ਤਾਜਾ ਖ਼ਬਰਾਂ


ਪੰਜਾਬ 'ਚ ਹੜ੍ਹ ਪੀੜਤਾਂ ਦੀ ਮਦਦ ਲਈ 'ਖ਼ਾਲਸਾ ਏਡ' ਨੇ ਜਾਰੀ ਕੀਤੇ ਹੈਲਪਲਾਈਨ ਨੰਬਰ
. . .  3 minutes ago
ਜਲੰਧਰ, 19 ਅਗਸਤ- ਹਿਮਾਚਲ ਪ੍ਰਦੇਸ਼ ਅਤੇ ਪੰਜਾਬ 'ਚ ਪਏ ਭਾਰੀ ਮੀਂਹ ਕਾਰਨ ਕਈ ਜ਼ਿਲ੍ਹਿਆਂ 'ਚ ਹੜ੍ਹ ਆ ਗਿਆ। ਇਸ ਸਥਿਤੀ ਨੂੰ ਦੇਖਦਿਆਂ ਲੋਕਾਂ ਦੀ ਮਦਦ ਲਈ ਹੁਣ 'ਖ਼ਾਲਸਾ ਏਡ' ਵੀ ਅੱਗੇ ਆ ਗਿਆ ਹੈ। 'ਖ਼ਾਲਸਾ ਏਡ' ਨੇ ਹੈਲਪਲਾਈਨ ਨੰਬਰ ਜਾਰੀ ਕੀਤੇ...
ਆਵਾਰਾ ਪਸ਼ੂਆਂ ਕਾਰਨ ਵਾਪਰੇ ਹਾਦਸਿਆਂ 'ਚ ਦੋ ਲੋਕਾਂ ਦੀ ਮੌਤ
. . .  9 minutes ago
ਜਲਾਲਾਬਾਦ, 19ਅਗਸਤ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਦੀ ਫ਼ਾਜ਼ਿਲਕਾ ਸੜਕ ਤੇ ਆਵਾਰਾ ਪਸ਼ੂਆਂ ਕਾਰਨ ਵਾਪਰਨ ਵਾਲੇ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਅਤੇ ਇਨ੍ਹਾਂ ਕਾਰਨ ਇੱਥੇ ਦੋ ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਪੁਲਸ ਵਿਚ ਬਤੌਰ ਕਾਂਸਟੇਬਲ...
ਡੀ. ਸੀ. ਅਤੇ ਏ. ਡੀ. ਸੀ. ਨੇ ਲਿਆ ਫਿਲੌਰ ਦੇ ਰਿਲੀਫ ਸੈਂਟਰਾਂ ਦਾ ਜਾਇਜ਼ਾ
. . .  31 minutes ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ੍ਹ)- ਸਥਾਨਕ ਇਲਾਕੇ ਅੰਦਰ ਬਣਾਏ ਗਏ 18 ਰਿਲੀਫ ਸੈਂਟਰਾਂ ਅੰਦਰ ਹੜ੍ਹ ਪੀੜਤਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅੱਜ ਮਾਣਯੋਗ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਏ. ਡੀ. ਸੀ. ਜਲੰਧਰ...
ਜਲੰਧਰ 'ਚ ਭਾਰੀ ਮੀਂਹ ਕਾਰਨ ਡਿੱਗਿਆ ਇੱਕ ਮਕਾਨ
. . .  41 minutes ago
ਜਲੰਧਰ, 19 ਅਗਸਤ- ਜਲੰਧਰ 'ਚ ਅੱਜ ਸਵੇਰੇ ਪਏ ਭਾਰੀ ਮੀਂਹ ਕਾਰਨ ਮਿੱਠਾ ਬਾਜ਼ਾਰ 'ਚ ਇੱਕ ਮਕਾਨ ਡਿੱਗ ਪਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉੱਥੇ ਹੀ ਮਕਾਨ ਡਿੱਗਣ ਕਾਰਨ ਬਿਜਲੀ ਦਾ ਇੱਕ ਖੰਭਾ ਵੀ ਟੁੱਟ...
ਮੰਦਬੁੱਧੀ ਔਰਤ ਨਾਲ ਜਬਰ ਜਨਾਹ, ਇੱਕ 'ਤੇ ਮਾਮਲਾ ਦਰਜ
. . .  50 minutes ago
ਤਲਵੰਡੀ ਸਾਬੋ, 19 ਅਗਸਤ (ਰਣਜੀਤ ਸਿੰਘ ਰਾਜੂ)- ਨੇੜਲੇ ਪਿੰਡ ਨੰਗਲਾ 'ਚ ਬੀਤੀ ਦੇਰ ਰਾਤ ਇੱਕ 65 ਸਾਲਾ ਮੰਦਬੁੱਧੀ ਔਰਤ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੰਗੋ ਪੁਲਿਸ ਚੌਕੀ ਇੰਚਾਰਜ ਗੋਬਿੰਦ ਸਿੰਘ ਨੇ ਦੱਸਿਆ ਕਿ ਪੀੜਤ...
ਸ਼ਾਹਕੋਟ ਨੇੜਲੇ ਪਿੰਡਾਂ ਦਾਨੇਵਾਲ ਅਤੇ ਬੂੜੇਵਾਲ ਵਿਚਕਾਰ ਬੰਨ੍ਹ ਤੋਂ ਪਾਣੀ ਦੇ ਓਵਰਫਲੋ ਹੋਣ ਦਾ ਖ਼ਦਸ਼ਾ
. . .  about 1 hour ago
ਸ਼ਾਹਕੋਟ, 19 ਅਗਸਤ (ਬਾਂਸਲ, ਸਚਦੇਵਾ)- ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਨਾਲ ਸ਼ਾਹਕੋਟ ਨੇੜਲੇ ਪਿੰਡਾਂ ਦਾਨੇਵਾਲ ਅਤੇ ਬੂੜੇਵਾਲ ਵਿਚਕਾਰ ਬੰਨ੍ਹ ਤੋਂ ਪਾਣੀ ਸਿਰਫ਼ 1-1.5 ਫੁੱਟ ਨੀਵਾਂ ਚੱਲ ਰਿਹਾ ਹੈ। ਪਾਣੀ ਦੇ ਬੰਨ੍ਹ ਤੋਂ ਓਵਰਫਲੋ ਹੋਣ ਦਾ...
ਨਹਿਰ 'ਚੋਂ ਮਿਲਿਆ ਭਰੂਣ
. . .  about 1 hour ago
ਜਲੰਧਰ, 19 ਅਗਸਤ- ਬਸਤੀ ਬਾਵਾ ਖੇਲ ਦੇ ਲੱਕੜ ਵਾਲੇ ਪੁਲ ਦੀ ਨਹਿਰ 'ਚੋਂ ਅੱਜ ਸਵੇਰੇ ਇੱਕ ਭਰੂਣ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਨੇ ਭਰੂਣ ਨੂੰ ਦੇਖ ਦੇ ਰੌਲਾ ਪਾਇਆ, ਜਿਸ ਮਗਰੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਇਸ ਮਗਰੋਂ...
ਉਤਰਾਖੰਡ 'ਚ ਬੱਦਲ ਫਟਣ ਕਾਰਨ 17 ਲੋਕਾਂ ਦੀ ਮੌਤ
. . .  50 minutes ago
ਦੇਹਰਾਦੂਨ, 19 ਅਗਸਤ- ਉਤਰਾਖੰਡ 'ਚ ਭਾਰੀ ਮੀਂਹ ਕਾਰਨ ਭਿਆਨਕ ਤਬਾਹੀ ਮਚੀ ਹੈ। ਇੱਥੇ ਉਤਰਕਾਸ਼ੀ ਦੇ ਮੋਰੀ ਤਹਿਸੀਲ ਇਲਾਕੇ 'ਚ ਬੱਦਲ ਫਟਣ ਦੀ ਘਟਨਾ 'ਚ ਹੁਣ ਤੱਕ ਕੁੱਲ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਫ਼ਤ ਪ੍ਰਬੰਧਨ ਦੇ ਸਕੱਤਰ (ਇੰਚਾਰਜ) ਵਲੋਂ ਇਹ...
ਹਰੀਕੇ ਹੈੱਡ ਵਰਕਸ 'ਚ ਇੱਕ ਲੱਖ ਕਿਊਸਿਕ ਪਾਣੀ ਦੀ ਆਮਦ, ਹਥਾੜ ਇਲਾਕਾ ਪਾਣੀ ਦੀ ਮਾਰ ਹੇਠ
. . .  about 1 hour ago
ਹਰੀਕੇ ਪਤਣ, 19 ਅਗਸਤ (ਸੰਜੀਵ ਕੁੰਦਰਾ)- ਹਰੀਕੇ ਹੈੱਡ ਵਰਕਸ 'ਚ ਪਾਣੀ ਦੀ ਆਮਦ ਲਗਾਤਾਰ ਵਧ ਰਹੀ ਹੈ ਅਤੇ ਅੱਜ ਸਵੇਰੇ 10 ਵਜੇ ਹੈੱਡ ਵਰਕਸ 'ਚ ਇੱਕ ਲੱਖ 372 ਕਿਊਸਿਕ ਪਾਣੀ ਦੀ ਆਮਦ ਸੀ ਤੇ 94630 ਕਿਊਸਿਕ ਪਾਣੀ ਡਾਊਨ ਸਟਰੀਮ ਨੂੰ ਛੱਡਿਆ...
ਜਲੰਧਰ - ਫ਼ਿਰੋਜ਼ਪੁਰ ਰੇਲ ਸੇਵਾ ਠੱਪ
. . .  about 2 hours ago
ਫ਼ਿਰੋਜ਼ਪੁਰ 19 ਅਗਸਤ (ਜਸਵਿੰਦਰ ਸਿੰਘ ਸੰਧੂ) - ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਗੁੱਦੜ ਵਿੰਡੀ ਵਾਲੇ ਦਰਿਆਈ ਪੁਲ ਤੇ ਖ਼ਤਰੇ ਦੇ ਨਿਸ਼ਾਨ ਤੇ ਜਾ ਪੁੱਜਾ ਹੈ। ਹੜ ਦਾ ਪਾਣੀ ਦਰਿਆ ਦੇ ਪੁਲ ਨੂੰ ਛੂਹਣ ਵਾਲੇ ਹਾਲਾਤ ਨੂੰ ਭਾਂਪਦਿਆਂ ਰੇਲਵੇ ਵਿਭਾਗ ਵੱਲੋਂ ਫ਼ਿਰੋਜ਼ਪੁਰ ਤੋਂ ਜਲੰਧਰ ਨੂੰ ਜਾਂਦੇ ਰੇਲ...
ਸਖ਼ਤ ਸੁਰੱਖਿਆ ਹੇਠ ਅੱਜ ਸ੍ਰੀਨਗਰ ਵਿਚ ਖੁੱਲ੍ਹੇ 190 ਸਕੂਲ
. . .  about 3 hours ago
ਸ੍ਰੀਨਗਰ, 19 ਅਗਸਤ - ਜੰਮੂ ਕਸ਼ਮੀਰ ਵਿਚ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਰਾਜ ਵਿਚ ਲਗਾਈਆਂ ਗਈਆਂ ਪਾਬੰਦੀਆਂ ਹੁਣ ਹੋਲੀ ਹੋਲੀ ਖ਼ਤਮ ਕੀਤੀਆਂ ਜਾ ਰਹੀਆਂ ਹਨ। ਮੋਬਾਈਲ ਇੰਟਰਨੈੱਟ, ਸਕੂਲ ਤੇ ਹੋਰ ਪਾਬੰਦੀਆਂ 'ਤੇ ਛੁੱਟ ਦਿੱਤੀ ਜਾ ਰਹੀ ਹੈ। ਕਰੀਬ 14 ਦਿਨਾਂ ਬਾਅਦ ਅੱਜ...
ਹੜ੍ਹਾਂ ਦੀ ਸਥਿਤੀ ਦੇ ਚੱਲਦਿਆਂ ਸ਼ਾਹਕੋਟ ਦੇ ਸਕੂਲਾਂ ਵਿਚ ਛੁੱਟੀ
. . .  about 3 hours ago
ਸ਼ਾਹਕੋਟ, 19 ਅਗਸਤ (ਸੁਖਦੀਪ ਸਿੰਘ) - ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ, ਐਮਰਜੈਂਸੀ ਹਲਾਤਾਂ ਨੂੰ ਦੇਖਦਿਆ ਐਸ.ਡੀ.ਐਮ. ਸ਼ਾਹਕੋਟ ਵੱਲੋਂ ਤਹਿਸੀਲ ਸ਼ਾਹਕੋਟ ਦੇ ਸਾਰੇ ਹੀ ਸਰਕਾਰੀ/ਗੈਰ ਸਰਕਾਰੀ ਸਕੂਲਾਂ ਵਿਚ ਛੁੱਟੀ ਘੋਸ਼ਿਤ ਕੀਤੀ ਗਈ...
ਅੱਜ ਦਾ ਵਿਚਾਰ
. . .  about 4 hours ago
2 ਲੱਖ 45 ਹਜ਼ਾਰ 400 ਕਿਊਸਿਕ ਤੱਕ ਪੁੱਜਾ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ
. . .  about 11 hours ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ) – ਸਤਲੁਜ ਅੰਦਰ ਸਵੇਰੇ 11 ਵਜੇ ਛੱਡੇ ਗਏ 2 ਲੱਖ 45 ਹਜ਼ਾਰ ਕਿਊਸਿਕ ਪਾਣੀ ਤੋਂ ਬਾਅਦ ਬਣੇ ਹੜ੍ਹ ਦੇ ਹਾਲਤਾਂ ਤੋਂ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਬੇਹੱਦ ਚੌਕਸੀ ਵਰਤੀ ਜਾ ਰਹੀ ਹੈ। ਦੇਰ ਰਾਤ 11 ਵਜੇ ਦੇ ਕਰੀਬ ਏ.ਡੀ.ਸੀ ਜਲੰਧਰ...
ਫਿਲੌਰ, ਸ਼ਾਹਕੋਟ ਅਤੇ ਨਕੋਦਰ ਵਿਖੇ ਐਨ.ਡੀ.ਆਰ.ਐਫ ਅਤੇ ਐੱਸ.ਡੀ.ਆਰ.ਐਫ ਦੀਆਂ ਕੰਪਨੀਆਂ ਤਾਇਨਾਤ
. . .  1 day ago
ਫਿਲੌਰ 18 ਅਗਸਤ (ਇੰਦਰਜੀਤ ਚੰਦੜ) - ਰੋਪੜ ਹੈੱਡਵਰਕ ਤੋਂ 2,40,000 ਕਿਊਸਿਕ ਪਾਣੀ ਛੱਡੇ ਜਾਣ ਮਗਰੋਂ ਤਣਾਅ ਪੂਰਵਕ ਸਥਿਤੀ ਬਣਨ ਮਗਰੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਨੇ ਨੈਸ਼ਨਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ 19 ਅਗਸਤ ਨੂੰ ਛੁੱਟੀ ਦਾ ਐਲਾਨ
. . .  1 day ago
ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਸਤਲੁਜ ਦਰਿਆ 'ਚ ਪਾਣੀ
. . .  1 day ago
ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਨੰਬਰ ਕੀਤੇ ਗਏ ਜਾਰੀ
. . .  1 day ago
19 ਅਗਸਤ ਨੂੰ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ
. . .  1 day ago
ਡਿਪਟੀ ਕਮਿਸ਼ਨਰ ਦੇ ਯਤਨਾਂ ਨੇ ਪ੍ਰਵਾਸੀ ਮਜ਼ਦੂਰ ਦੀ ਬਚਾਈ ਜਾਨ
. . .  1 day ago
ਅਰੁਣ ਜੇਤਲੀ ਦਾ ਹਾਲ ਜਾਣਨ ਏਮਜ਼ ਪਹੁੰਚੇ ਰਾਜਨਾਥ ਸਿੰਘ
. . .  1 day ago
ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਸਤਲੁਜ ਦਰਿਆ 'ਚ ਪਾਣੀ, ਪਿੰਡਾਂ 'ਚ ਅਲਰਟ ਜਾਰੀ
. . .  1 day ago
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ 'ਤੇ 20 ਨੂੰ ਸੰਗਰੂਰ ਅਤੇ ਬਰਨਾਲਾ 'ਚ ਛੁੱਟੀ ਦਾ ਐਲਾਨ
. . .  1 day ago
ਪਿੰਡਾਂ 'ਚ ਹੜ੍ਹਾਂ ਵਰਗੇ ਬਣੇ ਹਾਲਾਤ
. . .  1 day ago
ਸ਼ੇਰ ਸ਼ਾਹ ਸੂਰੀ ਮਾਰਗ 'ਤੇ ਬਣੇ ਪੁਲ ਦੀ ਮਿੱਟੀ ਖੁਰ ਕੇ ਜੀ.ਟੀ. ਰੋਡ ਤੇ ਡਿਗਣੀ ਹੋਈ ਸ਼ੁਰੂ
. . .  1 day ago
ਸਤਲੁਜ ਦਰਿਆ ਅੰਦਰ ਲੋਕਾਂ ਦੀ 800 ਏਕੜ ਫ਼ਸਲ ਡੁੱਬੀ
. . .  1 day ago
ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ, ਵਿਧਾਇਕ ਮੰਗੂਪੁਰ ਵੱਲੋਂ ਬਲਾਚੌਰ ਦੀ ਹਦੂਦ ਅੰਦਰ ਪੈਂਦੇ ਦਰਿਆ ਦਾ ਕੀਤਾ ਦੌਰਾ
. . .  1 day ago
ਮੀਂਹ ਦੇ ਪਾਣੀ ਕਾਰਨ ਕਈ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ
. . .  1 day ago
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ
. . .  1 day ago
ਫਿਲੌਰ ਇਲਾਕੇ ਅੰਦਰ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਬਣਾਏ ਗਏ 18 ਰਿਲੀਫ ਸੈਂਟਰ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਨਾਭਾ ਇਲਾਕੇ ਦਾ ਦੌਰਾ
. . .  1 day ago
ਭੂਟਾਨ ਦੌਰੇ ਤੋਂ ਵਾਪਸ ਭਾਰਤ ਪਰਤੇ ਪ੍ਰਧਾਨ ਮੰਤਰੀ ਮੋਦੀ
. . .  1 day ago
ਉਤਰਾਖੰਡ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ
. . .  1 day ago
ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਲਿਆ ਬੰਨ੍ਹ ਨਾਲ ਲੱਗਦੇ ਪਿੰਡਾਂ ਦਾ ਜਾਇਜ਼ਾ
. . .  1 day ago
ਹੜ੍ਹ ਦੇ ਖ਼ਤਰੇ ਨੂੰ ਦੇਖਦਿਆਂ ਫਿਲੌਰ ਦੇ 13 ਪਿੰਡ ਖਾਲੀ ਕਰਨ ਦੇ ਹੁਕਮ
. . .  1 day ago
ਖ਼ਤਰੇ ਦੇ ਨਿਸ਼ਾਨ ਤੋਂ ਇੱਕ ਫੁੱਟ ਹੇਠਾਂ ਹੈ ਭਾਖੜਾ ਡੈਮ 'ਚ ਪਾਣੀ ਦਾ ਪੱਧਰ
. . .  1 day ago
ਮੀਂਹ ਕਾਰਣ ਡਿੱਗਿਆ ਪ੍ਰਾਇਮਰੀ ਸਕੂਲ ਦਾ ਬਰਾਂਡਾ
. . .  1 day ago
ਸਤਲੁਜ ਦਰਿਆ 'ਚ ਪਸ਼ੂਆਂ ਸਮੇਤ ਫਸਿਆ ਪ੍ਰਵਾਸੀ ਮਜ਼ਦੂਰ
. . .  1 day ago
ਹੁਣ ਪਾਕਿਸਤਾਨ ਨਾਲ ਜੋ ਵੀ ਗੱਲਬਾਤ ਹੋਵੇਗੀ, ਉਹ ਪੀ. ਓ. ਕੇ. 'ਤੇ ਹੋਵੇਗੀ- ਰਾਜਨਾਥ ਸਿੰਘ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
. . .  1 day ago
ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਣ ਤੋਂ ਨਵਤੇਜ ਚੀਮਾ ਨੇ ਸਥਿਤੀ ਦਾ ਲਿਆ ਜਾਇਜ਼ਾ
. . .  1 day ago
ਡਰੇਨ 'ਚ ਡੁੱਬਣ ਕਾਰਨ 25 ਦੇ ਕਰੀਬ ਮੱਝਾਂ ਦੀ ਮੌਤ
. . .  1 day ago
ਸਤਲੁਜ ਦਰਿਆ ਦੇ ਮੰਢਾਲਾ ਬੰਨ੍ਹ ਨੂੰ ਲੱਗੀ ਢਾਹ
. . .  1 day ago
ਘੱਗਰ ਦਾ ਪਾਣੀ ਝੁੱਗੀ- ਝੋਂਪੜੀਆਂ 'ਚ ਹੋਇਆ ਦਾਖਲ
. . .  1 day ago
ਸੰਗਰੂਰ 'ਚ ਆਵਾਰਾ ਢੱਠੇ ਨੇ ਲਈ ਇੱਕ ਹੋਰ ਜਾਨ
. . .  1 day ago
ਕਰੰਟ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ
. . .  1 day ago
ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਉਣ ਜਾ ਰਹੇ ਅਧਿਆਪਕਾਂ ਨੂੰ ਪੁਲਿਸ ਨੇ ਘੇਰਿਆ
. . .  1 day ago
ਡੀ.ਸੀ, ਐੱਸ.ਐੱਸ.ਪੀ ਅਤੇ ਸ਼ੇਰੋਵਾਲੀਆ ਵੱਲੋਂ ਸਤਲੁਜ ਦਰਿਆ ਦਾ ਦੌਰਾ
. . .  1 day ago
ਕੈਬਨਿਟ ਮੰਤਰੀ ਆਸ਼ੂ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ
. . .  1 day ago
ਮੋਗਾ: ਸਤਲੁਜ ਦਰਿਆ ਨਾਲ ਲੱਗਦੇ 22 ਪਿੰਡਾਂ ਦੀ 12,000 ਏਕੜ ਫ਼ਸਲ ਪਾਣੀ 'ਚ ਡੁੱਬੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਸਮਰੱਥਾ ਕਥਨਾਂ ਨਾਲ ਨਹੀਂ ਕਰਮਾਂ ਨਾਲ ਸਿੱਧ ਹੁੰਦੀ ਹੈ। -ਵਿਵੇਕਾਨੰਦ

ਰੂਪਨਗਰ

ਕੀਰਤਪੁਰ ਸਾਹਿਬ ਪੁਲਿਸ ਵਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਕੀਰਤਪੁਰ ਸਾਹਿਬ, 19 ਜੁਲਾਈ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ)-ਕੀਰਤਪੁਰ ਸਾਹਿਬ ਪੁਲਿਸ ਨੇ ਨਾਜਾਇਜ਼ ਮਾਈਨਿੰਗ ਿਖ਼ਲਾਫ਼ ਸ਼ਿਕੰਜਾ ਕਸਦਿਆਂ ਚੰਗਰ ਇਲਾਕੇ ਨਾਲ ਸਬੰਧਿਤ ਇਕ ਸਾਬਕਾ ਸਰਪੰਚ ਸਮੇਤ ਤਿੰਨ ਵਿਅਕਤੀਆਂ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਜੁਝਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਮੁਖਬਰਖਾਸ ਨੇ ਗੁਪਤ ਸੂਚਨਾ ਦਿੱਤੀ ਕਿ ਰਾਏਪੁਰ ਸਾਹਨੀ ਖੱਡ ਵਿਚ ਕੁੱਝ ਲੋਕ ਨਾਜਾਇਜ਼ ਮਾਈਨਿੰਗ ਕਰ ਰਹੇ ਹਨ | ਅਗਰ ਹੁਣ ਨਾਕਾ ਲਗਾਇਆ ਜਾਵੇ ਤਾਂ ਇਹ ਕਾਬੂ ਆ ਸਕਦੇ ਹਨ | ਇਸ ਸੂਚਨਾ ਦੇ ਆਧਾਰ ਤੇ ਜਦੋਂ ਪੁਲਿਸ ਪਾਰਟੀ ਨੇ ਨੱਕੀਆ ਵਿਖੇ ਨਾਕਾ ਲਗਾਇਆ ਤਾਂ ਦੋ ਪੱਧਰ-ਗਟਕੇ ਦੀਆਂ ਭਰੀਆਂ ਟ੍ਰੈਕਟਰ ਟਰਾਲੀਆਂ ਅਤੇ ਇਨ੍ਹਾਂ ਦੇ ਪਿੱਛੇ ਇੱਕ ਜੇ. ਸੀ. ਬੀ ਮਸ਼ੀਨ ਆਉਂਦੀ ਦਿਖਾਈ ਦਿੱਤੀ | ਇਨ੍ਹਾਂ ਦੇ ਵਿਚੋਂ ਇਕ ਟ੍ਰੈਕਟਰ ਟਰਾਲੀ ਹੋ ਸਭ ਤੋਂ ਅੱਗੇ ਆ ਰਹੀ ਸੀ ਉਸ ਦੇ ਚਾਲਕ ਨੂੰ ਪੁਲਿਸ ਨੇ ਮੌਕੇ ਤੇ ਗਿ੍ਫ਼ਤਾਰ ਕਰ ਲਿਆ ਜਦ ਕਿ ਦੂਜੇ ਟ੍ਰੈਕਟਰ ਟਰਾਲੀ ਅਤੇ ਜੇ. ਸੀ. ਬੀ ਮਸ਼ੀਨ ਵਾਲਾ ਚਾਲਕ ਆਪੋ ਆਪਣੇ ਵਾਹਨ ਮੌਕੇ ਉੱਤੇ ਛੱਡ ਫ਼ਰਾਰ ਹੋ ਗਏ | ਪੁਲਿਸ ਵਲੋਂ ਕਾਬੂ ਕੀਤੇ ਵਿਅਕਤੀ ਦੀ ਪਛਾਣ ਬਿਸ਼ਨ ਦਾਸ ਪੁੱਤਰ ਸੀਤਾ ਰਾਮ ਵਾਸੀ ਪਿੰਡ ਕਾਹੀਵਾਲ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਜੋਂ ਹੋਈ ਜਦ ਕਿ ਫ਼ਰਾਰ ਹੋਏ ਵਿਅਕਤੀਆਂ ਵਿਚ ਪਿੰਡ ਕਾਹੀਵਾਲ ਦਾ ਸਾਬਕਾ ਸਰਪੰਚ ਰਾਮਪਾਲ ਪੁੱਤਰ ਸੀਤਾ ਰਾਮ ਅਤੇ ਹੇਮਰਾਜ ਪੁੱਤਰ ਬਚਨੂੰ ਵਾਸੀ ਕਾਹੀਵਾਲ ਸ਼ਾਮਲ ਹਨ | ਗਿ੍ਫ਼ਤਾਰ ਕੀਤੇ ਬਿਸ਼ਨ ਦਾਸ ਅਤੇ ਫ਼ਰਾਰ ਹੋਏ ਰਾਮਪਾਲ, ਹੇਮਰਾਜ ਿਖ਼ਲਾਫ਼ ਕੀਰਤਪੁਰ ਸਾਹਿਬ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੰੂਨੀ ਕਾਰਵਾਈ ਅਰੰਭ ਕਰ ਦਿੱਤੀ | ਉੱਧਰ ਥਾਣਾ ਮੁਖੀ ਸੰਨੀ ਖੰਨਾ ਨੇ ਕਿਹਾ ਕਿ ਜੇਕਰ ਮਾਈਨਿੰਗ ਸਬੰਧੀ ਕੋਈ ਵੀ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਤੁਰੰਤ ਉਸ ਜਗ੍ਹਾ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾਂਦੀ ਹੈ | ਨਾਜਾਇਜ਼ ਮਾਈਨਿੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਉਸ ਿਖ਼ਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

ਸ੍ਰੀ ਚਮਕੌਰ ਸਾਹਿਬ ਵਿਖੇ ਪੰਜ ਸਿੰਘਾਂ ਨੇ ਟੱਕ ਲਗਾ ਕੇ ਸਕਿੱਲ ਇੰਸਟੀਚਿਊਟ ਦਾ ਨਿਰਮਾਣ ਕਰਵਾਇਆ ਸ਼ੁਰੂ

ਸ੍ਰੀ ਚਮਕੌਰ ਸਾਹਿਬ, 19 ਜੁਲਾਈ (ਜਗਮੋਹਣ ਸਿੰਘ ਨਾਰੰਗ)-ਪੰਜਾਬ ਸਰਕਾਰ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ 42 ਏਕੜ ਜ਼ਮੀਨ ਵਿਚ ਬਣਾਏ ਜਾਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦੀ ਉਸਾਰੀ ਦੇ ਕਾਰਜ ਗੁ: ਸ੍ਰੀ ਕਤਲਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ...

ਪੂਰੀ ਖ਼ਬਰ »

ਪਿੰਡ ਸਮਾਣਾ ਕਲਾਂ ਵਿਚ ਜ਼ਮੀਨੀ ਝਗੜੇ ਨੂੰ ਲੈ ਕੇ ਹੋਈ ਲੜਾਈ, ਇਕ ਗੰਭੀਰ ਜ਼ਖ਼ਮੀ

ਮੋਰਿੰਡਾ, 19 ਜੁਲਾਈ (ਕੰਗ)-ਬੀਤੀ ਰਾਤ ਪਿੰਡ ਸਮਾਣਾ ਵਿਚ ਜ਼ਮੀਨ ਦੇ ਝਗੜੇ ਸੰਬੰਧੀ ਹੋਈ ਲੜਾਈ ਵਿਚ ਇੱਕ ਧਿਰ ਦਾ ਇੱਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੰੂ ਇਲਾਜ ਲਈ 32 ਸੈਕਟਰ (ਚੰਡੀਗੜ੍ਹ) ਵਿਚ ਭੇਜਿਆ ਗਿਆ ਜਦਕਿ ਦੂਜੀ ਧਿਰ ਦੇ ਇੱਕ ਵਿਅਕਤੀ ਨੂੰ ਕੁੱਟਮਾਰ ਕਰਨ ਦੀ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਇਕ ਦੀ ਮੌਤ

ਸ੍ਰੀ ਅਨੰਦਪੁਰ ਸਾਹਿਬ, 19 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਨੇੜਲੇ ਮਾਂਗੇਵਾਲ ਮੋੜ ਕੋਲ ਮੁੱਖ ਸੜਕ 'ਤੇ ਵਾਪਰੇ ਇਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ | ਸਬ ਇੰਸਪੈਕਟਰ ਦਰਸ਼ਨ ਸਿੰਘ ਸੈਣੀ ਨੇ ਦੱਸਿਆ ਕਿ ਸਰੋਜ ਕੁਮਾਰ (36) ...

ਪੂਰੀ ਖ਼ਬਰ »

ਸਪੀਕਰ ਰਾਣਾ ਅਤੇ ਸੰਸਦ ਮੈਂਬਰ ਤਿਵਾੜੀ ਵਿਰਾਸਤ-ਏ-ਖ਼ਾਲਸਾ ਵਿਖੇ ਅੱਜ ਪੁੱਜਣਗੇ

ਸ੍ਰੀ ਅਨੰਦਪੁਰ ਸਾਹਿਬ, 19 ਜੁਲਾਈ (ਜੇ.ਐਸ.ਨਿੱਕੁੂਵਾਲ, ਕਰਨੈਲ ਸਿੰਘ)-ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼-ਭਾਈ ਵੀਰ ਸਿੰਘ ਸਾਹਿਤਅ ਨਵੀਂ ਦਿੱਲੀ ਵਲੋਂ ਵਿਰਾਸਤ-ਏ-ਖ਼ਾਲਸਾ ਦੇ ਸਹਿਯੋਗ ਨਾਲ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ

ਰੂਪਨਗਰ, 19 ਜੁਲਾਈ (ਹੁੰਦਲ)-ਪਿੰਡ ਧਿਆਨਪੁਰਾ ਦੇ ਨੇੜੇ ਕਾਰ ਤੇ ਕੈਂਟਰ ਦੀ ਟੱਕਰ 'ਚ ਇੱਕ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ | ਪ੍ਰਾਪਤ ਜਾਣਕਾਰੀ ਮੁਤਾਬਿਕ ਕੁਰਾਲੀ ਬਾਈਪਾਸ ਨਜ਼ਦੀਕ ਪਿੰਡ ਧਿਆਨਪੁਰਾ ਦੇ ਕੋਲ ਕਾਰ ਅਤੇ ਕੈਂਟਰ ਦੀ ਟੱਕਰ ਹੋ ਗਈ ...

ਪੂਰੀ ਖ਼ਬਰ »

ਧਰਨੇ 'ਤੇ ਬੈਠੇ ਸੇਵਾ ਮੁਕਤ ਹੋਮ ਗਾਰਡ ਮੁਲਾਜ਼ਮ ਦੀ ਮੌਤ

ਰੂਪਨਗਰ, 19 ਜੁਲਾਈ (ਹੁੰਦਲ)-ਸੋਲਖੀਆਂ ਟੋਲ ਪਲਾਜ਼ੇ 'ਤੇ ਆਪਣੀਆਂ ਮੰਗਾਂ ਦੇ ਹੱਲ ਹਿਤ ਧਰਨਾ ਦੇ ਰਹੇ ਹੋਮ ਗਾਰਡ ਦੇ ਸੇਵਾ ਮੁਕਤ ਮੁਲਾਜ਼ਮ ਦੀ ਸਿਹਤ ਖ਼ਰਾਬ ਹੋਣ ਕਾਰਨ ਪੀ. ਜੀ. ਆਈ. ਪਹੰੁਚ ਕੇ ਮੌਤ ਹੋ ਗਈ | ਪੰਜਾਬ ਹੋਮ ਗਾਰਡ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਨੂੰ ...

ਪੂਰੀ ਖ਼ਬਰ »

ਵਾਹਨਾਂ ਦੀ ਟੱਕਰ ਦੌਰਾਨ ਐਕਟਿਵਾ ਸਵਾਰ ਗੰਭੀਰ ਜ਼ਖ਼ਮੀ

ਘਨੌਲੀ, 19 ਜੁਲਾਈ (ਜਸਵੀਰ ਸਿੰਘ ਸੈਣੀ)-ਕੌਮੀ ਮਾਰਗ 21 (205) 'ਤੇ ਘਨੌਲੀ ਬੱਸ ਸਟੈਂਡ ਦੇ ਵਾਪਰਿਆ ਜਿਸ ਵਿਚ ਰੂਪਨਗਰ ਵੱਲ ਤੋਂ ਆ ਰਹੀ ਕਾਰ ਅੱਗੇ ਜਾ ਰਹੇ, ਐਕਟਿਵਾ ਥ੍ਰੀ ਵੀਲ੍ਹਰ ਅਤੇ ਖੜੀ ਅਣਪਛਾਤੀ ਮੋਹਿੰਦਰਾ ਪਿਕਅਪ ਵਿਚ ਟਕਰਾ ਗਿਆ | ਮਹਿੰਦਰਾ ਪਿਕਅਪ ਵਾਲਾ ਤਾਂ ਆਪਣੀ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮ ਨੂੰ ਥੱਪੜ ਮਾਰਨ ਵਾਲਿਆਂ ਿਖ਼ਲਾਫ਼ ਮਾਮਲਾ ਦਰਜ

ਰੂਪਨਗਰ, 19 ਜੁਲਾਈ (ਹੁੰਦਲ)-ਐਸ. ਡੀ. ਜੇ. ਐਮ. ਅਦਾਲਤ ਨੰਗਲ ਵਿਖੇ ਪੇਸ਼ੀ ਭੁਗਤ ਕੇ ਰੋਪੜ ਜੇਲ੍ਹ ਲੈ ਕੇ ਆ ਰਹੇ ਹਵਾਲਾਤੀ ਦੇ ਚਲਾਨੀ ਡਿਊਟੀ ਮੁਲਾਜ਼ਮ ਨੂੰ ਰਸਤੇ 'ਚ ਘੇਰ ਕੇ ਧੱਕੇ ਤੇ ਥੱਪੜ ਮਾਰਨ ਦੇ ਮਾਮਲੇ 'ਚ ਥਾਣਾ ਸਿਟੀ ਪੁਲਿਸ ਨੇ 5 ਲੋਕਾਂ ਦੇ ਿਖ਼ਲਾਫ਼ ਮਾਮਲਾ ਦਰਜ ...

ਪੂਰੀ ਖ਼ਬਰ »

ਸੱਪ ਦੇ ਡੰਗਣ ਨਾਲ ਨੌਜਵਾਨ ਦੀ ਮੌਤ

ਨੂਰਪੁਰ ਬੇਦੀ, 19 ਜੁਲਾਈ (ਵਿੰਦਰਪਾਲ ਝਾਂਡੀਆਂ)-ਬਲਾਕ ਦੇ ਪਿੰਡ ਬਾਹਮਣਮਾਜਰਾ ਦੇ ਇੱਕ 16 ਸਾਲਾਂ ਦੇ ਨੌਜਵਾਨ ਦੀ ਜਹਿਰੀਲੇ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੀ ਸਰਪੰਚ ਨਿਰਮਲ ਕੌਰ ਦੇ ਪਤੀ ਗੁਰਦੀਪ ਸਿੰਘ ਬਾਹਮਣਮਾਜਰਾ ਨੇ ...

ਪੂਰੀ ਖ਼ਬਰ »

ਸੂਏ 'ਚ ਲੰਘਦੀ ਬੱਸ ਪਲਟਣ ਤੋਂ ਮਸਾਂ ਬਚੀ

ਬੇਲਾ, 19 ਜੁਲਾਈ (ਮਨਜੀਤ ਸਿੰਘ ਸੈਣੀ)-ਕਸਬਾ ਬੇਲਾ ਵਿਖੇ ਪੁਲ ਦੇ ਟੁੱਟਣ ਕਰ ਕੇ ਬੇਲਾ ਐਸਕੇਪ (ਸੂਏ) ਵਿਚ ਬਣਾਇਆ ਆਰਜ਼ੀ ਰਸਤਾ ਬੀਤੇ ਕਈ ਦਿਨਾਂ ਤੋਂ ਬਰਸਾਤ ਦਾ ਪਾਣੀ ਆਉਣ ਕਰ ਕੇ ਬੰਦ ਹੋ ਗਿਆ ਸੀ ਜਿਸ ਕਰ ਕੇ ਰੋਪੜ ਜਾਂ ਬਹਿਰਾਮਪੁਰ ਵੱਲ ਜਾਣ ਆਉਣ ਵਾਲੇ ਰਾਹੀਆਂ ਨੂੰ ...

ਪੂਰੀ ਖ਼ਬਰ »

ਸੜਕ 'ਤੇ ਆਪਹੁਦਰੇ ਢੰਗ ਨਾਲ ਕੀਤੇ ਕਬਜ਼ੇ ਨੂੰ ਹਟਾਉਣ ਦੀ ਮੰਗ

ਰੂਪਨਗਰ, 19 ਜੁਲਾਈ (ਗੁਰਪ੍ਰੀਤ ਸਿੰਘ ਹੁੰਦਲ)-ਸਥਾਨਕ ਪ੍ਰੀਤ ਕਾਲੋਨੀ, ਨਿਊ ਪ੍ਰੀਤ ਕਾਲੋਨੀ, ਪਬਲਿਕ ਕਾਲੋਨੀ ਤੇ ਜੁਝਾਰ ਸਿੰਘ ਨਗਰ ਦੇ ਵਸਨੀਕਾਂ ਨੇ ਕੁਝ ਲੋਕਾਂ ਵਲੋਂ ਸੜਕ ਦੇ ਵਿਚਕਾਰ ਖੰਭੇ ਗੱਡ ਕੇ ਸੜਕ 'ਤੇ ਨਾਜਾਇਜ਼ ਕਬਜ਼ਾ ਕਰਨ ਤੇ ਆਵਾਜਾਈ ਪ੍ਰਭਾਵਤ ਕਰਨ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਵਲੋਂ ਦੁੱਧ ਪਦਾਰਥਾਂ ਦੇ 10 ਨਮੂਨੇ ਜਾਂਚ ਲਈ ਭੇਜੇ

ਰੂਪਨਗਰ, 19 ਜੁਲਾਈ (ਸਟਾਫ਼ ਰਿਪੋਰਟਰ)-ਸਿਵਲ ਸਰਜਨ ਡਾ. ਐਚ.ਐਨ. ਸ਼ਰਮਾ ਦੀ ਅਗਵਾਈ ਹੇਠ ਸਹਾਇਕ ਫੂਡ ਕਮਿਸ਼ਨਰ ਸੁਖਰਾਓ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਜਗ੍ਹਾ ਤੋਂ ਦੁੱਧ ਅਤੇ ਦੁੱਧ ਤੋਂ ਬਣੇ ...

ਪੂਰੀ ਖ਼ਬਰ »

ਪ੍ਰੀ-ਪ੍ਰਾਇਮਰੀ ਦਾ ਸਿਖਲਾਈ ਟ੍ਰੇਨਿੰਗ ਦਾ ਸੈਮੀਨਾਰ ਸਮਾਪਤ

ਨੰਗਲ, 19 ਜੁਲਾਈ (ਪ੍ਰੋ: ਅਵਤਾਰ ਸਿੰਘ)-ਮਾਣਯੋਗ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਬੀ. ਪੀ. ਈ. ਓ ਮੈਡਮ ਸੁਦੇਸ਼ ਹੰਸ ਦੀ ਅਗਵਾਈ ਵਿਚ ਪ੍ਰੀ. ਪ੍ਰਾਈਮਰੀ ਜਮਾਤਾਂ ਦੀ ਸਿਖਲਾਈ ਟ੍ਰੈਨਿੰਗ ਦਾ ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਬੇਲਾ, 19 ਜੁਲਾਈ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦਾ ਬੀ.ਐਸ.ਸੀ. ਬਾਇਓ ਟੈਕਨਾਲੋਜੀ ਸਮੈਸਟਰ ਛੇਵਾਂ ਦਾ ਨਤੀਜਾ 100 ਫ਼ੀਸਦੀ ਰਿਹਾ | ਕਾਲਜ ਦੇ ਪਿ੍ੰਸੀਪਲ ਸੁਰਮੁਖ ਸਿੰਘ ਨੇ ਦੱਸਿਆ ਕਿ ਬਾਇਓ ਟੈਕਨਾਲੋਜੀ ਦੇ ...

ਪੂਰੀ ਖ਼ਬਰ »

ਜਿੰਦਵੜੀ ਰੇਲਵੇ ਬਿ੍ਜ ਕਾਰਨ ਰਾਹਗੀਰ ਭਾਰੀ ਪੇ੍ਰਸ਼ਾਨ

ਢੇਰ, 19 ਜੁਲਾਈ (ਸ਼ਿਵ ਕੁਮਾਰ ਕਾਲੀਆ)-ਰੇਲਵੇ ਵਿਭਾਗ ਵਲੋਂ ਪਿੰਡ ਜਿੰਦਵੜੀ ਵਿਖੇ ਬਣਾਏ ਗਏ ਭੂਮੀਗਤ ਰਸਤੇ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਰਸਤੇ 'ਚ ਵਰਖਾ ਦਾ ਪਾਣੀ ਕਈ-ਕਈ ਫੁੱਟ ਖੜ੍ਹਾ ਹੋਣ ਕਾਰਨ ਨਿੱਤ ਜਾਣ ਵਾਲੇ ...

ਪੂਰੀ ਖ਼ਬਰ »

ਪ੍ਰਮਾਤਮਾ ਦਾ ਸਿਮਰਨ ਕਰਨ ਵਾਲਾ ਜੀਵ ਮਹਾਨ ਧਨੀ ਹੰੁਦੈ-ਸਵਾਮੀ ਚੇਤਨਾ ਨੰਦ ਭੂਰੀਵਾਲੇ

ਨੂਰਪੁਰ ਬੇਦੀ, 19 ਜੁਲਾਈ (ਵਿੰਦਰਪਾਲ ਝਾਂਡੀਆਂ)-ਗੁਰੂਆਂ ਵਲੋਂ ਦਿੱਤਾ ਗਿਆ ਸ਼ਬਦ ਹੀ ਅੰਮਿ੍ਤ ਹੈ ਤੇ ਨਾਮ ਸ਼ਬਦ ਅਤੇ ਪ੍ਰਮਾਤਮਾ ਦਾ ਸਿਮਰਨ ਕਰਨ ਵਾਲਾ ਜੀਵ ਧਨਵਾਨ ਹੰੁਦਾ ਹੈ | ਉਕਤ ਧਾਰਮਿਕ ਅਨਮੋਲ ਪ੍ਰਵਚਨ ਭੂਰੀ ਵਾਲਿਆਂ ਦੀ ਗੁਰਗੱਦੀ ਦੀ ਪ੍ਰੰਪਰਾ ਦੇ ਵਰਤਮਾਨ ...

ਪੂਰੀ ਖ਼ਬਰ »

ਬਿਜਲੀ ਤੇ ਪਾਣੀ ਦੇ ਮੁੱਦਿਆਂ 'ਤੇ ਮੋਰਚੇ ਦੀ ਲਾਮਬੰਦੀ ਸਬੰਧੀ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ

ਨੂਰਪੁਰ ਬੇਦੀ, 19 ਜੁਲਾਈ (ਵਿੰਦਰਪਾਲ ਝਾਂਡੀਆਂ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸਰਕਾਰ ਵਲੋਂ ਬਿਜਲੀ ਦਰਾਂ ਵਿਚ ਕੀਤੇ ਜਾ ਰਹੇ ਤਿੱਖੇ ਵਾਧੇ ਅਤੇ ਪਾਣੀ ਦੇ ਹੇਠਾਂ ਡਿੱਗਦੇ ਪੱਧਰ ਜਿਹੇ ਮੁੱਦਿਆਂ 'ਤੇ ਪੰਜਾਬ ਅੰਦਰ ਲਗਾਏ ਜਾ ਰਹੇ ਪੱਕੇ ਮੋਰਚੇ ਦੀ ...

ਪੂਰੀ ਖ਼ਬਰ »

ਪਾਵਰ ਕਾਲੋਨੀ ਫੁੱਟਬਾਲ ਲੀਗ ਮੁਕਾਬਲਾ ਸ਼ਾਮਪੁਰਾ ਨੇ ਜਿੱਤਿਆ

ਰੂਪਨਗਰ, 19 ਜੁਲਾਈ (ਸਤਨਾਮ ਸਿੰਘ ਸੱਤੀ)-ਪਾਵਰ ਕਾਲੋਨੀ ਫੁੱਟਬਾਲ ਕਲੱਬ ਵਲੋਂ ਕਰਵਾਈ ਗਈ ਫੁੱਟਬਾਲ ਲੀਗ ਸ਼ੇਰੇ ਪੰਜਾਬ ਕੱਲਬ ਸ਼ਾਮਪੁਰਾ ਦੀ ਟੀਮ ਨੇ ਭਲਿਆਣ ਕੱਲਬ ਨੂੰ ਪਨੈਲਟੀ ਕਿੱਕ ਰਾਹੀ 4-3 ਗੋਲਾਂ ਦੇ ਫਰਕ ਨਾਲ ਹਰਾ ਕੇ ਜਿੱਤ ਲਈ ਹੈ | ਪੂਰੇ ਸਮੇਂ ਵਿਚ ਦੋਨੇ ...

ਪੂਰੀ ਖ਼ਬਰ »

ਸੰਸਦ ਮੈਂਬਰ ਤੇ ਸਪੀਕਰ ਅੱਜ ਨੰਗਲ 'ਚ ਕਰਨਗੇ ਵਰਕਰ ਮੀਟਿੰਗ ਨੂੰ ਸੰਬੋਧਨ

ਨੰਗਲ, 19 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਅਤੇ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਅੱਜ ਖ਼ੁਆਜਾ ਪੀਰ ਮੰਦਰ ਲਾਗੇ ਕਮਿਊਨਿਟੀ ਸੈਂਟਰ ਵਿਖੇ ਇਕ ਵਰਕਰ ਮੀਟਿੰਗ ਨੂੰ ਸੰਬੋਧਨ ਕਰਨਗੇ¢ ...

ਪੂਰੀ ਖ਼ਬਰ »

ਸਪੀਕਰ ਰਾਣਾ ਕੇ. ਪੀ. ਸਿੰਘ ਨੇ ਨੰਗਲ 'ਚ ਛੱਡਿਆ ਖ਼ਵਾਜਾ ਪੀਰ ਜੀ ਦਾ ਬੇੜਾ

ਨੰਗਲ, 19 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਸਥਾਨਕ ਵਰੁਣ ਦੇਵਤਾ ਮੰਦਰ ਵਿਖੇ ਪ੍ਰਧਾਨ ਸੁਰਜੀਤ ਸਿੰਘ ਦੀ ਅਗਵਾਈ ਹੇਠ ਪਿਛਲੇ ਤਿੰਨ ਦਿਨਾਂ ਤੋਂ ਕਰਵਾਏ ਜਾ ਰਹੇ ਸਾਲਾਨਾ ਉਰਸ ਮੇਲੇ ਦੇ ਤੀਜੇ ਦਿਨ ਅੱਜ ਢਲਦੀ ਸ਼ਾਮ ਵੇਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ...

ਪੂਰੀ ਖ਼ਬਰ »

ਸ਼ੈੱਡ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ

ਪੁਰਖਾਲੀ, 19 ਜੁਲਾਈ (ਅੰਮਿ੍ਤਪਾਲ ਸਿੰਘ ਬੰਟੀ)-ਗ੍ਰਾਮ ਪੰਚਾਇਤ ਬਿੰਦਰਖ ਵਲੋਂ ਸ਼ਮਸ਼ਾਨ ਘਾਟ ਦੇ ਨਵੇਂ ਬਣਾਏ ਜਾ ਰਹੇ ਸ਼ੈੱਡ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ¢ ਇਸ ਮੌਕੇ ਕਾਂਗਰਸੀ ਆਗੂ ਅਤੇ ਸਮਾਜ ਸੇਵੀ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਵਲੋਂ ਕੰਮ ਦੀ ...

ਪੂਰੀ ਖ਼ਬਰ »

ਕੁਲਦੀਪ ਸਿੰਘ ਔਜਲਾ ਐਨ.ਐਫ.ਐਲ. ਕੋਆਰਡੀਨੇਸ਼ਨ ਕਮੇਟੀ ਦੇ ਸਕੱਤਰ ਜਨਰਲ ਬਣੇ

ਨੰਗਲ, 19 ਜੁਲਾਈ (ਪ੍ਰੋ. ਅਵਤਾਰ ਸਿੰਘ)- ਐਨ. ਐਫ. ਐਲ. ਅਦਾਰੇ ਦੀਆਂ ਮਾਨਤਾ ਪ੍ਰਾਪਤ ਜਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਦੌਰਾਨ ਐਨ. ਐਫ. ਐਲ. ਨੰਗਲ ਇਕਾਈ ਦੇ ਨੇਤਾ ਕੁਲਦੀਪ ਸਿੰਘ ਔਜਲਾ ਨੰੂ ਸਰਬਸੰਮਤੀ ਨਾਲ ਸਕੱਤਰ ਜਨਰਲ ਚੁਣੇ ਗਏ | ਇੱਥੇ ਦੱਸਣਾ ਜ਼ਰੂਰੀ ਹੈ ਕਿ ਐਨ. ਐਫ. ...

ਪੂਰੀ ਖ਼ਬਰ »

ਕੁਲਦੀਪ ਔਜਲਾ ਬਣੇ ਐਨ. ਐਫ਼. ਐਲ ਕੋਆਰਡੀਨੇਸ਼ਨ ਕਮੇਟੀ ਦੇ ਜਨਰਲ ਸਕੱਤਰ

ਨੰਗਲ, 19 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਸਮੁੱਚੀ ਐਨ. ਐਫ਼. ਐਲ ਅਦਾਰੇ ਦੀਆਂ ਮਾਨਤਾ ਪ੍ਰਾਪਤ ਜਥੇਬੰਦੀਆਂ ਦੀ ਇਕ ਸਾਂਝੀ ਇਕੱਤਰਤਾ ਐਨ. ਐਫ਼. ਐਲ ਦੇ ਵਿਜੇਪੁਰ (ਮੱਧ ਪ੍ਰਦੇਸ਼) ਇਕਾਈ ਵਿਖੇ ਹੋਈ | ਜਿਸ ਵਿਚ ਸਾਰੇ ਯੂਨਿਟਾਂ ਦੀਆਂ ਮਾਨਤਾ ਪ੍ਰਾਪਤ ਯੂਨੀਅਨਾਂ ਦੇ ਮੁੱਖ ...

ਪੂਰੀ ਖ਼ਬਰ »

ਓਰਲ ਰੋਟਾ ਵਾਇਰਸ ਅਤੇ ਬਿ੍ਜ ਪ੍ਰੋਗਰਾਮ ਤਹਿਤ ਸੀ. ਐਚ. ਸੀ. ਨੂਰਪੁਰ ਬੇਦੀ ਵਿਖੇ ਟਰੇਨਿੰਗ ਕਰਵਾਈ

ਨੂਰਪੁਰ ਬੇਦੀ, 19 ਜੁਲਾਈ (ਵਿੰਦਰਪਾਲ ਝਾਂਡੀਆਂ, ਹਰਦੀਪ ਢੀਂਡਸਾ)-ਡਾ: ਸ਼ਿਵ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਨੂਰਪੁਰ ਬੇਦੀ ਦੀ ਅਗਵਾਈ ਹੇਠ ਸੀ. ਐਚ. ਸੀ. ਨੂਰਪੁਰ ਬੇਦੀ ਵਿਖੇ ਫੀਲਡ ਸਟਾਫ਼ ਅਤੇ ਆਸ਼ਾ ਵਰਕਰਾਂ ਨੂੰ ਟਰੇਨਿੰਗ ਕਰਵਾਈ ਗਈ | ਇਸ ਮੌਕੇ ਡਾ: ਸ਼ਿਵ ...

ਪੂਰੀ ਖ਼ਬਰ »

ਘਨੌਲੀ 'ਚ ਆਵਾਰਾ ਪਸ਼ੂਆਂ ਦੀ ਭਰਮਾਰ ਤੋਂ ਵਾਸੀ ਬੇਹੱਦ ਪ੍ਰੇਸ਼ਾਨ

ਘਨੌਲੀ, 19 ਜੁਲਾਈ (ਜਸਵੀਰ ਸਿੰਘ ਸੈਣੀ)-ਘਨੌਲੀ 'ਚ ਆਵਾਰਾ ਪਸ਼ੂਆਂ ਦੀ ਭਰਮਾਰ ਤੋਂ ਘਨੌਲੀ ਵਾਸੀ ਬੇਹੱਦ ਪ੍ਰੇਸ਼ਾਨ ਹਨ, ਘਨੌਲੀ 'ਚ ਦਿਨ ਪਰ ਦਿਨ ਆਵਾਰਾ ਪਸ਼ੂਆਂ ਦੀ ਭਰਮਾਰ ਵੱਧਦੀ ਹੀ ਜਾ ਰਹੀ ਹੈ | ਆਵਾਰਾ ਪਸ਼ੂ ਜਿੱਥੇ ਰਾਹਗੀਰਾਂ ਲਈ ਮੁਸੀਬਤ ਬਣਦੇ ਹਨ ਉੱਥੇ ਹੀ ...

ਪੂਰੀ ਖ਼ਬਰ »

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਸ਼ਾਖਾ ਸ੍ਰੀ ਅਨੰਦਪੁਰ ਸਾਹਿਬ ਦੀ ਮੀਟਿੰਗ ਹੋਈ

ਸ੍ਰੀ ਅਨੰਦਪੁਰ ਸਾਹਿਬ, 19 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਪੇਂਡੂ ਜਲ ਸਪਲਾਈ ਸਕੀਮਾਂ ਤੇ ਬੀਤੇ 12 ਸਾਲਾਂ ਤੋਂ ਠੇਕੇ ਤੇ ਸੇਵਾਵਾਂ ਦੇ ਰਹੇ ਕੰਟਰੈਕਟ ਵਰਕਰਾਂ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ ਸ਼ਾਮਿਲ ਕਰਕੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ...

ਪੂਰੀ ਖ਼ਬਰ »

ਅੱਗ ਲੱਗਣ 'ਤੇ ਬਚਾਅ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਸ੍ਰੀ ਚਮਕੌਰ ਸਾਹਿਬ, 19 ਜੁਲਾਈ (ਜਗਮੋਹਣ ਸਿੰਘ ਨਾਰੰਗ)-ਅੱਜ ਗਰੀਨਵੇਜ ਸਕੂਲ ਰੁੜਕੀ ਹੀਰਾਂ ਵਿਖੇ ਅੱਜ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜ਼ਿਲ੍ਹਾ ਫਾਇਰ ਅਫ਼ਸਰ ਸ੍ਰੀ ਹਰੀ ਚੰਦ ਨੇ ਅੱਗ ਲੱਗਣ ਅਤੇ ਉਸ ਤੋਂ ਬਚਾਅ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸ ਮੌਕੇ ...

ਪੂਰੀ ਖ਼ਬਰ »

ਇਤਿਹਾਸਕ ਅਸਥਾਨ ਗੁਰਦੁਆਰਾ ਘੋੜਿਆਂ ਦਾ ਘਾਹ ਵਿਖੇ ਸਾਲਾਨਾ ਧਾਰਮਿਕ ਸਮਾਗਮ ਭਲਕੇ

ਸ੍ਰੀ ਅਨੰਦਪੁਰ ਸਾਹਿਬ, 19 ਜੁਲਾਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਇਥੋਂ ਥੋੜ੍ਹੀ ਦੂਰ ਹਿਮਾਚਲ ਪ੍ਰਦੇਸ਼ ਦੀ ਹੱਦ ਅੰਦਰ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਪੈਂਦੇ ਪਿੰਡ ਨੀਲਾ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਘੋੜਿਆਂ ਦਾ ਘਾਹ ਵਿਖੇ ਤਖ਼ਤ ਸ੍ਰੀ ਕੇਸਗੜ੍ਹ• ਸਾਹਿਬ ...

ਪੂਰੀ ਖ਼ਬਰ »

ਗ਼ੈਰ ਕਾਨੂੰਨੀ ਰੇਤੇ ਦੀ ਭਰੀ ਟਰਾਲੀ ਪਲਟੀ

ਬੇਲਾ, 19 ਜੁਲਾਈ (ਮਨਜੀਤ ਸਿੰਘ ਸੈਣੀ)-ਪੁਲਿਸ ਦੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਗ਼ੈਰ ਕਾਨੂੰਨੀ ਮਾਈਨਿੰਗ ਦਾ ਕੰਮ ਸ਼ਰ੍ਹੇਆਮ ਚੱਲ ਰਿਹਾ ਹੈ ਜਿਸ ਦੀ ਤਾਜ਼ਾ ਮਿਸਾਲ ਬੇਲਾ ਜਟਾਣਾ ਮਾਰਗ ਤੇ ਰੇਤੇ ਦੀ ਓਵਰਲੋਡ ਅਤੇ ਤੇਜ਼ ਰਫ਼ਤਾਰ ਰੇਤੇ ਦੀ ਭਰੀ ਟਰਾਲੀ ਜਿਸ ...

ਪੂਰੀ ਖ਼ਬਰ »

ਸੜਕ ਕਿਨਾਰੇ ਪੁੱਟਿਆ ਟੋਆ ਬਣਿਆ ਪ੍ਰੇਸ਼ਾਨੀ ਦਾ ਸਬੱਬ

ਪੁਰਖਾਲੀ, 19 ਜੁਲਾਈ (ਅੰਮਿ੍ਤਪਾਲ ਸਿੰਘ ਬੰਟੀ)- ਬਿੰਦਰਖ-ਖਿਜਰਾਬਾਦ ਸੜਕ ਤੇ ਬਿੰਦਰਖ ਨਜ਼ਦੀਕ ਇਕ ਮੋਬਾਈਲ ਕੰਪਨੀ ਵਲੋਂ ਪੁੱਟਿਆ ਟੋਆ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਇਕ ਮੋਬਾਈਲ ਕੰਪਨੀ ਵਲੋਂ ਉਕਤ ਸੜਕ ...

ਪੂਰੀ ਖ਼ਬਰ »

ਐਨ.ਸੀ.ਸੀ. ਕੈਡਿਟਾਂ ਦੇ ਸਹਿਯੋਗ ਨਾਲ ਸ਼ਹਿਰ 'ਚ ਚਲਾਈ ਸਫ਼ਾਈ ਮੁਹਿੰਮ

ਰੂਪਨਗਰ, 19 ਜੁਲਾਈ (ਸਤਨਾਮ ਸਿੰਘ ਸੱਤੀ)-ਨਗਰ ਕੌਾਸਲ ਰੂਪਨਗਰ ਤੋਂ ਸਵੱਛ ਭਾਰਤ ਮੁਹਿੰਮ ਤਹਿਤ ਐਨ.ਸੀ.ਸੀ ਕੈਡਟਾਂ ਦੇ ਸਹਿਯੋਗ ਨਾਲ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਸਫ਼ਾਈ ਮੁਹਿੰਮ ਚਲਾਈ ਗਈ | ਅੱਜ ਸਵੇਰੇ ਹਰਿਆਣਾ-12 ਐਨ.ਸੀ.ਸੀ ਕੰਪਨੀ ਦੇ 200 ਬੱਚਿਆਂ ਨੇ ਸ਼ਹਿਰ ਵਿਚ ...

ਪੂਰੀ ਖ਼ਬਰ »

ਜ਼ਿੰਦਗੀ ਤੋਂ ਨਿਰਾਸ਼ ਲੋਕਾਂ ਨੂੰ ਜਿਊਣ ਦੀ ਨਵੀਂ ਆਸ ਪੈਦਾ ਕਰਦੀ ਹੈ ਫ਼ਿਲਮ ਅਰਦਾਸ ਕਰਾਂ-ਮਲਕੀਤ ਰੌਣੀ

ਮੋਰਿੰਡਾ, 19 ਜੁਲਾਈ (ਪਿ੍ਤਪਾਲ ਸਿੰਘ)-ਅੱਜ ਸਥਾਨਕ ਸੱਲ੍ਹ ਸਿਨੇਮਾ ਵਿਖੇ ਪੰਜਾਬੀ ਫ਼ਿਲਮ ਅਰਦਾਸ ਕਰਾਂ ਦੇ ਪਹਿਲੇ ਸ਼ੋਅ ਮੌਕੇ ਮੋਰਿੰਡਾ ਇਲਾਕੇ ਦੀ ਸ਼ਾਨ ਫ਼ਿਲਮ ਦੇ ਕਲਾਕਾਰ ਮਲਕੀਤ ਸਿੰਘ ਰੌਣੀ ਨੇ ਅਰਦਾਸ ਕਰਾਂ ਫ਼ਿਲਮ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ...

ਪੂਰੀ ਖ਼ਬਰ »

ਮੁਲਾਜ਼ਮ ਮੰਗਾਂ ਸਬੰਧੀ ਤਹਿਸੀਲਦਾਰ ਨੂੰ ਦਿੱਤਾ ਮੰਗ-ਪੱਤਰ

ਮੋਰਿੰਡਾ, 19 ਜੁਲਾਈ (ਪਿ੍ਤਪਾਲ ਸਿੰਘ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵਲੋਂ ਸਥਾਨਕ ਤਹਿਸੀਲ ਕੰਪਲੈਕਸ ਦੇ ਨੇੜੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਤਹਿਸੀਲਦਾਰ ਮੋਰਿੰਡਾ ਨੂੰ ਮੰਗ ਪੱਤਰ ਦਿੱਤਾ¢ ਪ.ਸ.ਸ.ਫ. ਦੇ ਬਲਾਕ ਪ੍ਰਧਾਨ ਰਣਧੀਰ ਸਿੰਘ ਅਤੇ ਜੀ.ਟੀ.ਯੂ. ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਬ ਡਵੀਜ਼ਨ ਪੱਧਰੀ ਕਬੱਡੀ ਟੂਰਨਾਮੈਂਟ ਕਥੇੜਾ ਵਿਖੇ ਕਰਵਾਏ ਗਏ

ਨੰਗਲ, 19 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਬ ਡਵੀਜ਼ਨ ਨੰਗਲ ਵਿਚ ਕਬੱਡੀ ਨੈਸ਼ਨਲ ਸਟਾਈਲ ਟੂਰਨਾਮੈਂਟ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਥੇੜਾ ਵਿਖੇ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਚੇਅਰਮੈਨ ਬੀ.ਬੀ.ਐਮ.ਬੀ. ਨੂੰ ਮੰਗ-ਪੱਤਰ ਭੇਜਿਆ

ਨੰਗਲ, 19 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਨੰਗਲ ਭਾਖੜਾ ਨੈਸ਼ਨਲ ਸਵੀਪਰ ਯੂਨੀਅਨ ਨੇ ਸਫ਼ਾਈ ਕਰਮਚਾਰੀਆਂ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਯੂਨੀਅਨ ਆਗੂ ਤੁਲਸੀ ਰਾਮ ਮੱਟੂ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਚੇਅਰਮੈਨ ਬੀ.ਬੀ.ਐਮ. ਬੀ ਨੂੰ ਭੇਜਣ ਲਈ ਐਸ.ਈ. ਮੋਹਨ ਸਿੰਘ ਨੂੰ ...

ਪੂਰੀ ਖ਼ਬਰ »

ਟੀਕਾਕਰਨ ਸੁਰੱਖਿਆ ਯੋਜਨਾ ਸਬੰਧੀ ਸਿਖਲਾਈ ਪ੍ਰੋਗਰਾਮ

ਰੂਪਨਗਰ, 19 ਜੁਲਾਈ (ਸਟਾਫ਼ ਰਿਪੋਰਟਰ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਫ਼ਤਰ ਸਿਵਲ ਸਰਜਨ ਰੂਪਨਗਰ ਦੇ ਸਿਖਲਾਈ ਸੈਂਟਰ ਵਿਖੇ ਡਾ. ਐਚ.ਐਨ.ਸ਼ਰਮਾ ਸਿਵਲ ਸਰਜਨ ਰੂਪਨਗਰ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਰੂਪਨਗਰ ਦੇ ਏ.ਐਨ.ਐਮਜ/ ਮਲਟੀਪਰਪਜ਼ ਹੈਲਥ ਵਰਕਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX