ਤਾਜਾ ਖ਼ਬਰਾਂ


ਲੁਧਿਆਣਾ ਚ 2 ਡਾਕਟਰਾਂ ਸਮੇਤ 4 ਮਰੀਜ ਕੋਰੋਨਾ ਪਾਜ਼ੀਟਿਵ ਪਾਏ ਗਏ
. . .  1 day ago
ਲੁਧਿਆਣਾ, 31 ਮਈ (ਸਲੇਮਪੁਰੀ) - ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਵਿੱਚ ਅੱਜ 4 ਹੋਰ ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਜਿਨ੍ਹਾਂ ਵਿਚ ਇੱਕ ਮਰੀਜ 82 ਸਾਲਾ ਉਮਰ ਦਾ ਹੈ ਜੋ ਆਪਣੀ ਦਿਲ ਦੀ ਬਿਮਾਰੀ ਦੇ ਇਲਾਜ ਦੇ ਸਬੰਧ ਵਿੱਚ ਮੋਹਨਦੇਈ ਓਸਵਾਲ...
ਨੌਜਵਾਨ ਵੱਲੋਂ ਜ਼ਹਰੀਲੀ ਚੀਜ਼ ਖਾਕੇ ਕੀਤੀ ਖੁਦਕੁਸ਼ੀ
. . .  1 day ago
ਘਨੌਲੀ,31 ਮਈ(ਜਸਵੀਰ ਸਿੰਘ ਸੈਣੀ )ਗੁਰੁ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਨਜ਼ਦੀਕੀ ਪਿੰਡ ਨੂੰਹੋਂ ਵਿਖੇ ਇੱਕ 23 ਸਾਲਾ ਨੌਜਵਾਨ ਵੱਲੋਂ ਜ਼ਹਰੀਲੀ ਚੀਜ਼ ਖਾਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਚੌਕੀ ਘਨੌਲੀ ਦੇ ਇੰਚਾਰਜ ਜਸਮੇਰ ਸਿੰਘ ਨੇ ਉਕਤ ਮਾਮਲੇ ਦੀ ਪੁਸ਼ਟੀ ਕਰਦੇ...
ਪਠਾਨਕੋਟ ਵਿਖੇ 66 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਸੀ.ਐਮ ਸਿਟੀ 'ਚ ਕੋਰੋਨਾ ਦੇ 2 ਹੋਰ ਮਾਮਲੇ ਆਏ ਸਾਹਮਣੇ
. . .  1 day ago
ਕਰਨਾਲ, 31 ਮਈ (ਗੁਰਮੀਤ ਸਿੰਘ ਸੱਗੂ) – ਸੀ.ਐਮ.ਸਿਟੀ ਵਿਖੇ ਅੱਜ ਦੋ ਹੋਰ ਕੋਰੋਨਾ ਮਾਮਲੇ ਸਾਹਮਣੇ ਆਉਣ ਤੋ ਬਾਅਦ ਇੱਥੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 52 ਹੋ ਗਈ ਹੈ ਜਿਨ੍ਹਾਂ ਵਿਚੋ 22 ਪੀੜਤ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ ਜਦਕਿ 31 ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ...
ਹਿਮਾਚਲ ਪੁਲਿਸ ਵੱਲੋਂ 45 ਲੱਖ ਦੀ ਭੁੱਕੀ ਬਰਾਮਦ
. . .  1 day ago
ਊਨਾ, 31 ਮਈ - ਹਿਮਾਚਲ ਪੁਲਿਸ ਨੇ ਊਨਾ ਦੇ ਹਰੋਲੀ ਇਲਾਕੇ 'ਚੋਂ 45 ਲੱਖ ਰੁਪਏ ਦੀ ਭੁੱਕੀ ਬਰਾਮਦ...
ਪੱਛਮੀ ਬੰਗਾਲ 'ਚ ਕੋਰੋਨਾ ਕਾਰਨ ਅੱਜ 8 ਮੌਤਾਂ
. . .  1 day ago
ਕੋਲਕਾਤਾ, 31 ਮਈ - ਪੱਛਮੀ ਬੰਗਾਲ 'ਚ ਕੋਰੋਨਾ ਕਾਰਨ ਅੱਜ 8 ਮੌਤਾਂ ਹੋਈਆਂ ਹਨ, ਜਦਕਿ 371 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਹੁਣ ਤੱਕ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 5501 ਤੇ ਮੌਤਾਂ ਦੀ ਗਿਣਤੀ...
ਰੇਲਵੇ ਕੱਲ੍ਹ ਤੋਂ ਚਲਾਏਗਾ 200 ਪੈਸੇਂਜਰ ਟਰੇਨਾਂ
. . .  1 day ago
ਨਵੀਂ ਦਿੱਲੀ, 31 ਮਈ - ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਲਾਕਡਾਊਨ ਦੌਰਾਨ ਰੇਲਵੇ ਵੱਲੋਂ ਕੱਲ੍ਹ ਤੋਂ 200 ਪੈਸੇਂਜਰ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਟਰੇਨਾਂ ਵਿਚ 1.45 ਲੱਖ ਤੋਂ ਵੱਧ ਯਾਤਰੀ ਸਫ਼ਰ ਕਰਨਗੇ, ਜਦਕਿ 25,82,671 ਯਾਤਰੀਆਂ...
ਪੰਜਾਬ 'ਚ ਅੱਜ ਕੋਰੋਨਾ ਦੇ 30 ਮਾਮਲੇ ਆਏ ਸਾਹਮਣੇ
. . .  1 day ago
ਚੰਡੀਗੜ੍ਹ, 31 ਮਈ - ਪੰਜਾਬ 'ਚ ਅੱਜ ਕੋਰੋਨਾ ਵਾਇਰਸ ਦੇ 30 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 2263 ਹੋ ਗਈ। ਸੂਬੇ 'ਚ ਹੁਣ...
ਦਿੱਲੀ-ਆਦਮਪੁਰ ਸਪਾਈਸ ਜੈੱਟ ਦੀ ਉਡਾਣ ਅੱਜ ਵੀ ਰੱਦ
. . .  1 day ago
ਆਦਮਪੁਰ, 31 ਮਈ (ਰਮਨ ਦਵੇਸਰ) - ਆਦਮਪੁਰ ਤੋਂ ਦਿੱਲੀ ਆਉਣ-ਜਾਣ ਵਾਲੀ ਸਪਾਈਸ ਜੈੱਟ ਦੀ ਉਡਾਣ 1 ਜੂਨ ਨੂੰ ਰੱਦ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਦੋ ਮਹੀਨੇ ਬਾਅਦ ਇਹ ਉਡਾਣ 26 ਮਈ ਨੂੰ ਸ਼ੁਰੂ ਹੋਈ ਸੀ ਪਰ ਉਸ ਤੋਂ ਬਾਅਦ ਇਹ ਉਡਾਣ ਰੋਜ਼ਾਨਾ ਹੀ ਰੱਦ ਕੀਤੀ ਜਾ ਰਹੀ ਹੈ। ਹੁਣ ਇਹ ਉਡਾਣ...
ਤਾਮਿਲਨਾਡੂ 'ਚ ਕੋਰੋਨਾ ਕਾਰਨ ਅੱਜ 13 ਮੌਤਾਂ
. . .  1 day ago
ਚੇਨਈ, 31 ਮਈ - ਤਾਮਿਲਨਾਡੂ 'ਚ ਕੋਰੋਨਾ ਵਾਇਰਸ ਕਾਰਨ ਅੱਜ 13 ਮੌਤਾਂ ਹੋਈਆਂ ਹਨ ਜਦਕਿ 1149 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਸੂਬੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 22,333 ਹੋ ਗਈ ਹੈ ਤੇ ਹੁਣ ਤੱਕ ਕੋਰੋਨਾ ਕਾਰਨ 173 ਮੌਤਾਂ ਹੋਈਆਂ ਹਨ। ਇਸ...
ਗੈਰ ਕਾਨੂੰਨੀ ਤਰੀਕੇ ਨਾਲ ਦੇਸੀ ਸ਼ਰਾਬ ਦਾ ਜ਼ਖ਼ੀਰਾ ਲਿਜਾ ਰਹੇ 2 ਟਰੱਕ ਕਾਬੂ
. . .  1 day ago
ਸ੍ਰੀ ਹਰਗੋਬਿੰਦਪੁਰ, 31 ਮਈ (ਕੰਵਲਜੀਤ ਸਿੰਘ ਚੀਮਾ) - ਈ.ਟੀ.ਓ ਐਕਸਾਈਜ਼ ਵਿਭਾਗ ਤੇ ਇੰਸਪੈਕਟਰ ਐਕਸਾਈਜ਼ ਵਿਭਾਗ ਨੇ ਪੁਲਿਸ ਪਾਰਟੀ ਸਮੇਤ ਬੀਤੀ ਰਾਤ ਹਲਕਾ ਸ੍ਰੀ ਹਰਗੋਬਿੰਦਪੁਰ ਵਿਖੇ ਹਰਚੋਵਾਲ ਨੇੜੇ ਨਾਕੇਬੰਦੀ ਦੌਰਾਨ ਗੈਰ ਕਾਨੂੰਨੀ ਤਰੀਕੇ ਨਾਲ ਦੇਸੀ ਸ਼ਰਾਬ ਦਾ ਜ਼ਖ਼ੀਰਾ ਲਿਜਾ ਰਹੇ 2 ਟਰੱਕ ਕਾਬੂ ਕੀਤੇ ਹਨ। ਟਰੱਕ...
ਰੇਲਵੇ ਨੇ ਹੁਣ ਤੱਕ ਚਲਾਈਆਂ 4050 'ਸ਼੍ਰਮਿਕ ਸਪੈਸ਼ਲ ਟਰੇਨਾਂ' - ਚੇਅਰਮੈਨ ਰੇਲਵੇ ਬੋਰਡ
. . .  1 day ago
ਨਵੀਂ ਦਿੱਲੀ, 31 ਮਈ - ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਦੱਸਿਆ ਕਿ ਰੇਲਵੇ ਨੇ 1 ਮਈ ਤੋਂ 'ਸ਼੍ਰਮਿਕ ਸਪੈਸ਼ਲ ਟਰੇਨਾਂ' ਚਲਾਈਆਂ ਸਨ ਤੇ ਹੁਣ ਤੱਕ 4050 ਟਰੇਨਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਰਾਹੀਂ 54 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰ ਆਪਣੇ ਆਪਣੇ ਸੂਬਿਆਂ ਤੱਕ ਪਹੁੰਚੇ ਹਨ। ਸਭ ਤੋਂ ਵੱਧ...
ਜਲੰਧਰ ’ਚ ਮਿਲਿਆ ਕੋਰੋਨਾ ਪੀੜਤ ਇਕ ਹੋਰ ਮਰੀਜ਼, ਗਿਣਤੀ ਹੋਈ 251
. . .  1 day ago
ਜਲੰਧਰ, 31 ਮਈ (ਐੱਮ. ਐੱਸ. ਲੋਹੀਆ) - ਜਲੰਧਰ ’ਚ ਅੱਜ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੇ ਮਿਲਣ ਨਾਲ ਗਿਣਤੀ ਵੱਧ ਕੇ 251 ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਇਆ 51 ਸਾਲ ਦਾ ਵਿਅਕਤੀ ਡਿਫੈਂਸ ਕਾਲੋਨੀ ਦਾ ਰਹਿਣ ਵਾਲਾ ਹੈ, ਇਹ ਪਹਿਲਾਂ ਪਾਜ਼ੀਟਿਵ ਆਏ ਲਾਜਪਤ ਨਗਰ ਦੇ ਰਹਿਣ ਵਾਲੇ ਵਿਅਕਤੀ ਦੇ ਸੰਪਰਕ ’ਚ ਸੀ। ਇਸ ਤੋਂ ਇਲਾਵਾ...
ਉੱਤਰਾਖੰਡ ਦੇ ਮੰਤਰੀ, ਪਰਿਵਾਰ ਤੇ ਸਟਾਫ਼ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਦੇਹਰਾਦੂਨ, 31 ਮਈ - ਉੱਤਰਾਖੰਡ ਦੇ ਇੱਕ ਕੈਬਨਿਟ ਮੰਤਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਮੰਤਰੀ ਦੇ ਪਰਿਵਾਰਕ ਮੈਂਬਰਾਂ ਅਤੇ ਸਟਾਫ਼ ਮੈਂਬਰਾਂ ਸਮੇਤ 22 ਜਣਿਆਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਸੂਬੇ ਦੇ ਮੁੱਖ ਸਕੱਤਰ ਉੱਤਪਲ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 31 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ ਅੱਜ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 392 ਹੋ ਚੁੱਕੀ ਹੈ, ਜਿਨ੍ਹਾਂ 'ਚੋਂ 310 ਡਿਸਚਾਰਜ ਹੋ ਚੁੱਕੇ ਹਨ ਤੇ 75 ਦਾਖਲ ਹਨ, ਜਦਕਿ 7 ਜਣਿਆਂ...
ਮਹਾਰਾਸ਼ਟਰ 'ਚ ਵੀ 30 ਜੂਨ ਤੱਕ ਵਧੀ ਤਾਲਾਬੰਦੀ
. . .  1 day ago
ਮੁੰਬਈ, 31 ਮਈ - ਮਹਾਰਾਸ਼ਟਰ ਸਰਕਾਰ ਨੇ ਸੂਬੇ 'ਚ ਤਾਲਾਬੰਦੀ 30 ਜੂਨ ਤੱਕ ਵਧਾ ਦਿੱਤੀ ਹੈ। ਇਸ ਦੌਰਾਨ ਲੋੜੀਂਦੀਆਂ ਗਤੀਵਿਧੀਆਂ ਨੂੰ ਛੱਡ ਕੇ ਹਰ ਤਰਾਂ ਦੀ ਆਵਾਜਾਈ 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਖ਼ਤੀ...
148 ਯਾਤਰੀਆਂ ਨੇ ਲੈ ਕੇ ਰਿਆਦ ਤੋਂ ਹੈਦਰਾਬਾਦ ਲਈ ਏਅਰ ਇੰਡੀਆ ਦੀ ਉਡਾਣ ਰਵਾਨਾ
. . .  1 day ago
ਨਵੀਂ ਦਿੱਲੀ, 31 ਮਈ - ਕੋਰੋਨਾ ਦੇ ਚੱਲਦਿਆਂ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਦੇ ਤਹਿਤ ਕਿੰਗ ਖ਼ਾਲਿਦ ਕੌਮਾਂਤਰੀ ਹਵਾਈ ਅੱਡਾ ਰਿਆਦ ਤੋਂ 143 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਉਡਾਣ ਹੈਦਰਾਬਦ ਲਈ ਰਵਾਨਾ ਹੋ ਗਈ ਹੈ। ਇਸ ਦੀ ਜਾਣਕਾਰੀ ਰਿਆਦ ਸਥਿਤ...
ਬਿਹਾਰ ਦੇ ਕੰਟੇਨਮੈਂਟ ਜ਼ੋਨਸ 'ਚ 30 ਤੱਕ ਵਧਾਇਆ ਗਿਆ ਲਾਕਡਾਊਨ
. . .  1 day ago
ਪਟਨਾ, 31 ਮਈ - ਬਿਹਾਰ ਦੇ ਕੰਟੇਨਮੈਂਟ ਜ਼ੋਨਸ 'ਚ 30 ਜੂਨ ਤੱਕ ਲਾਕਡਾਊਨ ਵਧਾ ਦਿੱਤਾ ਗਿਆ ਹੈ। ਇਸ ਦੀ ਸੂਬੇ ਦੇ ਗ੍ਰਹਿ ਮੰਤਰਾਲੇ ਨੇ...
ਚੰਡੀਗੜ੍ਹ 'ਚ 40 ਸਾਲਾ ਇੱਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਚੰਡੀਗੜ੍ਹ, 31 ਮਈ (ਮਨਜੋਤ) - ਪੀ.ਜੀ.ਆਈ ਤੋਂ ਮਿਲੀ ਰਿਪੋਰਟ ਅਨੁਸਾਰ ਚੰਡੀਗੜ੍ਹ ਵਿਖੇ 40 ਸਾਲਾ ਇੱਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਕੋਰੋਨਾ ਪੀੜਤ ਵਿਅਕਤੀ...
ਚੰਡੀਗੜ੍ਹ 'ਚ 27 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਚੰਡੀਗੜ੍ਹ, 31 ਮਈ (ਮਨਜੋਤ) - ਕੈਨੇਡਾ ਤੋਂ ਚੰਡੀਗੜ੍ਹ ਆਈ 27 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਕਤ ਲੜਕੀ ਕੈਨੇਡਾ ਪੜਾਈ ਕਰ ਹੀ ਹੈ ਤੇ ਉਸ ਦਾ ਪਰਿਵਾਰ ਇੱਥੇ ਰਹਿੰਦਾ ਹੈ ਜੋ ਕਿ ਪਿਛਲੇ ਦਿਨੀਂ ਕੈਨੇਡਾ ਤੋਂ ਚੰਡੀਗੜ੍ਹ ਆਈ...
ਉਡੀਸ਼ਾ 'ਚ ਅੱਜ ਕੋਰੋਨਾ ਦੇ 129 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਭੁਵਨੇਸ਼ਵਰ, 31 ਮਈ - ਉਡੀਸ਼ਾ 'ਚ ਕੋਰੋਨਾ ਵਾਇਰਸ ਦੇ ਅੱਜ 129 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1948...
ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 98 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਹੈਦਰਾਬਾਦ, 31 ਮਈ - ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 98 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 3042 ਹੋ ਚੁੱਕੀ ਹੈ। ਸੂਬੇ 'ਚ ਕੋਰੋਨਾ ਕਾਰਨ...
ਕੋਰੋਨਾ ਵਾਇਰਸ ਕਾਰਨ ਦਿੱਲੀ 'ਚ ਪੁਲਿਸ ਮੁਲਾਜ਼ਮ ਦੀ ਮੌਤ
. . .  1 day ago
ਨਵੀਂ ਦਿੱਲੀ, 31 ਮਈ - ਦਿੱਲੀ ਪੁਲਿਸ ਅਨੁਸਾਰ ਦਿੱਲੀ ਪੁਲਿਸ ਦਾ 52 ਸਾਲਾ ਜਵਾਨ ਜੋ ਕਿ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਉਸ ਦੀ...
ਅਸਮ 'ਚ ਅੱਜ ਕੋਰੋਨਾ ਦੇ 56 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਗੁਹਾਟੀ, 31 ਮਈ - ਅਸਮ ਦੇ ਸਿਹਤ ਮੰਤਰੀ ਹੇਮੰਤ ਬਿਸਵਾ ਸ਼ਰਮਾ ਨੇ ਦੱਸਿਆ ਕਿ ਅਸਮ 'ਚ ਕੋਰੋਨਾ ਵਾਇਰਸ ਦੇ ਅੱਜ 56 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1272 ਹੋ ਗਈ ਹੈ। ਸੂਬੇ 'ਚ ਕੋਰੋਨਾ ਕਾਰਨ...
ਟ੍ਰਾਈ ਵੱਲੋਂ ਮੋਬਾਈਲ ਸੇਵਾਵਾਂ ਲਈ 11 ਅੰਕਾਂ ਦੇ ਨੰਬਰਾਂ ਦੀ ਸਿਫ਼ਾਰਿਸ਼ - ਸੂਤਰ
. . .  1 day ago
ਨਵੀਂ ਦਿੱਲੀ, 31 ਮਈ - ਸੂਤਰਾਂ ਅਨੁਸਾਰ ਟ੍ਰਾਈ ਨੇ ਮੋਬਾਈਲ ਸੇਵਾਵਾਂ ਲਈ 11 ਅੰਕਾਂ ਦੇ ਨੰਬਰਾਂ ਦੀ ਸਿਫ਼ਾਰਿਸ਼ ਕੀਤੀ ਹੈ। ਟ੍ਰਾਈ ਦੀ ਸਿਫ਼ਾਰਿਸ਼ ਅਨੁਸਾਰ ਦੇਸ਼ 10 ਅੰਕਾਂ ਦੀ ਸੰਖਿਆ ਨਾਲ ਜਾਰੀ ਰਹੇਗਾ, ਪਰ 11 ਅੰਕਾਂ ਦੀ ਨੰਬਰਿੰਗ ਯੋਜਨਾ ਨੂੰ ਸਪਸ਼ਟ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਸਾਉਣ ਸੰਮਤ 551

ਫਰੀਦਕੋਟ / ਮੁਕਤਸਰ

ਪਿ੍ਯੰਕਾ ਗਾਂਧੀ ਨੂੰ ਹਿਰਾਸਤ 'ਚ ਲੈਣ 'ਤੇ ਯੂਥ ਕਾਂਗਰਸ ਨੇ ਮੋਦੀ ਦਾ ਪੁਤਲਾ ਫੂਕਿਆ

ਫ਼ਰੀਦਕੋਟ, 20 ਜੁਲਾਈ (ਸਤੀਸ਼ ਬਾਗ਼ੀ)-ਲਖਨਊ ਦੇ ਸੋਨਭੱਦਰ ਵਿਖੇ ਜ਼ਮੀਨ ਦੇ ਵਿਵਾਦ ਕਾਰਨ ਹੋਏ ਹੱਤਿਆਕਾਂਡ ਦੇ ਪੀੜ੍ਹਤ ਪਰਿਵਾਰਾਂ ਨੂੰ ਮਿਲਣ ਲਈ ਬੀਤੇ ਦਿਨ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਜਾ ਰਹੀ ਸੀ ਤਾਂ ਮਿਰਜ਼ਾਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹਿਸਾਰਤ 'ਚ ਲੈ ਲਿਆ ਗਿਆ | ਜਿਸ ਦੇ ਰੋਸ ਵਜੋਂ ਜ਼ਿਲ੍ਹਾ ਯੂਥ ਕਾਂਗਰਸ ਕਮੇਟੀ ਵਲੋਂ ਅੱਜ ਸਥਾਨਕ ਭਾਈ ਘਨੱਈਆ ਚੌਕ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ, ਇਸ ਦੌਰਾਨ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯ ਨਾਥ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਲੋਕ ਸਭਾ ਹਲਕਾ ਫ਼ਰੀਦਕੋਟ ਦੇ ਯੂਥ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਡਿੰਪਲ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭਲਵਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰੇ 'ਤੇ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਨੂੰ ਪੀੜ੍ਹਤ ਪਰਿਵਾਰਾਂ ਨੂੰ ਮਿਲਣ ਤੋਂ ਰੋਕਿਆ ਹੈ ਅਤੇ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜੋ ਕਿ ਲੋਕਤੰਤਰ ਦਾ ਘਾਣ ਹੈ | ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਕੋਈ ਵੀ ਵਿਅਕਤੀ ਕਿਸੇ ਦੇ ਵੀ ਸੁੱਖ ਦੁੱਖ ਵਿਚ ਸ਼ਰੀਕ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕਾਂਗਰਸ ਪਾਰਟੀ ਨਾਲ ਸਬੰਧਿਤ ਆਗੂਆਂ ਅਤੇ ਵਰਕਰਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਤਾਂ ਵੱਡੀ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ, ਜਿਸ ਦੇ ਲਈ ਉੱਤਰ ਪ੍ਰਦੇਸ਼ ਸਰਕਾਰ ਜ਼ਿੰਮੇਵਾਰ ਹੋਵੇਗੀ | ਇਸ ਮੌਕੇ ਮਨਪ੍ਰੀਤ ਭੱਟੀ ਜਨਰਲ ਸਕੱਤਰ ਲੋਕ ਸਭਾ ਹਲਕਾ ਫ਼ਰੀਦਕੋਟ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਸੇਖੋਂ, ਲੱਕੀ ਸਰਾਂ ਸਕੂਲ ਚੇਅਰਮੈਨ, ਬਲਕਰਨ ਸਿੰਘ ਨੰਗਲ ਪ੍ਰਧਾਨ ਯੂਥ ਕਾਂਗਰਸ, ਚਮਕੌਰ ਸਿੰਘ ਬਲਾਕ ਪ੍ਰਧਾਨ, ਅਰਪਨ ਗਿੱਲ, ਕਸ਼ਮੀਰ ਸਿੰਘ, ਕੁਲਦੀਪ ਸਿੰਘ, ਸਟਿਫ਼ਨ ਕੋਆਰਡੀਨੇਟਰ ਸੋਸ਼ਲ ਮੀਡੀਆ, ਨਵਦੀਪ ਸੰਧੂ ਬਲਾਕ ਸੰਮਤੀ ਮੈਂਬਰ, ਲੱਕੀ ਸ਼ਰਮਾ, ਮਨਦੀਪ ਤਿਵਾੜੀ, ਬੂਟਾ ਸਿੰਘ, ਅਜੇ ਕੱਕੜ, ਪ੍ਰਕਾਸ਼ ਚੰਦ ਅਤੇ ਸੰਨੀ ਫੋਟੋਗ੍ਰਾਫ਼ਰ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ |

ਜਲਘਰ ਦੇ ਪਾਣੀ 'ਚ ਸੀਵਰੇਜ ਦਾ ਪਾਣੀ ਮਿਲਣ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ

ਕੋਟਕਪੂਰਾ, 20 ਜੁਲਾਈ (ਮੇਘਰਾਜ)-ਸ਼ਹਿਰ 'ਚ ਕਈ ਮੁਹੱਲਿਆਂ ਦੇ ਘਰ੍ਹਾਂ 'ਚ ਕਰੀਬ 2 ਮਹੀਨਿਆਂ ਤੋਂ ਟੂਟੀਆਂ ਰਾਹੀਂ ਸੀਵਰੇਜ ਦਾ ਰਲਿਆ ਗੰਦਾ ਪਾਣੀ ਜਾ ਰਿਹਾ ਹੈ ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ | ਵਾਟਰ ਵਰਕਸ ਵਿਭਾਗ ਅਤੇ ਸੀਵਰੇਜ ਬੋਰਡ ਦੀ ...

ਪੂਰੀ ਖ਼ਬਰ »

ਮੀਂਹ ਕਾਰਨ ਦੋ ਕਮਰਿਆਂ ਦੀਆਂ ਛੱਤਾਂ ਡਿਗੀਆਂ

ਕੋਟਕਪੂਰਾ, 20 ਜੁਲਾਈ (ਮੋਹਰ ਸਿੰਘ ਗਿੱਲ)-ਕੋਟਕਪੂਰਾ ਇਲਾਕੇ ਵਿਚ ਹੋਈ ਬਾਰਸ਼ ਕਾਰਨ ਗਰਾਮ ਪੰਚਾਇਤ ਕੋਠੇ ਧਾਲੀਵਾਲ ਅਧੀਨ ਆਉਂਦੇ ਕੋਠੇ ਬੇਰ ਵਾਲਾ ਵਿਖੇ ਦੋ ਮਕਾਨਾਂ ਦੀਆਂ ਛੱਤਾਂ ਅਚਾਨਕ ਦਿਨ ਦੇ ਸਮੇਂ ਡਿੱਗ ਜਾਣ ਦਾ ਪਤਾ ਲੱਗਾ ਹੈ | ਇਸ ਨਾਲ ਭਾਵੇਂ ਜਾਨੀ ਨੁਕਸਾਨ ...

ਪੂਰੀ ਖ਼ਬਰ »

ਕੈਂਸਰ ਨੇ ਲਈ ਇਕ ਹੋਰ ਵਿਅਕਤੀ ਦੀ ਜਾਨ

ਫ਼ਰੀਦਕੋਟ, 20 ਜੁਲਾਈ (ਜਸਵੰਤ ਸਿੰਘ ਪੁਰਬਾ)- ਮਾਲਵਾ ਖਿੱਤੇ 'ਚ ਕੈਂਸਰ ਦੀ ਬਿਮਾਰੀ ਕਰਨ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਕਿਤੇ ਰੁਕਣ ਦਾ ਨਾਂਅ ਨਹੀਂ ਲੈ ਰਹੀ, ਤਾਜਾ ਘਟਨਾ 'ਚ ਪਿੰਡ ਕਿਲ੍ਹਾ ਨੌਾ ਵਿਖੇ ਇਕ ਵਿਅਕਤੀ ਦੀ ਕੈਂਸਰ ਨਾਲ ਮੌਤ ਹੋ ਜਾਣ ਦਾ ਸਮਾਂਚਾਰ ਹੈ | ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਦੀ ਵਿੱਕਰੀ ਕਰਨ ਵਾਲਾ ਗਿ੍ਫ਼ਤਾਰ -ਦੂਜਾ ਫ਼ਰਾਰ

ਫ਼ਰੀਦਕੋਟ, 20 ਜੁਲਾਈ (ਸਰਬਜੀਤ ਸਿੰਘ)-ਸਥਾਨਕ ਥਾਣਾ ਸਿਟੀ ਦੀਆਂ ਦੋ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ ਕੀਤੀ ਗਈ ਕਾਰਵਾਈ ਮੌਕੇ ਹੈਰੋਇਨ ਬਰਾਮਦਗੀ ਦੀ ਸੂਰਤ ਵਿੱਚ ਇੱਕ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਜਦਕਿ ਦੂਸਰੀ ਪੁਲਿਸ ਪਾਰਟੀ ਵੱਲੋਂ ਇੱਕ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਾ ਰਹਿੰਦੀਆਾ ਡਰੇਨਾਾ ਦੀ ਸਫ਼ਾਈ ਤੁਰੰਤ ਕੀਤੀ ਜਾਵੇ - ਸੁੱਖ ਸਰਕਾਰੀਆ

ਫ਼ਰੀਦਕੋਟ, 20 ਜੁਲਾਈ (ਜਸਵੰਤ ਸਿੰਘ ਪੁਰਬਾ)- ਪੰਜਾਬ ਦੇ ਵੱਖ-ਵੱਖ ਹਿੱਸਿਆਾ ਵਿਚ ਹੜ੍ਹਾਾ ਵਰਗੀ ਸਥਿਤੀ ਨਾਲ ਨਜਿੱਠਣ ਲਈ ਅਤੇ ਜ਼ਮੀਨੀ ਹਕੀਕਤ ਦੀ ਜਾਣਕਾਰੀ ਹਾਸਲ ਕਰਨ ਲਈ ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਅੱਜ ਹਰੀਕੇ ਪੱਤਣ ਤੋਂ ...

ਪੂਰੀ ਖ਼ਬਰ »

ਬਾਰਿਸ਼ ਕਾਰਨ ਮਜ਼ਦੂਰ ਦੇ ਘਰ ਦੀ ਛੱਤ ਡਿਗੀ- ਘਰੇਲੂ ਸਾਮਾਨ ਨੁਕਸਾਨਿਆ

ਫ਼ਰੀਦਕੋਟ, 20 ਜੁਲਾਈ (ਸਰਬਜੀਤ ਸਿੰਘ)-ਸਥਾਨਕ ਮਾਈ ਗੋਦੜੀ ਸਾਹਿਬ ਕਾਲੋਨੀ ਦੇ ਵਸਨੀਕ ਮਜ਼ਦੂਰ ਭਗਵਾਨ ਸਿੰਘ ਦੇ ਘਰ ਦੀ ਛੱਤ ਡਿੱਗਣ ਕਾਰਨ ਉਸ ਦਾ ਕਮਰੇ 'ਚ ਪਿਆ ਸਾਰਾ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਕਮਰੇ ਦੀ ਛੱਤ ...

ਪੂਰੀ ਖ਼ਬਰ »

ਨੈਤਿਕ ਸਿੱਖਿਆ 'ਚ ਅੱਵਲ ਰਹੇ ਵਿਦਿਆਰਥੀ ਸਨਮਾਨਿਤ

ਫ਼ਰੀਦਕੋਟ, 20 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਸਰਕਾਰੀ ਹਾਈ ਸਕੂਲ ਪਿੱਪਲੀ ਨਵੀਂ ਵਿਖੇ ਨੈਤਿਕ ਸਿੱਖਿਆ ਵਿਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਇੰਚਾਰਜ ਆਸ਼ੂ ਬਾਲਾ ਨੇ ਕਿਹਾ ਕਿ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਗਾਏ

ਫ਼ਰੀਦਕੋਟ, 20 ਜੁਲਾਈ (ਜਸਵੰਤ ਸਿੰਘ ਪੁਰਬਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਪ੍ਰਕਾਸ਼ ਉਤਸਵ ਸਬੰਧੀ ਸਰਕਾਰ ਵਲੋਂ ਚਲਾਈ ਗਈ ਮੁਹਿੰਮ ਦੀ ਲਗਾਤਾਰਤਾ ਵਿਚ ਨਿਗਰਾਨ ਇੰਜੀਨੀਅਰ, ਉਸਾਰੀ ਸਰਕਲ, ਲੋਕ ਨਿਰਮਾਣ ਵਿਭਾਗ, ਭ ਤੇ ਮ ਸ਼ਾਖਾ ਇੰਜ: ਸ਼ੇਰ ਮੁਹੰਮਦ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਕੋਟਕਪੂਰਾ ਦੇ ਅਹੁਦੇਦਾਰਾਂ ਦੀ ਚੋਣ

ਫ਼ਰੀਦਕੋਟ, 20 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਇੱਥੇ ਬਲਾਕ ਕੋਟਕਪੂਰਾ ਦੇ ਪ੍ਰਧਾਨ ਗੁਰਮੀਤ ਸਿੰਘ ਕੁਹਾਰਵਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਆਗੂ ਰਾਜਬੀਰ ਸਿੰਘ ਗਿੱਲ ਸੰਧਵਾਂ ਅਤੇ ਮਾਸਟਰ ਬਲਵਿੰਦਰ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਵਲੋਂ ਪੈਨਸ਼ਨਾਂ ਵੰਡੀਆਂ

ਫ਼ਰੀਦਕੋਟ, 20 ਜੁਲਾਈ (ਸਰਬਜੀਤ ਸਿੰਘ)-ਸਮਾਜ ਸੇਵੀ ਐਸ.ਪੀ. ਸਿੰਘ ਉਬਰਾਏ ਵਲੋਂ ਚਲਾਏ ਜਾ ਰਹੇ 'ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ' ਵਲੋਂ ਗਰੀਬਾਂ, ਬੇਸਹਾਰਾ, ਦੁਖੀਆਂ, ਅੰਗਹੀਣਾਂ, ਵਿਧਵਾ ਅਤੇ ਲੋੜਵੰਦਾਂ ਦੀ ਨਿਰਸਵਾਰਥ ਮੱਦਦ ਕਰ ਰਿਹਾ ਹੈ, ਜਿਸ ਤਹਿਤ ਟਰੱਸਟ ਦੀ ...

ਪੂਰੀ ਖ਼ਬਰ »

ਰਿਸ਼ੀ ਸੈਕੰਡਰੀ ਸਕੂਲ 'ਚ ਪੇਂਟਿੰਗ ਮੁਕਾਬਲੇ ਕਰਵਾਏ

ਕੋਟਕਪੂਰਾ, 20 ਜੁਲਾਈ (ਮੇਘਰਾਜ)-ਅੱਜ ਸਥਾਨਕ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੇਨਰਾ ਬੈਂਕ ਵਲੋਂ ਪੇਂਟਿੰਗ ਮੁਕਾਬਲੇ ਕਰਵਾਏ ਗਏ | ਇੰਨ੍ਹਾਂ ਮੁਕਾਬਲਿਆਂ ਵਿਚ ਡਰਾਇੰਗ ਅਧਿਆਪਕ ਮੋਹਿਤ ਕਾਲੜਾ ਦੀ ਅਗਵਾਈ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ...

ਪੂਰੀ ਖ਼ਬਰ »

ਸਾਦਿਕ 'ਚ ਲੱਗੇ ਕੂੜੇ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ

ਸਾਦਿਕ, 20 ਜੁਲਾਈ (ਗੁਰਭੇਜ ਸਿੰਘ ਚੌਹਾਨ)-ਸਾਦਿਕ ਵਿਖੇ ਥਾਂ-ਥਾਂ 'ਤੇ ਲੱਗੇ ਕੂੜੇ ਕਰਕਟ ਦੇ ਢੇਰਾਂ ਤੋ ਲੋਕ ਡਾਹਢੇ ਪੇ੍ਰਸ਼ਾਨ ਹਨ | ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਨਵੀਂ ਵਿਕਸਤ ਕਾਲੋਨੀ ਅੰਦਰ ਲੱਗੇ ਕੂੜੇ ਦੇ ਢੇਰ ਵੱਡੀ ਸਿਰਦਰਦੀ ਬਣੇ ਹੋਏ ਹਨ | ਸਾਦਿਕ ਵਿਚ ਕੂੜਾ ...

ਪੂਰੀ ਖ਼ਬਰ »

ਮੈੈਂਬਰਸ਼ਿਪ ਅਭਿਆਨ ਤਹਿਤ ਭਾਜਪਾ ਦੀ ਕਾਰਜਸ਼ਾਲਾ ਹੋਈ

ਕੋਟਕਪੂਰਾ, 20 ਜੁਲਾਈ (ਗਿੱਲ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਇਕਾਈ ਫ਼ਰੀਦਕੋਟ ਦੀ ਪ੍ਰਧਾਨ ਸੁਨੀਤਾ ਗਰਗ ਦੀ ਅਗਵਾਈ ਹੇਠ ਮੈਂਬਰਸ਼ਿਪ ਵਧਾਉਣ ਦੀ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਉਣ ਲਈ ਵਰਕਰਾਂ ਦੀ ਇਕ ਵਿਸ਼ੇਸ਼ ਕਾਰਜਸ਼ਾਲਾ ਹੋਈ ਜਿਸ ਵਿਚ ਪੰਜਾਬ ਦੇ ...

ਪੂਰੀ ਖ਼ਬਰ »

ਪੀ. ਓ. ਸਟਾਫ਼ ਵਲੋਂ ਭਗੌੜਾ ਕਾਬੂ

ਫ਼ਰੀਦਕੋਟ, 20 ਜੁਲਾਈ (ਸਰਬਜੀਤ ਸਿੰਘ)- ਜ਼ਿਲ੍ਹਾ ਪੁਲਿਸ ਦੇ ਪੀ.ਓ. ਸਟਾਫ਼ ਵੱਲੋਂ ਇੱਕ ਔਰਤ ਨੂੰ ਘੇਰ ਕੇ ਸੱਟਾਂ ਮਾਰਨ ਦੇ ਦੋਸ਼ਾਂ ਤਹਿਤ ਦਰਜ ਇੱਕ ਮਾਮਲੇ 'ਚ ਲੋੜੀਂਦਾ ਭਗੌੜਾ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੀ.ਓ. ਸਟਾਫ਼ ਇੰਚਾਰਜ ਐੱਸ.ਆਈ. ਗੁਰਜੀਤ ਸਿੰਘ ਦੀ ...

ਪੂਰੀ ਖ਼ਬਰ »

ਚੋਰਾਂ ਨੇ ਘਰ 'ਚੋਂ ਗਹਿਣੇ ਅਤੇ ਨਕਦੀ ਕੀਤੇ ਚੋਰੀ

ਮਲੋਟ, 20 ਜੁਲਾਈ (ਗੁਰਮੀਤ ਸਿੰਘ ਮੱਕੜ)-ਸਥਾਨਕ ਪਟੇਲ ਨਗਰ ਵਿਖੇ ਸਥਿਤ ਇੱਕ ਘਰ ਵਿਚ ਦਾਖਲ ਹੋ ਕੇ ਚੋਰ ਕਰੀਬ 2 ਘੰਟੇ ਵਿਚ ਹੀ ਸੋਨਾ, ਚਾਂਦੀ ਸਮੇਤ ਹਜ਼ਾਰਾਂ ਰੁਪਏ ਨਗਦੀ ਲੈ ਕੇ ਫ਼ਰਾਰ ਹੋ ਗਏ | ਪਟੇਲ ਨਗਰ ਦੇ ਵਾਰਡ ਨੰਬਰ 25 ਵਿਚ ਰਹਿਣ ਵਾਲੇ ਮਾਸਟਰ ਸੁਖਦੇਵ ਸਿੰਘ ਨੇ ...

ਪੂਰੀ ਖ਼ਬਰ »

ਕੈਂਸਰ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਪੰਜਗਰਾੲੀਂ ਕਲਾਂ, 20 ਜੁਲਾਈ (ਸੁਖਮੰਦਰ ਸਿੰਘ ਬਰਾੜ)-ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਿਊਣ ਵਾਲਾ ਘਣੀਏ ਵਾਲਾ ਵਿਖੇ ਵਿਦਿਆਰਥਣਾਂ ਅੰਦਰ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਇਕ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ 'ਚ ਗਲੋਬਲ ...

ਪੂਰੀ ਖ਼ਬਰ »

ਬੱਚਿਆਂ ਨੂੰ ਕਾਪੀਆਂ ਪੈਨਸਿਲਾਂ ਵੰਡੀਆਂ

ਸਾਦਿਕ, 20 ਜੁਲਾਈ (ਗੁਰਭੇਜ ਸਿੰਘ ਚੌਹਾਨ)-ਅਧਿਆਪਕ ਸਤਨਾਮ ਸਿੰਘ ਦੀ 8ਵੀਂ ਬਰਸੀ ਦੇ ਸਬੰਧ ਵਿਚ ਉਨ੍ਹਾਂ ਨੂੰ ਯਾਦ ਕਰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਕਿੰਗਰਾ ਵਿਚ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਕਾਪੀਆਂ ਅਤੇ ਪੈਨਸਿਲਾਂ ਵੰਡੀਆਂ ਗਈਆਂ | ਇਸ ਮੌਕੇ ਅਧਿਆਪਕ ...

ਪੂਰੀ ਖ਼ਬਰ »

ਸਵ: ਅਵਤਾਰ ਸਿੰਘ ਬਰਾੜ ਦੀ ਯਾਦ ਵਿੱਚ ਪਿੰਡਾਂ 'ਚ ਪੌਦੇ ਵੰਡੇ

ਫ਼ਰੀਦਕੋਟ, 20 ਜੁਲਾਈ (ਜਸਵੰਤ ਸਿੰਘ ਪੁਰਬਾ)-ਸਵ: ਅਵਤਾਰ ਸਿੰਘ ਬਰਾੜ ਦੀ ਯਾਦ ਵਿਚ ਸਵ: ਅਵਤਾਰ ਸਿੰਘ ਬਰਾੜ ਵੈੱਲਫੇਅਰ ਸੁਸਾਇਟੀ (ਰਜਿ:) ਫ਼ਰੀਦਕੋਟ ਵਲੋਂ ਅੱਜ ਕਰੀਬ ਇਕ ਦਰਜ਼ਨ ਤੋਂ ਵੱਧ ਪਿੰਡਾਂ 'ਚ ਪੌਦੇ ਵੰਡੇ ਗਏ | ਪੌਦੇ ਵੰਡਣ ਉਪਰੰਤ ਸੁਸਾਇਟੀ ਦੇ ਮੈਂਬਰ ਤੇ ਸਵ: ...

ਪੂਰੀ ਖ਼ਬਰ »

ਮਾੜੀ ਰਜਬਾਹੇ ਦੀ ਦਲ ਸਿੰਘ ਵਾਲਾ ਬਰਾਂਚ ਦੇ ਮੋਘੇ ਠੀਕ ਕਰਕੇ ਲਾਉਣ ਦੀ ਮੰਗ

ਬਰਗਾੜੀ, 20 ਜੁਲਾਈ (ਸੁਖਰਾਜ ਸਿੰਘ ਗੋਂਦਾਰਾ)-ਮਾੜੀ ਰਜਬਾਹੇ ਦੀ ਦਲ ਸਿੰਘ ਵਾਲਾ ਨੂੰ ਜਾਣ ਵਾਲੀ ਬਰਾਂਚ ਤੋਂ ਗੋਂਦਾਰਾ, ਝੱਖੜਵਾਲਾ, ਬਰਗਾੜੀ, ਰਣ ਸਿੰਘ ਵਾਲਾ ਅਤੇ ਦਲ ਸਿੰਘ ਵਾਲਾ ਆਦਿ ਪਿੰਡਾਂ ਦੇ ਖੇਤਾਂ ਨੂੰ ਪਾਣੀ ਲੱਗਦਾ ਹੈ | ਪਿਛਲੀ ਅਕਾਲੀ ਸਰਕਾਰ ਸਮੇਂ ਇਸ ...

ਪੂਰੀ ਖ਼ਬਰ »

ਟਰਾਂਸਫ਼ਾਰਮਰ ਚੋਰੀ ਕਰਨ ਸਬੰਧੀ ਮਾਮਲਾ ਦਰਜ

ਮਲੋਟ, 20 ਜੁਲਾਈ (ਮੱਕੜ)-ਥਾਣਾ ਕਬਰਵਾਲਾ ਪੁਲਿਸ ਵਲੋਂ ਪਿੰਡ ਸ਼ਾਮ ਖੇੜਾ ਵਿਖੇ ਟਰਾਂਸਫ਼ਾਰਮਰ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਆਪਣੀ ਅਰਜ਼ੀ ਵਿਚ ਸਹਾਇਕ ਇੰਜੀਨੀਅਰ ਉੱਪ ਮੰਡਲ ਅਬੁੱਲਖੁਰਾਣਾ ਨੇ ...

ਪੂਰੀ ਖ਼ਬਰ »

ਕਾਲਜ ਰੋਡ 'ਤੇ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਮੁਹੱਲਾ ਨਿਵਾਸੀ ਅਤੇ ਵਿਦਿਆਰਥੀ ਪ੍ਰੇਸ਼ਾਨ

ਕੋਟਕਪੂਰਾ, 20 ਜੁਲਾਈ (ਮੇਘਰਾਜ)-ਪਿਛਲੇ ਦਿਨੀਂ ਹੋਈ ਭਰਵੀਂ ਬਾਰਸ਼ ਕਾਰਨ ਸਥਾਨਕ ਕਿਲ੍ਹਾ ਰੋਡ ਅਤੇ ਸਰਕਾਰੀ ਕਾਲਜ ਰੋਡ 'ਤੇ ਹਾਲੇ ਵੀ ਪਾਣੀ ਖੜ੍ਹਾ ਹੈ ਅਤੇ ਮੁਹੱਲਾ ਨਿਵਾਸੀਆਂ ਅਤੇ ਕਾਲਜ ਨੂੰ ਆਉਣ-ਜਾਣ ਵਾਲੇ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਭਾਰੀ ...

ਪੂਰੀ ਖ਼ਬਰ »

ਪੰਜਾਬ ਸੂਬਾ ਕਰਮਚਾਰੀ ਦਲ ਦੀ ਮੀਟਿੰਗ ਹੋਈ

ਕੋਟਕਪੂਰਾ, 20 ਜੁਲਾਈ (ਮੇਘਰਾਜ)-ਪੰਜਾਬ ਸੂਬਾ ਕਰਮਚਾਰੀ ਦਲ ਨਾਲ ਸਬੰਧਿਤ ਜਥੇਬੰਦੀਆਂ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਇੱਥੇ ਕਿਰਨ ਪ੍ਰਕਾਸ਼ ਮਹਿਤਾ ਜ਼ਿਲ੍ਹਾ ਪ੍ਰਧਾਨ ਪੀ.ਡਬਲਯੂ.ਡੀ ਇੰਪਲਾਈਜ਼ ਯੂਨੀਅਨ ਫ਼ਰੀਦਕੋਟ ਅਤੇ ਬਲਰਾਜ ਸਿੰਘ ਸੇਖੋਂ ਸੂਬਾ ਮੀਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX