਧਿਆਪਕ ਨਵਜੋਤ ਸ਼ਰਮਾ ਦੀ ਅਗਵਾਈ ਵਿੱਚ ਜਲ ਸ਼ਕਤੀ ਅਭਿਆਨ ਤਹਿਤ ਮੁਕਾਬਲੇ ਕਰਵਾਏ ਗਏ | ਇਸ ਮੌਕੇ ਵਿਦਿਆਰਥੀਆਂ ਵੱਲੋਂ ਪੋਸਟਰ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਸੋਮਾਸਰ ਸਾਹਿਬ ਟਿੱਬਾ ਵਿਖੇ ਦੀਵਾਨ ਸਜੇ

ਸਾਹਨੇਵਾਲ, 17 ਜੁਲਾਈ (ਹਰਜੀਤ ਸਿੰਘ ਢਿੱਲਾੋ)-ਗੁਰਦੁਆਰਾ ਸ੍ਰੀ ਸੋਮਾਸਰ ਸਾਹਿਬ ਟਿੱਬਾ ਵਿਖੇ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ, ਜਥੇਦਾਰ ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲਿਆਂ ਦੀ ਦੇਖ-ਰੇਖ ਹੇਠ ਮਨਾਏ ਗਏ ਪੁੰਨਿਆਂ ਦੇ ਪਵਿੱਤਰ ਦਿਹਾੜੇ ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX