ਜਲੰਧਰ, 18 ਜੁਲਾਈ (ਸ਼ਿਵ ਸ਼ਰਮਾ)- ਪੁਲਿਸ ਦੀ ਮਦਦ ਨਾਲ ਜਾਇਦਾਦ ਕਰ ਦੀ ਵਸੂਲੀ ਨੂੰ ਲੈ ਕੇ ਕੋਠੀਆਂ ਸੀਲ ਕਰਨ ਦੇ ਮਾਮਲੇ ਵਿਚ ਸਾਬਕਾ ਮੇਅਰ ਸੁਨੀਲ ਜੋਤੀ ਨੇ ਵਿਧਾਇਕ ਰਜਿੰਦਰ ਬੇਰੀ, ਮੇਅਰ ਜਗਦੀਸ਼ ਰਾਜਾ 'ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਹੈ ਕਿ ਉਨਾਂ ਨੇ ਬਿਨਾਂ ਤਿਆਰੀ ਦੇ ਜਾਇਦਾਦ ਕਰ ਦੀ ਵਸੂਲੀ ਸ਼ੁਰੂ ਕਰ ਦਿੱਤੀ ਹੈ ਜਦਕਿ ਦੋਵੇਂ ਆਗੂਆਂ ਨੇ ਜਾਇਦਾਦ ਕਰ ਦੀ ਵਸੂਲੀ ਲਈ ਕੋਈ ਯੋਜਨਾ ਬੰਦੀ ਨਹੀਂ ਕੀਤੀ | ਭਾਜਪਾ ਆਗੂਆਂ ਦੀ ਹਾਜ਼ਰੀ ਵਿਚ ਗੱਲਬਾਤ ਕਰਦੇ ਹੋਏ ਜੋਤੀ ਨੇ ਕਿਹਾ ਕਿ ਰਾਜਾ ਅਤੇ ਰਜਿੰਦਰ ਬੇਰੀ ਮੁੱਖ ਮੰਤਰੀ ਦੀ ਮੀਟਿੰਗ ਵਿਚ ਪਾਣੀ, ਜਾਇਦਾਦ ਕਰ ਦੀ ਦਰ ਹੋਰ ਵਧਾਉਣ ਦੀ ਮੰਗ ਕਰਦੇ ਹਨ ਜਦਕਿ ਆਪ ਉਹ ਹਮੇਸ਼ਾ ਹੀ ਜਾਇਦਾਦ ਕਰ ਦਾ ਵਿਰੋਧ ਕਰਦੇ ਰਹੇ ਹਨ | ਸੁਨੀਲ ਜੋਤੀ ਨੇ ਕਿਹਾ ਮੇਅਰ ਨੂੰ ਕਰ ਵਧਾਉਣ ਦੀ ਜਗ੍ਹਾ ਆਪਣੀ ਵਸੂਲੀ ਵਧਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ | ਸਾਬਕਾ ਮੇਅਰ ਨੇ ਵਸੂਲੀ ਕਰਨ ਵਿਚ ਨਿਗਮ ਪ੍ਰਸ਼ਾਸਨ ਨੂੰ ਫਾਡੀ ਦੱਸਦਿਆਂ ਕਿਹਾ ਕਿ ਉਨਾਂ ਨੇ ਸਾਰੀਆਂ ਜਾਇਦਾਦਾਂ ਦਾ ਸਰਵੇਖਣ ਕਰਵਾਇਆ ਸੀ ਪਰ ਨਿਗਮ ਜਾਇਦਾਦ ਕਰ ਵਸੂਲੀ ਵਧਾਉਣ ਲਈ ਅਜੇ ਤੱਕ ਪਲੇਟਾਂ ਨਹੀਂ ਲਗਵਾ ਸਕੀ ਹੈ | ਜਿਸ ਕਰਕੇ ਸਰਵੇਖਣ ਬੇਕਾਰ ਹੋ ਗਿਆ ਹੈ | ਬਰਸਾਤਾਂ ਵਿਚ ਸ਼ਹਿਰ ਦੇ ਡੁੱਬਣ ਲਈ ਪੂਰੀ ਤਰਾਂ ਨਾਲ ਵਿਧਾਇਕਾਂ, ਮੇਅਰ, ਕਮਿਸ਼ਨਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਸੁਪਰ ਸੱਕਸ਼ਨ ਮਸ਼ੀਨ ਨਾਲ ਸੀਵਰਾਂ ਦੀ ਸਫ਼ਾਈ ਲਈ 6:30 ਕਰੋੜ ਦਾ ਟੈਂਡਰ ਲਗਾਇਆ ਪਰ ਇਸ ਵਿਚ 69 ਇੰਚੀ ਦੇ ਮੁੱਖ ਸੀਵਰ ਨੂੰ ਸਾਫ਼ ਨਹੀਂ ਕਰਵਾਇਆ ਗਿਆ | ਕੋਈ ਰੋਡ ਗਲੀ 'ਤੇ ਗਲੀਆਂ ਸੀਵਰਾਂ ਦੀ ਸਫ਼ਾਈ ਨਹੀਂ ਕਰਵਾਈ ਗਈ | ਬਰਸਾਤੀ ਪਾਣੀ ਵਿਚ ਸ਼ਹਿਰ ਦੇ ਡੁੱਬਣ ਲਈ ਪੂਰੀ ਤਰਾਂ ਨਾਲ ਮਾੜੇ ਪ੍ਰਬੰਧ ਸਾਹਮਣੇ ਆਏ ਹਨ | 274 ਕਰੋੜ ਦੇ ਐਲ. ਈ. ਡੀ. ਪ੍ਰਾਜੈਕਟ ਵਿਚ ਕਿਸੇ ਤਰਾਂ ਦਾ ਕੋਈ ਘੋਟਾਲਾ ਨਾ ਨਿਕਲਣ 'ਤੇ ਸਪਸ਼ਟ ਹੋ ਗਿਆ ਹੈ ਕਿ ਇਹ ਪ੍ਰਾਜੈਕਟ ਬਿਲਕੁਲ ਠੀਕ ਸੀ ਤੇ ਸਿਆਸੀ ਰੰਜਿਸ਼ ਕਰਕੇ ਇਸ ਨੂੰ ਰੱਦ ਕੀਤਾ ਗਿਆ ਸੀ | ਹੁਣ 46 ਕਰੋੜ ਦੀਆਂ ਲਾਈਟਾਂ ਆਪ ਖ਼ਰੀਦ ਕੇ ਸਮਾਰਟ ਸਿਟੀ ਦਾ ਫ਼ੰਡ ਖ਼ਰਾਬ ਕੀਤਾ ਜਾਵੇਗਾ |
ਨਾਜਾਇਜ਼ ਬਣ ਰਹੀਆਂ ਇਮਾਰਤਾਂ, ਕਾਲੋਨੀਆਂ ਦਾ ਕੀਤਾ ਖ਼ੁਲਾਸਾ
ਭਾਜਪਾ ਆਗੂਆਂ ਨੇ ਸ਼ਹਿਰ ਵਿਚ ਬਣ ਰਹੀਆਂ ਨਾਜਾਇਜ਼ ਕਾਲੋਨੀਆਂ, ਦੁਕਾਨਾਂ ਦੇ ਮਾਮਲੇ ਵਿਚ ਖ਼ੁਲਾਸੇ ਕੀਤੇ ਹਨ | ਸਾਬਕਾ ਮੇਅਰ ਸੁਨੀਲ ਜੋਤੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹਰ ਵਾਰਡ ਵਿਚ ਨਾਜਾਇਜ਼ ਕਾਲੋਨੀਆਂ, ਇਮਾਰਤਾਂ ਬਣ ਰਹੀਆਂ ਹਨ | ਕਾਲੀਆ ਐਕਸ. ਦੇ ਕੋਲ ਇੰਡਸਟਰੀ ਕਾਲੋਨੀ, ਸੇਠੀ ਇੰਡਸਟਰੀ ਲੰਬਾ ਪਿੰਡ ਵਿਚ 100 ਮਰਲੇ ਵਿਚ ਕਾਲੋਨੀ ਕੱਟੀ ਗਈ | ਐੱਸ. ਡੀ. ਸਕੂਲ ਸੰਤੋਖ ਪੂਰਾ ਕੋਲ ਕਾਲੋਨੀ ਕੱਟੀ ਗਈ | ਆਰੇ ਦੀ ਜ਼ਮੀਨ 'ਤੇ ਕਾਲੋਨੀ ਕੱਟੀ ਗਈ | ਗੜਾ ਫਾਟਕ ਲਾਗੇ ਪੰਜਾਬ ਐਵਿਨਿਊ ਵਿਚ ਕਾਲੋਨੀ, ਦੁਕਾਨਾਂ ਬਣਾਈਆਂ ਜਾ ਰਹੀਆਂ ਹਨ | ਸਾਬਕਾ ਮੇਅਰ ਨੇ ਕਿਹਾ ਕਿ ਇਸ ਨਾਲ ਨਿਗਮ ਦੇ ਬਿਲਡਿੰਗ ਵਿਭਾਗ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ |
ਸਨਅਤਕਾਰਾਂ ਨੇ ਕੀਤਾ ਵਿਰੋਧ
ਖੇਡ ਉਦਯੋਗ ਸੰਘ ਦੇ ਕਨਵੀਨਰ ਰਵਿੰਦਰ ਧੀਰ ਨੇ ਜਾਇਦਾਦ ਕਰ ਨਾ ਦੇਣ ਵਾਲਿਆਂ ਦੀਆਂ ਕੋਠੀਆਂ ਨੂੰ ਸੀਲ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਮੇਅਰ ਜਗਦੀਸ਼ ਰਾਜਾ ਸਮੇਤ ਹੋਰ ਜਿਹੜੇ ਆਗੂ ਜਾਇਦਾਦ ਕਰ ਦਾ ਵਿਰੋਧ ਕਰਕੇ ਸੱਤਾ ਵਿਚ ਆਏ ਸਨ, ਲੋਕਾਂ ਨੇ ਉਨਾਂ ਦਾ ਸਮਰਥਨ ਕੀਤਾ ਸੀ | ਰਾਜਾ ਨੇ ਸੱਤਾ ਵਿਚ ਆਉਣ 'ਤੇ ਜਾਇਦਾਦ ਕਰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਤਾਂ ਹੁਣ ਲੋਕਾਂ ਦੀਆਂ ਕੋਠੀਆਂ ਕਿਉਂ ਸੀਲ ਕਰਵਾ ਰਹੇ ਹਨ |
ਮੈਂ ਕਦੇ ਨਹੀਂ ਕਿਹਾ ਹੋਵੇਗਾ ਕਰ ਮੁਆਫ-ਮੇਅਰ
ਮੇਅਰ ਜਗਦੀਸ਼ ਰਾਜਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੇ ਕਦੇ ਜਾਇਦਾਦ ਕਰ ਮੁਆਫ਼ ਕਰਨ ਦੀ ਗੱਲ ਕਹੀ ਹੈ | ਸ੍ਰੀ ਰਾਜਾ ਨੇ ਕਿਹਾ ਕਿ ਜੇਕਰ ਸਰਕਾਰ ਮੁਆਫ਼ ਕਰਦੀ ਹੈ ਤਾਂ ਉਨਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ | ਬਰਸਾਤਾਂ ਵਿਚ ਪ੍ਰਬੰਧਾਂ ਬਾਰੇ ਮੇਅਰ ਨੇ ਕਿਹਾ ਕਿ ਉਹ ਤਾਂ ਆਪ ਮੰਨਦੇ ਹਨ ਕਿ ਸੀਵਰਮੈਨ ਰੱਖਣ ਦੀ ਮਨਜੂਰੀ ਨਹੀਂ ਦਿੱਤੀ ਗਈ ਸੀ | ਉਨਾਂ ਨੇ ਯੂਨੀਅਨਾਂ ਨੂੰ ਸਾਥ ਦੇਣ ਲਈ ਕਿਹਾ ਹੈ ਕਿ ਜੇਕਰ ਕੱਚੇ ਸੀਵਰਮੈਨ ਰੱਖੇ ਜਾਣਗੇ ਤਾਂ ਹੀ ਪੱਕੇ ਹੋਣਗੇ | ਨਾਜਾਇਜ਼ ਇਮਾਰਤਾਂ ਬਾਰੇ ਮੇਅਰ ਨੇ ਕਿਹਾ ਕਿ ਨਿਗਮ ਇਸ ਮਾਮਲੇ ਵਿਚ ਆਪਣੀ ਕਾਰਵਾਈ ਕਰ ਰਿਹਾ ਹੈ |
ਫਿਲੌਰ, 18 ਜੁਲਾਈ (ਸੁਰਜੀਤ ਸਿੰਘ ਬਰਨਾਲਾ)-ਐੱਸ. ਐੱਸ. ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਵਲੋਂ ਜ਼ਿਲ੍ਹਾ ਜਲੰਧਰ ਵਿਚੋਂ ਨਸ਼ਾ ਖ਼ਤਮ ਕਰਨ ਦੇ ਮੰਤਵ ਨਾਲ ਚਲਾਈ ਮੁਹਿੰਮ ਤਹਿਤ ਨਸ਼ੇ ਦੇ ਸਮਗਲਰਾਂ ਨੂੰ ਨੱਥ ਪਾਈ ਜਾ ਰਹੀ ਹੈ | ਇਸੇ ਲੜੀ ਤਹਿਤ ਕੁੱਝ ਪਿੰਡ ...
ਜਲੰਧਰ, 18 ਜੁਲਾਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਪੰਜਾਬ ਵਿਜੀਲੈਂਸ ਬਿਊਰੋ ਵਲੋਂ 35 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਕਾਬੂ ਕੀਤੇ ਗਏ ਵਕਫ ਬੋਰਡ ਜਲੰਧਰ ਦੇ ਦਫਤਰ 'ਚ ਤਾਇਨਾਤ ਸੇਵਾਦਾਰ ਮੁਹੰਮਦ ...
ਜਲੰਧਰ, 18 ਜੁਲਾਈ (ਸ਼ਿਵ)- ਭੈਰੋਂ ਬਾਜ਼ਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਲਲਿਤ ਖੰਨਾ ਨੂੰ ਪ੍ਰਧਾਨ ਚੁਣ ਲਿਆ ਹੈ | ਇਸ ਵਿਚ ਕਾਫ਼ੀ ਗਿਣਤੀ ਵਿਚ ਦੁਕਾਨਦਾਰ ਸ਼ਾਮਿਲ ਹੋਏ | ਇਸ ਮੀਟਿੰਗ ਵਿਚ ਇਲਾਕੇ ਦੀ ਬਿਹਤਰੀ ਲਈ ਸੁਝਾਅ ਦਿੱਤੇ ਗਏ ਤੇ ਪ੍ਰਧਾਨ ਬਣੇ ...
ਜਲੰਧਰ, 18 ਜੁਲਾਈ (ਐੱਮ. ਐੱਸ. ਲੋਹੀਆ) - ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਸਿਹਤ ਵਿਭਾਗ ਦੀ ਟੀਮ ਨਾਲ ਮਿਲ ਕੇ ਕੀਤੀ ਕਾਰਵਾਈ ਦੌਰਾਨ ਇਕ ਵਿਅਕਤੀ ਤੋਂ 40 ਕਿਲੋ ਮਿਲਾਵਟੀ ਦੇਸੀ ਘਿਓ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਪਿ੍ੰਸ ਅਰੋੜਾ ...
ਜਲੰਧਰ, 18 ਜੁਲਾਈ (ਐੱਮ. ਐੱਸ. ਲੋਹੀਆ) -ਅੱਜ ਦੁਪਹਿਰ ਮਦਨ ਫਲੋਰ ਮਿਲ ਚੌਕ ਨੇੜੇ ਕਾਰ 'ਚ ਜਾ ਰਹੇ ਇਕ ਉਦਯੋਗਪਤੀ ਨੂੰ ਭਰਮਾ ਕੇ ਕੁਝ ਨੌਸਰਬਾਜ਼ ਉਸ ਦੀ ਕਾਰ 'ਚੋਂ ਨਗਦੀ ਅਤੇ ਦਸਤਾਵੇਜ਼ਾਂ ਵਾਲਾ ਬੈਗ ਚੋਰੀ ਕਰਕੇ ਲੈ ਗਏ | ਅਲਫ਼ਾ ਇੰਡਸਟਰੀਜ਼ ਦੇ ਮਾਲਕ ਧੀਰਜ ਜੈਨ ਪੁੱਤਰ ...
ਮਕਸੂਦਾਂ, 18 ਜੁਲਾਈ (ਲਖਵਿੰਦਰ ਪਾਠਕ)-ਬੀਤੀ ਰਾਤ ਫੋਕਲ ਪੁਆਇੰਟ ਫਲਾਈਓਵਰ 'ਤੇ 10 ਵਜੇ ਦੇ ਕਰੀਬ ਵਾਪਰੇ ਦਰਦਨਾਕ ਹਾਦਸੇ ਨੇ ਇਕੋ ਰਾਤ ਅੱਧੇ ਤੋਂ ਵੱਧ ਪਰਿਵਾਰ ਨੂੰ ਆਪਣਾ ਸ਼ਿਕਾਰ ਬਣਾ ਲਿਆ | ਪਤੀ-ਪਤਨੀ ਦੀ ਮੌਤ ਉਪਰੰਤ ਅੱਜ ਜ਼ਖ਼ਮੀ ਬਜ਼ੁਰਗ ਔਰਤ ਕੁਲਵੰਤ ਕੌਰ ਦੀ ਵੀ ...
ਮਕਸੂਦਾਂ, 18 ਜੁਲਾਈ (ਲਖਵਿੰਦਰ ਪਾਠਕ)-ਥਾਣਾ 1 ਅਧੀਨ ਆਉਂਦੇ ਕਬੀਰ ਨਗਰ 'ਚ ਸ਼ਾਮ 7 ਵਜੇ ਦੇ ਕਰੀਬ ਉਸ ਸਮੇਂ ਹਾਹਾਕਾਰ ਮੱਚ ਗਈ ਜਦ 8 ਨੰ. ਗਲੀ 'ਚ ਸੀਵਰੇਜ ਦਾ ਪਾਈਪ ਪਾ ਰਿਹਾ ਇਕ ਮਜ਼ਦੂਰ ਪੁੱਟੇ ਹੋਏ 10 ਫੁੱਟ ਡੂੰਘੇ ਟੋਏ 'ਚ ਅਚਾਨਕ ਮਿੱਟੀ ਡਿੱਗਣ ਤੇ ਪਾਣੀ ਭਰ ਜਾਣ ਕਾਰਨ ...
ਚੁਗਿੱਟੀ/ਜੰਡੂਸਿੰਘਾ, 18 ਜੁਲਾਈ (ਨਰਿੰਦਰ ਲਾਗੂ)-ਗੁਰੂ ਨਾਨਕਪੁਰਾ-ਲਾਡੋਵਾਲੀ ਮਾਰਗ 'ਤੇ ਫੁੱਟਪਾਥਾਂ ਦੇ ਲਾਗੇ ਪਿਛਲੇ ਕਈ ਮਹੀਨਿਆਂ ਤੋਂ ਸੁੱਟੇ ਜਾ ਰਹੇ ਕੂੜੇ ਤੋਂ ਪ੍ਰੇਸ਼ਾਨ ਸਥਾਨਕ ਲੋਕਾਂ ਵਲੋਂ ਸਬੰਧਿਤ ਅਫ਼ਸਰਾਂ ਿਖ਼ਲਾਫ਼ ਰੋਸ ਪ੍ਰਦਰਸ਼ਨ ਤੇ ਜ਼ੋਰਦਾਰ ...
ਜਲੰਧਰ, 18 ਜੁਲਾਈ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦਾ ਐਮ.ਏ. ਪੰਜਾਬੀ ਸਮੈਸਟਰ ਦੂਜਾ ਦਾ ਨਤੀਜਾ 100 ਫ਼ੀਸਦੀ ਰਿਹਾ | ਇਨ੍ਹਾਂ ਨਤੀਜਿਆਂ ਵਿਚ ਪੰਜ ...
ਜਲੰਧਰ, 18 ਜੁਲਾਈ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਐਨ.ਸੀ.ਸੀ. ਅਤੇ ਹੋਰ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਵਿਸ਼ੇਸ਼ ਪ੍ਰਾਪਤੀਆਂ ਕਰਦੇ ਹਨ | ਇਸੇ ਲੜੀ ਤਹਿਤ ਕਾਲਜ ਦੇ ...
ਜਲੰਧਰ, 18 ਜੁਲਾਈ (ਹਰਵਿੰਦਰ ਸਿੰਘ ਫੁੱਲ)-ਰੋਟਰੀ ਕਲੱਬ ਜਲੰਧਰ ਸਿਟੀ ਦੀ ਸਾਲ 2019-20 ਲਈ ਨਵ ਨਿਯੁਕਤ ਟੀਮ ਤਾਜਪੋਸ਼ੀ ਸਥਾਨਕ ਹੋਟਲ ਵਿਖੇ ਹੋਈ | ਸਾਬਕਾ ਡਿਸਟਿ੍ਕ ਗਵਰਨਰ ਜੀ.ਐਸ.ਬਾਬਾ ਅਤੇ ਡੀ.ਜੀ.ਐਨ. ਡਾ. ਯੂ ਐਸ. ਘਈ ਦੀ ਪ੍ਰਧਾਨਗੀ ਹੇਠ ਕਰਵਾਏ ਇਕ ਸਾਦਾ ਅਤੇ ...
ਜਲੰਧਰ, 18 ਜੁਲਾਈ (ਸ਼ਿਵ)- ਉੱਤਰੀ ਜ਼ੋਨ ਦੇ ਮੁੱਖ ਇੰਜੀ. ਸੰਜੀਵ ਕੁਮਾਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਵਰਕਾਮ ਦੇ ਸੀ. ਐਮ. ਡੀ. ਦੀਆਂ ਹਦਾਇਤਾਂ 'ਤੇ ਬਿਜਲੀ ਚੋਰੀ ਨੂੰ ਪੂਰੀ ਤਰਾਂ ਨਾਲ ਖ਼ਤਮ ਕਰਨ ਲਈ ਵਿਭਾਗ ਵਲੋਂ ਪੂਰੀ ਤਰਾਂ ਨਾਲ ਕੰਮ ...
ਜਲੰਧਰ, 18 ਜੁਲਾਈ (ਸ਼ਿਵ)- ਪਾਵਰਕਾਮ ਉੱਤਰੀ ਜ਼ੋਨ ਦੇ ਉਪ ਚੀਫ਼ ਇੰਜੀ. ਹਰਜਿੰਦਰ ਸਿੰਘ ਬਾਂਸਲ ਨੇ ਕਿਸਾਨਾਂ ਨੂੰ ਆਪਣੀਆਂ ਮੋਟਰਾਂ ਦਾ ਵਧਿਆ ਲੋਡ ਮਨਜ਼ੂਰ ਕਰਵਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਪਹਿਲੀ ਵਾਰ ਇਸ ਤਰਾਂ ਦੀ ਆਸਾਨ ਸਕੀਮ ਆਈ ਹੈ ਜਿਸ ਵਿਚ ਕਿਸਾਨ ...
ਜਲੰਧਰ, (ਸ਼ਿਵ ਸ਼ਰਮਾ)18 ਜੁਲਾਈ-170 ਏਕੜ ਸੂਰੀਆ ਐਨਕਲੇਵ ਦੀ ਜ਼ਮੀਨ ਦੇ ਮਾਲਕਾਂ ਦਾ ਬਣਦਾ ਹੋਰ 10 ਕਰੋੜ ਦਾ ਮੁਆਵਜ਼ਾ ਦੇਣ ਲਈ ਇੰਪਰੂਵਮੈਂਟ ਟਰੱਸਟ ਕੋਲ ਇੰਤਜ਼ਾਮ ਨਹੀਂ ਹੋ ਸਕਿਆ ਹੈ ਤੇ ਹੁਣ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿਚ ਇਸ ਕੇਸ ਦੀ ਸੁਣਵਾਈ ਦੌਰਾਨ ਹੋਰ ...
ਜਲੰਧਰ ਛਾਉਣੀ, 18 ਜੁਲਾਈ (ਪਵਨ ਖਰਬੰਦਾ)-ਜਲੰਧਰ ਛਾਉਣੀ 'ਚ ਸਥਿਤ ਸਬਜ਼ੀ ਮੰਡੀ ਵਿਖੇ ਇਕ ਸਕੂਟਰ ਦੀ ਦੁਕਾਨ 'ਚ ਅੱਗ ਲੱਗਣ ਕਾਰਨ ਦੁਕਾਨ 'ਚ ਪਿਆ ਹੋਇਆ ਸਾਮਾਨ ਤੇ ਵਾਹਨ ਆਦਿ ਸੜ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਫਾਇਰ ਬਿ੍ਗੇਡ ਦੀ ਟੀਮ ਵਲੋਂ ਹੋਰ ...
ਚੁਗਿੱਟੀ/ਜੰਡੂਸਿੰਘਾ, 18 ਜੁਲਾਈ (ਨਰਿੰਦਰ ਲਾਗੂ)- ਦਿ ਜੰਡੂਸਿੰਘਾ ਲੇਸੜੀਵਾਲ ਮਲਟੀਪਰਪਜ਼ ਕੋਆਪ੍ਰੇਟਿਵ ਐਗਰੀ ਸਰਵਿਸ ਸੁਸਾਇਟੀ ਲਿਮ. ਦੇ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹਾਜ਼ਰ ਸ਼ਖ਼ਸੀਅਤਾਂ ਤੇ ਪਿੰਡਾਂ ਦੇ ਵਸਨੀਕਾਂ ਦੀ ਹਾਜ਼ਰੀ 'ਚ ਕੀਤੀ ਗਈ | ਚੁਣੇ ਗਏ 11 ...
ਜਲੰਧਰ ਛਾਉਣੀ, 18 ਜੁਲਾਈ (ਪਵਨ ਖਰਬੰਦਾ)-ਥਾਣਾ ਸਦਰ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਦੀ ਨਿਸ਼ਾਨਦੇਹੀ 'ਤੇ ਪੁਲਿਸ ਵਲੋਂ ਚੋਰੀ ਕੀਤੇ ਹੋਰ ਮੋਟਰਸਾਈਕਲ ਵੀ ...
ਜਲੰਧਰ, 18 ਜੁਲਾਈ (ਹਰਵਿੰਦਰ ਸਿੰਘ ਫੁੱਲ)-ਦਰਗਾਹ ਪੀਰ ਬਾਬਾ ਸ਼ੰਟੂ ਸ਼ਾਹ ਦੀ ਯਾਦ 'ਚ ਸਲਾਨਾ ਮੇਲਾ ਅਤੇ ਭੰਡਾਰਾ ਸਗਰਾਂ ਮਹੱਲਾ 'ਚ ਬੜੀ ਸ਼ਰਧਾ ਪੁਰਵਕ ਕਰਵਾਇਆ ਗਿਆ | ਜਿਸ ਵਿਚ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਪ੍ਰਦੇਸ਼ ...
ਜਲੰਧਰ, 18 ਜੁਲਾਈ (ਰਣਜੀਤ ਸਿੰਘ ਸੋਢੀ)-ਅਕਾਦਮਿਕ, ਖੇਡਾਂ, ਹੋਰ ਗਤੀਵਿਧੀਆਂ ਵਿਚ ਨਾਮ ਚਮਕਾਉਣ ਦੇ ਨਾਲ-ਨਾਲ ਸੇਂਟ ਸੋਲਜਰ ਇੰਸਟੀਚਿਊਟ ਆਫ਼ ਪੋਲੀਟੈਕਨਿਕ ਦੇ ਇੰਜੀਨੀਅਰਾਂ ਦੇ ਛੇਵੇਂ ਸਮੈਸਟਰ ਦੇ ਵਿਦਿਆਰਥੀਆਂ ਵਲੋਂ 4 ਸੀਟਾਂ ਵਾਲੀ ਇਲੈਕਟਿ੍ਕ ਕਾਰ ਤਿਆਰ ਕੀਤੀ ...
ਜਲੰਧਰ, 18 ਜੁਲਾਈ (ਹਰਵਿੰਦਰ ਸਿੰਘ ਫੁੱਲ)-ਸਹਾਇਕ ਲੇਬਰ ਕਮਿਸ਼ਨਰ ਬਲਜੀਤ ਸਿੰਘ ਨੇ ਜਲੰਧਰ 'ਚ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ | ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਤੋਂ ਪਹਿਲਾ ਉਹ ਕਪੂਰਥਲਾ ਵਿਖੇ ਤਾਇਨਾਤ ਸਨ | ਇਥੇ ...
ਜਲੰਧਰ, 18 ਜੁਲਾਈ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਸਾਵਣ ਮਹੀਨੇ ਦੀ ਸੰਗਰਾਂਦ ਦੇ ਸਬੰਧ 'ਚ ਸਵੇਰ ਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਨੇ ਦੱਸਿਆ ਕਿ ਇਸ ਮੌਕੇ ...
ਜਲੰਧਰ, 18 ਜੁਲਾਈ (ਅ.ਬ.)- ਇਥੋਂ ਦੇ ਨਜ਼ਦੀਕੀ ਪਿੰਡ ਗੜ੍ਹੀਬਖਸ਼ਾ ਵਿਖੇ ਪਿੰਡ ਦੀ ਗੋਲਡੀ ਪੱਪ ਯਾਦਗਾਰੀ ਸਾਂਝਾ ਪੰਜਾਬ ਯਾਦਗਰੀ ਲਾਇਬ੍ਰੇਰੀ ਦੇ ਸੰਚਾਲਕ ਸ੍ਰੀ ਮਲੂਕ ਸਿੰਘ ਵਲੋਂ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਗੜ੍ਹੀਬਖਸ਼ਾ ਵਿਚ ...
ਜਲੰਧਰ, 18 ਜੁਲਾਈ (ਸ਼ਿਵ)- ਦੁਪਹਿਰ ਵੇਲੇ ਇਕ ਬਜ਼ੁਰਗ ਮਹਿਲਾ ਨੇ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਦੇ ਤਹਿਤ ਕੇਸ ਪਾਸ ਹੋਣ 'ਤੇ ਵੀ ਰਕਮ ਨਾ ਦੇਣ 'ਤੇ ਹੰਗਾਮਾ ਕੀਤਾ ਕਿ ਉਸ ਨੂੰ ਬਿਨਾਂ ਤੋੜੇ ਹੀ ਸਾਰੀ ਰਕਮ ਦਿੱਤੀ ਜਾਵੇ | ਮਹਿਲਾ ਨੂੰ ਨਿਗਮ ਪ੍ਰਸ਼ਾਸਨ ਨੇ ...
ਜਲੰਧਰ, 18 ਜੁਲਾਈ (ਰਣਜੀਤ ਸਿੰਘ ਸੋਢੀ)-ਸੂਬੇ ਭਰ 'ਚੋਂ ਸਾਲ 2019 'ਚ ਐਮ. ਬੀ. ਬੀ. ਐੱਸ. ਤੇ ਬੀ. ਡੀ. ਐੱਸ. 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੇ ਮਾਪਿਆ ਨੇ ਪ੍ਰੈੱਸ ਕਲੱਬ 'ਚ ਪੈੱ੍ਰਸਵਾਰਤਾ ਦੌਰਾਨ ਜਾਣਕਾਰੀ ਦਿੰਦੇ ਹੋਏ ਹੋਏ ਦੱਸਿਆ ਕਿ ਸਾਲ 2016 'ਚ ਹਾਈ ਕੋਰਟ ਨੇ ਆਦੇਸ਼ ...
ਜਲੰਧਰ ਛਾਉਣੀ, 18 ਜੁਲਾਈ (ਪਵਨ ਖਰਬੰਦਾ)-ਰਾਮਾ ਮੰਡੀ ਮਾਰਕੀਟ 'ਚ ਦੁਕਾਨਦਾਰਾਂ ਤੇ ਵਿਸ਼ੇਸ਼ ਤੌਰ 'ਤੇ ਰਾਹਗੀਰਾਂ ਦੀ ਸਹੂਲਤ ਲਈ ਬਣਾਏ ਗਏ ਡਿਵਾਈਡਰ ਵਿਚਕਾਰ ਜਲਦ ਹੀ ਐਲ.ਈ.ਡੀ. ਲਾਈਟਾਂ ਲਾਈਆਂ ਜਾਣਗੀਆਂ, ਜਿਸ ਨਾਲ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ | ਇਹ ...
ਜਲੰਧਰ, 18 ਜੁਲਾਈ (ਜਸਪਾਲ ਸਿੰਘ)-ਯੂਥ ਕਾਂਗਰਸ ਲੋਕ ਸਭਾ ਹਲਕਾ ਜਲੰਧਰ ਦੇ ਪ੍ਰਧਾਨ ਅਸ਼ਵਨ ਭੱਲਾ ਦੀ ਅਗਵਾਈ ਹੇਠ ਯੂਥ ਕਾਂਗਰਸ ਦੀ ਇਕ ਅਹਿਮ ਮੀਟਿੰਗ ਸਰਕਟ ਹਾਊਸ ਵਿਖੇ ਹੋਈ, ਜਿਸ ਵਿਚ ਵਿਧਾਨ ਸਭਾ ਹਲਕਾ ਪ੍ਰਧਾਨ, ਬਲਾਕ ਕਾਂਗਰਸ ਪ੍ਰਧਾਨ ਅਤੇ ਹੋਰਨਾਂ ਸੀਨੀਅਰ ਯੂਥ ...
ਜਲੰਧਰ, 18 ਜੁਲਾਈ (ਜਤਿੰਦਰ ਸਾਬੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਮਲਸੀਆਂ ਵਿਖੇ ਸ਼ੁਰੂ ਹੋ ਗਿਆ ਹੈ, ਜਿਸ ਦਾ ਉਦਘਾਟਨ ਜਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ ਵਲੋਂ ਕੀਤਾ ਗਿਆ | ਇਹ ਟੂਰਨਾਮੈਂਟ 3 ਸ੍ਰੇਣੀਆਂ ...
ਜਲੰਧਰ, 18 ਜੁਲਾਈ (ਹਰਵਿੰਦਰ ਸਿੰਘ ਫੁੱਲ)-ਗੁਰੂ ਹਰਗੋਬਿੰਦ ਹਸਪਤਾਲ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜੋ ਸ਼ਹਿਰ ਦੇ ਪੱਛੜੇ ਹੋਏ ਇਲਾਕੇ ਬਸਤੀਆਂ ਵਿਚ ਸਿਹਤ ਸਹੂਲਤਾਂ ਦੁਆਰਾ ਲੋਕਾਂ ਦੀ ਸੇਵਾ ਵਿਚ ਭਰਪੂਰ ਯੋਗਦਾਨ ਪਾ ਰਿਹਾ ਹੈ | ਹਸਪਤਾਲ ਦੀਆਂ ...
ਮਕਸੂਦਾਂ, 18 ਜੁਲਾਈ (ਲਖਵਿੰਦਰ ਪਾਠਕ)-ਜ਼ਿਲ੍ਹਾ ਸਹਿਕਾਰੀ ਯੂਨੀਅਨ ਲਿਮਟਿਡ ਜਲੰਧਰ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਚੋਣ ਹੋਈ, ਜਿਸ ਵਿਚ 9 ਡਾਇਰੈਕਟਰ ਚੁਣੇ ਗਏ ਸਨ | ਵਿਧਾਇਕ ਬਾਵਾ ਹੈਨਰੀ ਵਲੋਂ ਜਸਦੀਪ ਸਿੰਘ ਸੋਨੂੰ ਖ਼ਾਲਸਾ ਨੂੰ ਚੇਅਰਮੈਨ ਤੇ ਗੁਰਨਾਮ ਸਿੰਘ ...
ਜਲੰਧਰ, 18 ਜੁਲਾਈ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀ ਨਵੀਂ ਚੁਣੀ ਗਈ ਟੀਮ ਦਾ ਗਾਈਡੈਂਸ ਗਰੁੱਪ ਦੇ ਸਮੂਹ ਮੈਂਬਰਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਗਾਈਡੈਂਸ ਗਰੁੱਪ ਦੇ ਚੇਅਰਮੈਨ ਮੋਹਨਜੀਤ ਸੈਣੀ ਅਤੇ ਕਨਵੀਨਰ ਚਰਨਜੀਤ ਸਿੰਘ ਗਰੋਵਰ ਦੀ ਅਗਵਾਈ ਹੇਠ ...
ਜਲੰਧਰ, 18 ਜੁਲਾਈ (ਹਰਵਿੰਦਰ ਸਿੰਘ ਫੁੱਲ)-27 ਜੁਲਾਈ ਨੂੰ ਜਲੰਧਰ ਸ਼ਹਿਰ ਤੋ ਨਿਕਲਣ ਵਾਲਾ ਸ਼ਸਤਰ ਮਾਰਚ ਜੋ ਕਿ ਦਾਣਾ ਮੰਡੀ ਤੋ ਆਰੰਭ ਹੋ ਕੇ ਗੁਰਦੁਆਰਾ ਦੂਖ ਨਿਵਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਸਮਾਪਤ ਹੋਵੇਗਾ | ਇਸ ਸਬੰਧ 'ਚ ਬਸਤੀ ਸ਼ੇਖ ਦੀਆਂ ਸਮੂਹ ...
ਨਕੋਦਰ, 18 ਜੁਲਾਈ (ਗੁਰਵਿੰਦਰ ਸਿੰਘ)-ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਵਿਖੇ 36ਵਾਂ ਸਾਲਾਨਾ 3 ਰੋਜ਼ਾ ਮੇਲਾ ਸ਼ਰਧਾਪੂਰਵਕ ਵੀਰਵਾਰ ਨੂੰ ਸ਼ੁਰੂ ਹੋ ਗਿਆ | ਦਰਬਾਰ 'ਤੇ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਨੇ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਆਉਣਾ ਸ਼ੁਰੂ ਹੋ ਗਏ ਤੇ ...
ਸ਼ਾਹਕੋਟ, 18 ਜੁਲਾਈ (ਸੁਖਦੀਪ ਸਿੰਘ, ਸਚਦੇਵਾ)- ਡੀ.ਐਸ.ਪੀ. ਸ਼ਾਹਕੋਟ ਪਿਆਰਾ ਸਿੰਘ ਦੀ ਅਗਵਾਈ ਅਤੇ ਐਸ.ਐਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਟੀਮਾਂ ਨੇ 15 ਗ੍ਰਾਮ ਹੈਰੋਇਨ, 6750 ਮਿ.ਲੀ. ਨਾਜਾਇਜ਼ ਸ਼ਰਾਬ ਅਤੇ 3750 ਮਿ.ਲੀ. ਸ਼ਰਾਬ ਵਿਸਕੀ ਸਮੇਤ 4 ...
ਨੂਰਮਹਿਲ, 18 ਜੁਲਾਈ (ਜਸਵਿੰਦਰ ਸਿੰਘ ਲਾਂਬਾ)-ਸਥਾਨਕ ਪੀ.ਟੀ.ਐਮ.ਆਰੀਆ ਵਿਖੇ ਵਿੱਦਿਅਕ ਖੇਤਰ ਦੇ ਨਾਲ-ਨਾਲ ਫੈਸ਼ਨ ਦੇ ਯੁੱਗ ਵਿਚ ਵਿਦਿਆਰਥੀਆਂ ਨੂੰ ਪ੍ਰਫੁੱਲਤ ਕਰਨ ਲਈ ਦੋ ਨਵੀਆਂ ਲੈਬ ਫੈਸ਼ਨ ਡਿਜ਼ਾਇਨਿੰਗ ਅਤੇ ਕਾਸਮੈਟੋਲੋਜੀ ਲੈਬ ਦਾ ਰਸਮੀ ਉਦਘਾਟਨ ਕੀਤਾ ਗਿਆ ...
ਸ਼ਾਹਕੋਟ, 18 ਜੁਲਾਈ (ਸਚਦੇਵਾ)- ਗੋਇਲ ਮੋਟਰਜ਼ ਸ਼ਾਹਕੋਟ ਵਲੋਂ ਬਜਾਜ ਕੰਪਨੀ ਦੇ ਦੋ ਨਵੇਂ ਮੋਟਰਸਾਈਕਲ ਪਲੈਟੀਨਾ 110 ਐਚ.ਗੇਅਰ ਅਤੇ ਸੀ.ਟੀ-110 ਲਾਂਚ ਕੀਤੇ ਗਏ | ਇਸ ਮੌਕੇ ਵੱਡੀ ਗਿਣਤੀ 'ਚ ਪਤਵੰਤੇ ਸੱਜਣ ਤੇ ਗਾਹਕ ਹਾਜ਼ਰ ਹੋਏ | ਇਸ ਮੌਕੇ ਗੋਇਲ ਮੋਟਰਜ਼ ਦੇ ਮਾਲਕ ਮਨੀਸ਼ ...
ਫਿਲੌਰ, 18 ਜੁਲਾਈ (ਸੁਰਜੀਤ ਸਿੰਘ ਬਰਨਾਲਾ)-ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੱਦੇ 'ਤੇ ਫਿਲੌਰ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਤੇ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਆਗੂਆਂ ਕਿਹਾ ਕਿ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਵਿਖੇ ਦੇ ਪਿੰਡ ਚੱਕ ਜਵਾਹਰ ਕਲਾਂ ਵਿਚ ...
ਕਿਸ਼ਨਗੜ੍ਹ, 18 ਜੁਲਾਈ (ਲਖਵਿੰਦਰ ਸਿੰਘ ਲੱਕੀ)-ਬੀਤੇ ਦਿਨ ਦੇਸ਼ ਦੇ ਵੱਖ-ਵੱਖ ਰਾਜਾਂ ਯਮੁਨਾਨਗਰ (ਹਰਿਆਣਾ), ਪੂਨਾ (ਹਿਮਾਚਲ ਪ੍ਰਦੇਸ਼), ਸੋਲਨ, ਪਟਿਆਲਾ (ਪੰਜਾਬ), ਚੰਡੀਗੜ੍ਹ, ਯੂ.ਪੀ. ਤੇ ਦੇਹਰਾਦੂਨ ਆਦਿ ਰਾਜਾਂ ਤੋਂ ਸੈਂਕੜੇ ਉੱਚ ਸਿੱਖਿਆ ਪ੍ਰਾਪਤ ਵਿਦਿਆਰਥੀ ...
ਕਿਸ਼ਨਗੜ੍ਹ, 18 ਜੁਲਾਈ (ਲਖਵਿੰਦਰ ਸਿੰਘ ਲੱਕੀ)-ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ 'ਤੇ ਸਥਿਤ ਅੱਡਾ ਬਿਆਸ ਪਿੰਡ ਤੇ ਬਿਸਤ ਦੋਆਬ ਨਹਿਰੀ ਪੁਲ ਦੇ ਵਿਚਕਾਰ ਤੜਕਸਾਰ ਇਕ ਓਵਰਲੋਡ ਟਰਾਲਾ ਟਰੱਕ ਨੂੰ ਟੱਕਰ ਮਾਰ ਕੇ ਡਿਵਾਈਡਰ ਪਾਰ ਆਪਣੇ ਹੀ ਭਾਰ ਨਾਲ ਬੁਰੀ ਤਰ੍ਹਾਂ ...
ਸ਼ਾਹਕੋਟ/ਮਲਸੀਆਂ, 18 ਜੁਲਾਈ (ਸੁਖਦੀਪ ਸਿੰਘ, ਬਾਂਸਲ)- ਡੀ.ਐਸ.ਪੀ. ਸ਼ਾਹਕੋਟ ਪਿਆਰਾ ਸਿੰਘ ਦੀ ਅਗਵਾਈ ਅਤੇ ਐਸ.ਐਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਵਲੋਂ 293 ਪੇਟੀਆਂ ਸ਼ਰਾਬ ਵਿਸਕੀ ਸਮੇਤ ਕੈਂਟਰ ਚਾਲਕ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ...
ਨੂਰਮਹਿਲ, 18 ਜੁਲਾਈ (ਗੁਰਦੀਪ ਸਿੰਘ ਲਾਲੀ)-ਪਾਣੀ ਨੂੰ ਬਚਾਉਣ ਲਈ ਭਾਰਤ ਸਰਕਾਰ ਵਲੋਂ ਆਰੰਭੀ ਮੁਹਿੰਮ 'ਜਲ ਸ਼ਕਤੀ ਅਭਿਆਨ ' ਦੇ ਸਕੱਤਰ ਰਜਿੰਦਰ ਕਸ਼ਯਪ ਨੇ ਆਪਣੀ ਟੀਮ ਨਾਲ ਲਾਗਲੇ ਪਿੰਡ ਹਰੀਪੁਰ ਵਿਖੇ ਬਹੁਤ ਸੰਚਾਰੂ ਢੰਗ ਨਾਲ ਬਣਾਏ ਅਤੇ ਚੱਲ ਰਹੇ ਛੱਪੜਾਂ ਦਾ ...
ਕਰਤਾਰਪੁਰ, 18 ਜੁਲਾਈ (ਭਜਨ ਸਿੰਘ ਧੀਰਪੁਰ, ਵਰਮਾ)-ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਦੇ ਖੇਡ ਮੈਦਾਨ ਵਿਖੇ ਪੰਜਾਬ ਰਾਜ ਯੁਵਕ ਸੇਵਾਵਾਂ ਅਧੀਨ ਚੱਲ ਰਹੀ ਯੂਨਿਟ ਨੈਸ਼ਨਲ ਸਰਵਿਸ ਸਕੀਮ ਦੇ ਵਲੰਟੀਅਰਾਂ ਵਲੋਂ ਸਕੂਲ ਦੇ ਉਪ ਪ੍ਰਧਾਨ ...
ਮਹਿਤਪੁਰ, 18 ਜੁਲਾਈ (ਮਿਹਰ ਸਿੰਘ ਰੰਧਾਵਾ)-ਨਕੋਦਰ ਸਿੱਖਿਆ ਬਲਾਕ-1 ਦੇ ਅਧਿਆਪਕਾਂ ਦੀ ਇਕ ਮੀਟਿੰਗ ਹੋਈ, ਜਿਸ 'ਚ ਅਧਿਆਪਕਾਂ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ) ਜਲੰਧਰ ਨੂੰ ਮੰਗ ਪੱਤਰ ਦਿੱਤਾ ਜਾਣਾ ਸੀ, ਉਹ ਮੰਗ ਪੱਤਰ ਪਰਮਿੰਦਰਜੀਤ ਸਿੰਘ ਬਲਾਕ ਸਿੱਖਿਆ ਅਫਸਰ ...
ਫਿਲੌਰ, 18 ਜੁਲਾਈ (ਬੀ.ਐੱਸ.ਕੈਨੇਡੀ)-ਡੀ.ਡੀ. ਪੰਜਾਬੀ ਵਲੋਂ ਚਲਾਏ ਜਾ ਰਹੇ ਰਿਐਲਟੀ ਸ਼ੋਅ 'ਕਿਸਮੇ ਕਿਤਨਾ ਹੈ ਦਮ' ਇਸ਼ਮੀਤ ਇੰਸਟੀਚਿਊਟ ਲੁਧਿਆਣਾ ਵਿਖੇ ਕਰਵਾਇਆ ਗਿਆ | ਜਿਸ ਵਿਚ ਡੀ.ਏ.ਵੀ. ਸਕੂਲ ਫਿਲੌਰ ਦੀ ਵਿਦਿਆਰਥਣ ਨਿਸ਼ਿਤਾ ਨੇ 15 ਸਕੂਲਾਂ ਦੇ ਬੱਚਿਆਂ ਦੇ ...
ਲੋਹੀਆਂ ਖਾਸ, 18 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ (ਰਜ਼ਿ:) ਇਲਾਕਾ ਲੋਹੀਆਂ ਖਾਸ ਵਲੋਂ ਲੋਹੀਆਂ ਵਿਖੇ ਸ਼ਹੀਦ ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਗੁਰਦੁਆਰਾ ਸਿੰਘ ਸਭਾ ਲੋਹੀਆਂ ਵਿਖੇ ਮਨਾਇਆ ਜਾਵੇਗਾ | ਇਸ ...
ਮਲਸੀਆਂ, 18 ਜੁਲਾਈ (ਸੁਖਦੀਪ ਸਿੰਘ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਕਾ. ਨਿਰਮਲ ਸਿੰਘ ਸਹੋਤਾ ਦੀ ਅਗਵਾਈ 'ਚ ਮਲਸੀਆਂ, ਮੀਏਾਵਾਲ ਅਰਾਈਆਂ ਅਤੇ ਮਡਾਲਾ ਵਿਖੇ ਮੀਟਿੰਗਾਂ ਕੀਤੀਆਂ ਗਈਆਂ | ਇੰਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮਨਜਿੰਦਰ ਸਿੰਘ ਢੇਸੀ ...
ਕਰਤਾਰਪੁਰ, 18 ਜੁਲਾਈ (ਭਜਨ ਸਿੰਘ ਧੀਰਪੁਰ, ਵਰਮਾ)-ਸਬ-ਡਵੀਜ਼ਨ ਕਰਤਾਰਪੁਰ ਦੇ ਡੀ.ਐੱਸ.ਪੀ. ਰਣਜੀਤ ਸਿੰਘ ਬੰਦੇਸ਼ਾ ਦੀ ਬਦਲੀ ਤੋਂ ਬਾਅਦ ਨਵੇਂ ਆਏ ਡੀ.ਐੱਸ.ਪੀ. ਸੁਰਿੰਦਰਪਾਲ ਵਲੋਂ ਕਰਤਾਰਪੁਰ 'ਚ ਆਪਣੇ ਦਫ਼ਤਰ ਵਿਚ ਅਹੁਦਾ ਸੰਭਾਲ ਲਿਆ | ਉਹ ਇਸ ਤੋਂ ਪਹਿਲਾਂ ...
ਸ਼ਾਹਕੋਟ, 18 ਜੁਲਾਈ (ਸਚਦੇਵਾ)- ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਉਸ ਦਾ ਬਣਦਾ ਮਾਣ-ਸਨਮਾਨ ਦਿਵਾਉਣ ਤੇ ਸਾਰੇ ਪੰਜਾਬ ਦੀਆਂ ਕਬੱਡੀ ਫੈਡਰੇਸ਼ਨਾਂ ਨੂੰ ਇਕ ਮੰਚ 'ਤੇ ਲਿਆਉਣ ਲਈ ਪਹਿਲਕਦਮੀ ਕੀਤੀ ਜਾ ਰਹੀ ਹੈ | ਇਸ ਸਬੰਧੀ ਕਬੱਡੀ ਵਰਲਡ ਕੱਪ 'ਚ ਖੇਡੇ ਅੰਤਰਰਾਸ਼ਟਰੀ ...
ਜੰਡਿਆਲਾ ਮੰਜਕੀ, 18 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਸਟੇਟ ਐਵਾਰਡੀ ਡਾ. ਸੰਪੂਰਨ ਸਿੰਘ ਚਾਨੀਆਂ ਵਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਕਾਰੀ ਹਾਈ ਸਕੂਲ ਪਿੰਡ ਚਾਨੀਆਂ ਦੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ...
ਰੁੜਕਾ ਕਲਾਂ, 18 ਜੁਲਾਈ (ਦਵਿੰਦਰ ਸਿੰਘ ਖ਼ਾਲਸਾ)- ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਵਿਦਿਆਰਥੀਆਂ ਦੇ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ, ਬੱਸ ਪਾਸ ਦੀ ਸਹੂਲਤ ਅਤੇ ਹੋਰਨਾਂ ਵਿਦਿਆਰਥੀ ਮੰਗਾਂ ਨੂੰ ਲੈ ਕੇ 22 ਜੁਲਾਈ ਨੂੰ ਵਿਦਿਆਰਥੀ ਕਨਵੈਂਨਸ਼ਨ ਸ਼ਹੀਦ ਸਰਵਣ ...
ਸ਼ਾਹਕੋਟ, 18 ਜੁਲਾਈ (ਸੁਖਦੀਪ ਸਿੰਘ)- ਦਿਹਾਤੀ ਮਜ਼ਦੂਰ ਸਭਾ, ਯੂਨਿਟ ਧੋੜਾ ਮੁਹੱਲਾ ਸ਼ਾਹਕੋਟ ਦੇ ਪ੍ਰਧਾਨ ਵਿਸ਼ਾਲ ਦੀ ਅਗਵਾਈ 'ਚ ਲੋਕਾਂ ਵਲੋਂ ਘਰਾਂ 'ਚ ਵੜ ਰਹੇ ਸੀਵਰੇਜ਼ ਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਨਗਰ ਪੰਚਾਇਤ ਦਫ਼ਤਰ ਸ਼ਾਹਕੋਟ ਵਿਖੇ ਬੇਨਤੀ ਪੱਤਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX