ਚੰਡੀਗੜ੍ਹ, 18 ਜੁਲਾਈ (ਆਰ.ਐਸ.ਲਿਬਰੇਟ) -ਮੇਅਰ ਰਾਜੇਸ਼ ਕੁਮਾਰ ਕਾਲੀਆ, ਕਮਿਸ਼ਨਰ ਕੇ.ਕੇ. ਯਾਦਵ ਆਈ.ਏ.ਐਸ ਅਤੇ ਵਧੀਕ ਕਮਿਸ਼ਨਰਾਂ ਨੇ ਸ਼ਹਿਰ ਦਾ ਦੌਰਾ ਕਰ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ | ਇਸ ਦੌਰਾਨ ਮਨੋਜ ਬਾਂਸਲ ਚੀਫ ਇੰਜੀਨੀਅਰ, ਸੈਲੇਂਦਰ ਸਿੰਘ ਐਸ.ਈ, ਪੀ.ਐਚ, ਸੰਜੇ ਅਰੋੜਾ, ਐਸ.ਈ ਬੀ ਐਾਡ ਆਰ, ਕਿ੍ਸ਼ਨਪਾਲ ਸਿੰਘ ਐਸ.ਈ ਬਾਗ਼ਬਾਨੀ, ਡਾ. ਅਮਿ੍ਤ ਵਾੜਿੰਗ ਮੈਡੀਕਲ ਅਫ਼ਸਰ ਆਫ਼ ਹੈਲਥ ਅਤੇ ਕਾਰਜਕਾਰੀ ਇੰਜੀਨੀਅਰਿੰਗ ਵਿਭਾਗ ਨਾਲ ਸਨ | ਕਮਿਸ਼ਨਰ ਨੇ ਸਬੰਧਿਤ ਅਫ਼ਸਰਾਂ ਨੂੰ ਫਿਰਨੀ ਸੜਕ ਦੇ ਪੈਚ ਕੰਮ ਅਤੇ ਸੜਕਾਂ ਦੀ ਮੁਰੰਮਤ ਕਰਨ ਲਈ ਨਿਰਦੇਸ਼ ਦਿੱਤੇ | ਉਨ੍ਹਾਂ ਨੇ ਖੇਤਰ ਵਿਚ ਰੱਖੇ ਗਏ ਹੜ੍ਹਾਂ ਵਾਲੀ ਵਾਟਰ ਲਾਈਨ ਅਤੇ ਸੀਵਰੇਜ ਡਿਸਪੋਜ਼ਲ ਲਾਈਨ ਦੀ ਵੀ ਜਾਂਚ ਕੀਤੀ | ਕਮਿਸ਼ਨਰ ਨੇ ਸਬੰਧਿਤ ਅਫ਼ਸਰਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਇਸ ਖੇਤਰ ਵਿਚ ਚੱਲ ਰਹੇ ਕੰਮ ਨੂੰ ਤੇਜ਼ੀ ਨਾਲ ਕੀਤਾ ਜਾਵੇ ਅਤੇ ਬਿਨਾਂ ਕਿਸੇ ਦੇਰੀ ਦੇ ਨਵੇਂ ਅਲਾਟ ਕੀਤੇ ਕੰਮ ਸ਼ੁਰੂ ਕੀਤੇ ਜਾਣ | ਮੇਅਰ ਅਤੇ ਕਮਿਸ਼ਨਰ ਨੇ ਗ੍ਰੀਨ ਬੈਲਟ ਮਸਜਿਦ ਦੇ ਪਿਛਲੇ ਪਾਸੇ ਮਲੋਆ ਵਿਚ ਨਿੰਮ, ਜਾਮਣ ਅਤੇ ਆਮਲਾ ਦੇ ਪੌਦੇ ਲਾਏ | ਕਮਿਸ਼ਨਰ ਨੇ ਐਸ.ਈ. ਬਾਗ਼ਬਾਨੀ ਨੂੰ ਪਾਰਕਾਂ ਵਿਚ ਫਲ ਦੇਣ ਵਾਲੇ ਦਰੱਖਤਾਂ ਦੇ ਪੌਦੇ ਲਗਾਉਣ ਤੋਂ ਇਲਾਵਾ ਫੁੱਲਾਂ ਦੇ ਦਰੱਖਤ ਲਗਾਉਣ ਲਈ ਕਿਹਾ | ਇਸ ਤੋਂ ਬਾਅਦ ਕਮਿਸ਼ਨਰ ਨੇ ਸੈਕਟਰ 32 ਦਾ ਦੌਰਾ ਕੀਤਾ ਅਤੇ ਪਾਣੀ ਦੇ ਕੰਮ ਦੀ ਜਾਂਚ ਕੀਤੀ | ਉਨ੍ਹਾਂ ਨੇ ਯੂ.ਜੀ.ਆਰ. ਦਾ ਮੁਆਇਨਾ ਕੀਤਾ ਅਤੇ ਉਨ੍ਹਾਂ ਮੀਟਰ ਸੈਕਸ਼ਨ ਦੇ ਕੰਮ ਦੀ ਵੀ ਜਾਂਚ ਕੀਤੀ | ਜਲਦੀ ਤੋਂ ਜਲਦੀ ਮੀਟਰ ਸੈਕਸਨ ਦੇ ਕੰਮ ਨੂੰ ਡਿਜਿਟਲਾਈਜ਼ ਕਰਨ ਲਈ ਨਿਰਦੇਸ਼ ਦਿੱਤਾ | ਤਿਲਕ ਰਾਜ, ਐਡੀਸ਼ਨਲ ਕਮਿਸ਼ਨਰ ਨੇ ਮਨੀਮਾਜਰਾ ਇਲਾਕੇ ਵਿਚ ਸਬੰਧਤ ਇੰਜੀਨੀਅਰਾਂ ਨਾਲ ਮੁਲਾਕਾਤ ਕੀਤੀ ਅਤੇ ਨਾਲ ਹੀ ਸਾਧਨਾ ਸੁਸਾਇਟੀ ਦੁਆਰਾ ਮਾਨਸਿਕ ਤੌਰ 'ਤੇ ਕਮਜ਼ੋਰ ਬੱਚਿਆਂ ਲਈ ਸਕੂਲ ਦਾ ਦੌਰਾ ਵੀ ਕੀਤਾ ਇਸ ਸਮੇਂ ਕੌਾਸਲਰ ਵਿਨੋਦ ਅਗਰਵਾਲ, ਜਗਤਾਰ ਸਿੰਘ ਅਤੇ ਸ. ਸ਼ਕਤੀ ਪ੍ਰਕਾਸ਼ ਦੇਵਸਾਲੀ ਨਾਲ ਰਹੇ | ਸਤੀਸ਼ ਕੁਮਾਰ ਜੈਨ ਵਧੀਕ ਕਮਿਸ਼ਨਰ ਵੱਲੋਂ ਸੈਕਟਰ 31 ਅਤੇ 32 ਦੇ ਨਾਲ ਬੀ ਐਾਡ ਆਰ, ਬਾਗ਼ਬਾਨੀ, ਪਬਲਿਕ ਹੈਲਥ ਅਤੇ ਬਿਜਲੀ ਦੇ ਐਗਜ਼ੈਕਟਿਵ ਇੰਜੀਨੀਅਰ ਦੇ ਨਾਲ ਮੁਲਾਕਾਤ ਕੀਤੀ, ਟੀਮ ਨੇ ਸੈਕਟਰ 31 ਵਿਚ ਜਾਪਾਨੀਜ ਗਾਰਡਨ, ਸੈਕਟਰ 31-ਸੀ ਅਤੇ ਸੈਕਟਰ 32 ਦੀਆਂ ਸੜਕਾਂ ਸਮੇਤ ਵੱਖ ਵੱਖ ਹਰੀਆਂ ਪੱਟੀਆਂ ਅਤੇ ਪਾਰਕ ਦਾ ਦੌਰਾ ਕੀਤਾ, ਐਡੀਸ਼ਨਲ ਕਮਿਸ਼ਨਰ ਨੇ ਸਬੰਧਿਤ ਇੰਜੀਨੀਅਰ ਨੂੰ ਨਿਰਦੇਸ਼ ਦਿੱਤਾ ਕਿ ਉਹ ਸੜਕ ਦੀ ਮੁਰੰਮਤ, ਘਾਹ ਦਰਖਤਾਂ ਦੀ ਛੰਗਾਈ ਕਰਾਉਣ | ਸ. ਅਨਿਲ ਕੁਮਾਰ ਗਰਗ ਵਧੀਕ ਕਮਿਸ਼ਨਰ ਨੇ ਸੈਕਟਰ 35 ਦੇ ਇਲਾਕਾ ਕੌਾਸਲਰ ਸ੍ਰੀਮਤੀ ਰਵਿੰਦਰ ਕੌਰ ਗੁਜਰਾਲ ਅਤੇ ਨਿਗਮ ਦੇ ਸਬੰਧਿਤ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ. ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਖੁੱਲ੍ਹੇ ਮੈਦਾਨ ਵਿਚ ਪਈ ਰਹਿੰਦ ਖੂੰਹਦ ਨੂੰ ਹਟਾਉਣ ਅਤੇ ਉਦਯੋਗਿਕ ਖੇਤਰ ਦੇ ਪਲਾਂਟ ਵਿਚ ਲਿਜਾਣ | ਇਕ ਟੀਮ ਸੰਜੇ ਅਰੋੜਾ ਐਸ.ਈ, ਬੀ ਐਾਡ ਆਰ ਨੇ ਸੈਕਟਰ 25 ਅਤੇ ਹੋਰ ਖੇਤਰਾਂ ਦਾ ਦੌਰਾ ਵੀ ਕੀਤਾ, ਉਨ੍ਹਾਂ ਸ਼ਮਸ਼ਾਨ ਘਾਟ ਸੈਕਟਰ 25 ਵਿਚ ਲੱਕੜ ਦੇ ਢੇਰ ਲਈ ਸ਼ੈੱਡ ਦੀ ਉਸਾਰੀ ਦੀ ਪ੍ਰਗਤੀ ਸਥਿਤੀ ਜਾਣੀ, ਅੰਤਿਮ ਸੰਸਕਾਰ ਲਈ 5 ਸ਼ੈੱਡਾਂ ਦੇ ਵਿਸਥਾਰ, ਸ਼ਮਸ਼ਾਨ ਘਾਟ ਵਿਚ ਮੌਤ ਸਰਟੀਫਿਕੇਟ ਲਈ ਪੋਰਟੋ ਕੈਬਿਨ ਦੇ ਨਿਰਮਾਣ, ਸੈਕਟਰ 25, ਡੱਡੂ ਮਾਜਰਾ, ਮਲੋਆ, ਕਾਲੋਨੀ ਨੰਬਰ 4 ਵਿਖੇ ਨਵੇਂ ਬਣੇ ਕਮਿਊਨਿਟੀ ਸੈਂਟਰ, ਡੱਡੂ ਮਾਜਰਾ ਦੀ ਫਿਰਨੀ ਸੜਕਾਂ ਦੀ ਜਾਂਚ ਕੀਤੀ ਗਈ ਅਤੇ ਕੰਮ ਨੂੰ ਪੂਰਾ ਕਰਨ ਲਈ ਜ਼ਰੂਰੀ ਯੋਜਨਾ ਉਲੀਕੀ |
ਚੰਡੀਗੜ੍ਹ, 18 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸਾਰੰਗਪੁਰ ਪੁਲਿਸ ਸਟੇਸ਼ਨ ਦੀ ਟੀਮ ਨੇ ਚੋਰੀ ਦੇ ਮਾਮਲਿਆਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਗਿ੍ਫ਼ਤਾਰੀ ਨਾਲ ਚੋਰੀ ਦੇ ਦੋ ਮਾਮਲੇ ਸੁਲਝੇ ਹਨ | ਮਿਲੀ ਜਾਣਕਾਰੀ ...
ਚੰਡੀਗੜ੍ਹ, 18 ਜੁਲਾਈ (ਰਣਜੀਤ ਸਿੰਘ/ਜਾਗੋਵਾਲ)- 40 ਲੱਖ ਰਿਸ਼ਵਤ ਮਾਮਲੇ ਵਿਚ ਫਸੇ ਡੀ.ਐਸ.ਪੀ ਰਾਮਚੰਦਰ ਮੀਨਾ ਨੇ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਵਿਚ ਡਿਸਚਾਰਜ ਅਰਜ਼ੀ ਦਾਇਰ ਕੀਤੀ ਹੈ | ਅਰਜ਼ੀ ਵਿਚ ਉਨ੍ਹਾਂ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਹੈ | ਉਨ੍ਹਾਂ ਅਰਜ਼ੀ ਵਿਚ ...
ਚੰਡੀਗੜ੍ਹ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਰਕਾਰ ਨੇ 6ਵੀਂ ਤਨਖ਼ਾਹ ਕਮਿਸ਼ਨ ਅਨੁਸਾਰ ਪੈਨਸ਼ਨ/ਪਰਿਵਾਰਕ ਪੈਨਸ਼ਨ ਲੈਣ ਵਾਲੇ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਨੂੰ ਭੁਗਤਾਨ ਯੋਗ ਮਹਿੰਗਾਈ ਰਾਹਤ ਦੀ ਪਹਿਲੀ ਜਨਵਰੀ, 2018, ਪਹਿਲੀ ਜੁਲਾਈ, 2018 ਅਤੇ ...
ਚੰਡੀਗੜ੍ਹ, 18 ਜੁਲਾਈ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੀ ਹੈ, ਜਿਹੜੀ ਆਪਣੀਆਂ ਨਾਕਾਮੀਆਂ ਤੋਂ ਧਿਆਨ ਲਾਂਭੇ ਕਰਨ ਅਤੇ ਸਿੱਖ ਸੰਸਥਾਵਾਂ ਉਤੇ ਕਬਜ਼ੇ ਕਰਨ ਦੀ ਨੀਅਤ ...
ਚੰਡੀਗੜ੍ਹ, 18 ਜੁਲਾਈ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ-ਘਰ ਜਾ ਕੇ ਨਵੇਂ ਮੈਂਬਰਾਂ ਦੀ ਭਰਤੀ ਕਰਨ | ਇਸ ਦੇ ਨਾਲ ਇਹ ਵੀ ਕਿਹਾ ਹੈ ਕਿ ਵਾਧੂ ਕਾਪੀਆਂ ਦੀ ਜ਼ਰੂਰਤ ਹੋਣ ਤੇ ਇਹ ਪਾਰਟੀ ਦੇ ਮੁੱਖ ਦਫ਼ਤਰ ਵਿਚੋਂ ...
ਚੰਡੀਗੜ੍ਹ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਸਰਕਾਰ ਨੇ ਜ਼ਿਲ੍ਹਾ ਪੰਚਕੂਲਾ ਦੇ ਪਿੰਡ ਕਾਜਮਪੁਰ ਦੀ ਪੰਚਾਇਤ ਨੂੰ ਬਲਾਕ ਬਰਵਾਲਾ ਤੋਂ ਕੱਢ ਕੇ ਬਲਾਕ ਰਾਏਪੁਰ ਰਾਣੀ ਵਿਚ ਜੋੜਨ ਦਾ ਫ਼ੈਸਲਾ ਕੀਤਾ ਹੈ | ਇਸ ਸਬੰਧੀ ਇਕ ਪ੍ਰਸਤਾਵ ਨੂੰ ਹਰਿਆਣਾ ਦੇ ਮੁੱਖ ...
ਚੰਡੀਗੜ੍ਹ, 18 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਪੁਲਿਸ ਦੇ ਡੀ.ਜੀ.ਪੀ. ਓਮ ਪ੍ਰਕਾਸ਼ ਮਿਸ਼ਰਾ ਅਤੇ ਐਸ.ਪੀ. ਨਿਹਾਰਕਾ ਭੱਟ ਨੂੰ ਚੰਡੀਗੜ੍ਹ ਤੋਂ ਤਬਦੀਲ ਕਰਨ ਦੇ ਹੁਕਮ ਗ੍ਰਹਿ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਹਨ | ਡਾ. ਓਮ ਪ੍ਰਕਾਸ਼ ਮਿਸ਼ਰਾ ਨੂੰ ਜਿੱਥੇ ...
ਚੰਡੀਗੜ੍ਹ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ ਸੂਬੇ ਦੇ ਕਾਲਜਾਂ ਦੇ ਵਿਦਿਆਰਥੀਆਂ ਨਾਲ ਵਿੱਦਿਅਕ ਸੈਸ਼ਨ 2019-20 ਵਿਚ ਵੀ ਪਹਿਲੀ ਵਿੱਦਿਅਕ ਸੈਸ਼ਨ ਦੀ ਤਰਜ਼ 'ਤੇ ਫ਼ੀਸ ਲਈ ਜਾਵੇਗੀ ਅਤੇ 15 ਦਿਨਾਂ ਦੇ ਅੰਦਰ ਵਧੀ ...
ਚੰਡੀਗੜ੍ਹ, 18 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 33 ਦੇ ਪਾਰਕ ਵਿਚ ਇਕ ਔਰਤ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ | ਔਰਤ ਨੂੰ ਦਰੱਖਤ ਨਾਲ ਲਟਕਦੀ ਦੇਖ ਕੇ ਕਿਸੇ ਅਗਿਆਤ ਨੇ ਸੂਚਨਾ ਪੁਲਿਸ ਨੂੰ ਦਿੱਤੀ | ਪੁਲਿਸ ਨੇ ਔਰਤ ਨੂੰ ਫਾਹੇ ਤੋਂ ਉਤਾਰ ਕੇ ਸੈਕਟਰ 32 ਦੇ ...
ਚੰਡੀਗੜ੍ਹ, 18 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਆਟੋ ਰਿਕਸ਼ੇ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਬਨਵਾਉਣ ਦੇ ਨਾਂਅ 'ਤੇ ਧੋਖਾਧੜੀ ਕਰਨ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਿਤ ਮਾਮਲੇ ਦੀ ਸ਼ਿਕਾਇਤ ਕਜਹੇੜੀ ਦੀ ਰਹਿਣ ਵਾਲੀ ਬਿ੍ਜ ...
ਚੰਡੀਗੜ੍ਹ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਸਰਕਾਰ ਨੇ ਆਪਣੇ ਅਜਿਹੇ ਕਰਮਚਾਰੀਆਂ, ਜਿੰਨ੍ਹਾਂ ਦੀ ਮੌਤ ਸੇਵਾ ਵਿਚ ਰਹਿੰਦੇ ਹੋਏ ਹੋ ਗਈ ਹੋਵੇ, ਦੇ ਪਾਤਰ ਬੱਚਿਆਂ ਦਾ ਬੱਚਾ ਸਿੱਖਿਆ ਭੱਤਾ 750 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 1125 ਰੁਪਏ ਪ੍ਰਤੀ ਮਹੀਨਾ ਕਰਨ ...
ਚੰਡੀਗੜ੍ਹ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਪੁਲਿਸ ਵਲੋਂ ਨਸ਼ਾ ਤਸਕਰਾਂ 'ਤੇ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਦੇ ਤਹਿਤ ਜ਼ਿਲ੍ਹਾ ਸਿਰਸਾ ਵਿਚ ਇਕ ਕੈਂਟਰ ਤੋਂ ਕਰੀਬ 9 ਲੱਖ ਰੁਪਏ ਦੀ 400 ਕਿਲੋਗ੍ਰਾਮ ਡੋਡੇ ਪੋਸਤ ਬਰਾਮਦ ਕੀਤੇ ਹਨ | ਪੁਲਿਸ ਵਿਭਾਗ ਦੇ ਇਕ ...
ਚੰਡੀਗੜ੍ਹ, 18 ਜੁਲਾਈ (ਆਰ.ਐਸ.ਲਿਬਰੇਟ)- ਚੰਡੀਗੜ੍ਹ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਪਾਰਦਰਸ਼ੀ ਅਤੇ ਕੁਸ਼ਲ ਪ੍ਰਸ਼ਾਸਨ ਯਕੀਨੀ ਬਣਾਉਣ ਲਈ, ਵੱਖ ਵੱਖ ਵਿਭਾਗਾਂ ਦੇ ਕੰਮਕਾਜ ਦੀ ਸਮੀਖਿਆ ਲੜੀ ਵਿਚ ਅੱਜ ਚੰਡੀਗੜ੍ਹ ਡਿਪਟੀ ਕਮਿਸ਼ਨਰ-ਕਮ-ਮਿਲਖ ਅਫ਼ਸਰ ਮਨਦੀਪ ਸਿੰਘ ...
ਚੰਡੀਗੜ੍ਹ, 18 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਵਾਹਨਾਂ ਦੀਆਂ ਬੈਟਰੀਆਂ ਦੀ ਚੋਰੀ ਦੇ ਵੱਖ-ਵੱਖ ਮਾਮਲਿਆਂ 'ਚ ਸ਼ਾਮਲ ਦੋ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਦੀ ਸ਼ਿਕਾਇਤ ਬਾਪੂਧਾਮ ਕਾਲੋਨੀ ਦੇ ਰਹਿਣ ...
ਚੰਡੀਗੜ੍ਹ, 18 ਜੁਲਾਈ (ਐਨ.ਐਸ. ਪਰਵਾਨਾ)- ਹਰਿਆਣਾ ਵਿਚ ਵਿਧਾਨ ਸਭਾ ਆਮ ਚੋਣਾਂ, 2019 ਨੂੰ ਸੁਤੰਤਰ, ਨਿਰਪੱਖ ਤੇ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਵਾਉਣ ਦੇ ਸਬੰਧ ਵਿਚ ਮੁੱਖ ਚੋਣ ਅਧਿਕਾਰੀ ਰਾਜੀਵ ਰੰਜਨ ਨੇ ਰਾਜ ਦੇ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ...
ਚੰਡੀਗੜ੍ਹ, 18 ਜੁਲਾਈ (ਆਰ.ਐਸ.ਲਿਬਰੇਟ)-ਪਿੰਡ ਬੁਟੇਰਲਾ ਵਿਖੇ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੀ ਕੇਂਦਰੀ ਕਾਰਜਕਾਰਨੀ ਦੀ ਬੈਠਕ ਦੌਰਾਨ ਭੂਮੀ ਗ੍ਰਹਿਣ ਐਕਟ 2013 ਅਧੀਨ 2 ਪਿੰਡ ਧਨਾਸ ਤੇ ਡੱਡੂ ਮਾਜਰਾ ਦੀ 18 ਏਕੜ ਜ਼ਮੀਨ ਗ੍ਰਹਿਣ ਕਰਨ ਸਬੰਧੀ ਚੱਲ ਰਹੇ ਅਮਲ 'ਤੇ, ...
ਚੰਡੀਗੜ੍ਹ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਸਰਕਾਰ ਨੇ ਮੈਡੀਕਲ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ ਲਈ ਪਿੰਡ ਖੇਰਕੀ ਮਾਜਰਾ ਸੈਕਟਰ 102 ਗੁਰੂਗ੍ਰਾਮ ਵਿਚ 39 ਏਕੜ ਜ਼ਮੀਨ 'ਤੇ ਸ੍ਰੀ ਸ਼ੀਤਲਾ ਮਾਤਾ ਦੇਵੀ ਮੈਡੀਕਲ ਕਾਲਜ ਦੀ ਸਥਾਪਨਾ ਕਰਨ ਦਾ ਫ਼ੈਸਲਾ ਕੀਤਾ ਹੈ | ...
ਚੰਡੀਗੜ੍ਹ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਸਰਕਾਰ ਨੇ ਸੂਬੇ ਦੇ ਸਾਰੇ ਵਿਭਾਗ ਮੁਖੀਆਂ ਅਤੇ ਪ੍ਰਸ਼ਾਸਨਿਕ ਸਕੱਤਰਾਂ ਨੂੰ ਆਦੇਸ਼ ਦਿੱਤੇ ਹਨ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਪਹਿਲਾਂ ਇਜਾਜ਼ਤ ਤੋਂ ਬਿਨਾਂ ਆਪਣੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਦੀ ...
ਚੰਡੀਗੜ੍ਹ, 18 ਜੁਲਾਈ (ਅਜਾਇਬ ਸਿੰਘ ਔਜਲਾ)-ਪੰਜਾਬੀ ਫ਼ਿਲਮ 'ਅਰਦਾਸ' ਦਾ ਅੱਜ ਚੰਡੀਗੜ੍ਹ ਵਿਖੇ ਦੇਰ ਰਾਤ ਪ੍ਰੀਮੀਅਰ ਸ਼ੋਅ ਕਰਵਾਇਆ ਗਿਆ | ਇਸ ਸ਼ੋਅ ਦੀ ਇਹ ਵਿਸ਼ੇਸ਼ਤਾ ਰਹੀ ਕਿ ਇਸ ਵਿਚ ਜਿਥੇ ਫ਼ਿਲਮ ਨਾਲ ਜੁੜੇ ਅਦਾਕਾਰਾਂ ਨੇ ਸ਼ਿਰਕਤ ਕੀਤੀ ਉਥੇ ਫ਼ਿਲਮੀ ਖੇਤਰ ...
ਚੰਡੀਗੜ੍ਹ, 18 ਜੁਲਾਈ (ਸੁਰਜੀਤ ਸਿੰਘ ਸੱਤੀ)- ਹਰਿਆਣਾ ਵਿਚ ਜੰਗਲੀ ਜਾਨਵਰਾਂ ਵਲੋਂ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਕਰਨ ਤੇ ਪਾਲਤੂ ਪਸ਼ੂਆਂ ਨੂੰ ਨੁਕਸਾਨ ਪਹੁੰਚਾਉਣ ਪ੍ਰਤੀ ਮੁਆਵਜ਼ੇ ਸਬੰਧੀ ਹਾਈਕੋਰਟ ਵਲੋਂ ਦਿੱਤੇ ਹੁਕਮ ਦੀ ਪਾਲਣਾ ਨਾ ਕਰਨ ਕਾਰਨ ਹਰਿਆਣਾ ...
ਚੰਡੀਗੜ੍ਹ, 18 ਜੁਲਾਈ (ਅ.ਬ)- ਯੂ.ਕੇ. ਸਰਕਾਰ ਨੇ ਇਕ ਵਾਰ ਫਿਰ ਭਾਰਤੀ ਵਿਦਿਆਰਥੀਆਾ ਨੂੰ ਰਾਹਤ ਦਿੰਦੇ ਹੋਏ ਪੜ੍ਹਾਈ ਦੇ ਤੌਰ 'ਤੇ ਯੂ.ਕੇ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ, ਜਿਸ ਦੇ ਚਲਦੇ ਹੁਣ ਭਾਰਤੀ ਵਿਦਿਆਰਥੀਆਾ ਨੂੰ ਪੜ੍ਹਾਈ ਕਰਨ ਦੇ ਬਾਅਦ (ਪੋਸਟ ਸਟੱਡੀ ਵੀਜ਼ਾ) ...
ਚੰਡੀਗੜ੍ਹ, 18 ਜੁਲਾਈ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.ਰਾਜ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਕ ਅਜਿਹੇ ਉਪ ਕੁਲਪਤੀ ਹਨ ਜੋ ਕਿ ਆਸਾਨੀ ਨਾਲ ਸਭ ਨੂੰ ਮਿਲਣ ਲਈ ਸਮਾਂ ਦਿੰਦੇ ਹਨ | ਉਹ ਗਰੁੱਪਾਂ ਵਿਚ ਵਿਦਿਆਰਥੀਆਂ ...
ਚੰਡੀਗੜ੍ਹ, 18 ਜੁਲਾਈ (ਆਰ.ਐਸ.ਲਿਬਰੇਟ) -ਅੱਜ ਡਿਪਟੀ ਕਮਿਸ਼ਨਰ ਚੰਡੀਗੜ੍ਹ ਯੂ.ਟੀ.-ਕਮ-ਪ੍ਰਧਾਨ ਮਨਦੀਪ ਸਿੰਘ ਬਰਾੜ, ਐਸ.ਪੀ.ਸੀ.ਏ. ਚੰਡੀਗੜ੍ਹ ਨੇ ਜਾਨਵਰਾਂ ਨੂੰ ਮਦਦ ਤੇ ਰਾਹਤ ਯਕੀਨੀ ਬਣਾਉਣ ਲਈ ਸੋਸਾਇਟੀ ਫ਼ਾਰ ਪ੍ਰੀਵੈਨਸ਼ਨ ਆਫ਼ ਕਿ੍ਊਐਲਟੀ ਟੂ ਐਨੀਮਲ ਸੈਕਟਰ 38 ਦਾ ...
ਚੰਡੀਗੜ੍ਹ, 18 ਜੁਲਾਈ (ਅਜਾਇਬ ਸਿੰਘ ਔਜਲਾ)- ਯੂ.ਟੀ ਪਾਵਰਮੈਨ ਯੂਨੀਅਨ ਚੰਡੀਗੜ੍ਹ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਅੱਜ ਤੋਂ ਧਰਨੇ ਦੀ ਲੜੀ ਸ਼ੁਰੂ ਕੀਤੀ ਗਈ ਹੈ | ਯੂਨੀਅਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ, ਧਿਆਨ ਸਿੰਘ, ਅਮਰੀਕ ਸਿੰਘ ਹੋਰਾਂ ਦੀ ਅਗਵਾਈ ਹੇਠ ...
ਚੰਡੀਗੜ੍ਹ, 18 ਜੁਲਾਈ (ਅਜੀਤ ਬਿਊਰੋ)-ਫੂਡ ਸਪਲਾਈ ਵਿਭਾਗ ਦੇ ਸਹਾਇਕ ਖ਼ੁਰਾਕ ਸਪਲਾਈ ਅਧਿਕਾਰੀ ਤੇ ਤਿੰਨ ਇੰਸਪੈਕਟਰਾਂ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੰਦਿਆਂ ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ...
ਜ਼ੀਰਕਪੁਰ, 18 ਜੁਲਾਈ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਬਨੂੜ ਦੀ ਇਕ ਲੜਕੀ ਨਾਲ ਕਥਿਤ ਰੂਪ ਵਿਚ ਛੇੜਛਾੜ ਕਰਨ 'ਤੇ ਉਸ ਦੇ ਬਚਾਅ ਵਿਚ ਆਏ ਉਸ ਦੇ ਰਿਸ਼ਤੇਦਾਰਾਂ ਨਾਲ ਮਾਰਕੁੱਟ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਚਾਰ ਅਣਪਛਾਤੇ ਨੌਜਵਾਨਾਂ ਿਖ਼ਲਾਫ਼ ਮਾਮਲਾ ਦਰਜ ...
ਜ਼ੀਰਕਪੁਰ, 18 ਜੁਲਾਈ (ਅਵਤਾਰ ਸਿੰਘ)-ਬਲਟਾਣਾ ਪੁਲਿਸ ਨੇ ਨਾਕਾਬੰਦੀ ਦੌਰਾਨ ਚੰਡੀਗੜ੍ਹ ਤੋਂ ਤਸਕਰੀ ਕਰਕੇ ਲਿਜਾਈ ਜਾ ਰਹੀ ਦੇਸੀ ਸ਼ਰਾਬ ਦੀਆਂ 48 ਬੋਤਲਾਂ ਬਰਾਮਦ ਕੀਤੀਆਂ ਹਨ, ਪਰ ਐਕਟਿਵਾ ਸਕੂਟਰ 'ਤੇ ਸ਼ਰਾਬ ਲੈ ਕੇ ਜਾ ਰਿਹਾ ਕਥਿਤ ਦੋਸ਼ੀ ਸ਼ਰਾਬ ਮੌਕੇ 'ਤੇ ਛੱਡ ...
ਜ਼ੀਰਕਪੁਰ, 18 ਜੁਲਾਈ (ਅਵਤਾਰ ਸਿੰਘ)-ਮੂਲ ਰੂਪ ਵਿਚ ਨਰਾਇਣਗੜ੍ਹ (ਹਰਿਆਣਾ) ਦੇ ਇਕ ਕਿਸਾਨ ਦੇ ਲੜਕੇ ਨੂੰ ਕੈਨੇਡਾ ਭੇਜਣ ਦੇ ਨਾਂਅ 'ਤੇ 27 ਲੱਖ ਰੁਪਏ ਦੀ ਠੱਗੀ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਜ਼ੀਰਕਪੁਰ ਪੁਲਿਸ ਨੇ ਤਿੰਨ ਟਰੈਵਲ ਏਜੰਟਾਂ ਨੂੰ ...
ਜ਼ੀਰਕਪੁਰ, 18 ਜੁਲਾਈ (ਅਵਤਾਰ ਸਿੰਘ)-ਪਿੰਡ ਭਬਾਤ ਵਿਖੇ ਗੰਦਗੀ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਅੱਜ ਕਾਂਗਰਸ ਦੇ ਸੂਬਾ ਸਕੱਤਰ ਮਨਪ੍ਰੀਤ ਸਿੰਘ ਬੰਨੀ ਸੰਧੂ ਵਲੋਂ ਨਗਰ ਕੌਾਸਲ ਦੇ ਅਧਿਕਾਰੀਆਂ ਦੀ ਟੀਮ ਸਮੇਤ ਪਿੰਡ ਭਬਾਤ ਦਾ ਦੌਰਾ ਕੀਤਾ ਗਿਆ | ਉਨ੍ਹਾਂ ਨਗਰ ਕੌਾਸਲ ...
ਖਰੜ, 18 ਜੁਲਾਈ (ਜੰਡਪੁਰੀ)-ਖਰੜ ਦੀ ਸਿਟੀ ਪੁਲਿਸ ਨੇ ਇਕ ਵਿਅਕਤੀ ਸਚਿਨ ਉਰਫ ਛਾਂਗਾ ਨੂੰ 40 ਸ਼ੀਸ਼ੀਆਂ ਨਸ਼ੀਲੇ ਟੀਕਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਮਾਮਲੇ ਦੇ ਤਫਤੀਸ਼ੀ ਅਫ਼ਸਰ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ | ਇਸ ਦੌਰਾਨ ...
ਐੱਸ. ਏ. ਐੱਸ. ਨਗਰ, 18 ਜੁਲਾਈ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਸੇਵਾਵਾਂ ਦਾ ਲੋਕਾਂ ਨੂੰ ਵੱਡੇ ਪੱਧਰ 'ਤੇ ਲਾਭ ਮਿਲ ਰਿਹਾ ਹੈ ਅਤੇ ਸਿਹਤ ਸੇਵਾਵਾਂ ਨਾਲ ਸਬੰਧਿਤ ਸਕੀਮਾਂ ਲੋੜਵੰਦ ਲਾਭਪਾਤਰੀਆਂ ਲਈ ਸਹਾਈ ਸਿੱਧ ਹੋ ਰਹੀਆਂ ਹਨ | ...
ਐੱਸ. ਏ. ਐੱਸ. ਨਗਰ, 18 ਜੁਲਾਈ (ਕੇ. ਐੱਸ. ਰਾਣਾ)-ਪੰਜਾਬ ਦੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਮੁਹੱਈਆ ਕਰਵਾਉਣ ਅਤੇ ਡੇਅਰੀ ਨੂੰ ਲਾਹੇਵੰਦ ਧੰਦਾ ਬਣਾਉਣ ਦੇ ਗੁਰ ਸਿਖਾਉਣ ਅਤੇ ਡੇਅਰੀ ਫਾਰਮ ਮੈਨੇਜਰ ਬਣਾਉਣ ਲਈ 4 ਹਫ਼ਤਿਆਂ ਦਾ ਡੇਅਰੀ ਉੱਦਮ ਸਿਖਲਾਈ ਕੋਰਸ 13 ਅਗਸਤ ਤੋਂ ...
ਖਰੜ, 18 ਜੁਲਾਈ (ਗੁਰਮੁੱਖ ਸਿੰਘ ਮਾਨ)-ਖਰੜ ਤਹਿਸੀਲ ਤਹਿਤ ਪੈਦੇ ਪਿੰਡ ਸਕਰੂਲਾਂਪੁਰ ਤੋਂ ਬੀਬੀਪੁਰ ਨੂੰ ਜਾਂਦੀ ਸੜਕ ਦੀ ਹਾਲਤ ਤਰਸਯੋਗ ਹੋ ਗਈ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕਰੂਲਾਂਪੁਰ ਵਿਖੇ ਇਸ ਸੜਕ ਰਾਹੀਂ ਕਈ ਪਿੰਡਾਂ ਦੇ ਬੱਚੇ ਸਿੱਖਿਆ ਪ੍ਰਾਪਤ ...
ਡੇਰਾਬੱਸੀ, 18 ਜੁਲਾਈ (ਗੁਰਮੀਤ ਸਿੰਘ)-ਪਿੰਡ ਸੁੰਡਰਾਂ ਤੋਂ ਮੋਰਠੀਕਰੀ ਨੂੰ ਜਾਣ ਵਾਲੇ ਰਸਤੇ 'ਚ ਪੈਂਦੇ ਨਾਲੇ 'ਤੇ ਬਣੇ ਪੁਲ ਨੂੰ ਟੁੱਟਿਆ 11 ਮਹੀਨਿਆਂ ਦਾ ਸਮਾਂ ਬੀਤ ਚੁੱਕਾ ਹੈ, ਪਰ ਅੱਜ ਤੱਕ ਕਿਸੇ ਅਧਿਕਾਰੀ ਵਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ...
ਲਾਲੜੂ, 18 ਜੁਲਾਈ (ਰਾਜਬੀਰ ਸਿੰਘ)-ਲੈਹਲੀ ਪੁਲਿਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਦੀਆਂ 60 ਬੋਤਲਾਂ ਸਮੇਤ ਕਾਬੂ ਕੀਤਾ ਹੈ | ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਤੋਗਾਂਪੁਰ ਮੋੜ ਨੇੜਿਓਾ ਇਕ ਵਿਅਕਤੀ ਨੂੰ ਹਰਿਆਣਾ ...
ਲਾਲੜੂ, 18 ਜੁਲਾਈ (ਰਾਜਬੀਰ ਸਿੰਘ)-ਨੇੜਲੇ ਪਿੰਡ ਝੁਆਸਾ ਵਿਖੇ ਇਕ ਠੇਕੇਦਾਰ ਕੋਲ ਮਜ਼ਦੂਰੀ ਦਾ ਕੰਮ ਕਰਨ ਵਾਲੇ 24 ਸਾਲਾਂ ਨੌਜਵਾਨ ਦੀ ਬੀਤੀ ਰਾਤ ਭੇਦਭਰੀ ਹਾਲਤ ਵਿਚ ਮੌਤ ਹੋ ਗਈ | ਪੁਲਿਸ ਨੇ 174 ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ...
ਐੱਸ. ਏ. ਐੱਸ. ਨਗਰ, 18 ਜੁਲਾਈ (ਜਸਬੀਰ ਸਿੰਘ ਜੱਸੀ)-ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਵਲੋਂ 8 ਸਾਲ ਪੁਰਾਣੇ ਹਮਲਾ ਕਰਨ ਵਾਲੇ ਮਾਮਲੇ 'ਚ ਦਵਿੰਦਰ ਸਿੰਘ ਨੂੰ 4 ਸਾਲ ਦੀ ਕੈਦ ਅਤੇ 3 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਸ਼ਿਕਾਇਤਕਰਤਾ ਅਮਰਜੀਤ ਸਿੰਘ ਨੇ ...
ਪੰਚਕੂਲਾ, 18 ਜੁਲਾਈ (ਕਪਿਲ)-ਪੰਚਕੂਲਾ ਦੇ ਸੈਕਟਰ 19 ਵਿਚ ਦੋ ਮਨਚਲੇ ਸ਼ਰਾਬੀ ਲੜਕਿਆਂ ਵਲੋਂ ਲੜਕੀਆਂ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਸ਼ਰਾਬੀ ਲੜਕਿਆਂ ਨੇ ਲੜਕੀਆਂ ਨਾਲ ਗਾਲੀ-ਗਲੋਚ ਕੀਤੀ ਅਤੇ ਗੰਦੀ ਭਾਸ਼ਾ ਵਰਤੀ ਤਾਂ ਲੜਕੀਆਂ ਨੇ ਇਸ ਦਾ ਵਿਰੋਧ ...
ਐੱਸ. ਏ. ਐੱਸ. ਨਗਰ, 18 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਵਲੋਂ ਬਿਜਲੀ ਦੇ ਬਿੱਲਾਂ ਅਤੇ ਪੀਣ ਵਾਲੇ ਪਾਣੀ ਦੇ ਬਿੱਲਾਂ ਵਿਚ ਵਾਰ-ਵਾਰ ਕੀਤੇ ਜਾਣ ਵਾਲੇ ਭਾਰੀ ਵਾਧੇ ਦੀ ਨਿਖੇਧੀ ਕਰਦਿਆਂ ਸੀ. ਪੀ. ਆਈ. (ਐਮ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਘੂਨਾਥ ...
ਖਰੜ, 18 ਜੁਲਾਈ (ਗੁਰਮੁੱਖ ਸਿੰਘ ਮਾਨ)-ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਬ-ਡਵੀਜ਼ਨ ਪੱਧਰੀ ਲੜਕੇ/ਲੜਕੀਆਂ ਦਾ 14, 18 ਤੇ 25 ਸਾਲਾ ਉਮਰ ਵਰਗ ਦਾ ...
ਖਰੜ, 18 ਜੁਲਾਈ (ਗੁਰਮੁੱਖ ਸਿੰਘ ਮਾਨ)-ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 8ਵਾਂ ਵਿਸ਼ਾਲ ਨਗਰ ਕੀਰਤਨ 'ਜਿਸੁ ਡਿਠੇ ਸਭਿ ਦੁਖਿ ਜਾਇ' ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 21 ਜੁਲਾਈ ਨੂੰ ਗੁ: ਬੁੰਗਾ ਮਾਤਾ ਗੰਗਾ ਸਾਹਿਬ ...
ਐੱਸ. ਏ. ਐੱਸ. ਨਗਰ, 18 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਰਾਜ ਵਿੱਦਿਅਕ ਖ਼ੋਜ ਅਤੇ ਸਿਖਲਾਈ ਸੰਸਥਾ, ਪੰਜਾਬ ਵਲੋਂ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ ਅਧੀਨ 11ਵੀਂ ਅਤੇ 12ਵੀਂ ਜਮਾਤਾਂ ਦੇ ਹਿਊਮੈਨਟੀਜ਼ ਵਿਸ਼ੇ ਦੇ ਸਟੇਟ ਰਿਸੋਰਸ ਪਰਸਨਜ਼ ਦੀ ਮੁੱਖ ਦਫ਼ਤਰ ...
ਐੱਸ. ਏ. ਐੱਸ. ਨਗਰ, 18 ਜੁਲਾਈ (ਅ. ਬ)-ਗੁਰੂ-ਪੁੰਨਿਆ ਦਾ ਪਵਿੱਤਰ ਦਿਹਾੜਾ ਸੀਤਾ ਰਾਮ ਸੰਤ ਆਸ਼ਰਮ ਸਕੇਤੜੀ (ਪੰਚਕੂਲਾ) ਵਿਖੇ ਸ਼ਰਧਾ ਅਤੇ ਉਤਸ਼ਾਹ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਥਾਨਕ ਖੇਤਰ ਦੇ ਸ਼ਰਧਾਲੂਆਂ ਸਮੇਤ ਜੰਮੂ, ਪਠਾਨਕੋਟ, ਸੰਗਰੂਰ, ਦਿੱਲੀ, ਅੰਬਾਲਾ, ...
ਜ਼ੀਰਕਪੁਰ, 17 ਜੁਲਾਈ (ਹੈਪੀ ਪੰਡਵਾਲਾ)-ਜ਼ੀਰਕਪੁਰ-ਪਟਿਆਲਾ ਸੜਕ 'ਤੇ ਸਥਿਤ ਤਿ੍ਸ਼ਲਾ ਸਿਟੀ ਦੇ ਵਸਨੀਕਾਂ ਲਈ ਸੁਸਾਇਟੀ ਦੇ ਐੱਮ. ਡੀ. ਵਲੋਂ ਅੱਜ ਸ਼ਟਲ ਸਰਵਿਸ ਨੂੰ ਹਰੀ ਝੰਡੀ ਵਿਖਾਈ ਗਈ | ਇਸ ਮੌਕੇ ਐੱਮ. ਡੀ. ਹਰੀਸ਼ ਗੁਪਤਾ ਨੇ ਦੱਸਿਆ ਕਿ ਇਹ ਬੱਸ ਸੁਸਾਇਟੀ ਦੇ ...
ਕੁਰਾਲੀ, 18 ਜੁਲਾਈ (ਹਰਪ੍ਰੀਤ ਸਿੰਘ)-ਸਥਾਨਕ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਦੀਆਂ 3 ਪੇਟੀਆਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਗੱਬਰ ਸਿੰਘ ਨੇ ...
ਕੁਰਾਲੀ, 18 ਜੁਲਾਈ (ਹਰਪ੍ਰੀਤ ਸਿੰਘ)-ਨੇੜਲੇ ਪਿੰਡ ਸਹੌੜਾਂ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪਿੰਡ ਦੀ ਸੜਕ ਨੂੰ ਚੌੜਾ ਕਰਨ ਦਾ ਬੀੜਾ ਚੁੱਕਿਆ ਹੈ | ਇਸ ਦੇ ਚਲਦਿਆਂ ਅੱਜ ਸਰਪੰਚ ਰਮਨਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਸੜਕ ਦੇ ਦੋਵੇਂ ਪਾਸੇ ਪੇਵਰ ...
ਕੁਰਾਲੀ, 18 ਜੁਲਾਈ (ਹਰਪ੍ਰੀਤ ਸਿੰਘ)-ਨਗਰ ਕੌਾਸਲ ਕੁਰਾਲੀ ਦੇ ਸੈਂਕੜੇ ਮੁਲਾਜ਼ਮਾਂ ਨੂੰ ਜੂਨ ਮਹੀਨੇ ਦੀ ਤਨਖ਼ਾਹ ਜਾਰੀ ਨਾ ਹੋਣ ਕਾਰਨ ਹੜਤਾਲ 'ਤੇ ਗਏ ਮੁਲਾਜ਼ਮਾਂ ਕਾਰਨ ਸ਼ਹਿਰ ਅੰਦਰ ਸਾਫ਼-ਸਫ਼ਾਈ ਪੱਖੋਂ ਪੈਦਾ ਹੋਏ ਮਾੜੇ ਹਾਲਾਤਾਂ ਨੂੰ ਦੇਖਦਿਆਂ ਅੱਜ ਸ਼ਹਿਰ ...
ਡੇਰਾਬੱਸੀ, 18 ਜੁਲਾਈ (ਗੁਰਮੀਤ ਸਿੰਘ)- ਬਰਵਾਲਾ ਸੜਕ 'ਤੇ ਸਤਿਥ ਪਿੰਡ ਰਾਮਪੁਰ ਸੈਣੀਆ ਵਿਖੇ ਦੇਰ ਰਾਤ ਤੇਂਦੁਆ ਵੇਖੇ ਜਾਣ ਦੀ ਅਫ਼ਵਾਹ ਨੇ ਲੋਕਾਾ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ¢ ਪਿੰਡ ਵਿਚ ਗੁੱਗਾ ਮੈੜੀ ਧਾਰਮਿਕ ਸਥਾਨ ਨੇੜੇ ਤੇਂਦੁਆ ਵੇਖੇ ਜਾਣ ਦੀ ਗੱਲ ਕੀਤੀ ...
ਡੱਬਵਾਲੀ, 18 ਜੁਲਾਈ (ਇਕਬਾਲ ਸਿੰਘ ਸ਼ਾਂਤ)-ਚੌਟਾਲਿਆਂ ਦੀ ਚੌਥੀ ਪੀੜ੍ਹੀ ਦੇ ਨੌਜਵਾਨ ਆਗੂ ਅਰਜੁਨ ਸਿੰਘ ਚੌਟਾਲਾ ਅੱਜ ਵਿਆਹੁਤਾ ਜ਼ਿੰਦਗੀ ਦੀ ਪਹਿਲੀ ਪੌੜੀ ਚੜ੍ਹ ਗਏ | ਅੱਜ ਡੱਬਵਾਲੀ ਹਲਕੇ ਦੇ ਤੇਜਾ ਖੇੜਾ ਫਾਰਮ ਹਾਊਸ 'ਤੇ ਯਮੁਨਾਨਗਰ ਦੇ ਸਾਬਕਾ ਵਿਧਾਇਕ ਦਿਲਬਾਗ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX