ਜਗਾਧਰੀ, 20 ਜੁਲਾਈ (ਜਗਜੀਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸੂਬਾ ਪੱਧਰ 'ਤੇ 4 ਅਗਸਤ ਨੂੰ ਸਿਰਸਾ ਵਿਚ ਮਨਾਇਆ ਜਾਵੇਗਾ, ਜਿਸ ਵਿਚ ਪੂਰੇ ਸੂਬੇ ਅੰਦਰ ਵਸਦੀਆਂ ਸੰਗਤਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ | ਇਸ ਸਬੰਧੀ ਜ਼ਿਲ੍ਹੇ ਅੰਦਰ ਜ਼ਰੂਰੀ ਕੰਮਾਂ ਤੇ ਪ੍ਰਬੰਧਾਂ ਨੂੰ ਲੈ ਕੇ ਸਿਟੀ ਮੈਜਿਸਟ੍ਰੇਟ ਵਜਿੰਦਰ ਹੁੱਡਾ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ | ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਆਪਣੇ ਦਫ਼ਤਰ ਵਿਚ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ 4 ਅਗਸਤ ਨੂੰ ਸਿਰਸਾ ਦੀ ਪੁਲਿਸ ਲਾਈਨ ਵਿਚ ਸੂਬਾ ਪੱਧਰ 'ਤੇ ਮਨਾਇਆ ਜਾਵੇਗਾ, ਜਿਸ ਵਿਚ ਸੂਬੇ ਦੇ ਸਾਰੇ ਖੇਤਰਾਂ ਤੋਂ ਲੱਖਾਂ ਸ਼ਰਧਾਲੂ ਸ਼ਿਰਕਤ ਕਰਨਗੇ | ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ 22 ਜੁਲਾਈ ਨੂੰ ਸਵੇਰੇ ਸਾਢੇ 9 ਵਜੇ ਸਥਾਨਕ ਪੰਚਾਇਤ ਭਵਨ ਦੇ ਕੰਪਲੈਕਸ ਵਿਚ ਰਾਜ ਮੰਤਰੀ ਕਰਨਦੇਵ ਕੰਬੋਜ, ਅਸੰਧ ਤੋਂ ਵਿਧਾਇਕ ਬਖ਼ਸ਼ੀਸ਼ ਸਿੰਘ, ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਸਿੱਖ ਸੰਗਤਾਂ ਨਾਲ ਮੀਟਿੰਗ ਕਰਨਗੇ | ਇਸ ਮੌਕੇ ਵਜਿੰਦਰ ਹੁੱਡਾ, ਡੀ.ਆਈ.ਓ. ਅਰਵਿੰਦਰ ਜੋਤ ਸਿੰਘ ਵਾਲੀਆ, ਏ.ਆਈ.ਪੀ.ਆਰ.ਓ. ਮਨੋਜ ਪਾਂਡੇ, ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਬੂ, ਗੁਰਦੁਆਰਾ ਮਾਡਲ ਕਾਲੋਨੀ ਦੇ ਪ੍ਰਧਾਨ ਗੁਰਬਖ਼ਸ਼ ਸਿੰਘ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਬਰ, ਸੁਰਿੰਦਰ ਸਿੰਘ ਸੋਢੀ, ਸੁਰਿੰਦਰ ਵਾਲੀਆ ਤੇ ਹਰਪ੍ਰੀਤ ਸਿੰਘ ਸਮੇਤ ਹੋਰ ਮੌਜੂਦ ਸਨ |
ਲੁਧਿਆਣਾ, 20 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਕੋਤਵਾਲੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਨਵਾਂ ਮੁਹੱਲਾ ਵਿਚ ਸ਼ੱਕੀ ਹਾਲਤ ਵਿਚ ਇਕ ਵਿਅਕਤੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਸਬੰਧੀ ਲਾਪਤਾ ਹੋਏ ਵਿਅਕਤੀ ...
ਲੁਧਿਆਣਾ, 20 ਜੁਲਾਈ (ਅਮਰੀਕ ਸਿੰਘ ਬੱਤਰਾ)-ਬਰਸਾਤੀ ਮੌਸਮ ਦੌਰਾਨ ਸ਼ਹਿਰ ਵਿਚੋਂ ਪਾਣੀ ਦੀ ਤੁਰੰਤ ਨਿਕਾਸੀ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਕਮਿਸ਼ਨਰ ਸ੍ਰੀਮਤੀ ਕਵਲਪ੍ਰੀਤ ਕੌਰ ਬਰਾੜ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਬਿਨਾਂ ...
ਲੁਧਿਆਣਾ, 20 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਜਬਰ ਜਨਾਹ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਪਹਿਲੇ ਮਾਮਲੇ ਵਿਚ ਇਹ ਕਾਰਵਾਈ ਪਿੰਡ ਉੱਚੀ ਮੰਗਲੀ ਦੇ ਰਹਿਣ ਵਾਲੇ ਇਕ ਵਿਅਕਤੀ ...
ਹੰਬੜਾਂ, 20 ਜੁਲਾਈ (ਜਗਦੀਸ਼ ਸਿੰਘ ਗਿੱਲ)-ਕਾਂਗਰਸ ਦੇ ਹਲਕਾ ਦਾਖਾ ਇੰਚਾਰਜ ਮੇਜਰ ਸਿੰਘ ਭੈਣੀ ਨੇ ਪਿੰਡ ਮਾਣੀਏਵਾਲ, ਵਲੀਪੁਰ ਖੁਰਦ ਨੇੜੇ ਸਤਲਜ ਦਰਿਆ ਦੇ ਬੰਨ੍ਹ ਨੂੰ ਲੱਗੀ ਢਾਹ 'ਤੇ ਚੱਲਦੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਜਿਹੜੇ ਕਿਸਾਨਾਂ ਦੀ ਜ਼ਮੀਨ ਸਤਲੁਜ ...
ਟੋਹਾਣਾ, 20 ਜੁਲਾਈ (ਗੁਰਦੀਪ ਸਿੰਘ ਭੱਟੀ) - ਐਨ.ਆਰ.ਆਈ. ਵੱਲੋਂ ਪਹਿਲੀ ਔਰਤ ਨਾਲ ਧੋਖਾ ਕਰਕੇ ਇੰਗਲੈਂਡ ਵਿਚ ਦੂਜਾ ਵਿਆਹ ਕਰਾਉਣ ਵਾਲੇ ਪਿੰਡ ਰੁਪਗੱਡ੍ਹ ਦੇ ਪੰਕਜ ਯਾਦਵ ਦੀ ਖੇਤੀਬਾੜੀ ਭੂਮੀ ਨਿਲਾਮ ਕਰਨ ਦੇ ਆਦੇਸ਼ ਦਿੱਤੇ ਹਨ | ਪਿੰਡ ਰੁਪਗੱੜ੍ਹ ਵਿਚ ਐਨ.ਆਰ.ਆਈ. ਦੀ 9 ...
ਟੋਹਾਣਾ, 20 ਜੁਲਾਈ (ਗੁਰਦੀਪ ਸਿੰਘ ਭੱਟੀ) - ਉਪ ਮੰਡਲ ਦੇ ਪਿੰਡ ਪਿ੍ਥਲਾ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਪਿ੍ਥਲਾ ਦਾ 22 ਸਾਲਾ ਸੋਨੀ ਸਿੰਘ ਦੇ ਮਾਰੇ ਜਾਣ ਦੀ ਖ਼ਬਰ ਹੈ | ਅੱਜ ਸਵੇਰੇ ਸੋਨੀ ਸਿੰਘ ਆਪਣੇ ਨਵੇਂ ਬੁਲਟ ਮੋਟਰਸਾਈਕਲ 'ਤੇ ਟੋਹਾਣਾ ਜਾ ਰਿਹਾ ਸੀ ਕਿ ਪਿੰਡ ...
ਟੋਹਾਣਾ, 20 ਜੁਲਾਈ (ਗੁਰਦੀਪ ਸਿੰਘ ਭੱਟੀ) - ਪਿੰਡ ਦਈਅੜ ਦੇ ਬਜ਼ੁਰਗ 78 ਸਾਲਾ ਰਣ ਸਿੰਘ ਦੀ ਘਰ ਵਿਚ ਚੱਲ ਰਹੇ ਕੂਲਰ ਵਿਚੋਂ ਕਰੰਟ ਲੱਗਣ ਤੇ ਮੌਤ ਹੋ ਗਈ | ਪਰਿਵਾਰ ਮੁਤਾਬਿਕ ਬਜ਼ੁਰਗ ਨੇ ਚੱਲਦੇ ਕੂਲਰ ਨੂੰ ਦੂਰ ਕਰਨ ਲਈ ਧੱਕਾ ਮਾਰਿਆ ਤਾਂ ਬਿਜਲੀ ਕਰੰਟ ਨਾਲ ਬਜ਼ੁਰਗ ਦੀ ...
ਟੋਹਾਣਾ, 20 ਜੁਲਾਈ (ਗੁਰਦੀਪ ਸਿੰਘ ਭੱਟੀ) - ਬੀਤੇ ਹਫ਼ਤੇ ਭੂਨਾ ਦੀ ਢਾਣੀ ਸਾਂਚਲਾ ਰੋਡ ਦੇ ਇਕ ਮੁਹੱਲੇ ਵਿਚਲੀ ਦੁਕਾਨ ਦੇ ਬੈਠੀ ਬਜ਼ੁਰਗ ਔਰਤ ਤੇ ਕੰਨਾਂ ਤੋਂ ਬਾਲੀਆਂ ਖਿੱਚ ਕੇ ਲੈ ਜਾਣ ਵਾਲੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਵਿਚੋਂ ਪੁਲਿਸ ਦੀ ਸੀ.ਆਈ.ਏ ਟੀਮ ਨੇ ...
ਜਗਾਧਰੀ, 20 ਜੁਲਾਈ (ਜਗਜੀਤ ਸਿੰਘ)-ਜਗਾਧਰੀ ਸ਼ਹਿਰ ਦੇ ਵਾਰਡ ਨੰ. 3 'ਚ ਕਰੀਬ 49 ਲੱਖ 82 ਹਜ਼ਾਰ ਦੀ ਲਾਗਤ ਨਾਲ ਬਣਨ ਵਾਲੀਆਂ ਗੰਗਾ ਨਗਰ ਕਾਲੋਨੀ, ਊਧਮਗੜ੍ਹ ਦੀ ਮਾਜਰੀ, ਸੁਭਾਸ਼ ਨਗਰ ਕਾਲੀ ਮੰਦਰ ਦੀਆਂ ਗਲੀਆਂ ਦੀ ਸ਼ੁਰੂਆਤ ਵਿਧਾਨਸਭਾ ਸਪੀਕਰ ਕੰਵਰ ਪਾਲ ਦੇ ਸਪੁੱਤਰ ...
ਸ਼ਾਹਬਾਦ ਮਾਰਕੰਡਾ, 20 ਜੁਲਾਈ (ਅਵਤਾਰ ਸਿੰਘ)-ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਪੂਰੇ ਸੰਸਾਰ ਵਿਚ ਕੁਰੂਕਸ਼ੇਤਰ ਹੀ ਇਕ ਅਜਿਹੀ ਪਵਿੱਤਰ ਧਰਤੀ ਹੈ, ਜਿਸ ਧਰਤੀ 'ਤੇ 8 ਗੁਰੂਆਂ ਨੇ ਆਪਣੇ ਚਰਨ ਪਾਏ ਹਨ | ਇਸ ਧਰਮ ਨਗਰੀ 'ਚ 5 ਸ਼ਾਨਦਾਰ ਅਤੇ ਸੁੰਦਰ ਗੁਰਦੁਆਰਾ ...
ਸ਼ਾਹਬਾਦ ਮਾਰਕੰਡਾ, 20 ਜੁਲਾਈ (ਅਵਤਾਰ ਸਿੰਘ)-ਮਾਣਯੋਗ ਅਦਾਲਤ ਨੇ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ | ਇਹ ਜਾਣਕਾਰੀ ਸਹਾਇਕ ਉਪ ਜ਼ਿਲ੍ਹਾ ਇਨਸਾਫ਼ ਪਸੰਦ ਮਿਸ ਭਾਵਨਾ ਨੇ ਦਿੱਤੀ | ਮਿਸ ਭਾਵਨਾ ਨੇ ਦੱਸਿਆ ਕਿ 12 ਜੂਨ 2018 ...
ਸ਼ਾਹਬਾਦ ਮਾਰਕੰਡਾ, 20 ਜੁਲਾਈ (ਅਵਤਾਰ ਸਿੰਘ)-ਹਰਿਆਣਾ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ 20 ਤੋਂ 30 ਜੁਲਾਈ, 20 ਤੋਂ 30 ਅਗਸਤ, 5 ਤੋਂ 15 ਸਤੰਬਰ ਤੇ 20 ਤੋਂ 27 ਸਤੰਬਰ ਅਤੇ 9 ਤੋਂ 18 ਅਕਤੂਬਰ 2019 ਦੌਰਾਨ ਨੌਜਵਾਨਾਂ ਲਈ ਭਰਤੀ ਰੈਲੀਆਂ ਕਰਵਾਈਆਂ ਜਾਣਗੀਆਂ | ਇਸ ਸਬੰਧੀ ਜਾਣਕਾਰੀ ਦਿੰਦੇ ...
ਟੋਹਾਣਾ, 20 ਜੁਲਾਈ (ਗੁਰਦੀਪ ਸਿੰਘ ਭੱਟੀ) ਬੋਲੈਰੋ ਗੱਡੀ ਵਿਚ ਚੂਰਾ ਪੋਸਤ ਤਸਕਰੀ ਕਰਦੇ ਪੁਲਿਸ ਨੇ ਗੱਡੀ ਸਮੇਤ ਬੋਲੈਰੋ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰਕੇ 18 ਕਿੱਲੋ ਚੂਰਾ ਪੋਸਤ ਬਰਾਮਦ ਕੀਤਾ ਹੈ | ਪੁਲਿਸ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੂੰ ਚੂਰਾ ਪੋਸਤ ਤਸਕਰੀ ...
ਯਮੁਨਾਨਗਰ, 20 ਜੁਲਾਈ (ਗੁਰਦਿਆਲ ਸਿੰਘ ਨਿਮਰ)- ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟੈ੍ਰਫ਼ਿਕ ਲਾਈਟਾਂ ਲਗਾਈਆਂ ਜਾਣਗੀਆਂ | ਇਹ ਲਾਈਟਾਂ ਸਭ ਤੋਂ ਪਹਿਲਾਂ ਸਫਾਇਅਰ ਹੋਟਲ ਚੌਕ ਵਿਚ ਲਗਾਈਆਂ ਜਾਣਗੀਆਂ | ਇਸ ...
ਟੋਹਾਣਾ, 20 ਜੁਲਾਈ (ਗੁਰਦੀਪ ਸਿੰਘ ਭੱਟੀ)-ਵਿਧਾਇਕ ਸੁਭਾਸ਼ ਬਰਾਲਾ ਨੇ ਇੰਜੀਨੀਅਰ ਕੰਵਰ ਸੈਨ ਗੁਪਤਾ ਹਰਬਲ ਪਾਰਕ ਵਿਚ ਬੂਟੇ ਲਾਉਣ ਦੀ ਮੁਹਿੰਮ ਅਰੰਭ ਕਰਦੇ ਹੋਏ ਸ਼ਹਿਰ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬੂਟੇ ਲਾਉਣ ਲਈ ਪ੍ਰੇਰਿਆ | ...
ਯਮੁਨਾਨਗਰ, 20 ਜੁਲਾਈ (ਗੁਰਦਿਅਲ ਸਿੰਘ ਨਿਮਰ)-ਸਵਰਾਜ ਪਬਲਿਕ ਸਕੂਲ ਦਾਮਲਾ ਵਿਚ ਖੂਬਸੂਰਤ ਇਨਵੈਸਟੀਚੁਰ ਸੈਰਾਮਨੀ ਕਰਵਾਈ ਗਈ | ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਅਨਿਲ ਬੁੱਧੀਰਾਜਾ ਨੇ ਸ਼ਿਰਕਤ ਕੀਤੀ | ਇਸ ਪ੍ਰੋਗਰਾਮ ਵਿਚ ਚਾਰਾਂ ਹਾਊਸਾਂ ਦੇ ਬੱਚਿਆਂ ...
ਗੜ੍ਹੀ, 20 ਜੁਲਾਈ (ਰਮੇਸ਼ ਕੁਮਾਰ) - ਦੋ ਦਿਨ ਪਹਿਲਾਂ ਪਿੰਡ ਖੁੱਲਦੇ ਦੇ ਵਿਚ ਘੱਗਰ ਨਦੀ 'ਚ ਬਹੁਤ ਵੱਡਾ ਪਾੜ ਪੈ ਗਿਆ ਸੀ, ਜਿਸ ਦੇ ਨਾਲ-ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫ਼ਸਲਾਂ ਪਾਣੀ ਵਿਚ ਡੁੱਬ ਕੇ ਤਬਾਹ ਹੋ ਗਈਆਂ ਹਨ | ਘੱਗਰ ਦੇ ਵਿਚ ਪਏ ਇਸ ...
ਨਰਾਇਣਗੜ੍ਹ, 20 ਜੁਲਾਈ (ਪੀ. ਸਿੰਘ)-ਪਿੰਡ ਭੂਰੇਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬੂਟੇ ਲਗਾਏ ਗਏ | ਇਸ ਮੌਕੇ ਬੱਚਿਆਂ ਨੂੰ ਰੁੱਖਾਂ ਦੇ ਮਹੱਤਵ ਤੋਂ ਜਾਣੂੰ ਕਰਵਾਇਆ ਗਿਆ | ਪਿੰਡ ਦੇ ਸਰਪੰਚ ਰਣਧੀਰ ਸਿੰਘ ਤੇ ਪਿ੍ੰਸੀਪਲ ਅਵਨੀਤ ਕੁਮਾਰ ਨੇ ਬੂਟੇ ਲਗਾਏ | ...
ਗੁਹਲਾ ਚੀਕਾ, 20 ਜੁਲਾਈ (ਓ.ਪੀ. ਸੈਣੀ)-ਇੱਥੇ ਹੜ੍ਹ ਤੋਂ ਬਚਾਓ ਲਈ ਪਸ਼ੂ-ਧਨ ਤੇ ਡੇਅਰੀ ਮਹਿਕਮਿਆਂ ਕੈਥਲ ਤੋਂ ਗੁਹਲਾ ਦੀ ਟੀਮ ਵੀ ਗੁਹਲਾ ਪੁੱਜੀ | ਜਾਣਕਾਰੀ ਦਿੰਦਿਆਂ ਡਾ. ਸੰਦੀਪ ਸ਼ੋਰ ਨੇ ਦੱਸਿਆ ਕਿ ਪਸ਼ੂ-ਧਨ ਤੇ ਡੇਅਰੀ ਵਿਭਾਗ ਦੀਆਂ ਟੀਮਾਂ ਨੇ ਪਿੰਡ ਸਿਆਲੀ, ...
ਨੰਗਲ, 20 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਅੱਜ ਪਿੰਡ ਨੈਲਾ 'ਚ ਇਕ ਭੂਤਰੇ ਢੱਠੇ ਨੇ ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਪੰਪ ਅਪਰੇਟਰ ਸੁਭਾਸ਼ ਦੀ ਕਾਰ ਬੁਰੀ ਤਰ੍ਹਾਂ ਭੰਨ ਦਿੱਤੀ | ਸੁਭਾਸ਼ ਨੇ ਬੜੀ ਮੁਸ਼ਕਿਲ ਕਾਰ 'ਚੋਂ ਨਿਕਲ ਕੇ ਭੱਜ ਕੇ ਜਾਨ ਬਚਾਈ | ਇਹ ਭੂਤਰਿਆ ਢੱਠਾ ...
ਸ੍ਰੀ ਚਮਕੌਰ ਸਾਹਿਬ, 20 ਜੁਲਾਈ (ਜਗਮੋਹਣ ਸਿੰਘ ਨਾਰੰਗ)-ਪੰਜਾਬ ਸਰਕਾਰ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ 42 ਏਕੜ ਜ਼ਮੀਨ ਵਿਚ ਬਣਾਏ ਜਾਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦੀ ਉਸਾਰੀ ਦੇ ਕਾਰਜ ਗੁ: ਸ੍ਰੀ ਕਤਲਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ...
ਏਲਨਾਬਾਦ, 20 ਜੁਲਾਈ (ਜਗਤਾਰ ਸਮਾਲਸਰ)- ਏਲਨਾਬਾਦ ਦੇ ਬੱਸ ਸਟੈਂਡ ਨੂੰ ਬਣੇ ਹੋਏ 26 ਸਾਲ ਹੋ ਚੁੱਕੇ ਹਨ ਪਰ ਫਿਰ ਵੀ ਇੱਥੇ ਬੱਸ ਸਟੈਂਡ ਦੇ ਮੁੱਖ ਰਸਤੇ 'ਤੇ ਜਗ੍ਹਾ ਉਬੜ ਖਾਬੜ ਬਣੀ ਹੋਈਾ ਹੈ | ਬੱਸ ਸਟੈਂਡ ਅਜਿਹੀ ਖਸਤਾ ਹਾਲਤ ਨੂੰ ਵੇਖ ਕੇ ਲੱਗਦਾ ਹੈ ਕਿ ਅਜੇ ਕਿਸੇ ...
ਏਲਨਾਬਾਦ, 20 ਜੁਲਾਈ (ਜਗਤਾਰ ਸਮਾਲਸਰ)- ਸ਼ਹਿਰ ਦੀ ਤਹਿਸੀਲ ਕੰਪਲੈਕਸ ਵਿਚ ਕਿਸਾਨ ਯੂਨੀਅਨ ਦੇ ਬੈਨਰ ਹੇਠ ਏਲਨਾਬਾਦ ਬਲਾਕ ਦੇ ਪਿੰਡਾਂ ਦੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਜਾ ਰਿਹਾ ਅਣਮਿਥੇ ਸਮੇਂ ਦਾ ਧਰਨਾ ਸ਼ਨੀਵਾਰ ਨੂੰ 5ਵੇਂ ਦਿਨ ਵੀ ਜਾਰੀ ...
ਏਲਨਾਬਾਦ, 20 ਜੁਲਾਈ (ਜਗਤਾਰ ਸਮਾਲਸਰ)- ਬੀਤੀ 17 ਜੁਲਾਈ ਨੂੰ ਏਲਨਾਬਾਦ ਥਾਣਾ ਖੇਤਰ ਦੇ ਪਿੰਡ ਮਿੱਠੀ ਸੁਰੇਰਾ ਖੇਤਰ ਵਿਚ ਲੁੱਟ ਦੀ ਫ਼ਰਜ਼ੀ ਅਤੇ ਮਨਘੜਤ ਕਹਾਣੀ ਰਚਣ ਵਾਲਿਆਂ ਦਾ ਪੁਲਿਸ ਨੇ ਕੁੱਝ ਹੀ ਘੰਟਿਆਂ ਵਿਚ ਪਰਦਾਫਾਸ਼ ਕਰਦੇ ਹੋਏ ਦੋਨਾਂ ਮੁਲਜ਼ਮਾਂ ਨੂੰ ...
ਨੰਗਲ, 20 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ ਆਈ. ਟੀ. ਆਈ. ਦੇ ਕਰਮਯੋਗੀ ਇੰਸਟਰੱਕਟਰ ਗੁਰਨਾਮ ਸਿੰਘ ਤਰੱਕੀ ਮਿਲਣ ਮਗਰੋਂ ਬਤੌਰ ਜੀ.ਆਈ. ਰੂਪਨਗਰ ਆਈ.ਟੀ.ਆਈ. 'ਚ ਤਬਦੀਲ ਹੋ ਗਏ ਹਨ | ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਗੁਰਨਾਮ ਸਿੰਘ ਸੈਣੀ ਸਮਾਜ ਸੇਵੀ ਹਨ ਅਤੇ ...
ਸ੍ਰੀ ਅਨੰਦਪੁਰ ਸਾਹਿਬ, 20 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਨੇੜਲੇ ਮਾਂਗੇਵਾਲ ਮੋੜ ਕੋਲ ਮੁੱਖ ਸੜਕ 'ਤੇ ਵਾਪਰੇ ਇਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ | ਸਬ ਇੰਸਪੈਕਟਰ ਦਰਸ਼ਨ ਸਿੰਘ ਸੈਣੀ ਨੇ ਦੱਸਿਆ ਕਿ ਸਰੋਜ ਕੁਮਾਰ (36) ...
ਸ੍ਰੀ ਅਨੰਦਪੁਰ ਸਾਹਿਬ, 20 ਜੁਲਾਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਿੱਖ ਮਿਸ਼ਨਰੀ ਕਾਲਜ ਵਲੋਂ ਕਰਵਾਏ ਧਾਰਮਿਕ ਮੁਕਾਬਲਿਆਂ ਵਿਚ ਸਥਾਨਕ ਐਸ. ਜੀ. ਐਸ. ਖ਼ਾਲਸਾ ਸੀ: ਸੈ: ਸਕੂਲ ਦੇ ਵਿਦਿਆਰਥੀਆਂ ਨੇ ਮੋਹਰੀ ਸਥਾਨ ਹਾਸਿਲ ਕੀਤੇ ਹਨ | ਪਿ੍ੰਸੀਪਲ ਸੁਖਪਾਲ ਕੌਰ ਵਾਲੀਆ ...
ਨੂਰਪੁਰ ਬੇਦੀ, 20 ਜੁਲਾਈ (ਵਿੰਦਰਪਾਲ ਝਾਂਡੀਆਂ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸਰਕਾਰ ਵਲੋਂ ਬਿਜਲੀ ਦਰਾਂ ਵਿਚ ਕੀਤੇ ਜਾ ਰਹੇ ਤਿੱਖੇ ਵਾਧੇ ਅਤੇ ਪਾਣੀ ਦੇ ਹੇਠਾਂ ਡਿੱਗਦੇ ਪੱਧਰ ਜਿਹੇ ਮੁੱਦਿਆਂ 'ਤੇ ਪੰਜਾਬ ਅੰਦਰ ਲਗਾਏ ਜਾ ਰਹੇ ਪੱਕੇ ਮੋਰਚੇ ਦੀ ...
ਨੂਰਪੁਰ ਬੇਦੀ, 20 ਜੁਲਾਈ (ਵਿੰਦਰਪਾਲ ਝਾਂਡੀਆਂ)-ਗੁਰੂਆਂ ਵਲੋਂ ਦਿੱਤਾ ਗਿਆ ਸ਼ਬਦ ਹੀ ਅੰਮਿ੍ਤ ਹੈ ਤੇ ਨਾਮ ਸ਼ਬਦ ਅਤੇ ਪ੍ਰਮਾਤਮਾ ਦਾ ਸਿਮਰਨ ਕਰਨ ਵਾਲਾ ਜੀਵ ਧਨਵਾਨ ਹੰੁਦਾ ਹੈ | ਉਕਤ ਧਾਰਮਿਕ ਅਨਮੋਲ ਪ੍ਰਵਚਨ ਭੂਰੀ ਵਾਲਿਆਂ ਦੀ ਗੁਰਗੱਦੀ ਦੀ ਪ੍ਰੰਪਰਾ ਦੇ ਵਰਤਮਾਨ ...
ਢੇਰ, 20 ਜੁਲਾਈ (ਸ਼ਿਵ ਕੁਮਾਰ ਕਾਲੀਆ)-ਰੇਲਵੇ ਵਿਭਾਗ ਵਲੋਂ ਪਿੰਡ ਜਿੰਦਵੜੀ ਵਿਖੇ ਬਣਾਏ ਗਏ ਭੂਮੀਗਤ ਰਸਤੇ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਰਸਤੇ 'ਚ ਵਰਖਾ ਦਾ ਪਾਣੀ ਕਈ-ਕਈ ਫੁੱਟ ਖੜ੍ਹਾ ਹੋਣ ਕਾਰਨ ਨਿੱਤ ਜਾਣ ਵਾਲੇ ...
ਨੰਗਲ, 20 ਜੁਲਾਈ (ਪ੍ਰੋ: ਅਵਤਾਰ ਸਿੰਘ)-ਮਾਣਯੋਗ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਬੀ. ਪੀ. ਈ. ਓ ਮੈਡਮ ਸੁਦੇਸ਼ ਹੰਸ ਦੀ ਅਗਵਾਈ ਵਿਚ ਪ੍ਰੀ. ਪ੍ਰਾਈਮਰੀ ਜਮਾਤਾਂ ਦੀ ਸਿਖਲਾਈ ਟ੍ਰੈਨਿੰਗ ਦਾ ...
ਏਲਨਾਬਾਦ, 20 ਜੁਲਾਈ (ਜਗਤਾਰ ਸਮਾਲਸਰ)- ਇੱਥੋਂ ਦੀ ਸਿਰਸਾ ਰੋਡ 'ਤੇ ਸੁਰੇਰਾ ਬੱਸ ਸਟੈਂਡ ਦੇ ਕੋਲ ਇਕ ਮੋਟਰ ਸਾਈਕਲ ਅਤੇ ਕਾਰ ਵਿਚਕਾਰ ਹੋਏ ਇਕ ਸੜਕ ਹਾਦਸੇ ਵਿਚ ਮੋਟਰ ਸਾਈਕਲ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਜਿਸ ਨੰੂ ਮੁੱਢਲੇ ਇਲਾਜ ਤੋਂ ਬਾਅਦ ਸਿਰਸਾ ਲਈ ...
ਰੂਪਨਗਰ, 20 ਜੁਲਾਈ (ਹੁੰਦਲ)-ਪਿੰਡ ਧਿਆਨਪੁਰਾ ਦੇ ਨੇੜੇ ਕਾਰ ਤੇ ਕੈਂਟਰ ਦੀ ਟੱਕਰ 'ਚ ਇੱਕ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ | ਪ੍ਰਾਪਤ ਜਾਣਕਾਰੀ ਮੁਤਾਬਿਕ ਕੁਰਾਲੀ ਬਾਈਪਾਸ ਨਜ਼ਦੀਕ ਪਿੰਡ ਧਿਆਨਪੁਰਾ ਦੇ ਕੋਲ ਕਾਰ ਅਤੇ ਕੈਂਟਰ ਦੀ ਟੱਕਰ ਹੋ ਗਈ ...
ਰੂਪਨਗਰ, 20 ਜੁਲਾਈ (ਸਟਾਫ਼ ਰਿਪੋਰਟਰ)-ਸਿਵਲ ਸਰਜਨ ਡਾ. ਐਚ.ਐਨ. ਸ਼ਰਮਾ ਦੀ ਅਗਵਾਈ ਹੇਠ ਸਹਾਇਕ ਫੂਡ ਕਮਿਸ਼ਨਰ ਸੁਖਰਾਓ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਜਗ੍ਹਾ ਤੋਂ ਦੁੱਧ ਅਤੇ ਦੁੱਧ ਤੋਂ ਬਣੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX