ਤਾਜਾ ਖ਼ਬਰਾਂ


ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ 'ਚ ਇਕ - ਇਕ ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ
. . .  2 minutes ago
ਦੋਰਾਂਗਲਾ/ਪਠਾਨਕੋਟ 27 ਮਈ (ਲਖਵਿੰਦਰ ਸਿੰਘ ਚੱਕਰਾਜਾ/ਸੰਧੂ) - ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਕਸਬਾ ਦੋਰਾਂਗਲਾ ਦਾ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਉਕਤ ਵਿਅਕਤੀ ਮੁੰਬਈ ਵਿਖੇ ਕੰਮ ਕਰਦਾ ਸੀ ਜੋ ਬੀਤੇ ਦਿਨੀਂ ਹੀ ਇੱਥੇ ਵਾਪਸ ਪਰਤਿਆ ਸੀ। ਜਿਸ...
ਦਿੱਲੀ 'ਚ ਪਿਛਲੇ 24 ਘੰਟਿਆਂ 'ਚ 792 ਕੋਰੋਨਾ ਵਾਇਰਸ ਦੇ ਆਏ ਕੇਸ
. . .  21 minutes ago
ਨਵੀਂ ਦਿੱਲੀ, 27 ਮਈ - ਦਿੱਲੀ ਵਿਚ ਕੋਰੋਨਾਵਾਰਿਸ ਦੇ ਕੇਸਾਂ ਵਿਚ ਵੱਡਾ ਵਾਧਾ ਹੁੰਦੇ ਹੋਏ ਪਿਛਲੇ 24 ਘੰਟਿਆਂ ਵਿਚ 792 ਪਾਜ਼ੀਟਿਵ ਕੇਸ ਸਾਹਮਣੇ ਆ ਗਏ ਹਨ। ਇਸ ਤਰ੍ਹਾਂ ਰਾਜਧਾਨੀ ਵਿਚ 15257 ਕੇਸ ਹੋ ਗਏ...
ਸੁਸ਼ੀਲ ਸ਼ਰਮਾ ਨੂੰ ਜਲੰਧਰ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ
. . .  38 minutes ago
ਜਲੰਧਰ, 27 ਮਈ (ਸ਼ਿਵ) - ਕੌਂਸਲਰ ਸੁਸ਼ੀਲ ਸ਼ਰਮਾ ਨੂੰ ਜਲੰਧਰ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ...
ਪਟਿਆਲਾ 'ਚ ਯੂਥ ਕਾਂਗਰਸੀਆਂ ਨੇ ਵੱਡੀ ਗਿਣਤੀ ਵਿਚ ਕੀਤਾ ਖ਼ੂਨਦਾਨ
. . .  41 minutes ago
ਪਟਿਆਲਾ, 27 ਮਈ (ਅਮਰਬੀਰ ਸਿੰਘ ਆਹਲੂਵਾਲੀਆ) - ਯੂਥ ਕਾਂਗਰਸ ਪਟਿਆਲਾ ਦੇ ਪ੍ਰਧਾਨ ਸੰਜੀਵ ਕੁਮਾਰ ਕਾਲੂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਯੂਥ ਕਾਂਗਰਸੀਆਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਸੰਜੀਵ ਕੁਮਾਰ ਨੇ ਦੱਸਿਆ ਕਿ ਜਿਸ ਤਰ੍ਹਾਂ ਕੋਰੋਨਾ ਵਾਇਰਸ...
ਕਿਸਾਨੀ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ
. . .  52 minutes ago
ਗੁਰੂ ਹਰ ਸਹਾਏ, 27 ਮਈ (ਹਰਚਰਨ ਸਿੰਘ ਸੰਧੂ/ਕਪਿਲ ਕੰਧਾਰੀ) - ਸਾਰੇ ਭਾਰਤ ਵਿਚ ਕਿਸਾਨ ਬਚਾਓ, ਦੇਸ਼ ਬਚਾਓ ਦਿਵਸ ਮੌਕੇ ਕੁੱਲ ਹਿੰਦ ਕਿਸਾਨ ਸੰਘਰਸ਼ 'ਚ ਸ਼ਾਮਲ 10 ਕਿਸਾਨ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਦੀਆਂ ਮੰਗਾਂ ਪ੍ਰਧਾਨ ਮੰਤਰੀ ਦੇ ਨਾਂਅ 'ਤੇ...
ਅੰਮ੍ਰਿਤਸਰ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਨਗਰ ਨਿਗਮ ਵੱਲੋਂ ਰੱਖਿਆ ਸਾਮਾਨ ਸੜ ਕੇ ਸੁਆਹ
. . .  about 1 hour ago
ਅੰਮ੍ਰਿਤਸਰ, 27 ਮਈ (ਰਾਜੇਸ਼ ਕੁਮਾਰ ਸੰਧੂ) - ਅੱਜ ਸਵੇਰ ਤੜਕਸਾਰ ਸ਼ਾਰਟ ਸਰਕਟ ਕਾਰਨ ਨਿਗਮ ਦੀ ਜ਼ਮੀਨ 'ਤੇ ਰੱਖੇ ਸਾਮਾਨ ਨੂੰ ਭਿਆਨਕ ਅੱਗ ਲਗ ਗਈ। ਜਿਸ ਦੇ ਨਾਲ ਨਗਰ ਨਿਗਮ ਦੇ ਇਸ਼ਤਿਹਾਰ ਵਿਭਾਗ ਅਤੇ ਜ਼ਮੀਨ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਲੱਗੇ ਨਾਜਾਇਜ਼...
ਪਾਤੜਾਂ ਨੇੜ੍ਹੇ ਡਰੇਨ ਵਿਚ ਕਾਰ ਡਿੱਗ ਜਾਣ ਤੇ 2 ਨੌਜਵਾਨਾਂ ਦੀ ਮੌਤ
. . .  about 1 hour ago
ਪਾਤੜਾਂ, 27 ਮਈ (ਜਗਦੀਸ਼ ਸਿੰਘ ਕੰਬੋਜ, ਗੁਰਇਕਬਾਲ ਸਿੰਘ ਖਾਲਸਾ) - ਕੌਮੀ ਮਾਰਗ ਤੇ ਪਿੰਡ ਦੁਗਾਲ ਦੇ ਨੇੜ੍ਹੇ ਇਕ ਤੇਜ ਰਫਤਾਰ ਗੱਡੀ ਡਰੇਨ ਵਿਚ ਜਾ ਡਿੱਗੀ ਅਤੇ ਇਸ ਵਿਚ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਜਦੋਂ ਕਿ ਗੰਭੀਰ ਹਾਲਤ ਵਿੱਚ ਜਖਮੀ ਤਿੰਨਾਂ ਨੂੰ ਪਟਿਆਲਾ ਲਈ ਰੈਫਰ ਕਰ ਦਿੱਤਾ...
ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਨੂੰ ਡੀ.ਸੀ. ਪਟਿਆਲਾ ਦੇ ਦਫ਼ਤਰ ਅੱਗੇ ਧਰਨਾ ਦੇਣ ਤੋਂ ਰੋਕਿਆ
. . .  about 1 hour ago
ਨਾਭਾ, 27 ਮਈ (ਅਮਨਦੀਪ ਸਿੰਘ ਲਵਲੀ) - ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੂੰ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਅੱਗੇ ਧਰਨਾ ਦੇਣ ਜਾਣ ਤੋਂ ਡੀਐੱਸਪੀ ਨਾਭਾ ਰਾਜੇਸ਼ ਛਿੱਬਰ ਕੋਤਵਾਲੀ ਮੁਖੀ ਸਰਬਜੀਤ ਚੀਮਾ ਅਤੇ ਪੁਲਿਸ ਫੋਰਸ ਵੱਲੋਂ ਰੋਕਿਆ ਗਿਆ। ਗੱਲਬਾਤ...
ਟੀ-20 ਵਿਸ਼ਵ ਕੱਪ ਦੇ 2022 ਤੱਕ ਮੁਲਤਵੀ ਹੋਣ ਦੀ ਸੰਭਾਵਨਾ - ਆਈ.ਸੀ.ਸੀ ਸੂਤਰ
. . .  about 1 hour ago
ਮੁੰਬਈ, 27 ਮਈ - ਆਈ.ਸੀ.ਸੀ ਸੂਤਰਾਂ ਅਨੁਸਾਰ ਕੋਰੋਨਾ ਦੇ ਚੱਲਦਿਆਂ ਟੀ-20 ਵਿਸ਼ਵ ਕੱਪ ਦੇ 2022 ਤੱਕ ਮੁਲਤਵੀ ਹੋਣ ਦੀ ਸੰਭਾਵਨਾ ਹੈ। ਹਾਲੇ ਤੱਕ ਇਸ ਬਾਰੇ ਕੋਈ ਅਧਿਕਾਰਤ ਐਲਾਨ...
ਮਹਾਰਾਸ਼ਟਰ 'ਚ ਪੁਲਿਸ ਦੇ 75 ਹੋਰ ਜਵਾਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 2 hours ago
ਮੁੰਬਈ, 27 ਮਈ - ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਦੌਰਾਨ ਪੁਲਿਸ ਨੇ 75 ਹੋਰ ਜਵਾਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਮਹਾਰਾਸ਼ਟਰ ਪੁਲਿਸ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 1964 ਹੋ ਗਈ ਹੈ, ਜਦਕਿ 20 ਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ 849 ਜਵਾਨ ਸਿਹਤਯਾਬ...
ਕਰਨਾਟਕ 'ਚ 31 ਮਈ ਤੋਂ ਬਾਅਦ ਖੁੱਲ੍ਹਣਗੇ ਧਾਰਮਿਕ ਅਸਥਾਨ - ਯੇਦੀਯੁਰੱਪਾ
. . .  about 2 hours ago
ਬੈਂਗਲੁਰੂ, 27 ਮਈ - ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ.ਯੇਦੀਯੁਰੱਪਾ ਦਾ ਕਹਿਣਾ ਹੈ ਕਿ ਕਰਨਾਟਕ 'ਚ 31 ਮਈ ਤੋਂ ਬਾਅਦ ਮੰਦਰ, ਮਸਜਿਦ ਅਤੇ ਚਰਚ ਖ਼ੋਲ ਦਿੱਤੇ...
ਤਬਲੀਗ਼ੀ ਜਮਾਤ ਇਕੱਠ ਮਾਮਲੇ 'ਚ ਦਿੱਲੀ ਪੁਲਿਸ ਅੱਜ ਕਰੇਗੀ ਦੋਸ਼ ਪੱਤਰ ਦਾਖਲ
. . .  about 2 hours ago
ਨਵੀਂ ਦਿੱਲੀ, 27 ਮਈ - ਤਬਲੀਗ਼ੀ ਜਮਾਤ ਇਕੱਠ ਮਾਮਲੇ 'ਚ ਦਿੱਲੀ ਪੁਲਿਸ ਵੱਲੋਂ 294 ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਅੱਜ 15 ਦੋਸ਼ ਪੱਤਰ ਦਾਖਲ ਕੀਤੇ...
ਚੋਰਾਂ ਨੇ ਸਕੂਲ ਨੂੰ ਬਣਾਇਆ ਨਿਸ਼ਾਨਾ
. . .  about 2 hours ago
ਗੁਰੂ ਹਰਸਹਾਏ, 27 ਮਈ (ਕਪਿਲ ਕੰਧਾਰੀ) - ਦੇਸ਼ ਭਰ ਵਿੱਚ ਚੱਲ ਰਹੇ ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਸਰਕਾਰ ਵੱਲੋਂ ਸਾਰੇ ਸਕੂਲਾਂ ਨੂੰ ਬੰਦ ਕੀਤਾ ਹੋਇਆ ਹੈ, ਉੱਥੇ ਇਸ ਦਾ ਫਾਇਦਾ ਉਠਾਉਂਦੇ ਹੋਏ ਬੀਤੀ ਰਾਤ ਪਿੰਡ ਮਾੜੇ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਵੱਲੋਂ ਸਕੂਲ ਦੇ ਦਫ਼ਤਰ ਤੇ ਕਮਰਿਆਂ ਦੇ ਜਿੰਦਰੇ...
ਉੱਧਵ ਠਾਕਰੇ ਨੇ ਬੁਲਾਈ ਭਾਈਵਾਲ ਪਾਰਟੀਆਂ ਦੀ ਮੀਟਿੰਗ
. . .  about 3 hours ago
ਮੁੰਬਈ, 27 ਮਈ - ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਸਰਕਾਰ ਦੀਆਂ ਭਾਈਵਾਲ ਪਾਰਟੀਆਂ ਦੀ ਮੀਟਿੰਗ ਬੁਲਾਈ...
ਵਿਸ਼ੇਸ਼ ਆਗਿਆ 'ਤੇ ਵਤਨ ਪਰਤਣ ਵਾਲੇ 179 ਪਾਕਿਸਤਾਨੀ ਨਾਗਰਿਕ ਅਟਾਰੀ ਸਰਹੱਦ ਪਹੁੰਚਣੇ ਸ਼ੁਰੂ
. . .  about 3 hours ago
ਅਟਾਰੀ, 27 ਮਈ (ਰੁਪਿੰਦਰਜੀਤ ਸਿੰਘ ਭਕਨਾ) - ਲਾਕਡਾਊਨ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਸਮਾਗਮਾਂ ਵਿਚ ਸ਼ਾਮਲ ਹੋਣ ਆਏ ਪਾਕਿਸਤਾਨੀ ਸ਼ਹਿਰੀ ਜੋ ਭਾਰਤ ਦੇ ਸੂਬੇ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੰਜਾਬ, ਦਿੱਲੀ ਆਦਿ ਵਿਚ ਫਸ ਕੇ ਰਹਿ ਗਏ ਸਨ ਨੂੰ ਪਾਕਿਸਤਾਨੀ ਸਰਕਾਰ ਦੀ ਵਿਸ਼ੇਸ਼ ਬੇਨਤੀ 'ਤੇ ਦਿੱਤੀ ਗਈ ਆਗਿਆ ਦੇ ਤੀਜੇ ਪੜਾਅ...
ਸ੍ਰੀ ਹਜ਼ੂਰ ਸਾਹਿਬ ਤੋਂ ਮਹਿਲ ਕਲਾਂ ਆਏ ਨੌਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਮਹਿਲ ਕਲਾਂ, 27 ਮਈ (ਅਵਤਾਰ ਸਿੰਘ ਅਣਖੀ)-ਕੁਝ ਦਿਨ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਤੋਂ ਮਹਿਲ ਕਲਾਂ ਆਏ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦਾ ਪਤਾ ਲੱਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰੋਨਾ ਰੈਪਿਡ ਰਿਸਪਾਂਸ ਟੀਮ ਮਹਿਲ ਕਲਾਂ ਦੇ ਨੋਡਲ ਅਫ਼ਸਰ...
ਨੈਸ਼ਨਲ ਇੰਸ਼ੋਰੈਂਸ ਕੰਪਨੀ ਦੇ ਦਫ਼ਤਰ 'ਚ ਲੱਗੀ ਅੱਗ
. . .  about 3 hours ago
ਮੁਕੇਰੀਆਂ, 27 ਮਈ (ਸਰਬਜੀਤ ਸਿੰਘ) - ਮੁਕੇਰੀਆਂ ਵਿਖੇ ਅੱਜ ਤੜਕਸਾਰ 3 ਕੁ ਵਜੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਦੇ ਦਫ਼ਤਰ 'ਚ ਅਚਾਨਕ ਅੱਗ ਲੱਗ ਗਈ। ਜਿਸ ਉਪਰੰਤ ਫਾਇਰ ਬਿ੍ਰਗੇਡ ਨੂੰ ਮੌਕੇ 'ਤੇ ਬੁਲਾਇਆ ਗਿਆ। ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ। ਦੱਸਣਯੋਗ...
ਰਾਜਸਥਾਨ 'ਚ ਕੋਰੋਨਾ ਦੇ 109 ਹੋਰ ਮਾਮਲੇ ਆਏ ਸਾਹਮਣੇ
. . .  about 4 hours ago
ਜੈਪੁਰ, 27 ਮਈ - ਰਾਜਸਥਾਨ ਦੇ ਸਿਹਤ ਮੰਤਰਾਲੇ ਅਨੁਸਾਰ ਸੂਬੇ 'ਚ 'ਚ ਸਵੇਰੇ 9 ਵਜੇ ਤੱਕ ਕੋਰੋਨਾ ਦੇ 109 ਹੋਰ ਮਾਮਲੇ ਸਾਹਮਣੇ ਆਏ ਹਨ, ਜਦਕਿ 2 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਸੂਬੇ 'ਚ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ...
ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਜਾਰੀ, ਪਿਛਲੇ 24 ਘੰਟਿਆਂ 'ਚ 170 ਲੋਕਾਂ ਦੀ ਮੌਤ
. . .  about 4 hours ago
ਨਵੀਂ ਦਿੱਲੀ, 27 ਮਈ- ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਰਿਕਾਰਡ 6387 ਕੇਸ ਸਾਹਮਣੇ ਆਏ ਹਨ, ਜਦੋਂਕਿ 170 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਕੋਰੋਨਾ ਨਾਲ ਪੀੜਤਾਂ ਦੀ ਸੰਖਿਆ 1,51,767 ਹੋ ਗਈ ਹੈ। ਕੋਰੋਨਾ ਕਾਰਨ ਹੁਣ ਤੱਕ 4337 ਲੋਕਾਂ ਦੀ ਮੌਤ...
ਜਰਮਨ 'ਚ 29 ਜੂਨ ਤੱਕ ਵਧਾਏ ਗਏ ਸਮਾਜਿਕ ਦੂਰੀ ਦੇ ਮਾਪਦੰਡ
. . .  about 4 hours ago
ਬਰਲਿਨ, 27 ਮਈ - ਕੋਰੋਨਾ ਵਾਇਰਸ ਨੂੰ ਰੋਕਣ ਲਈ ਜਰਮਨੀ 'ਚ 29 ਜੂਨ ਤੱਕ ਸਮਾਜਿਕ ਦੂਰੀ ਦੇ ਮਾਪਦੰਡ ਵਧਾ...
ਅਮਰੀਕਾ 'ਚ ਕੋਰੋਨਾ ਵਾਇਰਸ ਦੇ ਚੱਲਦਿਆਂ ਲਗਾਤਾਰ ਤੀਸਰੇ ਦਿਨ 700 ਤੋਂ ਘੱਟ ਮੌਤਾਂ
. . .  1 minute ago
ਵਾਸ਼ਿੰਗਟਨ, 27 ਮਈ - ਅਮਰੀਕਾ 'ਚ ਕੋਰੋਨਾ ਵਾਇਰਸ ਦੇ ਚੱਲਦਿਆਂ ਤੀਸਰੇ ਦਿਨ 700 ਤੋਂ ਘੱਟ ਮੌਤਾਂ ਹੋਈਆਂ ਹਨ। ਹੁਣ ਤੱਕ ਅਮਰੀਕਾ 'ਚ ਕੋਰੋਨਾ ਦੇ ਚੱਲਦਿਆਂ 98,875 ਲੋਕਾਂ...
ਦੁਨੀਆ ਭਰ ਵਿਚ ਕੋਰੋਨਾ ਕਾਰਨ ਹੁਣ ਤੱਕ 3,43,000 ਮੌਤਾਂ
. . .  about 5 hours ago
ਨਵੀਂ ਦਿੱਲੀ, 27 ਮਈ ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 5.4 ਮਿਲੀਅਨ 'ਤੇ ਪਹੁੰਚ ਗਈ ਹੈ, ਜਦਕਿ 3,43,000 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇਕੱਲੇ ਅਮਰੀਕਾ...
ਗੁਰਦੁਆਰਾ ਸ਼੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਮਨਾਇਆ ਪੰਚਮੀ ਦਾ ਦਿਹਾੜਾ
. . .  about 5 hours ago
ਪਟਿਆਲਾ, 27 ਮਈ (ਧਰਮਿੰਦਰ ਸਿੰਘ ਸਿੱਧੂ) - ਪਟਿਆਲਾ ਵਿਖੇ ਅੱਜ ਪੰਚਮੀ ਦੇ ਦਿਹਾੜੇ ਮੌਕੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਸ਼੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਕਰਫ਼ਿਊ ਦੇ ਖ਼ਤਮ ਹੋਣ ਤੋਂ ਬਾਅਦ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ...
ਅੱਜ ਦਾ ਵਿਚਾਰ
. . .  about 5 hours ago
53 ਵਿਚੋਂ 48 ਰਿਪੋਰਟਾਂ ਆਈਆਂ ਨੈਗੇਟਿਵ , 5 ਦੀ ਰਿਪੋਰਟ ਬਾਕੀ
. . .  1 day ago
ਪਠਾਨਕੋਟ ,26 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ ਦੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਚ ਆਉਣ ਵਾਲੇ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਸਾਉਣ ਸੰਮਤ 551

ਦਿੱਲੀ

ਦਿੱਲੀ ਕਮੇਟੀ ਪ੍ਰਧਾਨ ਦੇ ਸਲਾਹਕਾਰ ਵਜੋਂ ਵਿੱਕੀ ਮਾਨ ਨੇ ਸੰਭਾਲੀ ਅਹੁਦੇ ਦੀ ਜ਼ਿੰਮੇਵਾਰੀ

ਨਵੀਂ ਦਿੱਲੀ, 17 ਜੁਲਾਈ (ਜਗਤਾਰ ਸਿੰਘ)- ਅਕਾਲੀ ਆਗੂ ਜਸਪ੍ਰੀਤ ਸਿੰਘ ਵਿੱਕੀ ਮਾਨ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੇ ਸਲਾਹਕਾਰ ਵਜੋਂ ਜ਼ਿੰਮੇਵਾਰੀ ਸੌਪੀ ਗਈ ਹੈ | ਜਸਪ੍ਰੀਤ ਸਿੰਘ ਵਲੋਂ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਮੌਕੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵਲੋਂ ਸਿਰੋਪਾਓ ਦੇ ਕੇ ਸਵਾਗਤ ਕੀਤਾ ਗਿਆ | ਸਿਰਸਾ ਨੇ ਕਿਹਾ ਕਿ ਮਾਨ ਪਿਛਲੇ ਲੰਮੇ ਸਮੇਂ ਤੋਂ ਧਾਰਮਿਕ ਤੇ ਸਮਾਜਿਕ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਰਹੇ ਹਨ ਤੇ ਹੁਣ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮਾਂ 'ਚ ਵੀ ਆਪਣਾ ਯੋਗਦਾਨ ਪਾ ਰਹੇ ਹਨ | ਉਨ੍ਹਾਂ ਦੱਸਿਆ ਕਿ ਜਸਪ੍ਰੀਤ ਸਿੰਘ ਵਿੱਕੀ ਮਾਨ ਇਸ ਤੋਂ ਇਲਾਵਾ ਯੂਥ ਅਕਾਲੀ ਦਲ ਦਿੱਲੀ ਸਟੇਟ ਦੇ ਸਕੱਤਰ ਜਨਰਲ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾਉਂਦੇ ਆ ਰਹੇ ਹਨ ਅਤੇ ਗੁਰੂ ਤੇਗ ਬਹਾਦਰ ਇੰਸਟੀਟਿਊਟ ਆਫ਼ ਟੈਕਨਾਲੋਜੀ ਰਾਜੌਰੀ ਗਾਰਡਨ ਦੇ ਮੈਨੇਜਰ ਦੀ ਵੀ ਸੇਵਾ ਨਿਭਾ ਚੁੱਕੇ ਹਨ | ਹਰਮੀਤ ਸਿੰਘ ਕਾਲਕਾ ਨੇ ਮਾਨ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਉਹ ਆਪਣੀਆਂ ਸੇਵਾਵਾਂ ਜ਼ਿੰਮੇਵਾਰੀ ਤੇ ਸੰਜੀਦਗੀ ਨਾਲ ਨਿਭਾਉਣਗੇ | ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਦੇ ਮੁੱਖ ਸਲਾਹਕਾਰ ਹਰਜੀਤ ਸਿੰਘ ਬੇਦੀ ਤੇ ਹੋਰ ਆਗੂ ਵੀ ਮੌਜੂਦ ਸਨ | ਸ. ਮਾਨ ਨੇ ਜ਼ਿੰਮੇਵਾਰੀ ਸੰਭਾਲਣ ਉਪਰੰਤ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿਵਾਇਆ ਹੈ |

ਦਿੱਲੀ ਦੇ ਸਰਕਾਰੀ ਸਕੂਲਾਂ 'ਚ ਹੈਪੀਨੈੱਸ ਉਤਸਵ ਨੂੰ ਮਿਲ ਰਿਹੈ ਹੁੰਗਾਰਾ

ਨਵੀਂ ਦਿੱਲੀ, 17 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਦੇ ਸਰਕਾਰੀ 1031 ਸਕੂਲਾਂ ਵਿਚ ਹੈਪੀਨੈੱਸ ਉਤਸਵ ਨੂੰ ਸਕੂਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ | ਇਹ ਉਤਸਵ ਸਵੇਰੇ ਦੀ ਅਸੈਂਬਲੀ ਤੋਂ ਸ਼ੁਰੂ ਹੋਇਆ ਅਤੇ ਸਕੂਲ ਦੇ ...

ਪੂਰੀ ਖ਼ਬਰ »

ਦਿੱਲੀ ਦੇ ਲੋਕਾਂ ਨੂੰ ਬਾਰਿਸ਼ ਪੈਣ 'ਤੇ ਗਰਮੀ ਤੋਂ ਮਿਲੀ ਰਾਹਤ

ਨਵੀਂ ਦਿੱਲੀ, 17 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਬਾਰਿਸ਼ ਪੈਣ 'ਤੇ ਲੋਕਾਂ ਨੂੰ ਭੀਸ਼ਮ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ ਅਤੇ ਨਾਲ ਹੀ ਬਿਜਲੀ ਕੰਪਨੀਆਂ ਦੀ ਮੁਸੀਬਤ ਵੀ ਘੱਟ ਹੋਈ ਹੈ, ਕਿਉਂਕਿ ਗਰਮੀ ਦੇ ਕਾਰਨ ਬਿਜਲੀ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਸੀ ...

ਪੂਰੀ ਖ਼ਬਰ »

ਅਜ਼ਮਲ ਖਾਂ ਦੀਆਂ ਦੁਕਾਨਾਂ ਦੁਪਹਿਰ 2 ਵਜੇ ਤੱਕ ਰਹੀਆਂ ਬੰਦ

ਨਵੀਂ ਦਿੱਲੀ, 17 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਅਜ਼ਮਲ ਖਾਂ ਰੋਡ ਨੂੰ ਵਾਹਨ ਮੁਕਤ ਕਰਨ ਦੇ ਵਿਰੋਧ 'ਚ ਕਾਰੋਬਾਰੀਆਂ ਨੇ ਦੁਪਹਿਰ 2 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਰੱਖੀਆਂ | ਉਨ੍ਹਾਂ ਦਾ ਕਹਿਣਾ ਹੈ ਕਿ ਉੱਤਰੀ ਦਿੱਲੀ ਨਗਰ ਨਿਗਮ ਅਤੇ ਦਿੱਲੀ ਟ੍ਰੈਫ਼ਿਕ ...

ਪੂਰੀ ਖ਼ਬਰ »

ਬਾਰਿਸ਼ ਦੇ ਮੌਸਮ 'ਚ ਅੱਖਾਂ ਦਾ ਧਿਆਨ ਰੱਖਣਾ ਚਾਹੀਦੈ-ਡਾ: ਰਿਤਿਕਾ ਸੱਚਦੇਵ

ਨਵੀਂ ਦਿੱਲੀ, 17 ਜੁਲਾਈ (ਬਲਵਿੰਦਰ ਸਿੰਘ ਸੋਢੀ)-ਬਾਰਿਸ਼ ਦੇ ਮੌਸਮ ਵਿਚ ਅਸੀਂ ਖੁਸ਼ ਤਾਂ ਹੁੰਦੇ ਹਾਂ ਪਰ ਇਸ ਦੇ ਨਾਲ ਹੀ ਕਈ ਬਿਮਾਰੀਆਂ ਵੀ ਆਉਂਦੀਆਂ ਹਨ | ਇਸ ਮੌਸਮ 'ਚ ਵਿਸ਼ੇਸ਼ ਕਰਕੇ ਅੱਖਾਂ ਦੀ ਦੇਖਭਾਲ ਜ਼ਰੂਰੀ ਹੈ ਕਿਉਂਕਿ ਇਸੇ ਮੌਸਮ 'ਚ ਅੱਖਾਂ ਦਾ ਸਕਰਮਣ ਪਨਪਦਾ ...

ਪੂਰੀ ਖ਼ਬਰ »

ਝੁੱਗੀ 'ਚ ਗੈਸ ਸਿਲੰਡਰ ਫਟਣ ਨਾਲ 5 ਜ਼ਖ਼ਮੀ

ਨਵੀਂ ਦਿੱਲੀ, 17 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਕੀਰਤੀ ਨਗਰ ਮੈਟਰੋ ਸਟੇਸ਼ਨ ਦੇ ਨਜ਼ਦੀਕ ਇਕ ਝੁੱਗੀ ਵਿਚ ਗੈਸ ਸਿਲੰਡਰ ਫਟਣ ਨਾਲ 5 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਸ ਵਿਚ ਦੋ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦਕਿ ਦੂਸਰੇ ਲੋਕਾਂ ਦੀ ਹਾਲਤ ...

ਪੂਰੀ ਖ਼ਬਰ »

ਕਾਵੜੀਆਂ ਦੀ ਸੁਰੱਖਿਆ ਲਈ ਪੁਲਿਸ ਨੇ ਕੀਤੇ ਪੁਖ਼ਤਾ ਪ੍ਰਬੰਧ

ਨਵੀਂ ਦਿੱਲੀ, 17 ਜੁਲਾਈ (ਬਲਵਿੰਦਰ ਸਿੰਘ ਸੋਢੀ)-ਅੱਜ ਤੋਂ ਕਾਵੜ ਯਾਤਰਾ ਸ਼ੁਰੂ ਹੋ ਗਈ ਹੈ ਅਤੇ ਕਾਫ਼ੀ ਗਿਣਤੀ ਵਿਚ ਕਾਵੜੀ ਦਿੱਲੀ ਤੋਂ ਹੋ ਕੇ ਜਾਣਗੇ | ਇਸ ਨੂੰ ਵੇਖਦੇ ਹੋਏ ਦਿੱਲੀ ਪੁਲਿਸ ਨੇ ਸੁਰੱਖਿਆ ਤੇ ਟ੍ਰੈਫਿਕ ਪ੍ਰਤੀ ਸੁਚਾਰੂ ਪ੍ਰਬੰਧ ਕੀਤੇ ਹਨ ਤਾਂ ਕਿ ਕਿਸੇ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਟੈਕਸੀ ਨੇ ਕਾਰਾਂ ਨੂੰ ਮਾਰੀ ਟੱਕਰ

ਨਵੀਂ ਦਿੱਲੀ, 17 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮਹਾਰਾਣੀ ਬੱਸ ਸਟੈਂਡ 'ਤੇ ਅੱਜ ਸਵੇਰੇ ਇਕ ਟੈਕਸੀ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਅਤੇ ਉਥੇ ਲਾਲ ਬੱਤੀ ਕਾਰਨ ਗੱਡੀਆਂ ਹੌਲੀ ਚੱਲ ਰਹੀਆਂ ਸਨ ਪਰ ਤੇਜ਼ ਰਫ਼ਤਾਰ ਨਾਲ ਆਈ ਕਾਰ ਨੇ ਇਕ ਕਾਰ ਨੂੰ ਜ਼ਬਰਦਸਤ ...

ਪੂਰੀ ਖ਼ਬਰ »

ਡੀ.ਪੀ.ਸੀ.ਸੀ. ਨੇ ਪਲਾਸਟਿਕ ਫੈਕਟਰੀਆਂ 'ਤੇ ਕੀਤੀ ਕਾਰਵਾਈ

ਨਵੀਂ ਦਿੱਲੀ, 17 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਆਬੋ ਹਵਾ ਦਿਨੋਂ-ਦਿਨੀਂ ਖ਼ਰਾਬ ਹੁੰਦੀ ਜਾ ਰਹੀ ਹੈ ਅਤੇ ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ | ਇਸ ਨੂੰ ਵੇਖਦੇ ਹੋਏ ਦਿੱਲੀ ਪ੍ਰਦੂਸ਼ਣ ਨਿਰੰਤਰਣ ਸਮਿਤੀ (ਡੀ. ਪੀ. ਸੀ. ਸੀ.) ਨੇ ਹੁਣ ਸਖ਼ਤ ਰਵੱਈਆ ਅਪਣਾਇਆ ਹੈ ...

ਪੂਰੀ ਖ਼ਬਰ »

ਐਸ. ਬੀ. ਆਈ. ਬੈਂਕ ਦੀ ਇਮਾਰਤ ਨੂੰ ਲੱਗੀ ਅੱਗ

ਨਵੀਂ ਦਿੱਲੀ, 17 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸੰਸਦ ਮਾਰਗ 'ਤੇ ਸਟੇਟ ਬੈਂਕ ਆਫ਼ ਇੰਡੀਆ (ਐਸ. ਬੀ. ਆਈ.) ਦੀ ਛੇਵੀਂ ਮੰਜ਼ਿਲ 'ਤੇ ਅੱਗ ਲੱਗ ਗਈ ਅਤੇ ਇਸ ਦੀ ਜਾਣਕਾਰੀ ਮਿਲਦੇ ਹੀ ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾ ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ

ਨਵੀਂ ਦਿੱਲੀ, 17 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮੋਤੀ ਨਗਰ ਦੇ ਸਰਵੋਦਿਆ ਬਾਲ ਵਿਦਿਆਲਿਆ ਵਿਖੇ ਰੋਡ ਸੇਫ਼ਟੀ ਪ੍ਰਤੀ ਟ੍ਰੈਫ਼ਿਕ ਪੁਲਿਸ ਵਲੋਂ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੇ ਸ਼ੁਰੂ ਵਿਚ ਸਕੂਲ ਦੇ ਪਿ੍ੰਸੀਪਲ ਦੇਸ ਰਾਜ ਨੇ ਟ੍ਰੈਫ਼ਿਕ ...

ਪੂਰੀ ਖ਼ਬਰ »

ਦਿੱਲੀ ਕਾਂਗਰਸ ਵੀ ਹੋ ਰਹੀ ਹੈ ਧੜੇਬਾਜ਼ੀ ਦਾ ਸ਼ਿਕਾਰ

ਨਵੀਂ ਦਿੱਲੀ, 17 ਜੁਲਾਈ (ਜਗਤਾਰ ਸਿੰਘ)- ਕਾਂਗਰਸ ਮੁਖੀ ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ 'ਚ ਆਪਸੀ ਤਕਰਾਰਬਾਜ਼ੀ ਤੇ ਧੜੇਬਾਜੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਇਸੇ ਦਰਮਿਆਨ ਦਿੱਲੀ ਦੇ ਕਾਂਗਰਸ ਪ੍ਰਭਾਰੀ ਪੀ. ਸੀ. ਚਾਕੋ ਨੇ ਦਿੱਲੀ ਪ੍ਰਦੇਸ਼ ਮੁਖੀ ...

ਪੂਰੀ ਖ਼ਬਰ »

ਦਿੱਲੀ ਸਰਕਾਰ ਵਲੋਂ ਡੇਂਗੂ-ਚਿਕਨਗੁਨੀਆ ਦੀ ਰੋਕਥਾਮ ਲਈ ਨਗਰ ਨਿਗਮਾਂ ਨੂੰ ਫੰਡ ਜਾਰੀ

ਨਵੀਂ ਦਿੱਲੀ, 17 ਜੁਲਾਈ (ਜਗਤਾਰ ਸਿੰਘ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ 'ਤੇ ਸ਼ਹਿਰੀ ਵਿਕਾਸ ਵਿਭਾਗ ਨੇ ਤਿੰਨੇ ਨਗਰ ਨਿਗਮਾਂ ਲਈ 109 ਕਰੋੜ ਰੁਪਏ ਜਾਰੀ ਕੀਤੇ ਹਨ ਤਾਕਿ ਮੀਂਹ ਦੇ ਮੌਸਮ 'ਚ ਅਤੇ ਉਸ ਤੋਂ ਬਾਅਦ ਫੈਲਣ ਵਾਲੀਆਂ ਬੀਮਾਰੀਆਂ ...

ਪੂਰੀ ਖ਼ਬਰ »

ਸੋਲਨ ਇਮਾਰਤ ਹਾਦਸਾ

ਮਲਸੀਆਂ ਵਲੋਂ ਗੈਰ ਕਾਨੂੰਨੀ ਇਮਾਰਤਾਂ ਿਖ਼ਲਾਫ਼ ਸਖ਼ਤ ਕਾਰਵਾਈ ਦੀ ਮੰਗ

ਨਵੀਂ ਦਿੱਲੀ, 17 ਜੁਲਾਈ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਨੇ ਦਲ ਦੀ ਇਕ ਗੈਰ ਰਸਮੀ ਮੀਟਿੰਗ ਦੌਰਾਨ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ ਢਾਬੇ ਦੀ ਇਮਾਰਤ ਡਿੱਗ ਜਾਣ ਕਾਰਨ ਫੌਜੀਆਂ ਤੇ ਹੋਰਨਾ ਲੋਕਾਂ ਦੀ ਮੌਤ 'ਤੇ ਦੁੱਖ ਜਤਾਇਆ ਹੈ | ਦਲ ...

ਪੂਰੀ ਖ਼ਬਰ »

ਗੁੁਰਦੁਆਰਾ ਗਿਆਨ ਗੋਦੜੀ ਮਾਮਲੇ 'ਚ ਬੱਬਰ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ

ਨਵੀਂ ਦਿੱਲੀ, 17 ਜੁਲਾਈ (ਜਗਤਾਰ ਸਿੰਘ)- ਆਲ ਇੰਡੀਆ ਸਿੱਖ ਕਾਨਫਰੰਸ (ਬੱਬਰ) ਦੇ ਮੁਖੀ ਗੁਰਚਰਨ ਸਿੰਘ ਬੱਬਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਨੂੰ ਗੁਰਦੁਆਰਾ ਗਿਆਨ ਗੋਦੜੀ ਬਾਰੇ ਚਿੱਠੀ ਲਿਖੀ ਹੈ | ਇਸ ਚਿੱਠੀ 'ਚ ਬੱਬਰ ਵਲੋਂ ਦਾਅਵਾ ਕੀਤਾ ਗਿਆ ਹੈ ...

ਪੂਰੀ ਖ਼ਬਰ »

ਸਪਾ ਦੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਘਰ ਤੇ ਦਫ਼ਤਰ 'ਚ ਸੀ. ਬੀ. ਆਈ. ਵਲੋਂ ਛਾਪੇਮਾਰੀ

ਨਵੀਂ ਦਿੱਲੀ, 17 ਜੁਲਾਈ (ਏਜੰਸੀ)-ਸੀ. ਬੀ. ਆਈ. ਵਲੋਂ ਸਮਾਜਵਾਦੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਤੇ ਬਾਹੂਬਲੀ ਨੇਤਾ ਅਤੀਕ ਅਹਿਮਦ, ਜੋ ਕਿ ਇਸ ਸਮੇਂ ਅਹਿਮਦਾਬਾਦ ਜੇਲ੍ਹ 'ਚ ਬੰਦ ਹੈ, ਦੇ ਪ੍ਰਯਾਗਰਾਜ ਸਥਿਤ ਘਰ ਤੇ ਦਫ਼ਤਰ 'ਚ ਛਾਪੇਮਾਰੀ ਕੀਤੀ ਗਈ | ਕੇਂਦਰੀ ਜਾਂਚ ਬਿਓਰੋ ...

ਪੂਰੀ ਖ਼ਬਰ »

ਭਾਈ ਗੁਰਦਾਸ ਗਰੁੱਪ ਨੇ ਕਈ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਨਾਲ ਕੀਤੇ ਸਮਝੌਤੇ

ਸੰਗਰੂਰ, 17 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਸਿੱਖਿਆ ਦੇ ਖੇਤਰ 'ਚ ਨਾਮਵਰ ਸੰਸਥਾ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸਜ਼ ਨੇ ਅਮਰੀਕਾ, ਰਸ਼ੀਆ, ਥਾਈਲੈਂਡ ਤੇ ਕੈਨੇਡਾ ਦੀਆਂ ਕਈ ਮੰਨੀਆਂ-ਪ੍ਰਮੰਨੀਆਂ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਨਾਲ ਸਮਝੌਤੇ ਕੀਤੇ ਹਨ | ਭਾਈ ...

ਪੂਰੀ ਖ਼ਬਰ »

ਵਿਦਿਆਰਥੀਆਂ ਦਾ ਸਰਕਾਰੀ ਸੰਸਥਾਵਾਂ 'ਚ ਦਾਖ਼ਲ ਹੋਣ ਦਾ ਵਧਿਆ ਰੁਝਾਨ-ਸਿੱਖਿਆ ਸਕੱਤਰ

ਜਲੰਧਰ, 17 ਜੁਲਾਈ (ਰਣਜੀਤ ਸਿੰਘ ਸੋਢੀ)-ਸਰਕਾਰੀ ਸਕੂਲਾਂ 'ਚ ਐਜੂਸੈਟ ਰਾਹੀਂ ਮੁਖ਼ਾਤਬ ਹੁੰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਾਡੇ ਸਰਕਾਰੀ ਸਕੂਲਾਂ ਦੀਆਂ ਸ਼ਾਨਦਾਰ ਇਮਾਰਤਾਂ, ਅਧਿਆਪਕਾਂ ਦੀ ਮਿਹਨਤ ਅਤੇ ਲਗਨ, ਮਹਿਕਮੇ ਦੀਆਂ ਉਸਾਰੂ ਤੇ ...

ਪੂਰੀ ਖ਼ਬਰ »

ਅਜੇ ਵੀ ਪੁਰਾਣੀਆਂ ਗੱਡੀਆਂ ਦੇ ਆਨਲਾਈਨਾਂ ਕਰ ਜਮ੍ਹਾਂ ਹੋਣ ਦਾ ਕੰਮ ਫਸਿਆ

ਜਲੰਧਰ, 17 ਜੁਲਾਈ (ਸ਼ਿਵ ਸ਼ਰਮਾ)-ਟਰਾਂਸਪੋਰਟ ਵਿਭਾਗ ਦੇ ਦਫ਼ਤਰ 'ਚ ਪੁਰਾਣੀਆਂ ਗੱਡੀਆਂ ਦਾ ਬਣਦਾ ਕਰ ਜਮ੍ਹਾ ਕਰਵਾਉਣ ਸਬੰਧੀ ਲੋਕਾਂ ਦੀ ਪੇ੍ਰਸ਼ਾਨੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਨਲਾਈਨ ਕਰ ਜਮ੍ਹਾ ਹੋਣ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਇਸ 'ਚ ਪੁਰਾਣੀਆਂ ...

ਪੂਰੀ ਖ਼ਬਰ »

ਕੌਮੀ ਸਿੱਖਿਆ ਨੀਤੀ ਲਾਗੂ ਹੋਣ ਨਾਲ 80 ਫ਼ੀਸਦੀ ਨਿੱਜੀ ਸਕੂਲਾਂ ਦੀ ਹੋਂਦ ਖ਼ਤਮ ਹੋਣ ਦਾ ਡਰ

ਮਾਲੇਰਕੋਟਲਾ, 17 ਜੁਲਾਈ (ਕੁਠਾਲਾ)-ਕੇਂਦਰ ਸਕਾਰ ਵਲੋਂ ਪ੍ਰਸਤਾਵਿਤ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2019 (ਸਕੂਲ ਸਿੱਖਿਆ ਵਿਭਾਗ ਭਾਗ -1) ਨੂੰ ਦੇਸ਼ ਭਰ ਦੇ ਨਿੱਜੀ ਸਕੂਲਾਂ ਦੀ ਹੋਂਦ ਲਈ ਖ਼ਤਰੇ ਦੀ ਘੰਟੀ ਦੱਸਦਿਆਂ ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜ਼ੇਸ਼ਨ ਰਜਿ. ...

ਪੂਰੀ ਖ਼ਬਰ »

ਲਾਹੌਰ 'ਚ ਕਬਰਾਂ 'ਤੇ ਟੈਕਸ ਲਾਉਣ ਦਾ ਪ੍ਰਸਤਾਵ

ਅੰਮਿ੍ਤਸਰ, 17 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਲਹਿੰਦੇ ਪੰਜਾਬ ਦੀ ਸਰਕਾਰ ਅੱਗੇ ਲਾਹੌਰ 'ਚ ਮਿ੍ਤਕਾਂ ਨੂੰ ਦਫ਼ਨਾਏ ਜਾਣ ਲਈ ਬਣਾਈਆਂ ਜਾਣ ਵਾਲੀਆਂ ਨਵੀਆਂ ਕਬਰਾਂ 'ਤੇ 1000 ਤੋਂ 1500 ਰੁਪਏ (ਪਾਕਿਸਤਾਨੀ ਕਰੰਸੀ) ਵਸੂਲਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ | ਦੱਸਿਆ ...

ਪੂਰੀ ਖ਼ਬਰ »

ਭਗਵਾਨ ਦਾਸ ਆਈ.ਸੀ.ਏ.ਆਰ. ਦੇ ਸਰਬੋਤਮ ਪੱਤਰਕਾਰੀ ਪੁਰਸਕਾਰ ਨਾਲ ਸਨਮਾਨਿਤ

ਨਵੀਂ ਦਿੱਲੀ, 17 ਜੁਲਾਈ (ਅਜੀਤ ਬਿਊਰੋ)-ਇੱਥੇ ਭਾਰਤੀ ਖੇਤੀ ਅਨੁਸੰਧਾਨ ਪ੍ਰੀਸ਼ਦ (ਆਈ.ਸੀ.ਏ.ਆਰ.) ਦੇ 91ਵੇਂ ਸਥਾਪਨਾ ਦਿਵਸ ਤੇ ਪੁਰਸਕਾਰ ਸਮਾਰੋਹ 'ਚ ਭਾਰਤ ਸਰਕਾਰ ਦੇ ਖੇਤੀ ਖੋਜ ਤੇ ਸਿੱਖਿਆ ਸਕੱਤਰ ਤੇ ਆਈ.ਸੀ.ਏ.ਆਰ. ਦੇ ਡਾਇਰੈਕਟਰ ਜਨਰਲ ਡਾ. ਤਿ੍ਲੋਚਨ ਮੋਹਾਪਾਤਰਾ ਨੇ ...

ਪੂਰੀ ਖ਼ਬਰ »

ਮਹਾਂ ਪੰਜਾਬ ਦੀ ਫ਼ਿਲਮ ਬਣੇਗੀ 'ਚੱਲ ਮੇਰਾ ਪੁੱਤ'

ਜਲੰਧਰ, 17 ਜੁਲਾਈ (ਅਜੀਤ ਬਿਊਰੋ)-ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਚੱਲ ਮੇਰਾ ਪੁੱਤ' ਦਾ ਟਰੇਲਰ ਸੋਮਵਾਰ ਨੂੰ ਰਿਲੀਜ਼ ਹੋਇਆ ਹੈ | ਇਸ ਟਰੇਲਰ ਨੇ ਇਕ ਵਾਰ ਫਿਰ ਤੋਂ ਅਮਰਿੰਦਰ ਗਿੱਲ ਦੇ ਦਰਸ਼ਕਾਂ ਨੂੰ ਬਾਗ਼ੋ-ਬਾਗ਼ ਕਰ ਦਿੱਤਾ ਹੈ | ਇਸ ...

ਪੂਰੀ ਖ਼ਬਰ »

ਸਿੱਧੂ ਨੂੰ ਹਟਾ ਕੇ ਕਿਸੇ ਹੋਰ ਨੂੰ ਮੰਤਰੀ ਬਣਾਇਆ ਜਾਵੇ-ਬਾਜਵਾ

ਚੰਡੀਗੜ੍ਹ, 17 ਜੁਲਾਈ (ਐਨ.ਐਸ. ਪਰਵਾਨਾ)-ਸੀਨੀਅਰ ਕਾਂਗਰਸੀ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੁਝਾਅ ਦਿੱਤਾ ਹੈ ਕਿ ਉਹ ਹੁਣ ਹੋਰ ਸਮਾਂ ਉਡੀਕਣ ਦੀ ਬਜਾਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਹਟਾ ਕੇ ਉਨ੍ਹਾਂ ...

ਪੂਰੀ ਖ਼ਬਰ »

ਲੁਧਿਆਣਾ-ਦਿੱਲੀ ਵਾਇਆ ਸੰਗਰੂਰ ਜਾਣ ਵਾਲੀ ਸ਼ਤਾਬਦੀ ਰੇਲ ਗੱਡੀ ਬੰਦ ਕਰਨ ਦੇ ਹੁਕਮ ਨਾਲ ਲੋਕਾਂ 'ਚ ਰੋਸ

ਮਸਤੂਆਣਾ ਸਾਹਿਬ, 17 ਜੁਲਾਈ (ਦਮਦਮੀ)-ਰੇਲਵੇ ਵਿਭਾਗ ਵਲੋਂ ਨਵੀਂ ਦਿੱਲੀ ਤੋਂ ਸੰਗਰੂਰ-ਲੁਧਿਆਣਾ ਜਾਣ ਵਾਲੀ ਸ਼ਤਾਬਦੀ ਰੇਲ ਗੱਡੀ (12037-12038 ਤੇ 12043-12044) ਦੇ 4 ਅਕਤੂਬਰ ਨੂੰ ਬੰਦ ਕਰਕੇ ਸੁਪਰ ਫਾਸਟ ਇੰਟਰਸਿਟੀ ਐਕਸਪ੍ਰੈੱਸ ਚਲਾਏ ਜਾਣ ਬਾਰੇ ਜਿਉਂ-ਜਿਉਂ ਵਪਾਰੀਆਂ ਤੇ ...

ਪੂਰੀ ਖ਼ਬਰ »

ਪੰਜਾਬ ਕੋਲ ਦੂਜੇ ਰਾਜਾਂ ਨੂੰ ਦੇਣ ਲਈ ਕੋਈ ਵਾਧੂ ਪਾਣੀ ਨਹੀਂ-ਡਿੰਪਾ

ਤਰਨ ਤਾਰਨ, 17 ਜੁਲਾਈ (ਹਰਿੰਦਰ ਸਿੰਘ)-ਸੰਸਦ 'ਚ ਚੱਲ ਰਹੇ ਸੈਸ਼ਨ ਦੌਰਾਨ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜਟ 'ਤੇ ਬਹਿਸ ਦੌਰਾਨ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਜਿੱਥੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ, ਉੱਥੇ ਉਨ੍ਹਾਂ ...

ਪੂਰੀ ਖ਼ਬਰ »

ਦੋ ਆਯੁਰਵੈਦਿਕ ਤੇ ਯੂਨਾਨੀ ਅਫਸਰਾਂ ਦੀ ਬਦਲੀ

ਜਲੰਧਰ, 17 ਜੁਲਾਈ (ਸ਼ਿਵ)- ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਨੇ ਦੋ ਆਯੁਰਵੈਦਿਕ ਤੇ ਯੂਨਾਨੀ ਅਫ਼ਸਰਾਂ ਦੀ ਬਦਲੀ ਕੀਤੀ ਹੈ, ਜਿਨ੍ਹਾਂ 'ਚ ਡਾ. ਦਿਲਬਾਗ ਸਿੰਘ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਜਲੰਧਰ, ਡਾ. ...

ਪੂਰੀ ਖ਼ਬਰ »

ਪਟਨਾ ਸਾਹਿਬ ਦੇ ਹਟਾਏ ਜਥੇਦਾਰ ਨੂੰ ਬਹਾਲ ਕਰਨ ਲਈ ਆਰ. ਐੱਸ. ਐੱਸ. ਵਲੋਂ ਭਾਰੀ ਦਬਾਅ

ਜਲੰਧਰ, 17 ਜੁਲਾਈ (ਮੇਜਰ ਸਿੰਘ)-ਤਖ਼ਤ ਪਟਨਾ ਸਾਹਿਬ ਦੇ ਹਟਾਏ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਪਤਾ ਲੱਗਾ ਹੈ ਕਿ ਮੁੜ ਬਹਾਲ ਕਰਨ ਲਈ ਆਰ. ਐੱਸ. ਐੱਸ. ਵਲੋਂ ਗੁਰਦੁਆਰਾ ਪ੍ਰਬੰਧਕ ਬੋਰਡ ਉਪਰ ਭਾਰੀ ਦਬਾਅ ਪਾਇਆ ਜਾ ਰਿਹਾ ਹੈ | ਇਸ ਸਾਲ ਦੇ ਸ਼ੁਰੂ ਵਿਚ ਤਖ਼ਤ ਸ੍ਰੀ ਪਟਨਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX