ਤਾਜਾ ਖ਼ਬਰਾਂ


ਫਗਵਾੜਾ ਦੇ ਮੁਹੱਲਾ ਓਂਕਾਰ ਨਗਰ ਵਿਖੇ ਐਨ ਆਰ ਆਈ ਪਤੀ ਪਤਨੀ ਦਾ ਬੇਰਹਿਮੀ ਨਾਲ ਕਤਲ
. . .  1 day ago
ਫਗਵਾੜਾ 30 ਮਈ -ਫਗਵਾੜਾ ਦੇ ਮੁਹੱਲਾ ਓਂਕਾਰ ਨਗਰ ਵਿਖੇ ਐਨ ਆਰ ਆਈ ਪਤੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ । ਮ੍ਰਿਤਕਾ ਦੀ ਪਛਾਣ ਕਿਰਪਾਲ ਸਿੰਘ ਤੇ ਉਸ ਦੀ ਪਤਨੀ ਦਵਿੰਦਰ ਕੌਰ ...
ਜਲੰਧਰ 'ਚ 3 ਮਰੀਜ਼ ਹੋਰ ਮਿਲੇ ਕੋਰੋਨਾ ਪਾਜ਼ੀਟਿਵ
. . .  1 day ago
ਜਲੰਧਰ, 30 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਵਿਡ-19 (ਕੋਰੋਨਾ) ਵਾਇਰਸ ਤੋਂ ਪੀੜਤ 3 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 250 ਹੋ ਗਈ ਹੈ। ਇਨ੍ਹਾਂ 'ਚ ਬਿਲਗਾ ਨੇੜੇ ਇਕ ਪਿੰਡ ਦੇ 2 ...
ਲੁਧਿਆਣਾ ‘ਚ 9 ਮਰੀਜ਼ਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ
. . .  1 day ago
ਲੁਧਿਆਣਾ, 30 ਮਈ { ਸਲੇਮਪੁਰੀ , ਰੁਪੇਸ਼ }- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਜਾਂਚ ਦੌਰਾਨ ਲੁਧਿਆਣਾ ਵਿਚ 9 ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ।ਉਨ੍ਹਾਂ ਵਿਚ ਦੋ ਮਰੀਜ਼ ...
ਭਾਰੀ ਮੀਂਹ ਅਤੇ ਤੇਜ਼ ਗਤੀ ਨਾਲ ਹਨੇਰੀ ਨੇ ਕੀਤਾ ਜਨ ਜੀਵਨ ਪ੍ਰਭਾਵਿਤ
. . .  1 day ago
ਮਲੌਦ, 30 ਮਈ (ਸਹਾਰਨ ਮਾਜਰਾ)-ਹੁਣੇ ਸ਼ਾਮ ਨੂੰ ਅਚਾਨਕ ਆਏ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਇੱਕ ਦਮ ਜਨਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ। ਤੇਜ਼ ਰਫਤਾਰ ਹਨੇਰੀ ਨੇ ਕਈ ਦਰੱਖਤਾਂ ਦੀਆਂ ਜੜਾਂ ਹਿਲਾ ਕੇ ਰੱਖ ...
ਰੂਪਨਗਰ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਕੇਸਾਂ ਦੀ ਗਿਣਤੀ 10 ਹੋਈ - ਡਿਪਟੀ ਕਮਿਸ਼ਨਰ
. . .  1 day ago
ਰੂਪਨਗਰ 30 ਮਈ (ਸਤਨਾਮ ਸਿੰਘ ਸੱਤੀ) - ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ 10 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 3061 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ...
ਮੈਂ ਸੂਬੇ ਵਿਚ ਕੋਰੋਨਾ ਦਾ ਖ਼ਾਤਮਾ ਕਰਕੇ ਹੀ ਰਹਾਂਗਾ - ਕੈਪਟਨ
. . .  1 day ago
ਚੰਡੀਗੜ੍ਹ, 30 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਲੋਕਾਂ ਨੂੰ ਸੰਬੋਧਨ ਨੂੰ ਕੀਤਾ ਤੇ ਉਨ੍ਹਾਂ ਦੇ ਪ੍ਰਸ਼ਨਾਂ ਦੇ ਉਤਰ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਕੋਰੋਨਾ ਦੇ ਖ਼ਾਤਮੇ ਲਈ ਜੁਰਮਾਨਿਆਂ ਵਿਚ ਵਾਧਾ ਕੀਤਾ ਗਿਆ ਹੈ...
ਦਿਮਾਗੀ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਨੇ ਲਿਆ ਫਾਹਾ
. . .  1 day ago
ਆਨਲਾਕ 1 : 8 ਜੂਨ ਤੋਂ ਬਾਅਦ ਸ਼ਰਤਾਂ ਨਾਲ ਖੁੱਲਣਗੇ ਧਾਰਮਿਕ ਸਥਾਨ, ਸਕੂਲ ਖੋਲ੍ਹਣ ਦਾ ਫੈਸਲਾ ਸੂਬਿਆਂ ਹੱਥ
. . .  1 day ago
ਲਾਕਡਾਊਨ 5.0 ਨੂੰ ਨਾਂ ਦਿੱਤਾ ਗਿਆ ਅਨਲਾਕ-1, ਮੈਟਰੋ ਰੇਲ, ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲਜ਼, ਮੰਨੋਰੰਜਨ ਪਾਰਕ, ਸਮੀਖਿਆ ਕਰਨ ਤੋਂ ਬਾਅਦ ਖੁੱਲ੍ਹਣਗੇ
. . .  1 day ago
ਕੈਪਟਨ ਅਮਰਿੰਦਰ ਸਿੰਘ ਆਪਣੇ ਫੇਸਬੁੱਕ ਪੇਜ਼ ਤੋਂ ਲੋਕਾਂ ਨਾਲ ਕਰ ਰਹੇ ਹਨ ਗੱਲਬਾਤ, ਪ੍ਰਸ਼ਨਾ ਦੇ ਰਹੇ ਹਨ ਉਤਰ
. . .  1 day ago
ਲਾਕਡਾਊਨ 5.0 ਲਈ ਜਾਰੀ ਹੋਏ ਨਵੇਂ ਦਿਸ਼ਾ ਨਿਰਦੇਸ਼, ਕਨਟੇਨਮੈਂਟ ਜ਼ੋਨਾਂ 'ਚ ਰਹੇਗੀ ਸਖ਼ਤੀ
. . .  1 day ago
ਨਵੀਂ ਦਿੱਲੀ, 30 ਮਈ - ਦੇਸ਼ ਵਿਚ ਲਾਕਡਾਊਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। 30 ਜੂਨ ਤੱਕ ਲਾਕਡਾਊਨ ਵਧਾ ਦਿੱਤਾ ਗਿਆ ਹੈ। ਇਸ ਨੂੰ ਅਨਲਾਕ-1 ਦਾ ਨਾਂ ਦਿੱਤਾ ਗਿਆ ਹੈ ਤੇ 8 ਜੂਨ ਤੋਂ ਬਾਅਦ ਧਾਰਮਿਕ ਸਥਾਨ ਖੋਲ੍ਹੇ ਜਾਣਗੇ। ਕੰਨਟੇਨਮੈਂਟ ਜੋਨਾਂ ਵਿਚ ਚਰਨਬੱਧ...
ਮੀਂਹ ਪੈਣ ਨਾਲ ਗਰਮੀ ਤੋਂ ਮਿਲੀ ਰਾਹਤ
. . .  1 day ago
ਹੁਸ਼ਿਆਰਪੁਰ/ਬਲਾਚੌਰ, 30 ਮਈ (ਬਲਜਿੰਦਰਪਾਲ ਸਿੰਘ/ਦੀਦਾਰ ਸਿੰਘ ਬਲਾਚੌਰੀਆ) - ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਅੱਜ ਹੁਸ਼ਿਆਰਪੁਰ ਵਾਸੀਆਂ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ, ਜਦੋਂ ਸ਼ਾਮ ਕਰੀਬ 4:45 ਵਜੇ ਤੋਂ ਸ਼ੁਰੂ ਹੋਇਆ ਮੂਸਲਾਧਾਰ ਮੀਂਹ ਕਰੀਬ...
ਸਹਾਇਕ ਥਾਣੇਦਾਰ ਦੀ ਡਿਊਟੀ ਦੌਰਾਨ ਅਚਾਨਕ ਮੌਤ
. . .  1 day ago
ਬਟਾਲਾ, 30 ਮਈ (ਹਰਦੇਵ ਸਿੰਘ ਸੰਧੂ) - ਬਟਾਲਾ ਟਰੈਫਿਕ ਪੁਲਿਸ 'ਚ ਬਤੌਰ ਸਹਾਇਕ ਥਾਣੇਦਾਰ ਵਜੋਂ ਡਿਊਟੀ ਕਰਦੇ ਨਿਰਮਲ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਗਾਦੜੀਆਂ ਦੀ ਅਚਾਨਕ ਮੌਤ ਹੋਣ ਦੀ ਖ਼ਬਰ ਹੈ। ਇਸ ਬਾਰੇ ਇਕੱਤਰ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ...
ਕੋਰੋਨਾ ਪੀੜਤ ਮ੍ਰਿਤਕ ਦਾ ਅੱਜ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਅੰਤਿਮ ਸੰਸਕਾਰ
. . .  1 day ago
ਮੱਤੇਵਾਲ 30 ਮਈ (ਗੁਰਪ੍ਰੀਤ ਸਿੰਘ ਮੱਤੇਵਾਲ)- ਨਜ਼ਦੀਕੀ ਪਿੰਡ ਬੁਲਾਰਾ ਤੋਂ ਜਸਪਾਲ ਕੌਰ (60) ਪਤਨੀ ਗੁਰਮੀਤ ਸਿੰਘ ਜਿਸ ਦੀ ਬੀਤੀ ਸ਼ਾਮ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ। ਜਿਸ ਪਿੱਛੋਂ ਅੱਜ ਡਿਊਟੀ ਮੈਜਿਸਟਰੇਟ ਕਮ ਨਾਇਬ ਤਹਿਸੀਲਦਾਰ ਤਰਸਿੱਕਾ ਰਤਨਜੀਤ...
ਕਿਸਾਨਾਂ ਨੂੰ ਮੁਫ਼ਤ ਵਿਚ ਬਿਜਲੀ ਮਿਲਦੀ ਰਹੇਗੀ - ਕੈਪਟਨ
. . .  1 day ago
ਚੰਡੀਗੜ੍ਹ, 30 ਮਈ (ਸੁਰਜੀਤ ਸਿੰਘ ਸੱਤੀ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਸਰਕਾਰ ਚੱਲੇਗੀ ਉਦੋਂ ਤੱਕ ਸੂਬੇ ਦੇ ਕਿਸਾਨਾਂ ਨੂੰ ਮੁਫ਼ਤ ਵਿਚ ਬਿਜਲੀ ਮਿਲਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਦੇ ਹਿਤਾਂ ਨਾਲ...
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਕੋਰੋਨਾ ਵਾਇਰਸ ਨੇ ਮੁੜ ਦਿੱਤੀ ਦਸਤਕ
. . .  1 day ago
ਮੰਡੀ ਗੋਬਿੰਦਗੜ, 30 ਮਈ (ਬਲਜਿੰਦਰ ਸਿੰਘ, ਮੁਕੇਸ਼ ਘਈ)— ਕੋਰੋਨਾ ਮਹਾਂਮਾਰੀ ਦੇ ਸੰਕਟ ਨੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਚ ਇਕ ਫਿਰ ਤੋਂ ਆਪਣੀ ਦਸਤਕ ਦੇ ਦਿੱਤੀ ਹੈ। ਜਿਸ ਦੇ ਚੱਲਦਿਆਂ ਮੰਡੀ ਗੋਬਿੰਦਗੜ ਦੇ ਮੁਹੱਲਾ ਕੱਚਾ ਸ਼ਾਂਤੀ ਨਗਰ ਵਿਚ ਇਕ ਨਵਾਂ ਕੋਰੋਨਾ ਪਾਜ਼ੀਵਿਟ...
ਬਠਿੰਡਾ ਵਿਚ ਕੋਰੋਨਾ ਦੀ ਇਕ ਹੋਰ ਰਿਪੋਰਟ ਪਾਜ਼ੀਟਿਵ
. . .  1 day ago
ਬਠਿੰਡਾ, 30 ਮਈ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਬਠਿੰਡਾ ਜ਼ਿਲ੍ਹੇ ਵਿੱਚ ਕੋਰੋਨਾ ਦੀ ਇਕ ਹੋਰ ਰਿਪੋਰਟ ਪਾਜ਼ੀਟਿਵ ਆਈ ਹੈ। ਪਾਜ਼ੀਟਿਵ ਆਈ ਔਰਤ ਰਾਮਾਂ ਮੰਡੀ ਦੀ ਰਹਿਣ ਵਾਲੀ ਹੈ, ਜੋ ਕੁੱਝ ਦਿਨ ਪਹਿਲਾ ਹੀ ਦਿੱਲੀ ਤੋਂ ਪਰਤੀ ਸੀ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕੋਰੋਨਾ ਪ੍ਰਭਾਵਿਤ...
ਹੁਸ਼ਿਆਰਪੁਰ ਜ਼ਿਲ੍ਹੇ 'ਚ 6 ਹੋਰ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ, ਗਿਣਤੀ 121 ਹੋਈ
. . .  1 day ago
ਹੁਸ਼ਿਆਰਪੁਰ, 30 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ 6 ਹੋਰ ਕੋਰੋਨਾਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਪਾਜ਼ੀਟਿਵ ਮਰੀਜ਼ਾਂ ਦੀ ਗਣਿਤੀ 121 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਿਦਆਂ ਸਿਵਲ ਸਰਜਨ ਡਾ: ਜਸਬੀਰ...
ਡਿਊਟੀ ਦੌਰਾਨ ਆਸ਼ਾ ਵਰਕਰ ਅਤੇ ਏ ਐੱਨ ਐੱਮ ਨਾਲ ਕੁੱਟਮਾਰ
. . .  1 day ago
ਅੰਮ੍ਰਿਤਸਰ 'ਚ ਕੋਰੋਨਾ ਦੇ 13 ਹੋਰ ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ, 30 ਮਈ (ਹਰਜਿੰਦਰ ਸਿੰਘ ਸ਼ੈਲੀ)-ਅੰਮ੍ਰਿਤਸਰ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 'ਚ ਇੱਕ ਵਾਰ ਫਿਰ ਤੋਂ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸ਼ੁੱਕਰਵਾਰ ਜਿੱਥੇ ਅੰਮ੍ਰਿਤਸਰ 'ਚ ਕੋਰੋਨਾ ਦੇ 12 ਨਵੇਂ ਮਾਮਲੇ ਸਾਹਮਣੇ ਆਏ ਸਨ ਉਥੇ ਹੀ ਹੁਣ ਸ਼ਨੀਵਾਰ ਅੰਮ੍ਰਿਤਸਰ...
ਲੁਧਿਆਣਾ 'ਚ ਕੋਰੋਨਾ ਮਰੀਜ਼ਾਂ 'ਚ ਹੋਇਆ ਵਾਧਾ, ਦੋ ਹੋਰ ਮਰੀਜ਼ ਮਿਲੇ
. . .  1 day ago
ਲੁਧਿਆਣਾ, 30 ਮਈ (ਰੁਪੇਸ਼ ਕੁਮਾਰ) - ਲੁਧਿਆਣਾ 'ਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਇਆ। ਪਟਿਆਲਾ ਜੀਐੱਮਸੀ ਦੀ ਰਿਪੋਰਟ ਮੁਤਾਬਿਕ ਦੋ ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਕ ਦੀ ਉਮਰ 34 ਸਾਲ ਦੱਸੀ ਜਾ ਰਹੀ ਹੈ। ਜਦੋਂ ਕਿ ਦੂਜੇ...
ਫਾਜ਼ਿਲਕਾ ਜ਼ਿਲ੍ਹੇ ਵਿਚ ਦੋ ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 30 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਦੇ ਦੋ ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਕਰਦਿਆਂ ਫਾਜ਼ਿਲਕਾ ਸਿਵਲ ਸਰਜਨ ਸੀ.ਐਮ. ਕਟਾਰੀਆ ਨੇ ਦੱਸਿਆ ਕਿ ਇਨ੍ਹਾਂ ਵਿਚ ਇਕ ਨੌਜਵਾਨ ਇੱਕੀ ਸਾਲਾ ਦਾ ਹੈ, ਜੋ 29 ਤਰੀਕ...
ਪਠਾਨਕੋਟ ਵਿਚ 6 ਸਾਲ ਦੇ ਬੱਚੇ ਸਮੇਤ 8 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਪਠਾਨਕੋਟ, 30 ਮਈ (ਸੰਧੂ) - ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਪਠਾਨਕੋਟ ਅੰਦਰ 8 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ ਇਸ ਸਬੰਧੀ ਪੁਸ਼ਟੀ ਕਰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਦੇ ਐਸਐਮਓ ਡਾ ਭੁਪਿੰਦਰ ਸਿੰਘ ਨੇ...
ਤਹਿਸੀਲ ਬਾਬਾ ਬਕਾਲਾ ਸਾਹਿਬ ਨੂੰ ਮਿਲੀ ਵੱਡੀ ਰਾਹਤ
. . .  1 day ago
ਬਾਬਾ ਬਕਾਲਾ ਸਾਹਿਬ, 30 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) - ਸਬ ਡਵੀਜਨ ਬਾਬਾ ਬਕਾਲਾ ਸਾਹਿਬ ਲਈ ਅੱਜ ਰਾਹਤ ਵਾਲੀ ਖਬਰ ਹੈ ਕਿ ਸਬ ਡਵੀਜਨ ਦੇ ਵੱਖ ਵੱਖ ਪਿੰਡਾਂ ਨਾਲ ਸੰਬੰਧਿਤ 28 ਮਈ ਨੂੰ ਜੋ 30 ਵਿਅਕਤੀਆਂ ਦੇ ਸੈਂਪਲ ਲੈ ਕੇ ਅੰਮ੍ਰਿਤਸਰ ਭੇਜੇ ਗਏ ਹਨ। ਉਨ੍ਹਾਂ...
ਆਪਣੇ ਫੇਸਬੁੱਕ ਪੇਜ਼ ਤੋਂ ਲੋਕਾਂ ਨਾਲ ਗੱਲਬਾਤ ਕਰਨਗੇ ਮੁੱਖ ਮੰਤਰੀ
. . .  1 day ago
ਚੰਡੀਗੜ੍ਹ, 30 ਮਈ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ ਆਪਣੇ ਫੇਸਬੁੱਕ ਪੇਜ਼ 'ਤੇ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਸੂਬੇ ਵਿਚ ਕੋਵਿਡ19 ਦੇ ਤਾਜ਼ਾ ਹਾਲਾਤਾਂ ਸਮੇਤ ਲਾਕਡਾਊਨ ਨੂੰ ਲੈ ਕੇ ਲੋਕਾਂ ਦੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਸਾਉਣ ਸੰਮਤ 551

ਲੁਧਿਆਣਾ

ਸ਼ੇਰਪੁਰ ਚੌਕ ਨੇੜੇ ਹੋਏ ਭਿਆਨਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)-ਅੱਜ ਸਵੇਰੇ ਸ਼ੇਰਪੁਰ ਚੌਕ ਨਜ਼ਦੀਕ ਵਾਪਰੇ ਹਾਦਸੇ ਦੌਰਾਨ ਸਕਰੈਪ ਨਾਲ ਭਰੇ ਕੰਟੇਨਰ ਹੇਠ ਦੱਬ ਕੇ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 6 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਮਰਨ ਵਾਲੇ ਵਿਅਕਤੀ ਗੁਰੂ ਅਮਰਦਾਸ ਕਾਲੋਨੀ ਅਰਜਨ ਸਿੰਘ (45) ਅਤੇ ਡਾਬਾ ਨਿਵਾਸੀ ਅਸ਼ੋਕ ਕੁਮਾਰ ਹਨ | ਸਵੇਰੇ ਕਰੀਬ 8 ਵਜੇ ਸ਼ੇਰਪੁਰ ਚੌਕ ਨਜ਼ਦੀਕ 20-25 ਟਨ ਸਕਰੈਪ ਨਾਲ ਭਰੇ ਕੰਟੇਨਰ ਦੇ ਟਿੱਪਰ ਨੇ ਅੱਗੇ ਜਾ ਰਹੀ ਬੋਲੈਰੋ ਜੀਪ ਨੂੰ ਟੱਕਰ ਮਾਰੀ ਤਾਂ ਸੰਤੁਲਨ ਵਿਗੜ ਜਾਣ ਕਾਰਨ ਕੰਟੇਨਰ ਪਲਟ ਗਿਆ ਜੋ ਪਹਿਲਾਂ ਇਕ ਆਟੋ ਨਾਲ ਟਕਰਾਇਆ, ਜਿਸ ਦਾ 29 ਸਾਲਾ ਡਰਾਈਵਰ ਭੋਲਾ ਅਤੇ ਸਵਾਰੀਆਂ ਜ਼ਖ਼ਮੀ ਹੋ ਗਈਆਂ, ਫਿਰ ਇਕ ਮੋਟਰਸਾਈਕਲ ਸਵਾਰ 45 ਸਾਲਾ ਹੌਜ਼ਰੀ ਵਰਕਰ ਅਤੇ ਇਕ ਸਾਈਕਲ ਸਵਾਰ 'ਤੇ ਡਿੱਗ ਗਿਆ | ਸੜਕ 'ਤੇ ਜਾ ਰਹੇ 56 ਸਾਲਾ ਸਾਈਕਲ ਸਵਾਰ ਕਮਲੇਸ਼ਵਰ ਮਿਸ਼ਰਾ ਦਾ ਪੈਰ ਕੰਟੇਨਰ ਦੇ ਥੱਲ੍ਹੇ ਆ ਗਿਆ | ਲੋਕਾਂ ਨੇ ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਅਸਫਲ ਰਹੇ | ਪੁਲਿਸ ਨੇ ਵੱਡੀਆਂ ਕਰੇਨਾਂ ਬੁਲਾਈਆਂ ਜਿਨ੍ਹਾਂ ਨੇ 25 ਮਿੰਟ ਬਾਅਦ ਕੰਟੇਨਰ ਨੂੰ ਚੁੱਕਿਆ | ਇਸ ਦੌਰਾਨ ਉਸ ਦਾ ਪੈਰ ਲੱਤ ਨਾਲੋਂ ਵੱਖ ਹੋ ਚੁੱਕਾ ਸੀ | ਹਾਦਸੇ 'ਚ ਇਕ 60 ਸਾਲਾ ਸਾਈਕਲ ਸਵਾਰ ਹਾਕਮ ਸਿੰਘ ਨੂੰ ਵੀ ਕੰਟੇਨਰ ਨੇ ਟੱਕਰ ਮਾਰੀ, ਜੋ ਖ਼ੁਸ਼ਕਿਸਮਤੀ ਨਾਲ ਬਚ ਗਿਆ | ਹਾਦਸੇ ਕਾਰਨ ਪੈਦਲ ਜਾ ਰਹੇ ਲੋਕ ਇਕਦਮ ਘਬਰਾ ਗਏ ਅਤੇ ਚੀਕ ਚਿਹਾੜਾ ਸ਼ੁਰੂ ਹੋ ਗਿਆ | ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਐਸ.ਪੀ.ਐਸ. ਹਸਪਤਾਲ ਅਤੇ ਸਿਵਲ ਹਸਪਤਾਲ ਪਹੁੰਚਾਇਆ | ਥਾਣਾ ਡਵੀਜਨ ਨੰਬਰ 6 ਦੇ ਮੁਖੀ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਕੰਟੇਨਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਨੂੰ ਮਿਲੀ ਸੀ.ਸੀ.ਟੀ. ਫੁਟੇਜ਼ 'ਚ ਸਾਫ਼ ਪਤਾ ਲੱਗਾ ਕਿ ਕੰਟੇਨਰ ਦੀ ਰਫ਼ਤਾਰ ਕਾਫ਼ੀ ਤੇਜ਼ ਸੀ | ਉਨ੍ਹਾਂ ਦੱਸਿਆ ਕਿ ਟਿੱਪਰ ਕਬਜ਼ੇ ਵਿਚ ਲਿਆ ਹੈ ਤੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ |
ਵਾਲ-ਵਾਲ ਬਚਿਆ ਨੌਜਵਾਨ
ਰਕੇਸ਼ ਯਾਦਵ ਜੋ ਜ਼ਖ਼ਮੀ ਹੋਏ ਕਮਲੇਸ਼ਵਰ ਮਿਸ਼ਰਾ ਦੇ ਪਿੱਛੇ ਸਾਈਕਲ 'ਤੇ ਬੈਠਾ ਸੀ, ਨੇ ਦੱਸਿਆ ਕਿ ਕੰਟੇਨਰ ਡਿੱਗਣ 'ਤੇ ਉਹ ਪਿੱਛੇ ਨੂੰ ਡਿੱਗ ਪਿਆ ਤੇ ਬਚ ਗਿਆ | ਟਿੱਪਰ ਡਰਾਈਵਰ ਤੇਜ਼ ਰਫ਼ਤਾਰ ਨਾਲ ਟਿੱਪਰ (ਕੰਟੇਨਰ) ਚਲਾ ਰਿਹਾ ਸੀ | ਪਹਿਲਾਂ ਬੋਲੈਰੋ ਮਿੰਨੀ ਟਰੱਕ ਨੂੰ ਟੱਕਰ ਮਾਰੀ, ਮੁੜ ਆਟੋ ਨਾਲ ਟਕਰਾ ਗਿਆ ਜਿਸ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ |
ਅੱਧਵਾਟੇ ਵਿਚਾਲੇ ਲਟਕਿਆ ਸ਼ੇਰਪੁਰ ਫਲਾਈਓਵਰ ਬਣ ਰਿਹੈ ਹਾਦਸਿਆਂ ਦਾ ਕਾਰਨ
ਸਮਾਜ ਸੇਵੀ ਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਪਾਣੀਪਤ-ਜਲੰਧਰ 6 ਮਾਰਗੀ ਸੜਕ ਦਾ ਨਿਰਮਾਣ 2009 'ਚ ਸ਼ੁਰੂ ਹੋਇਆ, ਜੋ 2012 ਤੱਕ ਮੁਕੰਮਲ ਹੋਣਾ ਸੀ | ਪ੍ਰੰਤੂ ਹੁਣ ਤੱਕ ਪੂਰਾ ਨਹੀਂ ਹੋ ਸਕਿਆ | ਇਸ ਪ੍ਰੋਜੈਕਟਾਂ ਤਹਿਤ ਹੀ ਸ਼ੇਰਪੁਰ ਚੌਕ 'ਤੇ ਫਲਾਈਓਵਰ ਦਾ ਨਿਰਮਾਣ ਕਰਨਾ ਸੀ, ਉਹ ਵੀ ਅਧੂਰਾ ਹੈ, ਜੋ ਹਾਸਦਿਆਂ ਦਾ ਕਾਰਨ ਬਣਦਾ ਹੈ | ਸਰਵਿਸ ਲੇਨ ਵੀ ਟੁੱਟੀ ਹੋਈ ਹੈ, ਜਿਸ ਤੋਂ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਮਿੱਟੀ ਪਾਈ ਗਈ ਹੈ |

ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਪਿੰਡ ਵਾਸੀ ਦੋ ਧੜਿਆਂ 'ਚ

ਭਾਮੀਆਂ ਕਲਾਂ, 18 ਜੁਲਾਈ (ਜਤਿੰਦਰ ਭੰਬੀ)-ਪਿੰਡ ਸੇਖੇਵਾਲ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਪਿੰਡ ਵਾਸੀ ਦੋ ਧੜਿਆਂ ਵਿਚ ਹੋ ਗਏ | ਇਕ ਪਾਸੇ ਸਰਪੰਚ ਅਮਰੀਕ ਕੌਰ ਤੇ ਸੈਕਰੇਟਰੀ ਹਰਪਾਲ ਸਿੰਘ ਰੰਧਾਵਾ ਅਤੇ ਉਨ੍ਹਾਂ ਦੇ ਸਮਰਥਕ ਅਤੇ ਦੂਜੇ ਪਾਸੇ ਪਿੰਡ ਦੇ ਉਹ ...

ਪੂਰੀ ਖ਼ਬਰ »

ਕੇਂਦਰ ਤੇ ਪੰਜਾਬ ਸਰਕਾਰ ਮਜ਼ਦੂਰ ਜਮਾਤ ਦੇ ਖੋਹ ਰਹੀ ਹੈ ਬੁਨਿਆਦੀ ਹੱਕ-ਕਾ: ਜਗਦੀਸ਼

ਲੁਧਿਆਣਾ, 18 ਜੁਲਾਈ (ਕਵਿਤਾ ਖੁੱਲਰ)-ਲਾਲ ਝੰਡਾ ਹੀਰੋ ਸਾਈਕਲ ਮਜ਼ਦੂਰ ਯੂਨੀਅਨ ਦੇ ਸੈਂਕੜੇ ਵਰਕਰਾਂ ਵਲੋਂ ਸੀਟੂ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਜਗਦੀਸ਼ ਚੰਦ ਦੀ ਅਗਵਾਈ ਵਿਚ ਲੇਬਰ ਦਫ਼ਤਰ ਗਿੱਲ ਰੋਡ ਵਿਖੇ ਬੁਨਿਆਦੀ ਹੱਕਾਂ ਦੀ ਰਾਖੀ ਅਤੇ ਮੰਗਾਂ ਨੂੰ ਲੈ ਕੇ ...

ਪੂਰੀ ਖ਼ਬਰ »

ਖ਼ਸਰਾ ਨੰਬਰ ਬਦਲ ਕੇ ਕਰਾਇਆ ਜ਼ਮੀਨ ਦਾ ਇੰਤਕਾਲ-ਕੇਸ ਦਰਜ

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)-ਥਾਣਾ ਪੀ.ਏ.ਯੂ. ਪੁਲਿਸ ਵਲੋਂ ਤਜਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਲਲਤੋਂ ਦੀ ਸ਼ਿਕਾਇਤ 'ਤੇ ਸੰਤੋਸ਼ ਜੈਨ ਲੁਧਿਆਣਾ, ਅਮਿਤ ਜੈਨ ਪੱਟੀ, ਸਵੀਟੀ ਜੈਨ, ਪ੍ਰੀਤੀ ਜੈਨ ਲੁਧਿਆਣਾ ਰਕੇਸ਼ ਖੰਨਾ ਪੁੱਤਰ ਹਰਬੰਸ ਲਾਲ, ਤਰਸੇਮ ...

ਪੂਰੀ ਖ਼ਬਰ »

ਫੋਪਸੀਆ ਨੇ ਸਨਅਤਾਂ ਤੇ ਬੈਂਕਾਂ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਪੰਜਾਬ ਸਮਾਲ ਇੰਡਸਟਰੀਜ਼ ਐਸੋਸੀਏਸ਼ਨ ਵਲੋਂ ਦੇਸ਼ ਦੀਆਂ ਸਨਅਤਾਂ ਤੇ ਬੈਂਕਾਂ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਗਈ ਹੈ | ਫੋਪਸੀਆ ਪ੍ਰਧਾਨ ਬਦੀਸ਼ ਜਿੰਦਲ ਨੇ ਸ੍ਰੀ ਮੋਦੀ ...

ਪੂਰੀ ਖ਼ਬਰ »

ਦੜਾ-ਸੱਟਾ ਲਗਾਉਂਦਾ ਗਿ੍ਫ਼ਤਾਰ

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)-ਥਾਣਾ ਸਦਰ ਦੀ ਪੁਲਿਸ ਨੇ ਅਨਿਲ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਨਿਊ ਵਿਜੇ ਨਗਰ ਹੈਬੋਵਾਲ ਵਿਰੁੱਧ ਧਾਰਾ 13ਏ-3-67 ਗੈਬਲਿੰਗ ਐਕਟ ਅਤੇ ਧਾਰਾ 420 (ਆਈ. ਪੀ. ਸੀ.) ਅਧੀਨ ਕੇਸ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਹੈ | ਜਾਂਚ ਅਧਿਕਾਰੀ ...

ਪੂਰੀ ਖ਼ਬਰ »

ਚੀਨੀ ਰਾਜਦੂਤ 7 ਮੈਂਬਰੀ ਡਾਕਟਰਾਂ ਦੇ ਵਫ਼ਦ ਨਾਲ 21 ਨੂੰ ਲੁਧਿਆਣਾ ਆਉਣਗੇ

ਲੁਧਿਆਣਾ, 18 ਜੁਲਾਈ (ਸਲੇਮਪੁਰੀ)-ਭਾਰਤ-ਚੀਨ ਵਿਚਾਲੇ ਡਾਕਟਰੀ ਸਿੱਖਿਆ ਅਤੇ ਇਲਾਜ ਪ੍ਰਣਾਲੀ ਦੇ ਅਦਾਨ-ਪ੍ਰਦਾਨ ਸਬੰਧੀ ਹੋਏ ਸਮਝੌਤੇ ਤਹਿਤ ਚੀਨੀ ਡਾਕਟਰਾਂ ਦਾ ਇਕ ਵਿਸ਼ੇਸ਼ ਵਫ਼ਦ ਭਾਰਤ ਆ ਰਿਹਾ ਹੈ | ਡਾ: ਇੰਦਰਜੀਤ ਸਿੰਘ ਢੀਂਗਰਾ ਮੁੱਖ ਪ੍ਰਬੰਧਕ ਡਾ: ਡੀ.ਐਨ. ...

ਪੂਰੀ ਖ਼ਬਰ »

ਛਾਪਿਆਂ ਦੌਰਾਨ ਖ਼ੁਰਾਕ ਸਪਲਾਈ ਵਿਭਾਗ ਵੱਡੇ-ਛੋਟੇ ਸਿਲੰਡਰ 'ਤੇ ਹੋਰ ਸਾਮਾਨ ਲੈ ਰਹੈ ਕਬਜ਼ੇ 'ਚ

ਲੁਧਿਆਣਾ, 18 ਜੁਲਾਈ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਵਲੋਂ ਇਨ੍ਹਾਂ ਦਿਨਾਂ ਵਿਚ ਲਗਾਤਾਰ ਹੀ ਛਾਪੇਮਾਰੀਆਂ ਤੇ ਅਚਨਚੇਤ ਚੈਕਿੰਗ ਦਾ ਕੰਮ ਕੀਤਾ ਜਾ ਰਿਹਾ ਹੈ | ਖੁਰਾਕ ਸਪਲਾਈ ਵਿਭਾਗ ਘਰੇਲੂ ਰਸੋਈ ਗੈਸ ਦੇ ਦੁਰਉਪਯੋਗ ਅਤੇ ਰੀਫਿਿਲੰਗ ਨੂੰ ਰੋਕਣ ਲਈ ...

ਪੂਰੀ ਖ਼ਬਰ »

ਹੈਰੋਇਨ ਤੇ ਗਾਂਜੇ ਸਮੇਤ ਦੋ ਕਾਬੂ

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)-ਥਾਣਾ ਡਵੀਜਨ ਨੰਬਰ ਇਕ ਦੀ ਪੁਲਿਸ ਨੇ ਰਵਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਨਿਊਾ ਕੁੰਦਨਪੁਰੀ ਨੂੰ 9 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਕੇ ਉਸ ਿਖ਼ਲਾਫ਼ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21/61/85 ਅਧੀਨ ਕੇਸ ਦਰਜ ...

ਪੂਰੀ ਖ਼ਬਰ »

ਮਾਨਸਿਕ ਤੌਰ 'ਤੇ ਕਮਜ਼ੋਰ ਲੜਕੀ ਨਾਲ ਜਬਰ ਜਨਾਹ

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)-ਥਾਣਾ ਫੋਕਲ ਪੁਆਇੰਟ ਪੁਲਿਸ ਵਲੋਂ ਲਾਲ ਚੰਦ ਪੁੱਤਰ ਹੁਸ਼ਿਆਰ ਸਿੰਘ ਵਾਸੀ ਪਿੰਡ ਨੀਚੀ ਮੰਗਲੀ ਦੀ ਸ਼ਿਕਾਇਤ 'ਤੇ ਰਿਸ਼ੀਪਾਲ ਪੁੱਤਰ ਸੰਤਾ ਰਾਮ ਵਾਸੀ ਭਗਤ ਸਿੰਘ ਕਲੋਨੀ ਸ਼ੇਰਪੁਰ ਕਲਾਂ ਲੁਧਿਆਣਾ ਖਿਲਾਫ ਕੇਸ ਦਰਜ ਕੀਤਾ ...

ਪੂਰੀ ਖ਼ਬਰ »

ਬਿਊਟੀ ਪਾਰਲਰ ਕੈਂਪ ਦੀ ਸਮਾਪਤੀ 'ਤੇ ਲੜਕੀਆਂ ਨੂੰ ਸਰਟੀਫ਼ਿਕੇਟ ਵੰਡੇ

ਲੁਧਿਆਣਾ, 18 ਜੁਲਾਈ (ਕਵਿਤਾ ਖੁੱਲਰ)-ਨਾਰੀ ਏਕਤਾ ਆਸਰਾ ਸੰਸਥਾ ਵਲੋਂ ਪ੍ਰਤਾਪ ਨਗਰ ਵਿਖੇ ਲਗਾਏ ਗਏ ਬਿਊਟੀ ਪਾਰਲਰ ਕੈਂਪ ਦੀ ਸਮਾਪਤੀ ਮੌਕੇ ਕੈਂਪ ਵਿਚ ਭਾਗ ਲੈਣ ਵਾਲੀਆਂ ਚਾਰ ਦਰਜਨ ਦੇ ਕਰੀਬ ਲੜਕੀਆਂ ਨੂੰ ਸਰਟੀਫ਼ਿਕੇਟ ਦਿੱਤੇ ਗਏ | ਸਮਾਗਮ ਵਿਚ ਮੁੱਖ ਮਹਿਮਾਨ ...

ਪੂਰੀ ਖ਼ਬਰ »

ਡਾਇੰਗ ਸਨਅਤਕਾਰ ਵਿਧਾਇਕ ਤਲਵਾੜ ਨੂੰ ਮਿਲੇ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਡਾਇੰਗਾਂ ਦਾ ਦੂਸ਼ਿਤ ਪਾਣੀ ਬੁੱਢੇ ਦਰਿਆ ਵਿਚ ਸੁੱਟਣ ਕਰਕੇ 42 ਵੱਖ-ਵੱਖ ਡਾਇੰਗਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਜਿਸ ਸਬੰਧੀ ਅੱਜ ਡਾਇੰਗ ਸਨਅਤਾਕਰਾਂ ਦੇ ਇਕ ਵਫ਼ਦ ਵਲੋਂ ਵਿਧਾਨ ਸਭਾ ...

ਪੂਰੀ ਖ਼ਬਰ »

ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟਾ ਮੈਨੇਜਮੈਂਟ ਕਮੇਟੀ ਦੀ ਮੀਟਿੰਗ

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)-ਸ਼ਹੀਦ ਬਾਬਾ ਜੀਵਨ ਸਿੰਘ ਰੰਘਰੇਟਾ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਸਰਕਟ ਹਾਊਸ ਲੁਧਿਆਣਾ ਵਿਖੇ ਹੋਈ, ਜਿਸ ਵਿਚ ਸ਼ਹੀਦ ਬਾਬਾ ਜੀਵਨ ਸਿੰਘ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ...

ਪੂਰੀ ਖ਼ਬਰ »

ਗੌਾਸਪੁਰ 'ਚ ਨਸ਼ਾ ਰੋਕਣ ਤੇ ਛੁਡਵਾਉਣ ਸਬੰਧੀ ਪੁਲਿਸ ਪਬਲਿਕ ਮੀਟਿੰਗ

ਹੰਬੜਾਂ, 18 ਜੁਲਾਈ (ਹਰਵਿੰਦਰ ਸਿੰਘ ਮੱਕੜ)-ਸੂਬਾ ਸਰਕਾਰ ਵਲੋਂ ਨਸ਼ਿਆਂ ਖਾਸਕਰ ਚਿੱਟੇ ਦੇ ਖ਼ਾਤਮੇ ਲਈ ਅਤੇ ਨਸ਼ੇ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨ ਵਰਗ ਦੇ ਇਲਾਜ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਪੁਲਿਸ ਕਮਿਸ਼ਨਰ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਥਾਣਾ ...

ਪੂਰੀ ਖ਼ਬਰ »

ਏਵਨ ਸਾਈਕਲ ਨੂੰ ਮਿਲੀ ਅਥੋਰਾਈਜ਼ਡ ਇਕਨਾਮਿਕ ਆਪ੍ਰੇਟਰ ਟੀ-2 ਸਰਟੀਫ਼ਿਕੇਸ਼ਨ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)- ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ ਤੇ ਕਸਟਮ ਵਿਭਾਗ ਵਲੋਂ ਦੇਸ਼ ਦੀਆਂ ਸਾਈਕਲ ਬਣਾਉਣ ਵਾਲੀਆਂ ਕੰਪਨੀਆਂ 'ਚੋਂ ਮੋਹਰੀ ਏਵਨ ਸਾਈਕਲ ਲਿਮਟਡ ਨੂੰ ਅਥੋਰਾਈਜ਼ਡ ਇਕਨਾਮਿਕ ਆਪ੍ਰੇਟਰ ਟੀ-2 ਸਰਟੀਫ਼ਿਕੇਸ਼ਨ ਮਿਲ ਗਈ ਹੈ | ਇਹ ...

ਪੂਰੀ ਖ਼ਬਰ »

ਸਰਕਾਰੀ ਕਾਲਜ ਲੜਕੀਆਂ 'ਚ ਲਗਾਈ ਗੁਰੂ ਨਾਨਕ ਬਗੀਚੀ

ਲੁਧਿਆਣਾ, 18 ਜੁਲਾਈ (ਬੀ.ਐਸ.ਬਰਾੜ)-ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ ਮਿਸ਼ਨ ਤੰਦਰੁਸਤ ਦੇ ਅਧੀਨ ਸਰਕਾਰੀ ਕਾਲਜ ਲੜਕੀਆਂ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਗੁਰੂ ਨਾਨਕ ਬਗੀਚੀ ਦੀ ਸਥਾਪਨਾ ਕੀਤੀ ਗਈ | ਇਹ ਕਾਰਜ ਕਾਲਜ ਦੀ ...

ਪੂਰੀ ਖ਼ਬਰ »

ਸਿੱਧੂ ਨੇ ਅਸਤੀਫ਼ਾ ਦੇ ਕੇ ਵੋਟਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ-ਸੋਹਲ, ਰੰਗੀ

ਡਾਬਾ/ਲੁਹਾਰਾ, 18 ਜੁਲਾਈ (ਕੁਲਵੰਤ ਸਿੰਘ ਸੱਪਲ)-ਸਿੰਘ ਯੂਥ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਰੰਗੀ, ਮੀਤ ਪ੍ਰਧਾਨ ਜਗਜੀਤ ਸਿੰਘ ਸੋਹਲ, ਸਕੱਤਰ ਰਵਿੰਦਰ ਸਿੰਘ ਕਾਲਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੀ ਆਪਸੀ ਖਿਚੋਤਾਨ ਦਾ ਖ਼ਮਿਆਜਾ ਸੂਬੇ ਦੇੇ ਵੋਟਰਾਂ ਨੂੰ ...

ਪੂਰੀ ਖ਼ਬਰ »

ਪਲਾਈਵੁੱਡ ਮੈਨੂਫ਼ੈਕਚਰਜ਼ ਐਸੋਸੀਏਸ਼ਨ ਦੀ ਮੀਟਿੰਗ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਪੰਜਾਬ ਪਲਾਈਵੁੱਡ ਮੈਨੂਫ਼ੈਕਚਰਜ਼ ਐਸੋਸੀਏਸ਼ਨ ਦੀ ਮੀਟਿੰਗ ਚੇਅਰਮੈਨ ਅਸ਼ੋਕ ਜੁਨੇਜਾ ਤੇ ਪ੍ਰਧਾਨ ਇੰਦਰਜੀਤ ਸਿੰਘ ਸੋਹਲ ਦੀ ਅਗਵਾਈ ਵਿਚ ਹੋਈ, ਜਿਸ ਵਿਚ ਪਲਾਈ ਦੀਆਂ ਕੀਮਤਾਂ ਵਿਚ 10 ਫ਼ੀਸਦੀ ਵਾਧਾ ਕਰਨ ਦਾ ਮਤਾ ਪਾਸ ਕੀਤਾ ...

ਪੂਰੀ ਖ਼ਬਰ »

ਚੋਣਾਂ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਕੀਤਾ ਵਾਅਦਾ ਨਹੀਂ ਨਿਭਾਇਆ

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ ਡੀ ਅਧੀਨ ਪੈਂਦੇ ਗੁਰੂ ਅਮਰਦਾਸ ਨਗਰ ਨੇੜੇ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਦੀ ਸੜਕ ਦੀ ਹਾਲਤ ਐਨੀ ਖਸਤਾ ਹੈ ਕਿ ਜ਼ਿਆਦਾਤਰ ਟੋਏ ਨਜ਼ਰ ਆਉਂਦੇ ਹਨ, ਸੜਕ ਤਾਂ ਕਿਤੇ ਕਿਤੇ ਨਜ਼ਰੀ ਪੈ ਜਾਂਦੀ ਹੈ | ...

ਪੂਰੀ ਖ਼ਬਰ »

ਸਰਕਾਰ ਵਲੋਂ ਅਣਅਧਿਕਾਰਤ ਉਸਾਰੀਆਂ ਰੈਗੂਲਰ ਕਰਨ ਦੀ ਸਕੀਮ 'ਤੇ ਮੁੜ ਵਿਚਾਰ ਕਰਨ ਦਾ ਸਵਾਗਤ

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)-ਪੰਜਾਬ ਸਰਕਾਰ ਵਲੋਂ ਅਣਅਧਿਕਾਰਤ ਉਸਾਰੀਆਂ ਰੈਗੂਲਰ ਕਰਨ ਲਈ ਲਾਗੂ ਕੀਤੀ ਵਨਟਾਈਮ ਸੈਟਲਮੈਂਟ ਸਕੀਮ 'ਤੇ ਮੁੜ ਵਿਚਾਰ ਕਰਨ ਅਤੇ ਆਮ ਲੋਕਾਂ ਤੋਂ ਸੁਝਾਅ ਲੈ ਕੇ ਸਕੀਮ 'ਚ ਤਬਦੀਲੀ ਕਰਨ ਦੀ ਤਜਵੀਜ਼ ਦਾ ਪੰਜਾਬ ਹੋਟਲ ਐਾਡ ...

ਪੂਰੀ ਖ਼ਬਰ »

ਜਸਪਾਲ ਬਾਂਗਰ ਨਹਿਰ ਦੇ ਪੁਲ ਦੀ ਖਸਤਾ ਹਾਲਤ ਤੋਂ ਉਦਯੋਗਪਤੀ ਪ੍ਰੇਸ਼ਾਨ

ਢੰਡਾਰੀ ਕਲਾਂ, 18 ਜੁਲਾਈ (ਪਰਮਜੀਤ ਸਿੰਘ ਮਠਾੜੂ)-ਪਿਛਲੇ ਕਾਫੀ ਸਮੇਂ ਪਹਿਲਾਂ ਬਣਿਆ ਜਸਪਾਲ ਬਾਂਗਰ ਦੀ ਨਹਿਰ ਦਾ ਪੁਲ ਅੱਜ ਕੱਲ੍ਹ ਖਸਤਾ ਹਾਲਤ ਵਿਚ ਹੋਇਆ ਪਿਆ ਹੈ¢ ਬਰਸਾਤ ਦੇ ਦਿਨਾਂ ਵਿਚ ਤਾਂ ਇਸ ਦੀਆਂ ਇੱਟਾਂ ਖਿਸਕ ਚੁੱਕੀਆਂ ਹਨ ਅਤੇ ਲੈਂਟਰ ਵਾਲੇ ਸਰੀਆ ਸੀਮੈਂਟ ...

ਪੂਰੀ ਖ਼ਬਰ »

ਪਲਾਈਵੁੱਡ ਮੈਨੂਫ਼ੈਕਚਰਜ਼ ਐਸੋਸੀਏਸ਼ਨ ਦੀ ਮੀਟਿੰਗ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਪੰਜਾਬ ਪਲਾਈਵੁੱਡ ਮੈਨੂਫ਼ੈਕਚਰਜ਼ ਐਸੋਸੀਏਸ਼ਨ ਦੀ ਮੀਟਿੰਗ ਚੇਅਰਮੈਨ ਅਸ਼ੋਕ ਜੁਨੇਜਾ ਤੇ ਪ੍ਰਧਾਨ ਇੰਦਰਜੀਤ ਸਿੰਘ ਸੋਹਲ ਦੀ ਅਗਵਾਈ ਵਿਚ ਹੋਈ, ਜਿਸ ਵਿਚ ਪਲਾਈ ਦੀਆਂ ਕੀਮਤਾਂ ਵਿਚ 10 ਫ਼ੀਸਦੀ ਵਾਧਾ ਕਰਨ ਦਾ ਮਤਾ ਪਾਸ ਕੀਤਾ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ

ਲੁਧਿਆਣਾ, 18 ਜੁਲਾਈ (ਆਹੂਜਾ)-ਪੁਲਿਸ ਨੇ ਹਰਮਨ ਲਾਲ ਪੁੱਤਰ ਵਸਨ ਲਾਲ ਵਾਸੀ ਕਪੂਰਥਲਾ ਦੀ ਸ਼ਿਕਾਇਤ 'ਤੇ ਚੰਦਨ ਉਰਫ਼ ਗੋਲੂ ਵਾਸੀ ਧਰਮਪੁਰਾ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ ਉਤੇ ਉਸ ਨੂੰ ...

ਪੂਰੀ ਖ਼ਬਰ »

ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ

ਲੁਧਿਆਣਾ, 18 ਜੁਲਾਈ (ਭੁਪਿੰਦਰ ਸਿੰਘ ਬਸਰਾ)-ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਪੈਸ਼ਨਰਜ਼ ਯੂਨੀਅਨ ਦੀ ਜਨਰਲ ਬਾਡੀ ਦੀ ਮੀਿੰਟਗ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਹਰਦਿਆਲ ਸਿੰਘ ਚੀਮਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਪੰਜਾਬ ਭਰ ਦੇ ਪ੍ਰਤੀਨਧਾਂ ਨੇ ਹਿੱਸਾ ਲਿਆ | ...

ਪੂਰੀ ਖ਼ਬਰ »

ਹਲਕਾ ਦਾਖਾ 'ਚ ਕਾਂਗਰਸ ਦੇ ਇਸ਼ਾਰੇ 'ਤੇ ਸਹਿਕਾਰੀ ਸਭਾਵਾਂ ਦੀ ਚੋਣ ਵਾਰ-ਵਾਰ ਮੁਲਤਵੀ ਹੋਣ 'ਤੇ ਕਿਸਾਨਾਂ 'ਚ ਰੋਸ

ਮੁੱਲਾਂਪੁਰ-ਦਾਖਾ, 18 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਖੇਤੀਬਾੜੀ, ਕਿਰਸਾਨੀ ਨੂੰ ਮਜਬੂਤ ਬਣਾਉਣ ਲਈ ਸਹਿਕਾਰਤਾ ਵਿਭਾਗ ਹਲਕਾ ਦਾਖਾ 'ਚ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾਵਾਂ ਦਾ ਵੈਰੀ ਬਣਿਆ ਹੋਇਆ ਹੈ | ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਲੁਧਿਆਣਾ ...

ਪੂਰੀ ਖ਼ਬਰ »

ਅੰਬੇ ਆਈ ਕੇਅਰ ਸੈਂਟਰ ਵਲੋਂ ਅੱਖ ਰੋਗਾਂ ਦੇ ਇਲਾਜ ਲਈ ਵਿਸ਼ੇਸ਼ ਡਾਕਟਰੀ ਕੈਂਪ ਸ਼ੁਰੂ

ਲੁਧਿਆਣਾ, 18 ਜੁਲਾਈ (ਕਵਿਤਾ ਖੁੱਲਰ)-ਬਾਬਾ ਬੰਦਾ ਸਿੰਘ ਬਹਾਦੁਰ ਅੰਤਰ-ਰਾਸ਼ਟਰੀ ਫਾਊਡੇਸ਼ਨ ਦੇ ਸਰਪ੍ਰਸਤ ਅਤੇ ਸਮਾਜ ਸੇਵੀ ਕੁਲਦੀਪ ਸਿੰਘ ਘਈ ਨੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ...

ਪੂਰੀ ਖ਼ਬਰ »

ਚੇਅਰਮੈਨ ਬਾਵਾ ਦਾ ਸਮਾਜ ਸੇਵੀ ਘਈ ਨੇ ਕੀਤਾ ਸਨਮਾਨ

ਲੁਧਿਆਣਾ, 18 ਜੁਲਾਈ (ਸਲੇਮਪੁਰੀ)-ਅੰਬੇ ਆਈ ਕੇਅਰ ਲੇਸਿਕ ਸੈਂਟਰ ਗਿੱਲ ਰੋਡ ਦੇ ਪ੍ਰਬੰਧਕਾਂ ਵਲੋਂ ਹਸਪਤਾਲ ਵਿਚ ਅੱਖ ਰੋਗਾਂ ਤੋਂ ਪੀੜਤ ਮਰੀਜ਼ਾਂ ਲਈ ਵਿਸ਼ੇਸ਼ ਰਿਆਇਤਾਂ ਤਹਿਤ ਡਾਕਟਰੀ ਕੈਂਪ ਸ਼ੁਰੂ ਕੀਤਾ ਗਿਆ ਹੈ, ਜੋ 28 ਜੁਲਾਈ ਤੱਕ ਜਾਰੀ ਰਹੇਗਾ | ਫੇਕੋ ਅਤੇ ...

ਪੂਰੀ ਖ਼ਬਰ »

ਜੈਵਿਕ ਖੇਤੀ ਕਲੱਬ ਦਾ ਤਕਨੀਕੀ ਸਿਖਲਾਈ ਕੈਂਪ ਲਗਾਇਆ

ਲੁਧਿਆਣਾ, 18 ਜੁਲਾਈ (ਕਵਿਤਾ ਖੁੱਲਰ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਪੀ.ਏ.ਯੂ. ਜੈਵਿਕ ਖੇਤੀ ਕਲੱਬ ਦਾ ਇਕ ਦਿਨਾ ਸਿਖਲਾਈ ਕੈਂਪ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੀ ਅਗਵਾਈ ਹੇਠ ਕੈਰੋਂ ਕਿਸਾਨ ਘਰ ਵਿਖੇ ਲਗਾਇਆ ਗਿਆ | ਕੋਆਰਡੀਨੇਟਰ ਅਤੇ ...

ਪੂਰੀ ਖ਼ਬਰ »

ਯੂਥ ਕਾਂਗਰਸ ਲੋਕ ਸਭਾ ਹਲਕਾ ਲੁਧਿਆਣਾ ਦੀ ਮੀਟਿੰਗ 'ਚ ਝੱਮਟ ਦੀ ਉਪ ਪ੍ਰਧਾਨ ਵਜੋਂ ਨਿਯੁਕਤੀ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਯੂਥ ਕਾਂਗਰਸ ਲੋਕ ਸਭਾ ਹਲਕਾ ਲੁਧਿਆਣਾ ਦੀ ਇਕ ਅਹਿਮ ਮੀਟਿੰਗ ਯੂਥ ਕਾਂਗਰਸ ਦੇ ਪ੍ਰਧਾਨ ਰਾਜੀਵ ਰਾਜਾ ਦੀ ਪ੍ਰਧਾਨਗੀ ਹੇਠ ਕਾਂਗਰਸ ਭਵਨ ਵਿਖੇ ਹੋਈ, ਜਿਸ ਵਿਚ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਵਨੀਤ ਕੰਬੋਜ, ਆਲ ਇੰਡੀਆ ...

ਪੂਰੀ ਖ਼ਬਰ »

ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਜ਼ਰੂਰੀ-ਜਥੇ: ਆਸਾ ਸਿੰਘ

ਲੁਧਿਆਣਾ, 18 ਜੁਲਾਈ (ਜੁਗਿੰਦਰ ਸਿੰਘ ਅਰੋੜਾ)- ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਦੇ ਸਰਪ੍ਰਸਤ ਜਥੇਦਾਰ ਆਸਾ ਸਿੰਘ ਨੇ ਕਿਹਾ ਹੈ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਜਿੰਨਾ ਜ਼ਰੂਰੀ ਰੁੱਖਾਂ ਦਾ ਲਗਾਉਣਾ ਹੈ, ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਬ ਡਵੀਜ਼ਨ ਪੱਧਰੀ ਕਬੱਡੀ ਮੁਕਾਬਲੇ ਕਰਵਾਏ

ਲੁਧਿਆਣਾ, 18 ਜੁਲਾਈ (ਕਵਿਤਾ ਖੁੱਲਰ)-ਖੇਡ ਵਿਭਾਗ ਪੰਜਾਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਬ ਡਵੀਜਨ ਪੱਧਰ 'ਤੇ ਅੰਡਰ-14, ਅੰਡਰ-18 ਅਤੇ ਅੰਡਰ-25 (ਲੜਕੇ/ਲੜਕੀਆਂ) ਦੇ ਕਬੱਡੀ ਮੁਕਾਬਲੇ (ਨੈਸ਼ਨਲ ਸਟਾਈਲ) ਕਰਵਾਏ ਗਏ | ਅੱਜ ਵੱਖ ਵੱਖ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੌਰਾਨ ਰੇਤ ਮਾਫ਼ੀਆਂ ਲੈਂਡ ਮਾਫ਼ੀਆ ਹੋਇਆ ਸਰਗਰਮ-ਸ਼ਿਵਾਲਿਕ

ਆਲਮਗੀਰ, 18 ਜੁਲਾਈ (ਜਰਨੈਲ ਸਿੰਘ ਪੱਟੀ)- ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸ਼ਿਵਾਲਿਕ ਸਾਬਕਾ ਪਾਰਲੀਮਾਨੀ ਸਕੱਤਰ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਵੱਢੀਖੋਰ, ਰੇਤ ਮਾਫ਼ੀਆ, ਲੈਂਡ ਮਾਫ਼ੀਆ ਅਤੇ ਨਸ਼ੇ ਦੇ ਕਾਰੋਬਾਰ ਵਿਚ ...

ਪੂਰੀ ਖ਼ਬਰ »

ਪੁਰਾਤਨ ਸ਼ਿਵਲਿੰਗ ਦੀ ਸਥਾਪਨਾ ਮੌਕੇ ਵੇਦ ਮੰਤਰਾਂ ਦਾ ਕੀਤਾ ਉਚਾਰਨ

ਲੁਧਿਆਣਾ, 18 ਜੁਲਾਈ (ਕਵਿਤਾ ਖੁੱਲਰ)-ਪ੍ਰਾਚੀਨ ਸ਼ਿਵ ਮਹਿਮਾ ਪ੍ਰਾਚੀਨ ਸ਼ਨੀ ਮਹਿਮਾ ਮੰਦਰ ਗੁਰਪਾਲ ਨਗਰ ਵਿਖੇ ਕੁਝ ਦਿਨ ਪਹਿਲਾ ਖੁਦਾਈ ਦੌਰਾਨ ਨਿਕਲੇ ਪੁਰਾਤਨ ਸ਼ਿਵਲਿੰਗ ਦੀ ਸਥਾਪਨਾ ਸ਼ਰਧਾ ਨਾਲ ਸ਼ਿਵ ਭਗਤਾਂ ਵਲੋਂ ਕਰਾਈ ਗਈ | ਸਥਾਪਨਾ ਮੌਕੇ ਪਹੁੰਚੇ ਪੰਡਤ ...

ਪੂਰੀ ਖ਼ਬਰ »

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਖੇਤੀ ਵਿਭਿੰਨਤਾ ਲਿਆਉਣ ਵਾਲੇ ਕਿਸਾਨਾਂ ਦੀ ਹੌ ਾਸਲਾ ਅਫ਼ਜ਼ਾਈ

ਹੰਬੜਾਂ, 18 ਜੁਲਾਈ (ਜਗਦੀਸ਼ ਸਿੰਘ ਗਿੱਲ, ਹਰਵਿੰਦਰ ਸਿੰਘ ਮੱਕੜ)-ਅਗਾਂਹ ਵਧੂ ਕਿਸਾਨ ਗੁਰਮੇਲ ਸਿੰਘ ਵਾਸੀ ਭੱਠਾ ਧੂਹਾ ਨੇ ਆਪਣੇ ਖੇਤਾਂ ਵਿਚ ਨਿਊਾਮੈਟਿਕ ਮੇਜ਼ ਪਲਾਂਟਰ ਦੀ ਮਦਦ ਨਾਲ 4 ਏਕੜ ਰਕਬੇ 'ਚ ਮੱਕੀ ਦੀ ਫ਼ਸਲ ਦੀ ਬਿਜਾਈ ਕੀਤੀ ਤੇ ਦੱਸਿਆ ਕਿ ਬਿਜਾਈ ਵਾਲਾ ਇਹ ...

ਪੂਰੀ ਖ਼ਬਰ »

ਯੂ.ਐਸ.ਐਮ.ਪੀ.ਐਮ.ਏ. ਵਲੋਂ 'ਮੁੱਢਲੀ ਸਹਾਇਤਾ ਤੇ ਸੁਰੱਖਿਆ' ਬਾਰੇ ਵਿਸ਼ੇਸ਼ ਸੈਮੀਨਾਰ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਯੂਨਾਈਟਿਡ ਸਿਲਾਈ ਮਸ਼ੀਨ ਐਾਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ (ਯੂ.ਐਸ.ਐਮ.ਪੀ.ਏ.) ਵੱਲੋਂ ਯੈੱਸ ਬੈਂਕ ਦੇ ਸਹਿਯੋਗ ਨਾਲ ਮੁੱਢਲੀ ਸਹਾਇਤਾ ਤੇ ਸੁਰੱਖਿਆ ਬਾਰੇ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਐਮ.ਐਸ.ਐਮ.ਈ. ਸਨਅਤਾਂ ਨੂੰ ...

ਪੂਰੀ ਖ਼ਬਰ »

ਸ਼ਹਿਰ 'ਚ ਵਾਹਨ ਚੋਰ ਸਰਗਰਮ ਪੁਲਿਸ ਨੇ 8 ਅਣਪਛਾਤੇ ਚੋਰਾਂ ਿਖ਼ਲਾਫ ਦਰਜ ਕੀਤਾ ਕੇਸ

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)- ਥਾਣਾ ਡਵੀਜਨ ਨੰਬਰ 5 ਦੀ ਪੁਲਿਸ ਨੇ ਅੰਮਿ੍ਤਪਾਲ ਸਿੰਘ ਪੁੱਤਰ ਅਮਰਦੀਪ ਸਿੰਘ ਵਾਸੀ ਬਰਨਾਲਾ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਿਖ਼ਲਾਫ਼ ਉਸ ਦਾ ਮੋਟਰਸਾਈਕਲ ਨੰਬਰ ਪੀ.ਬੀ. 19ਕੇ 3388 6 ਜੁਲਾਈ ਨੂੰ ਨਵੀਂ ਕਚਹਿਰੀ ਦੇ ...

ਪੂਰੀ ਖ਼ਬਰ »

ਹਾਦਸੇ 'ਚ ਔਰਤ ਦੀ ਮੌਤ ਹੋਣ ਦੇ ਮਾਮਲੇ 'ਚ ਕੇਸ ਦਰਜ

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)-ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਜਸਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਵਿਸ਼ਾਲ ਨਗਰ ਐਕਸਟੈਨਸ਼ਨ ਦੀ ਸ਼ਿਕਾਇਤ 'ਤੇ ਬਲਵਿੰਦਰ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਪਿੰਡ ਬੱਲਾ ਰੂਪ ਨਗਰ ਵਿਰੁੱਧ ਕੇਸ ਦਰਜ ਕੀਤਾ ਹੈ | ਜਾਂਚ ...

ਪੂਰੀ ਖ਼ਬਰ »

ਮੇਅਰ ਤੇ ਕਮਿਸ਼ਨਰ ਨੇ ਰਿਕਵਰੀ ਤੇਜ਼ ਕਰਨ ਦੇ ਦਿੱਤੇ ਨਿਰਦੇਸ਼

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਦੀ ਕਮਜ਼ੋਰ ਵਿੱਤੀ ਹਾਲਤ 'ਚ ਸੁਧਾਰ ਲਿਆਉਣ ਲਈ ਮੇਅਰ ਬਲਕਾਰ ਸਿੰਘ ਸੰਧੂ ਅਤੇ ਕਮਿਸ਼ਨਰ ਸ੍ਰੀਮਤੀ ਕਵਲਪ੍ਰੀਤ ਕੌਰ ਬਰਾੜ ਵਲੋਂ ਵੀਰਵਾਰ ਨੂੰ ਪ੍ਰਾਪਰਟੀ ਟੈਕਸ ਅਤੇ ਇਮਾਰਤੀ ਸ਼ਾਖਾ ਅਧਿਕਾਰੀਆਂ ਨਾਲ ਕੀਤੀ ...

ਪੂਰੀ ਖ਼ਬਰ »

ਮਹਾਂਨਗਰ ਦੇ ਕਾਰੋਬਾਰੀਆਂ ਦਾ ਸਰਕਾਰ ਵੱਲ 121 ਕਰੋੜ ਦਾ ਵੈਟ ਰਿਫੰਡ ਬਕਾਇਆ

ਲੁਧਿਆਣਾ, 18 ਜੁਲਾਈ (ਪੁਨੀਤ ਬਾਵਾ)-ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ ਵਲੋਂ ਕਰ ਤੇ ਆਬਕਾਰੀ ਵਿਭਾਗ ਤੋਂ ਮਹਾਂਨਗਰ ਦੇ ਸਨਅਤਕਾਰਾਂ ਤੇ ਵਪਾਰੀਆਂ ਦੀ ਵੈਟ ਰਿਫੰਡ ਦੀ ਬਕਾਇਆ ਪਈ ਰਾਸ਼ੀ ਦਾ ਵੇਰਵਾ ਮੰਗਿਆ ਗਿਆ ਸੀ, ਜਿਸ ਦੇ ਜਵਾਬ ਵਿਚ ਵਿਭਾਗ ਨੇ ਮਹਾਂਨਗਰ ਦੇ ...

ਪੂਰੀ ਖ਼ਬਰ »

ਕੰਪਨੀਆਂ ਦੇ ਫਸੇ ਪੈਸੇ ਕਢਵਾਉਣ ਦਾ ਝਾਂਸਾ ਦੇ ਕੇ ਢਾਈ ਲੱਖ ਦੀ ਧੋਖਾਧੇਹੀ ਦਾ ਦੋਸ਼

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)-ਥਾਣਾ ਦੁਗਰੀ ਦੀ ਪੁਲਿਸ ਵਲੋਂ ਸੁਖਦੇਵ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਅਰਬਨ ਅਸਟੇਟ ਦੁਗਰੀ ਦੀ ਸ਼ਿਕਾਇਤ 'ਤੇ ਰਾਧੇ ਕਿਸ਼ਨ ਕਪੂਰ, ਰੇਖਾ ਚੌਹਾਨ ਸਮੇਤ ਚਾਰ ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਜਾਂਚ ਅਧਿਕਾਰੀ ...

ਪੂਰੀ ਖ਼ਬਰ »

ਲੁਧਿਆਣਾ ਪੁਲਿਸ ਵਲੋਂ ਭਗੌੜਿਆਂ ਿਖ਼ਲਾਫ਼ ਮਾਮਲੇ ਦਰਜ

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)- ਥਾਣਾ ਜਮਾਲਪੁਰ ਪੁਲਿਸ ਵਲੋਂ ਵਿਕਾਸ ਰਾਏ ਪੁੱਤਰ ਸ਼ਾਮ ਬਿਹਾਰੀ ਵਾਸੀ ਨਿਊ ਦਸ਼ਮੇਸ਼ ਸ਼ੇਰਪੁਰ ਕਲਾਂ, ਰਾਜ ਕੁਮਾਰ ਪੁੱਤਰ ਬਲਦੇਵ ਕਿਸ਼ਨ ਵਾਸੀ ਵਿਦਰ ਬਿਹਾਰ ਕਲੋਨੀ, ਥਾਣਾ ਹੈਬੋਵਾਲ ਪੁਲਿਸ ਵਲੋਂ ਰਜਿੰਦਰ ਸਿੰਘ ...

ਪੂਰੀ ਖ਼ਬਰ »

ਖੁਰਾਕ ਸਪਲਾਈ ਵਿਭਾਗ ਵਲੋਂ ਆਟਾ ਚੱਕੀਆਂ ਦੀ ਅਚਨਚੇਤ ਜਾਂਚ

ਲੁਧਿਆਣਾ, 18 ਜੁਲਾਈ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਨਿਯਮਾਂ ਦੀ ਉਲੰਘਣਾ ਰੋਕਣ ਨੂੰ ਲੈ ਕੇ ਬਹੁਤ ਸਖ਼ਤ ਰੁਖ਼ ਵਿਚ ਨਜ਼ਰ ਆ ਰਿਹਾ ਹੈ | ਖੁਰਾਕ ਸਪਲਾਈ ਵਿਭਾਗ ਦੀ ਗੰਭੀਰਤਾ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਉੱਚ ਅਧਿਕਾਰੀ ਆਪ ਫੀਲਡ ਵਿਚ ਜਾ ਕੇ ...

ਪੂਰੀ ਖ਼ਬਰ »

ਬਿਜਲੀ ਚੋਰੀ ਤੇ ਉਲੰਘਣਾਂ ਲਈ 279 ਖ਼ਪਤਕਾਰਾਂ ਨੂੰ 44.73 ਲੱਖ ਦੇ ਜੁਰਮਾਨੇ-ਇੰਜੀ: ਗਰੇਵਾਲ

ਲੁਧਿਆਣਾ, 18 ਜੁਲਾਈ (ਕਵਿਤਾ ਖੁੱਲਰ)-ਪੰਜਾਬ ਰਾਜ ਊਰਜਾ ਨਿਗਮ ਵਲੋਂ ਬਿਜਲੀ ਚੋਰਾਂ ਵਿਰੁੱਧ ਮੁਹਿੰਮ ਤੇਜ ਕਰਦਿਆਂ ਕਥਿਤ ਬਿਜਲੀ ਚੋਰੀ ਅਤੇ ਉਲੰਘਣਾਂ ਲਈ 279 ਖ਼ਪਤਕਾਰਾਂ ਨੂੰ 44.73 ਲੱਖ ਰੁਪਏ ਰਾਸ਼ੀ ਦਾ ਜੁਰਮਾਨਾ ਕੀਤਾ ਹੈ | ਇੰਜ: ਡੀ.ਪੀ.ਐਸ. ਗਰੇਵਾਲ ਚੀਫ਼ ...

ਪੂਰੀ ਖ਼ਬਰ »

ਹੁਣ ਏ.ਐਨ.ਐਮ. ਦੀ ਤਸਦੀਕ 'ਤੇ ਵੀ ਬਣੇਗਾ ਜਾਤੀ ਸਰਟੀਫ਼ਿਕੇਟ

ਲੁਧਿਆਣਾ, 18 ਜੁਲਾਈ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਜਾਤੀ ਸਰਟੀਫ਼ਿਕੇਟ ਬਣਾਉਣ ਸਮੇਂ ਆ ਰਹੀਆਂ ਔਕੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਕਾਰਜਪ੍ਰਣਾਲੀ ਨੂੰ ਹੋਰ ਸਫ਼ਲ ਬਣਾਉਣ ਲਈ ਹੁਕਮ ਜਾਰੀ ਕੀਤੇ ਹਨ | ਪੰਜਾਬ ਸਰਕਾਰ ਦੇ ਸਮਾਜਿਕ ਨਿਆਂ ...

ਪੂਰੀ ਖ਼ਬਰ »

ਐਕਟਿਵਾ ਤੇ ਮੋਟਰਸਾਈਕਲ ਚੋਰੀ

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)-ਥਾਣਾ ਡਵੀਜਨ ਨੰਬਰ-4 ਦੀ ਪੁਲਿਸ ਨੇ ਲਛਮਣ ਪੁੱਤਰ ਹਰਬੰਸ ਲਾਲ ਵਾਸੀ ਕਿਲ੍ਹਾ ਮੁਹੱਲਾ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਿਖ਼ਲਾਫ਼ ਉਸ ਦਾ ਐਕਟਿਵਾ ਨੰਬਰ ਪੀ.ਬੀ.10-ਈ.ਯੂ-8568 ਘਰ ਦੇ ਬਾਹਰੋਂ 16 ਜੁਲਾਈ ਨੂੰ ਚੋਰੀ ਹੋਣ ਦਾ ...

ਪੂਰੀ ਖ਼ਬਰ »

15 ਸਾਲਾ ਲੜਕੀ ਲਾਪਤਾ

ਲੁਧਿਆਣਾ, 18 ਜੁਲਾਈ (ਅਮਰੀਕ ਸਿੰਘ ਬੱਤਰਾ)-ਥਾਣਾ ਫੋਕਲ ਪੁਆਇੰਟ ਪੁਲਿਸ ਵਲੋਂ ਰਾਮ ਪ੍ਰਵੇਸ਼ ਸਾਹਨੀ ਪੁੱਤਰ ਗੋਬਿੰਦ ਸਾਹਨੀ ਵਾਸੀ ਰਾਜੀਵ ਗਾਂਧੀ ਕਾਲੋਨੀ ਫੋਕਲ ਪੁਆਇੰਟ ਦੀ ਸ਼ਿਕਾਇਤ 'ਤੇ ਸੂਰਜ ਪੁੱਤਰ ਗਿਆਨ ਪ੍ਰਕਾਸ਼ ਵਾਸੀ ਜੀਵਨ ਨਗਰ ਵਿਰੁੱਧ ਧਾਰਾ 363/366 ਏ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX