ਟੈਬੋਰ (ਚੈੱਕ ਗਣਰਾਜ), 18 ਜੁਲਾਈ (ਏਜੰਸੀ)- ਭਾਰਤ ਦੇ ਸਟਾਰ ਦੌੜਾਕ ਤੇ ਕੌਮੀ ਰਿਕਾਰਡ ਧਾਰਕ ਮੁਹੰਮਦ ਅਨਾਸ ਨੇ ਟੈਬੋਰ (ਚੈੱਕ ਗਣਰਾਜ) 'ਚ ਹੋ ਰਹੇ ਟੈਬੋਰ ਗ੍ਰੈਂਡ ਪਿ੍ਕਸ ਅਥਲੈਟਿਕਸ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 400 ਮੀਟਰ ਦੌੜ 'ਚ 45.40 ਸਕਿੰਟ ਦਾ ਸਮਾਂ ਕੱਢ ਕੇ ਸੋਨੇ ਦਾ ਤਗਮਾ ਹਾਸਿਲ ਕੀਤਾ | ਅਨਾਸ ਨੇ 13 ਜੁਲਾਈ ਨੂੰ ਵੀ 400 ਮੀਟਰ ਦੌੜ 'ਚ ਸੋਨੇ ਦਾ ਤਗਮਾ ਜਿੱਤਿਆ ਸੀ | ਇਸ ਮੁਕਾਬਲੇ ਦੀ ਖਾਸੀਅਤ ਇਹ ਰਹੀ ਕਿ ਭਾਰਤ ਦੇ ਹੀ ਨਿਰਮਲ ਨੋਹ ਟੌਮ ਨੇ ਸੀਜ਼ਨ ਦਾ ਸਰਬੌਤਮ ਸਮਾਂ 45.49 ਕੱਢ ਕੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ, ਜਦੋਂਕਿ ਤੀਜੇ ਤੇ ਚੌਥੇ ਸਥਾਨ 'ਤੇ ਵੀ ਭਾਰਤ ਦੇ ਹੀ ਕੇ. ਐਸ. ਜੀਵਨ ਤੇ ਐਮ. ਪੀ. ਜਸਬੀਰ ਰਹੇ | ਮਹਿਲਾ ਵਰਗ ਦੇ 200 ਮੀਟਰ ਦੌੜ ਮੁਕਾਬਲੇ 'ਚ ਭਾਰਤ ਦੀ ਉਭਰਦੀ ਨੌਜਵਾਨ ਖਿਡਾਰਨ ਹਿਮਾ ਦਾਸ ਨੇ 23.25 ਸਕਿੰਟ ਦਾ ਸਮਾਂ ਕੱਢ ਕੇ ਸੋਨੇ ਦਾ ਤਗਮਾ ਭਾਰਤ ਦੀ ਝੋਲੀ ਪਾਇਆ, ਜਦੋਂਕਿ ਭਾਰਤ ਦੀ ਹੀ ਵੀ. ਕੇ. ਵਿਸਮਾਇਆ ਨੇ ਸੀਜ਼ਨ ਦਾ ਸਰਬੋਤਮ ਸਮਾਂ 23.43 ਕੱਢ ਕੇ ਚਾਂਦੀ ਦਾ ਤਗਮਾ ਜਿੱਤਿਆ | ਹਿਮਾ ਦਾਸ ਨੇ 15 ਦਿਨਾਂ 'ਚ ਚੌਥਾ ਸੋਨੇ ਦਾ ਤਗਮਾ ਜਿੱਤਿਆ ਹੈ | ਇਸ ਤੋਂ ਇਲਾਵਾ ਫਿਨਲੈਂਡ 'ਚ ਹੋਈ ਲੈਪੀਨਲਾਹਟੀ ਗ੍ਰੈਂਡ ਪਿ੍ਕਸ 'ਚ ਭਾਰਤ ਦੇ ਰਿਕਾਰਡ ਧਾਰਕ ਅਮਿਆ ਕੁਮਾਰ ਮਲਿਕ ਨੇ 10.55 ਸਕਿੰਟ ਦਾ ਸਮਾਂ ਕੱਢ ਕੇ ਕਾਂਸੀ ਦਾ ਤਗਮਾ ਜਿੱਤਿਆ, ਜਦੋਂਕਿ ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ 10.26 ਸਕਿੰਟ ਦਾ ਹੈ | ਮਲੇਸ਼ੀਆ ਦੇ ਜੋਨਾਥਮ ਨਾਈਪੀਆ ਨੇ 10.48 ਸਕਿੰਟ ਦਾ ਸਮਾਂ ਕੱਢ ਕੇ ਸੋਨੇ ਤੇ ਰੀਚਮਿਅਲ ਮਿਲਰ ਨੇ 10.52 ਸਕਿੰਟ ਦਾ ਸਮਾਂ ਕੱਢ ਦੇ ਚਾਂਦੇ ਦੇ ਤਗਮੇ 'ਤੇ ਕਬਜ਼ਾ ਕੀਤਾ |
ਨਵੀਂ ਦਿੱਲੀ, 18 ਜੁਲਾਈ (ਏਜੰਸੀ)- ਆਗਾਮੀ ਵੈਸਟ ਇੰਡੀਜ਼ ਦੌਰੇ ਲਈ ਸ਼ੁੱਕਰਵਾਰ ਨੂੰ ਹੋਣ ਵਾਲਾ ਭਾਰਤੀ ਟੀਮ ਦਾ ਐਲਾਨ ਹੁਣ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ | ਚੋਣ ਕਮੇਟੀ ਹੁਣ ਸਨਿਚਰਵਾਰ ਨੂੰ ਟੀਮ ਦਾ ਐਲਾਨ ਕਰੇਗੀ | ਇਹ ਫੈਸਲਾ ਕ੍ਰਿਕਟ ਪ੍ਰਸ਼ਾਸਕਾਂ ਦੀ ...
ਹੈਦਰਾਬਾਦ, 18 ਜੁਲਾਈ (ਏਜੰਸੀ)- ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਕਿਹਾ ਕਿ ਉਹ ਹੈਦਰਾਬਾਦ ਕ੍ਰਿਕਟ ਐਸੋਸਏਸ਼ਨ (ਐਚ. ਸੀ. ਏ.) ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਲੜਨਗੇ | ਐਚ. ਸੀ. ਏ. ਦੀ ਸਾਲਾਨਾ ਆਮ ਮੀਟਿੰਗ 21 ਜੁਲਾਈ ਨੂੰ ਹੋਵੇਗੀ, ਜਿਸ 'ਚ ਚੋਣ ਬਾਰੇ ਚਰਚਾ ...
ਸੂਹਲ (ਜਰਮਨੀ), 18 ਜੁਲਾਈ (ਏਜੰਸੀ)- ਸਰਬਜੋਤ ਸਿੰਘ (17 ਸਾਲ) ਨੇ ਆਈ. ਐਸ. ਐਸ. ਐਫ. ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਕੱਪ 'ਚ ਭਾਰਤ ਦਾ ਦਬਦਬਾ ਬਰਕਰਾਰ ਰੱਖਦਿਆਂ 10 ਮੀਟਰ ਏਅਰ ਪਿਸਟਲ 'ਚ ਸੋਨੇ ਦਾ ਤਗਮਾ ਜਿੱਤਿਆ | ਭਾਰਤ ਦੇ ਖਿਡਾਰੀਆਂ ਨੇ ਹੁਣ ਤੱਕ ਇਸ ਟੂਰਨਾਮੈਂਟ 'ਚ 9 ਸੋਨੇ ...
ਚੰਡੀਗੜ੍ਹ, 18 ਜੁਲਾਈ (ਅ.ਬ.)- ਪੰਜਾਬ ਸਰਕਾਰ ਵਲੋਂ ਇਸ ਸਾਲ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਹੋਰ ਯਾਦਗਾਰੀ ਬਣਾਉਣ ਤੇ ਸਿਹਤਮੰਦ ਪੰਜਾਬ ਸਿਰਜਣ ਦੇ ਉਦੇਸ਼ ਨਾਲ ਖੇਡ ਵਿਭਾਗ ਵਲੋਂ ਵਿਸ਼ੇਸ਼ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ, ...
ਨਵੀਂ ਦਿੱਲੀ, 18 ਜੁਲਾਈ (ਏਜੰਸੀ)- ਭਾਰਤ ਦੀ ਮਹਾਨ ਟਰੈਕ ਐਾਡ ਫੀਲਡ ਅਥਲੀਟ ਪੀ. ਟੀ. ਊਸ਼ਾ ਨੂੰ ਖੇਡ 'ਚ ਪਾਏ ਅਸਾਧਾਰਨ ਯੋਗਦਾਨ ਦੇ ਲਈ ਕੌਮਾਂਤਰੀ ਐਥਲੈਟਿਕਸ ਸੰਘ (ਆਈ. ਏ. ਏ. ਐਫ.) ਨੇ 'ਵੈਟਰਨ ਪਿਨ' ਲਈ ਨਾਮਜ਼ਦ ਕੀਤਾ ਹੈ | ਪੀ. ਟੀ. ਊਸ਼ਾ ਨੇ 1985 'ਚ ਜਕਾਰਤਾ ਏਸ਼ੀਅਨ ...
ਨਵੀਂ ਦਿੱਲੀ, 18 ਜੁਲਾਈ (ਏਜੰਸੀ)- ਨਿਊਜਰਸੀ 'ਚ ਹਾਲ ਹੀ 'ਚ ਅਮਰੀਕਾ ਦੇ ਮਾਇਕ ਸਨਾਈਡਰ ਨੂੰ ਮਾਤ ਦੇ ਕੇ ਪੇਸ਼ੇਵਰ ਮੁੱਕੇਬਾਜ਼ੀ 'ਚ ਅਜੇਤੂ ਚੱੱਲੇ ਆ ਰਹੇ ਭਾਰਤ ਦੇ ਵਿਜੇਂਦਰ ਸਿੰਘ ਨੇ ਲਗਾਤਾਰ ਉਨ੍ਹਾਂ 'ਤੇ ਟਿੱਪਣੀ ਕਰਨ ਵਾਲੇ ਪਾਕਿਸਤਾਨੀ ਮੂਲ ਦੇ ਬਰਤਾਨਵੀਂ ...
ਜਕਾਰਤਾ, 18 ਜੁਲਾਈ (ਏਜੰਸੀ)-ਭਾਰਤ ਦੀ ਸਟਾਰ ਮਹਿਲਾ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ | ਜਦੋਂ ਕਿ ਸ੍ਰੀਕਾਂਤ ਹਾਰ ਕੇ ਟੂਰਨਾਮੈਂਟ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX