ਤਾਜਾ ਖ਼ਬਰਾਂ


ਮਸ਼ਹੂਰ ਅਦਾਕਾਰ ਅਸ਼ੀਸ਼ ਵਿਦਿਆਰਥੀ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  29 minutes ago
ਅੰਮ੍ਰਿਤਸਰ, 29 ਫਰਵਰੀ (ਰਾਜੇਸ਼ ਕੁਮਾਰ) - ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਸ਼ੀਸ਼ ਵਿਦਿਆਰਥੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਨਤਮਸਤਕ ਹੋਣ ਲਈ ਪਹੁੰਚੇ। ਜਿੱਥੇ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ...
ਕੁਫ਼ਰੀ 'ਚ ਹੋਈ ਬਰਫ਼ਬਾਰੀ
. . .  58 minutes ago
ਸ਼ਿਮਲਾ, 29 ਫਰਵਰੀ (ਪੰਕਜ ਸ਼ਰਮਾ) - ਹਿਮਾਚਲ ਪ੍ਰਦੇਸ਼ ਦੇ ਕੁਫ਼ਰੀ 'ਚ ਤਾਜ਼ਾ ਬਰਫ਼ਬਾਰੀ...
ਦਿੱਲੀ ਦੇ ਇਕ ਸਕੂਲ ਖਿਲਾਫ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ ਫ਼ੌਜਦਾਰੀ ਸ਼ਿਕਾਇਤ
. . .  52 minutes ago
ਨਵੀਂ ਦਿੱਲੀ, 29 ਫਰਵਰੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਅੱਜ ਸੈਂਟ ਗਰੇਗੋਰੀਅਸ ਸਕੂਲ ਦਵਾਰਕਾ ਦੇ ਖਿਲਾਫ ਫ਼ੌਜਦਾਰੀ ਸ਼ਿਕਾਇਤ ਦਰਜ ਕਰਵਾਈ। ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਅੱਤਵਾਦੀ ਦੱਸਿਆ ਤੇ...
ਢੱਡਰੀਆਂ ਵਾਲੇ ਨਾਲ ਬਹਿਸ ਲਈ ਤਿਆਰ - ਦਾਦੂਵਾਲ
. . .  about 1 hour ago
ਅਮਰਕੋਟ, 29 ਫਰਵਰੀ (ਗੁਰਚਰਨ ਸਿੰਘ ਭੱਟੀ) - ਮੁਤਵਾਜ਼ੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਉਹ ਕਿਸੇ ਚੈਨਲ ਉੱਪਰ ਸਿੱਖ ਇਤਿਹਾਸ...
ਦਿੱਲੀ ਦੇ ਸਕੂਲ ਵੱਲੋਂ ਸਿੱਖਾਂ ਨੂੰ ਅੱਤਵਾਦੀ ਦੱਸਣ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਨਿੰਦਾ
. . .  about 1 hour ago
ਤਲਵੰਡੀ ਸਾਬੋ, 29 ਫਰਵਰੀ (ਰਣਜੀਤ ਸਿੰਘ ਰਾਜੂ)- ਦਿੱਲੀ ਦੇ ਇੱਕ ਨਿੱਜੀ ਸਕੂਲ ਵਿਚ ਪੇਪਰਾਂ ਦੌਰਾਨ ਪ੍ਰਸ਼ਨ ਪੱਤਰ ਵਿਚ ਪੁੱਛੇ ਇੱਕ ਪ੍ਰਸ਼ਨ ਦੌਰਾਨ ਸਿੱਖਾਂ ਨੂੰ ਅੱਤਵਾਦੀ ਵਜੋਂ ਦਰਸਾਉਣ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ...
ਜੰਡਿਆਲਾ ਗੁਰੂ ਪੁਲਿਸ ਵੱਲੋਂ ਤਿੰਨ ਵਿਅਕਤੀ ਚਾਰ ਗੱਡੀਆਂ ਸਮੇਤ ਗ੍ਰਿਫ਼ਤਾਰ
. . .  about 1 hour ago
ਜੰਡਿਆਲਾ ਗੁਰੂ, 29 ਫਰਵਰੀ-(ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਪੁਲਿਸ ਵੱਲੋਂ ਗੱਡੀਆਂ ਵੇਚਣ ਖ਼ਰੀਦਣ ਵਾਲੇ ਵਿਅਕਤੀਆਂ ਵੱਲੋਂ ਧੋਖੇਬਾਜ਼ੀ ਕਰਕੇ ਲੋਕਾਂ ਨਾਲ ਠੱਗੀ ਕਰਨ ਸੰਬੰਧੀ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ...
ਫਾਂਸੀ ਤੋਂ 3 ਦਿਨ ਪਹਿਲਾ ਨਿਰਭੈਆ ਦੇ ਦੋਸ਼ੀ ਅਕਸ਼ੇ ਦਾ ਨਵਾਂ ਪੈਂਤਰਾ
. . .  about 1 hour ago
ਨਵੀਂ ਦਿੱਲੀ, 29 ਫਰਵਰੀ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਦੇ ਦੋਸ਼ੀ ਅਕਸ਼ੇ ਨੇ ਫਾਂਸੀ ਤੋਂ ਠੀਕ 3 ਦਿਨ ਪਹਿਲਾ ਇਕ ਵਾਰ ਫਿਰ ਤੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਗੁਹਾਰ ਲਗਾਈ ਹੈ। ਦੋਸ਼ੀ ਅਕਸ਼ੇ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਪਟੀਸ਼ਨ ਲਗਾਈ ਹੈ। ਇਸ...
ਪੰਜਾਬ ਅੰਦਰ ਆਉਣ ਵਾਲਾ ਸਮਾਂ ਤੀਸਰੇ ਮੋਰਚੇ ਦਾ, ਪਹਿਲਾ ਸ਼੍ਰੋਮਣੀ ਕਮੇਟੀ ਚੋਣਾਂ ਨੂੰ - ਢੀਂਡਸਾ
. . .  about 2 hours ago
ਖੇਮਕਰਨ, 29 ਫਰਵਰੀ (ਰਾਕੇਸ਼ ਕੁਮਾਰ ਬਿੱਲਾ) - ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਪੰਜਾਬ ਅੰਦਰ ਆਉਣ ਵਾਲਾ ਸਮਾਂ ਤੀਸਰੇ ਮੋਰਚੇ ਦਾ ਹੋਵੇਗਾ। ਪਹਿਲਾ ਪੰਜਾਬ ਦੀ ਜਨਤਾ ਵਿਚ ਵਿਸ਼ਵਾਸ ਬਹਾਲ ਕਰਨਾ ਹੋਵੇਗਾ। ਇਸ ਮੌਕੇ ਕਈ ਹੋਰ...
ਦੋ ਮਾਰਚ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਬੈਠਕ
. . .  about 1 hour ago
ਚੰਡੀਗੜ੍ਹ, 29 ਫਰਵਰੀ (ਵਿਕਰਮਜੀਤ ਸਿੰਘ ਮਾਨ) - ਪੰਜਾਬ ਮੰਤਰੀ ਮੰਡਲ ਦੀ ਬੈਠਕ ਦੋ ਮਾਰਚ ਨੂੰ ਹੋਣ ਜਾ ਰਹੀ...
ਜਥੇ ਸਿੰਬਲ ਮਾਜਰਾ ਨਹੀਂ ਰਹੇ
. . .  about 2 hours ago
ਬਲਾਚੌਰ, 29 ਫਰਵਰੀ (ਦੀਦਾਰ ਸਿੰਘ ਬਲਾਚੌਰੀਆ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰਚਾਰ ਸਕੱਤਰ ਜਥੇਦਾਰ ਤਰਸੇਮ ਸਿੰਘ ਸਿੰਬਲ ਮਾਜਰਾ ਅਕਾਲ ਚਲਾਣਾ ਕਰ ਗਏ। ਉਹ 76 ਸਾਲਾਂ ਦੇ ਸਨ। ਜਥੇਦਾਰ ਸਿੰਬਲ ਮਾਜਰਾ ਪਾਰਟੀ...
ਕਾਂਗਰਸ ਨੇਤਾ ਇਸ਼ਰਤ ਜਹਾਂ ਗ੍ਰਿਫ਼ਤਾਰ, ਦੰਗਾ ਭੜਕਾਉਣ ਦਾ ਲਗਾਇਆ ਗਿਆ ਦੋਸ਼
. . .  about 3 hours ago
ਨਵੀਂ ਦਿੱਲੀ, 29 ਫਰਵਰੀ - ਕਾਂਗਰਸ ਦੀ ਸਾਬਕਾ ਨਿਗਮ ਕੌਂਸਲਰ ਇਸ਼ਰਤ ਜਹਾਂ ਨੂੰ ਦਿੱਲੀ ਪੁਲਿਸ ਨੇ ਦੰਗਾ ਭੜਕਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ਼ਰਤ ਜਹਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਹੈ। ਇਸ਼ਰਤ ਜਹਾਂ ਪਿਛਲੇ ਕਰੀਬ 50...
ਦਿੱਲੀ ਮੈਟਰੋ ਸਟੇਸ਼ਨ 'ਤੇ ਲੱਗੇ ''ਗੋਲੀ ਮਾਰੋ'' ਵਾਲੇ ਨਾਅਰੇ, ਮੋਦੀ ਦੇ ਮੰਤਰੀ ਨੇ ਕੀਤੀ ਸੀ ਇਨ੍ਹਾਂ ਨਾਅਰਿਆਂ ਦੀ ਸ਼ੁਰੂਆਤ
. . .  about 3 hours ago
ਨਵੀਂ ਦਿੱਲੀ, 29 ਫਰਵਰੀ - ਅੱਜ ਦੁਪਹਿਰ 12.30 ਵਜੇ ਦਿੱਲੀ ਦੇ ਰਾਜੀਵ ਚੌਕ ਮੈਟਰੋ ਸਟੇਸ਼ਨ 'ਤੇ 6 ਨੌਜਵਾਨਾਂ ਵਲੋਂ ਦੇਸ਼ ਦੇ ਗ਼ੱਦਾਰਾਂ ਨੂੰ ਗੋਲੀ ਮਾਰੋ... ਦੇ ਨਾਅਰੇ ਲਗਾਏ ਗਏ। ਦਿੱਲੀ ਮੈਟਰੋ ਦੇ ਸੁਰੱਖਿਆ ਅਧਿਕਾਰੀਆਂ ਨੇ ਇਨ੍ਹਾਂ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ। ਜਿਨ੍ਹਾਂ...
ਕਪਤਾਨ ਵਿਰਾਟ ਕੋਹਲੀ ਨੂੰ ਟਿਮ ਸਾਊਦੀ ਨੇ 10ਵੀਂ ਵਾਰ ਕੀਤਾ ਆਊਟ
. . .  about 4 hours ago
ਨਵੀਂ ਦਿੱਲੀ, 29 ਫਰਵਰੀ - ਨਿਊਜ਼ੀਲੈਂਡ ਖਿਲਾਫ ਕ੍ਰਾਈਸਟ ਚਰਚ ਟੈੱਸਟ ਦੀ ਪਹਿਲੀ ਪਾਰੀ ਵਿਚ ਟੀਮ ਇੰਡੀਆ ਸਿਰਫ਼ 242 ਦੌੜਾਂ 'ਤੇ ਢੇਰ ਹੋ ਗਈ ਹੈ। ਉਮੀਦ ਸੀ ਕਿ ਕਪਤਾਨ ਵਿਰਾਟ ਕੋਹਲੀ ਚੰਗਾ ਪ੍ਰਦਰਸ਼ਨ ਕਰਨਗੇ ਪਰੰਤੂ ਉਹ ਫਿਰ ਇਕ ਵਾਰ ਨਾਕਾਮ ਰਹੇ। ਉਨ੍ਹਾਂ ਨੇ...
ਹਰੇਕ ਧਰਮ ਦੇ ਲੋਕਾਂ ਦੀ ਹੋਵੇ ਸੁਰੱਖਿਆ - ਪਰਮਿੰਦਰ ਸਿੰਘ ਢੀਂਡਸਾ ਨੇ ਦਿੱਲੀ ਹਿੰਸਾ ਦੀ ਕੀਤੀ ਨਿਖੇਧੀ
. . .  about 4 hours ago
ਹੰਡਿਆਇਆ/ਬਰਨਾਲਾ 29 ਫਰਵਰੀ, (ਗੁਰਜੀਤ ਸਿੰਘ ਖੁੱਡੀ)- ਦਿੱਲੀ ਵਿਖੇ ਵਾਪਰੀਆਂ ਘਟਨਾਵਾਂ ਨਿੰਦਣਯੋਗ ਹਨ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ । ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿਚ ਸਰਕਾਰ ਵੀ ਅਸਫਲ ਰਹੀ ਹੈ, ਸਰਕਾਰ ਦੀ ਜ਼ਿੰਮੇਵਾਰੀ ਬਣਦੀ...
ਉਡਾਣ ਵਿਚ ਉੱਡ ਦੇ ਪਾਏ ਗਏ ਦੋ ਕਬੂਤਰ
. . .  about 4 hours ago
ਨਵੀਂ ਦਿੱਲੀ, 29 ਫਰਵਰੀ - ਗੋ ਏਅਰ ਦੀ ਅਹਿਮਦਾਬਾਦ-ਜੈਪੁਰ ਉਡਾਣ ਵਿਚ ਦੋ ਕਬੂਤਰ ਉੱਡਦੇ ਪਾਏ ਗਏ। ਇਹ ਮਾਮਲਾ ਅਹਿਮਦਾਬਾਦ ਏਅਰਪੋਰਟ ਵਿਖੇ ਬੀਤੇ ਕੱਲ੍ਹ ਦਾ ਹੈ, ਉਸ ਵਕਤ ਯਾਤਰੀ ਜਹਾਜ਼ ਵਿਚ ਚੜ੍ਹ ਰਹੇ ਸਨ। ਜਹਾਜ਼ ਦੇ ਅਮਲੇ ਨੇ...
ਡੇਰੇ ਵਿਚ ਪਏ ਡਾਕੇ ਦੇ ਮਾਮਲੇ ਵਿਚ ਦੋ ਲੁਟੇਰੇ ਗ੍ਰਿਫ਼ਤਾਰ, 12 ਲੱਖ ਬਰਾਮਦ
. . .  about 4 hours ago
ਪਰਮਬੀਰ ਸਿੰਘ ਨੂੰ ਮੁੰਬਈ ਦਾ ਬਣਾਇਆ ਗਿਆ ਪੁਲਿਸ ਕਮਿਸ਼ਨਰ
. . .  about 2 hours ago
ਭਾਰਤ ਨਿਊਜ਼ੀਲੈਂਡ ਦੂਸਰਾ ਟੈੱਸਟ ਮੈਚ : ਨਿਊਜ਼ੀਲੈਂਡ ਨੇ ਬਿਨਾਂ ਨੁਕਸਾਨ ਬਣਾਈਆਂ 63 ਦੌੜਾਂ, ਭਾਰਤ 242/10
. . .  about 5 hours ago
ਕੋਰੋਨਾ ਵਾਇਰਸ ਕਾਰਨ ਈਰਾਨ ਵਿਚ 200 ਤੋਂ ਵਧੇਰੇ ਮੌਤਾਂ, ਸਰਕਾਰ ਦੱਸ ਰਹੀ ਹੈ 34
. . .  about 5 hours ago
ਮੁਹਾਲੀ ਦੇ ਇਕ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ
. . .  about 5 hours ago
ਮਹਿਲਾ ਟੀ20 ਵਿਸ਼ਵ ਕੱਪ : ਭਾਰਤ ਨੇ ਸ੍ਰੀਲੰਕਾ ਨੂੰ ਆਸਾਨੀ ਨਾਲ ਹਰਾਇਆ
. . .  about 6 hours ago
ਜਲੰਧਰ 'ਚ ਭਾਰੀ ਮੀਂਹ, ਕਈ ਥਾਈਂ ਕਣਕ ਦੀ ਫ਼ਸਲ ਦੀ ਵਿਛੀ
. . .  about 6 hours ago
ਉਤਰ ਪ੍ਰਦੇਸ਼ ਪੁੱਜੇ ਮੋਦੀ
. . .  about 6 hours ago
ਗਰੀਬ ਪਰਿਵਾਰਾਂ ਦੀਆਂ ਮੱਝਾਂ ਚੋਰੀ
. . .  about 6 hours ago
ਆਈ.ਸੀ.ਸੀ. ਮਹਿਲਾ ਟੀ20 ਵਿਸ਼ਵ ਕੱਪ : ਸ੍ਰੀਲੰਕਾ ਨੇ ਬਣਾਈਆਂ 9 ਵਿਕਟਾਂ 'ਤੇ 113 ਦੌੜਾਂ, ਭਾਰਤ ਮਜ਼ਬੂਤ ਸਥਿਤੀ 'ਚ
. . .  about 7 hours ago
ਮੇਘਾਲਿਆ ਵਿਚ ਝੜਪਾਂ, ਇਕ ਮੌਤ
. . .  about 6 hours ago
ਦੂਸਰਾ ਟੈਸਟ: ਭਾਰਤ ਪਹਿਲੀ ਪਾਰੀ 'ਚ 242 ਦੌੜਾਂ ਬਣਾ ਕੇ ਆਊਟ
. . .  about 7 hours ago
ਦੱਖਣੀ ਕੋਰੀਆ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 7 hours ago
ਜੇਲ੍ਹ ਤੋਂ ਸੁਣਵਾਈ ਲਈ ਜਾ ਰਹੇ ਆਜ਼ਮ ਖਾਨ ਨੇ ਕਿਹਾ- ਅੱਤਵਾਦੀ ਦੀ ਤਰ੍ਹਾਂ ਕੀਤਾ ਜਾ ਰਿਹਾ ਹੈ ਸਲੂਕ
. . .  about 8 hours ago
ਨਵਾਂ ਸ਼ਹਿਰ 'ਚ ਹੋਈ ਗੜੇਮਾਰੀ
. . .  about 9 hours ago
ਅਜਨਾਲਾ ਦੀ ਅਗਵਾ ਹੋਈ ਨੌਜਵਾਨ ਲੜਕੀ ਦੀ ਮਿਲੀ ਲਾਸ਼
. . .  about 4 hours ago
ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 9 hours ago
ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ, 594 ਨਵੇਂ ਮਾਮਲੇ ਆਏ ਸਾਹਮਣੇ
. . .  about 9 hours ago
ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫ਼ਸਲ ਮੀਂਹ ਕਾਰਨ ਜ਼ਮੀਨ 'ਤੇ ਵਿਛੀ
. . .  about 10 hours ago
ਪਾਕਿ 'ਚ ਬੱਸ ਤੇ ਟਰੇਨ ਵਿਚਾਲੇ ਹੋਈ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30
. . .  about 10 hours ago
ਅੱਜ ਦਾ ਵਿਚਾਰ
. . .  about 10 hours ago
ਫੋਕਲ ਪੁਆਇੰਟ ਨਜ਼ਦੀਕ 'ਚ ਮਿਲੀ ਬਿਨਾਂ ਸਿਰ ਤੋਂ ਲਾਸ਼
. . .  1 day ago
ਕਨ੍ਹਈਆ ਕੁਮਾਰ 'ਤੇ ਚੱਲੇਗਾ ਰਾਜ-ਧ੍ਰੋਹ ਦਾ ਮਾਮਲਾ, ਕੇਜਰੀਵਾਲ ਨੇ ਦਿੱਤੀ ਮਨਜ਼ੂਰੀ
. . .  1 day ago
ਅਧਿਆਪਕ ਅਮ੍ਰਿੰਤਪਾਲ ਸਿੰਘ ਟਿਵਾਣਾ ਦੀ ਕੌਮੀ ਐਵਾਰਡ ਲਈ ਚੋਣ
. . .  1 day ago
ਸੀ.ਏ.ਏ. 'ਤੇ ਫੈਲਾਇਆ ਜਾ ਰਿਹੈ ਝੂਠ - ਅਮਿਤ ਸ਼ਾਹ
. . .  about 1 hour ago
ਆਪ ਨੇ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਦਾ ਬਣਾਇਆ ਇੰਚਾਰਜ
. . .  about 1 hour ago
ਮੋਦੀ ਸਰਕਾਰ ਦੇ ਦੌਰ 'ਚ ਭਾਈਚਾਰਕ ਸਾਂਝ ਨੂੰ ਖ਼ਤਰਾ-ਜਨਾਬ ਮੁਹੰਮਦ ਸਦੀਕ
. . .  30 minutes ago
ਸੜਕ ਹਾਦਸੇ ਵਿਚ 45 ਸਾਲਾ ਔਰਤ ਦੀ ਮੌਤ
. . .  32 minutes ago
ਭਾਰਤ ਦੀ ਵਿਕਾਸ ਦਰ 4.7 ਫ਼ੀਸਦੀ
. . .  37 minutes ago
ਸੜਕ ਦੁਰਘਟਨਾ ਵਿਚ ਮਾਂ ਪੁੱਤ ਦੀ ਮੌਤ
. . .  about 1 hour ago
ਸ਼ਾਹਕੋਟ 'ਚ ਭਾਜਪਾ ਨੇ ਆਮ ਆਦਮੀ ਪਾਰਟੀ ਦਾ ਪੁਤਲਾ ਫੂਕਿਆ
. . .  about 1 hour ago
ਬਜਟ ਪਾਸ ਕਰਨ ਲਈ ਅਕਾਲੀ-ਭਾਜਪਾ ਨੂੰ ਥਾਣੇ 'ਚ ਡੱਕ ਕੇ ਰੱਖਿਆ ਗਿਆ - ਮਜੀਠੀਆ
. . .  about 1 hour ago
ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ ਵਿਚ ਸਿੱਖਾਂ ਨੇ ਵੰਡਿਆ ਲੰਗਰ
. . .  1 day ago
ਰੋਜ਼ੀ ਰੋਟੀ ਲਈ ਗਏ ਠੱਠੀ ਭਾਈ ਵਾਸੀ ਦੀ ਕੁਵੈਤ 'ਚ ਭੇਦ ਭਰੀ ਹਾਲਤ 'ਚ ਮੌਤ
. . .  1 day ago
ਨੌਜਵਾਨ ਦੀ ਨਸ਼ਿਆਂ ਨਾਲ ਹੋਈ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਸਾਉਣ ਸੰਮਤ 551

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਕਿਸਾਨ ਤੇ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਥਾਣਾ ਮਮਦੋਟ ਦੇ ਅੰਦਰ ਮਾਰਿਆ ਧਰਨਾ

ਮਮਦੋਟ, 18 ਜੁਲਾਈ (ਸੁਖਦੇਵ ਸਿੰਘ ਸੰਗਮ)-ਕਿਸਾਨ ਤੇ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਮਮਦੋਟ ਪੁਲਿਸ 'ਤੇ ਆਪਣੀ ਡਿਊਟੀ 'ਚ ਲਾਪ੍ਰਵਾਹੀ ਵਰਤਣ ਦੇ ਦੋਸ਼ਾਂ ਤਹਿਤ ਥਾਣਾ ਮਮਦੋਟ ਵਿਖੇ ਧਰਨਾ ਮਾਰਿਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਕਿਸਾਨਾਂ ਦੇ ਨਾਲ ਔਰਤਾਂ ਨੂੰ ਵੀ ਸ਼ਮੂਲੀਅਤ ਕੀਤੀ | ਦੱਸਣਯੋਗ ਹੈ ਕਿ ਬੀਤੇ ਦਿਨੀਂ ਥਾਣਾ ਮਮਦੋਟ ਦੇ ਪਿੰਡ ਸਵਾਈ ਕੇ ਦੇ ਇਕ ਕਿਸਾਨ ਅਨੂਪ ਸਿੰਘ ਦੇ ਪੁੱਤਰ ਨਿਸ਼ਾਨ ਸਿੰਘ 'ਤੇ ਕਥਿਤ ਦੋਸ਼ੀ ਜੱਜ ਸਿੰਘ ਪੁੱਤਰ ਬਲਵੀਰ ਸਿੰਘ ਵਲੋਂ ਟਰੈਕਟਰ ਚੜ੍ਹਾ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ, ਜਿਸ ਸਬੰਧੀ ਥਾਣਾ ਮਮਦੋਟ ਵਿਖੇ ਧਾਰਾ 307 ਅਧੀਨ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ, ਪਰ ਕਿਸਾਨਾਂ ਵਲੋਂ ਲਗਾਤਾਰ ਜ਼ੋਰ ਦੇਣ ਦੇ ਬਾਵਜੂਦ ਵੀ ਮਮਦੋਟ ਪੁਲਿਸ ਵਲੋਂ ਮੁਲਜ਼ਮ ਨੂੰ ਗਿ੍ਫ਼ਤਾਰ ਨਹੀਂ ਸੀ ਕੀਤਾ ਗਿਆ, ਜਿਸ ਤੋਂ ਗੁਸਾਏ ਕਿਸਾਨਾਂ ਨੇ ਧਰਨਾ ਦਿੰਦਿਆਂ ਸੂਬਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਿਖ਼ਲਾਫ਼ ਜੰਮ ਕੇ ਭੜਾਸ ਕੱਢੀ | ਧਰਨੇ ਤੋਂ ਪਹਿਲਾਂ ਅਨਾਜ ਮੰਡੀ ਮਮਦੋਟ ਵਿਖੇ ਇਕੱਤਰ ਹੋਏ ਵੱਡੀ ਗਿਣਤੀ ਕਿਸਾਨ ਇਕ ਜਲੂਸ ਦੀ ਸ਼ਕਲ 'ਚ ਥਾਣਾ ਮਮਦੋਟ ਪੁੱਜੇ, ਜਿਥੇ ਅਗਾਊਾ ਸੂਚਨਾ ਹੋਣ ਦੇ ਬਾਵਜੂਦ ਵੀ ਅਵੇਸਲੀ ਬੈਠੀ ਪੁਲਿਸ ਦੀ ਕਾਰਗੁਜ਼ਾਰੀ 'ਤੇ ਉਦੋਂ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ, ਜਦੋਂ ਕਿਸਾਨਾਂ ਨੇ ਸਮੇਤ ਟਰੈਕਟਰ-ਟਰਾਲੀਆਂ ਥਾਣੇ ਅੰਦਰ ਜਾ ਕੇ ਟੈਂਟ ਲਾ ਕੇ ਧਰਨਾ ਸ਼ੁਰੂ ਕਰ ਦਿੱਤਾ | ਧਰਨੇ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਨਰਿੰਦਰਪਾਲ ਸਿੰਘ ਜਤਾਲਾ, ਇੰਦਰਜੀਤ ਸਿੰਘ ਕੱਲੀ ਵਾਲਾ, ਧਰਮ ਸਿੰਘ ਨੇ ਕਿਹਾ ਕਿ ਦਰਜ ਮੁਕੱਦਮੇ ਮੁਤਾਬਿਕ ਮੁਲਜ਼ਮ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ ਤੇ ਮਾਮਲੇ 'ਚ ਸ਼ਾਮਿਲ ਕੀਤੇ ਗਏ ਦੋਸ਼ੀ ਦੇ ਟਰੈਕਟਰ ਨੂੰ ਵੀ ਜ਼ਬਤ ਕੀਤਾ ਜਾਵੇ | ਇਸ ਮੌਕੇ ਕਿਸਾਨਾਂ ਨੇ ਦੋਸ਼ ਲਾਉਂਦਿਆਂ ਇਹ ਵੀ ਮੰਗ ਕੀਤੀ ਕਿ ਉਕਤ ਮਾਮਲੇ ਦੀ ਜਾਂਚ ਕਰਨ ਵਾਲੇ ਤਤਕਾਲੀ ਏ. ਐੱਸ. ਆਈ. ਜਿਸ ਨੇ ਪੀੜਤ ਧਿਰ ਕੋਲੋਂ 5 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ, ਿਖ਼ਲਾਫ਼ ਵੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਬੁਲਾਰਿਆਂ ਨੇ ਮਮਦੋਟ ਖੇਤਰ 'ਚ ਵੱਧ ਰਹੇ ਨਸ਼ਿਆਂ ਦੇ ਕਾਰੋਬਾਰ 'ਚ ਪੁਲਿਸ ਦੀ ਕਥਿਤ ਮਿਲੀਭੁਗਤ ਹੋਣ ਦੇ ਦੋਸ਼ ਵੀ ਲਗਾਏ ਗਏ | ਇਸ ਮੌਕੇ ਜ਼ੋਨ ਪ੍ਰਧਾਨ ਨਰਿੰਦਰਪਾਲ ਸਿੰਘ ਜਤਾਲਾ, ਗੁਰਦਿਆਲ ਸਿੰਘ, ਰੰਗਾ ਸਿੰਘ ਸਦਰਦੀਨ, ਮੰਗਲ ਸਿੰਘ ਗੁੱਦੜ ਢੰਡੀ, ਫੁੱਮਣ ਸਿੰਘ, ਗੁਰਮੇਲ ਸਿੰਘ, ਕਿ੍ਸ਼ਨ ਸਿੰਘ, ਸਵਰਨ ਸਿੰਘ, ਦਲੀਪ ਕੌਰ, ਸੁਖਦੇਵ ਸਿੰਘ, ਬੂਟਾ ਸਿੰਘ, ਬਲਵੀਰ ਸਿੰਘ, ਸੁਖਵੰਤ ਸਿੰਘ, ਮੰਗਲ ਸਿੰਘ, ਮੇਜਰ ਸਿੰਘ, ਸੁਖਵੰਤ ਸਿੰਘ ਲੌਹੁਕਾ, ਬਲਜਿੰਦਰ ਕੌਰ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਨਛੱਤਰ ਸਿੰਘ ਵਰਪਾਲ, ਅੰਗਰੇਜ਼ ਸਿੰਘ ਬੂਟੇ ਵਾਲਾ, ਬਲਦੇਵ ਸਿੰਘ, ਸੋਨੂੰ ਸਿੰਘ, ਬਲਕਾਰ ਸਿੰਘ, ਸਿਮਰਨ ਕੌਰ, ਸਵਰਨ ਕੌਰ, ਅਮਰਜੀਤ ਕੌਰ, ਸੁਰਿੰਦਰ ਸਿੰਘ ਘੁੱਦੂ ਵਾਲਾ ਤੇ ਟੇਕ ਸਿੰਘ ਆਦਿ ਕਿਸਾਨ ਮੌਜੂਦ ਸਨ |
ਕਿਸਾਨਾਂ ਨੇ ਥਾਣੇ ਲਾਇਆ ਧਰਨਾ ਚੁੱਕਿਆ
ਪਿੰਡ ਸਵਾਈ ਕੇ ਦੇ ਕਿਸਾਨ ਦੇ ਪੁੱਤਰ 'ਤੇ ਹਮਲਾ ਕਰਨ ਦੇ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਥਾਣਾ ਮਮਦੋਟ ਦੇ ਵਿਹੜੇ 'ਚ ਕਿਸਾਨਾਂ ਵਲੋਂ ਲਾਇਆ ਗਿਆ ਧਰਨਾ ਦੇਰ ਸ਼ਾਮ ਪੁਲਿਸ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਚੁੱਕ ਲਿਆ ਗਿਆ | ਦੱਸਣਯੋਗ ਹੈ ਕਿ ਥਾਣਾ ਮਮਦੋਟ ਪੁੱਜੇ ਡੀ. ਐੱਸ. ਪੀ. ਸਤਨਾਮ ਸਿੰਘ ਪੰਨੂੰ ਵਲੋਂ ਦੇਰ ਸ਼ਾਮ ਤੱਕ ਦੋ ਵਾਰ ਕਿਸਾਨਾਂ ਨਾਲ ਮੀਟਿੰਗ ਕਰ ਕੇ ਆਉਂਦੇ ਇਕ ਹਫ਼ਤੇ 'ਚ ਕਿਸਾਨਾਂ ਦੀ ਮੰਗ ਅਨੁਸਾਰ ਕਥਿਤ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ | ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਫ਼ਿਲਹਾਲ ਉਨ੍ਹਾਂ ਵਲੋਂ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ ਪਰ ਜੇਕਰ 24 ਤਰੀਕ ਤੱਕ ਦੋਸ਼ੀ ਤੇ ਉਸ ਦੇ ਟਰੈਕਟਰ ਨੂੰ ਕਾਬੂ ਨਾ ਕੀਤਾ ਗਿਆ ਤਾਂ 25 ਜੁਲਾਈ ਨੂੰ ਮੀਟਿੰਗ ਕਰ ਕੇ ਅੱਗੇ ਸੰਘਰਸ਼ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ |

ਅਬੋਹਰ 'ਚ ਭਾਰੀ ਬਰਸਾਤ ਕਾਰਨ ਅੱਧਾ ਦਰਜਨ ਮਕਾਨ ਡਿਗੇ, ਇਕ ਜ਼ਖ਼ਮੀ

ਅਬੋਹਰ, 18 ਜੁਲਾਈ (ਕੁਲਦੀਪ ਸਿੰਘ ਸੰਧੂ)-ਪਿਛਲੇ ਦੋ ਦਿਨਾਂ ਤੋਂ ਸ਼ਹਿਰ ਅੰਦਰ ਹੋਈ ਭਾਰੀ ਬਰਸਾਤ ਕਾਰਨ ਵੱਖ-ਵੱਖ ਇਲਾਕਿਆਂ 'ਚ ਲਗਪਗ ਅੱਧੀ ਦਰਜਨ ਮਕਾਨ ਡਿਗ ਪਏ ਤੇ ਇਸ ਦੌਰਾਨ ਇਕ ਵਿਅਕਤੀ ਮਲਬੇ ਹੇਠ ਆ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ...

ਪੂਰੀ ਖ਼ਬਰ »

ਪੰਜਾਬ ਦੀ ਮੌਜੂਦਾ ਸਰਕਾਰ ਅਧਰੰਗ ਰੋਗ ਤੋਂ ਪੀੜਤ-ਕਮਲ ਸ਼ਰਮਾ

ਫ਼ਿਰੋਜ਼ਪੁਰ, 18 ਜੁਲਾਈ (ਤਪਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਕਾਰਜਕਾਰਨੀ ਦੇ ਮੈਂਬਰ ਤੇ ਪੰਜਾਬ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਅਧਰੰਗ ਦੇ ਰੋਗ ਤੋਂ ਪੀੜਤ ਹੈ ਤੇ ਇਸ ਦੇ ਤੁਰੰਤ ਇਲਾਜ ਦੀ ਜ਼ਰੂਰਤ ਹੈ | ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਸਣੇ 4 ਕਾਬੂ

ਅਬੋਹਰ/ਖੂਈਆਂ ਸਰਵਰ, 18 ਜੁਲਾਈ (ਕੁਲਦੀਪ ਸਿੰਘ ਸੰਧੂ/ਜਗਜੀਤ ਸਿੰਘ ਧਾਲੀਵਾਲ)-ਥਾਣਾ ਖੂਈਆਂ ਸਰਵਰ ਪੁਲਿਸ ਨੇ ਬੀਤੀ ਸ਼ਾਮ ਵੱਖ-ਵੱਖ ਥਾਈਾ ਕਾਰਵਾਈ ਕਰਦੇ ਹੋਏ ਨਸ਼ੀਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਬਰਾਮਦ ਕਰਦੇ ਹੋਏ 4 ਜਣਿਆਂ ਨੂੰ ਗਿ੍ਫ਼ਤਾਰ ਕੀਤਾ ਹੈ | ...

ਪੂਰੀ ਖ਼ਬਰ »

ਕੁੱਟਮਾਰ ਕਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਮੰਡੀ ਅਰਨੀਵਾਲਾ, 18 ਜੁਲਾਈ (ਨਿਸ਼ਾਨ ਸਿੰਘ ਸੰਧੂ)-ਪੁਲਿਸ ਥਾਣਾ ਅਰਨੀਵਾਲਾ ਨੇ ਇਕ ਵਿਅਕਤੀ ਦੇ ਬਿਆਨਾਂ 'ਤੇ ਉਸ ਨਾਲ ਕੁੱਟਮਾਰ ਕਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪਿੰਡ ਅਲਿਆਣਾ ਵਾਸੀ ਛਿੰਦਰਪਾਲ ਸਿੰਘ ਪੁੱਤਰ ਜਸਵੰਤ ਸਿੰਘ ਨੇ ਬਿਆਨ ਦਰਜ ਕਰਵਾਏ ਕਿ ...

ਪੂਰੀ ਖ਼ਬਰ »

ਹੈਰੋਇਨ ਤੇ ਨਸ਼ੀਲੇ ਕੈਪਸੂਲਾਂ ਸਮੇਤ ਇਕ ਕਾਬੂ

ਫ਼ਿਰੋਜ਼ਪੁਰ, 18 ਜੁਲਾਈ (ਤਪਿੰਦਰ ਸਿੰਘ)-ਥਾਣਾ ਕੁੱਲਗੜ੍ਹੀ ਦੀ ਪੁਲਿਸ ਵਲੋਂ 5 ਗ੍ਰਾਮ ਹੈਰੋਇਨ ਤੇ 300 ਨਸ਼ੀਲੇ ਕੈਪਸੂਲਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਕੁੱਲਗੜ੍ਹੀ ਦੇ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਗਸ਼ਤ ...

ਪੂਰੀ ਖ਼ਬਰ »

ਫ਼ੌਜ ਦੇ ਟਰੱਕ ਤੇ ਕਾਰ ਦੀ ਹੋਈ ਭਿਆਨਕ ਟੱਕਰ 'ਚ ਮਹਿਲਾ ਡਾਕਟਰ ਦੀ ਮੌਤ

ਫ਼ਿਰੋਜ਼ਪੁਰ, 18 ਜੁਲਾਈ (ਤਪਿੰਦਰ ਸਿੰਘ)-ਫ਼ਿਰੋਜ਼ਪੁਰ-ਫ਼ਰੀਦਕੋਟ ਮੁੱਖ ਮਾਰਗ 'ਤੇ ਪੈਂਦੇ ਪਿੰਡ ਕਾਸੂ ਬੇਗੂ ਨਜ਼ਦੀਕ ਇਕ ਫ਼ੌਜ ਦੇ ਟਰੱਕ ਤੇ ਕਾਰ ਦੀ ਭਿਆਨਕ ਟੱਕਰ ਦੌਰਾਨ ਇਕ ਮਹਿਲਾ ਡਾਕਟਰ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕਾਰ ਸਵਾਰ ਮਹਿਲਾ ...

ਪੂਰੀ ਖ਼ਬਰ »

ਰਾਤ ਸਮੇਂ ਟਰਾਂਸਫ਼ਾਰਮਰ ਦਾ ਤੇਲ ਚੋਰੀ ਕਰਨ ਆਏ ਦੀ ਭੇਦਭਰੀ ਹਾਲਤ 'ਚ ਮੌਤ

ਜ਼ੀਰਾ, 18 ਜੁਲਾਈ (ਮਨਜੀਤ ਸਿੰਘ ਢਿੱਲੋਂ)-ਜ਼ੀਰਾ ਨੇੜਲੇ ਪਿੰਡ ਸਨ੍ਹੇਰ ਤੋਂ ਮਨਸੂਰਵਾਲ ਨੂੰ ਜਾਂਦੇ ਰਸਤੇ 'ਤੇ ਇਕ ਕਿਸਾਨ ਦੇ ਖੇਤਾਂ 'ਚ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ 'ਚੋਂ ਤੇਲ ਚੋਰੀ ਕਰਨ ਆਏ ਇਕ ਵਿਅਕਤੀ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ | ਮਿ੍ਤਕ ਦੀ ਲਾਸ਼ ...

ਪੂਰੀ ਖ਼ਬਰ »

ਵਿਕਦੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਨੇ ਪਿੰਡ ਵਜੀਦਪੁਰ 'ਚ ਚਲਾਈ ਤਲਾਸ਼ੀ ਮੁਹਿੰਮ

ਫ਼ਿਰੋਜ਼ਪੁਰ, 18 ਜੁਲਾਈ (ਜਸਵਿੰਦਰ ਸਿੰਘ ਸੰਧੂ)-ਨਸ਼ਿਆਂ ਦੇ ਖ਼ਾਤਮੇ ਲਈ ਸਖ਼ਤ ਰੁਖ਼ ਅਪਣਾਉਂਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਨੇ ਐੱਸ. ਐੱਸ. ਪੀ. ਸੰਦੀਪ ਗੋਇਲ ਵਲੋਂ ਜਾਰੀ ਹੁਕਮਾਂ 'ਤੇ ਪਿੰਡ ਵਜੀਦਪੁਰ ਚਹੁੰ ਪਾਸਿਉਂ ਘੇਰ ਪੁਲਿਸ ਨੇ ਨਸ਼ੇ 'ਚ ਗ਼ਲਤਾਨ ...

ਪੂਰੀ ਖ਼ਬਰ »

ਬੀ. ਐਸ. ਸਿੱਧੂ ਹੋਣਗੇ ਫ਼ਾਜ਼ਿਲਕਾ ਦੇ ਨਵੇਂ ਜ਼ਿਲ੍ਹਾ ਪੁਲਿਸ ਮੁਖੀ

ਫ਼ਾਜ਼ਿਲਕਾ, 18 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਐਸ. ਐਸ. ਪੀ. ਦੀਪਕ ਹਿਲੋਰੀ ਦਾ ਪੰਜਾਬ ਸਰਕਾਰ ਵਲੋਂ ਤਬਾਦਲਾ ਕਰ ਦਿੱਤਾ ਗਿਆ ਹੈ | ਉਨ੍ਹਾਂ ਦੀ ਥਾਂ 'ਤੇ ਹੁਣ ਭੁਪਿੰਦਰ ਸਿੰਘ ਸਿੱਧੂ ਫ਼ਾਜ਼ਿਲਕਾ ਦੇ ਨਵੇਂ ਜ਼ਿਲ੍ਹਾ ਪੁਲਿਸ ਮੁਖੀ ਹੋਣਗੇ | ਸ੍ਰੀ ਦੀਪਕ ...

ਪੂਰੀ ਖ਼ਬਰ »

'ਸ਼ਹੀਦ ਯਾਦਗਾਰ ਯਾਤਰਾ' ਦਾ ਸਵਾਗਤ

ਮਖੂ, 18 ਜੁਲਾਈ (ਵਰਿੰਦਰ ਮਨਚੰਦਾ)-ਬਿਹਾਰ ਦੇ ਜ਼ਿਲ੍ਹਾ ਮੁਜੱਫਰਪੁਰ ਦੇ ਸ਼ਹਿਰ ਸਕਰਾ ਮਸੂਰਪੁਰ ਤੋਂ ਸੋਹਨ ਲਾਲ ਆਜ਼ਾਦ ਵਲੋਂ ਸਾਈਕਲ 'ਤੇ ਸ਼ੁਰੂ ਕੀਤੀ 'ਸ਼ਹੀਦ ਯਾਦਗਾਰ ਯਾਤਰਾ' ਵੱਖ-ਵੱਖ ਜਗ੍ਹਾ 'ਤੇ ਸ਼ਹੀਦਾਂ ਨੂੰ ਪ੍ਰਣਾਮ ਕਰ ਕੇ ਜਦ ਮਖੂ ਵਿਖੇ ਪਹੁੰਚੇ ਤਾਂ ਨਵ ...

ਪੂਰੀ ਖ਼ਬਰ »

ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦੀ ਆਈ. ਡੀ. ਦੀ ਦੁਰਵਰਤੋਂ ਕਰ ਕੇ ਕਿਸਾਨਾਂ ਦੇ 10 ਹਜ਼ਾਰ ਫਾਰਮ ਪੋਰਟਲ 'ਤੇ ਕੀਤੇ ਲੋਡ

ਜ਼ੀਰਾ, 18 ਜੁਲਾਈ (ਮਨਜੀਤ ਸਿੰਘ ਢਿੱਲੋਂ)-ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਆਰਥਿਕ ਸਹਾਇਤਾ ਦੇਣ ਲਈ ਆਨ-ਲਾਈਨ ਪੋਰਟਲ 'ਤੇ ਫਾਰਮ ਅੱਪਲੋਡ ਕਰਨ ਲਈ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੂੰ ਆਈ. ਡੀ. ਜਾਰੀ ਕੀਤੀਆਂ ...

ਪੂਰੀ ਖ਼ਬਰ »

ਲੋਕ ਚੇਤਨਾ ਮੰਚ ਵਲੋਂ ਮਮਦੋਟ ਵਿਖੇ ਸਰਕਾਰੀ ਕਾਲਜ ਬਣਾਉਣ ਦੀ ਮੰਗ

ਮਮਦੋਟ, 18 ਜੁਲਾਈ (ਸੁਖਦੇਵ ਸਿੰਘ ਸੰਗਮ)-ਉੱਚ ਸਿੱਖਿਆ ਹਾਸਲ ਕਰਨ ਲਈ ਮਮਦੋਟ ਇਲਾਕੇ ਦੇ ਵਿਦਿਆਰਥੀਆਂ ਦੀ ਸਮੱਸਿਆ ਨੂੰ ਦੇਖਦਿਆਂ ਮਮਦੋਟ ਦੀ ਸਮਾਜ ਸੇਵੀ ਸੰਸਥਾ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਚੇਤਨਾ ਮੰਚ ਵਲੋਂ ਮਮਦੋਟ ਵਿਖੇ ਸਰਕਾਰੀ ਕਾਲਜ ਖੋਲ੍ਹਣ ਲਈ ਮੁੱਖ ...

ਪੂਰੀ ਖ਼ਬਰ »

ਰੇਲਵੇ ਦੇ ਨਿੱਜੀਕਰਨ ਦੀਆਂ ਕੋਸ਼ਿਸ਼ਾਂ ਿਖ਼ਲਾਫ਼ ਲੜਾਈ ਜਾਰੀ ਰਹੇਗੀ-ਕਾਮਰੇਡ ਮਿਸ਼ਰਾ

ਫ਼ਿਰੋਜ਼ਪੁਰ, 18 ਜੁਲਾਈ (ਗੁਰਿੰਦਰ ਸਿੰਘ)-ਕੇਂਦਰ ਸਰਕਾਰ ਤੇ ਰੇਲਵੇ ਬੋਰਡ ਵਲੋਂ ਸਰਮਾਏਦਾਰੀ ਨਿਜ਼ਾਮ ਨੂੰ ਲਾਭ ਪਹੁੰਚਾਉਣ ਤੇ ਰੇਲਵੇ ਕਰਮਚਾਰੀਆਂ ਦੇ ਹੱਕਾਂ ਦਾ ਘਾਣ ਕਰਨ ਹਿੱਤ ਜਾਰੀ ਕੀਤੇ 100 ਦਿਨਾਂ ਐਕਸ਼ਨ ਪਲਾਨ ਦੇ ਤੁਗ਼ਲਕੀ ਫ਼ਰਮਾਨ ਦੇ ਵਿਰੋਧ ਵਿਚ ਏ. ਆਈ. ...

ਪੂਰੀ ਖ਼ਬਰ »

ਮਖੂ ਵਿਖੇ ਨੈਸ਼ਨਲ ਹਾਈਵੇ 'ਤੇ ਸੀਵਰੇਜ ਦਾ ਕੰਮ ਸ਼ੁਰੂ

ਮਖੂ, 18 ਜੁਲਾਈ (ਵਰਿੰਦਰ ਮਨਚੰਦਾ)-ਕਾਫ਼ੀ ਲੰਮੇ ਅਰਸੇ ਤੋਂ ਬੰਦ ਪਿਆ ਸੀਵਰੇਜ ਦਾ ਕੰਮ ਨੈਸ਼ਨਲ ਹਾਈਵੇ 'ਤੇ ਆਿਖ਼ਰ ਸ਼ੁਰੂ ਹੋ ਗਿਆ | ਇਸ ਬਾਰੇ ਨਗਰ ਪੰਚਾਇਤ ਮਖੂ ਦੇ ਪ੍ਰਧਾਨ ਮਹਿੰਦਰ ਮਦਾਨ ਨੇ ਦੱਸਿਆ ਕਿ ਇਹ ਸੀਵਰੇਜ ਦਾ ਰੁਕਿਆ ਹੋਇਆ ਕੰਮ ਰੇਲਵੇ ਲਾਈਨ ਤੋਂ ਸ਼ੁਰੂ ...

ਪੂਰੀ ਖ਼ਬਰ »

ਸਾਬਕਾ ਅਕਾਲੀ ਵਿਧਾਇਕ ਜਿੰਦੂ ਤੇ ਬੱਬੂ ਵਲੋਂ ਕੰਟੋਨਮੈਂਟ ਬੋਰਡ ਦੇ ਅਧਿਕਾਰੀਆਂ 'ਤੇ ਵੋਟਾਂ ਕੱਟਣ ਦਾ ਦੋਸ਼

ਫ਼ਿਰੋਜ਼ਪੁਰ, 18 ਜੁਲਾਈ (ਤਪਿੰਦਰ ਸਿੰਘ)-ਫ਼ਿਰੋਜ਼ਪੁਰ ਵਿਧਾਨ ਸਭਾ ਹਲਕਾ ਦਿਹਾਤੀ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਤੇ ਕੰਟੋਨਮੈਂਟ ਬੋਰਡ ਦੇ ਸਾਬਕਾ ਉਪ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਨੇ ਦੋਸ਼ ਲਾਇਆ ਕਿ ਕੰਟੋਨਮੈਂਟ ਬੋਰਡ ਦੇ ...

ਪੂਰੀ ਖ਼ਬਰ »

ਰੇਡੀਓਗ੍ਰਾਫ਼ਰ ਐਸੋਸੀਏਸ਼ਨ ਦਾ ਵਫ਼ਦ ਸਿਹਤ ਡਾਇਰੈਕਟਰ ਨੂੰ ਮਿਲਿਆ

ਫ਼ਿਰੋਜ਼ਪੁਰ, 18 ਜੁਲਾਈ (ਤਪਿੰਦਰ ਸਿੰਘ)-ਪੰਜਾਬ ਰਾਜ ਸਿਹਤ ਵਿਭਾਗ ਰੇਡੀਓਗ੍ਰਾਫ਼ਰ ਐਸੋਸੀਏਸ਼ਨ ਵਲੋਂ ਚੇਅਰਮੈਨ ਪ੍ਰਕਾਸ਼ ਦੋਮੀ ਦੀ ਅਗਵਾਈ 'ਚ ਇਕ ਵਫ਼ਦ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਡਾ: ਜਸਪਾਲ ਕੌਰ ਨੂੰ ਮਿਲਿਆ | ਇਸ ਦੌਰਾਨ ਵਫ਼ਦ ਦੇ ਪ੍ਰਧਾਨ ਸੰਦੀਪ ਸਿੰਘ ...

ਪੂਰੀ ਖ਼ਬਰ »

ਸੇਫ਼ ਵਾਹਨ ਪਾਲਿਸੀ ਤਹਿਤ ਮਖੂ ਤੇ ਮੱਲਾਂਵਾਲਾ ਦੇ 15 ਸਕੂਲੀ ਵਾਹਨਾਂ ਦੇ ਚਲਾਨ ਕੱਟੇ-ਜਸਵਿੰਦਰ ਕੌਰ

ਫ਼ਿਰੋਜ਼ਪੁਰ, 18 ਜੁਲਾਈ (ਰਾਕੇਸ਼ ਚਾਵਲਾ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਪਰਮਿੰਦਰ ਪਾਲ ਸਿੰਘ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਬਾਰ ਸੁਰੱਖਿਆ ...

ਪੂਰੀ ਖ਼ਬਰ »

ਡੇਅਰੀ ਉੱਦਮ ਸਿਖਲਾਈ ਕੋਰਸ ਦੀ ਕੌਾਸਲਿੰਗ 26 ਨੂੰ -ਡੀ.ਸੀ.

ਫ਼ਿਰੋਜ਼ਪੁਰ, 18 ਜੁਲਾਈ (ਜਸਵਿੰਦਰ ਸਿੰਘ ਸੰਧੂ)-ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਤਿ੍ਪਤ ਰਜਿੰਦਰ ਬਾਜਵਾ ਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਇੰਦਰਜੀਤ ਸਿੰਘ ਸਰਾਂ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ...

ਪੂਰੀ ਖ਼ਬਰ »

ਜ਼ਿਲ੍ਹਾ ਰਾਈਫ਼ਲ ਐਸੋਸੀਏਸ਼ਨ ਵਲੋਂ ਸ਼ੂਟਿੰਗ ਮੁਕਾਬਲਾ

ਫ਼ਿਰੋਜ਼ਪੁਰ, 18 ਜੁਲਾਈ (ਨਿਰਮਲ ਸਿੰਘ ਗਿੱਲ)-ਖਿਡਾਰੀਆਂ ਦੇ ਮਨੋਬਲ ਤੇ ਉਨ੍ਹਾਂ ਦੀ ਕਲਾ ਨੂੰ ਇਕ ਮੁਕਾਮ ਤੱਕ ਪਹੁੰਚਾਉਣ ਲਈ ਫ਼ਿਰੋਜ਼ਪੁਰ ਜ਼ਿਲ੍ਹਾ ਰਾਈਫ਼ਲ ਐਸੋਸੀਏਸ਼ਨ ਵਲੋਂ 21 ਜੁਲਾਈ ਨੂੰ ਬੋਪਾਰਾਏ ਸ਼ੂਟਿੰਗ ਰੇਂਜ ਪਿੰਡ ਖ਼ਾਨੇ ਕੇ ਅਹਿਲ ਫ਼ਿਰੋਜ਼ਪੁਰ 'ਚ ...

ਪੂਰੀ ਖ਼ਬਰ »

ਚੋਰਾਂ ਨੇ ਦੁਕਾਨ 'ਤੇ ਬੋਲਿਆ ਧਾਵਾ, 70 ਹਜ਼ਾਰ ਨਕਦ ਤੇ ਕਾਗ਼ਜ਼ਾਤ ਚੋਰੀ

ਫ਼ਿਰੋਜ਼ਪੁਰ, 18 ਜੁਲਾਈ (ਕੰਵਰਜੀਤ ਸਿੰਘ ਜੈਂਟੀ)-ਪੁਲਿਸ ਥਾਣਾ ਫ਼ਿਰੋਜ਼ਪੁਰ ਸਿਟੀ ਅਧੀਨ ਪੈਂਦੇ ਖੇਤਰ ਮੁਲਤਾਨੀ ਗੇਟ ਦੇ ਬਾਹਰ ਪੁਲਿਸ ਚੌਕੀ ਨਜ਼ਦੀਕ ਸਥਿਤ ਇਕ ਪੈਸਟੀਸਾਈਡ ਦੁਕਾਨ 'ਤੇ ਧਾਵਾ ਬੋਲਦਿਆਂ ਅਣਪਛਾਤੇ ਚੋਰਾਂ ਦੁਆਰਾ ਨਕਦੀ ਵਾਲੀ ਸੇਫ਼ ਚੁੱਕ ਕੇ ਲੈ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ

ਫ਼ਿਰੋਜ਼ਪੁਰ, 18 ਜੁਲਾਈ (ਗੁਰਿੰਦਰ ਸਿੰਘ)-ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਸਤੀ ਬਾਗ ਵਾਲੀ ਤੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਛਤਰ-ਛਾਇਆ ਹੇਠ ...

ਪੂਰੀ ਖ਼ਬਰ »

ਅਕਾਲੀ ਆਗੂਆਂ ਦੀ ਗਿ੍ਫ਼ਤਾਰੀ ਿਖ਼ਲਾਫ਼ ਪੁਲਿਸ ਥਾਣਾ ਮੱਲਾਂਵਾਲਾ ਸਾਹਮਣੇ ਲਗਾਇਆ ਧਰਨਾ

ਮੱਲਾਂਵਾਲਾ, 18 ਜੁਲਾਈ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਥਾਣਾ ਮੱਲਾਂਵਾਲਾ ਦੀ ਪੁਲਿਸ ਵਲੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਆਗੂ ਬਲਵਿੰਦਰ ਸਿੰਘ ਭੁੱਲਰ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੱਲਾਂਵਾਲਾ ਦੇ ਭਰਾ ਜਸਵਿੰਦਰ ਸਿੰਘ ਭੁੱਲਰ ਤੇ ਦਰਸ਼ਨ ਦਾਦੀ ਨੂੰ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਦਾਖ਼ਲੇ ਵਧੇ-ਜ਼ਿਲ੍ਹਾ ਸਿੱਖਿਆ ਅਫ਼ਸਰ

ਫ਼ਿਰੋਜ਼ਸ਼ਾਹ, 18 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)-ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀ ਉਸਾਰੂ ਸੋਚ ਤੇ ਅਧਿਆਪਕ ਵਰਗ ਨੂੰ ਦਿੱਤੀ ਪ੍ਰੇਰਨਾ ਸਦਕਾ ਅੱਜ ਸਰਕਾਰੀ ਸਕੂਲਾਂ ਦੀਆਂ ਸ਼ਾਨਦਾਰ ਇਮਾਰਤਾਂ ਪ੍ਰਾਈਵੇਟ ਸਕੂਲਾਂ ...

ਪੂਰੀ ਖ਼ਬਰ »

ਆਈ. ਸੀ. ਐੱਸ. ਈ. ਜ਼ੋਨਲ ਖੇਡਾਂ 'ਚ ਐਾਬਰੋਜ਼ਿਅਲ ਸਕੂਲ ਦੀ ਝੰਡੀ

ਜ਼ੀਰਾ, 18 ਜੁਲਾਈ (ਮਨਜੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਆਈ. ਸੀ. ਐੱਸ. ਈ. ਬੋਰਡ ਵਲੋਂ ਮੋਗਾ ਜ਼ੋਨ ਦੇ ਵਿਦਿਆਰਥੀਆਂ ਦੀਆਂ ਖੇਡਾਂ ਕੇਰਲ ਕਾਨਵੈਂਟ ਸਕੂਲ ਫ਼ਿਰੋਜ਼ਪੁਰ ਵਿਖੇ ਕਰਵਾਈਆਂ ਗਈਆਂ, ਜਿਸ 'ਚ ਐਮਬਰੋਜਿਅਲ ਪਬਲਿਕ ਸਕੂਲ ਜ਼ੀਰਾ ਦੇ ਵਿਦਿਆਰਥੀਆਂ ਨੇ ਵੀ ...

ਪੂਰੀ ਖ਼ਬਰ »

ਸ਼ਰਾਬ ਫੜਨ ਗਈ ਪੁਲਿਸ 'ਤੇ ਹਮਲਾ

ਫ਼ਿਰੋਜ਼ਪੁਰ, 18 ਜੁਲਾਈ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਘੱਲ ਖ਼ੁਰਦ ਅਧੀਨ ਪੈਂਦੇ ਪਿੰਡ ਠੇਠਰ ਵਿਖੇ ਰੂੜ੍ਹੀ ਮਾਰਕਾ ਦੇਸੀ ਵਿਕਦੀ ਨਾਜਾਇਜ਼ ਸ਼ਰਾਬ ਦੀ ਹੁੰਦੀ ਵਿਕਰੀ ਦੀ ਖ਼ਬਰ ਮਿਲਣ 'ਤੇ ਛਾਪਾਮਾਰੀ ਕਰਨ ਗਈ ਐਕਸਾਈਜ਼ ਵਿਭਾਗ ਦੀ ਟੀਮ 'ਤੇ ਸ਼ਰਾਬ ਤਸਕਰਾਂ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਦਾਖ਼ਲੇ ਵਧੇ-ਜ਼ਿਲ੍ਹਾ ਸਿੱਖਿਆ ਅਫ਼ਸਰ

ਫ਼ਿਰੋਜ਼ਸ਼ਾਹ, 18 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)-ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀ ਉਸਾਰੂ ਸੋਚ ਤੇ ਅਧਿਆਪਕ ਵਰਗ ਨੂੰ ਦਿੱਤੀ ਪ੍ਰੇਰਨਾ ਸਦਕਾ ਅੱਜ ਸਰਕਾਰੀ ਸਕੂਲਾਂ ਦੀਆਂ ਸ਼ਾਨਦਾਰ ਇਮਾਰਤਾਂ ਪ੍ਰਾਈਵੇਟ ਸਕੂਲਾਂ ...

ਪੂਰੀ ਖ਼ਬਰ »

ਚਿੰਤਪੂਰਨੀ ਤੋਂ ਲਿਆਂਦੀ ਗਈ ਪਵਿੱਤਰ ਜੋਤ ਦੀ ਸ਼ੋਭਾ ਯਾਤਰਾ ਕੱਢੀ

ਤਲਵੰਡੀ ਭਾਈ, 18 ਜੁਲਾਈ (ਕੁਲਜਿੰਦਰ ਸਿੰਘ ਗਿੱਲ)-ਸ੍ਰੀ ਦੁਰਗਾ ਭਜਨ ਮੰਡਲੀ ਤਲਵੰਡੀ ਭਾਈ ਵਲੋਂ 20 ਜੁਲਾਈ ਨੂੰ ਇਥੇ ਕਰਵਾਏ ਜਾ ਰਹੇ ਸਾਲਾਨਾ ਜਾਗਰਣ ਨੂੰ ਮੁੱਖ ਰੱਖਦਿਆਂ ਚਿੰਤਪੁਰਨੀ ਤੋਂ ਪਵਿੱਤਰ ਜੋਤ ਲਿਆਂਦੀ ਗਈ ਹੈ, ਜਿਸ ਦੇ ਇਥੇ ਪੁੱਜਣ 'ਤੇ ਸਥਾਨਿਕ ਪਤਵੰਤਿਆਂ ...

ਪੂਰੀ ਖ਼ਬਰ »

ਨਸ਼ਿਆਂ ਦੇ ਸ਼ੱਕ 'ਚ ਘਰੋਂ ਚੁੱਕੇ ਹਬੀਬ ਕੇ ਦੇ ਸਰਪੰਚ ਤੇ ਮੈਂਬਰ ਪੰਚਾਇਤ 'ਤੇ ਅਣਮਨੁੱਖੀ ਤਸ਼ੱਦਦ ਢਾਹੁਣ ਦਾ ਦੋਸ਼

ਫ਼ਿਰੋਜ਼ਪੁਰ, 18 ਜੁਲਾਈ (ਗੁਰਿੰਦਰ ਸਿੰਘ)-ਸਰਹੱਦੀ ਜ਼ਿਲ੍ਹੇ 'ਚ ਨਸ਼ਿਆਂ ਦੇ ਮਾਮਲੇ ਵਿਚ ਹੋ ਰਹੀ ਕਿਰਕਿਰੀ ਤੋਂ ਹਰਕਤ 'ਚ ਆਈ ਫ਼ਿਰੋਜ਼ਪੁਰ ਪੁਲਿਸ ਵਲੋਂ ਨਸ਼ਿਆਂ ਿਖ਼ਲਾਫ਼ ਵੱਡੀ ਪੱਧਰ 'ਤੇ ਵਿੱਢੀ ਲੜਾਈ ਦੀ ਲਪੇਟ 'ਚ ਪਿੰਡਾਂ ਦੇ ਭੋਲੇ-ਭਾਲੇ ਲੋਕ ਹੀ ਨਹੀਂ, ...

ਪੂਰੀ ਖ਼ਬਰ »

ਗੱਟੀ ਰਾਜੋ ਕੇ ਨੂੰ ਹਰਾ-ਭਰਾ ਬਣਾਉਣ ਲਈ ਲਗਾਏ ਜਾ ਰਹੇ ਹਨ ਵੱਡੀ ਪੱਧਰ 'ਤੇ ਬੂਟੇ

ਫ਼ਿਰੋਜ਼ਪੁਰ, 18 ਜੁਲਾਈ (ਜਸਵਿੰਦਰ ਸਿੰਘ ਸੰਧੂ)-ਭਾਰਤ-ਪਾਕਿਸਤਾਨ ਸਰਹੱਦ 'ਤੇ ਪੈਂਦੇ ਪਿੰਡ ਗੱਟੀ ਰਾਜੋ ਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਮੁਖੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਸਕੂਲ ਸਟਾਫ਼ ਤੇ ਅਧਿਆਪਕ ਪਿੰਡ ਅਤੇ ਸਕੂਲਾਂ ਨੂੰ ਹਰਿਆ-ਭਰਿਆ ਬਣਾਉਣ 'ਚ ਜੁਟੇ ਹਨ | ...

ਪੂਰੀ ਖ਼ਬਰ »

ਸ਼ਿਵ ਸੈਨਾ ਫ਼ਿਰੋਜ਼ਪੁਰ ਨੇ ਵਪਾਰੀ ਵਰਗ ਦੇ ਕਰਜ਼ਾ ਮੁਆਫ਼ੀ ਲਈ ਦਿੱਤਾ ਮੰਗ-ਪੱਤਰ

ਫ਼ਿਰੋਜ਼ਪੁਰ, 18 ਜੁਲਾਈ (ਨਿਰਮਲ ਸਿੰਘ ਗਿੱਲ)-ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਲੋਂ ਵਧੀਕ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਰਵਿੰਦਰਪਾਲ ਸਿੰਘ ਸੰਧੂ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ...

ਪੂਰੀ ਖ਼ਬਰ »

ਰਾਜਪਾਲ ਤੱਕ ਆਵਾਜ਼ ਪਹੁੰਚਾਉਣ ਲਈ ਬਸਪਾ ਆਗੂਆਂ ਨੇ ਏ. ਡੀ. ਸੀ. ਨੂੰ ਦਿੱਤਾ ਮੰਗ-ਪੱਤਰ

ਫ਼ਿਰੋਜ਼ਪੁਰ, 18 ਜੁਲਾਈ (ਕੰਵਰਜੀਤ ਸਿੰਘ ਜੈਂਟੀ)-ਲੋਕ ਸਮੱਸਿਆਵਾਂ ਦੇ ਹੱਲ ਸਬੰਧੀ ਆਵਾਜ਼ ਬੁਲੰਦ ਕਰਦਿਆਂ ਬਹੁਜਨ ਸਮਾਜ ਪਾਰਟੀ ਵਲੋਂ ਬਲਵਿੰਦਰ ਸਿੰਘ ਮੱਲਵਾਲ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਰਾਜਪਾਲ ਤੱਕ ਆਪਣੀ ਆਵਾਜ਼ ਪਹੁੰਚਣ ਲਈ ਏ. ਡੀ. ਸੀ. ਫ਼ਿਰੋਜ਼ਪੁਰ ...

ਪੂਰੀ ਖ਼ਬਰ »

16 ਦਿਨ ਬੀਤਣ 'ਤੇ ਵੀ ਸਮਰ ਦੇ ਕਾਤਲ ਪੁਲਿਸ ਨੂੰ ਨਹੀਂ ਲੱਭੇ

ਫ਼ਿਰੋਜ਼ਪੁਰ, 18 ਜੁਲਾਈ (ਕੰਵਰਜੀਤ ਸਿੰਘ ਜੈਂਟੀ)-ਬਦਫੈਲੀ ਦਾ ਸ਼ਿਕਾਰ ਹੋ ਮੌਤ ਦੇ ਮੂੰਹ ਜਾ ਪਏ 5 ਸਾਲਾ ਮਾਸੂਮ ਸਮਰ ਉਰਫ਼ ਸਾਗਰ ਦੇ ਕਾਤਲ 16 ਦਿਨ ਬੀਤ ਜਾਣ 'ਤੇ ਪੁਲਿਸ ਵਲੋਂ ਲੱਭ ਸਲਾਖ਼ਾਂ ਪਿੱਛੇ ਨਾ ਡੱਕੇ ਜਾਣ ਤੋਂ ਖ਼ਫ਼ਾ ਹੋਣ 'ਤੇ ਸਾਗਰ ਦੇ ਪਰਿਵਾਰਕ ਮੈਂਬਰਾਂ ...

ਪੂਰੀ ਖ਼ਬਰ »

ਕੰਟੋਨਮੈਂਟ ਬੋਰਡ ਫ਼ਿਰੋਜ਼ਪੁਰ ਵਲੋਂ ਵੋਟਰਾਂ ਨੂੰ ਰਾਹਤ

ਫ਼ਿਰੋਜ਼ਪੁਰ, 18 ਜੁਲਾਈ (ਨਿਰਮਲ ਸਿੰਘ ਗਿੱਲ)-ਕੰਟੋਨਮੈਂਟ ਬੋਰਡ ਫ਼ਿਰੋਜ਼ਪੁਰ ਵਲੋਂ ਫ਼ਿਰੋਜ਼ਪੁਰ ਛਾਉਣੀ ਦੇ ਲੋਕਾਂ ਦੀਆਂ ਨਾਜਾਇਜ਼ ਉਸਾਰੀ ਨੂੰ ਲੈ ਕੇ ਕੱਟੀਆਂ ਗਈਆਂ ਵੋਟਾਂ ਕਾਰਨ ਪੂਰੇ ਫ਼ਿਰੋਜ਼ਪੁਰ 'ਚ ਹੀ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਸੀ, ਪਰ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਛਾਉਣੀ ਦੀਆਂ ਥਾਂ-ਥਾਂ ਤੋਂ ਬੈਠੀਆਂ ਸੜਕਾਂ...

ਫ਼ਿਰੋਜ਼ਪੁਰ, 18 ਜੁਲਾਈ (ਨਿਰਮਲ ਸਿੰਘ ਗਿੱਲ)-ਜਿਥੇ ਕੰਟੋਨਮੈਂਟ ਬੋਰਡ ਫ਼ਿਰੋਜ਼ਪੁਰ ਛਾਉਣੀ ਵਾਸੀਆਂ ਨੂੰ ਚੰਗਾ ਸਾਫ਼-ਸੁਥਰਾ ਮਾਹੌਲ ਤੇ ਚੰਗੀਆਂ ਸਹੂਲਤਾਂ ਦੇਣ ਦੇ ਦਾਅਵੇ ਕਰਦਾ ਹੈ, ਉਥੇ ਹੀ ਛਾਉਣੀ ਦੇ ਬਾਜ਼ਾਰਾਂ 'ਚ ਪਏ ਟੋਏ ਤੇ ਥਾਂ-ਥਾਂ ਤੋਂ ਬੈਠੀਆਂ ਸੜਕਾਂ ...

ਪੂਰੀ ਖ਼ਬਰ »

ਮੀਂਹ ਦਾ ਪਾਣੀ ਨੀਵੇਂ ਖੇਤਾਂ 'ਚ ਭਰਿਆ

ਫ਼ਿਰੋਜ਼ਪੁਰ, 18 ਜੁਲਾਈ (ਜਸਵਿੰਦਰ ਸਿੰਘ ਸੰਧੂ, ਨਿਰਮਲ ਸਿੰਘ ਗਿੱਲ)-ਸਾਉਣ ਮਹੀਨੇ ਦੀ ਆਮਦ 'ਤੇ ਹੋਈ ਪਹਿਲੀ ਭਾਰੀ ਬਰਸਾਤ ਕਾਰਨ ਇਲਾਕੇ ਦੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਅੰਦਰ ਨੀਵੇਂ ਖੇਤਾਂ 'ਚ ਪਾਣੀ ਭਰ ਜਾਣ ਕਾਰਨ ਅਨੇਕਾਂ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋਣ ...

ਪੂਰੀ ਖ਼ਬਰ »

ਨਹਿਰ 'ਚ ਆ ਰਹੀ ਕਲਾਲ ਬੂਟੀ ਦੀ ਸਫ਼ਾਈ ਨੂੰ ਲੈ ਕੇ ਕ੍ਰਾਂਤੀਕਾਰੀ ਯੂਨੀਅਨ ਵਲੋਂ ਪ੍ਰਦਰਸ਼ਨ

ਗੁਰੂਹਰਸਹਾਏ, 18 ਜੁਲਾਈ (ਹਰਚਰਨ ਸਿੰਘ ਸੰਧੂ)-ਤਹਿਸੀਲ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਸ਼ਰੀਂਹਵਾਲਾ ਬਰਾੜ ਦੇ ਨਜ਼ਦੀਕ ਲੰਘਦੀ ਨਹਿਰ 'ਚ ਭਾਰੀ ਬਰਸਾਤ ਕਾਰਨ ਆ ਰਹੀ ਕਲਾਲ ਬੂਟੀ ਕਿਸੇ ਭਾਰੀ ਵੱਡੀ ਮੁਸੀਬਤ ਨੂੰ ਸੱਦਾ ਦੇ ਰਹੀ ਹੈ | ਕ੍ਰਾਂਤੀਕਾਰੀ ਕਿਸਾਨ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਫ਼ਿਰੋਜ਼ਪੁਰ ਵਿਖੇ ਲੱਗਾ ਰੁਜ਼ਗਾਰ ਮੇਲਾ

ਫ਼ਿਰੋਜਪੁਰ, 18 ਜੁਲਾਈ (ਜਸਵਿੰਦਰ ਸਿੰਘ ਸੰਧੂ)- ਡਿਪਟੀ ਕਮਿਸ਼ਨਰ ਚੰਦਰ ਗੈਂਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫ਼ਿਰੋਜ਼ਪੁਰ ਵਿਖੇ ...

ਪੂਰੀ ਖ਼ਬਰ »

ਸਵੱਛ ਭਾਰਤ ਸਮਰ ਇੰਟਰਨਸ਼ਿਪ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰ ਕੇ ਵਿਖੇ ਲਗਾਇਆ ਸੈਮੀਨਾਰ

ਗੁਰੂਹਰਸਹਾਏ, 18 ਜੁਲਾਈ (ਹਰਚਰਨ ਸਿੰਘ ਸੰਧੂ)- ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਦੇ ਯੂਥ ਕੋਆਰਡੀਨੇਟਰ ਸਰਬਜੀਤ ਸਿੰਘ ਬੇਦੀ ਦੀ ਰਹਿਨੁਮਾਈ ਹੇਠ ਸਵੱਛ ਭਾਰਤ ਸਮਰ ਇੰਟਰਨਸ਼ਿਪ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰ ਕੇ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਵਲੋਂ ਨਵੀਂ ਸਪੋਰਟਸ ਕਿੱਟ ਲਾਂਚ

ਗੁਰੂਹਰਸਹਾਏ, 18 ਜੁਲਾਈ (ਹਰਚਰਨ ਸਿੰਘ ਸੰਧੂ)- ਬੱਚਿਆਂ ਦੀ ਖੇਡਾਂ ਵਿਚ ਰੁਚੀ ਵਧਾਉਣ ਲਈ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂਹਰਸਹਾਏ ਵਲੋਂ ਨਵੀਂ ਸਪੋਰਟਸ ਕਿੱਟ ਲਾਂਚ ਕੀਤੀ ਗਈ | ਸਕੂਲ ਦੇ ਵਿਦਿਆਰਥੀ ਜੋ ਖੇਡਾਂ ਵਿਚ ਵੱਧ-ਚੜ੍ਹ ਕੇ ਹਿੱਸਾ ...

ਪੂਰੀ ਖ਼ਬਰ »

ਐਸ. ਕੇ. ਸਕੂਲ ਦੀਆਂ ਐਨ. ਸੀ. ਸੀ. ਕੈਡਿਟਾਂ ਵਲੋਂ 10 ਦਿਨਾ ਕੈਂਪ

ਤਲਵੰਡੀ ਭਾਈ, 18 ਜੁਲਾਈ (ਕੁਲਜਿੰਦਰ ਸਿੰਘ ਗਿੱਲ)-5ਵੀਂ ਪੰਜਾਬ ਗਰਲਜ਼ ਐਨ. ਸੀ. ਸੀ. ਬਟਾਲੀਅਨ ਮੋਗਾ ਵਲੋਂ ਕਰਨਲ ਅਨੂਦੀਪ ਸਿੰਘ ਦੀ ਅਗਵਾਈ ਐਸ. ਕੇ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਐਨ. ਸੀ. ਸੀ. ਕੈਡਿਟਾਂ ਦਾ 10 ਦਿਨਾਂ ਕੈਂਪ ਲਗਾਇਆ ਗਿਆ | ਐਸ. ਕੇ. ਪਬਲਿਕ ਸਕੂਲ ਦੀ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਵਣ ਮਹਾਂਉਤਸਵ ਮਨਾਇਆ

ਤਲਵੰਡੀ ਭਾਈ, 18 ਜੁਲਾਈ (ਰਵਿੰਦਰ ਸਿੰਘ ਬਜਾਜ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਵ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਮਨਾਏ ਜਾ ਰਹੇ ਵਣ ਮਹਾਂਉਤਸਵ ਨੂੰ ਮਨਾਉਂਦੇ ਹੋਏ ਅੱਜ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਚ ਕਮਲਦੀਪ ਸਿੰਘ ਮੁੱਖ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਕੈਂਟ ਦੇ ਵਾਰਡ ਨੰਬਰ-3 'ਚ ਪਾਣੀ ਨਾ ਆਉਣ 'ਤੇ ਲੋਕਾਂ 'ਚ ਹਾਹਾਕਾਰ

ਫ਼ਿਰੋਜ਼ਪੁਰ, 18 ਜੁਲਾਈ (ਨਿਰਮਲ ਸਿੰਘ ਗਿੱਲ)-ਫ਼ਿਰੋਜ਼ਪੁਰ ਕੈਂਟ ਦੇ ਲੋਕਾਂ 'ਚ ਉਸ ਸਮੇਂ ਹਾਹਾਕਾਰ ਵੇਖਣ ਨੂੰ ਮਿਲੀ, ਜਦੋਂ ਉਨ੍ਹਾਂ ਦੇ ਘਰ ਪੀਣ ਵਾਲਾ ਪਾਣੀ ਨਹੀਂ ਪਹੁੰਚਿਆ ਤੇ ਉਨ੍ਹਾਂ ਨੂੰ ਪਾਣੀ ਨਾ ਮਿਲਣ 'ਤੇ ਖ਼ੱਜਲ-ਖ਼ੁਆਰ ਹੋਣਾ ਪਿਆ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

ਫ਼ਿਰੋਜ਼ਪੁਰ, 18 ਜੁਲਾਈ (ਤਪਿੰਦਰ ਸਿੰਘ)-ਥਾਣਾ ਮੱਲਾਂਵਾਲਾ ਵਲੋਂ 500 ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਮੇਨ ਚੌਕ ਮੱਲਾਂਵਾਲਾ ਤੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX