ਤਾਜਾ ਖ਼ਬਰਾਂ


ਭਾਰਤ-ਵੈਸਟ ਇੰਡੀਜ਼ ਪਹਿਲਾਂ ਟੈੱਸਟ ਮੈਚ : 5 ਓਵਰਾਂ ਤੋਂ ਬਾਅਦ ਭਾਰਤ 7/2
. . .  11 minutes ago
ਚੰਦਰਯਾਨ 2 ਨੇ ਭੇਜੀ ਚੰਦਰਮਾ ਦੀ ਪਹਿਲੀ ਖ਼ੂਬਸੂਰਤ ਤਸਵੀਰ
. . .  17 minutes ago
ਨਵੀਂ ਦਿੱਲੀ, 22 ਅਗਸਤ- ਚੰਦਰਯਾਨ 2 ਨੇ ਚੰਦਰਮਾ ਦੀ ਇਕ ਖ਼ੂਬਸੂਰਤ ਤਸਵੀਰ ਭੇਜੀ ਹੈ। ਇਹ ਤਸਵੀਰ ਲੈਂਡਰ ਵਿਕਰਮ ਨੇ ...
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਲਈ ਤੂੜੀ ਵੀ ਭੇਜਣ ਲੱਗੇ ਲੋਕ
. . .  32 minutes ago
ਤਲਵੰਡੀ ਭਾਈ, 22 ਅਗਸਤ (ਕੁਲਜਿੰਦਰ ਸਿੰਘ ਗਿੱਲ)- ਸਤਲੁਜ ਦਰਿਆ ਦੇ ਪਾਣੀ ਨਾਲ ਆਏ ਹੜ੍ਹ ਕਾਰਨ ਜਿੱਥੇ ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਉੱਥੇ ਪਸ਼ੂਆਂ ਲਈ ਚਾਰੇ ਦੀ ਵੀ ਵੱਡੀ ਘਾਟ ਪੈਦਾ....
ਹਰ ਦਿਨ 30 ਮਿੰਟ ਵਕੀਲ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਸਕਣਗੇ ਪੀ. ਚਿਦੰਬਰਮ
. . .  41 minutes ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  45 minutes ago
ਮੋਗਾ, 22 ਅਗਸਤ (ਗੁਰਦੇਵ ਭਾਮ)- ਆਏ ਦਿਨ ਨਸ਼ੇ ਦੀ ਓਵਰ ਡੋਜ਼ ਕਾਰਨ ਕਈ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ...
ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਅਨੇਜਾ ਮਿਲਕ ਪਲਾਂਟ ਦੇ ਮੁਲਾਜ਼ਮ
. . .  50 minutes ago
ਧਨੌਲਾ, 22 ਅਗਸਤ (ਚੰਗਾਲ)- ਨੇੜਲੇ ਪਿੰਡ ਬਡਬਰ ਵਿਖੇ ਅਨੇਜਾ ਮਿਲਕ ਪਲਾਂਟ 'ਚੋਂ ਤਕਰੀਬਨ 3 ਮਹੀਨੇ ਪਹਿਲਾਂ ਹਟਾਏ ਮੁਲਾਜ਼ਮਾਂ ਨੇ ਅੱਜ ਪਿੰਡ ਬਡਬਰ ਦੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ..
26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਪੀ. ਚਿਦੰਬਰਮ
. . .  about 1 hour ago
ਨਵੀਂ ਦਿੱਲੀ, 22 ਅਗਸਤ- ਕੋਰਟ ਵੱਲੋਂ ਪੀ ਚਿਦੰਬਰਮ ਨੂੰ 26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਭੇਜਿਆ ਗਿਆ ਹੈ। ਦੱਸ ਦੇਈਏ ਕਿ ਸੀ.ਬੀ.ਆਈ ਵੱਲੋਂ ਕੋਰਟ ਤੋਂ ਪੀ.ਚਿਦੰਬਰਮ...
ਸੀ.ਬੀ.ਆਈ ਮਾਮਲੇ 'ਚ ਪੀ ਚਿਦੰਬਰਮ ਦੀ ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 22 ਅਗਸਤ- ਈ.ਡੀ ਵਾਲੇ ਮਾਮਲੇ 'ਤੇ ਪੀ. ਚਿਦੰਬਰਮ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 27 ਅਗਸਤ ਨੂੰ...
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਭੀਮ ਆਰਮੀ ਚੀਫ਼ ਸਮੇਤ 96 ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 22 ਅਗਸਤ- ਸੁਪਰੀਮ ਕੋਰਟ ਦੇ ਹੁਕਮਾਂ 'ਤੇ ਡੀ.ਡੀ.ਏ. ਵੱਲੋਂ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਦਿੱਲੀ 'ਚ ਪ੍ਰਦਰਸ਼ਨ ਕੀਤਾ ਅਤੇ ...
ਜਨਮ ਅਸਟਮੀ ਦੀ 23 ਅਗਸਤ ਨੂੰ ਹੋਵੇਗੀ ਸਰਕਾਰੀ ਛੁੱਟੀ
. . .  about 1 hour ago
ਚੰਡੀਗੜ੍ਹ, 22 ਅਗਸਤ (ਵਿਕਰਮਜੀਤ ਸਿੰਘ ਮਾਨ)- ਜਨਮ ਅਸ਼ਟਮੀ ਦੇ ਸ਼ੁੱਭ ਅਵਸਰ ਮੌਕੇ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ....
ਰੇਤ ਮਾਫ਼ੀਆ ਅਤੇ ਕੈਪਟਨ ਸਰਕਾਰ ਦੀ ਅਣਗਹਿਲੀ ਕਾਰਨ ਸੂਬੇ 'ਚ ਆਏ ਹੜ੍ਹ - ਸੁਖਬੀਰ ਬਾਦਲ
. . .  about 1 hour ago
ਕਪੂਰਥਲਾ/ ਸੁਲਤਾਨਪੁਰ ਲੋਧੀ, 22 ਅਗਸਤ (ਅਮਰਜੀਤ ਸਿੰਘ ਸਡਾਨਾ/ਜਗਮੋਹਨ ਸਿੰਘ ਥਿੰਦ/ਨਰੇਸ਼ ਹੈਪੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ...
ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦ ਭਰੇ ਹਾਲਤਾਂ 'ਚ ਹੋਈ ਮੌਤ
. . .  about 1 hour ago
ਅਮਰਕੋਟ, 22 ਅਗਸਤ (ਗੁਰਚਰਨ ਸਿੰਘ ਭੱਟੀ)- ਕਸਬਾ ਅਲਗੋਂ ਕੋਠੀ ਵਿਖੇ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦ ਭਰੇ ਹਾਲਤਾਂ 'ਚ ਹੋਈ ਮੌਤ ਹੋ ....
ਸੀਨੀਅਰ ਮੈਡੀਕਲ ਅਫ਼ਸਰਾਂ ਦੀਆਂ ਕੀਤੀਆਂ ਗਈਆਂ ਤੈਨਾਤੀਆਂ
. . .  about 2 hours ago
ਚੰਡੀਗੜ੍ਹ, 22 ਅਗਸਤ- ਸੂਬੇ 'ਚ ਚੰਗੀਆਂ ਸਿਹਤ ਸੇਵਾਵਾਂ ਪ੍ਰਧਾਨ ਕਰਨ ਅਤੇ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ...
ਪੰਜਾਬ ਦੀਆਂ ਨਹਿਰਾਂ ਦਾ ਨਹਿਰੀਕਰਨ ਕਰੇਗੀ ਸੂਬਾ ਸਰਕਾਰ - ਕੈਪਟਨ
. . .  about 2 hours ago
ਚੰਡੀਗੜ੍ਹ, 22 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਵਿਸ਼ਵ ਬੈਂਕ ਅਤੇ ਏਸ਼ੀਅਨ ਵਿਕਾਸ ਬੈਂਕ ਤੋਂ ਸਹਾਇਤਾ ਲਵੇਗੀ ਅਤੇ ਪੰਜਾਬ ਦੀਆਂ ਨਦੀਆਂ....
ਸੀ.ਬੀ.ਆਈ. ਨੇ ਜਦੋਂ ਵੀ ਚਿਦੰਬਰਮ ਨੂੰ ਪੁੱਛਗਿੱਛ ਲਈ ਬੁਲਾਇਆ ਹੈ ਉਹ ਹੋਏ ਹਨ ਹਾਜ਼ਰ- ਕਪਿਲ ਸਿੱਬਲ
. . .  about 3 hours ago
ਨਵੀਂ ਦਿੱਲੀ, 22 ਅਗਸਤ- ਪੀ ਚਿਦੰਬਰਮ ਦੇ ਵਕੀਲ ਨੇ ਸੀ.ਬੀ.ਆਈ ਹਿਰਾਸਤ ਦਾ ਵਿਰੋਧ ਕੀਤਾ ਹੈ। ਪੀ ਚਿਦੰਬਰਮ ਦੇ ਵਕੀਲ...
ਐੱਸ.ਜੀ ਮਹਿਤਾ ਨੇ ਪੀ ਚਿਦੰਬਰਮ ਦੇ 5 ਦਿਨਾਂ ਦੇ ਰਿਮਾਂਡ ਦੀ ਕੀਤੀ ਮੰਗ
. . .  about 3 hours ago
ਅਮਰਦੀਪ ਸਿੰਘ ਖੰਨਾ ਨਾਭਾ ਨਗਰ ਸੁਧਾਰ ਟਰੱਸਟ ਦੇ ਬਣੇ ਚੇਅਰਮੈਨ
. . .  about 4 hours ago
ਬਠਿੰਡਾ 'ਚ ਦੋ ਪੁਲਿਸ ਮੁਲਾਜ਼ਮਾਂ ਦੀ ਲੋਕਾਂ ਨੇ ਕੀਤੀ ਕੁੱਟਮਾਰ
. . .  about 4 hours ago
ਪੀ. ਚਿਦੰਬਰਮ ਨੂੰ ਸੀ.ਬੀ.ਆਈ. ਨੇ ਅਦਾਲਤ ਵਿਚ ਕੀਤਾ ਪੇਸ਼
. . .  about 4 hours ago
ਪੀ.ਚਿਦੰਬਰਮ ਨੂੰ ਕੁੱਝ ਦੇਰ ਵਿਚ ਅਦਾਲਤ ਵਿਚ ਪੇਸ਼ ਕਰੇਗੀ ਸੀ.ਬੀ.ਆਈ
. . .  about 4 hours ago
ਅਜੇ ਕੁਮਾਰ ਭੱਲਾ ਦੇਸ਼ ਦੇ ਹੋਣਗੇ ਅਗਲੇ ਗ੍ਰਹਿ ਸਕੱਤਰ
. . .  about 4 hours ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਆਤਮ ਹੱਤਿਆ
. . .  about 5 hours ago
ਅਦਾਲਤਾਂ ਵਿਚ ਭਲਕੇ ਸ਼ੁੱਕਰਵਾਰ ਨੂੰ ਹੋਵੇਗੀ ਛੁੱਟੀ
. . .  about 5 hours ago
ਸੀ.ਬੀ.ਆਈ. ਨੇ ਤਿੰਨ ਘੰਟੇ ਤੱਕ ਕੀਤੀ ਚਿਦੰਬਰਮ ਤੋਂ ਪੁੱਛਗਿੱਛ
. . .  about 5 hours ago
ਸੁਖਬੀਰ ਬਾਦਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕਰਨਗੇ ਦੌਰਾ
. . .  about 5 hours ago
ਹੜ੍ਹਾਂ ਦੇ ਪੱਕੇ ਹੱਲ ਲਈ ਪੰਜਾਬ ਸਰਕਾਰ ਵਿਸ਼ਵ ਬੈਂਕ ਨੂੰ ਤਜਵੀਜ਼ ਭੇਜ ਰਹੀ ਹੈ - ਕੈਪਟਨ ਅਮਰਿੰਦਰ ਸਿੰਘ
. . .  about 6 hours ago
ਕਰਜ਼ੇ ਦੇ ਬੋਝ ਥੱਲੇ ਦੱਬੇ ਨੌਜਵਾਨ ਕਿਸਾਨ ਨੇ ਖ਼ੁਦਕੁਸ਼ੀ ਕਰ ਜੀਵਨ ਲੀਲਾ ਕੀਤੀ ਸਮਾਪਤ
. . .  about 6 hours ago
ਪ੍ਰਧਾਨ ਮੰਤਰੀ ਤਿੰਨ ਦੇਸ਼ਾਂ ਦੇ ਦੌਰੇ ਲਈ ਹੋਏ ਰਵਾਨਾ
. . .  about 6 hours ago
ਹੜ੍ਹਾਂ 'ਚ 30 ਹਜ਼ਾਰ ਲੋਕ ਹੋਏ ਪ੍ਰਭਾਵਿਤ, 108 ਪਿੰਡ ਦੀਆਂ ਫ਼ਸਲਾਂ ਹੋਈਆਂ ਬਰਬਾਦ - ਕੈਪਟਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਹਵਾਈ ਸਰਵੇਖਣ
. . .  about 7 hours ago
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਮੀਟਿੰਗ ਬਾਹਰ ਵਿਦਿਆਰਥੀਆਂ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
. . .  about 7 hours ago
ਬਾਘਾ ਪੁਰਾਣਾ ਹਲਕੇ ਦੇ ਪਿੰਡਾਂ ਤੋਂ ਹੜ੍ਹ ਪੀੜਤਾਂ ਲਈ ਲੰਗਰ ਲੈ ਕੇ ਪੁੱਜੀਆਂ ਸੰਗਤਾਂ
. . .  about 7 hours ago
ਰਾਈਫ਼ਲ ਸਾਫ਼ ਕਰਦੇ ਸਮੇਂ ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ
. . .  about 7 hours ago
ਭਾਰਤ ਨੂੰ ਕਿਸੇ ਦਿਨ ਅਫ਼ਗ਼ਾਨਿਸਤਾਨ ਵਿਚ ਜ਼ਰੂਰ ਲੜਨਾ ਪਏਗਾ - ਟਰੰਪ
. . .  about 8 hours ago
ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਮੀਓਵਾਲ, ਨਵਾਂ ਖਹਿਰਾ ਬੇਟ, ਸੰਗੋਵਾਲ ਦਾ ਹਵਾਈ ਦੌਰਾ
. . .  about 8 hours ago
ਡੁੱਬ ਰਹੀ ਅਰਥ ਵਿਵਸਥਾ ਤੋਂ ਧਿਆਨ ਭਟਕਾਉਣ ਲਈ ਹੋਈ ਚਿਦੰਬਰਮ ਦੀ ਗ੍ਰਿਫ਼ਤਾਰੀ - ਕਾਂਗਰਸ
. . .  about 8 hours ago
ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਲਈ ਮੁੱਖ ਮੰਤਰੀ ਰਵਾਨਾ
. . .  about 9 hours ago
ਤਿੰਨ ਦੇਸ਼ਾਂ ਦੇ ਦੌਰੇ 'ਤੇ ਰਵਾਨਾ ਹੋਣਗੇ ਮੋਦੀ
. . .  about 9 hours ago
ਪੀ.ਚਿਦੰਬਰਮ ਤੋਂ ਪੁੱਛਗਿੱਛ ਸ਼ੁਰੂ, ਅਦਾਲਤ ਵਿਚ ਕੀਤਾ ਜਾਵੇਗਾ ਪੇਸ਼
. . .  about 9 hours ago
ਹਿਮਾਚਲ ਪ੍ਰਦੇਸ਼ ਵਿਚ ਭੁਚਾਲ ਦੇ ਝਟਕੇ
. . .  about 10 hours ago
ਕੈਪਟਨ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਹਵਾਈ ਸਰਵੇਖਣ
. . .  about 10 hours ago
ਭੀਮ ਆਰਮੀ ਦਾ ਪ੍ਰਧਾਨ ਪੁਲਿਸ ਨੇ ਲਿਆ ਹਿਰਾਸਤ 'ਚ
. . .  about 11 hours ago
ਜਿਸ ਹੈੱਡਕੁਆਟਰ ਦਾ ਚਿਦੰਬਰਮ ਨੇ ਕੀਤਾ ਸੀ ਉਦਘਾਟਨ, ਉਸੇ ਵਿਚ ਦੋਸ਼ੀ ਬਣਾ ਕੇ ਲਿਆਈ ਸੀ.ਬੀ.ਆਈ.
. . .  about 11 hours ago
ਅੱਜ ਦਾ ਵਿਚਾਰ
. . .  about 11 hours ago
ਦਿੱਲੀ 'ਚ ਪ੍ਰਦਰਸ਼ਨਕਾਰੀਆਂ ਵੱਲੋਂ ਭੰਨਤੋੜ , ਚਲੀ ਗੋਲੀ
. . .  about 19 hours ago
ਛੱਤਬੀੜ ਚਿੜੀਆਂ ਘਰ 'ਚ ਨਵੇਂ ਸ਼ੇਰਾਂ ਦੀ ਆਮਦ
. . .  1 day ago
ਪੀ ਚਿਦੰਬਰਮ ਦੀ ਕੱਲ੍ਹ ਹੋਵੇਗੀ ਸੀ ਬੀ ਆਈ ਕੋਰਟ 'ਚ ਪੇਸ਼ੀ
. . .  1 day ago
ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਸੀ ਬੀ ਆਈ ਨੇ ਕੀਤਾ ਗ੍ਰਿਫ਼ਤਾਰ
. . .  1 day ago
ਸੜਕ ਹਾਦਸੇ 'ਚ ਆਂਗਣਵਾੜੀ ਵਰਕਰ ਦੀ ਮੌਤ
. . .  about 1 hour ago
ਕੈਪਟਨ ਨੇ ਕੇਂਦਰ ਤੋਂ ਮੰਗਿਆ 1000 ਕਰੋੜ ਦਾ ਵਿਸ਼ੇਸ਼ ਪੈਕੇਜ
. . .  31 minutes ago
ਚੇਅਰਮੈਨ ਜ਼ਮੀਨੀ ਬੰਦਰਗਾਹਾਂ ਨੇ ਲਿਆ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਨਿਆਂ ਸਿਰਫ਼ ਸਹੀ ਅਤੇ ਗ਼ਲਤ ਦੇ ਵਿਚਕਾਰ ਨਿਰਪੱਖ ਖੜੇ ਹੋਣਾ ਨਹੀਂ, ਸਗੋਂ ਸਹੀ ਦੇ ਪੱਖ ਵਿਚ ਅਤੇ ਗ਼ਲਤ ਦੇ ਵਿਰੋਧ ਵਿਚ ਖੜ੍ਹੇ ਹੋਣਾ ਹੈ। -ਡੋਰ ਰੂਜ਼ਵੈਲਟ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਸੁੱਕੇ ਦਰਖ਼ਤਾਂ ਦੀ ਕਟਾਈ ਨਾ ਹੋਣ ਕਾਰਨ ਸਰਕਾਰ ਦਾ ਪੈਸਾ ਹੋ ਰਿਹਾ ਮਿੱਟੀ

ਕਟਾਰੀਆਂ, 21 ਜੁਲਾਈ (ਨਵਜੋਤ ਸਿੰਘ ਜੱਖੂ)-ਪੰਜਾਬ ਦੀ ਕੋਈ ਵੀ ਸੜਕ ਅਜਿਹੀ ਨਹੀਂ ਹੋਵੇਗੀ ਜਿਸ ਦੇ ਕਿਨਾਰਿਆਂ 'ਤੇ ਖੜ੍ਹੇ ਆਪਣੀ ਉਮਰ ਹੰਢਾ ਕੇ ਸੁੱਕ ਚੁੱਕੇ ਦਰਖ਼ਤ ਨਾ ਦਿਖਾਈ ਦਿੰਦੇ ਹੋਣ | ਇਹ ਅਰਬਾਂ-ਖਰਬਾਂ ਰੁਪਇਆਂ ਦੇ ਸੜਕਾਂ ਕਿਨਾਰੇ ਖੜ੍ਹੇ ਸੁੱਕੇ ਦਰਖ਼ਤ ਜਿੱਥੇ ਰੋਜ਼ਾਨਾ ਟੁੱਟ ਕੇ ਆਵਾਜਾਈ 'ਚ ਵਿਘਨ ਪਾਉਂਦੇ ਹਨ | ਉਥੇ ਆਏ ਦਿਨ ਸੜਕਾਂ 'ਤੇ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ | ਇਨ੍ਹਾਂ ਸੜਕਾਂ 'ਤੇ ਸਫ਼ਰ ਕਰਨਾ ਹੁਣ ਖ਼ਤਰੇ ਤੋਂ ਖਾਲੀ ਨਹੀਂ ਰਿਹਾ, ਕਿਉਂਕਿ ਦੇਖਣ 'ਚ ਆਇਆ ਹੈ ਕਿ ਇਨ੍ਹਾਂ 'ਚੋਂ ਕਈ ਦਰਖ਼ਤ ਤਾਂ ਅਜਿਹੇ ਹਨ ਜੋ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਸੁੱਕ ਚੁੱਕੇ ਹੋਣ ਕਾਰਨ ਪੂਰੀ ਤਰ੍ਹਾਂ ਖੋਖਲੇ ਹੋ ਕੇ ਸੜਕਾਂ ਵੱਲ ਨੂੰ ਝੁੱਕ ਕੇ ਡਿੱਗਣ ਕਿਨਾਰੇ ਪਏ ਹੋਏ ਹਨ | ਸਬੰਧਿਤ ਵਿਭਾਗ ਦੀ ਗੱਲ ਕਰੀਏ ਤਾਂ ਉਹ ਚੁੱਪੀ ਧਾਰੀ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ, ਨਾ ਵਿਭਾਗ ਨੂੰ ਲੋਕਾਂ ਦੀ ਕੀਮਤੀ ਜਾਨ-ਮਾਲ ਦਾ ਕੋਈ ਫਿਕਰ ਹੈ ਤੇ ਨਾ ਹੀ ਕੀਮਤੀ ਲੱਕੜ ਸੰਭਾਲਣ ਦੀ ਕੋਈ ਚਿੰਤਾ ਹੈ | ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਸਰਕਾਰ ਜਿਸ ਦਾ ਕਰਤੱਵ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨਾ ਹੈ ਜੋ ਆਏ ਦਿਨ ਖਜ਼ਾਨਾ ਖਾਲੀ ਹੋਣ ਦਾ ਢੰਡੋਰਾ ਤਾਂ ਪਿੱਟ ਦੀ ਸੁਣਾਈ ਦਿੰਦੀ ਹੈ ਪਰ ਜੇ ਉਹ ਇਸ ਕੀਮਤੀ ਲੱਕੜ ਜਿਹੜੀ ਨਾਂ ਸੰਭਾਲਣ ਕਾਰਨ ਦਿਨੋ-ਦਿਨ ਮਿੱਟੀ ਜਾ ਚੋਰੀ ਹੁੰਦੀ ਜਾ ਰਹੀ ਹੈ ਨੂੰ ਸੰਭਾਲਣ ਵੱਲ ਧਿਆਨ ਦੇਵੇ ਤਾਂ ਇਸ ਤੋਂ ਪ੍ਰਾਪਤ ਧੰਨ ਨਾਲ ਜਿੱਥੇ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਵੱਡਾ ਭਲਾ ਹੋ ਸਕਦਾ ਹੈ | ਉਥੇ ਖੜ੍ਹੇ ਸੁੱਕੇ ਦਰੱਖ਼ਤਾਂ ਕਾਰਨ ਹਾਦਸਿਆਂ ਦਾ ਬਣਿਆ ਖ਼ਤਰਾ ਵੀ ਟੱਲ ਸਕਦਾ ਹੈ | ਸਥਾਨਕ ਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੇ ਸਰਕਾਰ ਤੇ ਸਬੰਧਿਤ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਨ੍ਹਾਂ ਵੱਖ-ਵੱਖ ਸੜਕਾਂ ਕਿਨਾਰੇ ਸੁੱਕੇ ਖੜ੍ਹੇ ਤੇ ਹਨੇਰੀ ਝਖੜਾਂ ਕਾਰਨ ਡਿੱਗੇ ਦਰਖ਼ਤਾਂ ਨੂੰ ਕੱਟ ਕੇ ਇਨ੍ਹਾਂ ਦੀ ਜਗ੍ਹਾ 'ਤੇ ਨਵੇਂ ਬੂਟੇ ਲਗਾਏ ਜਾਣ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ |

ਸਰਕਾਰ ਸੜਕਾਂ ਦੇ ਨਿਰਮਾਣ ਤੇ ਮੁਰੰਮਤ ਤੋਂ ਅਸਮਰੱਥ ਕਿਉਂ

ਮੁਕੰਦਪੁਰ, 21 ਜੁਲਾਈ (ਅਮਰੀਕ ਸਿੰਘ ਢੀਂਡਸਾ)-ਪੰਜਾਬ ਵਿਚ ਦੁਆਬੇ ਦੀਆਂ ਲਿੰਕ ਤਾਂ ਕੀ ਮੇਨ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਪ੍ਰੰਤੂ ਸਰਕਾਰ ਜਾਂ ਪ੍ਰਸ਼ਾਸ਼ਨ ਜਿਵੇਂ ਅੱਖਾਂ ਬੰਦ ਕਰਕੇ ਸੁੱਤਾ ਪਿਆ ਹੈ ਜਾਂ ਫਿਰ ਲੋਕਾਂ ਵਲੋਂ ਕਾਂਗਰਸ ਪਾਰਟੀ ਨੂੰ ਬਹੁਮਤ ਦਿਵਾਉਣ ...

ਪੂਰੀ ਖ਼ਬਰ »

ਬੱਗੂਵਾਲ ਦਾ ਜੰਮਪਲ ਅਮਨਦੀਪ ਚੌਧਰੀ ਬਣਿਆ ਜੱਜ

ਟੱਪਰੀਆਂ ਖ਼ੁਰਦ, 21 ਜੁਲਾਈ (ਸ਼ਾਮ ਸੁੰਦਰ ਮੀਲੂ)-ਗੁੱਜਰ ਬਰਾਦਰੀ ਨਾਲ ਸੰਬੰਧ ਰੱਖਦੇ ਬਲਾਕ ਸੜੋਆ ਦੇ ਪਿੰਡ ਬੱਗੂਵਾਲ ਦੇ ਜੰਮਪਲ ਹਾਲ ਨਿਵਾਸੀ (ਦਿੱਲੀ) ਅਮਨਦੀਪ ਚੌਧਰੀ ਸਪੁੱਤਰ ਪਵਨ ਕੁਮਾਰ ਬਜਾੜ ਨੇ ਯੂ.ਪੀ.ਪੀ.ਸੀ.ਐਸ. ਜੁਡੀਸ਼ੀਅਲ ਇਮਤਿਹਾਨ 2018 ਪਾਸ ਕਰਕੇ ਜੱਜ ...

ਪੂਰੀ ਖ਼ਬਰ »

ਅਧਿਆਪਕ ਨਾ ਹੋਣ ਕਰਕੇ ਸਰਕਾਰੀ ਸਕੂਲ ਚੱਕ ਫੁੱਲੂ ਦੇ ਵਿਦਿਆਰਥੀਆਂ ਦਾ ਭਵਿੱਖ ਲੱਗਿਆ ਦਾਅ 'ਤੇ

ਸਮੁੰਦੜਾ, 21 ਜੁਲਾਈ (ਤੀਰਥ ਸਿੰਘ ਰੱਕੜ)-ਪਿੰਡ ਚੱਕ ਫੱਲੂ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ 'ਚ ਬੀਤੇ ਕਈ ਮਹੀਨਿਆਂ ਤੋਂ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਦੇ ਕਾਰਨ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ...

ਪੂਰੀ ਖ਼ਬਰ »

ਭਾਰੀ ਮੀਂਹ ਕਾਰਨ ਘਰ ਦੀ ਛੱਤ ਡਿੱਗੀ

ਮਜਾਰੀ/ਸਾਹਿਬਾ, 21 ਜੁਲਾਈ (ਨਿਰਮਲਜੀਤ ਸਿੰਘ ਚਾਹਲ)-ਕਈ ਦਿਨ ਤੋਂ ਹੋ ਰਹੀਆਂ ਭਾਰੀ ਬਾਰਸ਼ਾਂ ਕਾਰਨ ਬੀਤੇ ਦਿਨ ਪਿੰਡ ਰੱਕੜਾਂ ਢਾਹਾਂ ਵਿਖੇ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿਗ ਗਈ | ਪੀੜਤ ਹਰਬੰਸ ਸਿੰਘ ਪੁੱਤਰ ਨਾਮਾ ਰਾਮ ਰੱਕੜਾਂ ਢਾਹਾਂ ਨੇ ਦੱਸਿਆ ਕਿ ਉਹ ...

ਪੂਰੀ ਖ਼ਬਰ »

ਬਿੱਲ ਦਾ ਭੁਗਤਾਨ ਕਰਨ ਦੇ ਬਾਵਜੂਦ ਵੀ ਬਿਜਲੀ ਮਹਿਕਮੇ ਨੇ ਕੱਟਿਆ ਕੁਨੈਕਸ਼ਨ

ਕਟਾਰੀਆਂ, 21 ਜੁਲਾਈ (ਨਵਜੋਤ ਸਿੰਘ ਜੱਖੂ)-ਜੇਕਰ ਘਰ ਵਿਚ ਲੱਗੇ ਬਿਜਲੀ ਮੀਟਰ ਦੇ ਬਿੱਲ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਮਹਿਕਮੇ ਵਲੋਂ ਕੁਨੈਕਸ਼ਨ ਕੱਟ ਦਿੱਤਾ ਜਾਂਦਾ ਹੈ ਲੇਕਿਨ ਪਿੰਡ ਬਾਲੋਂ ਦੇ ਉਪਭੋਗਤਾ ਦਾ ਬਿੱਲ ਭੁਗਤਾਨ ਕਰਨ ਦੇ ਬਾਵਜੂਦ ਵੀ ਬਿਜਲੀ ...

ਪੂਰੀ ਖ਼ਬਰ »

ਖੰਡ ਮਿੱਲ ਨਵਾਂਸ਼ਹਿਰ ਤੋਂ ਕਿਸਾਨਾਂ ਨੂੰ ਅੱਜ ਤੋਂ ਮਿਲੇਗੀ ਸਬਸਿਡੀ ਵਾਲੀ ਖੰਡ

ਬੰਗਾ, 21 ਜੁਲਾਈ (ਕਰਮ ਲਧਾਣਾ)-ਇਲਾਕੇ ਦੇ ਕਿਸਾਨਾਂ ਵਲੋਂ ਖੰਡ ਮਿੱਲ ਨਵਾਂਸ਼ਹਿਰ ਪ੍ਰਸ਼ਾਸਨ ਤੋਂ ਜੋ ਸਬ ਸਿਡੀ ਵਾਲੀ ਖੰਡ ਦੇਣ ਦੀ ਮੰਗ ਕੀਤੀ ਗਈ ਸੀ ਦੇ ਮੱਦੇ ਨਜ਼ਰ ਮਿੱਲ ਪ੍ਰਸ਼ਾਸ਼ਨ 22 ਜੁਲਾਈ ਦਿਨ ਸੋਮਵਾਰ ਤੋਂ ਇਹ ਖੰਡ ਕਿਸਾਨਾਂ ਨੂੰ ਦੇਣੀ ਅਰੰਭ ਕਰ ਰਿਹਾ ਹੈ | ...

ਪੂਰੀ ਖ਼ਬਰ »

ਸੜਕ ਵਿਚ ਖੜ੍ਹਦੇ ਬਰਸਾਤੀ ਅਤੇ ਗੰਦੇ ਪਾਣੀ ਕਾਰਨ ਰਾਹਗੀਰ ਪ੍ਰੇਸ਼ਾਨ

ਭੱਦੀ, 21 ਜੁਲਾਈ (ਨਰੇਸ਼ ਧੌਲ)-ਪਿੰਡ ਧੌਲ ਤੇ ਥੋਪੀਆ ਮੋੜ ਦੇ ਵਿਚਕਾਰ ਤੋਂ ਨੌਗੱਜਾ ਪੀਰ, ਮੰਢਿਆਣੀ ਨੂੰ ਜਾਂਦੀ ਲਿੰਕ ਸੜਕ ਉੱਤੇ ਅਤੇ ਫ਼ੈਕਟਰੀਆਂ ਦੇ ਗੰਦੇ ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਮੁੱਚੇ ਰਾਹਗੀਰ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ...

ਪੂਰੀ ਖ਼ਬਰ »

ਆਦਰਸ਼ ਸਕੂਲ ਖਟਕੜ ਕਲਾਂ ਨੂੰ ਵਾਟਰ ਕੂਲਰ ਭੇਟ

ਬੰਗਾ, 21 ਜੁਲਾਈ (ਲਾਲੀ ਬੰਗਾ)-ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਖਟਕੜ ਕਲਾ ਵਿਖੇ ਪਿੰ੍ਰਸੀਪਲ ਰਾਜਵਿੰਦਰ ਕੌਰ ਅਤੇ ਐਨ.ਐਸ.ਐਸ. ਇੰਚਾਰਜ ਮਨਦੀਪ ਕੁਮਾਰ ਧਵਨ ਦੇ ਯਤਨਾਂ ਸਦਕਾ ਸਕੂਲ ਵਿਖੇ ਦਾਨੀ ਸੱਜਣ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀ ਸਹੂਲਤ ਲਈ ਠੰਢੇ ਪਾਣੀ ਦਾ 60 ...

ਪੂਰੀ ਖ਼ਬਰ »

ਪਿੰਡ ਕੋਟ ਪੱਤੀ ਵਿਖੇ ਮੈਡੀਕਲ ਕੈਂਪ ਲਗਾਇਆ

ਪੱਲੀ ਝਿੱਕੀ, 21 ਜੁਲਾਈ (ਕੁਲਦੀਪ ਸਿੰਘ ਪਾਬਲਾ)-ਪਿੰਡ ਕੋਟ ਪੱਤੀ ਵਿਖੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਬੁੱਧ ਸਿੰਘ ਨਗਰ, ਕੁੱਕੜ ਮਜਾਰਾ ਦੇ ਉੱਪ ਪ੍ਰਬੰਧਕ ਰਘਵੀਰ ਸਿੰਘ ਦੀ ਅਗਵਾਈ 'ਚ ਸਮੂਹ ਨਗਰ ਵਾਸੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮੈਡੀਕਲ ਕੈਂਪ ...

ਪੂਰੀ ਖ਼ਬਰ »

ਚਾਂਦਪੁਰ ਰੁੜਕੀ ਦਾ ਸਾਲਾਨਾ ਜੋੜ ਮੇਲਾ 17 ਅਗਸਤ ਨੂੰ

ਪੋਜੇਵਾਲ ਸਰਾਂ, 21 ਜੁਲਾਈ (ਨਵਾਂਗਰਾਈਾ)-ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ ਸਾਲਾਨਾ ਜੋੜ ਮੇਲੇ 17 ਅਗਸਤ ਨੂੰ ਮਨਾਇਆ ਜਾ ਰਿਹਾ ਹੈ | ਇਸ ਦੀ ਤਿਆਰੀ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਕਮੇਟੀ ਪ੍ਰਧਾਨ ਹਰਮੰਦਰ ਸਿੰਘ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਗੋਬਿੰਦਪੁਰ 'ਚ ਹੋਇਆ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਢਾਡੀ ਦਰਬਾਰ

ਬੰਗਾ, 21 ਜੁਲਾਈ (ਕਰਮ ਲਧਾਣਾ)-ਗੁਰਦੁਆਰਾ ਪਾਤਸ਼ਾਹੀ ਛੇਵੀਂ ਗੋਬਿੰਦਪੁਰ ਵਿਖੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਢਾਡੀ ਦਰਬਾਰ ਕਰਾਇਆ ਗਿਆ | ਮੀਰੀ-ਪੀਰੀ ਸੇਵਾ ਸੁਸਾਇਟੀ ਗੋਬਿੰਦਪੁਰ ਵਲੋਂ ਮੀਰੀ-ਪੀਰੀ ਇੰਟਰਨੈਸ਼ਨਲ ਢਾਡੀ ਸਭਾ ਅਤੇ ਗੁ: ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »

ਸਰਟੀਫਿਕੇਟ ਇਨ ਕਮਿਊਨਟੀ ਹੈਲਥ ਤਹਿਤ ਟ੍ਰੇਨਿੰਗ ਸਮਾਪਤ

ਨਵਾਂਸ਼ਹਿਰ, 21 ਜੁਲਾਈ (ਹਰਵਿੰਦਰ ਸਿੰਘ)-ਸਿਵਲ ਹਸਪਤਾਲ ਨਵਾਂਸ਼ਹਿਰ ਦੇ ਸੈਮੀਨਾਰ ਹਾਲ ਵਿਖੇ ਸਰਟੀਫਿਕੇਟ ਇਨ ਕਮਿਉਨਿਟੀ ਹੈਲਥ ਤੇ ਬਿ੍ਜ ਪ੍ਰੋਗਰਾਮ ਦੀ ਟ੍ਰੇਨਿੰਗ ਡਾ: ਅਜੇ ਬਸਰਾ ਦੀ ਅਗਵਾਈ ਹੇਠ ਦਿੱਤੀ ਗਈ ਜੋ ਅੱਜ ਸਮਾਪਤ ਹੋ ਗਈ | ਇਸ ਮੌਕੇ ਐੱਸ.ਐਮ.ਓ. ਡਾ. ਨੀਨਾ ...

ਪੂਰੀ ਖ਼ਬਰ »

ਰੁਦਰ ਦਾ ਅਰਥ ਹੈ ਸ਼ਿਵ ਜੋ ਬੁਰਾਈ ਦਾ ਨਾਸ਼ ਕਰਨ ਵਾਲੇ ਹਨ-ਸਵਾਮੀ ਅਭਿਸ਼ੇਕ

ਨਵਾਂਸ਼ਹਿਰ, 21 ਜੁਲਾਈ (ਗੁਰਬਖਸ਼ ਸਿੰਘ ਮਹੇ)-ਆਰਟ ਆਫ ਲਿਵਿੰਗ ਨਵਾਂਸ਼ਹਿਰ ਵਲੋਂ 'ਮਹਾਰੁਦਰਾਭਿਸ਼ੇਕ' ਗੀਤਾ ਭਵਨ ਮੰਦਰ ਨਵਾਂਸ਼ਹਿਰ ਵਿਖੇ ਕਰਵਾਇਆ ਗਿਆ | ਜਿਸ ਵਿਚ ਸਵਾਮੀ ਅਭਿਸ਼ੇਕ ਬੋਧਗਇਆ ਆਸ਼ਰਮ ਨੇ ਵੇਦ ਵਿਗਿਆਨ ਮਹਾਵਿਦਿਆਪੀਠ ਬੈਂਗਲੂਰੂ ਦੇ ਪੰਡਿਤਾਂ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਮੰਗਾ ਮਨਾਉਣ ਲਈ ਕੀਤੀ ਮੀਟਿੰਗ

ਜਾਡਲਾ, 21 ਜੁਲਾਈ (ਬੱਲੀ)-ਪੰਜਾਬ ਸਰਕਾਰ ਮਜਦੂਰਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਪਰ ਪੇਂਡੂ ਮਜਦੂਰ ਯੂਨੀਅਨ ਮਜਦੂਰਾਂ ਦੇ ਕਰਜੇ ਮੁਆਫ ਕਰਾਉਣ, ਘਰਾਂ ਲਈ 5-5 ਮਰਲੇ ਦੇ ਪਲਾਟ ਦਵਾਉਣ, ਮਨਰੇਗਾ ਕਾਮਿਆਂ ਨੂੰ ਪੂਰਾ ਸਮਾਂ ਕੰਮ ਅਤੇ ਸਮੇਂ ਸਿਰ ਮਿਹਨਤਾਨਾ ...

ਪੂਰੀ ਖ਼ਬਰ »

ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ-ਚੰਦੂਮਾਜਰਾ

ਪੋਜੇਵਾਲ ਸਰਾਂ, 21 ਜੁਲਾਈ (ਨਵਾਂਗਰਾਈਾ)-ਸ਼ੋ੍ਰਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ: ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ ਤੇ ਜਨਰਲ ਸਕੱਤਰ ਸ਼ੋ੍ਰਮਣੀ ...

ਪੂਰੀ ਖ਼ਬਰ »

ਜ਼ਿਲ੍ਹਾ ਨੰਬਰਦਾਰ ਯੂਨੀਅਨ ਦੀ ਮੀਟਿੰਗ 29 ਨੂੰ

ਨਵਾਂਸ਼ਹਿਰ, 21 ਜੁਲਾਈ (ਹਰਮਿੰਦਰ ਸਿੰਘ ਪਿੰਟੂ)-ਜ਼ਿਲ੍ਹਾ ਨੰਬਰਦਾਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ 29 ਜੁਲਾਈ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਪਾਣੀ ਵਾਲੀ ਟੈਂਕੀ ਨੇੜੇ ਤਹਿਸੀਲ ਕੰਪਲੈਕਸ ਵਿਖੇ ਹੋਵੇਗੀ | ਜ਼ਿਲ੍ਹਾ ਪ੍ਰਧਾਨ ਹਰਵੰਤ ਸਿੰਘ ਤਾਜਪੁਰ ਨੇ ਦੱਸਿਆ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਦੀ ਚੋਣ ਹੋਈ

ਜਾਡਲਾ, 21 ਜੁਲਾਈ (ਬੱਲੀ)-ਪੇਂਡੂ ਮਜਦੂਰ ਯੂਨੀਅਨ ਇਕਾਈ ਗਰਲੇ ਢਾਹਾਂ ਦੀ ਚੋਣ ਵਿਚ ਪ੍ਰਧਾਨ ਰਜਿੰਦਰਪਾਲ, ਸਕੱਤਰ ਪ੍ਰਸ਼ੋਤਮ ਲਾਲ, ਦਿਲਾਵਰ ਸਿੰਘ ਸਹਾਇਕ ਸਕੱਤਰ, ਸੁਲੱਖਣ ਰਾਮ ਖਜ਼ਾਨਚੀ, ਪ੍ਰੇਮ ਲਾਲ ਧੀਰ, ਦਲਜੀਤ ਰਾਮ, ਪੰਮੀ ਗਰਲੇ, ਦਿਲਬਾਗ ਸਿੰਘ, ਗੁਰਨਾਮ ਚੰਦ, ...

ਪੂਰੀ ਖ਼ਬਰ »

ਇਲਾਕੇ ਦੀਆਂ ਸਮਸਿਆਵਾਂ ਦੇ ਹੱਲ ਲਈ ਵਫਦ ਵਿਧਾਇਕ ਨੂੰ ਮਿਲਿਆ

ਬਲਾਚੌਰ, 21 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਸਥਾਨਕ ਨਗਰ ਕੌਾਸਲ ਦੇ ਵਾਰਡ ਨੰਬਰ 10 ਦੇ ਅਨੇਕਾ ਵਾਸੀਆਂ ਦਾ ਇਕ ਵਿਸ਼ੇਸ਼ ਵਫ਼ਦ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਸਰਾਂ, ਸਤਨਾਮ ਸਿੰਘ ਸੈਣੀ ਦੀ ਅਗਵਾਈ ਹੇਠ ਦੋ ਦਰਜਨ ਤੋਂ ਵੱਧ ...

ਪੂਰੀ ਖ਼ਬਰ »

ਚੇਅਰਮੈਨ ਮੋਹਨ ਲਾਲ ਸੂਦ ਦਾ ਬਲਾਚੌਰ ਵਿਖੇ ਸਵਾਗਤ

ਬਲਾਚੌਰ, 21 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਅਨੁਸੂਚਿਤ ਜਾਤੀ ਭੌਾਇ ਵਿਕਾਸ ਤੇ ਵਿੱਤੀ ਨਿਗਮ ਦੇ ਨਵੇਂ ਚੇਅਰਮੈਨ ਮੋਹਨ ਲਾਲ ਸੂਦ ਦਾ ਬਲਾਚੌਰ ਪਹੁੰਚਣ 'ਤੇ ਨੰਬਰਦਾਰ ਹਰਪਾਲ ਚੰਦ ਊਧਨਵਾਲ ਅਤੇ ਪਤਵੰਤਿਆਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ...

ਪੂਰੀ ਖ਼ਬਰ »

ਲੈਫ: ਜਨ: ਬਿਕਰਮ ਸਿੰਘ ਉਪ ਮੰਡਲ ਹਸਪਤਾਲ ਬਲਾਚੌਰ ਦਾ ਸਿਵਲ ਸਰਜਨ ਵਲੋਂ ਅਚਾਨਕ ਨਿਰੀਖਣ

ਬਲਾਚੌਰ, 21 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਡਾ: ਰਜਿੰਦਰ ਪ੍ਰਸ਼ਾਦ ਭਾਟੀਆ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਅੱਜ ਲੈਫਟੀਨੇਟ ਜਨਰਲ ਬਿਕਰਮ ਸਿੰਘ ਉਪ ਮੰਡਲ ਹਸਪਤਾਲ ਬਲਾਚੌਰ ਦਾ ਅਚਾਨਕ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਸਮੁੱਚੇ ਹਸਪਤਾਲ ਕੰਪਲੈਕਸ ਦਾ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦਾ ਪੋਸਟਰ ਜਾਰੀ

ਬੰਗਾ, 21 ਜੁਲਾਈ (ਲਾਲੀ ਬੰਗਾ)-ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ 27 ਜੁਲਾਈ ਦਿਨ ਸਨਿਚਰਵਾਰ ਨੂੰ ਸ਼ਾਮ 7 ਵਜੇ ਤੋਂ 9.30 ਤੱਕ ...

ਪੂਰੀ ਖ਼ਬਰ »

ਬੰਗਾ ਵਿਖੇ ਕੰਪਿਊਟਰ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਲਗਾਇਆ

ਬੰਗਾ, 21 ਜੁਲਾਈ (ਲਾਲੀ ਬੰਗਾ)-ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾਂ, ਜ਼ਿਲ੍ਹਾ ਸਿੱਖਿਆ ਅਫ਼ਸਰ ਹਰਚਰਨ ਸਿੰਘ ਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰੀਕ ਸਿੰਘ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਕੰਪਿਊਟਰ ...

ਪੂਰੀ ਖ਼ਬਰ »

ਨੂਰਪੁਰ ਦੇ ਨੌਜਵਾਨਾਂ ਵਲੋਂ ਰੁੱਖ ਲਗਾਉਣ ਦਾ ਉਪਰਾਲਾ

ਬੰਗਾ, 19 ਜੁਲਾਈ (ਜਸਬੀਰ ਸਿੰਘ ਨੂਰਪੁਰ) - ਫਗਵਾੜਾ-ਰੋਪੜ ਸੜਕ ਨੂੰ ਚਾਰ ਮਾਰਗੀ ਬਣਾਉਣ ਲਈ ਜਿਥੇ ਧੜਾਧੜ ਰੁੱਖ ਪੁੱਟੇ ਜਾ ਰਹੇ ਹਨ ਅਤੇ ਵਾਤਾਵਰਨ ਪ੍ਰਤੀ ਕੋਈ ਗੰਭੀਰ ਨਹੀਂ ਹੈ | ਦਸ਼ਮੇਸ਼ ਕਲੱਬ ਨੂਰਪੁਰ ਦੇ ਨੌਜਵਾਨਾਂ ਨੇ ਬੰਗਾ-ਫਗਵਾੜਾ ਮੁੱਖ ਮਾਰਗ 'ਤੇ ਪੁੱਟੇ ...

ਪੂਰੀ ਖ਼ਬਰ »

'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਬੱਚਿਆਂ ਦੇ ਲੇਖ ਮੁਕਾਬਲੇ ਕਰਵਾਏ

ਮੇਹਲੀ, 21 ਜੁਲਾਈ (ਸੰਦੀਪ ਸਿੰਘ)-'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਗੋਲਾ ਵਿਖੇ ਹੋਏ ਬਲਾਕ ਪੱਧਰੀ ਲੇਖ ਅਤੇ ਭਾਸ਼ਣ ਮੁਕਾਬਲਿਆਂ ਵਿਚ ਸਰਕਾਰੀ ...

ਪੂਰੀ ਖ਼ਬਰ »

ਗੰਨੇ ਦੀਆਂ ਬਿਮਾਰੀਆਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ

ਮਜਾਰੀ/ਸਾਹਿਬਾ, 21 ਜੁਲਾਈ (ਨਿਰਮਲਜੀਤ ਸਿੰਘ ਚਾਹਲ)-ਨਵਾਂਸ਼ਹਿਰ ਖੰਡ ਮਿੱਲ ਦੀ ਬਾਇਓ ਕੰਟਰੋਲ ਲੈਬ ਵਲੋਂ ਤਿਆਰ ਕੀਤੇ ਟਰੈਕੋਂ ਕਾਰਡ ਗੰਨੇ ਦੇ ਗੜੂੰਏ ਨੂੰ ਖ਼ਤਮ ਕਰਨ ਵਾਲੇ ਅੰਡਿਆਂ ਨੂੰ ਗੰਨਾ ਕਾਸ਼ਤਕਾਰਾਂ ਵਿਚ ਮੁਫ਼ਤ ਤਕਸੀਮ ਕਰਵਾਉਣ ਲਈ ਚਲਾਈ ਮੁਹਿੰਮ ਤਹਿਤ ...

ਪੂਰੀ ਖ਼ਬਰ »

ਰੁੱਖ ਸਾਡੇ ਜੀਵਨ ਦਾ ਅਹਿਮ ਹਿੱਸਾ-ਪਿ੍ੰ: ਮਨੋਹਰ ਲਾਲ

ਸੰਧਵਾਂ, 21 ਜੁਲਾਈ (ਪ੍ਰੇਮੀ ਸੰਧਵਾਂ) - ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੁਹਿੰਮ 'ਬੂਟੇ ਲਗਾਓ, ਜੀਵਨ ਬਚਾਓ' ਦੇ ਅਧੀਨ ਸ਼ਹੀਦ ਸ਼ੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਪਿ੍ੰ: ਮਨੋਹਰ ਲਾਲ ਖਟਕੜ ਦੀ ਅਗਵਾਈ 'ਚ ਵਾਤਾਵਰਨ ਦਿਵਸ ਸਬੰਧੀ ਸਮਾਗਮ ...

ਪੂਰੀ ਖ਼ਬਰ »

ਸੜਕ ਦੇ ਟੋਇਆਂ 'ਚ ਬੇਤਰਤੀਬੀ ਮਿੱਟੀ ਪਾਉਣ ਕਾਰਨ ਰਾਹਗੀਰ ਡਾਢੇ ਪ੍ਰੇਸ਼ਾਨ

ਸੰਧਵਾਂ, 21 ਜੁਲਾਈ (ਪ੍ਰੇਮੀ ਸੰਧਵਾਂ)-ਬਹਿਰਾਮ-ਮਾਹਿਲਪੁਰ ਸੜਕ 'ਚ ਪਏ ਡੂੰਘੇ ਖੱਡਿਆਂ ਦੀ ਸਬੰਧਿਤ ਮਹਿਕਮੇ ਵਲੋਂ ਮੁਰੰਮਤ ਕਰਨ ਦੀ ਬਜਾਏ ਟੋਇਆਂ ਵਿਚ ਮਿੱਟੀ ਪਾ ਕੇ ਕੀਤੀ ਜਾ ਰਹੀ ਡੰਗ ਟਪਾਈ ਕਾਰਨ ਰਾਹਗੀਰ ਡਾਢੇ ਦੁਖੀ ਹੋ ਚੁੱਕੇ ਹਨ | ਰਾਹਗੀਰਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸੂਫ਼ੀ ਦਰਗਾਹ ਐਕਸ਼ਨ ਕਮੇਟੀ ਨੇ ਕੀਤਾ ਹੰਸ ਰਾਜ ਹੰਸ ਦਾ ਵਿਸ਼ੇਸ਼ ਸਨਮਾਨ

ਨਵਾਂਸ਼ਹਿਰ, 21 ਜੁਲਾਈ (ਹਰਵਿੰਦਰ ਸਿੰਘ)-ਸੂਫੀ ਅਸਥਾਨ ਐਕਸ਼ਨ ਕਮੇਟੀ ਅਲਮਸਤ ਬਾਪੂ ਲਾਲ ਬਾਦਸ਼ਾਹ ਦੇ ਦਰਵੇਸ਼ ਸਾਈਾ ਹੰਸ ਰਾਜ ਹੰਸ ਨਕੋਦਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੰਜਾਬ ਦੇ ਸੂਫੀ ਅਸਥਾਨ ਐਕਸ਼ਨ ਕਮੇਟੀ ਨੇ ਆਪਣੇ ਮੁਖੀ ਬਾਬਾ ਨਰਿੰਦਰ ਦਾਸ ਤੇ ...

ਪੂਰੀ ਖ਼ਬਰ »

ਭਰੋਮਜਾਰਾ ਸਕੂਲ 'ਚ ਲੱਗਾ ਜਾਗਰੂਕਤਾ ਕੈਂਪ

ਬੰਗਾ, 21 ਜੁਲਾਈ (ਕਰਮ ਲਧਾਣਾ)-ਸਰਕਾਰੀ ਪ੍ਰਾਇਮਰੀ ਸਕੂਲ ਭਰੋਮਜਾਰਾ ਵਿਖੇ ਸਿਹਤ ਵਿਭਾਗ ਦੇ ਬੁਲਾਰਿਆਂ ਵਲੋਂ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾ: ਆਰ. ਪੀ. ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸੀਨੀਅਰ ਮੈਡੀਕਲ ਅਫ਼ਸਰ ਡਾ: ਹਰਬੰਸ ਸਿੰਘ ...

ਪੂਰੀ ਖ਼ਬਰ »

ਸੈਂਟਰ ਮੁੱਖ ਅਧਿਆਪਕਾ ਪਰਮਜੀਤ ਕੌਰ ਦੀ ਸੇਵਾ-ਮੁਕਤੀ 'ਤੇ ਵਿਦਾਇਗੀ ਸਮਾਗਮ

ਸੰਧਵਾਂ, 21 ਜੁਲਾਈ (ਪ੍ਰੇਮੀ ਸੰਧਵਾਂ/ਨਵਜੋਤ ਸਿੰਘ ਜੱਖੂ)-ਬਲਾਕ ਬੰਗਾ ਦੇ ਸੈਂਟਰ ਸਰਕਾਰੀ ਪ੍ਰਾਇਮਰੀ ਸਕੂਲ ਮਕਸੂਦਪੁਰ 'ਚ ਬਤੌਰ ਸੈਂਟਰ ਮੁੱਖ ਅਧਿਆਪਕਾ ਦੀ ਸੇਵਾ ਨਿਭਾ ਰਹੇ ਮੈਡਮ ਪਰਮਜੀਤ ਕੌਰ ਦੀ ਸੇਵਾ ਮੁਕਤੀ 'ਤੇ ਪਿੰਡ ਮਕਸੂਦਪੁਰ ਵਿਖੇ ਸਮੂਹ ਸਟਾਫ਼ ਵਲੋਂ ...

ਪੂਰੀ ਖ਼ਬਰ »

ਪਾਵਰਕਾਮ ਵਲੋਂ ਟਿਊਬਵੈੱਲ ਮੋਟਰਾਂ ਦਾ ਲੋਡ ਵਧਾਉਣ ਦੀ ਸਰਲ ਸਕੀਮ ਸ਼ੁਰੂ-ਇੰਜ: ਡੀ. ਕੇ. ਸ਼ਾਰਦਾ

ਨਵਾਂਸ਼ਹਿਰ, 21 ਜੁਲਾਈ (ਗੁਰਬਖਸ਼ ਸਿੰਘ ਮਹੇ)-ਪਾਵਰਕਾਮ ਦੇ ਸੀ.ਐਮ.ਡੀ. ਇੰਜ: ਬਲਦੇਵ ਸਿੰਘ ਸਰਾਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਚੀਫ਼ ਇੰਜੀਨੀਅਰ ਸੰਜੀਵ ਕੁਮਾਰ ਦੀਆਂ ਹਦਾਇਤਾਂ 'ਤੇ ਪਾਵਰਕਾਮ ਵਲੋਂ ਕਿਸਾਨਾਂ ਲਈ ਲੋਡ ਵਧਾਉਣ ਦੀ ਸਰਲ ਸਕੀਮ ਲਿਆਂਦੀ ਗਈ ਹੈ, ਜਿਸ ...

ਪੂਰੀ ਖ਼ਬਰ »

ਨਵੇਂ ਆਸਰੋਂ ਚੌਾਕੀ ਇੰਚਾਰਜ ਨੇ ਅਹੁਦਾ ਸੰਭਾਲਿਆ

ਰੈਲਮਾਜਰਾ, 21 ਜੁਲਾਈ (ਰਕੇਸ਼ ਰੋਮੀ)-ਪੁਲਿਸ ਚੌਾਕੀ ਆਸਰੋਂ ਦੇ ਨਵੇਂ ਇੰਚਾਰਜ ਐਸ.ਆਈ. ਅਵਤਾਰ ਸਿੰਘ ਨੇ ਨਵੇਂ ਚੌਾਕੀ ਇੰਚਾਰਜ ਵਜੋਂ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਕਿਹਾ ਨਸ਼ਾ ਨੌਜਵਾਨਾਂ ਦੀਆ ਜ਼ਿੰਦਗੀਆਂ ਬਰਬਾਦ ਕਰ ਰਿਹਾ ਹੈ | ਨਸ਼ੇ ਦੇ ਸੌਦਾਗਰਾਂ ਨੂੰ ...

ਪੂਰੀ ਖ਼ਬਰ »

ਸ਼ਹਿਰ 'ਚ ਦੋਪਹੀਆ ਵਾਹਨ ਚੋਰ ਗਰੋਹ ਸਰਗਰਮ

ਗੜ੍ਹਸ਼ੰਕਰ, 21 ਜੁਲਾਈ (ਧਾਲੀਵਾਲ)- ਜੇਕਰ ਤੁਸੀਂ ਗੜ੍ਹਸ਼ੰਕਰ ਸ਼ਹਿਰ ਵਿਚ ਕਿਸੇ ਕੰਮ ਲਈ ਮੋਟਰਸਾਈਕਲ, ਸਕੂਟਰ, ਐਕਟਿਵਾ ਆਦਿ ਕਿਸੇ ਦੋ-ਪਹੀਆ ਵਾਹਨ 'ਤੇ ਸਵਾਰ ਹੋ ਕੇ ਆ ਰਹੇ ਹੋ ਤਾਂ ਜ਼ਰਾ ਬਚ ਕੇ ਰਹੋ | ਕਿਉਂਕਿ ਗੜ੍ਹਸ਼ੰਕਰ ਸ਼ਹਿਰ ਵਿਚ ਪਿਛਲੇ ਸਮੇਂ ਤੋਂ ਲਗਾਤਾਰ ...

ਪੂਰੀ ਖ਼ਬਰ »

ਜ਼ਮੀਨ ਵੇਚਣ ਦੇ ਨਾਂਅ 'ਤੇ ਕਰੋੜਾਂ ਰੁਪਏ ਠੱਗਣ ਦੇ ਦੋਸ਼ 'ਚ ਔਰਤ ਨਾਮਜ਼ਦ

ਹੁਸ਼ਿਆਰਪੁਰ, 21 ਜੁਲਾਈ (ਬਲਜਿੰਦਰਪਾਲ ਸਿੰਘ)-ਜ਼ਮੀਨ ਵੇਚਣ ਦੇ ਨਾਂਅ 'ਤੇ ਤਿੰਨ ਕਰੋੜ 64 ਲੱਖ 51 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਐਨ.ਆਰ.ਆਈ. ਮਹਿਲਾ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਸਰਹਿੰਦ ਰੋਡ ...

ਪੂਰੀ ਖ਼ਬਰ »

ਵਿਕਾਸ ਕਾਰਜਾਂ ਦੀ ਅਣਦੇਖੀ ਨੂੰ ਲੈ ਕੇ ਕੇਂਦਰ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਹੁਸ਼ਿਆਰਪੁਰ, 21 ਜੁਲਾਈ (ਨਰਿੰਦਰ ਸਿੰਘ ਬੱਡਲਾ)-ਕੇਂਦਰ ਸਰਕਾਰ ਦੀਆਂ ਪੰਜਾਬ ਪ੍ਰਤੀ ਮਾਰੂ ਨੀਤੀਆਂ ਨੂੰ ਲੈ ਕੇ ਪਿੰਡ ਫੁਗਲਾਣਾ 'ਚ ਸਰਪੰਚ ਬਖਸ਼ੋ ਦੇਵੀ ਦੀ ਅਗਵਾਈ 'ਚ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸਰਪੰਚ ਬਖਸ਼ੋ ਦੇਵੀ ਨੇ ਕਿਹਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਡੀ.ਸੀ. ਨੂੰ 10 ਕਰੋੜ ਰੁਪਏ ਤੱਕ ਦੇ ਨਿਵੇਸ਼ ਵਾਲੇ ਪ੍ਰਾਜੈਕਟਾਂ ਦੀ ਪ੍ਰਵਾਨਗੀ ਦਾ ਅਧਿਕਾਰ- ਸੁੰਦਰ ਸ਼ਾਮ ਅਰੋੜਾ

ਨਵਾਂਸ਼ਹਿਰ, 21 ਜੁਲਾਈ (ਗੁਰਬਖਸ਼ ਸਿੰਘ ਮਹੇ/ਹਰਵਿੰਦਰ ਸਿੰਘ)-ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਰਾਜ ਵਿਚ ਸਨਅਤੀ ਤੇ ਵਪਾਰਕ ਨਿਵੇਸ਼ ਨੂੰ ਹੁਲਾਰਾ ਦੇਣ ਲਈ ਮਹੱਤਵਪੂਰਨ ਫ਼ੈਸਲਾ ਲੈਂਦਿਆਂ ...

ਪੂਰੀ ਖ਼ਬਰ »

ਥਾਂਦੀਆਂ ਵਿਖੇ ਮੁਫ਼ਤ ਇਲੈਕਟਰੋ ਹੋਮਿਓਪੈਥੀ ਮੈਡੀਕਲ ਕੈਂਪ ਲਗਾਇਆ

ਬੰਗਾ, 21 ਜੁਲਾਈ (ਜਸਬੀਰ ਸਿੰਘ ਨੂਰਪੁਰ)-ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਵਿਖੇ ਟਰੱਸਟ ਦੇ ਪ੍ਰਧਾਨ ਡਾ: ਨਾਮ ਦੇਵ ਬੰਗੜ ਸੇਵਾ ਮੁਕਤ ਐਸ.ਐਮ.ਓ. ਦੀ ਅਗਵਾਈ ਹੇਠ ਪਿੰਡ ਥਾਂਦੀਆਂ ਵਿਖੇ ਵਿਸ਼ਾਲ ਮੁਫ਼ਤ ਇਲੈਕਟਰੋ ਹੋਮਿਓਪੈਥੀ ਮੈਡੀਕਲ ਕੈਂਪ ਲਗਾਇਆ ...

ਪੂਰੀ ਖ਼ਬਰ »

ਸਦਰ ਨਵਾਂਸ਼ਹਿਰ ਪੁਲਿਸ ਵਲੋਂ 6 ਕਿੱਲੋ ਗਾਂਜਾ ਸਮੇਤ ਇਕ ਗਿ੍ਫ਼ਤਾਰ

ਨਵਾਂਸ਼ਹਿਰ, 21 ਜੁਲਾਈ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਵਲੋਂ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 6 ਕਿੱਲੋ ਗਾਂਜਾ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਪਿੰਡ ਜਗਤਪੁਰ ਦੇ ਵਿਕਾਸ ਕਾਰਜਾਂ ਦਾ ਸਰਪੰਚ ਵਲੋਂ ਜਾਇਜ਼ਾ

ਮੁਕੰਦਪੁਰ, 21 ਜੁਲਾਈ (ਦੇਸ ਰਾਜ ਬੰਗਾ)-ਪਿੰਡ ਜਗਤਪੁਰ ਵਿਖੇ ਮਨਰੇਗਾ ਤੇ ਹੋਰ ਸਰਕਾਰੀ ਗ੍ਰਾਂਟਾਂ ਨਾਲ ਪਿੰਡ ਦੇ ਵਿਕਾਸ ਕਾਰਜ ਕਾਫੀ ਜੋਰਾਂ ਨਾਲ ਚੱਲ ਰਹੇ ਹਨ | ਇਸ ਮੌਕੇ ਇਨ੍ਹਾਂ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਪਹੁੰਚੇ ਪਿੰਡ ਦੇ ਸਰਪੰਚ ਕਰਨੈਲ ਸਿੰਘ ਦਿਓਲ ਨੇ ...

ਪੂਰੀ ਖ਼ਬਰ »

ਭਗਤ ਅਮਰ ਚੰਦ ਬਲਾਕੀਪੁਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ

ਸੰਧਵਾਂ, 21 ਜੁਲਾਈ (ਪ੍ਰੇਮੀ ਸੰਧਵਾਂ)-ਡਾ: ਅੰਬੇਡਕਰ ਬੁੱਧਿਸ਼ਟ ਰਿਸੋਰਸ ਸੈਂਟਰ ਸੂੰਢ ਵਿਖੇ ਬਾਬਾ ਬਾਲਕ ਨਾਥ ਦੇ ਪਰਮ ਭਗਤ ਅਤੇ ਸਮਾਜ ਸੇਵੀ ਜਸਪਾਲ ਸੰਧੀ ਬਲਾਕੀਪੁਰ, ਡਾ: ਅੰਬੇਡਕਰ ਮੈਮੋਰੀਅਲ ਕਮੇਟੀ ਯੂ.ਕੇ. ਦੇ ਸਾਬਕਾ ਪ੍ਰਧਾਨ ਗੁਰਦਿਆਲ ਬੋਧ, ਸਰਪੰਚ ਬਲਵੀਰ ...

ਪੂਰੀ ਖ਼ਬਰ »

ਖਾਨਪੁਰ ਵਿਖੇ ਸਾਂਝੀ ਸੱਥ ਦੌਰਾਨ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ

ਮੁਕੰਦਪੁਰ, 21 ਜੁਲਾਈ (ਅਮਰੀਕ ਸਿੰਘ ਢੀਂਡਸਾ)-ਸਰਕਾਰ ਵਲੋਂ ਨਸ਼ਿਆਂ ਦੀ ਬਿਮਾਰੀ ਨੂੰ ਖ਼ਤਮ ਕਰਨ ਲਈ ਸਾਂਝੀ ਸੱਥ ਪ੍ਰੋਗਰਾਮ ਰਾਹੀਂ ਹਰੇਕ ਪਿੰਡ ਵਿਚ ਸਾਂਝੀ ਸੱਥ ਲਗਾਈ ਜਾ ਰਹੀ ਹੈ | ਇਸ ਲੜੀ ਤਹਿਤ ਮਾਨਯੋਗ ਐਸ.ਐਸ.ਪੀ. ਸਾਹਿਬ ਦੇ ਹੁਕਮਾਂ ਅਨੁਸਾਰ ਹਰੀਸ਼ ਦਿਆਮਾ ...

ਪੂਰੀ ਖ਼ਬਰ »

ਮਾਲੇਵਾਲ ਕੰਡੀ ਵਿਖੇ ਸਿੱਧ ਪੀਠ ਬਾਬਾ ਜੰਬੂਜੀਤ ਜੀ ਦਾ ਸਾਲਾਨਾ ਜੋੜ ਮੇਲਾ ਸਮਾਪਤ

ਟੱਪਰੀਆਂ ਖ਼ੁਰਦ/ਪੋਜੇਵਾਲ ਸਰਾਂ, 21 ਜੁਲਾਈ (ਸ਼ਾਮ ਸੁੰਦਰ ਮੀਲ,ਨਵਾਗਰਾਂਈ)-ਇਤਿਹਾਸਕ ਸਿੱਧ ਪੀਠ ਸਿੱਧ ਬਾਬਾ ਜੰਬੂਜੀਤ ਜੀ ਦੇ ਪਵਿੱਤਰ ਅਸਥਾਨ 'ਤੇ ਮਾਲੇਵਾਲ ਕੰਢੀ, ਝੰਡੂਪੁਰ, ਬੂਥਗੜ ਸਮੇਤ ਇਲਾਕੇ ਭਰ ਦੀਆਂ ਸੰਗਤਾਂ ਵਲੋਂ ਕਰਵਾਇਆ ਤਿੰਨ ਰੋਜ਼ਾ ਸਾਲਾਨਾ ਜੋੜ ...

ਪੂਰੀ ਖ਼ਬਰ »

ਕੈਪਟਨ ਸਰਕਾਰ ਹਰ ਫ਼ਰੰਟ 'ਤੇ ਬੁਰੀ ਤਰ੍ਹਾਂ ਫ਼ੇਲ੍ਹ-ਚੰਦੂਮਾਜਰਾ

ਕਾਠਗੜ੍ਹ, 21 ਜੁਲਾਈ (ਬਲਦੇਵ ਸਿੰਘ ਪਨੇਸਰ)-ਸਾਬਕਾ ਲੋਕ ਸਭਾ ਮੈਂਬਰ ਸ੍ਰ:ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ ਪਨਿਆਲੀ ਕਲਾਂ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹਰ ...

ਪੂਰੀ ਖ਼ਬਰ »

ਯੂਥ ਆਗੂ ਚੌਧਰੀ ਅਜੇ ਮੰਗੂਪੁਰ ਵਲੋਂ ਸੁੱਜੋਵਾਲ ਸਕੂਲ 'ਚ ਸਮਾਰਟ ਕਲਾਸ ਰੂਮ ਦਾ ਉਦਘਾਟਨ

ਬਲਾਚੌਰ, 21 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਸੈੱਲਫ਼ ਮੇਡ ਸਮਾਰਟ ਸਕੂਲ ਪ੍ਰਾਜੈਕਟ ਅਧੀਨ ਪਿੰਡ ਸੁੱਜੋਵਾਲ ਦੀ ਸਰਪੰਚ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਗਰਾਮ ਪੰਚਾਇਤ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੁੱਜੋਵਾਲ ਦੀ ਦਿੱਖ ਨੂੰ ਖ਼ੂਬਸੂਰਤ ਬਣਾਇਆ ਗਿਆ | ਸਕੂਲ ...

ਪੂਰੀ ਖ਼ਬਰ »

ਕਾਰ ਚੋਰੀ ਕਰਨ ਦੇ ਦੋਸ਼ 'ਚ ਮਾਮਲਾ ਦਰਜ

ਹੁਸ਼ਿਆਰਪੁਰ, 21 ਜੁਲਾਈ (ਬਲਜਿੰਦਰਪਾਲ ਸਿੰਘ)-ਘਰ 'ਚ ਵੜ ਕੇ ਕਾਰ ਚੋਰੀ ਕਰਨ ਦੇ ਦੋਸ਼ 'ਚ ਥਾਣਾ ਸਦਰ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਨਾਮਜ਼ਦ ਕਰ ਕੇ 6 ਖਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਛਾਉਣੀ ਕਲਾਂ ਦੀ ਵਾਸੀ ਨਿਰਮਲਾ ਦੇਵੀ ਨੇ ਪੁਲਿਸ ਨੂੰ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਬ) ਦੀ ਵਰਕਰ ਮੀਟਿੰਗ ਬਲਾਚੌਰ 'ਚ ਮੰਗਲਵਾਰ 2 ਵਜੇ-ਅਸ਼ੋਕ ਬਜਾੜ

ਟੱਪਰੀਆਂ ਖੁਰਦ, 21 ਜੁਲਾਈ (ਸ਼ਾਮ ਸੁੰਦਰ ਮੀਲੂ)-ਬਲਾਚੌਰ ਵਿਧਾਨ ਸਭਾ ਹਲਕੇ 'ਚ ਮੈਂਬਰਸ਼ਿੱਪ ਭਰਤੀ ਮੁਹਿੰਮ ਸ਼ੁਰੂ ਕਰਨ ਅਤੇ ਹਲਕੇ ਅੰਦਰ ਪਾਰਟੀ ਗਤੀਵਿਧੀਆਂ ਤੇ ਚਰਚਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਲਾਚੌਰ ਹਲਕੇ ਦੇ ਸਮੂਹ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ...

ਪੂਰੀ ਖ਼ਬਰ »

ਲੁੱਕ-ਬੱਜਰੀ ਨੂੰ ਤਰਸੀਆਂ ਪਿੰਡਾਂ ਦੀਆਂ ਸੰਪਰਕ ਸੜਕਾਂ

ਬੰਗਾ, 21 ਜੁਲਾਈ (ਕਰਮ ਲਧਾਣਾ)-ਇਸ ਇਲਾਕੇ ਦੇ ਕਈ ਪਿੰਡਾਂ ਨੂੰ ਆਪਸ ਵਿਚ ਜੋੜਨ ਵਾਲੀਆਂ ਸੰਪਰਕ ਸੜਕਾਂ ਲੁੱਕ ਬਜਰੀ ਨੂੰ ਤਰਸ ਰਹੀਆਂ ਹਨ | ਲੋਕਾਂ ਕਹਿਣਾ ਹੈ ਕਿ ਇਹ ਸੜਕਾਂ ਪਿਛਲੇ ਲੰਬੇ ਸਮੇਂ ਤੋਂ ਢੁੱਕਵੀਂ ਮੁਰੰਮਤ ਲਈ ਤਰਸ ਰਹੀਆਂ ਹਨ | ਸਬੰਧਿਤ ਵਿਭਾਗ ਨੇ ਕਈ ...

ਪੂਰੀ ਖ਼ਬਰ »

ਅਕੈਡਮੀ ਵਲੋਂ ਅੱਵਲ ਵਿਦਿਆਰਥੀਆਂ ਦਾ ਸਨਮਾਨ

ਬੰਗਾ, 21 ਜੁਲਾਈ (ਜਸਬੀਰ ਸਿੰਘ ਨੂਰਪੁਰ)-ਪਰਮਾਰ ਅਕੈਡਮੀ ਬੰਗਾ ਵਲੋਂ ਅੱਵਲ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾਇਆ | ਡਾਇਰੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਅਕੈਡਮੀ ਦੇ ਵਿਦਿਆਰਥੀਆਂ ਨੇ ਹਮੇਸ਼ਾ ਵਿਦਿਅਕ ਖੇਤਰ 'ਚ ਪ੍ਰਾਪਤੀਆਂ ਕੀਤੀਆਂ ...

ਪੂਰੀ ਖ਼ਬਰ »

23 ਜੁਲਾਈ ਦੇ ਧਰਨੇ ਵਿਚ ਡੀ. ਸੀ. ਨੂੰ ਦਿੱਤੇ ਜਾਣਗੇ ਕਿਸਾਨਾਂ ਦੇ ਕਰਜਾ ਮੁਆਫ਼ੀ ਦੇ ਫ਼ਾਰਮ-ਬੈਂਸ

ਉੜਾਪੜ/ਲਸਾੜਾ, 21 ਜੁਲਾਈ (ਲਖਵੀਰ ਸਿੰਘ ਖੁਰਦ)-ਕਿਰਤੀ ਕਿਸਾਨ ਯੂਨੀਅਨ ਵਲੋਂ ਕਰਜਾਈ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਾਉਣ ਲਈ ਪਿੰਡ ਉੜਾਪੜ ਵਿਖੇ ਕਿਸਾਨਾਂ ਦੇ ਫਾਰਮ ਭਰੇ ਗਏ | ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਕੈਪਟਨ ...

ਪੂਰੀ ਖ਼ਬਰ »

ਸਮਾਜ ਭਲਾਈ ਯੋਜਨਾਵਾਂ 'ਤੇ 200 ਕਰੋੜ ਖਰਚੇ ਜਾਣਗੇ-ਸੂਦ

ਬੰਗਾ, 21 ਜੁਲਾਈ (ਜਸਬੀਰ ਸਿੰਘ ਨੂਰਪੁਰ)-ਸਮਾਜ ਭਲਾਈ ਯੋਜਨਾਵਾਂ 'ਤੇ ਪੰਜਾਬ ਸਰਕਾਰ ਵਲੋਂ ਦੋ ਸੌ ਕਰੋੜ ਦੀ ਰਕਮ ਖਰਚੀ ਜਾਵੇਗੀ | ਇਹ ਪ੍ਰਗਟਾਵਾ ਮੋਹਣ ਲਾਲ ਸੂਦ ਚੇਅਰਮੈਨ ਐਸ.ਸੀ.ਬੀ.ਸੀ. ਕਾਰਪੋਰੇਸ਼ਨ ਪੰਜਾਬ ਨੇ ਬੰਗਾ ਵਿਖੇ ਪ੍ਰਗਟਾਏ | ਉਨ੍ਹਾਂ ਕਿਹਾ ਸਰਕਾਰ ਨੇ ...

ਪੂਰੀ ਖ਼ਬਰ »

ਅਜੋਕੇ ਸਮੇਂ ਵਿਚ ਹਰ ਵਿਦਿਆਰਥੀ ਨੈਤਿਕ ਕਦਰਾਂ ਕੀਮਤਾਂ ਦਾ ਧਾਰਨੀ ਬਣੇ-ਪਿ੍ੰ: ਰਸ਼ਪਾਲ ਸਿੰਘ

ਬੰਗਾ, 21 ਜੁਲਾਈ (ਲਾਲੀ ਬੰਗਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ, ਪੰਜਾਬ ਦੇ ਵਿਲੱਖਣ ਸੱਭਿਆਚਾਰ ਅਤੇ ਮਹਾਨ ਵਿਰਸੇ ਤੋਂ ਜਾਣੂੰ ਕਰਵਾਉਣ ਲਈ ਵਿਸ਼ੇਸ਼ ਸਮਾਗਮ ਕਰਾਇਆ ਗਿਆ | ਸਮਾਗਮ ਨੂੰ ਸੰਬੋਧਨ ਕਰਦੇ ਹੋਏ ...

ਪੂਰੀ ਖ਼ਬਰ »

ਲਧਾਣਾ ਉੱਚਾ 'ਚ 201ਵਾਂ ਮੁਫ਼ਤ ਸਿਲਾਈ ਸੈਂਟਰ ਅਰੰਭ

ਬੰਗਾ, 21 ਜੁਲਾਈ (ਕਰਮ ਲਧਾਣਾ)-ਆਪਣੇ ਮੁਫ਼ਤ ਸਿਲਾਈ ਕਢਾਈ ਸਿਖਲਾਈ ਸੈਂਟਰਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਪਿੰਡ ਲਧਾਣਾ ਉੱਚਾ ਵਿਖੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ 201ਵਾਂ ਸਿਖਲਾਈ ਸੈਂਟਰ ਅਰੰਭਿਆ ਗਿਆ, ਜਿਸ ਦਾ ...

ਪੂਰੀ ਖ਼ਬਰ »

ਫਾਰਮਾਸਿਸਟਾਂ ਨੂੰ ਵਿਸ਼ੇਸ਼ ਦਰਜਾ ਦੇਣ 'ਤੇ ਵਫ਼ਦ ਸਿਵਲ ਸਰਜਨ ਨੂੰ ਮਿਲਿਆ

ਨਵਾਂਸ਼ਹਿਰ, 21 ਜੁਲਾਈ ਹਰਵਿੰਦਰ ਸਿੰਘ)-ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਲੋਂ ਚੀਫ਼ ਫਾਰਮਾਸਿਸਟ ਗ੍ਰੇਡ-1 ਨੂੰ ਜ਼ਿਲ੍ਹਾ ਫਾਰਮੇਸੀ ਅਫ਼ਸਰ, ਚੀਫ਼ ਫਾਰਮਾਸਿਸਟ ਗ੍ਰੇਡ-2 ਨੂੰ ਸੀਨੀਅਰ ਫਾਰਮੇਸੀ ਅਫ਼ਸਰ ਤੇ ਫਾਰਮਾਸਿਸਟ ਨੂੰ ...

ਪੂਰੀ ਖ਼ਬਰ »

ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਯਾਦ ਵਿਚ ਸੈਮੀਨਾਰ ਤੇ ਭਾਸ਼ਨ ਮੁਕਾਬਲੇ ਕਰਵਾਏ

ਉੜਾਪੜ/ਲਸਾੜਾ, 21 ਜੁਲਾਈ (ਲਖਵੀਰ ਸਿੰਘ ਖੁਰਦ)-ਸਮਾਜ ਸੇਵੀ ਸੰਸਥਾ ਏਕਤਾ ਕਲਾ ਮੰਚ ਵਲੋਂ ਪਿੰਡ ਲਸਾੜਾ ਵਿਖੇ ਸਿੱਖ ਧਰਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸੈਮੀਨਾਰ ਅਤੇ ਦੂਸਰਾ ਭਾਸ਼ਣ ਮੁਕਾਬਲਾ ਕਰਾਇਆ ਗਿਆ | ਜਿਸ ਵਿਚ ਸਰਕਾਰੀ ਸੀਨੀਅਰ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਵਲੋਂ ਗਤਕਾ ਗਰੱੁਪ ਨੂੰ 15 ਹਜ਼ਾਰ ਦਾ ਚੈੱਕ ਭੇਟ

ਨਵਾਂਸ਼ਹਿਰ, 21 ਜੁਲਾਈ (ਹਰਵਿੰਦਰ ਸਿੰਘ)- ਅੱਜ ਗੁਰਦੁਆਰਾ ਮੰਜੀ ਸਾਹਿਬ ਵਿਖੇ ਬੱਚਿਆਂ ਨੂੰ ਗਤਕੇ ਦੀ ਸਿੱਖਿਆ ਦੇਣ ਲਈ ਸ਼ਸਤਰ ਖ਼ਰੀਦਣ ਵਾਸਤੇ ਸ਼ੋ੍ਰਮਣੀ ਕਮੇਟੀ ਵਲੋਂ 15 ਹਜ਼ਾਰ ਦੀ ਸਹਾਇਤਾ ਦਾ ਚੈੱਕ ਦਲੇਰ ਖ਼ਾਲਸਾ ਗਤਕਾ ਗਰੱੁਪ ਨੂੰ ਭੇਟ ਕੀਤਾ ਗਿਆ | ਇਹ ਚੈੱਕ ...

ਪੂਰੀ ਖ਼ਬਰ »

ਡੇਂਗੂ ਅਤੇ ਮਲੇਰੀਏ ਸਬੰਧੀ ਸਰਵੇਖਣ ਕੀਤਾ

ਸਾਹਲੋਂ, 21 ਜੁਲਾਈ (ਜਰਨੈਲ ਸਿੰਘ ਨਿੱਘ੍ਹਾ)-ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਐੱਸ.ਐਮ.ਓ. ਮੁਜ਼ੱਫਰਪੁਰ ਡਾ: ਐਨ.ਪੀ ਸ਼ਰਮਾ ਦੀ ਅਗਵਾਈ ਵਿਚ ਪਿੰਡ ਕਰਿਆਮ ਵਿਖੇ ਵੱਖ-ਵੱਖ ਘਰਾਂ 'ਚ ਡੇਂਗੂ ਤੇ ਮਲੇਰੀਏ ਦੇ ਮੱਛਰ ਦਾ ਸਰਵੇਖਣ ਕੀਤਾ ਗਿਆ | ਜਿਸ ਵਿਚ ਪਹਿਲੇ ਦਿਨ 120 ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਕਰਜ਼ਾਈ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੇ ਫਾਰਮ ਭਰੇ

ਮਜਾਰੀ/ਸਾਹਿਬਾ, 21 ਜੁਲਾਈ (ਨਿਰਮਲਜੀਤ ਸਿੰਘ ਚਾਹਲ)-ਕਿਰਤੀ ਕਿਸਾਨ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਅਤੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਦੀ ਅਗਵਾਈ ਹੇਠ ਕਰਜ਼ਾਈ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਵਾਉਣ ਲਈ ਵੱਖ-ਵੱਖ ਪਿੰਡਾਂ ...

ਪੂਰੀ ਖ਼ਬਰ »

ਬਿਜਲੀ ਦੀਆਂ ਦਰਾਂ ਿਖ਼ਲਾਫ਼ ਸੀ. ਪੀ. ਆਈ. ਐਮ. ਵਲੋਂ ਬਲਾਚੌਰ ਵਿਖੇ ਦਿੱਤੇ ਜਾ ਰਹੇ ਧਰਨੇ ਵਿਚ ਕੰਢੀ ਸੰਘਰਸ਼ ਕਮੇਟੀ ਕਰੇਗੀ ਪੂਰਾ ਸਹਿਯੋਗ-ਹੁਸਨ ਮਝੋਟ

ਭੱਦੀ, 21 ਜੁਲਾਈ (ਨਰੇਸ਼ ਧੌਲ)-ਸੀ.ਪੀ.ਆਈ.ਐਮ. ਵਲੋਂ ਬਲਾਚੌਰ ਵਿਖੇ ਪਾਵਰਕਾਮ ਵਿਭਾਗ ਿਖ਼ਲਾਫ਼ 22 ਜੁਲਾਈ ਨੂੰ ਦਿੱਤੇ ਜਾ ਰਹੇ ਧਰਨੇ ਵਿਚ ਕੰਢੀ ਸੰਘਰਸ਼ ਕਮੇਟੀ ਵੀ ਪੂਰਾ ਸਹਿਯੋਗ ਕਰੇਗੀ | ਇਹ ਪ੍ਰਗਟਾਵਾ ਕੰਢੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹੁਸਨ ਮਝੋਟ ਨੇ ...

ਪੂਰੀ ਖ਼ਬਰ »

ਨਵੇਂ ਸੈਸ਼ਨ ਦੇ ਆਗਾਜ਼ ਮੌਕੇ ਹਵਨ ਯਗ ਕਰਵਾਇਆ

ਨਵਾਂਸ਼ਹਿਰ, 21 ਜੁਲਾਈ (ਗੁਰਬਖਸ਼ ਸਿੰਘ ਮਹੇ)- ਬੀ.ਐਲ.ਐਮ.ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਨਵੇਂ ਸੈਸ਼ਨ ਦੇ ਆਗਾਜ਼ ਮੌਕੇ ਹਵਨ ਯਗ ਕਰਵਾਇਆ ਗਿਆ | ਇਸ ਮੌਕੇ ਕਾਲਜ ਦੇ ਪ੍ਰਧਾਨ ਦੇਸ਼ ਬੰਧੂ ਭੱਲਾ, ਸਕੱਤਰ ਵਿਨੋਦ ਭਾਰਦਵਾਜ, ਉਪ ਪ੍ਰਧਾਨ ਸੁਰਿੰਦਰ ਮੋਹਨ ਤੇਜਪਾਲ, ਆਰੀਆ ...

ਪੂਰੀ ਖ਼ਬਰ »

ਛਿੰਝ ਕਮੇਟੀ ਦੀ ਮੀਟਿੰਗ ਹੋਈ

ਮੱਲਪੁਰ ਅੜਕਾਂ, 21 ਜੁਲਾਈ (ਮਨਜੀਤ ਸਿੰਘ ਜੱਬੋਵਾਲ)-ਪਿੰਡ ਕਾਹਮਾ ਵਿਖੇ ਪ੍ਰਧਾਨ ਅਜਮੇਰ ਸਿੰਘ ਗੱੁਡੂ ਦੀ ਪ੍ਰਧਾਨਗੀ ਹੇਠ ਛਿੰਝ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਛਿੰਝ ਕਰਵਾਉਣ ਸਬੰਧੀ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਕਾਹਮਾ ਨੇ ਦੱਸਿਆ ਕਿ ਸਤੰਬਰ ਦੇ ...

ਪੂਰੀ ਖ਼ਬਰ »

ਗੋਡਿਆਂ ਦੇ ਅਪ੍ਰੇਸ਼ਨ ਤੋਂ ਮਿਲਿਆ ਛੁਟਕਾਰਾ

ਨਵਾਂਸ਼ਹਿਰ, 21 ਜੁਲਾਈ (ਗੁਰਬਖਸ਼ ਸਿੰਘ ਮਹੇ)-ਲਹਿਰੀ ਸ਼ਾਹ ਮੰਦਿਰ ਰੋਡ ਨਜ਼ਦੀਕ ਡਾ: ਸਰਦਾਨਾ ਬੱਚਿਆਂ ਵਾਲੇ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ ਰੋਪੜ ਗੋਡਿਆਂ, ਰੀੜ੍ਹ ਦੀ ਹੱਡੀ, ਸੈਟੀਕਾ ਪੈਨ, ਡਿਸਕ ਸਮੱਸਿਆ, ਬਵਾਸੀਰ ਆਦਿ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ...

ਪੂਰੀ ਖ਼ਬਰ »

ਧਾਰਮਿਕ ਉਤਸਵ ਕਮੇਟੀ ਦੀ ਮੀਟਿੰਗ ਹੋਈ

ਨਵਾਾਸ਼ਹਿਰ, 21 ਜੁਲਾਈ (ਗੁਰਬਖਸ਼ ਸਿੰਘ ਮਹੇ)-ਧਾਰਮਿਕ ਉਤਸਵ ਕਮੇਟੀ ਨਵਾਾਸ਼ਹਿਰ ਦੇ ਪ੍ਰਧਾਨ ਜੁਗਲ ਕਿਸ਼ੋਰ ਦੱਤਾ ਦੀ ਦੇਖਰੇਖ 'ਚ ਰਾਹੋਂ ਰੋਡ ਪਰ 'ਤੇ ਸਥਿਤ ਸ਼ਿਵ ਧਾਮ ਨਹਿਰੂ ਗੇਟ ਵਿਖੇ ਸ੍ਰੀ ਕਿ੍ਸ਼ਨ ਜਨਮ-ਅਸ਼ਟਮੀ ਦੀ ਸ਼ੋਭਾ ਯਾਤਰਾ ਸਬੰਧੀ ਇਕ ਮੀਟਿੰਗ ਹੋਈ | ...

ਪੂਰੀ ਖ਼ਬਰ »

ਡੇਰਾ ਪ੍ਰੇਮਪੁਰਾ ਜਗਤਪੁਰ ਵਿਖੇ ਸੰਗਤਾਂ ਨੂੰ ਬੂਟੇ ਵੰਡੇ

ਮੁਕੰਦਪੁਰ, 21 ਜੁਲਾਈ (ਦੇਸ ਰਾਜ ਬੰਗਾ)-ਡੇਰਾ ਪ੍ਰੇਮਪੁਰਾ ਜਗਤਪੁਰ ਵਿਖੇ ਪੰਜਾਬ ਸ਼ੋਸਲ ਵੈਲਫੇਅਰ ਐਸੋਸੀਏਸ਼ਨ ਰਜਿ: ਬੰਗਾ ਦੇ ਸਹਿਯੋਗ ਨਾਲ ਸਲਾਨਾ ਬੂਟੇ-ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਪਿ੍ੰ: ਧਰਮਜੀਤ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਮਨੁੱਖਤਾ ਤੇ ਜੀਵ ਜੰਤੂਆਂ ਦੇ ਦੁੱਖ ਦਰਦ ਵੰਡਾਉਣ ਵਾਲੀ ਭੂਰੀਵਾਲੇ ਗੁਰਗੱਦੀ ਪਰੰਪਰਾ ਤੋਂ ਸੇਧ ਲੈਣ ਦੀ ਲੋੜ-ਸਿਮਰਨਜੀਤ ਸਿੰਘ ਚੰਦੂਮਾਜਰਾ

ਟੱਪਰੀਆਂ ਖੁਰਦ, 21 ਜੁਲਾਈ (ਸ਼ਾਮ ਸੁੰਦਰ ਮੀਲੂ)-ਮਨੁੱਖਤਾ ਤੇ ਜੀਵ ਜੰਤੂਆਂ ਦੇ ਦੁੱਖ ਦਰਦ, ਭੁੱਖੇ ਨੂੰ ਅੰਨ ਪਿਆਸੇ ਨੂੰ ਪਾਣੀ ਨਿਰਵਸਤਰ ਨੂੰ ਬਸਤਰ ਦਾਨ ਸੇਵਾ ਦਾ ਜੋ ਮਿਸ਼ਨ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਕਰ ਰਹੀ ਹੈ ਉਸਤੋਂ ਸੇਧ ...

ਪੂਰੀ ਖ਼ਬਰ »

ਗੁਰੂਆਂ ਦੇ ਚਰਨਾਂ ਵਿਚ ਅਠਸੱਠ ਤੀਰਥਾਂ ਦਾ ਵਾਸ ਹੁੰਦੈ-ਸਵਾਮੀ ਨਮਰਤਾ ਨੰਦ ਭੂਰੀਵਾਲੇ

ਭੱਦੀ, 21 ਜੁਲਾਈ (ਨਰੇਸ਼ ਧੌਲ)-ਗੁਰੂਆਂ ਦੇ ਚਰਨਾਂ ਵਿਚ ਅਠਸੱਠ ਤੀਰਥਾਂ ਦਾ ਵਾਸ ਹੁੰਦਾ ਹੈ ਇਸ ਲਈ ਹਰ ਜੀਵ ਨੰੂ ਆਪਣੇ ਗੁਰੂਆਂ ਦੀ ਸ਼ਰਨ ਵਿਚ ਰਹਿ ਕੇ ਇਕਾਗਰ-ਚਿੱਤ ਸੇਵਾ ਸਿਮਰਨ ਕਰਨਾ ਚਾਹੀਦਾ ਹੈ | ਇਹ ਪ੍ਰਵਚਨ ਸਵਾਮੀ ਗੰਗਾ ਨੰਦ, ਸਵਾਮੀ ਓਾਕਾਰਾ ਨੰਦ, ਸਵਾਮੀ ...

ਪੂਰੀ ਖ਼ਬਰ »

ਬਰਸਾਤ ਵਿਚ ਦੁਧਾਰੂ ਪਸ਼ੂਆਂ ਤੇ ਫ਼ਸਲਾਂ ਦੀ ਸਾਂਭ-ਸੰਭਾਲ ਸਬੰਧੀ ਵਿਸ਼ੇਸ਼ ਕੈਂਪ

ਭੱਦੀ, 21 ਜੁਲਾਈ (ਨਰੇਸ਼ ਧੌਲ)-ਬਾਰਾਨੀ ਖੋਜ ਪਰਿਯੋਜਨਾ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੰਢੀ ਖੋਜ ਕੇਂਦਰ ਬੱਲੋਵਾਲ ਸੌਾਖੜੀ ਦੇ ਨਿਰਦੇਸ਼ਕ ਡਾ: ਮਨਮੋਹਨਜੀਤ ਸਿੰਘ ਦੀ ਅਗਵਾਈ ਹੇਠ ਕਿ੍ਸ਼ੀ ਵਿਗਿਆਨ ਕੇਂਦਰ ਬਾਹੋਵਾਲ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਮਾਵਾਂ ਨੂੰ ਸੰਤੁਲਨ ਖ਼ੁਰਾਕ ਸਬੰਧੀ ਜਾਣੂ ਕਰਵਾਇਆ

ਸੜੋਆ, 21 ਜੁਲਾਈ-(ਨਾਨੋਵਾਲੀਆ)-ਆਂਗਣਵਾੜੀ ਕੇਂਦਰ ਤੇ ਸਿਹਤ ਕੇਂਦਰ ਨਾਨੋਵਾਲ ਵਿਖੇ ਮਾਵਾਂ ਨੂੰ ਸੰਤੁਲਨ ਖ਼ੁਰਾਕ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਕ੍ਰਾਂਤੀ ਪਾਲ ਸਿੰਘ ਸਿਹਤ ਕਰਮੀ ਤੇ ਪ੍ਰਵੇਸ਼ ਆਂਗਣਵਾੜੀ ਵਰਕਰ ਨਾਨੋਵਾਲ ਨੇ ਕਿਹਾ ਕਿ ਮਾਵਾਂ ਸਿਹਤ ਦੀ ...

ਪੂਰੀ ਖ਼ਬਰ »

ਨੌਜਵਾਨ ਨਸ਼ਿਆਂ ਦਾ ਰਾਹ ਛੱਡ ਕੇ ਚੰਗੇ ਗੁਣਾਂ ਦੇ ਧਾਰਨੀ ਬਣਨ-ਐਸ. ਡੀ. ਐਮ.

ਘੁੰਮਣਾਂ, 21 ਜੁਲਾਈ (ਮਹਿੰਦਰ ਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਵਿਖੇ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਡੈਪੋ ਪ੍ਰੋਗਰਾਮ ਤਹਿਤ ਸਕੂਲੀ ਬੱਚਿਆਂ ਅਤੇ ਹੈਲਥ ਸੈਂਟਰ ਸੁੱਜੋ ਦੇ ਮੁਲਾਜ਼ਮਾਂ ਵਲੋ ਗੀਤਾਂ, ਸਕਿੱਟਾਂ ਤੇ ...

ਪੂਰੀ ਖ਼ਬਰ »

ਆਰ. ਬੀ. ਐਸ. ਕੇ ਟੀਮ ਸੁੱਜੋਂ ਵਲੋਂ ਘੁੰਮਣ ਸਕੂਲ 'ਚ ਜਾਂਚ ਕੈਂਪ ਲਗਾਇਆ

ਘੁੰਮਣਾਂ, 21 ਜੁਲਾਈ (ਮਹਿੰਦਰ ਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ 'ਚ ਆਰ.ਬੀ.ਐਸ. ਕੇ ਟੀਮ ਸੁੱਜੋੋ ਵਲੋਂ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਐਚ.ਪੀ. ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ: ਹਰਬੰਸ ਸਿੰਘ ਦੀ ...

ਪੂਰੀ ਖ਼ਬਰ »

ਲੋਕਾਂ ਨੂੰ ਕੀਤਾ ਜਾਗਰੂਕ

ਸੜੋਆ, 21 ਜੁਲਾਈ (ਨਾਨੋਵਾਲੀਆ)-ਨਹਿਰੂ ਯੁਵਾ ਕੇਂਦਰ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਵਿਚ ਮੀਰੀ ਪੀਰੀ ਯੂਥ ਵੈੱਲਫੇਅਰ ਸਪੋਰਟਸ ਕਲੱਬ ਵਲੋਂ ਪਿੰਡ ਅਟਾਲ ਮਜਾਰਾ ਵਿਖੇ ਸਵੱਛ ਭਾਰਤ ਤਹਿਤ ਵਾਤਾਵਰਨ ਦੀ ਸ਼ੁੱਧਤਾ ਲਈ ਲੋਕਾਂ ਨੂੰ ਘਰ-ਘਰ ਜਾ ਕੇ ਆਪਣੇ ਘਰ ਅਤੇ ...

ਪੂਰੀ ਖ਼ਬਰ »

ਬਰਸਾਤੀ ਮੌਸਮ ਦੀਆਂ ਬਿਮਾਰੀਆਂ ਸਬੰਧੀ ਹੀਉਂ 'ਚ ਕੈਂਪ

ਬੰਗਾ, 21 ਜੁਲਾਈ (ਕਰਮ ਲਧਾਣਾ)-ਸਿਹਤ ਵਿਭਾਗ ਵਲੋਂ ਸਰਕਾਰੀ ਮਿਡਲ ਸਕੂਲ ਹੀਉਂ ਵਿਖੇ ਬਰਸਾਤ ਦੇ ਮੌਸਮ 'ਚ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਇਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ | ਪੀ. ਐਚ. ਸੀ. ਸੁੱਜੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਹਰਬੰਸ ਸਿੰਘ ਦੀ ...

ਪੂਰੀ ਖ਼ਬਰ »

ਆਈ. ਡੀ. ਸੀ. ਐਫ. ਪੰਦਰਵਾੜੇ ਦੌਰਾਨ ਬੱਚਿਆਂ ਦੀ ਸਿਹਤ ਸੰਭਾਲ ਪ੍ਰਤੀ ਕੀਤਾ ਜਾਗਰੁੂਕ

ਮੁਕੰਦਪੁਰ, 21 ਜੁਲਾਈ (ਅਮਰੀਕ ਸਿੰਘ ਢੀਂਡਸਾ) - ਸਿਹਤ ਵਿਭਾਗ ਵਲੋਂ ਨਾਗਰਿਕਾਂ ਦੀ ਚੰਗੀ ਸਿਹਤ ਬਣਾਈ ਰੱਖਣ ਅਤੇ ਅਰੋਗ ਜੀਵਨ ਜਿਊਣ ਦੀ ਜਾਂਚ ਸਬੰਧੀ ਮਨਾਏ ਜਾ ਰਹੇ ਆਈ. ਡੀ. ਸੀ. ਐਫ਼ ਪੰਦਰਵਾੜੇ ਦੌਰਾਨ ਸਿਵਲ ਹਸਪਤਾਲ ਮੁਕੰਦਪੁਰ ਵਲੋਂ ਪਿੰਡ ਗਹਿਲ ਮਜਾਰੀ ਵਿਖੇ ...

ਪੂਰੀ ਖ਼ਬਰ »

ਫੁੰਮਣ ਕਟਵਾਰਾ ਤੇ ਦੀਪੂ ਸਿੰਘਪੁਰ ਦੀ ਨੈਸ਼ਨਲ ਸਟਾਈਲ ਵਰਲਡ ਕਬੱਡੀ ਕੱਪ ਲਈ ਹੋਈ ਚੋਣ

ਟੱਪਰੀਆਂ ਖ਼ੁਰਦ, 21 ਜੁਲਾਈ (ਸ਼ਾਮ ਸੁੰਦਰ ਮੀਲੂ)-ਬਲਾਕ ਦੇ ਪਿੰਡ ਕਟਵਾਰਾ ਕਲਾਂ ਅਤੇ ਸਿੰਘਪੁਰ ਵਿਖੇ ਉਦੋਂ ਖ਼ੁਸ਼ੀਆਂ ਦਾ ਮਾਹੌਲ ਬਣ ਗਿਆ, ਜਦੋਂ ਇਲਾਕੇ ਦੇ ਦੋਨੋਂ ਪਿੰਡਾਂ ਤੋਂ ਆਸਟ੍ਰੇਲੀਆ ਵਿਖੇ ਰੋਜ਼ੀ ਰੋਟੀ ਕਮਾ ਰਹੇ ਕਬੱਡੀ ਦੇ ਨਾਮਵਰ ਕੋਚ ਬਲਵੀਰ ਸਿੰਘ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਦੇ ਨਿਕਲ ਰਹੇ ਸਾਰਥਿਕ ਸਿੱਟੇ-ਜਤਿੰਦਰਜੀਤ ਸਿੰਘ

ਬਲਾਚੌਰ, 21 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਨਸ਼ਿਆਂ ਿਖ਼ਲਾਫ਼ ਸਰਕਾਰ ਵਲੋਂ ਵਿੱਢੀ ਮੁਹਿੰਮ ਦੇ ਸਾਰਥਿਕ ਸਿੱਟੇ ਨਿਕਲ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਐੱਸ.ਪੀ. ਬਲਾਚੌਰ ਜਤਿੰਦਰਜੀਤ ਸਿੰਘ ਨੇ ਕੈਮਿਸਟ ਐਸੋਸੀਏਸ਼ਨ ਬਲਾਚੌਰ ਦੇ ਅਹੁਦੇਦਾਰਾਂ ...

ਪੂਰੀ ਖ਼ਬਰ »

ਸਮਾਜ ਦੇ ਦੁੱਖ ਦਰਦ ਨੂੰ ਬਿਆਨ ਵਾਲੀ ਹਰ ਕਲਮ ਨੂੰ ਲੋਕ ਮਣਾਂ ਮੰੂਹੀਂ ਪਿਆਰ ਬਖ਼ਸ਼ਦੇ ਹਨ-ਸੋਹਣ ਆਦੋਆਣਾ

ਟੱਪਰੀਆਂ ਖ਼ੁਰਦ, 21 ਜੁਲਾਈ (ਸ਼ਾਮ ਸੁੰਦਰ ਮੀਲੂ)-ਮਿਆਰੀ ਲਿਖਣ ਵਾਲੀ, ਸਮਾਜ ਦੇ ਦੁੱਖ ਦਰਦ ਨੂੰ ਬਿਆਨ ਵਾਲੀ ਹਰ ਕਲਮ ਨੂੰ ਲੋਕ ਮਣਾਂ ਮੰੂਹੀਂ ਪਿਆਰ ਬਖ਼ਸ਼ਦੇ ਹਨ | ਇਹ ਵਿਚਾਰ ਨਾਮਵਰ ਸਾਹਿੱਤਕਾਰ ਤੇ ਗੀਤਕਾਰ ਸੋਹਣ ਆਦੋਆਣਾ ਨੇ ਅੱਜ 'ਅਜੀਤ' ਨਾਲ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਪਿੰਡ ਕਾਜ਼ਮਪੁਰ ਵਿਖੇ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਸਬੰਧੀ ਪ੍ਰੋਗਰਾਮ

ਉਸਮਾਨਪੁਰ, 21 ਜੁਲਾਈ (ਮਝੂਰ)-ਪਿੰਡ ਕਾਜ਼ਮਪੁਰ ਰੂਰਲ ਮੈਡੀਕਲ ਅਫ਼ਸਰ ਡਾ: ਰਣਜੀਤ ਹਰੀਸ਼ ਦੀ ਅਗਵਾਈ ਹੇਠ ਲੜਕੀਆਂ ਦੇ ਘਟ ਰਹੇ ਅਨੁਪਾਤ ਸਬੰਧੀ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਲੜਕੀਆਂ ਦੀ ਘੱਟ ਰਹੀ ਗਿਣਤੀ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਦੇ ਨਿਕਲ ਰਹੇ ਸਾਰਥਿਕ ਸਿੱਟੇ-ਜਤਿੰਦਰਜੀਤ ਸਿੰਘ

ਬਲਾਚੌਰ, 21 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)-ਨਸ਼ਿਆਂ ਿਖ਼ਲਾਫ਼ ਸਰਕਾਰ ਵਲੋਂ ਵਿੱਢੀ ਮੁਹਿੰਮ ਦੇ ਸਾਰਥਿਕ ਸਿੱਟੇ ਨਿਕਲ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਐੱਸ.ਪੀ. ਬਲਾਚੌਰ ਜਤਿੰਦਰਜੀਤ ਸਿੰਘ ਨੇ ਕੈਮਿਸਟ ਐਸੋਸੀਏਸ਼ਨ ਬਲਾਚੌਰ ਦੇ ਅਹੁਦੇਦਾਰਾਂ ...

ਪੂਰੀ ਖ਼ਬਰ »

ਮਹਿਰਮਪੁਰ ਬਤੁੱਲੀ 'ਚ ਪ੍ਰਕਾਸ਼ ਪੁਰਬ 'ਤੇ ਬੂਟੇ ਲਗਾਏ

ਬੰਗਾ, 21 ਜੁਲਾਈ (ਜਸਬੀਰ ਸਿੰਘ ਨੂਰਪੁਰ)-ਗ੍ਰਾਮ ਪੰਚਾਇਤ ਮਹਿਰਮਪੁਰ ਬਤੁੱਲੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਪੰਜਾਬ ਸਰਕਾਰ ਵਲੋਂ 550 ਬੂਟੇ ਲਗਾਉਣ ਦੀ ਮੁਹਿੰਮ ਤਹਿਤ ਪਿੰਡ ਮਹਿਰਮਪੁਰ ਬਤੁੱਲੀ ਵਿਖੇ ਨਰੇਗਾ ਤਹਿਤ ਬੂਟੇ ...

ਪੂਰੀ ਖ਼ਬਰ »

ਫ਼ੈਸ਼ਨ ਡਿਜ਼ਾਈਨਿੰਗ ਦਾ ਕੋਰਸ ਲੜਕੀਆਂ ਲਈ ਫ਼ਾਇਦੇਮੰਦ

ਰੱਤੇਵਾਲ, 21 ਜੁਲਾਈ (ਭਾਟੀਆ)-ਰੱਤੇਵਾਲ ਵਿਖੇ ਬਾਬਾ ਸ਼੍ਰੀ ਚੰਦ ਸਰਵ ਹਿਤਕਾਰੀ ਕੌਸ਼ਲ ਵਿਕਾਸ ਕੇਂਦਰ ਵਲੋਂ ਕੋਰਸ ਸਹਾਇਕ ਫ਼ੈਸ਼ਨ ਡਿਜ਼ਾਈਨ ਸ਼ੁਰੂ ਕੀਤਾ ਗਿਆ, ਜਿਸਦਾ ਉਦਘਾਟਨ ਅਨੁਪਮ ਕਲੇਰ ਏ.ਡੀ.ਸੀ. ਤੇ ਸਵਾਮੀ ਰਾਮ ਤੀਰਥ ਨੇ ਕੀਤਾ | ਅਨੁਪਮ ਕਲੇਰ ਨੇ ਆਪਣੇ ...

ਪੂਰੀ ਖ਼ਬਰ »

ਮਜਾਰਾ ਨੌ ਅਬਾਦ 'ਚ ਸਿਹਤ ਵਿਭਾਗ ਵਲੋਂ ਜਾਗਰੂਕਤਾ ਸਮਾਗਮ

ਬੰਗਾ, 21 ਜੁਲਾਈ (ਕਰਮ ਲਧਾਣਾ)-ਸਿਹਤ ਵਿਭਾਗ ਵਲੋਂ ਬਰਸਾਤ ਦੇ ਮੌਸਮ ਵਿਚ ਬੱਚਿਆਂ ਨੂੰ ਹੋਣ ਵਾਲੇ ਡਾਇਰੀਆ ਰੋਗ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਅਰੰਭੇ ਗਏ ਪੰਦਰਵਾੜੇ ਤਹਿਤ ਪਿੰਡ ਮਜਾਰਾ ਨੌ ਅਬਾਦ ਵਿਖੇ ਸਿਹਤ ਕਰਮੀਆਂ ਵਲੋਂ ਘਰ-ਘਰ ਜਾ ਕੇ ਜਿਥੇ ਪੰਜ ਸਾਲ ...

ਪੂਰੀ ਖ਼ਬਰ »

ਝਿੰਗੜਾਂ ਵਿਖੇ ਸ਼ਹੀਦ ਬਾਬਾ ਕਰਮ ਸਿੰਘ ਝਿੰਗੜ ਬੱਬਰ ਅਕਾਲੀ ਦੀ ਯਾਦ 'ਚ ਯੱਗ ਕਰਵਾਇਆ

ਔੜ/ਝਿੰਗੜਾਂ, 21 ਜੁਲਾਈ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਦੇ ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਝਿੰਗੜ ਬੱਬਰ ਅਕਾਲੀ ਦੇ ਪ੍ਰਬੰਧਕਾਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਯੱਗ ਕਰਵਾਇਆ ਗਿਆ | ਧਾਰਮਿਕ ਰਸਮਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX