ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੇ ਭਾਰਤ ਨੂੰ ਦਿੱਤੀ ਕਰਾਰ ਮਾਤ, 8 ਵਿਕਟਾਂ ਨਾਲ ਹਰਾਇਆ
. . .  1 day ago
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ 36 ਗੇਂਦਾਂ ਵਿਚ 40 ਰਨਾਂ ਦੀ ਲੋੜ
. . .  1 day ago
ਭਾਰਤ ਵੈਸਟਇੰਡੀਜ਼ ਇਕ ਦਿਨਾਂ ਮੈਚ : ਵੈਸਟ ਇੰਡੀਜ਼ ਨੂੰ ਜਿੱਤ ਲਈ 68 ਗੇਂਦਾਂ 'ਚ ਚਾਹੀਦੀਆਂ ਹਨ 59 ਦੌੜਾਂ, ਹੱਥ ਵਿਚ 8 ਵਿਕਟਾਂ
. . .  1 day ago
ਭਾਰਤ ਵੈਸਟ ਇੰਡੀਜ਼ ਪਹਿਲਾ ਇਕ ਦਿਨਾਂ ਮੈਚ : ਵੈਸਟ ਇੰਡੀਜ਼ ਦੀ ਸਥਿਤੀ ਮਜ਼ਬੂਤ, 27 ਓਵਰਾਂ ਮਗਰੋਂ ਬਣਾਏ 150 ਰਨ, ਹੱਥ 'ਚ 9 ਵਿਕਟਾਂ
. . .  1 day ago
ਜੇ.ਪੀ ਨੱਢਾ ਵੱਲੋਂ ਭਾਜਪਾ ਦੇ 6 ਸੂਬਾ ਪ੍ਰਧਾਨਾਂ ਨੂੰ ਕਾਂਗਰਸ, ਟੀ.ਐਮ.ਸੀ ਤੇ ਕਮਿਊਨਿਸਟ ਪਾਰਟੀਆਂ ਖ਼ਿਲਾਫ਼ ਪ੍ਰਦਰਸ਼ਨ ਦੇ ਨਿਰਦੇਸ਼
. . .  1 day ago
ਨਵੀਂ ਦਿੱਲੀ, 15 ਦਸੰਬਰ - ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਜੇ.ਪੀ ਨੱਢਾ ਨੇ ਰਾਜਸਥਾਨ, ਮੱਧ ਪ੍ਰਦੇਸ਼,ਛੱਤੀਸਗੜ੍ਹ, ਪੱਛਮੀ ਬੰਗਾਲ, ਕੇਰਲ ਅਤੇ ਪੰਜਾਬ ਦੇ ਸੂਬਾ ਭਾਜਪਾ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 36/1
. . .  1 day ago
ਜਾਮੀਆ ਹਿੰਸਕ ਪ੍ਰਦਰਸ਼ਨ ਦੌਰਾਨ ਕਈ ਸਟੇਸ਼ਨਾਂ 'ਤੇ ਮੈਟਰੋ ਬੰਦ
. . .  1 day ago
ਨਵੀਂ ਦਿੱਲੀ, 15 ਦਸੰਬਰ - ਦਿੱਲੀ ਵਿਖੇ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਜਾਮੀਆ ਮਿਲੀਆ ਇਸਲਾਮੀਆ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਦੀ ਸਲਾਹ 'ਤੇ ਸੁਖਦੇਵ ਵਿਹਾਰ, ਜਾਮੀਆ ਮਿਲੀਆ ਇਸਲਾਮੀਆ...
ਨਾਗਰਿਕਤਾ ਸੋਧ ਬਿੱਲ : ਪ੍ਰਦਰਸ਼ਨਕਾਰੀਆਂ ਨੇ ਫੂਕੀਆਂ ਬੱਸਾਂ
. . .  1 day ago
ਨਵੀਂ ਦਿੱਲੀ, 15 ਦਸੰਬਰ - ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਹਿੰਸਕ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਦੇ ਭਾਰਤ ਨਗਰ 'ਚ ਡੀ.ਟੀ.ਡੀ.ਸੀ ਦੀਆਂ ਬੱਸਾਂ ਤੇ ਹੋਰ ਵਾਹਨਾਂ ਨੂੰ ਅੱਗ...
ਕੱਪੜਿਆਂ ਤੋਂ ਪਹਿਚਾਣੇ ਜਾ ਸਕਦੇ ਹਨ ਅੱਗ ਲਾਉਣ ਵਾਲੇ - ਪ੍ਰਧਾਨ ਮੰਤਰੀ
. . .  1 day ago
ਰਾਂਚੀ, 15 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਦੁਮਕਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਦੇਸ਼ ਭਰ ਵਿਚ ਅੱਗ ਲੱਗਣ ਅਤੇ ਹਿੰਸਕ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟ ਇੰਡੀਜ਼ ਦਾ ਪਹਿਲਾ ਖਿਡਾਰੀ (ਅੰਬ੍ਰਿਸ) 9 ਦੌੜਾਂ ਬਣਾ ਕੇ ਆਊਟ
. . .  1 day ago
ਮੁਸੀਬਤ ਵਿਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਪੱਛਮੀ ਬੰਗਾਲ ਦੇ ਲੋਕ - ਰਾਜਪਾਲ ਜਗਦੀਪ ਧਨਖੜ
. . .  1 day ago
ਕੋਲਕਾਤਾ, 15 ਦਸੰਬਰ - ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਕਿ ਉਹ ਸੂਬੇ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਮੁਸੀਬਤ ਵਿਚ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਨਿਰਧਾਰਿਤ 50 ਓਵਰਾਂ 'ਚ ਭਾਰਤ 287/8
. . .  1 day ago
ਚੇਨਈ, 15 ਦਸੰਬਰ - ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਇੱਕ ਦਿਨਾਂ ਮੈਚ ਵਿਚ ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ ਦੀ ਟੀਮ ਨੇ ਨਿਰਧਾਰਿਤ 50 ਓਵਰਾਂ 'ਚ 8 ਵਿਕਟਾਂ ਦੇ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤਣ ਲਈ ਦਿੱਤਾ 288 ਦੌੜਾਂ ਦਾ ਟੀਚਾ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਦਾ 8ਵਾਂ ਖਿਡਾਰੀ (ਸ਼ਿਵਮ ਦੂਬੇ) 9 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ 7ਵੀਂ ਸਫਲਤਾ, ਜਡੇਜਾ 21 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ 6ਵੀਂ ਸਫਲਤਾ
. . .  1 day ago
ਫ਼ਿਰੋਜ਼ਪੁਰ 'ਚ ਹਿੰਦ-ਪਾਕਿ ਸਰਹੱਦ ਤੋਂ ਸਾਢੇ 12 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 45 ਓਵਰਾਂ ਤੋਂ ਬਾਅਦ ਭਾਰਤ 250/5
. . .  1 day ago
ਸਕੂਲ ਦੀ ਵਿਰਾਸਤੀ ਇਮਾਰਤ ਦੇ 100 ਸਾਲ ਪੂਰੇ ਹੋਣ 'ਤੇ ਸਿੱਖਿਆ ਮੰਤਰੀ ਵਲੋਂ ਲੋਗੋ ਜਾਰੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਦਾ ਪੰਜਵਾਂ ਖਿਡਾਰੀ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 38.3 ਓਵਰਾਂ 'ਚ ਭਾਰਤ ਦੀਆਂ 200 ਦੌੜਾਂ ਪੂਰੀਆਂ
. . .  1 day ago
ਅੱਜ ਤੋਂ ਟੋਲ ਪਲਾਜ਼ਿਆਂ 'ਤੇ ਵਾਹਨਾਂ ਲਈ ਫਾਸਟ ਟੈਗ ਜ਼ਰੂਰੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ ਚੌਥੀ ਸਫਲਤਾ, ਸ਼੍ਰੇਅਸ 70 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 35 ਓਵਰਾਂ ਤੋਂ ਬਾਅਦ ਭਾਰਤ 185/3
. . .  1 day ago
ਬੰਗਾਲ 'ਚ ਨਾਗਰਿਕਤਾ ਕਾਨੂੰਨ ਦਾ ਵਿਰੋਧ, ਸੂਬੇ ਦੇ ਕੁਝ ਹਿੱਸਿਆ 'ਚ ਇੰਟਰਨੈੱਟ ਸੇਵਾਵਾਂ ਮੁਅੱਤਲ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਰਿਸ਼ਭ ਪੰਤ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਸ਼੍ਰੇਅਸ ਦੀਆਂ 50 ਦੌੜਾਂ ਪੂਰੀਆਂ
. . .  1 day ago
ਕੁੱਲੂ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 30 ਓਵਰਾਂ ਤੋਂ ਬਾਅਦ ਭਾਰਤ 137/3
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 25 ਓਵਰਾਂ ਤੋਂ ਬਾਅਦ ਭਾਰਤ 103/3
. . .  1 day ago
ਮੁੱਖ ਮੰਤਰੀ ਊਧਵ ਠਾਕਰੇ ਨਾਲ ਪੀ.ਐਮ.ਸੀ ਖਾਤਾ ਧਾਰਕਾਂ ਦੇ ਵਫ਼ਦ ਨੇ ਕੀਤੀ ਮੁਲਾਕਾਤ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 20 ਓਵਰਾਂ ਤੋਂ ਬਾਅਦ ਭਾਰਤ 83/3
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ ਤੀਜੀ ਸਫਲਤਾ, ਰੋਹਿਤ ਸ਼ਰਮਾ ਆਊਟ
. . .  1 day ago
ਆੜ੍ਹਤੀਆਂ ਵਲੋਂ ਤੰਗ-ਪਰੇਸ਼ਾਨ ਕੀਤੇ ਜਾਣ 'ਤੇ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 15 ਓਵਰਾਂ ਤੋਂ ਬਾਅਦ ਭਾਰਤ 68/2
. . .  1 day ago
ਹਿੰਸਾ ਦੀ ਲਪੇਟ 'ਚ ਹੈ ਆਸਾਮ, ਇਹ ਹੈ ਚਿੰਤਾ ਦਾ ਵਿਸ਼ਾ- ਅਧੀਰ ਰੰਜਨ ਚੌਧਰੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਭਾਰਤ 33/2
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟ ਇੰਡੀਜ਼ ਨੂੰ ਮਿਲੀ ਦੂਜੀ ਸਫਲਤਾ, ਕਪਤਾਨ ਕੋਹਲੀ 4 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ ਪਹਿਲੀ ਸਫਲਤਾ, ਕੇ. ਐੱਲ. ਰਾਹੁਲ 6 ਦੌੜਾਂ ਬਣਾ ਕੇ ਆਊਟ
. . .  1 day ago
ਪੁਲਿਸ ਨੇ ਹਿਰਾਸਤ ਲਏ ਊਧਵ ਠਾਕਰੇ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਪੀ. ਐੱਮ. ਸੀ. ਬੈਂਕ ਦੇ ਖਾਤਾਧਾਰਕ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 5 ਓਵਰਾਂ ਤੋਂ ਬਾਅਦ ਭਾਰਤ 17/0
. . .  1 day ago
ਨੇਪਾਲ ਬੱਸ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਪੀ. ਐੱਮ. ਸੀ. ਬੈਂਕ ਦੇ ਖਾਤਾਧਾਰਕਾਂ ਵਲੋਂ ਆਰ. ਬੀ. ਆਈ. ਦੇ ਬਾਹਰ ਪ੍ਰਦਰਸ਼ਨ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੇ ਜਿੱਤੀ ਟਾਸ, ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਰਾਜਸਥਾਨ ਪੁਲਿਸ ਨੇ ਹਿਰਾਸਤ 'ਚ ਲਈ ਅਦਾਕਾਰਾ ਪਾਇਲ ਰੋਹਤਗੀ
. . .  1 day ago
ਫਿਲੀਪੀਨਜ਼ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਸਾਵਰਕਰ ਵਿਵਾਦ ਨੂੰ ਲੈ ਕੇ ਕਾਂਗਰਸ 'ਤੇ ਭੜਕੀ ਮਾਇਆਵਤੀ, ਦੋਹਰਾ ਚਰਿੱਤਰ ਅਪਣਾਉਣ ਦਾ ਲਾਇਆ ਦੋਸ਼
. . .  1 day ago
ਸੀ. ਬੀ. ਆਈ. ਕਰੇਗੀ ਆਈ. ਆਈ. ਟੀ. ਵਿਦਿਆਰਥਣ ਫਾਤਿਮਾ ਲਤੀਫ਼ ਦੇ ਖ਼ੁਦਕੁਸ਼ੀ ਮਾਮਲੇ ਦੀ ਜਾਂਚ
. . .  1 day ago
ਸ੍ਰੀਲੰਕਾਈ ਤਾਮਿਲ ਸ਼ਰਨਾਰਥੀਆਂ ਨੂੰ ਵੀ ਮਿਲਣੀ ਚਾਹੀਦੀ ਹੈ ਨਾਗਰਿਕਤਾ- ਸ਼੍ਰੀ ਸ਼੍ਰੀ ਰਵੀਸ਼ੰਕਰ
. . .  1 day ago
ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਪਹਿਲਾ ਇੱਕ ਦਿਨਾਂ ਮੈਚ ਅੱਜ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਸਾਉਣ ਸੰਮਤ 551

ਪੰਜਾਬ / ਜਨਰਲ

ਨਹਿਰਾਂ ਕਲਾਲੀ ਨਾਲ ਭਰੀਆਂ, ਪਰ ਸੇਮ ਨਾਲਿਆਂ ਰਾਹੀਂ ਪਾਕਿਸਤਾਨ ਨੂੰ ਜਾ ਰਿਹੈ ਪੰਜਾਬ ਦਾ ਪਾਣੀ

ਦਵਿੰਦਰ ਪਾਲ ਸਿੰਘ
ਫ਼ਾਜ਼ਿਲਕਾ, 20 ਜੁਲਾਈ- ਜ਼ਿਲ੍ਹਾ ਫ਼ਾਜ਼ਿਲਕਾ ਦੇ ਜ਼ਿਆਦਾਤਰ ਰਕਬੇ ਨੂੰ ਸਿੰਜਾਈ ਕਰਦੀਆਂ ਸਾਰੀਆਂ ਛੋਟੀਆਂ ਵੱਡੀਆਂ ਨਹਿਰਾਂ ਕਲਾਲੀ ਨਾਲ ਭਰੀਆਂ ਪਈਆਂ ਹਨ | ਕਿਸਾਨ ਨਹਿਰੀ ਪਾਣੀ ਨੂੰ ਤਰਸ ਰਿਹਾ ਹੈ | ਪਰ ਸਿੰਜਾਈ ਵਿਭਾਗ ਬੇਵੱਸ ਨਜ਼ਰ ਆ ਰਿਹਾ ਹੈ | ਪੰਜਾਬ ਅੰਦਰ ਇਕ ਪਾਸੇ ਲੋਕ ਇਨਸਾਫ਼ ਪਾਰਟੀ ਨੇ ਰਾਜਸਥਾਨ ਤੋਂ ਪਾਣੀ 'ਤੇ ਰਿਐਲਿਟੀ ਮੰਗਣ ਦਾ ਮੁੱਦਾ ਭਖਾਇਆ ਹੋਇਆ ਹੈ | ਦੂਜੇ ਪਾਸੇ ਹਰਿਆਣਾ ਨਾਲ ਪਾਣੀਆਂ ਦਾ ਰੇੜਕਾ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ 'ਚ ਚੱਲ ਰਿਹਾ ਹੈ | ਪਰ ਤੀਜੇ ਪਾਸੇ ਜੋ ਪਾਣੀ ਪੰਜਾਬ ਕੋਲ ਮੌਜੂਦ ਹੈ, ਉਹ ਬਿਨਾਂ ਵਰਤੇ ਪਾਕਿਸਤਾਨ ਨੂੰ ਜਾ ਰਿਹਾ ਹੈ | ਪਹਾੜਾਂ ਅਤੇ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਕਾਰਨ ਸਤਲੁਜ ਦਰਿਆ ਅੰਦਰ ਪਾਣੀ ਭਾਰੀ ਮਾਤਰਾ 'ਚ ਮੌਜੂਦ ਹੈ | ਪਰ ਸਮਾਂ ਰਹਿੰਦੇ ਨਹਿਰਾਂ ਅਤੇ ਦਰਿਆਵਾਂ ਦੀ ਸਫ਼ਾਈ ਨਾ ਹੋਣ ਕਾਰਨ ਜਲ ਬੂਟੀ ਅਤੇ ਘਾਹ ਬੂਟੀ ਨੇ ਨਹਿਰਾਂ ਦੇ ਕਈ ਹਿੱਸੇ ਬੰਦ ਕਰ ਦਿੱਤੇ ਹਨ | ਸਿੰਜਾਈ ਵਿਭਾਗ ਕੋਲ ਇਸ ਸਮੱਸਿਆ ਦੇ ਹੱਲ ਲਈ ਕੋਈ ਆਧੁਨਿਕ ਮਸ਼ੀਨਾਂ ਨਾ ਹੋਣ ਕਾਰਨ ਹਰ ਸਾਲ ਇਹ ਗੰਭੀਰ ਸਮੱਸਿਆ ਉਤਪੰਨ ਹੁੰਦੀ ਹੈ | ਜਿਸ ਕਾਰਨ ਹੁਸੈਨੀਵਾਲਾ ਹੈੱਡ ਜਾਂ ਫਿਰ ਸੇਮ ਨਾਲਿਆਂ ਦੇ ਲਾਗੇ ਜਿੱਥੇ ਹੈੱਡ ਬਣੇ ਹੋਏ ਹਨ | ਉੱਥੋਂ ਪਾਣੀ ਸਿੱਧਾ ਸੇਮ ਨਾਲਿਆਂ ਰਾਹੀ ਛੱਡ ਦਿੱਤਾ ਜਾਂਦਾ ਹੈ | ਇਹ ਸੇਮ ਨਾਲੇ ਅੱਗੋਂ ਸਤਲੁਜ ਦਰਿਆ ਨੂੰ ਮਿਲਦੇ ਹਨ ਅਤੇ ਸਾਰਾ ਪਾਣੀ ਬਿਨਾਂ ਵਰਤੇ ਪਾਕਿਸਤਾਨ ਨੂੰ ਜਾ ਰਿਹਾ ਹੈ | ਜੇਕਰ ਕਿਸਾਨ ਪਾਣੀ ਨਾ ਹੋਣ ਜਾ ਘੱਟ ਛੱਡਣ ਦੀ ਸ਼ਿਕਾਇਤ ਕਰਦੇ ਹਨ ਤਾਂ ਉਨ੍ਹਾਂ ਦੀ ਕੋਈ ਸੁਣਨ ਵਾਲਾ ਨਹੀ ਹੈ | ਈਸਟਰਨ ਕੈਨਾਲ ਤੋਂ ਹੋ ਕੇ ਮੇਨ ਬਰਾਂਚ ਦੇ ਰੂਪ 'ਚ ਚੱਕ ਪੱਖੀ ਹੈੱਡ ਤੋਂ ਨਿਕਲਦੀਆਂ ਨਹਿਰਾਂ 'ਤੇ ਮੁੱਖ ਨਹਿਰ 'ਚ ਕਈ ਕਿੱਲੋਮੀਟਰ ਤੱਕ ਜਲ ਬੂਟੀ ਦਾ ਜਾਮ ਲੱਗਿਆ ਪਿਆ ਹੈ | ਇਹ ਜਲ ਬੂਟੀ ਕੱਢਣ ਲਈ ਕੋਈ ਆਧੁਨਿਕ ਯੰਤਰ ਨਾ ਹੋਣ ਕਾਰਨ ਸਿਰਫ਼ ਇਕ ਜੇ.ਸੀ.ਬੀ. ਮਸ਼ੀਨ ਲੱਗੀ ਹੋਈ ਹੈ | ਪਰ ਕਲਾਲੀ ਦਾ ਅੰਬਾਰ ਵਧਦਾ ਜਾ ਰਿਹਾ ਹੈ | ਉਧਰੋਂ ਨਹਿਰਾਂ ਬੰਦ ਹੋਣ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ 'ਚ ਭਾਰੀ ਵਾਧਾ ਹੋਇਆ ਹੈ | ਚੱਕ ਪੱਖੀ ਹੈੱਡ ਤੋਂ ਨਿਕਲਦੀਆਂ ਨਹਿਰਾਂ ਦਰਜਨਾਂ ਪਿੰਡਾਂ ਦੇ ਹਜ਼ਾਰਾਂ ਏਕੜ ਰਕਬੇ ਨੂੰ ਸਿੰਜਾਈ ਕਰਦੀਆਂ ਹਨ | ਇਲਾਕੇ ਦੀਆਂ ਨਹਿਰਾਂ 'ਚ ਹਫ਼ਤਾਵਾਰੀ ਵਾਰਾਬੰਦੀ ਚੱਲ ਰਹੀ ਹੈ | ਕਿਸਾਨਾਂ ਨੇ ਕਿਹਾ ਕਿ ਹਰ ਸਾਲ ਇਸ ਸਬੰਧੀ ਮਸਲਾ ਉੱਠਦਾ ਹੈ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਅਤੇ ਉੱਚ ਅਫ਼ਸਰਸ਼ਾਹੀ ਕੋਈ ਪ੍ਰਵਾਹ ਨਹੀਂ ਕਰਦੀ | ਜੇਕਰ ਸਰਕਾਰਾਂ ਇਸ ਮਸਲੇ ਵੱਲ ਗੰਭੀਰ ਹੋਣ ਤਾਂ ਜਿੱਥੋਂ ਨਹਿਰਾਂ ਨਿਕਲਦੀਆਂ ਹਨ, ਉੱਥੇ ਹੀ ਜਲ ਬੂਟੀ ਕੱਢਣ ਦੇ ਵੱਡੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ | ਪਰ ਸਰਕਾਰਾਂ ਸਮੇਂ ਸਿਰ ਅਜਿਹੇ ਕੰਮਾਂ ਲਈ ਫ਼ੰਡ ਜਾਰੀ ਕਰਕੇ ਹਰ ਵਰ੍ਹੇ ਕਿਸਾਨਾਂ ਨੂੰ ਪਾਣੀ ਦੇ ਸੰਕਟ ਨਾਲ ਜੂਝਣ ਲਈ ਮਜਬੂਰ ਕਰਦੀਆਂ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰਾਂ 'ਚ ਪਾਣੀ ਪੂਰਾ ਕਰਨ ਲਈ ਵਿਭਾਗ ਮੋਘੇ ਛੋਟੇ ਕਰਨ ਦਾ ਹੀਲਾ ਤਾਂ ਵਰਤਦਾ ਹੈ, ਪਰ ਇਸ ਮੁੱਖ ਸਮੱਸਿਆ ਦੇ ਹੱਲ ਲਈ ਕਦੇ ਵੀ ਗੰਭੀਰ ਨਹੀਂ ਹੁੰਦਾ ਕਿ ਨਹਿਰਾਂ 'ਚ ਪੂਰਾ ਪਾਣੀ ਕਿਉਂ ਨਹੀਂ ਆ ਰਿਹਾ | ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਦਾ ਨਾ ਸਰਕਾਰ ਕੋਲ ਅਤੇ ਨਾ ਹੀ ਸਿੰਜਾਈ ਵਿਭਾਗ ਦੀ ਅਫ਼ਸਰਸ਼ਾਹੀ ਕੋਲ ਕੋਈ ਹੱਲ ਹੈ |

ਘੱਗਰ ਦਰਿਆ ਦਾ ਕਹਿਰ ਜਾਰੀ, ਦਰਜਨਾਂ ਪਿੰਡਾਂ ਨੂੰ ਲਿਆ ਲਪੇਟ 'ਚ

ਮੂਣਕ, ਖਨੌਰੀ 20 ਜੁਲਾਈ (ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ, ਧਾਲੀਵਾਲ, ਰਮੇਸ਼, ਰਾਜੇਸ਼ ਕੁਮਾਰ)- ਘੱਗਰ ਦਰਿਆ 'ਤੇ ਪਿੰਡ ਫੂਲਦ ਕੋਲ ਮਕੋਰੜ ਸਾਹਿਬ ਵਾਲੇ ਪਾਸੇ ਪਿਆ ਪਾੜ ਪਿਛਲੇ 60 ਘੰਟਿਆਂ ਦੀ ਜੱਦੋ ਜਹਿਦ ਕਰਨ ਉਪਰੰਤ ਪਾੜ ਪੂਰਿਆ ਨਹੀਂ ਜਾ ਸਕਿਆ, ਜਿਸ ਕਾਰਨ ਘੱਗਰ ...

ਪੂਰੀ ਖ਼ਬਰ »

ਪੀ.ਪੀ.ਐੱਸ.ਓ. ਵਲੋਂ 'ਰਾਸ਼ਟਰੀ ਸਿੱਖਿਆ ਨੀਤੀ-2019' 'ਤੇ ਰਾਜ ਪੱਧਰੀ ਕਾਨਫ਼ਰੰਸ ਜਲੰਧਰ 'ਚ ਅੱਜ

ਜਲੰਧਰ, 20 ਜੁਲਾਈ (ਰਣਜੀਤ ਸਿੰਘ ਸੋਢੀ)-ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜ਼ੇਸ਼ਨ (ਪੀ. ਪੀ. ਐੱਸ. ਓ.) ਦੇ ਪ੍ਰਧਾਨ ਦੀਦਾਰ ਸਿੰਘ ਢੀਂਡਸਾ, ਜਨਰਲ ਸਕੱਤਰ ਤੇਜਪਾਲ ਸਿੰਘ ਤੇ ਕੈਸ਼ੀਅਰ ਪ੍ਰਸ਼ੋਤਮ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਸ਼ ਭਗਤ ਯਾਦਗਾਰ ਹਾਲ ...

ਪੂਰੀ ਖ਼ਬਰ »

ਮਾਲ ਮੰਤਰੀ ਵਲੋਂ ਬਾਰਿਸ਼ ਕਾਰਨ ਹੋਏ ਨੁਕਸਾਨ ਸਬੰਧੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ

ਚੰਡੀਗੜ੍ਹ, 20 ਜੁਲਾਈ (ਅਜੀਤ ਬਿਊਰੋ)- ਪੰਜਾਬ ਰਾਜ 'ਚ ਹੋ ਰਹੀ ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਅਨੁਮਾਨ ਲਗਾਉਣ ਲਈ ਮਾਲ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਪੰਜਾਬ ਰਾਜ 'ਚ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦੀ ਲਾਪਰਵਾਹੀ ਤੇ ਬਦ-ਇੰਤਜ਼ਾਮੀ ਕਾਰਨ ਫ਼ਸਲਾਂ ਦਾ ਹੋਇਆ ਨੁਕਸਾਨ-ਲੱਖੋਵਾਲ

ਖੰਨਾ, 20 ਜੁਲਾਈ (ਹਰਜਿੰਦਰ ਸਿੰਘ ਲਾਲ)- ਪੰਜਾਬ 'ਚ ਸ਼ੁਰੂ ਹੋਈ ਮੌਨਸੂਨ ਦੀ ਬਰਸਾਤ ਨਾਲ ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ ਆਦਿ ਜ਼ਿਲਿ੍ਹਆਂ 'ਚ ਹੜ੍ਹ ਆ ਜਾਣ ਕਰਕੇ ਫ਼ਸਲਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਗਿਆ ਹੈ, ਜਿਸ ਲਈ ਪੰਜਾਬ ਦੀ ਕੈਪਟਨ ਸਰਕਾਰ ...

ਪੂਰੀ ਖ਼ਬਰ »

ਸਿੱਧੂ ਦਾ ਅਸਤੀਫ਼ਾ ਪ੍ਰਵਾਨ ਹੋਣ ਮਗਰੋਂ ਕਾਂਗਰਸੀ ਵਿਧਾਇਕ ਹੋਏ ਪੱਬਾਂ ਭਾਰ

ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 20 ਜੁਲਾਈ - ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਸ. ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮੰਤਰੀ ਮੰਡਲ 'ਚੋਂ ਦਿੱਤਾ ਅਸਤੀਫ਼ਾ ਅੱਜ ਪ੍ਰਵਾਨ ਹੋਣ ਮਗਰੋਂ ਸੱਤਾਧਾਰੀ ਪਾਰਟੀ ਕਾਂਗਰਸ ...

ਪੂਰੀ ਖ਼ਬਰ »

ਖੂਹ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਪਤੀ-ਪਤਨੀ ਦੀ ਮੌਤ

ਰਾਹੋਂ, 20 ਜੁਲਾਈ (ਬਲਬੀਰ ਸਿੰਘ ਰੂਬੀ)- ਰਾਹੋਂ-ਬਹਿਲੂਰ ਕਲਾਂ ਰੋਡ 'ਤੇ ਖੇਤਾਂ 'ਚ ਪ੍ਰਵਾਸੀ ਪਤੀ-ਪਤਨੀ ਦੀ ਖੂਹ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਮਧੂ ਸਾਹਨੀ (35) ਪੁੱਤਰ ਮੁਕਤੀ ਸਾਹਨੀ ਵਾਸੀ ਨਿਗਰਾਨੀ ਥਾਣਾ ...

ਪੂਰੀ ਖ਼ਬਰ »

ਸਮਝੌਤਾ ਬੰਬ ਧਮਾਕਾ ਮਾਮਲਾ

ਅਸੀਮਾਨੰਦ ਸਮੇਤ ਮੁਲਜ਼ਮਾਂ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਹਾਈਕੋਰਟ 'ਚ ਚੁਣੌਤੀ

ਚੰਡੀਗੜ੍ਹ, 20 ਜੁਲਾਈ (ਸੁਰਜੀਤ ਸਿੰਘ ਸੱਤੀ)- ਭਾਰਤ-ਪਾਕਿਸਤਾਨ 'ਚ ਚੱਲਦੀ ਰਹੀ ਸਮਝੌਤਾ ਐਕਸਪੈ੍ਰੱਸ ਰੇਲਗੱਡੀ 'ਚ ਸਾਲ 2007 'ਚ ਹੋਏ ਬੰਬ ਧਮਾਕੇ ਦੇ ਮਾਮਲੇ 'ਚ ਐਨ.ਆਈ.ਏ. (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਦੀ ਪੰਚਕੂਲਾ ਵਿਖੇ ਵਿਸ਼ੇਸ਼ ਅਦਾਲਤ ਵਲੋਂ ਸਵਾਮੀ ਅਸੀਮਾਨੰਦ ...

ਪੂਰੀ ਖ਼ਬਰ »

ਮਾਮਲਾ ਸਿੱਖ ਨੌਜਵਾਨ ਹਰਜੀਤ ਸਿੰਘ ਦੇ ਫ਼ਰਜ਼ੀ ਪੁਲਿਸ ਮੁਕਾਬਲੇ

ਦਾ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਮੁਆਫ਼ੀ ਦਿਵਾਉਣ 'ਚ ਕੈਪਟਨ ਤੇ ਬਾਦਲ ਬਰਾਬਰ ਦੇ ਜ਼ਿੰਮੇਵਾਰ-ਖਹਿਰਾ

ਚੰਡੀਗੜ੍ਹ, 20 ਜੁਲਾਈ (ਅਜਾਇਬ ਸਿੰਘ ਔਜਲਾ)- ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਚੰਡੀਗੜ੍ਹ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ 1993 'ਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਹਾਰਨ ਮਾਜਰਾ ਨਿਵਾਸੀ ...

ਪੂਰੀ ਖ਼ਬਰ »

ਕਣਕ ਮਹਿੰਗੀ ਹੋਣ ਨਾਲ 350 ਰੁਪਏ ਪ੍ਰਤੀ ਕੁਇੰਟਲ ਮਹਿੰਗਾ ਹੋਇਆ ਮੈਦਾ

ਸ਼ਿਵ ਸ਼ਰਮਾ ਜਲੰਧਰ, 20 ਜੁਲਾਈ- ਡੇਢ ਮਹੀਨੇ ਪਹਿਲਾਂ ਕਿਸਾਨਾਂ ਤੋਂ ਚਾਹੇ ਕੇਂਦਰ ਨੇ 1980 ਰੁਪਏ ਪ੍ਰਤੀ ਕੁਇੰਟਲ 'ਚ ਹੀ ਕਣਕ ਦੀ ਖ਼ਰੀਦ ਕੀਤੀ ਸੀ ਤੇ ਇਸ ਵਾਰ ਵੀ ਪੰਜਾਬ 175 ਲੱਖ ਮੀਟਰਿਕ ਟਨ ਕਣਕ ਦੀ ਪੈਦਾਵਾਰ ਕਰਕੇ ਦੇਸ਼ ਭਰ 'ਚੋਂ ਸਭ ਤੋਂ ਮੋਹਰੀ ਸੂਬਾ ਬਣਿਆ ਹੋਇਆ ਹੈ ...

ਪੂਰੀ ਖ਼ਬਰ »

ਐਲ.ਪੀ.ਯੂ. ਦੇਸ਼ ਦੀਆਂ ਸਰਬੋਤਮ ਪੰਜ ਯੂਨੀਵਰਸਿਟੀਆਂ 'ਚ ਸ਼ਾਮਿਲ

ਜਲੰਧਰ, 20 ਜੁਲਾਈ (ਰਣਜੀਤ ਸਿੰਘ ਸੋਢੀ)- ਸਿੱਖਿਆ ਦੇ ਖੇਤਰ 'ਚ ਆਪਣੀ ਸਰਬੋਤਮਤਾ ਨੂੰ ਕਾਇਮ ਰੱਖਦਿਆਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਪੰਜਾਬ ਰਾਜ 'ਚ ਪਹਿਲਾ ਸਥਾਨ ਤੇ ਦੇਸ਼ ਭਰ 'ਚੋਂ ਪੰਜਵਾਂ ਸਥਾਨ ਨਿੱਜੀ ਯੂਨੀਵਰਸਿਟੀਆਂ 'ਚੋਂ ਬਣਾਇਆ | ਇਹ ਸਨਮਾਨ ...

ਪੂਰੀ ਖ਼ਬਰ »

ਸਿੱਧੂ ਦੇ ਅੰਮਿ੍ਤਸਰ ਘਰ ਤੋਂ ਰੌਣਕਾਂ ਗਾਇਬ, ਨਜ਼ਦੀਕੀਆਂ ਨੇ ਵੀ ਕੰਨੀ ਕਤਰਾਈ

ਅੰਮਿ੍ਤਸਰ, 20 ਜੁਲਾਈ (ਰੇਸ਼ਮ ਸਿੰਘ)¸ ਸਥਾਨਕ ਸਰਕਾਰਾਂ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤੇ ਜਾਣ ਤੋਂ ਨਾਰਾਜ਼ ਹੋ ਕੇ ਵਜ਼ਾਰਤ ਤੋਂ ਦਿੱਤੇ ਅਸਤੀਫ਼ੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਨਜ਼ੂਰ ਕੀਤੇ ਜਾਣ ਉਪਰੰਤ ਅੱਜ ਇੱਥੇ ਸ: ਸਿੱਧੂ ਦੇ ਘਰ ...

ਪੂਰੀ ਖ਼ਬਰ »

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 6ਵੀਂ ਸਾਲਾਨਾ ਕਨਵੋਕੇਸ਼ਨ

ਐੱਸ. ਏ. ਐੱਸ. ਨਗਰ, 20 ਜੁਲਾਈ (ਕੇ. ਐੱਸ. ਰਾਣਾ)- ਅੱਜ 20 ਜੁਲਾਈ ਦਾ ਦਿਨ ਇਕ ਇਤਿਹਾਸਕ ਦਿਨ ਹੈ ਕਿਉਂਕਿ ਅੱਜ ਹੀ ਇਨਸਾਨ ਨੇ 50 ਸਾਲ ਪਹਿਲਾਂ ਚੰਨ 'ਤੇ ਪਹਿਲਾ ਕਦਮ ਰੱਖਿਆ ਸੀ, ਜਿਸ ਕਰਕੇ ਮੌਜੂਦਾ ਸਮੇਂ ਦੀ ਵਿਕਸਿਤ ਪੁਲਾੜ ਤਕਨਾਲੋਜੀ ਦਾ ਨੀਂਹ ਪੱਥਰ ਰੱਖਣਾ ਸੰਭਵ ਹੋਇਆ ਹੈ | ...

ਪੂਰੀ ਖ਼ਬਰ »

ਇੰਡੋ-ਜਰਮਨ ਭਾਸ਼ਾ ਸਕੂਲ ਦੀ ਸ਼ਾਖਾ ਜਲੰਧਰ 'ਚ ਵੀ ਖੁੱਲ੍ਹੀ

ਜਲੰਧਰ, 20 ਜੁਲਾਈ (ਅਜੀਤ ਬਿਊਰੋ)-ਜਰਮਨੀ ਭਾਸ਼ਾ ਨੂੰ ਸਿੱਖ ਕੇ ਜਰਮਨੀ 'ਚ ਭਵਿੱਖ ਬਣਾਉਣ ਦੇ ਇੱਛੁਕ ਲੋਕਾਂ ਦੀ ਸਹੂਲਤ ਲਈ ਇੰਡੋ-ਜਰਮਨ ਭਾਸ਼ਾ ਸਕੂਲ ਲੁਧਿਆਣਾ ਵਲੋਂ ਆਪਣੀ ਨਵੀਂ ਸ਼ਾਖਾ ਜਲੰਧਰ ਵਿਖੇ ਵੀ ਖੋਲ੍ਹ ਦਿੱਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ...

ਪੂਰੀ ਖ਼ਬਰ »

ਜਲ ਸਰੋਤ ਮੰਤਰੀ ਸਰਕਾਰੀਆ ਵਲੋਂ ਸਤਲੁਜ, ਬਿਆਸ ਦਰਿਆਵਾਂ ਤੇ ਡਰੇਨਾਂ ਦਾ ਦੌਰਾ

ਚੰਡੀਗੜ੍ਹ, 20 ਜੁਲਾਈ (ਅਜੀਤ ਬਿਊਰੋ)-ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਸਤਲੁਜ ਅਤੇ ਬਿਆਸ ਦਰਿਆਵਾਂ ਅਤੇ ਅੰਮਿ੍ਤਸਰ, ਫ਼ਿਰੋਜ਼ਪੁਰ, ਮੋਗਾ ਜ਼ਿਲਿ੍ਹਆਂ 'ਚ ਪੈਂਦੀਆਂ ਡਰੇਨਾਂ ਦਾ ਦੌਰਾ ਕਰਕੇ ਪਿਛਲੇ ਦਿਨਾਂ ਦੌਰਾਨ ਰਾਜ 'ਚ ਪਏ ਭਾਰੀ ...

ਪੂਰੀ ਖ਼ਬਰ »

ਬਵਾਸੀਰ ਤੇ ਭਗੰਦਰ ਦੇ ਲੇਜ਼ਰ ਕਿਰਨਾਂ ਨਾਲ ਆਪ੍ਰੇਸ਼ਨ ਦਾ ਰਿਆਇਤੀ ਦਰਾਂ 'ਤੇ ਕੈਂਪ

ਜਲੰਧਰ, 20 ਜੁਲਾਈ (ਐੱਮ. ਐੱਸ. ਲੋਹੀਆ)-ਸਥਾਨਕ ਕਪੂਰਥਲਾ ਚੌਕ ਨੇੜੇ ਚੱਲ ਰਹੇ ਕਰਨ ਹਸਪਤਾਲ 'ਚ ਲੇਜ਼ਰ ਕਿਰਨਾਂ ਦੇ ਨਾਲ ਭਗੰਦਰ, ਬਵਾਸੀਰ ਅਤੇ ਪਿੱਠ 'ਚ ਫੋੜੇ ਹੋਣ ਅਤੇ ਫਿਸ਼ਰ ਦੇ ਇਲਾਜ ਦਾ ਰਿਆਇਤੀ ਕੈਂਪ ਲਗਾਇਆ ਜਾ ਰਿਹਾ ਹੈ | 22 ਜੁਲਾਈ ਦਿਨ ਸੋਮਵਾਰ ਤੋਂ ਸ਼ੁਰੂ ਹੋ ਕੇ ...

ਪੂਰੀ ਖ਼ਬਰ »

ਰਾਹ ਜਾਂਦੇ ਵਿਅਕਤੀ ਦਾ ਮੋਬਾਈਲ ਫ਼ੋਨ ਝਪਟਿਆ

ਚੰਡੀਗੜ੍ਹ, 20 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 41 ਵਿਚ ਇਕ ਰਾਹ ਜਾਂਦੇ ਵਿਅਕਤੀ ਦਾ ਮੋਬਾਇਲ ਫ਼ੋਨ ਝਪਟਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਿਤ ਮਾਮਲੇ ਦੀ ਸ਼ਿਕਾਇਤ ਮੁਹਾਲੀ ਦੇ ਮਨਮੋਹਨ ਸਿੰਘ ਨੇ ਪੁਲਿਸ ਨੂੰ ਦਿੱਤੀ ਹੈ | ...

ਪੂਰੀ ਖ਼ਬਰ »

ਡਾ. ਢੱਟ ਦੀਆਂ ਕਲਾਕ੍ਰਿਤੀਆਂ 'ਗੁੱਡੀਆਂ ਪਟੋਲੇ' ਨਾਮੀ ਪ੍ਰਦਰਸ਼ਨੀ ਪ੍ਰਤੀ ਦਰਸ਼ਕਾਂ ਵਿਚ ਉਤਸ਼ਾਹ

ਚੰਡੀਗੜ੍ਹ, 20 ਜੁਲਾਈ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਪ੍ਰੀਸ਼ਦ ਵਲੋਂ ਅੱਜ ਪ੍ਰੀਸ਼ਦ ਦੇ ਪ੍ਰਦਰਸ਼ਨੀ ਆਡੀਟੋਰੀਅਮ ਵਿਖੇ ਡਾ. ਦਵਿੰਦਰ ਕੌਰ ਢੱਟ ਦੁਆਰਾ ਹੱਥੀ ਤਿਆਰ ਕੀਤੀਆਂ ਕਲਾਕ੍ਰਿਤੀਆਂ ਦੀ ਇਕ ਪ੍ਰਦਰਸ਼ਨੀ 'ਗੁੱਡੀਆਂ ਪਟੋਲੇ' ਨਾਂਅ ਹੇਠ ਲਗਾਈ ਗਈ ਜਿਸ ਦਾ ...

ਪੂਰੀ ਖ਼ਬਰ »

ਨਸ਼ੀਲੇ ਟੀਕਿਆਂ ਸਮੇਤ ਗਿ੍ਫ਼ਤਾਰ ਔਰਤ ਨੂੰ 10 ਸਾਲ ਕੈਦ

ਚੰਡੀਗੜ੍ਹ, 20 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਪਾਬੰਧੀਸ਼ੁਦਾ ਨਸ਼ੀਲੇ ਟੀਕਿਆਂ ਸਮੇਤ ਗਿ੍ਫ਼ਤਾਰ 38 ਸਾਲਾ ਔਰਤ ਨੂੰ ਜ਼ਿਲ੍ਹਾ ਅਦਾਲਤ ਨੇ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਸਜ਼ਾ ਪਾਉਣ ਵਾਲੀ ਸੈਕਟਰ 38 ਦੀ ਸੁਸ਼ਮਾ ਹੈ ਜਿਸ ਨੂੰ ਪੁਲਿਸ ਸਟੇਸ਼ਨ ਸੈਕਟਰ 39 ਦੀ ...

ਪੂਰੀ ਖ਼ਬਰ »

ਟ੍ਰੈਫਿਕ ਨਿਯਮ ਤੋੜਨ ਵਾਲੇ 159 ਸਕੂਲੀ ਵਾਹਨਾਂ ਦੇ ਚਲਾਨ ਕੱਟੇ

ਚੰਡੀਗੜ੍ਹ, 20 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਵਿਚ ਚੱਲਣ ਵਾਲੀਆਂ ਸਕੂਲੀ ਬੱਸਾਂ, ਆਟੋ ਰਿਕਸ਼ਿਆਂ ਅਤੇ ਵੈਨਾਂ ਦੀ ਜਾਂਚ ਲਈ ਟ੍ਰੈਫਿਕ ਪੁਲਿਸ ਵਲੋਂ ਵਿਸ਼ੇਸ਼ ਜਾਂਚ ਅਭਿਆਨ ਚਲਾਇਆ ਗਿਆ | ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਛੇ ਨਾਕੇ ਲਗਾ ...

ਪੂਰੀ ਖ਼ਬਰ »

ਸਰਪੰਚ ਹੱਤਿਆ ਮਾਮਲੇ 'ਚ ਮੁਲਜ਼ਮਾਂ ਿਖ਼ਲਾਫ਼ ਦੋਸ਼ ਆਇਦ

ਚੰਡੀਗੜ੍ਹ, 20 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਹੁਸ਼ਿਆਰਪੁਰ ਦੇ ਪਿੰਡ ਖੁਰਦਾ ਦੇ ਸਰਪੰਚ ਦੀ ਸੈਕਟਰ 38 ਵਿਚ ਹੋਈ ਹੱਤਿਆ ਦੇ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਨੇ ਤਿੰਨ ਮੁਲਜ਼ਮਾਂ ਿਖ਼ਲਾਫ਼ ਦੋਸ਼ ਆਇਦ ਕਰ ਦਿੱਤੇ ਹਨ | ਪੁਲਿਸ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ...

ਪੂਰੀ ਖ਼ਬਰ »

ਪਾਕਿ ਵਲੋਂ ਪੁਣਛ 'ਚ ਗੋਲਾਬਾਰੀ ਦੌਰਾਨ ਉਪ-ਸਰਪੰਚ ਜ਼ਖ਼ਮੀ, 1 ਹੋਰ ਦੀ ਦਿਲ ਦੌਰਾ ਪੈਣ ਕਾਰਨ ਮੌਤ

ਸ੍ਰੀਨਗਰ, 20 ਜੁਲਾਈ (ਮਨਜੀਤ ਸਿੰਘ)- ਜੰਮੂ ਕਸ਼ਮੀਰ ਦੇ ਕੰਟਰੋਲ ਰੇਖਾ ਨਾਲ ਸਥਿਤ ਪੁਣਛ ਤੇ ਰਾਜੌਰੀ ਜ਼ਿਲਿ੍ਹਆਂ ਦੇ ਸੈਕਟਰਾਂ 'ਚ ਸਨਿਚਰਵਾਰ ਨੂੰ ਪਾਕਿਸਤਾਨ ਦੀ ਫੌਜ ਵਲੋਂ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲਾਬਾਰੀ ਕੀਤੀ ਗਈ, ਜਿਸ ਦੌਰਾਨ ਇਕ ਉਪ ਸਰਪੰਚ ਜ਼ਖ਼ਮੀ ...

ਪੂਰੀ ਖ਼ਬਰ »

ਹਰਿਆਣਾ ਲੋਕ ਸੇਵਾ ਕਮਿਸ਼ਨ ਦੀਆਂ ਕਮੀਆਂ ਨੂੰ ਲੈ ਕੇ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ

ਪੰਚਕੂਲਾ, 20 ਜੁਲਾਈ (ਕਪਿਲ)-ਹਰਿਆਣਾ ਲੋਕ ਸੇਵਾ ਕਮਿਸ਼ਨ ਵਿਚ ਹੋ ਰਹੀਆਂ ਕਮੀਆਂ ਨੂੰ ਲੈ ਕੇ ਵਿਦਿਆਰਥੀਆਂ ਨੇ ਸ਼ੁੱਕਰਵਾਰ ਨੂੰ ਯੁਵਾ-ਹੱਲਾ ਬੋਲ ਦੇ ਬੈਨਰ ਹੇਠ ਪੰਚਕੂਲਾ ਵਿਚ ਪ੍ਰਦਰਸ਼ਨ ਕੀਤਾ | ਯੁਵਾ-ਹੱਲਾ ਬੋਲ ਦੇਸ਼ ਵਿਚ ਬੇਰੁਜ਼ਗਾਰੀ ਿਖ਼ਲਾਫ਼ ਚੱਲ ਰਿਹਾ ਇਕ ...

ਪੂਰੀ ਖ਼ਬਰ »

ਚੰਦਰਯਾਨ-2 ਨੂੰ ਦਾਗਣ ਸਬੰਧੀ ਰਿਹਰਸਲ ਪੂਰੀ-ਇਸਰੋ

ਨਵੀਂ ਦਿੱਲੀ, 20 ਜੁਲਾਈ (ਏਜੰਸੀ)-ਚੰਦਰਯਾਨ-2 ਨੂੰ ਦਾਗਣ ਸਬੰਧੀ ਇਸਰੋ ਨੇ ਰਿਹਰਸਲ ਸਫ਼ਲਤਾਪੂਰਵਕ ਪੂਰੀ ਕਰ ਲਈ ਹੈ | ਇਸ ਦੌਰਾਨ ਸਭ ਕੁਝ ਸਹੀ ਰਿਹਾ | ਇਸਰੋ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ | ਇਸਰੋ ਮੁਤਾਬਿਕ ਚੰਦਰਯਾਨ-2 ਨੂੰ ਪਹਿਲਾਂ ਨਿਰਧਾਰਤ ਸਮੇਂ ਦੇ 7 ...

ਪੂਰੀ ਖ਼ਬਰ »

ਮਨਸੂਰ ਖ਼ਾਨ ਨੂੰ 3 ਦਿਨ ਦੇ ਰਿਮਾਂਡ 'ਤੇ ਭੇਜਿਆ

ਬੈਂਗਲੁਰੂ, 20 ਜੁਲਾਈ (ਏਜੰਸੀਆਂ)-ਇਸਲਾਮਿਕ ਬੈਂਕ ਦੇ ਨਾਂਅ 'ਤੇ ਹਜ਼ਾਰਾਂ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ੀ ਮਨਸੂਰ ਖ਼ਾਨ 'ਤੇ ਈ.ਡੀ. ਨੇ ਸ਼ਿਕੰਜਾ ਕੱਸ ਦਿੱਤਾ ਹੈ | ਮਨਸੂਰ ਖ਼ਾਨ ਦੀ ਗਿ੍ਫ਼ਤਾਰੀ ਤੋਂ ਬਾਅਦ ਅੱਜ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ, ਜਿਥੋਂ ...

ਪੂਰੀ ਖ਼ਬਰ »

ਅੱਖਰੀ ਗਿਆਨ ਹੀ ਸਭ ਸਮੱਸਿਆਵਾਂ ਦਾ ਹੱਲ ਹੈ-ਗਿਆਨੀ ਹਰਪ੍ਰੀਤ ਸਿੰਘ

ਜਗਰਾਉਂ/ਹਠੂਰ, 20 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)- ਸੰਤ ਨਰੈਣ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਸਬੰਧੀ ਉਨ੍ਹਾਂ ਦੇ ਜੱਦੀ ਨਗਰ ਦੇ ਗੁਰਦੁਆਰਾ ਜੋੜੀਆਂ ਸਾਹਿਬ ਤੇ ਗੁਰਦੁਆਰਾ ਢਡਿਆਣਾ ਸਾਹਿਬ ਮਾਣੰੂਕੇ ਵਿਖੇ ਚੱਲ ਰਹੇ ਪੰਜ ਰੋਜ਼ਾ ਸਮਾਗਮ ਸਿੱਖ ਕੌਮ ਨੂੰ ...

ਪੂਰੀ ਖ਼ਬਰ »

ਮੋਰ ਚੋਰੀ ਦੇ ਸ਼ੱਕ 'ਚ ਬਜ਼ੁਰਗ ਨੂੰ ਕੁੱਟ-ਕੁੱਟ ਮਾਰਿਆ

ਭੂਪਾਲ, 20 ਜੁਲਾਈ (ਏਜੰਸੀ)-ਮੱਧ-ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ 'ਚ ਮੋਰ ਚੋਰੀ ਦੇ ਸ਼ੱਕ 'ਚ ਭੀੜ ਨੇ ਇਕ ਬਜ਼ੁਰਗ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੀ ਰਾਤ ਨੂੰ ਕੁਕੜੇਸ਼ਵਰ ਥਾਣਾ ਖੇਤਰ ਅਧੀਨ ਆਉਂਦੇ ਲਸੂਰੀਆ ਆਤਰੀ ...

ਪੂਰੀ ਖ਼ਬਰ »

ਇਮਰਾਨ ਨਾਲ ਅੱਤਵਾਦ, ਅਫ਼ਗਾਨਿਸਤਾਨ ਤੇ ਸ਼ਕੀਲ ਦੀ ਰਿਹਾਈ ਬਾਰੇ ਗੱਲ ਕਰਨਗੇ ਟਰੰਪ-ਅਮਰੀਕਾ

ਵਾਸ਼ਿੰਗਟਨ, 20 ਜੁਲਾਈ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫ਼ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕਰਨਗੇ | ਇਸ ਦੌਰਾਨ ਟਰੰਪ ਵਲੋਂ ਇਮਰਾਨ ਖਾਨ ਨੂੰ ਅੱਤਵਾਦੀਆਂ ਤੇ ਅੱਤਵਾਦੀ ਸਮੂਹਾਂ ਦੇ ਿਖ਼ਲਾਫ਼ ਕਾਰਵਾਈ ਕਰਨ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਮਿਜ਼ਾਈਲ ਹਮਲੇ 'ਚ 24 ਅੱਤਵਾਦੀ ਹਲਾਕ

ਕੰਧਾਰ, 20 ਜੁਲਾਈ (ਏਜੰਸੀ)- ਅਫ਼ਗਾਨਿਸਤਾਨ ਦੇ ਉਰੂਜਗਨ ਸੂਬੇ 'ਚ ਮਿਜ਼ਾਈਲ ਹਮਲੇ 'ਚ ਤਾਲਿਬਾਨ ਦੇ 24 ਅੱਤਵਾਦੀ ਮਾਰੇ ਗਏ | ਹਮਲੇ 'ਚ 17 ਹੋਰ ਅੱਤਵਾਦੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਅਫ਼ਗਾਨ ਸੈਨਾ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਗਾਇਡਡ ਮਿਜ਼ਾਈਲ ਹਮਲੇ ...

ਪੂਰੀ ਖ਼ਬਰ »

ਬਿਹਾਰ ਤੇ ਆਸਾਮ 'ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 150 ਤੋਂ ਪਾਰ

ਨਵੀਂ ਦਿੱਲੀ, 20 ਜੁਲਾਈ (ਪੀ.ਟੀ.ਆਈ.)-ਉੱਤਰ ਪੂਰਬੀ ਭਾਰਤ ਅਤੇ ਬਿਹਾਰ 'ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 150 ਤੋਂ ਪਾਰ ਪਹੁੰਚ ਚੁੱਕੀ ਹੈ | ਉੱਧਰ ਪੰਜਾਬ ਦੇ 7 ਜ਼ਿਲਿ੍ਹਆਂ 'ਚ ਵੀ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ | ਭਾਵੇਂ ਆਸਾਮ 'ਚ ਹੜ੍ਹ ਦਾ ਪਾਣੀ ਘਟਣਾ ਸ਼ੁਰੂ ...

ਪੂਰੀ ਖ਼ਬਰ »

ਹਾਫ਼ਿਜ਼ ਦੀਆਂ ਪਿਛਲੀਆਂ ਗਿ੍ਫ਼ਤਾਰੀਆਂ ਨਾਲ ਕੋਈ ਫਰਕ ਨਹੀਂ ਪਿਆ-ਅਮਰੀਕਾ

ਵਾਸ਼ਿੰਗਟਨ, 20 ਜੁਲਾਈ (ਏਜੰਸੀ)- ਟਰੰਪ ਪ੍ਰਸ਼ਾਸਨ ਨੇ 2008 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਸਟਰ ਮਾਈਾਡ ਹਾਫ਼ਿਜ਼ ਸਈਦ ਦੀ ਗਿ੍ਫ਼ਤਾਰੀ ਨੂੰ ਲੈ ਕੇ ਪਾਕਿਸਤਾਨ ਦੀ ਮਨਸ਼ਾ 'ਤੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਪਿਛੋਕੜ 'ਚ ਹੋਈਆਂ ਉਸਦੀਆਂ ਗਿ੍ਫ਼ਤਾਰੀਆਂ ਨਾਲ ਨਾ ਤਾਂ ...

ਪੂਰੀ ਖ਼ਬਰ »

ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੀ ਪ੍ਰਬੰਧਕ ਕਮੇਟੀ 'ਚ ਪੰਜਾਬ ਤੋਂ 6 ਮੈਂਬਰਾਂ ਦੀ ਨਿਰਵਿਰੋਧ ਚੋਣ

ਲੁਧਿਆਣਾ, 20 ਜੁਲਾਈ (ਪੁਨੀਤ ਬਾਵਾ)- ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੀ ਪ੍ਰਬੰਧਕ ਕਮੇਟੀ ਕਦੇ ਮੈਂਬਰ ਬਣਨ ਲਈ ਪੰਜਾਬ ਤੋਂ 10 ਟਰਾਂਸਪੋਰਟਰਾਂ ਨੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਵਾਏ ਸਨ | ਜਿਨ੍ਹਾਂ 'ਚੋਂ 4 ਟਰਾਂਸਪੋਰਟਰਾਂ ਨੇ ਕਾਗ਼ਜ਼ ਵਾਪਸ ਲੈ ਲਏ, ਜਿਸ ਤੋਂ ...

ਪੂਰੀ ਖ਼ਬਰ »

ਮੱਧ ਪ੍ਰਦੇਸ਼ 'ਚ ਮੋਰ ਚੋਰੀ ਦੇ ਸ਼ੱਕ 'ਚ ਬਜ਼ੁਰਗ ਨੂੰ ਕੁੱਟ-ਕੁੱਟ ਮਾਰਿਆ

ਭੂਪਾਲ, 20 ਜੁਲਾਈ (ਏਜੰਸੀ)-ਮੱਧ-ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ 'ਚ ਮੋਰ ਚੋਰੀ ਦੇ ਸ਼ੱਕ 'ਚ ਭੀੜ ਨੇ ਇਕ ਬਜ਼ੁਰਗ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੀ ਰਾਤ ਨੂੰ ਕੁਕੜੇਸ਼ਵਰ ਥਾਣਾ ਖੇਤਰ ਅਧੀਨ ਆਉਂਦੇ ਲਸੂਰੀਆ ਆਤਰੀ ...

ਪੂਰੀ ਖ਼ਬਰ »

ਬਿਨਾਂ ਸਪਾਂਸਰ ਵੀ ਕੈਨੇਡਾ/ਆਸਟ੍ਰੇਲੀਆ ਜਾਇਆ ਜਾ ਸਕਦਾ-ਬਿ੍ਲੀਐਾਟ ਕੰਸਲਟੈਂਟਸ (ਮੁਹਾਲੀ)

ਚੰਡੀਗੜ੍ਹ, 20 ਜੁਲਾਈ (ਏਜੰਸੀ)- ਬਿ੍ਲੀਐਾਟ ਕੰਸਲਟੈਂਟਸ (ਮੁਹਾਲੀ) ਜੋ ਕਿ ਭਾਰਤ ਸਰਕਾਰ ਤੋਂ ਰਜਿਸਟਰਡ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ ਐਸ.ਸੀ.ਓ. 22, ਫ਼ੇਜ਼ 1 ਮੁਹਾਲੀ ਵਿਖੇ ਸਥਿਤ ਹੈ, ਨੇ ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਮਲਟੀਪਲ/ ਵਿਜ਼ਟਰ ...

ਪੂਰੀ ਖ਼ਬਰ »

ਪਿ੍ਯੰਕਾ ਗਾਂਧੀ ਦੀ ਨਜ਼ਰਬੰਦੀ ਗੈਰ ਜਮਹੂਰੀ-ਕੈਪਟਨ

ਚੰਡੀਗੜ੍ਹ, 20 ਜੁਲਾਈ (ਅਜੀਤ ਬਿਊਰੋ)- ਉੱਤਰ ਪ੍ਰਦੇਸ਼ ਪ੍ਰਸ਼ਾਸਨ ਵਲੋਂ ਪਿ੍ਯੰਕਾ ਗਾਂਧੀ ਵਾਡਰਾ ਦੀ ਗੈਰ-ਜਮਹੂਰੀ ਤੇ ਗੈਰ-ਸੰਵਿਧਾਨਕ ਨਜ਼ਰਬੰਦੀ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੱਖਾ ਵਿਰੋਧ ਕੀਤਾ ਹੈ | ਸੋਨਭੱਦਰ ਮਾਮਲੇ ਦੇ ਪੀੜਤ ...

ਪੂਰੀ ਖ਼ਬਰ »

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਗੀ ਯਾਦਗਾਰ 'ਤੇ ਪਹੁੰਚ ਕੇ ਕਾਰਗਿਲ ਦੇ ਸ਼ਹੀਦਾਂ ਨੂੰ ਦਿੱਤੀ 20ਵੀਂ ਵਰ੍ਹੇਗੰਢ 'ਤੇ ਸ਼ਰਧਾਂਜਲੀ

ਸ੍ਰੀਨਗਰ, 20 ਜੁਲਾਈ (ਮਨਜੀਤ ਸਿੰਘ)- ਕਾਰਗਿਲ ਜਿੱਤ ਦੀ 20ਵੀਂ ਵਰ੍ਹੇਗੰਢ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ਦੇ ਲੱਦਾਖ ਸਥਿਤ ਦਰਾਸ ਵਿਖੇ ਬਣੀ ਜੰਗੀ ਯਾਦਗਾਰ 'ਤੇ ਪਹੁੰਚ ਕੇ ਸ਼ਹੀਦ ਜਵਾਨਾਂ ਨੂੰ ਫੁੱਲ ਮਾਲਾਵਾਂ ਭੇਟ ਕਰਦਿਆਂ ਇਕ ਮਿੰਟ ਦਾ ...

ਪੂਰੀ ਖ਼ਬਰ »

ਯੂ.ਪੀ. 'ਚ ਭੀੜ ਨੇ ਇਕ ਵਿਅਕਤੀ ਨੂੰ ਚੋਰ ਸਮਝ ਕੇ ਲਾਈ ਅੱਗ

ਬਾਰਾਬੰਕੀ, 20 ਜੁਲਾਈ (ਏਜੰਸੀ)-ਉੱਤਰ ਪ੍ਰਦੇਸ਼ 'ਚ ਕਥਿਤ ਤੌਰ 'ਤੇ ਭੀੜ ਨੇ ਇਕ ਵਿਅਕਤੀ ਨੂੰ ਚੋਰ ਸਮਝ ਕੇ ਅੱਗ ਦੇ ਹਵਾਲੇ ਕਰ ਦਿੱਤਾ | ਸੂਚਨਾ ਮਿਲਣ 'ਤੇ ਪੁਲਿਸ ਨੇ ਪੀੜਤ ਸੁਜੀਤ ਕੁਮਾਰ (28) ਨੂੰ ਲਖਨਊ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ | ਉਹ 30 ਫ਼ੀਸਦੀ ਸੜ ਚੁੱਕਾ ਸੀ | ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ ਸੁਖਚੈਨ ਕੌਰ ਸਿੱਧੂ ਗਹਿਰੀ

ਫ਼ਿਰੋਜ਼ਪੁਰ, 20 ਜੁਲਾਈ- ਸਰਦਾਰਨੀ ਸੁਖਚੈਨ ਕੌਰ ਸਿੱਧੂ ਗਹਿਰੀ ਦਾ ਜਨਮ ਮਾਤਾ ਗਿਆਨ ਕੌਰ ਦੀ ਕੁੱਖੋਂ ਪਿਤਾ ਜਰਨੈਲ ਸਿੰਘ ਦੇ ਘਰ ਪਿੰਡ ਖਿੜਕੀਆਂ ਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ 1948 'ਚ ਹੋਇਆ | ਆਪ ਦਾ ਵਿਆਹ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX