ਤਾਜਾ ਖ਼ਬਰਾਂ


ਆਵਾਰਾ ਪਸ਼ੂਆਂ ਕਾਰਨ ਵਾਪਰੇ ਹਾਦਸਿਆਂ 'ਚ ਦੋ ਲੋਕਾਂ ਦੀ ਮੌਤ
. . .  2 minutes ago
ਜਲਾਲਾਬਾਦ, 19ਅਗਸਤ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਦੀ ਫ਼ਾਜ਼ਿਲਕਾ ਸੜਕ ਤੇ ਆਵਾਰਾ ਪਸ਼ੂਆਂ ਕਾਰਨ ਵਾਪਰਨ ਵਾਲੇ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਅਤੇ ਇਨ੍ਹਾਂ ਕਾਰਨ ਇੱਥੇ ਦੋ ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਪੁਲਸ ਵਿਚ ਬਤੌਰ ਕਾਂਸਟੇਬਲ...
ਡੀ. ਸੀ. ਅਤੇ ਏ. ਡੀ. ਸੀ. ਨੇ ਲਿਆ ਫਿਲੌਰ ਦੇ ਰਿਲੀਫ ਸੈਂਟਰਾਂ ਦਾ ਜਾਇਜ਼ਾ
. . .  24 minutes ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ੍ਹ)- ਸਥਾਨਕ ਇਲਾਕੇ ਅੰਦਰ ਬਣਾਏ ਗਏ 18 ਰਿਲੀਫ ਸੈਂਟਰਾਂ ਅੰਦਰ ਹੜ੍ਹ ਪੀੜਤਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅੱਜ ਮਾਣਯੋਗ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਏ. ਡੀ. ਸੀ. ਜਲੰਧਰ...
ਜਲੰਧਰ 'ਚ ਭਾਰੀ ਮੀਂਹ ਕਾਰਨ ਡਿੱਗਿਆ ਇੱਕ ਮਕਾਨ
. . .  34 minutes ago
ਜਲੰਧਰ, 19 ਅਗਸਤ- ਜਲੰਧਰ 'ਚ ਅੱਜ ਸਵੇਰੇ ਪਏ ਭਾਰੀ ਮੀਂਹ ਕਾਰਨ ਮਿੱਠਾ ਬਾਜ਼ਾਰ 'ਚ ਇੱਕ ਮਕਾਨ ਡਿੱਗ ਪਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉੱਥੇ ਹੀ ਮਕਾਨ ਡਿੱਗਣ ਕਾਰਨ ਬਿਜਲੀ ਦਾ ਇੱਕ ਖੰਭਾ ਵੀ ਟੁੱਟ...
ਮੰਦਬੁੱਧੀ ਔਰਤ ਨਾਲ ਜਬਰ ਜਨਾਹ, ਇੱਕ 'ਤੇ ਮਾਮਲਾ ਦਰਜ
. . .  43 minutes ago
ਤਲਵੰਡੀ ਸਾਬੋ, 19 ਅਗਸਤ (ਰਣਜੀਤ ਸਿੰਘ ਰਾਜੂ)- ਨੇੜਲੇ ਪਿੰਡ ਨੰਗਲਾ 'ਚ ਬੀਤੀ ਦੇਰ ਰਾਤ ਇੱਕ 65 ਸਾਲਾ ਮੰਦਬੁੱਧੀ ਔਰਤ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੰਗੋ ਪੁਲਿਸ ਚੌਕੀ ਇੰਚਾਰਜ ਗੋਬਿੰਦ ਸਿੰਘ ਨੇ ਦੱਸਿਆ ਕਿ ਪੀੜਤ...
ਸ਼ਾਹਕੋਟ ਨੇੜਲੇ ਪਿੰਡਾਂ ਦਾਨੇਵਾਲ ਅਤੇ ਬੂੜੇਵਾਲ ਵਿਚਕਾਰ ਬੰਨ੍ਹ ਤੋਂ ਪਾਣੀ ਦੇ ਓਵਰਫਲੋ ਹੋਣ ਦਾ ਖ਼ਦਸ਼ਾ
. . .  55 minutes ago
ਸ਼ਾਹਕੋਟ, 19 ਅਗਸਤ (ਬਾਂਸਲ, ਸਚਦੇਵਾ)- ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਨਾਲ ਸ਼ਾਹਕੋਟ ਨੇੜਲੇ ਪਿੰਡਾਂ ਦਾਨੇਵਾਲ ਅਤੇ ਬੂੜੇਵਾਲ ਵਿਚਕਾਰ ਬੰਨ੍ਹ ਤੋਂ ਪਾਣੀ ਸਿਰਫ਼ 1-1.5 ਫੁੱਟ ਨੀਵਾਂ ਚੱਲ ਰਿਹਾ ਹੈ। ਪਾਣੀ ਦੇ ਬੰਨ੍ਹ ਤੋਂ ਓਵਰਫਲੋ ਹੋਣ ਦਾ...
ਨਹਿਰ 'ਚੋਂ ਮਿਲਿਆ ਭਰੂਣ
. . .  about 1 hour ago
ਜਲੰਧਰ, 19 ਅਗਸਤ- ਬਸਤੀ ਬਾਵਾ ਖੇਲ ਦੇ ਲੱਕੜ ਵਾਲੇ ਪੁਲ ਦੀ ਨਹਿਰ 'ਚੋਂ ਅੱਜ ਸਵੇਰੇ ਇੱਕ ਭਰੂਣ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਨੇ ਭਰੂਣ ਨੂੰ ਦੇਖ ਦੇ ਰੌਲਾ ਪਾਇਆ, ਜਿਸ ਮਗਰੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਇਸ ਮਗਰੋਂ...
ਉਤਰਾਖੰਡ 'ਚ ਬੱਦਲ ਫਟਣ ਕਾਰਨ 17 ਲੋਕਾਂ ਦੀ ਮੌਤ
. . .  43 minutes ago
ਦੇਹਰਾਦੂਨ, 19 ਅਗਸਤ- ਉਤਰਾਖੰਡ 'ਚ ਭਾਰੀ ਮੀਂਹ ਕਾਰਨ ਭਿਆਨਕ ਤਬਾਹੀ ਮਚੀ ਹੈ। ਇੱਥੇ ਉਤਰਕਾਸ਼ੀ ਦੇ ਮੋਰੀ ਤਹਿਸੀਲ ਇਲਾਕੇ 'ਚ ਬੱਦਲ ਫਟਣ ਦੀ ਘਟਨਾ 'ਚ ਹੁਣ ਤੱਕ ਕੁੱਲ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਫ਼ਤ ਪ੍ਰਬੰਧਨ ਦੇ ਸਕੱਤਰ (ਇੰਚਾਰਜ) ਵਲੋਂ ਇਹ...
ਹਰੀਕੇ ਹੈੱਡ ਵਰਕਸ 'ਚ ਇੱਕ ਲੱਖ ਕਿਊਸਿਕ ਪਾਣੀ ਦੀ ਆਮਦ, ਹਥਾੜ ਇਲਾਕਾ ਪਾਣੀ ਦੀ ਮਾਰ ਹੇਠ
. . .  about 1 hour ago
ਹਰੀਕੇ ਪਤਣ, 19 ਅਗਸਤ (ਸੰਜੀਵ ਕੁੰਦਰਾ)- ਹਰੀਕੇ ਹੈੱਡ ਵਰਕਸ 'ਚ ਪਾਣੀ ਦੀ ਆਮਦ ਲਗਾਤਾਰ ਵਧ ਰਹੀ ਹੈ ਅਤੇ ਅੱਜ ਸਵੇਰੇ 10 ਵਜੇ ਹੈੱਡ ਵਰਕਸ 'ਚ ਇੱਕ ਲੱਖ 372 ਕਿਊਸਿਕ ਪਾਣੀ ਦੀ ਆਮਦ ਸੀ ਤੇ 94630 ਕਿਊਸਿਕ ਪਾਣੀ ਡਾਊਨ ਸਟਰੀਮ ਨੂੰ ਛੱਡਿਆ...
ਜਲੰਧਰ - ਫ਼ਿਰੋਜ਼ਪੁਰ ਰੇਲ ਸੇਵਾ ਠੱਪ
. . .  about 2 hours ago
ਫ਼ਿਰੋਜ਼ਪੁਰ 19 ਅਗਸਤ (ਜਸਵਿੰਦਰ ਸਿੰਘ ਸੰਧੂ) - ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਗੁੱਦੜ ਵਿੰਡੀ ਵਾਲੇ ਦਰਿਆਈ ਪੁਲ ਤੇ ਖ਼ਤਰੇ ਦੇ ਨਿਸ਼ਾਨ ਤੇ ਜਾ ਪੁੱਜਾ ਹੈ। ਹੜ ਦਾ ਪਾਣੀ ਦਰਿਆ ਦੇ ਪੁਲ ਨੂੰ ਛੂਹਣ ਵਾਲੇ ਹਾਲਾਤ ਨੂੰ ਭਾਂਪਦਿਆਂ ਰੇਲਵੇ ਵਿਭਾਗ ਵੱਲੋਂ ਫ਼ਿਰੋਜ਼ਪੁਰ ਤੋਂ ਜਲੰਧਰ ਨੂੰ ਜਾਂਦੇ ਰੇਲ...
ਸਖ਼ਤ ਸੁਰੱਖਿਆ ਹੇਠ ਅੱਜ ਸ੍ਰੀਨਗਰ ਵਿਚ ਖੁੱਲ੍ਹੇ 190 ਸਕੂਲ
. . .  about 3 hours ago
ਸ੍ਰੀਨਗਰ, 19 ਅਗਸਤ - ਜੰਮੂ ਕਸ਼ਮੀਰ ਵਿਚ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਰਾਜ ਵਿਚ ਲਗਾਈਆਂ ਗਈਆਂ ਪਾਬੰਦੀਆਂ ਹੁਣ ਹੋਲੀ ਹੋਲੀ ਖ਼ਤਮ ਕੀਤੀਆਂ ਜਾ ਰਹੀਆਂ ਹਨ। ਮੋਬਾਈਲ ਇੰਟਰਨੈੱਟ, ਸਕੂਲ ਤੇ ਹੋਰ ਪਾਬੰਦੀਆਂ 'ਤੇ ਛੁੱਟ ਦਿੱਤੀ ਜਾ ਰਹੀ ਹੈ। ਕਰੀਬ 14 ਦਿਨਾਂ ਬਾਅਦ ਅੱਜ...
ਹੜ੍ਹਾਂ ਦੀ ਸਥਿਤੀ ਦੇ ਚੱਲਦਿਆਂ ਸ਼ਾਹਕੋਟ ਦੇ ਸਕੂਲਾਂ ਵਿਚ ਛੁੱਟੀ
. . .  about 3 hours ago
ਸ਼ਾਹਕੋਟ, 19 ਅਗਸਤ (ਸੁਖਦੀਪ ਸਿੰਘ) - ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ, ਐਮਰਜੈਂਸੀ ਹਲਾਤਾਂ ਨੂੰ ਦੇਖਦਿਆ ਐਸ.ਡੀ.ਐਮ. ਸ਼ਾਹਕੋਟ ਵੱਲੋਂ ਤਹਿਸੀਲ ਸ਼ਾਹਕੋਟ ਦੇ ਸਾਰੇ ਹੀ ਸਰਕਾਰੀ/ਗੈਰ ਸਰਕਾਰੀ ਸਕੂਲਾਂ ਵਿਚ ਛੁੱਟੀ ਘੋਸ਼ਿਤ ਕੀਤੀ ਗਈ...
ਅੱਜ ਦਾ ਵਿਚਾਰ
. . .  about 3 hours ago
2 ਲੱਖ 45 ਹਜ਼ਾਰ 400 ਕਿਊਸਿਕ ਤੱਕ ਪੁੱਜਾ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ
. . .  about 11 hours ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ) – ਸਤਲੁਜ ਅੰਦਰ ਸਵੇਰੇ 11 ਵਜੇ ਛੱਡੇ ਗਏ 2 ਲੱਖ 45 ਹਜ਼ਾਰ ਕਿਊਸਿਕ ਪਾਣੀ ਤੋਂ ਬਾਅਦ ਬਣੇ ਹੜ੍ਹ ਦੇ ਹਾਲਤਾਂ ਤੋਂ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਬੇਹੱਦ ਚੌਕਸੀ ਵਰਤੀ ਜਾ ਰਹੀ ਹੈ। ਦੇਰ ਰਾਤ 11 ਵਜੇ ਦੇ ਕਰੀਬ ਏ.ਡੀ.ਸੀ ਜਲੰਧਰ...
ਫਿਲੌਰ, ਸ਼ਾਹਕੋਟ ਅਤੇ ਨਕੋਦਰ ਵਿਖੇ ਐਨ.ਡੀ.ਆਰ.ਐਫ ਅਤੇ ਐੱਸ.ਡੀ.ਆਰ.ਐਫ ਦੀਆਂ ਕੰਪਨੀਆਂ ਤਾਇਨਾਤ
. . .  1 day ago
ਫਿਲੌਰ 18 ਅਗਸਤ (ਇੰਦਰਜੀਤ ਚੰਦੜ) - ਰੋਪੜ ਹੈੱਡਵਰਕ ਤੋਂ 2,40,000 ਕਿਊਸਿਕ ਪਾਣੀ ਛੱਡੇ ਜਾਣ ਮਗਰੋਂ ਤਣਾਅ ਪੂਰਵਕ ਸਥਿਤੀ ਬਣਨ ਮਗਰੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਨੇ ਨੈਸ਼ਨਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ 19 ਅਗਸਤ ਨੂੰ ਛੁੱਟੀ ਦਾ ਐਲਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖਸ਼ ਮਹੇ) - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਬਰਸਾਤ ਅਤੇ ਹੜ੍ਹਾਂ ਦੇ ਖਤਰਿਆਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਮੂਹ...
ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਸਤਲੁਜ ਦਰਿਆ 'ਚ ਪਾਣੀ
. . .  1 day ago
ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਨੰਬਰ ਕੀਤੇ ਗਏ ਜਾਰੀ
. . .  1 day ago
19 ਅਗਸਤ ਨੂੰ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ
. . .  1 day ago
ਡਿਪਟੀ ਕਮਿਸ਼ਨਰ ਦੇ ਯਤਨਾਂ ਨੇ ਪ੍ਰਵਾਸੀ ਮਜ਼ਦੂਰ ਦੀ ਬਚਾਈ ਜਾਨ
. . .  1 day ago
ਅਰੁਣ ਜੇਤਲੀ ਦਾ ਹਾਲ ਜਾਣਨ ਏਮਜ਼ ਪਹੁੰਚੇ ਰਾਜਨਾਥ ਸਿੰਘ
. . .  1 day ago
ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਸਤਲੁਜ ਦਰਿਆ 'ਚ ਪਾਣੀ, ਪਿੰਡਾਂ 'ਚ ਅਲਰਟ ਜਾਰੀ
. . .  1 day ago
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ 'ਤੇ 20 ਨੂੰ ਸੰਗਰੂਰ ਅਤੇ ਬਰਨਾਲਾ 'ਚ ਛੁੱਟੀ ਦਾ ਐਲਾਨ
. . .  1 day ago
ਪਿੰਡਾਂ 'ਚ ਹੜ੍ਹਾਂ ਵਰਗੇ ਬਣੇ ਹਾਲਾਤ
. . .  1 day ago
ਸ਼ੇਰ ਸ਼ਾਹ ਸੂਰੀ ਮਾਰਗ 'ਤੇ ਬਣੇ ਪੁਲ ਦੀ ਮਿੱਟੀ ਖੁਰ ਕੇ ਜੀ.ਟੀ. ਰੋਡ ਤੇ ਡਿਗਣੀ ਹੋਈ ਸ਼ੁਰੂ
. . .  1 day ago
ਸਤਲੁਜ ਦਰਿਆ ਅੰਦਰ ਲੋਕਾਂ ਦੀ 800 ਏਕੜ ਫ਼ਸਲ ਡੁੱਬੀ
. . .  1 day ago
ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ, ਵਿਧਾਇਕ ਮੰਗੂਪੁਰ ਵੱਲੋਂ ਬਲਾਚੌਰ ਦੀ ਹਦੂਦ ਅੰਦਰ ਪੈਂਦੇ ਦਰਿਆ ਦਾ ਕੀਤਾ ਦੌਰਾ
. . .  1 day ago
ਮੀਂਹ ਦੇ ਪਾਣੀ ਕਾਰਨ ਕਈ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ
. . .  1 day ago
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ
. . .  1 day ago
ਫਿਲੌਰ ਇਲਾਕੇ ਅੰਦਰ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਬਣਾਏ ਗਏ 18 ਰਿਲੀਫ ਸੈਂਟਰ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਨਾਭਾ ਇਲਾਕੇ ਦਾ ਦੌਰਾ
. . .  1 day ago
ਭੂਟਾਨ ਦੌਰੇ ਤੋਂ ਵਾਪਸ ਭਾਰਤ ਪਰਤੇ ਪ੍ਰਧਾਨ ਮੰਤਰੀ ਮੋਦੀ
. . .  1 day ago
ਉਤਰਾਖੰਡ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ
. . .  1 day ago
ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਲਿਆ ਬੰਨ੍ਹ ਨਾਲ ਲੱਗਦੇ ਪਿੰਡਾਂ ਦਾ ਜਾਇਜ਼ਾ
. . .  1 day ago
ਹੜ੍ਹ ਦੇ ਖ਼ਤਰੇ ਨੂੰ ਦੇਖਦਿਆਂ ਫਿਲੌਰ ਦੇ 13 ਪਿੰਡ ਖਾਲੀ ਕਰਨ ਦੇ ਹੁਕਮ
. . .  1 day ago
ਖ਼ਤਰੇ ਦੇ ਨਿਸ਼ਾਨ ਤੋਂ ਇੱਕ ਫੁੱਟ ਹੇਠਾਂ ਹੈ ਭਾਖੜਾ ਡੈਮ 'ਚ ਪਾਣੀ ਦਾ ਪੱਧਰ
. . .  1 day ago
ਮੀਂਹ ਕਾਰਣ ਡਿੱਗਿਆ ਪ੍ਰਾਇਮਰੀ ਸਕੂਲ ਦਾ ਬਰਾਂਡਾ
. . .  1 day ago
ਸਤਲੁਜ ਦਰਿਆ 'ਚ ਪਸ਼ੂਆਂ ਸਮੇਤ ਫਸਿਆ ਪ੍ਰਵਾਸੀ ਮਜ਼ਦੂਰ
. . .  1 day ago
ਹੁਣ ਪਾਕਿਸਤਾਨ ਨਾਲ ਜੋ ਵੀ ਗੱਲਬਾਤ ਹੋਵੇਗੀ, ਉਹ ਪੀ. ਓ. ਕੇ. 'ਤੇ ਹੋਵੇਗੀ- ਰਾਜਨਾਥ ਸਿੰਘ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
. . .  1 day ago
ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਣ ਤੋਂ ਨਵਤੇਜ ਚੀਮਾ ਨੇ ਸਥਿਤੀ ਦਾ ਲਿਆ ਜਾਇਜ਼ਾ
. . .  1 day ago
ਡਰੇਨ 'ਚ ਡੁੱਬਣ ਕਾਰਨ 25 ਦੇ ਕਰੀਬ ਮੱਝਾਂ ਦੀ ਮੌਤ
. . .  1 day ago
ਸਤਲੁਜ ਦਰਿਆ ਦੇ ਮੰਢਾਲਾ ਬੰਨ੍ਹ ਨੂੰ ਲੱਗੀ ਢਾਹ
. . .  1 day ago
ਘੱਗਰ ਦਾ ਪਾਣੀ ਝੁੱਗੀ- ਝੋਂਪੜੀਆਂ 'ਚ ਹੋਇਆ ਦਾਖਲ
. . .  1 day ago
ਸੰਗਰੂਰ 'ਚ ਆਵਾਰਾ ਢੱਠੇ ਨੇ ਲਈ ਇੱਕ ਹੋਰ ਜਾਨ
. . .  1 day ago
ਕਰੰਟ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ
. . .  1 day ago
ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਉਣ ਜਾ ਰਹੇ ਅਧਿਆਪਕਾਂ ਨੂੰ ਪੁਲਿਸ ਨੇ ਘੇਰਿਆ
. . .  1 day ago
ਡੀ.ਸੀ, ਐੱਸ.ਐੱਸ.ਪੀ ਅਤੇ ਸ਼ੇਰੋਵਾਲੀਆ ਵੱਲੋਂ ਸਤਲੁਜ ਦਰਿਆ ਦਾ ਦੌਰਾ
. . .  1 day ago
ਕੈਬਨਿਟ ਮੰਤਰੀ ਆਸ਼ੂ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ
. . .  1 day ago
ਮੋਗਾ: ਸਤਲੁਜ ਦਰਿਆ ਨਾਲ ਲੱਗਦੇ 22 ਪਿੰਡਾਂ ਦੀ 12,000 ਏਕੜ ਫ਼ਸਲ ਪਾਣੀ 'ਚ ਡੁੱਬੀ
. . .  1 day ago
ਰਾਵੀ ਦਰਿਆ 'ਚ ਪਾਣੀ ਵਧਣ ਦਾ ਕੋਈ ਖ਼ਤਰਾ ਨਹੀਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਸਮਰੱਥਾ ਕਥਨਾਂ ਨਾਲ ਨਹੀਂ ਕਰਮਾਂ ਨਾਲ ਸਿੱਧ ਹੁੰਦੀ ਹੈ। -ਵਿਵੇਕਾਨੰਦ

ਫ਼ਤਹਿਗੜ੍ਹ ਸਾਹਿਬ

ਖੇੜਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕਲਮ ਛੋੜ ਹੜਤਾਲ ਸ਼ੁਰੂ

ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਅਰੁਣ ਆਹੂਜਾ)-ਜ਼ਿਲ੍ਹੇ ਦੇ ਪਿੰਡ ਚੋਲਟੀ ਖੇੜੀ ਵਿਖੇ ਸ਼ਾਮਲਾਟ ਦੀ ਜ਼ਮੀਨ ਦੀ ਬੋਲੀ ਕਰਵਾਉਣ ਗਏ ਦਫ਼ਤਰੀ ਕਰਮਚਾਰੀਆਂ ਨੂੰ ਬੰਦੀ ਬਣਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਅੱਜ ਸੁਪਰਡੈਂਟ, ਪੰਚਾਇਤ ਅਫ਼ਸਰ, ਪੰਚਾਇਤ ਸਕੱਤਰ, ਗ੍ਰਾਮ ਸੇਵਕ, ਮਗਨਰੇਗਾ ਆਦਿ ਯੂਨੀਅਨਾਂ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਖੇੜਾ ਵਿਖੇ ਕਰਮਚਾਰੀਆਂ ਵਲੋਂ ਕਲਮਛੋੜ ਹੜਤਾਲ ਦੀ ਸ਼ੁਰੂਆਤ ਕੀਤੀ ਗਈ |
ਬੁਲਾਰਿਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਚੋਲਟੀ ਖੇੜੀ ਵਿਖੇ ਸ਼ਾਮਲਾਤ ਦੀ ਜ਼ਮੀਨ ਦੀ ਬੋਲੀ ਕਰਵਾਉਣ ਗਏ ਦਫ਼ਤਰੀ ਕਰਮਚਾਰੀ ਸੁਪਰਡੈਂਟ ਗੁਰਮਿੰਦਰ ਸਿੰਘ, ਵੀ.ਡੀ.ਓ. ਪਵਨ ਕੁਮਾਰ, ਪੰਚਾਇਤ ਸਕੱਤਰ ਯਸ਼ਪਾਲ ਸਿੰਘ ਅਤੇ ਸੁਖਅਰਮਨ ਸਿੰਘ ਨਾਲ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਵਲੋਂ ਬੰਦੀ ਬਣਾਏ ਜਾਣ ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਖੇੜਾ ਬਲਾਕ ਵਿਰੁੱਧ ਵਰਤੇ ਗਏ ਅਪ-ਸ਼ਬਦਾਂ ਵਿਰੁੱਧ ਬੀਤੇ ਦਿਨੀਂ ਇਕ ਮੀਟਿੰਗ ਕਰਕੇ ਮਤਾ ਪਾਸ ਕੀਤਾ ਗਿਆ ਸੀ ਕਿ ਜੇਕਰ 17/7/2019 ਤੱਕ ਗਰਾਮ ਪੰਚਾਇਤ ਚੋਲਟੀ ਖੇੜੀ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਗਲੇ ਹੀ ਦਿਨ 18 ਜੁਲਾਈ ਨੂੰ ਜ਼ਿਲ੍ਹੇ ਦੇ ਸਮੁੱਚੇ ਬਲਾਕਾਂ ਦੇ ਅਧਿਕਾਰੀ ਤੇ ਕਰਮਚਾਰੀ ਕਲਮਛੋੜ ਹੜਤਾਲ 'ਤੇ ਬੈਠ ਜਾਣਗੇ | ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਵਿਰੁੱਧ ਕੋਈ ਵੀ ਕਾਰਵਾਈ ਨਾ ਹੋਣ ਕਰਕੇ ਅੱਜ ਆਪਣੇ ਵਾਅਦੇ ਅਨੁਸਾਰ ਸਮੁੱਚੇ ਬਲਾਕਾਂ ਦੇ ਕਰਮਚਾਰੀ ਹੜਤਾਲ 'ਤੇ ਬੈਠ ਗਏ ਹਨ |

ਨਾ ਖਾਣਯੋਗ ਮਿਲ ਰਹੀ ਕਣਕ ਖਪਤਕਾਰਾਂ ਨੇ ਕੀਤੀ ਵਾਪਸ

ਖਮਾਣੋਂ, 19 ਜੁਲਾਈ (ਮਨਮੋਹਣ ਸਿੰਘ ਕਲੇਰ)-ਪੰਜਾਬ ਸਰਕਾਰ ਦੁਆਰਾ ਖ਼ੁਰਾਕ ਸਪਲਾਈ ਵਿਭਾਗ ਦੁਆਰਾ ਸਸਤੀ ਆਟਾ ਦਾਲ ਸਕੀਮ ਦੁਆਰਾ ਲੋੜਵੰਦਾਂ ਨੂੰ ਦਿੱਤੀ ਜਾਂਦੀ ਕਣਕ ਪਿੰਡ ਅਮਰਗੜ੍ਹ ਵਿਖੇ ਸਬੰਧਿਤ ਖਪਤਕਾਰਾਂ ਵਲੋਂ ਨਾ ਖਾਣ ਯੋਗ ਹੋਣ 'ਤੇ ਮੌਕੇ 'ਤੇ ਹੀ ਡੀਪੂ ਹੋਲਡਰ ...

ਪੂਰੀ ਖ਼ਬਰ »

ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਪਿ੍ਯੰਕਾ ਗਾਂਧੀ ਨੂੰ ਹਿਰਾਸਤ 'ਚ ਲਏ ਜਾਣ ਵਿਰੁੱਧ ਰੋਸ ਪ੍ਰਦਰਸ਼ਨ

ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਮਨਪ੍ਰੀਤ ਸਿੰਘ)-ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਨੂੰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸੋਨਭਦਰ ਵਿਖੇ ਹਿਰਾਸਤ 'ਚ ਲਏ ਜਾਣ ਦੇ ਵਿਰੋਧ ਵਜੋਂ ਕਾਂਗਰਸ ਕਮੇਟੀ ਨੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ ਦੀ ...

ਪੂਰੀ ਖ਼ਬਰ »

ਮੱਛਰਾਂ ਦਾ ਲਾਰਵਾ ਮਿਲਣ 'ਤੇ 7 ਵਿਅਕਤੀਆਂ ਦੇ ਕੀਤੇ ਚਲਾਨ

ਮੰਡੀ ਗੋਬਿੰਦਗੜ੍ਹ, 19 ਜੁਲਾਈ (ਬਲਜਿੰਦਰ ਸਿੰਘ)-ਨਗਰ ਕੌਾਸਲ ਗੋਬਿੰਦਗੜ੍ਹ ਅਤੇ ਸਿਹਤ ਵਿਭਾਗ ਫ਼ਤਹਿਗੜ੍ਹ ਸਾਹਿਬ ਵਲੋਂ ਮੰਡੀ ਗੋਬਿੰਦਗੜ੍ਹ ਵਿਚ ਸਾਂਝੇ ਤੌਰ 'ਤੇ ਡੇਂਗੂ, ਚਿਕਨ ਗੁਨੀਆ, ਮਲੇਰੀਆ ਵਿਰੁੱਧ ਚਲਾਈ ਡਰਾਈ ਡੇਅ ਮੁਹਿੰਮ ਤਹਿਤ 8 ਘਰਾਂ 'ਚੋਂ ਮੱਛਰਾਂ ਦਾ ...

ਪੂਰੀ ਖ਼ਬਰ »

ਪਿ੍ਯੰਕਾ ਗਾਂਧੀ ਨੂੰ ਹਿਰਾਸਤ 'ਚ ਲੈਣ ਿਖ਼ਲਾਫ਼ ਵਿਧਾਇਕ ਰਣਦੀਪ ਦੀ ਅਗਵਾਈ 'ਚ ਪ੍ਰਦਰਸ਼ਨ

ਅਮਲੋਹ, 19 ਜੁਲਾਈ (ਸੂਦ, ਸ਼ਾਰਦਾ)-ਕੁੱਲ ਹਿੰਦ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਤੇ ਉੱਤਰ ਪ੍ਰਦੇਸ਼ ਦੀ ਇੰਚਾਰਜ ਪਿ੍ੰਯਕਾ ਗਾਂਧੀ ਜੋ ਸੋਨਭੱਧਰ ਵਿਖੇ ਕੱਲ੍ਹ ਹਾਦਸੇ ਦਾ ਸ਼ਿਕਾਰ ਹੋਏ ਪੀੜਤ ਪਰਿਵਾਰਾਂ ਦਾ ਹਾਲ ਚਾਲ ਪੁੱਛਣ ਜਾ ਰਹੀ ਸੀ, ਨੂੰ ਹਿਰਾਸਤ ਵਿਚ ਲੈਣ ...

ਪੂਰੀ ਖ਼ਬਰ »

ਵਿਦਿਆਰਥੀਆਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਦੌਰਾ

ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਭੂਸ਼ਨ ਸੂਦ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਆਰੰਭੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਸਥਾਪਤ ਕੀਤੇ ਜ਼ਿਲ੍ਹਾ ਰੁਜ਼ਗਾਰ ਤੇ ...

ਪੂਰੀ ਖ਼ਬਰ »

ਪਾਣੀ ਦੀ ਸੰਭਾਲ ਲਈ ਸਮਾਜ ਸੇਵੀ ਸੰਸਥਾਵਾਂ ਲੋਕਾਂ ਨੂੰ ਜਾਗਰੂਕ ਕਰਨ-ਡਾ. ਕਪੂਰ

ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਭੂਸ਼ਨ ਸੂਦ)-ਕੁਦਰਤੀ ਸਰੋਤ ਪਾਣੀ ਦੀ ਸਾਂਭ ਸੰਭਾਲ ਤੇ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਹਰੀ ਭੂਮਿਕਾ ਨਿਭਾਉਣ ਤੇ ਲੋਕਾਂ ਨੂੰ ਬਰਸਾਤੀ ਪਾਣੀ ਦੇ ਰੀਚਾਰਜਿੰਗ ਲਈ ਆਪਣੇ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ ਦੇ ਕਾਮਰਸ ਵਿਭਾਗ ਨੇ ਯੂ.ਜੀ.ਸੀ. ਪ੍ਰੀਖਿਆ 'ਚ ਮਾਰੀਆਂ ਮੱਲਾਂ

ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਭੂਸ਼ਨ ਸੂਦ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਕਾਮਰਸ ਵਿਭਾਗ ਤੋਂ ਸੈਸ਼ਨ 2018-19 'ਚ ਐਮ.ਕਾਮ. ਦੀ ਉਚੇਰੀ ਸਿੱਖਿਆ ਹਾਸਲ ਕਰ ਚੁੱਕੀਆਂ ਦੋ ਵਿਦਿਆਰਥਣਾਂ ਗਗਨਦੀਪ ਕੌਰ ਤੇ ਆਸ਼ੂ ਭਾਰਦਵਾਜ ਨੇ ਯੂ.ਜੀ.ਸੀ. ਦੀ ਪ੍ਰੀਖਿਆ ਪਾਸ ਕਰਕੇ ...

ਪੂਰੀ ਖ਼ਬਰ »

200 ਪੇਟੀਆਂ ਸ਼ਰਾਬ ਬਰਾਮਦ

ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਭੂਸ਼ਨ ਸੂਦ, ਅਰੁਣ ਅਹੂਜਾ)-ਸਹਾਇਕ ਕਮਿਸ਼ਨਰ ਸਟੇਟ ਟੈਕਸ ਦੇ ਮੋਬਾਈਲ ਵਿੰਗ ਫ਼ਤਹਿਗੜ੍ਹ ਸਾਹਿਬ ਸ਼ਰਨਜੀਤ ਸਿੰਘ ਦੀ ਅਗਵਾਈ ਹੇਠ ਗੁਪਤ ਜਾਣਕਾਰੀ ਮਿਲਣ 'ਤੇ ਈ.ਟੀ.ਓ. ਆਕਾਸ਼ਦੀਪ ਸਿੰਘ ਨੇ ਈ.ਟੀ.ਆਈ. ਕਮਲਜੀਤ ਸਿੰਘ ਸਮੇਤ 200 ਪੇਟੀਆਂ ...

ਪੂਰੀ ਖ਼ਬਰ »

ਪਿੰਡ ਖੇੜੀ ਵਿਖੇ ਕੈਂਪ

ਜਖਵਾਲੀ, 19 ਜੁਲਾਈ (ਨਿਰਭੈ ਸਿੰਘ)-ਸਿਹਤ ਵਿਭਾਗ ਦੇ ਹੁਕਮਾਂ ਅਨੁਸਾਰ ਡਾ. ਰਮਿੰਦਰ ਕੋਰ ਐਸ.ਐਮ.ਓ. ਚਨਾਰਥਲ ਕਲਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰਿਸ਼ਭਪ੍ਰੀਤ ਕੌਰ ਦੀ ਯੋਗ ਅਗਵਾਈ ਵਿਚ ਗੈਰ ਸੰਚਾਰੀ ਰੋਗਾਂ ਸਬੰਧੀ ਕੈਂਪ ਲਗਾਇਆ ਗਿਆ | ਜਿਸ ਦੌਰਾਨ ਪਿੰਡ ਦੀਆਂ ...

ਪੂਰੀ ਖ਼ਬਰ »

ਮੱਠੀ ਦਾ ਸ਼ਾਹਰੁਨ ਮਸੀਹ ਕੇ.ਕੇ.ਐਚ.ਡੀ. 'ਚ 15 ਮਿਊਜ਼ੀਕਲ ਇੰਸਟਰੂਮੈਂਟ ਵਜਾ ਕੇ ਰਿਹਾ ਜੇਤੂ

ਚੁੰਨ੍ਹੀ, 19 ਜੁਲਾਈ (ਗੁਰਪ੍ਰੀਤ ਸਿੰਘ ਬਿਲਿੰਗ)-ਪਿੰਡ ਮੱਠੀ ਦੇ 14 ਸਾਲਾਂ ਦੇ ਸ਼ਾਹਰੁਨ ਮਸੀਹ ਪੁੱਤਰ ਰਾਜ ਮਸੀਹ ਨੇ 'ਕਿਸ ਮੇਂ ਕਿਤਨਾ ਹੈ ਦਮ' ਪ੍ਰੋਗਰਾਮ ਦੇ ਮਹਾਂ ਸੰਗ੍ਰਾਮ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ | ਨੌਵੀਂ ਜਮਾਤ ਦਾ ਵਿਦਿਆਰਥੀ ਸ਼ਾਹਰੁਨ ਮਸੀਹ ਹਰੇਕ ...

ਪੂਰੀ ਖ਼ਬਰ »

ਜਨ ਸੇਵਾ ਟਰੱਸਟ ਵਲੋਂ ਖ਼ੂਨਦਾਨ ਕੈਂਪ

ਮੰਡੀ ਗੋਬਿੰਦਗੜ੍ਹ, 19 ਜੁਲਾਈ (ਬਲਜਿੰਦਰ ਸਿੰਘ)-ਜਨ ਸੇਵਾ ਟਰੱਸਟ ਮੰਡੀ ਗੋਬਿੰਦਗੜ੍ਹ ਵਲੋਂ ਮਾਨਵਤਾ ਦੀ ਭਲਾਈ ਦੇ ਸ਼ੁਰੂ ਕੀਤੇ ਕਾਰਜਾਂ ਤਹਿਤ ਸਥਾਨਕ ਬੱਤੀਆਂ ਵਾਲੇ ਚੌਾਕ ਵਿਚ ਦੂਜਾ ਮਹੀਨਾਵਾਰ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਯੂਥ ਅਕਾਲੀ ਦਲ ...

ਪੂਰੀ ਖ਼ਬਰ »

ਦਾਣਾ ਮੰਡੀ 'ਚ ਦਾਖ਼ਲੇ 'ਤੇ ਲਈ ਜਾ ਰਹੀ ਐਾਟਰੀ ਫ਼ੀਸ ਦਾ ਵਿਰੋਧ ਜਾਰੀ

ਖਮਾਣੋਂ, 19 ਜੁਲਾਈ (ਜੋਗਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਅਤੇ ਇਲਾਕਾ ਨਿਵਾਸੀਆਂ ਵਲੋਂ ਐਸ.ਡੀ.ਐਮ. ਖਮਾਣੋਂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਖਮਾਣੋਂ ਦੀ ਦਾਣਾ ਮੰਡੀ ਦੇ ਦੋਵੇਂ ਗੇਟਾਂ 'ਤੇ ਵਸੂਲ ਕੀਤੀ ਜਾ ਰਹੀ ਐਾਟਰੀ ਕਮ ਵਹੀਕਲ ...

ਪੂਰੀ ਖ਼ਬਰ »

ਅਮਲੋਹ 'ਚ ਭਾਜਪਾ ਦੀ ਮੈਂਬਰਸ਼ਿਪ ਦੇ ਫਾਰਮ ਭਰੇ

ਅਮਲੋਹ, 19 ਜੁਲਾਈ (ਸੂਦ)-ਦੇਸ਼ ਅੰਦਰ ਭਾਰਤੀ ਜਨਤਾ ਭਾਰਤੀ ਵਲੋਂ ਚਲਾਏ ਜਾ ਰਹੇ ਮੈਂਬਰਸ਼ਿਪ ਅਭਿਆਨ ਤਹਿਤ ਸ਼ਹਿਰ ਅਮਲੋਹ ਅੰਦਰ ਭਾਜਪਾ ਮੰਡਲ ਅਮਲੋਹ ਦੇ ਪ੍ਰਧਾਨ ਵਿਨੋਦ ਮਿੱਤਲ, ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸੁੱਖੀ, ਜ਼ਿਲ੍ਹਾ ਸਕੱਤਰ ...

ਪੂਰੀ ਖ਼ਬਰ »

ਹਲਕਾ ਵਿਧਾਇਕ ਜੀ.ਪੀ. ਵਲੋਂ ਐਥਲੈਟਿਕਸ ਖਿਡਾਰੀ ਹੈਰੀ ਦਾ ਸਨਮਾਨ

ਖਮਾਣੋਂ, 19 ਜੁਲਾਈ (ਜੋਗਿੰਦਰ ਪਾਲ)-ਇਟਲੀ ਵਿਖੇ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਰਿਲੇਅ ਰੇਸ 'ਚ ਹਿੱਸਾ ਲੈਣ ਵਾਲੇ ਪਿੰਡ ਰਾਏਪੁਰ ਮਾਜਰੀ ਦੇ ਵਸਨੀਕ ਹਰਜੀਤ ਸਿੰਘ ਹੈਰੀ ਸਪੁੱਤਰ ਜਰਨੈਲ ਸਿੰਘ ਸਾਬਕਾ ਕਬੱਡੀ ਖਿਡਾਰੀ ਨੂੰ ਉਨ੍ਹਾਂ ਦੇ ਪਿੰਡ ਰਾਏਪੁਰ ...

ਪੂਰੀ ਖ਼ਬਰ »

ਪਿੰਡ ਖੇੜੀ ਵਿਖੇ ਕੈਂਪ ਲਗਾਇਆ

ਜਖ਼ਵਾਲੀ, 19 ਜੁਲਾਈ (ਨਿਰਭੈ ਸਿੰਘ)-ਸਿਹਤ ਵਿਭਾਗ ਦੇ ਹੁਕਮਾਂ ਅਨੁਸਾਰ ਡਾ: ਰਮਿੰਦਰ ਕੌਰ ਐਸ.ਐਮ.ਓ. ਚਨਾਰਥਲ ਕਲਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰਿਸ਼ਭਪ੍ਰੀਤ ਕੌਰ ਦੀ ਯੋਗ ਅਗਵਾਈ 'ਚ ਗੈਰ ਸੰਚਾਰੀ ਰੋਗਾਂ ਸਬੰਧੀ ਕੈਂਪ ਲਗਾਇਆ ਗਿਆ | ਜਿਸ ਦੌਰਾਨ ਪਿੰਡ ਦੀਆਂ ...

ਪੂਰੀ ਖ਼ਬਰ »

ਸਕੂਲਾਂ 'ਚ ਵੱਖ-ਵੱਖ ਮੁਕਾਬਲੇ ਕਰਵਾਏ

ਭੜੀ, 19 ਜੁਲਾਈ (ਭਰਪੂਰ ਸਿੰਘ ਹਵਾਰਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੜ੍ਹੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਨੌਧ ਸਿੰਘ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਤੇ ਵਿਦਿਆਰਥੀਆਂ ਨੂੰ ਗੁਰੂਆਂ ਦੀਆਂ ਸਿੱਖਿਆਵਾਂ ...

ਪੂਰੀ ਖ਼ਬਰ »

ਸਰਵ ਗੋਡ ਸੰਸਥਾ ਨੇ ਵਿਦਿਆਰਥੀਆਂ ਨੂੰ ਸਮਾਨ ਵੰਡਿਆ

ਅਮਲੋਹ, 19 ਜੁਲਾਈ (ਸੂਦ)-ਸਰਵ ਹਿਊਮਨਿਟੀ ਸਰਵ ਗੋਡ ਸੰਸਥਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਰਘੇੜੀ ਕਲਾਂ ਦੇ ਵਿਦਿਆਰਥੀਆਂ ਨੂੰ ਕਾਪੀਆਂ, ਪੈਨ, ਪੈਨਸਿਲਾਂ, ਜੁਮੈਟਰੀ ਤੇ ਸਟੇਸ਼ਨਰੀ ਆਦਿ ਦਾ ਸਮਾਨ ਵੰਡਿਆ ਗਿਆ | ਸੰਸਥਾ ਦੇ ਚੇਅਰਮੈਨ ਸਵਰਨਜੀਤ ਸਿੰਘ ਤੇ ਜਨਰਲ ...

ਪੂਰੀ ਖ਼ਬਰ »

ਪੁਸਤਕ ਸਮੀਖਿਆ ਦੇ ਇਨਾਮ ਵੰਡੇ

ਜਖ਼ਵਾਲੀ, 19 ਜੁਲਾਈ (ਨਿਰਭੈ ਸਿੰਘ)-ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਵਿਖੇ 'ਕਿਤਾਬਾਂ ਦਾ ਲੰਗਰ' ਲਗਾਇਆ ਗਿਆ | ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਨ ਲਈ ਲਾਇਬ੍ਰੇਰੀ ਦੀਆਂ ਪੁਸਤਕਾਂ ...

ਪੂਰੀ ਖ਼ਬਰ »

ਪਿਓ ਤੇ ਭਰਾ ਨੂੰ ਨਿਆਇਕ ਹਿਰਾਸਤ 'ਚ ਜੇਲ੍ਹ ਭੇਜਿਆ

ਸਮਾਣਾ, 19 ਜੁਲਾਈ (ਹਰਵਿੰਦਰ ਸਿੰਘ ਟੋਨੀ)-ਨਜਦੀਕੀ ਪਿੰਡ ਘਿਉਰਾ ਵਿਖੇ ਅਣਖ ਦੀ ਖ਼ਾਤਰ ਪਿਤਾ-ਭਰਾ ਵਲੋਂ ਜੋਤੀ ਕੌਰ ਦਾ ਗਲਾ ਦਬਾ ਕੇ ਹੱਤਿਆ ਕਰਕੇ ਰਾਤ ਨੂੰ ਹੀ ਸਾੜ ਦੇਣ ਦੇ ਮਾਮਲੇ ਵਿਚ ਪਿਤਾ-ਭਰਾ ਦਾ ਦੋ ਦਿਨ ਦਾ ਮਿਲਿਆ ਪੁਲਿਸ ਰਿਮਾਂਡ ਖ਼ਤਮ ਹੋ ਜਾਣ 'ਤੇ ਮਾਣਯੋਗ ...

ਪੂਰੀ ਖ਼ਬਰ »

ਹਾਦਸੇ 'ਚ ਹੋਈ ਮੌਤ ਸਬੰਧੀ ਮਾਮਲਾ ਦਰਜ

ਨਾਭਾ, 19 ਜੁਲਾਈ (ਕਰਮਜੀਤ ਸਿੰਘ)-ਥਾਣਾ ਸਦਰ ਨਾਭਾ 'ਚ ਰਣਜੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਗਲਵੱਟੀ ਦੀ ਸ਼ਿਕਾਇਤ 'ਤੇ ਕਾਰ ਨੰਬਰ ਪੀਬੀ 10ਏ ਜ਼ੈਡ-5023 ਕਾਰ ਦੇ ਚਾਲਕ ਬੇਅੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਸੁੱਖੇਵਾਲ ਦੇ ਿਖ਼ਲਾਫ਼ ਹਾਦਸਾ ਕਰਨ ਸਬੰਧੀ ...

ਪੂਰੀ ਖ਼ਬਰ »

ਮੌਤ ਦਾ ਕਾਰਨ ਬਣ ਰਹੇ ਅਵਾਰਾ ਡੰਗਰ ਤੇ ਕੁੱਤੇ-ਕਾਕਾ

ਪਟਿਆਲਾ, 19 ਜੁਲਾਈ (ਜ.ਸ. ਢਿੱਲੋਂ)-ਨਿਊ ਵੈਲਫੇਅਰ ਵੱਲਫੇਅਰ ਕਲੱਬ ਦੇ ਪ੍ਰਧਾਨ ਅਰਵਿਰੰਦ ਕੁਮਾਰ ਕਾਕਾ ਨੇ ਨਗਰ ਨਿਗਮ ਤੋਂ ਅਵਾਰਾ ਡੰਗਰਾਂ ਤੇ ਕੁੱਤਿਆਂ ਵਿਰੁੱਧ ਮੁਹਿੰਮ ਚਲਾਕੇ ਇਨ੍ਹਾਂ ਤੋਂ ਸ਼ਹਿਰ ਵਾਸੀਆਂ ਤੋਂ ਨਜਾਤ ਦਿਵਾਉਣ ਦੀ ਕੰਗ ਕੀਤੀ ਹੈ | ਉਨ੍ਹਾਂ ਦਾ ...

ਪੂਰੀ ਖ਼ਬਰ »

ਸ਼ਹਿਰ ਦੀ ਸਫ਼ਾਈ ਲਈ ਲੋਕ ਵੀ ਨਗਰ ਨਿਗਮ ਦਾ ਸਹਿਯੋਗ ਦੇਣ-ਮੇਅਰ

ਪਟਿਆਲਾ, 19 ਜੁਲਾਈ (ਜਸਪਾਲ ਸਿੰਘ ਢਿੱਲੋਂ)-ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਆਖਿਆ ਹੈ ਕਿ ਸ਼ਹਿਰ ਦੀ ਸਫ਼ਾਈ ਲਈ ਖ਼ੁਦ ਲੋਕ ਵੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ | ਉਨ੍ਹਾਂ ਆਖਿਆ ਕਿ ਨਗਰ ਨਿਗਮ ਦੇ ਕਰਮਚਾਰੀ ਸ਼ਹਿਰ ਦੀ ਸਫ਼ਾਈ ਲਈ ਯਤਨਸ਼ੀਲ ਹਨ | ਜੇਕਰ ...

ਪੂਰੀ ਖ਼ਬਰ »

ਡੇਂਗੂ ਦੀ ਰੋਕਥਾਮ ਲਈ ਐਸ.ਡੀ.ਐਮ, ਐਸ.ਐਮ.ਓ. ਤੇ ਕਾਰਜਸਾਧਕ ਅਫ਼ਸਰ ਵਲੋਂ ਬਸਤੀਆਂ ਦਾ ਦੌਰਾ

ਰਾਜਪੁਰਾ, 19 ਜੁਲਾਈ (ਜੀ.ਪੀ. ਸਿੰਘ)-ਸਥਾਨਕ ਨਗਰ ਕੌਾਸਲ ਵਲੋਂ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਦੀ ਅਗਵਾਈ 'ਚ ਸ਼ਹਿਰ ਦੀਆਂ ਝੁੱਗੀ ਝੌਾਪੜੀਆਂ ਵਾਲੀਆਂ ਬਸਤੀਆਂ ਵਿਚ ਜਾ ਕੇ ਡੇਂਗੂ ਮੱਛਰ ਦੀ ਰੋਕਥਾਮ ਲਈ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਲੀਕੇ ਪ੍ਰੋਗਰਾਮ ਅਨੁਸਾਰ ...

ਪੂਰੀ ਖ਼ਬਰ »

ਮਨਪ੍ਰੀਤ ਸਿੰਘ ਬਿਿਲੰਗ ਨਮਿਤ ਸ਼ਰਧਾਂਜਲੀ ਸਮਾਗਮ

ਸੰਘੋਲ, 19 ਜੁਲਾਈ (ਗੁਰਨਾਮ ਸਿੰਘ ਚੀਨਾ)-ਯੂਥ ਆਗੂ ਗੁਰਪ੍ਰੀਤ ਸਿੰਘ ਪਨੈਚਾਂ ਦੇ ਭਰਾ ਤੇ ਜਸਵਿੰਦਰ ਸਿੰਘ ਨੰਦ ਸਕੱਤਰ ਸਹਿਕਾਰੀ ਸਭਾ ਰਾਣਵਾਂ ਦੇ ਭਤੀਜੇ ਮਨਪ੍ਰੀਤ ਸਿੰਘ ਬਿਿਲੰਗ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਗੋਬਿੰਦਗੜ• ਸਾਹਿਬ ਰਾਣਵਾਂ ਵਿਖੇ ਹੋਇਆ | ...

ਪੂਰੀ ਖ਼ਬਰ »

ਖਮਾਣੋਂ ਤਹਿਸੀਲ 'ਚ ਜਾਅਲੀ ਬੰਦਾ ਖੜ੍ਹਾ ਕਰਕੇ ਰਜਿਸਟਰੀ ਕਰਨ ਦਾ ਮਾਮਲਾ ਚਰਚਾ 'ਚ

ਖਮਾਣੋਂ, 19 ਜੁਲਾਈ (ਮਨਮੋਹਣ ਸਿੰਘ ਕਲੇਰ)-ਤਹਿਸੀਲ ਦਫ਼ਤਰ ਦੇ ਉੱਚ ਅਧਿਕਾਰੀਆਂ ਦੇ ਅਨੋਖੇ ਕਾਰਨਾਮਿਆਂ ਕਾਰਨ ਖਮਾਣੋਂ ਦਾ ਤਹਿਸੀਲ ਦਫ਼ਤਰ ਅਕਸਰ ਹੀ ਸੁਰਖ਼ੀਆਂ ਵਿਚ ਰਹਿੰਦਾ ਹੈ | ਜਿਸ ਤਹਿਤ ਤਾਜਾ ਮਾਮਲਾ ਤਹਿਸੀਲ ਖਮਾਣੋਂ ਦੇ ਨੇੜਲੇ ਪਿੰਡ ਢੋਲੇਵਾਲ ਨਾਲ ਜੁੜਿਆ ...

ਪੂਰੀ ਖ਼ਬਰ »

ਪੰਚਾਇਤ ਸਕੱਤਰ ਯੂਨੀਅਨ ਖਮਾਣੋਂ ਵਲੋਂ ਹੜਤਾਲ

ਖਮਾਣੋਂ, 19 ਜੁਲਾਈ (ਮਨਮੋਹਣ ਸਿੰਘ ਕਲੇਰ)-ਪਿੰਡ ਚੋਲਟੀ ਬਲਾਕ ਖੇੜਾ ਵਿਖੇ ਪਿਛਲੇ ਦਿਨੀਂ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਗਏ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਕੁਝ ਲੋਕਾਂ ਵਲੋਂ ਕੀਤੇ ਦੁਰਵਿਵਹਾਰ ਦੇ ਵਿਰੋਧ 'ਚ ਖਮਾਣੋਂ ਦੇ ਬਲਾਕ ਵਿਕਾਸ ...

ਪੂਰੀ ਖ਼ਬਰ »

ਨਗਰ ਕੀਰਤਨ ਦਾ ਫ਼ਤਹਿਗੜ੍ਹ ਸਾਹਿਬ ਪੁੱਜਣ 'ਤੇ ਭਰਵਾਂ ਸਵਾਗਤ

ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਭੂਸ਼ਨ ਸੂਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ ਤੇ ਕਰਨਾਟਕ ਤੋਂ ਆਰੰਭ ਹੋਇਆ ਵਿਸ਼ਾਲ ਨਗਰ ਕੀਰਤਨ ਬਾਅਦ ਦੁਪਹਿਰ ਜ਼ਿਲ੍ਹਾ ਫ਼ਤਹਿਗੜ੍ਹ ਵਿਖੇ ਪਹੰੁਚਿਆ ਜਿਸ ...

ਪੂਰੀ ਖ਼ਬਰ »

ਇਤਿਹਾਸਕ ਪਿੰਡ ਈਸਰਹੇਲ 'ਚ ਗੁਰੂ ਕਾ ਬਾਗ਼ ਤੇ ਪਾਰਕ ਸਥਾਪਿਤ ਕੀਤਾ ਜਾਵੇਗਾ-ਨਾਗਰਾ

ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਭੂਸ਼ਨ ਸੂਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਪਿੰਡ ਈਸਰਹੇਲ ਵਿਖੇ ਢਾਈ ਏਕੜ 'ਚ ਗੁਰੂ ਕਾ ਬਾਗ਼ ਤੇ ਡੇਢ ਏਕੜ 'ਚ ਪਾਰਕ ਬਣਾਇਆ ਜਾਵੇਗਾ | ਜਿਸ ਵਿਚ ਫਲ, ਫੁੱਲ ਤੇ ਛਾਂਦਾਰ ਬੂਟੇ ਲਗਾਏ ਜਾਣਗੇ | ਇਨ੍ਹਾਂ ਵਿਚਾਰਾਂ ...

ਪੂਰੀ ਖ਼ਬਰ »

ਯੂਥ ਕਲੱਬ ਨੇ ਹਸਪਤਾਲ ਤੇ ਸਕੂਲ 'ਚ ਬੂਟੇ ਲਗਾਏ

ਬਸੀ ਪਠਾਣਾਂ, 19 ਜੁਲਾਈ (ਗੁਰਬਚਨ ਸਿੰਘ ਰੁਪਾਲ, ਗੌਤਮ)-ਮਹੱਲਾ ਸਿੰਘਾਂ ਪੁਰਾ ਦੇ ਯੂਥ ਕਲੱਬ ਵਲੋਂ ਪ੍ਰਧਾਨ ਕਰਨਵੀਰ ਸਿੰਘ ਦੀ ਅਗਵਾਈ ਵਿਚ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਬੂਟੇ ਲਾਉਣ ਦੀ ਮੁਹਿੰਮ ਤਹਿਤ ਇੱਥੇ ਸਿਵਲ ਹਸਪਤਾਲ ਤੇ ਸਰਕਾਰੀ ਐਲੀ ਮੈਂਟਰੀ ਸਕੂਲ ਵਿਚ ...

ਪੂਰੀ ਖ਼ਬਰ »

ਸੂਬਾ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਪਹਿਲ ਦੇ ਆਧਾਰ 'ਤੇ ਪੂਰੀਆਂ ਕਰੇ-ਐਸੋਸੀਏਸ਼ਨ

ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਮਨਪ੍ਰੀਤ ਸਿੰਘ)-ਪੈਨਸ਼ਨਰਜ਼ ਐਸੋਸੀਏਸ਼ਨ ਸਰਹਿੰਦ ਮੰਡਲ ਦੀ ਅਗਜੈਕਟਿਵ ਕਮੇਟੀ ਦੀ ਇਕ ਅਹਿਮ ਮੀਟਿੰਗ ਹਰਬੰਸ ਸਿੰਘ ਬਹੇੜ ਦੀ ਪ੍ਰਧਾਨਗੀ ਹੇਠ ਸਰਹਿੰਦ ਵਿਖੇ ਹੋਈ, ਜਿਸ ਵਿਚ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਸਬੰਧੀ ਵਿਚਾਰ ...

ਪੂਰੀ ਖ਼ਬਰ »

ਤਿੰਨ ਮੈਂਬਰੀ ਕੇਂਦਰੀ ਟੀਮ ਵਲੋਂ ਸਰਕਾਰੀ ਮੱਛੀ ਫਾਰਮ ਦਾ ਦੌਰਾ

ਫ਼ਤਹਿਗੜ• ਸਾਹਿਬ , 19 ਜੁਲਾਈ (ਭੂਸ਼ਨ ਸੂਦ)-ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਰੰਭੀ ਜਲ ਸ਼ਕਤੀ ਅਭਿਆਨ ਤਹਿਤ ਜ਼ਿਲ•ੇ੍ਹ ਲਈ ਕੇਂਦਰੀ ਪ੍ਰਭਾਰੀ ਅਫ਼ਸਰ ਵਜੋਂ ਤਾਇਨਾਤ ਜਨ ਜਾਤੀਆਂ ਦੇ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ. ...

ਪੂਰੀ ਖ਼ਬਰ »

ਮੁਹੱਲਾ ਇਕਬਾਲ ਨਗਰ 'ਚ ਮੋਬਾਈਲ ਚੋਰ ਸਰਗਰਮ

ਮੰਡੀ ਗੋਬਿੰਦਗੜ੍ਹ, 19 ਜੁਲਾਈ (ਮੁਕੇਸ਼ ਘਈ)-ਸ਼ਹਿਰ ਦੇ ਭਰੀ ਆਬਾਦੀ ਵਾਲੇ ਇਲਾਕੇ ਮੁਹੱਲਾ ਇਕਬਾਲ ਨਗਰ ਦੇ ਇਕ ਘਰ ਵਿਚ ਵੜ ਕੇ ਮੋਬਾਈਲ ਫ਼ੋਨ ਖੋਹ ਕੇ ਲੈ ਜਾਣ ਦੀ ਖ਼ਬਰ ਸਾਹਮਣੇ ਆਈ ਹੈ | ਮਮਤਾ ਮਿਸ਼ਰਾ (22) ਪਤਨੀ ਮੰਸਾ ਰਾਮ ਮਿਸ਼ਰਾ ਵਾਲੀ ਦਿੱਲੀ ਨੇ ਦੱਸਿਆ ਕਿ ਉਹ ਦੋ ...

ਪੂਰੀ ਖ਼ਬਰ »

ਕੰੁਜਾਰੀ 'ਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ

ਅਮਲੋਹ, 19 ਜੁਲਾਈ (ਸੂਦ)-ਅੱਜ ਦਿਨ ਪ੍ਰਤੀ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਬੂਟੇ ਲਗਾਉਣਾ ਸਮੇਂ ਦੀ ਲੋੜ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਮਾਲਵਾ ਜ਼ੋਨ ਦੇ ਸੀਨੀਅਰ ਮੀਤ ਪ੍ਰਧਾਨ ਅਮੋਲਕ ਸਿੰਘ ਵਿਰਕ ਨੇ ਅੱਜ ...

ਪੂਰੀ ਖ਼ਬਰ »

ਫ਼ੌਜੀ ਗੱਡੀ ਦਾ ਸਟੇਅਰਿੰਗ ਲਾਕ ਲੱਗਣ ਕਾਰਨ ਵਾਪਰਿਆ ਹਾਦਸਾ ਕੋਈ ਜਾਨੀ ਨੁਕਸਾਨ ਨਹੀਂ

ਮੰਡੀ ਗੋਬਿੰਦਗੜ੍ਹ, 19 ਜੁਲਾਈ (ਬਲਜਿੰਦਰ ਸਿੰਘ)-ਕੌਮੀ ਰਾਜ ਮਾਰਗ 'ਤੇ ਅੱਜ ਦੁਪਹਿਰ ਵੇਲੇ ਸਰਹਿੰਦ ਸਾਈਡ ਸਥਿਤ ਭਾਖੜਾ ਨਹਿਰ ਨੇੜੇ ਉਸ ਵੇਲੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਜਦੋਂ ਲੁਧਿਆਣਾ ਸਾਈਡ ਤੋਂ ਅੰਬਾਲਾ ਵੱਲ ਨੂੰ ਜਾ ਰਹੀ ਫ਼ੌਜ ਦੀ ਇਕ ਗੱਡੀ ਦਾ ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤਾ ਮੰਗ ਪੱਤਰ

ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਅਰੁਣ ਆਹੂਜਾ)-ਅੱਜ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਾਡਲ ਨੂੰ ਮੰਗ ਪੱਤਰ ਦਿੱਤਾ ਗਿਆ | ਬਾਅਦ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਨੁੱਖੀ ਅਧਿਕਾਰ ਮੰਚ ਦੇ ਸੀਨੀਅਰ ਆਗੂ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਵਲੋਂ ਮੈਂਬਰਸ਼ਿਪ ਸ਼ੁਰੂ

ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਅਰੁਣ ਆਹੂਜਾ)-ਭਾਰਤੀ ਜਨਤਾ ਪਾਰਟੀ ਵਲੋਂ ਸ਼ੁਰੂ ਕੀਤੇ ਮੈਂਬਰਸ਼ਿਪ ਤਹਿਤ ਅੱਜ ਜ਼ਿਲ੍ਹੇ ਦੇ ਪਾਰਟੀ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਦੀ ਪ੍ਰਧਾਨਗੀ ਹੇਠ ਸ਼ਿਵ ਸ਼ਕਤੀ ਸਵੀਟਸ ਵਿਖੇ ਹੋਈ, ਜਿਸ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਮੁੱਖ ਥਾਣਾ ਅਫ਼ਸਰ ਨੇ ਪੇ੍ਰਰ ਕੇ ਨਸ਼ਾ ਛੁਡਾਊ ਕੇਂਦਰ ਵੱਲ ਤੋਰਿਆ

ਬਸੀ ਪਠਾਣਾਂ, 19 ਜੁਲਾਈ (ਗੁਰਬਚਨ ਸਿੰਘ ਰੁਪਾਲ, ਗੌਤਮ)-ਪੰਜਾਬ ਪੁਲਿਸ ਵਲੋਂ ਛੇੜੀ ਗਈ ਨਸ਼ਾ ਖੋਰੀ ਿਖ਼ਲਾਫ਼ ਪੁਲਿਸ ਨੂੰ ਵੱਡੀ ਸਫਲਤਾ ਮਿਲ ਰਹੀ ਹੈ | ਇਸ ਸਬੰਧ ਵਿਚ ਪੁਲਿਸ ਦੇ ਅਧਿਕਾਰੀਆਂ ਵਲੋਂ ਥਾਂ-ਥਾਂ 'ਤੇ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਪ੍ਰੇਰਿਆ ਜਾ ਰਿਹਾ ...

ਪੂਰੀ ਖ਼ਬਰ »

'ਹੱਸਦਾ ਖੇਡਦਾ ਪੰਜਾਬ ਵੈੱਲਫੇਅਰ ਸੁਸਾਇਟੀ' ਦੀ ਮੀਟਿੰਗ

ਖਮਾਣੋਂ, 19 ਜੁਲਾਈ (ਜੋਗਿੰਦਰ ਪਾਲ)-'ਹੱਸਦਾ ਖੇਡਦਾ ਪੰਜਾਬ ਵੈੱਲਫੇਅਰ ਸੋਸਾਇਟੀ' ਦੀ ਮੀਟਿੰਗ ਸੋਨੀ ਸਵੀਟ ਸ਼ਾਪ ਖਮਾਣੋਂ ਵਿਖੇ ਹੋਈ ਜਿਸ 'ਚ ਸਾਂਝਾ ਮੁਲਾਜ਼ਮ ਮੰਚ ਦੇ ਮੁੱਖ ਕਨਵੀਨਰ ਸੁਖਚੈਨ ਸਿੰਘ ਖਹਿਰਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਕਿਹਾ ਕਿ ਹੱਸਦਾ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਲੜਕੇ 'ਚ ਕਿਤਾਬਾਂ ਦਾ ਲੰਗਰ ਲਗਾਇਆ

ਅਮਲੋਹ, 19 ਜੁਲਾਈ (ਸੂਦ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਲੜਕੇ 'ਚ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਤੇ ਡਿਪਟੀ ਡਾਇਰੈਕਟਰ ਸੰਦੀਪ ਨਾਗਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿ੍ੰਸੀਪਲ ਡਾ. ਕੰਵਲਜੀਤ ਕੌਰ ਦੀ ਅਗਵਾਈ ਹੇਠ 'ਕਿਤਾਬਾਂ ਦਾ ਲੰਗਰ' ਲਗਾਇਆ ...

ਪੂਰੀ ਖ਼ਬਰ »

ਨੌਜਵਾਨ ਨੇ ਸਕੂਲ ਵਿਦਿਆਰਥੀਆਂ ਨਾਲ ਮਨਾਇਆ ਜਨਮ ਦਿਨ

ਨੰਦਪੁਰ ਕਲੌੜ, 19 ਜੁਲਾਈ (ਜਰਨੈਲ ਸਿੰਘ ਧੁੰਦਾ)-ਬਲਾਕ ਬਸੀ ਪਠਾਣਾ ਅਧੀਨ ਪਿੰਡ ਨੰਦਪੁਰ ਦੇ ਭਵਨਜੀਤ ਸਿੰਘ ਨੇ ਆਪਣਾ 29ਵਾਂ ਜਨਮ ਦਿਨ ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਨੰਦਪੁਰ ਦੇ ਵਿਦਿਆਰਥੀਆਂ ਨਾਲ ਕੇਕ ਕੱਟ ਕੇ ਮਨਾਇਆ | ਆਪਣੇ ਜਨਮ ਦਿਨ ਦੀ ਖ਼ੁਸ਼ੀ ਵਿਚ ...

ਪੂਰੀ ਖ਼ਬਰ »

ਵਿਧਾਇਕ ਰਣਦੀਪ ਸਿੰਘ ਨੇ ਗ਼ਰੀਬ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਦਿੱਤੇ ਚੈੱਕ

ਅਮਲੋਹ, 19 ਜੁਲਾਈ (ਰਾਮ ਸ਼ਰਨ ਸੂਦ, ਕੁਲਦੀਪ ਸ਼ਾਰਦਾ)-ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਿਰਦੇਸ਼ਕ ਪਸੂ ਪਾਲਣ ਵਿਭਾਗ ਦੇ ਡਾ. ਇੰਦਰਜੀਤ ਸਿੰਘ ਦੀ ਅਗਵਾਈ ਹੇਠ ਡਾ. ਸੁਰਜੀਤ ਸਿੰਘ ਮੱਕੜ ਡਿਪਟੀ ...

ਪੂਰੀ ਖ਼ਬਰ »

ਆਵਾਜ਼ ਪ੍ਰਦੂਸ਼ਣ ਦੇ ਨਿਯਮਾਂ ਦੀ ਉਲੰਘਣਾ ਨੇ ਲੋਕ ਕੀਤੇ ਪ੍ਰੇਸ਼ਾਨ

ਭੜੀ, 19 ਜੁਲਾਈ (ਭਰਪੂਰ ਸਿੰਘ ਹਵਾਰਾ)-ਆਵਾਜ਼ ਪ੍ਰਦੂਸ਼ਣ ਦੇ ਨਿਯਮਾਂ ਦੀ ਉਲੰਘਣਾ ਨੇ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ | ਜਿਸ ਵਿਚ ਸੂਬੇ ਦੇ ਪਿੰਡਾਂ ਤੇ ਸ਼ਹਿਰਾਂ 'ਚ ਮਨਜ਼ੂਰਸ਼ੁਦਾ ਆਵਾਜ਼ ਤੋਂ ਵੱਧ ਆਵਾਜ਼ ਤੇ ਬਿਨ੍ਹਾਂ ਮਨਜ਼ੂਰੀ ਤੋਂ ਲਾਊਡ ਸਪੀਕਰ, ਡੀ.ਜੇ. ਤੇ ...

ਪੂਰੀ ਖ਼ਬਰ »

ਟਿੱਬੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਵੰਡੇ

ਅਮਲੋਹ/ਸਲਾਣਾ, 19 ਜੁਲਾਈ (ਸੂਦ, ਗੁਰਚਰਨ ਸਿੰਘ ਜੰਜੂਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬੀ ਵਿਖੇ ਮਾਈ ਭਾਗੋ ਸਕੀਮ ਅਧੀਨ ਹਲਕਾ ਵਿਧਾਇਕ ਅਮਲੋਹ ਰਣਦੀਪ ਸਿੰਘ ਵਲੋਂ 68 ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ | ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX