ਤਾਜਾ ਖ਼ਬਰਾਂ


ਢਿਲਵਾਂ ਕਤਲ ਕਾਂਡ ਮਾਮਲਾ : ਅਕਾਲੀ ਦਲ ਨੇ ਬਟਾਲਾ 'ਚ ਐੱਸ. ਐੱਸ. ਪੀ. ਦਫ਼ਤਰ ਅੱਗੇ ਲਾਇਆ ਧਰਨਾ
. . .  1 minute ago
ਬਟਾਲਾ, 7 ਦਸੰਬਰ (ਡਾ. ਕਾਹਲੋਂ)- ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦੇ ਕਤਲ ਮਾਮਲੇ ਨੂੰ ਲੈ ਕੇ ਅੱਜ ਅਕਾਲੀ ਦਲ ਵਲੋਂ ਐੱਸ. ਐੱਸ. ਪੀ. ਬਟਾਲਾ ਦਫ਼ਤਰ ਦੇ ਸਾਹਮਣੇ ਧਰਨਾ ਲਾਇਆ...
ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ ਹੈਦਰਾਬਾਦ 'ਚ ਪਹੁੰਚੀ
. . .  15 minutes ago
ਹੈਦਰਾਬਾਦ, 5 ਦਸੰਬਰ- ਮਹਿਲਾ ਵੈਟਰਨਰੀ ਡਾਕਟਰ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਕਰਕੇ ਸਾੜਨ ਦੇ ਮਾਮਲੇ ਦੇ ਚਾਰੋ ਦੋਸ਼ੀਆਂ ਦੇ ਮੁਠਭੇੜ ਦੌਰਾਨ ਮਾਰੇ ਜਾਣ ਦੇ ਮਾਮਲੇ ਨੂੰ ਲੈ...
ਸੁਪਰੀਮ ਕੋਰਟ 'ਚ ਪਹੁੰਚਿਆ ਹੈਦਰਾਬਾਦ ਮੁਠਭੇੜ ਮਾਮਲਾ, ਪੁਲਿਸ ਵਿਰੁੱਧ ਪਟੀਸ਼ਨ ਦਾਇਰ
. . .  31 minutes ago
ਨਵੀਂ ਦਿੱਲੀ, 7 ਦਸੰਬਰ- ਮਹਿਲਾ ਵੈਟਰਨਰੀ ਡਾਕਟਰ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਕਰਕੇ ਸਾੜਨ ਦੇ ਮਾਮਲੇ ਦੇ ਚਾਰੋ ਦੋਸ਼ੀਆਂ ਦੇ ਮੁਠਭੇੜ ਦੌਰਾਨ ਮਾਰੇ ਜਾਣ ਦਾ ਮਾਮਲਾ ਹੁਣ ਸੁਪਰੀਮ ਕੋਰਟ...
ਉੱਤਰ ਪ੍ਰਦੇਸ਼ ਦੇ ਚਿਤਰਕੂਟ 'ਚ ਮਹਿਲਾ ਡਾਂਸਰ ਨੂੰ ਗੋਲੀ ਮਾਰਨ ਦੇ ਦੋਸ਼ 'ਚ ਦੋ ਲੋਕ ਗ੍ਰਿਫ਼ਤਾਰ
. . .  54 minutes ago
ਲਖਨਊ, 7 ਦਸੰਬਰ- ਉੱਤਰ ਪ੍ਰਦੇਸ਼ ਦੇ ਚਿਤਰਕੂਟ 'ਚ ਮਹਿਲਾ ਡਾਂਸਰ ਨੂੰ ਗੋਲੀ ਮਾਰਨ ਦੇ ਦੋਸ਼ 'ਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਬੀਤੀ 1 ਦਸੰਬਰ ਦਾ ਹੈ। ਵਿਆਹ ਸਮਾਰੋਹ ਦੌਰਾਨ...
ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਬੋਲੀ ਮਾਇਆਵਤੀ- ਕਾਨੂੰਨ ਦਾ ਖ਼ੌਫ਼ ਪੈਦਾ ਕਰਨ ਸੂਬਾ ਸਰਕਾਰਾਂ
. . .  about 1 hour ago
ਲਖਨਊ, 7 ਦਸੰਬਰ- ਉਨਾਓ ਸਮੂਹਿਕ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਬਸਪਾ ਮੁਖੀ ਮਾਇਆਵਤੀ ਨੇ ਕਿਹਾ ਕਿ ਹੈ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੂਬਾ ਸਰਕਾਰਾਂ ਨੂੰ ਕਾਨੂੰਨ ਦਾ ਖ਼ੌਫ਼ ਪੈਦਾ ਕਰਨ ਦੀ ਲੋੜ...
ਝਾਰਖੰਡ ਵਿਧਾਨ ਸਭਾ ਚੋਣਾਂ : ਸਵੇਰੇ 9 ਵਜੇ ਤੱਕ 13.03 ਫ਼ੀਸਦੀ ਵੋਟਿੰਗ
. . .  about 1 hour ago
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਜਤਾਇਆ ਦੁੱਖ
. . .  about 1 hour ago
ਲਖਨਊ, 7 ਦਸੰਬਰ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੇ ਸਾਰੇ...
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਗਏ ਉਨਾਓ ਜਬਰ ਜਨਾਹ ਮਾਮਲੇ ਦੇ ਦੋਸ਼ੀ
. . .  about 2 hours ago
ਨਵੀਂ ਦਿੱਲੀ, 7 ਦਸੰਬਰ- ਉਨਾਓ ਸਮੂਹਿਕ ਜਬਰ ਜਨਾਹ ਮਾਮਲੇ ਦੇ ਪੰਜਾਂ ਦੋਸ਼ੀਆਂ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਦੋਸ਼ੀਆਂ ਨੂੰ ਪੁਲਿਸ ਨੇ...
ਸਫਦਰਜੰਗ ਹਸਪਤਾਲ ਪਹੁੰਚੀ ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ
. . .  about 3 hours ago
ਨਵੀਂ ਦਿੱਲੀ, 7 ਦਸੰਬਰ- ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ ਰੇਖਾ ਸ਼ਰਮਾ ਸਫਦਰਜੰਗ ਹਸਪਤਾਲ ਪਹੁੰਚੀ ਹੈ ਜਿੱਥੇ ਦੇਰ ਰਾਤ ਉਨਾਓ ...
ਉਨਾਓ ਮਾਮਲੇ 'ਚ ਦੋਸ਼ੀਆਂ ਨੂੰ ਇਕ ਮਹੀਨੇ ਦੇ ਅੰਦਰ ਦਿੱਤੀ ਜਾਵੇ ਫਾਂਸੀ : ਸਵਾਤੀ ਮਾਲੀਵਾਲ
. . .  about 3 hours ago
ਨਵੀਂ ਦਿੱਲੀ, 7 ਦਸੰਬਰ- ਦਿੱਲੀ ਮਹਿਲਾ ਆਯੋਗ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਸਰਕਾਰ ਅਤੇ ਕੇਂਦਰ ...
ਅੱਜ ਝਾਰਖੰਡ ਦੀਆਂ 20 ਵਿਧਾਨਸਭਾ ਸੀਟਾਂ ਦੇ ਲਈ ਹੋ ਰਹੀਆਂ ਹਨ ਚੋਣਾਂ
. . .  about 3 hours ago
ਰਾਂਚੀ, 7 ਦਸੰਬਰ- ਅੱਜ ਝਾਰਖੰਡ ਦੀਆਂ 20 ਵਿਧਾਨਸਭਾ ਸੀਟਾਂ ਦੇ ਲਈ ਚੋਣਾਂ ਹੋ ਰਹੀਆਂ ਹਨ। ਲੋਕ ਸਵੇਰ ਤੋਂ ਹੀ ਵੋਟ ਪਾਉਣ...
ਅੱਜ ਦਾ ਵਿਚਾਰ
. . .  about 4 hours ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ
. . .  1 day ago
ਸਾਬਕਾ ਪੈਰਾ ਮਿਲਟਰੀ ਫੋਰਸ ਵੱਲੋਂ 13 ਨੂੰ ਕੀਤਾ ਜਾਵੇਗਾ ਦਿੱਲੀ ਸੰਸਦ ਭਵਨ ਦਾ ਘਿਰਾਓ
. . .  1 day ago
ਫ਼ਤਿਹਗੜ੍ਹ ਸਾਹਿਬ, 6 ਦਸੰਬਰ (ਅਰੁਣ ਅਹੂਜਾ)- ਆਪਣੀਆਂ ਮੰਗਾਂ ਨੂੰ ਲੈ ਕੇ ਸਾਬਕਾ ਆਲ ਇੰਡੀਆ ਪੈਰਾਂ ਮਿਲਟਰੀ ਫੋਰਸ ਵੱਲੋਂ 13 ਦਸੰਬਰ ਨੂੰ ਦਿੱਲੀ ਸੰਸਦ ਭਵਨ ਅਗੇ ਕੌਮੀ ਪੱਧਰੀ ਰੋਸ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ...
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦਾ 101 ਦੌੜਾਂ 'ਤੇ ਡਿੱਗਿਆ ਤੀਸਰਾ ਵਿਕਟ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 10 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ
. . .  1 day ago
ਫ਼ਾਜ਼ਿਲਕਾ ਪੁਲਿਸ ਨੇ ਔਰਤਾਂ ਲਈ 'ਪਿੱਕ ਐਂਡ ਡਰੋਪ' ਸੇਵਾ ਦੀ ਕੀਤੀ ਸ਼ੁਰੂ
. . .  1 day ago
ਸ੍ਰੀ ਮੁਕਤਸਰ ਸਾਹਿਬ ਤੋਂ ਅਗਵਾ ਨੌਜਵਾਨ ਬਰਾਮਦ,3 ਦੋਸ਼ੀ ਕਾਬੂ
. . .  1 day ago
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਸਰਾ ਝਟਕਾ, ਸਕੋਰ 64
. . .  1 day ago
ਭਾਰਤ ਵੈਸਟ ਇੰਡੀਜ਼ ਟੀ 20 ਮੈਚ : 5 ਓਵਰਾਂ ਮਗਰੋਂ ਵੈਸਟ ਇੰਡੀਜ਼ ਨੇ ਇਕ ਵਿਕਟ ਦੇ ਨੁਕਸਾਨ 'ਤੇ ਬਣਾਈਆਂ 57 ਦੌੜਾਂ
. . .  1 day ago
ਭਾਰਤ ਵੈਸਟ ਇੰਡੀਜ਼ : ਦੂਸਰੇ ਓਵਰ 'ਚ ਵੈਸਟ ਇੰਡੀਜ ਨੂੰ ਲੱਗਾ ਪਹਿਲਾ ਝਟਕਾ, ਸਕੋਰ 13/1
. . .  1 day ago
ਅਮਰੀਕਨ ਨਾਗਰਿਕ ਕਰਤਾਰਪੁਰ ਲਾਂਘੇ ਤੋਂ ਲੰਘਣ ਨਾ ਦਿੱਤਾ - ਕਿਸੇ ਹੋਰ ਰਸਤੇ ਲੰਘਣ ਦੀ ਕੀਤੀ ਕੋਸ਼ਿਸ਼ - ਬੀ.ਐਸ.ਐਫ. ਨੇ ਕੀਤੀ ਨਾਕਾਮ
. . .  1 day ago
ਭਾਰਤ ਵੈਸਟ ਇੰਡੀਜ਼ ਪਹਿਲਾ ਟੀ20 : ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਪੋਕਸੋ ਐਕਟ ਤਹਿਤ ਜਬਰ ਜਨਾਹੀਆਂ ਦੇ ਦੋਸ਼ੀਆਂ ਲਈ ਰਹਿਮ ਦੀ ਪਟੀਸ਼ਨ ਨਾ ਹੋਵੇ - ਰਾਸ਼ਟਰਪਤੀ
. . .  1 day ago
ਜਲੰਧਰ ਦਿਹਾਤੀ ਕਾਂਗਰਸ ਪ੍ਰਧਾਨ ਦੇ ਘਰ 'ਤੇ ਈ.ਡੀ. ਵੱਲੋਂ ਛਾਪੇਮਾਰੀ
. . .  1 day ago
ਮਾਈਨਿੰਗ ਮਾਫ਼ੀਆ ਦਾ ਵੱਧ ਚੁਕੈ ਖ਼ੌਫ਼, ਕਈ ਕਾਨੂੰਨੀ ਕਰੈਸ਼ਰ ਬੰਦ, ਮੁੱਖ ਮੰਤਰੀ ਦਾ ਇਕ ਸਲਾਹਕਾਰ ਸਵਾਲਾਂ ਦੇ ਘੇਰੇ 'ਚ - ਹਰਪਾਲ ਚੀਮਾ
. . .  1 day ago
ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ
. . .  1 day ago
ਹੈਦਰਾਬਾਦ ਐਨਕਾਊਂਟਰ : ਸਾਨੂੰ ਆਪਣੇ ਬਚਾਅ ਲਈ ਚਲਾਉਣੀ ਪਈ ਗੋਲੀ - ਤੇਲੰਗਾਨਾ ਪੁਲਿਸ
. . .  1 day ago
ਵਿਧਾਨ ਸਭਾ ਹਲਕਾ ਅਟਾਰੀ ਤੋਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ
. . .  1 day ago
ਸਮਾਣਾ ਨੇੜੇ ਪਿੰਡ ਗੱਜੂਮਾਜਰਾ ਚ ਏ.ਟੀ.ਐਮ. ਤੋੜਿਆ
. . .  1 day ago
ਯੂਥ ਕਾਂਗਰਸ ਬਲਾਕ ਨਾਭਾ ਦੀ ਹੋਈ ਚੋਣ ਸ਼ਾਂਤੀਪੂਰਵਕ
. . .  1 day ago
ਸ੍ਰੀ ਮੁਕਤਸਰ ਸਾਹਿਬ ਵਿਖੇ ਦਿਨ-ਦਿਹਾੜੇ ਨੌਜਵਾਨ ਅਗਵਾ, ਜਾਂਚ 'ਚ ਜੁਟੀ ਪੁਲਿਸ
. . .  1 day ago
ਵਿਧਾਇਕ 'ਤੇ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਅਦਾਲਤ 'ਚ ਕੀਤਾ ਪੇਸ਼
. . .  1 day ago
ਹੈਦਰਾਬਾਦ ਐਨਕਾਉਂਟਰ 'ਤੇ ਤੇਲੰਗਾਨਾ ਪੁਲਿਸ ਵੱਲੋਂ ਕੀਤੀ ਜਾ ਰਹੀ ਪ੍ਰੈੱਸ ਕਾਨਫ਼ਰੰਸ
. . .  1 day ago
ਕਬੱਡੀ ਟੂਰਨਾਮੈਂਟ : ਨਿਊਜ਼ੀਲੈਂਡ ਨੇ ਕੀਨੀਆ ਨੂੰ 9 ਅੰਕਾਂ ਨਾਲ ਹਰਾਇਆ
. . .  1 day ago
ਗਿੱਪੀ ਗਰੇਵਾਲ ਨੂੰ ਫਿਰੌਤੀ ਲਈ ਧਮਕਾਉਣ ਦੇ ਮਾਮਲੇ 'ਚ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ
. . .  1 day ago
ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਅੱਜ ਪੀ.ਐਮ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਜਲੰਧਰ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
. . .  1 day ago
ਪਾਣੀ ਦੀ ਨਿਕਾਸੀ ਨਾਲੀ ਕੋਲੋਂ ਮਿਲਿਆ ਭਰੂਣ
. . .  1 day ago
ਵਿਧਾਨ ਸਭਾ ਹਲਕਾ ਅਜਨਾਲਾ 'ਚ ਅਮਨ ਅਮਾਨ ਨਾਲ ਪੈ ਰਹੀਆਂ ਹਨ ਯੂਥ ਕਾਂਗਰਸ ਦੀਆਂ ਵੋਟਾਂ
. . .  1 day ago
ਕਬੱਡੀ ਟੂਰਨਾਮੈਂਟ : ਕੀਨੀਆ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਸ਼ੁਰੂ
. . .  1 day ago
ਕਬੱਡੀ ਟੂਰਨਾਮੈਂਟ : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ 14 ਅੰਕਾਂ ਨਾਲ ਹਰਾਇਆ
. . .  1 day ago
ਹੈਦਰਾਬਾਦ ਐਨਕਾਉਂਟਰ 'ਤੇ ਲਾਕੇਟ ਚੈਟਰਜੀ ਨੇ ਕਿਹਾ- ਅਜਿਹੇ ਐਨਕਾਉਂਟਰ ਨੂੰ ਬਣਾਇਆ ਜਾਣਾ ਚਾਹੀਦਾ ਹੈ ਕਾਨੂੰਨੀ
. . .  1 day ago
10 ਦਸੰਬਰ ਨੂੰ ਹੋਵੇਗੀ ਭਾਜਪਾ ਸੰਸਦੀ ਪਾਰਟੀ ਦੀ ਬੈਠਕ
. . .  1 day ago
ਪਟਿਆਲਾ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਸ੍ਰੀਲੰਕਾ ਅਤੇ ਆਸਟ੍ਰੇਲੀਆ ਵਿਚਾਲੇ ਮੁਕਾਬਲਾ ਜਾਰੀ
. . .  1 day ago
ਅੰਧੀਰ ਰੰਜਨ ਚੌਧਰੀ ਨੇ ਲੋਕ ਸਭਾ 'ਚ ਚੁੱਕਿਆ ਉਨਾਓ ਜਬਰ ਜਨਾਹ ਪੀੜਤਾ ਨੂੰ ਸਾੜਨ ਦਾ ਮਾਮਲਾ
. . .  1 day ago
8 ਦਸੰਬਰ ਨੂੰ ਬੁੰਡਾਲਾ ਮੰਜਕੀ 'ਚ ਕਰਵਾਏ ਜਾਣਗੇ ਸਵ.ਕਾਮਰੇਡ ਸੁਰਜੀਤ ਦੇ ਬਰਸੀ ਸੰਬੰਧੀ ਸਮਾਗਮ
. . .  1 day ago
ਪ੍ਰਿਅੰਕਾ ਰੈਡੀ ਦੇ ਕਾਤਲਾਂ ਨੂੰ ਪੁਲਿਸ ਵੱਲੋਂ ਐਨਕਾਊਂਟਰ ਕਰਨ ਦੀ ਖ਼ੁਸ਼ੀ 'ਚ ਬਠਿੰਡਾ 'ਚ ਵੰਡੇ ਗਏ ਲੱਡੂ
. . .  1 day ago
ਹੈਦਰਾਬਾਦ ਐਨਕਾਉਂਟਰ 'ਤੇ ਮੇਨਕਾ ਗਾਂਧੀ ਨੇ ਚੁੱਕੇ ਸਵਾਲ, ਕਿਹਾ- ਨਿਆਂ ਪ੍ਰਣਾਲੀ ਤਹਿਤ ਮਿਲਣੀ ਚਾਹੀਦੀ ਸੀ ਸਜ਼ਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਸਾਉਣ ਸੰਮਤ 551

ਫਰੀਦਕੋਟ / ਮੁਕਤਸਰ

ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿੰਡ ਵਾਸੀਆਂ ਦਿੱਤਾ ਧਰਨਾ

ਸਾਦਿਕ, 18 ਜੁਲਾਈ (ਆਰ.ਐਸ.ਧੰੁਨਾ)- ਖੇਤਾਂ ਵਿਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਡੁੱਬ ਰਹੀਆਂ ਫ਼ਸਲਾਂ ਨੂੰ ਵੇਖ ਕੇ ਕਿਸਾਨਾਂ ਦੇ ਦਿਲਾਂ 'ਤੇ ਕੀ ਬੀਤ ਰਹੀ ਹੈ ਇਹ ਤਾਂ ਉਨ੍ਹਾਂ ਦੇ ਚਿਹਰਿਆਂ ਤੋਂ ਭਲੀ ਭਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਪਾਣੀ ਵਿਚ ਡੁੱਬੀਆਂ ਆਪਣੀਆਂ ਫ਼ਸਲਾਂ ਬਚਾਉਣ ਅਤੇ ਖੇਤਾਂ 'ਚ ਖੜ੍ਹਾ ਪਾਣੀ ਬਾਹਰ ਕੱਢਣ ਲਈ ਪ੍ਰਸ਼ਾਸਨ ਨੂੰ ਗੁਹਾਰ ਲਾਉਣ ਵਾਸਤੇ ਪਿੰਡ ਘੁੱਦੂਵਾਲਾ ਦੇ ਵਸਨੀਕਾਂ ਨੇ ਸਰਪੰਚ ਹਰਨੀਤ ਸਿੰਘ ਜ਼ੈਲਦਾਰ ਦੀ ਅਗਵਾਈ ਵਿਚ ਸਾਦਿਕ-ਜੰਡ ਸਾਹਿਬ ਵਾਲੀ ਸੜਕ 'ਤੇ ਪਿੰਡ ਦੇ ਨੇੜੇ ਬਣੇ ਐਸ.ਬੀ.ਆਰ.ਐਸ ਸਕੂਲ ਕੋਲ ਸੜਕ ਜਾਮ ਕਰਕੇ ਧਰਨਾ ਦਿੱਤਾ | ਇਸ ਮੌਕੇ ਸਰਪੰਚ ਹਰਨੀਤ ਸਿੰਘ ਜ਼ੈਲਦਾਰ ਅਤੇ ਧਰਨਾਕਾਰੀਆਂ ਦੀ ਆਪਣੇ ਹੀ ਪਿੰਡ ਦੇ ਇਕ ਵਿਅਕਤੀ ਨਾਲ ਆਪਸ ਵਿਚ ਤਕਰਾਰ ਹੋ ਗਿਆ | ਉਕਤ ਵਿਅਕਤੀ ਸਰਪੰਚ ਨੂੰ ਕਹਿ ਰਿਹਾ ਸੀ ਕਿ ਉਸ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਬਣਾਇਆ ਹੈ ਤੇ ਉਹ ਸੜਕ ਵੱਢ ਕੇ ਪਾਣੀ ਅੱਗੇ ਲੰਘਾਵੇ ਜਿਸ 'ਤੇ ਸਰਪੰਚ ਨੇ ਸਾਫ਼ ਮਨ੍ਹਾ ਕਰ ਦਿੱਤਾ ਕਿ ਉਹ ਅਜਿਹਾ ਨਹੀਂ ਕਰਨਗੇ ਤੇ ਪ੍ਰਸ਼ਾਸਨ ਤੋਂ ਹੀ ਇਸ ਮਸਲੇ ਦਾ ਹੱਲ ਕਰਵਾਉਣਗੇ | ਇਸ ਮੌਕੇ ਸਾਬਕਾ ਸਰਪੰਚ ਗੁਰਜੰਟ ਸਿੰਘ ਬਰਾੜ, ਜਗਜੀਤ ਸਿੰਘ ਬਰਾੜ, ਗੁਰਮੀਤ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਅਮਰਦੀਪ ਸਿੰਘ, ਮਨਵੀਰ ਸਿੰਘ, ਕੰਵਲਜੀਤ ਸਿੰਘ ਅਤੇ ਅੰਗਰੇਜ਼ ਸਿੰਘ ਆਦਿ ਨੇ ਦੱਸਿਆ ਕਿ ਡਰੇਨਜ਼ ਵਿਭਾਗ ਵਲੋਂ ਸੇਮ ਨਾਲ਼ਿਆਂ ਦੀ ਸਫ਼ਾਈ ਨਾ ਕਰਵਾਏ ਜਾਣ ਕਾਰਨ ਖੇਤਾਂ ਵਿਚ ਪਾਣੀ ਭਰਿਆ ਹੈ | ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਆਪਣੇ ਖ਼ਰਚੇ 'ਤੇ ਜੇ.ਸੀ.ਬੀ ਮਸ਼ੀਨ ਨਾਲ ਸੇਮਨਾਲ਼ੇ ਦੀ ਸਫ਼ਾਈ ਕਰਵਾਈ ਹੈ ਜੋ ਪੂਰੀ ਤਰ੍ਹਾਂ ਨਹੀਂ ਹੋ ਸਕੀ ਜਦਕਿ ਪਿਛਲੇ ਪਿੰਡ ਦਾ ਪਾਣੀ ਤੇਜ਼ੀ ਨਾਲ ਆ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮੀਂਹ ਨਾਲ ਪ੍ਰਭਾਵਿਤ ਹੋਈਆਂ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਪ੍ਰਸ਼ਾਸਨ ਵਲੋਂ ਪਰਮਦੀਪ ਸਿੰਘ ਖਹਿਰਾ ਐਸ.ਡੀ.ਐਮ, ਪਰਮਜੀਤ ਸਿੰਘ ਬਰਾੜ ਨਾਇਬ ਤਹਿਸੀਲਦਾਰ, ਥਾਣਾ ਸਾਦਿਕ ਦੇ ਮੁੱਖ ਅਫ਼ਸਰ ਵਕੀਲ ਸਿੰਘ ਬਰਾੜ ਅਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ 'ਤੇ ਅਧਾਰਿਤ ਟੀਮ ਨੇ ਦੌਰਾ ਕੀਤਾ ਸੀ ਅਤੇ ਪੀੜਤ ਕਿਸਾਨਾਂ ਨੂੰ ਵਿਸ਼ਵਾਸ ਦੁਆਇਆ ਸੀ ਇਸ ਮਸਲੇ ਦਾ ਜਲਦੀ ਹੱਲ ਕੀਤਾ ਜਾਵੇਗਾ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ | ਸਥਿਤੀ 'ਤੇ ਨਜ਼ਰ ਰੱਖਣ ਲਈ ਥਾਣਾ ਸਾਦਿਕ ਦੇ ਸਹਾਇਕ ਥਾਣੇਦਾਰ ਬੇਅੰਤ ਸਿੰਘ ਸੰਧੂ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਹਾਜ਼ਰ ਸਨ | ਖ਼ਬਰ ਲਿਖੇ ਜਾਣ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਧਰਨਾਕਾਰੀਆਂ ਦੀ ਸਾਰ ਲੈਣ ਲਈ ਨਹੀਂ ਆਇਆ ਪਰ ਕਿਸਾਨਾਂ ਵਲੋਂ ਧਰਨਾ ਜਾਰੀ ਸੀ |

ਕਿਸਾਨਾਂ ਨੇ ਜੈਤੋ-ਕੋਟਕਪੂਰਾ ਰੋਡ 'ਤੇ ਧਰਨਾ ਲਗਾ ਕੇ ਕੀਤੀ ਸਰਕਾਰ ਵਿਰੁੱਧ ਨਾਅਰੇਬਾਜ਼ੀ

ਜੈਤੋ, 18 ਜੁਲਾਈ (ਗੁਰਚਰਨ ਸਿੰਘ ਗਾਬੜੀਆ)- ਸਬ-ਡਵੀਜ਼ਨ ਦੇ ਕਈ ਪਿੰਡਾਂ ਵਿਚ ਡਰੇਨਾਂ ਦੇ ਓਵਰਫਲੋਅ ਹੋਣ ਕਰਕੇ ਮੀਂਹ ਦਾ ਪਾਣੀ ਕਿਸਾਨਾਂ ਦੀ ਝੋਨਾ ਅਤੇ ਨਰਮੇ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਣ 'ਤੇ ਗੁੱਸੇ 'ਚ ਆਏ ਕਿਸਾਨਾਂ ਨੇ ਜੈਤੋ-ਕੋਟਕਪੂਰਾ ਰੋਡ 'ਤੇ ਸਥਿਤ ...

ਪੂਰੀ ਖ਼ਬਰ »

ਜੇਲ੍ਹ ਵਾਰਡਨ ਤੋਂ ਮੋਬਾਈਲ ਬਰਾਮਦ, ਮਾਮਲਾ ਦਰਜ

ਫ਼ਰੀਦਕੋਟ, 18 ਜੁਲਾਈ (ਸਰਬਜੀਤ ਸਿੰਘ)-ਸਥਾਨਕ ਕੇਂਦਰੀ ਮਾਡਰਨ ਜੇਲ੍ਹ 'ਚ ਡਿਊਟੀ ਜਾਣ ਵਾਲਿਆਂ ਦੀ ਚੈਕਿੰਗ ਦੌਰਾਨ ਇਕ ਵਾਰਡਨ ਪਾਸੋਂ ਮੋਬਾਈਲ ਬਿਨਾਂ ਬੈਟਰੀ ਤੇ ਸਿੰਮ ਦੇ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਪਿੰਡ ਹਰੀਨੌਾ, ਭੈਰੋਂ ਭੱਟੀ ਤੇ ਹੋਰਨਾਂ ਪਿੰਡਾਂ 'ਚ ਬਾਰਿਸ਼ ਕਾਰਨ ਫ਼ਸਲ ਦਾ ਭਾਰੀ ਨੁਕਸਾਨ

ਕੋਟਕਪੂਰਾ, 18 ਜੁਲਾਈ (ਮੇਘਰਾਜ)-ਬੀਤੇ ਦਿਨ ਅਤੇ ਰਾਤ ਪਈ ਭਰਵੀਂ ਬਾਰਿਸ਼ ਕਾਰਨ ਪਿੰਡ ਹਰੀਨੌਾ, ਭੈਰੋਂ ਭੱਟੀ, ਢਿਲਵਾਂ ਕਲਾਂ, ਚੱਕ ਕਲਿਆਣ, ਫਿੱਡੇ ਖੁਰਦ, ਫਿੱਡੇ ਕਲਾਂ, ਮੌੜ, ਵਾੜਾ ਦਰਾਕਾ ਸਮੇਤ ਹੋਰ ਵੀ ਕਈ ਪਿੰਡਾਂ 'ਚ ਭਾਰੀ ਤਬਾਹੀ ਮਚਾਈ | ਦੂਰ ਦੂਰ ਤੱਕ ਖੇਤਾਂ 'ਚ ...

ਪੂਰੀ ਖ਼ਬਰ »

ਭਾਰੀ ਮੀਂਹ ਕਾਰਨ ਕੋਟਕਪੂਰਾ ਹਲਕੇ ਦੇ ਪਿੰਡਾਂ 'ਚ ਹੜ੍ਹਾਂ ਵਰਗੇ ਹਾਲਾਤ

ਕੋਟਕਪੂਰਾ, 18 ਜੁਲਾਈ (ਮੋਹਰ ਸਿੰਘ ਗਿੱਲ)-ਬੀਤੇ ਦਿਨਾਂ ਦੌਰਾਨ ਆਏ ਤੇਜ਼ ਮੀਂਹ ਕਾਰਨ ਕੋਟਕਪੂਰਾ ਹਲਕੇ ਦੇ ਕੁਝ ਕੁ ਪਿੰਡਾਂ 'ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ | ਇਸ ਗੱਲ ਦਾ ਪਤਾ ਲੱਗਦਿਆਂ ਹੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ, ਐਸ.ਡੀ. ਐਮ, ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਪਿਓ ਦੀ ਮੌਤ, ਪੁੱਤਰ ਜ਼ਖ਼ਮੀ

ਫ਼ਰੀਦਕੋਟ, 18 ਜੁਲਾਈ (ਸਰਬਜੀਤ ਸਿੰਘ)-ਅੱਜ ਇੱਥੇ ਭਾਨ ਸਿੰਘ ਕਾਲੋਨੀ ਨਜ਼ਦੀਕ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਇਸ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਲਜੀਤ ਸਿੰਘ (20) ਅਤੇ ਉਸ ਦੇ ਪਿਤਾ ...

ਪੂਰੀ ਖ਼ਬਰ »

ਪਤੀ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲੀ ਪਤਨੀ ਤੇ ਉਸਦੇ ਪ੍ਰੇਮੀ ਿਖ਼ਲਾਫ਼ ਮਾਮਲਾ ਦਰਜ

ਪੰਜਗਰਾੲੀਂ ਕਲਾਂ, 18 ਜੁਲਾਈ (ਸੁਖਮੰਦਰ ਸਿੰਘ ਬਰਾੜ)-ਨੇੜਲੇ ਪਿੰਡ ਜਿਉਣ ਵਾਲਾ ਵਿਖੇ ਪਤਨੀ ਅਤੇ ਉਸਦੇ ਪ੍ਰੇਮੀ ਹੱਥੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਵਾਲੇ ਕਸ਼ਮੀਰ ਸਿੰਘ ਦੀ ਮਾਂ ਮਨਜੀਤ ਕੌਰ ਪਤਨੀ ਜੁਗਰਾਜ ਸਿੰਘ ਦੀ ਸ਼ਿਕਾਇਤ 'ਤੇ ਮਿ੍ਤਕ ਦੀ ਪਤਨੀ ਵੀਰਪਾਲ ਕੌਰ ...

ਪੂਰੀ ਖ਼ਬਰ »

ਨੂੰ ਹ ਦੀ ਸ਼ਿਕਾਇਤ 'ਤੇ ਸੱਸ, ਸਹੁਰੇ ਤੇ ਪਤੀ ਨੂੰ ਕੈਦ ਤੇ ਜੁਰਮਾਨਾ

ਫ਼ਰੀਦਕੋਟ, 18 ਜੁਲਾਈ (ਸਰਬਜੀਤ ਸਿੰਘ)-ਸਥਾਨਕ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸੰਜੀਵ ਕੁੰਦੀ ਵਲੋਂ ਪਿੰਡ ਪੱਖੀ ਕਲਾਂ ਦੀ ਵਿਆਹੁਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਹੋਏ ਮਾਮਲੇ ਵਿਚ ਸ਼ਿਕਾਇਤ ਕਰਤਾ ਦੇ ਸੱਸ, ਸਹੁਰੇ ਅਤੇ ਪਤੀ ਨੂੰ ਇਸਤਰੀ ਧਨ ਖੁਰਦ ਬੁਰਦ ...

ਪੂਰੀ ਖ਼ਬਰ »

ਪੰਜਾਬ ਕਿਸਾਨ ਯੂਨੀਅਨ ਨੇ ਮੀਂਹ ਨਾਲ ਫ਼ਸਲਾਂ ਦੇ ਨੁਕਸਾਨ ਦਾ ਲਿਆ ਜਾਇਜ਼ਾ

ਬਰਗਾੜੀ, 18 ਜੁਲਾਈ (ਲਖਵਿੰਦਰ ਸ਼ਰਮਾ)-ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਗੁਰੂਸਰ, ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਮੰਦਰ ਬਰਗਾੜੀ, ਬਲਜੀਤ ਸਿੰਘ ਹਰੀਨੌਾ, ਹਰਨੇਕ ਸਿੰਘ, ਜਗਸੀਰ ਸਿੰਘ, ਹਰਦਮ ਸਿੰਘ, ਸੋਹਨ ਸਿੰਘ, ਬਲਦੇਵ ਸਿੰਘ, ਜਸਵੀਰ ਸਿੰਘ ...

ਪੂਰੀ ਖ਼ਬਰ »

ਖੁਦਾਈ ਸਬੰਧੀ ਹਦਾਇਤਾਂ ਜਾਰੀ

ਫ਼ਰੀਦਕੋਟ, 18 ਜੁਲਾਈ (ਜਸਵੰਤ ਸਿੰਘ ਪੁਰਬਾ)-ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਜੀਤ ਸਿੰਘ ਨੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਾ ਦੀ ਵਰਤੋਂ ਕਰਦੇ ਕਈ ਨਿਰਦੇਸ਼ ਜਾਰੀ ਕੀਤੇ ਹਨ | ਜਿਸ 'ਚ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਕੱਚੀਆਂ ਖੂਹੀਆਂ ਅਤੇ ...

ਪੂਰੀ ਖ਼ਬਰ »

ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਫ਼ਰੀਦਕੋਟ, 18 ਜੁਲਾਈ (ਜਸਵੰਤ ਸਿੰਘ ਪੁਰਬਾ)-ਵਧੀਕ ਜ਼ਿਲ੍ਹਾ ਮੈਜਿਸਟੇ੍ਰਟ ਫ਼ਰੀਦਕੋਟ ਗੁਰਜੀਤ ਸਿੰਘ, ਪੀ.ਸੀ.ਐਸ. ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਰੀਦਕੋਟ 'ਚ ਪਾਬੰਦੀਆਂ ਦੇ ਹੁਕਮ ਜਾਰੀ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਓਪਨ ਸ਼ੂਟਿੰਗ ਮੁਕਾਬਲੇ 'ਚ ਦਸਮੇਸ਼ ਪਬਲਿਕ ਸਕੂਲ ਨੇ ਮੱਲਾਂ ਮਾਰੀਆਂ

ਫ਼ਰੀਦਕੋਟ, 18 ਜੁਲਾਈ (ਸਰਬਜੀਤ ਸਿੰਘ)-ਜ਼ਿਲ੍ਹਾ ਰਾਈਫ਼ਲ ਐਸੋਸੀਏਸ਼ਨ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਓਪਨ ਸ਼ੂਟਿੰਗ ਟੂਰਨਾਮੈਂਟ ਵਿਚ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਖਿਡਾਰੀਆਂ ਵਲੋਂ ਮੱਲ੍ਹਾਂ ਮਾਰੀਆਂ ਗਈਆਂ | ਇਹ ਟੂਰਨਾਮੈਂਟ ਬਾਬਾ ਫ਼ਰੀਦ ਪਬਲਿਕ ...

ਪੂਰੀ ਖ਼ਬਰ »

ਸੇਵਾ ਕੇਂਦਰ ਬਾਜਾਖਾਨਾ ਪਾਣੀ 'ਚ ਡੁੱਬਿਆ

ਬਾਜਾਖਾਨਾ, 18 ਜੁਲਾਈ (ਜੀਵਨ ਗਰਗ)-ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਸੁਵਿੱਧਾ ਕੇਂਦਰ ਬਾਜਾਖਾਨਾ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਚੁੱਕਾ ਹੈ ਕਿਉਂਕਿ ਇਹ ਬਹੁਤ ਹੀ ਨੀਵੀਂ ਥਾਂ 'ਤੇ ਬਣਿਆ ਹੈ ਅਤੇ ਇੱਥੋਂ ਪਾਣੀ ਨਿਕਾਸ ਵੀ ਨਹੀਂ ਹੈ | ਜਿਸ ਕਰਕੇ ਇਥੇ ਕੰਮ ਕਰਵਾਉਣ ...

ਪੂਰੀ ਖ਼ਬਰ »

ਲੋੜੀਂਦਾ ਭਗੌੜਾ ਕਾਬੂ

ਫ਼ਰੀਦਕੋਟ, 18 ਜੁਲਾਈ (ਸਰਬਜੀਤ ਸਿੰਘ)-ਜ਼ਿਲ੍ਹਾ ਪੁਲਿਸ ਦੇ ਪੀ.ਓ. ਸਟਾਫ਼ ਵਲੋਂ ਵਾਹਨ ਚੋਰੀ ਕਰਕੇ ਜਾਅਲੀ ਨੰਬਰ ਪਲੇਟਾਂ ਲਾਉਣ ਦੇ ਦੋਸ਼ਾਂ ਤਹਿਤ ਦਰਜ ਹੋਏ ਇਕ ਮਾਮਲੇ ਵਿਚ ਲੋੜੀਂਦਾ ਭਗੌੜਾ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੀ.ਓ. ਸਟਾਫ਼ ਵਲੋਂ ਕਾਬੂ ਕੀਤੇ ਗਏ ...

ਪੂਰੀ ਖ਼ਬਰ »

ਇਕ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਲਗਾਇਆ

ਪੰਜਗਰਾੲੀਂ ਕਲਾਂ, 18 ਜੁਲਾਈ (ਸੁਖਮੰਦਰ ਸਿੰਘ ਬਰਾੜ)-ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰੋਗਰਾਮ ਅਫ਼ਸਰ ਕੇਵਲ ਸਿੰਘ ਅਤੇ ਸੰਗੀਤਾ ਦੀ ਦੇਖ ਰੇਖ ਹੇਠ ਇਕ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਲਗਾਇਆ ਗਿਆ | ਜਿਸ ਵਿਚ 50 ਵਲੰਟੀਅਰਾਂ ਨੇ ਭਾਗ ਲਿਆ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨਹਿਰੂ ਦੀ ਯਾਦਗਾਰ ਵਾਲੀ ਜੇਲ੍ਹ ਦੀ ਕੋਠੜੀ ਵੇਖਣ ਲਈ ਜੈਤੋ ਪਹੁੰਚੇ

ਜੈਤੋ, 18 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਭੋਲਾ ਸ਼ਰਮਾ)-ਸਥਾਨਕ ਥਾਣੇ 'ਚ ਸਥਿਤ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਯਾਦਗਾਰ ਵਾਲੀ ਜੇਲ੍ਹ ਦੀ ਕੋਠੜੀ ਵਾਲੀ ਛੱਤ ਡਿੱਗ ਗਈ ਹੈ ਸੀ, ਦਾ ਮੌਕਾ ਵੇਖਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਜੈਤੋ ਪਹੁੰਚੇ | ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਨਸ਼ਿਆਂ ਵਿਰੋਧੀ ਮੁਹਿੰਮ 'ਚ ਪੂਰਨ ਸਹਿਯੋਗ ਦੇਣ- ਡਾ. ਮੱਲਾ

ਬਾਜਾਖਾਨਾ, 18 ਜੁਲਾਈ (ਜੀਵਨ ਗਰਗ)-ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੀ ਬੈਠਕ ਡਾ. ਗੁਰਨਾਇਬ ਸਿੰਘ ਮੱਲਾ ਦੀ ਪ੍ਰਧਾਨਗੀ ਹੇਠ ਬਾਬਾ ਸ਼ੇਖ਼ ਫ਼ਰੀਦ ਸਕੂਲ ਬਾਜਾਖਾਨਾ ਵਿਖੇ ਹੋਈ | ਮੀਟਿੰਗ 'ਚ ਸੰਬੋਧਨ ਕਰਦਿਆਂ ਡਾ. ਮੱਲਾ ਨੇ ਕਿਹਾ ਕਿ ਸਾਨੂੰ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਜਾਗਰੂਕਤਾ ਗਤੀਵਿਧੀਆਂ ਜਾਰੀ

ਫ਼ਰੀਦਕੋਟ, 18 ਜੁਲਾਈ (ਜਸਵੰਤ ਸਿੰਘ ਪੁਰਬਾ)-ਸਿਹਤ ਵਿਭਾਗ ਫ਼ਰੀਦਕੋਟ ਵਲੋਂ ਸਿਵਲ ਸਰਜਨ ਡਾ. ਅਮਰੀਕ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਸਿਹਤ ਵਿਸ਼ਿਆਂ ਸਬੰਧੀ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ | ਇਸੇ ਸਿਲਸਿਲੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਵਿਦਿਅਰਥੀ ਭਲਾਈ ਯੋਜਨਾ ਤਹਿਤ 170 ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ

ਫ਼ਰੀਦਕੋਟ, 18 ਜੁਲਾਈ (ਸਰਬਜੀਤ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ-ਸ੍ਰੀ ਮੁਕਤਸਰ- ਬਠਿੰਡਾ ਜ਼ੋਨ ਵਲੋਂ ਸਥਾਨਕ ਦਸਮੇਸ਼ ਡੈਂਟਲ ਕਾਲਜ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਵਿਚ ਸਰਬੱਤ ਦਾ ਭਲਾ ਵਿਦਿਆਰਥੀ ਭਲਾਈ ਯੋਜਨਾ ਤਹਿਤ 170 ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਡੇਂਗੂ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਹੋਈਆਂ ਸਰਗਰਮ

ਕੋਟਕਪੂਰਾ, 18 ਜੁਲਾਈ (ਮੋਹਰ ਸਿੰਘ ਗਿੱਲ)-ਡੇਂਗੂ ਫ਼ੈਲਣ ਦਾ ਖ਼ਤਰਾ ਇਕ ਵਾਰ ਫ਼ਿਰ ਸ਼ਹਿਰ ਵਾਸੀਆਂ ਦੇ ਸਿਰ 'ਤੇ ਮੰਡਰਾ ਰਿਹਾ ਹੈ | ਮਿਲੀ ਜਾਣਕਾਰੀ ਅਨੁਸਾਰ ਸਿਵਲ ਸਰਜਨ ਫ਼ਰੀਦਕੋਟ ਦੀਆਂ ਹਦਾਇਤਾਂ 'ਤੇ ਸਿਹਤ ਵਿਭਾਗ ਦੀ ਇਕ ਵਿਸ਼ੇਸ਼ ਟੀਮ ਵਲੋਂ ਮਨਦੀਪ ਸਿੰਘ ਐਸ.ਆਈ, ...

ਪੂਰੀ ਖ਼ਬਰ »

ਦੁਕਾਨਦਾਰਾਂ ਨੂੰ ਗ਼ੈਰ-ਕਾਨੂੰਨੀ ਤੰਬਾਕੂ ਉਤਪਾਦਾਂ ਸਬੰਧੀ ਜਾਗਰੂਕ ਕੀਤਾ

ਫ਼ਰੀਦਕੋਟ, 18 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਜ਼ਿਲੇ੍ਹ ਭਰ 'ਚ ਕੋਟਪਾ-2003 ਅਤੇ ਫ਼ੂਡ ਸੇਫ਼ਟੀ ਐਾਡ ਸਟੈਨਡਰਡਜ਼ ਰੈਗੂਲੇਸ਼ਨ ਲਾਗੂ ਕਰਵਾਉਣ ਅਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ...

ਪੂਰੀ ਖ਼ਬਰ »

ਚੇਅਰਪਰਸਨ ਜਯੋਤੀ ਸਿੰਘ ਰਾਜ ਵਲੋਂ ਸਿਵਲ ਹਸਪਤਾਲ ਦਾ ਦੌਰਾ

ਕੋਟਕਪੂਰਾ, 18 ਜੁਲਾਈ (ਮੋਹਰ ਸਿੰਘ ਗਿੱਲ)-ਜ਼ਿਲ੍ਹਾ ਰੈੱਡ ਕਰਾਸ ਦੀ ਚੇਅਰਪਰਸਨ ਜਯੋਤੀ ਸਿੰਘ ਰਾਜ ਵਲੋਂ ਅੱਜ ਅਚਾਨਕ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕੀਤਾ | ਇਸ ਦੌਰਾਨ ਉਹ ਉੱਥੇ ਦਾਖ਼ਲ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ...

ਪੂਰੀ ਖ਼ਬਰ »

ਗਰੇਡ ਪੇ 'ਚ ਵਾਧੇ ਵਾਲੇ ਪੈਨਸ਼ਨਰਾਂ ਨੂੰ ਕੇਸ ਤਿਆਰ ਕਰਵਾਉਣ ਦੀ ਅਪੀਲ

ਫ਼ਰੀਦਕੋਟ, 18 ਜੁਲਾਈ (ਸਤੀਸ਼ ਬਾਗ਼ੀ)-ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਪੱਤਰ ਨੰਬਰ 4/61/2014-2 ਐਫ਼.ਪੀ.ਪੀ.ਸੀ./1052 ਮਿਤੀ 4 ਜੁਲਾਈ 2019 ਦੇ ਹਵਾਲੇ ਮੁਤਾਬਿਕ ਜਿਹੜੇ ਪੈਨਸ਼ਨਰ 1 ਜਨਵਰੀ 2006 ...

ਪੂਰੀ ਖ਼ਬਰ »

ਰਿਜ਼ਨਲ ਸੈਂਟਰ ਦੀ ਲਾਇਬ੍ਰੇਰੀ ਦੀ ਛੱਤ ਲੀਕ ਹੋਣ ਨਾਲ ਪੁਸਤਕਾਂ ਨੁਕਸਾਨੀਆਂ

ਮੁਕਤਸਰ ਸਾਹਿਬ, 18 ਜੁਲਾਈ (ਕੁਲਦੀਪ ਸਿੰਘ ਘੁਮਾਣ)-ਪ੍ਰੀ ਮੌਨਸੂਨ ਦੀ ਪਹਿਲੀ ਬਰਸਾਤ ਦਾ ਪਾਣੀ ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਦੀ ਲਾਇਬ੍ਰੇਰੀ ਵਿਚ ਦਾਖ਼ਲ ਹੋ ਗਿਆ | ਲਾਇਬ੍ਰੇਰੀ ਦੀ ਛੱਤ 'ਚੋਂ ਲਗਾਤਾਰ ਪਾਣੀ ਚੋਣ ਕਰਕੇ ਬਹੁਤ ਸਾਰੀਆਂ ਬਹੁਮੁੱਲੀਆਂ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ 2 ਕੁਇੰਟਲ 32 ਕਿੱਲੋ ਨਕਲੀ ਦੇਸੀ ਘਿਓ ਬਰਾਮਦ

ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ 2 ਕੁਇੰਟਲ 32 ਕਿੱਲੋ ਨਕਲੀ ਦੇਸੀ ਘਿਓ ਬਰਾਮਦ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਅੱਜ ਟੀਮ ਦੇ ਮੈਂਬਰਾਂ ਕੰਵਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ ਫ਼ੂਡ, ...

ਪੂਰੀ ਖ਼ਬਰ »

ਖੜ੍ਹੇ ਪਾਣੀ ਕਾਰਨ ਨਰਮਾ ਸੁੱਕਣ ਦਾ ਖ਼ਦਸ਼ਾ

ਮੰਡੀ ਬਰੀਵਾਲਾ, 18 ਜੁਲਾਈ (ਨਿਰਭੋਲ ਸਿੰਘ)-ਬੀਤੇ ਦਿਨੀਂ ਹੋਈ ਬਾਰਿਸ਼ ਕਾਰਨ ਨਰਮੇ ਦੇ ਖੇਤਾਂ ਵਿਚ ਪਾਣੀ ਖੜ੍ਹ ਗਿਆ ਹੈ | ਪਾਣੀ ਦੇ ਖੜ੍ਹਨ ਕਾਰਨ ਨਰਮੇ ਦੇ ਸੁੱਕਣ ਦਾ ਖ਼ਦਸ਼ਾ ਹੈ | ਇਸ ਤੋਂ ਇਲਾਵਾ ਝੋਨੇ ਅਤੇ ਹਰੇ-ਚਾਰੇ ਦੇ ਖੇਤਾਂ ਵਿਚ ਬੇਹੱਦ ਪਾਣੀ ਭਰ ਗਿਆ ਹੈ | ...

ਪੂਰੀ ਖ਼ਬਰ »

ਡਾਇਟ ਵਿਦਿਆਰਥੀਆਂ ਵਲੋਂ ਬੱਸ ਅੱਡਾ ਜਾਮ-5 ਘੰਟੇ ਧਰਨਾ ਦੇ ਕੇ ਕੀਤਾ ਰੋਸ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਤੋਂ ਪੰਜਾਬ ਰੋਡਵੇਜ਼ ਦੀ ਇਕ ਬੱਸ ਜ਼ਿਲ੍ਹਾ ਸਿਖਲਾਈ ਸੰਸਥਾ ਪਿੰਡ ਬਰਕੰਦੀ ਵਿਖੇ ਜਾਂਦੀ ਸੀ, ਉੁਸ ਦਾ ਕੋਈ ਪਰਮਿਟ ਨਹੀਂ ਸੀ ਅਤੇ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ | ਇਸ ...

ਪੂਰੀ ਖ਼ਬਰ »

ਜਥੇਬੰਦੀ ਵਲੋਂ ਮੰਗਾਂ ਨੂੰ ਲੈ ਕੇ ਮੰਡਲ ਦਫ਼ਤਰ ਅੱਗੇ ਲਗਾਇਆ ਧਰਨਾ

ਮਲੋਟ, 18 ਜੁਲਾਈ (ਗੁਰਮੀਤ ਸਿੰਘ ਮੱਕੜ)-ਟੈਕਨੀਕਲ ਐਾਡ ਮਕੈਨੀਕਲ ਇੰਪਲਾਈਜ਼ ਯੂਨੀਅਨ ਮੰਡਲ ਦੀਆਂ ਤਿੰਨ ਬ੍ਰਾਂਚਾਂ ਮਲੋਟ,ਗਿੱਦੜਬਾਹਾ ਅਤੇ ਕਿੱਲਿਆਂਵਾਲੀ ਵਲੋਂ ਹਰਪਾਲ ਸਿੰਘ ਸਿੱਧੂ, ਸੁਖਦੇਵ ਸਿੰਘ ਕਾਕਾ ਅਤੇ ਬਹਾਦਰ ਸਿੰਘ ਲੁਹਾਰਾ ਬ੍ਰਾਂਚ ਪ੍ਰਧਾਨਾਂ ਦੀ ...

ਪੂਰੀ ਖ਼ਬਰ »

ਕੋਟਸੁਖੀਆ ਸਕੂਲ ਦੀਆਂ ਵਿਦਿਆਰਥਣਾਂ ਬਲਾਕ ਪੱਧਰੀ ਮੁਕਾਬਲੇ 'ਚ ਮੋਹਰੀ

ਕੋਟਕਪੂਰਾ, 18 ਜੁਲਾਈ (ਗਿੱਲ)-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਨਿਰਦੇਸ਼ 'ਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ...

ਪੂਰੀ ਖ਼ਬਰ »

ਨਵੇਂ ਚੁਣੇ ਪੰਚਾਂ-ਸਰਪੰਚਾਂ ਨੂੰ ਵਿਕਾਸ ਕੰਮ ਨੇਪਰੇ ਚੜ੍ਹਾਉਣ ਦੀ ਦਿੱਤੀ ਸਿਖਲਾਈ

ਕੋਟਕਪੂਰਾ, 18 ਜੁਲਾਈ (ਮੋਹਰ ਸਿੰਘ ਗਿੱਲ)-ਪੰਚਾਇਤਾਂ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਆਈ.ਆਰ.ਡੀ ਮੋਹਾਲੀ ਵਲੋਂ ਨਵੇਂ ਚੁਣੇ ਗਏ ਪੰਚਾਂ-ਸਰਪੰਚਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਕਰਵਾਏ ...

ਪੂਰੀ ਖ਼ਬਰ »

ਗਣਿਤ ਮੁਕਾਬਲੇ 'ਚ ਯੂਨੀਕ ਅਕੈਡਮੀ ਦੇ ਵਿਦਿਆਰਥੀ ਛਾਏ

ਕੋਟਕਪੂਰਾ, 18 ਜੁਲਾਈ (ਮੋਹਰ ਸਿੰਘ ਗਿੱਲ)-ਸੱਤਵੇਂ ਪੰਜਾਬ ਸਟੇਟ ਮੈਂਟਲ ਅਰਥਮੈਟਿਕ ਮੁਕਾਬਲੇ ਵਿਚ ਯੂਨੀਕ ਬਰੇਨ ਅਕੈੱਡਮੀ ਕੋਟਕਪੂਰਾ ਦੇ 12 ਵਿਦਿਆਰਥੀਆਂ ਨੇ ਹਿੱਸਾ ਲਿਆ | ਇਹ ਪ੍ਰੀਖਿਆ ਫ਼ਿਰੋਜ਼ਪੁਰ ਵਿਖੇ ਹੋਈ ਜਿਸ ਵਿਚ ਵੱਖ-ਵੱਖ ਸਕੂਲਾਂ ਤੇ ਸੈਂਟਰਾਂ ਦੇ 500 ...

ਪੂਰੀ ਖ਼ਬਰ »

ਪੈਨਸ਼ਨਰਜ਼ ਯੂਨੀਅਨ ਵਲੋਂ ਬਠਿੰਡਾ ਤੇ ਪਟਿਆਲਾ ਕਨਵੈਨਸ਼ਨਾਂ 'ਚ ਸ਼ਮੂਲੀਅਤ ਕਰਨ ਦਾ ਫ਼ੈਸਲਾ

ਕੋਟਕਪੂਰਾ, 18 ਜੁਲਾਈ (ਮੋਹਰ ਸਿੰਘ ਗਿੱਲ)-ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੀ ਇਕ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਚਾਨੀ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਈ | ਮੀਟਿੰਗ ਨੂੰ ...

ਪੂਰੀ ਖ਼ਬਰ »

ਡਰੱਗ ਵਿਭਾਗ ਤੇ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਹੋਈ

ਫ਼ਰੀਦਕੋਟ, 18 ਜੁਲਾਈ (ਸਰਬਜੀਤ ਸਿੰਘ)-ਨਸ਼ਿਆਂ ਨੂੰ ਠੱਲ੍ਹ ਪਾਉਣ ਲਈ 'ਤੰਦਰੁਸਤ ਮਿਸ਼ਨ ਪੰਜਾਬ' ਮੁਹਿੰਮ-2 ਤਹਿਤ ਡਰੱਗ ਵਿਭਾਗ ਵਲੋਂ ਕੈਮਿਸਟ ਐਸੋਸੀਏਸ਼ਨ ਫ਼ਰੀਦਕੋਟ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਹਰਜਿੰਦਰ ਸਿੰਘ ਡਰੱਗ ਇੰਸਪੈਕਟਰ ਫ਼ਰੀਦਕੋਟ ...

ਪੂਰੀ ਖ਼ਬਰ »

ਗਰਾਮ ਪੰਚਾਇਤ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੌਦੇ ਲਗਾਏ

ਕੋਟਕਪੂਰਾ, 18 ਜੁਲਾਈ (ਗਿੱਲ)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਵਾਤਾਵਰਨ ਦੀ ਸ਼ੁੱਧਤਾ ਬਣਾਈ ਰੱਖਣ ਦੇ ਉਦੇਸ਼ ਨਾਲ ਗਰਾਮ ਪੰਚਾਇਤ ਗੁਰੂ ਤੇਗ਼ ਬਹਾਦਰ ਨਗਰ (ਢਿਲਵਾਂ ਕਲਾਂ) ਦੀ ਗਰਾਮ ਪੰਚਾਇਤ ਨੇ ਸਰਪੰਚ ਰਣਜੀਤ ਕੌਰ ਦੀ ਅਗਵਾਈ ਹੇਠ ਪਿੰਡ ਦੀਆਂ ਜਨਤਕ ਥਾਵਾਂ 'ਤੇ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਰੋਕਣ ਲਈ ਨਰੇਗਾ ਕਾਨੂੰਨ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇ-ਗੋਰਾ ਪਿੱਪਲੀ

ਫ਼ਰੀਦਕੋਟ, 18 ਜੁਲਾਈ (ਸਰਬਜੀਤ ਸਿੰਘ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪਿੰਡ ਪਹਿਲੂਵਾਲਾ ਵਿਖੇ ਜ਼ਿਲ੍ਹਾ ਸਕੱਤਰ ਗੋਰਾ ਪਿੱਪਲੀ ਦੀ ਅਗਵਾਈ 'ਚ ਹੋਈ | ਮੀਟਿੰਗ ਵਿਚ ਵੱਡੀ ਗਿਣਤੀ ਵਿਚ ਨਰੇਗਾ ਮਜ਼ਦੂਰਾਂ ਵਲੋਂ ਸ਼ਮੂਲੀਅਤ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਲਛਮਣ ਸਿੰਘ ਬਰਾੜ ਨੇ ਪ੍ਰਾਇਮਰੀ ਸਕੂਲ 'ਚ ਸਮਾਰਟ ਕਮਰਾ ਬਣਵਾਇਆ

ਪੰਜਗਰਾੲੀਂ ਕਲਾਂ, 18 ਜੁਲਾਈ (ਸੁਖਮੰਦਰ ਸਿੰਘ ਬਰਾੜ)-ਸਾਬਕਾ ਖੇਤੀਬਾੜੀ ਅਫ਼ਸਰ ਤੇ ਪ੍ਰਵਾਸੀ ਭਾਰਤੀ ਲਛਮਣ ਸਿੰਘ ਬਰਾੜ ਵੱਲੋਂ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ (ਮੱਲ ਕੇ ਸ਼ਾਖਾ) ਵਿਖੇ ਬੱਚਿਆਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨ ਦੇ ਉਦੇਸ਼ ਨਾਲ ਸਮਾਰਟ ਕਮਰਾ ...

ਪੂਰੀ ਖ਼ਬਰ »

ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਏ

ਕੋਟਕਪੂਰਾ, 18 ਜੁਲਾਈ (ਗਿੱਲ)-ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਉਦੇਸ਼ ਨਾਲ ਡੇਰਾ ਬਾਬਾ ਦਰਿਆ ਗਿਰੀ ਵਿਖੇ ਲਾਇਨ ਕਲੱਬ ਕੋਟਕਪੂਰਾ ਰਾਇਲ ਵਲੋਂ ਸਵਾਮੀ ਹਰੀ ਗਿਰੀ ਦੀ ਅਗਵਾਈ ਹੇਠ 20 ਵੱਖ-ਵੱਖ ਕਿਸਮਾਂ ਦੇ ਫਲ਼ਦਾਰ ਬੂਟੇ ਲਗਾਏ ਗਏ | ਕਲੱਬ ਦੇ ਪ੍ਰਧਾਨ ਵਿਜੈ ਕੁਮਾਰ ...

ਪੂਰੀ ਖ਼ਬਰ »

ਕੁਲਵਿੰਦਰ ਸਿੰਘ ਇਕਾਈ ਦੇ ਪ੍ਰਧਾਨ ਬਣੇ

ਜੈਤੋ, 18 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਜੈਤੋ ਦੇ ਪ੍ਰਧਾਨ ਹਰਪ੍ਰੀਤ ਸਿੰਘ ਭਾਊ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਪੰਜਾਬ ਦੇ ਮੀਤ ਪ੍ਰਧਾਨ ਸਿਮਰਜੀਤ ਬਰਾੜ ਘੁੱਦੂਵਾਲਾ, ਜ਼ਿਲ੍ਹਾ ਸਕੱਤਰ ਜਨਰਲ ਸ਼ਮਸ਼ੇਰ ...

ਪੂਰੀ ਖ਼ਬਰ »

ਨਵੇਂ ਚੁਣੇ ਪੰਚਾਂ-ਸਰਪੰਚਾਂ ਨੂੰ ਦੋ ਰੋਜ਼ਾ ਸਿਖਲਾਈ ਦਿੱਤੀ

ਫ਼ਰੀਦਕੋਟ, 18 ਜੁਲਾਈ (ਜਸਵੰਤ ਸਿੰਘ ਪੁਰਬਾ)-ਪੰਚਾਇਤਾਂ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਆਈ.ਆਰ.ਡੀ ਸੰਸਥਾਂ ਮੋਹਾਲੀ ਵਲੋਂ ਨਵੇਂ ਚੁਣੇ ਗਏ ਪੰਚਾਂ-ਸਰਪੰਚਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਟਰੇਨਿੰਗ ...

ਪੂਰੀ ਖ਼ਬਰ »

ਮਲੇਰੀਆ, ਡੇਂਗੂ ਚਿਕਨਗੁਨੀਆਂ ਦੇ ਬਚਾਅ ਸਬੰਧੀ ਕੀਤੀਆਂ ਗਤੀਵਿਧੀਆਂ

ਮਲੋਟ, 18 ਜੁਲਾਈ (ਪਾਟਿਲ)- ਸਿਵਲ ਸਰਜਨ ਡਾ: ਸੁਖਪਾਲ ਸਿੰਘ, ਡਾ: ਗੁਰਚਰਨ ਸਿੰਘ ਸੀਨੀਅਰ ਮੈਡੀਕਲ ਅਫ਼ਸਰ, ਡਾ: ਵਿਕਰਮ ਅਸੀਜਾ ਜ਼ਿਲ੍ਹਾ ਐਪੀਡਮੈਲੋਜਿਸਟ ਦੀ ਅਗਵਾਈ ਵਿਚ ਗਠਿਤ ਟੀਮ ਜਿਸ ਵਿਚ ਹਰਜੀਤ ਸਿੰਘ ਇੰਸਪੈਕਟਰ, ਸੁਖਮੰਦਰ ਸਿੰਘ ਅਤੇ ਬਲਜੀਤ ਸਿੰਘ ਇੰਸਪੈਕਟਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX