ਤਾਜਾ ਖ਼ਬਰਾਂ


ਬਰਫ਼ ਦੀ ਚਿੱਟੀ ਚਾਦਰ ਨੇ ਢੱਕਿਆ ਸ਼ਿਮਲਾ
. . .  11 minutes ago
ਸ਼ਿਮਲਾ, 14 ਦਸੰਬਰ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ, ਜਿਸ ਹਰ ਪਾਸੇ ਬਰਫ਼ ਦੀ ਚਿੱਟੀ ਚਾਦਰ ਨਜ਼ਰ ਆ ਰਹੀ ਹੈ। ਬਰਫ਼ਬਾਰੀ...
ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਚੱਲਣ ਕਾਰਨ ਏ. ਐੱਸ. ਆਈ. ਦੀ ਮੌਤ
. . .  24 minutes ago
ਰੂਪਨਗਰ, 14 ਦਸੰਬਰ (ਸਤਨਾਮ ਸਿੰਘ ਸੱਤੀ)- ਰੂਪਨਗਰ ਦੇ ਪਿੰਡ ਕੋਟਲਾ ਨਿਹੰਗ ਖਾਨ 'ਚ ਅੱਜ ਸਵੇਰੇ ਕਰੀਬ 7.15 ਵਜੇ ਪੰਜਾਬ ਪੁਲਿਸ ਦੇ ਇੱਕ ਏ. ਐੱਸ. ਆਈ. ਦੀ ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਲੱਗਣ ਕਾਰਨ...
ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਾਲੇ ਸਥਾਨ 'ਤੇ ਪੈ ਰਹੇ ਹਨ ਭੋਗ
. . .  43 minutes ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਾਲੇ...
ਰਜਵਾਹੇ 'ਚ ਪਾੜ ਪੈਣ ਕਾਰਨ ਪਾਣੀ 'ਚ ਡੁੱਬੀ ਕਿਸਾਨਾਂ ਦੀ ਫ਼ਸਲ
. . .  58 minutes ago
ਹੰਡਿਆਇਆ, 14 ਦਸੰਬਰ (ਗੁਰਜੀਤ ਸਿੰਘ ਖੁੱਡੀ)- ਪਿਛਲੇ ਦੋ ਦਿਨ ਲਗਾਤਾਰ ਪਏ ਮੀਂਹ ਦੇ ਚੱਲਦਿਆਂ ਹੰਡਿਆਇਆ ਮਾਈਨਰ ਰਜਵਾਹੇ 'ਚ ਪਾੜ ਪੈਣ ਕਾਰਨ ਪਿੰਡ ਹੰਡਿਆਇਆ ਦਿਹਾਤੀ ਅਤੇ ਪਿੰਡ ਖੁੱਡੀ ਖ਼ੁਰਦ...
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਪਹੁੰਚੇ ਸੁਖਬੀਰ ਅਤੇ ਹਰਸਿਮਰਤ ਬਾਦਲ
. . .  about 1 hour ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦਾ 99ਵਾਂ ਸਥਾਪਨਾ ਦਿਵਸ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਮਨਾਇਆ ਜਾ ਰਿਹਾ ਹੈ, ਜਿਸ 'ਚ...
ਅਕਾਲੀ ਦਲ ਵਲੋਂ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 99ਵਾਂ ਸਥਾਪਨਾ ਦਿਵਸ
. . .  about 1 hour ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਅਕਾਲੀ ਆਗੂਆਂ ਵੱਲੋਂ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ। ਅਕਾਲੀ ਦਲ ਬਾਦਲ...
ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਵੈਸਟ ਇੰਡੀਜ਼ ਖ਼ਿਲਾਫ਼ ਇਕ ਦਿਨਾਂ ਸੀਰੀਜ਼ 'ਚ ਸ਼ਾਰਦੂਲ ਠਾਕੁਰ ਭਾਰਤੀ ਟੀਮ 'ਚ ਹੋਏ ਸ਼ਾਮਲ
. . .  about 2 hours ago
ਨਵੀਂ ਦਿੱਲੀ, 14 ਦਸੰਬਰ- ਵੈਸਟ ਇੰਡੀਜ਼ ਦੇ ਖ਼ਿਲਾਫ਼ 15 ਦਸੰਬਰ ਤੋਂ ਸ਼ੁਰੂ ਹੋ ਰਹੀ ਇਕ ਦਿਨਾਂ ਸੀਰੀਜ਼ ਦੇ ਲਈ ਮੁੰਬਈ ਦੇ ਤੇਜ਼ ਗੇਂਦਬਾਜ਼ ਸ਼ਾਰਦੂਲ ਠਾਕੁਰ ਨੂੰ ...
ਕੈਨੇਡਾ ਵਿਖੇ ਵਾਪਰੇ ਸੜਕ ਹਾਦਸੇ 'ਚ ਭੋਤਨਾ ਦੇ ਨੌਜਵਾਨ ਦੀ ਹੋਈ ਮੌਤ
. . .  about 2 hours ago
ਟੱਲੇਵਾਲ, 14 ਦਸੰਬਰ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਦੇ 27 ਵਰ੍ਹਿਆਂ ਦੇ ਕਮਲ ਸੇਖੋਂ ਉਰਫ ਕਾਲੂ ਭੋਤਨਾ ਦੀ ਕੈਨੇਡਾ ਦੇ ਅਲਬਰਟਾ ਦੀ ਡਰੈਗਨ ਵੈਲੀ ...
ਮਹਾਰਾਸ਼ਟਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 2 hours ago
ਮੁੰਬਈ, 14 ਦਸੰਬਰ- ਮਹਾਰਾਸ਼ਟਰ ਦੇ ਪਾਲਘਰ 'ਚ ਅੱਜ ਸਵੇਰੇ 5:22 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ...
ਨੇਪਾਲ 'ਚ ਹੋਏ ਧਮਾਕੇ 'ਚ 3 ਲੋਕਾਂ ਦੀ ਮੌਤ
. . .  about 2 hours ago
ਕਾਠਮੰਡੂ, 14 ਦਸੰਬਰ- ਦੱਖਣੀ ਨੇਪਾਲ ਦੇ ਧਨੁਸ਼ਾ ਜ਼ਿਲ੍ਹੇ 'ਚ ਬੀਤੀ ਰਾਤ ਹੋਏ ਧਮਾਕੇ 'ਚ 3 ਲੋਕਾਂ ਦੀ ਮੌਤ ਹੋ ਗਈ ਜਿਸ 'ਚ 1 ਪੁਲਿਸ ਅਫ਼ਸਰ ...
ਜੰਮੂ-ਕਸ਼ਮੀਰ ਦੇ ਡੋਡਾ 'ਚ ਹੋਈ ਬਰਫ਼ਬਾਰੀ
. . .  about 2 hours ago
ਸ੍ਰੀਨਗਰ, 14 ਦਸੰਬਰ- ਜੰਮੂ-ਕਸ਼ਮੀਰ ਦੇ ਡੋਡਾ ਦੇ ਉੱਪਰਲੇ ਹਿੱਸਿਆ 'ਚ ਬਰਫ਼ਬਾਰੀ ਹੋਈ ....
ਦਿੱਲੀ : ਲਕੜੀ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
. . .  about 1 hour ago
ਨਵੀਂ ਦਿੱਲੀ, 14 ਦਸੰਬਰ- ਦਿੱਲੀ ਦੀ ਅਨਾਜ ਮੰਡੀ ਤੋਂ ਬਾਅਦ ਹੁਣ ਮੁੰਡਕਾ ਇਲਾਕੇ 'ਚ ਇਕ ਲਕੜੀ ਦੇ ਗੋਦਾਮ 'ਚ ਭਿਆਨਕ ....
ਅੱਜ ਦਾ ਵਿਚਾਰ
. . .  about 3 hours ago
ਕੰਡਿਆਲੀ ਤਾਰ ਤੋਂ ਮਿਲੀ 15 ਕਰੋੜ ਦੀ ਹੈਰੋਇਨ
. . .  1 day ago
ਖੇਮਕਰਨ ,13 ਦਸੰਬਰ (ਰਾਕੇਸ਼ ਬਿੱਲਾ)-ਬੀ ਐੱਸ ਐੱਫ ਦੀ 116 ਬਟਾਲੀਅਨ ਤੇ ਨਾਰਕੋਟਿਕ ਸੈੱਲ ਤਰਨਤਾਰਨ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਸੀਮਾ ਚੌਕੀ ਝੁੱਗੀਆਂ ਨੂਰ ਮੁਹੰਮਦ ਅਧੀਨ ਕੰਡਿਆਲੀ ਤਾਰ ਤੋਂ ਪਾਰ ਸਰਚ ਦੌਰਾਨ ਪਾਕਿਸਤਾਨੀ ...
ਰਾਹੁਲ ਗਾਂਧੀ ਦੇ ਬਿਆਨ 'ਤੇ ਭੜਕੀ ਸਮ੍ਰਿਤੀ ਈਰਾਨੀ ਨੇ ਚੋਣ ਕਮਿਸ਼ਨ 'ਚ ਦਰਜ ਕਰਾਈ ਸ਼ਿਕਾਇਤ
. . .  1 day ago
ਨਵੀਂ ਦਿੱਲੀ, 13 ਦਸੰਬਰ - ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਰੇਪ ਇਨ ਇੰਡੀਆ ਵਾਲੀ ਟਿੱਪਣੀ 'ਤੇ ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ 'ਚ ਸ਼ਿਕਾਇਤ ਦਰਜ ਕਰਾਈ ਹੈ। ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਦੀ ਟਿੱਪਣੀ ਖਿਲਾਫ...
ਸੂਬੇ ਨਾਗਰਿਕਤਾ ਕਾਨੂੰਨ ਲਾਗੂ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ - ਮੀਡੀਆ ਰਿਪੋਰਟ
. . .  1 day ago
ਮੀਂਹ ਦੇ ਪਾਣੀ ਨਾਲ ਕਰਤਾਰਪੁਰ ਲਾਂਘਾ ਮਾਰਗ ਨੁਕਸਾਨਿਆ
. . .  1 day ago
ਕਲਾਨੌਰ ਦੇ ਐਸ.ਐਮ.ਓ. ਡਾ ਲਖਵਿੰਦਰ ਸਿੰਘ ਅਠਵਾਲ ਦਾ ਨੈਸ਼ਨਲ ਐਵਾਰਡ ਨਾਲ ਸਨਮਾਨ
. . .  1 day ago
ਪੰਜਾਬ 'ਚ ਡਿਜੀਟਲ ਕ੍ਰਾਂਤੀ ਨੂੰ ਹੋਰ ਨਿਖਾਰਨ ਲਈ ਕੈਪਟਨ ਵੱਲੋਂ ਅਹਿਮ ਐਲਾਨ
. . .  1 day ago
ਅਮਿਤ ਸ਼ਾਹ ਦਾ ਵੀ ਸ਼ਿਲਾਂਗ ਦੌਰਾ ਰੱਦ, ਫਰਾਂਸ ਵੱਲੋਂ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ
. . .  1 day ago
ਨਾਗਰਿਕਤਾ ਕਾਨੂੰਨ : ਵਿਰੋਧ 'ਚ ਸੜਕ 'ਤੇ ਜਾਮੀਆ ਦੇ ਵਿਦਿਆਰਥੀ, ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ
. . .  1 day ago
ਅਰਥਵਿਵਸਥਾ 'ਚ ਸੁਧਾਰ ਲਈ ਚੁੱਕੇ ਕਦਮਾਂ ਨੇ ਦਿਖਾਏ ਰੰਗ -ਨਿਰਮਲਾ ਸੀਤਰਮਣ
. . .  1 day ago
ਕੈਬ 'ਤੇ ਜਾਰੀ ਵਿਰੋਧ ਪ੍ਰਦਰਸ਼ਨ ਵਿਚਕਾਰ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੌਰਾ ਟਾਲਿਆ
. . .  1 day ago
ਕੈਦੀ ਨੂੰ ਉਸ ਦੇ ਸਾਥੀ ਲੈ ਕੇ ਹੋਏ ਫ਼ਰਾਰ, ਗੋਲੀਬਾਰੀ 'ਚ ਇਕ ਮੁਲਾਜ਼ਮ ਜ਼ਖਮੀ
. . .  1 day ago
ਰਿਸ਼ਵਤ ਲੈਂਦਾ ਬੀ.ਡੀ.ਪੀ.ਓ ਕਾਬੂ
. . .  1 day ago
ਦਿੱਲੀ : ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਾਗਰਿਕਤਾ ਸੋਧ ਬਿਲ ਦੇ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਅਦਾਲਤ ਨੇ ਰਤੁਲ ਪੁਰੀ ਦੀ ਜ਼ਮਾਨਤ ਪਟੀਸ਼ਨ ਨੂੰ ਦਿੱਤੀ ਮਨਜ਼ੂਰੀ
. . .  1 day ago
ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੇ ਕਾਂਗਰਸੀ ਨੇਤਾ ਜੈ ਰਾਮ ਰਮੇਸ਼
. . .  1 day ago
ਜੰਮੂ-ਕਸ਼ਮੀਰ ਹਾਈਕੋਰਟ ਦੇ ਚਾਰ ਜੱਜਾਂ ਨੇ ਆਪਣੀ ਰਿਪੋਰਟ ਸੁਪਰੀਮ ਕੋਰਟ 'ਚ ਕੀਤੀ ਦਾਇਰ
. . .  about 3 hours ago
ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ ਅਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਦੀ ਬੈਠਕ
. . .  1 day ago
ਹਾਈਕਮਾਂਡ ਤੇ ਕੈਪਟਨ ਨੂੰ ਹੈ ਮੰਤਰੀ ਮੰਡਲ 'ਚ ਫੇਰ ਬਦਲ ਕਰਨ ਦਾ ਅਧਿਕਾਰ : ਤ੍ਰਿਪਤ ਬਾਜਵਾ
. . .  1 day ago
ਦਿੱਲੀ ਹਾਈਕੋਰਟ ਨੇ ਜੇ.ਐਨ.ਯੂ ਦੇ ਵਿਦਿਆਰਥੀਆਂ ਦਾ ਮੰਗਿਆ ਵੇਰਵਾ
. . .  1 day ago
ਮਾਜਰੀ ਪੁਲਿਸ ਨੇ ਫੜੀ ਖੇਰ ਲੱਕੜ ਦੀ ਭਰੀ ਦਸ ਚੱਕੀ ਗੱਡੀ
. . .  1 day ago
'ਰੇਪ ਇਨ ਇੰਡੀਆ' ਵਾਲੀ ਟਿੱਪਣੀ ਦੇ ਲਈ ਰਾਹੁਲ ਗਾਂਧੀ ਨੇ ਮਾਫ਼ੀ ਮੰਗਣ ਤੋਂ ਕੀਤਾ ਸਾਫ਼ ਇਨਕਾਰ
. . .  1 day ago
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌਤ
. . .  1 day ago
ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਹੋਈ ਮੌਤ, ਪਤੀ ਸਮੇਤ ਤਿੰਨ ਵਿਰੁੱਧ ਪਰਚਾ ਦਰਜ
. . .  1 day ago
ਲੋਕ ਸਭਾ ਦੀ ਕਾਰਵਾਈ ਅਣਮਿਥੇ ਸਮੇਂ ਦੇ ਲਈ ਮੁਲਤਵੀ
. . .  1 day ago
ਸਬਰੀਮਾਲਾ ਮੰਦਰ ਮਾਮਲੇ ਦੇ ਸੰਬੰਧ 'ਚ ਸਮੀਖਿਆ ਪਟੀਸ਼ਨ 'ਤੇ ਹੋਵੇਗੀ ਸੁਣਵਾਈ : ਸੁਪਰੀਮ ਕੋਰਟ
. . .  1 day ago
ਨਸ਼ਾ ਨਾ ਮਿਲਣ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਸੁਪਰੀਮ ਕੋਰਟ ਨੇ ਚੋਣ ਆਯੋਗ ਨੂੰ ਜਾਰੀ ਕੀਤਾ ਨੋਟਿਸ
. . .  about 1 hour ago
ਸ਼੍ਰੀ ਕਟਾਸਰਾਜ ਮੰਦਰ ਦੇ ਦਰਸ਼ਨਾਂ ਲਈ ਹਿੰਦੂ ਯਾਤਰੀਆਂ ਦਾ ਜਥਾ ਪਾਕਿਸਤਾਨ ਰਵਾਨਾ
. . .  about 1 hour ago
ਬ੍ਰਿਟੇਨ ਚੋਣਾਂ : ਪ੍ਰਧਾਨ ਮੰਤਰੀ ਮੋਦੀ ਨੇ ਬੌਰਿਸ ਜਾਨਸਨ ਨੂੰ ਦਿੱਤੀ ਵਧਾਈ
. . .  about 1 hour ago
ਹੰਗਾਮੇ ਦੇ ਚਲਦਿਆਂ ਲੋਕ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  about 1 hour ago
ਲੇਬਰ ਪਾਰਟੀ ਦੇ ਚਾਰ ਪੰਜਾਬੀਆਂ ਨੇ ਮੁੜ ਰਚਿਆ ਇਤਿਹਾਸ
. . .  about 1 hour ago
ਰਾਹੁਲ ਗਾਂਧੀ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਲੋਕ ਸਭਾ 'ਚ ਹੰਗਾਮਾ
. . .  about 1 hour ago
ਬਰਤਾਨੀਆ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਸਪਸ਼ਟ ਬਹੁਮਤ
. . .  about 1 hour ago
ਅਕਾਲੀ ਆਗੂਆਂ ਨੇ ਦੂਸਰੇ ਦਿਨ ਵੀ ਕੀਤੀ ਸੇਵਾ
. . .  5 minutes ago
ਉੱਤਰਾਖੰਡ : ਬਾਰੀ ਬਰਫ਼ਬਾਰੀ ਕਾਰਨ ਗੰਗੋਤਰੀ-ਜਮਨੋਤਰੀ ਹਾਈਵੇ ਬੰਦ
. . .  14 minutes ago
ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ 18 ਸਾਲਾਂ ਨੌਜਵਾਨ ਦਾ ਕਤਲ
. . .  23 minutes ago
ਨਿਰਭੈਆ ਮਾਮਲਾ : ਪਟਿਆਲਾ ਹਾਊਸ ਕੋਰਟ 'ਚ 18 ਦਸੰਬਰ ਨੂੰ ਹੋਵੇਗੀ ਅਗਲੀ ਸੁਣਵਾਈ
. . .  30 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਸਾਉਣ ਸੰਮਤ 551

ਸੰਪਾਦਕੀ

ਹੇਠਲੇ ਵਰਗਾਂ ਲਈ ਨਿਰਾਸ਼ਾਜਨਕ ਹੀ ਰਿਹਾ ਆਮ ਬਜਟ

ਭਾਰਤ ਦੀ ਪਹਿਲੀ ਪੂਰਨਕਾਲ ਸਥਾਈ ਮਹਿਲਾ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਦੁਆਰਾ ਪੇਸ਼ ਆਉਣ ਵਾਲੇ ਵਰ੍ਹੇ ਦਾ ਵਿੱਤੀ ਬਜਟ ਕਿਸੇ ਵੀ ਵਰਗ ਲਈ ਕੁਝ ਕਰਨ ਪ੍ਰਤੀ ਐਲਾਨਾਂ (ਵਿਸ਼ੇਸ਼ ਕਰਕੇ ਰਾਹਤ ਵਾਲੇ) ਵਾਲੇ ਅੰਕੜਿਆਂ ਤੋਂ ਟਾਲਾ ਵੱਟਦਿਆਂ, ਮਹਿਜ਼ ਵਿੱਤੀ ਵਿਸ਼ੇ 'ਤੇ ਕਾਗਜ਼ੀ ਝਲਕਾਰੇ ਦਿੰਦਾ, ਇਕ ਬਿੰਬ ਮਾਤਰ ਹੋ ਕੇ ਰਹਿ ਗਿਆ ਹੈ। ਪਰ ਜਦੋਂ ਖ਼ਤਮ ਹੋ ਗਿਆ ਤਾਂ ਗੰਭੀਰਤਾ ਨਾਲ ਸੁਣਦੇ ਤੇ ਮੀਡੀਆ ਦੇ ਬਜਟ ਤੋਂ ਪੇਸ਼ਤਰ ਉਮੀਦਾਂ ਦੇ ਧੜੱਲਿਆਂ ਦੇ ਮੱਦੇਨਜ਼ਰ ਮੇਰੇ ਵਿਚਾਰ 'ਚ ਹਰ ਇਕ ਨੇ ਇਹ ਹੀ ਸਮਝਿਆ ਕਿ ਸ਼ਾਇਦ ਸਾਹ ਲੈਣ ਲਈ ਰੁਕੇ ਹਨ ਤੇ ਇਕੱਠੀਆਂ ਰਾਹਤਾਂ ਦਾ ਐਲਾਨ ਕਰਨਗੇ। ਪਰ ਸਪੀਕਰ ਜੀ ਦੇ ਉਪਚਾਰਿਕ ਬੋਲਾਂ ਨੂੰ ਸੁਣ ਕੇ ਸ਼ਾਇਦ ਗੰਭੀਰ ਨਿਰਾਸ਼ਾ ਤੋਂ ਛੁੱਟ ਕੋਈ ਹੋਰ ਪ੍ਰਤੀਕਰਮ ਨਹੀਂ ਸੀ ਹੋ ਸਕਦਾ।ਹਾਂ, ਜਿਥੇ ਕੁਝ ਵਧਾਉਣਾ ਸੀ, ਉਥੇ ਸਪੱਸ਼ਟ ਐਲਾਨਨਾਮਾ ਠੋਕਵਾਂ ਸੀ, ਪਰ ਕਿਤੇ ਘਟਾਉਣ ਵਾਲਾ ਕੁਝ ਨਹੀਂ ਕਿਹਾ। ਕਿਸਾਨ, ਔਰਤਾਂ, ਸਟਾਰਟ-ਅਪ, ਸ਼ਬਦ ਵਾਰ-ਵਾਰ ਵਰਤਿਆ ਜ਼ਰੂਰ ਪਰ ਅਸਲ ਰਾਹਤ ਜ਼ੀਰੋ। ਇਹ ਗੱਲ ਹਰ ਫੋਰਮ 'ਤੇ ਕਿੰਨੇ ਦਿਨਾਂ ਤੋਂ ਕਹੀ ਜਾ ਰਹੀ ਹੈ ਕਿ ਮੱਧ ਵਰਗ ਨੇ ਹੀ ਮੋਦੀ ਸਰਕਾਰ ਨੂੰ ਦੁਬਾਰਾ ਵੋਟ ਦੇ ਕੇ ਵਾਪਸ ਲਿਆਂਦੈ ਪਰ ਮੱਧ ਵਰਗੀ ਔਰਤਾਂ, ਪੁਰਸ਼ ਜਾਂ ਇੰਟਰਪ੍ਰਾਈਜਿਜ਼ ਨੂੰ ਕੋਈ ਰਾਹਤ ਨਹੀਂ। ਹਾਂ, ਸਟਾਰਟ-ਅਪ ਨੂੰ ਇਨਕਮ ਟੈਕਸ ਦੀ ਪੁਣਛਾਣ ਤੋਂ ਰਾਹਤ ਬਾਰੇ ਕਈ ਫ਼ਿਕਰੇ ਬੋਲ ਦਿੱਤੇ। ਪਰ ਇਹ ਸੋਚੋ ਜਾਂ ਘੋਖੋ, ਸ਼ੁਰੂਆਤੀ ਦੌਰ 'ਚ ਜਦੋਂ ਰੋਟੀ ਦਾ ਹੀ ਮਸਲਾ ਹੋਵੇ ਤੇ ਜੇਕਰ ਉਹ ਕਿਧਰੇ ਜ਼ੋਰ ਮਾਰ ਕੇ ਕੁਝ ਏਨਾ ਕਮਾਉਣ ਲੱਗ ਪਏ ਕਿ ਇਨਕਮ ਟੈਕਸ ਦੇਣ ਜੋਗਾ ਹੋ ਜਾਏ ਤਾਂ ਉਹ ਪੁਣਛਾਣ ਜੋਗਾ ਕਿੱਥੋਂ ਬਣ ਜਾਏਗਾ। ਠੀਕ ਇਸੇ ਤਰ੍ਹਾਂ ਰਿਟਰਨ ਭਰਨ ਲਈ ਪੈਨ ਨੰਬਰ ਗ਼ੈਰ-ਜ਼ਰੂਰੀ ਹੋ ਜਾਏਗਾ, ਆਧਾਰ ਕਾਰਡ ਕਾਫੀ ਹੈ। ਇਹ ਵਿੱਤੀ ਬਜਟ ਦਾ ਹਿੱਸਾ ਹੋਣਾ ਜਾਂ ਇਹ ਕਿਹੜੀ ਰਾਹਤ ਹੈ, ਇਹ ਟੈਕਸ ਨੈੱਟ 'ਚ ਲਿਆਉਣ/ਫਸਾਉਣ ਦਾ ਤਰੀਕਾ ਹੈ। ਇਕ ਵਾਰੀ ਰਿਟਰਨ ਭਰ ਦੇਵੋ, ਅਗਲੀ ਵਾਰੀ ਸਾਰਾ ਕੁਝ ਆਪੇ ਪੁੱਛਿਆ ਜਾਵੇਗਾ। ਜਨ-ਧਨ ਖਾਤਾਧਾਰੀ ਮਹਿਲਾਵਾਂ ਨੂੰ ਪੰਜ ਹਜ਼ਾਰ ਤੱਕ ਓਵਰ ਡਰਾਫਟ ਸਹੂਲਤ ਜਾਂ ਇਕ ਲੱਖ ਤੱਕ ਕਰਜ਼ (ਵਿਆਜ ਮੁਕਤ) ਐਲਾਨਣਾ, ਛੋਟੇ ਵਰਗ ਦੇ ਜੀਵਨ 'ਚ ਭੰਬਲਭੂਸਾ ਵਧਾਉਣਾ, ਘਰ-ਗ੍ਰਹਿਸਥੀ ਖ਼ਰਾਬ ਕਰਨ ਵਾਲੀ ਗੱਲ ਹੈ। ਅਮਲੀ ਰੂਪ ਵਿਚ ਉਸੇ ਤਰ੍ਹਾਂ ਜਿਵੇਂ ਮਹਿਲਾ-ਕੌਂਸਲਰਾਂ ਲਈ ਰਾਖਵਾਂ ਹੋ ਜਾਣ ਤੇ ਸਬੰਧਿਤ ਚੋਣ ਖੇਤਰਾਂ ਵਿਚ ਮਹਿਲਾ ਕੌਂਸਲਰ ਤਾਂ ਬਣ ਜਾਂਦੀ ਹੈ ਪਰ ਅਸਲ ਵਿਚ ਉਸ ਦਾ ਪਤੀ ਹੀ ਸਾਰੇ ਫ਼ੈਸਲੇ ਕਰਦਾ ਹੈ ਤੇ ਮੀਟਿੰਗਾਂ ਤੱਕ 'ਚ ਸ਼ਮੂਲੀਅਤ ਕਰਦਾ ਹੈ। ਇਹ ਦੇਖਿਆ ਗਿਆ ਹੈ। ਪੈਸੇ ਦੀ ਕੀਮਤ ਏਨੀ ਘਟ ਗਈ ਹੈ ਕਿ ਇਕ ਲੱਖ ਰੁਪਏ ਤੱਕ ਕਰਜ਼ੇ ਲਈ ਉਤਸ਼ਾਹਿਤ ਕਰਕੇ ਅਸੀਂ ਹੇਠਲੇ ਵਰਗ ਨੂੰ ਮਹਿਜ਼ ਮੁਕਰਨ, ਭੱਜ ਜਾਣ ਜਾਂ ਕਰਜ਼ ਵਾਪਸ ਦੇਣ ਤੋਂ ਟਾਲਾ ਵਟਣ ਦੀ ਆਦਤ/ਗੁਣ ਪੈਦਾ ਕਰਨ ਵਾਲਾ ਮਾਹੌਲ ਪੈਦਾ ਕਰ ਰਹੇ ਹਾਂ। ਇਹ ਪਹੁੰਚ ਸਮਾਜਿਕਤਾ ਜਾਂ ਮੈਕਰੋ ਸਮਾਜਿਕ ਪੱਧਰ 'ਤੇ ਕਦਰਾਂ-ਕੀਮਤਾਂ ਦੇ ਘਾਣ ਲਈ ਜ਼ਿੰਮੇਵਾਰ ਹੁੰਦੀ ਹੈ। ਹਾਂ, ਇਸ ਨਾਲ ਸਿਆਸੀ ਲਾਭ ਜ਼ਰੂਰ ਮਿਲ ਜਾਂਦਾ ਹੈ, ਵਿਸ਼ੇਸ਼ ਕਰਕੇ ਸੱਤਾਧਾਰੀ ਪਾਰਟੀ ਲਈ ਕਿ ਉਸ ਦੇ ਕਾਰਕੁਨ, ਆਪਣੇ ਵੋਟਰਾਂ ਨੂੰ ਸਿਫ਼ਾਰਸ਼ ਕਰਕੇ ਫਟਾਫਟ ਪੈਸਾ ਦਿਵਾ ਵੀ ਦਿੰਦੇ ਹਨ ਤੇ ਵਾਪਸ ਦੇਣ ਦੀ ਪ੍ਰਵਾਹ ਨਾ ਕਰਨ ਦਾ ਹੌਸਲਾ ਵੀ ਦਿੰਦੇ ਹਨ। ਫਿਰ ਪੈਸੇ ਵਾਪਸ ਰਿਕਵਰ ਨਾ ਹੋਣ ਕਰਕੇ ਪ੍ਰਸ਼ਾਸਨਿਕ ਅਕੁਸ਼ਲਤਾ ਦਾ ਠੀਕਰਾ ਵੀ ਸਰਕਾਰੀ ਅਧਿਕਾਰੀਆਂ ਦੇ ਸਿਰ ਭੱਜਦਾ ਹੈ। ਇਸ ਸਾਰੀ ਕਿਰਿਆਸ਼ੀਲਤਾ 'ਚ ਭ੍ਰਿਸ਼ਟਾਚਾਰ ਖੂਬ ਵਧਦਾ ਹੈ।
ਸਿੰਗਲ ਬਰਾਂਡ, ਮਲਟੀ ਬਰਾਂਡ ਵਸਤੂਆਂ, ਬੀਮੇ 'ਚ ਐਫ.ਡੀ.ਆਈ. ਨੂੰ ਵਧਾ ਦੇਣ ਦਾ ਐਲਾਨ ਵੀ ਸਵਦੇਸ਼ੀ ਸੰਸਥਾਵਾਂ, ਵਿਅਕਤੀਆਂ ਜਾਂ ਕੁੱਲ ਦੇਸ਼ ਦੇ ਹਿਤ 'ਚ ਨਹੀਂ ਹੈ। ਪਹਿਲਾਂ ਵੀ ਇਸੇ ਸਰਕਾਰ ਨੇ ਕਾਰ/ਟਰੱਕ ਆਦਿ ਦੇ ਬੀਮਾ ਦੇ ਰੇਟਾਂ 'ਚ ਬਹੁਤ ਵਾਧਾ ਕੀਤਾ ਹੈ। ਫਿਰ ਥਰਡ ਪਾਰਟੀ ਬੀਮਾ ਗੱਡੀ ਖ਼ਰੀਦਿਆਂ ਹੀ ਤਿੰਨ ਸਾਲਾਂ ਲਈ ਕਰਵਾਉਣਾ ਜ਼ਰੂਰੀ ਕੀਤਾ ਹੋਇਆ ਹੈ ਜੋ ਕਿ ਬਹੁਤ ਜ਼ਿਆਦਾ ਵੀ ਹੈ ਤੇ ਬੋਝ ਵੀ ਹੈ। ਬੀਮਾ ਕੰਪਨੀਆਂ ਕੋਲ ਕਰੋੜਾਂ ਰੁਪਏ ਐਡਵਾਂਸ ਇਕੱਠੇ ਹੋ ਜਾਂਦੇ ਹਨ। ਲੋਕਪੱਖੀ ਸਰਕਾਰ ਨੇ ਅਜਿਹਾ ਰੂਲ ਬਣਾਉਣਾ ਵੀ ਸੀ ਤਾਂ ਉਸ ਤਿੰਨ ਸਾਲਾਂ ਵਾਲੇ ਐਡਵਾਂਸ ਦੇ ਬਣਦੇ ਵਿਆਜ ਦੀ ਹੱਦ ਤੱਕ ਰਾਹਤ ਦੇਣੀ ਚਾਹੀਦੀ ਸੀ। ਹੁਣ ਵਿਦੇਸ਼ੀਆਂ ਨੂੰ ਬੀਮਾ ਖੇਤਰ 'ਚ ਨਿਵੇਸ਼ ਵੱਧ ਕਰਨ ਦੀ ਇਜਾਜ਼ਤ ਸਿੱਧਾ ਉਨ੍ਹਾਂ ਨੂੰ ਇਹ ਫਾਇਦੇ ਦੇਣਾ ਹੀ ਹੈ।
ਸਭ ਤੋਂ ਵੱਧ ਪੈਟਰੋਲ/ਡੀਜ਼ਲ 'ਤੇ 1 ਫ਼ੀਸਦੀ ਸੈੱਸ ਵਧਾਉਣ ਵਾਲਾ ਐਲਾਨ ਘਾਤਕ ਹੈ। ਵੱਡੇ ਵਰਗ ਨੂੰ ਵਿਅਕਤੀਗਤ ਤੌਰ 'ਤੇ ਤਾਂ ਇਸ ਦਾ ਫ਼ਰਕ ਮਹਿਸੂਸ ਨਹੀਂ ਹੋਣਾ ਪਰ ਮੱਧ ਤੇ ਨਿਮਨ ਵਰਗ ਨੂੰ ਤਾਂ ਹੋਰ ਮਹਿੰਗਾ ਡੀਜ਼ਲ/ਪੈਟਰੋਲ ਬਹੁਤ ਨੁਕਸਾਨਦੇਹ ਸਾਬਤ ਹੋਏਗਾ। ਪੈਟਰੋਲ/ਡੀਜ਼ਲ ਮਹਿੰਗਾ ਹੋਣ ਨਾਲ ਘਰੇਲੂ ਵਰਤੋਂ ਦੀ ਹਰ ਚੀਜ਼/ਸੇਵਾ ਮਹਿੰਗੀ ਹੋ ਜਾਏਗੀ। ਪਿਛਲੇ ਕਈ ਵਰ੍ਹਿਆਂ ਤੋਂ ਕਿੰਨਾ ਰੌਲਾ ਪਾਇਆ ਜਾ ਰਿਹਾ ਹੈ ਕਿ ਸਰਕਾਰੀ (ਕੇਂਦਰੀ/ਪ੍ਰਦੇਸ਼ ਦੋਵੇਂ) ਟੈਕਸ, ਡਿਊਟੀਆਂ ਨੇ ਹੀ ਪੈਟਰੋਲ/ਡੀਜ਼ਲ ਬਹੁਤ ਮਹਿੰਗਾ ਕੀਤਾ ਹੋਇਐ, ਇਹ ਘਟਾਉਣਾ ਚਾਹੀਦਾ ਹੈ। ਘਟਾਉਣ ਦੀ ਉਮੀਦ ਦੇ ਉਲਟ, ਹੋਰ ਵਧਾ ਦਿੱਤਾ ਗਿਆ, ਕਿੰਨੀ ਨਿਰਾਸ਼ਾਜਨਕ ਗੱਲ ਹੈ। ਸਰਕਾਰ ਵਲੋਂ ਆਮ ਲੋਕਾਂ ਦੀਆਂ ਭਾਵਨਾਵਾਂ ਦੀ ਕੁੱਲ ਨਿਰਾਦਰੀ ਹੈ, ਬੇਪਰਵਾਹੀ ਹੈ, ਪੈਟਰੋਲ/ਡੀਜ਼ਲ 'ਤੇ ਸੈੱਸ ਵਧਾਉਣਾ। ਮੀਡੀਆ ਜਿਹੜਾ ਪਿਛਲੇ ਪੰਜ ਸਾਲ ਮੂਕ ਦਰਸ਼ਕ ਰਿਹਾ ਜਾਂ ਫਿਰ ਵੱਡਾ ਹਿੱਸਾ ਪਤਾ ਨਹੀਂ ਕਿਹੜੀ ਨਿੱਜੀ/ਸੰਸਥਾਗਤ ਮਜਬੂਰੀ ਕਰਕੇ ਸਕਾਰਾਤਮਿਕ ਰੋਲ ਅਦਾ ਨਹੀਂ ਕਰ ਸਕਿਆ, ਉਸ ਵਲੋਂ ਪੂਰੇ ਜ਼ੋਰ ਨਾਲ ਲੋਕ ਪੱਖੀ ਭਾਵਨਾਵਾਂ ਦਾ ਸਾਥ ਦੇਣਾ ਚਾਹੀਦਾ ਹੈ। ਸਰਕਾਰ ਨੇ ਆਪਣੀਆਂ ਉਪਲੱਬਧੀਆਂ ਦੇ ਝੰਡੇ ਗੱਡਣ ਲਈ ਜਿਥੇ ਅੰਕੜੇ ਦੇਣ ਦੀ ਲੋੜ ਸੀ, ਜ਼ਰੂਰ ਦਿੱਤੇ ਹਨ ਪਰ ਮਹਿਜ਼ ਕਾਗਜ਼ੀ। 35 ਕਰੋੜ ਐਲ.ਈ.ਡੀ. ਬਲਬ ਵੰਡੇ ਜਿਸ ਨਾਲ 18,341 ਕਰੋੜ ਰੁਪਏ ਦੀ ਬਿਜਲੀ ਦੀ ਬੱਚਤ ਹੋਈ। ਠੀਕ ਹੈ, ਬਿਜਲੀ ਬੋਰਡ ਦੇ ਦਫ਼ਤਰਾਂ ਦੇ ਬਾਹਰ ਅਸਥਾਈ ਵਿਕਰੀ ਕੇਂਦਰ ਬਣਾ ਕੇ ਐਲ.ਈ.ਡੀ. ਬਲਬ/ਟਿਊਬਾਂ ਵੇਚੇ ਗਏ, ਪੰਜ ਸਾਲ ਦੀ ਰਿਪਲੇਸਮੈਂਟ ਗਾਰੰਟੀਸ਼ੁਦਾ। ਪਰ ਕੁਝ ਦੇਰ ਬਾਅਦ ਹੀ ਉਹ ਵਿਕਰੀ ਕੇਂਦਰ ਉਥੇ ਨਹੀਂ ਸਨ। ਉਨ੍ਹਾਂ 'ਚੋਂ ਕਾਫੀ ਬਲਬ/ਟਿਊਬਾਂ ਕੁਝ ਦਿਨਾਂ 'ਚ ਹੀ ਖ਼ਰਾਬ ਹੋ ਗਏ ਪਰ ਉਥੇ ਰਿਪਲੇਸਮੈਂਟ ਦੇਣ ਲਈ ਕੋਈ ਹੈ ਹੀ ਨਹੀਂ ਸੀ। ਸੋ, 18,341 ਕਰੋੜ ਦੀ ਬੱਚਤ ਵਾਲਾ ਅੰਕੜਾ ਕਿੰਨਾ ਕੁ ਸਹੀ ਹੈ, ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਠੀਕ ਇਸੇ ਤਰ੍ਹਾਂ ਬਜਟ ਭਾਸ਼ਨ 'ਚ ਵਿੱਤ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਕ ਲੱਖ ਕਰੋੜ ਦੇ ਐਨ.ਪੀ.ਏ. ਭਾਵ ਨਾ ਵਸੂਲ ਹੋ ਸਕਣ ਵਾਲੇ ਕਰਜ਼ੇ ਘੱਟ ਹੋ ਗਏ ਹਨ। ਪਰ ਇਸ ਦੇ ਨਾਲ ਇਹ ਨਹੀਂ ਦੱਸਿਆ ਕਿ ਇਸ 'ਚੋਂ ਕਿੰਨਾ ਪੈਸਾ ਵਸੂਲ ਕੀਤਾ ਗਿਆ ਹੈ ਤੇ ਕਿੰਨਾ ਮੁਆਫ਼ ਕੀਤਾ ਗਿਆ ਹੈ।
ਕੈਪੀਟਲ ਮਾਰਕਿਟ ਉਮੀਦ ਕਰ ਰਹੀ ਸੀ ਕਿ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਕਈ ਸਾਲਾਂ ਬਾਅਦ ਮੁੜ ਲਗਾ ਦਿੱਤਾ 'ਲਾਂਗ ਟਰਮ ਕੈਪੀਟਲ ਗੇਨ ਟੈਕਸ) ਹਟਾ ਦਿੱਤਾ ਜਾਏਗਾ ਕਿਉਂਕਿ ਉਸ ਦਾ ਮੁੜ ਲਗਾਉਣਾ ਨਾਵਾਜਬ ਸੀ ਤੇ ਉਸ ਨੇ ਨਿਵੇਸ਼ਕਰਤਾਵਾਂ ਨੂੰ ਨਿਰਉਤਸ਼ਾਹਿਤ ਕੀਤਾ ਸੀ। ਪਰ ਉਸ ਬਾਰੇ ਕੁਝ ਨਹੀਂ ਕੀਤਾ ਗਿਆ। ਕੀ ਸਮਝ ਕੇ ਸਰਕਾਰ ਨੇ ਪੰਜ ਰੁਪਏ, ਦਸ ਰੁਪਏ ਦੇ ਸਿੱਕੇ ਜਾਂ ਪਹਿਲੇ ਹੀ ਜਾਰੀ ਕੀਤੇ ਹੋਏ ਹਨ, ਹੁਣ ਇਹ ਕਹਿ ਕੇ ਕਿ ਇਹ ਅੰਧ-ਦ੍ਰਿਸ਼ਟੀ ਵਾਲੇ ਵਿਅਕਤੀਆਂ ਦੀ ਸਹੂਲਤ ਲਈ ਹਨ, 20 ਰੁਪਏ ਦਾ ਸਿੱਕਾ ਜਾਰੀ ਕਰਨ ਦਾ ਐਲਾਨ ਵੀ ਕਰ ਦਿੱਤਾ ਜਦੋਂ ਕਿ ਪਹਿਲਾਂ ਜਾਰੀ ਕੀਤਾ ਦਸ ਰੁਪਏ ਵਾਲਾ ਸਿੱਕਾ ਹੀ ਕੋਈ ਲੈ ਕੇ ਖੁਸ਼ ਨਹੀਂ ਹੁੰਦਾ। ਸਿੱਕੇ ਸੰਭਾਲਣੇ, ਜੇਬ 'ਚ ਰੱਖਣੇ ਮੁਸ਼ਕਿਲ ਹੁੰਦੇ ਹਨ। ਬੈਂਕਾਂ ਵਾਲੇ ਵੀ ਜ਼ਬਰਦਸਤੀ ਦਿੰਦੇ ਹਨ। ਸੋਨੇ/ਚਾਂਦੀ ਤੇ ਹੋਰ ਕੁਝ ਆਈਟਮਾਂ 'ਤੇ ਕਸਟਮ ਡਿਊਟੀ 'ਚ ਵਾਧਾ ਕੀਤਾ ਗਿਆ ਹੈ। ਸੋਨਾ ਅੱਗੇ ਹੀ ਕਾਫੀ ਮਹਿੰਗਾ ਹੈ। ਇਸੇ ਤਰ੍ਹਾਂ ਦੋ ਕਰੋੜ ਤੋਂ ਪੰਜ ਤੇ ਪੰਜ ਕਰੋੜ ਤੋਂ ਵੱਧ ਆਮਦਨ 'ਤੇ ਸਰਚਾਰਜ ਵਧਾਇਆ ਹੈ। ਪਰ ਮੱਧ ਵਰਗ ਨੂੰ ਕੋਈ ਰਾਹਤ ਨਹੀਂ ਦਿੱਤੀ, ਨਾ ਹੀ ਸੈਕਸ਼ਨ 80/ਸੀ ਦੇ ਤਹਿਤ ਬੱਚਤਾਂ ਦੀ ਲਿਮਿਟ 'ਚ ਕੋਈ ਵਾਧਾ ਕੀਤਾ ਹੈ, ਜਿਸ, ਦੀ ਪੂਰੀ ਉਮੀਦ ਸੀ। ਬੇਰੁਜ਼ਗਾਰੀ ਕਿਸ ਤਰ੍ਹਾਂ ਘਟਾਈ ਜਾ ਸਕੇਗੀ? ਮਹਿੰਗਾਈ ਨੂੰ ਲਗਾਮ ਕਿਸ ਤਰ੍ਹਾਂ ਲੱਗੇਗੀ? ਤੇ ਹੋਰ ਸਾਰੇ ਉਪਰੋਕਤ ਨਿਰਾਸ਼ਾਚਨਕ ਹਾਲਾਤ ਕਿਸ ਤਰ੍ਹਾਂ ਸੁਧਰਨਗੇ? ਕੋਈ ਠੋਸ ਜਵਾਬ ਨਹੀਂ, ਦਲੀਲ ਨਹੀਂ, ਪ੍ਰੋਗਰਾਮ ਨਹੀਂ। ਸੱਤਾਧਾਰੀ ਪਾਰਟੀ ਦੇ ਮੈਂਬਰਾਂ ਕੋਲ ਸ੍ਰੀਮਤੀ ਸਮ੍ਰਿਤੀ ਇਰਾਨੀ ਸਮੇਤ, ਲੈ ਦੇ ਕੇ ਇਕੋ ਹੀ ਮਹਾਨ ਜਵਾਬ ਸੀ ਕਿ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਇਕ ਮਹਿਲਾ ਭਾਰਤੀ ਕੁਲ-ਟਾਈਮ ਵਿੱਤ ਮੰਤਰੀ ਨੇ ਬਜਟ ਪੇਸ਼ ਕੀਤਾ ਹੈ, ਫਿਰ ਦੂਜੀ ਗੱਲ-ਮੋਦੀ ਹੈ ਤੋ ਮੁਮਕਿਨ ਹੈ-ਆਦਿ। ਬਈ ਮਹਿਲਾ ਹੋ ਜਾਂ ਪੁਰਸ਼ ਹੋ, ਹੈਂ ਤੋ ਸਿਰਫ ਮਾਊਥ ਪੀਸ ਹੀ...। ਚਲੋ ਦੇਖਤੇ ਹੈਂ...।


-61-ਬੀ, ਸ਼ਾਸਤਰੀ ਨਗਰ, ਮਾਡਲ ਡਾਊਨ, ਲੁਧਿਆਣਾ
ਮੋ: 98155-09390

ਮੈਡੀਕਲ ਸਿੱਖਿਆ ਨੂੰ ਬਾਜ਼ਾਰ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ

ਪਿਛਲੇ ਦਿਨੀਂ ਅਖ਼ਬਾਰਾਂ ਵਿਚ ਪੰਜਾਬ ਦੇ ਨਿੱਜੀ ਮੈਡੀਕਲ ਕਾਲਜਾਂ ਵਿਚ ਬੇਹੱਦ ਜ਼ਿਆਦਾ ਫ਼ੀਸਾਂ ਬਾਰੇ ਛਪੀਆਂ ਖ਼ਬਰਾਂ ਨੇ ਇਸ ਗੱਲ ਬਾਰੇ ਕਈ ਭਖਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਿਥੇ ਸਰਕਾਰੀ ਕਾਲਜਾਂ ਵਿਚ ਪੂਰੇ ਕੋਰਸ ਦੀ ਫ਼ੀਸ 13.5 ਲੱਖ ਰੁਪਏ ਹੈ, ਉੱਥੇ ਨਿੱਜੀ ...

ਪੂਰੀ ਖ਼ਬਰ »

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ

ਸੀ.ਬੀ.ਆਈ. ਦੀ 'ਕਲੋਜ਼ਰ ਰਿਪੋਰਟ' ਦਾ ਰਾਜ਼ ਕੀ ਹੈ ?

ਇਸ ਵੇਲੇ ਪੰਜਾਬ ਦੇ ਰਾਜਨੀਤਕ ਅਤੇ ਧਾਰਮਿਕ ਹਲਕਿਆਂ ਵਿਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਸੀ.ਬੀ.ਆਈ. ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਿਤ 3 ਮਾਮਲਿਆਂ ਦੀ ਕਲੋਜ਼ਰ ਰਿਪੋਰਟ (ਕੇਸ ਬੰਦ ਕਰਨ ਬਾਰੇ) ਅਦਾਲਤ ਵਿਚ ਪੇਸ਼ ਕੀਤੇ ਜਾਣ ਦਾ ਹੈ। ਰਾਜਨੀਤਕ ...

ਪੂਰੀ ਖ਼ਬਰ »

ਭਾਰਤ ਦੀ ਵੱਡੀ ਕੂਟਨੀਤਕ ਸਫ਼ਲਤਾ

ਪਿਛਲੇ ਲੰਮੇ ਸਮੇਂ ਤੋਂ ਭਾਰਤ ਅਤੇ ਪਾਕਿਸਤਾਨ ਦੇ ਜਿਸ ਤਰ੍ਹਾਂ ਦੇ ਸਬੰਧ ਚਲੇ ਆ ਰਹੇ ਹਨ, ਉਨ੍ਹਾਂ ਨੂੰ ਵੇਖਦਿਆਂ ਸਰਕਾਰਾਂ ਵਲੋਂ ਇਕ-ਦੂਜੇ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖਣੀ ਕੁਦਰਤੀ ਹੈ। ਇਸ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਕਈ ਤਰ੍ਹਾਂ ਦੇ ਢੰਗ-ਤਰੀਕੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX