ਤਾਜਾ ਖ਼ਬਰਾਂ


ਰੈਫਰੈਂਡਮ 2020 ਦੇ ਪੋਸਟਰ ਲੱਗਣ ਉਪਰੰਤ ਤਖਤ ਸ੍ਰੀ ਦਮਦਮਾ ਸਾਹਿਬ ਦੁਆਲੇ ਪੁਲਿਸ ਤਾਇਨਾਤ
. . .  8 minutes ago
ਤਲਵੰਡੀ ਸਾਬੋ, 4 ਜੁਲਾਈ (ਰਣਜੀਤ ਸਿੰਘ ਰਾਜੂ) - ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਬੀਤੇ ਦਿਨ ਰੈਫਰੈਂਡਮ 2020 ਦੇ ਪੋਸਟਰ ਲੱਗਣ...
3 ਜੁਲਾਈ ਤੱਕ ਟੈੱਸਟ ਕੀਤੇ ਗਏ ਕੋਰੋਨਾ ਦੇ 95,40,132 ਨਮੂਨੇ : ਆਈ.ਸੀ.ਐਮ.ਆਰ
. . .  23 minutes ago
ਨਵੀਂ ਦਿੱਲੀ, 4 ਜੁਲਾਈ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ) ਨੇ ਦੱਸਿਆ ਕਿ 3 ਜੁਲਾਈ ਤੱਕ ...
ਮੌਸਮ ਵਿਭਾਗ ਨੇ ਮੁੰਬਈ 'ਚ ਰੈੱਡ ਅਲਰਟ ਕੀਤਾ ਜਾਰੀ , ਪੈ ਸਕਦਾ ਭਾਰੀ ਮੀਂਹ
. . .  47 minutes ago
ਮੁੰਬਈ, 4 ਜੁਲਾਈ - ਮੌਸਮ ਵਿਭਾਗ ਨੇ ਸ਼ੁੱਕਰਵਾਰ ਦੇਰ ਸ਼ਾਮ ਮੁੰਬਈ, ਰਤਨਾਗਿਰੀ ਅਤੇ ਰਾਏਗੜ੍ਹ 'ਚ ਅਗਲੇ...
ਬੁਰਜ ਜਵਾਹਰ ਵਾਲਾ ਮਾਮਲੇ 'ਚ 7 ਕਾਬੂ, ਅੱਜ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  about 1 hour ago
ਚੰਡੀਗੜ੍ਹ, 4 ਜੁਲਾਈ- ਰਣਵੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਦੀ ਐੱਸ.ਆਈ.ਟੀ ਨੇ ਬੁਰਜ ਜਵਾਹਰ ਵਾਲਾ ਮਾਮਲੇ 'ਚ....
ਨਵਾਂ ਸ਼ਹਿਰ 'ਚ ਤਿੰਨ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਨਵਾਂ ਸ਼ਹਿਰ, 4 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਦੇਰ ਰਾਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਆਈਆਂ 15 ਸੈਂਪਲਾਂ ਦੀਆਂ ਰਿਪੋਰਟਾਂ 'ਚੋਂ 3 ....
ਅੱਜ ਦਾ ਵਿਚਾਰ
. . .  about 1 hour ago
ਪੰਜਾਬ ‘ਚ 7 ਪੀ ਪੀ ਐਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਫਗਵਾੜਾ, 3 ਜੁਲਾਈ {ਤਰਨਜੀਤ ਸਿੰਘ ਕਿੰਨੜਾ}- ਪੰਜਾਬ ਸਰਕਾਰ ਨੇ 7 ਪੀ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ।
ਸਾਈਪ੍ਰਸ 'ਚ ਫਸੇ 120 ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਹਰਸਿਮਰਤ ਕੌਰ ਬਾਦਲ ਕੋਲ ਪਹੁੰਚ
. . .  1 day ago
ਮੰਡੀ ਕਿੱਲ੍ਹਿਆਂਵਾਲੀ, 3 ਜੁਲਾਈ (ਇਕਬਾਲ ਸਿੰਘ ਸ਼ਾਂਤ)-ਮਲੇਸ਼ੀਆ ਦੇ ਬਾਅਦ ਹੁਣ ਕੋਰੋਨਾ ਕਾਰਨ ਸਾਈਪ੍ਰਸ 'ਚ ਫਸੇ 120 ਵਿਦਿਆਰਥੀਆਂ ਅਤੇ ਕਾਮਿਆਂ ਦਾ ਮੁੱਦਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦਰਬਾਰ 'ਚ ਪੁੱਜ ਗਿਆ ਹੈ। ਕੇਂਦਰੀ ਮੰਤਰੀ ਨੇ ਵਿਦੇਸ਼ ਮੰਤਰਾਲੇ ਨਾਲ ਰਾਬਤਾ ਬਣਾ ਕੇ ਸਾਈਪ੍ਰਸ 'ਚ ਫਸੇ ਲੋਕਾਂ ਦੀ ਵਾਪਸੀ ਲਈ ਕੋਸ਼ਿਸ਼ਾਂ ਵਿੱਢ ਦਿੱਤੀਆਂ ਹਨ। ਜ਼ਿਕਰਯੋਗ...
ਜ਼ਿਲ੍ਹਾ ਕਪੂਰਥਲਾ ਵਿਚ ਇਕ ਹੋਰ ਕੋਰੋਨਾ ਪਾਜ਼ੀਟਿਵ ਕੇਸ ਆਇਆ ਸਾਹਮਣੇ
. . .  1 day ago
ਕਪੂਰਥਲਾ, 3 ਜੁਲਾਈ (ਅਮਰਜੀਤ ਸਿੰਘ ਸਡਾਨਾ)-ਕਪੂਰਥਲਾ ਵਿਖੇ ਕੋਰੋਨਾ ਪਾਜ਼ੀਟਿਵ ਸਬੰਧੀ ਅੱਜ ਇਕ ਹੋਰ ਨਵਾਂ ਕੇਸ ਸਾਹਮਣੇ ਆਇਆ ਹੈ। ਕੋਰੋਨਾ ਪੀੜਤ ਵਿਅਕਤੀ ਰੋਜ਼ ਐਵਿਨਿਊ ਦਾ ਵਸਨੀਕ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਭੇਜੇ ਗਏ ਸੈਂਪਲਾਂ ਵਿਚੋਂ 278 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ...
ਰਾਜਪੁਰਾ (ਪਟਿਆਲਾ) 'ਚ ਔਰਤ ਸਮੇਤ 2 ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਰਾਜਪੁਰਾ, 3 ਜੁਲਾਈ (ਰਣਜੀਤ ਸਿੰਘ) - ਇੱਥੋਂ ਦੇ ਵਿਕਾਸ ਨਗਰ ਵਿਚ ਰਹਿਣ ਵਾਲਾ ਇਕ 23 ਸਾਲਾ ਨੌਜਵਾਨ ਅਤੇ ਇਕ 28 ਸਾਲਾ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ।ਇਸ ਕਾਰਨ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ।ਇਹ ਜਾਣਕਾਰੀ...
ਬੰਗਾ 'ਚ ਵੀ ਖੋਲ੍ਹਿਆ ਜਾਵੇਗਾ ਗੁਰੂ ਨਾਨਕ ਮੋਦੀਖ਼ਾਨਾ - ਹੇੜੀਆਂ
. . .  1 day ago
ਬੰਗਾ, 3 ਜੁਲਾਈ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਗੁਰੂ ਨਾਨਕ ਮੋਦੀਖ਼ਾਨਾ ਖੋਲ੍ਹਿਆ ਜਾ ਰਿਹਾ ਹੈ। ਇਹ ਜਾਣਕਾਰੀ ਮੁੱਖ ਪ੍ਰਬੰਧਕ ਸਤਨਾਮ ਸਿੰਘ ਹੇੜੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨਰਿੰਦਰਪਾਲ ਸਿੰਘ ਮਾਹਲ, ਮੋਹਣ ਸਿੰਘ ਕੰਦੋਲਾ, ਸ਼ਮਿੰਦਰ ਸਿੰਘ ਗਰਚਾ...
ਮੋਗਾ ਜ਼ਿਲ੍ਹੇ 'ਚ ਕੋਰੋਨਾ ਕਾਰਨ ਹੋਈ ਤੀਸਰੀ ਮੌਤ
. . .  1 day ago
ਮੋਗਾ, 3 ਜੁਲਾਈ (ਗੁਰਤੇਜ ਸਿੰਘ ਬੱਬੀ)- ਅੱਜ ਮੋਗਾ ਜ਼ਿਲ੍ਹੇ 'ਚ ਕੋਰੋਨਾ ਕਾਰਨ ਤੀਸਰੀ ਮੌਤ ਹੋ ਗਈ ...
ਮਾਨਸਾ 'ਚ ਨੌਜਵਾਨ 'ਚ ਕੋਰੋਨਾ ਦੀ ਹੋਈ ਪੁਸ਼ਟੀ
. . .  1 day ago
ਮਾਨਸਾ, 3 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ 'ਚ ਅੱਜ ਇਕ ਨੌਜਵਾਨ ਦੀ ਕੋਰੋਨਾ ...
ਲੁਧਿਆਣਾ 'ਚ ਕੋਰੋਨਾ ਦਾ ਜ਼ਬਰਦਸਤ ਧਮਾਕਾ, 65 ਮਾਮਲਿਆਂ ਦੀ ਪੁਸ਼ਟੀ, 3 ਮੌਤਾਂ
. . .  1 day ago
ਲੁਧਿਆਣਾ, 3 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਅੱਜ ਫਿਰ ਕੋਰੋਨਾ ਵਾਇਰਸ ਦਾ ਜ਼ਬਰਦਸਤ ਬੰਬ ਧਮਾਕਾ ਹੋਇਆ ਹੈ। ਸਿਵਲ ਸਰਜਨ ...
ਕੋਰੋਨਾ ਦੇ ਮੱਦੇਨਜ਼ਰ 13 ਸਤੰਬਰ ਨੂੰ ਹੋਣ ਵਾਲੀ ਨੀਟ ਦੀ ਪ੍ਰੀਖਿਆ ਮੁਲਤਵੀ
. . .  1 day ago
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੇਰਾ ਬਾਬਾ ਨਾਨਕ ਨੂੰ ਮੁਕੰਮਲ ਬੰਦ ਰੱਖਣ ਦੇ ਹੁਕਮ
. . .  1 day ago
ਡੇਰਾ ਬਾਬਾ ਨਾਨਕ, 3 ਜੁਲਾਈ (ਵਿਜੇ ਸ਼ਰਮਾ, ਅਵਤਾਰ ਸਿੰਘ ਰੰਧਾਵਾ)- ਅੱਜ ਡੇਰਾ ਬਾਬਾ ਨਾਨਕ ਤੋਂ ਕੋਰੋਨਾ ਦੇ 7 ਨਵੇਂ ਮਾਮਲੇ ...
ਕਿਸਾਨ ਆਗੂ ਦੀ ਰਿਹਾਈ ਮਗਰੋਂ ਟਾਂਡਾ 'ਚ ਤਿੰਨ ਦਿਨਾਂ ਤੋਂ ਚੱਲ ਰਿਹਾ ਧਰਨਾ ਸਮਾਪਤ
. . .  1 day ago
ਟਾਂਡਾ ਉੜਮੁੜ, 3 ਜੁਲਾਈ (ਦੀਪਕ ਬਹਿਲ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਦੀ ਹੋਈ ਗ੍ਰਿਫ਼ਤਾਰੀ ਤੋਂ ....
ਅਗਵਾ ਹੋਈ 4 ਸਾਲਾ ਬੱਚੀ ਦਾ ਮਾਮਲਾ ਪੁਲਿਸ ਨੇ ਚਾਰ ਘੰਟਿਆਂ 'ਚ ਸੁਲਝਾਇਆ
. . .  1 day ago
ਸੁਲਤਾਨਪੁਰ ਲੋਧੀ, 3 ਜੁਲਾਈ (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ, ਬੀ.ਐੱਸ ਲਾਡੀ) - ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਮਾਛੀਜੋਆ ਤੋਂ...
ਦਿੱਲੀ 'ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ
. . .  1 day ago
ਸ਼ਿਵ ਸੈਨਿਕਾਂ ਨੇ ਸਿੱਖ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਦਾ ਕੀਤਾ ਫੂਕਿਆ ਪੁਤਲਾ
. . .  1 day ago
ਅਜਨਾਲਾ, 3 ਜੁਲਾਈ (ਐੱਸ. ਪ੍ਰਸ਼ੋਤਮ)- ਅੱਜ ਸਥਾਨਕ ਸ਼ਹਿਰ ਦੇ ਮੁੱਖ ਚੌਂਕ 'ਚ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਦੀ...
ਆਰ.ਸੀ.ਐਫ. ਬਚਾਓ ਸੰਘਰਸ਼ ਕਮੇਟੀ ਵੱਲੋਂ ਵਰਕਸ਼ਾਪ ਦੇ ਗੇਟ ਮੂਹਰੇ ਰੋਸ ਵਿਖਾਵਾ
. . .  1 day ago
ਕਪੂਰਥਲਾ, 3 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਆਰ.ਸੀ.ਐਫ. ਬਚਾਓ ਸੰਘਰਸ਼ ਕਮੇਟੀ ਵੱਲੋਂ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਅੱਜ ਕੇਂਦਰ ਸਰਕਾਰ ...
ਬਿਜਲੀ ਸ਼ਾਰਟ ਸਰਕਟ ਹੋਣ ਕਾਰਨ ਘਰ 'ਚ ਲੱਗੀ ਅੱਗ
. . .  1 day ago
ਨੂਰਪੁਰ ਬੇਦੀ, 3 ਜੁਲਾਈ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਬਲਾਕ ਦੇ ਪਿੰਡ ਕੁੰਭੇ ਵਾਲ ਵਿਖੇ ਅੱਜ ਦੁਪਹਿਰ ਕਰੀਬ ਦੋ ਵਜੇ ਬਿਜਲੀ ਸ਼ਾਰਟ ਸਰਕਟ...
ਪਾਕਿ 'ਚ ਹਾਦਸੇ ਦੌਰਾਨ ਮਾਰੇ ਗਏ ਸਿੱਖ ਸ਼ਰਧਾਲੂਆਂ ਦੀ ਮੌਤ 'ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਨਵੀਂ ਦਿੱਲੀ, 3 ਜੁਲਾਈ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਦਰਸ਼ਨ ਕਰਦੇ ਪਰਤ....
ਅੰਮ੍ਰਿਤਸਰ 'ਚ ਕੋਰੋਨਾ ਦੇ 11 ਹੋਰ ਮਰੀਜ਼ਾਂ ਦੀ ਪੁਸ਼ਟੀ
. . .  1 day ago
ਅੰਮ੍ਰਿਤਸਰ, 3 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ 11 ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ ...
ਪਠਾਨਕੋਟ 'ਚ ਕੋਰੋਨਾ ਦੇ ਦੋ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  1 day ago
ਪਠਾਨਕੋਟ, 3 ਜੁਲਾਈ (ਚੌਹਾਨ/ਸੰਧੂ/ਆਸ਼ੀਸ਼ ਸ਼ਰਮਾ) - ਜ਼ਿਲ੍ਹਾ ਪਠਾਨਕੋਟ 'ਚ ਅੱਜ 2 ਹੋਰ ਕੋਰੋਨਾ ਮਰੀਜ਼ਾਂ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 7 ਸਾਉਣ ਸੰਮਤ 551

ਅੰਮ੍ਰਿਤਸਰ

-ਮਾਮਲਾ ਪੋਸਟ ਮੈਟਿ੍ਕ ਵਜੀਫ਼ਾ ਸਕੀਮ 'ਚ ਫੰਡਾਂ ਦੀ ਕਟੌਤੀ ਤੇ ਮਗਨਰੇਗਾ ਸਕੀਮ ਨੂੰ ਬੰਦ ਕਰਨ ਦੀ ਸਾਜਿਸ਼ ਦਾ-

ਜੁਡੀਸ਼ੀਅਲ ਕੰਪਲੈਕਸ ਸਾਹਮਣੇ ਕੀਤਾ ਮੋਦੀ ਸਰਕਾਰ ਦਾ ਪੁਤਲਾ ਫੂਕ ਪਿੱਟ ਸਿਆਪਾ

ਅਜਨਾਲਾ, 21 ਜੁਲਾਈ (ਐਸ. ਪ੍ਰਸ਼ੋਤਮ)-ਅੱਜ ਇਥੇ ਸਥਾਨਕ ਸਬ ਡਵੀਜਨ ਪੱਧਰੀ ਜੁਡੀਸ਼ੀਅਲ ਕੰਪਲੈਕਸ ਦੇ ਐਨ ਸਾਹਮਣੇ ਅਜਨਾਲਾ-ਅੰਮਿ੍ਤਸਰ ਮੁੱਖ ਸੜਕ 'ਤੇ ਗੁੱਸੇ 'ਚ ਭਰੇ ਪੀਤੇ ਕਾਂਗਰਸ ਤੇ ਮਨੁੱਖੀ ਸੁਰੱਖਿਆ ਆਵਾਜ਼ ਸੰਗਠਨ ਦੇ ਸੈਂਕੜੇ ਕਾਰਕੁਨਾਂ ਨੇ ਪੰਜਾਬ ਕਾਂਗਰਸ ਸੂਬਾ ਜਨਰਲ ਸਕੱਤਰ ਤੇ ਕੌਮੀ ਮਨੁੱਖੀ ਸੁਰੱਖਿਆ ਆਵਾਜ਼ ਸੰਗਠਨ ਦੇ ਕੁੱਲ ਹਿੰਦ ਪ੍ਰਧਾਨ ਡਾ: ਨਿਆਮਤ ਸੂਫੀ ਦੀ ਅਗਵਾਈ 'ਚ ਕੇਂਦਰੀ ਮੋਦੀ ਸਰਕਾਰ ਵਲੋਂ ਗਰੀਬ ਮਜਦੂਰਾਂ ਕੋਲੋਂ 100 ਦਿਨ ਦੇ ਰੁਜ਼ਗਾਰ ਗਾਰੰਟੀ ਦੇ ਸੰਵਿਧਾਨਕ ਅਧਿਕਾਰ ਸਕੀਮ ਮਗਨਰੇਗਾ ਨੂੰ ਖਤਮ ਕਰਨ ਲਈ ਰਚੀ ਗਈ ਕਥਿਤ ਸਾਜਿਸ਼ ਅਤੇ ਦਲਿਤਾਂ ਤੇ ਪਿਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਕੋਲੋਂ ਕਾਲਜਾਂ ਦੀ ਉਚੇਰੀ ਮੁਫ਼ਤ ਸਿੱਖਿਆ ਦਾ ਅਧਿਕਾਰ ਖੋਹਣ ਲਈ ਮਿਲਦੇ ਪੋਸਟ ਮੈਟਿ੍ਕ ਵਜੀਫ਼ਾ ਸਕੀਮ ਦੇ ਫੰਡਾਂ 'ਚ ਕਟੌਤੀ ਕੀਤੇ ਜਾਣ ਦੇ ਵਿਰੁੱਧ ਰੋਸ ਮੁਜ਼ਾਹਰਾ ਕਰਕੇ ਮੋਦੀ ਸਰਕਾਰ ਦਾ ਪੁੱਤਲਾ ਫੂਕ ਪਿੱਟ ਸਿਆਪਾ ਕੀਤਾ | ਪੁੱਤਲਾ ਫੂਕ ਰੋਸ ਮੁਜ਼ਾਹਰੇ ਦਾ ਡਾ: ਸੂਫੀ ਨੇ ਸੰਬੋਧਨ ਕੀਤਾ | ਰੋਸ ਮੁਜ਼ਾਹਰੇ ਨੂੰ ਰੋਬਟ ਸੋਨੂੰ ਜਗਦੇਵ ਖੁਰਦ, ਲੁਭਾਇਆ ਮਸੀਹ ਤੇੜਾ ਕਲਾਂ, ਮੇਜਰ ਮਸੀਹ ਵੰਝਾਂਵਾਲਾ, ਡੇਵਿਡ ਭੱਟੀ, ਵਿਲਸਨ ਚੌਧਰੀ, ਪਾਦਰੀ ਲਾਲ ਮਸੀਹ, ਕਸ਼ਮੀਰ ਮਸੀਹ ਤੇੜੀ, ਪਾਸਟਰ ਰਿੰਕਾ ਮਸੀਹ ਰਾਜੀਆਂ, ਰਕੇਸ਼ ਮਸੀਹ, ਸੰਦੀਪ ਸਿੰਘ, ਜੋਬਨਦੀਪ ਬਲੱਗਣ, ਸੈਮੁਅਲ ਸੂਫੀ, ਸਰਪੰਚ ਬਿੱਟੂ ਕੋਟ ਰਜ਼ਾਦਾ, ਸੁਪਿੰਦਰ ਸਿੰਘ ਪੰਡੋਰੀ, ਜਤਿੰਦਰ ਸਿੰਘ, ਸੁਮਿਤ ਚੌਧਰੀ, ਸਰਪੰਚ ਨਰਿੰਦਰ ਸਿੰਘ ਰੋਖੇ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ |

ਘਰ 'ਚ ਜੂਆ ਖੇਡਣ ਦੇ ਦੋਸ਼ 'ਚ 7 ਗਿ੍ਫ਼ਤਾਰ

ਅੰਮਿ੍ਤਸਰ, 21 ਜੁਲਾਈ (ਗਗਨਦੀਪ ਸ਼ਰਮਾ)¸ਸੀ. ਆਈ. ਏ. ਸਟਾਫ਼ ਵਲੋਂ ਘਰ 'ਚ ਧੋਖੇ ਨਾਲ ਜੂਆ ਖਡਾਉਣ ਦੇ ਦੋਸ਼ 'ਚ 7 ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਸੀ. ਆਈ. ਏ. ਸਟਾਫ਼ ਦੇ ਏ. ਐਸ. ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਥਿਤ ਦੋਸ਼ੀ ਪੰਜਾਬ ...

ਪੂਰੀ ਖ਼ਬਰ »

ਜੇਲ੍ਹ ਵਾਰਡਨ ਕੋਲੋਂ ਹੈਰੋਇਨ ਤੇ ਚਰਸ ਬਰਾਮਦ

ਅੰਮਿ੍ਤਸਰ, 21 ਜੁਲਾਈ (ਗਗਨਦੀਪ ਸ਼ਰਮਾ)- ਕੇਂਦਰੀ ਸੁਧਾਰ ਘਰ (ਅੰਮਿ੍ਤਸਰ ਜ਼ੇਲ੍ਹ) ਫ਼ਤਾਹਪੁਰ, ਝਬਾਲ ਰੋਡ 'ਚ ਤਾਇਨਾਤ ਇਕ ਜ਼ੇਲ੍ਹ ਵਾਰਡਨ ਨੂੰ ਹੈਰੋਇਨ ਤੇ ਚਰਸ ਸਮੇਤ ਗਿ੍ਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ | ਫ਼ਤਾਹਪੁਰ ਪੁਲਿਸ ਚੌਕੀ 'ਚ ਤਾਇਨਾਤ ਏ. ਐਸ. ਆਈ. ਮੁਕੰਦਬੀਰ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਵਿਅਕਤੀ ਕਾਬੂੂ

ਮਜੀਠਾ, 21 ਜੁਲਾਈ (ਜਗਤਾਰ ਸਿੰਘ ਸਹਿਮੀ)-ਮਜੀਠਾ ਪੁਲਿਸ ਵਲੋਂ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਦੇ ਮੰਤਵ ਨਾਲ ਦਿੱਤੇ ਗਏ ਹੁਕਮਾ ਅਨੁਸਾਰ ਐਸ. ਐਸ. ਪੀ. ਅੰਮਿ੍ਤਸਰ ਦਿਹਾਤੀ ...

ਪੂਰੀ ਖ਼ਬਰ »

ਪਿੰਡ ਕੋਹਾਲੀ ਦੇ ਨੌਜਵਾਨ ਰਾਮ ਕੁਮਾਰ ਨੇ ਕੀਤੀ 'ਤਾਇਵਾਨ ਗਵਰਨਮੈਂਟ ਸਕਾਲਰਸ਼ਿਪ' ਪ੍ਰਾਪਤ

ਰਾਮ ਤੀਰਥ, 21 ਜੁਲਾਈ (ਧਰਵਿੰਦਰ ਸਿੰਘ ਔਲਖ)-ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮਿ੍ਤਸਰ ਅਧੀਨ ਆਉਂਦੇ ਪਿੰਡ ਕੋਹਾਲੀ ਦੇ ਹੋਣਹਾਰ ਵਿਦਿਆਰਥੀ ਨੇ 'ਤਾਇਵਾਨ ਗਵਰਨਮੈਂਟ ਸਕਾਲਰਸ਼ਿਪ' ਪ੍ਰਾਪਤ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ ਕਿਉਂਕਿ ਭਾਰਤ, ਬੰਗਲਾ ਦੇਸ਼, ਸ੍ਰੀਲੰਕਾ, ...

ਪੂਰੀ ਖ਼ਬਰ »

ਸ਼ਰਾਬ ਦੇ ਨਸ਼ੇ 'ਚ ਧੁੱਤ ਵਿਅਕਤੀ ਵਲੋਂ ਦੁਕਾਨ ਅੰਦਰ ਦਾਖ਼ਲ ਹੋ ਕੇ ਭੰਨਤੋੜ

ਛੇਹਰਟਾ, 21 ਜੁਲਾਈ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਪ੍ਰਤਾਪ ਬਾਜ਼ਾਰ ਛੇਹਰਟਾ ਵਿਖੇ ਸ਼ਰਾਬ ਦੇ ਨਸ਼ੇ 'ਚ ਧੁੱਤ ਵਿਅਕਤੀ ਵਲੋਂ ਇਕ ਪ੍ਰਸਿੱਧ ਬੇਕਰੀ ਅੰਦਰ ਦਾਖਲ ਹੋ ਕੇ ਦੁਕਾਨ ਦੀ ਭੰਨਤੋੜ ਤੇ ਮਾਲਕ ਨਾਲ ਕੁੱਟਮਾਰ ਕਰਨ ਦਾ ਮਾਮਲਾ ...

ਪੂਰੀ ਖ਼ਬਰ »

ਅੱਧੀ ਦਰਜਨ ਪਿੰਡਾਂ 'ਚ ਆਰ. ਐਮ. ਪੀ. ਆਈ. ਵਲੋਂ ਬਿਜਲੀ ਦਰਾਂ ਦੇ ਵਾਧੇ ਵਿਰੁੱਧ ਰੋਸ ਮਾਰਚ ਤੇ ਮੁਜ਼ਾਹਰੇ

ਅਜਨਾਲਾ, 21 ਜੁਲਾਈ (ਐਸ. ਪ੍ਰਸ਼ੋਤਮ)-ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਪਹਿਲਾਂ ਹੀ ਅਤਿ ਦੀ ਮਹਿੰਗਾਈ ਤੇ ਬੇਰੁਜਗਾਰੀ, ਨਸ਼ਿਆਂ ਸਮੇਤ ਹੋਰ ਸਮਾਜਿਕ ਬੁਰਾਈਆਂ ਕਾਰਨ ਤ੍ਰਾਹ-ਤ੍ਰਾਹ ਕਰ ਰਹੇ ਪੰਜਾਬ ਦੇ ਬਿਜਲੀ ਖਪਤਕਾਰਾਂ 'ਤੇ ਕੈਪਟਨ ...

ਪੂਰੀ ਖ਼ਬਰ »

ਝਪਟਮਾਰ ਸੋਨੀ ਦੇ ਚੈਨੀ ਖੋਹ ਕੇ ਫ਼ਰਾਰ

ਅੰਮਿ੍ਤਸਰ, 21 ਜੁਲਾਈ (ਗਗਨਦੀਪ ਸ਼ਰਮਾ)- ਫ਼ਤਾਹਪੁਰ ਪੁਲਿਸ ਵਲੋਂ ਇਕ ਔਰਤ ਦੀ ਸੋਨੇ ਦੀ ਚੈਨ ਖੋਹੇ ਜਾਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ | ਪੀੜਤ ਅਮਨਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਪਿਛਲੇ 15 ਸਾਲਾ ਤੋਂ ਵਿਦੇਸ਼ 'ਚ ਰਹਿ ਰਿਹਾ ਹੈ | ਇਸ ਲਈ ਉਹ ...

ਪੂਰੀ ਖ਼ਬਰ »

ਕਾਰ 'ਚੋਂ ਹਜ਼ਾਰਾਂ ਦੀ ਨਕਦੀ ਵਾਲਾ ਬੈਗ ਚੋਰੀ

ਅੰਮਿ੍ਤਸਰ, 21 ਜੁਲਾਈ (ਗਗਨਦੀਪ ਸ਼ਰਮਾ)- ਰਾਮਬਾਗ ਪੁਲਿਸ ਵਲੋਂ ਕਾਰ 'ਚੋਂ ਹਜ਼ਾਰਾਂ ਦੀ ਨਕਦੀ ਅਤੇ ਜ਼ਰੂਰੀ ਕਾਗਜ਼ਾਤਾਂ ਵਾਲਾ ਬੈਗ ਚੋਰੀ ਹੋਣ ਦੀ ਸ਼ਿਕਾਇਤ ਮਿਲਣ 'ਤੇ ਮਾਮਲਾ ਦਰਜ ਕੀਤਾ ਗਿਆ ਹੈ | ਪੀੜਤ ਮੋਹਨ ਸਿੰਘ ਨੇ ਦੱਸਿਆ ਕਿ ਉਹ ਆਪਣੀ ਡਸਟਰ ਕਾਰ ਨੰਬਰ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਘਰ 'ਚੋਂ ਲਾਇਸੈਂਸੀ ਰਿਵਾਲਵਰ ਤੇ ਕਾਰਤੂਸ ਲੈ ਕੇ ਫ਼ਰਾਰ

ਸੁਲਤਾਨਵਿੰਡ, 21 ਜੁਲਾਈ (ਗੁਰਨਾਮ ਸਿੰਘ ਬੁੱਟਰ)-ਥਾਣਾ ਸੁਲਤਾਨਵਿੰਡ ਦੇ ਅਧੀਨ ਆਉਂਦੇ ਇਲਾਕਾ ਛੇ ਵਾਡ ਪੰਡੋਰਾ ਸੁਲਤਾਨਵਿੰਡ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਘਰ 'ਚ ਰੱਖੇ 32 ਬੋਰ ਰਿਵਾਲਵਰ ਸਮੇਤ 9 ਜਿੰਦਾ ਕਾਰਤੂਸਾਂ ਦੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ...

ਪੂਰੀ ਖ਼ਬਰ »

ਡੀ. ਜੀ.ਪੀ. ਪੰਜਾਬ ਇਕਬਾਲਪ੍ਰੀਤ ਸਿੰਘ ਸਹੋਤਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮਿ੍ਤਸਰ, 21 ਜੁਲਾਈ (ਜੱਸ)-ਹਾਲ ਹੀ ਵਿਚ ਏ.ਡੀ.ਜੀ.ਪੀ. ਤੋਂ ਪਦਉੱਨਤ ਹੋ ਕੇ ਡੀ.ਜੀ.ਪੀ. ਪੀਏਪੀ ਬਣੇ ਆਈ.ਪੀ.ਐਸ. ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਪੁੱਜੇ | ਬਾਅਦ ਵਿਚ ਉਨ੍ਹਾਂ ਗੁ: ...

ਪੂਰੀ ਖ਼ਬਰ »

ਪ੍ਰਸ਼ਾਸਨ ਵਲੋਂ ਭਰੋਸਾ ਮਿਲਣ ਉਪਰੰਤ 7ਵੇਂ ਦਿਨ ਭੁੱਖ ਹੜਤਾਲ ਸਮਾਪਤ

ਬਿਆਸ, 21 ਜੁਲਾਈ (ਪਰਮਜੀਤ ਸਿੰਘ ਰੱਖੜਾ)-ਬੀਤੀ 14 ਜੁਲਾਈ ਤੋਂ ਬਿਆਸ ਵਿਖੇ ਸ਼ੇਰ ਸ਼ਾਹ ਸੂਰੀ ਮਾਰਗ ਦੇ ਫ਼ਲਾਈਓਵਰ ਹੇਠ ਨੇੜਲੇ ਇਕ ਧਾਰਮਿਕ ਡੇਰੇ ਨਾਲ ਕਥਿਤ ਕੁਝ ਜ਼ਮੀਨੀ ਵਿਵਾਦ ਦੇ ਚੱਲਦਿਆਂ ਭੁੱਖ ਹੜਤਾਲ 'ਤੇ ਬੈਠੇ ਕਿਸਾਨ ਰਜਿੰਦਰ ਸਿੰਘ (ਢਿੱਲਵਾਂ) ਅਤੇ ਸ਼ਿਵ ...

ਪੂਰੀ ਖ਼ਬਰ »

ਪਿੰਡ ਮਾਨ ਵਿਖੇ ਨਸ਼ੇ ਦੇ ਖ਼ਾਤਮੇ ਲਈ ਮੋਹਤਬਰਾਂ ਦੀ ਮੀਟਿੰਗ

ਕੱਥੂਨੰਗਲ, 21 ਜੁਲਾਈ (ਦਲਵਿੰਦਰ ਸਿੰਘ ਰੰਧਾਵਾ)-ਹਰ ਪਿੰਡ ਨੂੰ ਨਸ਼ੇ ਤੋਂ ਮੁਕਤ ਕਰਨ ਲਈ ਪਿੰਡ ਪੱਧਰੀ ਮੀਟਿੰਗਾਂ ਕਿਤੀਆਂ ਜਾ ਰਹੀਆਂ ਹਨ ਤੇ ਪੰਜਾਬ 'ਚ ਨਸ਼ਿਆਂ ਨੂੰ ਠੱਲ੍ਹਣ ਲਈ ਸਰਕਾਰ ਅਤੇ ਪ੍ਰਸ਼ਾਸਨ ਵੀ ਜ਼ੋਰ ਲਾ ਰਿਹਾ ਹੈ ਉੱਥੇ ਹੀ ਹੁਣ ਆਪਣੇ ਨੌਜਵਾਨਾਂ ਨੂੰ ...

ਪੂਰੀ ਖ਼ਬਰ »

ਸਾਕਾ ਗੁਰੂ ਕਾ ਬਾਗ (1922) ਦਾ ਦਿਹਾੜਾ ਮਨਾਉਣ ਸਬੰਧੀ ਇਲਾਕੇ ਦੇ ਮੁਹਤਬਰਾਂ ਦੀ ਇਕੱਤਰਤਾ

ਜਗਦੇਵ ਕਲਾਂ, 21 ਜੁਲਾਈ (ਸ਼ਰਨਜੀਤ ਸਿੰਘ ਗਿੱਲ)-ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਚਰਨ ਛੋਹ ਧਰਤੀ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ (ਘੁੱਕੇਵਾਲੀ) ਵਿਖੇ ਸਾਕਾ ਗੁਰੂ ਕਾ ਬਾਗ (1922) ਦਾ ਦਿਹਾੜਾ ਮਨਾਉਣ ਸਬੰਧੀ ਇਲਾਕੇ ਦੇ ...

ਪੂਰੀ ਖ਼ਬਰ »

-ਮਾਮਲਾ ਪਲਾਟ 'ਚੋਂ ਗੇਟ ਕੱਢਣ ਦਾ-

ਹਮੀਦਪੁਰਾ ਕਾਲੋਨੀ ਵਿਖੇ ਹੋਇਆ ਝਗੜਾ, ਚੱਲੇ ਇੱਟਾਂ-ਵੱਟੇ

ਛੇਹਰਟਾ, 21 ਜੁਲਾਈ (ਸੁਰਿੰਦਰ ਸਿੰਘ ਵਿਰਦੀ)-ਛੇਹਰਟਾ ਵਿਖੇ ਇੰਡੀਆ ਗੇਟ ਬਾਈਪਾਸ ਸਥਿਤ ਨਿਊ ਹਮੀਦਪੁਰਾ ਕਾਲੋਨੀ ਵਿਖੇ ਪਲਾਟ 'ਚੋਂ ਗਲੀ ਵੱਲ ਨਾਜਾਇਜ਼ ਤੌਰ 'ਤੇ ਗੇਟ ਕੱਢਣ ਨੂੰ ਲੈ ਕੇ 2 ਧਿਰਾਂ 'ਚ ਇੱਟਾਂ ਰੋੜੇ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਘਰ ਦੇ ...

ਪੂਰੀ ਖ਼ਬਰ »

ਦਰਸ਼ਨ ਸਿੰਘ ਪਾਰੋਵਾਲ ਦੀ ਬਰਸੀ ਮਨਾਈ

ਰਈਆ, 21 ਜੁਲਾਈ (ਸੁੱਚਾ ਸਿੰਘ ਘੁੰਮਣ)-ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਗਗਨਦੀਪ ਸਿੰਘ ਜੱਜ, ਪਰਮਿੰਦਰ ਸਿੰਘ ਪਾਰੋਵਾਲ ਦੇ ਪਿਤਾ ਅਤੇ ਅਜਮੇਰ ਸਿੰਘ ਪਾਰੋਵਾਲ ਦੇ ਵੱਡੇ ਭਰਾ ਦਰਸ਼ਨ ਸਿੰਘ ਪਾਰੋਵਾਲ ਦੀ ਦੂਸਰੀ ਬਰਸੀ ਮਨਾਈ ਗਈ | ਉਨ੍ਹਾਂ ਦੇ ਗ੍ਰਹਿ ਵਿਖੇ ਅਖੰਡ ਪਾਠ ...

ਪੂਰੀ ਖ਼ਬਰ »

ਭਾਜਪਾ ਦੇ ਪੰਜਾਬ ਪ੍ਰਧਾਨ ਮਲਿਕ ਵਲੋਂ ਓਪਨ ਜਿੰਮ ਦਾ ਉਦਘਾਟਨ

ਅੰਮਿ੍ਤਸਰ, 21 ਜੁਲਾਈ (ਹਰਮਿੰਦਰ ਸਿੰਘ)-ਭਾਜਪਾ ਦੇ ਪੰਜਾਬ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ ਵਲੋਂ ਅੰਮਿ੍ਤਸਰ 'ਚ 100 ਓਪਨ ਜਿੰਮ ਬਣਾਉਣ ਦੇ ਰੱਖੇ ਟੀਚੇ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਉੱਤਰੀ ਦੇ ਇਲਾਕੇ ਸਿਲਵਰ ਅਸਟੇਟ ਕਾਲੋਨੀ ਵਿਖੇ ਨਵੇਂ ਸਥਾਪਿਤ ...

ਪੂਰੀ ਖ਼ਬਰ »

ਡਰੀਮ ਸਿਟੀ 'ਚ ਚਾਵਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ

ਮਾਨਾਂਵਾਲਾ, 21 ਜੁਲਾਈ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਜ਼ਿਲੇ੍ਹ ਦੀ ਸਭ ਤੋਂ ਪੋਸ਼ ਕਾਲੋਨੀ ਡਰੀਮ ਸਿਟੀ ਮਾਨਾਂਵਾਲਾ ਵਿਖੇ ਡਰੀਮ ਸਿਟੀ ਕਲੱਬ ਵਲੋਂ ਸਾਵਣ ਮਹੀਨੇ ਦਾ ਮਹੱਤਵਪੂਰਨ ਤੀਆਂ ਦਾ ਤਿਉਹਾਰ ਨੂੰ ਇਕ ਮੇਲੇ ਦੇ ਰੂਪ 'ਚ ਬਹੁਤ ਹੀ ਚਾਵਾਂ ਤੇ ਮਲਾਰਾਂ ਨਾਲ ...

ਪੂਰੀ ਖ਼ਬਰ »

ਲੋਕਾਂ ਨੇ ਐਕਟਿਵਾ ਚੋਰਾਂ ਨੂੰ ਕੀਤਾ ਪੁਲਿਸ ਹਵਾਲੇ

ਟਾਂਗਰਾ, 21 ਜੁਲਾਈ (ਹਰਜਿੰਦਰ ਸਿੰਘ ਕਲੇਰ)-ਜੀ. ਟੀ. ਰੋਡ ਮੱਲ੍ਹੀਆਂ ਵਿਖੇ ਚੋਰੀ ਦਾ ਸਾਮਾਨ ਵੇਚਣ ਆਏ ਦੋ ਚੋਰਾਂ ਨੂੰ ਲੋਕਾਂ ਨੇ ਫੜ ਕਿ ਪੁਲਿਸ ਹਵਾਲੇ ਕੀਤਾ | ਜਾਣਕਾਰੀ ਅਨੁਸਾਰ ਅੱਜ ਮੱਲ੍ਹੀਆਂ ਵਿਖੇ ਦੋ ਵਿਅਕਤੀਆਂ ਵਲੋਂ ਚੋਰੀ ਕੀਤੀ ਬੈਟਰੀ ਇਕ ਦੁਕਾਨਦਾਰ ਨੂੰ ...

ਪੂਰੀ ਖ਼ਬਰ »

ਘੱਗਰ ਦਰਿਆ ਦਾ ਟੁੱਟਿਆ ਬੰਨ੍ਹ ਮੁੜ ਬਣਾ ਰਹੇ ਲੋਕਾਂ ਲਈ ਸ਼੍ਰੋਮਣੀ ਕਮੇਟੀ ਨੇ ਮੁਹੱਈਆ ਕਰਵਾਈ ਲੰਗਰ ਸੇਵਾ

ਅੰਮਿ੍ਤਸਰ, 21 ਜੁਲਾਈ (ਸਟਾਫ ਰਿਪੋਰਟਰ)¸ਸ਼੍ਰੋਮਣੀ ਕਮੇਟੀ ਨੇ ਮਨੁੱਖਤਾ ਦੇ ਭਲੇ ਲਈ ਇਕ ਵਾਰ ਫਿਰ ਅੱਗੇ ਆਉਂਦਿਆਂ ਘੱਗਰ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਪ੍ਰਭਾਵਿਤ ਲੋਕਾਂ ਦੀ ਸੇਵਾ 'ਚ ਕਾਰਜਸ਼ੀਲ ਵਿਅਕਤੀਆਂ ਅਤੇ ਪਾਣੀ ਤੋਂ ਪ੍ਰਭਾਵਿਤਾਂ ਨੂੰ ਲੰਗਰ ਦੀ ਸੇਵਾ ...

ਪੂਰੀ ਖ਼ਬਰ »

ਸਾਂਝ ਕੇਂਦਰ ਦੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਬੂਟੇ ਲਗਾ ਕੇ ਤੇੇ ਸਫ਼ਾਈ ਕਰਕੇ ਦਿੱਤਾ ਵਾਤਾਵਰਨ ਨੂੰ ਸ਼ੁੱਧ ਰੱਖਣ ਦਾ ਸੁਨੇਹਾ

ਅੰਮਿ੍ਤਸਰ, 21 ਜੁਲਾਈ (ਜੱਸ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਹਰੇਕ ਪਿੰਡ 'ਚ 550-550 ਬੂਟੇ ਲਗਾ ਕੇ ਵਾਤਾਵਰਨ ਸੁਧਾਰ ਮੁਹਿੰਮ ਨਾਲ ਜੋੜਣ ਦੇ ਕੀਤੇ ਉਪਰਾਲੇ ਪੰਜਾਬ ਪੁਲਿਸ ਅੰਮਿ੍ਤਸਰ ਸ਼ਹਿਰੀ ਦੇ ਕਮਿਸ਼ਨਰ ਐਸ. ...

ਪੂਰੀ ਖ਼ਬਰ »

ਭਾਈ ਵੀਰ ਸਿੰਘ ਨਿਵਾਸ ਵਿਖੇ ਸਾਵਣ ਕਵੀ ਦਰਬਾਰ ਕਰਵਾਇਆ

ਅੰਮਿ੍ਤਸਰ, 21 ਜੁਲਾਈ (ਹਰਮਿੰਦਰ ਸਿੰਘ)-ਏਕਮ ਸਾਹਿਤ ਮੰਚ ਅੰਮਿ੍ਤਸਰ ਵਲੋਂ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ, ਭਾਈ ਵੀਰ ਸਿੰਘ ਸਾਹਿਤ ਸਦਨ ਅੰਮਿ੍ਤਸਰ ਤੇ ਅੰਮਿ੍ਤਸਰ ਸਾਹਿਤ ਚਿੰਤਨ ਮੰਚ ਦੇ ਸਹਿਯੋਗ ਨਾਲ ਭਾਈ ਵੀਰ ਸਿੰਘ ਨਿਵਾਸ ਅਸਥਾਨ ਅੰਮਿ੍ਤਸਰ 'ਚ ਸਾਵਣ ਕਵੀ ...

ਪੂਰੀ ਖ਼ਬਰ »

ਪੰਜਾਬ ਭਰ 'ਚ ਗੁਰਮਤਿ ਸਿਖਲਾਈ ਕੈਂਪ ਲਗਾ ਕੇ ਨੌਜਵਾਨਾਂ ਨੂੰ ਸਿੱਖੀ ਸਰੂਪ ਨਾਲ ਜੋੜਿਆ ਜਾ ਰਿਹਾ-ਵਿਛੋਆ

ਅਜਨਾਲਾ, 21 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ...

ਪੂਰੀ ਖ਼ਬਰ »

ਡੁੱਬਣ ਕਾਰਨ ਇਕ ਬੱਚੇ ਦੀ ਮੌਤ

ਜਗਦੇਵ ਕਲਾਂ, 21 ਜੁਲਾਈ (ਸ਼ਰਨਜੀਤ ਸਿੰਘ ਗਿੱਲ)-ਅੱਜ ਸ਼ਾਮ ਜਗਦੇਵ ਕਲਾਂ ਵਿਖੇ ਸੂਏ (ਮਾਈਨਰ) 'ਚ ਡੁੱਬਣ ਕਾਰਨ ਇੱਕ ਬੱਚੇ ਦੀ ਮੌਤ ਹੋਣ ਦੀ ਖ਼ਬਰ ਹੈ | ਇਸ ਸਬੰਧੀ ਪੁਲਿਸ ਥਾਣਾ ਰਾਜਾਸਾਂਸੀ ਦੇ ਮੁਖੀ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਬੋਨੀ ...

ਪੂਰੀ ਖ਼ਬਰ »

ਜਗਨਨਾਥ ਪੂਰੀ ਦੇ ਕੁਲੈਕਟਰ ਤੇ ਪੁਲਿਸ ਸੁਪਰਡੈਂਟ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪਹੁੰਚੇ

ਅੰਮਿ੍ਤਸਰ, 21 ਜੁਲਾਈ (ਜੱਸ)-ਅੱਜ ਜਗਨਨਾਥ ਪੂਰੀ (ਓੜੀਸ਼ਾ) ਦੇ ਕੁਲੈਕਟਰ ਤੇ ਜ਼ਿਲ੍ਹਾ ਮੈਜਿਸਟਰੇਟ ਬਲਦੇਵ ਸਿੰਘ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ, ਇੱਥੇ ਦੇ ਪ੍ਰਬੰਧਾਂ ਅਤੇ ਭਵਨ ਨਿਰਮਾਣ ਕਲਾ ਨੂੰ ਦੇਖਣ ਪੁੱਜੇ | ਇਸ ਮੌਕੇ ਉਨ੍ਹਾਂ ਨਾਲ ਜਗਨਨਾਥ ਪੂਰੀ ...

ਪੂਰੀ ਖ਼ਬਰ »

ਹਲਕਾ ਉੱਤਰੀ 'ਚ ਭਾਜਪਾ ਵਲੋਂ ਮੈਂਬਰਸ਼ਿਪ ਸਮਾਗਮ

ਵੇਰਕਾ, 21 ਜੁਲਾਈ (ਪਰਮਜੀਤ ਸਿੰਘ ਬੱਗਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰਕੇ ਬਿਲਕੁਲ ਸਹੀ ਫ਼ੈਸਲਾ ਲਿਆ ਹੈ, ਕਿਉਂਕਿ ਪੰਜਾਬ ਦੀ ਵਜ਼ਾਰਤ 'ਚ ਸਭ ਤੋਂ ਅਹਿਮ ਅਹੁਦਾ ਹੋਣ ਦੇ ਬਾਵਜੂਦ ਕੰਮ ਕਰਨ ਦਾ ...

ਪੂਰੀ ਖ਼ਬਰ »

ਮਾਤਾ ਗੁਰਦਰਸ਼ਨ ਕੌਰ ਸੋਖੀ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਮਜੀਠਾ, 21 ਜੁਲਾਈ (ਜਗਤਾਰ ਸਿੰਘ ਸਹਿਮੀ)-ਅਦਾਰਾ 'ਅਜੀਤ' ਦੇ ਕਸਬਾ ਮਜੀਠਾ ਤੋਂ ਪੱਤਰਕਾਰ ਮਨਿੰਦਰ ਸਿੰਘ ਸੋਖੀ ਦੇ ਮਾਤਾ ਗੁਰਦਰਸ਼ਨ ਕੌਰ ਸੋਖੀ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਜਿਨ੍ਹਾਂ ਨਮਿਤ ਰਖਾਏ ਗਏ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ...

ਪੂਰੀ ਖ਼ਬਰ »

ਪਿੰਡ ਸਰੰਗੜਾ ਵਿਖੇ ਸੱਭਿਆਚਾਰਕ ਮੇਲੇ ਦੀਆਂ ਰੌਣਕਾਂ

ਬੱਚੀਵਿੰਡ, 21 ਜੁਲਾਈ (ਬਲਦੇਵ ਸਿੰਘ ਕੰਬੋ)-ਦਰਗਾਹ ਬਾਬਾ ਚਿਰਾਗ ਸ਼ਾਹ ਪਿੰਡ ਸਾਰੰਗੜਾ ਵਿਖੇ ਸਾਲਾਨਾ ਉਰਸ ਤੇ ਸੱਭਿਆਚਾਰਕ ਮੇਲਾ ਕਰਵਿਆ ਗਿਆ | ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਬਾਬਾ ਬਾਊ ਤੇ ਬਾਬਾ ਸੱਜਣ ਨੇ ਸਾਂਝੇ ਤੌਰ 'ਤੇ ਅਦਾ ਕੀਤੀ | ਉਪਰੰਤ ਸੱਭਿਆਚਾਰਕ ...

ਪੂਰੀ ਖ਼ਬਰ »

ਪਿੰਡ ਸਾਰੰਗੜਾ ਵਿਖੇ ਮੈਡੀਕਲ ਕੈਂਪ ਦੌਰਾਨ ਮਰੀਜ਼ਾਂ ਦਾ ਮੁਆਇਨਾ

ਬੱਚੀਵਿੰਡ , 21 ਜੁਲਾਈ (ਬਲਦੇਵ ਸਿੰਘ ਕੰਬੋ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਅੰਮਿ੍ਤਸਰ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਸਿੱਧ ਸਿਲਵਰਾ ਪਿੰਡ ਸਾਰੰਗੜਾ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਹੈ, ਜਿਸ ਦਾ ਉਦਘਾਟਨ ਐਨ. ਆਈ. ਆਰ. ਬਲਵਿੰਦਰ ਸਿੰਘ ਭਿੱਟੇਵੱਡ ...

ਪੂਰੀ ਖ਼ਬਰ »

ਬਾਬਾ ਬਕਾਲਾ ਸਾਹਿਬ ਵਿਖੇ ਮੇਲਾ ਰੱਖੜ ਪੁੰਨਿਆ ਮੌਕੇ ਕਾਂਗਰਸ ਪਾਰਟੀ ਵਲੋਂ ਹੋਵੇਗੀ ਵਿਸ਼ਾਲ ਕਾਨਫ਼ਰੰਸ-ਡਿੰਪਾ

ਬਾਬਾ ਬਕਾਲਾ ਸਾਹਿਬ, 21 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪ੍ਰਸਿੱਧ ਮੇਲਾ ਰੱਖੜ ਪੁੰਨਿਆਂ ਮੌਕੇ ਕਾਂਗਰਸ ਪਾਰਟੀ ਵਲੋਂ ਆਈ. ਟੀ. ਆਈ. ਬਾਬਾ ਬਕਾਲਾ ਸਾਹਿਬ ਦੇ ਖੁੱਲ੍ਹੇ ਮੈਦਾਨ ਵਿਚ 15 ਅਗਸਤ ਨੂੰ ਵਿਸ਼ਾਲ ਸਿਆਸੀ ...

ਪੂਰੀ ਖ਼ਬਰ »

ਤਨਿਸ਼ਕ ਨੇ ਆਪਣੀ ਨਵੀਂ 'ਅਹਲਿਆ' ਕੁਲੈਕਸ਼ਨ ਬਾਜ਼ਾਰ 'ਚ ਉਤਾਰੀ

ਅੰਮਿ੍ਤਸਰ, 21 ਜੁਲਾਈ (ਹਰਮਿੰਦਰ ਸਿੰਘ)¸ਦੇਸ਼ ਦੇ ਭਰੋਸੇਯੋਗ ਗਹਿਣੇ ਬਣਾਉਣ ਵਾਲੀ ਤਨਿਸ਼ਕ ਨੇ ਸੀਜ਼ਨ ਦਾ ਆਪਣਾ ਨਵਾਂ ਹੀਰੇ ਦੀ ਕਲੈਕਸ਼ਨ ­'ਅਹਲਿਆ­' ਅੱਜ ਬਾਜ਼ਾਰ 'ਚ ਉਤਾਰੀ ਹੈ | ਸਥਾਨਕ ਮਾਲ ਰੋਡ ਸਥਿਤ ਤਨਿਸ਼ਕ ਦੀ ਇਸ ਕੁਲੈਕਸ਼ਨ ਦਾ ਉਦਘਾਟਨ ਕਰਨ ਉਪਰੰਤ ਹਰਿੰਦਰ ...

ਪੂਰੀ ਖ਼ਬਰ »

ਮੀਰੀ ਪੀਰੀ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰੂ ਕੀ ਵਡਾਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਸਜਾਇਆ

ਛੇਹਰਟਾ, 21 ਜੁਲਾਈ (ਵਡਾਲੀ)-ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਦੇ ਮੈਨੇਜਰ ਭਾਈ ਲਾਲ ਸਿੰਘ ਤੇ ਮੀਰੀ ਪੀਰੀ ਦਿਵਸ ਨਗਰ ਕੀਰਤਨ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਮਾਨ ਦੀ ਦੇਖ-ਰੇਖ ਹੇਠ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਧਾਰਮਿਕ ...

ਪੂਰੀ ਖ਼ਬਰ »

ਗੁਰਦੁਆਰਾ ਨਨਕਾਣਾ ਸਾਹਿਬ ਤੋਂ ਸਜਾਏ ਜਾ ਰਹੇ ਅੰਤਰ-ਰਾਸ਼ਟਰੀ ਨਗਰ ਕੀਰਤਨ ਦਾ ਹਲਕਾ ਅਟਾਰੀ ਦੀਆਂ ਸੰਗਤਾਂ ਵਲੋਂ ਕੀਤਾ ਜਾਵੇਗਾ ਭਰਵਾਂ ਸਵਾਗਤ : ਜਥੇ. ਰਣੀਕੇ

ਛੇਹਰਟਾ, 21 ਜੁਲਾਈ (ਵਡਾਲੀ)-ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸਜਾਏ ਜਾ ਰਹੇ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਪੰਜਾਬ ਪਹੁੰਚਣ 'ਤੇ ਸ਼ੋ੍ਰਮਣੀ ਗੁਰਦੁਆਰਾ ...

ਪੂਰੀ ਖ਼ਬਰ »

ਪਾਵਰਕਾਮ ਵਲੋਂ 88 ਕੇਸਾਂ ਦਾ ਲੋਡ ਵਧਾ ਕੇ 12 ਲੱਖ ਦੇ ਕਰੀਬ ਕੀਤਾ ਮਾਲੀਆ ਇਕੱਠਾ-ਢਿੱਲੋਂ

ਨਵਾਂ ਪਿੰਡ, 21 ਜੁਲਾਈ (ਜਸਪਾਲ ਸਿੰਘ)-ਉਪ-ਦਫ਼ਤਰ ਪਾਵਰਕਾਮ ਫ਼ਤਹਿਪੁਰ ਰਾਜਪੂਤਾਂ ਆਦਿ ਵਿਖੇ ਸਰਕਾਰੀ ਸਕੀਮ ਰਾਹੀਂ ਬੰਬੀਆਂ ਦੇ ਲੋਡ ਵਧਾਉਣ ਸਬੰਧੀ ਲਾਏ ਗਏ ਵਿਸ਼ੇਸ਼ ਕੈਂਪਾਂ ਦੌਰਾਨ ਇੰਜੀ: ਸਕੱਤਰ ਸਿੰਘ ਢਿੱਲੋਂ ਉਪ-ਮੁੱਖ ਇੰਜੀਨੀਅਰ/ਸੰਚਾਲਨ ਪੀ. ਐਸ. ਪੀ. ਸੀ. ...

ਪੂਰੀ ਖ਼ਬਰ »

ਉਪ-ਦਫ਼ਤਰ ਪਾਵਰਕਾਮ ਫ਼ਤਹਿਪੁਰ ਦੇ ਘਿਰਾਓ ਸਬੰਧੀ ਕਿਸਾਨ ਸੰਘਰਸ਼ ਕਮੇਟੀ ਵਲੋਂ ਮੀਟਿੰਗ

ਨਵਾਂ ਪਿੰਡ, 21 ਜੁਲਾਈ (ਜਸਪਾਲ ਸਿੰਘ)-ਕਿਸਾਨ ਸੰਘਰਸ ਕਮੇਟੀ ਪੰਜਾਬ ਮਹਿਤਾ ਜ਼ੋਨ ਦੇ ਪਿੰਡਾਂ ਰਸੂਲਪੁਰ ਕਲਾਂ, ਚਾਟੀਵਿੰਡ ਲੇਲ੍ਹ, ਮੱਤੇਵਾਲ, ਤਰਸਿੱਕਾ ਤੇ ਮੁਕੰਦਪੁਰ ਆਦਿ ਦੇ ਕਿਸਾਨ ਅਤੇ ਮਜ਼ਦੂਰਾਂ ਦੀ ਬੈਠਕ ਕਿਸਾਨ ਆਗੂ ਰਣਜੀਤ ਸਿੰਘ ਚਾਟੀਵਿੰਡ ਦੀ ਅਗਵਾਈ ...

ਪੂਰੀ ਖ਼ਬਰ »

ਖ਼ਾਲਸਾ ਸੀਨੀ. ਸੈਕੰ. ਸਕੂਲ ਨਵਾਂ ਪਿੰਡ 'ਚ ਮਿਡ-ਡੇ-ਮੀਲ 'ਚ ਲੱਖਾਂ ਰੁਪਏ ਦੇ ਹੋਏ ਘਪਲੇ ਤਹਿਤ ਮਹਿਲਾ ਇੰਚਾਰਜ ਭੱਲਾ 'ਤੇ ਪਰਚਾ ਦਰਜ

ਨਵਾਂ ਪਿੰਡ, 21 ਜੁਲਾਈ (ਜਸਪਾਲ ਸਿੰਘ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ (ਏਡਿਡ) ਨਵਾਂ ਪਿੰਡ ਵਿਖੇ ਸਰਕਾਰ ਦੀ ਮਿਡ-ਡੇ ਮੀਲ ਸਕੀਮ ਤਹਿਤ ਗਰੀਬ ਬੱਚਿਆਂ ਨੂੰ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ 'ਚ ਲੱਖਾਂ ਰੁਪਏ ਦਾ ਘਪਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਦੋਸ਼ੀ ...

ਪੂਰੀ ਖ਼ਬਰ »

ਜਾਸੂਸੀ ਦੇ ਦੋਸ਼ ਹੇਠ ਪਰਚਾ ਦਰਜ

ਅਟਾਰੀ, 21 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ)-ਪੁਲਿਸ ਥਾਣਾ ਘਰਿੰਡਾ ਵਲੋਂ ਇਕ ਵਿਅਕਤੀ ਿਖ਼ਲਾਫ਼ ਜਸੂਸੀ ਕਰਨ ਦੇ ਦੋਸ਼ ਹੇਠ ਪਰਚਾ ਦਰਜ ਕਰ ਲਿਆ ਗਿਆ | ਮੁੱਖ ਅਫਸਰ ਥਾਣਾ ਘਰਿੰਡਾ ਜਦੋਂ ਆਪਣੀ ਪੁਲਿਸ ਪਾਰਟੀ ਨਾਲ ਅਟਾਰੀ ਵਿਖੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸਾਲਾਨਾ ਸੱਭਿਆਚਾਰਕ ਮੇਲਾ ਮਨਾਇਆ

ਓਠੀਆਂ, 21 ਜੁਲਾਈ (ਗੁਰਵਿੰਦਰ ਸਿੰਘ ਛੀਨਾ)-ਨਜ਼ਦੀਕ ਪੈਂਦੇ ਪਿੰਡ ਧਾਰੀਵਾਲ ਵਿਖੇ ਅੱਜ ਸਮੂਹ ਪਿੰਡ ਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੀਰ ਬਾਬਾ ਮੁਲਤਾਨ ਸ਼ਾਹ ਦੀ ਦਰਗਾਹ 'ਤੇ ਸਾਲਾਨਾ ਸੱਭਿਆਚਰਕ ਮੇਲਾ ਮਨਾਇਆ | ਸਵੇਰੇ 10 ਵਜੇ ਪ੍ਰਬੰਧਕ ਕਮੇਟੀ ਵਲੋਂ ...

ਪੂਰੀ ਖ਼ਬਰ »

ਕੌ ਾਸਲਰ ਰਾਜਕੰਵਲਪ੍ਰੀਤ ਸਿੰਘ ਲੱਕੀ ਰਾਸਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਛੇਹਰਟਾ, 21 ਜੁਲਾਈ (ਵਡਾਲੀ)- ਡੀ. ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਖੰਡਵਾਲਾ ਵਿਖੇ ਮਾਨਤਾ ਪ੍ਰਾਪਤ ਸਕੂਲ ਯੂਨੀਅਨ (ਰਾਸਾ) ਦੀ ਜਨਰਲ ਹਾਊਸ ਦੀ ਹੰਗਾਮੀ ਮੀਟਿੰਗ ਮੈਡਮ ਵੀਨਾ ਪਿਪਲਾਨੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਰਾਸਾ ਦੇ ਸਕੂਲਾਂ ਨੂੰ ਆਉਣ ਵਾਲੀਆਂ ...

ਪੂਰੀ ਖ਼ਬਰ »

ਪਿੰਡ ਜਹਾਂਗੀਰ ਦੀ ਪੰਚਾਇਤ ਵਲੋਂ ਮੁਸ਼ਕਿਲਾਂ ਸਬੰਧੀ ਪਲੇਠੀ ਮੀਟਿੰਗ

ਵੇਰਕਾ, 21 ਜੁਲਾਈ (ਪਰਮਜੀਤ ਸਿੰਘ ਬੱਗਾ)-ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਜਹਾਂਗੀਰ ਵਿਖੇ 25 ਸਾਲ ਬਾਅਦ ਪਿੰਡ ਦੀ ਪੰਚਾਇਤ ਤੇ ਕਾਬਜ਼ ਹੋਈ ਕਾਂਗਰਸ ਪੱਖੀ ਪੰਚਾਇਤ ਦੁਆਰਾ ਅੱਜ ਪਹਿਲੀ ਵਾਰ ਪਿੰਡ ਦੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰਾਂ ਕਰਨ ਲਈ ਸਮੁੱਚੀ ...

ਪੂਰੀ ਖ਼ਬਰ »

ਸਪਰੋਟਸ ਵਿਭਾਗ ਵਲੋਂ ਜ਼ੋਨ ਚੋਗਾਵਾਂ/ਲੋਪੋਕੇ ਦੇ ਸਕੂਲ਼ਾਂ ਦੀਆਂ ਖੇਡਾਂ ਕਰਵਾਈਆਂ

ਚੋਗਾਵਾਂ, 21 ਜੁਲਾਈ (ਗੁਰਬਿੰਦਰ ਸਿੰਘ ਬਾਗੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਪੋਰਟਸ ਵਿਭਾਗ ਅੰਮਿ੍ਤਸਰ ਵਲੋਂ ਜ਼ੋਨ ਚੋਗਾਵਾਂ/ਲੋਪੋਕੇ ਵਿਖੇ ਖੇਡਾਂ ਕਰਵਾਈਆਂ ਗਈਆਂ | ਕੱਬਡੀ ਨੈਸ਼ਨਲ ਸਟਾਇਲ ਅੰਡਰ 14, 18 ਅਤੇ 25 ਸਾਲ ...

ਪੂਰੀ ਖ਼ਬਰ »

ਚੱਕ ਮਿਸਰੀ ਖਾਂ 'ਚ ਸੱਭਿਆਚਾਰਕ ਮੇਲਾ ਅਤੇ ਕੁਸ਼ਤੀ ਦੰਗਲ ਕਰਵਾਏ

ਚੋਗਾਵਾਂ, 21 ਜੁਲਾਈ (ਗੁਰਬਿੰਦਰ ਸਿੰਘ ਬਾਗੀ)-ਪਿੰਡ ਚੱਕ ਮਿਸ਼ਰੀ ਖਾਂ ਵਿਖੇ ਦਰਗਾਹ ਪੀਰ ਬਾਬਾ ਬੋਹੜੀ ਸ਼ਾਹ ਦਾ ਸਾਲਾਨਾ ਸੱਭਿਆਚਾਰਕ ਮੇਲਾ ਸਮੂੰਹ ਨਗਰ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਇਸ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ਼ੈਲਿੰਦਰ ਸਿੰਘ ...

ਪੂਰੀ ਖ਼ਬਰ »

ਬਾਬਾ ਬੂੜੇ ਸ਼ਾਹ ਦੀ ਯਾਦ 'ਚ ਸੱਭਿਆਚਾਰਕ ਮੇਲਾ

ਬਾਬਾ ਬਕਾਲਾ ਸਾਹਿਬ, 21 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਧੰਨ-ਧੰਨ ਬਾਬਾ ਬੂੜੇ ਸ਼ਾਹ ਦੀ ਯਾਦ ਵਿਚ ਸਾਲਾਨਾ 29ਵਾਂ ਜੋੜ ਮੇਲਾ ਬਾਬਾ ਬੂੜੇ ਸ਼ਾਹ ਦੇ ਅਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਗਿਆ | ਇਸ ਮੌਕੇ ਨਾਮਵਰ ਗਾਇਕ ਮਨਜੀਤ ਪੱਪੂ-ਬੀਬਾ ਜਤਿੰਦਰ ਕੌਰ, ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ

ਰਾਜਾਸਾਂਸੀ, 21 ਜੁਲਾਈ (ਹਰਦੀਪ ਸਿੰਘ ਖੀਵਾ)-ਪਿੰਡਾਂ ਵਿਚ ਵਧ ਰਹੇ ਨਸ਼ੇ ਦੇ ਰੁਝਾਨ ਨੂੰ ਰੋਕਣ ਲਈ ਹਰ ਪਿੰਡ ਵਾਸੀਆਂ ਨੂੰ ਇੱਕਠੇ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਨੌਜਵਾਨ ਪੀੜੀ ਨੂੰ ਕੁਰਾਹੇ ਪੈਣ ਤੋਂ ਰੋਕਿਆ ਜਾਵੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਸੀ.ਬੀ.ਐੱਸ.ਈ. ਤੇ ਆਈ.ਸੀ.ਐੱਸ.ਈ. ਵਾਲੇ ਵਿਦਿਆਰਥੀ ਬਗੈਰ ਆਈਲਟਸ ਦੇ ਜਾ ਸਕਦੇ ਹਨ ਯੂ.ਕੇ.-ਗੈਵੀ ਕਲੇਰ

ਤਰਨ ਤਾਰਨ, 21 ਜੁਲਾਈ (ਹਰਿੰਦਰ ਸਿੰਘ)-ਆਸਟ੍ਰੇਲੀਆ ਅਤੇ ਕੈਨੇਡਾ ਦੇ ਨਾਲ ਨਾਲ ਸਟੱਡੀ ਵੀਜ਼ੇ 'ਤੇ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਹੁਣ ਯੂ.ਕੇ. ਵੀ ਬੇਹਤਰੀਨ ਮੌਕਾ ਬਣ ਕੇ ਆਇਆ ਹੈ ਤੇ ਵਿਦਿਆਰਥੀਆਂ ਨੂੰ ਇਹ ਮੌਕਾ ਹੱਥੋਂ ਨਹੀਂ ਗੁਆਉਣਾ ਚਾਹੀਦਾ ਕਿਉਂਕਿ ...

ਪੂਰੀ ਖ਼ਬਰ »

ਗੁ: ਸਾਹਿਬ ਨਾਨਕ ਝੀਰਾ ਬਿਦਰ ਤੋਂ ਵਿਸ਼ਾਲ ਨਗਰ ਕੀਰਤਨ ਭਲਕੇ ਪੁੱਜੇਗਾ

ਬਾਬਾ ਬਕਾਲਾ ਸਾਹਿਬ, 21 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਕ ਵਿਸ਼ਾਲ ਨਗਰ ਕੀਰਤਨ ਜੋ ਕਿ ਗੁਰਦੁਆਰਾ ...

ਪੂਰੀ ਖ਼ਬਰ »

ਮੋਟਰਾਂ ਦਾ ਲੋਡ ਵਧਾਉਣ ਦੀ ਸਰਲ ਯੋਜਨਾ ਸ਼ੁਰੂ- ਇੰਜੀ: ਢਿੱਲੋਂ

ਵੇਰਕਾ, 21 ਜੁਲਾਈ (ਪਰਮਜੀਤ ਸਿੰਘ ਬੱਗਾ)-ਪਾਵਰਕਾਮ ਦੇ ਸੀ. ਐਮ. ਡੀ. ਇੰਜ਼ੀਨੀਅਰ ਬਲਦੇਵ ਸਿੰਘ ਸਰਾਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਇੰਜੀਨੀਅਰ, ਵੰਡ ਬਾਰਡਰ ਜ਼ੋਨ ਅੰਮਿ੍ਤਸਰ ਦੇ ਇੰਜੀਨੀਅਰ ਸੰਦੀਪ ਕੁਮਾਰ ਦੀਆਂ ਹਦਾਇਤਾਂ 'ਤੇ ਪਾਵਰਕਾਮ ਵਲੋਂ ਕਿਸਾਨਾਂ ਲਈ ...

ਪੂਰੀ ਖ਼ਬਰ »

ਖ਼ਾਲਸਾ ਹਸਪਤਾਲ ਵਿੱਖੇ ਤਕਰੀਬਨ 300 ਮਰੀਜ਼ਾਂ ਦਾ ਕੀਤਾ ਚੈੱਕਅਪ

ਚੌਕ ਮਹਿਤਾ, 21 ਜੁਲਾਈ (ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਹੇਠ ਚਲ ਰਹੇ 'ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਹਾਪਤਾਲ' ਮਹਿਤਾ ਚੌਕ ਵਿੱਖੇ ਲਗੇ ਮੁਫ਼ਤ ਮੈਡੀਕਲ ਕੈਂਪ ਦੌਰਾਨ, ...

ਪੂਰੀ ਖ਼ਬਰ »

ਗ਼ੈਰ ਸਮਾਜੀ ਅਨਸਰ ਅਤੇ ਨਸ਼ਾ ਤਸਕਰ ਕਿਸੇ ਵੀ ਕੀਮਤ 'ਤੇ ਬਖ਼ਸ਼ੇ ਨਹੀਂ ਜਾਣਗੇ : ਐਸ. ਐਚ. ਓ. ਮਜੀਠਾ

ਮਜੀਠਾ, 21 ਜੁਲਾਈ (ਮਨਿੰਦਰ ਸਿੰਘ ਸੋਖੀ)-ਕਸਬਾ ਮਜੀਠਾ ਅਤੇ ਆਸ-ਪਾਸ ਪਿੰਡਾਂ ਵਿਚ ਗ਼ੈਰ ਸਮਾਜੀ ਅਨਸਰਾਂ ਅਤੇ ਨਸ਼ਾ ਕਰਨ ਕਰਨ ਵਾਲੇ ਅਤੇ ਨਸ਼ਾ ਵੇਚਣ ਵਾਲੇ ਨਸ਼ਾ ਤਸਕਰ ਕਿਸੇ ਕੀਮਤ 'ਤੇ ਬਖਸ਼ੇ ਨਹੀਂ ਜਾਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੁਲਿਸ ਸਟੇਸ਼ਨ ...

ਪੂਰੀ ਖ਼ਬਰ »

ਵਿਧਾਇਕ ਭਲਾਈਪੁਰ ਵਲੋਂ ਅਨਾਜ ਮੰਡੀ ਦੇ ਵਿਕਾਸ ਕੰਮਾਂ ਦਾ ਉਦਘਾਟਨ

ਰਈਆ, 21 ਜੁਲਾਈ (ਸ਼ਰਨਬੀਰ ਸਿੰਘ ਕੰਗ)¸ਅੱਜ ਆੜ੍ਹਤੀ ਐਸੋ: ਰਈਆ ਵਲੋਂ ਪ੍ਰਧਾਨ ਰਜੀਵ ਭੰਡਾਰੀ ਦੀ ਅਗਵਾਈ 'ਚ ਅਨਾਜ ਮੰਡੀ ਰਈਆ ਵਿਖੇ ਇਕ ਵਿਸ਼ਾਲ ਸਮਾਗਮ ਕਰਵਾਇਆ ਗਿਆ ਜਿਸ ਵਿਚ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਮੁੱਖ ਮਹਿਮਾਨ ਵਜੋਂ ਪੁੱਜੇ ਜਿੱਥੇ ਉਨ੍ਹਾਂ ਦਾ ...

ਪੂਰੀ ਖ਼ਬਰ »

¸ਮਾਮਲਾ ਪੁਲਿਸ ਵਲੋਂ ਅਦਾਲਤ 'ਚ ਚਲਾਨ ਪੇਸ਼ ਨਾ ਕਰਨ ਦਾ¸

ਅਦਾਲਤ ਦੇ ਹੁਕਮਾਂ ਦੀ ਵੀ ਨਹੀਂ ਹੋਈ ਤਾਮੀਲ

ਬਾਬਾ ਬਕਾਲਾ ਸਾਹਿਬ, 21 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੇ ਸਮੇਂ ਦੌਰਾਨ ਥਾਣਾ ਖਿਲਚੀਆਂ ਵਿਖੇ ਦਰਜ ਇਕ ਕੇਸ ਦਾ ਚਲਾਨ ਇਕ ਸਾਲ ਤੋਂ ਵੀ ਵੱਧ ਸਮਾਂ ਬੀਤ ਜਾਣ ਪਿਛੋਂ ਬਾਬਾ ਬਕਾਲਾ ਸਾਹਿਬ ਅਦਾਲਤ 'ਚ ਪੇਸ਼ ਨਾ ਕਰਨ 'ਤੇ ਅਤੇ ਮਾਣਯੋਗ ਬਾਬਾ ਬਕਾਲਾ ਸਾਹਿਬ ਦੀ ...

ਪੂਰੀ ਖ਼ਬਰ »

ਪੰਜਾਬ ਨਾਟਸ਼ਾਲਾ ਵਿਖੇ ਹੋਇਆ ਨਾਟਕ 'ਉਧਾਰਾ ਪਤੀ' ਦਾ ਮੰਚਨ

ਅੰਮਿ੍ਤਸਰ, 21 ਜੁਲਾਈ (ਹਰਮਿੰਦਰ ਸਿੰਘ)¸ਪੰਜਾਬ ਨਾਟਸ਼ਾਲਾ ਵਿਖੇ ਅੱਜ ਪੰਜਾਬੀ ਨਾਟਕ 'ਉਧਾਰਾ ਪਤੀ' ਦਾ ਮੰਚਨ ਕੀਤਾ ਗਿਆ | ਨਾਟਕ 'ਚ ਮੌਜੂਦਾ ਸਮੇਂ 'ਚ ਲੋਕਾਂ ਦੇ ਵੱਧ ਰਹੇ ਲਾਲਚ ਅਤੇ ਭੌਤਿਕ ਵਸਤੂਆਂ ਵੱਲ ਖਿੱਚੇ ਜਾਣ ਅਤੇ ਉਸ ਦੇ ਵਿਰੁੱਧ ਨਤੀਜ਼ੇ ਨੂੰ ਬੜੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਸੀ. ਸੈ. ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਸਮਾਜਿਕ ਵਿਗਿਆਨ ਵਿਸ਼ੇ 'ਤੇ ਸੈਮੀਨਾਰ

ਅੰਮਿ੍ਤਸਰ, 21 ਜੁਲਾਈ (ਜੱਸ)-ਮਹਾਨ ਸੰਸਥਾ ਚੀਫ਼ ਖ਼ਾਲਸਾ ਦੀਵਾਨ, ਜੋ ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਰੋਲ ਨਿਭਾਅ ਰਹੀ ਹੈ, ਵਲੋਂ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਸਮੇਂ ਦੀ ਹਾਣੀ ਬਣਾਉਣ ਲਈ ਸਮੇਂ-ਸਮੇਂ 'ਤੇ ਵੱਖ-ਵੱਖ ਗਤੀਵਿਧੀਆਂ ਕਰਾਈਆਂ ...

ਪੂਰੀ ਖ਼ਬਰ »

ਅਜਨਾਲਾ 'ਚ ਭਾਜਪਾ ਜ਼ਿਲ੍ਹਾ ਦਿਹਾਤੀ ਦੀ ਮੈਂਬਰਸ਼ਿਪ ਮੁਹਿੰਮ ਪ੍ਰਚੰਡ ਕਰਨ ਲਈ ਜ਼ਿਲ੍ਹਾ ਪੱਧਰੀ ਰੈਲੀ

ਅਜਨਾਲਾ, 21 ਜੁਲਾਈ (ਐਸ. ਪ੍ਰਸ਼ੋਤਮ)-ਅੱਜ ਅਜਨਾਲਾ 'ਚ ਭਾਜਪਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਾਊ ਰਾਮ ਸ਼ਰਨ ਪ੍ਰਾਸ਼ਰ ਦੀ ਪ੍ਰਧਾਨਗੀ 'ਚ ਭਾਜਪਾ ਮੈਂਬਰਸ਼ਿਪ ਮੁਹਿੰਮ ਨੂੰ ਪ੍ਰਚੰਡ ਕਰਨ ਲਈ ਜ਼ਿਲ੍ਹਾ ਪੱਧਰੀ ਮੈਂਬਰਸ਼ਿਪ ਰੈਲੀ ਕਰਵਾਈ ਗਈ | ਇਸ ਤੋਂ ਪਹਿਲਾਂ ਜਾਣਕਾਰੀ ...

ਪੂਰੀ ਖ਼ਬਰ »

'ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ' ਸੁਸਾਇਟੀ ਹਾਂਗਕਾਂਗ ਵਲੋਂ ਸਕੂਲ 'ਚ ਵਾਟਰ ਕੂਲਰ ਦਾਨ

ਬਾਬਾ ਬਕਾਲਾ ਸਾਹਿਬ, 21 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ 'ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ ਸੁਸਾਇਟੀ ਹਾਂਗਕਾਂਗ' ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਧਿਆਨਪੁਰ ਵਿਖੇ ਬੱਚਿਆਂ ਲਈ ਵਾਟਰ ਕੂਲਰ ਦਾਨ ਕੀਤਾ ਗਿਆ | ਇਸ ਸੰਸਥਾ ਦੇ ਮੁਖੀ ਸੁਰਿੰਦਰ ਸਿੰਘ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵਲੋਂ 'ਗੁਰਮਤਿ ਪ੍ਰਕਾਸ਼' ਦਾ ਵਿਸ਼ੇਸ਼ ਅੰਕ ਜਾਰੀ

ਅੰਮਿ੍ਤਸਰ, 21 ਜੁਲਾਈ (ਸਟਾਫ ਰਿਪੋਰਟਰ)-ਸ਼੍ਰੋਮਣੀ ਕਮੇਟੀ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਾਹਿਬ ਦੇ ਜੀਵਨ ਦਰਸ਼ਨ ਨੂੰ ਸੰਗਤ ਤੱਕ ਪਹੰੁਚਾਉਣ ਆਰੰਭੇ ਕਾਰਜਾਂ ਤਹਿਤ ਜਿਥੇ ਵਿਸ਼ੇਸ਼ ਪੁਸਤਕਾਂ ਪ੍ਰਕਾਸ਼ਤ ਕਰਨ ਦੀ ਵਿਉਂਤਬੰਦੀ ਕੀਤੀ ਗਈ ਹੈ, ...

ਪੂਰੀ ਖ਼ਬਰ »

ਨਿਊ ਅੰਮਿ੍ਤਸਰ ਦੀ ਸੀਵਰੇਜ ਪ੍ਰਣਾਲੀ ਬੰਦ ਹੋਣ ਕਰਕੇ ਸੜਕਾਂ 'ਤੇ ਖੜ੍ਹਾ ਗੰਦਾ ਪਾਣੀ

ਸੁਲਤਾਨਵਿੰਡ, 21 ਜੁਲਾਈ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ 'ਤੇ ਸਥਿਤ ਨਿਊ ਅੰਮਿ੍ਤਸਰ ਦੀ ਸੀਵਰੇਜ ਪ੍ਰਣਾਲੀ ਬੰਦ ਹੋਣ ਕਰਕੇ ਗੰਦਾ ਪਾਣੀ ਸੜਕਾਂ 'ਤੇ ਭਰ ਚੁੱਕਾ ਹੈ, ਜਿਸ ਕਾਰਨ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ...

ਪੂਰੀ ਖ਼ਬਰ »

ਰੌਚਕ ਤਰੀਕਿਆਂ ਨਾਲ ਪੜ੍ਹਾਉਣ ਸਬੰਧੀ ਹਿੰਦੀ ਦਾ ਸੈਮੀਨਾਰ

ਅੰਮਿ੍ਤਸਰ, 21 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)¸ਸਿੱਖਿਆ ਵਿਭਾਗ ਵਲੋਂ ਸਟੇਟ ਪ੍ਰਾਜੈਕਟ ਕੋਆਰਡੀਨੇਟਰ ਰਾਜੇਸ਼ ਜੈਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪਿ੍ੰਸੀਪਲ ਡਾਈਟ ਵੇਰਕਾ ਕਵਲਪ੍ਰਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਜੀ. ਆਈ. ਐਸ. ਟੀ. ਸੀ. ਰਾਮਬਾਗ ਵਿਖੇ ...

ਪੂਰੀ ਖ਼ਬਰ »

ਬੁਟਾਰੀ ਸਟੇਸ਼ਨ 'ਤੇ ਪੌਦੇ ਲਾਏ

ਰਈਆ, 21 ਜੁਲਾਈ (ਸੁੱਚਾ ਸਿੰਘ ਘੁੰਮਣ)-ਪੰਜਾਬ ਸਰਕਾਰ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਦੇ ਹਰ ਪਿੰਡ 'ਚ 550 ਪੌਦੇ ਲਗਾਉਣ ਦੀ ਵਿੱਢੀ ਗਈ ਮੁਹਿੰਮ ਤਹਿਤ ਪਿੰਡ ਬੁਟਾਰੀ ਸਟੇਸ਼ਨ ਅੰਦਰ ਪੌਦੇ ਲਗਾਉਣ ਦਾ ...

ਪੂਰੀ ਖ਼ਬਰ »

ਆਨਲਾਈਨ ਬਦਲੀ ਪ੍ਰਕਿਰਿਆ 'ਚ ਰੱਖੀਆਂ ਸ਼ਰਤਾਂ ਤੋਂ ਅਧਿਆਪਕ ਵਰਗ ਨਾ ਖ਼ੁਸ਼-ਡੀ. ਟੀ. ਐਫ਼.

ਅੰਮਿ੍ਤਸਰ, 21 ਜੁਲਾਈ (ਹਰਮਿੰਦਰ ਸਿੰਘ)¸ਪੰਜਾਬ ਸਰਕਾਰ ਵਲੋਂ ਭਾਵੇਂ ਬਦਲੀ ਨੀਤੀ ਰਾਹੀਂ ਅਧਿਆਪਕਾਂ ਦੀਆਂ ਬਦਲੀਆਂ ਕਰਨ ਦੀ ਆਨਲਾਈਨ ਪ੍ਰਕਿਰਿਆ ਚਲਾਈ ਜਾ ਰਹੀ ਹੈ, ਪ੍ਰੰਤੂ ਬਦਲੀ ਨੀਤੀ ਦੀਆਂ ਕਈ ਸ਼ਰਤਾਾ ਤੋਂ ਅਧਿਆਪਕ ਵਰਗ ਨਾਖ਼ੁਸ਼ ਨਜ਼ਰ ਆ ਰਿਹਾ ਹੈ | ਆਪਸੀ ...

ਪੂਰੀ ਖ਼ਬਰ »

ਖ਼ਾਲਸਾ ਹਾਕੀ ਅਕੈਡਮੀ ਦੀਆਂ 7 ਖਿਡਾਰਨਾਂ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ ਮਿਲੇ ਵਜ਼ੀਫ਼ੇ

ਅੰਮਿ੍ਤਸਰ, 21 ਜੁਲਾਈ (ਜੱਸ)¸ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅਧੀਨ ਚੱਲ ਰਹੀ ਖ਼ਾਲਸਾ ਹਾਕੀ ਅਕਾਦਮੀ (ਲੜਕੀਆਂ) ਦੀਆਂ 7 ਖਿਡਾਰਣਾਂ ਨੂੰ ਖੇਡਾਂ 'ਚ ਸ਼ਾਨਦਾਰ ਕਾਰਗੁਜ਼ਾਰੀ ਕਰਕੇ ਭਾਰਤ ਦੀ ਪ੍ਰਸਿੱਧ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨਵੀਂ ਦਿੱਲੀ ਵਲੋਂ ...

ਪੂਰੀ ਖ਼ਬਰ »

ਜੰਡਿਆਲਾ ਗੁਰੂ ਵਿਖੇ ਟ੍ਰੈਫ਼ਿਕ ਬਣੀ ਵੱਡੀ ਸਮੱਸਿਆ

ਜੰਡਿਆਲਾ ਗੁਰੂ, 21 ਜੁਲਾਈ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਸ਼ਹਿਰ ਵਿਚ ਟ੍ਰੈਫ਼ਿਕ ਇਕ ਵੱਡੀ ਸਮੱਸਿਆ ਦਾ ਰੂਪ ਧਾਰਨ ਕਰ ਚੁੱਕੀ ਹੈ¢ ਰੋਜ਼ਾਨਾ ਹੀ ਸ਼ਹਿਰ ਦੇ ਵੱਖ-ਵੱਖ ਬਜਾਰਾਂ ਅਤੇ ਚੌਕਾਂ 'ਚ ਲੱਗਦਾ ਵਹੀਕਲਾਂ ਦਾ ਭਾਰੀ ਜਾਮ ਤਾਂ ਅੱਜ-ਕੱਲ੍ਹ ਇਕ ਆਮ ਜਿਹੀ ਗੱਲ ...

ਪੂਰੀ ਖ਼ਬਰ »

ਪਿੰਡ ਭਲੋਜਲਾ ਵਿਖੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਰਈਆ, 21 ਜੁਲਾਈ (ਸ਼ਰਨਬੀਰ ਸਿੰਘ ਕੰਗ)-ਏਥੋਂ ਨਜ਼ਦੀਕੀ ਪਿੰਡ ਭਲੋਜਲਾ ਵਿਖੇ ਬਾਬਾ ਕਾਦੇ ਸ਼ਾਹ ਮੇਲਾ ਪ੍ਰਬੰਧਕ ਕਮੇਟੀ, ਐਨ. ਆਰ. ਭਰਾਵਾਂ ਅਤੇ ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਧੰਨ-ਧੰਨ ਬਾਬਾ ਕਾਦੇ ਸ਼ਾਹ ਦੀ ਬਣੀ ਦਰਗਾਹ 'ਤੇ ਕਰਵਾਏ ਗਏ ਸਾਲਾਨਾ ਜੋੜ ਮੇਲੇ ...

ਪੂਰੀ ਖ਼ਬਰ »

ਕੌਾਸਲਰ ਗੁਰਦੀਪ ਸਿੰਘ ਨੇ ਸਮਾਰਟ ਕਾਰਡਾਂ ਦੇ ਫ਼ਾਰਮ ਭਰੇ

ਰਈਆ, 21 ਜੁਲਾਈ (ਸ਼ਰਨਬੀਰ ਸਿੰਘ ਕੰਗ)-ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੇ ਤਹਿਤ ਅੱਜ ਰਈਆ ਵਿੱਖੇ ਕੌਾਸਲਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਸਮਾਰਟ ਕਾਰਡ ਬਣਾਉਣ ਦੇ ਫ਼ਾਰਮ ਭਰੇ ਗਏ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੌਾਸਲਰ ਗੁਰਦੀਪ ...

ਪੂਰੀ ਖ਼ਬਰ »

ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਨਸ਼ਾ ਖ਼ਤਮ ਕਰਨ ਦੀ ਸਹੁੰ ਖਾਧੀ

ਚਵਿੰਡਾ ਦੇਵੀ, 21 ਜੁਲਾਈ (ਸਤਪਾਲ ਸਿੰਘ ਢੱਡੇ)¸ਐਸ.ਐਚ.ਓ. ਬਲਵਿੰਦਰ ਸਿੰਘ ਕੱਥੂਨੰਗਲ ਵਲੋਂ ਕਸਬਾ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਂਗੂਆ ਨੂੰ ਇਕੱਠਾ ਕਰਕੇ ਨਸ਼ਿਆਂ ਨੂੰ ਖ਼ਤਮ ਕਰਨ ਦੀ ਸਹੁੰ ਖੁਆਈ ਗਈ | ਇਸ ਮੌਕੇ ਗੱਲਬਾਤ ਕਰਦਿਆਂ ਐਸ. ਐਚ. ਓ. ਕੱਥੂਨੰਗਲ ਨੇ ...

ਪੂਰੀ ਖ਼ਬਰ »

ਨਵੀਂ ਅਬਾਦੀ ਦੀ ਪੰਚਾਇਤ ਵਲੋਂ ਕੱਚੇ ਰਸਤਿਆਂ ਨੂੰ ਪੱਕਾ ਕਰਵਾਉਣ ਦੇ ਕਾਰਜ ਸ਼ੁਰੂ

ਬੰਡਾਲਾ, 21 ਜੁਲਾਈ (ਅੰਗਰੇਜ ਸਿੰਘ ਹੁੰਦਲ)-ਕੈਪਟਨ ਸਰਕਾਰ ਵਲੋਂ ਸੂਬੇ ਦੇ ਪਿੰਡਾਂ 'ਚ ਸਰਬਪੱਖੀ ਵਿਕਾਸ ਕਰਵਾਉਣ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ | ਇਸੇ ਲੜੀ ਤਹਿਤ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੀ ਅਗਵਾਈ ਵਿਚ ਹਲਕੇ ਦੇ ਪਿੰਡਾਂ ਦਾ ਵਿਕਾਸ ਤੇਜੀ ਨਾਲ ...

ਪੂਰੀ ਖ਼ਬਰ »

ਸਰਕਾਰੀ ਕਾਲਜ ਅਜਨਾਲਾ ਦੇ ਬਹੁਪੱਖੀ ਵਿਕਾਸ ਕਾਰਜਾਂ ਲਈ 45 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ

ਅਜਨਾਲਾ, 21 ਜੁਲਾਈ (ਐਸ. ਪ੍ਰਸ਼ੋਤਮ)-ਪੰਜਾਬ ਦੇ ਕਾਲਜਾਂ 'ਚ ਉਚੇਰੀ ਸਿੱਖਿਆ ਹਾਸਲ ਕਰਨ ਦੀ ਬਜਾਏ ਸਕੂਲੀ ਸਿੱਖਿਆ ਬਾਰਵੀਂ ਪਾਸ ਕਰਨ ਪਿਛੋਂ ਉਚੇਰੀ ਸਿੱਖਿਆ ਤੇ ਰੁਜ਼ਗਾਰ ਪ੍ਰਾਪਤੀ ਲਈ ਵਿਦੇਸ਼ਾਂ 'ਚ ਜਾਣ ਲਈ ਆਇਲਟਸ ਕੇਂਦਰਾਂ ਤੇ ਲੱਗੀ ਹੋੜ ਦਰਮਿਆਨ ਪੱਛੜੀ ਤੇ ...

ਪੂਰੀ ਖ਼ਬਰ »

ਬਾਬਾ ਵਧਾਵਾ ਸਿੰਘ ਜੀ ਦੀ ਯਾਦ 'ਚ ਕਬੱਡੀ ਮੈਚ ਕਰਵਾਇਆ

ਓਠੀਆਂ, 21 ਜੁਲਾਈ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਦੇ ਪਿੰਡ ਈਸਾਪੁਰ ਵਿਖੇ ਨਿਰਮਲੇ ਸੰਤ ਬਾਬਾ ਵਧਾਵਾ ਸਿੰਘ ਦੀ ਸਾਲਾਨਾ ਬਰਸੀ ਤੇ ਉਨ੍ਹਾਂ ਦੀ ਮਿੱਠੀ ਯਾਦ 'ਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਕਬੱਡੀ ਮੈਚ ਕਰਵਾਇਆ ਗਿਆ, ਜਿਸ 'ਚ ਨਾਮਵਰ ਕਬੱਡੀ ...

ਪੂਰੀ ਖ਼ਬਰ »

ਬਾਬਾ ਤਿੱਤਰ ਸ਼ਾਹ ਦੀ ਯਾਦ 'ਚ ਸਾਲਾਨਾ ਸਮਾਗਮ ਕਰਵਾਇਆ

ਸਠਿਆਲਾ, 21 ਜੁਲਾਈ (ਜਗੀਰ ਸਿੰਘ ਸਫਰੀ)¸ਕਸਬਾ ਸਠਿਆਲਾ ਵਿਖੇ ਪੰਜ ਪੀਰਾਂ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਮੌਕੇ ਪੀਰ ਦੀ ਮਜਾਰ 'ਤੇ ਚਾਦਰ ਦੀ ਰਸਮ ਮੁੱਖ ਸੇਵਾਦਾਰ ਬਾਬਾ ਗਿਆਨ ਸ਼ਾਹ, ਬਾਬਾ ਮਹਿੰਦਰ ਸ਼ਾਹ ਤੇ ਪ੍ਰਧਾਨ ਇਕਬਾਲ ਸਿੰਘ ਬੱਲ ਵਲੋਂ ਅਦਾ ਕਰਨ ਉਪਰੰਤ ...

ਪੂਰੀ ਖ਼ਬਰ »

ਡਿੰਪਾ ਨੇ ਵਰਕਰਾਂ ਦੀਆਂ ਦੁੱਖ ਤਕਲੀਫ਼ਾਂ ਸੁਣਨ ਲਈ ਹਰਭਿੰਦਰ ਰਾਜਨ ਨੂੰ ਸੌਾਪੀ ਜ਼ਿੰਮੇਵਾਰੀ

ਬਾਬਾ ਬਕਾਲਾ ਸਾਹਿਬ/ਬਿਆਸ, 21 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ/ਪਰਮਜੀਤ ਸਿੰਘ ਰੱਖੜਾ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ ਸ: ਜਸਬੀਰ ਸਿੰਘ ਗਿੱਲ (ਡਿੰਪਾ) ਨੇ ਹਲਕੇ ਦੇ ਵਰਕਰਾਂ ਨਾਲ ਬਰਾਬਰ ਦਾ ਤਾਲਮੇਲ ਬਣਾਈ ਰੱਖਿਆ ਹੈ ਅਤੇ ਆਪਣੇ ਛੋਟੇ ਭਰਾ ...

ਪੂਰੀ ਖ਼ਬਰ »

ਭਾਰਤ ਭਰ 'ਚੋਂ ਸਭ ਤੋਂ ਵਧੇਰੇ ਕੈਂਸਰ ਦੇ ਮਰੀਜ਼ ਪੰਜਾਬ 'ਚ- ਦਿੱਲੀ ਦੇ ਮਾਹਿਰ ਔਕਲੋਜਿਸਟਾਂ ਦਾ ਖ਼ੁਲਾਸਾ

ਅੰਮਿ੍ਤਸਰ, 21 ਜੁਲਾਈ (ਰੇਸ਼ਮ ਸਿੰਘ)¸ਭਾਰਤ ਭਰ ਦੇ ਸੂਬਿਆਂ 'ਚੋਂ ਕੈਂਸਰ ਦੇ ਮਰੀਜ਼ ਸਭ ਤੋਂ ਵਧੇਰੇ ਪੰਜਾਬ 'ਚ ਹਨ ਅਤੇ ਕੈਂਸਰ ਜੋ ਕਿ ਇਕ ਆਮ ਗੈਰ-ਸੰਪਰਕ ਯੋਗ ਬਿਮਾਰੀ ਹੈ ਅਤੇ ਇਹ ਮੌਜੂਦਾ ਸਮੇਂ 'ਚ ਰਾਜ 'ਚ ਸਭ ਤੋਂ ਵੱਧ ਬਿਮਾਰੀਆਂ ਅਤੇ ਮੌਤਾਂ ਦਾ ਕਾਰਨ ਬਣ ਰਿਹਾ ਹੈ | ...

ਪੂਰੀ ਖ਼ਬਰ »

ਕੈਪਟਨ ਨੇ ਸੂਬੇ ਦੇ ਲੋਕਾਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਅਮਲ 'ਚ ਨਹੀਂ ਲਿਆਂਦਾ- ਜਥੇ: ਬਲਜੀਤ ਜਲਾਲ ਉਸਮਾਂ

ਟਾਂਗਰਾ, 21 ਜੁਲਾਈ (ਹਰਜਿੰਦਰ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਤੇ ਕਾਂਗਰਸ ਸਰਕਾਰ ਦੀਆਂ ਖ਼ਾਮੀਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਬਕਾ ਵਿਧਾਇਕ ਜਥੇ: ਬਲਜੀਤ ਸਿੰਘ ਜਲਾਲਉਸਮਾ ਵਲੋਂ ਬੜੀ ...

ਪੂਰੀ ਖ਼ਬਰ »

ਥੀਏਟਰ ਫ਼ੈਸਟੀਵਲ ਦੇ ਦੂਸਰੇ ਦਿਨ ਨਾਟਕ 'ਪਾਲੀ' ਦਾ ਕੀਤਾ ਗਿਆ ਮੰਚਨ

ਅੰਮਿ੍ਤਸਰ, 21 ਜੁਲਾਈ (ਹਰਮਿੰਦਰ ਸਿੰਘ)¸ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਲੋਂ ਨੋਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਾਂਝੇ ਯਤਨਾਂ ਨਾਲ ਆਰਟ ਗੈਲਰੀ ਵਿਖੇ ਕਰਵਾਏ ਜਾ ਰਹੇ ਥੀਏਟਰ ਫ਼ੈਸਟੀਵਲ ਦੇ ਅੱਜ ਦੂਸਰੇ ਦਿਨ ਭੀਸ਼ਮ ਸਾਹਨੀ ਦਾ ਲਿਖਿਆ ਅਤੇ ਵਿਸ਼ਾਲ ਸ਼ਰਮਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX