ਤਾਜਾ ਖ਼ਬਰਾਂ


ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਚੱਲਣ ਕਾਰਨ ਏ. ਐੱਸ. ਆਈ. ਦੀ ਮੌਤ
. . .  1 minute ago
ਰੂਪਨਗਰ, 14 ਦਸੰਬਰ (ਸਤਨਾਮ ਸਿੰਘ ਸੱਤੀ)- ਰੂਪਨਗਰ ਦੇ ਪਿੰਡ ਕੋਟਲਾ ਨਿਹੰਗ ਖਾਨ 'ਚ ਅੱਜ ਸਵੇਰੇ ਕਰੀਬ 7.15 ਵਜੇ ਪੰਜਾਬ ਪੁਲਿਸ ਦੇ ਇੱਕ ਏ. ਐੱਸ. ਆਈ. ਦੀ ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਲੱਗਣ ਕਾਰਨ...
ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਾਲੇ ਸਥਾਨ 'ਤੇ ਪੈ ਰਹੇ ਹਨ ਭੋਗ
. . .  18 minutes ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਾਲੇ...
ਰਜਵਾਹੇ 'ਚ ਪਾੜ ਪੈਣ ਕਾਰਨ ਪਾਣੀ 'ਚ ਡੁੱਬੀ ਕਿਸਾਨਾਂ ਦੀ ਫ਼ਸਲ
. . .  33 minutes ago
ਹੰਡਿਆਇਆ, 14 ਦਸੰਬਰ (ਗੁਰਜੀਤ ਸਿੰਘ ਖੁੱਡੀ)- ਪਿਛਲੇ ਦੋ ਦਿਨ ਲਗਾਤਾਰ ਪਏ ਮੀਂਹ ਦੇ ਚੱਲਦਿਆਂ ਹੰਡਿਆਇਆ ਮਾਈਨਰ ਰਜਵਾਹੇ 'ਚ ਪਾੜ ਪੈਣ ਕਾਰਨ ਪਿੰਡ ਹੰਡਿਆਇਆ ਦਿਹਾਤੀ ਅਤੇ ਪਿੰਡ ਖੁੱਡੀ ਖ਼ੁਰਦ...
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਪਹੁੰਚੇ ਸੁਖਬੀਰ ਅਤੇ ਹਰਸਿਮਰਤ ਬਾਦਲ
. . .  50 minutes ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦਾ 99ਵਾਂ ਸਥਾਪਨਾ ਦਿਵਸ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਮਨਾਇਆ ਜਾ ਰਿਹਾ ਹੈ, ਜਿਸ 'ਚ...
ਅਕਾਲੀ ਦਲ ਵਲੋਂ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 99ਵਾਂ ਸਥਾਪਨਾ ਦਿਵਸ
. . .  1 minute ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਅਕਾਲੀ ਆਗੂਆਂ ਵੱਲੋਂ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ। ਅਕਾਲੀ ਦਲ ਬਾਦਲ...
ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਵੈਸਟ ਇੰਡੀਜ਼ ਖ਼ਿਲਾਫ਼ ਇਕ ਦਿਨਾਂ ਸੀਰੀਜ਼ 'ਚ ਸ਼ਾਰਦੂਲ ਠਾਕੁਰ ਭਾਰਤੀ ਟੀਮ 'ਚ ਹੋਏ ਸ਼ਾਮਲ
. . .  about 1 hour ago
ਨਵੀਂ ਦਿੱਲੀ, 14 ਦਸੰਬਰ- ਵੈਸਟ ਇੰਡੀਜ਼ ਦੇ ਖ਼ਿਲਾਫ਼ 15 ਦਸੰਬਰ ਤੋਂ ਸ਼ੁਰੂ ਹੋ ਰਹੀ ਇਕ ਦਿਨਾਂ ਸੀਰੀਜ਼ ਦੇ ਲਈ ਮੁੰਬਈ ਦੇ ਤੇਜ਼ ਗੇਂਦਬਾਜ਼ ਸ਼ਾਰਦੂਲ ਠਾਕੁਰ ਨੂੰ ...
ਕੈਨੇਡਾ ਵਿਖੇ ਵਾਪਰੇ ਸੜਕ ਹਾਦਸੇ 'ਚ ਭੋਤਨਾ ਦੇ ਨੌਜਵਾਨ ਦੀ ਹੋਈ ਮੌਤ
. . .  about 1 hour ago
ਟੱਲੇਵਾਲ, 14 ਦਸੰਬਰ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਦੇ 27 ਵਰ੍ਹਿਆਂ ਦੇ ਕਮਲ ਸੇਖੋਂ ਉਰਫ ਕਾਲੂ ਭੋਤਨਾ ਦੀ ਕੈਨੇਡਾ ਦੇ ਅਲਬਰਟਾ ਦੀ ਡਰੈਗਨ ਵੈਲੀ ...
ਮਹਾਰਾਸ਼ਟਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 2 hours ago
ਮੁੰਬਈ, 14 ਦਸੰਬਰ- ਮਹਾਰਾਸ਼ਟਰ ਦੇ ਪਾਲਘਰ 'ਚ ਅੱਜ ਸਵੇਰੇ 5:22 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ...
ਨੇਪਾਲ 'ਚ ਹੋਏ ਧਮਾਕੇ 'ਚ 3 ਲੋਕਾਂ ਦੀ ਮੌਤ
. . .  about 2 hours ago
ਕਾਠਮੰਡੂ, 14 ਦਸੰਬਰ- ਦੱਖਣੀ ਨੇਪਾਲ ਦੇ ਧਨੁਸ਼ਾ ਜ਼ਿਲ੍ਹੇ 'ਚ ਬੀਤੀ ਰਾਤ ਹੋਏ ਧਮਾਕੇ 'ਚ 3 ਲੋਕਾਂ ਦੀ ਮੌਤ ਹੋ ਗਈ ਜਿਸ 'ਚ 1 ਪੁਲਿਸ ਅਫ਼ਸਰ ...
ਜੰਮੂ-ਕਸ਼ਮੀਰ ਦੇ ਡੋਡਾ 'ਚ ਹੋਈ ਬਰਫ਼ਬਾਰੀ
. . .  about 2 hours ago
ਸ੍ਰੀਨਗਰ, 14 ਦਸੰਬਰ- ਜੰਮੂ-ਕਸ਼ਮੀਰ ਦੇ ਡੋਡਾ ਦੇ ਉੱਪਰਲੇ ਹਿੱਸਿਆ 'ਚ ਬਰਫ਼ਬਾਰੀ ਹੋਈ ....
ਦਿੱਲੀ : ਲਕੜੀ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
. . .  54 minutes ago
ਨਵੀਂ ਦਿੱਲੀ, 14 ਦਸੰਬਰ- ਦਿੱਲੀ ਦੀ ਅਨਾਜ ਮੰਡੀ ਤੋਂ ਬਾਅਦ ਹੁਣ ਮੁੰਡਕਾ ਇਲਾਕੇ 'ਚ ਇਕ ਲਕੜੀ ਦੇ ਗੋਦਾਮ 'ਚ ਭਿਆਨਕ ....
ਅੱਜ ਦਾ ਵਿਚਾਰ
. . .  about 2 hours ago
ਕੰਡਿਆਲੀ ਤਾਰ ਤੋਂ ਮਿਲੀ 15 ਕਰੋੜ ਦੀ ਹੈਰੋਇਨ
. . .  1 day ago
ਖੇਮਕਰਨ ,13 ਦਸੰਬਰ (ਰਾਕੇਸ਼ ਬਿੱਲਾ)-ਬੀ ਐੱਸ ਐੱਫ ਦੀ 116 ਬਟਾਲੀਅਨ ਤੇ ਨਾਰਕੋਟਿਕ ਸੈੱਲ ਤਰਨਤਾਰਨ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਸੀਮਾ ਚੌਕੀ ਝੁੱਗੀਆਂ ਨੂਰ ਮੁਹੰਮਦ ਅਧੀਨ ਕੰਡਿਆਲੀ ਤਾਰ ਤੋਂ ਪਾਰ ਸਰਚ ਦੌਰਾਨ ਪਾਕਿਸਤਾਨੀ ...
ਰਾਹੁਲ ਗਾਂਧੀ ਦੇ ਬਿਆਨ 'ਤੇ ਭੜਕੀ ਸਮ੍ਰਿਤੀ ਈਰਾਨੀ ਨੇ ਚੋਣ ਕਮਿਸ਼ਨ 'ਚ ਦਰਜ ਕਰਾਈ ਸ਼ਿਕਾਇਤ
. . .  1 day ago
ਨਵੀਂ ਦਿੱਲੀ, 13 ਦਸੰਬਰ - ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਰੇਪ ਇਨ ਇੰਡੀਆ ਵਾਲੀ ਟਿੱਪਣੀ 'ਤੇ ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ 'ਚ ਸ਼ਿਕਾਇਤ ਦਰਜ ਕਰਾਈ ਹੈ। ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਦੀ ਟਿੱਪਣੀ ਖਿਲਾਫ...
ਸੂਬੇ ਨਾਗਰਿਕਤਾ ਕਾਨੂੰਨ ਲਾਗੂ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ - ਮੀਡੀਆ ਰਿਪੋਰਟ
. . .  1 day ago
ਨਵੀਂ ਦਿੱਲੀ, 13 ਦਸੰਬਰ - ਨਾਗਰਿਕਤਾ ਸੋਧ ਐਕਟ ਨੂੰ ਆਪਣੇ ਰਾਜਾਂ ਵਿਚ ਲਾਗੂ ਕਰਨ ਨੂੰ ਲੈ ਕੇ ਹੁਣ ਤੱਕ ਛੱਤੀਸਗੜ੍ਹ, ਕੇਰਲ, ਪੰਜਾਬ , ਪੱਛਮੀ ਬੰਗਾਲ ਤੇ ਮੱਧ ਪ੍ਰਦੇਸ਼ ਨੇ ਸਪਸ਼ਟ ਕੀਤਾ ਹੈ ਕਿ ਉਹ ਇਸ ਕਾਨੂੰਨ ਨੂੰ ਆਪਣੇ ਰਾਜਾਂ ਵਿਚ ਲਾਗੂ ਨਹੀਂ ਕਰਨਗੇ ਪਰੰਤੂ ਰਿਪੋਰਟਾਂ...
ਮੀਂਹ ਦੇ ਪਾਣੀ ਨਾਲ ਕਰਤਾਰਪੁਰ ਲਾਂਘਾ ਮਾਰਗ ਨੁਕਸਾਨਿਆ
. . .  1 day ago
ਕਲਾਨੌਰ ਦੇ ਐਸ.ਐਮ.ਓ. ਡਾ ਲਖਵਿੰਦਰ ਸਿੰਘ ਅਠਵਾਲ ਦਾ ਨੈਸ਼ਨਲ ਐਵਾਰਡ ਨਾਲ ਸਨਮਾਨ
. . .  1 day ago
ਪੰਜਾਬ 'ਚ ਡਿਜੀਟਲ ਕ੍ਰਾਂਤੀ ਨੂੰ ਹੋਰ ਨਿਖਾਰਨ ਲਈ ਕੈਪਟਨ ਵੱਲੋਂ ਅਹਿਮ ਐਲਾਨ
. . .  1 day ago
ਅਮਿਤ ਸ਼ਾਹ ਦਾ ਵੀ ਸ਼ਿਲਾਂਗ ਦੌਰਾ ਰੱਦ, ਫਰਾਂਸ ਵੱਲੋਂ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ
. . .  1 day ago
ਨਾਗਰਿਕਤਾ ਕਾਨੂੰਨ : ਵਿਰੋਧ 'ਚ ਸੜਕ 'ਤੇ ਜਾਮੀਆ ਦੇ ਵਿਦਿਆਰਥੀ, ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ
. . .  1 day ago
ਅਰਥਵਿਵਸਥਾ 'ਚ ਸੁਧਾਰ ਲਈ ਚੁੱਕੇ ਕਦਮਾਂ ਨੇ ਦਿਖਾਏ ਰੰਗ -ਨਿਰਮਲਾ ਸੀਤਰਮਣ
. . .  1 day ago
ਕੈਬ 'ਤੇ ਜਾਰੀ ਵਿਰੋਧ ਪ੍ਰਦਰਸ਼ਨ ਵਿਚਕਾਰ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੌਰਾ ਟਾਲਿਆ
. . .  1 day ago
ਕੈਦੀ ਨੂੰ ਉਸ ਦੇ ਸਾਥੀ ਲੈ ਕੇ ਹੋਏ ਫ਼ਰਾਰ, ਗੋਲੀਬਾਰੀ 'ਚ ਇਕ ਮੁਲਾਜ਼ਮ ਜ਼ਖਮੀ
. . .  1 day ago
ਰਿਸ਼ਵਤ ਲੈਂਦਾ ਬੀ.ਡੀ.ਪੀ.ਓ ਕਾਬੂ
. . .  1 day ago
ਦਿੱਲੀ : ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਾਗਰਿਕਤਾ ਸੋਧ ਬਿਲ ਦੇ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਅਦਾਲਤ ਨੇ ਰਤੁਲ ਪੁਰੀ ਦੀ ਜ਼ਮਾਨਤ ਪਟੀਸ਼ਨ ਨੂੰ ਦਿੱਤੀ ਮਨਜ਼ੂਰੀ
. . .  1 day ago
ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੇ ਕਾਂਗਰਸੀ ਨੇਤਾ ਜੈ ਰਾਮ ਰਮੇਸ਼
. . .  1 day ago
ਜੰਮੂ-ਕਸ਼ਮੀਰ ਹਾਈਕੋਰਟ ਦੇ ਚਾਰ ਜੱਜਾਂ ਨੇ ਆਪਣੀ ਰਿਪੋਰਟ ਸੁਪਰੀਮ ਕੋਰਟ 'ਚ ਕੀਤੀ ਦਾਇਰ
. . .  about 2 hours ago
ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ ਅਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਦੀ ਬੈਠਕ
. . .  1 day ago
ਹਾਈਕਮਾਂਡ ਤੇ ਕੈਪਟਨ ਨੂੰ ਹੈ ਮੰਤਰੀ ਮੰਡਲ 'ਚ ਫੇਰ ਬਦਲ ਕਰਨ ਦਾ ਅਧਿਕਾਰ : ਤ੍ਰਿਪਤ ਬਾਜਵਾ
. . .  1 day ago
ਦਿੱਲੀ ਹਾਈਕੋਰਟ ਨੇ ਜੇ.ਐਨ.ਯੂ ਦੇ ਵਿਦਿਆਰਥੀਆਂ ਦਾ ਮੰਗਿਆ ਵੇਰਵਾ
. . .  1 day ago
ਮਾਜਰੀ ਪੁਲਿਸ ਨੇ ਫੜੀ ਖੇਰ ਲੱਕੜ ਦੀ ਭਰੀ ਦਸ ਚੱਕੀ ਗੱਡੀ
. . .  1 day ago
'ਰੇਪ ਇਨ ਇੰਡੀਆ' ਵਾਲੀ ਟਿੱਪਣੀ ਦੇ ਲਈ ਰਾਹੁਲ ਗਾਂਧੀ ਨੇ ਮਾਫ਼ੀ ਮੰਗਣ ਤੋਂ ਕੀਤਾ ਸਾਫ਼ ਇਨਕਾਰ
. . .  1 day ago
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌਤ
. . .  1 day ago
ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਹੋਈ ਮੌਤ, ਪਤੀ ਸਮੇਤ ਤਿੰਨ ਵਿਰੁੱਧ ਪਰਚਾ ਦਰਜ
. . .  1 day ago
ਲੋਕ ਸਭਾ ਦੀ ਕਾਰਵਾਈ ਅਣਮਿਥੇ ਸਮੇਂ ਦੇ ਲਈ ਮੁਲਤਵੀ
. . .  1 day ago
ਸਬਰੀਮਾਲਾ ਮੰਦਰ ਮਾਮਲੇ ਦੇ ਸੰਬੰਧ 'ਚ ਸਮੀਖਿਆ ਪਟੀਸ਼ਨ 'ਤੇ ਹੋਵੇਗੀ ਸੁਣਵਾਈ : ਸੁਪਰੀਮ ਕੋਰਟ
. . .  1 day ago
ਨਸ਼ਾ ਨਾ ਮਿਲਣ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਸੁਪਰੀਮ ਕੋਰਟ ਨੇ ਚੋਣ ਆਯੋਗ ਨੂੰ ਜਾਰੀ ਕੀਤਾ ਨੋਟਿਸ
. . .  1 day ago
ਸ਼੍ਰੀ ਕਟਾਸਰਾਜ ਮੰਦਰ ਦੇ ਦਰਸ਼ਨਾਂ ਲਈ ਹਿੰਦੂ ਯਾਤਰੀਆਂ ਦਾ ਜਥਾ ਪਾਕਿਸਤਾਨ ਰਵਾਨਾ
. . .  1 day ago
ਬ੍ਰਿਟੇਨ ਚੋਣਾਂ : ਪ੍ਰਧਾਨ ਮੰਤਰੀ ਮੋਦੀ ਨੇ ਬੌਰਿਸ ਜਾਨਸਨ ਨੂੰ ਦਿੱਤੀ ਵਧਾਈ
. . .  1 day ago
ਹੰਗਾਮੇ ਦੇ ਚਲਦਿਆਂ ਲੋਕ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  about 1 hour ago
ਲੇਬਰ ਪਾਰਟੀ ਦੇ ਚਾਰ ਪੰਜਾਬੀਆਂ ਨੇ ਮੁੜ ਰਚਿਆ ਇਤਿਹਾਸ
. . .  about 1 hour ago
ਰਾਹੁਲ ਗਾਂਧੀ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਲੋਕ ਸਭਾ 'ਚ ਹੰਗਾਮਾ
. . .  about 1 hour ago
ਬਰਤਾਨੀਆ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਸਪਸ਼ਟ ਬਹੁਮਤ
. . .  about 1 hour ago
ਅਕਾਲੀ ਆਗੂਆਂ ਨੇ ਦੂਸਰੇ ਦਿਨ ਵੀ ਕੀਤੀ ਸੇਵਾ
. . .  about 1 hour ago
ਉੱਤਰਾਖੰਡ : ਬਾਰੀ ਬਰਫ਼ਬਾਰੀ ਕਾਰਨ ਗੰਗੋਤਰੀ-ਜਮਨੋਤਰੀ ਹਾਈਵੇ ਬੰਦ
. . .  about 1 hour ago
ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ 18 ਸਾਲਾਂ ਨੌਜਵਾਨ ਦਾ ਕਤਲ
. . .  about 1 hour ago
ਨਿਰਭੈਆ ਮਾਮਲਾ : ਪਟਿਆਲਾ ਹਾਊਸ ਕੋਰਟ 'ਚ 18 ਦਸੰਬਰ ਨੂੰ ਹੋਵੇਗੀ ਅਗਲੀ ਸੁਣਵਾਈ
. . .  5 minutes ago
ਰਾਸ਼ਟਰਪਤੀ ਨੇ 2001 'ਚ ਸੰਸਦ ਹਮਲੇ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  37 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਸਾਉਣ ਸੰਮਤ 551

ਮੋਗਾ

ਹੁਣ ਬੇਰੁਜ਼ਗਾਰਾਂ ਨੂੰ ਇੰਟਰਵਿਊ ਦੀ ਤਿਆਰੀ ਵੀ ਕਰਵਾਏਗੀ ਪੰਜਾਬ ਸਰਕਾਰ-ਡੀ.ਸੀ.

ਮੋਗਾ, 18 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-'ਘਰ-ਘਰ ਰੋਜ਼ਗਾਰ ਯੋਜਨਾ' ਤਹਿਤ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਲਈ ਹੁਣ ਪੰਜਾਬ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੰਟਰਵਿਊ ਦੀ ਤਿਆਰੀ ਕਰਾਉਣ ਦਾ ਵੀ ਫ਼ੈਸਲਾ ਕੀਤਾ ਹੈ | ਇਸ ਲਈ ਹਰ ਜ਼ਿਲ੍ਹੇ ਵਿਚ ਇੰਟਰਵਿਊ ਅਤੇ ਬਾਇਓਡਾਟਾ ਆਦਿ ਤਿਆਰ ਕਰਾਉਣ ਲਈ ਮਾਹਿਰਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਪੰਜਾਬ ਸਰਕਾਰ ਵਲੋਂ ਨੌਕਰੀਆਂ ਦੇ ਮੌਕੇ ਤਾਂ ਬਹੁਤ ਮੁਹੱਈਆ ਕਰਵਾਏ ਜਾ ਰਹੇ ਹਨ, ਪਰ ਆਮ ਤੌਰ 'ਤੇ ਦੇਖਣ ਵਿਚ ਆਉਂਦਾ ਹੈ ਕਿ ਨੌਜਵਾਨ ਕਈ ਕਾਰਨਾਂ ਕਰਕੇ ਇੰਟਰਵਿਊ ਵਿਚ ਪਛੜ ਜਾਂਦੇ ਹਨ | ਪੰਜਾਬ ਸਰਕਾਰ ਇਨ੍ਹਾਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮੇਲਿਆਂ ਵਿਚ ਭਾਗ ਲੈਣ ਤੋਂ ਪਹਿਲਾਂ ਇੰਟਰਵਿਊ ਦੀ ਤਿਆਰੀ ਕਰਾਉਣ ਲਈ ਵੱਖ-ਵੱਖ ਏਜੰਸੀਆਂ ਨਾਲ ਗੱਲ ਕਰ ਰਹੀ ਹੈ | ਨੌਜਵਾਨਾਂ ਦੀ ਵਿਸ਼ੇਸ਼ ਤੌਰ 'ਤੇ ਮਾਹਿਰਾਂ ਵਲੋਂ ਕੌਾਸਲਿੰਗ ਕਰਵਾਈ ਜਾਇਆ ਕਰੇਗੀ | ਜ਼ਿਲ੍ਹਾ ਦਫ਼ਤਰ ਵਿਚ ਏਜੰਸੀ ਅਤੇ ਮਾਹਿਰਾਂ ਦੀ ਤਾਇਨਾਤੀ ਜਲਦ ਕਰ ਦਿੱਤੀ ਜਾਵੇਗੀ | ਸ੍ਰੀ ਹੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਸੂਬੇ ਭਰ ਵਿਚ 19 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਮੈਗਾ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਦੀ ਲੜੀ ਤਹਿਤ ਪਹਿਲਾ ਰੋਜ਼ਗਾਰ ਮੇਲਾ 19 ਸਤੰਬਰ ਨੂੰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਲਗਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਨੇ ਅੱਜ ਸਥਾਨਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਮਿੰਦਰ ਕੌਰ ਨੇ ਦੱਸਿਆ ਕਿ ਦੱਸਿਆ ਕਿ ਜਿਹੜੇ ਨੌਜਵਾਨ ਸਵੈ ਰੋਜ਼ਗਾਰ ਅਪਣਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਮੇਲੇ ਦੌਰਾਨ ਵੱਖ-ਵੱਖ ਬੈਂਕਾਂ ਵਲੋਂ ਕਰਜ਼ ਵੀ ਮੁਹੱਈਆ ਕਰਵਾਏ ਜਾਣਗੇ | ਮੀਟਿੰਗ ਵਿਚ ਸਹਾਇਕ ਕਮਿਸ਼ਨਰ ਲਾਲ ਵਿਸ਼ਵਾਸ ਬੈਂਸ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਬਤਰਾ, ਵਧੀਕ ਡਿਪਟੀ ਕਮਿਸ਼ਨਰ ਜਨਰਲ-ਕਮ-ਕਮਿਸ਼ਨਰ ਨਗਰ ਨਿਗਮ ਮੋਗਾ ਮੈਡਮ ਅਨੀਤਾ ਦਰਸ਼ੀ, ਉਪ ਮੰਡਲ ਮੈਜਿਸਟੇ੍ਰਟ ਮੋਗਾ ਗੁਰਬਿੰਦਰ ਸਿੰਘ ਜੌਹਲ, ਉਪ ਮੰਡਲ ਮੈਜਿਸਟ੍ਰੇਟ ਬਾਘਾ ਪੁਰਾਣਾ ਸਵਰਨਜੀਤ ਕੌਰ, ਉਪ ਮੰਡਲ ਮੈਜਿਸਟ੍ਰੇਟ ਨਿਹਾਲ ਸਿੰਘ ਵਾਲਾ ਡਾ. ਮਨਦੀਪ ਕੌਰ, ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਨਰਿੰਦਰ ਸਿੰਘ ਧਾਲੀਵਾਲ, ਪਲੇਸਮੈਂਟ ਅਫ਼ਸਰ ਸੋਨੀਆ ਬਾਜਵਾ, ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੇ ਪਿ੍ੰਸੀਪਲ ਹਰਦੇਵ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਪ੍ਰਦੀਪ ਸ਼ਰਮਾ ਹਾਜ਼ਰ ਸਨ |

ਅੰਗਹੀਣ ਵਿਅਕਤੀਆਂ ਨੰੂ ਸਹਾਇਤਾ ਦੇਣ 'ਤੇ ਵਿਭਾਗ ਦਾ ਧੰਨਵਾਦ

ਨਿਹਾਲ ਸਿੰਘ ਵਾਲਾ, 18 ਜੁਲਾਈ (ਪਲਵਿੰਦਰ ਸਿੰਘ ਟਿਵਾਣਾ)-ਸੈਂਟਰ ਵੇਅਰ ਹਾਊਸ ਕਾਰਪੋਰੇਸ਼ਨ (ਸੀ.ਡਬਲਿਊ.ਸੀ) ਦੇ ਅਧਿਕਾਰੀਆਂ ਵਲੋਂ ਅਲਿਮਕੋ ਕੰਪਨੀ ਦੇ ਸਹਿਯੋਗ ਨਾਲ 25 ਲੱਖ ਰੁਪਏ ਦੀ ਲਾਗਤ ਨਾਲ ਅੰਗਹੀਣ ਵਿਅਕਤੀਆਂ ਨੰੂ ਬਨਾਵਟੀ ਅੰਗ ਦੇਣ 'ਤੇ ਸੰਸਥਾ ਦਾ ਧੰਨਵਾਦ ...

ਪੂਰੀ ਖ਼ਬਰ »

ਸਿਹਤ ਵਿਭਾਗ ਤੇ ਨਗਰ ਨਿਗਮ ਵਲੋਂ ਡੇਂਗੂ ਲਾਰਵਾ ਲੱਭਣ ਲਈ 200 ਘਰਾਂ ਦੀ ਜਾਂਚ

ਮੋਗਾ, 18 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿਵਲ ਸਰਜਨ ਮੋਗਾ ਡਾ. ਜਸਪ੍ਰੀਤ ਕੌਰ ਸੇਖੋਂ ਦੇ ਆਦੇਸ਼ਾਂ 'ਤੇ ਐਨ. ਵੀ. ਬੀ. ਡੀ. ਸੀ. ਪੀ. ਬਰਾਂਚ ਦਫ਼ਤਰ ਸਿਵਲ ਸਰਜਨ ਮੋਗਾ ਵਲੋਂ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਸ਼ ਅਰੋੜਾ ਦੀ ਯੋਗ ਅਗਵਾਈ ਵਿਚ ਡੇਂਗੂ ...

ਪੂਰੀ ਖ਼ਬਰ »

ਐਸ.ਡੀ.ਐਮ. ਵਲੋਂ ਦਿਹਾਤੀ ਸਕੂਲਾਂ ਦੇ ਪ੍ਰਬੰਧਾਂ ਦੀ ਅਚਨਚੇਤੀ ਚੈਕਿੰਗ

ਬਾਘਾ ਪੁਰਾਣਾ, 18 ਜੁਲਾਈ (ਬਲਰਾਜ ਸਿੰਗਲਾ)-ਪੰਜਾਬ ਸਰਕਾਰ ਵਲੋਂ ਸਰਕਾਰੀ ਵਿਭਾਗਾਂ ਦੇ ਕੰਮਕਾਜ ਨੂੰ ਹੋਰ ਚੁਸਤ-ਦਰੁਸਤ ਕਰਕੇ ਕੰਮਕਾਜੀ ਲੋਕਾਂ ਦੇ ਕੰਮ ਜਲਦੀ ਨੇਪਰੇ ਚੜ੍ਹਾਉਣ ਲਈ ਮੁਹਿੰਮ ਆਰੰਭੀ ਹੋਈ ਹੈ | ਇਸ ਮੁਹਿੰਮ ਦੇ ਤਹਿਤ ਪੂਰੇ ਪੰਜਾਬ ਵਿਚ ਪ੍ਰਸ਼ਾਸਨਿਕ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ

ਕਿਸ਼ਨਪੁਰਾ ਕਲਾਂ, 18 ਜੁਲਾਈ (ਪਰਮਿੰਦਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਗੁਰਦੁਆਰਾ ਬਾਬਾ ਟਹਿਲ ਦਾਸ ਜੀ ਪਿੰਡ ਭਿੰਡਰ ਖੁਰਦ ਵਿਖੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਕਿਸ਼ਨਪੁਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਯੂਨੀਅਨ ਦੇ ...

ਪੂਰੀ ਖ਼ਬਰ »

ਮੋਗਾ ਪੁਲਿਸ ਨੇ ਪਿੰਡ ਲੰਢੇਕੇ ਦੀ ਐਮ. ਪੀ. ਬਸਤੀ 'ਚ ਕੀਤੀ ਛਾਪੇਮਾਰੀ

ਮੋਗਾ, 18 ਜੁਲਾਈ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਚਿੱਟੇ ਨਸ਼ੇ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਮੋਗਾ ਪੁਲਿਸ ਨੇ ਅੱਜ ਤੋਂ ਦੋ ਦਿਨ ਪਹਿਲਾਂ ਚਿੱਟਾ ਨਸ਼ਾ ਵਿਕਣ ਲਈ ਮਸ਼ਹੂਰ ਬਸਤੀ ਸਾਧਾਂਵਾਲੀ ਤੇ ਹੋਰ ਸਥਾਨਾਂ 'ਤੇ ਸਵੇਰ ਦੇ 5 ਵਜੇ ਛਾਪੇਮਾਰੀ ਕੀਤੀ ਪਰ ...

ਪੂਰੀ ਖ਼ਬਰ »

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਲੋਂ ਸਿਪਾਹੀ ਭਾਗ ਸਿੰਘ ਨੂੰ 50 ਹਜ਼ਾਰ ਦਾ ਚੈੱਕ

ਮੋਗਾ, 18 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਚੰਡੀਗੜ੍ਹ ਵਲੋਂ ਝੰਡਾ ਦਿਵਸ ਫ਼ੰਡ ਵਿਚੋਂ ਜਾਰੀ ਕੀਤੇ ਗਏ 50 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਾ ਚੈੱਕ ਮੇਜਰ ਯਸ਼ਪਾਲ ਸਿੰਘ (ਰਿਟਾ.) ਜ਼ਿਲ੍ਹਾ ਰੱਖਿਆ ਸੇਵਾਵਾਂ ...

ਪੂਰੀ ਖ਼ਬਰ »

ਮੇਅਰ ਤੇ ਕੌ ਾਸਲਰਾਂ ਵਲੋਂ ਦਾਇਰ ਪਟੀਸ਼ਨ ਹਾਈਕੋਰਟ ਨੇ ਕੀਤੀ ਮਨਜ਼ੂਰ

ਮੋਗਾ, 18 ਜੁਲਾਈ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਮੋਗਾ ਦਾ ਨਗਰ ਨਿਗਮ ਵਿਕਾਸ ਕੰਮਾਂ ਨੂੰ ਲੈ ਕੇ ਅਕਸਰ ਵਿਵਾਦਾਂ ਵਿਚ ਘੇਰੇ ਵਿਚ ਘਿਰਦਾ ਰਿਹਾ ਹੈ | ਬੀਤੀ 16 ਜੁਲਾਈ ਨੂੰ ਮੇਅਰ ਅਕਸ਼ਿਤ ਜੈਨ ਤੇ ਉਸ ਦੇ ਨਾਲ 34 ਕੌਾਸਲਰਾਂ ਵਲੋਂ ਆਪੋ-ਆਪਣੇ ਵਾਰਡਾਂ ਵਿਚ ਪਾਸ ਹੋਣ ...

ਪੂਰੀ ਖ਼ਬਰ »

ਚੂਰਾ ਪੋਸਤ ਸਮੇਤ ਔਰਤ ਕਾਬੂ

ਕੋਟ ਈਸੇ ਖਾਂ, 18 ਜੁਲਾਈ (ਗੁਰਮੀਤ ਸਿੰਘ ਖ਼ਾਲਸਾ, ਨਿਰਮਲ ਸਿੰਘ ਕਾਲੜਾ)-ਥਾਣਾ ਕੋਟ ਈਸੇ ਖਾਂ ਦੇ ਮੁਖੀ ਜਗਤਾਰ ਸਿੰਘ ਵਲੋਂ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਦੇ ਿਖ਼ਲਾਫ਼ ਅਭਿਆਨ ਚਲਾਇਆ ਜਾ ਰਿਹਾ ਹੈ | ਇਸੇ ਦੇ ਚੱਲਦਿਆਾ ਪੁਲਿਸ ਪਾਰਟੀ ਵਲੋਂ 24 ਕਿੱਲੋ ...

ਪੂਰੀ ਖ਼ਬਰ »

ਚੋਰੀ ਕਰ ਕੇ ਨੈੱਟਵਰਕ ਚਲਾਉਣ ਵਾਲੇ ਿਖ਼ਲਾਫ਼ ਮੁਕੱਦਮਾ ਦਰਜ

ਮੋਗਾ, 18 ਜੁਲਾਈ (ਸ਼ਿੰਦਰ ਸਿੰਘ ਭੁਪਾਲ)-ਅਕਾਸ਼ ਗਰੋਵਰ ਪੁੱਤਰ ਪਰਮਿੰਦਰ ਕੁਮਾਰ ਵਾਸੀ ਹੇਮਸ਼ਿਖਾ ਪਿਜੌਰ (ਹਰਿਆਣਾ) ਜੋ ਸੋਫ਼ਟ ਲੀਗਲ ਸਲਿਊਸਨਜ਼ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਹੈੱਡ ਆਫ਼ਿਸ ਲੁਧਿਆਣਾ ਵਿਖੇ ਨੌਕਰੀ ਕਰਦਾ ਹੈ, ਦੀ ਸ਼ਿਕਾਇਤ ਦੀ ਪੜਤਾਲ ...

ਪੂਰੀ ਖ਼ਬਰ »

ਬੂਟੇ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰਨੀ ਅਤੀ ਜ਼ਰੂਰੀ-ਡਾ: ਕੋਛੜ

ਮੋਗਾ, 18 ਜੁਲਾਈ (ਰਾਜੇਸ਼ ਕੋਛੜ)-ਪ੍ਰਮੁੱਖ ਸਮਾਜ ਸੇਵੀ ਸੰਸਥਾ ਭਾਰਤੀ ਜਾਗਿ੍ਤੀ ਮੰਚ ਪੰਜਾਬ ਮੋਗਾ ਵਲੋਂ ਵਾਤਾਵਰਨ ਨੂੰ ਸਾਫ਼ ਤੇ ਹਰਾ-ਭਰਾ ਰੱਖਣ ਲਈ 70 ਬੂਟੇ ਲਗਾਏ ਗਏ | ਇਸ ਮੌਕੇ ਮੰਚ ਦੇ ਮੁੱਖ ਸੰਸਥਾਪਕ ਡਾ: ਦੀਪਕ ਕੋਛੜ ਨੇ ਦੱਸਿਆ ਕਿ ਦਿਨੋਂ-ਦਿਨ ਦਰਖਤਾਂ ਦੀ ...

ਪੂਰੀ ਖ਼ਬਰ »

ਦੁਸਹਿਰਾ ਕਮੇਟੀ ਮੋਗਾ ਦੀ ਮੀਟਿੰਗ

ਮੋਗਾ, 18 ਜੁਲਾਈ (ਰਾਜੇਸ਼ ਕੋਛੜ)-ਦੁਸਹਿਰਾ ਕਮੇਟੀ ਮੋਗਾ ਦੀ ਅਹਿਮ ਮੀਟਿੰਗ ਪ੍ਰਧਾਨ ਮੋਹਨ ਲਾਲ ਸੇਠੀ ਦੇ ਗ੍ਰਹਿ ਵਿਖੇ ਹੋਈ, ਜਿਸ 'ਚ ਦਸਹਿਰਾ ਕਮੇਟੀ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ | ਮੀਟਿੰਗ ਤੋਂ ਪਹਿਲਾਂ ਸਾਰੇ ਮੈਂਬਰਾਂ ਨੇ ਭਗਵਾਨ ਸ੍ਰੀ ਰਾਮ ਦੀ ਤਸਵੀਰ 'ਤੇ ...

ਪੂਰੀ ਖ਼ਬਰ »

ਜੁਗਾੜੂ ਰੇਹੜੀਆਂ ਤੋਂ ਪ੍ਰੇਸ਼ਾਨ ਛੋਟੇ ਹਾਥੀਆਂ ਵਾਲਿਆਂ ਨੇ ਲਗਾਈ ਇਨਸਾਫ਼ ਦੀ ਗੁਹਾਰ

ਕੋਟ ਈਸੇ ਖਾਂ, 18 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਭਾਰ ਚੁੱਕ ਕੇ ਇੱਧਰ ਉੱਧਰ ਛੱਡ ਕੇ ਆਉਣ ਵਾਲੇ ਜੁਗਾੜੂ ਰੇਹੜੀਆਂ ਤੋਂ ਪ੍ਰੇਸ਼ਾਨ ਹੋਏ ਛੋਟਾ ਹਾਥੀ ਯੂਨੀਅਨ ਵਾਲਿਆਂ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ | ਆਪਣਾ ਦੁੱਖ ਬਿਆਨ ਕਰਦਿਆਂ ਛੋਟਾ ਹਾਥੀ ਯੂਨੀਅਨ ਵਾਲਿਆਂ ਨੇ ...

ਪੂਰੀ ਖ਼ਬਰ »

ਅਰਮਾਨ ਏ ਟੂ ਜ਼ੈੱਡ ਨੇ ਲਵਾਇਆ ਕੈਨੇਡਾ ਦਾ 10 ਸਾਲਾ ਮਲਟੀਪਲ ਵੀਜ਼ਾ

ਬਾਘਾ ਪੁਰਾਣਾ, 18 ਜੁਲਾਈ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ 'ਤੇ ਸਥਿਤ ਮੇਨ ਬੱਸ ਸਟੈਂਡ ਦੀ ਮਾਰਕੀਟ ਵਿਚ ਸਥਾਪਿਤ ਇਲਾਕੇ ਦੀ ਨਾਮਵਰ ਸੰਸਥਾ ਅਰਮਾਨ ਏ ਟੂ ਜ਼ੈੱਡ ਦੇ ਡਾਇਰੈਕਟਰ ਜਸਵਿੰਦਰ ਸਿੰਘ ਬਰਾੜ ਅਤੇ ਹਰਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਥਰਾਜ ਸਕੂਲ ਦੀ ਵਿਦਿਆਰਥਣ ਨੂੰ ਮਿਲਿਆ ਨਵੋਦਿਆ 'ਚ ਦਾਖ਼ਲਾ

ਠੱਠੀ ਭਾਈ, 18 ਜੁਲਾਈ (ਜਗਰੂਪ ਸਿੰਘ ਮਠਾੜੂ)-ਸਰਕਾਰੀ ਪ੍ਰਾਇਮਰੀ ਸਕੂਲ ਥਰਾਜ ਦੀ ਵਿਦਿਆਰਥਣ ਖੁਸ਼ਦੀਪ ਕੌਰ ਪੁੱਤਰੀ ਜਰਨੈਲ ਸਿੰਘ ਨੂੰ ਨਵੋਦਿਆ ਸਕੂਲ 'ਚ ਮੈਰਿਟ ਆਧਾਰ 'ਤੇ ਦਾਖਲਾ ਮਿਲਣ ਦੀ ਖ਼ੁਸ਼ੀ ਵਿਚ ਮੁੱਖ ਅਧਿਆਪਕਾ ਗੁਰਦੀਪ ਕੌਰ ਦੀ ਅਗਵਾਈ 'ਚ ਸਕੂਲ ਸਟਾਫ਼ ...

ਪੂਰੀ ਖ਼ਬਰ »

ਮਾ. ਤੇਜਿੰਦਰਪਾਲ ਸਿੰਘ ਮੱਲ੍ਹੀ ਅਮਰੀਕਾ ਵਾਲਿਆਂ ਦਾ ਸਨਮਾਨ

ਕਿਸ਼ਨਪੁਰਾ ਕਲਾਂ, 18 ਜੁਲਾਈ (ਅਮੋਲਕ ਸਿੰਘ ਕਲਸੀ)-ਪਿੰਡ ਤਲਵੰਡੀ ਮੱਲ੍ਹੀਆਂ ਦੇ ਗੁਰਦੁਆਰਾ ਅਕਾਲਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਮੁੱਖ ਸੇਵਾਦਾਰ ਗੁਰਦੇਵ ਸਿੰਘ ਫ਼ੌਜੀ, ਸਰਪੰਚ ਜੰਗ ਸਿੰਘ ਵਲੋਂ ਦਾਨੀ ਪਰਿਵਾਰ ਮਾ. ਤੇਜਿੰਦਰਪਾਲ ਸਿੰਘ ਮੱਲ੍ਹੀ ਅਮਰੀਕਾ ਤੇ ...

ਪੂਰੀ ਖ਼ਬਰ »

ਜੈਨ ਸਕੂਲ ਦੇ ਪਿਛਲੇ ਪਾਸੇ ਬਣਿਆ ਨਰਕ

ਬਾਘਾ ਪੁਰਾਣਾ, 18 ਜੁਲਾਈ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦਾ ਸੰਘਣੀ ਆਬਾਦੀ ਵਾਲਾ ਇਲਾਕਾ ਹਰ ਵਾਰ ਮਾਮੂਲੀ ਵਰਖਾ ਹੋਣ ਨਾਲ ਹੀ ਮੀਂਹ ਦੇ ਪਾਣੀ ਨਾਲ ਭਰ ਜਾਂਦਾ ਹੈ | ਵੱਡੇ ਰਕਬੇ 'ਚ ਜਮਾਂ ਹੋਏ ਇਸ ਪਾਣੀ ਦੇ ਨਿਕਾਸ ਦਾ ਕੋਈ ਵੀ ਸਾਧਨ ਨਹੀਂ ਉਲਟਾ ਨਾਲੀਆਂ ਨਾਲਿਆਂ ਦਾ ...

ਪੂਰੀ ਖ਼ਬਰ »

ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵਲੋਂ ਬਦਲੀਆਂ ਰੱਦ ਕਰਨ ਦੀ ਮੰਗ

ਮੋਗਾ, 18 ਜੁਲਾਈ (ਜਸਪਾਲ ਸਿੰਘ ਬੱਬੀ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਮੀਟਿੰਗ ਡਾਇਰੈਕਟਰ ਸਿਹਤ ਸੇਵਾਵਾਂ ਨਾਲ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਬੀਰ ਸਿੰਘ ਮੋਗਾ ਨੇ ਦੱਸਿਆ ਕਿ 24 ਜੂਨ ਦੀ ਡਾਇਰੈਕਟਰ ਨਾਲ ਹੋਈ ਮੀਟਿੰਗ ਦੀ ਕਾਰਵਾਈ ...

ਪੂਰੀ ਖ਼ਬਰ »

ਡਰੀਮ ਬਿਲਡਰਜ਼ ਦੀ ਵਿਦਿਆਰਥਣ ਨੇ ਓਵਰਆਲ 7.5 ਬੈਂਡ ਕੀਤੇ ਪ੍ਰਾਪਤ

ਬਾਘਾ ਪੁਰਾਣਾ, 18 ਜੁਲਾਈ (ਬਲਰਾਜ ਸਿੰਗਲਾ)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਆਇਲਟਸ ਸੰਸਥਾ ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟਸ ਤੇ ਇਮੀਗੇ੍ਰਸ਼ਨ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਹੈ ਜੋ ਕਿ ਸਥਾਨਕ ਸ਼ਹਿਰ ਦੀ ਕੋਟਕਪੂਰਾ ਰੋਡ ਵਿਖੇ ਬੱਸ ਅੱਡੇ ਦੇ ...

ਪੂਰੀ ਖ਼ਬਰ »

ਯੂਨੀਕ ਸਕੂਲ ਸਮਾਲਸਰ ਵਿਖੇ ਬਲਾਕ ਪੱਧਰੀ ਦੋ ਦਿਨਾ ਖੇਡਾਂ ਸ਼ੁਰੂ

ਸਮਾਲਸਰ, 18 ਜੁਲਾਈ (ਕਿਰਨਦੀਪ ਸਿੰਘ ਬੰਬੀਹਾ)- ਯੂਨੀਕ ਸਕੂਲ ਆਫ਼ ਸੀਨੀਅਰ ਸੈਕੰਡਰੀ ਸਟੱਡੀਜ਼ ਸਮਾਲਸਰ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਦਿਨਾ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ...

ਪੂਰੀ ਖ਼ਬਰ »

ਵਰਕਸ਼ਾਪ ਵਿਚ ਆਪਣੇ ਤੋਂ ਵੱਡਿਆਂ ਦਾ ਸਨਮਾਨ ਕਰਨ ਲਈ ਬੱਚਿਆਂ ਨੂੰ ਕੀਤਾ ਪ੍ਰੇਰਿਤ

ਮੋਗਾ, 18 ਜੁਲਾਈ (ਸੁਰਿੰਦਰਪਾਲ ਸਿੰਘ)-ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਚੱਲ ਰਹੇ ਜੀਵਨ ਕੌਸ਼ਲ 'ਤੇ ਕਰਵਾਈ ਵਰਕਸ਼ਾਪ ਦੇ ਤੀਜੇ ਦਿਨ ਬੱਚਿਆਂ ਨੂੰ ਦੱਸਿਆ ਗਿਆ ਕਿ ਗੁਰੂ ਅਤੇ ਵੱਡਿਆਂ ਦਾ ਆਦਰ ਕਰਨ ਨਾਲ ਨਾ ਸਿਰਫ਼ ਵਿਅਕਤੀ ਖੁਦ ਨੂੰ ਚੰਗਾ ...

ਪੂਰੀ ਖ਼ਬਰ »

ਆਈ.ਐਸ.ਐਫ. ਨੂੰ ਆਟੋਨੋਮਸ ਕਾਲਜ ਸਟੇਟਸ ਦਾ ਦਰਜਾ ਮਿਲਣਾ ਇਲਾਕੇ ਲਈ ਮਾਣ ਵਾਲੀ ਗੱਲ-ਵਿਧਾਇਕ ਹਰਜੋਤ ਕਮਲ

ਮੋਗਾ, 18 ਜੁਲਾਈ (ਜਸਪਾਲ ਸਿੰਘ ਬੱਬੀ)-ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਮੋਗਾ ਵਿਖੇ ਵਿਧਾਇਕ ਡਾ. ਹਰਜੋਤਕਮਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਵਿਧਾਇਕ ਡਾ. ਹਰਜੋਤਕਮਲ ਸਿੰਘ ਨੇ ਕਿਹਾ ਕਿ ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਨੂੰ ਦੇਸ਼ ਦਾ ਪਹਿਲਾ ...

ਪੂਰੀ ਖ਼ਬਰ »

ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਨੇ ਕੀਤੀ ਮੀਟਿੰਗ

ਮੋਗਾ, 18 ਜੁਲਾਈ (ਸ਼ਿੰਦਰ ਸਿੰਘ ਭੁਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮੋਗਾ ਦੀ ਭਰਵੀਂ ਮਹੀਨਾਵਾਰ ਮੀਟਿੰਗ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ | ਸਭ ਤੋਂ ਪਹਿਲਾਂ ਵਿੱਛੜ ਚੁੱਕੇ ਸਾਥੀਆਂ ਹਰਦਿਆਲ ਸਿੰਘ ਸਮਾਧ ਭਾਈ, ਨਿਰਮਲ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਦੇ ਪੈਨਸ਼ਨਰਾਂ ਵਲੋਂ ਸੋਧੇ ਪੇ-ਸਕੇਲਾਂ ਮੁਤਾਬਿਕ ਪੈਨਸ਼ਨਾਂ ਸੋਧਣ ਲਈ ਦਾਇਰ ਪਟੀਸ਼ਨਾਂ ਤੇ ਹਾਈਕੋਰਟ ਵਲੋਂ ਆਦੇਸ਼ ਜਾਰੀ

ਮੋਗਾ, 18 ਜੁਲਾਈ (ਅਮਰਜੀਤ ਸਿੰਘ ਸੰਧੂ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਦੇ ਰਿਟਾਇਰਡ ਇੰਸਪੈਕਟਰ, ਸਬ ਇੰਸਪੈਕਟਰ ਤੇ ਕੰਡਕਟਰਾਂ ਨੇ ਐਸੋਸੀਏਸ਼ਨ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵਲੋਂ ਕਈ ਕੈਟਾਗਰੀਆਂ ਦੇ ਪੇ-ਸਕੇਲ ਤੇ ਗਰੇਡ ਪੇ ਮਿਤੀ 1-12-2011 ਤੋਂ ...

ਪੂਰੀ ਖ਼ਬਰ »

ਪੰਜਾਬ ਬਿਲਡਿੰਗ ਐਾਡ ਅਦਰ ਕੰਸਟਰੱਕਸ਼ਨ ਬੋਰਡ ਦੀ ਹੋਈ ਮੀਟਿੰਗ

ਮੋਗਾ, 18 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਬਿਲਡਿੰਗ ਐਾਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਨੇ ਅੱਜ ਮੀਟਿੰਗ ਦੌਰਾਨ ਵਜ਼ੀਫ਼ਾ ਸਕੀਮ, ਐਲ.ਟੀ.ਸੀ ਸਕੀਮ, ਐਕਸਗ੍ਰੇਸ਼ੀਆ ਸਕੀਮ, ਮਾਨਸਿਕ ਅਪੰਗ ਬੱਚਿਆ ਲਈ ਸਕੀਮ ਆਦਿ ਲਈ 781 ਲਾਭਪਾਤਰੀਆਂ ...

ਪੂਰੀ ਖ਼ਬਰ »

ਬਾਸਮਤੀ ਦੇ ਅੰਤਰਰਾਸ਼ਟਰੀ ਵਪਾਰ ਨੂੰ ਪ੍ਰਭਾਵਿਤ ਕਰਦੀਆਂ ਹਨ ਗ਼ੈਰ ਸਿਫ਼ਾਰਸ਼ੀ ਜ਼ਹਿਰਾਂ-ਖੇਤੀ ਮਾਹਿਰ

ਠੱਠੀ ਭਾਈ, 18 ਜੁਲਾਈ (ਜਗਰੂਪ ਸਿੰਘ ਮਠਾੜੂ)-ਮੁੱਖ ਖੇਤੀਬਾੜੀ ਅਫ਼ਸਰ ਡਾ: ਪਰਮਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ: ਜਰਨੈਲ ਸਿੰਘ ਦੀ ਅਗਵਾਈ ਹੇਠ ਡਾ: ਮਨਦੀਪ ਸਿੰਘ ਮਾਹਲਾ ਖੇਤੀਬਾੜੀ ਵਿਕਾਸ ਅਫ਼ਸਰ ਸੁਖਾਨੰਦ ਵਲੋਂ ਪਿੰਡ ਠੱਠੀ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਹੀ ਪੰਜਾਬ ਦੇ ਲੋਕਾਂ ਦੀ ਲੜਾਈ ਲੜਨ ਦੇ ਸਮਰੱਥ-ਜਗਮੋਹਨ ਸਿੰਘ

ਸਮਾਲਸਰ, 18 ਜੁਲਾਈ (ਕਿਰਨਦੀਪ ਸਿੰਘ ਬੰਬੀਹਾ)-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਕੰਮਾਂ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿਚ ਲੋਕ ਬੈਂਸ ਸਾਹਿਬ ਦੀ ਪਾਰਟੀ ਲੋਕ ਇਨਸਾਫ਼ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ¢ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਪਿੰਡ ਦਾਤਾ ਵਿਖੇ ਰਾਜਪੂਤ ਭਲਾਈ ਸੰਸਥਾ ਨੇ ਲਗਾਏ ਬੂਟੇ

ਮੋਗਾ, 18 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜਪੂਤ ਭਲਾਈ ਸੰਸਥਾ ਮੋਗਾ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਪਿੰਡ ਦਾਤਾ ਵਿਖੇ ਬਾਬਾ ਕਾਲਾ ਮਹਿਰ ਦੇ ਸਥਾਨ 'ਤੇ ਫਲਦਾਰ ਬੂਟੇ ਲਗਾਏ ਗਏ | ...

ਪੂਰੀ ਖ਼ਬਰ »

ਬਾਬਾ ਭਾਈ ਰੂਪ ਚੰਦ ਦੀ ਬਰਸੀ ਮੌਕੇ ਸਮਾਧ ਭਾਈ ਵਿਖੇ ਲੱਗੇ ਖ਼ੂਨਦਾਨ ਕੈਂਪ 'ਚ 147 ਯੂਨਿਟ ਖ਼ੂਨਦਾਨ

ਸਮਾਧ ਭਾਈ, 18 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)-ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ 'ਤੇ ਨਰੋਆ ਇਨਸਾਨ ਹੀ ਖ਼ੂਨਦਾਨ ਕਰਨ ਦਾ ਫ਼ੈਸਲਾ ਕਰ ਸਕਦਾ | ਖ਼ੂਨਦਾਨੀ ਜਿਥੇ ਆਪਣੇ ਇਸ ਦਾਨ ਨਾਲ ਕਈ ਲੋਕਾਂ ਦੀ ਜ਼ਿੰਦਗੀ ਬਚਾ ਕੇ ਵਡਮੁੱਲੀ ਤਸੱਲੀ ਹਾਸਲ ਕਰਦਾ ਹੈ ਉਥੇ ਸਮਾਜ ਦਾ ...

ਪੂਰੀ ਖ਼ਬਰ »

ਜ਼ਰੂਰਤਮੰਦਾਂ ਦੀ ਮਦਦ ਕਰਨਾ ਹੀ ਕਲੱਬ ਦਾ ਮੁੱਖ ਉਦੇਸ਼-ਅਸ਼ੋਕ ਧਮੀਜਾ

ਮੋਗਾ, 18 ਜੁਲਾਈ (ਰਾਜੇਸ਼ ਕੋਛੜ)-ਮੋਗਾ ਯੂਥ ਵੈੱਲਫੇਅਰ ਕਲੱਬ ਦੇ ਸੰਸਥਾਪਕ ਸਵਰਗੀ ਅਮੀਰ ਚੰਦ ਬਠਲਾ ਦੀ ਬਰਸੀ 'ਤੇ ਮੋਗਾ ਯੂਥ ਵੈੱਲਫੇਅਰ ਕਲੱਬ ਵਲੋਂ ਸਮਾਜ ਭਲਾਈ ਹਫ਼ਤੇ ਦੇ ਚੌਥੇ ਦਿਨ 51 ਜ਼ਰੂਰਤਮੰਦ ਬਜ਼ੁਰਗ ਔਰਤਾਂ ਦਾ ਸਨਮਾਨ ਸ਼ਿਵ ਮੰਦਿਰ ਵਿਚ ਸ੍ਰੀ ਸ੍ਰੀ 108 ...

ਪੂਰੀ ਖ਼ਬਰ »

ਮਿਲੇਨੀਅਮ ਵਰਲਡ ਸਕੂਲ ਵਿਚ ਵਿਸ਼ਵ ਜਸਟਿਸ ਡੇ ਮਨਾਇਆ

ਸਮਾਲਸਰ, 18 ਜੁਲਾਈ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਪੰਜਗਰਾਈਾ ਕੋਲ ਸਥਿੱਤ ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਿਲੇਨੀਅਮ ਵਰਲਡ ਸਕੂਲ ਵਿਚ ਸਕੂਲ ਦੇ ਚੇਅਰਮੈਨ ਵਾਸੂ ਸ਼ਰਮਾ ਤੇ ਡਾਇਰੈਕਟਰ ਮੈਡਮ ਸੀਮਾ ਸ਼ਰਮਾ ਦੀ ਅਗਵਾਈ ਹੇਠ ਵਿਸ਼ਵ ਜਸਟਿਸ ਡੇ ਮਨਾਇਆ ਗਿਆ | ...

ਪੂਰੀ ਖ਼ਬਰ »

ਸਰਬਸੰਮਤੀ ਨਾਲ ਕੋਕਰੀ ਫੂਲਾ ਸਿੰਘ ਕੋਆਪੇ੍ਰਟਿਵ ਸੁਸਾਇਟੀ ਦੀ ਹੋਈ ਚੋਣ

ਸੁਖਮੰਦਰ ਸਿੰਘ ਬਣੇ ਪ੍ਰਧਾਨ ਅਜੀਤਵਾਲ, 18 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਕੋਆਪੇ੍ਰਟਿਵ ਸੁਸਾਇਟੀ ਕੋਕਰੀ ਫੂਲਾ ਸਿੰਘ ਦੀ ਚੋਣ ਇੰਸਪੈਕਟਰ ਚਰਨਜੀਤ ਸਿੰਘ, ਅਮਨਦੀਪ ਸਿੰਘ ਨੇ ਕਰਵਾਈ | ਮੈਂਬਰ ਅਤੇ ਸਾਬਕਾ ਪ੍ਰਧਾਨ ਸੁਖਦਰਸ਼ਨ ਸਿੰਘ ਸੁੱਖੀ ਦੀਆਂ ਕੋਸ਼ਿਸ਼ਾਂ ...

ਪੂਰੀ ਖ਼ਬਰ »

ਭਾਕਿਯੂ (ਰਾਜੇਵਾਲ) ਦੀ ਮਹੀਨਾਵਾਰ ਮੀਟਿੰਗ

ਕੋਟ ਈਸੇ ਖਾਂ, 18 ਜੁਲਾਈ (ਨਿਰਮਲ ਸਿੰਘ ਕਾਲੜਾ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਗੁਰਦੁਆਰਾ ਕਲਗ਼ੀਧਰ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬਹਿਰਾਮਕੇ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਦੌਲੇਵਾਲ, ...

ਪੂਰੀ ਖ਼ਬਰ »

ਰਾਈਟ ਵੇ ਨੇ ਲਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਮੋਗਾ, 18 ਜੁਲਾਈ (ਸੁਰਿੰਦਰਪਾਲ ਸਿੰਘ)-ਮਾਲਵੇ ਦੀ ਮੰਨੀ ਪ੍ਰਮੰਨੀ ਸੰਸਥਾ ਰਾਈਟ ਵੇ ਏਅਰਲਿੰਕਸ ਕਈ ਸਾਲਾਂ ਤੋਂ ਆਇਲਟਸ ਅਤੇ ਇਮੀਗ੍ਰੇਸ਼ਨ ਦੇ ਖੇਤਰ ਵਿਚ ਬਹੁਤ ਵਧੀਆ ਭੂਮਿਕਾ ਨਿਭਾ ਰਹੀ ਹੈ | ਇਕ ਵਾਰ ਫਿਰ ਰਾਈਟ ਵੇ ਏਅਰਲਿੰਕਸ ਮੋਗਾ ਨੇ ਕੰਚਨ ਠਾਕੁਰ ਪੁੱਤਰੀ ...

ਪੂਰੀ ਖ਼ਬਰ »

ਜਥੇਦਾਰ ਤੋਤਾ ਸਿੰਘ ਵਲੋਂ ਗੁਰਦੁਆਰਾ ਸਾਹਿਬ ਲਈ ਇਕ ਲੱਖ ਦੀ ਰਾਸ਼ੀ ਦਾ ਚੈੱਕ ਭੇਟ

ਧਰਮਕੋਟ, 18 ਜੁਲਾਈ (ਹਰਮਨਦੀਪ ਸਿੰਘ)-ਪਿੰਡ ਪੰਡੋਰੀ ਅਰਾਈਆਂ ਵਿਖੇ ਬਣ ਰਹੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਦੀ ਚੱਲ ਰਹੀ ਉਸਾਰੀ ਲਈ ਜਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ ਪੰਜਾਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਕ ਲੱਖ ਰੁਪਏ ਦੀ ਰਾਸ਼ੀ ...

ਪੂਰੀ ਖ਼ਬਰ »

ਸ੍ਰੀ ਹੇਮਕੁੰਟ ਸਕੂਲ ਦੇ ਐਨ.ਸੀ.ਸੀ. ਕੈਡਿਟਸ ਵਲੋਂ ਜਲ ਬਚਾਓ ਰੈਲੀ ਕੱਢੀ

ਕੋਟ ਈਸੇ ਖਾਂ, 18 ਜੁਲਾਈ (ਯਸ਼ਪਾਲ ਗੁਲਾਟੀ)-ਪੰਜ ਪੰਜਾਬ ਗਰਲਜ਼ ਬਟਾਲੀਅਨ ਮੋਗਾ ਦੇ ਕਰਨਲ ਅਨੁਪਿੰਦਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹਵਲਦਾਰ ਅਜੇ ਕੁਮਾਰ ਦੀ ਦੇਖ-ਰੇਖ ਹੇਠ ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਕੋਟ ਈਸੇ ਖਾਂ ਦੇ ਐਨ.ਸੀ.ਸੀ. ਕੈਂਡਿਟਸ ...

ਪੂਰੀ ਖ਼ਬਰ »

ਗੁਰੂ ਨਾਨਕ ਮੋਦੀਖ਼ਾਨਾ ਵਿਖੇ 179ਵਾਂ ਮੁਫ਼ਤ ਰਾਸ਼ਨ ਵੰਡ ਸਮਾਗਮ

ਮੋਗਾ, 18 ਜੁਲਾਈ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਮੋਟਰ ਰਿਪੇਅਰਿੰਗ ਮਿੰਦੀ ਮੋਟਰਜ਼ ਜੀ.ਟੀ. ਰੋਡ ਮੋਗਾ ਵਿਖੇ ਗੁਰੁ ਨਾਨਕ ਮੋਦੀਖ਼ਾਨਾ ਵਲੋਂ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ ਦੀ ਅਗਵਾਈ ਹੇਠ ਦਾਨੀ ਸੱਜਣਾਂ ਦੇ ਸਹਿਯੋਗ ਨਾਲ 179ਵਾਂ ਮੁਫ਼ਤ ਰਾਸ਼ਨ ਵੰਡ ਸਮਾਗਮ ...

ਪੂਰੀ ਖ਼ਬਰ »

ਕਰੀਬ ਮਹੀਨੇ ਤੋਂ ਡਿੱਗੇ ਬਿਜਲੀ ਦੇ ਖੰਭੇ ਨਾਲ ਕਦੀ ਵੀ ਵਾਪਰ ਸਕਦਾ ਵੱਡਾ ਹਾਦਸਾ

ਕੋਟ ਈਸੇ ਖਾਂ, 18 ਜੁਲਾਈ (ਨਿਰਮਲ ਸਿੰਘ ਕਾਲੜਾ)-ਪਿੰਡ ਤਲਵੰਡੀ ਦੇ ਸੁਖਦੇਵ ਸਿੰਘ ਪੁੱਤਰ ਭਾਮ ਸਿੰਘ ਪਾਵਰ ਕਾਮ ਦੇ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਗੇਟ ਅੱਗੇ ਲੱਗਾ ਲੱਕੜ ਦਾ ਖੰਭਾ ਜੋ ਕਿ ਖੰਭੇ ਥੱਲੇ ਸਿਉਂਕ ਲੱਗਣ ਨਾਲ ਡਿਗ ਗਿਆ ...

ਪੂਰੀ ਖ਼ਬਰ »

ਇਲੈਕਟਰੋ ਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋ. ਪੰਜਾਬ ਦੀ ਮੀਟਿੰਗ

ਮੋਗਾ, 18 ਜੁਲਾਈ (ਸੁਰਿੰਦਰਪਾਲ ਸਿੰਘ/ ਗੁਰਤੇਜ ਸਿੰਘ)-ਇਲੈਕਟਰੋਹੋਮੀਓਪੈਥੀ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਮੋਗਾ ਵਿਚ ਡਾ. ਮਨਪ੍ਰੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਡਾ. ਜਗਤਾਰ ਸਿੰਘ ਸੇਖੋਂ ਨੇ ਸਰੀਰਕ ਰੋਗ ...

ਪੂਰੀ ਖ਼ਬਰ »

ਪਿੰਡ ਜੈਮਲ ਵਾਲਾ ਵਿਖੇ ਨਸ਼ਾ ਵਿਰੋਧੀ ਕੈਂਪ ਲਗਾਇਆ

ਬਾਘਾ ਪੁਰਾਣਾ, 18 ਜੁਲਾਈ (ਬਲਰਾਜ ਸਿੰਗਲਾ)-ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਹੋਈ ਮੁਹਿੰਮ ਨੂੰ ਅੱਗੇ ਤੋਰਦਿਆਂ ਹੋਇਆ ਐਸ.ਡੀ.ਐਮ. ਸਵਰਨਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਡਿਊਟੀ ਮਜਿਸਟਰੇਟ ਕਮ ਨਾਇਬ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਦੀ ...

ਪੂਰੀ ਖ਼ਬਰ »

ਫਿਲਫੌਟ ਸੰਸਥਾ ਦੀ ਕੀਰਤਪਾਲ ਕੌਰ ਨੇ ਹਾਸਲ ਕੀਤੇ 7.5 ਬੈਂਡ

ਮੋਗਾ, 18 ਜੁਲਾਈ (ਸੁਰਿੰਦਰਪਾਲ ਸਿੰਘ)-ਫਿਲਫੌਟ ਸੰਸਥਾ ਮਾਲਵੇ ਖੇਤਰ ਵਿਚ 1994 ਤੋਂ ਆਇਲਟਸ ਇਮਤਿਹਾਨ ਦੀ ਤਿਆਰੀ ਕਰਵਾ ਰਹੀ ਹੈ | ਸੰਸਥਾ ਦੀ ਵਿਦਿਆਰਥਣ ਕੀਰਤਪਾਲ ਕੌਰ ਵਾਸੀ ਮੋਗਾ ਨੇ ਆਇਲਟਸ ਲਿਸਨਿੰਗ ਵਿਚੋਂ 8, ਰੀਡਿੰਗ ਵਿਚ 8.5, ਰਾਈਟਿੰਗ ਵਿਚ 6.5, ਸਪੀਕਿੰਗ ਵਿਚ 6.5 ...

ਪੂਰੀ ਖ਼ਬਰ »

ਬਾਬਾ ਭਾਈ ਰੂਪ ਚੰਦ ਦੀ 310ਵੀਂ ਬਰਸੀ ਮਨਾਈ

ਸਮਾਧ ਭਾਈ, 18 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)-ਮੀਰੀ-ਪੀਰੀ ਦੇ ਮਾਲਕ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੇ ਭਗਤ ਬਾਬਾ ਭਾਈ ਰੂਪ ਚੰਦ ਦੀ 310ਵੀਂ ਬਰਸੀ ਮੌਕੇ ਪਿੰਡ ਸਮਾਧ ਭਾਈ ਵਿਖੇ ਬਾਬਾ ਭਾਈ ਰੂਪ ਚੰਦ ਦੇ ਗੁਰਦੁਆਰਾ ਸਾਹਿਬ 'ਚ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਬਣੀ ਭਲੂਰ ਤੋਂ ਮਾਹਲਾ ਕਲਾਂ ਸੜਕ ਦੀ ਹਾਲਤ ਖਰਾਬ

ਨੱਥੂਵਾਲਾ ਗਰਬੀ, 18 ਜੁਲਾਈ (ਸਾਧੂ ਰਾਮ ਲੰਗੇਆਣਾ)-ਮਾਹਲਾ ਕਲਾਂ ਤੋਂ ਭਲੂਰ ਤੱਕ ਜਾਂਦੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਜੋ ਕਿ ਬਣਨ ਤੋਂ ਬਾਅਦ ਜਲਦੀ ਹੀ ਖੱਖੜੀ ਵਾਂਗ ਖਿੱਲਰ ਗਈ ਹੈ ਤੇ ਇਸ ਵਿਚ ਥਾਂ-ਥਾਂ ਵੱਡੇ-ਵੱਡੇ ਟੋਏ ਪੈ ਗਏ ਹਨ | ਇਸ ਦੇ ਕਿਨਾਰੇ ਬਿਸਕੁਟ ਵਾਂਗ ਭੁਰ ...

ਪੂਰੀ ਖ਼ਬਰ »

ਬਲੌਜ਼ਮ ਕਾਨਵੈਂਟ ਸਕੂਲ ਵਿਖੇ ਸਨੋਅਮੈਨ ਬਾਉਲਿੰਗ ਗਤੀਵਿਧੀ

ਕਿਸ਼ਨਪੁਰਾ ਕਲਾਂ, 18 ਜੁਲਾਈ (ਅਮੋਲਕ ਸਿੰਘ ਕਲਸੀ)-ਬਲੌਜ਼ਮ ਕਾਨਵੈਂਟ ਸਕੂਲ ਵਿਖੇ ਨਰਸਰੀ ਜਮਾਤ ਦੇ ਵਿਦਿਆਰਥੀਆਂ ਲਈ ਗਤੀਵਿਧੀ ਕਰਵਾਈ ਗਈ | ਉਨ੍ਹਾਂ ਨੇ ਸਨੋਅਮੈਨ ਬਾਉਲਿੰਗ ਦੀ ਖੇਡ ਨੂੰ ਉਤਸ਼ਾਹ ਨਾਲ ਸਿੱਖਿਆ ਤੇ ਖੇਡਿਆ ਜਿਥੇ ਇਹ ਖੇਡ ਉਨ੍ਹਾਂ ਦੇ ਮਨੋਰੰਜਨ ...

ਪੂਰੀ ਖ਼ਬਰ »

ਨਸ਼ਾ ਛੁਡਾਊ ਕੈਂਪ ਦਾ ਆਯੋਜਨ

ਨੱਥੂਵਾਲਾ ਗਰਬੀ, 18 ਜੁਲਾਈ (ਸਾਧੂ ਰਾਮ ਲੰਗੇਆਣਾ)-ਨਸ਼ਿਆਂ ਵਿਰੋਧੀ ਟਾਸਕ ਫੋਰਸ ਬਾਘਾ ਪੁਰਾਣਾ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਾਘਾ ਪੁਰਾਣਾ ਦੇ ਸਾਂਝੇ ਯਤਨਾਂ ਨਾਲ ਗ੍ਰਾਮ ਪੰਚਾਇਤ ਲੰਗੇਆਣਾ ਦੇ ਸਹਿਯੋਗ ਨਾਲ ਲੰਗੇਆਣਾ ਦੇ ਵੱਡੇ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX