ਤਾਜਾ ਖ਼ਬਰਾਂ


ਜਲੰਧਰ 'ਚ 12 ਹੋਰ ਆਏ ਕੋਰੋਨਾ ਪਾਜ਼ੀਟਿਵ
. . .  1 minute ago
ਜਲੰਧਰ, 6 ਜੁਲਾਈ (ਐੱਮ. ਐੱਸ. ਲੋਹੀਆ)- ਜਲੰਧਰ 'ਚ ਅੱਜ ਦੁਪਹਿਰ ਇੱਕ ਪਰਿਵਾਰ ਦੇ 3 ਮੈਂਬਰਾਂ ਸਮੇਤ 5 ਕੋਰੋਨਾ ਪਾਜ਼ੀਟਿਵ ਮਿਲਣ ਤੋਂ ਬਾਅਦ ਸ਼ਾਮ ਨੂੰ 12 ਹੋਰ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ...
ਅੰਮ੍ਰਿਤਸਰ : ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਗ਼ਾਇਬ ਹੋਣ ਦੇ ਮਾਮਲੇ 'ਚ ਬੈਂਸ ਨੇ ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
. . .  7 minutes ago
ਅੰਮ੍ਰਿਤਸਰ, 6 ਜੁਲਾਈ (ਰਾਜੇਸ਼ ਕੁਮਾਰ ਸੰਧੂ)- ਸ਼੍ਰੋਮਣੀ ਕਮੇਟੀ ਮੈਂਬਰ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਵਲੋਂ ਅੱਜ ਸ਼੍ਰੋਮਣੀ ਕਮੇਟੀ ਦੀ ਦੇਖ-ਰੇਖ 'ਚ ਸਾਲ 2016 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗ਼ਾਇਬ ਹੋਏ...
ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ
. . .  19 minutes ago
ਜਲੰਧਰ, 6 ਜੁਲਾਈ- ਬੀਤੇ ਸ਼ਨੀਵਾਰ ਦੀ ਰਾਤ ਨੂੰ ਜਲੰਧਰ ਦੇ ਦਿਓਲ ਨਗਰ 'ਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਨਿਤਿਨ ਨਾਮੀ ਨੌਜਵਾਨ 'ਤੇ ਕੁਝ ਅਣਪਛਾਤੇ ਨੌਜਵਾਨਾਂ...
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਬੇਅਦਬੀ ਕੇਸਾਂ 'ਚ ਨਾਮਜ਼ਦ, ਖੱਟੜਾ ਸਿੱਟ ਨੇ ਕੀਤੀ ਕਾਰਵਾਈ
. . .  32 minutes ago
ਜਲੰਧਰ, 6 ਜੁਲਾਈ (ਮੇਜਰ ਸਿੰਘ)- ਫ਼ਰੀਦਕੋਟ ਜ਼ਿਲ੍ਹੇ ਦੇ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ ਅਤੇ ਆਸ-ਪਾਸ ਦੇ ਖੇਤਰਾਂ 'ਚ ਸਾਲ 2015 'ਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ...
ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਅਕਾਲੀ ਦਲ ਵਲੋਂ ਨੂੰ ਦਿੱਤੇ ਜਾਣਗੇ ਪਿੰਡ-ਪਿੰਡ ਰੋਸ ਧਰਨੇ- ਚੇਅਰਮੈਨ ਛਿੰਦਾ
. . .  27 minutes ago
ਠੱਠੀ ਭਾਈ, 6 ਜੁਲਾਈ (ਜਗਰੂਪ ਸਿੰਘ ਮਠਾੜੂ)-ਡੀਜ਼ਲ ਪੈਟਰੋਲ ਦੀਆਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਕੀਮਤਾਂ, ਘਰੇਲੂ ਬਿਜਲੀ ਦੀਆਂ ਵਧਾਈਆਂ ਦਰਾਂ, ਗਰੀਬ ਲੋੜਵੰਦਾਂ ਦੇ ਕੱਟੇ ਗਏ ਨੀਲੇ ਕਾਰਡਾਂ ਅਤੇ ਕੇਂਦਰ ਸਰਕਾਰ ਵਲੋਂ...
ਸੁਮੇਧ ਸੈਣੀ ਦੀ ਗ੍ਰਿਫ਼ਤਾਰੀ 'ਤੇ 8 ਜੁਲਾਈ ਤੱਕ ਰੋਕ
. . .  43 minutes ago
ਐੱਸ. ਏ. ਐੱਸ. ਨਗਰ, 6 ਜੁਲਾਈ (ਜਸਬੀਰ ਸਿੰਘ ਜੱਸੀ)- 1991 'ਚ ਆਈ. ਏ. ਐੱਸ. ਅਫ਼ਸਰ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਨਾਮਜ਼ਦ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੂੰ...
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਾਨ ਸਿੰਘ ਵਾਲਾ 'ਚ ਕੋਰੋਨਾ ਦੇ 6 ਮਰੀਜ਼ ਆਏ ਸਾਹਮਣੇ
. . .  55 minutes ago
ਸ੍ਰੀ ਮੁਕਤਸਰ ਸਾਹਿਬ, 6 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਾਨ ਸਿੰਘ ਵਾਲਾ 'ਚ ਕੋਰੋਨਾ ਦੇ 6 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਰਹੀ ਨਰਾਇਣ ਸਿੰਘ ਨੇ ਦੱਸਿਆ...
ਫਗਵਾੜਾ 'ਚ ਪੀਜ਼ਾ ਮੁਲਾਜ਼ਮ ਆਇਆ ਕੋਰੋਨਾ ਪਾਜ਼ੀਟਿਵ
. . .  59 minutes ago
ਫਗਵਾੜਾ, 6 ਜੁਲਾਈ (ਹਰੀਪਾਲ ਸਿੰਘ)- ਫਗਵਾੜਾ ਦੇ ਡੋਮੀਨੋਜ ਪੀਜ਼ਾ ਦੇ ਇੱਕ ਮੁਲਾਜ਼ਮ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਖ਼ਬਰ ਦੇ ਨਾਲ ਫਗਵਾੜਾ ਵਿਖੇ ਸਹਿਮ ਦਾ ਮਾਹੌਲ ਬਣ...
ਪੰਜਾਬ ਸਰਕਾਰ ਨੇ ਤੇਲ ਅਤੇ ਬਿਜਲੀ ਦੀਆਂ ਦਰਾਂ ਵਧਾ ਕੇ ਲੋਕਾਂ ਨੂੰ ਕੀਤਾ ਪਰੇਸ਼ਾਨ- ਸੁਖਬੀਰ ਬਾਦਲ
. . .  about 1 hour ago
ਪਟਿਆਲਾ, 6 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)- ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਰਿਹਾਇਸ਼ ਵਿਖੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੈਟਰੋਲ-ਡੀਜ਼ਲ ਅਤੇ...
ਸ਼ਾਹਕੋਟ 'ਚ ਐੱਸ.ਐੱਮ.ਓ ਦੁੱਗਲ ਨੇ ਡੇਂਗੂ ਜਾਗਰੂਕਤਾ ਮੁਹਿੰਮ ਦੀ ਕਰਵਾਈ ਸ਼ੁਰੂਆਤ
. . .  about 1 hour ago
ਸ਼ਾਹਕੋਟ, 6 ਜੁਲਾਈ (ਦਲਜੀਤ ਸਚਦੇਵਾ)- ਲੋਕਾਂ ਨੂੰ ਡੇਂਗੂ ਮੱਛਰ ਦੇ ਖ਼ਾਤਮੇ ਬਾਰੇ ਜਾਗਰੂਕ ਕਰਨ ਅਤੇ ਡੇਂਗੂ ਬੁਖ਼ਾਰ ਹੋਣ ਦੇ ਲੱਛਣਾਂ ਬਾਰੇ ਦੱਸਣ ਲਈ ਸਿਹਤ ਵਿਭਾਗ...
ਲੋਹੀਆਂ ਦੀ ਦਾਣਾ ਮੰਡੀ 'ਚ ਸੈਂਕੜੇ ਕਿਸਾਨਾਂ ਮਜ਼ਦੂਰਾਂ ਬੀਬੀਆਂ ਵੱਲੋਂ ਸ਼ਕਤੀ ਪ੍ਰਦਰਸ਼ਨ
. . .  about 1 hour ago
ਲੋਹੀਆਂ ਖ਼ਾਸ, 6 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ) - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਮ ਹੇਠਾਂ ਇੱਕ ਦੇਸ਼ ਇੱਕ ਮੰਡੀ ...
'ਆਪ' ਨੇ ਸਿੱਖਿਆ ਮੰਤਰੀ ਦਾ ਫੂਕਿਆ ਪੁਤਲਾ
. . .  about 1 hour ago
ਜੈਤੋ, 6 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਧਰਮਜੀਤ ਰਾਮੇਆਣਾ, ਜ਼ਿਲ੍ਹਾ ਯੂਥ...
ਨਸ਼ਾ ਤਸਕਰੀ ਦੇ ਮਾਮਲੇ 'ਚ ਸਜਾ ਕੱਟ ਰਿਹਾ ਕੈਦੀ 7 ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ
. . .  about 1 hour ago
ਸੰਗਰੂਰ, 6 ਜੁਲਾਈ (ਦਮਨਜੀਤ ਸਿੰਘ)- ਨਸ਼ਾ ਤਸਕਰੀ ਦੇ ਮਾਮਲੇ ਚ ਸਜਾ ਕੱਟ ਰਹੇ ਇਕ ਵਿਅਕਤੀ ਨੂੰ ਉਸ ਦੀ ਪਤਨੀ ਅਤੇ ਇਕ ਹੋਰ ਸਾਥੀ ਸਮੇਤ ਜ਼ਿਲ੍ਹਾ...
ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਮਣੀ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ
. . .  about 1 hour ago
ਮਹਿਲ ਕਲਾਂ/ਟੱਲੇਵਾਲ, 6 ਜੁਲਾਈ (ਅਵਤਾਰ ਸਿੰਘ ਅਣਖੀ/ਸੋਨੀ ਚੀਮਾ)- ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਮਣੀ ਅੱਜ ਸ਼੍ਰੋਮਣੀ...
ਨਾਭਾ (ਪਟਿਆਲਾ) ਦੇ 68 ਸਾਲਾ ਬਜ਼ੁਰਗ ਨੂੰ ਹੋਇਆ ਕੋਰੋਨਾ
. . .  about 1 hour ago
ਨਾਭਾ, 6 ਜੁਲਾਈ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਵਿਖੇ ਕਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਆਉਣਾ...
ਭਤੀਜੇ ਵੱਲੋਂ ਚਾਚੇ ਦੀ ਗੋਲੀ ਮਾਰ ਕੇ ਹੱਤਿਆ
. . .  about 1 hour ago
ਓਠੀਆਂ, 6 ਜੂਨ (ਗੁਰਵਿੰਦਰ ਸਿੰਘ ਛੀਨਾ) - ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ ਵਿਖੇ ਜ਼ਮੀਨ ਦੇ ਝਗੜੇ ਤੋਂ ਕੋਈ ਲੜਾਈ....
ਪੰਜ ਡੇਰਾ ਪ੍ਰੇਮੀਆਂ ਨੂੰ 20 ਜੁਲਾਈ ਤੱਕ ਭੇਜਿਆ ਗਿਆ ਜੇਲ੍ਹ
. . .  about 1 hour ago
ਫ਼ਰੀਦਕੋਟ, 6 ਜੁਲਾਈ (ਜਸਵੰਤ ਸਿੰਘ ਪੁਰਬਾ)-ਬੇਅਦਬੀ ਕਾਂਡ ਵਿਚ ਵਿਸ਼ੇਸ਼ ਜਾਂਚ ਟੀਮ ਵੱਲੋਂ ਰਿਮਾਂਡ 'ਤੇ ਲਏ ਗਏ 5 ਡੇਰਾ ਪ੍ਰੇਮੀਆਂ ...
ਕ੍ਰਿਕਟ ਮੈਚ ਦਾ ਆਨਲਾਈਨ ਸੱਟਾ ਲਗਾਉਣ ਦੇ ਮਾਮਲੇ 'ਚ ਇਕ ਕਾਬੂ
. . .  1 minute ago
ਐੱਸ.ਏ.ਐੱਸ ਨਗਰ, 6 ਜੁਲਾਈ (ਜਸਬੀਰ ਸਿੰਘ ਜੱਸੀ)- ਸ਼੍ਰੀ ਲੰਕਾ ਦੀ ਟੀ-20 ਟੀਮ ਕ੍ਰਿਕਟ ਮੈਚ ਜੋ ਕਿ ਫ਼ਰਜ਼ੀ ਮੈਚ ਮੁਹਾਲੀ ਦੇ ਪਿੰਡ ਸਵਾੜਾ ਵਿੱਚ ਕਰਵਾਇਆ ...
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 'ਚ ਕੋਰੋਨਾ ਨਾਲ ਪਹਿਲੀ ਮੌਤ
. . .  about 2 hours ago
ਫ਼ਤਿਹਗੜ੍ਹ ਸਾਹਿਬ, 6 ਜੁਲਾਈ (ਬਲਜਿੰਦਰ ਸਿੰਘ) - ਸਿਵਲ ਸਰਜਨ ਫ਼ਤਿਹਗੜ੍ਹ ਸਾਹਿਬ ਡਾ. ਐਨ.ਕੇ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਪੀੜਤ ਇੱਕ 53 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ ਜੋ ਕਿ ਮੰਡੀ ਗੋਬਿੰਦਗੜ੍ਹ ਦੇ ਮੁਹੱਲਾ ਸ਼ਾਮ ਨਗਰ...
ਪਾਕਿ ਰੇਲ ਹਾਦਸੇ 'ਚ ਮਾਰੇ ਗਏ ਸਿੱਖ ਸ਼ਰਧਾਲੂਆਂ ਨੂੰ ਐਸ.ਜੀ.ਪੀ.ਸੀ ਵੱਲੋਂ ਸ਼ਰਧਾਂਜਲੀ ਭੇਟ
. . .  about 2 hours ago
ਅੰਮ੍ਰਿਤਸਰ 6 ਜੁਲਾਈ (ਜਸਵੰਤ ਸਿੰਘ ਜੱਸ)- ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਦਰਸ਼ਨ ਦੀਦਾਰੇ ਕਰਨ ਉਪਰੰਤ ਗੁਰਦਵਾਰਾ ਸੱਚਾ ਸੌਦਾ...
ਕਰਿਆਨਾ ਸਟੋਰ 'ਚ ਅੱਗ ਲੱਗਣ ਨਾਲ ਲੱਖਾਂ ਦਾ ਹੋਇਆ ਨੁਕਸਾਨ
. . .  about 2 hours ago
ਜਮਸ਼ੇਰ ਖ਼ਾਸ, 6 ਜੁਲਾਈ (ਰਾਜ ਕਪੂਰ) - ਸਥਾਨਕ ਕਸਬੇ ਦੇ ਇੱਕ ਸਟੋਰ 'ਚ ਦੇਰ ਰਾਤ ਅੱਗ ਲੱਗਣ ਨਾਲ ਲੱਖਾਂ ਦਾ ਕਰਿਆਨਾ ਸੜ...
ਜਲੰਧਰ 'ਚ ਤਿੰਨ ਬੱਚਿਆਂ ਸਮੇਤ 5 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਜਲੰਧਰ, 6 ਜੁਲਾਈ (ਐਮ. ਐੱਸ. ਲੋਹੀਆ) - ਅੱਜ ਦੁਪਹਿਰ ਤੱਕ ਆਈਆਂ ਰਿਪੋਰਟਾਂ ਅਨੁਸਾਰ ਜਲੰਧਰ 'ਚ 5 ਕੋਰੋਨਾ ...
ਸੰਸਦ ਮੈਂਬਰ ਡਿੰਪਾ ਨੇ ਸੜਕ ਬਣਾਉਣ ਦਾ ਕੀਤਾ ਉਦਘਾਟਨ
. . .  about 3 hours ago
ਖਡੂਰ ਸਾਹਿਬ, 6 ਜੁਲਾਈ (ਰਸ਼ਪਾਲ ਸਿੰਘ ਕੁਲਾਰ) - ਖਡੂਰ ਸਾਹਿਬ ਤੋਂ ਨਾਗੋਕੇ ਮੋੜ ਵਾਇਆ ਖਲਚੀਆ ਨੂੰ ਜਾਂਦੀ ਟੁੱਟੀ ਸੜਕ ...
ਪਠਾਨਕੋਟ 'ਚ ਕੋਰੋਨਾ ਦੇ ਦੋ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 3 hours ago
ਪਠਾਨਕੋਟ, 6 ਜੁਲਾਈ (ਸੰਧੂ)- ਪਠਾਨਕੋਟ 'ਚ ਅੱਜ ਸਿਹਤ ਵਿਭਾਗ ਨੂੰ 270 ਵਿਅਕਤੀਆਂ ਦੀ ਕੋਰੋਨਾ ਜਾਂਚ ਰਿਪੋਰਟ ਪ੍ਰਾਪਤ ਹੋਈ ਹੈ ਜਿਸ 'ਚ 268 ਲੋਕਾਂ...
ਸਿਧਵਾਂ ਬੇਟ ਦੇ ਪੰਚ ਲਖਵਿੰਦਰ ਸਿੰਘ ਬੱਬੂ ਦੀ ਕਰੰਟ ਲੱਗਣ ਕਾਰਨ ਹੋਈ ਮੌਤ
. . .  about 3 hours ago
ਸਿਧਵਾਂ ਬੇਟ, 6 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)- ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਦੇ ਨਜ਼ਦੀਕੀ ਸਾਥੀ ਕਸਬਾ ਸਿਧਵਾਂ ਬੇਟ ਦੇ ਪੰਚ ਕਾਮਰੇਡ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਸਾਉਣ ਸੰਮਤ 551

ਪੰਜਾਬ / ਜਨਰਲ

550 ਸਾਲਾ ਪ੍ਰਕਾਸ਼ ਪੁਰਬ ਲਈ ਦਿੱਲੀ ਕਮੇਟੀ ਨੇ ਉਲੀਕੀ ਵਿਆਪਕ ਰਣਨੀਤੀ

ਮੇਜਰ ਸਿੰਘ
ਜਲੰਧਰ, 18 ਜੁਲਾਈ-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਅਗਲੇ ਵਰ੍ਹੇ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਵਲੋਂ ਦਿੱਤੇ ਮਾਨਵਤਾਵਾਦੀ ਸਿਧਾਂਤ, ਚੌਗਿਰਦੇ ਦੀ ਰਾਖੀ ਤੇ ਸੰਭਾਲ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਸਭ ਧਰਮਾਂ ਦੇ ਲੋਕਾਂ ਤੱਕ ਪਹੁੰਚਾਉਣ ਲਈ ਵਿਆਪਕ ਰਣਨੀਤੀ ਤਿਆਰ ਕੀਤੀ ਹੈ ਜਿਸ ਤਹਿਤ ਗੁਰੂ ਘਰਾਂ ਤੋਂ ਬਾਹਰ ਵੀ ਨਵੀਂ ਤਕਨੀਕ ਦੀ ਵਰਤੋਂ ਕਰਦਿਆਂ ਛੋਟੇ ਨਾਟਕ, ਆਡੀਓ-ਵੀਡੀਓ ਕਲਿੱਪਾਂ, ਦਿੱਲੀ ਦੀਆਂ ਸੜਕਾਂ ਉੱਪਰ ਮੋਟਰਸਾਈਕਲ ਮਾਰਚ ਗੁਰੂ ਸਾਹਿਬ ਦੇ ਉਪਦੇਸ਼ਾਂ ਦੀਆਂ ਸਰਲ ਭਾਸ਼ਾ 'ਚ ਲਿਖੀਆਂ ਦੁਵਰਕੀਆ, ਚੁਵਰਕੀਆਂ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ 'ਚ ਸੈਮੀਨਾਰ ਤੇ ਭਾਸ਼ਨ ਮੁਕਾਬਲੇ ਕਰਵਾਏ ਜਾਣਗੇ ਤੇ ਸਭਨਾਂ ਧਰਮਾਂ ਦੇ ਮੁਖੀਆਂ ਨੂੰ ਸੱਦ ਕੇ ਇਕ ਵੱਡਾ ਸਰਬ ਧਰਮ ਸੰਮੇਲਨ ਕਰਵਾਏ ਜਾਣ ਦੀ ਵਿਉਂਤ ਬਣਾਈ ਗਈ ਹੈ ਤਾਂ ਕਿ ਗੁਰੂ ਨਾਨਕ ਦੇਵ ਜੀ ਬਾਰੇ ਹੋਰ ਧਰਮਾਂ ਦੇ ਆਗੂਆਂ ਦੇ ਵਿਚਾਰਾਂ ਤੋਂ ਵੀ ਲੋਕ ਜਾਣੂ ਹੋ ਸਕਣ | ਇਹ ਜਾਣਕਾਰੀ ਅੱਜ ਇੱਥੇ 'ਅਜੀਤ ਭਵਨ' ਵਿਖੇ ਪੁੱਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਇਕ ਵਿਸ਼ੇਸ਼ ਮੁਲਾਕਾਤ ਵਿਚ ਦਿੱਤੀ | ਉਨ੍ਹਾਂ ਦੱਸਿਆ ਕਿ ਨਵੀਂ ਤਕਨੀਕ ਆਧਾਰਿਤ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਫ਼ਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਬੇਹੱਦ ਭਾਵਪੂਰਤ ਪ੍ਰੋਗਰਾਮ ਤਿਆਰ ਕੀਤੇ ਜਾ ਰਹੇ ਹਨ | ਸ. ਸਿਰਸਾ ਨੇ ਦੱਸਿਆ ਕਿ ਦਿੱਲੀ ਕਮੇਟੀ ਦੇ ਸਕੂਲਾਂ ਦੇ 1100 ਬੱਚੇ ਇਕੋ ਸਮੇਂ ਗੁਰਬਾਣੀ ਪੇਸ਼ ਕਰਨਗੇ | ਦਿੱਲੀ 'ਚ ਸਾਬਤ ਸੂਰਤ ਤੇ ਸਿੱਖੀ ਬਾਣੇ ਵਾਲੇ 550 ਮੋਟਰ ਸਾਈਕਲਾਂ ਵਾਲੇ ਮਾਰਚ ਕਰਨਗੇ ਤੇ ਲੋਕਾਂ 'ਚ ਬਾਬੇ ਨਾਨਕ ਦੇ ਫ਼ਲਸਫ਼ੇ ਦਾ ਪ੍ਰਚਾਰ ਕਰਨਗੇ | ਸ. ਸਿਰਸਾ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਤੇ ਰੁੱਖ ਲਗਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਦਿੱਲੀ ਕਮੇਟੀ ਨੇ ਕੇਂਦਰ ਸਰਕਾਰ ਤੋਂ ਜੰਗਲੀ ਇਲਾਕਾ ਅਲਾਟ ਕਰਨ ਦੀ ਮੰਗ ਕੀਤੀ ਹੈ | ਇਸ ਖੇਤਰ ਨੂੰ ਕਮੇਟੀ ਸੰਗਤ ਦੇ ਸਹਿਯੋਗ ਨਾਲ ਗੁਰੂ ਨਾਨਕ ਬਾਗ ਵਜੋਂ ਸਥਾਪਤ ਕਰੇਗੀ ਤੇ ਇੱਥੇ ਦੁਨੀਆ ਭਰ ਦੇ ਰੁੱਖ ਤੇ ਬੂਟੇ ਲਗਾਏ ਜਾਣਗੇ | ਇਸੇ ਤਰ੍ਹਾਂ ਕਮੇਟੀ ਨੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਜਨਕਪੁਰੀ ਤੱਕ ਮੈਟਰੋ ਰੇਲ ਹੇਠਲੇ ਕਰੀਬ 19 ਕਿਲੋਮੀਟਰ ਲੰਬੇ ਮਾਰਗ ਨੂੰ ਹਰਿਆਵਲ ਰਸਤੇ ਵਜੋਂ ਵਿਕਸਿਤ ਕਰਨ ਲਈ ਹਾਸਲ ਕਰਨ ਵਾਸਤੇ ਵੀ ਤਜਵੀਜ਼ ਭੇਜੀ ਹੈ |
ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਪਣਾਉਣੀਆਂ ਕਿਉਂ ਜ਼ਰੂਰੀ ਹਨ, ਬਾਰੇ ਇਕ ਚੁਵਰਕੀ ਤਿਆਰ ਕੀਤੀ ਗਈ ਜਿਸ ਵਿਚ ਉਨ੍ਹਾਂ ਦੇ ਜੀਵਨ ਦੇ 10 ਅਹਿਮ ਮਸਲੇ ਉਭਾਰੇ ਗਏ ਹਨ ਤੇ ਇਹ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿਚ ਛਪਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਕਮੇਟੀ ਦੀ ਪ੍ਰਕਾਸ਼ਨ ਸਮੱਗਰੀ ਮੈਟਰੋ, ਪਾਰਕਾਂ ਤੇ ਜਨਤਕ ਥਾਵਾਂ ਉੱਪਰ ਵੰਡੀ ਜਾਵੇਗੀ | 15 ਕੁ ਮਿੰਟ ਦੀ ਇਕ ਦਸਤਾਵੇਜ਼ੀ ਫਿਲਮ ਵੀ ਤਿਆਰ ਕੀਤੀ ਜਾ ਰਹੀ ਹੈ | ਵੱਡੇ ਚੌਕਾਂ ਵਿਚ ਟਰੱਕ ਖੜ੍ਹੇ ਕਰਕੇ ਇਹ ਫ਼ਿਲਮ ਦਿਖਾਈ ਜਾਵੇਗੀ | ਹੋਰ 10 ਭਾਸ਼ਾਵਾਂ ਵਿਚ ਨੁੱਕੜ ਫ਼ਿਲਮਾਂ ਵੀ ਬਣਾਈਆਂ ਜਾ ਰਹੀਆਂ ਹਨ | 25 ਸਿੱਖਿਅਤ ਪ੍ਰਚਾਰਕ ਦਿੱਲੀ ਦੇ ਘਰ-ਘਰ ਜਾ ਕੇ ਲੋਕਾਂ ਨੂੰ ਜਾਣਕਾਰੀ ਦੇਣਗੇ | ਦਿੱਲੀ ਕਮੇਟੀ ਹੇਠਲੇ ਸਕੂਲਾਂ, ਕਾਲਜਾਂ ਦੇ ਮਿਆਰ 'ਚ ਸੁਧਾਰ ਲਿਆਉਣ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਸਿਰਸਾ ਨੇ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਪਿਛਲੇ ਸਾਲਾਂ ਵਿਚ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ ਆਪਣੇ ਪਹਿਲੇ ਵਕਾਰ ਨੂੰ ਕਾਇਮ ਨਹੀਂ ਕਰ ਸਕੀਆਂ ਪਰ ਹੁਣ ਇਸ ਵਕਾਰ ਨੂੰ ਮੁੜ ਬਹਾਲ ਕਰਨ ਤੇ ਉਨ੍ਹਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਆਪਕ ਵਿਉਂਤਬੰਦੀ ਕੀਤੀ ਜਾ ਰਹੀ ਹੈ | ਉਨ੍ਹਾਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਹਸਪਤਾਲ ਦੇ ਸੁਧਾਰ ਤੇ ਵਿਸਥਾਰ ਉੱਪਰ ਵੀ ਜ਼ੋਰ ਦੇਣ ਦੀ ਗੱਲ ਆਖੀ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਰਕਾਬਗੰਜ ਗੁਰਦੁਆਰਾ ਸਾਹਿਬ ਵਿਖੇ ਸਿੱਖ ਇਤਿਹਾਸ ਤੇ ਖੋਜ ਕੇਂਦਰ ਸਥਾਪਤ ਕੀਤਾ ਗਿਆ ਹੈ | ਇਸ ਦਾ 70 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ | ਇਹ ਖੋਜ ਕੇਂਦਰ ਅਗਲੇ 5-6 ਮਹੀਨੇ ਵਿਚ ਮੁਕੰਮਲ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਗੁਰਮੁੱਖੀ ਲਿਪੀ ਨਾਲ ਲੋਕਾਂ ਨੂੰ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਬਾਰੇ ਵਿਸਥਾਰਤ ਰਿਪੋਰਟ ਤਿਆਰ ਕਰਨ ਲਈ ਇਤਿਹਾਸਕਾਰਾਂ ਤੇ ਖੋਜਕਾਰਾਂ ਦੀ ਇਕ 25 ਮੈਂਬਰੀ ਕਮੇਟੀ ਬਣਾਈ ਗਈ ਹੈ |

ਸਰਨਾ ਭਰਾਵਾਂ ਨੇ ਨਗਰ ਕੀਰਤਨ ਦੀ ਨਹੀਂ ਲਈ ਭਾਰਤ-ਪਾਕਿ ਸਰਕਾਰ ਤੋਂ ਮਨਜ਼ੂਰੀ-ਸਿਰਸਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਅੱਜ ਇੱਥੇ ਦਾਅਵੇ ਨਾਲ ਕਿਹਾ ਕਿ ਸਰਨਾ ਭਰਾਵਾਂ ਵਲੋਂ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਲਿਜਾਣ ਲਈ ਭਾਰਤ ਤੇ ਪਾਕਿਸਤਾਨ ਸਰਕਾਰ ਵਲੋਂ ਕੋਈ ਪ੍ਰਵਾਨਗੀ ਨਹੀਂ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਵਲੋਂ ਭੇਜੀ ਚਿੱਠੀ ਦੇ ਆਧਾਰ ਉੱਪਰ ਹੀ 28 ਅਕਤੂਬਰ ਨੂੰ ਦਿੱਲੀ ਤੋਂ ਨਗਰ ਕੀਰਤਨ ਰਵਾਨਾ ਕਰਕੇ ਨਨਕਾਣਾ ਸਾਹਿਬ ਲਿਜਾਣ ਦਾ ਪ੍ਰਚਾਰ ਸਿਰਫ਼ ਸਿਆਸੀ ਲਾਹਾ ਲੈਣਾ ਹੀ ਗੱਲ ਹੈ | ਸ. ਸਿਰਸਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਦੋਵਾਂ ਸਰਕਾਰਾਂ ਤੋਂ ਸਾਰੀਆਂ ਪ੍ਰਵਾਨਗੀਆਂ ਹਾਸਲ ਕਰਨ ਬਾਅਦ ਹੀ ਨਗਰ ਕੀਰਤਨ ਸਜਾਏ ਜਾਣ ਦਾ ਐਲਾਨ ਕੀਤਾ ਹੈ |

ਸਮਾਣਾ ਦੇ ਦਰਜਨਾਂ ਪਿੰਡਾਂ 'ਚ ਹੜ੍ਹ ਨਾਲ ਭਾਰੀ ਤਬਾਹੀ

ਸਮਾਣਾ, 18 ਜੁਲਾਈ (ਸਾਹਿਬ ਸਿੰਘ)-ਪਿਛਲੇ ਦਿਨਾਂ 'ਚ ਪਏ ਭਾਰੀ ਮੀਂਹ ਅਤੇ ਵੱਖ-ਵੱਖ ਨਦੀਆਂ ਤੋਂ ਆਏ ਪਾਣੀ ਕਾਰਨ ਸਮਾਣਾ ਤੇ ਇਸ ਦੇ ਨਾਲ ਲੱਗਦੇ ਹਰਿਆਣਾ ਰਾਜ ਦੇ ਪਿੰਡਾਂ 'ਚ ਆਇਆ ਹੜ੍ਹ ਹੋਰ ਵੀ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ | ਹੜ੍ਹ ਦਾ ਪਾਣੀ ਪਿੱਛੇ ਮੁੜਨ ਦੀ ਥਾਂ ...

ਪੂਰੀ ਖ਼ਬਰ »

ਘੱਗਰ ਦਰਿਆ 'ਚ ਪਿਆ ਵੱਡਾ ਪਾੜ

ਮੂਣਕ/ਖਨੌਰੀ, 18 ਜੁਲਾਈ (ਸਿੰਗਲਾ, ਭਾਰਦਵਾਜ, ਧਾਲੀਵਾਲ, ਰਾਜੇਸ਼ ਕੁਮਾਰ, ਬਲਵਿੰਦਰ ਸਿੰਘ ਥਿੰਦ, ਰਮੇਸ਼ ਕੁਮਾਰ)-ਘੱਗਰ ਦਰਿਆ 'ਚ ਪਿੰਡ ਫੂਲਦ ਦੇ ਸਾਹਮਣੇ ਮਕੋਰੜ ਸਾਹਿਬ ਵਾਲੇ ਪਾਸੇ ਮੱਘਰ ਸਿੰਘ ਪੁੱਤਰ ਚਾਨਣ ਸਿੰਘ ਦੇ ਖੇਤ ਕੋਲ ਤਕਰੀਬਨ 40 ਫੁੱਟ ਚੋੜਾ ਪਾੜ ਪੈਣ ਨਾਲ ...

ਪੂਰੀ ਖ਼ਬਰ »

ਸ੍ਰੀ ਹਰਿਮੰਦਰ ਸਾਹਿਬ 'ਚ 20 ਅਕਤੂਬਰ ਤੋਂ 20 ਨਵੰਬਰ ਤੱਕ ਰਾਗ ਆਧਾਰਿਤ ਕੀਰਤਨ ਹੋਵੇਗਾ

ਅੰਮਿ੍ਤਸਰ, 18 ਜੁਲਾਈ (ਸਟਾਫ਼ ਰਿਪੋਟਰ)-550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਹਰਿਮੰਦਰ ਸਾਹਿਬ 'ਚ ਹਜ਼ੂਰੀ ਰਾਗੀ ਜਥਿਆਂ ਵਲੋਂ 20 ਅਕਤੂਬਰ ਤੋਂ 20 ਨਵੰਬਰ ਤੱਕ ਰੋਜ਼ਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਧੁਰ ਕੀ ਬਾਣੀ ਦਾ ਨਿਰਧਾਰਿਤ ਰਾਗਾਂ 'ਚ ਸ਼ਬਦ ...

ਪੂਰੀ ਖ਼ਬਰ »

ਸ਼ਰਾਬੀ ਪੁੱਤ ਵਲੋਂ ਪਿਓ ਦੀ ਹੱਤਿਆ

ਰਾਜਪੁਰਾ, 18 ਜੁਲਾਈ (ਜੀ.ਪੀ. ਸਿੰਘ, ਰਣਜੀਤ ਸਿੰਘ)-ਪਿੰਡ ਆਕੜ 'ਚ ਇਕ ਸ਼ਰਾਬੀ ਪੁੱਤਤ ਵਲੋਂ ਲਾਠੀਆਂ ਮਾਰ ਕੇ ਆਪਣੇ ਪਿਓ ਦੀ ਹੱਤਿਆ ਕਰ ਦਿੱਤੀ ਗਈ | ਪੁਲਿਸ ਨੇ ਪੁੱਤਰ ਿਖ਼ਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਖੇੜੀ ਗੰਡਿਆਂ ਦੇ ...

ਪੂਰੀ ਖ਼ਬਰ »

ਕਠੂਆ ਸਮੂਹਿਕ ਜਬਰ ਜਨਾਹ ਕੇਸ 'ਚ ਵਿਸ਼ਾਲ ਜੰਗੋਤਰਾ ਨੂੰ ਨੋਟਿਸ

ਚੰਡੀਗੜ੍ਹ, 18 ਜੁਲਾਈ (ਸੁਰਜੀਤ ਸਿੰਘ ਸੱਤੀ)-ਕਠੂਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਪੀੜਤਾ ਦੇ ਪਿਤਾ ਵਲੋਂ ਦੋਸ਼ੀਆਂ ਦੀ ਸਜ਼ਾ 'ਚ ਵਾਧੇ ਲਈ ਤੇ ਦੋਸ਼ ਮੁਕਤ ਕੀਤੇ ਇਕ ਮੁਲਜ਼ਮ ਨੂੰ ਬਰਾਬਰ ਦੀ ਸਜ਼ਾ ਦਿਵਾਉਣ ਦੀ ਅਪੀਲ 'ਤੇ ਸੁਣਵਾਈ ਕਰਦਿਆਂ ਪਠਾਨਕੋਟ ਅਦਾਲਤ ਵਲੋਂ ...

ਪੂਰੀ ਖ਼ਬਰ »

ਤਰੀਕ ਭੁਗਤਣ ਆਉਂਦੇ ਸਾਬਕਾ ਸਰਪੰਚ ਦੀ ਹੱਤਿਆ

ਬਾਬਾ ਬਕਾਲਾ ਸਾਹਿਬ, 18 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਸਵੇਰੇ 10.30 ਵਜੇ ਦੇ ਕਰੀਬ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਕੰਮੋਕੇ ਦੇ ਸਾਬਕਾ ਸਰਪੰਚ ਮਨਮੋਹਣ ਸਿੰਘ ਉਰਫ਼ ਪੱਪੂ ਦੀ ਕੁਝ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ...

ਪੂਰੀ ਖ਼ਬਰ »

ਮਕਸੂਦਾਂ ਥਾਣੇ 'ਤੇ ਗ੍ਰਨੇਡ ਹਮਲੇ 'ਚ ਨਾਮਜ਼ਦ 3 ਕਸ਼ਮੀਰੀਆਂ ਦੀ ਜ਼ਮਾਨਤ ਅਰਜ਼ੀ ਦਾਇਰ

ਐੱਸ.ਏ.ਐੱਸ. ਨਗਰ, 18 ਜੁਲਾਈ (ਜਸਬੀਰ ਸਿੰਘ ਜੱਸੀ)-14 ਸਤੰਬਰ ਨੂੰ ਜਲੰਧਰ 'ਚ ਪੈਂਦੇ ਥਾਣਾ ਮਕਸੂਦਾਂ 'ਚ ਹੋਏ ਗ੍ਰਨੇਡ ਹਮਲੇ 'ਚ ਨਾਮਜ਼ਦ ਤਿੰਨ ਕਸ਼ਮੀਰੀ ਨੌਜਵਾਨਾਂ ਫਾਜ਼ਿਲ ਬਸ਼ੀਰ ਪਿੰਚੂ, ਸ਼ਾਹਿਦ ਕਿਊਮ ਤੇ ਆਮੀਰ ਮੀਰ ਨਜ਼ੀਰ ਮੀਰ ਦੇ ਵਕੀਲ ਤਰਨਵੀਰ ਕੌਰ ਹੁੰਦਲ ...

ਪੂਰੀ ਖ਼ਬਰ »

ਆਪਣੇ ਨਿੱਜੀ ਕੰਮਾਂ ਲਈ ਜਾਣ ਵਾਲੇ ਪੁਲਿਸ ਮੁਲਾਜ਼ਮਾਂ ਦਾ ਲੱਗੇਗਾ ਟੋਲ ਟੈਕਸ

ਐੱਸ.ਏ.ਐੱਸ. ਨਗਰ, 18 ਜੁਲਾਈ (ਕੇ. ਐੱਸ. ਰਾਣਾ)-ਪੰਜਾਬ 'ਚ ਕਿਸੇ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਨੂੰ ਕਿਸੇ ਵੀ ਟੋਲ ਪਲਾਜ਼ਾ 'ਤੇ ਟੋਲ ਟੈਕਸ ਤੋਂ ਛੋਟ ਨਹੀਂ ਹੈ ਜਦੋਂ ਉਹ ਆਪਣੇ ਕਿਸੇ ਨਿੱਜੀ ਕੰਮ ਲਈ ਜਾ ਰਹੇ ਹੋਣ | ਇਹ ਖ਼ੁਲਾਸਾ ਨੈਸ਼ਨਲ ਹਾਈਵੇਅ ਅਥਾਰਿਟੀ (ਭਾਰਤ ...

ਪੂਰੀ ਖ਼ਬਰ »

ਜਾਤੀ ਸਰਟੀਫ਼ਿਕੇਟ ਨੂੰ ਈ-ਸੇਵਾ ਪੰਜਾਬ ਰਾਹੀਂ ਜਾਰੀ ਕਰਨਾ ਹੋਇਆ ਸੌਖਾ

ਗੁਰਦਾਸਪੁਰ, 18 ਜੁਲਾਈ (ਸੁਖਵੀਰ ਸਿੰਘ ਸੈਣੀ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੰੂ ਬਿਹਤਰ ਸੇਵਾਵਾਂ ਤੇ ਦਫ਼ਤਰਾਂ ਦੀ ਖੱਜਲ ਖ਼ੁਆਰੀ ਤੋਂ ਦੂਰ ਕਰਦੇ ਹੋਏ ਈ-ਸੇਵਾ ਪੰਜਾਬ ਪੋਰਟਲ ਸ਼ੁਰੂ ਕੀਤਾ ਹੋਇਆ ਹੈ | ਜਿਸ ਤਹਿਤ ਹੁਣ ਜਾਤੀ ਸਰਟੀਫਿਕੇਟ ਜਾਰੀ ਕਰਨ ...

ਪੂਰੀ ਖ਼ਬਰ »

10ਵੀਂ ਤੇ 12ਵੀਂ ਸ਼੍ਰੇਣੀ ਦੀ ਸਪਲੀਮੈਂਟਰੀ ਪ੍ਰਯੋਗੀ ਪ੍ਰੀਖਿਆ ਦਾ ਸ਼ਡਿਊਲ ਜਾਰੀ

ਐੱਸ.ਏ.ਐੱਸ. ਨਗਰ, 18 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਤੇ 12ਵੀਂ ਸ਼੍ਰੇਣੀ ਦੀ ਸਪਲੀਮੈਂਟਰੀ ਪ੍ਰਯੋਗੀ ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ | ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ ਨੇ ਜਾਣਕਾਰੀ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਕਾ ਜਾਰੀ ਕਰਨ ਦੀ ਵਿਉਂਤਬੰਦੀ ਲਈ ਵਿੱਤ ਮੰਤਰਾਲੇ ਦੀ ਟੀਮ ਪਹੁੰਚੀ ਸ੍ਰੀ ਨਨਕਾਣਾ ਸਾਹਿਬ

ਅੰਮਿ੍ਤਸਰ, 18 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਡਾ. ਨੂਰ ਉਲ ਹੱਕ ਕਾਦਰੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਕਾ ਜਾਰੀ ਕੀਤੇ ਜਾਣ ਦੇ ਐਲਾਨ ਦੇ ਮੱਦੇਨਜ਼ਰ ਅੱਜ ਪਾਕਿ ਦੇ ਸੰਘੀ ਵਿੱਤ ...

ਪੂਰੀ ਖ਼ਬਰ »

ਪੰਜਾਬ ਵਿਧਾਨ ਸਭਾ ਦਾ ਇਜਲਾਸ 25 ਅਗਸਤ ਤੋਂ ਪਹਿਲਾਂ ਸੰਭਵ

ਚੰਡੀਗੜ੍ਹ, 18 ਜੁਲਾਈ (ਐਨ. ਐਸ. ਪਰਵਾਨਾ)-ਸਰਕਾਰੀ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਅਗਲਾ ਸੈਸ਼ਨ 25 ਅਗਸਤ ਤੋਂ ਪਹਿਲਾਂ ਬੁਲਾਏ ਜਾਣ ਦੀ ਸੰਭਾਵਨਾ ਹੈ | ਇਸ ਲਈ ਹੋ ਸਕਦਾ ਹੈ ਕਿ 24 ਜੁਲਾਈ ਨੂੰ ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਮੁੱਖ ਮੰਤਰੀ ...

ਪੂਰੀ ਖ਼ਬਰ »

ਬਾਦਲ ਤੇ ਖਹਿਰਾ ਵਲੋਂ ਵਿਧਾਨ ਸਭਾ ਕਮੇਟੀਆਂ ਤੋਂ ਅਸਤੀਫ਼ੇ

ਚੰਡੀਗੜ੍ਹ, 18 ਜੁਲਾਈ (ਐਨ. ਐਸ. ਪਰਵਾਨਾ)-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋ ਚੁੱਕੇ ਸੁਖਪਾਲ ਸਿੰਘ ਖਹਿਰਾ ਨੇ ਰਾਜ ਵਿਧਾਨ ਸਭਾ ਦੀਆਂ ਸਾਲ 2019-20 ਦੀਆਂ 2 ਕਮੇਟੀਆਂ ਦੀ ਮੈਂਬਰੀ ਤੋਂ ਅਸਤੀਫ਼ੇ ਦੇ ਦਿੱਤੇ ਹਨ ਜੋ ਸਪੀਕਰ ...

ਪੂਰੀ ਖ਼ਬਰ »

ਉਮਰਾਨੰਗਲ 'ਤੇ ਇਨਕਾਊਾਟਰ ਸਬੰਧੀ ਦੋਸ਼ਾਂ ਦੀ ਜਾਂਚ ਲਈ ਸਰਕਾਰ ਤੋਂ ਹੋਰ ਅਫ਼ਸਰਾਂ ਦੇ ਨਾਂਅ ਮੰਗੇ

ਚੰਡੀਗੜ੍ਹ, 18 ਜੁਲਾਈ (ਸੁਰਜੀਤ ਸਿੰਘ ਸੱਤੀ)-ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ 'ਤੇ ਸਮੇਂ-ਸਮੇਂ ਸਿਰ ਸਰਕਾਰ ਦੀ ਕਥਿਤ ਮਿਹਰਬਾਨੀ ਦਾ ਦੋਸ਼ ਲਗਾਉਂਦਿਆਂ ਕਾਲਾ ਅਫ਼ਗਾਨਾ (ਗੁਰਦਾਸਪੁਰ) ਦੀ ਦਲਬੀਰ ਕੌਰ ਤੇ ਹੋਰਨਾਂ ਵਲੋਂ ਉਸ ਦੇ ਪਤੀ ਦੀ 25 ਸਾਲ ਪਹਿਲਾਂ ਗੰੁਮਸ਼ੁਦਗੀ ...

ਪੂਰੀ ਖ਼ਬਰ »

ਸ੍ਰੀ ਨਨਕਾਣਾ ਸਾਹਿਬ ਦੇ ਸਿੱਖ ਬੱਚੇ ਰਹੇ ਲਾਹੌਰ ਬੋਰਡ 'ਚੋਂ ਅੱਵਲ

ਅੰਮਿ੍ਤਸਰ, 18 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਸਿੱਖ ਵਿਦਿਆਰਥੀਆਂ ਨੇ ਬੋਰਡ ਆਫ਼ ਇੰਟਰਮੀਡੀਏਟ ਐਾਡ ਸੈਕੰਡਰੀ ਐਜੂਕੇਸ਼ਨ (ਬੀ. ਆਈ. ਐਸ. ਈ.) ਲਾਹੌਰ ਦੀ ਮੈਟਿ੍ਕ ਦੀ ਪ੍ਰੀਖਿਆ 'ਚੋਂ ਅੱਵਲ ਰਹਿ ਕੇ ਆਪਣੇ ਜ਼ਿਲ੍ਹੇ, ਸਕੂਲ ...

ਪੂਰੀ ਖ਼ਬਰ »

ਪਰਤ ਧਸਣ ਨਾਲ ਹੁੰਦਾ ਹੈ ਗੋਡਿਆਂ 'ਚ ਦਰਦ-ਮੈਡੀਲਾਈਫ਼

ਜਲੰਧਰ, 18 ਜੁਲਾਈ (ਅਜੀਤ ਬਿਊਰੋ)-ਗੋਡਿਆਂ ਦੇ ਜੋੜਾਂ ਦੀ ਪਰਤ ਧਸਣ ਨਾਲ ਜੋੜਾਂ 'ਚ ਦਰਦ ਹੁੰਦਾ ਹੈ | ਇਸ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ | ਗੋਡੇ ਬਦਲਣ ਦੀ ਬਜਾਏ ਉਸ ਨੂੰ ਰਿਪੇਅਰ ਕਰਕੇ ਦਰਦ ਤੋਂ ਰਾਹਤ ਮਿਲ ਸਕਦੀ ਹੈ | ਇਹ ਮੰਨਣਾ ਹੈ ਡਾ. ਸ਼ਾਰਦਾ ਮੈਡੀਲਾਇਫ ...

ਪੂਰੀ ਖ਼ਬਰ »

ਟੋਯੋਟਾ ਕਿਰਲੋਸਕਰ ਮੋਟਰਸ ਨੇ ਗੋਲਡਨ ਪੀਕਾਕ ਐਵਾਰਡ ਜਿੱਤਿਆ

ਲੁਧਿਆਣਾ/ਚੰਡੀਗੜ੍ਹ, 18 ਜੁਲਾਈ (ਅਜੀਤ ਬਿਊਰੋ)-ਟੋਯੋਟਾ ਕਿਰਲੋਸਕਰ ਮੋਟਰ (ਟੀ.ਕੇ.ਐਮ.) ਨੂੰ ਹਾਲ 'ਚ ਸਾਲ 2019 ਦੇ ਪ੍ਰਤੀਸ਼ਠਾ ਵਾਲੇ “ਗੋਲਡਨ ਪੀਕਾਕ ਐਵਾਰਡ ਫਾਰ ਐਨਰਜੀ ਐਫੀਸ਼ੀਐਾਸੀ (ਊਰਜਾ ਕੁਸ਼ਲਤਾ ਲਈ ਗੋਲਡਨ ਪੀਕਾਕ ਐਵਾਰਡ) ਨਾਲ ਨਿਵਾਜਿਆ ਗਿਆ ਹੈ | ਟੀ.ਕੈ.ਐਮ. ...

ਪੂਰੀ ਖ਼ਬਰ »

ਅਰਜੁਨ ਸਿੰਘ ਚੌਟਾਲਾ ਦੀ ਰੋਕਾ ਰਸਮ 'ਚ ਚੌਟਾਲਾ, ਬਾਦਲ, ਸੁਖਬੀਰ, ਰਣਜੀਤ ਤੇ ਅਬਦੁਲ ਰਹਿਮਾਨ ਹੋਏ ਸ਼ਾਮਿਲ

ਡੱਬਵਾਲੀ, 18 ਜੁਲਾਈ (ਇਕਬਾਲ ਸਿੰਘ ਸ਼ਾਂਤ)-ਚੌਟਾਲਿਆਂ ਦੀ ਚੌਥੀ ਪੀੜ੍ਹੀ ਦੇ ਨੌਜਵਾਨ ਆਗੂ ਅਰਜੁਨ ਸਿੰਘ ਚੌਟਾਲਾ ਅੱਜ ਵਿਆਹੁਤਾ ਜ਼ਿੰਦਗੀ ਦੀ ਪਹਿਲੀ ਪੌੜੀ ਚੜ੍ਹ ਗਏ | ਅੱਜ ਡੱਬਵਾਲੀ ਹਲਕੇ ਦੇ ਤੇਜਾ ਖੇੜਾ ਫਾਰਮ ਹਾਊਸ 'ਤੇ ਯਮੁਨਾਨਗਰ ਦੇ ਸਾਬਕਾ ਵਿਧਾਇਕ ਦਿਲਬਾਗ ...

ਪੂਰੀ ਖ਼ਬਰ »

ਮਨੁੱਖਾ ਜੀਵ ਨੇ ਮਨ ਤੇ ਚੌਗਿਰਦੇ ਦੀ ਸ਼ੁੱਧਤਾ ਨੂੰ ਵਿਸਾਰਿਆ-ਸਵਾਮੀ ਸੰਕਰਾ ਨੰਦ ਭੂਰੀ ਵਾਲੇ

ਲੋਹਟਬੱਦੀ, 18 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)-ਗਰੀਬਦਾਸੀ ਸੰਪਰਦਾਇ ਆਸ਼ਰਮ ਭੂਰੀ ਵਾਲੇ ਧਾਮ ਤਲਵੰਡੀ ਖ਼ੁਰਦ ਦੇ ਸੰਚਾਲਕ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ 63ਵੇਂ ਜਨਮ ਦਿਨ ਸਬੰਧੀ ਉਨ੍ਹਾਂ ਦੇ ਜੱਦੀ ਪਿੰਡ ਬੜੂੰਦੀ (ਨੇੜੇ ਲੋਹਟਬੱਦੀ) 'ਚ ...

ਪੂਰੀ ਖ਼ਬਰ »

ਪਠਾਨਕੋਟ ਕਲੱਸਟਰ 62.18 ਕਰੋੜ ਰੁਪਏ 'ਚ ਨਿਲਾਮ ਹੁਣ ਤੱਕ 7 'ਚੋਂ 3 ਕਲੱਸਟਰਾਂ ਤੋਂ ਕਮਾਏ 162.48 ਕਰੋੜ

ਚੰਡੀਗੜ੍ਹ, 18 ਜੁਲਾਈ (ਅਜੀਤ ਬਿਊਰੋ)-ਪੰਜਾਬ ਸਰਕਾਰ ਨੂੰ ਸਿਰਫ਼ ਇਕ ਕਲੱਸਟਰ ਤੋਂ 62.18 ਕਰੋੜ ਰੁਪਏ ਦੀ ਆਮਦਨ ਹੋਈ ਹੈ | ਅੱਜ ਪਠਾਨਕੋਟ ਕਲੱਸਟਰ ਦੀ ਹੋਈ ਈ-ਨਿਲਾਮੀ 'ਚ 60 ਕਰੋੜ ਰੁਪਏ ਦੀ ਰਾਖਵੀਂ ਕੀਮਤ ਵਾਲਾ ਪਠਾਨਕੋਟ ਕਲੱਸਟਰ 62.18 ਕਰੋੜ ਰੁਪਏ ਵਿਚ ਨਿਲਾਮ ਹੋਇਆ | ਸਫਲ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਮੋਬਾਈਲ ਐਪ ਜਾਰੀ ਕੀਤੀ ਜਾਵੇਗੀ-ਇੰਜੀ: ਖਰਬੰਦਾ

ਕਪੂਰਥਲਾ, 18 ਜੁਲਾਈ (ਅਮਰਜੀਤ ਕੋਮਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਿਦੇਸ਼ ਤੋਂ ਸੁਲਤਾਨਪੁਰ ਲੋਧੀ ਵਿਖੇ ਆਉਣ ਵਾਲੀ ਸੰਗਤ ਦੀ ਰਿਹਾਇਸ਼ ਲਈ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਜਾ ਰਹੇ ਹਨ | ਇਹ ਗੱਲ ਇੰਜ: ...

ਪੂਰੀ ਖ਼ਬਰ »

ਹਾਫ਼ਿਜ਼ ਸਈਦ ਤੇ ਨਵਾਜ਼ ਸ਼ਰੀਫ਼ ਨੂੰ ਲਾਹੌਰ ਦੀ ਇਕੋ ਜੇਲ੍ਹ 'ਚ ਰੱਖਿਆ

ਅੰਮਿ੍ਤਸਰ, 18 ਜੁਲਾਈ (ਸੁਰਿੰਦਰ ਕੋਛੜ)-ਮੁੰਬਈ ਹਮਲਿਆਂ ਦੇ ਸਾਹਿਸ਼ਘਾੜੇ ਤੇ ਜਮਾਤ-ਉਦ-ਦਾਅਵਾ ਦੇ ਆਗੂ ਹਾਫ਼ਿਜ਼ ਸਈਦ ਨੂੰ ਬੀਤੇ ਦਿਨ ਗੁਜ਼ਰਾਂਵਾਲਾ ਤੋਂ ਗਿ੍ਫ਼ਤਾਰ ਕਰਨ ਉਪਰੰਤ ਲਾਹੌਰ ਦੀ ਉਸੇ ਉੱਚ ਸੁਰੱਖਿਆ ਵਾਲੀ ਕੋਟ ਲਖਪਤ ਜੇਲ੍ਹ 'ਚ ਰੱਖਿਆ ਗਿਆ ਹੈ, ਜਿੱਥੇ ...

ਪੂਰੀ ਖ਼ਬਰ »

ਫ਼ਰਜ਼ਿਨੋ ਦੇ ਗੁਰਦੁਆਰੇ ਦੀ ਹਦੂਦ 'ਚ ਬੱਚਿਆਂ ਨੂੰ ਗਿੱਧਾ-ਭੰਗੜਾ ਸਿਖਾਏ ਜਾਣ ਦਾ ਜਥੇਦਾਰ ਨੇ ਲਿਆ ਸਖ਼ਤ ਨੋਟਿਸ

ਅੰਮਿ੍ਤਸਰ, 18 ਜੁਲਾਈ (ਜਸਵੰਤ ਸਿੰਘ ਜੱਸ)-ਅਮਰੀਕਾ ਦੇ ਰਾਜ ਕੈਲੇਫੋਰਨੀਆਂ ਦੇ ਸ਼ਹਿਰ ਫਰਿਜ਼ਨੋ 'ਚ ਇੱਧਕ ਗੁਰਦੁਆਰਾ ਸਾਹਿਬ ਦੀ ਹਦੂਦ ਵਿਖੇ ਫ਼ਿਲਮੀ ਗਾਣਿਆਂ 'ਤੇ ਬੱਚਿਆਂ ਨੂੰ ਗਿੱਧਾ ਭੰਗੜਾ ਸਿਖਾਏ ਜਾਣ ਲਈ ਲਗਾਏ ਕੈਂਪ ਦਾ ਸਖ਼ਤ ਨੋਟਿਸ ਲੈਂਦਿਆਂ ਸ੍ਰੀ ਅਕਾਲ ...

ਪੂਰੀ ਖ਼ਬਰ »

ਸਤਵੰਤ ਸਿੰਘ ਬਣੇ ਪੀ.ਐਸ.ਜੀ.ਪੀ.ਸੀ. ਦੇ ਪ੍ਰਧਾਨ

ਸਾਬਕਾ ਪ੍ਰਧਾਨ ਬਿਸ਼ਨ ਸਿੰਘ ਦੇ ਭਰਾ ਅਮੀਰ ਸਿੰਘ ਨੂੰ ਬਣਾਇਆ ਜਨਰਲ ਸਕੱਤਰ

ਅੰਮਿ੍ਤਸਰ, 18 ਜੁਲਾਈ (ਸੁਰਿੰਦਰ ਕੋਛੜ)-ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਲਾਹੌਰ ਸਥਿਤ ਹੈੱਡ ਆਫ਼ਿਸ 'ਚ ਅੱਜ ਹੋਈ ਬੈਠਕ ਦੌਰਾਨ ਸਤਵੰਤ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐਸ. ਜੀ. ਪੀ. ਸੀ.) ਦਾ ਪ੍ਰਧਾਨ ਤੇ ਅਮੀਰ ਸਿੰਘ ਨੂੰ ਜਨਰਲ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਨੂੰ ਹਫ਼ਤੇ ਲਈ ਮੁਲਤਵੀ ਕਰਨ ਪਿੱਛੇ ਪਾਕਿ ਪ੍ਰਧਾਨ ਮੰਤਰੀ ਨੂੰ ਦਿੱਤਾ ਸੱਦਾ-ਪੱਤਰ ਬਣਿਆ ਕਾਰਨ

ਅੰਮਿ੍ਤਸਰ, 18 ਜੁਲਾਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ 25 ਜੁਲਾਈ ਨੂੰ ਸੁਲਤਾਨਪੁਰ ਲੋਧੀ ਤੱਕ ਸਜਾਏ ਜਾਣ ਵਾਲੇ ਨਗਰ ਕੀਰਤਨ ਨੂੰ ਅਚਾਨਕ ਇਕ ...

ਪੂਰੀ ਖ਼ਬਰ »

ਖਹਿਰਾ ਦਾ ਪਾਸਪੋਰਟ ਰਿਲੀਜ਼ ਮਾਮਲਾ ਸੋਮਵਾਰ ਤੱਕ ਟਲਿਆ

ਚੰਡੀਗੜ੍ਹ, 18 ਜੁਲਾਈ (ਸੁਰਜੀਤ ਸਿੰਘ ਸੱਤੀ)-ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵਲੋਂ ਵਿਦੇਸ਼ ਜਾਣ ਲਈ ਪਾਸਪੋਰਟ ਛੁਡਵਾਉਣ ਲਈ ਹਾਈਕੋਰਟ ਦਾਖ਼ਲ ਅਰਜ਼ੀ ਦੀ ਸੁਣਵਾਈ ਹੁਣ ਸੋਮਵਾਰ ਨੂੰ ਹੋਵੇਗੀ | ਉਨ੍ਹਾਂ ਦੇ ਵਕੀਲ ਵਲੋਂ ਸੁਣਵਾਈ ਅੱਗੇ ਪਾਉਣ ...

ਪੂਰੀ ਖ਼ਬਰ »

ਲੁਧਿਆਣਾ ਤੋਂ ਵਾਇਆ ਸੰਗਰੂਰ ਨਵੀਂ ਦਿੱਲੀ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਬੰਦ ਨਹੀਂ ਹੋਣ ਦਿੱਤੀ ਜਾਵੇਗੀ-ਢੀਂਡਸਾ

ਮਸਤੂਆਣਾ ਸਾਹਿਬ, 18 ਜੁਲਾਈ (ਦਮਦਮੀ)-ਲੁਧਿਆਣਾ ਤੋਂ ਵਾਇਆ ਸੰਗਰੂਰ ਨਵੀਂ ਦਿੱਲੀ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਗੱਡੀ ਰੇਲਵੇ ਵਲੋਂ 4 ਅਕਤੂਬਰ ਨੂੰ ਬੰਦ ਕਰਕੇ ਸੁਪਰ ਫਾਸਟ ਇੰਟਰਸਿਟੀ ਐਕਸਪ੍ਰੈੱਸ ਚਲਾਏ ਦੀਆਂ ਖ਼ਬਰਾਂ ਤੋਂ ਬਾਅਦ ਲੋਕਾਂ ਵਿਚ ਵੱਡਾ ਰੋਸ ਪੈਦਾ ...

ਪੂਰੀ ਖ਼ਬਰ »

ਨਿੱਜੀ ਮੈਡੀਕਲ ਕਾਲਜਾਂ 'ਚ ਵੀ ਖਿਡਾਰੀਆਂ ਤੇ ਦੰਗਾ ਪੀੜਤਾਂ ਦੇ ਵਾਰਸਾਂ ਲਈ ਰਾਖਵਾਂਕਰਨ

ਚੰਡੀਗੜ੍ਹ, 18 ਜੁਲਾਈ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਨਿੱਜੀ ਮੈਡੀਕਲ ਕਾਲਜਾਂ 'ਚ ਐਮ.ਬੀ.ਬੀ.ਐਸ. ਦੇ ਅੰਡਰ ਗ੍ਰੈਜੂਏਟ ਕੋਰਸਾਂ 'ਚ ਖਿਡਾਰੀਆਂ ਤੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੇ ਬੱਚਿਆਂ/ਪੋਤੇ-ਪੋਤੀਆਂ ਨੂੰ ਵੀ ਰਾਖਵਾਂਕਰਨ ਦੇਣ ਦਾ ਫ਼ੈਸਲਾ ਕੀਤਾ ਹੈ | ...

ਪੂਰੀ ਖ਼ਬਰ »

ਕੁਪਵਾੜਾ ਸੈਕਟਰ 'ਚ ਦਰੱਖ਼ਤ ਡਿਗਣ ਕਾਰਨ ਗਸ਼ਤ ਕਰ ਰਹੇ ਜਵਾਨ ਦੀ ਮੌਤ

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਨਾਲ ਸੀ ਸਬੰਧਤ

ਸ੍ਰੀਨਗਰ, 18 (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਡਿਊਟੀ ਦੌਰਾਨ ਦਰੱਖ਼ਤ ਡਿਗਣ ਕਾਰਨ ਗਸ਼ਤ ਕਰ ਰਹੇ ਫ਼ੌਜੀ ਜਵਾਨ ਦੀ ਮੌਤ ਹੋ ਗਈ | ਅੱਜ ਬਾਦਾਮੀ ਬਾਗ਼ ਛਾਉਣੀ ਵਿਖੇ ਫ਼ੌਜ ਵਲੋਂ ਜਵਾਨ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | 15 ਕੋਰ ਦੇ ਜੇ.ਓ. ਸੀ. ਲੈਫ: ...

ਪੂਰੀ ਖ਼ਬਰ »

ਬੱਬਰ ਖਾਲਸਾ ਨਾਲ ਸਬੰਧਤ ਮੁਲਜ਼ਮਾਂ ਦਾ ਕੇਸ ਐਨ.ਆਈ.ਏ. ਹਵਾਲੇ

ਐੱਸ. ਏ. ਐੱਸ. ਨਗਰ, 18 ਜੁਲਾਈ (ਜਸਬੀਰ ਸਿੰਘ ਜੱਸੀ)-ਘੱਲੂਘਾਰਾ ਦਿਵਸ ਦੌਰਾਨ ਪੰਜਾਬ 'ਚ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ 'ਚ ਸਟੇਟ ਸਪੈਸ਼ਲ ਸੈੱਲ ਵਲੋਂ ਗਿ੍ਫ਼ਤਾਰ ਜਗਦੇਵ ਸਿੰਘ ਵਾਸੀ ਤਲਾਣੀਆ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX