ਤਾਜਾ ਖ਼ਬਰਾਂ


ਇੰਡੀਗੋ ਦੀ ਉਡਾਣ ਦੀ ਚੇਨਈ ਹਵਾਈ ਅੱਡੇ 'ਤੇ ਹੋਈ ਐਮਰਜੈਂਸੀ ਲੈਂਡਿੰਗ
. . .  7 minutes ago
ਚੇਨਈ, 20 ਨਵੰਬਰ- ਚੇਨਈ ਹਵਾਈ ਅੱਡੇ 'ਤੇ ਇੰਡੀਗੋ ਦੀ ਇੱਕ ਉਡਾਣ ਦੀ ਅੱਜ ਐਮਰਜੈਂਸੀ ਲੈਂਡਿੰਗ ਹੋਈ। ਜਾਣਕਾਰੀ ਮੁਤਾਬਕ ਏਅਰਕ੍ਰਾਫਟ ਦੇ ਕਾਰਗੋ ਏਰੀਆ 'ਚ ਸਮੋਕ (ਧੂੰਆਂ) ਅਲਾਰਮ ਦੇ ਕਾਰਨ...
ਪਵਾਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  25 minutes ago
ਨਵੀਂ ਦਿੱਲੀ, 20 ਨਵੰਬਰ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨੇ ਮਹਾਰਾਸ਼ਟਰ ਦੇ ਕਿਸਾਨਾਂ ਦੀ ਸਮੱਸਿਆ ਨੂੰ...
ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  37 minutes ago
ਕੋਟਲੀ ਸੂਰਤ ਮੱਲੀ, 20 ਨਵੰਬਰ (ਕੁਲਦੀਪ ਸਿੰਘ ਨਾਗਰਾ)- ਸ਼੍ਰੋਮਣੀ ਅਕਾਲੀ ਦਲ ਦੇ ਸਿਰਕੱਢ ਆਗੂ ਅਤੇ ਪਿੰਡ ਢਿਲਵਾਂ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ, ਜਿਨ੍ਹਾਂ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਬੇਰਹਿਮੀ...
ਕਪੂਰਥਲਾ 'ਚ ਮਿਲੇ ਤਿੰਨ ਬੰਬ ਨੁਮਾ ਸੈੱਲ, ਜਾਂਚ 'ਚ ਜੁਟੀ ਪੁਲਿਸ
. . .  46 minutes ago
ਢਿਲਵਾਂ, 20 ਨਵੰਬਰ (ਸਡਾਨਾ, ਸੁਖੀਜਾ)- ਜ਼ਿਲ੍ਹਾ ਕਪੂਰਥਲਾ 'ਚ ਪੈਂਦੇ ਪਿੰਡ ਰਾਏਪੁਰ ਰਾਈਆਂ ਮੰਡ 'ਚੋਂ ਇੱਕ ਕਿਸਾਨ ਵਲੋਂ ਪੁੱਟ ਕੇ ਲਿਆਂਦੀ ਗਈ ਮਿੱਟੀ 'ਚੋਂ ਤਿੰਨ ਬੰਬ ਨੁਮਾ ਸੈੱਲ ਪ੍ਰਾਪਤ...
ਜੰਮੂ-ਕਸ਼ਮੀਰ ਦੇ ਹਸਪਤਾਲਾਂ 'ਚ ਦਵਾਈਆਂ ਦੀ ਕਮੀ ਨਹੀਂ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 1 hour ago
ਜੰਮੂ-ਕਸ਼ਮੀਰ ਦੇ ਸਾਰੇ ਸਕੂਲ ਖੁੱਲ੍ਹੇ ਹਨ- ਅਮਿਤ ਸ਼ਾਹ
. . .  about 1 hour ago
ਪੱਥਰਬਾਜ਼ੀ ਦੀਆਂ ਘਟਨਾਵਾਂ 'ਚ ਇਸ ਸਾਲ ਕਮੀ ਆਈ- ਸ਼ਾਹ
. . .  about 1 hour ago
5 ਅਗਸਤ ਤੋਂ ਬਾਅਦ ਕਿਸੇ ਵੀ ਨਾਗਰਿਕ ਦੀ ਮੌਤ ਪੁਲਿਸ ਦੀ ਗੋਲੀ ਨਾਲ ਨਹੀਂ ਹੋਈ- ਅਮਿਤ ਸ਼ਾਹ
. . .  about 1 hour ago
ਜੰਮੂ-ਕਸ਼ਮੀਰ 'ਚ ਹਾਲਾਤ ਸੁਧਰ ਰਹੇ ਹਨ- ਅਮਿਤ ਸ਼ਾਹ
. . .  about 1 hour ago
ਜੰਮੂ-ਕਸ਼ਮੀਰ 'ਚ ਇੰਟਰਨੈੱਟ ਦੀ ਬਹਾਲੀ 'ਤੇ ਸਥਾਨਕ ਪ੍ਰਸ਼ਾਸਨ ਫ਼ੈਸਲਾ ਲਵੇਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 1 hour ago
ਜੰਮੂ-ਕਸ਼ਮੀਰ ਦੇ ਕਿਸੇ ਵੀ ਥਾਣੇ 'ਚ ਕਰਫ਼ਿਊ ਨਹੀਂ ਲੱਗਾ- ਸ਼ਾਹ
. . .  about 1 hour ago
ਰਾਜ ਸਭਾ 'ਚ ਬੋਲ ਰਹੇ ਹਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 1 hour ago
ਲੁਧਿਆਣਾ ਪੁਲਿਸ ਨੇ 12 ਕਰੋੜ ਰੁਪਏ ਦੀ ਹੈਰੋਇਨ ਸਣੇ ਦੋ ਤਸਕਰਾਂ ਨੂੰ ਕੀਤਾ ਕਾਬੂ
. . .  about 1 hour ago
ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸੀ. ਆਈ. ਏ. ਸਟਾਫ਼ 2 ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 12 ਕਰੋੜ...
ਅੰਮ੍ਰਿਤਸਰ ਦੇ ਕੰਪਨੀ ਬਾਗ 'ਚ ਵੜਿਆ ਬਾਰਾਂਸਿੰਗਾ, ਲੋਕਾਂ 'ਚ ਫੈਲੀ ਦਹਿਸ਼ਤ
. . .  about 1 hour ago
ਅੰਮ੍ਰਿਤਸਰ, 20 ਨਵੰਬਰ- ਅੰਮ੍ਰਿਤਸਰ ਦੇ ਕੰਪਨੀ ਬਾਗ 'ਚ ਅੱਜ ਸਵੇਰੇ ਇੱਕ ਬਾਰਾਂਸਿੰਗਾ ਵੜ ਗਿਆ, ਜਿਸ ਕਾਰਨ ਉੱਥੇ ਸੈਰ ਕਰ ਰਹੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪੁਲਿਸ ਕੰਟਰੋਲ ਰੂਮ...
ਪੁਲਿਸ ਨੇ ਹਿਰਾਸਤ 'ਚ ਲਏ ਲਾਠੀਚਾਰਜ ਵਿਰੁੱਧ ਪ੍ਰਦਰਸ਼ਨ ਕਰਨ ਜਾ ਰਹੇ ਜੇ. ਐੱਨ. ਯੂ. ਵਿਦਿਆਰਥੀ
. . .  about 1 hour ago
ਨਵੀਂ ਦਿੱਲੀ, 20 ਨਵੰਬਰ- ਵਿਦਿਆਰਥੀਆਂ 'ਤੇ ਲਾਠੀਚਾਰਜ ਦੇ ਵਿਰੁੱਧ ਪ੍ਰਦਰਸ਼ਨ ਕਰਨ ਲਈ ਦਿੱਲੀ ਪੁਲਿਸ ਦੇ ਹੈੱਡਕੁਆਟਰ ਵੱਲ ਜਾ ਰਹੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਵਿਦਿਆਰਥੀਆਂ ਨੂੰ...
ਸੰਸਦ 'ਚ ਪਹੁੰਚੇ ਅਮਿਤ ਸ਼ਾਹ
. . .  about 1 hour ago
ਮਨੁੱਖੀ ਸਰੋਤ ਵਿਕਾਸ ਮੰਤਰਾਲੇ 'ਚ ਪਹੁੰਚਿਆ ਜੇ. ਐੱਨ. ਯੂ. ਵਿਦਿਆਰਥੀਆਂ ਦਾ ਇੱਕ ਵਫ਼ਦ
. . .  about 2 hours ago
ਰਾਜ ਸਭਾ 'ਚ ਉੱਠਿਆ ਗਾਂਧੀ ਪਰਿਵਾਰ ਤੋਂ ਐੱਸ. ਪੀ. ਜੀ. ਸੁਰੱਖਿਆ ਹਟਾਉਣ ਦਾ ਮੁੱਦਾ
. . .  about 2 hours ago
ਸੰਸਦ 'ਚ ਪਹੁੰਚੇ ਸ਼ਰਦ ਪਵਾਰ
. . .  about 2 hours ago
ਚਿਦੰਬਰਮ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਈ. ਡੀ. ਨੂੰ ਜਾਰੀ ਕੀਤਾ ਨੋਟਿਸ
. . .  about 2 hours ago
ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਦੀ ਹੋ ਰਹੀ ਹੈ ਬੈਠਕ
. . .  about 2 hours ago
ਜਲੰਧਰ ਦੇ ਜੋਤੀ ਚੌਕ 'ਚ ਦੁਕਾਨਦਾਰਾਂ ਨੇ ਲਾਇਆ ਧਰਨਾ
. . .  about 3 hours ago
ਮਹਾਰਾਸ਼ਟਰ 'ਚ ਮਚੇ ਸਿਆਸੀ ਤੂਫ਼ਾਨ ਵਿਚਾਲੇ ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ ਸ਼ਰਦ ਪਵਾਰ
. . .  about 3 hours ago
ਦਿੱਲੀ 'ਚ ਪ੍ਰਦੂਸ਼ਣ ਕਾਰਨ ਹਾਲਾਤ ਖ਼ਰਾਬ
. . .  about 4 hours ago
ਮਹਾਰਾਸ਼ਟਰ ਵਿਚ ਰਾਸ਼ਟਰਪਤੀ ਰਾਜ 'ਤੇ ਅੱਜ ਸੰਸਦ ਵਿਚ ਰਿਪੋਰਟ ਪੇਸ਼ ਕਰਨਗੇ ਗ੍ਰਹਿ ਮੰਤਰੀ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਨਸ਼ੇ ਦੀ ਓਵਰਡੋਜ਼ ਕਾਰਨ 19 ਸਾਲਾ ਨੌਜਵਾਨ ਦੀ ਮੌਤ
. . .  1 day ago
ਪੰਜਾਬ ਸਰਕਾਰ ਵੱਲੋਂ 6 ਆਈ.ਏ.ਐੱਸ ਤੇ 2 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  1 day ago
ਸੜਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ, 2 ਜ਼ਖ਼ਮੀ
. . .  1 day ago
ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਖਾਲੜਾ ਸੈਕਟਰ ਤੋਂ ਤਿੰਨ ਪਾਕਿਸਤਾਨੀ ਕਾਬੂ
. . .  1 day ago
ਯੂਥ ਕਾਂਗਰਸ ਵੱਲੋਂ ਕੱਲ੍ਹ ਕੀਤਾ ਜਾਵੇਗਾ ਸੰਸਦ ਦਾ ਘਿਰਾਓ
. . .  1 day ago
ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਸੈਣੀ ਦੇ ਵਿਆਹ ਸਮਾਗਮ ਦੀਆ ਤਸਵੀਰਾਂ
. . .  1 day ago
ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਦੇ ਲਈ ਮੁਲਤਵੀ
. . .  1 day ago
ਹੈਰੋਇਨ ਸਮੇਤ ਪੁਲਿਸ ਕਾਂਸਟੇਬਲ ਕਾਬੂ
. . .  1 day ago
ਉੜੀਸਾ 'ਚ ਕਮਲ ਹਾਸਨ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ
. . .  1 day ago
ਵਿਜੀਲੈਂਸ ਟੀਮ ਵੱਲੋਂ ਰਿਸ਼ਵਤ ਲੈਂਦੇ ਏ.ਐੱਸ.ਆਈ ਕਾਬੂ
. . .  1 day ago
ਚੰਗਾਲੀਵਾਲਾ ਮਾਮਲਾ : ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਗਮੇਲ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  1 day ago
ਰਾਜਸਥਾਨ ਨਗਰ ਨਿਗਮ ਚੋਣਾਂ 'ਚ ਕਾਂਗਰਸ ਦੀ ਬੱਲੇ-ਬੱਲੇ
. . .  1 day ago
ਕੈਪਟਨ ਦੀ ਮੰਗ ਨੂੰ ਮੰਨਦਿਆਂ ਗੂਗਲ ਨੇ ਹਟਾਈ ਭਾਰਤ ਵਿਰੋਧੀ ਮੋਬਾਇਲ ਐਪ
. . .  1 day ago
ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ (ਸੋਧ) ਬਿੱਲ ਰਾਜ ਸਭਾ 'ਚ ਪਾਸ
. . .  1 day ago
ਵਿਜੀਲੈਂਸ ਪੁਲਿਸ ਮੋਗਾ ਵਲੋਂ ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀਂ ਕਾਬੂ
. . .  1 day ago
ਦਿੱਲੀ 'ਚ ਇੱਕ ਪੇਪਰ ਗੋਦਾਮ 'ਚ ਲੱਗੀ ਭਿਆਨਕ ਅੱਗ
. . .  1 day ago
ਦਿੱਲੀ 'ਚ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਹੈ : ਮਨੀਸ਼ ਤਿਵਾੜੀ
. . .  1 day ago
ਪ੍ਰਿਯੰਕਾ ਨੇ ਬਚਪਨ ਦੀ ਤਸਵੀਰ ਸਾਂਝੀ ਕਰਕੇ ਕੀਤਾ ਦਾਦੀ ਇੰਦਰਾ ਗਾਂਧੀ ਨੂੰ ਯਾਦ
. . .  1 day ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਨੇ ਬੰਬੇ ਹਾਈਕੋਰਟ ਦੇ ਬਾਹਰ ਕੀਤਾ ਪ੍ਰਦਰਸ਼ਨ
. . .  1 day ago
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਗੱਲਬਾਤ ਰਹੀ ਬੇਸਿੱਟਾ
. . .  1 day ago
ਆਈ. ਪੀ. ਐੱਸ. ਅਧਿਕਾਰੀ ਖੱਟੜਾ ਬਣੇ ਪੀ. ਏ. ਪੀ. ਜਲੰਧਰ ਦੇ ਡੀ. ਆਈ. ਜੀ.
. . .  1 day ago
ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਕੀਤਾ ਗੰਭੀਰ ਜ਼ਖਮੀ
. . .  1 day ago
ਮੁੱਲਾਂਪੁਰ ਪੁਲਿਸ ਨੇ ਮਸਤਗੜ੍ਹ ਗੋਲੀਕਾਂਡ ਦੇ ਚਾਰੇ ਮੁਲਜ਼ਮ 24 ਘੰਟਿਆਂ 'ਚ ਕੀਤੇ ਗ੍ਰਿਫ਼ਤਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਸਾਉਣ ਸੰਮਤ 551

ਬਠਿੰਡਾ /ਮਾਨਸਾ

ਬੀ. ਪੀ. ਓ. ਦਫ਼ਤਰ ਗੋਨਿਆਣਾ ਵਿਖੇ ਆਈਆਂ ਕਿਤਾਬਾਂ ਗਿੱਲੀਆਂ ਹੋਣ ਕਾਰਨ ਲੱਖਾਂ ਦਾ ਨੁਕਸਾਨ

ਗੋਨਿਆਣਾ, 18 ਜੁਲਾਈ (ਮਨਦੀਪ ਸਿੰਘ ਮੱਕੜ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ 'ਚ ਸੁਚੱਜੇ ਪ੍ਰਬੰਧ ਕਰਨ ਲਈ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਪਰ ਇਹ ਸਿਰਫ਼ ਬਿਆਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ | ਜਦੋਂ ਵੀ ਸ਼ਹਿਰ 'ਚ ਬਾਰਿਸ਼ ਹੁੰਦੀ ਹੈ ਤਾਂ ਸ਼ਹਿਰ ਦਾ ਵੱਡੀ ਮਾਤਰਾ ਵਿਚ ਪਾਣੀ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਵਿਖੇ ਭਰ ਜਾਂਦਾ ਹੈ, ਪਾਣੀ ਸਕੂਲ ਦੇ ਸਾਰੇ ਕਮਰਿਆਂ 'ਚ ਆ ਜਾਂਦਾ ਹੈ, ਜਿਸ ਕਾਰਨ ਵਿਦਿਆਰਥੀਆਂ ਦੇ ਬੈਠਣ ਦੀ ਕੋਈ ਜਗ੍ਹਾ ਨਹੀਂ ਹੁੰਦੀ, ਵਿਦਿਆਰਥੀਆਂ ਨੂੰ ਕਈ ਵਾਰ ਛੁੱਟੀ ਕਰਨੀ ਪੈਂਦੀ ਹੈ ਜਾਂ ਕਲਾਸ ਲਗਾਉਣ ਲਈ ਜਗ੍ਹਾ ਤਬਦੀਲ ਕਰਨੀ ਪੈਂਦੀ ਹੈ | ਇਸ ਵਾਰ ਛੋਟੇ ਬੱਚਿਆਂ ਦੀ ਕਲਾਸ ਲਾਇਨੋ ਪਾਰ ਇਲਾਕੇ 'ਚ ਗੁਰੂ ਰਵੀਦਾਸ ਮੰਦਰ 'ਚ ਲਗਾਈਆਂ ਜਾ ਰਹੀਆਂ ਹਨ, ਜਿਥੇ 200 ਦੇ ਕਰੀਬ ਬੱਚੇ ਇਕੱਠੇ ਇਕ ਹਾਲ ਵਿਚ ਬੈਠ ਰਹੇ ਹਨ, ਜਿਸ ਕਾਰਨ ਕਾਫ਼ੀ ਰੌਲਾ ਪੈਂਦਾ ਹੈ | ਸਕੂਲ 'ਚ ਪਾਣੀ ਕਾਫੀ ਭਰਨ ਕਾਰਨ ਸਕੂਲ ਦੀਆਂ ਕਲਾਸਾਂ ਤੱਕ ਪਹੁੰਚਣ ਲਈ ਬੱਚਿਆਂ ਤੇ ਸਕੂਲ ਅਧਿਆਪਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਪਾਣੀ ਵਿਚ ਸ਼ਹਿਰ ਦੇ ਸੀਵਰੇਜ ਦਾ ਪਾਣੀ ਮਿਕਸ ਹੋਣ ਕਾਰਨ ਭਿਆਨਿਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਤੇ ਕਾਫ਼ੀ ਗੰਦੀ ਬਦਬੂ ਆਉਂਦੀ ਹੈ | ਇਸ ਵਾਰ ਪੰਜਾਬ ਸਰਕਾਰ ਨੇ ਬੀ. ਪੀ. ਓ. ਦਫ਼ਤਰ ਨੂੰ ਬਲਾਕ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਕਿਤਾਬਾਂ ਵੰਡਣ ਲਈ ਭੇਜੀਆਂ ਸਨ ਪਰ ਅਚਾਨਕ ਰਾਤ ਨੂੰ ਕਾਫ਼ੀ ਮੀਂਹ ਆਉਣ ਕਾਰਨ ਲੱਖਾਂ ਰੁਪਏ ਦੀ ਕੀਮਤ ਵਾਲੀਆਂ ਕਿਤਾਬਾਂ ਗਿੱਲੀਆਂ ਹੋਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ, ਭਾਵੇਂ ਸਕੂਲ ਸਟਾਫ਼ ਨੇ ਚੱਲਦੇ ਮੀਂਹ ਵਿਚ ਕਾਫ਼ੀ ਮੁਸ਼ੱਕਤ ਬਾਅਦ ਗਿੱਲੀਆਂ ਕਿਤਾਬਾਂ ਨੂੰ ਸਕੂਲ ਦੇ ਮੇਜਾਂ ਉਪਰ ਰੱਖ ਦਿੱਤਾ ਸੀ, ਪਰ ਲੱਖਾਂ ਰੁਪਏ ਦੇ ਹੋਏ ਨੁਕਸਾਨ ਬਾਰੇ ਦੱਸਿਆ ਜਾ ਰਿਹਾ ਹੈ | ਬੀ. ਪੀ. ਓ. ਦਫ਼ਤਰ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਦੇ ਕਈ ਵਾਰ ਧਿਆਨ 'ਚ ਲਿਆਂਦਾ ਹੈ, ਪਰ ਇਸ ਸਮੱਸਿਆ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ, ਸਕੂਲ ਨੂੰ ਉੱਚਾ ਚੁੱਕਣ ਜਾਂ ਫ਼ਿਰ ਦਫ਼ਤਰ ਵਲੋਂ ਬੀ. ਪੀ. ਓ. ਦੇ ਦਫ਼ਤਰ ਲਈ ਚੰਗੀ ਇਮਾਰਤ ਦੇਣ ਦੀ ਮੰਗ ਕੀਤੀ ਹੈ | ਉਧਰ ਮਾਪਿਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਜੇਕਰ ਮੀਂਹ ਦੇ ਪਾਣੀ ਕਾਰਨ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਜ਼ਿੰਮੇਵਾਰੀ ਸਿੱਖਿਆ ਵਿਭਾਗ ਦੀ ਹੋਵੇਗੀ |

ਮੀਂਹ ਕਾਰਨ ਸੰਗਤ ਮੰਡੀ ਦੀ ਸੀਵਰੇਜ ਪ੍ਰਣਾਲੀ ਬੁਰੀ ਤਰ੍ਹਾਂ ਠੱਪ

ਸੰਗਤ ਮੰਡੀ, 18 ਜੁਲਾਈ (ਅੰਮਿ੍ਤ ਸ਼ਰਮਾ)-ਸੰਗਤ ਮੰਡੀ 'ਚ ਪਏ ਮਾਨਸੂਨ ਦੇ ਪਹਿਲੇ ਮੀਂਹ ਨੇ ਹੀ ਕੌਾਸਲ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਅਤੇ ਮੀਂਹ ਕਾਰਨ ਸਥਾਨਕ ਸੀਵਰੇਜ ਪ੍ਰਣਾਲੀ ਬੁਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਹੈ | ਸ਼ਹਿਰ ਦੀਆਂ ਗਲੀਆਂ ਬਾਜ਼ਾਰ ...

ਪੂਰੀ ਖ਼ਬਰ »

ਥਰਮਲ ਲਹਿਰਾ ਦੇ ਕੱਚੇ ਕਾਮਿਆਂ ਵਲੋਂ ਸਰਕਾਰ ਤੇ ਪਾਵਰਕਾਮ ਿਖ਼ਲਾਫ਼ ਪਿੱਟ ਸਿਆਪਾ

ਲਹਿਰਾ ਮੁਹੱਬਤ, 18 ਜੁਲਾਈ (ਸੁਖਪਾਲ ਸਿੰਘ ਸੁੱਖੀ/ਭੀਮ ਸੈਨ ਹਦਵਾਰੀਆ)-ਸਥਾਨਕ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਦੇ ਕੱਚੇ ਕਾਮਿਆਂ ਦੀ ਜਥੇਬੰਦੀ ਜੀ.ਐਚ.ਟੀ.ਪੀ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਕੱਚੇ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ...

ਪੂਰੀ ਖ਼ਬਰ »

ਭਗਤ ਸਿੰਘ ਕਾਲੋਨੀ ਦੀ ਗਲੀ ਦਾ ਫ਼ਰਸ਼ ਧਸ ਜਾਣ ਕਾਰਨ ਘਰਾਂ 'ਚ ਆਈਆਂ ਤਰੇੜਾਂ

ਰਾਮਪੁਰਾ ਫੂਲ, 18 ਜੁਲਾਈ (ਗੁਰਮੇਲ ਸਿੰਘ ਵਿਰਦੀ)-ਨਗਰ ਕੌਾਸਲ ਦਫ਼ਤਰ ਰਾਮਪੁਰਾ ਫੂਲ ਦੇ ਪਿੱਛੇ ਬਣੀ ਸ਼ਹੀਦ ਭਗਤ ਸਿੰਘ ਕਾਲੋਨੀ ਦੇ ਲੋਕਾਂ ਵਲੋਂ ਮਾਨਸੂਨ ਦੇ ਪਹਿਲੇ ਮੀਂਹ ਨਾਲ ਗਲੀ ਦਾ ਫ਼ਰਸ਼ ਧਸ ਜਾਣ ਕਾਰਨ ਘਰਾਂ 'ਚ ਆਈਆਂ ਤਰੇੜਾਂ ਦੇ ਰੋਸ ਵਜੋਂ ਪਹਿਲਾ ਦਫ਼ਤਰ ...

ਪੂਰੀ ਖ਼ਬਰ »

ਡੀ.ਸੀ. ਵਲੋਂ ਬਰਸਾਤੀ ਪਾਣੀ ਤੋਂ ਪ੍ਰਭਾਵਿਤ ਗੋਨਿਆਣਾ ਬਲਾਕ ਅਧੀਨ ਪੈਂਦੇ ਪਿੰਡਾਂ ਦਾ ਦੌਰਾ

ਮਹਿਮਾ ਸਰਜਾ, 18 ਜੁਲਾਈ (ਬਲਦੇਵ ਸੰਧੂ/ਰਾਮਜੀਤ ਸ਼ਰਮਾ)-ਬਰਸਾਤੀ ਪਾਣੀ ਨਾਲ ਪ੍ਰਭਾਵਿਤ ਗੋਨਿਆਣਾ ਬਲਾਕ ਅਧੀਨ ਪੈਂਦੇ ਪਿੰਡਾਂ ਦਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਵਲੋਂ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਐਸ. ਡੀ. ਐਮ. ਅਮਰਿੰਦਰ ਸਿੰਘ ...

ਪੂਰੀ ਖ਼ਬਰ »

5 ਏਕੜ ਝੋਨਾ ਪਾਣੀ 'ਚ ਡੁੱਬਿਆ, ਨਾਲ ਲੱਗਦੇ ਘਰ ਨੂੰ ਵੀ ਨੁਕਸਾਨ

ਕੋਟਫੱਤਾ, 18 ਜੁਲਾਈ (ਰਣਜੀਤ ਸਿੰਘ ਬੁੱਟਰ)-ਨਗਰ ਕੋਟਸ਼ਮੀਰ ਦੇ ਬਿਲਕੁੱਲ ਨਾਲ ਲੱਗਦੇ ਕੋਟਸ਼ਮੀਰ ਦੇ ਖੇਤਾਂ 'ਚ ਕਿਸਾਨ ਗੁਰਦੀਪ ਸਿੰਘ ਪੁੱਤਰ ਜਗਰੂਪ ਸਿੰਘ ਦਾ 5 ਏਕੜ ਝੋਨਾ ਪਾਣੀ ਵਿਚ ਬੁਰੀ ਤਰ੍ਹਾਂ ਡੁੱਬ ਗਿਆ | ਕਿਸਾਨ ਗੁਰਦੀਪ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹ ...

ਪੂਰੀ ਖ਼ਬਰ »

ਭਾਰੀ ਮੀਂਹ ਦੇ ਕਾਰਨ ਖੇਤਾਂ 'ਚ ਸੈਂਕੜੇ ਏਕੜ ਖੜ੍ਹੀ ਫ਼ਸਲ ਹੋਈ ਬਰਬਾਦ

ਭੁੱਚੋ ਮੰਡੀ, 18 ਜੁਲਾਈ (ਬਲਵਿੰਦਰ ਸਿੰਘ ਸੇਠੀ)-ਪਿਛਲੇ ਦਿਨੀਂ ਭਾਰੀ ਬਰਸਾਤ ਦੇ ਕਾਰਨ ਜਿਥੇ ਸ਼ਹਿਰੀ ਜਨਜੀਵਨ ਪ੍ਰਭਾਵਿਤ ਹੋਇਆ ਹੈ,ਉਥੇ ਭੁੱਚੋ ਮੰਡੀ ਦੇ ਆਸ-ਪਾਸ ਬਹੁਤੇ ਖੇਤਾਂ ਵਿਚ ਬਰਸਾਤੀ ਪਾਣੀ ਦੇ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਖੜ੍ਹੀ ਫਸਲ ਬਰਬਾਦ ਹੋ ਗਈ ...

ਪੂਰੀ ਖ਼ਬਰ »

ਖੇਤ 'ਚੋਂ ਸਾਮਾਨ ਚੋਰੀ

ਸੀਂਗੋ ਮੰਡੀ, 18 ਜੁਲਾਈ (ਪਿ੍ੰਸ ਸੌਰਭ ਗਰਗ)- ਸਥਾਨਕ ਮੰਡੀ ਦੇ ਨਜ਼ਦੀਕੀ ਪਿੰਡ ਨੰਗਲਾ ਵਿਖੇ ਖੇਤ 'ਚੋਂ ਸਾਮਾਨ ਚੋਰੀ ਹੋਣ ਦਾ ਸਮਾਚਾਰ ਹੈ | ਪੁਲਿਸ ਸੂਤਰਾਂ ਅਨੁਸਾਰ ਰਾਮ ਸਿੰਘ ਵਾਸੀ ਨੰਗਲਾ ਨੇ ਬਿਆਨ ਕੀਤਾ ਕਿ ਮਨਜੋਤ ਸਿੰਘ ਵਾਸੀ ਨੰਗਲਾ ਨੇ ਉਸ ਦੇ ਖੇਤ 'ਚ ਲੱਗੀ ...

ਪੂਰੀ ਖ਼ਬਰ »

ਸਵਰਨ ਸਿੰਘ ਸਿੱਧੂ ਨੇ ਡਵੀਜ਼ਨਲ ਵਣ ਅਫ਼ਸਰ ਵਜੋਂ ਸੰਭਾਲਿਆ ਚਾਰਜ

ਬਠਿੰਡਾ, 18 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਡਵੀਜਨਲ ਵਣ ਅਫ਼ਸਰ ਵਜੋਂ ਸਵਰਨ ਸਿਘ ਸਿੱਧੂ ਨੇ ਅੱਜ ਇੱਥੇ ਆਪਣਾ ਚਾਰਜ ਸੰਭਾਲ ਲਿਆ | ਇਸ ਤੋਂ ਪਹਿਲਾ ਸ: ਸਿੱਧੂ ਮਾਨਸਾ ਵਿਖੇ ਜ਼ਿਲ੍ਹਾ ਵਣ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ | ਆਪਣਾ ਚਾਰਜ ਸੰਭਾਵਣ ਉਪਰੰਤ ...

ਪੂਰੀ ਖ਼ਬਰ »

ਮੀਂਹ ਕਾਰਨ ਮੁਲਤਵੀ ਹੋਏ ਖੇਡ ਵਿਭਾਗ ਦੇ ਕਬੱਡੀ ਮੁਕਾਬਲੇ ਹੁਣ 23 ਜੁਲਾਈ ਤੋਂ

ਬਠਿੰਡਾ, 18 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰੀ ਮੀਂਹ ਦੇ ਚਲਦਿਆਂ ਮੁਲਤਵੀ ਹੋਏ ਖੇਡ ਵਿਭਾਗ ਦੇ ਕਬੱਡੀ ਮੁਕਾਬਲੇ 23 ਜੁਲਾਈ ਤੋਂ ਕਰਵਾਏ ਜਾਣਗੇ | ਇਹ ਮੁਕਾਬਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਨ | ਖੇਡ ਵਿਭਾਗ ਵਲੋਂ ...

ਪੂਰੀ ਖ਼ਬਰ »

ਆਵਾਸ ਯੋਜਨਾ ਤਹਿਤ ਰੁਪਿੰਦਰਪਾਲ ਕੋਟਭਾਈ ਨੇ ਦੋ ਲੋੜਵੰਦ ਪਰਿਵਾਰਾਂ ਦੇ ਪੱਕਾ ਘਰ ਬਣਾਉਣ ਦੀ ਨੀਂਹ ਰੱਖੀ

ਮਹਿਮਾ ਸਰਜਾ, 18 ਜੁਲਾਈ (ਬਲਦੇਵ ਸੰਧੂ)-ਪਿੰਡ ਮਹਿਮਾ ਸਵਾਈ ਵਿਖੇ ਦੋ ਗਰੀਬ ਪਰਿਵਾਰ ਜੋ ਲੰਮੇ ਸਮੇਂ ਤੋਂ ਕੱਚੇ ਮਕਾਨ ਦੀ ਛੱਤ ਹੇਠ ਜੀਵਨ ਬੀਤਤ ਕਰ ਰਿਹੇ ਸਨ | ਜਿਨ੍ਹਾਂ ਨੂੰ ਗ੍ਰਾਮ ਪੰਚਾਇਤ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੱਕਾ ਮਕਾਨ ਬਣਾਕੇ ਦੇਣ ਲਈ ...

ਪੂਰੀ ਖ਼ਬਰ »

ਖੇਤਰ ਦੇ ਕਈ ਪਿੰਡਾਂ ਦੇ ਕਿਸਾਨਾਂ ਦੇ ਨਰਮੇ ਤੇ ਝੋਨੇ ਦੀਆਂ ਫ਼ਸਲਾਂ ਪਾਣੀ 'ਚ ਡੁੱਬੀਆਂ

ਸੀਂਗੋ ਮੰਡੀ, 18 ਜੁਲਾਈ (ਲਕਵਿੰਦਰ ਸ਼ਰਮਾ) - ਸਾਉਣ ਦੇ ਪਹਿਲੇ ਮੀਂਹ ਨੇ ਹੀ ਖੇਤਰ ਦੇ ਕਿਸਾਨਾਂ ਦੀਆਂ ਮੁਸਕਲਾਂ 'ਚ ਵਾਧਾ ਕਰ ਦਿੱਤਾ ਹੈ ਜਿਸ ਨਾਲ ਸੈਂਕੜੇ ਏਕੜ ਰਕਬਾ ਮੀਂਹ ਦੇ ਪਾਣੀ 'ਚ ਡੁੱਬ ਗਿਆ ਹੈ ਤੇ ਫ਼ਸਲਾਂ ਖ਼ਰਾਬ ਹੋਣ ਦਾ ਖ਼ਦਸ਼ਾ ਹੈ | ਪਿੰਡ ਨਥੇਹਾ ਵਿਚ ਸਨੂੰ ...

ਪੂਰੀ ਖ਼ਬਰ »

ਭਾਰੀ ਬਾਰਿਸ਼ ਦੇ ਪਾਣੀ 'ਚ ਡੁੱਬਿਆ ਸ.ਸ.ਸ.ਸਕੂਲ ਮੌੜ ਕਲਾਂ

ਮੌੜ ਮੰਡੀ, 18 ਜੁਲਾਈ (ਲਖਵਿੰਦਰ ਸਿੰਘ ਮੌੜ)-ਭਾਰੀ ਬਾਰਸ਼ਾਂ ਦੇ ਚੱਲਦਿਆਂ ਸ.ਸ.ਸ.ਸ.ਮੌੜ ਕਲਾਂ ਦਾ ਵਿਹੜਾ ਜਲ-ਥਲ ਹੋਇਆ ਦੇਖਿਆ ਗਿਆ | ਇਸ ਮੌਕੇ ਵੈਵਕੋ ਪੰਜਾਬ ਦੇ ਸਾਬਕਾ ਚੇਅਰਮੈਨ ਸੁਖਰਾਜ ਸਿੰਘ ਨੱਤ ਨੇ ਸਕੂਲ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਮੀਂਹ ਦੇ ਪਾਣੀ ਨੇ ਸਕੂਲ ...

ਪੂਰੀ ਖ਼ਬਰ »

ਪਿੰਡ ਨਸੀਬਪੁਰਾ ਦੇ ਮਕਾਨ 'ਚ ਆਈਆਂ ਤਰੇੜਾਂ, ਅੱਧੀ ਦਰਜਨ ਹੋਰ ਮਕਾਨ ਡਿਗਣ ਦਾ ਖ਼ਦਸ਼ਾ

ਤਲਵੰਡੀ ਸਾਬੋ, 18 ਜੁਲਾਈ (ਰਣਜੀਤ ਸਿੰਘ ਰਾਜੂ)- ਪਿਛਲੇ ਦਿਨ ਅਤੇ ਰਾਤ ਸਮੇਂ ਆਏ ਭਾਰੀ ਮੀਂਹ ਨੇ ਵੱਡੇ ਪੱਧਰ 'ਤੇ ਗ਼ਰੀਬ ਵਰਗ ਦੇ ਪੱਕੇ, ਕੱਚੇ ਮਕਾਨਾਂ ਦਾ ਨੁਕਸਾਨ ਕੀਤਾ ਹੈ | ਪਿੰਡਾਂ ਵਿਚੋਂ ਮਕਾਨਾਂ ਦੇ ਨੁਕਸਾਨ ਦੀਆਂ ਰਿਪੋਰਟਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਤੇ ...

ਪੂਰੀ ਖ਼ਬਰ »

ਪਿੰਡ ਢੇਲਵਾਂ ਵਿਖੇ ਦਲਿਤਾਂ ਦੇ ਮਕਾਨ ਬਰਸਾਤ 'ਚ ਘਿਰੇ

ਨਥਾਣਾ, 18 ਜੁਲਾਈ (ਗੁਰਦਰਸ਼ਨ ਲੁੱਧੜ)-ਪਿੰਡ ਢੇਲਵਾਂ ਵਿਖੇ ਦਲਿਤ ਪਰਿਵਾਰਾਂ ਦੇ ਮਕਾਨ ਜ਼ੋਰਦਾਰ ਮੀਂਹ ਕਾਰਨ ਬਰਸਾਤੀ ਪਾਣੀ ਵਿਚ ਘਿਰ ਗਏ ਹਨ ਅਤੇ ਦਲਿਤਾਂ 'ਚ ਇਸ ਦਾ ਸਹਿਮ ਵੇਖਣ ਨੂੰ ਮਿਲ ਰਿਹਾ ਹੈ | ਜ਼ਿਕਰਯੋਗ ਹੈ ਕਿ ਪਿਛਲੇ ਪੰਦ੍ਹਰਵਾੜੇ ਦੌਰਾਨ ਮੀਂਹ ਪੈਣ ...

ਪੂਰੀ ਖ਼ਬਰ »

ਕੋਟਬਖਤੂ ਤੇ ਮਾਨਵਾਲਾ ਸੂਏ 'ਚ ਪਾੜ, ਸੈਂਕੜੇ ਏਕੜ ਫ਼ਸਲ 'ਚ ਭਰਿਆ ਪਾਣੀ

ਰਾਮਾਂ ਮੰਡੀ, 18 ਜੁਲਾਈ (ਅਮਰਜੀਤ ਸਿੰਘ ਲਹਿਰੀ )-ਨੇੜਲੇ ਪਿੰਡ ਮਾਨਵਾਲਾ ਅਤੇ ਪਿੰਡ ਕੋਟਬਖਤੂ ਵਿਖੇ ਸੂਏ 'ਚ ਪਾੜ ਪੈਣ ਕਾਰਨ ਨਰਮੇ ਅਤੇ ਝੋਨੇ ਦੀ ਫ਼ਸਲ ਵਿਚ ਪਾਣੀ ਭਰ ਜਾਣ ਕਾਰਨ ਖ਼ਰਾਬ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਪਿੰਡ ਦੇ ...

ਪੂਰੀ ਖ਼ਬਰ »

ਪਿੰਡ ਗੋਬਿੰਦਪੁਰਾ ਦੇ ਦਲਿਤ ਘਰ ਦੀ ਛੱਤ ਡਿਗੀ

ਨਥਾਣਾ, 18 ਜੁਲਾਈ (ਗੁਰਦਰਸ਼ਨ ਲੁੱਧੜ)-ਪਿੰਡ ਗੋਬਿੰਦਪੁਰਾ ਵਿਖੇ ਬੀਤੀ ਰਾਤ ਮੀਂਹ ਪੈਣ ਕਾਰਨ ਦਲਿਤ ਪਰਿਵਾਰ ਦੇ ਇਕੋ-ਇਕ ਕਮਰੇ ਦੀ ਛੱਤ ਡਿੱਗ ਪਈ ਹੈ | ਮਿਲੀ ਜਾਣਕਾਰੀ ਅਨੁਸਾਰ ਜਿਓਾ ਹੀ ਮੀਂਹ ਕਾਰਨ ਛੱਤ ਚੋਂ ਪਾਣੀ ਰਿਸਣ ਲੱਗਾ ਤਾਂ ਮਕਾਨ ਮਾਲਕ ਤਾਰਾ ਸਿੰਘ ਆਪਣੇ ...

ਪੂਰੀ ਖ਼ਬਰ »

ਦਿਉਣ 'ਚ ਸੈਂਕੜੇ ਏਕੜ ਫ਼ਸਲ ਬਾਰਿਸ਼ ਦੇ ਪਾਣੀ ਵਿਚ ਰੁੜੀ

ਬੱਲੂਆਣਾ, 18 ਜੁਲਾਈ (ਗੁਰਨੈਬ ਸਾਜਨ)-ਬਾਰਿਸ਼ ਰੁਕੀ ਨੂੰ ਭਾਵੇਂ ਤਿੰਨ ਦਿਨ ਹੋ ਗਏ ਹਨ, ਪਰ ਬਠਿੰਡਾ ਦੇ ਪਿੰਡ ਦਿਉਣ ਦੀਆਂ ਗਲੀਆਂ ਤੇ ਖੇਤਾਂ 'ਚ ਅਜੇ ਵੀ ਪਾਣੀ ਭਰਨ ਕਰਕੇ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ, ਪਿੰਡ ਦੇ ਛੱਪੜਾਂ ਦਾ ਪਾਣੀ ਬੇਰੀਆਣਾ ਛੱਪੜ ਵੱਲ ਵਹਿਣ ...

ਪੂਰੀ ਖ਼ਬਰ »

ਅਰਜੁਨ ਸਿੰਘ ਚੌਟਾਲਾ ਦੀ ਰੋਕਾ ਰਸਮ 'ਚ ਚੌਟਾਲਾ, ਬਾਦਲ, ਸੁਖਬੀਰ, ਰਣਜੀਤ ਤੇ ਅਬਦੁਲ ਰਹਿਮਾਨ ਹੋਏ ਸ਼ਾਮਿਲ

ਡੱਬਵਾਲੀ, 18 ਜੁਲਾਈ (ਇਕਬਾਲ ਸਿੰਘ ਸ਼ਾਂਤ)-ਚੌਟਾਲਿਆਂ ਦੀ ਚੌਥੀ ਪੀੜ੍ਹੀ ਦੇ ਨੌਜਵਾਨ ਆਗੂ ਅਰਜੁਨ ਸਿੰਘ ਚੌਟਾਲਾ ਅੱਜ ਵਿਆਹੁਤਾ ਜ਼ਿੰਦਗੀ ਦੀ ਪਹਿਲੀ ਪੌੜੀ ਚੜ੍ਹ ਗਏ | ਅੱਜ ਡੱਬਵਾਲੀ ਹਲਕੇ ਦੇ ਤੇਜਾ ਖੇੜਾ ਫਾਰਮ ਹਾਊਸ 'ਤੇ ਯਮੁਨਾਨਗਰ ਦੇ ਸਾਬਕਾ ਵਿਧਾਇਕ ਦਿਲਬਾਗ ...

ਪੂਰੀ ਖ਼ਬਰ »

ਹਰਿਆਣਾ ਮਾਰਕਾ ਨਾਜਾਇਜ਼ ਦੇਸੀ ਸ਼ਰਾਬ ਸਮੇਤ 2 ਮੋਟਰਸਾਈਕਲ ਸਵਾਰ ਕਾਬੂ

ਸੰਗਤ ਮੰਡੀ, 18 ਜੁਲਾਈ (ਅੰਮਿ੍ਤ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ-ਡੱਬਵਾਲੀ ਮਾਰਗ 'ਤੇ ਪੈਂਦੇ ਪਿੰਡ ਪਥਰਾਲਾ ਨੇੜੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਹਰਿਆਣਾ ਮਾਰਕਾ ਨਾਜਾਇਜ਼ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ ਹੈ | ਥਾਣਾ ਸੰਗਤ ਦੇ ਸਹਾਇਕ ...

ਪੂਰੀ ਖ਼ਬਰ »

ਮੀਂਹ ਨੇ ਜੱਸੀ ਪੌ ਵਾਲੀ 'ਚ ਡੇਗੇ 3 ਮਕਾਨ

ਕੋਟਫੱਤਾ, 18 ਜੁਲਾਈ (ਰਣਜੀਤ ਸਿੰਘ ਬੁੱਟਰ)-ਬਠਿੰਡਾ ਦੇ ਨਾਲ ਲੱਗਦੇ ਪਿੰਡ ਜੱਸੀ ਪੌ ਵਾਲੀ 'ਚ ਵੀ ਮੀਂਹ ਨੇ ਆਪਣਾ ਕਹਿਰ ਮਚਾਇਆ, ਜਿਥੇ ਤਿੰਨ ਪਰਿਵਾਰਾਂ ਦੇ ਘਰੇਲੂ ਵਰਤੋਂ ਵਾਲੇ ਅਤੇ ਪਸ਼ੂਆਂ ਵਾਲੇ ਕਮਰੇ ਨੂੰ ਨੁਕਸਾਨ ਪੁੱਜਾ | ਪਿੰਡ ਦੇ ਹੀ ਕਿਸਾਨ ਭਰਪੂਰ ਸਿੰਘ ...

ਪੂਰੀ ਖ਼ਬਰ »

ਭਾਰੀ ਮੀਂਹ ਕਾਰਨ ਫ਼ਸਲਾਂ ਪਾਣੀ 'ਚ ਡੁੱਬੀਆਂ

ਭੁੱਚੋ ਮੰਡੀ, 18 ਜੁਲਾਈ (ਬਿੱਕਰ ਸਿੰਘ ਸਿੱਧੂ)-ਪਿੰਡ ਸੇਮਾਂ ਵਿਖੇ ਪਿੰਡ ਦੇ ਨਾਲ ਲੱਗਦੀ ਵੱਖ-ਵੱਖ ਕਿਸਾਨਾਂ ਦੀ ਲਗਭਗ 100 ਏਕੜ ਜ਼ਮੀਨ ਵਿਚਲੀਆਂ ਫਸਲਾਂ ਭਾਰੀ ਮੀਂਹ ਕਾਰਨ ਪਾਣੀ 'ਚ ਡੁੱਬ ਗਈਆਂ | ਪਾਣੀ ਦਾ ਨਿਕਾਸ ਨਾ ਹੋਣ ਕਰਕੇ ਕਿਸੇ ਪਾਸੇ ਪਾਣੀ ਕੱਢਿਆ ਨਹੀਂ ਜਾ ...

ਪੂਰੀ ਖ਼ਬਰ »

ਲੋਕਾਂ ਨੂੰ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਮੱਚੀ ਹਾਹਾਕਾਰ

ਮਹਿਮਾ ਸਰਜਾ, 18 ਜੁਲਾਈ (ਰਾਮਜੀਤ ਸ਼ਰਮਾ)-ਪਿਛਲੇ ਦੋ ਦਿਨ 'ਚ ਪਈ ਬਾਰਿਸ਼ ਨਾਲ ਲੋਕਾਂ 'ਚ ਹਾਹਾਕਾਰ ਮੱਚੀ ਹੋਈ ਹੈ¢ ਪਿੰਡ ਮਹਿਮਾ ਸਰਜਾ 'ਚ ਅਜੇ ਵੀ ਬਾਰਿਸ਼ ਦਾ ਪਾਣੀ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਅਤੇ ਹੁਣ ਵੀ ਪਾਣੀ ਦਾ ਵਹਾਅ ਤੇਜ਼ ਹੈ¢ ਪਿੰਡ ਮਹਿਮਾ ਸਰਜਾ ਵਿਖੇ ...

ਪੂਰੀ ਖ਼ਬਰ »

ਸਾਉਣ ਮਹੀਨੇ ਦੀ ਪਹਿਲੀ ਹੀ ਬਾਰਿਸ਼ ਨੇ ਵਿਖਾਇਆ ਆਪਣਾ ਰੰਗ

ਭਾਈਰੂਪਾ, 18 ਜੁਲਾਈ (ਵਰਿੰਦਰ ਲੱਕੀ)-ਸਾਉਣ ਮਹੀਨੇ ਦੀ ਪਹਿਲੀ ਹੀ ਬਾਰਿਸ਼ ਨੇ ਆਪਣਾ ਰੰਗ ਵਿਖਾਉਂਦੇ ਹੋਏ ਲੋਕਾਂ ਦੇ ਕੰਨੀਂ ਹੱਥ ਲਵਾ ਦਿੱਤੇ ਹਨ | ਬਾਰਿਸ਼ ਤੋਂ ਪਹਿਲਾਂ ਪਿੰਡਾਂ 'ਚ ਲੰਘਦੀਆਂ ਡਰੇਨਾਂ ਤੇ ਛੱਪੜਾਂ ਦੀ ਸਫ਼ਾਈ ਪ੍ਰਸ਼ਾਸਨ ਵਲੋਂ ਨਾ ਕਰਵਾਉਣੀ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਸਰਕਾਰੀ ਹੈਲਥ ਸੈਂਟਰਾਂ ਵਿਖੇ ਲੱਖਾਂ ਰੁਪਏ ਖਰਚ ਕੇ ਬਣਾਏ ਫ਼ਾਰਮੇਸੀ ਕਮਰੇ ਬਣੇ ਚਿੱਟਾ ਹਾਥੀ

ਭੁੱਚੋ ਮੰਡੀ, 18 ਜੁਲਾਈ (ਬਿੱਕਰ ਸਿੰਘ ਸਿੱਧੂ)-ਸਿਹਤ ਵਿਭਾਗ ਪੰਜਾਬ ਵਲੋਂ ਸੂਬੇ ਦੀਆਂ 1186 ਪੇਂਡੂ ਸਬ ਸਿਡਰੀ, ਕਮਿਊਨਟੀ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਵਿਖੇ ਲੱਖਾਂ ਰੁਪਏ ਖਰਚ ਕਰਕੇ ਬਣਾਏ ਗਏ ਫ਼ਾਰਮੇਸੀ ਕਮਰੇ ਚਿੱਟਾ ਹਾਥੀ ਸਾਬਤ ਹੋ ਰਹੇ ਹਨ | ਲਗਭਗ ਦੋ ਸਾਲ ...

ਪੂਰੀ ਖ਼ਬਰ »

ਸਾਉਣ ਮਹੀਨੇ ਦੀ ਪਹਿਲੀ ਹੀ ਬਾਰਿਸ਼ ਨੇ ਵਿਖਾਇਆ ਆਪਣਾ ਰੰਗ

ਭਾਈਰੂਪਾ, 18 ਜੁਲਾਈ (ਵਰਿੰਦਰ ਲੱਕੀ)-ਸਾਉਣ ਮਹੀਨੇ ਦੀ ਪਹਿਲੀ ਹੀ ਬਾਰਿਸ਼ ਨੇ ਆਪਣਾ ਰੰਗ ਵਿਖਾਉਂਦੇ ਹੋਏ ਲੋਕਾਂ ਦੇ ਕੰਨੀਂ ਹੱਥ ਲਵਾ ਦਿੱਤੇ ਹਨ | ਬਾਰਿਸ਼ ਤੋਂ ਪਹਿਲਾਂ ਪਿੰਡਾਂ 'ਚ ਲੰਘਦੀਆਂ ਡਰੇਨਾਂ ਤੇ ਛੱਪੜਾਂ ਦੀ ਸਫ਼ਾਈ ਪ੍ਰਸ਼ਾਸਨ ਵਲੋਂ ਨਾ ਕਰਵਾਉਣੀ ...

ਪੂਰੀ ਖ਼ਬਰ »

ਲੋਕਾਂ ਨੂੰ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਮੱਚੀ ਹਾਹਾਕਾਰ

ਮਹਿਮਾ ਸਰਜਾ, 18 ਜੁਲਾਈ (ਰਾਮਜੀਤ ਸ਼ਰਮਾ)-ਪਿਛਲੇ ਦੋ ਦਿਨ 'ਚ ਪਈ ਬਾਰਿਸ਼ ਨਾਲ ਲੋਕਾਂ 'ਚ ਹਾਹਾਕਾਰ ਮੱਚੀ ਹੋਈ ਹੈ¢ ਪਿੰਡ ਮਹਿਮਾ ਸਰਜਾ 'ਚ ਅਜੇ ਵੀ ਬਾਰਿਸ਼ ਦਾ ਪਾਣੀ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਅਤੇ ਹੁਣ ਵੀ ਪਾਣੀ ਦਾ ਵਹਾਅ ਤੇਜ਼ ਹੈ¢ ਪਿੰਡ ਮਹਿਮਾ ਸਰਜਾ ਵਿਖੇ ...

ਪੂਰੀ ਖ਼ਬਰ »

ਭਾਰੀ ਬਾਰਿਸ਼ਾਂ ਦੇ ਬਾਵਜੂਦ ਫ਼ਸਲਾਂ ਦਾ ਨੁਕਸਾਨ ਹੋਣ ਤੋਂ ਬਚਿਆ

ਮੌੜ ਮੰਡੀ, 18 ਜੁਲਾਈ (ਲਖਵਿੰਦਰ ਸਿੰਘ ਮੌੜ)-ਬੀਤੇ ਦੋ ਦਿਨਾਂ ਤੋਂ ਪਈ ਮੋਹਲੇਧਾਰ ਬਾਰਿਸ਼ ਜਿੱਥੇ ਉੱਚੀਆਂ ਜ਼ਮੀਨਾਂ 'ਚ ਝੋਨਾ ਲਾਉਣ ਤੇ ਨਰਮਾ ਬੀਜਣ ਵਾਲੇ ਕਿਸਾਨਾਂ ਲਈ ਵਰਦਾਨ ਬਣ ਕੇ ਬਹੁੜੀ ਹੈ,ਉੱਥੇ ਨੀਵੀਆਂ ਜਮੀਨਾਂ ਵਾਲੇ ਕਿਸਾਨ ਨਿਰਾਸ਼ਾ ਦੇ ਆਲਮ 'ਚ ਦੇਖੇ ਗਏ | ...

ਪੂਰੀ ਖ਼ਬਰ »

ਜਸਵੀਰ ਸਿੰਘ ਗੁੰਮਟੀ ਨੇ ਖੇਤੀਬਾੜੀ ਬਲਾਕ ਅਧਿਕਾਰੀ ਦਾ ਅਹੁਦਾ ਸੰਭਾਲਿਆ

ਭਗਤਾ ਭਾਈਕਾ, 18 ਜੁਲਾਈ (ਸੁਖਪਾਲ ਸਿੰਘ ਸੋਨੀ)-ਖੇਤੀਬਾੜੀ ਵਿਭਾਗ ਬਲਾਕ ਦਫ਼ਤਰ ਭਗਤਾ ਭਾਈਕਾ ਵਿਖੇ ਅੱਜ ਜਸਵੀਰ ਸਿੰਘ ਗੁੰੰਮਟੀ ਨੇ ਬਲਾਕ ਅਧਿਕਾਰੀ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਸਮੇਂ ਜਸਵੀਰ ਸਿੰਘ ਗੁੰਮਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ...

ਪੂਰੀ ਖ਼ਬਰ »

ਇਕ ਸਾਲ 'ਚ ਹੀ 6ਵੀਂ ਵਾਰ ਓਵਰਫਲੋ ਹੋਇਆ ਕੋਟਲਾ ਰਜਵਾਹਾ

ਰਾਮਾਂ ਮੰਡੀ, 18 ਜੁਲਾਈ (ਤਰਸੇਮ ਸਿੰਗਲਾ)-ਅੱਜ ਕਰੀਬ ਸਵਾ ਸਾਲ 'ਚ ਹੀ 6ਵੀਂ ਵਾਰ ਰੇਲਵੇ ਲਾਈਨ ਦੇ ਪੁਲ ਤੋਂ ਓਵਰਫਲੋ ਹੋਏ ਕੋਟਲਾ ਰਜਵਾਹੇ ਦੀ ਨਹਿਰੀ ਵਿਭਾਗ ਅਤੇ ਰੇਲਵੇ ਵਿਭਾਗ ਨੇ ਕੋਈ ਸਾਰ ਨਹੀਂ ਲਈ | ਪ੍ਰੇਸ਼ਾਨ ਹੋਏ ਰੇਗਰ ਬਸਤੀ ਦੇ ਦਰਜਨਾਂ ਲੋਕਾਂ ਨੇ ਇਕੱਠੇ ਹੋ ...

ਪੂਰੀ ਖ਼ਬਰ »

ਲੇਬਰ ਗੇਟ ਦੇ ਰਸਤੇ 'ਚੋਂ ਫ਼ਾਇਰ ਬਿ੍ਗੇਡ ਨਾਲ ਕੱਢਿਆ ਪਾਣੀ

ਰਾਮਾਂ ਮੰਡੀ, 18 ਜੁਲਾਈ (ਤਰਸੇਮ ਸਿੰਗਲਾ)-ਬੀਤੇ ਦਿਨ ਰਾਤ ਪਏ ਭਾਰੀ ਮੀਂਹ ਨਾਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਲੇਬਰ ਗੇਟ ਵਾਲੇ ਰਸਤੇ 'ਚ ਦੂਸਰੇ ਦਿਨ ਵੀ ਖੜੇ ਗੋਡੇ-ਗੋਡੇ ਪਾਣੀ ਕਾਰਨ ਮਜਦੂਰਾਂ ਦੀ ਮੁਸ਼ਕਿਲ ਨੂੰ ਵੇਖਦੇ ਹੋਏ ਰਿਫਾਇਨਰੀ ਵਿਰੁੱਧ ਅੱਜ ਅਖਬਾਰ ...

ਪੂਰੀ ਖ਼ਬਰ »

ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਟਰੱਕ 3 ਫੁੱਟ ਉੱਚੇ ਡਿਵਾਈਡਰ 'ਤੇ ਚੜਿ੍ਹਆ

ਰਾਮਾਂ ਮੰਡੀ, 18 ਜੁਲਾਈ (ਤਰਸੇਮ ਸਿੰਗਲਾ)-ਬੀਤੀ ਰਾਤ ਇੱਕ ਲੋਡਿੰਗ ਟਰੱਕ ਨੰ.ਆਰ ਜੇ 25 ਜੀ ਏ-2253 ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਟਾਊਨਸ਼ਿਪ ਤੋਂ ਰਿਫਾਇਨਰੀ ਰੋਡ ਵਿਖੇ ਬਣੇ ਕਰੀਬ ਤਿੰਨ ਫੁੱਟ ਉੱਚੇ ਡਿਵਾਈਡਰ ਤੇ ਚੜ੍ਹ ਗਿਆ ਜਿਸ ਨਾਲ ਚਾਲਕ ਦਾ ਜਾਨੀ ਨੁਕਸਾਨ ਤੋਂ ...

ਪੂਰੀ ਖ਼ਬਰ »

ਭਾਰੀ ਮੀਂਹ ਕਾਰਨ ਘਰ ਦੀ ਛੱਤ ਡਿਗੀ

ਭੁੱਚੋ ਮੰਡੀ, 18 ਜੁਲਾਈ (ਬਿੱਕਰ ਸਿੰਘ ਸਿੱਧੂ) ਨੇੜਲੇ ਪਿੰਡ ਸੇਮਾ ਵਿਖੇ ਭਾਰੀ ਮੀਂਹ ਦੀ ਮਾਰ ਹੇਠ ਆਏ ਕਿਸਾਨ ਸੁਖਮੰਦਰ ਸਿੰਘ ਦੇ ਘਰ ਦੀ ਛੱਤ ਰਾਤ ਸਮੇਂ ਡਿੱਗ ਪਈ ਜਿਸ ਦੌਰਾਨ ਘਰੇਲੂ ਵਰਤੋਂ ਦਾ ਸਾਮਾਨ ਮੰਜੇ, ਪੱਖੇ ਪੇਟੀਆਂ ਆਦਿ ਟੁੱਟ ਗਈਆਂ | ਪੀੜਤ ਕਿਸਾਨ ਰਾਤ ...

ਪੂਰੀ ਖ਼ਬਰ »

ਪਿੰਡ ਜੇਠੂਕੇ 'ਚ ਕਰੀਬ 500 ਏਕੜ ਫ਼ਸਲ 'ਚ ਬਰਸਾਤ ਦਾ ਪਾਣੀ ਭਰਿਆ

ਚਾਉਕੇ, 18 ਜੁਲਾਈ (ਮਨਜੀਤ ਸਿੰਘ ਘੜੈਲੀ)-ਪਿਛਲੇ 2 ਦਿਨਾਂ ਦੌਰਾਨ ਇਲਾਕੇ 'ਚ ਪਈ ਭਰਵੀਂ ਬਰਸਾਤ ਕਾਰਨ ਕਈ ਪਿੰਡਾਂ 'ਚ ਬਰਸਾਤ ਦਾ ਪਾਣੀ ਭਾਰੀ ਮਾਤਰਾ ਵਿਚ ਭਰਨ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ ਨਾਲ ਨੱਕੋ-ਨੱਕ ਡੁੱਬ ਗਈ ਹੈ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ...

ਪੂਰੀ ਖ਼ਬਰ »

ਕਿਸੇ ਦਾ ਫਲੈਟ ਆਪਣਾ ਦੱਸ ਕੇ ਅੱਗੇ ਵੇਚਿਆ

ਬਠਿੰਡਾ, 18 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਕਿਸੇ ਹੋਰ ਦਾ ਫਲੈਟ ਆਪਣਾ ਦੱਸ ਕੇ ਅੱਗੇ ਵੇਚ ਕੇ 22 ਲੱਖ 13 ਹਜ਼ਾਰ 386 ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਥਾਣਾ ਸਿਵਲ ਲਾਈਨ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਭਾਰੀ ਮੀਂਹ ਕਾਰਨ ਪਿੰਡ ਦੀ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ

ਮਹਿਰਾਜ਼, 18 ਜੁਲਾਈ (ਸੁਖਪਾਲ ਮਹਿਰਾਜ਼)- ਭਰਵੀ ਬਾਰਿਸ ਪੈਣ ਕਾਰਨ ਮਹਿਰਾਜ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ 'ਚ ਅਜੇ ਵੀ ਮੀਂਹ ਦਾ ਪਾਣੀ ਖੜ੍ਹਾ ਹੈ | ਸਥਾਨਕ ਪਿੰਡ ਦੀਆਂ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ...

ਪੂਰੀ ਖ਼ਬਰ »

ਇਰਾਦਾ ਕਤਲ ਮਾਮਲੇ 'ਚ 7 ਨੌਜਵਾਨ ਬਰੀ

ਬਠਿੰਡਾ, 18 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਦੇ ਅਡੀਸ਼ਨਲ ਸੈਸ਼ਨ ਜੱਜ ਮੁਹੰਮਦ ਗੁਲਜਾਰ ਦੀ ਅਦਾਲਤ ਨੇ ਇਰਾਦਾ ਕਤਲ ਤੇ ਕੁੱਟਮਾਰ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 7 ਨੌਜਵਾਨਾਂ ਨੂੰ ਬਚਾਅ ਪੱਖ ਦੇ ਵਕੀਲਾਂ ਹਰਪਾਲ ਸਿੰਘ ਖਾਰਾ ਤੇ ਰਿਤੇਸ਼ ਸਿੰਗਲਾ ...

ਪੂਰੀ ਖ਼ਬਰ »

4250 ਨਸ਼ੀਲੀਆਂ ਗੋਲੀਆਂ ਸਣੇ ਇਕ ਝੋਲਾਛਾਪ ਡਾਕਟਰ ਸਣੇ 2 ਗਿ੍ਫ਼ਤਾਰ

ਬਠਿੰਡਾ, 18 ਜੁਲਾਈ (ਅਜੀਤ ਪ੍ਰਤੀਨਿਧ)-ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਬਠਿੰਡਾ ਵਲੋਂ ਅੱਜ ਪਿੰਡ ਭੋਖੜਾ ਦੀ ਹੱਦ 'ਚੋਂ ਪੈਂਦੇ ਸੂਏ ਦੇ ਪੁਲ ਤੋਂ ਪਿੰਡ ਗਿੱਲਪਤੀ ਦੇ ਇਕ ਝੋਲਾਛਾਪ ਡਾਕਟਰ ਸਣੇ 2 ਵਿਅਕਤੀਆਂ ਨੂੰ 4250 ਨਸ਼ੀਲੀਆਂ ਪਾਬੰਧੀਸ਼ੁਦਾ ਗੋਲੀਆਂ ਸਣੇ ...

ਪੂਰੀ ਖ਼ਬਰ »

ਕਾਾਗਰਸੀ ਆਗੂਆਂ ਨੇ ਅਕਾਲੀ ਦਲ ਦੇ ਆਗੂਆਂ ਦੇ ਦਾਅਵਿਆਂ ਦੀ ਖੋਲ੍ਹੀ ਪੋਲ

ਬਠਿੰਡਾ, 18 ਜੁਲਾਈ (ਸ.ਰ.)-ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਸ਼ਹਿਰ ਵਾਸੀਆਂ ਦਾ ਲੱਖਾਂ ਕਰੋੜਾਂ ਦਾ ਘਰੇਲੂ ਸਾਮਾਨ ਦੇ ਨੁਕਸਾਨ ਉਪਰੰਤ ਸ਼ਹਿਰ 'ਚ ਮੱਚੀ ਤਰਥੱਲੀ ਦੇ ਚੱਲਦਿਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪੋ-ਆਪਣਾ ਪੱਖ ਰੱਖਦਿਆਂ ਸਫ਼ਾਈ ਦਿੱਤੀ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਨੇ ਫ਼ਲ ਵਿਕਰੇਤਾ ਦੇ ਖਾਤੇ 'ਚੋਂ ਕਢਵਾਏ 11 ਹਜ਼ਾਰ ਰੁਪਏ

ਬਠਿੰਡਾ, 18 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਠਿੰਡਾ 'ਚ ਕਿਸੇ ਅਣਪਛਾਤੇ ਵਿਅਕਤੀ ਦੁਆਰਾ ਇਕ ਫ਼ਲ ਵਿਕਰੇਤਾ ਦੇ ਖਾਤੇ 'ਚੋਂ 11 ਹਜ਼ਾਰ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਫ਼ਲ ਵਿਕਰੇਤਾ ਨੇ ਇਸ ਸਬੰਧੀ ਥਾਣਾ ਕੈਂਟ ਤੇ ਬੈਂਕ ਅਧਿਕਾਰੀਆਂ ਨੂੰ ...

ਪੂਰੀ ਖ਼ਬਰ »

15 ਸਾਲਾ ਨਾਬਾਲਗ ਨਾਲ ਜਬਰ ਜਨਾਹ, ਔਰਤ ਸਮੇਤ 4 'ਤੇ ਪਰਚਾ ਦਰਜ

ਕੋਟਫੱਤਾ, 18 ਜੁਲਾਈ (ਰਣਜੀਤ ਸਿੰਘ ਬੁੱਟਰ)-ਕੋਟਫੱਤਾ ਦੀ ਵਸਨੀਕ ਇਕ 15 ਸਾਲਾ ਨਾਬਾਲਗ ਲੜਕੀ ਨੇ ਆਪਣੇ ਨਾਲ ਜਬਰ ਜਨਾਹ ਕਰਨ ਵਾਲਿਆਂ ਿਖ਼ਲਾਫ਼ ਥਾਣਾ ਕੋਟਫੱਤਾ ਵਿਚ ਪਰਚਾ ਦਰਜ ਕਰਾਇਆ ਹੈ | ਕੋਟਫੱਤਾ ਪੁਲਿਸ ਨੇ ਇੱਕ ਔਰਤ ਸਮੇਤ ਚਾਰ ਜਣਿਆਂ ਿਖ਼ਲਾਫ਼ ਨਾਬਾਲਗ ਨਾਲ ...

ਪੂਰੀ ਖ਼ਬਰ »

ਯੂਨਾਈਟਿਡ ਅਕਾਲੀ ਦਲ ਦੀ ਸਮੁੱਚੀ ਟੀਮ ਭਾਈ ਗੁਰਦੀਪ ਸਿੰਘ ਬਠਿੰਡਾ ਨਾਲ ਚੱਟਾਨ ਵਾਂਗ ਖੜ੍ਹੀ ਹੈ- ਪਾਰਟੀ ਆਗੂ

ਬਠਿੰਡਾ, 18 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਯੂਨਾਈਟਿਡ ਅਕਾਲੀ ਦਲ ਦੀ ਨਵੀਂ ਚੋਣ ਪਿਛੋਂ ਬਣੀ ਸਥਿਤੀ ਤੇ ਭਾਈ ਮੋਹਕਮ ਸਿੰਘ ਦੇ ਬਿਆਨ 'ਤੇ ਪ੍ਰਤੀਕਰਮ ਵਜੋਂ ਅੱਜ ਯੂਨਾਈਟਿਡ ਅਕਾਲੀ ਦਲ ਦੇ ਧਾਰਮਿਕ ਵਿੰਗ ਦੇ ਪ੍ਰਧਾਨ ਬਾਬਾ ਚਮਕੌਰ ਸਿੰਘ ਭਾਈ ਰੂਪਾ, ਭਾਈ ਜਤਿੰਦਰ ...

ਪੂਰੀ ਖ਼ਬਰ »

ਮੀਂਹ ਤੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਤਖ਼ਤ ਸਾਹਿਬ ਦੇ ਮੁੱਖ ਦਵਾਰ ਅੱਗੇ ਚਿੱਕੜ ਵਾਲੇ ਪਾਣੀ ਦਾ ਬਣਿਆ ਛੱਪੜ, ਸ਼ਰਧਾਲੂ ਪ੍ਰੇਸ਼ਾਨ

ਤਲਵੰਡੀ ਸਾਬੋ, 18 ਜੁਲਾਈ (ਰਣਜੀਤ ਸਿੰਘ ਰਾਜੂ)- ਬੀਤੇ ਦਿਨ ਆਏ ਮੀਂਹ ਦੇ ਪਾਣੀ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਪ੍ਰਵੇਸ਼ ਦਵਾਰ ਏ ਗੇਟ ਅੱਗੇ ਬਣੇ ਸੀਵਰੇਜ ਦੇ ਓਵਰਫ਼ਲੋ ਕਾਰਨ ਤਖ਼ਤ ਸਾਹਿਬ ਦੇ ਉਕਤ ਪ੍ਰਵੇਸ਼ ਦਵਾਰ ਅੱਗੇ ਚਿੱਕੜ ਅਤੇ ਗੰਦੇ ਬਦਬੂਦਾਰ ਪਾਣੀ ...

ਪੂਰੀ ਖ਼ਬਰ »

4 ਕਿੱਲੋ ਭੁੱਕੀ ਸਣੇ ਇਕ ਕਾਬੂ

ਬਠਿੰਡਾ ਛਾਉਣੀ, 18 ਜੁਲਾਈ (ਪਰਵਿੰਦਰ ਸਿੰਘ ਜੌੜਾ)-ਭੁੱਚੋ ਪੁਲਿਸ ਨੇ ਪਿੰਡ ਤੁੰਗਵਾਲੀ 'ਚੋਂ 4 ਕਿੱਲੋ ਭੁੱਕੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਚੌਾਕੀ ਇੰਚਾਰਜ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਜਦੋਂ ਤੁੰਗਵਾਲੀ-ਕੋਟਸ਼ਮੀਰ ...

ਪੂਰੀ ਖ਼ਬਰ »

ਦੋ ਰਾਤਾਂ 'ਚ ਲਗਾਤਾਰ ਦੋ ਜੀਪਾਂ ਚੋਰੀ

ਰਾਮਾਂ ਮੰਡੀ, 18 ਜੁਲਾਈ (ਤਰਸੇਮ ਸਿੰਗਲਾ)-ਬੀਤੀ 16 ਤੇ 17 ਜੁਲਾਈ ਦੀਆਂ ਦੋਵੇਂ ਰਾਤਾਂ ਨੂੰ ਲਗਾਤਾਰ ਰਾਮਾਂ ਮੰਡੀ 'ਚੋਂ ਦੋ ਜੀਪਾਂ ਚੋਰੀ ਹੋਣ ਦਾ ਸਮਾਚਾਰ ਹੈ | ਇਸ ਸਬੰਧੀ ਪੀੜਤ ਸੰਜੂ ਰੋਤਮ ਪੁੱਤਰ ਕਰਮਵੀਰ ਰੋਤਮ ਵਾਸੀ ਪਾਣੀਪਤ (ਹਰਿਆਣਾ) ਹਾਲ ਆਬਾਦ ਰਾਮਾਂ ਮੰਡੀ ਨੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX