ਤਾਜਾ ਖ਼ਬਰਾਂ


ਫਗਵਾੜਾ 'ਚ ਪੀਜ਼ਾ ਮੁਲਾਜ਼ਮ ਆਇਆ ਕੋਰੋਨਾ ਪਾਜ਼ੀਟਿਵ
. . .  3 minutes ago
ਫਗਵਾੜਾ, 6 ਜੁਲਾਈ (ਹਰੀਪਾਲ ਸਿੰਘ)- ਫਗਵਾੜਾ ਦੇ ਡੋਮੀਨੋਜ ਪੀਜ਼ਾ ਦੇ ਇੱਕ ਮੁਲਾਜ਼ਮ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਖ਼ਬਰ ਦੇ ਨਾਲ ਫਗਵਾੜਾ ਵਿਖੇ ਸਹਿਮ ਦਾ ਮਾਹੌਲ ਬਣ...
ਪੰਜਾਬ ਸਰਕਾਰ ਨੇ ਤੇਲ ਅਤੇ ਬਿਜਲੀ ਦੀਆਂ ਦਰਾਂ ਵਧਾ ਕੇ ਲੋਕਾਂ ਨੂੰ ਕੀਤਾ ਪਰੇਸ਼ਾਨ- ਸੁਖਬੀਰ ਬਾਦਲ
. . .  18 minutes ago
ਪਟਿਆਲਾ, 6 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)- ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਰਿਹਾਇਸ਼ ਵਿਖੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੈਟਰੋਲ-ਡੀਜ਼ਲ ਅਤੇ...
ਸ਼ਾਹਕੋਟ 'ਚ ਐੱਸ.ਐੱਮ.ਓ ਦੁੱਗਲ ਨੇ ਡੇਂਗੂ ਜਾਗਰੂਕਤਾ ਮੁਹਿੰਮ ਦੀ ਕਰਵਾਈ ਸ਼ੁਰੂਆਤ
. . .  35 minutes ago
ਸ਼ਾਹਕੋਟ, 6 ਜੁਲਾਈ (ਦਲਜੀਤ ਸਚਦੇਵਾ)- ਲੋਕਾਂ ਨੂੰ ਡੇਂਗੂ ਮੱਛਰ ਦੇ ਖ਼ਾਤਮੇ ਬਾਰੇ ਜਾਗਰੂਕ ਕਰਨ ਅਤੇ ਡੇਂਗੂ ਬੁਖ਼ਾਰ ਹੋਣ ਦੇ ਲੱਛਣਾਂ ਬਾਰੇ ਦੱਸਣ ਲਈ ਸਿਹਤ ਵਿਭਾਗ...
ਲੋਹੀਆਂ ਦੀ ਦਾਣਾ ਮੰਡੀ 'ਚ ਸੈਂਕੜੇ ਕਿਸਾਨਾਂ ਮਜ਼ਦੂਰਾਂ ਬੀਬੀਆਂ ਵੱਲੋਂ ਸ਼ਕਤੀ ਪ੍ਰਦਰਸ਼ਨ
. . .  35 minutes ago
ਲੋਹੀਆਂ ਖ਼ਾਸ, 6 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ) - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਮ ਹੇਠਾਂ ਇੱਕ ਦੇਸ਼ ਇੱਕ ਮੰਡੀ ...
'ਆਪ' ਨੇ ਸਿੱਖਿਆ ਮੰਤਰੀ ਦਾ ਫੂਕਿਆ ਪੁਤਲਾ
. . .  40 minutes ago
ਜੈਤੋ, 6 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਧਰਮਜੀਤ ਰਾਮੇਆਣਾ, ਜ਼ਿਲ੍ਹਾ ਯੂਥ...
ਨਸ਼ਾ ਤਸਕਰੀ ਦੇ ਮਾਮਲੇ 'ਚ ਸਜਾ ਕੱਟ ਰਿਹਾ ਕੈਦੀ 7 ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ
. . .  44 minutes ago
ਸੰਗਰੂਰ, 6 ਜੁਲਾਈ (ਦਮਨਜੀਤ ਸਿੰਘ)- ਨਸ਼ਾ ਤਸਕਰੀ ਦੇ ਮਾਮਲੇ ਚ ਸਜਾ ਕੱਟ ਰਹੇ ਇਕ ਵਿਅਕਤੀ ਨੂੰ ਉਸ ਦੀ ਪਤਨੀ ਅਤੇ ਇਕ ਹੋਰ ਸਾਥੀ ਸਮੇਤ ਜ਼ਿਲ੍ਹਾ...
ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਮਣੀ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ
. . .  47 minutes ago
ਮਹਿਲ ਕਲਾਂ/ਟੱਲੇਵਾਲ, 6 ਜੁਲਾਈ (ਅਵਤਾਰ ਸਿੰਘ ਅਣਖੀ/ਸੋਨੀ ਚੀਮਾ)- ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਮਣੀ ਅੱਜ ਸ਼੍ਰੋਮਣੀ...
ਨਾਭਾ (ਪਟਿਆਲਾ) ਦੇ 68 ਸਾਲਾ ਬਜ਼ੁਰਗ ਨੂੰ ਹੋਇਆ ਕੋਰੋਨਾ
. . .  50 minutes ago
ਨਾਭਾ, 6 ਜੁਲਾਈ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਵਿਖੇ ਕਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਆਉਣਾ...
ਭਤੀਜੇ ਵੱਲੋਂ ਚਾਚੇ ਦੀ ਗੋਲੀ ਮਾਰ ਕੇ ਹੱਤਿਆ
. . .  54 minutes ago
ਓਠੀਆਂ, 6 ਜੂਨ (ਗੁਰਵਿੰਦਰ ਸਿੰਘ ਛੀਨਾ) - ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ ਵਿਖੇ ਜ਼ਮੀਨ ਦੇ ਝਗੜੇ ਤੋਂ ਕੋਈ ਲੜਾਈ....
ਪੰਜ ਡੇਰਾ ਪ੍ਰੇਮੀਆਂ ਨੂੰ 20 ਜੁਲਾਈ ਤੱਕ ਭੇਜਿਆ ਗਿਆ ਜੇਲ੍ਹ
. . .  about 1 hour ago
ਫ਼ਰੀਦਕੋਟ, 6 ਜੁਲਾਈ (ਜਸਵੰਤ ਸਿੰਘ ਪੁਰਬਾ)-ਬੇਅਦਬੀ ਕਾਂਡ ਵਿਚ ਵਿਸ਼ੇਸ਼ ਜਾਂਚ ਟੀਮ ਵੱਲੋਂ ਰਿਮਾਂਡ 'ਤੇ ਲਏ ਗਏ 5 ਡੇਰਾ ਪ੍ਰੇਮੀਆਂ ...
ਕ੍ਰਿਕਟ ਮੈਚ ਦਾ ਆਨਲਾਈਨ ਸੱਟਾ ਲਗਾਉਣ ਦੇ ਮਾਮਲੇ 'ਚ ਇਕ ਕਾਬੂ
. . .  about 1 hour ago
ਐੱਸ.ਏ.ਐੱਸ ਨਗਰ, 6 ਜੁਲਾਈ (ਜਸਬੀਰ ਸਿੰਘ ਜੱਸੀ)- ਸ਼੍ਰੀ ਲੰਕਾ ਦੀ ਟੀ-20 ਟੀਮ ਕ੍ਰਿਕਟ ਮੈਚ ਜੋ ਕਿ ਫ਼ਰਜ਼ੀ ਮੈਚ ਮੁਹਾਲੀ ਦੇ ਪਿੰਡ ਸਵਾੜਾ ਵਿੱਚ ਕਰਵਾਇਆ ...
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 'ਚ ਕੋਰੋਨਾ ਨਾਲ ਪਹਿਲੀ ਮੌਤ
. . .  about 1 hour ago
ਫ਼ਤਿਹਗੜ੍ਹ ਸਾਹਿਬ, 6 ਜੁਲਾਈ (ਬਲਜਿੰਦਰ ਸਿੰਘ) - ਸਿਵਲ ਸਰਜਨ ਫ਼ਤਿਹਗੜ੍ਹ ਸਾਹਿਬ ਡਾ. ਐਨ.ਕੇ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਪੀੜਤ ਇੱਕ 53 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ ਜੋ ਕਿ ਮੰਡੀ ਗੋਬਿੰਦਗੜ੍ਹ ਦੇ ਮੁਹੱਲਾ ਸ਼ਾਮ ਨਗਰ...
ਪਾਕਿ ਰੇਲ ਹਾਦਸੇ 'ਚ ਮਾਰੇ ਗਏ ਸਿੱਖ ਸ਼ਰਧਾਲੂਆਂ ਨੂੰ ਐਸ.ਜੀ.ਪੀ.ਸੀ ਵੱਲੋਂ ਸ਼ਰਧਾਂਜਲੀ ਭੇਟ
. . .  about 1 hour ago
ਅੰਮ੍ਰਿਤਸਰ 6 ਜੁਲਾਈ (ਜਸਵੰਤ ਸਿੰਘ ਜੱਸ)- ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਦਰਸ਼ਨ ਦੀਦਾਰੇ ਕਰਨ ਉਪਰੰਤ ਗੁਰਦਵਾਰਾ ਸੱਚਾ ਸੌਦਾ...
ਕਰਿਆਨਾ ਸਟੋਰ 'ਚ ਅੱਗ ਲੱਗਣ ਨਾਲ ਲੱਖਾਂ ਦਾ ਹੋਇਆ ਨੁਕਸਾਨ
. . .  about 1 hour ago
ਜਮਸ਼ੇਰ ਖ਼ਾਸ, 6 ਜੁਲਾਈ (ਰਾਜ ਕਪੂਰ) - ਸਥਾਨਕ ਕਸਬੇ ਦੇ ਇੱਕ ਸਟੋਰ 'ਚ ਦੇਰ ਰਾਤ ਅੱਗ ਲੱਗਣ ਨਾਲ ਲੱਖਾਂ ਦਾ ਕਰਿਆਨਾ ਸੜ...
ਜਲੰਧਰ 'ਚ ਤਿੰਨ ਬੱਚਿਆਂ ਸਮੇਤ 5 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਜਲੰਧਰ, 6 ਜੁਲਾਈ (ਐਮ. ਐੱਸ. ਲੋਹੀਆ) - ਅੱਜ ਦੁਪਹਿਰ ਤੱਕ ਆਈਆਂ ਰਿਪੋਰਟਾਂ ਅਨੁਸਾਰ ਜਲੰਧਰ 'ਚ 5 ਕੋਰੋਨਾ ...
ਸੰਸਦ ਮੈਂਬਰ ਡਿੰਪਾ ਨੇ ਸੜਕ ਬਣਾਉਣ ਦਾ ਕੀਤਾ ਉਦਘਾਟਨ
. . .  about 2 hours ago
ਖਡੂਰ ਸਾਹਿਬ, 6 ਜੁਲਾਈ (ਰਸ਼ਪਾਲ ਸਿੰਘ ਕੁਲਾਰ) - ਖਡੂਰ ਸਾਹਿਬ ਤੋਂ ਨਾਗੋਕੇ ਮੋੜ ਵਾਇਆ ਖਲਚੀਆ ਨੂੰ ਜਾਂਦੀ ਟੁੱਟੀ ਸੜਕ ...
ਪਠਾਨਕੋਟ 'ਚ ਕੋਰੋਨਾ ਦੇ ਦੋ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 2 hours ago
ਪਠਾਨਕੋਟ, 6 ਜੁਲਾਈ (ਸੰਧੂ)- ਪਠਾਨਕੋਟ 'ਚ ਅੱਜ ਸਿਹਤ ਵਿਭਾਗ ਨੂੰ 270 ਵਿਅਕਤੀਆਂ ਦੀ ਕੋਰੋਨਾ ਜਾਂਚ ਰਿਪੋਰਟ ਪ੍ਰਾਪਤ ਹੋਈ ਹੈ ਜਿਸ 'ਚ 268 ਲੋਕਾਂ...
ਸਿਧਵਾਂ ਬੇਟ ਦੇ ਪੰਚ ਲਖਵਿੰਦਰ ਸਿੰਘ ਬੱਬੂ ਦੀ ਕਰੰਟ ਲੱਗਣ ਕਾਰਨ ਹੋਈ ਮੌਤ
. . .  about 2 hours ago
ਸਿਧਵਾਂ ਬੇਟ, 6 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)- ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਦੇ ਨਜ਼ਦੀਕੀ ਸਾਥੀ ਕਸਬਾ ਸਿਧਵਾਂ ਬੇਟ ਦੇ ਪੰਚ ਕਾਮਰੇਡ...
ਭਵਾਨੀਗੜ੍ਹ (ਸੰਗਰੂਰ) ਦੀ ਗਰਭਵਤੀ ਲੜਕੀ ਨੂੰ ਹੋਇਆ ਕੋਰੋਨਾ
. . .  about 2 hours ago
ਭਵਾਨੀਗੜ੍ਹ, 6 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)- ਭਵਾਨੀਗੜ੍ਹ ਦੇ ਦਸਮੇਸ਼ ਨਗਰ ਦੀ ਗਰਭਵਤੀ ਲੜਕੀ ਨੂੰ ਕੋਰੋਨਾ...
ਨਸਰਾਲਾ ਨਜ਼ਦੀਕ ਟਰੱਕ ਅਤੇ ਇਨੋਵਾ ਵਿਚਾਲੇ ਹੋਈ ਟੱਕਰ 1 ਦੀ ਮੌਤ
. . .  about 3 hours ago
ਨਸਰਾਲਾ, 6 ਜੁਲਾਈ (ਸਤਵੰਤ ਸਿੰਘ ਥਿਆੜਾ)- ਹੁਸ਼ਿਆਰਪੁਰ-ਜਲੰਧਰ ਰੋਡ ਤੇ ਸੋਨਾਲੀਕਾ ਟਰੈਕਟਰ ਫ਼ੈਕਟਰੀ ਨਸਰਾਲਾ ਦੇ ਗੇਟ ਅੱਗੇ ਵਾਪਰੇ ਸੜਕ ਹਾਦਸੇ '...
ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਪੁੱਛਗਿੱਛ ਦੇ ਲਈ ਬਾਂਦਰਾ ਥਾਣੇ ਪਹੁੰਚੇ ਸੰਜੇ ਲੀਲਾ ਭੰਸਾਲੀ
. . .  about 3 hours ago
ਮੁੰਬਈ, 6 ਜੁਲਾਈ - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ 'ਚ ਪੁੱਛਗਿੱਛ ...
ਸੁਖਬੀਰ ਸਿੰਘ ਬਾਦਲ ਪਹੁੰਚੇ ਬਰਨਾਲਾ ਦੇ ਪਿੰਡ ਬੀਹਲਾ
. . .  about 3 hours ago
ਟੱਲੇਵਾਲ, 6 ਜੁਲਾਈ (ਸੋਨੀ ਚੀਮਾ)- ਸੁਖਪਾਲ ਸਿੰਘ ਖਹਿਰਾ ਦੀ ਸੱਜੀ ਬਾਹ ਦਵਿੰਦਰ ਸਿੰਘ ਬੀਹਲਾ ਨੂੰ ...
ਯੂਥ ਅਕਾਲੀ ਦਲ ਦੇ ਵਰਕਰ 7 ਜੁਲਾਈ ਦੇ ਰੋਸ ਧਰਨਿਆਂ 'ਚ ਸ਼ਮੂਲੀਅਤ ਕਰਨਗੇ - ਅੰਮੂ ਚੀਮਾ
. . .  about 3 hours ago
ਘੁਮਾਣ, 6 ਜੁਲਾਈ(ਬੰਮਰਾਹ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠਾ ...
ਸਰਹੱਦ ਤੋਂ ਸਾਢੇ 7 ਕਿੱਲੋ ਹੈਰੋਇਨ, ਇੱਕ ਪਿਸਟਲ, ਮੈਗਜ਼ੀਨ, ਰਾਊਂਡ ਤੇ 2 ਸਿੰਮ ਬਰਾਮਦ
. . .  about 4 hours ago
ਸਿੱਖ ਨੌਜਵਾਨਾਂ ਨੂੰ ਆਈ.ਏ.ਐੱਸ ਆਦਿ ਦੀ ਕੋਚਿੰਗ ਮੁਹੱਈਆ ਕਰਵਾਏਗੀ ਐੱਸ.ਜੀ.ਪੀ.ਸੀ-ਲੌਂਗੋਵਾਲ
. . .  about 4 hours ago
ਤਲਵੰਡੀ ਸਾਬੋ, 6 ਜੁਲਾਈ (ਰਣਜੀਤ ਸਿੰਘ ਰਾਜੂ) - ਪੰਜਾਬ 'ਚ ਸਰਕਾਰੀ ਨੌਕਰੀਆਂ 'ਚ ਬਾਹਰਲੇ ਨੌਜਵਾਨਾਂ ਨੂੰ ਵੱਧ ਮੌਕੇ ਮਿਲਣ ਦੀਆਂ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਸਾਉਣ ਸੰਮਤ 551

ਸ੍ਰੀ ਮੁਕਤਸਰ ਸਾਹਿਬ

ਭਾਰੀ ਮੀਂਹ ਕਾਰਨ ਹਲਕਾ ਗਿੱਦੜਬਾਹਾ ਦੇ ਪਿੰਡਾਂ ਵਿਚ ਬਣੇ ਹੜ੍ਹਾਂ ਦੇ ਹਲਾਤ

ਗਿੱਦੜਬਾਹਾ, 18 ਜੁਲਾਈ (ਬਲਦੇਵ ਸਿੰਘ ਘੱਟੋਂ)-ਬੀਤੇ ਦਿਨੀਂ ਹੋਈ ਮੌਨਸੂਨ ਦੀ ਪਹਿਲੀ ਬਾਰਸ਼ ਨਾਲ ਹਲਕਾ ਗਿੱਦੜਬਾਹਾ ਦੇ ਕਈ ਪਿੰਡਾਂ ਵਿਚ ਹੜ੍ਹਾਂ ਦੀ ਸਥਿਤੀ ਬਣ ਗਈ ਹੈ | ਕਈ ਥਾਵਾਂ 'ਤੇ ਕਿਸਾਨਾਂ ਦੀਆਂ ਫ਼ਸਲਾਂ ਮੀਂਹ ਦੇ ਪਾਣੀ ਵਿਚ ਡੁੱਬ ਗਈਆਂ ਹਨ ਅਤੇ ਘਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ | ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿੰਡ ਚੋਟੀਆਂ ਅਤੇ ਪਿੰਡ ਕੋਟਭਾਈ ਦੇ ਲੋਕ ਆਹਮੋ-ਸਾਹਮਣੇ ਹੋ ਗਏ | ਸਥਿਤੀ ਉਸ ਸਮੇਂ ਨਾਜ਼ਕ ਬਣ ਗਈ ਜਦ ਪਿੰਡ ਚੋਟੀਆਂ ਦੀ ਪੰਚਾਇਤ ਵਲੋਂ ਜੇ.ਸੀ.ਬੀ. ਦੀ ਮਦਦ ਨਾਲ ਚੋਟੀਆਂ-ਭਲਾਈਆਣਾ ਸੜਕ ਨੂੰ ਤੋੜ ਕੇ ਮੀਂਹ ਦਾ ਜਮਾ ਹੋਇਆ ਪਾਣੀ ਪਿੰਡ ਕੋਟਭਾਈ ਵੱਲ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੀ ਭਿਨਕ ਪੈਂਦਿਆਂ ਹੀ ਪਿੰਡ ਕੋਟਭਾਈ ਦੇ ਸਰਪੰਚ ਬਾਬੂ ਸਿੰਘ ਮਾਨ ਅਤੇ ਪਿੰਡ ਦੇ ਮੁਹਤਬਰ ਵਿਅਕਤੀਆਂ ਨੇ ਮੌਕੇ 'ਤੇ ਪਹੁੰਚ ਕੇ ਸੜਕ ਤੋੜਨ ਦਾ ਵਿਰੋਧ ਕੀਤਾ | ਇਸ ਗੱਲ ਦਾ ਪਤਾ ਲੱਗਦਿਆਂ ਹੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਹੱਥਾਂ ਪੈਰਾ ਦੀ ਪੈ ਗਈ | ਐਸ.ਡੀ.ਐਮ. ਗਿੱਦੜਬਾਹਾ ਓਮ ਪ੍ਰਕਾਸ਼ ਤੋਂ ਇਲਾਵਾ ਥਾਣਾ ਕੋਟਭਾਈ ਦੇ ਐਸ.ਐਸ.ਓ. ਅੰਗਰੇਜ ਸਿੰਘ ਦੀ ਅਗਵਾਈ ਵਿਚ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ | ਪੁਲਿਸ ਵਲੋਂ ਰੌਲੇ ਵਾਲੀ ਸੜਕ ਨੂੰ ਪੂਰੀ ਤਰ੍ਹਾਂ ਆਪਣੇ ਕਬਜੇ ਵਿਚ ਲੈ ਕੇ ਦੋਵਾਂ ਪਿੰਡ ਦੇ ਲੋਕਾਂ ਨੂੰ ਉਥੋਂ ਪਾਸੇ ਕਰ ਦਿੱਤਾ ਗਿਆ | ਇਸ ਸਮੇਂ ਪਿੰਡ ਚੋਟੀਆਂ ਦੇ ਸਰਪੰਚ ਜਸਵਿੰਦਰ ਸਿੰਘ ਤੇ ਬਿੱਕਰ ਸਿੰਘ ਦਾ ਕਹਿਣਾ ਸੀ ਕਿ ਪਿੰਡ ਕਿਲੀ, ਕੋਠੇ ਛਪੜੀ ਵਾਲੇ ਆਦਿ ਕਈ ਪਿੰਡਾਂ ਦੇ ਪਾਣੀ ਦਾ ਕੁਦਰਤੀ ਵਹਾਅ ਪਿੰਡ ਚੋਟੀਆਂ ਵੱਲ ਨੂੰ ਹੈ, ਅਤੇ ਇਹ ਪਾਣੀ ਅੱਗੇ ਪਿੰਡ ਕੋਟਭਾਈ ਵੱਲ ਚਲਾ ਜਾਂਦਾ ਹੈ, ਪਰ ਚੋਟੀਆਂ-ਭਲਾਈਆਣਾ ਸੜਕ ਉੱਚੀ ਕਰਕੇ ਬਣਾਏ ਜਾਣ ਕਾਰਨ ਮੀਂਹਾਂ ਦੇ ਪਾਣੀ ਨੂੰ ਡਾਫ (ਬੰਨ੍ਹ) ਲੱਗ ਗਿਆ ਹੈ | ਜਿਸ ਨਾਲ ਸਾਡੇ ਪਿੰਡ ਦੀ ਸੈਂਕੜੇ ਏਕੜ ਫ਼ਸਲ ਅਤੇ 60-70 ਘਰ ਪਾਣੀ ਦੀ ਮਾਰ ਹੇਠ ਆ ਚੁੱਕੇ ਹਨ | ਉਨ੍ਹਾਂ ਕਿਹਾ ਕਿ ਹੁਣ ਸਾਡੇ ਕੋਲ ਸੜਕ ਤੋੜ ਕੇ ਪਾਣੀ ਦਾ ਕੁਦਰਤੀ ਵਹਾਅ ਚਾਲੂ ਕੀਤੇ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਹੈ | ਦੂਜੇ ਪਾਸੇ ਪਿੰਡ ਕੋਟਭਾਈ ਦੇ ਸਰਪੰਚ ਬਾਬੂ ਸਿੰਘ ਮਾਨ ਨੇ ਆਪਣੇ ਪਿੰਡ ਦੇ ਕਿਸਾਨਾਂ ਦੀ ਫ਼ਸਲ ਅਤੇ ਮੀਂਹ ਦੇ ਪਾਣੀ ਨਾਲ ਨੁਕਸਾਨੇ ਗਏ ਘਰ ਦਿਖਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਜੇ ਸੀ ਬੀ ਨਾਲ ਸੜਕ ਨੂੰ ਤੋੜ ਕਿ ਮੀਂਹ ਦਾ ਜਮਾਂ ਹੋਇਆ ਪਾਣੀ ਉਨ੍ਹਾਂ ਦੇ ਪਿੰਡ ਵੱਲ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀਂ ਹੈ, ਇਸ ਨਾਲ ਪਿੰਡ ਕੋਟਭਾਈ ਦੀਆਂ ਫ਼ਸਲਾਂ ਤੇ ਘਰਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋਵੇਗਾ | ਉਨ੍ਹਾਂ ਕਿਹਾ ਕਿ ਉਹ ਪਾਣੀ ਦੇ ਕੁਦਰਤੀ ਵਹਾਅ ਦੇ ਵਿਰੁੱਧ ਨਹੀਂ, ਪਰ ਪਾਣੀ ਇਕ ਲਿਮਟ ਨਾਲ ਹੌਲੀ-ਹੌਲੀ ਛੱਡਿਆ ਜਾਵੇ | ਉਨ੍ਹਾਂ ਕਿਹਾ ਕਿ ਇਕ ਦਮ ਛੱਡਿਆ ਗਿਆ ਪਾਣੀ ਉਨ੍ਹਾਂ ਦੇ ਪਿੰਡ ਦੇ ਲੋਕਾਂ ਦਾ ਵੱਡਾ ਨੁਕਸਾਨ ਕਰ ਦੇਵੇਗਾ | ਜਦ ਇਸ ਸਬੰਧੀ ਐਸ.ਡੀ.ਐਮ. ਗਿੱਦੜਬਾਹਾ ਓਮ ਪ੍ਰਕਾਸ਼ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਗੱਲਬਾਤ ਕਰਨ ਤੋਂ ਹੀ ਟਾਲਾ ਵੱਟ ਗਏ | ਬਾਅਦ ਵਿਚ ਪਤਾ ਲੱਗਾ ਹੈ ਕਿ ਦੋਵਾਂ ਪਿੰਡਾਂ ਦੀਆ ਪੰਚਾਇਤਾਂ ਤੇ ਮੁਹਤਬਰ ਵਿਅਕਤੀ ਇਸ ਗੱਲ 'ਤੇ ਸਹਿਮਤ ਹੋ ਗਏ, ਕਿ ਸੜਕ ਹੇਠਾਂ ਦੀ ਵੱਡੇ ਪਾਈਪ ਦੱਬ ਕੇ ਪੁਲੀ ਬਣਾਈ ਜਾਵੇ | ਜਿਸ ਨਾਲ ਇਕ ਮਿਕਦਾਰ ਵਿਚ ਪਾਣੀ ਅੱਗੇ ਜਾਵੇ, ਤਾਂ ਕਿ ਦੂਜੇ ਪਾਸੇ ਦੇ ਕਿਸਾਨਾਂ ਦੀਆਂ ਫ਼ਸਲਾਂ ਤੇ ਪਿੰਡ ਕੋਟਭਾਈ ਦੇ ਘਰਾਂ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ |
ਗਿੱਦੜਬਾਹਾ, (ਬਲਦੇਵ ਸਿੰਘ ਘੱਟੋਂ)-ਬੀਤੇ ਦਿਨ ਹੋਈ ਸਾਉਣ ਮਹੀਨੇ ਦੀ ਪਹਿਲੀ ਬਾਰਸ਼ ਨਾਲ ਗਿੱਦੜਬਾਹਾ ਸ਼ਹਿਰ ਪੂਰੀ ਤਰ੍ਹਾਂ ਜਲ-ਥਲ ਹੋ ਗਿਆ | ਅੱਜ ਲਗਾਤਾਰ ਦੂਜੇ ਦਿਨ ਵੀ ਸ਼ਹਿਰ ਦੀ ਸਰਕੂਲਰ ਰੋਡ ਸਮੇਤ ਮੇਨ ਬਾਜਾਰਾਂ ਅਤੇ ਗਲੀਆਂ ਵਿਚ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਭਰਿਆ ਰਿਹਾ, ਜੋ ਕਿ ਸ਼ਾਮ ਤੱਕ ਮੁਸ਼ਕਿਲ ਨਾਲ ਸਿਰਫ਼ ਇਕ ਫੁੱਟ ਤੱਕ ਹੀ ਪਾਣੀ ਘਟਿਆ ਸੀ,ਜਿਸ ਕਾਰਨ ਦੂਜੇ ਦਿਨ ਵੀ ਦੁਕਾਨਦਾਰਾਂ ਨੇ ਵਧੇਰੇ ਕਰਕੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ | ਜਦੋਂਕਿ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਕਾਰਨ ਇਸ ਬਾਰਸ਼ ਨਾਲ ਸ਼ਹਿਰ ਵਿਚ ਜਗ੍ਹਾ-ਜਗ੍ਹਾ 'ਤੇ ਵੱਡੀ ਪੱਧਰ ਤੇ ਜਮ੍ਹਾਂ ਹੋਏ ਮੀਂਹ ਦੇ ਪਾਣੀ ਨੇ ਲੋਕਾਂ ਦੇ ਨਿੱਤਰੋਜ਼ ਦੇ ਕੰਮਾਂ 'ਤੇ ਵੀ ਬੁਰਾ ਪ੍ਰਭਾਵ ਪਾਇਆ। ਮੀਂਹ ਦੇ ਪਾਣੀ ਨਾਲ ਗਿੱਦੜਬਾਹਾ ਦਾ ਬਾਬਾ ਗੰਗਾ ਰਾਮ ਜੀ ਬਾਸਕਿਟਬਾਲ ਰਾਸ਼ਟਰੀ ਸਟੇਡੀਅਮ ਵਿਚ ਚਾਰ ਫੁੱਟ ਤੱਕ ਪਾਣੀ ਭਰ ਗਿਆ ਅਤੇ ਸਵੀਮਿੰਗ ਪੂਲ ਦਾ ਰੂਪ ਧਾਰਨ ਕਰ ਗਿਆ। ਜਿਸ ਵਿਚ ਸ਼ਹਿਰ ਦੇ ਬੱਚੇ ਨਹਾ ਕੇ ਅਨੰਦ ਮਾਣਦੇ ਰਹੇ। ਪਰ ਦੂਜੇ ਪਾਸੇ ਪ੍ਰਸਿੱਧ ਕੋਚ ਜਗਸੀਰ ਪੁਰੀ ਖੁਦ ਬੰਨ੍ਹ ਮਾਰ ਕੇ ਹੋਰ ਪਾਣੀ ਸਟੇਡੀਅਮ ਵਿਚ ਆਉਣ ਤੋਂ ਰੋਕਣ ਲਈ ਜੱਦੋਜਿਦ ਕਰਦੇ ਦੇਖੇ ਗਏ। ਇਸ ਸਬੰਧੀ ਗੱਲਬਾਤ ਕਰਨ 'ਤੇ ਕੋਚ ਜਗਸੀਰ ਪੁਰੀ ਨੇ ਕਿਹਾ ਕਿ ਸਟੇਡੀਅਮ ਵਿਚੋਂ ਪਾਣੀ ਤਾਂ ਮੋਟਰ ਨਾਲ ਕੱਢ ਦਿੱਤਾ ਜਾਵੇਗਾ, ਪਰ ਇਸ ਪਾਣੀ ਨਾਲ ਆਈ ਮਿੱਟੀ ਸਟੇਡੀਅਮ ਵਿਚੋਂ ਕੱਢਣੀ ਵੱਡੀ ਚੁਨੌਤੀ ਬਣ ਜਾਂਦੀ ਹੈ,ਕਿਉਂਕਿ ਮਿੱਟੀ ਸੁੱਕ ਕੇ ਫ਼ਰਸ਼ 'ਤੇ ਜੰਮ ਜਾਂਦੀ ਹੈ। ਜਿਸ ਕਰਕੇ ਸੁੱਕੀ ਮਿੱਟੀ ਨੂੰ ਖੁਰਚ ਕੇ ਇਕੱਠੀ ਕਰਨਾ ਪੈਂਦਾ ਹੈ 'ਤੇ ਫਿਰ ਬਾਹਰ ਕੱਢਣੀ ਪੈਂਦੀ ਹੈ। ਇਸ ਤੋਂ ਇਲਾਵਾ ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਕੂਲ ਗਿੱਦੜਬਾਹਾ ਵੀ ਮੀਂਹ ਦੇ ਪਾਣੀ ਨਾਲ ਭਰਿਆ ਰਿਹਾ, ਜਿਸ ਕਰਕੇ ਲੜਕੀਆਂ ਨੂੰ ਸਕੂਲ ਆਉਣ ਤੇ ਜਾਣ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।

ਸਿਹਤ ਵਿਭਾਗ ਵਲੋਂ 2 ਕੁਇੰਟਲ 32 ਕਿੱਲੋ ਨਕਲੀ ਦੇਸੀ ਘਿਓ ਬਰਾਮਦ

ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ 2 ਕੁਇੰਟਲ 32 ਕਿੱਲੋ ਨਕਲੀ ਦੇਸੀ ਘਿਓ ਬਰਾਮਦ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਅੱਜ ਟੀਮ ਦੇ ਮੈਂਬਰਾਂ ਕੰਵਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ ਫ਼ੂਡ, ...

ਪੂਰੀ ਖ਼ਬਰ »

ਲੇਖਕ ਬੂਟਾ ਗੁਲਾਮੀ ਵਾਲਾ ਨਾਲ ਸਾਹਿਤਕ ਮਿਲਣੀ 21 ਨੂੰ

ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਕੁਲਦੀਪ ਸਿੰਘ ਘੁਮਾਣ)- ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵਲੋਂ 21 ਜੁਲਾਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸਥਾਨਕ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ ਵਿਖੇ ਨਾਮਵਰ ਲੇਖਕ ਬੂਟਾ ਗੁਲਾਮੀ ਵਾਲਾ (ਕੋਟਈਸੇ ...

ਪੂਰੀ ਖ਼ਬਰ »

ਅਧਿਆਪਕ ਦੀ ਕੁੱਟਮਾਰ ਕਰਨ ਵਾਲੇ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ

ਮਲੋਟ, 18 ਜੁਲਾਈ (ਗੁਰਮੀਤ ਸਿੰਘ ਮੱਕੜ)-ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਅਧਿਆਪਕ ਦੀ ਕੁੱਟਮਾਰ ਕਰਨ ਵਾਲੇ ਅਣਪਛਾਤੇ ਵਿਅਕਤੀਆਂ 'ਤੇ ਥਾਣਾ ਸਿਟੀ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ...

ਪੂਰੀ ਖ਼ਬਰ »

ਲੜਕੀ ਨੇ ਰਾਜਸਥਾਨ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਲੰਬੀ, 18 ਜੁਲਾਈ (ਸ਼ਿਵਰਾਜ ਸਿੰਘ ਬਰਾੜ)-ਦੇਰ ਸ਼ਾਮ ਇਕ ਮੁਟਿਆਰ ਵਲੋਂ ਰਾਜਸਥਾਨ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਦੇਰ ਸ਼ਾਮ ਇਕ 19 ਸਾਲਾ ਲੜਕੀ ਆਪਣੀ ਸਕੂਟਰੀ ਨੰਬਰ ਪੀ.ਬੀ. 30ਟੀ 9647 'ਤੇ ਸਵਾਰ ਹੋ ਕੇ ...

ਪੂਰੀ ਖ਼ਬਰ »

ਖੜ੍ਹੇ ਪਾਣੀ ਕਾਰਨ ਨਰਮਾ ਸੁੱਕਣ ਦਾ ਖ਼ਦਸ਼ਾ

ਮੰਡੀ ਬਰੀਵਾਲਾ, 18 ਜੁਲਾਈ (ਨਿਰਭੋਲ ਸਿੰਘ)-ਬੀਤੇ ਦਿਨੀਂ ਹੋਈ ਬਾਰਿਸ਼ ਕਾਰਨ ਨਰਮੇ ਦੇ ਖੇਤਾਂ ਵਿਚ ਪਾਣੀ ਖੜ੍ਹ ਗਿਆ ਹੈ | ਪਾਣੀ ਦੇ ਖੜ੍ਹਨ ਕਾਰਨ ਨਰਮੇ ਦੇ ਸੁੱਕਣ ਦਾ ਖ਼ਦਸ਼ਾ ਹੈ | ਇਸ ਤੋਂ ਇਲਾਵਾ ਝੋਨੇ ਅਤੇ ਹਰੇ-ਚਾਰੇ ਦੇ ਖੇਤਾਂ ਵਿਚ ਬੇਹੱਦ ਪਾਣੀ ਭਰ ਗਿਆ ਹੈ | ...

ਪੂਰੀ ਖ਼ਬਰ »

ਡੀ.ਸੀ. ਵਲੋਂ ਗਿੱਦੜਬਾਹਾ ਸ਼ਹਿਰ ਤੇ ਪਿੰਡਾਂ 'ਚ ਜਲ ਨਿਕਾਸੀ ਪ੍ਰਬੰਧਾਂ ਦਾ ਜਾਇਜ਼ਾ

ਗਿੱਦੜਬਾਹਾ, 18 ਜੁਲਾਈ (ਬਲਦੇਵ ਸਿੰਘ ਘੱਟੋਂ)-ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਸ਼ਹਿਰ ਗਿੱਦੜਬਾਹਾ ਅਤੇ ਨੇੜਲੇ ਪਿੰਡਾਂ 'ਚ ਇਕੱਠੇ ਹੋਏ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਐਮ ਕੇ ...

ਪੂਰੀ ਖ਼ਬਰ »

ਬੱਸ ਮਾਲਕ ਖ਼ਿਲਾਫ਼ ਕਾਰਵਾਈ ਕਰਨ ਨੂੰ ਲੈ ਕੇ ਮ੍ਰਿਤਕ ਦੇ ਵਾਰਸਾਂ ਕੀਤਾ ਰਾਸ਼ਟਰੀ ਮਾਰਗ ਜਾਮ

ਲੰਬੀ, 18 ਜੁਲਾਈ (ਸ਼ਿਵਰਾਜ ਸਿੰਘ ਬਰਾੜ, ਮੇਵਾ ਸਿੰਘ)-ਬੀਤੀ ਰਾਤ ਨਿੱਜੀ ਬੱਸ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਨੰੂ ਲੈ ਕੇ ਬੱਸ ਚਾਲਕ ਅਤੇ ਬੱਸ ਮਾਲਕ ਿਖ਼ਲਾਫ਼ ਮਾਮਲਾ ਦਰਜ ਕਰਨ ਨੂੰ ਲੈ ਕੇ ਮਿ੍ਤਕ ਦੇ ਵਾਰਸਾਂ ਨੇ ਲੰਬੀ ਵਿਖੇ ਰਾਸ਼ਟਰੀ ...

ਪੂਰੀ ਖ਼ਬਰ »

ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੀ 750ਵੀਂ ਜਨਮ ਸ਼ਤਾਬਦੀ ਮਨਾਉਣ ਲਈ ਉੱਤਰੀ ਭਾਰਤ ਦੇ ਪੰਜ ਰਾਜਾਂ ਦੇ ਆਗੂਆਂ ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੀ 750ਵੀਂ ਜਨਮ ਸ਼ਤਾਬਦੀ ਮਨਾਉਣ ਦੇ ਲਈ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਦਿੱਲੀ ਦੀਆ ਭਗਤ ਨਾਮਦੇਵ ਲੇਵਾ ਸੰਗਤਾਂ ਦੀ ਅਹਿਮ ਇਕੱਤਰਤਾ ਹੋਈ | ਇਹ ਜਾਣਕਾਰੀ ...

ਪੂਰੀ ਖ਼ਬਰ »

ਪਿੰਡ ਗੁਰੂਸਰ 'ਚ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਹੋਈ ਮੀਟਿੰਗ

ਗਿੱਦੜਬਾਹਾ, 18 ਜੁਲਾਈ (ਬਲਦੇਵ ਸਿੰਘ ਘੱਟੋਂ)-ਅੱਜ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੀ.ਡੀ.ਪੀ.ਓ. ਗਿੱਦੜਬਾਹਾ ਪੰਕਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਇਕ ਮੀਟਿੰਗ ਪਿੰਡ ਗੁਰੂਸਰ ਦੇ ਸਰਪੰਚ ਬੇਅੰਤ ਸਿੰਘ ਸਿੱਧੂ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਦੇ ਬੱਡੀ ਗਰੁੱਪ ਵਲੋਂ ਨਸ਼ਾ ਵਿਰੋਧੀ ਦਸਤਖ਼ਤ ਮੁਹਿੰਮ ਸ਼ੁਰੂ

ਮਲੋਟ, 18 ਜੁਲਾਈ (ਗੁਰਮੀਤ ਸਿੰਘ ਮੱਕੜ)-ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਬਣੇ ਬੱਡੀ ਗਰੁੱਪ ਵਲੋਂ ਨਸ਼ਾ ਵਿਰੋਧੀ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸਦਾ ਆਗਾਜ਼ ਪਿ੍ੰਸੀਪਲ ਵਿਜੈ ਗਰਗ ਨੇ ਕੀਤਾ | ਇਸ ਮੌਕੇ ਉਨ੍ਹਾਂ ਦੇ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਮਲੋਟ, 18 ਜੁਲਾਈ (ਮੱਕੜ, ਪਾਟਿਲ)-ਸਥਾਨਕ ਡੀ.ਏ.ਵੀ ਕਾਲਜ ਦੇ ਬੀ.ਕਾਮ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਨਤੀਜੇ 'ਚ ਸਿਦਕ ਗਰੋਵਰ ਨੇ ਵਿਚ 85 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਅਨਮੋਲ ਸੇਤੀਆ ਨੇ 81 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਕਰਨ ਚਘਤੀ ...

ਪੂਰੀ ਖ਼ਬਰ »

ਮਾਈ ਭਾਗੋ ਲੋਕ ਭਲਾਈ ਸੰਸਥਾ ਵਲੋਂ ਲੜਕੀਆਂ ਲਈ ਮੁਫ਼ਤ ਸਿਲਾਈ ਸੈਂਟਰ ਦੀ ਸ਼ੁਰੂਆਤ

ਮਲੋਟ, 18 ਜੁਲਾਈ (ਗੁਰਮੀਤ ਸਿੰਘ ਮੱਕੜ)-ਮਾਈ ਭਾਗੋ ਲੋਕ ਭਲਾਈ ਸੰਸਥਾ ਵਲੋਂ ਪਿੰਡ ਫ਼ਤਹਿਪੁਰ ਮਨੀਆਂ ਵਿਖੇ ਪੰਚਾਇਤ ਦੇ ਸਹਿਯੋਗ ਨਾਲ ਮੁਫ਼ਤ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ | ਇਸ ਮੌਕੇ ਤੇ ਸੰਸਥਾ ਦੀ ਪ੍ਰਧਾਨ ਜਸਪਾਲ ਕੌਰ ਨੇ ਦੱਸਿਆ ਕਿ ਲੜਕੀਆਂ ਨੂੰ ਆਤਮ ...

ਪੂਰੀ ਖ਼ਬਰ »

ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਡੈਪੋ ਸਬੰਧੀ ਜ਼ਰੂਰੀ ਮੀਟਿੰਗ ਕੀਤੀ

ਲੰਬੀ, 18 ਜੁਲਾਈ (ਮੇਵਾ ਸਿੰਘ)-ਸੀ.ਡੀ.ਪੀ.ਓ. ਲੰਬੀ ਪਰਮਜੀਤ ਕੌਰ ਦੀ ਅਗਵਾਈ ਅਤੇ ਬੀਬਾ ਗੁਰਪਾਲ ਕੌਰ ਸੁਪਰਵਾਈਜਰ ਲੁਹਾਰਾ ਸਰਕਲ ਦੇ ਵਿਸ਼ੇਸ਼ ਸਹਿਯੋਗ ਸਦਕਾ ਬਲਾਕ ਲੰਬੀ ਦੇ ਪਿੰਡ ਹਾਕੂਵਾਲਾ ਦੇ ਆਂਗਣਵਾੜੀ ਸੈਂਟਰ ਵਿਖੇ ਵੱਖ ਵੱਖ ਵਿਭਾਗ ਦੇ ਮੁਲਾਜ਼ਮਾਂ ਵੱਲੋਂ ...

ਪੂਰੀ ਖ਼ਬਰ »

ਹਲਕਾ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਨੇ ਕੀਤਾ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ

ਗਿੱਦੜਬਾਹਾ, 18 ਜੁਲਾਈ (ਬਲਦੇਵ ਸਿੰਘ ਘੱਟੋਂ)-ਬੀਤੇ ਦਿਨੀਂ ਹੋਈ ਭਾਰੀ ਬਰਸਾਤ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਗਿੱਦੜਬਾਹਾ ਸ਼ਹਿਰ ਅਤੇ ਪਾਣੀ ...

ਪੂਰੀ ਖ਼ਬਰ »

ਜਾਗਰੂਕਤਾ ਕੈਂਪ ਲਗਾਇਆ

ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਵਿਖੇ ਕੈਂਸਰ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਡਾ: ਸੀਮਾ ਗੋਇਲ ਅਤੇ ਗੁਰਤੇਜ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਓਰਲ ਕੈਂਸਰ, ਛਾਤੀ ਦਾ ...

ਪੂਰੀ ਖ਼ਬਰ »

ਐਨ.ਸੀ.ਸੀ. ਅਕੈਡਮੀ ਵਿਖੇ 10 ਰੋਜ਼ਾ ਕੈਂਪ ਦੀ ਸ਼ੁਰੂਆਤ

ਮਲੋਟ, 18 ਜੁਲਾਈ (ਗੁਰਮੀਤ ਸਿੰਘ ਮੱਕੜ)-ਸਥਾਨਕ ਐਨ.ਸੀ.ਸੀ. ਅਕੈਡਮੀ ਵਿਖੇ ਬਿ੍ਗੇਡੀਅਰ ਨਰੈਣ ਭਾਰਤੀ ਸੈਨਾ ਮੈਡਲ ਗਰੁੱਪ ਕਮਾਂਡਰ ਲੁਧਿਆਣਾ ਦੀ ਰਹਿਨੁਮਾਈ ਤਹਿਤ ਕੈਂਪ ਕਮਾਂਡੈਟ ਕਰਨਲ ਵਿਜੈਦੀਪ ਸਿੰਘ, ਡਿਪਟੀ ਕੈਂਪ ਕਮਾਂਡੈਟ ਕਰਨਲ ਮਨਜੀਤ ਸਿੰਘ ਅਤੇ ਸੂਬੇਦਾਰ ...

ਪੂਰੀ ਖ਼ਬਰ »

ਗ਼ਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਹਜ਼ਾਰਾਂ ਦਾ ਨੁਕਸਾਨ

ਮਲੋਟ, 18 ਜੁਲਾਈ (ਗੁਰਮੀਤ ਸਿੰਘ ਮੱਕੜ)-ਸਥਾਨਕ ਪਟੇਲ ਨਗਰ ਵਿਖੇ ਇੱਕ ਘਰ ਦੀ ਛੱਤ ਡਿੱਗਣ ਨਾਲ ਆਰਥਿਕ ਤੌਰ 'ਤੇ ਕਮਜ਼ੋਰ ਔਰਤ ਦਾ ਛੱਤ ਦੇ ਮਲਬੇ ਥੱਲੇ ਆਉਣ ਕਾਰਨ ਹਜ਼ਾਰਾਂ ਰੁਪਏ ਦਾ ਸਾਮਾਨ ਖ਼ਰਾਬ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦੀ ਹੋਈ ਰੇਵਤੀ ਦੇਵੀ ਵਾਸੀ ਪਟੇਲ ...

ਪੂਰੀ ਖ਼ਬਰ »

ਸਵੱਛ ਭਾਰਤ ਮੁਹਿੰਮ ਤਹਿਤ ਰੈਲੀ ਕੱਢੀ

ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਮਿਡਲ ਸਕੂਲ ਲੁਬਾਣਿਆਂਵਾਲੀ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਸੁਖਜੀਤ ਸਿੰਘ ਵਲੋਂ ਜਾਗਰੂਕਤਾ ਰੈਲੀ ਕੱਢੀ ਗਈ | ਇਸ ਮੌਕੇ ਸਕੂਲ ਮੁਖੀ ਵੀਰਪਾਲ ਕੌਰ ਵਲੋਂ ਰੈਲੀ ਦੀ ਸ਼ੁਰੂਆਤ ਹਰੀ ਝੰਡੀ ਦੇ ਕੇ ...

ਪੂਰੀ ਖ਼ਬਰ »

ਪਿੰਡ ਚੰਨੂੰ ਵਿਖੇ ਨਸ਼ਾ ਛੁਡਾਊ ਜਾਗਰੂਕ ਕੈਂਪ ਲਾਇਆ

ਲੰਬੀ, 18 ਜੁਲਾਈ (ਸ਼ਿਵਰਾਜ ਸਿੰਘ ਬਰਾੜ)-ਐਸ.ਡੀ.ਐਮ ਸ੍ਰੀ ਗੋਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾ ਹੇਠ ਅਤੇ ਸੀ.ਡੀ.ਪੀ.ਓ ਮੈਡਮ ਪਰਮਜੀਤ ਕੌਰ ਦੀ ਅਗਵਾਈ ਵਿਚ ਪਿੰਡ ਚੰਨੰੂ ਵਿਖੇ ਨਸ਼ਾ ਛੁਡਾਊ ਜਾਗਰੂਕ ਕੈਂਪ ਲਾਇਆ ਗਿਆ, ਜਿਸ ਵਿਚ ਪਿੰਡ ਦੇ ਨੌਜਵਾਨਾਂ ਅਤੇ ਔਰਤਾਂ ਨੇ ...

ਪੂਰੀ ਖ਼ਬਰ »

ਬਾਬਾ ਫ਼ਰੀਦ ਐਜੂਕੇਸ਼ਨਲ ਕੰਸਲਟੈਂਸੀ ਨੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ

ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਬਾਬਾ ਫ਼ਰੀਦ ਐਜੂਕੇਸ਼ਨਲ ਕੰਸਲਟੈਂਸੀ ਸ੍ਰੀ ਮੁਕਤਸਰ ਸਾਹਿਬ ਨੇ ਗੁਰਜੀਤ ਕੌਰ ਵਾਸੀ ਭਦੌੜ (ਬਰਨਾਲਾ) ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ | ਇਹ ਜਾਣਕਾਰੀ ਦਿੰਦਿਆਂ ਸੰਸਥਾ ...

ਪੂਰੀ ਖ਼ਬਰ »

ਗੋਲੇਵਾਲਾ ਡਰੇਨ ਦੀ ਬੁਰਜੀ ਨੰਬਰ 32700 ਦਾ ਪੁਲ ਰੁੜਿ੍ਹਆ

ਸ੍ਰੀ ਮੁਕਤਸਰ ਸਾਹਿਬ, 18 ਜੁਲਾਈ ( ਕੁਲਦੀਪ ਸਿੰਘ ਘੁਮਾਣ)-ਤਿੰਨ ਦਿਨ ਪਹਿਲਾਂ ਹੋਈ ਭਾਰੀ ਬਰਸਾਤ ਨੇ, ਇਥੋਂ ਨੇੜਲੇ ਪਿੰਡ ਸ਼ਿਵਪੁਰਾ ਕੁੱਕਰੀਆਂ ਤੋਂ ਲੈਪੋ ਪਿੰਡ ਨੂੰ ਜਾਂਦੀ ਸੜਕ ਦੇ ਵਿਚਕਾਰ ਪੈਂਦੀ ਗੋਲੇਵਾਲਾ ਡਰੇਨ ਦਾ ਆਰਜ਼ੀ ਪੁਲ, ਬੁਰਜੀ ਨੰਬਰ 32700 ਰੋੜ੍ਹ ...

ਪੂਰੀ ਖ਼ਬਰ »

ਮਲੇਰੀਆ, ਡੇਂਗੂ ਚਿਕਨਗੁਨੀਆਂ ਦੇ ਬਚਾਅ ਸਬੰਧੀ ਕੀਤੀਆਂ ਗਤੀਵਿਧੀਆਂ

ਮਲੋਟ, 18 ਜੁਲਾਈ (ਪਾਟਿਲ)- ਸਿਵਲ ਸਰਜਨ ਡਾ: ਸੁਖਪਾਲ ਸਿੰਘ, ਡਾ: ਗੁਰਚਰਨ ਸਿੰਘ ਸੀਨੀਅਰ ਮੈਡੀਕਲ ਅਫ਼ਸਰ, ਡਾ: ਵਿਕਰਮ ਅਸੀਜਾ ਜ਼ਿਲ੍ਹਾ ਐਪੀਡਮੈਲੋਜਿਸਟ ਦੀ ਅਗਵਾਈ ਵਿਚ ਗਠਿਤ ਟੀਮ ਜਿਸ ਵਿਚ ਹਰਜੀਤ ਸਿੰਘ ਇੰਸਪੈਕਟਰ, ਸੁਖਮੰਦਰ ਸਿੰਘ ਅਤੇ ਬਲਜੀਤ ਸਿੰਘ ਇੰਸਪੈਕਟਰ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ ਡੋਮੈਸਟਿਕ ਵਰਕਰ ਸਕੀਮ ਸਬੰਧੀ ਸੁਚੇਤ ਰਹਿਣ ਦਾ ਸੱਦਾ

ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀਆਂ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਅਤੇ ਡੋਮੈਸਟਿਕ ਵਰਕਰ ਰਜਿਸਟ੍ਰੇਸ਼ਨ ਯੋਜਨਾਵਾਂ ਸਬੰਧੀ ਆਮ ਲੋਕ ...

ਪੂਰੀ ਖ਼ਬਰ »

ਐਸ.ਡੀ.ਐਮ. ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ

ਮਲੋਟ, 18 ਜੁਲਾਈ (ਮੱਕੜ, ਪਾਟਿਲ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਸ਼ਿਆਂ ਿਖ਼ਲਾਫ਼ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤੇ ਲਗਾਤਾਰ ਜਾਗਰੂਕਤਾ ਪ੍ਰੋਗਰਾਮ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ ਅੱਜ ਉਪ ...

ਪੂਰੀ ਖ਼ਬਰ »

ਡਾਇਟ ਵਿਦਿਆਰਥੀਆਂ ਵਲੋਂ ਬੱਸ ਅੱਡਾ ਜਾਮ-5 ਘੰਟੇ ਧਰਨਾ ਦੇ ਕੇ ਕੀਤਾ ਰੋਸ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਤੋਂ ਪੰਜਾਬ ਰੋਡਵੇਜ਼ ਦੀ ਇਕ ਬੱਸ ਜ਼ਿਲ੍ਹਾ ਸਿਖਲਾਈ ਸੰਸਥਾ ਪਿੰਡ ਬਰਕੰਦੀ ਵਿਖੇ ਜਾਂਦੀ ਸੀ, ਉੁਸ ਦਾ ਕੋਈ ਪਰਮਿਟ ਨਹੀਂ ਸੀ ਅਤੇ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ | ਇਸ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ, ਇਕ ਜ਼ਖ਼ਮੀ

ਗਿੱਦੜਬਾਹਾ, 18 ਜੁਲਾਈ (ਬਲਦੇਵ ਸਿੰਘ ਘੱਟੋਂ)- ਅੱਜ ਗਿੱਦੜਬਾਹਾ-ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਇਕ ਘੋੜਾ ਟਰਾਲਾ ਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਤੇ ਦੂਜੇ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਧੀਰ ਨੇੜੇ ਵਾਪਰੇ ...

ਪੂਰੀ ਖ਼ਬਰ »

ਮਾਲਕ 'ਤੇ ਗੁੰਡਾਗਰਦੀ ਨਾਲ ਬੰਧਕ ਬਣਾ ਕੇ ਮਜ਼ਦੂਰੀ ਕਰਵਾਉਣ ਦੇ ਲਗਾਏ ਦੋਸ਼

ਮਲੋਟ, 18 ਜੁਲਾਈ (ਗੁਰਮੀਤ ਸਿੰਘ ਮੱਕੜ)-ਸ਼ਹਿਰ ਅੰਦਰ ਜੁੱਤੀਆਂ ਬਣਾਉਣ ਦਾ ਕੰਮ ਬਹੁਤ ਵੱਡੇ ਪੱਧਰ ਤੇ ਹੋਲਸੇਲ ਦੇ ਰੂਪ ਵਿਚ ਹੁੰਦਾ ਹੈ ਅਤੇ ਇਥੋਂ ਦੇਸ਼ ਭਰ ਅੰਦਰ ਪੰਜਾਬੀ ਜੁੱਤੀਆਂ ਬਣਾ ਕੇ ਭੇਜੀਆਂ ਜਾਂਦੀਆਂ ਹਨ | ਇਸ ਕਾਰੋਬਾਰ ਵਿਚ ਕਈ ਵਾਰ ਮਜ਼ਦੂਰਾਂ ਤੋਂ ...

ਪੂਰੀ ਖ਼ਬਰ »

ਜਥੇਬੰਦੀ ਵਲੋਂ ਮੰਗਾਂ ਨੂੰ ਲੈ ਕੇ ਮੰਡਲ ਦਫ਼ਤਰ ਅੱਗੇ ਲਗਾਇਆ ਧਰਨਾ

ਮਲੋਟ, 18 ਜੁਲਾਈ (ਗੁਰਮੀਤ ਸਿੰਘ ਮੱਕੜ)-ਟੈਕਨੀਕਲ ਐਾਡ ਮਕੈਨੀਕਲ ਇੰਪਲਾਈਜ਼ ਯੂਨੀਅਨ ਮੰਡਲ ਦੀਆਂ ਤਿੰਨ ਬ੍ਰਾਂਚਾਂ ਮਲੋਟ,ਗਿੱਦੜਬਾਹਾ ਅਤੇ ਕਿੱਲਿਆਂਵਾਲੀ ਵਲੋਂ ਹਰਪਾਲ ਸਿੰਘ ਸਿੱਧੂ, ਸੁਖਦੇਵ ਸਿੰਘ ਕਾਕਾ ਅਤੇ ਬਹਾਦਰ ਸਿੰਘ ਲੁਹਾਰਾ ਬ੍ਰਾਂਚ ਪ੍ਰਧਾਨਾਂ ਦੀ ...

ਪੂਰੀ ਖ਼ਬਰ »

ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ 'ਤੇ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ 'ਤੇ ਧਰਨਾ ਦੇ ਕੇ ਆਵਾਜਾਈ ਕੀਤੀ ਠੱਪ

ਸ੍ਰੀ ਮੁਕਤਸਰ ਸਾਹਿਬ, ਦੋਦਾ, 18 ਜੁਲਾਈ (ਰਣਜੀਤ ਸਿੰਘ ਢਿੱਲੋਂ, ਰਵੀਪਾਲ)-ਇਸ ਖੇਤਰ ਵਿਚ ਹੋਈ ਭਾਰੀ ਬਾਰਿਸ਼ ਮਗਰੋਂ ਪਾਣੀ ਦੀ ਨਿਕਾਸੀ ਨਾ ਹੋਣ 'ਤੇ ਜਿੱਥੇ ਫ਼ਸਲਾਂ ਵਿਚ ਪਾਣੀ ਭਰ ਗਿਆ ਹੈ, ਉੱਥੇ ਕਈ ਘਰਾਂ ਵਿਚ ਵੀ ਪਾਣੀ ਦਾਖ਼ਲ ਹੋ ਗਿਆ ਹੈ | ਨੇੜਲੇ ਪਿੰਡਾਂ ਦਾ ਪਾਣੀ ...

ਪੂਰੀ ਖ਼ਬਰ »

ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪ੍ਰਸ਼ਾਸਨ ਵਲੋਂ ਲਗਾਤਾਰ ਉਪਰਾਲੇ ਜਾਰੀ

ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)-ਜ਼ਿਲੇ੍ਹ ਵਿਚ ਪਿਛਲੇ ਦੋ ਦਿਨਾਂ ਦੌਰਾਨ ਪਈ ਭਾਰੀ ਬਾਰਸ਼ ਕਾਰਨ ਪੈਦਾ ਹੋਈ ਆਫ਼ਤ ਨਾਲ ਜ਼ਿਲ੍ਹਾ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਨ ਸਹਿਯੋਗ ਨਾਲ ਲਗਾਤਾਰ ਉਪਰਾਲੇ ਜਾਰੀ ਹਨ | ਇਸ ਸਬੰਧੀ ਡਿਪਟੀ ...

ਪੂਰੀ ਖ਼ਬਰ »

ਉਦੇਕਰਨ ਦੇ ਕੁਝ ਘਰਾਂ ਨੇ ਪਾਣੀ ਦੇ ਡਰੋਂ ਘਰਾਂ ਦਾ ਸਾਮਾਨ ਸੁਰੱਖਿਅਤ ਥਾਵਾਂ 'ਤੇ ਲਿਜਾਣਾ ਸ਼ੁਰੂ ਕੀਤਾ

ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਕੁਲਦੀਪ ਸਿੰਘ ਘੁਮਾਣ)-ਇੱਥੋਂ ਨੇੜਲੇ ਪਿੰਡ ਉਦੇਕਰਨ ਵਿਖੇ ਜਿਹੜੇ ਗਰੀਬ ਪਰਿਵਾਰਾਂ ਦੇ ਘਰਾਂ ਵਿਚ ਪਾਣੀ ਦਾਖਲ ਹੋ ਗਿਆ ਸੀ, ਦੇਰ ਰਾਤ ਉਨ੍ਹਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਦੇਕਰਨ ਵਿਖੇ ਠਹਿਰਾ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਮੋਬਾਈਲ ਖੋਹਣ ਵਾਲੇ ਦੋ ਮੋਟਰਸਾਈਕਲ ਸਵਾਰ ਸ਼ਹਿਰ ਵਾਸੀਆਂ ਵਲੋਂ ਕਾਬੂ

ਮਲੋਟ, 18 ਜੁਲਾਈ (ਗੁਰਮੀਤ ਸਿੰਘ ਮੱਕੜ)-ਸਥਾਨਕ ਮੱਕੜ ਪੈਲੇਸ ਦੇ ਸਾਹਮਣੇ ਇਕ ਵਿਅਕਤੀ ਤੋਂ ਮੋਬਾਈਲ ਖੋਹ ਕੇ ਭੱਜਣ ਲੱਗੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਮੌਕੇ ਤੇ ਸ਼ਹਿਰ ਵਾਸੀਆਂ ਵਲੋਂ ਕਾਬੂ ਕਰ ਲਿਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਜਤਿੰਦਰ ਕੁਮਾਰ, ...

ਪੂਰੀ ਖ਼ਬਰ »

ਚੱਕ ਜਵਾਹਰੇਵਾਲਾ ਗੋਲੀ ਕਾਂਡ ਵਿਰੋਧੀ ਐਕਸ਼ਨ ਕਮੇਟੀ ਵਲੋਂ 22 ਜੁਲਾਈ ਤੋਂ 24 ਘੰਟੇ ਚੱਕਾ ਜਾਮ ਕਰਨ ਦਾ ਐਲਾਨ

ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)-ਚੱਕ ਜਵਾਹਰੇਵਾਲਾ ਗੋਲੀ ਕਾਂਡ ਵਿਰੋਧੀ ਐਕਸ਼ਨ ਕਮੇਟੀ ਵਲੋਂ ਦੋਸ਼ੀਆਂ ਦੀ ਗਿ੍ਫਤਾਰੀ ਤੇ ਹੋਰ ਮੰਗਾਂ ਸਬੰਧੀ ਪਿਛਲੇ 6 ਦਿਨਾਂ ਤੋਂ ਵਿੱਢੇ ਸੰਘਰਸ਼ ਨੰੂ ਤੇਜ਼ ਕਰਦਿਆਂ 22 ਜੁਲਾਈ ਤੋਂ 24 ਘੰਟਿਆਂ ਲਈ ਸ੍ਰੀ ...

ਪੂਰੀ ਖ਼ਬਰ »

ਦਸਮੇਸ਼ ਗਰਲਜ਼ ਕਾਲਜ ਦੇ ਸ਼ਾਨਦਾਰ ਨਤੀਜੇ

ਮੰਡੀ ਕਿੱਲਿਆਂਵਾਲੀ, 18 ਜੁਲਾਈ (ਸ਼ਾਂਤ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬੀ.ਸੀ.ਏ ਭਾਗ-ਪਹਿਲਾ ਦੇ ਨਤੀਜਿਆਂ ਵਿਚ ਦਸਮੇਸ਼ ਗਰਲਜ਼ ਕਾਲਜ ਬਾਦਲ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਅੰਕ ਹਾਸਲ ਕੀਤੇ ਹਨ | ਪਿ੍ੰਸੀਪਲ ਡਾ: ਐੱਸ.ਐੱਸ. ਸੰਘਾ ਨੇ ਦੱਸਿਆ ਕਿ ਤਨੁਸ਼ਕਾ ...

ਪੂਰੀ ਖ਼ਬਰ »

ਰੋਸ ਧਰਨਾ ਛੇਵੇਂ ਦਿਨ 'ਚ ਸ਼ਾਮਿਲ ਚੱਕ ਜਵਾਹਰੇਵਾਲਾ ਗੋਲੀ ਕਾਂਡ ਵਿਰੋਧੀ ਐਕਸ਼ਨ ਕਮੇਟੀ ਵਲੋਂ 22 ਜੁਲਾਈ ਤੋਂ 24 ਘੰਟੇ ਚੱਕਾ ਜਾਮ ਕਰਨ ਦਾ ਐਲਾਨ

ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)-ਚੱਕ ਜਵਾਹਰੇਵਾਲਾ ਗੋਲੀ ਕਾਂਡ ਵਿਰੋਧੀ ਐਕਸ਼ਨ ਕਮੇਟੀ ਵਲੋਂ ਦੋਸ਼ੀਆਂ ਦੀ ਗਿ੍ਫਤਾਰੀ ਤੇ ਹੋਰ ਮੰਗਾਂ ਸਬੰਧੀ ਪਿਛਲੇ 6 ਦਿਨਾਂ ਤੋਂ ਵਿੱਢੇ ਸੰਘਰਸ਼ ਨੰੂ ਤੇਜ਼ ਕਰਦਿਆਂ 22 ਜੁਲਾਈ ਤੋਂ 24 ਘੰਟਿਆਂ ਲਈ ਸ੍ਰੀ ...

ਪੂਰੀ ਖ਼ਬਰ »

ਟ੍ਰੈਫਿਕ ਜਾਗਰੂਕਤਾ ਕੈਂਪ ਲਗਾਇਆ

ਮੰਡੀ ਬਰੀਵਾਲਾ, 18 ਜੁਲਾਈ (ਪ. ਪ.)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਰਾੜ੍ਹ ਕਲਾਂ ਵਿਚ ਟ੍ਰੈਫਿਕ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਸਮੇਂ ਏ.ਐਸ.ਆਈ. ਗੁਰਜੰਟ ਸਿੰਘ ਜਟਾਣਾ, ਏ.ਐਸ.ਆਈ. ਕਾਸਮ ਅਲੀ ਨੇ ਟੈ੍ਰਫਿਕ ਨਿਯਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ...

ਪੂਰੀ ਖ਼ਬਰ »

ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਮਾਹੌਲ ਬਣਿਆ ਤਨਾਅਪੂਰਨ

ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪਿੰਡ ਉਦੇਕਰਨ ਦੇ ਆਲੇ ਦੁਆਲੇ ਮਾਡਲ ਟਾਊਨ 'ਚ ਮੀਂਹ ਦੇ ਤੀਜੇ ਦਿਨ ਵੀ ਪਾਣੀ ਭਰੇ ਹੋਣ ਕਾਰਨ ਸਥਿਤੀ ਤਨਾਅਪੂਰਨ ਬਣੀ ਹੋਈ ਹੈ | ਵੀਰਵਾਰ ਨੂੰ ਮਾਹੌਲ ਉਸ ਸਮੇਂ ਹੋਰ ਵੀ ਤਨਾਅਪੂਰਨ ਹੋ ਗਿਆ ਜਦੋਂ ਪ੍ਰਸ਼ਾਸਨ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡਾਂ ਵਿਚ ਮੀਟਿੰਗਾਂ

ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਸ. ਰਿਪੋ.)-ਕਿਰਤੀ ਕਿਸਾਨ ਯੂਨੀਅਨ ਵਲੋਂ ਛੋਟੀ ਕਿਸਾਨੀ ਦਾ ਕਰਜਾ ਮੁਆਫ਼ ਕਰਵਾਉਣ ਅਤੇ 23 ਜੁਲਾਈ ਨੂੰ ਲਗਾਏ ਜਾ ਰਹੇ ਧਰਨਿਆਂ ਸਬੰਧੀ ਪਿੰਡ ਝਬੇਲਵਾਲੀ, ਥਾਂਦੇਵਾਲਾ ਵਿਖੇ ਮੀਟਿੰਗਾਂ ਕੀਤੀਆਂ ਗਈਆਂ | ਮੀਟਿੰਗ ਦੌਰਾਨ ਬਲਵਿੰਦਰ ...

ਪੂਰੀ ਖ਼ਬਰ »

ਸਕੂਲ 'ਚ ਲਗਾਇਆ ਕੈਂਸਰ ਜਾਗਰੂਕਤਾ ਕੈਂਪ

ਮੰਡੀ ਬਰੀਵਾਲਾ, 18 ਜੁਲਾਈ (ਨਿਰਭੋਲ ਸਿੰਘ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਰਾੜ੍ਹ ਕਲਾਂ ਵਿਚ ਕੈਂਸਰ ਜਾਗਰੂਕਤਾ ਕੈਂਪ ਲਾਇਆ ਗਿਆ | ਇਸ ਸਮੇਂ ਡਾ: ਗੁਰਮੀਤ ਕੌਰ ਭੰਡਾਰੀ ਨੇ ਕੈਂਸਰ ਦੇ ਕਾਰਨ, ਲੱਛਣਾਂ, ਪਹਿਚਾਣ ਅਤੇ ਬਚਾਊ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX