ਤਾਜਾ ਖ਼ਬਰਾਂ


ਦਿੱਲੀ 'ਚ ਪਿਛਲੇ 24 ਘੰਟਿਆਂ 'ਚ 792 ਕੋਰੋਨਾ ਵਾਇਰਸ ਦੇ ਆਏ ਕੇਸ
. . .  14 minutes ago
ਨਵੀਂ ਦਿੱਲੀ, 27 ਮਈ - ਦਿੱਲੀ ਵਿਚ ਕੋਰੋਨਾਵਾਰਿਸ ਦੇ ਕੇਸਾਂ ਵਿਚ ਵੱਡਾ ਵਾਧਾ ਹੁੰਦੇ ਹੋਏ ਪਿਛਲੇ 24 ਘੰਟਿਆਂ ਵਿਚ 792 ਪਾਜ਼ੀਟਿਵ ਕੇਸ ਸਾਹਮਣੇ ਆ ਗਏ ਹਨ। ਇਸ ਤਰ੍ਹਾਂ ਰਾਜਧਾਨੀ ਵਿਚ 15257 ਕੇਸ ਹੋ ਗਏ...
ਸੁਸ਼ੀਲ ਸ਼ਰਮਾ ਨੂੰ ਜਲੰਧਰ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ
. . .  31 minutes ago
ਜਲੰਧਰ, 27 ਮਈ (ਸ਼ਿਵ) - ਕੌਂਸਲਰ ਸੁਸ਼ੀਲ ਸ਼ਰਮਾ ਨੂੰ ਜਲੰਧਰ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ...
ਪਟਿਆਲਾ 'ਚ ਯੂਥ ਕਾਂਗਰਸੀਆਂ ਨੇ ਵੱਡੀ ਗਿਣਤੀ ਵਿਚ ਕੀਤਾ ਖ਼ੂਨਦਾਨ
. . .  34 minutes ago
ਪਟਿਆਲਾ, 27 ਮਈ (ਅਮਰਬੀਰ ਸਿੰਘ ਆਹਲੂਵਾਲੀਆ) - ਯੂਥ ਕਾਂਗਰਸ ਪਟਿਆਲਾ ਦੇ ਪ੍ਰਧਾਨ ਸੰਜੀਵ ਕੁਮਾਰ ਕਾਲੂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਯੂਥ ਕਾਂਗਰਸੀਆਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਸੰਜੀਵ ਕੁਮਾਰ ਨੇ ਦੱਸਿਆ ਕਿ ਜਿਸ ਤਰ੍ਹਾਂ ਕੋਰੋਨਾ ਵਾਇਰਸ...
ਕਿਸਾਨੀ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ
. . .  45 minutes ago
ਗੁਰੂ ਹਰ ਸਹਾਏ, 27 ਮਈ (ਹਰਚਰਨ ਸਿੰਘ ਸੰਧੂ/ਕਪਿਲ ਕੰਧਾਰੀ) - ਸਾਰੇ ਭਾਰਤ ਵਿਚ ਕਿਸਾਨ ਬਚਾਓ, ਦੇਸ਼ ਬਚਾਓ ਦਿਵਸ ਮੌਕੇ ਕੁੱਲ ਹਿੰਦ ਕਿਸਾਨ ਸੰਘਰਸ਼ 'ਚ ਸ਼ਾਮਲ 10 ਕਿਸਾਨ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਦੀਆਂ ਮੰਗਾਂ ਪ੍ਰਧਾਨ ਮੰਤਰੀ ਦੇ ਨਾਂਅ 'ਤੇ...
ਅੰਮ੍ਰਿਤਸਰ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਨਗਰ ਨਿਗਮ ਵੱਲੋਂ ਰੱਖਿਆ ਸਾਮਾਨ ਸੜ ਕੇ ਸੁਆਹ
. . .  58 minutes ago
ਅੰਮ੍ਰਿਤਸਰ, 27 ਮਈ (ਰਾਜੇਸ਼ ਕੁਮਾਰ ਸੰਧੂ) - ਅੱਜ ਸਵੇਰ ਤੜਕਸਾਰ ਸ਼ਾਰਟ ਸਰਕਟ ਕਾਰਨ ਨਿਗਮ ਦੀ ਜ਼ਮੀਨ 'ਤੇ ਰੱਖੇ ਸਾਮਾਨ ਨੂੰ ਭਿਆਨਕ ਅੱਗ ਲਗ ਗਈ। ਜਿਸ ਦੇ ਨਾਲ ਨਗਰ ਨਿਗਮ ਦੇ ਇਸ਼ਤਿਹਾਰ ਵਿਭਾਗ ਅਤੇ ਜ਼ਮੀਨ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਲੱਗੇ ਨਾਜਾਇਜ਼...
ਪਾਤੜਾਂ ਨੇੜ੍ਹੇ ਡਰੇਨ ਵਿਚ ਕਾਰ ਡਿੱਗ ਜਾਣ ਤੇ 2 ਨੌਜਵਾਨਾਂ ਦੀ ਮੌਤ
. . .  about 1 hour ago
ਪਾਤੜਾਂ, 27 ਮਈ (ਜਗਦੀਸ਼ ਸਿੰਘ ਕੰਬੋਜ, ਗੁਰਇਕਬਾਲ ਸਿੰਘ ਖਾਲਸਾ) - ਕੌਮੀ ਮਾਰਗ ਤੇ ਪਿੰਡ ਦੁਗਾਲ ਦੇ ਨੇੜ੍ਹੇ ਇਕ ਤੇਜ ਰਫਤਾਰ ਗੱਡੀ ਡਰੇਨ ਵਿਚ ਜਾ ਡਿੱਗੀ ਅਤੇ ਇਸ ਵਿਚ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਜਦੋਂ ਕਿ ਗੰਭੀਰ ਹਾਲਤ ਵਿੱਚ ਜਖਮੀ ਤਿੰਨਾਂ ਨੂੰ ਪਟਿਆਲਾ ਲਈ ਰੈਫਰ ਕਰ ਦਿੱਤਾ...
ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਨੂੰ ਡੀ.ਸੀ. ਪਟਿਆਲਾ ਦੇ ਦਫ਼ਤਰ ਅੱਗੇ ਧਰਨਾ ਦੇਣ ਤੋਂ ਰੋਕਿਆ
. . .  about 1 hour ago
ਨਾਭਾ, 27 ਮਈ (ਅਮਨਦੀਪ ਸਿੰਘ ਲਵਲੀ) - ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੂੰ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਅੱਗੇ ਧਰਨਾ ਦੇਣ ਜਾਣ ਤੋਂ ਡੀਐੱਸਪੀ ਨਾਭਾ ਰਾਜੇਸ਼ ਛਿੱਬਰ ਕੋਤਵਾਲੀ ਮੁਖੀ ਸਰਬਜੀਤ ਚੀਮਾ ਅਤੇ ਪੁਲਿਸ ਫੋਰਸ ਵੱਲੋਂ ਰੋਕਿਆ ਗਿਆ। ਗੱਲਬਾਤ...
ਟੀ-20 ਵਿਸ਼ਵ ਕੱਪ ਦੇ 2022 ਤੱਕ ਮੁਲਤਵੀ ਹੋਣ ਦੀ ਸੰਭਾਵਨਾ - ਆਈ.ਸੀ.ਸੀ ਸੂਤਰ
. . .  about 1 hour ago
ਮੁੰਬਈ, 27 ਮਈ - ਆਈ.ਸੀ.ਸੀ ਸੂਤਰਾਂ ਅਨੁਸਾਰ ਕੋਰੋਨਾ ਦੇ ਚੱਲਦਿਆਂ ਟੀ-20 ਵਿਸ਼ਵ ਕੱਪ ਦੇ 2022 ਤੱਕ ਮੁਲਤਵੀ ਹੋਣ ਦੀ ਸੰਭਾਵਨਾ ਹੈ। ਹਾਲੇ ਤੱਕ ਇਸ ਬਾਰੇ ਕੋਈ ਅਧਿਕਾਰਤ ਐਲਾਨ...
ਜਨਤਕ ਥਾਵਾਂ 'ਤੇ ਮਾਸਕ ਨਾ ਪਾਉਣ ਵਾਲੇ 15 ਜਣਿਆਂ ਦੇ ਕੱਟੇ ਚਲਾਨ
. . .  about 1 hour ago
ਗੁਰੂ ਹਰਸਹਾਏ, 27 ਮਈ (ਹਰਚਰਨ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ 'ਤੇ ਟ੍ਰੈਫਿਕ ਪੁਲਿਸ ਵੱਲੋਂ ਅੱਜ ਗੁਰੂ ਹਰਸਹਾਏ ਵਿਖੇ ਵੱਖ ਵੱਖ ਵਾਹਨ ਚਾਲਕਾਂ ਦੇ ਚਲਾਨ ਕਟੇ ਗਏ। ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਵੱਲੋਂ ਜਾਰੀ ਕੀਤੀਆ ਹਦਾਇਤਾਂ ਨੂੰ ਲੈ ਕੇ 31 ਮਈ ਤੱਕ ਲਾਕਡਾਊਨ ਲੱਗਿਆ ਹੋਇਆ ਹੈ ਤੇ ਜੋ ਲੋਕ ਜ਼ਰੂਰੀ ਕੰਮ...
ਮਹਾਰਾਸ਼ਟਰ 'ਚ ਪੁਲਿਸ ਦੇ 75 ਹੋਰ ਜਵਾਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 1 hour ago
ਮੁੰਬਈ, 27 ਮਈ - ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਦੌਰਾਨ ਪੁਲਿਸ ਨੇ 75 ਹੋਰ ਜਵਾਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਮਹਾਰਾਸ਼ਟਰ ਪੁਲਿਸ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 1964 ਹੋ ਗਈ ਹੈ, ਜਦਕਿ 20 ਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ 849 ਜਵਾਨ ਸਿਹਤਯਾਬ...
ਕਰਨਾਟਕ 'ਚ 31 ਮਈ ਤੋਂ ਬਾਅਦ ਖੁੱਲ੍ਹਣਗੇ ਧਾਰਮਿਕ ਅਸਥਾਨ - ਯੇਦੀਯੁਰੱਪਾ
. . .  about 2 hours ago
ਬੈਂਗਲੁਰੂ, 27 ਮਈ - ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ.ਯੇਦੀਯੁਰੱਪਾ ਦਾ ਕਹਿਣਾ ਹੈ ਕਿ ਕਰਨਾਟਕ 'ਚ 31 ਮਈ ਤੋਂ ਬਾਅਦ ਮੰਦਰ, ਮਸਜਿਦ ਅਤੇ ਚਰਚ ਖ਼ੋਲ ਦਿੱਤੇ...
ਤਬਲੀਗ਼ੀ ਜਮਾਤ ਇਕੱਠ ਮਾਮਲੇ 'ਚ ਦਿੱਲੀ ਪੁਲਿਸ ਅੱਜ ਕਰੇਗੀ ਦੋਸ਼ ਪੱਤਰ ਦਾਖਲ
. . .  about 2 hours ago
ਨਵੀਂ ਦਿੱਲੀ, 27 ਮਈ - ਤਬਲੀਗ਼ੀ ਜਮਾਤ ਇਕੱਠ ਮਾਮਲੇ 'ਚ ਦਿੱਲੀ ਪੁਲਿਸ ਵੱਲੋਂ 294 ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਅੱਜ 15 ਦੋਸ਼ ਪੱਤਰ ਦਾਖਲ ਕੀਤੇ...
ਚੋਰਾਂ ਨੇ ਸਕੂਲ ਨੂੰ ਬਣਾਇਆ ਨਿਸ਼ਾਨਾ
. . .  about 2 hours ago
ਗੁਰੂ ਹਰਸਹਾਏ, 27 ਮਈ (ਕਪਿਲ ਕੰਧਾਰੀ) - ਦੇਸ਼ ਭਰ ਵਿੱਚ ਚੱਲ ਰਹੇ ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਸਰਕਾਰ ਵੱਲੋਂ ਸਾਰੇ ਸਕੂਲਾਂ ਨੂੰ ਬੰਦ ਕੀਤਾ ਹੋਇਆ ਹੈ, ਉੱਥੇ ਇਸ ਦਾ ਫਾਇਦਾ ਉਠਾਉਂਦੇ ਹੋਏ ਬੀਤੀ ਰਾਤ ਪਿੰਡ ਮਾੜੇ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਵੱਲੋਂ ਸਕੂਲ ਦੇ ਦਫ਼ਤਰ ਤੇ ਕਮਰਿਆਂ ਦੇ ਜਿੰਦਰੇ...
ਉੱਧਵ ਠਾਕਰੇ ਨੇ ਬੁਲਾਈ ਭਾਈਵਾਲ ਪਾਰਟੀਆਂ ਦੀ ਮੀਟਿੰਗ
. . .  about 3 hours ago
ਮੁੰਬਈ, 27 ਮਈ - ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਸਰਕਾਰ ਦੀਆਂ ਭਾਈਵਾਲ ਪਾਰਟੀਆਂ ਦੀ ਮੀਟਿੰਗ ਬੁਲਾਈ...
ਵਿਸ਼ੇਸ਼ ਆਗਿਆ 'ਤੇ ਵਤਨ ਪਰਤਣ ਵਾਲੇ 179 ਪਾਕਿਸਤਾਨੀ ਨਾਗਰਿਕ ਅਟਾਰੀ ਸਰਹੱਦ ਪਹੁੰਚਣੇ ਸ਼ੁਰੂ
. . .  about 3 hours ago
ਅਟਾਰੀ, 27 ਮਈ (ਰੁਪਿੰਦਰਜੀਤ ਸਿੰਘ ਭਕਨਾ) - ਲਾਕਡਾਊਨ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਸਮਾਗਮਾਂ ਵਿਚ ਸ਼ਾਮਲ ਹੋਣ ਆਏ ਪਾਕਿਸਤਾਨੀ ਸ਼ਹਿਰੀ ਜੋ ਭਾਰਤ ਦੇ ਸੂਬੇ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੰਜਾਬ, ਦਿੱਲੀ ਆਦਿ ਵਿਚ ਫਸ ਕੇ ਰਹਿ ਗਏ ਸਨ ਨੂੰ ਪਾਕਿਸਤਾਨੀ ਸਰਕਾਰ ਦੀ ਵਿਸ਼ੇਸ਼ ਬੇਨਤੀ 'ਤੇ ਦਿੱਤੀ ਗਈ ਆਗਿਆ ਦੇ ਤੀਜੇ ਪੜਾਅ...
ਸ੍ਰੀ ਹਜ਼ੂਰ ਸਾਹਿਬ ਤੋਂ ਮਹਿਲ ਕਲਾਂ ਆਏ ਨੌਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਮਹਿਲ ਕਲਾਂ, 27 ਮਈ (ਅਵਤਾਰ ਸਿੰਘ ਅਣਖੀ)-ਕੁਝ ਦਿਨ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਤੋਂ ਮਹਿਲ ਕਲਾਂ ਆਏ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦਾ ਪਤਾ ਲੱਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰੋਨਾ ਰੈਪਿਡ ਰਿਸਪਾਂਸ ਟੀਮ ਮਹਿਲ ਕਲਾਂ ਦੇ ਨੋਡਲ ਅਫ਼ਸਰ...
ਨੈਸ਼ਨਲ ਇੰਸ਼ੋਰੈਂਸ ਕੰਪਨੀ ਦੇ ਦਫ਼ਤਰ 'ਚ ਲੱਗੀ ਅੱਗ
. . .  about 3 hours ago
ਮੁਕੇਰੀਆਂ, 27 ਮਈ (ਸਰਬਜੀਤ ਸਿੰਘ) - ਮੁਕੇਰੀਆਂ ਵਿਖੇ ਅੱਜ ਤੜਕਸਾਰ 3 ਕੁ ਵਜੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਦੇ ਦਫ਼ਤਰ 'ਚ ਅਚਾਨਕ ਅੱਗ ਲੱਗ ਗਈ। ਜਿਸ ਉਪਰੰਤ ਫਾਇਰ ਬਿ੍ਰਗੇਡ ਨੂੰ ਮੌਕੇ 'ਤੇ ਬੁਲਾਇਆ ਗਿਆ। ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ। ਦੱਸਣਯੋਗ...
ਰਾਜਸਥਾਨ 'ਚ ਕੋਰੋਨਾ ਦੇ 109 ਹੋਰ ਮਾਮਲੇ ਆਏ ਸਾਹਮਣੇ
. . .  about 4 hours ago
ਜੈਪੁਰ, 27 ਮਈ - ਰਾਜਸਥਾਨ ਦੇ ਸਿਹਤ ਮੰਤਰਾਲੇ ਅਨੁਸਾਰ ਸੂਬੇ 'ਚ 'ਚ ਸਵੇਰੇ 9 ਵਜੇ ਤੱਕ ਕੋਰੋਨਾ ਦੇ 109 ਹੋਰ ਮਾਮਲੇ ਸਾਹਮਣੇ ਆਏ ਹਨ, ਜਦਕਿ 2 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਸੂਬੇ 'ਚ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ...
ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਜਾਰੀ, ਪਿਛਲੇ 24 ਘੰਟਿਆਂ 'ਚ 170 ਲੋਕਾਂ ਦੀ ਮੌਤ
. . .  about 4 hours ago
ਨਵੀਂ ਦਿੱਲੀ, 27 ਮਈ- ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਰਿਕਾਰਡ 6387 ਕੇਸ ਸਾਹਮਣੇ ਆਏ ਹਨ, ਜਦੋਂਕਿ 170 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਕੋਰੋਨਾ ਨਾਲ ਪੀੜਤਾਂ ਦੀ ਸੰਖਿਆ 1,51,767 ਹੋ ਗਈ ਹੈ। ਕੋਰੋਨਾ ਕਾਰਨ ਹੁਣ ਤੱਕ 4337 ਲੋਕਾਂ ਦੀ ਮੌਤ...
ਜਰਮਨ 'ਚ 29 ਜੂਨ ਤੱਕ ਵਧਾਏ ਗਏ ਸਮਾਜਿਕ ਦੂਰੀ ਦੇ ਮਾਪਦੰਡ
. . .  about 4 hours ago
ਬਰਲਿਨ, 27 ਮਈ - ਕੋਰੋਨਾ ਵਾਇਰਸ ਨੂੰ ਰੋਕਣ ਲਈ ਜਰਮਨੀ 'ਚ 29 ਜੂਨ ਤੱਕ ਸਮਾਜਿਕ ਦੂਰੀ ਦੇ ਮਾਪਦੰਡ ਵਧਾ...
ਅਮਰੀਕਾ 'ਚ ਕੋਰੋਨਾ ਵਾਇਰਸ ਦੇ ਚੱਲਦਿਆਂ ਲਗਾਤਾਰ ਤੀਸਰੇ ਦਿਨ 700 ਤੋਂ ਘੱਟ ਮੌਤਾਂ
. . .  about 4 hours ago
ਵਾਸ਼ਿੰਗਟਨ, 27 ਮਈ - ਅਮਰੀਕਾ 'ਚ ਕੋਰੋਨਾ ਵਾਇਰਸ ਦੇ ਚੱਲਦਿਆਂ ਤੀਸਰੇ ਦਿਨ 700 ਤੋਂ ਘੱਟ ਮੌਤਾਂ ਹੋਈਆਂ ਹਨ। ਹੁਣ ਤੱਕ ਅਮਰੀਕਾ 'ਚ ਕੋਰੋਨਾ ਦੇ ਚੱਲਦਿਆਂ 98,875 ਲੋਕਾਂ...
ਦੁਨੀਆ ਭਰ ਵਿਚ ਕੋਰੋਨਾ ਕਾਰਨ ਹੁਣ ਤੱਕ 3,43,000 ਮੌਤਾਂ
. . .  about 4 hours ago
ਨਵੀਂ ਦਿੱਲੀ, 27 ਮਈ ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 5.4 ਮਿਲੀਅਨ 'ਤੇ ਪਹੁੰਚ ਗਈ ਹੈ, ਜਦਕਿ 3,43,000 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇਕੱਲੇ ਅਮਰੀਕਾ...
ਗੁਰਦੁਆਰਾ ਸ਼੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਮਨਾਇਆ ਪੰਚਮੀ ਦਾ ਦਿਹਾੜਾ
. . .  about 5 hours ago
ਪਟਿਆਲਾ, 27 ਮਈ (ਧਰਮਿੰਦਰ ਸਿੰਘ ਸਿੱਧੂ) - ਪਟਿਆਲਾ ਵਿਖੇ ਅੱਜ ਪੰਚਮੀ ਦੇ ਦਿਹਾੜੇ ਮੌਕੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਸ਼੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਕਰਫ਼ਿਊ ਦੇ ਖ਼ਤਮ ਹੋਣ ਤੋਂ ਬਾਅਦ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ...
ਅੱਜ ਦਾ ਵਿਚਾਰ
. . .  about 5 hours ago
53 ਵਿਚੋਂ 48 ਰਿਪੋਰਟਾਂ ਆਈਆਂ ਨੈਗੇਟਿਵ , 5 ਦੀ ਰਿਪੋਰਟ ਬਾਕੀ
. . .  1 day ago
ਪਠਾਨਕੋਟ ,26 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ ਦੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਚ ਆਉਣ ਵਾਲੇ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਸਾਉਣ ਸੰਮਤ 551

ਹਰਿਆਣਾ / ਹਿਮਾਚਲ

ਘੱਗਰ 'ਚ ਪਾਣੀ ਦਾ ਪੱਧਰ ਵਧਣ ਨਾਲ ਘੱਗਰ ਤੋਂ ਪੰਜਾਬ ਵਾਲੇ ਪਿੰਡਾਂ ਦਾ ਸੰਪਰਕ ਟੁੱਟਾ

ਗੂਹਲਾ ਚੀਕਾ, 17 ਜੁਲਾਈ (ਓ. ਪੀ. ਸੈਣੀ)- ਇਥੇ ਲਗਾਤਾਰ ਘੱਗਰ ਦੇ ਵੱਧ ਰਹੇ ਪਾਣੀ ਦੇ ਪੱਧਰ ਤੋਂ ਜਿੱਥੇ ਘੱਗਰ ਦੇ ਨੇੜੇ ਰਹਿਣ ਵਾਲੇ ਪਿੰਡਾਂ ਦੇ ਲੋਕਾਂ 'ਚ ਡਰ ਬਣ ਰਿਹਾ ਹੈ ਉੱਥੇ ਕਰੀਬ ਅੱਧਾ ਦਰਜਨ ਪਿੰਡ ਗੂਹਲਾ ਚੀਕਾ ਤੋਂ ਟੁੱਟ ਗਏ ਹਨ, ਕਿਉਂਕਿ ਇਨ੍ਹਾਂ ਪਿੰਡਾਂ ਵਿਚ ਪਾਣੀ ਆ ਗਿਆ ਹੈ | ਦੌਰੇ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਭਾਰੀ ਖ਼ਰਚਾ ਕਰਕੇ ਜਿਹੜੀ ਝੋਨੇ ਦੀ ਫ਼ਸਲ ਲਗਾਈ ਸੀ ਉਹ ਭਾਰੀ ਬਾਰਿਸ਼ ਹੋਣ ਕਰਕੇ ਤੇ ਘੱਗਰ ਦੇ ਪਾਣੀ ਦੇ ਵੱਧ ਜਾਣ ਨਾਲ ਨਸ਼ਟ ਹੋ ਗਈ ਹੈ | ਉਨ੍ਹਾਂ ਕਿਹਾ ਕਿ ਇੰਨਾ ਵੱਧ ਪਾਣੀ ਆ ਰਿਹਾ ਹੈ ਕਿ ਜੇਕਰ ਪਿੱਛੋਂ ਘੱਗਰ ਵਿਚ ਪਾਣੀ ਵੱਧ ਗਿਆ ਤਾਂ ਉਨ੍ਹਾਂ ਦੇ ਪਿੰਡਾਂ 'ਚ ਰਹਿਣਾ ਵੀ ਮੁਸ਼ਕਲ ਹੋ ਜਾਵੇਗਾ | ਪਾਣੀ ਵਧਣ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਤੇ ਉਪ ਮੰਡਲ ਪ੍ਰਸ਼ਾਸਨ, ਡੀ. ਸੀ., ਐੱਸ. ਪੀ., ਐੱਸ. ਡੀ. ਐੱਮ. ਦੂਜੇ ਅਧਿਕਾਰੀਆਂ ਨਾਲ ਘੱਗਰ ਦੇ ਸੰਭਾਵਿਤ ਹੜ੍ਹ ਖੇਤਰ 'ਚ ਪੁੱਜੇ ਜਿੱਥੇ ਸਥਿਤੀ ਦਾ ਮੁਆਇਨਾ ਕੀਤਾ | ਇਸ ਮੌਕੇ ਪ੍ਰਸ਼ਾਸਨ ਨੇ ਦੱਸਿਆ ਕਿ ਹੜ੍ਹ ਨਾਲ ਨਿਪਟਣ ਲਈ ਉਨ੍ਹਾਂ ਪਹਿਲਾ ਹੀ ਪੂਰੇ ਬੰਦੋਬਸਤ ਕਰ ਦਿੱਤੇ ਹਨ | ਪੁਲਿਸ ਵੀ ਤੈਨਾਤ ਕੀਤੀ ਗਈ ਹੈ | ਅੱਜ ਐੱਸ. ਪੀ. ਤੇ ਡੀ. ਸੀ. ਨੇ ਘੱਗਰ ਖੇਤਰ ਦੇ ਦੌਰੇ ਦੌਰਾਨ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ

ਡਾਇਰੈਕਟਰ ਖੇਤੀਬਾੜੀ ਵਲੋਂ ਕੀੜੇਮਾਰ-ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ

ਲੁਧਿਆਣਾ, 17 ਜੁਲਾਈ (ਬੀ.ਐਸ.ਬਰਾੜ)-ਸਕੱਤਰ ਖੇਤੀਬਾੜੀ ਪੰਜਾਬ ਸਰਕਾਰ, ਡਾ. ਕਾਹਨ ਸਿੰਘ ਪੰਨੂੰ ਅਤੇ ਡਾਇਰੈਕਟਰ ਖੇਤੀਬਾੜੀ ਅਤ ਕਿਸਾਨ ਭਲਾਈ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ. ਪਰਮਿੰਦਰ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ (ਨਕਦੀ ਫਸਲਾਂ) ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਡਰਾਈਵਰ ਤੋਂ ਤਿੰਨ ਲੱਖ ਰੁਪਏ ਲੁੱਟ ਕੇ ਲੁਟੇਰੇ ਫ਼ਰਾਰ

ਏਲਨਾਬਾਦ, 17 ਜੁਲਾਈ (ਜਗਤਾਰ ਸਮਾਲਸਰ)- ਪਿੰਡ ਮਿੱਠੀ ਸੁਰੇਰਾ ਦੇ ਬੱਸ ਸਟੈਂਡ ਤੋਂ ਅੱਜ ਸਵੇਰੇ ਮੋਟਰ ਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਇਕ ਨੌਜਵਾਨ ਤੋਂ ਤਿੰਨ ਲੱਖ ਰੁਪਏ ਖੋ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਚਰਨਜੀਤ ਦਾ ਡਰਾਈਵਾਰ ਸੁਰਿੰਦਰ ...

ਪੂਰੀ ਖ਼ਬਰ »

ਨਗਰ ਨਿਗਮ ਸੰਘ ਨਾਲ ਸਬੰਧਿਤ ਕਰਮਚਾਰੀਆਂ ਵਲੋਂ ਰੋਸ ਮਾਰਚ

ਕਰਨਾਲ, 17 ਜੁਲਾਈ (ਗੁਰਮੀਤ ਸਿੰਘ ਸੱਗੂ)- ਨਗਰ ਨਿਗਮ ਕਰਮਚਾਰੀ ਸੰਘ ਨਾਲ ਸਬੰਧਿਤ ਕਰਮਚਾਰੀਆਂ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੈਕਟਰ-12 ਵਿਚਲੇ ਫੁਆਰਾ ਪਾਰਕ ਤੋਂ ਲੈ ਕੇ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕੱਢਿਆ ਗਿਆ ਤੇ ਆਪਣੀਆਂ ਮੰਗਾਂ ਨੂੰ ਲੈ ਕੇ ...

ਪੂਰੀ ਖ਼ਬਰ »

ਗਹਿਣੇ ਤੇ ਨਕਦੀ ਚੋਰੀ

ਸਿਰਸਾ, 17 ਜੁਲਾਈ (ਭੁਪਿੰਦਰ ਪੰਨੀਵਾਲੀਆ)- ਇਥੋਂ ਦੇ ਕੀਰਤੀ ਨਗਰ ਦੀ ਗਲੀ ਨੰਬਰ-6 'ਚ ਸਥਿਤ ਇਕ ਘਰ 'ਚੋਂ ਚੋਰ ਗਹਿਣੇ 'ਤੇ ਨਗਦੀ ਚੋਰੀ ਕਰ ਲੈ ਗਏ | ਮਕਾਨ ਮਾਲਕ ਦੀ ਸ਼ਿਕਾਇਤ 'ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਰਾਹੁਲ ਵਰਮਾ ਨੇ ...

ਪੂਰੀ ਖ਼ਬਰ »

ਭਾਦਰਾ ਬਾਜ਼ਾਰ 'ਚੋਂ ਘਿਓ ਤੇ ਚਾਹ ਚੋਰੀ

ਸਿਰਸਾ, 17 ਜੁਲਾਈ (ਭੁਪਿੰਦਰ ਪੰਨੀਵਾਲੀਆ)- ਇਥੋਂ ਦੇ ਭਾਦਰਾ ਬਾਜ਼ਾਰ ਦੀ ਇਕ ਹੋਲਸੇਲ ਦੀ ਦੁਕਾਨ 'ਚੋਂ ਚੋਰ ਕਰੀਬ ਤਿੰਨ ਲੱਖ ਦਾ ਘਿਓ ਤੇ ਚਾਹ ਪੱਤੀ ਚੋਰੀ ਕਰ ਲੈ ਗਏ | ਪੁਲਿਸ ਨੇ ਦੁਕਾਨਦਾਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਕਿਸਾਨਾਾ ਵਲੋਂ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ

ਏਲਨਾਬਾਦ , 17 ਜੁਲਾਈ (ਜਗਤਾਰ ਸਮਾਲਸਰ)- ਕਿਸਾਨਾਂ ਦੀ 2018 ਦੀ ਨਰਮੇ ਦੀ ਫਸਲ ਦਾ ਮੁਆਵਜਾ (ਬੀਮਾ ਕਲੇਮ) ਦਿੱਤੇ ਜਾਣ, ਸੁਪਰੀਮ ਕੋਰਟ ਦੇ ਫੈਸਲੇ ਨੂੰ ਹਰਿਆਣਾ ਸਰਕਾਰ ਵਲੋਂ ਲਾਗੂ ਕਰਵਾਉਣ, ਘੱਗਰ ਨਦੀ ਨੂੰ ਪਿੱਛੇ ਯਮੁਨਾ ਨਦੀ ਨਾਲ ਜੋੜੇ ਜਾਣ, ਘੱਗਰ ਨਦੀ ਵਿਚ ਆਉਣ ਵਾਲੇ ...

ਪੂਰੀ ਖ਼ਬਰ »

ਪੰਜਾਬ ਪੁਲਿਸ ਦੇ ਹਵਲਦਾਰ ਦੀ ਲਾਸ਼ ਮਿਲੀ

ਟੋਹਾਣਾ, 17 ਜੁਲਾਈ (ਗੁਰਦੀਪ ਸਿੰਘ ਭੱਟੀ)- ਰਤੀਆ ਬ੍ਰਾਂਚ ਨਹਿਰ ਵਿਚੋਂ ਪਿੰਡ ਗੁਲਰਵਾਲਾ ਦੇ ਨਜ਼ਦੀਕ ਪੁੱਲ ਨਾਲ ਅੱਟਕੀ ਲਾਸ਼ ਕੁਲਾਂ ਪੁਲਿਸ ਚੌਕੀ ਨੇ ਬਰਾਮਦ ਕਰਕੇ ਜ਼ਿਲ੍ਹਾ ਪਟਿਆਲਾ ਪੁਲਿਸ ਨੂੰ ਸੂਚਨਾ ਦੇਣ 'ਤੇ ਮਿ੍ਤਕ ਦੀ ਸ਼ਨਾਖ਼ਤ ਪੰਜਾਬ ਪੁਲਿਸ ਦੇ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਦੋ ਲੜਕੀਆਂ ਲਾਪਤਾ

ਸ਼ਾਹਬਾਦ ਮਾਰਕੰਡਾ, 17 ਜੁਲਾਈ (ਅਵਤਾਰ ਸਿੰਘ)- ਨਜ਼ਦੀਕੀ ਪਿੰਡ ਰਤਨਗੜ੍ਹ ਵਾਸੀ ਇਕ ਮਹਿਲਾ ਨੇ ਥਾਣਾ ਸ਼ਾਹਬਾਦ ਵਿਚ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਤ ਵਿਚ ਦੱਸਿਆ ਕਿ ਪਿਛਲੇ ਦਿਨੀਂ ਉਸ ਦੀ ਲੜਕੀ (19) ਨੂੰ ਕੋਈ ਨਾਮਾਲੂਮ ਵਿਅਕਤੀ ਲਾਲਚ ਦੇ ਕੇ ਅਤੇ ਫੁਸਲਾ ਕੇ ਘਰ ...

ਪੂਰੀ ਖ਼ਬਰ »

ਗਹਿਣੇ ਚੋਰੀ ਕਰਨ ਦੇ ਮਾਮਲੇ 'ਚ ਇਕ ਗਿ੍ਫ਼ਤਾਰ

ਸ਼ਾਹਬਾਦ ਮਾਰਕੰਡਾ, 17 ਜੁਲਾਈ (ਅਵਤਾਰ ਸਿੰਘ)- ਜ਼ਿਲ੍ਹਾ ਪੁਲਿਸ ਕੁਰੂਕਸ਼ੇਤਰ ਦੀ ਅਪਰਾਧ ਸ਼ਾਖਾ-1 ਨੇ ਘਰ ਤੋਂ ਗਹਿਣੇ ਚੋਰੀ ਕਰਨ ਦੇ ਮਾਮਲੇ ਵਿਚ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਖੀ ਕੁਰੂਕਸ਼ੇਤਰ ਸ੍ਰੀਮਤੀ ...

ਪੂਰੀ ਖ਼ਬਰ »

ਨਵੀਆਂ ਵਿਦਿਆਰਥਣਾਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਇਆ

ਯਮੁਨਾਨਗਰ, 17 ਜੁਲਾਈ (ਗੁਰਦਿਆਲ ਸਿੰਘ ਨਿਮਰ)- ਡੀ. ਏ. ਵੀ. ਗਰਲਜ਼ ਕਾਲਜ ਦੇ ਆਡੀਟੋਰੀਅਮ ਵਿਚ 2019-20 ਦਾ ਨਵਾਂ ਸੈਸ਼ਨ ਸ਼ੁਰੂ ਹੋਣ 'ਤੇ ਨਵੀਆਂ ਆਈਆਂ ਵਿਦਿਆਰਥਣਾਂ ਨੂੰ ਜੋ ਬੀ. ਕਾਮ, ਬੀ. ਏ., ਬੀ. ਐੱਸ. ਸੀ. ਪਹਿਲੇ ਸਾਲ ਵਿਚ ਦਾਖ਼ਲਾ ਲੈ ਚੁੱਕੀਆਂ ਹਨ, ਲਈ ਦੋ ਰੋਜ਼ਾ ...

ਪੂਰੀ ਖ਼ਬਰ »

ਧਾਰਮਿਕ ਪ੍ਰੰਪਰਾਵਾਂ ਨਾਲ ਗੁਰੂ ਨਾਨਕ ਖ਼ਾਲਸਾ ਕਾਲਜ ਦਾ ਨਵਾਂ ਸੈਸ਼ਨ ਸ਼ੁਰੂ

ਯਮੁਨਾਨਗਰ, 17 ਜੁਲਾਈ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖਾਲਸਾ ਕਾਲਜ ਦਾ ਨਵਾਂ ਸੈਸ਼ਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸ਼ੁਰੂ ਹੋਇਆ | ਇਸ ਪ੍ਰੋਗਰਾਮ ਵਿਚ ਸਵੇਰੇ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਉਪਰੰਤ ਰਾਗੀ ਜਥਿਆਂ ਨੇ ਗੁਰਬਾਣੀ ਨਾਲ ...

ਪੂਰੀ ਖ਼ਬਰ »

ਗੁਰੂ ਲਾਧੋ ਰੇ ਭਵਨ 'ਚ ਧਾਰਮਿਕ ਦੀਵਾਨ ਸਜਾਏ

ਨਰਾਇਣਗੜ੍ਹ, 17 ਜੁਲਾਈ (ਪੀ. ਸਿੰਘ)-ਨਰਾਇਣਗੜ੍ਹ ਦੇ ਗੁਰੂ ਲਾਧੋ ਰੇ ਭਵਨ ਵਿਚ ਸਾਬਕਾ ਚੇਅਰਮੈਨ ਗੁਰਪਾਲ ਸਿੰਘ ਅਕਬਰਪੁਰ ਦੁਆਰਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਜਿੱਥੇ ਲੋੜਵੰਦ ਮਹਿਲਾਵਾਂ ਨੂੰ ਕੱਪੜੇ ਵੰਡੇ ਗਏ, ਉੱਥੇ ਹੀ ਮਾਛੀਵਾੜਾ ਤੋਂ ਆਏ ਸਮਾਜ ...

ਪੂਰੀ ਖ਼ਬਰ »

ਜਥੇ. ਅਵਤਾਰ ਸਿੰਘ ਨਾਂਗਲਾ ਨੂੰ ਸ਼ਰਧਾਂਜਲੀਆ ਭੇਟ

ਟੋਹਾਣਾ, 17 ਜੁਲਾਈ (ਗੁਰਦੀਪ ਸਿੰਘ ਭੱਟੀ)- ਜਥੇਦਾਰ ਅਵਤਾਰ ਸਿੰਘ ਨਾਂਗਲਾ ਨਮਿੱਤ ਰੱਖੇ ਗਏ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਵਿਚ ਹਲਕੇ ਦੇ ਹਜ਼ਾਰਾਂ ਸੰਖਿਆ ਵਿਚ ਪਰਿਵਾਰ ਦੇ ਸਨੇਹੀ ਲੋਕ ਸ਼ਾਮਿਲ ਹੋਏ ਅਤੇ ਸਰਧਾਂਜਲੀਆਂ ਭੇਟ ਕੀਤੀਆਂ | ਬਰਸਾਤੀ ਮੌਸਮ ਦੇ ਚਲਦੇ ...

ਪੂਰੀ ਖ਼ਬਰ »

ਡਿਵਾਇਨ ਪਬਲਿਕ ਸਕੂਲ ਸ਼ਾਹਬਾਦ ਦੀ ਹਾਕੀ ਟੀਮ ਜੇਤੂ ਰਹੀ

ਸ਼ਾਹਬਾਦ ਮਾਰਕੰਡਾ, 17 ਜੁਲਾਈ (ਅਵਤਾਰ ਸਿੰਘ)- ਡਿਵਾਇਨ ਪਬਲਿਕ ਸਕੂਲ ਸ਼ਾਹਬਾਦ ਦੀ ਹਾਕੀ ਟੀਮ ਨੇ ਪ੍ਰੀ ਨਹਿਰੂ ਹਾਕੀ ਟੂਰਨਾਮੈਂਟ ਵਿਚ ਕੁਰੂਕਸ਼ੇਤਰ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਹ ਮੁਕਾਬਲੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਐੱਨ. ਡੀ. ਆਰ. ਆਈ. ਨੂੰ ਮਿਲਿਆ ਲਗਾਤਾਰ ਤੀਜੀ ਵਾਰ ਬੈਸਟ ਐਗਰੀਕਲਚਰ ਇੰਸਟੀਚਿਊਟ ਦਾ ਪੁਰਸਕਾਰ

ਕਰਨਾਲ, 17 ਜੁਲਾਈ (ਗੁਰਮੀਤ ਸਿੰਘ ਸੱਗੂ)- ਰਾਸ਼ਟਰੀ ਡੇਅਰੀ ਖੋਜ ਸੰਸਥਾਨ ਐੱਨ. ਡੀ. ਆਰ. ਆਈ. ਦੇਸ਼ ਦੀਆਂ ਸਾਰੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿਚੋਂ ਪਹਿਲੇ ਸਥਾਨ 'ਤੇ ਰਿਹਾ ਹੈ | ਭਾਰਤੀ ਕਿ੍ਸ਼ੀ ਖੋਜ ਪ੍ਰੀਸ਼ਦ ਦੇ 91ਵੇਂ ਸਥਾਪਨਾ ਦਿਵਸ ਮੌਕੇ ਕੇਂਦਰੀ ਕਿ੍ਸ਼ੀ ਤੇ ...

ਪੂਰੀ ਖ਼ਬਰ »

ਪੀ. ਡਬਲਿਊ. ਡੀ. ਵਿਭਾਗ ਬਚਾਓ ਸੰਘਰਸ਼ ਸਮਿਤੀ ਵਲੋਂ ਰੋਸ ਧਰਨਾ

ਕਰਨਾਲ, 17 ਜੁਲਾਈ (ਗੁਰਮੀਤ ਸਿੰਘ ਸੱਗੂ)- ਪੀ. ਡਬਲਿਊ. ਡੀ. ਵਿਭਾਗ ਬਚਾਓ ਸੰਘਰਸ਼ ਸਮਿਤੀ ਦੇ ਸੱਦੇ 'ਤੇ ਅੱਜ ਜਨ ਸਿਹਤ ਇੰਜੀਨੀਅਰਿੰਗ ਭਵਨ ਤੇ ਮਾਰਗ ਸ਼ਾਖਾ ਅਤੇ ਸਿੰਚਾਈ ਵਿਭਾਗ ਦੇ ਫੀਲਡ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਤੇ ਜਨ ਸਿਹਤ ਵਿਭਾਗ ਦੀ ਜਲ ...

ਪੂਰੀ ਖ਼ਬਰ »

ਮੌਨਸੂਨ ਸੈਸ਼ਨ 'ਚ ਚਿੱਟੇ ਦਾ ਮੁੱਦਾ ਚੁੱਕਾਂਗਾ-ਅਭੈ ਚੌਟਾਲਾ

ਸਿਰਸਾ, 17 ਜੁਲਾਈ (ਭੁਪਿੰਦਰ ਪੰਨੀਵਾਲੀਆ)- ਮੌਨਸੂਨ ਸੈਸ਼ਨ ਵਿਚ ਚਿੱਟੇ ਦਾ ਮੁੱਦਾ ਚੁੱਕਿਆ ਜਾਵੇਗਾ | ਜਿਹੜੇ ਲੋਕਾਂ ਨੂੰ ਚਿੱਟੇ ਨੂੰ ਵਿਕਣੋ ਰੁਕਵਾਉਣ ਦੀ ਜ਼ਿੰਮੇਵੀਰੀ ਹੈ, ਉਹੀ ਚਿੱਟਾ ਵਿਕਾ ਰਹੇ ਹਨ | ਸੂਬੇ ਵਿਚ ਪਿਛਲੇ ਦੋ ਸਾਲਾਂ ਵਿਚ ਅਪਰਾਧ ਬਹੁਤ ਜ਼ਿਆਦਾ ...

ਪੂਰੀ ਖ਼ਬਰ »

ਵਿਧਾਨ ਸਭਾ ਸਪੀਕਰ ਵਲੋਂ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ

ਢੇਰ, 17 ਜੁਲਾਈ (ਸ਼ਿਵ ਕੁਮਾਰ ਕਾਲੀਆ)-ਲੋਕਾਂ ਨੂੰ ਪੰਜਾਬ ਦੀ ਧਰਤੀ ਨੂੰ ਹਰਿਆ ਭਰਿਆ ਰੱਖਣ ਦੇ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਵਿਚ ਆ ਰਹੀ ਗਿਰਾਵਟ ਨੂੰ ਦੂਰ ਕੀਤਾ ਜਾ ਸਕੇ | ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ...

ਪੂਰੀ ਖ਼ਬਰ »

ਲੋੜਵੰਦ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ

ਏਲਨਾਬਾਦ, 17 ਜੁਲਾਈ (ਜਗਤਾਰ ਸਮਾਲਸਰ)- ਰਿਟਾਇਰਡ ਲੈਕਚਰਾਰ ਮਨਫੂਲ ਚੰਦ ਨਿਵਾਸੀ ਖਿਓਵਾਲੀ ਨੇ ਅੱਜ ਪਿੰਡ ਤਲਵਾੜਾ ਖੁਰਦ (ਏਲਨਾਬਾਦ) ਵਿਖੇ ਪੁਹੰਚ ਕੇ ਇਕ ਲੋੜਵੰਦ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ | ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ ਉਨ੍ਹਾਂ ਨੂੰ ...

ਪੂਰੀ ਖ਼ਬਰ »

ਦੋ ਹਫ਼ਤਿਆਂ 'ਚ ਬਿਜਲੀ ਨਿਗਮ ਵਲੋਂ 2643 ਖਪਤਕਾਰਾਂ ਨੂੰ 521.13 ਲੱਖ ਦਾ ਕੀਤਾ ਜੁਰਮਾਨਾ-ਇੰਜ ਸਰਾਂ

ਪਟਿਆਲਾ, 17 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਬਿਜਲੀ ਨਿਗਮ ਨੇ ਬਿਜਲੀ ਚੋਰੀ ਕਰਨ ਵਾਲਿਆਂ 'ਤੇ ਆਪਣਾ ਸ਼ਿਕੰਜਾ ਕਸਦਿਆਂ ਇਸ ਮਹੀਨੇ ਦੇ ਦੋ ਹਫ਼ਤਿਆਂ 'ਚ ਸੂਬੇ 'ਚ ਵੱਖ-ਵੱਖ ਸਰਕਲਾਂ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ 2643 ਬਿਜਲੀ ਖਪਤਕਾਰਾਂ 'ਤੇ ਛਾਪੇਮਾਰੀ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਾਂ ਦੀ ਮੀਟਿੰਗ

ਰੂਪਨਗਰ, 17 ਜੁਲਾਈ (ਸਤਨਾਮ ਸਿੰਘ ਸੱਤੀ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਰਜਿ: ਨੰ: 31 ਬ੍ਰਾਂਚ ਰੋਪੜ ਦੇ ਅਹੁਦੇਦਾਰਾਂ ਦੀ ਮੀਟਿੰਗ ਜਲ ਸਪਲਾਈ ਦਫ਼ਤਰ ਰੋਪੜ ਡਵੀਜ਼ਨ ਨੰ: 2 ਵਿਖੇ ਹੋਈ | ਮੀਟਿੰਗ ਵਿਚ ਸੂਬਾ ਖ਼ਜ਼ਾਨਚੀ ਜਸਪ੍ਰੀਤ ਸਿੰਘ ਨੇ ...

ਪੂਰੀ ਖ਼ਬਰ »

ਫ਼ਿਲਮ 'ਅਰਦਾਸ ਕਰਾਂ' ਦੇ ਕਲਾਕਾਰ ਤਖ਼ਤ ਸ੍ਰੀ ਕੇਸਗ ੜ੍ਹ• ਸਾਹਿਬ ਵਿਖੇ ਹੋਏ ਨਤਮਸਤਕ

ਸ੍ਰੀ ਅਨੰਦਪੁਰ ਸਾਹਿਬ, 17 ਜੁਲਾਈ (ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ)-ਪੰਜਾਬੀ ਫਿਲਮ 'ਅਰਦਾਸ ਕਰਾਂ' ਦੇ ਕਲਾਕਾਰਾਂ ਦੀ ਟੋਲੀ ਅੱਜ ਤਖ਼ਤ ਸ੍ਰੀ ਕੇਸਗੜ੍ਹ• ਸਾਹਿਬ ਵਿਖੇ ਨਤਮਸਤਕ ਹੋਈ ਤੇ ਜਿੱਥੇ ਉਨ੍ਹਾਂ ਨੇ ਫਿਲਮ ਦੀ ਸਫਲਤਾ ਲਈ ਗੁਰੂ ਚਰਨਾਂ 'ਚ ਅਰਦਾਸ ਕੀਤੀ | ਉਪਰੰਤ ...

ਪੂਰੀ ਖ਼ਬਰ »

ਖੇਡ ਵਿਭਾਗ ਵਲੋਂ ਮਾਰਸ਼ਲ ਆਰਟਸ ਅਕੈਡਮੀ ਵਿਖੇ ਤਿੰਨ ਰੋਜ਼ਾ ਕਬੱਡੀ ਮੁਕਾਬਲੇ ਸ਼ੁਰੂ

ਸ੍ਰੀ ਅਨੰਦਪੁਰ ਸਾਹਿਬ, 17 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਦੀ ਸ੍ਰੀ ਦਸਮੇਸ਼ ਮਾਰਸ਼ਲ ਆਰਟਸ ਅਕੈਡਮੀ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮਾਂ ਅਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਖੇਡ ਵਿਭਾਗ ਵਲੋਂ ਉਪ ...

ਪੂਰੀ ਖ਼ਬਰ »

ਬਰਸਾਤ 'ਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਕੈਂਪ

ਨੂਰਪੁਰ ਬੇਦੀ, 17 ਜੁਲਾਈ (ਹਰਦੀਪ ਸਿੰਘ ਢੀਂਡਸਾ)-ਸਬ ਸੈਂਟਰ ਥਾਣਾ ਦੇ ਅਧੀਨ ਆਉਣ ਵਾਲੇ ਪਿੰਡਾਂ ਨੂੰ ਬਰਸਾਤ ਦੇ ਮੌਸਮ 'ਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਓ ਸਬੰਧੀ ਜਾਗਰੂਕਤਾ ਕੈਂਪ ਡਾ. ਸ਼ਿਵ ਕੁਮਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ ਤਹਿਤ ਅਮਰਪੁਰ ਬੇਲਾ ...

ਪੂਰੀ ਖ਼ਬਰ »

ਡਾ: ਭਾਟੀਆ ਵਲੋਂ ਫਾਰਮਾਸਿਸਟਾਂ ਦਾ ਫਾਰਮੈਸੀ ਅਫ਼ਸਰ ਦਾ ਅਹੁਦਾ ਮਿਲਣ 'ਤੇ ਵਿਸ਼ੇਸ਼ ਸਨਮਾਨ

ਸ੍ਰੀ ਅਨੰਦਪੁਰ ਸਾਹਿਬ, 17 ਜੁਲਾਈ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)-ਭਾਈ ਜੈਤਾ ਜੀ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕਵਿਤਾ ਭਾਟੀਆ ਨੇ ਫਾਰਮਾਸਿਸਟਾਂ ਦਾ ਫਾਰਮੈਸੀ ਅਫ਼ਸਰ ਦਾ ਅਹੁਦਾ ਮਿਲਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਵਿਸ਼ੇਸ਼ ਸਨਮਾਨ ...

ਪੂਰੀ ਖ਼ਬਰ »

ਡਾ: ਭਾਟੀਆ ਵਲੋਂ ਫਾਰਮਾਸਿਸਟਾਂ ਦਾ ਫਾਰਮੈਸੀ ਅਫ਼ਸਰ ਦਾ ਅਹੁਦਾ ਮਿਲਣ 'ਤੇ ਵਿਸ਼ੇਸ਼ ਸਨਮਾਨ

ਸ੍ਰੀ ਅਨੰਦਪੁਰ ਸਾਹਿਬ, 17 ਜੁਲਾਈ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)-ਭਾਈ ਜੈਤਾ ਜੀ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕਵਿਤਾ ਭਾਟੀਆ ਨੇ ਫਾਰਮਾਸਿਸਟਾਂ ਦਾ ਫਾਰਮੈਸੀ ਅਫ਼ਸਰ ਦਾ ਅਹੁਦਾ ਮਿਲਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਵਿਸ਼ੇਸ਼ ਸਨਮਾਨ ...

ਪੂਰੀ ਖ਼ਬਰ »

ਦਲਿਤ ਸੁਰੱਖਿਆ ਸੈਨਾ ਭਾਰਤ ਦੀ ਨੰਗਲ 'ਚ ਹੋਈ ਮੀਟਿੰਗ

ਨੰਗਲ, 17 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਦਲਿਤ ਸੁਰੱਖਿਆ ਸੈਨਾ ਭਾਰਤ ਦੀ ਇਕ ਮੀਟਿੰਗ ਰਾਸ਼ਟਰੀ ਪ੍ਰਚਾਰ ਮੰਤਰੀ ਜ਼ਿਲ੍ਹਾ ਸਿੰਘ ਰੋਪੜ ਦੀ ਅਗਵਾਈ ਹੇਠ ਨੰਗਲ ਵਿਖੇ ਪਿਛਲੇ ਦਿਨੀਂ ਹੋਈ | ਇਸ ਮੀਟਿੰਗ ਵਿਚ ਜਥੇਬੰਦੀ ਦਾ ਵਿਸਥਾਰ ਕਰਦਿਆਂ ਚਾਰ ਨਿਯੁਕਤੀਆਂ ਕੀਤੀਆਂ ...

ਪੂਰੀ ਖ਼ਬਰ »

ਪਿੰਡ ਬਾਲਾਸਰ 'ਚ ਸ਼ੈੱਡ ਦੀ ਛੱਤ ਡਿੱਗੀ

ਸਿਰਸਾ, 17 ਜੁਲਾਈ (ਭੁਪਿੰਦਰ ਪੰਨੀਵਾਲੀਆ)- ਇਥੋਂ ਦੇ ਪਿੰਡ ਬਾਲਾਸਰ ਵਿਚ ਰਾਤ ਪਏ ਮੀਂਹ ਨਾਲ ਇਕ ਸ਼ੈੱਡ ਦੀ ਛੱਤ ਡਿੱਗ ਪਈ ਜਿਸ ਨਾਲ ਸ਼ੈੱਡ ਹੇਠ ਖੜ੍ਹੇ ਦੋ ਟਰੈਕਟਰ, ਦੋ ਮੋਟਰਸਾਈਕਲ ਤੇ ਇਕ ਕਾਰ ਨੁਕਸਾਨੀ ਗਈ | ਛੱਤ ਡਿੱਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ | ...

ਪੂਰੀ ਖ਼ਬਰ »

ਪੁਲਿਸ ਪਬਲਿਕ ਦੇ ਸਹਿਯੋਗ ਨਾਲ ਹਰ ਸਮੱਸਿਆ ਦਾ ਹੱਲ ਹੋ ਸਕਦੈ-ਡੀ. ਐੱਸ. ਪੀ. ਕਾਜਲਾ

ਏਲਨਾਬਾਦ, 17 ਜੁਲਾਈ (ਜਗਤਾਰ ਸਮਾਲਸਰ)- ਪਿੰਡ ਪੋਹੜਕਾ ਵਿਚ ਡੀ.ਐੱਸ.ਪੀ. ਜਗਦੀਸ਼ ਕਾਜਲਾ ਵਲੋਂ ਸਮਾਜ ਵਿਚ ਵੱਧ ਰਹੇ ਨਸ਼ੇ ਨੂੰ ਜੜ੍ਹ ਤੋਂਾ ਖ਼ਤਮ ਕਰਨ ਅਤੇ ਆਪਸ ਵਿਚ ਸ਼ਾਾਤੀ ਤੇ ਭਾਈਚਾਰਾ ਬਣਾਏ ਰੱਖਣ ਦੀ ਭੂਮਿਕਾ 'ਤੇ ਚਰਚਾ ਦਾ ਆਯੋਜਿਨ ਕੀਤਾ ਗਿਆ | ਇਸ ਦੌਰਾਨ ...

ਪੂਰੀ ਖ਼ਬਰ »

ਗੁਰਦੁਆਰਾ ਨਾਨਕ ਝੀਰਾ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ

ਪਾਉਂਟਾ ਸਾਹਿਬ, 17 ਜੁਲਾਈ (ਹਰਬਖ਼ਸ਼ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਨਾਟਕ ਸੂਬੇ ਦੇ ਸ਼ਹਿਰ ਬਿਧਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਨਾਨਕ ਝੀਰਾ ਤੋਂ ਨਗਰ ਕੀਰਤਨ ਅੱਜ ਦੇਹਰਾਦੂਨ ਤੋਂ ...

ਪੂਰੀ ਖ਼ਬਰ »

ਨੌਜਵਾਨ ਵਲੋਂ ਫਾਹਾ ਲੈ ਕੇ ਖੁਦਕੁਸ਼ੀ

ਪਾਉਂਟਾ ਸਾਹਿਬ, 17 ਜੁਲਾਈ (ਹਰਬਖ਼ਸ਼ ਸਿੰਘ)-ਪਾਉਂਟਾ ਸਾਹਿਬ ਦੇ ਰਾਮਪੁਰਘਾਟ ਮਤਰਾਲੀਆਂ ਪਿੰਡ 'ਚ ਇਕ ਨੌਜਵਾਨ ਲੜਕੇ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ | ਸੂਚਨਾ ਅਨੁਸਾਰ ਪਿਛਲੀ ਰਾਤ ਰਾਮਪੁਰਘਾਟ ਵਿਖੇ ਜੋਨੈਕਸ ਕੈਂਪਰ ਪਾਣੀ ਫੈਕਟਰੀ ਵਿਚ ਕੰਮ ਕਰਨ ਵਾਲੇ ਇਕ ...

ਪੂਰੀ ਖ਼ਬਰ »

ਖੇਡ ਵਿਭਾਗ ਵਲੋਂ ਲੁਠੇੜੀ ਵਿਖੇ ਤਿੰਨ ਰੋਜ਼ਾ ਖੇਡ ਮੇਲੇ ਦੀ ਸ਼ੁਰੂਆਤ

ਸ੍ਰੀ ਚਮਕੌਰ ਸਾਹਿਬ, 17 ਜੁਲਾਈ (ਜਗਮੋਹਣ ਸਿੰਘ ਨਾਰੰਗ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬਾ ਸਰਕਾਰ ਵਲੋਂ ਨੌਜਵਾਨਾਂ ਨੂੰ ਜੋੜਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਉਪਰਾਲੇ ਦੀ ...

ਪੂਰੀ ਖ਼ਬਰ »

ਮੁੱਖ ਮੰਤਰੀ ਤੇ ਉਨ੍ਹਾਂ ਦੇ ਪੁੱਤਰ ਿਖ਼ਲਾਫ਼ ਦਾਇਰ ਮਾਮਲੇ ਦੀ ਸੁਣਵਾਈ 29 ਤੱਕ ਮੁਲਤਵੀ

ਲੁਧਿਆਣਾ, 17 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਆਮਦਨ ਕਰ ਮਹਿਕਮੇ ਵਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਿਖ਼ਲਾਫ਼ ਦਾਇਰ ਕੀਤੇ ਗਏ ਮਾਮਲੇ ਦੀ ਸੁਣਵਾਈ 29 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਆਮਦਨ ਕਰ ...

ਪੂਰੀ ਖ਼ਬਰ »

ਐੱਲ.ਈ.ਡੀ. ਲਾਈਟਸ ਪ੍ਰੋਜੈਕਟ ਦਾ ਵਿਵਾਦਾਂ ਤੋਂ ਨਹੀਂ ਹੋ ਰਿਹਾ ਛੁਟਕਾਰਾ

ਲੁਧਿਆਣਾ, 17 ਜੁਲਾਈ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਸਮਾਰਟ ਸਿਟੀ ਯੋਜਨਾ ਤਹਿਤ ਸ਼ਹਿਰ ਦੀਆਂ ਇਕ ਲੱਖ 5 ਹਜ਼ਾਰ ਸਟਰੀਟ ਲਾਈਟਾਂ ਦੀ ਥਾਂ ਐੱਲ. ਈ. ਡੀ. ਲਾਈਟਾਂ ਲਗਾਉਣ ਲਈ ਸ਼ੁਰੂ ਹੋਏ ਪ੍ਰੋਜੈਕਟ ਦਾ ਵਿਵਾਦਾਂ ਤੋਂ ਖਹਿੜਾ ਨਹੀਂ ਛੁੱਟ ਰਿਹਾ | ...

ਪੂਰੀ ਖ਼ਬਰ »

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ 'ਵਾਕਿੰਗ ਵਿੱਦ ਨਾਨਕ' ਪੁਸਤਕ ਭੇਟ

ਲੁਧਿਆਣਾ, 17 ਜੁਲਾਈ (ਕਵਿਤਾ ਖੁੱਲਰ)-ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਸਤਕ 'ਵਾਕਿੰਗ ਵਿਦ ਨਾਨਕ' ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ...

ਪੂਰੀ ਖ਼ਬਰ »

ਭਾਜਪਾ ਜ਼ਿਲ੍ਹਾ ਨਿਰਮਾਣ ਕਮੇਟੀ ਦੇ ਯੋਗੇਂਦਰ ਮਕੋਲ ਬਣੇ ਸਥਾਈ ਮੈਂਬਰ

ਲੁਧਿਆਣਾ, 17 ਜੁਲਾਈ (ਕਵਿਤਾ ਖੁੱਲਰ)-ਭਾਜਪਾ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਤਿੰਦਰ ਮਿੱਤਲ ਵਲੋਂ ਭਾਜਪਾ ਦੇ ਜ਼ਿਲ੍ਹਾ ਦਫਤਰ ਬਣਾਉਣ ਲਈ ਗਠਿਤ ਕੀਤੀ ਗਈ ਟੀਮ 'ਚ ਜ਼ਿਲ੍ਹਾ ਭਾਜਪਾ ਦੇ ਉਪ ਪ੍ਰਧਾਨ ਯੋਗੇਂਦਰ ਮਕੋਲ ਨੂੰ ਕਮੇਟੀ ਦਾ ਸਥਾਈ ਮੈਂਬਰ ਨਿਯੁਕਤ ਕੀਤਾ ...

ਪੂਰੀ ਖ਼ਬਰ »

ਕਾਰ ਚੋਰ ਗਰੋਹ ਦੇ ਦੋ ਮੈਂਬਰ ਲੱਖਾਂ ਰੁਪਏ ਮੁੱਲ ਦੀਆਂ ਕਾਰਾਂ ਸਮੇਤ ਗਿ੍ਫ਼ਤਾਰ

ਲੁਧਿਆਣਾ, 17 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਕਾਰ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦੀਆਂ ਕਾਰਾਂ ਬਰਾਮਦ ਕੀਤੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ. ਸ੍ਰੀ ਸਮੀਰ ...

ਪੂਰੀ ਖ਼ਬਰ »

ਡੇਹਲੋਂ ਨੇੜੇ ਹਾਦਸੇ 'ਚ ਔਰਤ ਦੀ ਮੌਤ-ਇਕ ਗੰਭੀਰ ਜ਼ਖ਼ਮੀ

ਡੇਹਲੋਂ, 17 ਜੁਲਾਈ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਨੇੜੇ ਲੁਧਿਆਣਾ-ਮਲੇਰਕੋਟਲਾ ਸੜਕ 'ਤੇ ਲੁਧਿਆਣਾ ਵਾਲੇ ਪਾਸੇ ਸਾਇਆਂ ਚੌਕ ਵਿਚ ਅੱਜ ਪੈਦਲ ਰਸਤਾ ਪਾਰ ਕਰ ਰਹੀਆਂ ਦੋ ਔਰਤਾਂ ਨੰੂ ਅਣਪਛਾਤੀ ਤੇਜ਼ ਰਫਤਾਰ ਜੀਪ ਨੇ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਇਕ ਔਰਤ ...

ਪੂਰੀ ਖ਼ਬਰ »

ਨੌਜਵਾਨ ਨੂੰ ਕਤਲ ਕਰਨ ਵਾਲੇ ਤਿੰਨ ਨਾਬਾਲਗ ਗਿ੍ਫ਼ਤਾਰ

ਲੁਧਿਆਣਾ, 17 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮਟਾਬਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਬਹਾਦਰਕੇ ਰੋਡ 'ਤੇ ਨੌਜਵਾਨ ਨੂੰ ਕਤਲ ਕਰਨ ਵਾਲੇ ਤਿੰਨ ਨਾਬਾਲਗ ਬੱਚਿਆਂ ਨੂੰ ਪੁਲਿਸ ਨੇ ਗਿ੍ਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਸਥਾਨਕ ...

ਪੂਰੀ ਖ਼ਬਰ »

ਪੁਲਿਸ ਵਲੋਂ ਨਸ਼ਾ ਤਸਕਰਾਂ ਤੇ ਨਸ਼ੇੜੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ

ਫੁੱਲਾਂਵਾਲ, 17 ਜੁਲਾਈ (ਮਨਜੀਤ ਸਿੰਘ ਦੁੱਗਰੀ)-ਭਾਈ ਹਿੰਮਤ ਨਗਰ ਤੇ ਨਿਊ ਗੁਰੂ ਤੇਗ ਬਹਾਦਰ ਨਗਰ ਦੇ ਕੋਲੋਂ ਲੰਘਦੀਆਂ ਰੇਲਵੇ ਲਾਈਨਾਂ 'ਤੇ ਸ਼ਾਮ ਸਮੇਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਅਤੇ ਨਸ਼ੇੜੀਆਂ ਦੇ ਝੁੰਡ ਬਣਾ ਕੇ ਬੈਠੇ ਰਹਿਣ ਅਤੇ ਆਉਂਦੇ ਜਾਂਦੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਦੇ ਤਸਕਰ ਨੂੰ ਕੈਦ

ਲੁਧਿਆਣਾ, 17 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਨਸ਼ੀਲੀਆਂ ਗੋਲੀਆਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਇਕ ਸਾਲ ਤਿੰਨ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਵਲੋ ਦੋਸ਼ੀ ਨੂੰ ਤਿੰਨ ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੇ ਵੀ ਹੁਕਮ ਦਿੱਤੇ ਹਨ | ...

ਪੂਰੀ ਖ਼ਬਰ »

ਪਲਾਟਿਨਾ 110 ਐੱਚ ਗੇਅਰ ਮੋਟਰਸਾਈਕਲ ਬਣੇਗਾ ਨੌਜਵਾਨਾਂ ਦੀ ਪਹਿਲੀ ਪਸੰਦ

ਫੁੱਲਾਂਵਾਲ, 17 ਜੁਲਾਈ (ਮਨਜੀਤ ਸਿੰਘ ਦੁੱਗਰੀ)-ਬਜਾਜ ਵਲੋਂ ਆਧੁਨਿਕ ਤਕਨੀਕ ਨਾਲ ਬਣਾਇਆ ਗਿਆ ਨਵਾਂ ਪਲਾਟੀਨਾ 110 ਸੀ.ਸੀ. ਐੱਚ ਗੇਅਰ ਮੋਟਰਸਾਈਕਲ ਨੌਜਵਾਨਾਂ ਦੀ ਪਹਿਲੀ ਪਸੰਦ ਬਣੇਗਾ | ਇਹ ਜਾਣਕਾਰੀ ਧਾਂਦਰਾ ਰੋਡ ਸਥਿਤ ਬਾਬਾ ਮੋਟਰਜ਼ ਦੇ ਮੈਨੇਜਿੰਗ ਡਾਇਰੈਕਟਰ ...

ਪੂਰੀ ਖ਼ਬਰ »

ਗੀਤਾਂ 'ਚ ਅਸ਼ਲੀਲਤਾ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਜ਼ਰੂਰੀ-ਹਰਦੇਵ ਦਿਲਗੀਰ

ਇਯਾਲੀ/ਥਰੀਕੇ, 17 ਜੁਲਾਈ (ਰਾਜ ਜੋਸ਼ੀ)-ਜਿਹੜਾ ਵੀ ਕੋਈ ਪੰਜਾਬ ਦੀ ਸੱਭਿਅਤਾ ਅਤੇ ਸੱਭਿਆਚਾਰਕ ਗੀਤਾਂ ਵਿਚ ਅਸ਼ਲੀਲਤਾ ਫੈਲਾਉਂਦਾ ਹੈ, ਉਸ ਵਿਰੁੱਧ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ¢ ਇਹ ਸ਼ਬਦ ਥਰੀਕੇ ਵਾਲੇ ਹਰਦੇਵ ਦਿਲਗੀਰ ਨੇ ਰੈਪਰ ਹਨੀ ਸਿੰਘ ਵਲੋਂ ਇਕ ਗੀਤ ਵਿਚ ...

ਪੂਰੀ ਖ਼ਬਰ »

3 ਦਿਨ ਦੇ ਬੱਚੇ ਦੀ ਮੌਤ ਤੋਂ ਬਾਅਦ ਸਿਵਲ ਹਸਪਤਾਲ 'ਚ ਹੰਗਾਮਾ

ਜਲੰਧਰ, 17 ਜੁਲਾਈ (ਐੱਮ.ਐੱਸ. ਲੋਹੀਆ)-ਸਿਵਲ ਹਸਪਤਾਲ 'ਚ ਜੱਚਾ-ਬੱਚਾ ਵਾਰਡ 'ਚ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਇਕ 3 ਦਿਨਾਂ ਦੇ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ | ਬੱਚੇ ਦੇ ਪਿਤਾ ਗੁਰਿੰਦਰ ਸਿੰਘ ਵਾਸੀ ਭਾਰਗੋ ਕੈੈਂਪ ਅਨੁਸਾਰ ਉਨ੍ਹਾਂ ਦੇ ਘਰ ਦੂਸਰਾ ਬੱਚਾ ਹੋਣ ਵਾਲਾ ...

ਪੂਰੀ ਖ਼ਬਰ »

ਕਾਰ-ਮੋਟਰਸਾਈਕਲ ਟੱਕਰ ਦੌਰਾਨ 2 ਬੱਚੀਆਂ ਸਮੇਤ 4 ਜ਼ਖ਼ਮੀ

ਜਲੰਧਰ, 17 ਜੁਲਾਈ (ਐੱਮ.ਐੱਸ. ਲੋਹੀਆ)-ਟੀ.ਵੀ. ਸੈਂਟਰ ਦੇ ਪਿੱਛੇ ਅਵਤਾਰ ਨਗਰ ਰੋਡ 'ਤੇ ਆਪਣੇ ਪਰਿਵਾਰ ਨਾਲ ਮੋਟਰਸਾਈਕਲ 'ਤੇ ਜਾ ਰਹੇ ਇਕ ਵਿਅਕਤੀ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਮੋਟਰਸਾਈਕਲ ਸਵਾਰ 3 ਸਾਲ ਦੀਆਂ ਜੁੜਵਾਂ ਬੱਚੀਆਂ ਸਮੇਤ 4 ਵਿਅਕਤੀ ਜ਼ਖ਼ਮੀ ...

ਪੂਰੀ ਖ਼ਬਰ »

ਨਾਮੀ ਕੰਪਨੀ ਦਾ ਨਕਲੀ ਸਾਮਾਨ ਵੇਚਣ 'ਤੇ 5 ਦੁਕਾਨਾਂ 'ਤੇ ਕਾਰਵਾਈ

ਜਲੰਧਰ, 17 ਜੁਲਾਈ (ਐੱਮ.ਐੱਸ. ਲੋਹੀਆ)-ਔਰਤਾਂ ਦੇ ਸ਼ਿੰਗਾਰ ਦਾ ਸਾਮਾਨ ਵੇਚਣ ਦੀ ਮਸ਼ਹੂਰ ਕੰਪਨੀ 'ਲੈਕਮੇ' ਦਾ ਜਲੰਧਰ 'ਚ ਨਕਲੀ ਸਾਮਾਨ ਵਿਕਦਾ ਹੋਣ ਦੀ ਸੂਚਨਾ ਮਿਲਣ 'ਤੇ ਕੰਪਨੀ ਵਲੋਂ ਅਧਿਕਾਰਿਤ 'ਸਟੀਵ ਪਾਵਰ ਡਿਟੈਕਟਿਵ ਸਰਵਿਸਿਜ਼' ਬੈਂਗਲੋਰ ਦੀ ਇਕ ਟੀਮ ਨੇ ਅਟਾਰੀ ...

ਪੂਰੀ ਖ਼ਬਰ »

ਲੋੜਵੰਦ ਲੜਕੀ ਦੇ ਵਿਆਹ ਮੌਕੇ ਦਿੱਤੀ ਸਹਾਇਤਾ

ਚੁਗਿੱਟੀ/ਜੰਡੂਸਿੰਘਾ, 17 ਜੁਲਾਈ (ਨਰਿੰਦਰ ਲਾਗੂ)-ਸਰਬੱਤ ਦਾ ਭਲਾ ਆਸ਼ਰਮ ਦੇ ਪ੍ਰਬੰਧਕਾਂ ਵਲੋਂ ਪਿੰਡ ਜੰਡੂਸਿੰਘਾ 'ਚ ਇਕ ਲੋੜਵੰਦ ਲੜਕੀ ਦੇ ਵਿਆਹ ਦੌਰਾਨ ਵਿਸ਼ੇਸ਼ ਤੌਰ 'ਤੇ ਲੰਗਰ ਦਾ ਪ੍ਰਬੰਧ ਕਰਕੇ ਸਹਾਇਤਾ ਕੀਤੀ ਗਈ | ਇਸ ਮੌਕੇ ਉਕਤ ਆਸ਼ਰਮ ਦੇ ਸੰਚਾਲਕ ਬਾਬਾ ...

ਪੂਰੀ ਖ਼ਬਰ »

ਨਕਲੀ ਨੋਟਾਂ ਦੇ ਨਾਲ ਗਿ੍ਫ਼ਤਾਰ ਕੀਤੇ ਨੌਜਵਾਨ ਭੇਜੇ ਜੇਲ੍ਹ

ਜਲੰਧਰ, 17 ਜੁਲਾਈ (ਐੱਮ.ਐੱਸ. ਲੋਹੀਆ)-ਸੋਮਵਾਰ ਨੂੰ ਥਾਣਾ ਭਾਰਗੋ ਕੈਂਪ ਦੀ ਪੁਲਿਸ ਵਲੋਂ ਨਕਲੀ ਨੋਟਾਂ ਦੇ ਨਾਲ ਗਿ੍ਫ਼ਤਾਰ ਕੀਤੇ ਮੁਨੀਸ਼ ਕੁਮਾਰ ਉਰਫ਼ ਗੋਲਡੀ ਪੁੱਤਰ ਚੰਦਰ ਪ੍ਰਕਾਸ਼ ਵਾਸੀ ਤੇਲੀਆਂ ਮੁਹੱਲਾ, ਬਸਤੀ ਸ਼ੇਖ, ਜਲੰਧਰ, ਰਾਹੁਲ ਅਤੇ ਜਸਪਾਲ ਸਿੰਘ ਉਰਫ਼ ...

ਪੂਰੀ ਖ਼ਬਰ »

ਮੇਅਰ ਵਲਰਡ ਸਕੂਲ ਦੇ ਤਨਮੇ ਨੇ ਜਿੱਤਿਆ ਚਾਂਦੀ ਦਾ ਤਗਮਾ

ਜਲੰਧਰ, 17 ਜੁਲਾਈ (ਰਣਜੀਤ ਸਿੰਘ ਸੋਢੀ)-ਮੇਅਰ ਵਰਲਡ ਸਕੂਲ ਦੇ ਚੈੱਸ ਮਾਸਟਰ ਤਨਮੇ ਜੈਨ ਨੇ ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ 'ਚੋਂ ਅੰਡਰ-12 ਓਪਨ ਕੈਟਾਗਰੀ 'ਚੋਂ ਚਾਂਦੀ ਦਾ ਤਗਮਾ ਜਿੱਤਿਆ | ਇਹ ਚੈਂਪੀਅਨਸ਼ਿਪ ਪਿਛਲੇ ਦਿਨੀਂ ਨਵੀਂ ਦਿੱਲੀ ਵਿਖੇ ਹੋਈ | ਇਸ ਵਿਚ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX