ਤਾਜਾ ਖ਼ਬਰਾਂ


ਸੜਕ ਹਾਦਸੇ 'ਚ ਆਂਗਣਵਾੜੀ ਵਰਕਰ ਦੀ ਮੌਤ
. . .  10 minutes ago
ਭੜੀ, 21 ਅਗਸਤ (ਭਰਪੂਰ ਸਿੰਘ ਹਵਾਰਾ) - ਸਥਾਨਕ ਪਿੰਡ ਵਿਖੇ ਹੋਏ ਸੜਕ ਹਾਦਸੇ ਵਿਚ ਇੱਕ ਆਂਗਣਵਾੜੀ ਵਰਕਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਮ ਪਿਆਰੀ ਵਾਸੀ ਖਮਾਣੋਂ...
ਕੈਪਟਨ ਨੇ ਕੇਂਦਰ ਤੋਂ ਮੰਗਿਆ 1000 ਕਰੋੜ ਦਾ ਵਿਸ਼ੇਸ਼ ਪੈਕੇਜ
. . .  51 minutes ago
ਚੰਡੀਗੜ੍ਹ, 21 ਅਗਸਤ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ 1000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ...
ਚੇਅਰਮੈਨ ਜ਼ਮੀਨੀ ਬੰਦਰਗਾਹਾਂ ਨੇ ਲਿਆ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
. . .  about 1 hour ago
ਡੇਰਾ ਬਾਬਾ ਨਾਨਕ, 21 ਅਗਸਤ (ਹੀਰਾ ਸਿੰਘ ਮਾਂਗਟ) - ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ...
ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਸ਼ੇਰਗਿੱਲ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  about 1 hour ago
ਲੋਹੀਆਂ ਖ਼ਾਸ, 21 ਅਗਸਤ (ਦਿਲਬਾਗ ਸਿੰਘ) - ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫ. ਜਨਰਲ (ਰਿਟਾ.) ਟੀ.ਐੱਸ.ਸ਼ੇਰਗਿੱਲ ਵੱਲੋਂ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ...
ਟਰੈਫ਼ਿਕ ਪੁਲਿਸ ਅਤੇ ਨਗਰ ਕੌਂਸਲ ਵਲੋਂ ਸਾਮਾਨ ਚੁੱਕਣ ਦੌਰਾਨ ਰੇਹੜੀ ਚਾਲਕ ਦੀ ਮੌਤ
. . .  about 1 hour ago
ਸੰਗਰੂਰ, 21 ਅਗਸਤ (ਦਮਨਜੀਤ ਸਿੰਘ)- ਸ਼ਹਿਰ ਸੰਗਰੂਰ ਦੇ ਬਾਜ਼ਾਰ ਅੰਦਰ ਅੱਜ ਟ੍ਰੈਫਿਕ ਪੁਲਿਸ ਅਤੇ ਨਗਰ ਕੌਂਸਲ ਸੰਗਰੂਰ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸ਼ੁਰੂ ਕੀਤੀ ਸਾਮਾਨ...
ਹੜ੍ਹਾਂ ਕਾਰਨ ਜਲੰਧਰ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਅਜੇ ਵੀ ਰੱਦ
. . .  about 1 hour ago
ਕਪੂਰਥਲਾ, 21 ਅਗਸਤ (ਅਮਰਜੀਤ ਕੋਮਲ) - ਸੁਲਤਾਨਪੁਰ ਲੋਧੀ ਤੇ ਲੋਹੀਆਂ ਖੇਤਰ 'ਚ ਆਏ ਹੜ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਲੰਧਰ-ਕਪੂਰਥਲਾ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਸਾਰੀਆਂ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਜੰਮੂ-ਅਹਿਮਦਾਬਾਦ ਗੱਡੀ ਦਾ...
ਭਰੇ ਬਾਜ਼ਾਰ 'ਚ ਦੁਕਾਨਦਾਰ ਨੂੰ ਚਾਕੂ ਮਾਰ ਕੇ ਫ਼ਰਾਰ ਹੋਇਆ ਨੌਜਵਾਨ
. . .  about 2 hours ago
ਨਾਭਾ, 21 ਅਗਸਤ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ ਦੇ ਮੈਸ ਗੇਟ ਨੇੜੇ ਸਥਿਤ ਇੱਕ ਦੁਕਾਨ ਦੇ ਮਾਲਕ ਨੂੰ ਭਰੇ ਬਾਜ਼ਾਰ 'ਚ ਇੱਕ ਨੌਜਵਾਨ ਚਾਕੂ ਮਾਰ ਕੇ ਫ਼ਰਾਰ ਹੋ ਗਿਆ। ਜ਼ਖ਼ਮੀ ਦੁਕਾਨਦਾਰ ਦੀ ਪਹਿਚਾਣ ਬਰਜਿੰਦਰ ਪਾਲ ਦੇ ਰੂਪ 'ਚ ਹੋਈ ਹੈ। ਉੱਥੇ ਹੀ ਇਸ...
ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਵਚਨਬੱਧ ਹੈ ਪੰਜਾਬ ਸਰਕਾਰ- ਕਾਂਗੜ
. . .  about 2 hours ago
ਸੁਲਤਾਨਪੁਰ ਲੋਧੀ, 21 (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ)- ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਹੜ੍ਹ ਪੀੜਤਾਂ ਨਾਲ ਗੱਲਬਾਤ ਵੀ ਕੀਤੀ। ਪਿੰਡ ਸ਼ੇਖਮਾਂਗਾ ਵਿਖੇ...
ਸੁਪਰੀਮ ਕੋਰਟ 'ਚ ਸ਼ੁੱਕਰਵਾਰ ਨੂੰ ਹੋਵੇਗੀ ਚਿਦੰਬਰਮ ਮਾਮਲੇ 'ਤੇ ਸੁਣਵਾਈ
. . .  about 3 hours ago
ਨਵੀਂ ਦਿੱਲੀ, 21 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ। ਦਿਨ ਭਰ ਦੀ ਭੱਜ-ਦੌੜ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਫਿਰ ਕੀਤੀ ਗਈ ਜੰਗਬੰਦੀ ਦੀ ਉਲੰਘਣਾ
. . .  about 3 hours ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਦੁਪਹਿਰ 3.45 ਵਜੇ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਭਾਰਤੀ...
ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ, ਕਈ ਜ਼ਖ਼ਮੀ
. . .  about 3 hours ago
ਭਗਤਾ ਭਾਈਕਾ, 21 ਅਗਸਤ (ਸੁਖਪਾਲ ਸੋਨੀ)- ਬੀਤੀ ਦੇਰ ਰਾਤ ਸਥਾਨਕ ਸੁਰਜੀਤ ਨਗਰ ਵਿਖੇ ਇੱਕ ਪਸ਼ੂ ਪਾਲਕ ਦੇ ਹਾਲ ਦਾ ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 10 ਦੇ ਕਰੀਬ ਪਸ਼ੂ ਜ਼ਖ਼ਮੀ ਵੀ ਹੋਏ ਹਨ। ਘਟਨਾ ਸਬੰਧੀ ਜਾਣਕਾਰੀ...
ਗੁਰੂ ਰਵਿਦਾਸ ਮੰਦਰ ਨੂੰ ਢਾਉਣ ਦੇ ਮਾਮਲੇ 'ਚ ਦਿੱਲੀ ਵਿਖੇ ਲੋਕਾਂ ਦਾ ਆਇਆ ਹੜ੍ਹ
. . .  about 4 hours ago
ਬੰਗਾ, 21 ਅਗਸਤ (ਜਸਬੀਰ ਸਿੰਘ ਨੂਰਪੁਰ)- ਦਿੱਲੀ ਦੇ ਤੁਗਲਕਾਬਾਦ 'ਚ ਸਥਿਤ ਗੁਰੂ ਰਵਿਦਾਸ ਨਾਲ ਸੰਬੰਧਿਤ ਮੰਦਰ ਨੂੰ ਢਾਹੁਣ ਦੇ ਮਾਮਲੇ 'ਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਵੱਖ-ਵੱਖ ਵਰਗਾਂ ਦੇ ਲੋਕ ਵੱਡੀ ਗਿਣਤੀ 'ਚ ਦਿੱਲੀ ਵਿਖੇ ਪਹੁੰਚੇ ਹੋਏ ਹਨ। ਇਸ ਮੌਕੇ...
ਸਤਲੁਜ ਦਰਿਆ ਦੀ ਮਾਰ ਹੁਣ ਰਾਸ਼ਟਰੀ ਮਾਰਗ 'ਤੇ ਵੀ ਪੈਣ ਲੱਗੀ
. . .  about 4 hours ago
ਲੋਹੀਆਂ ਖ਼ਾਸ, 21 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ 'ਚ ਆਏ ਹੜ੍ਹ ਦੀ ਮਾਰ ਹੁਣ ਜਲੰਧਰ-ਫ਼ਿਰੋਜ਼ਪੁਰ ਵਾਇਆ ਗਿੱਦੜਪਿੰਡੀ ਰਾਸ਼ਟਰੀ ਮਾਰਗ 'ਤੇ ਪੈਣ ਲੱਗ ਪਈ ਹੈ। ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰੀ ਮਾਰਗ 'ਤੇ ਬਣੀਆਂ ਪੁਲੀਆਂ ਦੇ ਹੇਠੋਂ...
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਡੀ. ਐੱਸ. ਪੀ. ਦਫ਼ਤਰ ਘੇਰਿਆ
. . .  about 4 hours ago
ਤਲਵੰਡੀ ਸਾਬੋ, 21 ਅਗਸਤ (ਰਣਜੀਤ ਸਿੰਘ ਰਾਜੂ)- ਜਿਨਸੀ ਸ਼ੋਸ਼ਣ ਦਾ ਸ਼ਿਕਾਰ ਰਾਮਾਂ ਮੰਡੀ ਦੀ ਇੱਕ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਸੂਬਾ ਮੀਤ ਪ੍ਰਧਾਨ ਰਾਮਕਰਨ ਸਿੰਘ ਰਾਮਾਂ ਦੀ ਅਗਵਾਈ ਹੇਠ ਡੀ. ਐੱਸ. ਪੀ...
ਅਣਪਛਾਤੇ ਵਿਅਕਤੀਆਂ ਨੇ ਘਰ 'ਤੇ ਚਲਾਈਆਂ ਗੋਲੀਆਂ, ਮਾਂ-ਪੁੱਤ ਜ਼ਖ਼ਮੀ
. . .  about 4 hours ago
ਝਬਾਲ, 21 ਅਗਸਤ (ਸਰਬਜੀਤ ਸਿੰਘ)- ਅੱਡਾ ਝਬਾਲ ਵਿਖੇ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਘਰ 'ਤੇ ਗੋਲੀਆਂ ਚਲਾ ਕੇ ਮਾਂ-ਪੁੱਤ ਨੂੰ ਜ਼ਖ਼ਮੀ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਕੁਲਵੰਤ ਸਿੰਘ ਨੇ ਦੱਸਿਆਂ ਕਿ ਬੀਤੀ...
ਰਿਸ਼ਵਤ ਲੈਂਦਿਆਂ ਰੇਲਵੇ ਵਿਭਾਗ ਦਾ ਸੀਨੀਅਰ ਸੈਕਸ਼ਨ ਇੰਜੀਨੀਅਰ ਰੰਗੇ ਹੱਥੀਂ ਕਾਬੂ
. . .  about 4 hours ago
ਡਿਫੈਂਸ ਮਾਰਗ 'ਤੇ ਧਰਨੇ ਦੌਰਾਨ ਡੀ. ਸੀ. ਗੁਰਦਾਸਪੁਰ ਦਾ ਕੀਤਾ ਘਿਰਾਓ
. . .  about 5 hours ago
ਗਹਿਣਿਆਂ ਦੀ ਦੁਕਾਨ ਤੋਂ 18 ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋਇਆ ਨੌਜਵਾਨ
. . .  about 5 hours ago
ਪੰਜਾਬ ਦੇ ਹੜ੍ਹ ਪੀੜਤਾਂ ਲਈ ਹਿਮਾਚਲ ਤੋਂ ਵੀ ਵਧੇ ਹੱਥ, ਵੱਖ-ਵੱਖ ਸੰਗਠਨਾਂ ਨੇ ਭੇਜੀ ਰਾਹਤ ਸਮਗਰੀ
. . .  about 5 hours ago
ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋ ਚੋਰਾਂ ਵਿਚੋਂ ਇੱਕ ਦੀ ਮੌਤ
. . .  about 5 hours ago
ਲੋਹੀਆਂ ਖੇਤਰ 'ਚ ਫੌਜ ਵਲੋਂ ਹੈਲੀਕਾਪਟਰਾਂ ਰਾਹੀਂ ਹੜ੍ਹ ਪੀੜਤਾਂ ਨੂੰ ਰਾਸ਼ਨ ਮੁਹੱਈਆ ਕਰਾਉਣਾ ਸ਼ੁਰੂ
. . .  about 6 hours ago
ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਥਾਣੇ ਅੱਗੇ ਸੁੱਟਿਆ ਕੂੜਾ
. . .  about 5 hours ago
ਪੰਜਾਬ 'ਚ 10 ਸਤੰਬਰ ਤੱਕ ਭਾਰੀ ਮੀਂਹ ਦੀ ਨਹੀਂ ਕੋਈ ਸੰਭਾਵਨਾ
. . .  about 6 hours ago
ਅਬੋਹਰ ਦੀ ਅਨਾਜ ਮੰਡੀ 'ਚ ਚਿੱਟੇ ਸੋਨੇ ਦੀ ਖ਼ਰੀਦ ਸ਼ੁਰੂ
. . .  about 6 hours ago
ਅਗਲੇ ਦਿਨਾਂ ਦੌਰਾਨ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  about 7 hours ago
ਕਾਂਗੜ ਵਲੋਂ ਕੀਤਾ ਜਾਵੇਗਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  about 7 hours ago
ਸੁਲਤਾਨਪੁਰ ਲੋਧੀ : ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ
. . .  about 7 hours ago
ਉਤਰਾਖੰਡ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ
. . .  about 7 hours ago
ਫੌਜ ਨੇ ਹੈਲੀਕਾਪਟਰਾਂ ਦੀ ਮਦਦ ਨਾਲ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚਾਇਆ ਰਸਦ-ਪਾਣੀ
. . .  about 7 hours ago
ਲੋਹੀਆਂ ਖ਼ਾਸ : ਹੜ੍ਹ ਪੀੜਤਾਂ ਦੇ ਬਚਾਅ ਕਾਰਜਾਂ 'ਚ ਤੇਜ਼ੀ
. . .  about 8 hours ago
ਈ. ਡੀ. ਨੇ ਚਿਦੰਬਰਮ ਵਿਰੁੱਧ ਜਾਰੀ ਕੀਤਾ ਲੁੱਕਆਊਟ ਨੋਟਿਸ
. . .  about 8 hours ago
ਯੋਗੀ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ
. . .  about 8 hours ago
ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ ਦੀ ਮੌਤ
. . .  about 9 hours ago
ਚੀਫ਼ ਜਸਟਿਸ ਰੰਜਨ ਗੋਗੋਈ ਕਰਨਗੇ ਚਿਦੰਬਰਮ ਮਾਮਲੇ ਦੀ ਸੁਣਵਾਈ
. . .  about 9 hours ago
ਪੁਲਿਸ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 9 hours ago
ਬਾਰਾਮੂਲਾ 'ਚ ਸੁਰੱਖਿਆ ਬਲਾਂ ਨੇ ਢੇਰ ਕੀਤਾ ਇੱਕ ਅੱਤਵਾਦੀ, ਮੁਠਭੇੜ 'ਚ ਇੱਕ ਐੱਸ. ਪੀ. ਓ. ਵੀ ਸ਼ਹੀਦ
. . .  about 9 hours ago
ਹੜ੍ਹ ਪੀੜਤਾਂ ਲਈ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ ਸੇਵਾਵਾਂ ਆਰੰਭ
. . .  about 10 hours ago
ਕੌਮੀ ਮਾਰਗ 'ਤੇ ਉਲਟੀ ਸਾਈਡ ਤੋਂ ਆ ਰਹੇ ਟਰੈਕਟਰ ਦੀ ਕਾਰ ਨਾਲ ਹੋਈ ਸਿੱਧੀ ਟੱਕਰ, ਇਕ ਮੌਤ
. . .  about 11 hours ago
ਪਿਸਤੌਲ ਦਿਖਾ ਕੇ ਠੇਕੇ ਤੋਂ ਨਕਦੀ ਲੁੱਟੀ
. . .  about 11 hours ago
ਅੰਮ੍ਰਿਤਸਰ ਖ਼ਾਲਸਾ ਕਾਲਜ ਸਾਹਮਣੇ ਨੌਜਵਾਨ ਤੇ ਲੜਕੀ ਦੀਆਂ ਸਿਰ ਕੱਟੀਆਂ ਲਾਸ਼ਾਂ ਮਿਲੀਆਂ
. . .  about 11 hours ago
ਅੱਜ ਦਾ ਵਿਚਾਰ
. . .  about 12 hours ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  4 minutes ago
ਜ਼ਿਲ੍ਹਾ ਪ੍ਰਸ਼ਾਸਨ, ਆਰਮੀ ਤੇ ਲੋਕਾਂ ਦੇ ਸਹਿਯੋਗ ਨੇ ਦੇਰ ਰਾਤ ਧੁੱਸੀ ਬੰਨ੍ਹ ਨੂੰ ਪਾੜ ਪੈਣ ਤੋਂ ਬਚਾਇਆ
. . .  about 20 hours ago
ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਲੱਗਣ ਨਾਲ ਵਿਅਕਤੀ ਦੀ ਮੌਤ
. . .  about 1 hour ago
ਸਮਾਣਾ ਦੀਆਂ ਦੋ ਲਾਪਤਾ ਲੜਕੀਆਂ ਚੋਂ ਦੂਸਰੀ ਦੀ ਵੀ ਲਾਸ਼ ਬਰਾਮਦ
. . .  about 1 hour ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  2 minutes ago
ਸਤਲੁਜ ਦੇ ਬੰਨ੍ਹਾਂ ’ਚ ਪਏ ਪਾੜਾਂ ਨੂੰ ਪੂਰਨ ਲਈ ਫੌਜ ਨੂੰ ਮਦਦ ਲਈ ਬੁਲਾਇਆ : ਡੀ. ਸੀ.
. . .  11 minutes ago
ਮਾਨਸਾ ਪੁਲਿਸ ਵੱਲੋਂ 75 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ
. . .  about 1 hour ago
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋੜਵੰਦਾਂ ਨੂੰ 'ਸਿਹਤ ਬੀਮਾ' ਦੀ ਸਹੂਲਤ ਲਈ ਵੰਡੇ ਕਾਰਡ- ਕੰਬੋਜ
. . .  about 1 hour ago
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਬਰਨਾਲੇ ਤੋਂ ਦਿੱਲੀ ਲਈ ਰਵਾਨਾ ਹੋਇਆ ਬਸਪਾ ਦੇ ਜਥਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 6 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਹਜ਼ਾਰਾਂ ਮੀਲਾਂ ਦੇ ਸਫ਼ਰ ਦੀ ਸ਼ੁਰੂਆਤ ਵੀ ਇਕੋ ਹੀ ਕਦਮ ਨਾਲ ਹੁੰਦੀ ਹੈ। -ਲਾਓਤਸ

ਅਜੀਤ ਮੈਗਜ਼ੀਨ

ਜਦੋਂ ਚੰਨ 'ਤੇ ਪਏ ਪਹਿਲੇ ਮਨੁੱਖ ਦੇ ਕਦਮ

ਮਨੁੱਖ ਦੇ ਚੰਨ 'ਤੇ ਪਹੁੰਚਣ ਦੇ ਪੰਜ ਦਹਾਕੇ' ਪੂਰੇ ਹੋ ਗਏ ਹਨ | ਅੱਜ ਤੋਂ 3 ਸਾਲ ਬਾਅਦ ਕੋਈ ਭਾਰਤ ਵਾਸੀ ਵੀ ਚੰਨ 'ਤੇ ਉਤਰੇਗਾ ਅਤੇ ਚੰਨ 'ਤੇ ਪਹੁੰਚ ਕੇ ਭਾਰਤੀ ਤਿਰੰਗਾ ਲਹਿਰਾਉਣ ਵਿਚ ਕਾਮਯਾਬੀ ਹਾਸਲ ਕਰਕੇ ਭਾਰਤ ਦੇ ਮਾਣ ਵਿਚ ਵਾਧਾ ਕਰੇਗਾ | ਅਜਿਹੇ ਮਿਸ਼ਨ ਨੂੰ ਨੇਪਰੇ ਚਾੜ੍ਹਣ ਲਈ ਭਾਰਤੀ ਵਿਗਿਆਨੀ ਲਗਾਤਾਰ ਯਤਨਸ਼ੀਲ ਹਨ |
50 ਸਾਲ ਪਹਿਲਾਂ 16 ਜੁਲਾਈ 1969 ਨੂੰ ਅਮਰੀਕਾ ਦੇ ਫਲੋਰੀਡਾ ਤੋਂ ਸਥਾਨਕ ਸਮੇਂ ਅਨੁਸਾਰ ਦਿਨ ਦੇ ਢਾਈ ਵਜੇ ਅਪੋਲੋ 11 ਰਵਾਨਾ ਹੋਇਆ ਸੀ ਅਤੇ 20 ਜੁਲਾਈ 1969 ਨੂੰ ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟ੍ਰਾਂਗ ਚੰਦਰਯਾਨ ਈਗਲ ਤੋਂ ਬਾਹਰ ਨਿਕਲਿਆ | ਚੰਨ 'ਤੇ ਕਦਮ ਰੱਖਣ ਤੋਂ ਬਾਅਦ ਉਨ੍ਹਾਂ ਨੇ ਐਲਾਨ ਕੀਤਾ, 'ਮਨੁੱਖ ਦਾ ਇਹ ਛੋਟਾ ਜਿਹਾ ਕਦਮ ਮਨੁੱਖਤਾ ਦੀ ਵੱਡੀ ਛਲਾਂਗ ਹੈ |' ਐਲਡਰਿਨ ਬਜ ਅਤੇ ਆਰਮਸਟ੍ਰਾਂਗ ਨੇ ਚੰਨ ਦੀ ਸਤ੍ਹਾ 'ਤੇ ਤਿੰਨ ਘੰਟੇ ਤੋਂ ਥੋੜ੍ਹਾ ਜ਼ਿਆਦਾ ਸਮਾਂ ਬਿਤਾਇਆ | ਇਸ ਛੋਟੇ ਜਿਹੇ ਸਮੇਂ ਨੇ ਸਾਡੇ ਲਈ ਚੰਦਰਮਾ ਨੂੰ ਪਰੰਪਰਾਗਤ ਕਥਾਵਾਂ, ਮਿਥਕਾਂ, ਕਵੀਆਂ ਦੀਆਂ ਕਲਪਨਾਵਾਂ ਅਤੇ ਕਥਾਵਾਂ ਤੋਂ ਕੁਝ ਜ਼ਿਆਦਾ ਸਮਝੇ ਜਾਣ ਦਾ ਦੁਆਰ ਖੋਲ੍ਹ ਦਿੱਤਾ | ਸਾਡੇ ਤੋਂ, ਸਾਡੀਆਂ ਧਾਰਨਾਵਾਂ ਤੋਂ ਕੁਝ ਚੁਰਾ ਲਿਆ | ਅੱਜ ਉਨ੍ਹਾਂ ਨੂੰ ਫਿਰ ਯਾਦ ਕਰਨ ਦਾ ਸਮਾਂ ਹੈ | ਚੰਨ 'ਤੇ ਮਨੁੱਖ ਦੇ ਕਦਮ ਪੈਣ ਦੀ 50ਵੀਂ ਵਰ੍ਹੇਗੰਢ 'ਤੇ ਅਮਰੀਕੀ ਪੁਲਾੜ ਏਜੰਸੀ 'ਨਾਸਾ' ਕੁਝ ਅਨੋਖਾ ਕਰਨ ਵਾਲੀ ਹੈ | 'ਚੰਦਰਯਾਨ-2' ਨੂੰ ਚੰਨ ਦੇ ਰਸਤੇ 'ਤੇ ਰਵਾਨਾ ਕਰ ਕੇ ਅਸੀਂ ਵੀ ਇਸ ਮੌਕੇ ਨੂੰ ਮਨਾ ਹੀ ਰਹੇ ਹਾਂ, ਭਾਵੇਂ ਦੋ ਦਿਨ ਬਾਅਦ ਹੀ ਸਹੀ | ਫਿਲਹਾਲ ਨਾਸਾ ਚੰਨ 'ਤੇ ਕਦਮ ਰੱਖਣ ਵਾਲੇ ਦਰਜਨ ਭਰ ਲੋਕਾਂ ਵਿਚੋਂ ਜੋ ਚਾਰ ਜ਼ਿੰਦਾ ਹਨ ਅਤੇ ਉਨ੍ਹਾਂ 530 ਲੱਖ ਲੋਕਾਂ ਵਿਚੋਂ ਕੁਝ ਇਕ ਜਿਨ੍ਹਾਂ ਨੇ ਇਸ ਘਟਨਾ ਨੂੰ ਟੀ. ਵੀ. 'ਤੇ ਦੇਖਿਆ, ਉਨ੍ਹਾਂ ਤੋਂ ਅਨੁਭਵ ਜਾਣਨ ਦੀ ਕੋਸ਼ਿਸ਼ ਕਰੇਗਾ |
ਫਲੋਰੀਡਾ ਸਥਿਤ 'ਕੈਨੇਡੀ ਸਪੇਸ ਸੈਂਟਰ' ਨੇ ਵੀ ਚੰਨ 'ਤੇ ਮਨੁੱਖ ਦੇ ਕਦਮ ਪੈਣ ਦੀ 50ਵੀਂ ਵਰ੍ਹੇਗੰਢ ਦੇ ਮੌਕੇ 'ਤੇ ਬੇਹੱਦ ਖ਼ਾਸ ਇੰਤਜ਼ਾਮ ਕੀਤੇ ਹਨ | ਇਸ ਤੋਂ ਇਲਾਵਾ ਨਾਸਾ ਆਪਣੇ 'ਜਾਨਸਨ ਸਪੇਸ ਸੈਂਟਰ' ਲੈਬੋਰੇਟਰੀ ਵਿਚ ਰੱਖੇ ਅਪੋਲੋ ਮਿਸ਼ਨ ਰਾਹੀਂ ਚੰਨ ਦੀ ਸਤ੍ਹਾ ਤੋਂ ਇਕੱਠੇ ਕੀਤੇ ਗਏ ਬਹੁਤ ਸਾਰੇ ਨਮੂਨਿਆਂ ਨੂੰ 50 ਸਾਲਾਂ ਤੋਂ ਬਾਅਦ ਪਹਿਲੀ ਵਾਰ ਖੋਲ੍ਹੇਗਾ | ਇਨ੍ਹਾਂ ਨਮੂਨਿਆਂ ਵਿਚੋਂ ਤਾਂ ਕੁਝ ਹਾਲੇ ਤੱਕ ਅਣਛੋਹੇ ਹਨ | ਇਨ੍ਹਾਂ ਨਮੂਨਿਆਂ ਦਾ ਅਤਿਆਧੁਨਿਕ ਤਕਨੀਕ ਨਾਲ ਪ੍ਰੀਖਣ ਹੋਣ 'ਤੇ ਉਮੀਦ ਹੈ ਕਿ ਚੰਨ ਬਾਰੇ ਨਵੇਂ ਰਹੱਸ ਖੱੁਲ੍ਹਣਗੇ | ਚੰਨ ਵੱਲ ਦੇਖਣ ਵਾਲੇ ਵਿਗਿਆਨੀਆਂ ਨੂੰ ਨਵੀਂ ਰਾਹ ਮਿਲੇਗੀ | 50 ਸਾਲ ਪਹਿਲਾਂ ਦੀ ਉਸ ਘਟਨਾ ਤੋਂ ਲੈ ਕੇ ਹੁਣ ਤੱਕ ਚੰਨ ਨੂੰ ਜਾਣਨ-ਸਮਝਣ ਦੀਆਂ ਅਣਥੱਕ ਕੋਸ਼ਿਸ਼ਾਂ ਹੁੰਦੀਆਂ ਹੀ ਰਹੀਆਂ ਹਨ | ਇਸ ਦਾ ਨਤੀਜਾ ਇਹ ਹੈ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਕਈ ਵਾਰ ਇਨਸਾਨੀ ਕਦਮ ਚੰਨ 'ਤੇ ਪੈ ਚੁੱਕੇ ਹਨ ਅਤੇ 96 ਬੋਰੇ ਮਨੁੱਖੀ ਮਲ ਤੋਂ ਇਲਾਵਾ ਬਹੁਤ ਸਾਰਾ ਕੂੜਾ-ਕਰਕਟ ਮਨੁੱਖ ਉਥੇ ਛੱਡ ਆਇਆ ਹੈ |
ਅੱਜ ਇਸ ਗੱਲ ਦੀ ਪਰਵਾਹ ਸ਼ਾਇਦ ਹੀ ਕਿਸੇ ਨੂੰ ਹੋਵੇ ਕਿ ਪੁਲਾੜ ਯਾਤਰੀ ਅਸਲ ਵਿਚ ਕਦੀ ਚੰਨ 'ਤੇ ਨਹੀਂ ਉਤਰੇ ਬਲਕਿ ਸਟੂਡੀਓ ਵਿਚ ਫਰਜੀ ਵੀਡੀਓ ਜ਼ਰੀਏ ਰੂਸ ਨੂੰ ਨੀਵਾਂ ਦਿਖਾਉਣ ਲਈ ਇਹ ਅਮਰੀਕੀ ਪ੍ਰੋਪੋਗੈਂਡਾ ਸੀ | ਕੋਈ ਇਨ੍ਹਾਂ ਸਵਾਲਾਂ 'ਚ ਵੀ ਨਹੀਂ ਉਲਝਣਾ ਦਾ ਕਿ ਚੰਨ 'ਤੇ ਹਵਾ ਤੋਂ ਬਿਨਾਂ ਝੰਡਾ ਕਿਵੇਂ ਲਹਿਰਾਇਆ ਜਾਂ ਬੂਟ ਦੇ ਨਿਸ਼ਾਨ ਕਿਵੇਂ ਬਣੇ ਜਾਂ ਉਥੋਂ ਦਾ ਅਸਮਾਨ ਕਾਲਾ ਕਿਉਂ ਹੈ, ਉਥੇ ਤਾਰੇ ਕਿਉਂ ਨਹੀਂ ਦਿਸਦੇ, ਵਗੈਰਾ-ਵਗੈਰਾ... | ਹੁਣ ਉਹ ਸਭ ਇਤਿਹਾਸ ਹੈ | ਇਹ ਮਨੁੱਖ ਸਮੇਤ 'ਚੰਦਰਾਨ ਅਪੋਲੋ-11' ਦਾ ਹੀ ਦਿਖਾਇਆ ਰਸਤਾ ਅਤੇ ਦਿੱਤੀ ਹੋਈ ਹਿੰਮਤ ਹੈ ਕਿ ਅੱਜ ਚੰਨ 'ਤੇ ਪਹੁੰਚਣ ਲਈ ਦਰਜਨ ਭਰ ਤੋਂ ਜ਼ਿਆਦਾ ਦੇਸ਼ ਕੋਸ਼ਿਸ਼ਾਂ ਕਰ ਰਹੇ ਹਨ | ਉਦੋਂ ਉਥੇ ਪਹੁੰਚਣਾ ਚਮਤਕਾਰ ਸੀ ਪਰ ਹੁਣ ਵਪਾਰ ਬਣਨ ਵਾਲਾ ਹੈ | ਇਸ ਸਾਲ ਬਹੁਤ ਸਾਰੇ ਦੇਸ਼ ਆਪਣੇ ਯਾਨ ਉਥੇ ਭੇਜ ਰਹੇ ਹਨ | ਸਾਲ 2022 ਤੱਕ ਚੰਦਰਮਾ 'ਤੇ ਭਾਰੀ ਭੀੜ ਜਮ੍ਹਾਂ ਹੋਵੇਗੀ | ਸਾਲ 2025 ਤੱਕ ਉਥੇ ਮਨੁੱਖੀ ਉੱਦਮ ਕੁਝ ਵੱਡਾ ਸਥਾਪਿਤ ਕਰ ਲਵੇਗਾ |
ਚੰਨ 'ਤੇ ਮਨੁੱਖ ਦੇ ਪਹੁੰਚਣ ਤੋਂ 50 ਸਾਲ ਬਾਅਦ ਹੁਣ ਤੱਕ ਵੀ ਕਈ ਸਵਾਲਾਂ ਦਾ ਅਜੇ ਤੱਕ ਜਵਾਬ ਨਹੀਂ ਲੱਭਿਆ | ਆਖਿਰ ਕਿਉਂ ਸਭ ਪਹੁੰਚਣਾ ਚਾਹੁੰਦੇ ਹਨ ਚੰਨ 'ਤੇ, ਚੰਨ ਨੂੰ ਲੈ ਕੇ ਇਸ ਕਦਰ ਚਾਹਤ ਦਾ ਸਮੁੰਦਰ ਕਿਉਂ ਉਮੜਿਆ ਹੈ, ਪਿਛਲੇ ਇਕ-ਦੋ ਦਹਾਕਿਆਂ ਦੇ ਅੰਦਰ? ਸਾਲ 1950 ਵਿਚ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਅਗਲੇ ਦੋ ਦਹਾਕਿਆਂ ਵਿਚ ਸਾਡੇ ਵਿਚੋਂ ਕੋਈ ਮਨੁੱਖ ਚੰਨ ਦੀ ਸਤ੍ਹਾ 'ਤੇ ਚਹਿਲਕਦਮੀ ਕਰਦਾ ਦਿਸ ਸਕੇਗਾ | ਅੱਜ ਇਹ ਕਥਾ-ਕਹਾਣੀ ਵਰਗਾ ਜ਼ਰੂਰ ਲੱਗਦਾ ਹੈ ਪਰ ਉਹ ਦਿਨ ਦੂਰ ਨਹੀਂ ਜਦੋਂ ਕੋਈ ਇਹ ਪੁੱਛੇ ਕਿ ਇਸ ਵਾਰ ਦੀਆਂ ਛੁੱਟੀਆਂ ਵਿਚ ਕਿਥੇ ਜਾਣ ਦਾ ਇਰਾਦਾ ਹੈ ਤਾਂ ਜਵਾਬ ਮਿਲੇ ਕਿ ਆਕਾਸ਼ ਵਿਚ | ਮੈਂ ਬਹੁਤ ਦਿਨਾਂ ਤੋਂ ਸੋਚਦਾ ਸੀ ਕਿ ਇਕ ਵਾਰ ਚੰਨ 'ਤੇ ਜਾ ਕੇ ਆਵਾਂ | ਚੰਨ 'ਤੇ ਪਹੁੰਚਣ ਦਾ ਟੀਚਾ ਸਾਰਿਆਂ ਲਈ ਵੱਖਰਾ ਅਤੇ ਸਭ ਦੇ ਵੱਖਰੇ ਹਿਤ ਹਨ | ਇਹ ਬਿਨਾਂ ਸ਼ੱਕ ਸਿਰਫ਼ ਭਾਵਨਾਤਮਕ, ਤਕਨੀਕੀ ਜਾਂ ਵਿਗਿਆਨੀ ਖੋਜ ਤੋਂ ਪ੍ਰੇਰਿਤ ਨਹੀਂ ਹੈ |
ਕੁਝ ਦੇਸ਼ ਚੰਨ ਦੇ ਸੋਮਿਆਂ 'ਤੇ ਨਜ਼ਰਾਂ ਟਿਕਾਈ ਬੈਠੇ ਹਨ, ਤੇ ਕੁਝ ਦਾ ਇਰਾਦਾ ਇਸ ਤੋਂ ਵੀ ਵੱਖਰਾ ਹੈ | ਜ਼ਿਆਦਾਤਰ ਦੇਸ਼ ਜਾਣ ਚੁੱਕੇ ਹਨ ਕਿ ਇਥੇ ਜ਼ਬਰਦਸਤ ਖਣਿਜਾਂ ਭੰਡਾਰ ਹਨ | ਕਿਸੇ ਨੂੰ ਹੀਲੀਅਮ ਗੈਸ ਦਾ ਭਰਪੂਰ ਭੰਡਾਰ ਆਕਰਸ਼ਿਤ ਕਰਦਾ ਹੈ ਤੇ ਕਿਸੇ ਨੂੰ ਕੋਈ ਹੋਰ ਤੱਤ | ਕੁਝ ਇਥੇ ਦੀਆਂ ਵਸਤਾਂ ਦੇ ਸਹਾਰੇ ਇਥੇ ਇਕ ਟਿਕਾਊ, ਵਪਾਰਕ ਉਦਯੋਗ ਸ਼ੁਰੂ ਕਰਨ ਦੇ ਮੌਕੇ ਦੇ ਤੌਰ 'ਤੇ ਦੇਖ ਰਹੇ ਹਨ | ਕੁਝ ਕਾਰਪੋਰੇਟ ਇਸ ਵਿਚ ਪੁਲਾੜ ਸੈਲਾਨੀਆਂ ਦੀਆਂ ਸੰਭਾਵਨਾਵਾਂ ਲੱਭ ਚੁੱਕੇ ਹਨ | ਇਹ ਧਰਤੀ ਤੋਂ ਨੇੜੇ ਹੈ, ਅਤਿਆਧੁਨਿਕ ਰਾਕੇਟਾਂ ਜ਼ਰੀਏ ਹੁਣ ਇਕ-ਦੋ ਦਿਨ ਵਿਚ ਪਹੁੰਚਣ ਅਤੇ ਓਨੇ ਹੀ ਸਮੇਂ ਵਿਚ ਵਾਪਸ ਆਇਆ ਜਾ ਸਕਦਾ ਹੈ | ਕੁਝ ਨੂੰ ਲਗਦਾ ਹੈ ਕਿ ਨੇੜ ਭਵਿੱਖ ਵਿਚ ਜਦੋਂ ਚੰਦਰਮਾ ਦੇ ਸੋਮਿਆਂ ਦੀ ਵਰਤੋਂ ਸ਼ੁਰੂ ਹੋਵੇਗੀ ਤਾਂ ਭਾਰ ਢੋਣ ਵਾਲਿਆਂ ਦੀ ਜ਼ਰੂਰਤ ਪਵੇਗੀ ਤੇ ਉਹ ਉਸ ਲਈ ਤਿਆਰ ਹੋ ਰਹੇ ਹਨ | ਕੋਈ ਖੁਦਾਈ ਉਪਕਰਨ ਅਤੇ ਚੰਨ 'ਤੇ ਜ਼ਰੂਰੀ ਹੋਣ ਵਾਲੀ ਤਕਨੀਕੀ ਦੇ ਵਿਕਾਸ ਨਾਲ ਅਰਬਾਂ ਕਮਾਉਣ ਦੇ ਸੁਪਨੇ ਸੰਜੋਈ ਬੈਠਾ ਹੈ | ਕਿਸੇ ਦਾ ਇਰਾਦਾ ਮਨੁੱਖੀ ਬਸਤੀਆਂ ਵਸਾਉਣ ਦਾ ਹੈ ਤੇ ਉਹ ਸੰਭਾਵਿਤ ਘਰ ਲੱਭ ਰਿਹਾ ਹੈ | ਕੋਈ ਇਥੋਂ ਮੰਗਲ ਅਤੇ ਦੂਜੇ ਗ੍ਰਹਿਆਂ ਲਈ ਲਾਂਚਿੰਗ ਪੈਡ ਬਣਾਉਣਾ ਚਾਹੁੰਦਾ ਹੈ | ਇਸ ਤੋਂ ਇਹ ਸਫ਼ਰ ਸਸਤਾ, ਸੌਖਾ ਅਤੇ ਸੰਖੇਪ ਹੋ ਜਾਵੇਗਾ |
ਚੰਨ ਭਵਿੱਖ ਦੇ ਮਿਸ਼ਨਾਂ ਲਈ ਸੌਰਮੰਡਲ ਦੇ ਦੂਜੇ ਗ੍ਰਹਿਆਂ 'ਤੇ ਜਾਣ ਲਈ ਇਕ ਸਟੇਸ਼ਨ ਦੇ ਤੌਰ 'ਤੇ ਵੀ ਵਿਕਸਤ ਕਰਨ ਲਈ ਸਭ ਤੋਂ ਵਧੀਆ ਹੈ | ਉਂਝ ਵੀ ਚੰਦਰਮਾ 'ਤੇ ਰਾਕੇਟ ਲਈ ਬਾਲਣ ਉਥੇ ਉਪਲੱਬਧ ਹੋ ਜਾਵੇਗਾ | ਯੂਰਪੀ ਸਪੇਸ ਏਜੰਸੀ ਸਵੀਕਾਰਦੀ ਹੈ ਕਿ ਇਸ ਰਫ਼ਤਾਰ ਨਾਲ ਚੱਲੇ ਤਾਂ ਅਗਲੇ ਪੰਜ ਸਾਲਾਂ ਵਿਚ ਚੰਨ 'ਤੇ ਖੋਜ ਸਟੇਸ਼ਨ ਜ਼ਰੂਰ ਬਣ ਜਾਵੇਗਾ | ਉਸ ਅਨੁਸਾਰ ਚੰਨ 'ਤੇ ਰਹਿਣ ਲਈ ਸਾਰੀ ਜ਼ਰੂਰੀ ਸਮੱਗਰੀ ਚੰਦਰਮਾ ਦੀ ਹੀ ਧਰਤੀ 'ਤੇ ਮੌਜੂਦ ਹੈ, ਉਥੇ ਊਰਜਾ ਦਾ ਵੀ ਇੰਤਜ਼ਾਮ ਹੈ | ਇਸ ਲਈ ਉਹ ਥ੍ਰੀਡੀ ਪਿ੍ੰਟਿੰਗ ਦਾ ਸਹਾਰਾ ਲੈ ਕੇ ਖੋਜ ਸੈਂਟਰ ਦੇ ਇਸ ਤਰ੍ਹਾਂ ਦੇ ਢਾਂਚੇ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਚੁੱਕੀ ਹੈ, ਜਿਸ 'ਤੇ ਉਲਕਾ ਪਿੰਡਾਂ ਅਤੇ ਵਿਕੀਰਣ ਦਾ ਅਸਰ ਨਾ ਪਵੇ | ਪ੍ਰੋ. ਯਸ਼ਪਾਲ ਨੇ ਕਿਹਾ ਸੀ ਕਿ ਚੰਨ 'ਤੇ 50 ਤੋਂ 75 ਸਾਲ ਬਾਅਦ ਇਨਸਾਨੀ ਬਸਤੀ ਸੰਭਵ ਹੈ ਪਰ ਹਾਲੇ ਨਹੀਂ | ਹੁਣ ਇਸਰੋ ਕਹਿੰਦਾ ਹੈ, ਅਸੀਂ ਬਸਤੀ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਹੁਣ ਉਹ ਸਭ ਸਮਝ, ਤਕਨੀਕ ਅਤੇ ਤਾਕਤ ਮੌਜੂਦ ਹੈ | ਚੰਨ 'ਤੇ ਬਹੁਤ ਸਾਰਾ ਬਰਫੀਲਾ ਪਾਣੀ ਅਤੇ ਚਟਾਨਾਂ ਵਿਚ ਕੈਦ ਆਕਸੀਜਨ, ਸਾਡੀ ਹਵਾ, ਪਾਣੀ ਦੀ ਜ਼ਰੂਰਤ ਪੂਰੀ ਕਰ ਦੇਣਗੇ | ਇੰਫ੍ਰਾਰੈੱਡ ਈਅਰ ਥਰਮਾਮੀਟਰ ਅਤੇ ਐਲ. ਈ. ਡੀ. ਆਧਾਰਿਤ ਉਪਕਰਨ, ਵੱਖ-ਵੱਖ ਤਰ੍ਹਾਂ ਦੇ ਸੈਂਸਰ, ਤਰ੍ਹਾਂ-ਤਰ੍ਹਾਂ ਦੇ ਰੋਬੋਟ ਆਦਿ ਚੰਨ 'ਤੇ ਜੀਵਨ ਨੂੰ ਸੁਖਾਲਾ ਕਰ ਦੇਣਗੇ |
ਭਾਰਤ 2022 ਅਤੇ ਅਮਰੀਕਾ 2024 ਵਿਚ ਆਪਣਾ ਮਨੁੱਖ ਸਮੇਤ ਪੁਲਾੜਯਾਨ ਚੰਨ ਵਲ ਰਵਾਨਾ ਕਰਨ ਵਾਲਾ ਹੈ, ਉਦੋਂ ਨਵੇਂ ਅਨੁਭਵਾਂ ਦਾ ਪਤਾ ਲੱਗੇਗਾ | ਸਵਿਸ ਬੈਂਕ ਦੇ ਖੋਜਾਰਥੀਆਂ ਦਾ ਕਹਿਣਾ ਹੈ ਕਿ 2030 ਵਿਚ ਪੁਲਾੜ ਯਾਤਰੀ 8000 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਵਧਦਾ-ਫੁੱਲਦਾ ਕਾਰੋਬਾਰ ਹੋਵੇਗਾ | ਭਾਰਹੀਣਤਾ ਦਾ ਮਜ਼ਾ ਲੈਣ ਲਈ 500 ਡਾਲਰ ਜਾਂ ਚੰਨ ਤੱਕ ਜਾਣ ਦਾ ਸ਼ੁਰੂਆਤੀ ਕਿਰਾਇਆ 150 ਮਿਲੀਅਨ ਡਾਲਰ ਹੋ ਸਕਦਾ ਹੈ | ਦਾਅਵਾ ਇਹ ਵੀ ਹੈ ਕਿ ਸਿਰਫ਼ 10 ਘੰਟਿਆਂ ਵਿਚ ਚੰਨ ਤੱਕ ਪਹੁੰਚਾ ਦੇਣਗੇ | ਇਕ ਕੰਪਨੀ 'ਸਪੇਸ ਐਕਸ' ਤਾਂ ਸੈਲਾਨੀਆਂ ਦੀ ਬਜਾਏ ਢੁਆਈ ਵਿਚ ਜ਼ਿਆਦਾ ਰੁਚੀ ਲੈ ਰਹੀ ਹੈ | ਅਗਲੇ ਪੰਜ ਸਾਲਾਂ ਵਿਚ ਚੰਨ 'ਤੇ ਮਨੁੱਖੀ ਬਸਤੀਆਂ ਵਸਾਉਣ ਦੀ ਯੋਜਨਾ ਹੈ | ਸੰਭਵ ਹੈ ਕਿ ਜਦੋਂ ਮਨੁੱਖ ਸੱਭਿਅਤਾ ਚੰਨ ਨੂੰ ਛੂਹਣ ਦੀ ਸ਼ਤਾਬਦੀ ਮਨਾਉਣ ਵਾਲੀ ਹੋਵੇਗੀ ਤਾਂ ਬਿਨਾਂ ਸ਼ੱਕ ਇਸ ਨਾਲ ਸਬੰਧਿਤ ਅਨੇਕ ਪ੍ਰੋਗਰਾਮ ਚੰਨ 'ਤੇ ਆਯੋਜਿਤ ਹੋਣਗੇ |

-ਇਮੇਜ ਰਿਫਲੈਕਸ਼ਨ ਸੈਂਟਰ

ਮਹਾਰਾਜਾ ਰਣਜੀਤ ਸਿੰਘ ਦੀ ਅੰਤਿਮ ਵਿਦਾਇਗੀ ਦੇ ਦਿ੍ਸ਼

ਪੰਜਾਬ ਅਣਗਿਣਤ ਸਮਰਾਟਾਂ ਦੀ ਸਲਤਨਤ ਰਿਹਾ ਹੈ ਜਿਨ੍ਹਾਂ ਵਿਚ ਸਿਕੰਦਰ ਅਤੇ ਅਕਬਰ ਵਰਗੇ ਨਾਂਅ ਵੀ ਸ਼ਾਮਿਲ ਹਨ, ਪਰ ਜੋ ਪੰਜਾਬ ਦੀ ਆਨ ਅਤੇ ਸ਼ਾਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੀ, ਪਹਿਲਾਂ ਕਦੀ ਵੀ ਨਹੀਂਾ ਰਹੀ | ਮਹਾਰਾਜਾ ਰਣਜੀਤ ਸਿੰਘ ਸ਼ਾਇਦ ਪਹਿਲਾ ਤੇ ਆਖਰੀ ...

ਪੂਰੀ ਖ਼ਬਰ »

ਕੁਦਰਤੀ ਝਰਨਿਆਂ ਤੇ ਨਜ਼ਾਰਿਆਂ ਵਾਲਾ ਕਸੌਲੀ

ਪੰਜਾਬ ਤੇ ਹਰਿਆਣਾ ਦੇ ਮੈਦਾਨੀ ਇਲਾਕੇ ਤੋਂ ਹਿਮਾਲਿਆ ਪਰਬਤ ਵੱਲ ਰੁਖ਼ ਕਰਦਿਆਂ ਚੰਡੀਗੜ੍ਹ ਤੋਂ 66 ਕਿਲੋਮੀਟਰ ਦੀ ਦੂਰੀ 'ਤੇ ਸਮੰੁਦਰ ਤੱਟ ਤੋਂ 6000 ਦੀ ਔਸਤਨ ਉਚਾਈ ਤੇ ਕੁਦਰਤੀ ਝਰਨਿਆਂ ਵਾਲਾ ਕਸੌਲੀ ਸੈਲਾਨੀਆਂ ਤੇ ਰਾਹਗੀਰਾਂ ਦੀ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ...

ਪੂਰੀ ਖ਼ਬਰ »

ਸਨਮਾਨਜਨਕ ਜ਼ਿੰਦਗੀ ਚਾਹੁੰਦੇ ਹਨ ਸਾਂਸੀ ਕਬੀਲੇ ਦੇ ਲੋਕ

ਪੰਜਾਬ ਵਿਚ ਨਸ਼ਿਆਂ ਦਾ ਦੈਂਤ ਲਗਾਤਾਰ ਖੌਰੂ ਪਾ ਰਿਹਾ ਹੈ ਪਰ ਸਰਕਾਰਾਂ ਦਾ ਇਸ ਬੰਦੇਖਾਣੀ ਵਬਾ ਵੱਲ ਕੋਈ ਧਿਆਨ ਨਹੀਂ | ਪੁਲਿਸ ਨਸ਼ਾਬੰਦੀ ਦੇ ਨਾਂਅ ਤੇ ਨਸ਼ੱਈਆਂ, ਛੋਟੇ ਤਸਕਰਾਂ ਤੇ ਕੋਰੀਅਰਾਂ (ਨਸ਼ਾ ਤਸਕਰਾਂ ਵਲੋਂ ਨਸ਼ਾ ਵੇਚਣ ਲਈ ਰੱਖੇ ਨੌਜਵਾਨ) ਨੂੰ ਫੜ ਕੇ ...

ਪੂਰੀ ਖ਼ਬਰ »

ਚੰਡੀਗੜ੍ਹ ਦੇ ਦੋ ਦਰੱਖਤ

1950 ਤੋਂ ਭਾਰਤ ਵਿਚ ਹਰ ਸਾਲ ਜੁਲਾਈ ਦੇ ਪਹਿਲੇ ਹਫ਼ਤੇ ਵਣ ਮਹਾਂਉਤਸਵ ਬਹੁਤ ਜ਼ੋਰ-ਸ਼ੋਰ ਨਾਲ ਮਨਾਇਆ ਜਾਂਦਾ ਹੈ ਅਤੇ ਲੱਖਾਂ ਦਰੱਖਤ ਲਗਾਏ ਜਾਂਦੇ ਹਨ | ਇਨ੍ਹਾਂ ਵਿਚੋਂ ਜੇਕਰ ਅੱਧੇ ਵੀ ਪਰਵਾਨ ਚੜ੍ਹ ਜਾਂਦੇ ਤਾਂ ਹੁਣ ਤੱਕ ਸਾਰਾ ਦੇਸ਼ ਹਰਾ ਭਰਾ ਹੋ ਜਾਣਾ ਸੀ | ਬਾਅਦ ...

ਪੂਰੀ ਖ਼ਬਰ »

ਨਹਿਲੇ 'ਤੇ ਦਹਿਲਾ ਮੈਂ ਰਸਤਾ ਦੇ ਦੇਂਦਾ ਹਾਂ

ਜਾਰਜ ਬਰਨਾਡ ਸ਼ਾਹ ਅੰਗਰੇਜ਼ ਹੁੰਦੇ ਹੋਏ ਵੀ ਸੋਹਣੇ ਨਹੀਂ ਸਨ ਸਗੋਂ ਬਹੁਤ ਹੀ ਭੈੜੀ ਸ਼ਕਲ ਸੂਰਤ ਦੇ ਮਾਲਕ ਸਨ | ਦੂਜੇ ਪਾਸੇ ਉਹ ਸੰਸਾਰ ਪੱਧਰ ਦੇ ਮੰਨੇ ਪ੍ਰਮੰਨੇ ਲੇਖਕ ਸਨ | ਉਨ੍ਹਾਂ ਦੀਆਂ ਲਿਖ਼ਤਾਂ ਦੇ ਦੀਵਾਨੇ ਸੰਸਾਰ ਭਰ ਦੇ ਸਾਰੇ ਦੇਸ਼ਾਂ ਵਿਚ ਸਨ | ਲੋਕ ਉਨ੍ਹਾਂ ...

ਪੂਰੀ ਖ਼ਬਰ »

ਪਾਲੀਵੁੱਡ ਝਰੋਖਾ ਨਾਇਕ-ਗਾਇਕ ਪ੍ਰਥਾ ਦਾ ਮੋਢੀ : ਗੁਰਦਾਸ ਮਾਨ

ਗੁਰਦਾਸ ਮਾਨ ਨੂੰ ਗਾਇਕੀ ਦੇ ਖੇਤਰ 'ਚ ਸਥਾਪਤ ਕਰਨ 'ਚ ਜਿਥੇ ਹਰਜੀਤ ਦਾ ਵਿਸ਼ੇਸ਼ ਯੋਗਦਾਨ ਸਮਝਿਆ ਜਾਂਦਾ ਹੈ, ਉਥੇ ਪੰਜਾਬੀ ਸਿਨੇਮਾ 'ਚ ਉਸ ਦੀ ਪਛਾਣ ਨਿਰਦੇਸ਼ਕ ਹਰੀ ਦੱਤ ਨੇ ਬਣਾਈ ਸੀ | ਹਰਜੀਤ ਨੇ ਜਦੋਂ ਉਸ ਨੂੰ ਜਲੰਧਰ ਦੂਰਦਰਸ਼ਨ ਰਾਹੀਂ ਗੀਤ 'ਦਿਲ ਦਾ ਮਾਮਲਾ' ਦੇ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

1973 ਵਿਚ ਸ਼ਿਵ ਕੁਮਾਰ ਬਟਾਲਵੀ ਦੀ ਪਹਿਲੀ ਬਰਸੀ ਸਮੇਂ ਜਲੰਧਰ ਦੇ ਅਖ਼ਬਾਰਾਂ ਦੇ ਚਾਰ ਮੁੱਖ ਸੰਪਾਦਕ ਬਟਾਲਾ ਵਿਖੇ ਆਏ ਸਨ | ਡਾ: ਸਾਧੂ ਸਿੰਘ ਹਮਦਰਦ, ਗਿ: ਸ਼ਾਦੀ ਸਿੰਘ, ਸ: ਭਰਪੂਰ ਸਿੰਘ ਬਲਬੀਰ ਅਤੇ ਸ੍ਰੀ ਰਮੇਸ਼ | ਇਹ ਚਾਰੇ ਸੰਪਾਦਕ ਡੇਰਾ ਬਾਬਾ ਨਾਨਕ ਵਿਖੇ ਹੱਥ ਲਿਖਤ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX