ਤਾਜਾ ਖ਼ਬਰਾਂ


ਸੜਕ ਹਾਦਸੇ 'ਚ ਆਂਗਣਵਾੜੀ ਵਰਕਰ ਦੀ ਮੌਤ
. . .  6 minutes ago
ਭੜੀ, 21 ਅਗਸਤ (ਭਰਪੂਰ ਸਿੰਘ ਹਵਾਰਾ) - ਸਥਾਨਕ ਪਿੰਡ ਵਿਖੇ ਹੋਏ ਸੜਕ ਹਾਦਸੇ ਵਿਚ ਇੱਕ ਆਂਗਣਵਾੜੀ ਵਰਕਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਮ ਪਿਆਰੀ ਵਾਸੀ ਖਮਾਣੋਂ...
ਕੈਪਟਨ ਨੇ ਕੇਂਦਰ ਤੋਂ ਮੰਗਿਆ 1000 ਕਰੋੜ ਦਾ ਵਿਸ਼ੇਸ਼ ਪੈਕੇਜ
. . .  47 minutes ago
ਚੰਡੀਗੜ੍ਹ, 21 ਅਗਸਤ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ 1000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ...
ਚੇਅਰਮੈਨ ਜ਼ਮੀਨੀ ਬੰਦਰਗਾਹਾਂ ਨੇ ਲਿਆ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
. . .  about 1 hour ago
ਡੇਰਾ ਬਾਬਾ ਨਾਨਕ, 21 ਅਗਸਤ (ਹੀਰਾ ਸਿੰਘ ਮਾਂਗਟ) - ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ...
ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਸ਼ੇਰਗਿੱਲ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  about 1 hour ago
ਲੋਹੀਆਂ ਖ਼ਾਸ, 21 ਅਗਸਤ (ਦਿਲਬਾਗ ਸਿੰਘ) - ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫ. ਜਨਰਲ (ਰਿਟਾ.) ਟੀ.ਐੱਸ.ਸ਼ੇਰਗਿੱਲ ਵੱਲੋਂ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ...
ਟਰੈਫ਼ਿਕ ਪੁਲਿਸ ਅਤੇ ਨਗਰ ਕੌਂਸਲ ਵਲੋਂ ਸਾਮਾਨ ਚੁੱਕਣ ਦੌਰਾਨ ਰੇਹੜੀ ਚਾਲਕ ਦੀ ਮੌਤ
. . .  about 1 hour ago
ਸੰਗਰੂਰ, 21 ਅਗਸਤ (ਦਮਨਜੀਤ ਸਿੰਘ)- ਸ਼ਹਿਰ ਸੰਗਰੂਰ ਦੇ ਬਾਜ਼ਾਰ ਅੰਦਰ ਅੱਜ ਟ੍ਰੈਫਿਕ ਪੁਲਿਸ ਅਤੇ ਨਗਰ ਕੌਂਸਲ ਸੰਗਰੂਰ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸ਼ੁਰੂ ਕੀਤੀ ਸਾਮਾਨ...
ਹੜ੍ਹਾਂ ਕਾਰਨ ਜਲੰਧਰ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਅਜੇ ਵੀ ਰੱਦ
. . .  about 1 hour ago
ਕਪੂਰਥਲਾ, 21 ਅਗਸਤ (ਅਮਰਜੀਤ ਕੋਮਲ) - ਸੁਲਤਾਨਪੁਰ ਲੋਧੀ ਤੇ ਲੋਹੀਆਂ ਖੇਤਰ 'ਚ ਆਏ ਹੜ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਲੰਧਰ-ਕਪੂਰਥਲਾ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਸਾਰੀਆਂ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਜੰਮੂ-ਅਹਿਮਦਾਬਾਦ ਗੱਡੀ ਦਾ...
ਭਰੇ ਬਾਜ਼ਾਰ 'ਚ ਦੁਕਾਨਦਾਰ ਨੂੰ ਚਾਕੂ ਮਾਰ ਕੇ ਫ਼ਰਾਰ ਹੋਇਆ ਨੌਜਵਾਨ
. . .  about 2 hours ago
ਨਾਭਾ, 21 ਅਗਸਤ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ ਦੇ ਮੈਸ ਗੇਟ ਨੇੜੇ ਸਥਿਤ ਇੱਕ ਦੁਕਾਨ ਦੇ ਮਾਲਕ ਨੂੰ ਭਰੇ ਬਾਜ਼ਾਰ 'ਚ ਇੱਕ ਨੌਜਵਾਨ ਚਾਕੂ ਮਾਰ ਕੇ ਫ਼ਰਾਰ ਹੋ ਗਿਆ। ਜ਼ਖ਼ਮੀ ਦੁਕਾਨਦਾਰ ਦੀ ਪਹਿਚਾਣ ਬਰਜਿੰਦਰ ਪਾਲ ਦੇ ਰੂਪ 'ਚ ਹੋਈ ਹੈ। ਉੱਥੇ ਹੀ ਇਸ...
ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਵਚਨਬੱਧ ਹੈ ਪੰਜਾਬ ਸਰਕਾਰ- ਕਾਂਗੜ
. . .  about 2 hours ago
ਸੁਲਤਾਨਪੁਰ ਲੋਧੀ, 21 (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ)- ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਹੜ੍ਹ ਪੀੜਤਾਂ ਨਾਲ ਗੱਲਬਾਤ ਵੀ ਕੀਤੀ। ਪਿੰਡ ਸ਼ੇਖਮਾਂਗਾ ਵਿਖੇ...
ਸੁਪਰੀਮ ਕੋਰਟ 'ਚ ਸ਼ੁੱਕਰਵਾਰ ਨੂੰ ਹੋਵੇਗੀ ਚਿਦੰਬਰਮ ਮਾਮਲੇ 'ਤੇ ਸੁਣਵਾਈ
. . .  about 3 hours ago
ਨਵੀਂ ਦਿੱਲੀ, 21 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ। ਦਿਨ ਭਰ ਦੀ ਭੱਜ-ਦੌੜ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਫਿਰ ਕੀਤੀ ਗਈ ਜੰਗਬੰਦੀ ਦੀ ਉਲੰਘਣਾ
. . .  about 3 hours ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਦੁਪਹਿਰ 3.45 ਵਜੇ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਭਾਰਤੀ...
ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ, ਕਈ ਜ਼ਖ਼ਮੀ
. . .  about 3 hours ago
ਭਗਤਾ ਭਾਈਕਾ, 21 ਅਗਸਤ (ਸੁਖਪਾਲ ਸੋਨੀ)- ਬੀਤੀ ਦੇਰ ਰਾਤ ਸਥਾਨਕ ਸੁਰਜੀਤ ਨਗਰ ਵਿਖੇ ਇੱਕ ਪਸ਼ੂ ਪਾਲਕ ਦੇ ਹਾਲ ਦਾ ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 10 ਦੇ ਕਰੀਬ ਪਸ਼ੂ ਜ਼ਖ਼ਮੀ ਵੀ ਹੋਏ ਹਨ। ਘਟਨਾ ਸਬੰਧੀ ਜਾਣਕਾਰੀ...
ਗੁਰੂ ਰਵਿਦਾਸ ਮੰਦਰ ਨੂੰ ਢਾਉਣ ਦੇ ਮਾਮਲੇ 'ਚ ਦਿੱਲੀ ਵਿਖੇ ਲੋਕਾਂ ਦਾ ਆਇਆ ਹੜ੍ਹ
. . .  about 4 hours ago
ਬੰਗਾ, 21 ਅਗਸਤ (ਜਸਬੀਰ ਸਿੰਘ ਨੂਰਪੁਰ)- ਦਿੱਲੀ ਦੇ ਤੁਗਲਕਾਬਾਦ 'ਚ ਸਥਿਤ ਗੁਰੂ ਰਵਿਦਾਸ ਨਾਲ ਸੰਬੰਧਿਤ ਮੰਦਰ ਨੂੰ ਢਾਹੁਣ ਦੇ ਮਾਮਲੇ 'ਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਵੱਖ-ਵੱਖ ਵਰਗਾਂ ਦੇ ਲੋਕ ਵੱਡੀ ਗਿਣਤੀ 'ਚ ਦਿੱਲੀ ਵਿਖੇ ਪਹੁੰਚੇ ਹੋਏ ਹਨ। ਇਸ ਮੌਕੇ...
ਸਤਲੁਜ ਦਰਿਆ ਦੀ ਮਾਰ ਹੁਣ ਰਾਸ਼ਟਰੀ ਮਾਰਗ 'ਤੇ ਵੀ ਪੈਣ ਲੱਗੀ
. . .  about 4 hours ago
ਲੋਹੀਆਂ ਖ਼ਾਸ, 21 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ 'ਚ ਆਏ ਹੜ੍ਹ ਦੀ ਮਾਰ ਹੁਣ ਜਲੰਧਰ-ਫ਼ਿਰੋਜ਼ਪੁਰ ਵਾਇਆ ਗਿੱਦੜਪਿੰਡੀ ਰਾਸ਼ਟਰੀ ਮਾਰਗ 'ਤੇ ਪੈਣ ਲੱਗ ਪਈ ਹੈ। ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰੀ ਮਾਰਗ 'ਤੇ ਬਣੀਆਂ ਪੁਲੀਆਂ ਦੇ ਹੇਠੋਂ...
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਡੀ. ਐੱਸ. ਪੀ. ਦਫ਼ਤਰ ਘੇਰਿਆ
. . .  about 4 hours ago
ਤਲਵੰਡੀ ਸਾਬੋ, 21 ਅਗਸਤ (ਰਣਜੀਤ ਸਿੰਘ ਰਾਜੂ)- ਜਿਨਸੀ ਸ਼ੋਸ਼ਣ ਦਾ ਸ਼ਿਕਾਰ ਰਾਮਾਂ ਮੰਡੀ ਦੀ ਇੱਕ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਸੂਬਾ ਮੀਤ ਪ੍ਰਧਾਨ ਰਾਮਕਰਨ ਸਿੰਘ ਰਾਮਾਂ ਦੀ ਅਗਵਾਈ ਹੇਠ ਡੀ. ਐੱਸ. ਪੀ...
ਅਣਪਛਾਤੇ ਵਿਅਕਤੀਆਂ ਨੇ ਘਰ 'ਤੇ ਚਲਾਈਆਂ ਗੋਲੀਆਂ, ਮਾਂ-ਪੁੱਤ ਜ਼ਖ਼ਮੀ
. . .  about 4 hours ago
ਝਬਾਲ, 21 ਅਗਸਤ (ਸਰਬਜੀਤ ਸਿੰਘ)- ਅੱਡਾ ਝਬਾਲ ਵਿਖੇ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਘਰ 'ਤੇ ਗੋਲੀਆਂ ਚਲਾ ਕੇ ਮਾਂ-ਪੁੱਤ ਨੂੰ ਜ਼ਖ਼ਮੀ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਕੁਲਵੰਤ ਸਿੰਘ ਨੇ ਦੱਸਿਆਂ ਕਿ ਬੀਤੀ...
ਰਿਸ਼ਵਤ ਲੈਂਦਿਆਂ ਰੇਲਵੇ ਵਿਭਾਗ ਦਾ ਸੀਨੀਅਰ ਸੈਕਸ਼ਨ ਇੰਜੀਨੀਅਰ ਰੰਗੇ ਹੱਥੀਂ ਕਾਬੂ
. . .  about 4 hours ago
ਡਿਫੈਂਸ ਮਾਰਗ 'ਤੇ ਧਰਨੇ ਦੌਰਾਨ ਡੀ. ਸੀ. ਗੁਰਦਾਸਪੁਰ ਦਾ ਕੀਤਾ ਘਿਰਾਓ
. . .  1 minute ago
ਗਹਿਣਿਆਂ ਦੀ ਦੁਕਾਨ ਤੋਂ 18 ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋਇਆ ਨੌਜਵਾਨ
. . .  about 5 hours ago
ਪੰਜਾਬ ਦੇ ਹੜ੍ਹ ਪੀੜਤਾਂ ਲਈ ਹਿਮਾਚਲ ਤੋਂ ਵੀ ਵਧੇ ਹੱਥ, ਵੱਖ-ਵੱਖ ਸੰਗਠਨਾਂ ਨੇ ਭੇਜੀ ਰਾਹਤ ਸਮਗਰੀ
. . .  about 5 hours ago
ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋ ਚੋਰਾਂ ਵਿਚੋਂ ਇੱਕ ਦੀ ਮੌਤ
. . .  about 5 hours ago
ਲੋਹੀਆਂ ਖੇਤਰ 'ਚ ਫੌਜ ਵਲੋਂ ਹੈਲੀਕਾਪਟਰਾਂ ਰਾਹੀਂ ਹੜ੍ਹ ਪੀੜਤਾਂ ਨੂੰ ਰਾਸ਼ਨ ਮੁਹੱਈਆ ਕਰਾਉਣਾ ਸ਼ੁਰੂ
. . .  about 6 hours ago
ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਥਾਣੇ ਅੱਗੇ ਸੁੱਟਿਆ ਕੂੜਾ
. . .  about 5 hours ago
ਪੰਜਾਬ 'ਚ 10 ਸਤੰਬਰ ਤੱਕ ਭਾਰੀ ਮੀਂਹ ਦੀ ਨਹੀਂ ਕੋਈ ਸੰਭਾਵਨਾ
. . .  about 6 hours ago
ਅਬੋਹਰ ਦੀ ਅਨਾਜ ਮੰਡੀ 'ਚ ਚਿੱਟੇ ਸੋਨੇ ਦੀ ਖ਼ਰੀਦ ਸ਼ੁਰੂ
. . .  about 6 hours ago
ਅਗਲੇ ਦਿਨਾਂ ਦੌਰਾਨ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  about 7 hours ago
ਕਾਂਗੜ ਵਲੋਂ ਕੀਤਾ ਜਾਵੇਗਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  about 7 hours ago
ਸੁਲਤਾਨਪੁਰ ਲੋਧੀ : ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ
. . .  about 7 hours ago
ਉਤਰਾਖੰਡ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ
. . .  about 7 hours ago
ਫੌਜ ਨੇ ਹੈਲੀਕਾਪਟਰਾਂ ਦੀ ਮਦਦ ਨਾਲ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚਾਇਆ ਰਸਦ-ਪਾਣੀ
. . .  about 7 hours ago
ਲੋਹੀਆਂ ਖ਼ਾਸ : ਹੜ੍ਹ ਪੀੜਤਾਂ ਦੇ ਬਚਾਅ ਕਾਰਜਾਂ 'ਚ ਤੇਜ਼ੀ
. . .  about 8 hours ago
ਈ. ਡੀ. ਨੇ ਚਿਦੰਬਰਮ ਵਿਰੁੱਧ ਜਾਰੀ ਕੀਤਾ ਲੁੱਕਆਊਟ ਨੋਟਿਸ
. . .  about 8 hours ago
ਯੋਗੀ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ
. . .  about 8 hours ago
ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ ਦੀ ਮੌਤ
. . .  about 8 hours ago
ਚੀਫ਼ ਜਸਟਿਸ ਰੰਜਨ ਗੋਗੋਈ ਕਰਨਗੇ ਚਿਦੰਬਰਮ ਮਾਮਲੇ ਦੀ ਸੁਣਵਾਈ
. . .  about 9 hours ago
ਪੁਲਿਸ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 9 hours ago
ਬਾਰਾਮੂਲਾ 'ਚ ਸੁਰੱਖਿਆ ਬਲਾਂ ਨੇ ਢੇਰ ਕੀਤਾ ਇੱਕ ਅੱਤਵਾਦੀ, ਮੁਠਭੇੜ 'ਚ ਇੱਕ ਐੱਸ. ਪੀ. ਓ. ਵੀ ਸ਼ਹੀਦ
. . .  about 9 hours ago
ਹੜ੍ਹ ਪੀੜਤਾਂ ਲਈ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ ਸੇਵਾਵਾਂ ਆਰੰਭ
. . .  about 10 hours ago
ਕੌਮੀ ਮਾਰਗ 'ਤੇ ਉਲਟੀ ਸਾਈਡ ਤੋਂ ਆ ਰਹੇ ਟਰੈਕਟਰ ਦੀ ਕਾਰ ਨਾਲ ਹੋਈ ਸਿੱਧੀ ਟੱਕਰ, ਇਕ ਮੌਤ
. . .  about 11 hours ago
ਪਿਸਤੌਲ ਦਿਖਾ ਕੇ ਠੇਕੇ ਤੋਂ ਨਕਦੀ ਲੁੱਟੀ
. . .  about 11 hours ago
ਅੰਮ੍ਰਿਤਸਰ ਖ਼ਾਲਸਾ ਕਾਲਜ ਸਾਹਮਣੇ ਨੌਜਵਾਨ ਤੇ ਲੜਕੀ ਦੀਆਂ ਸਿਰ ਕੱਟੀਆਂ ਲਾਸ਼ਾਂ ਮਿਲੀਆਂ
. . .  about 11 hours ago
ਅੱਜ ਦਾ ਵਿਚਾਰ
. . .  1 minute ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  0 minutes ago
ਜ਼ਿਲ੍ਹਾ ਪ੍ਰਸ਼ਾਸਨ, ਆਰਮੀ ਤੇ ਲੋਕਾਂ ਦੇ ਸਹਿਯੋਗ ਨੇ ਦੇਰ ਰਾਤ ਧੁੱਸੀ ਬੰਨ੍ਹ ਨੂੰ ਪਾੜ ਪੈਣ ਤੋਂ ਬਚਾਇਆ
. . .  about 20 hours ago
ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਲੱਗਣ ਨਾਲ ਵਿਅਕਤੀ ਦੀ ਮੌਤ
. . .  about 1 hour ago
ਸਮਾਣਾ ਦੀਆਂ ਦੋ ਲਾਪਤਾ ਲੜਕੀਆਂ ਚੋਂ ਦੂਸਰੀ ਦੀ ਵੀ ਲਾਸ਼ ਬਰਾਮਦ
. . .  about 1 hour ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  about 1 hour ago
ਸਤਲੁਜ ਦੇ ਬੰਨ੍ਹਾਂ ’ਚ ਪਏ ਪਾੜਾਂ ਨੂੰ ਪੂਰਨ ਲਈ ਫੌਜ ਨੂੰ ਮਦਦ ਲਈ ਬੁਲਾਇਆ : ਡੀ. ਸੀ.
. . .  7 minutes ago
ਮਾਨਸਾ ਪੁਲਿਸ ਵੱਲੋਂ 75 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ
. . .  58 minutes ago
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋੜਵੰਦਾਂ ਨੂੰ 'ਸਿਹਤ ਬੀਮਾ' ਦੀ ਸਹੂਲਤ ਲਈ ਵੰਡੇ ਕਾਰਡ- ਕੰਬੋਜ
. . .  about 1 hour ago
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਬਰਨਾਲੇ ਤੋਂ ਦਿੱਲੀ ਲਈ ਰਵਾਨਾ ਹੋਇਆ ਬਸਪਾ ਦੇ ਜਥਾ
. . .  1 minute ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਸਪੱਸ਼ਟ ਦ੍ਰਿਸ਼ਟੀਕੋਣ ਦੇ ਨਾਲ-ਨਾਲ ਦ੍ਰਿੜ੍ਹ ਇੱਛਾ-ਸ਼ਕਤੀ ਵੀ ਜ਼ਰੂਰੀ ਹੈ। -ਕਾਲਿਨ ਪਾਵੇਲ

ਮਾਨਸਾ

ਭਾਰੀ ਮੀਂਹ ਨਾਲ ਮਾਨਸਾ ਜ਼ਿਲ੍ਹੇ 'ਚ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ, ਕਈ ਮਕਾਨ ਵੀ ਡਿਗੇ

ਗੁਰਚੇਤ ਸਿੰਘ ਫੱਤੇਵਾਲੀਆ/ ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 17 ਜੁਲਾਈ- ਪਿਛਲੇ 2 ਦਿਨਾਂ ਤੋਂ ਪਏ ਭਾਰੀ ਮੀਂਹ ਕਾਰਨ ਮਾਨਸਾ ਜ਼ਿਲ੍ਹੇ 'ਚ ਸੈਂਕੜੇ ਏਕੜ ਫ਼ਸਲ ਜਿੱਥੇ ਪਾਣੀ 'ਚ ਡੁੱਬ ਗਈ ਉੱਥੇ ਸ਼ਹਿਰਾਂ 'ਚ ਨਾਕਸ ਸੀਵਰੇਜ ਪ੍ਰਬੰਧਾਂ ਕਾਰਨ ਨੀਵੇਂ ਥਾਵਾਂ ਦੇ ਨਾਲ ਹੀ ਬਾਜ਼ਾਰਾਂ 'ਚ ਵੱਡੀ ਮਾਤਰਾ 'ਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਾਰਸ਼ ਨੇ ਕਾਫ਼ੀ ਮਕਾਨਾਂ ਨੂੰ ਨੁਕਸਾਨ ਵੀ ਪਹੁੰਚਾਇਆ ਹੈ ਅਤੇ ਕਈ ਮਕਾਨ ਡਿੱਗ ਵੀ ਗਏ | ਹਾਸਲ ਕੀਤੀ ਜਾਣਕਾਰੀ ਅਨੁਸਾਰ ਮੀਂਹ ਕਾਰਨ ਨਹਿਰਾਂ ਤੇ ਡਰੇਨਾਂ ਓਵਰਫ਼ਲੋ ਹੋ ਗਈਆਂ ਹਨ, ਜਿਸ ਨਾਲ ਪਿੰਡਾਂ 'ਚ 2500 ਏਕੜ ਤੋਂ ਵਧੇਰੇ ਝੋਨੇ, ਨਰਮੇ ਤੋਂ ਇਲਾਵਾ ਹਰਾ ਚਾਰਾ ਵੀ ਪਾਣੀ 'ਚ ਡੁੱਬ ਗਿਆ ਹੈ | ਪਿੰਡ ਫਫੜੇ ਭਾਈਕੇ ਵਿਖੇ 400 ਏਕੜ, ਖਿਆਲਾ ਵਿਖੇ 200 ਤੇ ਮਾਨਸਾ ਖ਼ੁਰਦ ਵਿਖੇ 200 ਏਕੜ ਦੇ ਕਰੀਬ ਫ਼ਸਲ ਦਾ ਨੁਕਸਾਨ ਹੋਣ ਦਾ ਅੰਦੇਸ਼ਾ ਹੈ | ਪਿੰਡ ਰਾਮਾਨੰਦੀ ਵਿਖੇ ਰਜਵਾਹਾ ਟੁੱਟਣ ਕਾਰਨ 75 ਏਕੜ ਝੋਨਾ, 15 ਏਕੜ ਨਰਮਾ ਅਤੇ 10 ਏਕੜ ਹਰਾ ਚਾਰਾ ਪਾਣੀ 'ਚ ਡੁੱਬ ਗਿਆ | ਕਿਸਾਨ ਆਗੂ ਇਕਬਾਲ ਸਿੰਘ ਫਫੜੇ, ਬਲਵਿੰਦਰ ਸਿੰਘ ਖਿਆਲਾ, ਉੱਤਮ ਸਿੰਘ ਰਾਮਾਨੰਦੀ ਅਤੇ ਜਸਮਿੰਦਰ ਸਿੰਘ ਮਾਨਸ਼ਾਹੀਆ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਵੇ | ਨਗਰ ਕੌਾਸਲ ਮਾਨਸਾ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਨੇ ਦਾਅਵਾ ਕੀਤਾ ਕਿ ਅੰਡਰ ਬਿ੍ਜ ਸਮੇਤ ਹੋਰ ਕਈ ਥਾਵਾਂ 'ਤੇ ਵਿਸ਼ੇਸ਼ ਮੋਟਰਾਂ ਚਲਾ ਕੇ ਪਾਣੀ ਕੱਢਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੀਵਰੇਜ ਪ੍ਰਬੰਧ ਠੀਕ ਹਨ ਪ੍ਰੰਤੂ ਬਾਰਸ਼ ਵੱਧ ਹੋਣ ਕਰ ਕੇ ਸਮੱਸਿਆ ਆਈ ਹੈ |
ਲੈਂਟਰ ਡਿੱਗਣ ਨਾਲ 2 ਕਾਰਾਂ ਨੁਕਸਾਨੀਆਂ
ਮਾਨਸਾ ਸ਼ਹਿਰ ਦੇ ਗਊਸ਼ਾਲਾ ਭਵਨ ਕੋਲ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਭੁੱਚਰ ਦੇ ਘਰ ਦਾ ਲੈਂਟਰ ਡਿੱਗਣ ਕਾਰਨ ਇਕ ਸਕਾਰਪੀਓ ਅਤੇ ਇਕ ਮਾਰੂਤੀ ਸਵਿਫ਼ਟ ਕਾਰ ਸਮੇਤ ਘਰ ਦਾ ਹੋਰ ਕਾਫੀ ਨੁਕਸਾਨ ਹੋਇਆ ਹੈ | ਇਸੇ ਤਰ੍ਹਾਂ ਵਾਰਡ ਨੰਬਰ 7 'ਚ ਇਕ ਹੋਰ ਮਕਾਨ ਦਾ ਲੈਂਟਰ ਡਿੱਗਣ ਦੀ ਖ਼ਬਰ ਹੈ |
ਜਲ ਸਪਲਾਈ ਦਫ਼ਤਰ ਮੀਂਹ ਦੇ ਪਾਣੀ 'ਚ ਘਿਰਿਆ
ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ-1 ਮਾਨਸਾ ਪਿੰਡ ਜਵਾਹਰਕੇ ਵਿਖੇ ਬਾਰਸ਼ ਦਾ ਪਾਣੀ ਭਰ ਗਿਆ ਹੈ, ਜਿਸ ਕਾਰਨ ਸਾਰਾ ਸਟਾਫ਼ ਜਵਾਹਰਕੇ ਦੇ ਸਬ ਸੈਂਟਰ 'ਚ ਤਬਦੀਲ ਹੋ ਗਿਆ ਹੈ | ਜਸਦੀਪ ਸਿੰਘ ਚਹਿਲ ਸੂਬਾ ਪ੍ਰਧਾਨ ਨੇ ਮੰਗ ਕੀਤੀ ਹੈ ਕਿ ਦਫ਼ਤਰ ਨੂੰ ਕਿਸੇ ਹੋਰ ਥਾਂ ਤਬਦੀਲ ਕੀਤਾ ਜਾਵੇ ਅਤੇ ਇਸ ਦੀ ਨਵੀਂ ਇਮਾਰਤ ਬਣਾਈ ਜਾਵੇ
ਬਰੇਟਾ ਖੇਤਰ 'ਚ ਝੋਨੇ ਸਮੇਤ ਹੋਰ ਫ਼ਸਲਾਂ ਪਾਣੀ 'ਚ ਡੁੱਬੀਆਂ
ਬਰੇਟਾ ਤੋਂ ਜੀਵਨ ਸ਼ਰਮਾ ਅਨੁਸਾਰ-ਬਰੇਟਾ ਡਰੇਨ 'ਚ ਪਾਣੀ ਨੱਕੋ ਨੱਕ ਭਰ ਗਿਆ ਹੈ ਪਰ ਡਰੇਨ 'ਚ ਸਫ਼ਾਈ ਦੀ ਘਾਟ ਹੋਣ ਕਰ ਕੇ ਜਲ ਬੂਟੀ ਥਾਂ-ਥਾਂ ਫਸ ਜਾਣ ਕਾਰਨ ਨਾਲ ਲੱਗਦੇ ਖੇਤਾਂ ਵਿਚ ਲਗਾਏ ਝੋਨੇ ਦੀ ਫ਼ਸਲ ਡੁੱਬਣੀ ਸ਼ੁਰੂ ਹੋ ਗਈ ਹੈ | ਪਿੰਡ ਭਖੜਿਆਲ ਵਿਖੇ ਲਗਪਗ 100 ਏਕੜ ਲਗਾਏ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਗਈ | ਕਿਸਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਡਰੇਨ 'ਚ ਇਸ ਵਾਰ ਸਫ਼ਾਈ ਨਾ ਹੋਣ ਕਾਰਨ ਪਾਣੀ ਅੱਗੇ ਨਹੀ ਨਿਕਲ ਰਿਹਾ, ਜਿਸ ਕਾਰਨ ਉਨ੍ਹਾਂ ਦਾ ਝੋਨਾ ਡੁੱਬ ਚੁੱਕਾ ਹੈ | ਪਿੰਡ ਧਰਮਪੁਰਾ ਵਿਖੇ ਲੋਕਾਂ ਵਲੋਂ ਇਸ ਡਰੇਨ ਦੀ ਸਫ਼ਾਈ ਆਪਣੇ ਤੌਰ 'ਤੇ ਹੀ ਕੀਤੀ ਜਾ ਰਹੀ ਹੈ | ਕਲੱਬ ਆਗੂ ਜਗਵਿੰਦਰ ਸਿੰਘ ਨੇ ਦੱਸਿਆ ਕਿ ਡਰੇਨ ਵਿਭਾਗ ਵਲੋਂ ਕੋਈ ਸਾਰ ਨਹੀ ਲਈ ਜਾ ਰਹੀ |
ਦੁਕਾਨ ਦੀ ਛੱਤ ਡਿੱਗਣ ਨਾਲ 5 ਲੱਖ ਦਾ ਨੁਕਸਾਨ
ਪਿੰਡ ਬਹਾਦਰਪੁਰ ਵਿਖੇ 1 ਦੁਕਾਨ ਦੀ ਛੱਤ ਡਿੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਰਾਜ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਦੁਕਾਨ ਮਨਜੀਤ ਸਿੰਘ ਸਿਰਸਾ ਨੂੰ ਕਿਰਾਏ 'ਤੇ ਦਿੱਤੀ ਹੋਈ ਸੀ, ਜਿਸ ਨੇ ਸਟੀਲ ਦਾ ਫ਼ਰਨੀਚਰ ਰੱਖਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਇਸ ਕਾਰਨ 5 ਲੱਖ ਰੁਪਏ ਦੇ ਕਰੀਬ ਸਮਾਨ ਦਾ ਨੁਕਸਾਨ ਹੋ ਗਿਆ ਹੈ |
ਨਹਿਰ 'ਚ ਪਾੜ ਪੈਣ ਨਾਲ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਪਿੰਡ ਦਾਤੇਵਾਸ ਤੇ ਬੁਢਲਾਡਾ ਦੇ ਖੇਤੀ ਰਕਬੇ 'ਚੋਂ ਲੰਘਦੀ ਨਹਿਰ 'ਚ ਪਾੜ ਪੈਣ ਨਾਲ ਸੈਂਕੜੇ ਏਕੜ ਫ਼ਸਲ ਦੇ ਪਾਣੀ 'ਚ ਡੁੱਬ ਜਾਣ ਦੀ ਖ਼ਬਰ ਹੈ | ਕਿਸਾਨ ਸੁਖਵਿੰਦਰ ਸਿੰਘ, ਹਰਮੇਲ ਸਿੰਘ, ਪਰਗਟ ਸਿੰਘ, ਅਜਮੇਰ ਸਿੰਘ, ਬਲੌਰ ਸਿੰਘ, ਦਰਸ਼ਨ ਸਿੰਘ, ਰਣਜੀਤ ਸਿੰਘ, ਨਛੱਤਰ ਸਿੰਘ, ਬਿੱਕਰ ਸਿੰਘ, ਬਲੌਰ ਸਿੰਘ, ਮੋਫਰ ਸਿੰਘ, ਰੂਪ ਸਿੰਘ, ਲੱਖਾ ਸਿੰਘ, ਗੁਰਮੀਤ ਸਿੰਘ ਨੇ ਦੱਸਿਆ ਕਿ ਨਹਿਰ 'ਚ ਤੇਜ ਵਹਾਅ ਦੇ ਚੱਲਦਿਆਂ ਸਵੇਰੇ ਇਸ ਲੀਲੋਵਾਲ ਬਰਾਂਚ ਦੇ ਮੋਘਾ ਨੰਬਰ 80281 ਦੇ ਨਜ਼ਦੀਕ ਕਰੀਬ 50 ਫੱਟ ਚੌੜਾ ਪਾੜ ਪੈਣ ਨਾਲ ਪਿੰਡ ਰੱਲੀ ਤੇ ਦਰੀਆਪੁਰ ਦੇ 90 ਕਿਸਾਨਾਂ ਦਾ ਕਰੀਬ 4 ਸੌ ਏਕੜ ਖੇਤੀ ਰਕਬਾ ਇਸ ਪਾਣੀ ਦੀ ਮਾਰ ਹੇਠ ਆ ਗਿਆ | ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ |
ਮੀਂਹ ਨਾਲ ਗਰੀਬ ਦੇ ਮਕਾਨ ਦੀ ਛੱਤ ਡਿੱਗੀ
ਬੁਢਲਾਡਾ ਸ਼ਹਿਰ ਦੇ ਵਾਰਡ ਨੰਬਰ 6 ਦੇ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗਣ ਨਾਲ ਅੰਦਰ ਪਏ ਹਜ਼ਾਰਾਂ ਰੁਪਏ ਦਾ ਸਮਾਨ ਪੂਰੀ ਤਰ੍ਹਾਂ ਖ਼ਰਾਬ ਹੋ ਗਿਆ | ਪੀੜਤ ਜਗਸੀਰ ਸਿੰਘ ਪੁੱਤਰ ਕਾਕਾ ਸਿੰਘ ਨੇ ਦੱਸਿਆ ਕਿ ਬਾਰਸ਼ ਕਾਰਨ ਉਨ੍ਹਾਂ ਦੇ ਮਕਾਨ ਦੀ ਛੱਤ ਡਿੱਗ ਪਈ ਪਰ ਜਾਨੀ ਨੁਕਸਾਨ ਹੋਣੋਂ ਬਚ ਗਿਆ |
ਪਾਣੀ ਕੱਢਣ ਦੇ ਯਤਨ ਜਾਰੀ
ਗੋਲ ਚੱਕਰ ਮਾਰਕੀਟ ਦੇ ਦੁਕਾਨਦਾਰ ਸੁਰਿੰਦਰ ਬਾਂਸਲ ਭਾਜਪਾ ਮੰਡਲ ਪ੍ਰਧਾਨ ਨੇ ਕਿਹਾ ਕਿ ਅਨਾਜ ਮੰਡੀ 'ਚੋਂ ਪਾਣੀ ਨਿਕਾਸੀ ਲਈ ਮਾਰਕੀਟ ਕਮੇਟੀ ਵੱਲੋਂ ਪਾਣੀ ਕੱਢਣ ਲਈ ਆਪਣੀਆਂ ਮੋਟਰਾਂ ਲਗਾਤਾਰ ਚਲਾਈਆਂ ਹੋਈਆਂ ਹਨ ਪਰ ਕਈ -ਕਈ ਘੰਟੇ ਬਿਜਲੀ ਬੰਦ ਰਹਿਣ ਕਾਰਨ ਇਸ ਕੰਮ 'ਚ ਖੜੋਤ ਆ ਜਾਂਦੀ ਹੈ | ਉਧਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਪਾਣੀ ਕੱਢਣ ਲਈ ਲੋੜੀਦੇ ਪ੍ਰਬੰਧ ਕੀਤੇ ਹੋਏ ਹਨ ਅਤੇ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਕਾਫੀ ਘੱਟ ਹੋ ਗਿਆ ਹੈ |
ਮੀਂਹ ਦੇ ਪਾਣੀ ਨੇ ਝੋਨੇ ਦੀ ਸੈਂਕੜੇ ਏਕੜ ਫ਼ਸਲ ਡੋਬੀ
ਭੀਖੀ ਤੋਂ ਬਲਦੇਵ ਸਿੰਘ ਸਿੱਧੂ/ਗੁਰਿੰਦਰ ਸਿੰਘ ਔਲਖ ਅਨੁਸਾਰ-ਪਿੰਡ ਸਮਾਉਂ ਦੇ ਵੱਖ-ਵੱਖ ਥਾਵਾਂ 'ਤੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਡੁੱਬ ਗਈ ਹੈ | ਇਕੱਤਰ ਜਾਣਕਾਰੀ ਅਨੁਸਾਰ ਡਰੇਨ ਦੇ ਕੋਲ ਸੁਨਿਆਰੀ ਵਾਲੇ ਮੱਖਣ ਸਿੰਘ, ਬੁੱਘਾ ਸਿੰਘ ਆਦਿ ਕਿਸਾਨਾਂ ਦੀ ਲਗਪਗ 125 ਏਕੜ ਸੁੱਚੇ ਦੀ ਸਮਾਧ ਕੋਲ ਨਿਆਈ ਵਾਲੀ ਜ਼ਮੀਨ ਲੀਲਾ ਸਿੰਘ, ਮੱਘਰ ਸਿੰਘ, ਗੁਰਮੇਲ ਸਿੰਘ ਆਦਿ ਕਿਸਾਨਾਂ ਦੀ ਲਗਪਗ 170 ਏਕੜ ਅਤੇ ਦਖਾਣੇ ਵਾਲਾ ਖੇਤਾਂ 'ਚ ਗੱਗੀ ਸਿੰਘ, ਲਾਲੀ ਸਿੰਘ, ਮੇਜਰ ਸਿੰਘ, ਮੱਖਣ ਸਿੰਘ ਆਦਿ ਦੀ ਲਗਪਗ 140 ਏਕੜ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ | ਇਸੇ ਤਰ੍ਹਾਂ ਕਸਬਾ ਭੀਖੀ ਦੇ ਡੇਰਾ ਬਾਬਾ ਲੋਪੀਆਣਾ ਦੇ ਆਸ ਪਾਸ ਦੇ 200 ਏਕੜ ਰਕਬੇ 'ਚ ਪਾਣੀ ਭਰਨ ਦਾ ਸਮਾਚਾਰ ਹੈ | ਕਿਸਾਨ ਲੀਲਾ ਸਿੰਘ ਮਿਰਗ ਦੀ 5 ਏਕੜ, ਤੇਜੀ ਸਿੰਘ 6, ਗਾਮਾ ਸਿੰਘ 7, ਕੀਮਾ ਸਿੰਘ 8, ਗਾਜਾ ਸਿੰਘ 12, ਦਰਸ਼ਨ ਸਿੰਘ 7, ਕਾਕਾ ਸਿੰਘ, ਬੰਸਾ ਸਿੰਘ, ਗੁਰਨਾਮ ਸਿੰਘ ਜੱਗਾ ਸਿੰਘ, ਚਰਨਾ ਸਿੰਘ ਦੀ 10-10 ਏਕੜ, ਬਲਜੀਤ ਸਿੰਘ ਤੇ ਕਾਲਾ ਸਿੰਘ ਦੀ 14-14 ਤੇ ਮਹਿੰਦਰ ਦੀ 7 ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬ ਗਈ ਹੈ | ਪ੍ਰਭਾਵਿਤ ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ |
ਪਿੰਡ ਰਾਮਾਨੰਦੀ ਵਿਖੇ ਉੱਡਤ ਬਰਾਂਚ 'ਚੋਂ ਨਿਕਲਦੇ ਰਜਵਾਹੇ 'ਚ ਪਿਆ ਪਾੜ
ਝੁਨੀਰ ਤੋਂ ਰਮਨਦੀਪ ਸਿੰਘ ਸੰਧੂ ਅਨੁਸਾਰ- ਨੇੜਲੇ ਪਿੰਡ ਰਾਮਾਨੰਦੀ ਵਿਖੇ ਉੱਡਤ ਬਰਾਂਚ ਵਿਚੋਂ ਨਿਕਲਦੇ ਸੂਏ ਵਿਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬ ਗਈ | ਮਨਜੀਤ ਸਿੰਘ ਰਾਮਾਨੰਦੀ, ਪਰਮਜੀਤ ਸਿੰਘ ਲਾਡੀ, ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ 4 ਵਜੇ ਸੂਏ ਵਿਚ ਪਾੜ ਪੈ ਗਿਆ | ਪੀੜਤ ਕਿਸਾਨਾਂ ਨੇ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ |
2 ਮਕਾਨਾਂ ਦੀਆਂ ਛੱਤਾਂ ਡਿੱਗੀਆਂ
ਪਿੰਡ ਭੰਮੇ ਕਲਾਂ ਵਿਖੇ ਬਾਰਸ਼ ਨਾਲ ਲੀਲਾ ਸਿੰਘ ਤੇ ਪ੍ਰਕਾਸ਼ ਚੰਦ ਦੇ ਮਕਾਨਾਂ ਦੀਆਂ ਛੱਤਾਂ ਡਿੱਗਣ ਨਾਲ ਘਰ ਦੇ ਸਮਾਨ ਦਾ ਨੁਕਸਾਨ ਹੋ ਗਿਆ ਹੈ | ਛੱਤ ਡਿੱਗਣ ਕਰ ਕੇ ਪ੍ਰਕਾਸ਼ ਚੰਦ ਦੀ ਪਤਨੀ ਚਰਨਜੀਤ ਕੌਰ ਦੇ ਸੱਟਾਂ ਵੀ ਲੱਗੀਆਂ |
ਕੰਨਿਆ ਸਕੂਲ ਬੋਹਾ 'ਚ ਹੋਇਆ ਪਾਣੀ ਦਾਖ਼ਲ
ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ- ਮੀਂਹ ਨਾਲ ਬੋਹਾ ਮੰਡੀ ਅਤੇ ਪਿੰਡਾਂ ਦੀਆਂ ਗਲੀਆਂ ਪਾਣੀ ਨਾਲ ਭਰ ਗਈਆਂ | ਭਾਵੇਂ ਬੋਹਾ 'ਚ 2 ਸਾਲਾਂ ਤੋਂ ਸੀਵਰੇਜ ਪਾਇਆ ਜਾ ਰਿਹਾ ਹੈ ਪਰ ਅੱਧੀ ਮੰਡੀ 'ਚ ਸੀਵਰੇਜ ਪੈਣ ਕਰ ਕੇ ਹਾਲੇ ਇਹ ਚਾਲੂ ਨਹੀਂ ਹੋ ਸਕਿਆ, ਜਿਸ ਕਰ ਕੇ ਪਾਣੀ ਤੇਜ਼ੀ ਨਾਲ ਮਾਡਲ ਟਾਊਨ ਸਥਿਤ ਪੈੱ੍ਰਸ ਚੌਕ, 18 ਫੁੱਟੀ ਸੜਕ ਅਤੇ ਨਗਰ ਪੰਚਾਇਤ ਦਫ਼ਤਰ ਵਾਲੀ ਗਲੀ 'ਚ ਵੜ ਗਿਆ | ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਸੁਨੀਲ ਗੋਇਲ ਦਾ ਕਹਿਣਾ ਹੈ ਕਿ ਉਹ ਸਕੂਲ ਵਾਲੇ ਛੱਪੜ 'ਤੇ ਲਿਫ਼ਟਾਂ ਲਗਾ ਕੇ ਪਾਣੀ ਕੱਢਣ ਦਾ ਯਤਨ ਕਰ ਰਹੇ ਹਨ |
ਪਾੜ ਟੁੱਟਣੋਂ ਬਚਾਇਆ
ਪਿੰਡ ਫਰੀਦ ਕੇ ਨਜ਼ਦੀਕ ਚੋਅ ਦਾ ਪਾਣੀ ਓਵਰਫ਼ਲੋ ਹੋ ਕੇ ਪਿੰਡ ਵੱਲ ਟੁੱਟ ਗਿਆ | ਤੁਰੰਤ ਪਤਾ ਲੱਗਣ 'ਤੇ ਪਿੰਡ ਦੇ ਜਸਪਾਲ ਸਿੰਘ ਤੇ ਹੋਰ ਲੋਕਾਂ ਨੇ ਤੁਰੰਤ ਇਸ ਨੂੰ ਪੂਰ ਦਿੱਤਾ | ਇਸ ਮੌਕੇ ਪੰਚਾਇਤ ਸਕੱਤਰ ਲਾਲ ਸਿੰਘ, ਜੇ.ਈ. ਰਾਜਵਿੰਦਰ ਸਿੰਘ, ਐਸ.ਐਚ.ਓ. ਗੁਰਮੇਲ ਸਿੰਘ ਸੰਧੂ, ਚਮਕੌਰ ਸਿੰਘ ਸਕੱਤਰ ਮਾਰਕੀਟ ਕਮੇਟੀ ਆਦਿ ਮੌਜੂਦ ਸਨ |
ਨਰਮੇ ਦੀ ਫ਼ਸਲ ਪਾਣੀ 'ਚ ਡੁੱਬੀ
ਜੋਗਾ ਤੋਂ ਬਲਜੀਤ ਸਿੰਘ ਅਕਲੀਆ/ਮਨਜੀਤ ਸਿੰਘ ਘੜੈਲੀ ਅਨੁਸਾਰ- ਜੋਗਾ 'ਚ ਦਲਿਤ ਪਰਿਵਾਰਾਂ ਦੀ ਨਜੂਦ ਸੁਸਾਇਟੀ ਦੀ 47 ਏਕੜ 'ਚ ਨਰਮੇ ਦੀ ਫ਼ਸਲ 'ਚ ਮੀਂਹ ਦਾ ਪਾਣੀ ਭਰ ਗਿਆ | ਕਿਸਾਨ ਜਗਦੇਵ ਸਿੰਘ, ਰੂਪ ਸਿੰਘ ਤੇ ਹੋਰ ਕਿਸਾਨਾਂ ਦੀ ਕਈ ਏਕੜ ਝੋਨੇ ਤੇ ਨਰਮੇ ਦੀ ਫ਼ਸਲ ਪਾਣੀ ਨਾਲ ਨੱਕੋ-ਨੱਕ ਭਰ ਗਈ | ਪਿੰਡ ਮਾਖਾ ਚਹਿਲਾਂ, ਅਤਲਾ ਕਲਾਂ ਤੇ ਅਲੀਸ਼ੇਰ ਦੇ ਕਿਸਾਨ ਭੋਲਾ ਸਿੰਘ, ਮੱਖਣ ਸਿੰਘ, ਹਰਮੇਲ ਸਿੰਘ, ਸੁਖਦਿਆਲ ਸਿੰਘ ਅਤੇ ਪਰਗਟ ਸਿੰਘ ਨੇ ਦੱਸਿਆ ਕਿ ਕਈ ਕਿਸਾਨਾਂ ਦੀ 200 ਏਕੜ ਦੇ ਕਰੀਬ ਫ਼ਸਲ ਪਾਣੀ 'ਚ ਡੁੱਬ ਚੁੱਕੀ ਹੈ | ਪੀੜਤ ਕਿਸਾਨਾਂ ਨੇ ਗਿਰਦਾਵਰੀ ਦੀ ਮੰਗ ਕੀਤੀ ਹੈ |

ਬੋਹਾ ਦੇ ਨੌਜਵਾਨ ਦੀ ਬਰਨਈ 'ਚ ਮੌਤ

ਬੋਹਾ, 17 ਜੁਲਾਈ (ਰਮੇਸ਼ ਤਾਂਗੜੀ)- ਸਥਾਨਕ ਕਸਬੇ ਦੇ ਨੌਜਵਾਨ ਕੁਲਵਿੰਦਰ ਸਿੰਘ (20) ਪੁੱਤਰ ਬਲਕਾਰ ਸਿੰਘ ਦੀ ਬਰਨਈ ਵਿਖੇ ਮੌਤ ਹੋਣ ਦੀ ਖ਼ਬਰ ਹੈ | ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਉੱਥੇ ਕੱਪੜੇ ਦੇ ਸ਼ੋਅ ਰੂਮ 'ਤੇ ਸੇਲਜ਼ਮੈਨ ਦਾ ...

ਪੂਰੀ ਖ਼ਬਰ »

ਮਜ਼ਦੂਰ ਵਿਰੋਧੀ ਨੀਤੀਆਂ ਿਖ਼ਲਾਫ਼ ਰੈਲੀਆਂ ਕਰਨ ਦਾ ਐਲਾਨ

ਮਾਨਸਾ, 17 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਮਜ਼ਦੂਰ ਮੁਕਤੀ ਮੋਰਚਾ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਿਖ਼ਲਾਫ਼ ਸੰਘਰਸ਼ ਤੇਜ਼ ਕੀਤਾ ਜਾਵੇਗਾ | ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ ਨੇ ਦੱਸਿਆ ਕਿ ਬੇਜ਼ਮੀਨੇ ਗਰੀਬ ਨੂੰ ...

ਪੂਰੀ ਖ਼ਬਰ »

ਤਨਖ਼ਾਹਾਂ ਜਾਰੀ ਕਰਵਾਉਣ ਲਈ ਵਫ਼ਦ ਡੀ.ਸੀ. ਨੂੰ ਮਿਲਿਆ

ਮਾਨਸਾ, 17 ਜੁਲਾਈ (ਸਟਾਫ਼ ਰਿਪੋਰਟਰ)-ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬੋਹਾ ਦੇ ਅਧਿਆਪਕਾਂ ਦਾ ਵਫ਼ਦ ਪਿਛਲੇ 4 ਮਹੀਨਿਆਂ ਤੋਂ ਰੁਕੀਆਂ ਤਨਖ਼ਾਹਾਂ ਜਾਰੀ ਕਰਵਾਉਣ ਲਈ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ | ਵਫ਼ਦ 'ਚ ਸ਼ਾਮਿਲ ਅਧਿਆਪਕ ਆਗੂ ਮੱਖਣ ਸਿੰਘ ਬੀਰ, ...

ਪੂਰੀ ਖ਼ਬਰ »

ਸੁਖਾਨੰਦ ਕਾਲਜ ਦੇ ਸਾਇੰਸ ਵਿਭਾਗ ਦਾ ਨਤੀਜਾ ਰਿਹਾ 100 ਫ਼ੀਸਦੀ

ਭਗਤਾ ਭਾਈਕਾ, 17 ਜੁਲਾਈ (ਸੁਖਪਾਲ ਸਿੰਘ ਸੋਨੀ)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੇ ਪੰਜਾਬ ਯੂਨੀਵਰਸਿਟੀ ਦੁਆਰਾ ਐਲਾਨਿਆ ਬੀ.ਐੱਸ.ਸੀ. (ਮੈਡੀਕਲ ਤੇ ਨਾਨ-ਮੈਡੀਕਲ) ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਜਾਣਕਾਰੀ ਅਨੁਸਾਰ ਬੀ.ਐੱਸ.ਸੀ. ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਵਲੋਂ ਬਠਿੰਡਾ 'ਚ 26 ਦੀ ਰੈਲੀ ਸਬੰਧੀ ਮੀਟਿੰਗ

ਭੁੱਚੋ ਮੰਡੀ, 17 ਜੁਲਾਈ (ਬਲਵਿੰਦਰ ਸਿੰਘ ਸੇਠੀ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਪਿੰਡ ਚੱਕ ਬਖਤੂ ਇਕਾਈ ਦੀ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੀ ਯੂਨੀਅਨ ਵਲੋਂ ਬਲਾਕ ਨਥਾਣਾ ਦੇ ਜਰਨਲ ਸੈਕਟਰੀ ਕਿਸਾਨ ਬਲਜੀਤ ਸਿੰਘ ਪੂਹਲਾ ਨੇ ਪ੍ਰਧਾਨਗੀ ਕੀਤੀ | ਇਸ ...

ਪੂਰੀ ਖ਼ਬਰ »

ਬਿਜਲੀ ਸਪਲਾਈ 'ਚ ਸੁਧਾਰ ਦੀ ਮੰਗ

ਬੁਢਲਾਡਾ, 17 ਜੁਲਾਈ (ਰਾਹੀ)-ਸਥਾਨਕ ਸ਼ਹਿਰ ਦੇ ਸਿਵਲ ਹਸਪਤਾਲ ਦੇ ਪਿੱਛੇ ਵਾਰਡ ਨੰਬਰ 8 ਦੇ ਵਸਨੀਕ ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ ਵਾਲੀਆ ਨੇ ਇਸ ਵਾਰਡ ਦੀ ਨਾਕਸ ਬਿਜਲੀ ਸਪਲਾਈ ਲਈ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਚੱਲੀ ਆ ਰਹੀ ਬਿਜਲੀ ...

ਪੂਰੀ ਖ਼ਬਰ »

ਖੇਤ 'ਚ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਭੀਖੀ, 17 ਜੁਲਾਈ (ਸਿੱਧੂ)-ਪਿੰਡ ਮੱਤੀ ਵਿਖੇ ਨੌਜਵਾਨ ਦੀ ਖੇਤ 'ਚ ਮੋਟਰ 'ਤੇ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ | ਖੇਤ ਦੇ ਮਾਲਕ ਸਵਰਨਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਰਾਜ ਕੁਮਾਰ ਰਾਜੂ (30) ਪੁੱਤਰ ਸੱਤਪਾਲ ਵਾਸੀ ਮੱਤੀ ਉਨ੍ਹਾਂ ਦੇ ਖੇਤ ਦਿਹਾੜੀ 'ਤੇ ਗਿਆ ਸੀ | ਜਦੋਂ ਉਸ ਨੇ ...

ਪੂਰੀ ਖ਼ਬਰ »

ਸੜਕ ਹਾਦਸਿਆਂ ਨੂੰ ਰੋਕਣ ਲਈ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ-ਬਰਾੜ

ਮਾਨਸਾ, 17 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਵਧੀਕ ਡਿਪਟੀ ਕਮਿਸ਼ਨਰ (ਜ) ਰਾਜਦੀਪ ਸਿੰਘ ਬਰਾੜ ਨੇ ਕਿਹਾ ਕਿ ਸੜਕ ਹਾਦਸਿਆਂ ਨੂੰ ਰੋਕਣ ਲਈ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਜਿੱਥੇ ਇਸ ਕਾਰਜ ਲਈ ਲੋਕਾਂ ਨੂੰ ਜਾਗਰੂਕ ਕਰਨਾ ਅਧਿਕਾਰੀਆਂ ਤੇ ...

ਪੂਰੀ ਖ਼ਬਰ »

ਸਕੂਲਾਂ 'ਚ ਅੰਗਰੇਜ਼ੀ ਪੋਸਟਾਂ ਦੀ ਵੰਡ ਨੂੰ ਲੈ ਕੇ ਅਧਿਆਪਕਾਂ ਵਿਚ ਰੋਸ

ਬੋਹਾ, 17 ਜੁਲਾਈ (ਰਮੇਸ਼ ਤਾਂਗੜੀ)-ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਵਿਸ਼ੇ ਦੀਆਂ ਪੋਸਟਾਂ ਦੀ ਵੰਡ ਦੇ ਮੁੱਦੇ ਨੂੰ ਲੈ ਕੇ ਐਸੋਸੀਏਸ਼ਨ ਫ਼ਾਰ ਇੰਗਲਿਸ਼ ਟੀਚਿੰਗ ਐਸਪੀਰੈਟ ਦੇ ਸੱਦੇ 'ਤੇ ਅੰਗਰੇਜ਼ੀ ਅਧਿਆਪਕਾਂ ਨੇ ਆਪੋ ਆਪਣੇ ਖੇਤਰ 'ਚ ਮੀਟਿੰਗਾਂ ਕੀਤੀਆਂ ਹਨ | ...

ਪੂਰੀ ਖ਼ਬਰ »

ਖੇਤ 'ਚ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਭੀਖੀ, 17 ਜੁਲਾਈ (ਸਿੱਧੂ)-ਪਿੰਡ ਮੱਤੀ ਵਿਖੇ ਨੌਜਵਾਨ ਦੀ ਖੇਤ 'ਚ ਮੋਟਰ 'ਤੇ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ | ਖੇਤ ਦੇ ਮਾਲਕ ਸਵਰਨਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਰਾਜ ਕੁਮਾਰ ਰਾਜੂ (30) ਪੁੱਤਰ ਸੱਤਪਾਲ ਵਾਸੀ ਮੱਤੀ ਉਨ੍ਹਾਂ ਦੇ ਖੇਤ ਦਿਹਾੜੀ 'ਤੇ ਗਿਆ ਸੀ | ਜਦੋਂ ਉਸ ਨੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਲੈ ਕੇ ਆ ਰਹੀ ਗੱਡੀ ਹਾਦਸੇ ਦਾ ਸ਼ਿਕਾਰ, 60 ਡੱਬੇ ਸ਼ਰਾਬ ਬਰਾਮਦ

ਝੁਨੀਰ, 17 ਜੁਲਾਈ (ਰਮਨਦੀਪ ਸਿੰਘ ਸੰਧੂ)-ਹਰਿਆਣਾ ਤੋਂ ਨਾਜਾਇਜ਼ ਸ਼ਰਾਬ ਲੈ ਕੇ ਆ ਰਹੀ ਸਕਾਰਪਿਓ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ | ਥਾਣਾ ਝੁਨੀਰ ਦੇ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਚਿੱਟੇ ਰੰਗ ਦੀ ਸਕਾਰਪਿਓ ਗੱਡੀ ਸਰਦੂਲਗੜ੍ਹ ਵਿਖੇ ਨਾਕੇ 'ਤੇ ਰੁਕਣ ਦਾ ...

ਪੂਰੀ ਖ਼ਬਰ »

ਪਿੰਡ ਵਾਸੀਆਂ ਵਲੋਂ ਡਰੇਨ ਦਾ ਪੁਲ ਨਵਾਂ ਬਣਾਉਣ ਦੀ ਮੰਗ

ਬਰੇਟਾ, 17 ਜੁਲਾਈ (ਜੀਵਨ ਸ਼ਰਮਾ)-ਨੇੜਲੇ ਪਿੰਡ ਜਲਵੇੜਾ ਦੇ ਵਸਨੀਕਾਂ ਵਲੋਂ ਪਿੰਡ ਕੋਲ ਦੀ ਗੁਜ਼ਰਦੀ ਡਰੇਨ ਦਾ ਪੁਲ ਬਹੁਤ ਹੀ ਖਸਤਾ ਹਾਲਤ 'ਚ ਪੁੱਜ ਚੁੱਕਿਆ ਹੈ | ਸਰਪੰਚ ਸਤਗੁੱਰ ਸਿੰਘ ਨੇ ਦੱਸਿਆ ਕਿ ਇਹ ਪੁਲ ਕਾਫੀ ਪੁਰਾਣਾ ਹੋਣ ਕਾਰਨ ਇਸ ਦੀ ਹਾਲਤ ਬਹੁਤ ਮਾੜੀ ਹੋ ਗਈ ...

ਪੂਰੀ ਖ਼ਬਰ »

ਅਧਿਆਪਕਾਂ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਿਲਿਆ

ਮਾਨਸਾ, 17 ਜੁਲਾਈ (ਵਿ.ਪ੍ਰਤੀ.)- ਐਸ.ਸੀ/.ਬੀ.ਸੀ. ਅਧਿਆਪਕ ਯੂਨੀਅਨ ਦਾ ਵਫ਼ਦ ਪ੍ਰਧਾਨ ਵਿਜੈ ਕੁਮਾਰ ਦੀ ਅਗਵਾਈ 'ਚ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਟਰੀ) ਜਸਪਾਲ ਸਿੰਘ ਔਲਖ ਨੂੰ ਮਿਲਿਆ | ਉਨ੍ਹਾਂ ਤਰੱਕੀਆਂ ਸਮੇਤ ਰਾਖਵਾਂਕਰਨ ਨੀਤੀ ਨੂੰ ਅੱਖੋਂ-ਪਰੋਖੇ ਕਰਨ ਦਾ ...

ਪੂਰੀ ਖ਼ਬਰ »

ਕਈ ਸੌ ਏਕੜ ਫ਼ਸਲ 'ਚ ਪਾਣੀ ਭਰਿਆ

ਭੀਖੀ, 17 ਜੁਲਾਈ (ਔਲਖ)-ਭਾਰੀ ਬਾਰਸ਼ ਨਾਲ ਨੇੜਲੇ ਕਈ ਪਿੰਡਾਂ 'ਚ ਸੈਂਕੜੇ ਏਕੜ ਨਰਮੇ ਤੇ ਝੋਨੇ ਦੀ ਫ਼ਸਲ 'ਚ ਪਾਣੀ ਭਰ ਗਿਆ ਹੈ | ਕਿਸਾਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਹਮੀਰਗੜ੍ਹ ਢੈਪਈ 'ਚ 250, ਖੀਵਾ ਕਲਾਂ 'ਚ 200 ਅਤੇ ਹੀਰੋਂ ਕਲਾਂ 'ਚ 100 ਏਕੜ ਰਕਬੇ 'ਚ ਪਾਣੀ ਭਰ ਗਿਆ ...

ਪੂਰੀ ਖ਼ਬਰ »

ਹਰਮਨ ਸਿੰਘ ਨੇ ਆਈਲਟਸ 'ਚ ਕੀਤੇ 7 ਬੈਂਡ ਹਾਸਲ

ਮਾਨਸਾ, 17 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਮੈਕਰੋ ਗਲੋਬਲ ਮੋਗਾ ਦੀ ਸਥਾਨਕ ਸਾਖਾ ਦੇ ਵਿਦਿਆਰਥੀ ਹਰਮਨ ਸਿੰਘ ਵਾਸੀ ਮਾਨਸਾ ਨੇ ਆਈਲੈਟਸ 'ਚੋਂ ਓਵਰਆਲ 7 ਬੈਂਡ ਹਾਸਲ ਕੀਤੇ ਹਨ | ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਹਰਮਨ ਨੇ ਲਿਸਨਿੰਗ ਤੇ ਰੀਡਿੰਗ ...

ਪੂਰੀ ਖ਼ਬਰ »

ਜ਼ਿਲ੍ਹਾ ਸ਼ੂਟਿੰਗ ਚੈਂਪੀਅਨਸ਼ਿਪ 20 ਤੋਂ

ਮਾਨਸਾ, 17 ਜੁਲਾਈ (ਵਿ. ਪ੍ਰਤੀ.)-23ਵੀਂ ਜ਼ਿਲ੍ਹਾ ਰਾਈਫ਼ਲ ਸ਼ੂਟਿੰਗ ਚੈਂਪੀਅਨ 20 ਤੇ 21 ਜੁਲਾਈ ਨੂੰ ਪੈਰਾਡਾਈਜ਼ ਸ਼ੂਟਿੰਗ ਰੇਂਜ ਵਾਟਰ ਵਰਕਸ ਰੋਡ ਮਾਨਸਾ ਵਿਖੇ ਕਰਵਾਈ ਜਾਣੀ ਹੈ | ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰਪਾਲ ਤੇ ਤਾਲਮੇਲ ਸਕੱਤਰ ਪਰਦੀਪ ਸਿੰਘ ਵਿਰਦੀ ...

ਪੂਰੀ ਖ਼ਬਰ »

ਪ੍ਰਾਇਮਰੀ ਅਧਿਆਪਕਾਂ ਦੀਆਂ ਰੁਕੀਆਂ ਤਰੱਕੀਆਂ ਸਬੰਧੀ ਯੂਨੀਅਨ ਸੰਘਰਸ਼ ਦੇ ਰੌ ਾਅ 'ਚ

ਬੁਢਲਾਡਾ, 17 ਜੁਲਾਈ (ਸਵਰਨ ਸਿੰਘ ਰਾਹੀ)- ਜ਼ਿਲ੍ਹਾ ਮਾਨਸਾ ਦੇ ਪ੍ਰਾਇਮਰੀ ਅਧਿਆਪਕਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਰੁਕੀਆਂ ਹੈੱਡ ਅਤੇ ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਸਬੰਧੀ ਹੁਣ ਐਲੀਮੈਂਟਰੀ ਟੀਚਰਜ਼ ਯੂਨੀਅਨ ਨੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲੜਨ ...

ਪੂਰੀ ਖ਼ਬਰ »

ਸਬ ਡਵੀਜ਼ਨ ਸਰਦੂਲਗੜ੍ਹ ਦੇ 92 ਪਿੰਡਾਂ ਨਾਲ ਸਬੰਧਿਤ ਹਸਪਤਾਲ ਡਾਕਟਰਾਂ ਤੋਂ ਸੱਖਣਾ

ਜੀ.ਐਮ.ਅਰੋੜਾ ਸਰਦੂਲਗੜ੍ਹ, 17 ਜੁਲਾਈ-ਸਬ ਡਵੀਜ਼ਨ ਦੇ 92 ਪਿੰਡਾਂ ਨਾਲ ਸਬੰਧਿਤ ਸਿਵਲ ਹਸਪਤਾਲ ਸਰਦੂਲਗੜ੍ਹ ਡਾਕਟਰਾਂ ਤੋਂ ਸੱਖਣਾ ਹੈ | ਭਾਵੇਂ ਪਿਛਲੀ ਸਰਕਾਰ ਵਲੋਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਸਾਢੇ 4 ਕਰੋੜ ਰੁਪਏ ਦੀ ਲਾਗਤ ਨਾਲ 50 ਬੈੱਡਾਂ ਵਾਲੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX